La sourate As-Sajdah en Pendjabi
الم(1) ਅਲਿਫ.ਲਾਮ.ਮੀਮ |
تَنزِيلُ الْكِتَابِ لَا رَيْبَ فِيهِ مِن رَّبِّ الْعَالَمِينَ(2) ਇਹ ਉਤਰੀਆਂ ਹੋਈਆਂ ਕਿਤਾਬਾਂ ਹਨ, ਇਸ ਵਿਚ ਕੋਈ ਸ਼ੱਕ ਨਹੀਂ। (ਇਹ ਕਿਤਾਬਾਂ) ਸੰਸਾਰ ਦੇ ਮਾਲਕ ਅੱਲਾਹ ਵੱਲੋਂ ਹੀ ਹਨ। |
ਕੀ ਉਹ ਆਖਦੇ ਹਨ ਕਿ ਇਸ ਬੰਦੇ ਨੇ ਇਸ ਨੂੰ ਖ਼ੁਦ ਘੜ ਲਿਆ। ਸਗੋਂ ਇਹ ਤੁਹਾਡੇ ਰੱਬ ਵੱਲੋਂ ਸੱਚ ਹੈ। ਤਾਂ ਕਿ ਤੁਸੀਂ’ ਉਨ੍ਹਾਂ ਲੋਕਾਂ ਨੂੰ ਡਰਾ ਦਿਉ, ਜਿਨ੍ਹਾਂ ਦੇ ਕੌਲ ਤੁਹਾਡੇ ਤੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਤਾਂ ਕਿ ਉਹ ਰਾਹ ਤੇ ਆ ਜਾਣ। |
ਅੱਲਾਹ ਹੀ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਹੈ। ਫਿਰ ਉਹ ਆਸਣ ਤੇ ਬਿਰਾਜਮਾਨ ਹੋਇਆ। ਉਸ ਤੋਂ ਬਿਨਾ ਨਾ ਕੋਈ ਤੁਹਾਡਾ ਸਹਾਇਕ ਹੈ ਅਤੇ ਨਾ ਕੋਈ ਸਿਫ਼ਾਰਸ਼ ਕਰਨ ਵਾਲਾ। ਤਾਂ ਕੀ ਤੁਸੀਂ ਧਿਆਨ ਨਹੀਂ ਕਰਦੇ। |
ਉਹ ਆਕਾਸ਼ਾਂ ਤੋਂ ਧਰਤੀ ਤੱਕ ਸਾਰੇ ਮਾਮਲਿਆਂ ਨੂੰ ਨਜਿੱਠਦਾ ਹੈ। ਫਿਰ ਉਹ ਉਸ ਵੱਲ ਇੱਕ ਅਜਿਹੇ ਦਿਨ, ਜਿਸ ਦੀ ਲੰਬਾਈ ਤੁਹਾਡੀ ਗਿਣਤੀ ਦੇ ਅਨੁਸਾਰ ਹਜ਼ਾਰ ਸਾਲ ਦੇ ਬਰਾਬਰ ਹੈ, ਵਾਪਿਸ ਜਾਂਦੇ ਹਨ। |
ذَٰلِكَ عَالِمُ الْغَيْبِ وَالشَّهَادَةِ الْعَزِيزُ الرَّحِيمُ(6) ਉਹ ਹੀ ਹੈ ਪ੍ਰਗਟ ਅਤੇ ਗੁੱਝੀਆਂ ਨੂੰ ਜਾਣਨ ਵਾਲਾ, ਤਾਕਤਵਰ ਅਤੇ ਰਹਿਮਤ ਵਾਲਾ। |
الَّذِي أَحْسَنَ كُلَّ شَيْءٍ خَلَقَهُ ۖ وَبَدَأَ خَلْقَ الْإِنسَانِ مِن طِينٍ(7) ਉਸ ਨੇ ਜਿਹੜੀ ਚੀਜ਼ ਵੀ ਬਣਾਈ ਚੰਗੀ ਤਰਾਂ ਬਣਾਈ। ਅਤੇ ਉਸ ਨੇ ਮਨੁੱਖ ਦੀ ਸਿਰਜਣਾ ਮਿੱਟੀ ਤੋਂ ਆਰੰਭ ਕੀਤੀ। |
ਫਿਰ ਉਸ ਦੀ ਨਸਲ ਤੁੱਛ ਪਾਣੀ ਦੇ ਸਾਰ ( ਨਿਚੋੜ) ਤੋਂ ਚਲਾਈ। |
ਫਿਰ ਉਸ ਦੇ ਅੰਗ ਠੀਕ ਕੀਤੇ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਫੂਕੀ। ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਇਆ। ਤੁਸੀਂ ਲੋਕ ਬਹੁਤ ਘੱਟ ਸ਼ੂਕਰ ਗ੍ਰਜ਼ਾਰ ਹੁੰਦੇ ਹੋ। |
ਅਤੇ ਉਨ੍ਹਾਂ ਨੇ ਆਖਿਆ ਕਿ ਕੀ ਜਦੋਂ ਅਸੀਂ ਧਰਤੀ ਵਿਚ਼ ਲੁਪਤ ਹੋ ਜਾਵਾਂਗੇ। ਤਾਂ ਅਸੀਂ ਫਿਰ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਸਗੋਂ ਉਹ ਆਪਣੇ ਰੱਬ ਕੋਲ ਜਾਣ ਤੋਂ ਹੀ ਇਨਕਾਰੀ ਹਨ। |
۞ قُلْ يَتَوَفَّاكُم مَّلَكُ الْمَوْتِ الَّذِي وُكِّلَ بِكُمْ ثُمَّ إِلَىٰ رَبِّكُمْ تُرْجَعُونَ(11) ਆਖੋ ਕਿ ਮੌਤ ਦਾ ਫ਼ਰਿਸ਼ਤਾ ਤੁਹਾਡੀ ਜਾਨ ਕੱਢਦਾ ਹੈ, ਜਿਹੜਾ ਤੁਹਾਡੇ ਲਈ ਨਿਯੁਕਤ ਕੀਤਾ ਗਿਆ ਹੈ। ਫਿਰ ਤੁਸੀਂ ਆਪਣੇ ਰੱਬ ਵੱਲ ਵਾਪਿਸ ਮੋੜੇ ਜਾਉਗੇ। |
ਅਤੇ ਕਾਸ਼! ਤੁਸੀਂ ਵੇਖੋ ਜਦੋਂ ਇਹ ਅਪਰਾਧੀ ਲੋਕ ਆਪਣੇ ਰੱਬ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਹੋਣਗੇ। ਹੇ ਸਾਡੇ ਪਾਲਣਹਾਰ! ਅਸੀਂ ਦੇਖ ਲਿਆ ਅਤੇ ਅਸੀਂ ਸੁਣ ਲਿਆ, (ਹੁਣ) ਸਾਨੂੰ ਵਾਪਿਸ ਭੇਜ ਦੇ ਤਾਂ ਕਿ ਅਸੀਂ ਚੰਗੇ ਕਰਮ ਕਰ ਸਕੀਏ। ਅਸੀ’ (ਹੁਣ) ਭਰੋਸਾ ਕਰਨ ਵਾਲੇ ਬਣ ਗਏ। |
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਹਰੇਕ ਬੰਦੇ ਨੂੰ ਉਸ ਦਾ ਸਿੱਧਾ ਮਾਰਗ ਦਿੰਦੇ। ਪਰੰਤੂ ਮੇਰੀ ਗੱਲ ਸਿੱਧ ਹੋ ਚੁੱਕੀ ਹੈ ਕਿ ਮੈ’ ਨਰਕਾਂ ਨੂੰ ਜਿੰਨਾਂ ਅਤੇ ਮਨੁੱਖਾਂ ਨਾਲ ਭਰਾਂਗਾ। |
ਤਾਂ ਹੁਣ ਮਜ਼ਾ ਚੱਖੋ ਇਸ ਗੱਲ ਦਾ ਕਿ ਤੁਸੀਂ ਉਸ ਦਿਨ ਦੇ ਆਉਣ ਨੂੰ ਭੂਲਾ ਦਿੱਤਾ ਸੀ। (ਅੱਜ) ਅਸੀਂ ਤੁਹਾਨੂੰ ਭੂਲਾ ਦਿੱਤਾ। ਅਤੇ ਆਪਣੇ ਕਰਮਾਂ ਦੇ ਕਾਰਨ ਹਮੇਸ਼ਾ ਰਹਿਣ ਵਾਲੇ ਕਸ਼ਟ ਦਾ ਮਜ਼ਾ ਚੱਖੋ। |
ਸਾਡੀਆਂ ਆਇਤਾ ਤੇ ਉਹੀ ਲੋਕ ਈਮਾਨ ਲਿਆਉਂਦੇ ਹਨ, ਜਦੋਂ ਉਨ੍ਹਾਂ ਨੂੰ ਉਨ੍ਹਾਂ ਰਾਹੀਂ ਯਾਦ ਕਰਵਾਇਆ ਜਾਂਦਾ ਹੈ। ਤਾਂ ਉਹ ਸਿਜਦੇ ਵਿਚ ਡਿੱਗ ਪੈਂਦੇ ਹਨ। ਅਤੇ ਆਪਣੇ ਰੱਬ ਦੀ ਖੁਸ਼ੀ ਦੇ ਨਾਲ ਸਿਫ਼ਤ ਸਲਾਹ ਕਰਦੇ ਹਨ। ਅਤੇ ਉਹ ਹੰਕਾਰ ਨਹੀਂ ਕਰਦੇ। |
ਉਨ੍ਹਾਂ ਦੀਆਂ ਪਿੱਠਾਂ (ਪਾਸੇ) ਬਿਸਤਰਿਆਂ ਤੋਂ ਅਲੱਗ ਰਹਿੰਦੇ ਹਨ। ਉਹ ਆਪਣੇ ਰੱਬ ਨੂੰ ਭੈ ਅਤੇ ਆਸ਼ਾ ਨਾਲ ਸਦਦੇ ਹਨ ਅਤੇ ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ, ਉਹ ਉਸ ਵਿਚੋਂ ਖਰਚ ਕਰਦੇ ਹਨ। |
فَلَا تَعْلَمُ نَفْسٌ مَّا أُخْفِيَ لَهُم مِّن قُرَّةِ أَعْيُنٍ جَزَاءً بِمَا كَانُوا يَعْمَلُونَ(17) ਤਾਂ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਲੋਕਾਂ ਲਈ ਇਨ੍ਹਾਂ ਦੇ ਕਰਮਾਂ ਤੇ ਬਦਲੇ ਵਿਚ ਅੱਖਾਂ ਦੀ ਕਿਹੜੀ ਠੰਡਕ ਲੁਕੋ ਕੇ ਰੱਖੀ ਹੈ। |
أَفَمَن كَانَ مُؤْمِنًا كَمَن كَانَ فَاسِقًا ۚ لَّا يَسْتَوُونَ(18) ਤਾ ਕੀ ਜਿਹੜਾ ਮੋਮਿਨ ਹੈ, ਉਹ ਉਸ ਬੰਦੇ ਵਰਗਾ ਹੋਵੇਗਾ, ਜਿਹੜਾ ਆਗਿਆਕਾਰੀ ਨਹੀਂ’ ਹੈ। ਦੋਵੇਂ ਬਰਾਬਰ ਨਹੀਂ ਹੋ ਸਕਦੇ। |
ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ। ਉਨ੍ਹਾਂ ਲਈ (ਰਹਿਣ ਵਾਸਤੇ) ਜੰਨਤ ਦੇ ਵਿਸ਼ਰਾਮ ਘਰ ਹਨ। ਇਹ ਇਸ ਲਈ ਕਿ ਉਹ ਚੰਗੇ ਕਰਮ ਕਰਦੇ ਸਨ। |
ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਤਾਂ ਉਨ੍ਹਾਂ ਦਾ ਟਿਕਾਣਾ ਅੱਗ ਹੈ। ਇਹ ਲੋਕ ਜਦੋਂ ਇਸ (ਅੱਗ) ਵਿਚੋਂ ਨਿਕਲਣਾ ਚਾਹੁੰਣਗੇ, ਫਿਰ ਉਨ੍ਹਾਂ ਨੂੰ ਇਸ (ਅੱਗ) ਵਿਚ ਧੱਕਾ ਦੇ ਦਿੱਤਾ ਜਾਵੇਗਾ। ਅਤੇ ਇਨ੍ਹਾਂ ਨੂੰ ਆਖਿਆ ਜਾਵੇਗਾ ਕਿ ਅੱਗ ਦੀ ਸਜ਼ਾ ਚੱਖੋ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ। |
وَلَنُذِيقَنَّهُم مِّنَ الْعَذَابِ الْأَدْنَىٰ دُونَ الْعَذَابِ الْأَكْبَرِ لَعَلَّهُمْ يَرْجِعُونَ(21) ਅਤੇ ਅਸੀਂ ਉਨ੍ਹਾਂ ਨੂੰ ਵੱਡੀ ਸਜ਼ਾ ਤੋਂ ਪਹਿਲਾਂ ਛੋਟੀ ਸਜ਼ਾ ਦੇਵਾਂਗੇ, ਹੋ ਸਕਦਾ ਉਹ ਸੰਭਲ ਜਾਣ। |
ਅਤੇ ਉਸ ਬੰਦੇ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ ਰਾਹੀਂ ਉਪਦੇਸ਼ ਦਿੱਤਾ ਗਿਆ ਹੋਵੇ। ਅਤੇ ਫਿਰ ਉੱਸ ਨੇ (ਉਪਦੇਸ਼) ਤੋਂ ਮੂੰਹ ਮੋੜਿਆ ਹੋਵੇ। ਅਸੀਂ ਅਜਿਹੇ ਅਪਰਾਧੀਆਂ ਨੂੰ ਜ਼ਰੂਰ ਫ਼ਲ (ਸਜ਼ਾ) ਦੇਵਾਂਗੇ। |
ਅਤੇ ਅਸੀਂ ਸੂਸਾ ਨੂੰ ਕਿਤਾਬ ਦਿੱਤੀ, ਤਾਂ ਤੁਸੀ ਉਸ ਨੂੰ ਮਿਲਣ ਤੇ ਸ਼ੱਕ ਨਾ ਕਰੋਂ। ਅਤੇ ਅਸੀਂ ਉਸ ਨੂੰ ਇਸਰਾਈਲ ਦੇ ਵੰਸ਼ ਲਈ ਰਾਹ ਦਸੇਰਾ ਬਣਾਇਆ। |
ਅਤੇ ਅਸੀਂ ਉਨ੍ਹਾਂ ਵਿਚ ਨਾਇਕ ਬਣਾਏ, ਜਿਹੜੇ ਸਾਡੇ ਹੁਕਮ ਨਾਲ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਸਨ। ਹਾਲਾਂਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਉਹ ਸਾਡੀਆਂ ਆਇਤਾਂ ਤੇ ਵਿਸ਼ਵਾਸ਼ ਕਰਦੇ ਸਨ। |
إِنَّ رَبَّكَ هُوَ يَفْصِلُ بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ(25) ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਮਾਮਲਿਆਂ ਦਾ ਨਿਰਣਾ ਕਰੇਗਾ, ਜਿਨ੍ਹਾਂ ਬਾਰੇ ਉਹ ਆਪਿਸ ਵਿਚ ਮੱਤ ਭੇਦ ਕਰਦੇ ਸਨ। |
ਕੀ ਉਨ੍ਹਾਂ ਲਈ ਇਹ ਚੀਜ਼ ਨਸੀਹਤ ਵਾਲੀ ਨਾ ਬਣੀ ਕਿ ਉਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਨਸ਼ਟ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਬਸਤੀਆਂ ਵਿਚ ਇਹ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ। ਕੀ ਇਹ ਲੋਕ ਸੁਣਦੇ ਨਹੀਂ |
ਕੀ ਇਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਜਲ ਨੂੰ ਪੱਧਰੀ (ਬੰਜਰ) ਜ਼ਮੀਨ ਵੱਲ ਰੋੜ੍ਹ ਕੇ ਲੈ ਜਾਂਦੇ ਹਾਂ। ਫਿਰ ਅਸੀਂ ਉਸ ਵਿਜ਼ੋਂ ਫਸਲਾਂ ਪੈਦਾ ਕਰਦੇ ਹਾਂ, ਜਿਸਨੂੰ ਉਹ ਅਤੇ ਇਨ੍ਹਾਂ ਦੇ ਪਸ਼ੂ ਖਾਂਦੇ ਹਨ। ਫਿਰ ਕੀ ਉਹ ਦੇਖਦੇ ਨਹੀਂ। |
وَيَقُولُونَ مَتَىٰ هَٰذَا الْفَتْحُ إِن كُنتُمْ صَادِقِينَ(28) ਅਤੇ ਉਹ ਆਖਦੇ ਹਨ ਕਿ ਇਹ ਫੈਸਲਾ ਕਦੋਂ ਹੋਵੇਗਾ, (ਦੱਸੋ) ਜੇਕਰ ਤੁਸੀਂ ਸੱਚੇ ਹੋ। |
قُلْ يَوْمَ الْفَتْحِ لَا يَنفَعُ الَّذِينَ كَفَرُوا إِيمَانُهُمْ وَلَا هُمْ يُنظَرُونَ(29) ਆਖੋ, ਕਿ ਫੈਸਲੇ ਦੇ ਦਿਨ ਉਨ੍ਹਾਂ ਲੋਕਾਂ ਵਾ ਈਮਾਨ ਕੰਮ ਨਹੀਂ ਆਵੇਗਾ, ਜਿਨ੍ਹਾਂ ਨੇ ਅਵੱਗਿਆ ਕੀਤੀ। ਅਤੇ ਨਾ’ ਹੀ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ। |
ਤਾਂ ਉਨ੍ਹਾਂ ਤੋਂ ਮੂੰਹ ਮੌੜ ਲਵੋਂ ਅਤੇ ਉਡੀਕ ਕਰੋ, ਇਹ ਵੀ ਉਡੀਕ ਕਰ ਰਹੇ ਹਨ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate As-Sajdah : choisissez le récitateur pour écouter et télécharger la sourate As-Sajdah complète en haute qualité.















Donnez-nous une invitation valide