Rum suresi çevirisi Pencapça
الم(1) ਅਲਿਫ.ਲਾਮ.ਮੀਮ |
ਰੋਮ ਦੇ ਲੋਕ ਨੇੜੇ ਦੇ ਖੇਤਰਾਂ ਵਿਚ ਹਾਰ ਗਏ। |
فِي أَدْنَى الْأَرْضِ وَهُم مِّن بَعْدِ غَلَبِهِمْ سَيَغْلِبُونَ(3) ਅਤੇ ਉਹ ਆਪਣੀ ਹਾਰ ਤੋਂ ਬਾਅਦ ਜਲਦੀ ਹੀ ਜਿੱਤ ਪ੍ਰਾਪਤ ਕਰਨਗੇ। |
ਕੁਝ ਸਾਲਾਂ ਵਿਚ, ਅੱਲਾਹ ਦੇ ਹੱਥ ਵਿਚ ਹੀ ਸਾਰੇ ਕਾਰਜ ਹਨ, ਅਗਲੇ ਵੀ ਅਤੇ ਪਿਛਲੇ ਵੀ। ਅਤੇ ਉਸ ਦਿਨ ਈਮਾਨ ਵਾਲੇ ਖੁਸ਼ ਹੋਣਗੇ। |
بِنَصْرِ اللَّهِ ۚ يَنصُرُ مَن يَشَاءُ ۖ وَهُوَ الْعَزِيزُ الرَّحِيمُ(5) ਅੱਲਾਹ ਦੀ ਮਦਦ ਨਾਲ। ਉਹ ਜਿਸਦੀ ਚਾਹੁੰਦਾ ਹੈ ਮਦਦ ਕਰਦਾ ਹੈ। ਅਤੇ ਉਹ ਸ਼ਕਤੀਸ਼ਾਲੀ |
وَعْدَ اللَّهِ ۖ لَا يُخْلِفُ اللَّهُ وَعْدَهُ وَلَٰكِنَّ أَكْثَرَ النَّاسِ لَا يَعْلَمُونَ(6) ਹੈ। ਅੱਲਾਹ ਦਾ ਵਾਅਦਾ ਹੈ। ਅੱਲਾਹ ਆਪਣੇ ਵਾਅਦੇ ਦੇ ਵਿਰੁੱਧ ਨਹੀਂ ਜਾਂਦਾ। ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ। |
يَعْلَمُونَ ظَاهِرًا مِّنَ الْحَيَاةِ الدُّنْيَا وَهُمْ عَنِ الْآخِرَةِ هُمْ غَافِلُونَ(7) ਉਹ ਸੰਸਾਰਿਕ ਜੀਵਨ ਦੇ ਪੱਖ ਨੂੰ ਜਾਣਦੇ ਹਨ। ਅਤੇ ਉਹ ਪ੍ਰਲੋਕ ਤੋਂ ਅਣਜਾਨ ਹਨ। |
ਕੀ ਉਨ੍ਹਾਂ ਨੇ ਆਪਣੇ ਮਨ ਵਿਚ ਵਿਚਾਰ ਨਹੀਂ ਕੀਤਾ। ਅੱਲਾਹ ਨੇ ਅਸਮਾਨਾਂ ਤੇ ਧਰਤੀ ਨੂੰ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ ਸੱਚ ਦੇ ਆਧਾਰ ਤੇ ਪੈਦਾ ਕੀਤਾ ਹੈ। ਅਤੇ ਸਿਰਫ਼ ਇਕ ਨਿਰਧਾਰਿਤ ਸਮੇਂ ਲਈ। ਅਤੇ ਲੋਕਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਹੜੇ ਆਪਣੇ ਰੱਬ ਦੀ ਮੁਲਾਕਾਤ ਤੋਂ ਇਨਕਾਰ ਕਰਨ ਵਾਲੇ ਹਨ। |
ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀ’ ਕਿ ਉਹ ਦੇਖਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕਿਹੋ ਜਿਹਾ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾ ਹੋ ਚੁੱਕੇ ਸਨ। ਉਹ ਇਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ ਅਤੇ ਉਨ੍ਹਾਂ ਨੇ ਧਰਤੀ ਨੂੰ ਵਾਹਿਆ ਅਤੇ ਇਸ ਨੂੰ ਇਨ੍ਹਾਂ ਤੋਂ ਜ਼ਿਆਦਾ ਆਬਾਦ ਕੀਤਾ। ਅਤੇ ਇਨ੍ਹਾਂ ਦੇ ਕੋਲ ਇਨ੍ਹਾਂ ਦੇ ਰਸੂਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ। ਇਸ ਲਈ ਅੱਲਾਹ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ ਸੀ। ਪਰ ਉਹ ਖ਼ੁਦ ਹੀ ਆਪਣੇ ਆਪ ਉੱਤੇ ਅੱਤਿਆਚਾਰ ਕਰ ਰਹੇ ਸਨ। |
ਫਿਰ ਜਿਨ੍ਹਾਂ ਲੋਕਾਂ ਨੇ ਮਾੜਾ ਕੰਮ ਕੀਤਾ ਸੀ ਉਨ੍ਹਾਂ ਦਾ ਅੰਤ ਬੁਰਾ ਹੋਇਆ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕੀਤਾ। ਅਤੇ ਉਹ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। |
اللَّهُ يَبْدَأُ الْخَلْقَ ثُمَّ يُعِيدُهُ ثُمَّ إِلَيْهِ تُرْجَعُونَ(11) ਅੱਲਾਹ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਉਹ ਹੀ ਇਸਨੂੰ ਦੁਬਾਰਾ ਪੈਦਾ ਕਰੇਗਾ। ਫਿਰ ਤੁਸੀਂ ਉਸੇ ਵੱਲ ਵਾਪਿਸ ਮੋੜੇ ਜਾਵੋਗੇ। |
ਅਤੇ ਕਿਆਮਤ ਦੇ ਦਿਨ ਅਪਰਾਧੀ ਲੋਕ ਹੈਰਾਨ ਰਹਿ ਜਾਣਗੇ। |
وَلَمْ يَكُن لَّهُم مِّن شُرَكَائِهِمْ شُفَعَاءُ وَكَانُوا بِشُرَكَائِهِمْ كَافِرِينَ(13) ਅਤੇ ਉਨ੍ਹਾਂ ਦੇ ਸ਼ਰੀਕਾਂ ਵਿਚੋਂ ਉਨ੍ਹਾਂ ਦਾ ਕੋਈ ਸਿਫ਼ਾਰਸ਼ੀ ਨਹੀਂ ਹੋਵੇਗਾ। ਅਤੇ ਉਹ ਆਪਣੇ ਸ਼ਰੀਕਾਂ ਤੋਂ ਇਨਕਾਰ ਕਰਨ ਵਾਲੇ ਹੋ ਜਾਣਗੇ। |
ਅਤੇ ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਸਾਰੇ ਲੋਕ ਵੱਖਰੇ-ਵੱਖਰੇ ਹੋ ਜਾਣਗੇ। |
فَأَمَّا الَّذِينَ آمَنُوا وَعَمِلُوا الصَّالِحَاتِ فَهُمْ فِي رَوْضَةٍ يُحْبَرُونَ(15) ਇਸ ਲਈ ਜਿਹੜੇ ਈਮਾਨ ਲਿਆਏ ਅਤੇ ਭਲੇ ਕਰਮ ਕੀਤੇ ਉਹ ਇਕ ਬਾਗ਼ ਵਿਚ ਖ਼ਸ਼ੀ ਨਾਲ ਰਹਿਣਗੇ। |
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਪਏ ਹੋਣਗੇ। |
ਇਸ ਲਈ ਤੁਸੀਂ ਪਵਿਤਰ ਅੱਲਾਹ ਨੂੰ ਯਾਦ ਕਰੋਂ ਜਦੋਂ ਤੁਸੀਂ ਸ਼ਾਮ ਅਤੇ ਸਵੇਰ (ਅੱਲਾਹ ਨੂੰ ਯਾਦ) ਕਰਦੇ ਹੋ। ਅਤੇ ਆਕਾਸ਼ਾਂ ਤੇ ਧਰਤੀ ਵਿਚ |
وَلَهُ الْحَمْدُ فِي السَّمَاوَاتِ وَالْأَرْضِ وَعَشِيًّا وَحِينَ تُظْهِرُونَ(18) ਸਾਰੀ ਪ੍ਰਸੰਸਾ ਉਸੇ ਲਈ ਹੀ ਹੈ, ਤੀਸਰੇ ਪਹਿਰ ਅਤੇ ਜਦੋਂ ਤੁਸੀਂ ਜ਼ੁਹਰ (ਦੁਪਹਿਰ) ਯਾਦ ਕਰਦੇ ਹੋ। |
ਉਹ ਜੀਵਤ ਨੂੰ ਮ੍ਰਿਤਕ ਵਿਚ ਕੱਢਦਾ ਹੈ ਅਤੇ ਮ੍ਰਿਤਕ ਨੂੰ ਜੀਵਤ ਵਿੱਚੋਂ’। ਅਤੇ ਉਹ ਧਰਤੀ ਨੂੰ ਵੀ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜੀਵਿਤ ਕਰਦਾ ਹੈ। ਅਤੇ ਇਸ ਤਰ੍ਹਾਂ ਤੁਸੀਂ ਲੋਕ ਕੱਢੇ ਜਾਵੋਗੇ। |
وَمِنْ آيَاتِهِ أَنْ خَلَقَكُم مِّن تُرَابٍ ثُمَّ إِذَا أَنتُم بَشَرٌ تَنتَشِرُونَ(20) ਅਤੇ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਇਕ ਵਮ ਤੁਸੀਂ ਮਨੁੱਖ ਬਣਕੇ ਫੈਲ ਜਾਂਦੇ ਹੋ। |
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਡੀ ਹੀ ਸਹਿਜਾਤੀ ਤੋਂ ਤੁਹਾਡੇ ਲਈ ਜੋੜੇ ਪੈਦਾ ਕੀਤੇ। ਤਾਂ ਕਿ ਤੁਸੀਂ ਉਨ੍ਹਾਂ ਤੋਂ ਸੰਤੁਸ਼ਟੀ ਪ੍ਰਾਪਤ ਕਰੋ। ਅਤੇ ਉਸਨੇ ਤੁਹਾਡੇ ਵਿਚ ਪ੍ਰੇਮ ਅਤੇ ਰਹਿਮਤ ਪਾ ਦਿੱਤੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਦੇ ਹਨ। |
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਆਕਾਸ਼ਾਂ, ਧਰਤੀ ਦੀ ਸਿਰਜਣਾ, ਤੁਹਾਡੀਆਂ ਬੋਲੀਆਂ, ਤੁਹਾਡੇ ਰੰਗਾਂ ਦੀ ਭਿੰਨਤਾ ਵੀ ਹੈ। ਬੇਸ਼ੱਕ ਇਸ ਵਿਚ ਗਿਆਨ ਵਾਲਿਆ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ। |
ਅਤੇ ਉਸਦੀਆਂ ਨਿਸ਼ਾਨੀਆਂ ਵਿੱਚੋਂ ਤੁਹਾਡਾ ਰਾਤ ਅਤੇ ਦਿਨ ਨੂੰ ਸੌਣਾ ਅਤੇ ਤੁਹਾਡਾ ਉਸਦੀ ਕਿਰਪਾ (ਰਿਜ਼ਕ) ਨੂੰ ਤਲਾਸ਼ ਕਰਨਾ ਹੈ। ਬੇਸ਼ੱਕ ਇਸ ਵਿਚ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ। |
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਹ ਤੁਹਾਨੂੰ ਡਰ ਅਤੇ ਉਮੀਦ ਦੇ ਨਾਲ ਬਿਜਲੀਆਂ ਦਿਖਾਉਂਦਾ ਹੈ। ਫਿਰ ਉਹ ਅਸਮਾਨ ਤੋਂ ਪਾਣੀ ਵਰ੍ਹਾਉਂਦਾ ਹੈ। ਫਿਰ ਉਸ ਨਾਲ ਧਰਤੀ ਨੂੰ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜਿਉਂਦਾ ਕਰਦਾ ਹੈ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ। |
ਅਤੇ ਉਸਦੀਆਂ ਨਿਸ਼ਾਨੀਆਂ ਵਿਚ ਇਕ ਇਹ ਵੀ ਹੈ ਕਿ ਆਕਾਸ਼ ਅਤੇ ਧਰਤੀ ਉਸਦੇ ਹੁਕਮ ਨਾਲ ਕਾਇਮ ਹਨ। ਅਤੇ ਫਿਰ ਜਦੋ’ ਉਹ ਤੁਹਾਨੂੰ ਇਕ ਵਾਰ ਪੁਕਾਰੇਗਾ ਤਾਂ ਤੂਸੀਂ’ ਉਸੇ ਵੇਲੇ ਧਰਤੀ ਵਿਚੋਂ ਨਿਕਲ ਕੇ ਚੱਲ ਪਵੋਗੇ। |
وَلَهُ مَن فِي السَّمَاوَاتِ وَالْأَرْضِ ۖ كُلٌّ لَّهُ قَانِتُونَ(26) ਅਤੇ ਆਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ ਉਸ ਦਾ ਹੀ ਹੈ ਸਭ ਉਸ ਦੇ ਹੀ ਆਗਿਆਕਾਰੀ ਹਨ। |
ਅਤੇ ਉਹ ਹੀ ਹੈ ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੈ। ਫਿਰ ਉਹੀ ਹੈ ਜੋ ਮੁੜ ਪੈਦਾ ਕਰਦਾ ਹੈ। ਅਤੇ ਇਹ ਉਸ ਲਈ ਬੜ੍ਹਾ ਸੌਖਾ ਹੈ। ਅਤੇ ਆਕਾਸ਼ਾਂ ਤੇ ਧਰਤੀ ਵਿਚ ਉਸ ਲਈ ਸਭ ਤੋਂ’ ਸ੍ਰੇਸ਼ਟ ਗੁਣ ਹੈ ਕਿ ਉਹ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ। |
ਉਹ ਤੁਹਾਡੇ ਲਈ ਖ਼ੁਦ ਤੁਹਾਡੇ ਹੀ ਵਿਅਕਤੀਤਵ ਵਿੱਚੋਂ ਇਕ ਮਿਸਾਲ ਬਿਆਨ ਕਰਦਾ ਹੈ। ਕੀ’ ਤੁਹਾਡੇ ਗੁਲਾਮਾਂ ਵਿੱਚੋਂ ਕੋਈ ਤੁਹਾਡੀ ਉਸ ਪੂੰਜੀ ਦਾ ਭਾਈਵਾਲ ਹੈ, ਜੋ ਅਸੀਂ ਤੁਹਾਨੂੰ ਬਖ਼ਸ਼ੀ ਹੈ ਕਿ ਤੁਸੀਂ ਅਤੇ ਉਹ ਉਸ ਵਿਚ ਬਰਾਬਰ ਹੋਵੇ। ਅਤੇ ਜਿਸ ਤਰ੍ਹਾਂ ਤੁਸੀਂ ਆਪਣਿਆਂ ਦਾ ਖਿਆਲ ਰਖਦੇ ਹੋ ਉਸੇ ਤਰ੍ਹਾਂ ਉਨ੍ਹਾਂ (ਗੁਲਾਮਾਂ) ਦਾ ਵੀ ਧਿਆਨ ਰੱਖਦੇ ਹੋ। ਇਸ ਤਰ੍ਹਾਂ ਅਸੀਂ ਆਇਤਾਂ ਨੂੰ ਸਪੱਸ਼ਟ ਕਰਕੇ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ। |
ਸਗੋਂ ਆਪਣੀਆਂ ਜ਼ਿੰਦਗੀਆਂ ਉੱਪਰ ਜ਼ੁਲਮ ਕਰਨ ਵਾਲਿਆ ਨੇ ਸ਼ਿਨਾਂ ਕਿਸੇ ਵਲੀਲ ਦੇ ਆਪਣੇ (ਨਿਜੀ) ਵਿਚਾਰਾਂ ਦਾ ਪਾਲਣ ਕੀਤਾ ਹੈ ਤਾਂ ਉਨ੍ਹਾਂ ਨੂੰ ਕੌਣ ਮਾਰਗ ਦਰਸ਼ਨ ਪ੍ਰਦਾਨ ਕਰ ਸਕਦਾ ਹੈ। ਜਿਸਨੂੰ ਅੱਲਾਹ ਨੇ ਕੁਰਾਹੇ ਪਾ ਦਿਤਾ ਹੋਵੇ। ਅਤੇ ਕੋਈ ਉਨ੍ਹਾਂ ਦਾ ਸਹਾਇਕ ਨਹੀਂ। |
ਇਸ ਲਈ ਤੁਸੀਂ ਇਕਾਗਰ ਚਿੱਤ ਹੋ ਕੇ ਆਪਣਾ ਮੁਖ ਇਸ ਧਰਮ ਵੱਲ ਰੱਖੋਂ। ਅੱਲਾਹ ਦੀ ਇਹ ਪ੍ਰਕ੍ਰਿਤੀ ਜਿਸ ਵਿਚ ਉਸਨੇ ਲੋਕਾਂ ਨੂੰ ਪੈਦਾ ਕੀਤਾ ਹੈ। ਉੱਸ ਦੇ ਪੈਦਾ ਕੀਤਿਆਂ ਨੂੰ ਬਦਲਣਾ ਨਹੀਂ। ਇਹ ਹੀ ਸਿੱਧਾ ਧਰਮ ਹੈ। ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ। |
۞ مُنِيبِينَ إِلَيْهِ وَاتَّقُوهُ وَأَقِيمُوا الصَّلَاةَ وَلَا تَكُونُوا مِنَ الْمُشْرِكِينَ(31) ਉਸੇ ਵੱਲ ਇਕਾਗਰ ਹੋ ਕੇ ਉਸੇ ਤੋਂ ਡਰੋਂ ਅਤੇ ਨਮਾਜ਼ ਸਥਾਪਿਤ ਕਰੋ ਅਤੇ ਸ਼ਿਰਕ (ਸ਼ਰੀਕ) ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ। |
مِنَ الَّذِينَ فَرَّقُوا دِينَهُمْ وَكَانُوا شِيَعًا ۖ كُلُّ حِزْبٍ بِمَا لَدَيْهِمْ فَرِحُونَ(32) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੁੱਕੜੇ- ਟੁੱਕੜੇ ਕਰ ਲਿਆ ਅਤੇ ਬਹੁਤ ਸਾਰੇ ਵਰਗ ਹੋ ਗਏ। ਹਰੇਕ ਵਰਗ ਆਪਣੇ ਤਰੀਕੇ ਤੇ ਖੁਸ਼ ਹੈ ਜੋ ਉਨ੍ਹਾਂ ਦੇ ਕੌਲ ਹ। |
ਇਕਾਗਰ ਚਿਤ ਹੋ ਕੇ ਉਸੇ ਵੱਲ (ਨੂੰਹ ਕਰਕੇ) ਪੁਕਾਰਦੇ ਹਨ। ਫਿਰ ਜਦੋਂ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਰਹਿਮਤ ਦਾਂ ਸਵਾਦ ਜ਼ਖਾਉਂਦਾ ਹੈ ਤਾਂ ਉਨ੍ਹਾਂ ਵਿਚੋਂ ਇਕ ਵਰਗ ਆਪਣੇ ਰੱਬ ਦਾ ਸ਼ਰੀਕ ਮੰਨਣ ਲੱਗਦਾ ਹੈ। |
لِيَكْفُرُوا بِمَا آتَيْنَاهُمْ ۚ فَتَمَتَّعُوا فَسَوْفَ تَعْلَمُونَ(34) ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਬਖ਼ਸ਼ਿਆ ਹੈ ਜੇ ਉਹ ਉਸ ਤੋਂ ਇਨਕਾਰੀ ਹੋ ਜਾਣ। ਤਾਂ ਕੁਝ ਦਿਨ ਲਾਭ ਲੈ ਲਵੋ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ। |
أَمْ أَنزَلْنَا عَلَيْهِمْ سُلْطَانًا فَهُوَ يَتَكَلَّمُ بِمَا كَانُوا بِهِ يُشْرِكُونَ(35) ਕੀ ਅਸੀਂ ਉਨ੍ਹਾਂ ਉੱਪਰ ਕੋਈ ਪ੍ਰਮਾਣ ਉਤਾਰਿਆ ਹੈ ਕਿ ਉਹ ਉਨ੍ਹਾਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਮੰਨਣ ਵਾਸਤੇ ਕਹਿ ਰਿਹਾ ਹੈ। |
ਅਤੇ ਜਦੋਂ ਅਸੀਂ ਲੋਕਾਂ ਤੇ ਕਿਰਪਾ ਕਰਦੇ ਹਾਂ ਤਾਂ ਉਹ ਉਸ ਨਾਲ ਪ੍ਰਸੰਨ ਹੋ ਜਾਂਦੇ ਹਨ। ਅਤੇ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਕਾਰਨ ਦੁੱਖ ਪਹੁੰਚਦਾ ਹੈ, ਤਾਂ ਉਹ ਇੱਕ ਦਮ ਨਿਰਾਸ਼ ਹੋ ਜਾਂਦੇ ਹਨ। |
ਕੀ ਉਹ ਦੇਖਦੇ ਨਹੀਂ ਕਿ ਅੱਲਾਹ ਜਿਸ ਨੂੰ ਚਾਹੇ, ਜ਼ਿਆਦਾ ਰਿਜ਼ਕ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਘੱਟ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਭਰੋਸੇ ਰੱਖਦੇ ਹਨ। |
ਇਸ ਲਈ ਰਿਸ਼ਤੇਦਾਰਾਂ, ਨਿਰਧਨਾਂ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਓ। ਇਹ ਯੋਗ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਅੱਲਾਹ ਦੀ ਪ੍ਰਸੰਨਤਾ ਚਾਹੁੰਦੇ ਹਨ। ਅਤੇ ਇਹ ਲੋਕ ਹੀ ਸਫ਼ਲਤਾ ਪਾਉਣ ਵਾਲੇ ਹਨ। |
ਅਤੇ ਜਿਹੜਾ ਵਿਆਜ ਤੁਸੀਂ ਹਾਸਿਲ ਕਰਦੇ ਹੋ, ਤਾਂ ਕਿ ਲੋਕਾਂ ਦੀ ਪੂੰਜੀ ਵਿਚ ਸ਼ਾਮਿਲ ਹੋ ਕੇ ਉਹ ਵੱਧ ਜਾਵੇ ’ਤਾਂ (ਸਮਝ ਲਵੋ) ਅੱਲਾਹ ਦੇ ਕੋਲ ਉਹ ਨਹੀ’ ਵਧਦਾ। ਅਤੇ ਜਿਹੜੀ ਜ਼ਕਾਤ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਤੂਸੀਂ’ ਦੇਵੌਗੇ “ਤਾਂ ਇਨ੍ਹਾਂ ਲੋਕਾਂ ਦੀ ਚੌਲਤ ਹੀ ਅੱਲਾਹ ਦੇ ਕੋਲ ਵੱਧੇਗੀ। |
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਫਿਰ ਉਸ ਨੇ ਤੁਹਾਨੂੰ ਰਿਜ਼ਕ ਪ੍ਰਦਾਨ ਕੀਤਾ, ਫਿਰ ਉਹ ਤੁਹਾਨੂੰ ਮੌਤ ਦਿੰਦਾ ਹੈ। ਫਿਰ ਉਹ ਤੁਹਾਨੂੰ ਜੀਵਿਤ ਕਰੇਗਾ, ਕੀ ਤੁਹਾਡੇ (ਘੜੇ) ਸ਼ਰੀਕਾਂ ਵਿਚੋਂ ਵੀ ਕੋਈ ਅਜਿਹਾ ਹੈ, ਜਿਹੜਾ ਇਨ੍ਹਾਂ ਵਿਚੋਂ ਕੋਈ ਕੰਮ ਕਰਦਾ ਹੈ। ਉਹ, ਉਨ੍ਹਾਂ ਦੇ ਕੀਤੇ ਸ਼ਿਰਕ ਤੋਂ ਬਿਹਤਰ ਅਤੇ ਪਵਿੱਤਰ ਹੈ। |
ਲੋਕਾਂ ਦੇ ਆਪਣੇ ਕੀਤੇ ਮਾੜੇ ਕਰਮਾ ਕਾਰਨ, ਜਲ ਅਤੇ ਦਾ ਮਜ਼ਾ ਚਖਾਏ। ਹੋ ਸਕਦਾ ਉਹ ਰੁਕ ਜਾਣ। |
ਆਖੋ ਕਿ ਧਰਤੀ ਤੇ ਤੁਰੋ ਹੋਂ ਚੁੱਕੇ ਹਨ। ਉਨ੍ਹਾਂ ਵਿਚੋ’ ਜ਼ਿਆਦਾਤਰ ਲੋਕ ਸ਼ਿਰਕ (ਸ਼ਰੀਕ ਬਣਾਉਣ ਵਾਲੇ) ਕਰਨ ਵਾਲੇ ਸਨ। |
ਇਸ ਲਈ ਆਪਣੇ ਚਿਹਰੇ ਨੂੰ ਸਹੀ ਧਰਮ ਵੱਲ ਸੇਧਿਤ ਕਰੋ ਇਸ ਤੋਂ ਪਹਿਲਾਂ ਕਿ ਅੱਲਾ ਦਾ ਕੋਈ ਦਿਨ ਆ ਜਾਵੇ ਜਿਸਦਾ ਕੋਈ ਭੰਡਣ ਨਹੀਂ ਹੁੰਦਾ. ਉਸ ਦਿਨ ਉਹ ਵੰਡਿਆ ਜਾਵੇਗਾ |
مَن كَفَرَ فَعَلَيْهِ كُفْرُهُ ۖ وَمَنْ عَمِلَ صَالِحًا فَلِأَنفُسِهِمْ يَمْهَدُونَ(44) ਜਿਹੜਾ ਵਿਅਕਤੀ ਅਵਿਸ਼ਵਾਸ਼ ਕਰਦਾ ਹੈ - ਉਸਦਾ ਉਸਦੇ ਅਵਿਸ਼ਵਾਸ ਦਾ ਨਤੀਜਾ ਹੈ. ਅਤੇ ਜਿਹੜਾ ਵੀ ਧਰਮੀ ਕੰਮ ਕਰਦਾ ਹੈ, ਉਹ ਆਪਣੇ ਲਈ ਤਿਆਰੀ ਕਰ ਰਿਹਾ ਹੈ |
ਤਾਂ ਕਿ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਚੰਗਾ ਕਰਮ ਕਰਨ ਪਸੰਦ ਨਹੀਂ ਕਰਦਾ। |
ਅਤੇ ਉਸ ਦੀਆਂ ਨਿਸ਼ਾਨੀਆਂ ਵਿਚੋਂ ਇੱਕ ਇਹ ਵੀ ਹੈ ਕਿ ਉਹ ਖੂਸ਼ਖ਼ਬ਼ਰੀ ਦੇਣ ਲਈ ਹਵਾਵਾਂ ਭੇਜਦਾ ਹੈ ਅਤੇ ਤਾ ਕਿ ਉਹ ਤੁਹਾਨੂੰ ਆਪਣੀ ਰਹਿਮਤ ਦਾ ਅਨੰਦ ਦੇਵੇ ਅਤੇ ਤਾਂ ਕਿ ਕਿਸ਼ਤੀਆਂ ਉਸ ਦੇ ਹੁਕਮ ਨਾਲ ਚੱਲਣ ਅਤੇ ਤੁਸੀਂ ਉਸ ਦੀ ਕਿਰਪਾ ਤਲਾਸ਼ ਕਰੋ। ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ। |
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਸ ਦੀ ਕੋਮ ਵੱਲ ਰਸੂਲਾਂ ਨੂੰ ਭੇਜਿਆ। ਫਿਰ ਉਹ ਉਨ੍ਹਾਂ ਦੇ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅਸੀਂ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ, ਜਿਨ੍ਹਾਂ ਨੇ ਅਪਰਾਧ ਕੀਤਾ ਸੀ। ਅਤੇ ਇਹ ਸਾਡੇ ਤੇ ਲਾਜ਼ਮੀ ਸੀ ਕਿ ਅਸੀਂ ਮੋਮਿਨਾਂ ਦੀ ਮਦਦ ਕਰੀਏ। |
ਅੱਲਾਹ ਹੀ ਹੈ ਜਿਹੜਾ ਹਵਾਵਾਂ ਨੂੰ ਭੇਜਦਾ ਹੈ। ਇਸ ਲਈ ਉਹ ਬੱਦਲਾਂ ਨੂੰ ਉਡਾਉਂਦੀ ਹੈ। ਫਿਰ ਅੱਲਾਹ ਉਨ੍ਹਾਂ ਨੂੰ ਜਿਸ ਤਰ੍ਹਾਂ ਚਾਹੁੰਦਾ ਹੈ ਆਕਾਸ਼ ਵਿਚ ਫੈਲਾ ਦਿੰਦਾ ਹੈ। ਫਿਰ ਉਹ ਉਨ੍ਹਾਂ ਨੂੰ ਲਪੇਟ ਦਿੰਦਾ ਹੈ। ਫਿਰ ਤੁਸੀਂ ਦੇਖਦੇ ਹੋ, ਉਨ੍ਹਾਂ ਵਿਚੋਂ ਕਣੀਆਂ ਡਿੱਗਣ ਲਗਦੀਆਂ ਹਨ। ਫਿਰ ਉਹ ਆਪਣਿਆਂ ਬੰਦਿਆਂ ਉੱਤੇ ਜਿਸ ਨੂੰ ਚਾਹੁੰਦਾ ਹੈ ਵਰ੍ਹਾ ਦਿੰਦਾ ਹੈ। ਤਾਂ ਅਚਾਨਕ ਉਹ ਪ੍ਰਸੰਨ ਹੋ ਜਾਂਦੇ ਹਨ। |
وَإِن كَانُوا مِن قَبْلِ أَن يُنَزَّلَ عَلَيْهِم مِّن قَبْلِهِ لَمُبْلِسِينَ(49) ਉਹ ਉਸ ਦੇ ਵਰ੍ਹਣ ਤੋਂ ਪਹਿਲਾਂ ਨਿਰਾ ਹੋ ਰਹੇ ਸਨ। |
ਇਸ ਲਈ ਅੱਲਾਹ ਦੀ ਕਿਰਪਾ ਦੇ ਇਸ਼ਾਰਿਆਂ ਨੂੰ ਦੇਖੋ ਕਿ ਉਹ ਕਿਸ ਤਰਾਂ ਧਰਤੀ ਨੂੰ ਸ੍ਰਿਤਕ ਕਰ ਦੇਣ ਤੋ ਬਾਅਦ, ਜੀਵਿਤ ਕਰ ਦਿੰਦਾ ਹੈ। ਬੇਸ਼ੱਕ ਉਹ ਮ੍ਰਿਤਕਾਂ ਨੂੰ ਜੀਵਿਤ ਕਰਨ ਵਾਲਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
وَلَئِنْ أَرْسَلْنَا رِيحًا فَرَأَوْهُ مُصْفَرًّا لَّظَلُّوا مِن بَعْدِهِ يَكْفُرُونَ(51) ਅਤੇ ਜੇਕਰ ਅਸੀਂ ਇੱਕ ਹਵਾ ਭੇਜ ਦੇਈਏ, ਫਿਰ ਉਹ ਖੇਤੀ ਨੂੰ ਪੀਲਾ ਹੋਇਆ ਦੇਖਣ ਤਾਂ ਉਹ ਉਸ ਤੋਂ ਬਾਅਦ ਇਨਕਾਰ ਕਰਨ ਲੱਗ ਜਾਣ। |
فَإِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ(52) ਤਾਂ ਤੁਸੀਂ ਮ੍ਰਿਤਕਾਂ ਨੂੰ ਨਹੀ ਸੁਣਾ ਸਕਦੇ ਅਤੇ ਨਾ ਗੂੰਗਿਆਂ ਨੂੰ ਆਪਣੀ ਪੁਕਾਰ ਸੁਣਾ ਸਕਦੇ ਹੋ, ਜਦੋਂ ਉਹ ਪਿੱਠ ਘੁਮਾ ਕੇ ਜਾ ਰਹੇ ਹੌਣ। |
ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਉਨ੍ਹਾਂ ਦੇ ਗੁੰਮਰਾਹੀ ਵਾਲੇ ਰਾਹ ਵਿਚੋਂ ਕੱਢ ਕੇ ਚੰਗੇ ਰਾਹ ਤੇ ਲਿਆ ਸਕਦੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਅਇਤਾਂ ਤੇ ਈਮਾਨ ਲਿਆਉਣ ਵਾਲੇ ਹੋਣ। ਸੋ ਇਹ ਹੀ ਲੋਕ ਹੁਕਮ ਮੰਨਣ ਵਾਲੇ ਹਨ। |
ਅੱਲਾਹ ਹੀ ਹੈ, ਜਿਸ ਨੇ ਤੁਹਾਨੂੰ ਕਮਜ਼ੋਰ ਪੈਦਾ ਕੀਤਾ ਹੈ। ਫਿਰ ਕਮਜ਼ੋਰੀ ਤੋਂ ਬਾਅਦ ਤਾਕਤ ਬਖਸ਼ੀ। ਫਿਰ ਤਾਕਤ ਤੋਂ ਬਾਅਦ ਕਮਜ਼ੋਰੀ ਅਤੇ ਬੁਢਾਪੇ ਦੀ ਦਿਸ਼ਾ ਪੈਦਾ ਕਰ ਦਿੱਤੀ। ਉਹ ਜੋ ਕੁਝ ਚਾਹੁੰਦਾ ਹੈ ਪੈਦਾ ਕਰਦਾ ਹੈ। ਅਤੇ ਉਹ ਗਿਆਨ ਵਾਲਾ ਅਤੇ ਸਮਰੱਥਾ ਵਾਲਾ ਹੈ। |
ਅਤੇ ਜਿਸ ਦਿਨ ਕਿਆਮਤ ਆਵੇਗੀ, ਅਪਰਾਧੀ ਲੋਕ ਸਹੁੰ ਖਾ ਕੇ ਆਖਣਗੇ, ਕਿ ਉਹ ਇੱਕ ਘੜੀ ਤੋਂ ਜ਼ਿਆਦਾ ਨਹੀਂ ਰਹੇ। ਇਸ ਤਰਾ ਉਹ (ਚੰਗੇ ਰਾਹ) ਤੋਂ ਮੁੜ ਜਾਂਦੇ ਸਨ। |
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਅਤੇ ਸ਼ਰਧਾ ਮਿਲੀ ਸੀ, ਉਹ ਆਖਣਗੇ ਕਿ ਅੱਲਾਹ ਦੀ ਕਿਤਾਬ ਅਨੁਸਾਰ ਤਾਂ ਤੁਸੀਂ ਇਕੱਠੇ ਕੀਤੇ ਜਾਣ ਦੇ ਦਿਨ ਤੱਕ ਪਏ ਰਹੇ। ਇਸ ਲਈ ਇਹ ਇਕੱਠੇ ਹੋਣ ਦਾ ਦਿਨ ਹੈ, ਪਰੰਤੂ ਤੁਸੀਂ ਜਾਣਦੇ ਨਹੀਂ ਸੀ। |
فَيَوْمَئِذٍ لَّا يَنفَعُ الَّذِينَ ظَلَمُوا مَعْذِرَتُهُمْ وَلَا هُمْ يُسْتَعْتَبُونَ(57) ਸੋ ਉਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਕੋਈ ਬਹਾਨਾ ਕੰਮ ਨਾ ਆਏਗਾ। ਅਤੇ ਨਾ ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ ਆਖਿਆ ਜਾਵੇਗਾ। |
ਅਤੇ ਅਸੀਂ ਇਸ ਕੁਰਆਨ ਵਿਚ ਲੋਕਾਂ ਲਈ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਹਨ। ਅਤੇ ਜੇਕਰ ਤੁਸੀਂ ਉਨ੍ਹਾਂ ਦੇ ਕੋਲ ਕੋਈ ਨਿਸ਼ਾਨੀ ਲੈ ਆਉ ਤਾਂ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਹ ਇਹ ਹੀ ਕਹਿਣਗੇ ਕਿ ਤੁਸੀਂ ਸਾਰੇ ਝੂਠੇ ਹੋ। |
كَذَٰلِكَ يَطْبَعُ اللَّهُ عَلَىٰ قُلُوبِ الَّذِينَ لَا يَعْلَمُونَ(59) ਇਸ ਤਰਾਂ ਅੱਲਾਹ ਉਨ੍ਹਾਂ ਦੇ ਦਿਲਾਂ ਤੇ ਮੂਹਰ ਲਗਾ ਚਿੰਦਾ ਹੈ। ਜਿਹੜੇ ਨਹੀਂ ਜਾਣਦੇ। |
فَاصْبِرْ إِنَّ وَعْدَ اللَّهِ حَقٌّ ۖ وَلَا يَسْتَخِفَّنَّكَ الَّذِينَ لَا يُوقِنُونَ(60) ਸੋ ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਉਹ ਲੋਕ ਤੁਹਾਨੂੰ ਅਸਹਿਣਸ਼ੀਲ ਨਾ ਕਰ ਦੇਣ ਜਿਹੜੇ ਵਿਸ਼ਵਾਸ਼ ਨਹੀਂ ਰਖਦੇ। |
Pencapça diğer sureler:
En ünlü okuyucuların sesiyle Rum Suresi indirin:
Surah Ar-Rum mp3: yüksek kalitede dinlemek ve indirmek için okuyucuyu seçerek
Ahmed El Agamy
Saad Al Ghamdi
Saud Al Shuraim
Abdul Basit
Abdullah Basfar
Abdullah Al Juhani
Ali Al Hudhaifi
Fares Abbad
Maher Al Muaiqly
Muhammad Jibril
Al Minshawi
Al Hosary
Mishari Al-afasi
Nasser Al Qatami
Yasser Al Dosari
Bizim için dua et, teşekkürler