سورة البروج بالبنجابية
ਸਹੂੰ ਹੈ ਬੂਰਜਾਂ (ਤਾਰਾ ਮੰਡਲ) ਵਾਲੇ ਅਸਮਾਨ ਦੀ। |
ਅਤੇ ਵਾਅਦੇ ਵਾਲੇ ਦਿਨ ਦੀ। |
ਅਤੇ ਦੇਖਣ ਵਾਲੇ ਦੀ ਅਤੇ ਜਿਹੜਾ ਦੇਖਿਆ ਗਿਆ। |
ਨਾਸ਼ ਹੋਏ ਖਾਈ ਵਾਲੇ। |
ਜਿਨ੍ਹਾਂ ਵਿਚ ਭਟਕਦੇ ਹੋਏ ਬਾਲਣ ਦੀ ਅੱਗ ਸੀ। |
ਜਦੋਂ ਕਿ ਉਹ ਉਸ ਤੇ ਬੈਠੇ ਹੋਏ ਸਨ। |
ਅਤੇ ਜੋ ਕੂਝ ਉਹ ਈਮਾਨ ਲਿਆਉਣ ਵਾਲਿਆਂ ਨਾਲ ਕਰ ਰਹੇ ਸਨ। ਉਹ ਉਸ ਨੂੰ ਦੇਖ ਰਹੇ ਸੀ। |
وَمَا نَقَمُوا مِنْهُمْ إِلَّا أَن يُؤْمِنُوا بِاللَّهِ الْعَزِيزِ الْحَمِيدِ(8) ਅਤੇ ਉਨ੍ਹਾਂ ਨਾਲ ਉਸ ਦਾ ਵੈਰ ਇਸ ਤੋਂ ਬਿਨਾ ਹੋਰ ਕਿਸੇ ਕਾਰਨ ਨਹੀਂ ਸੀ, ਕਿ ਉਹ ਉਸ ਅੱਲਾਹ ਉੱਪਰ ਈਮਾਨ ਲਿਆਏ, ਜਿਹੜਾ ਤਾਕਤਵਰ ਅਤੇ ਪ੍ਰਸੰਸਾ ਵਾਲਾ ਹੈ। |
الَّذِي لَهُ مُلْكُ السَّمَاوَاتِ وَالْأَرْضِ ۚ وَاللَّهُ عَلَىٰ كُلِّ شَيْءٍ شَهِيدٌ(9) ਧਰਤੀ ਅਤੇ ਅਸਮਾਨਾਂ ਵਿਚ ਉਸ ਦਾ ਹੀ ਸਾਮਰਾਜ ਹੈ ਅਤੇ ਅੱਲਾਹ ਹਰ ਚੀਜ਼ ਨੂੰ ਦੇਖ ਰਿਹਾ ਹੈ। |
ਜਿਨ੍ਹਾਂ ਲੋਕਾਂ ਨੇ ਮੋਮਿਨ ਮਰਦਾਂ ਅਤੇ ਮੌਮਿਨ ਔਰਤਾਂ ਨੂੰ ਦੁੱਖ ਦਿੱਤੇ, ਫਿਰ ਤੌਬਾ ਨਾ ਕੀਤੀ, ਤਾਂ ਉਨ੍ਹਾਂ ਲਈ ਨਰਕ ਦੀ ਸਜ਼ਾ ਹੈ। |
ਅਤੇ ਉਨ੍ਹਾਂ ਲਈ ਸੜਨ ਦੀ ਸਜ਼ਾ ਹੈ। ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ (ਉਹ) ਬਾਗ਼ ਹਨ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਇਹ ਵੱਡੀ ਸਫ਼ਲਤਾ ਹੈ। |
ਬੇਸ਼ੱਕ ਤੇਰੇ ਰੱਬ ਦੀ ਪਕੜ ਬੜੀ ਸਖ਼ਤ ਹੈ। |
ਉਹ ਹੀ ਆਰੰਭ ਕਰਦਾ ਹੈ ਅਤੇ ਉਹ ਹੀ ਦੂਜੀ ਵਾਰ ਜਿਉਂਦਾ ਕਰੇਗਾ। |
ਅਤੇ ਉਹ ਹੀ ਮੁਆਫ਼ੀ ਦੇਣ ਵਾਲਾ ਹੈ। ਪ੍ਰੇਮ ਕਰਨ ਵਾਲਾ ਹੈ। |
ਉੱਚੇ ਸਿੰਘਾਸਨਾਂ ਦਾ ਮਾਲਕ। |
ਜੋ ਚਾਹੁੰਦਾ ਹੈ ਕਰ ਦਿੰਦਾ ਹੈ। |
ਕੀ ਤੁਹਾਨੂੰ ਫੌਜਾਂ ਦੀ ਖ਼ਬਰ ਪੁੱਜੀ ਹੈ। |
ਫਿਰਔਨ ਅਤੇ ਸਮੂਦ ਦੀ। |
ਸਗੋਂ ਇਹ ਅਵੱਗਿਆਕਾਰੀ ਝੁਠਲਾਉਣ ਲੱਗੇ ਹੋਏ ਹਨ। |
ਅਤੇ ਅੱਲਾਹ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ। |
ਸਗੋਂ ਉਹ ਇੱਕ ਗੋਰਵਸ਼ਾਲੀ ਕੁਰਆਨ ਹੈ। |
ਲੋਹ-ਏ-ਮਹਿਫੂਜ਼ ਵਿਚ ਲਿਖਿਆ ਹੋਇਆ ਹੈ। |
المزيد من السور باللغة البنجابية:
تحميل سورة البروج بصوت أشهر القراء :
قم باختيار القارئ للاستماع و تحميل سورة البروج كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Tuesday, December 3, 2024
لا تنسنا من دعوة صالحة بظهر الغيب