La sourate An-Naml en Pendjabi
1਼ ਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ। |
2਼ (ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ। |
الَّذِينَ يُقِيمُونَ الصَّلَاةَ وَيُؤْتُونَ الزَّكَاةَ وَهُم بِالْآخِرَةِ هُمْ يُوقِنُونَ(3) 3਼ ਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ। |
إِنَّ الَّذِينَ لَا يُؤْمِنُونَ بِالْآخِرَةِ زَيَّنَّا لَهُمْ أَعْمَالَهُمْ فَهُمْ يَعْمَهُونَ(4) 4਼ ਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ। |
أُولَٰئِكَ الَّذِينَ لَهُمْ سُوءُ الْعَذَابِ وَهُمْ فِي الْآخِرَةِ هُمُ الْأَخْسَرُونَ(5) 5਼ ਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ। |
وَإِنَّكَ لَتُلَقَّى الْقُرْآنَ مِن لَّدُنْ حَكِيمٍ عَلِيمٍ(6) 6਼ (ਹੇ ਨਬੀ!) ਨਿਰਸੰਦੇਹ, ਤੁਹਾਨੂੰ ਇਕ ਹਕੀਮ (ਯੁਕਤੀਮਾਨ) ਤੇ ਜਾਣਨਹਾਰ (ਅੱਲਾਹ) ਵੱਲੋਂ ਇਹ਼ਕੁਰਆਨ ਸਿਖਾਇਆ ਜਾ ਰਿਹਾ ਹੈ। |
7਼ (ਉਸ ਵੇਲੇ ਦੀ ਗੱਲ ਸੁਣਾਓ) ਜਦੋਂ ਮੂਸਾ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਨੇ ਅੱਗ ਵੇਖੀ ਹੈ। ਮੈਂ ਹੁਣੇ ਉੱਥੋਂ ਤੁਹਾਡੇ ਲਈ ਕੋਈ ਖ਼ਬਰ ਜਾਂ ਕੋਈ ਅੱਗ ਦਾ ਬਲਦਾ ਹੋਇਆ ਅੰਗਿਆਰਾ ਲਿਆਉਂਦਾ ਹਾਂ ਤਾਂ ਜੋ ਤੁਸੀਂ ਸੇਕ ਸਕੋ। |
8਼ ਜਦੋਂ (ਮੂਸਾ) ਉਸ ਅੱਗ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਬਰਕਤਾਂ ਵਾਲਾ ਹੈ ਉਹ (ਅੱਲਾਹ) ਜਿਹੜਾ ਇਸ ਅੱਗ (ਨੂਰ) ਵਿਚ ਹੈ ਅਤੇ ਜੋ ਇਸ ਦੇ ਆਲੇ-ਦੁਆਲੇ ਹੈ ਅਤੇ ਅੱਲਾਹ ਪਾਕ ਹੈ ਜੋ ਕਿ ਸਾਰੇ ਜਹਾਨਾਂ ਦਾ ਮਾਲਿਕ ਹੈ। |
9਼ ਹੇ ਮੂਸਾ! ਬੇਸ਼ੱਕ ਮੈਂ ਹੀ ਅੱਲਾਹ ਹਾਂ! ਜੋ ਕਿ ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ। |
10਼ (ਅੱਲਾਹ ਨੇ ਕਿਹਾ ਕਿ) ਤੂੰ ਆਪਣੀ ਸੋਟੀ ਸੁੱਟ ਦੇ। ਜਦੋਂ (ਮੂਸਾ ਨੇ ਸੋਟੀ ਸੁੱਟੀ ਤਾਂ) ਵੇਖਿਆ ਕਿ ਉਹ ਤਾਂ ਇੰਜ ਹਿਲ ਰਹੀ ਹੈ ਜਿਵੇਂ ਕੋਈ ਸੱਪ ਹੋਵੇ ਤਾਂ ਉਹ ਪਿੱਠ ਫੇਰ ਕੇ ਨੱਸਿਆ ਪਿਛ੍ਹਾਂ ਮੁੜ ਕੇ ਵੀ ਨਹੀਂ ਵੇਖਿਆ। (ਅੱਲਾਹ ਨੇ ਫ਼ਰਮਾਇਆ) ਹੇ ਮੂਸਾ! ਡਰਣਾ ਨਹੀਂ, ਮੇਰੀ ਹਜ਼ੂਰੀ ਵਿਚ ਪੈਗ਼ੰਬਰ ਡਰਿਆ ਨਹੀਂ ਕਰਦੇ। |
إِلَّا مَن ظَلَمَ ثُمَّ بَدَّلَ حُسْنًا بَعْدَ سُوءٍ فَإِنِّي غَفُورٌ رَّحِيمٌ(11) 11਼ ਪਰ ਜਿਨ੍ਹੇ ਜ਼ੁਲਮ ਕੀਤਾ ਫੇਰ ਉਸ ਨੇ ਬੁਰਾਈ ਤੋਂ ਮਗਰੋਂ (ਭੈੜੇ ਅਮਲਾਂ ਨੂੰ) ਬਦਲ ਕੇ ਨੇਕੀ ਕੀਤੀ ਤਾਂ (ਅਜਿਹੇ ਵਿਅਕਤੀ ਲਈ) ਨਿਰਸੰਦੇਹ, ਮੈਂ ਬਖ਼ਸ਼ਣਹਾਰ ਤੇ ਮਿਹਰਬਾਨ ਹਾਂ। |
12਼ (ਹੇ ਮੂਸਾ!) ਆਪਣਾ ਹੱਥ ਆਪਣੇ ਗਲਾਵੇਂ ਵਿਚ ਪਾ, ਉਹ ਸਫ਼ੈਦ ਤੇ ਲਿਸ਼ਕਦਾ ਹੋਇਆ ਬੇ-ਐਬ ਨਿਕਲੇਗਾ। ਇਹ (ਦੋ ਨਿਸ਼ਾਨੀਆਂ) ਉਹਨਾਂ ਨੋ ਨਿਸ਼ਾਨੀਆਂ (ਰੱਬੀ ਚਮਤਕਾਰਾਂ) ਵਿੱਚੋਂ ਹਨ (ਜਿਨ੍ਹਾਂ ਦੇ ਨਾਲ) ਤੁਹਾਨੂੰ ਫ਼ਿਰਔਨ ਤੇ ਉਸ ਦੀ ਕੌਮ ਵੱਲ ਭੇਜਿਆ ਗਿਆ ਹੈ। ਬੇਸ਼ੱਕ ਉਹ ਨਾ-ਫ਼ਰਮਾਨ ਲੋਕ ਹਨ। |
فَلَمَّا جَاءَتْهُمْ آيَاتُنَا مُبْصِرَةً قَالُوا هَٰذَا سِحْرٌ مُّبِينٌ(13) 13਼ ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਪਹੁੰਚੇ ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ। |
14਼ ਉਹਨਾਂ (ਫ਼ਿਰਔਨੀਆਂ) ਨੇ ਜ਼ੁਲਮ ਤੇ ਹੰਕਾਰ ਨਾਲ ਉਹਨਾਂ (ਨਿਸ਼ਾਨੀਆਂ) ਦਾ ਇਨਕਾਰ ਕੀਤਾ ਜਦੋਂ ਕਿ ਉਹਨਾਂ ਦੇ ਦਿਲਾਂ ਨੇ ਮੰਨ ਲਿਆ ਸੀ। ਫੇਰ ਵੇਖੋ ਉਹਨਾਂ ਇਨਕਾਰੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ। |
15਼ ਬੇਸ਼ੱਕ ਅਸੀਂ ਦਾਊਦ ਤੇ ਸੁਲੇਮਾਨ ਨੂੰ (ਵਿਸ਼ੇਸ਼) ਗਿਆਨ ਬਖ਼ਸ਼ਿਆ ਅਤੇ ਉਹਨਾਂ ਦੋਵਾਂ ਨੇ ਕਿਹਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸੇ ਅੱਲਾਹ ਲਈ ਹਨ ਜਿਸ ਨੇ ਸਾਨੂੰ ਆਪਣੇ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਉੱਤੇ ਵਡਿਆਈ ਬਖ਼ਸ਼ੀ। |
16਼ ਅਤੇ ਅਸੀਂ ਦਾਊਦ ਦਾ ਵਾਰਸ ਸੁਲੇਮਾਨ ਨੂੰ ਬਣਾਇਆ ਤੇ ਉਸ ਨੇ ਆਖਿਆ ਕਿ ਹੇ ਲੋਕੋ! ਸਾਨੂੰ (ਰੱਬ ਨੇ) ਪੰਛੀਆਂ ਦੀਆਂ ਬੋਲੀਆਂ ਸਿਖਾਈਆਂ ਹਨ ਅਤੇ ਸਾਨੂੰ ਹੋਰ ਬਹੁਤ ਕੁੱਝ ਬਖ਼ਸ਼ਿਆ ਹੋਇਆ ਹੈ। ਬੇਸ਼ੱਕ ਇਹ ਸਭ ਸਪਸ਼ਟ ਰੂਪ ਵਿਚ (ਅੱਲਾਹ ਦੀ) ਕ੍ਰਿਪਾਲਤਾ ਹੈ। |
وَحُشِرَ لِسُلَيْمَانَ جُنُودُهُ مِنَ الْجِنِّ وَالْإِنسِ وَالطَّيْرِ فَهُمْ يُوزَعُونَ(17) 17਼ ਸੁਲੇਮਾਨ ਦੇ ਹਜ਼ੂਰ ਜਿੰਨਾਂ, ਮਨੁੱਖਾਂ ਅਤੇ ਪੰਛੀਆਂ ਦੇ ਦਲ ਇਕੱਤਰ ਕੀਤੇ ਗਏ, ਉਹਨਾਂ ਸਭ ਦੀਆਂ ਵੱਖ-ਵੱਖ ਟੋਲੀਆਂ ਬਣਾਈਆਂ ਗਈਆਂ ਸਨ। |
18਼ (ਇਕ ਵਾਰ) ਜਦੋਂ ਉਹ (ਸੁਲੇਮਾਨ ਤੇ ਉਸ ਦੀਆਂ ਫ਼ੌਜਾਂ) ਕੀੜੀਆਂ ਦੀ ਘਾਟੀ ਵਿਚ ਦੀ ਲੰਘ ਰਹੇ ਸੀ ਤਾਂ ਇਕ ਕੀੜੀ ਨੇ ਕਿਹਾ ਕਿ ਹੇ ਕੀੜੀਓ! ਆਪਣੀ ਆਪਣੀ ਖੁੱਡਾਂ ਵਿਚ ਜਾ ਵੜੋ, ਕਿਤੇ ਇੰਜ ਨਾ ਹੋਵੇ ਕਿ (ਬੇਧਿਆਨੀ ਵਿਚ) ਸੁਲੇਮਾਨ ਅਤੇ ਉਸ ਦੀਆਂ ਫ਼ੌਜਾਂ ਤੁਹਾਨੂੰ ਲਤਾੜ ਸੁੱਟਣ ਅਤੇ ਉਹਨਾਂ ਨੂੰ ਇਸ ਦੀ ਖ਼ਬਰ ਵੀ ਨਾ ਹੋਵੇ। |
19਼ ਇਸ (ਕੀੜੀ) ਦੀ ਇਹ ਗੱਲ ਸੁਣ ਕੇ ਸੁਲੇਮਾਨ ਮੁਸਕੜੀਂ ਹੱਸ ਪਿਆ ਅਤੇ ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਤੂੰ ਮੈਨੂੰ ਇਹ ਬਲ ਬਖ਼ਸ਼ ਕਿ ਮੈਂ ਤੇਰੇ ਉਹਨਾਂ ਸਾਰੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰਦਾ ਰਹਾਂ, ਜਿਹੜੀਆਂ ਵੀ ਤੈਨੇ ਮੈਨੂੰ ਅਤੇ ਮੇਰੇ ਮਾਂ-ਪਿਓ ਨੂੰ ਬਖ਼ਸ਼ੀਆਂ ਹਨ। ਇਸ ਗੱਲ ਲਈ ਵੀ (ਦੁਆਂ ਮੰਗਦਾ ਹਾਂ) ਕਿ ਮੈਂ ਅਜਿਹੇ ਭਲੇ ਕੰਮ ਕਰਾਂ ਜਿਹੜੇ ਤੂੰ ਪਸੰਦ ਕਰੇ ਅਤੇ ਆਪਣੀ ਮਿਹਰ ਸਦਕਾ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਲੈ। |
وَتَفَقَّدَ الطَّيْرَ فَقَالَ مَا لِيَ لَا أَرَى الْهُدْهُدَ أَمْ كَانَ مِنَ الْغَائِبِينَ(20) 20਼ (ਇਕ ਵਾਰ) ਜਦੋਂ ਉਹ (ਸੁਲੈਮਾਨ) ਨੇ ਪੰਛੀਆਂ ਦੀ ਜਾਂਚ-ਪੜ੍ਹਤਾਲ ਕੀਤੀ ਤਾਂ ਆਖਣ ਲੱਗਾ, ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹੇ) ਨੂੰ ਨਹੀਂ ਵੇਖ ਰਿਹਾ, ਕੀ ਉਹ ਕਿਤੇ ਗ਼ਾਇਬ ਹੋ ਗਿਆ ਹੈ ? |
لَأُعَذِّبَنَّهُ عَذَابًا شَدِيدًا أَوْ لَأَذْبَحَنَّهُ أَوْ لَيَأْتِيَنِّي بِسُلْطَانٍ مُّبِينٍ(21) 21਼ ਮੈਂ ਉਸ ਨੂੰ ਕਰੜੀ ਸਜ਼ਾ ਦਿਆਂਗਾ ਜਾਂ ਉਸ ਨੂੰ ਜ਼ਿਬਹ ਕਰ ਦਿਆਂਗਾ (ਭਾਵ ਮਾਰ ਦਿਆਂਗਾ) ਜਾਂ ਮੇਰੇ ਸਾਹਮਣੇ ਕੋਈ ਠੋਸ ਦਲੀਲ ਪੇਸ਼ ਕਰੇ। |
22਼ ਬਹੁਤੀ ਦੇਰ ਨਹੀਂ ਸੀ ਹੋਈ ਕਿ ਉਹ (ਹੁਦ ਹੁਦ) ਆ ਗਿਆ ਅਤੇ ਕਿਹਾ ਕਿ ਮੈਂ ਉਹ ਜਾਣਕਾਰੀ ਲੈ ਕੇ ਆਇਆ ਹਾਂ ਜਿਸਦਾ ਤੁਹਾਨੂੰ ਕੁੱਝ ਵੀ ਪਤਾ ਨਹੀਂ, ਮੈਂ ਸਬਾ (ਦੇਸ਼) ਬਾਰੇ ਇਕ ਸੱਚੀ ਸੂਚਨਾ ਤੁਹਾਡੇ ਕੋਲ ਲੈ ਕੇ ਆਇਆ ਹਾਂ। |
إِنِّي وَجَدتُّ امْرَأَةً تَمْلِكُهُمْ وَأُوتِيَتْ مِن كُلِّ شَيْءٍ وَلَهَا عَرْشٌ عَظِيمٌ(23) 23਼ ਮੈਂ ਵੇਖਿਆ ਕਿ ਉੱਥੇ ਇਕ ਇਸਤਰੀ ਰਾਜ ਕਰ ਰਹੀ ਹੈ ਜਿਸ ਨੂੰ ਹਰ ਪ੍ਰਕਾਰ ਦੀਆਂ (ਲੋੜੀਂਦੀਆਂ) ਚੀਜ਼ਾਂ ਬਖ਼ਸ਼ੀਆਂ ਗਈਆਂ ਹਨ ਅਤੇ ਉਸ ਦਾ ਤਖ਼ਤ (ਸਿੰਘਾਸਨ) ਬਹੁਤ ਹੀ ਸ਼ਾਨਦਾਰ ਹੈ। |
24਼ ਮੈਂ ਵੇਖਿਆ ਕਿ ਉਹ ਤੇ ਉਸ ਦੀ ਕੌਮ ਰੱਬ ਨੂੰ ਛੱਡ ਕੇ ਸੂਰਜ ਨੂੰ ਪੂਜਦੀ ਹੈ ਅਤੇ ਸ਼ੈਤਾਨ ਨੇ ਉਹਨਾਂ ਦੇ ਇਹਨਾਂ ਕੰਮਾਂ ਨੂੰ ਉਹਨਾਂ ਲਈ ਸੋਹਣੇ ਕਰ ਵਿਖਾਇਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਹੈ। ਹੁਣ ਉਹ ਹਿਦਾਇਤ ਵੱਲ ਨਹੀਂ ਆਉਂਦੇ। |
25਼ ਕਿ ਉਹ ਉਸ ਅੱਲਾਹ ਨੂੰ ਸਿਜਦਾ ਕਰਨ ਜਿਹੜਾ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਲੁਕੀਆਂ ਹੋਇਆ ਚੀਜ਼ਾਂ ਨੂੰ ਬਾਹਰ ਕੱਢਦਾ ਹੈ ਅਤੇ ਤੁਸੀਂ ਜੋ ਵੀ (ਲੋਕਾਂ ਤੋਂ) ਲੁਕਾਉਂਦੇ ਹੋ ਅਤੇ ਵਿਖਾਉਂਦੇ ਹੋ ਉਹ (ਅੱਲਾਹ) ਸਭ ਜਾਣਦਾ ਹੈ। |
اللَّهُ لَا إِلَٰهَ إِلَّا هُوَ رَبُّ الْعَرْشِ الْعَظِيمِ ۩(26) 26਼ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਬੰਦਗੀ ਦੇ ਯੋਗ ਨਹੀਂ, ਉਹੀਓ ਵਡਿਆਈ ਵਾਲੇ ਅਰਸ਼ ਦਾ ਮਾਲਿਕ ਹੈ। |
۞ قَالَ سَنَنظُرُ أَصَدَقْتَ أَمْ كُنتَ مِنَ الْكَاذِبِينَ(27) 27਼ (ਸੁਲੇਮਾਨ ਨੇ ਹੁਦ ਹੁਦ ਨੂੰ) ਕਿਹਾ ਕਿ ਅਸੀਂ ਹੁਣੇ ਵੇਖਾਂਗੇ ਕਿ ਤੂੰ ਸੱਚ ਕਿਹਾ ਹੈ ਜਾਂ ਝੂਠਿਆਂ ਵਿੱਚੋਂ ਹੈ। |
اذْهَب بِّكِتَابِي هَٰذَا فَأَلْقِهْ إِلَيْهِمْ ثُمَّ تَوَلَّ عَنْهُمْ فَانظُرْ مَاذَا يَرْجِعُونَ(28) 28਼ ਮੇਰੀ ਇਸ ਚਿੱਠੀ ਨੂੰ ਲੈ ਜਾ ਤੇ ਉਹਨਾਂ ਵੱਲ ਘੱਲ ਆ, ਫੇਰ ਉਹਨਾਂ ਤੋਂ ਪਰਾਂ ਹੱਟ ਕੇ ਵੇਖ ਕਿ ਉਹ ਕੀ ਕਹਿੰਦੇ ਹਨ। |
قَالَتْ يَا أَيُّهَا الْمَلَأُ إِنِّي أُلْقِيَ إِلَيَّ كِتَابٌ كَرِيمٌ(29) 29਼ (ਜਦੋਂ ਸਬਾ ਦੀ ਰਾਣੀ ਬਿਲਕੀਸ ਨੇ ਚਿੱਠੀ ਵੇਖੀ ਤਾਂ) ਉਹ ਕਹਿਣ ਲੱਗੀ ਕਿ ਹੇ ਦਰਬਾਰੀਓ! ਮੇਰੇ ਕੋਲ ਇਕ ਬਹੁਤ ਹੀ ਮਹੱਤਵ ਪੂਰਨ ਚਿੱਠੀ ਆਈ ਹੈ। |
إِنَّهُ مِن سُلَيْمَانَ وَإِنَّهُ بِسْمِ اللَّهِ الرَّحْمَٰنِ الرَّحِيمِ(30) 30਼ ਨਿਰਸੰਦੇਹ, ਇਹ (ਚਿੱਠੀ) ਸੁਲੇਮਾਨ (ਬਾਦਸ਼ਾਹ) ਵੱਲੋਂ ਆਈ ਹੈ ਅਤੇ ਇਸ ਦਾ ਆਰੰਭ ਅਤਿਅੰਤ ਮਿਹਰਬਾਨ ਅੱਲਾਹ ਦੇ ਨਾਂ ਨਾਲ ਕੀਤਾ ਗਿਆ ਹੈ। |
31਼ (ਉਸ ਵਿਚ ਲਿਖਿਆ ਹੈ) ਕਿ ਤੂੰ ਮੇਰੇ ਮੁਕਾਬਲੇ ਵਿਚ ਸਰਕਸ਼ੀ ਨਾ ਕਰ ਅਤੇ ਮੁਸਲਮਾਨ (ਫ਼ਰਮਾਂਬਰਦਾਰ) ਬਣਕੇ ਮੇਰੇ ਕੋਲ ਹਾਜ਼ਿਰ ਹੋਵੋ। |
32਼ ਉਸ (ਰਾਣੀ) ਨੇ ਕਿਹਾ ਕਿ ਹੇ ਮੇਰੇ ਦਰਬਾਰੀਓ! ਤੁਸੀਂ ਮੈਨੂੰ ਇਸ ਮੁਆਮਲੇ ਵਿਚ ਸਲਾਹ ਦਿਓ, ਮੈਂ ਕੋਈ ਵੀ ਫ਼ੈਸਲਾ ਤੁਹਾਥੋਂ ਬਿਨਾਂ ਨਹੀਂ ਕਰਦੀ। |
33਼ ਉਹਨਾਂ (ਅਫ਼ਸਰਾਂ) ਨੇ (ਸਲਾਹ ਦਿੰਦੇ) ਕਿਹਾ ਕਿ ਅਸੀਂ ਸ਼ਕਤੀਸ਼ਾਲੀ ਅਤੇ ਯੋਧੇ ਹਾਂ, ਅੱਗੇ ਫ਼ੈਸਲਾ ਕਰਨ ਦੇ ਸਾਰੇ ਅਧਿਕਾਰ ਤੁਹਾਡੇ ਹੱਥ ਵਿਚ ਹਨ। ਤੁਸੀਂ ਵੇਖੋ ਕਿ ਤੁਸੀਂ ਸਾਨੂੰ ਕੀ ਹੁਕਮ ਦੇਣਾ ਹੈ। |
34਼ ਉਸ (ਰਾਣੀ) ਨੇ ਕਿਹਾ ਕਿ ਜਦੋਂ ਬਾਦਸ਼ਾਹ ਕਿਸੇ ਦੇਸ਼ ਵਿਚ ਆ ਘੁਸਦੇ ਹਨ ਤਾਂ ਉਸ ਨੂੰ ਉਜਾੜ ਦਿੰਦੇ ਹਨ ਅਤੇ ਉਸ ਦੇ ਪਤਵੰਤੇ ਸੱਜਨਾਂ ਦਾ ਨਿਰਾਦਰ ਕਰਦੇ ਹਨ (ਲੱਗਦਾ ਹੈ) ਇਹ ਲੋਕੀ ਵੀ ਇੰਜ ਹੀ ਕਰਨਗੇ। |
وَإِنِّي مُرْسِلَةٌ إِلَيْهِم بِهَدِيَّةٍ فَنَاظِرَةٌ بِمَ يَرْجِعُ الْمُرْسَلُونَ(35) 35਼ ਮੈਂ ਉਹਨਾਂ ਵੱਲ ਇਕ ਸੁਗਾਤ ਭੇਜਦੀ ਹਾਂ, ਫੇਰ ਵੇਖਦੀ ਹਾਂ ਕਿ ਮੇਰੇ ਦੂਤ ਕੀ ਜਵਾਬ ਲੈਕੇ ਆਉਂਦੇ ਹਨ। |
36਼ ਜਦੋਂ ਦੂਤ ਸੁਲੇਮਾਨ ਕੋਲ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ, ਕੀ ਤੁਸੀਂ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ? ਮੈਨੂੰ ਅੱਲਾਹ ਨੇ ਜੋ ਬਖ਼ਸ਼ਿਆ ਹੈ, ਉਹ ਉਸ ਤੋਂ ਕਿਤੇ ਵਧੇਰੇ ਹੈ ਜੋ ਉਸ ਨੇ ਤੁਹਾਨੂੰ ਦਿੱਤਾ ਹੋਇਆ ਹੈ। ਸੋ ਤੁਹਾਡੀ ਸੁਗਾਤ ਤੁਹਾਨੂੰ ਹੀ ਮੁਬਾਰਕ ਹੋਵੇ। |
37਼ (ਹੇ ਦੂਤ!) ਜਾ ਪਰਤ ਜਾ ਆਪਣੇ ਭੇਜਣ ਵਾਲੇ ਵੱਲ। ਅਸੀਂ ਉਹਨਾਂ ਦੇ ਉੱਤੇ ਅਜਿਹੀਆਂ ਫ਼ੌਜਾਂ ਲੈਕੇ ਆਵਾਂਗੇ ਜਿਸ ਦਾ ਮੁਕਾਬਲਾ ਕਰਨ ਦੀ ਹਿੱਮਤ ਉਹਨਾਂ ਕੋਲ ਨਹੀਂ ਹੋਵੇਗੀ ਅਤੇ ਅਸੀਂ ਉਹਨਾਂ ਨੂੰ ਜ਼ਲੀਲ ਕਰਕੇ ਉਥਿੱਓਂ ਬਾਹਰ ਕੱਢ ਦਿਆਂਗੇ, ਕਿ ਉਹ ਹੀਣੇ ਹੋਕੇ ਰਹਿ ਜਾਣਗੇ। |
قَالَ يَا أَيُّهَا الْمَلَأُ أَيُّكُمْ يَأْتِينِي بِعَرْشِهَا قَبْلَ أَن يَأْتُونِي مُسْلِمِينَ(38) 38਼ ਸੁਲੇਮਾਨ ਨੇ ਆਖਿਆ, ਹੇ ਦਰਬਾਰੀਓ! ਤੁਹਾਡੇ ਵਿੱਚੋਂ ਕੋਈ ਅਜਿਹਾ ਰੁ ਜਿਹੜਾ ਉਹਨਾਂ ਲੋਕਾਂ ਦੇ ਆਗਿਆਕਾਰੀ ਬਣਕੇ ਮੇਰੇ ਕੋਲ ਆਉਣ ਤੋਂ ਪਹਿਲਾਂ ਪਹਿਲਾਂ ਉਸ (ਰਾਣੀ) ਦਾ ਤਖ਼ਤ ਮੇਰੇ ਕੋਲ ਲੈ ਆਵੇ। |
39਼ ਜਿੰਨਾਂ ਵਿੱਚੋਂ ਇਕ ਤਕੜੇ ਜਿੰਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਥਾਂ ਤੋਂ ਉੱਠੋਂ, ਮੈਂ ਉਸ (ਤਖ਼ਤ) ਨੂੰ ਤੁਹਾਡੇ ਕੋਲ ਲੈ ਆਵਾਂਗਾ। ਬੇਸ਼ੱਕ ਮੈਂ ਇਸ ਦੀ ਤਾਕਤ ਰੱਖਦਾ ਹਾਂ ਅਤੇ ਮੈਂ ਅਮਾਨਤਦਾਰ ਵੀ ਹਾਂ। |
40਼ ਜਿਸ (ਵਿਅਕਤੀ) ਕੋਲ ਕਿਤਾਬ ਦਾ ਗਿਆਨ ਸੀ ਉਹ ਬੋਲਿਆ ਕਿ ਮੈਂ ਉਸ (ਤਖ਼ਤ) ਨੂੰ ਤੁਹਾਡੀ ਅੱਖ ਝਮਕਣ ਤੋਂ ਪਹਿਲਾਂ ਤੁਹਾਡੇ ਕੋਲ ਲੈ ਆਵਾਂਗਾ। ਜਦੋਂ ਸੁਲੇਮਾਨ ਨੇ ਉਸ ਤਖ਼ਤ ਨੂੰ ਆਪਣੇ ਕੋਲ ਰੱਖਿਆ ਹੋਇਆ ਵੇਖਿਆ ਤਾਂ ਆਖਿਆ, ਇਹ ਸਭ ਮੇਰੇ ਰੱਬ ਦੀ ਕ੍ਰਿਪਾਲਤਾ ਹੈ, ਤਾਂ ਜੋ ਉਹ ਮੈਨੂੰ ਪਰਖੇ, ਕੀ ਮੈਂ ਉਸ ਦਾ ਸ਼ੁਕਰ ਅਦਾ ਕਰਦਾ ਹਾਂ ਜਾਂ ਨਾ-ਸ਼ੁਕਰਾ ਹਾਂ? ਜਿਹੜਾ ਵੀ ਕੋਈ ਸ਼ੁਕਰ (ਧੰਨਵਾਦ) ਕਰਦਾ ਹੈ ਉਹ ਆਪਣੇ ਹੀ ਲਈ ਸ਼ੁਕਰ ਅਦਾ ਕਰਦਾ ਹੈ ਜਿਹੜਾ ਕੋਈ ਨਾ-ਸ਼ੁਕਰੀ ਕਰਦਾ ਹੈ (ਚੇਤੇ ਰਹੇ ਕਿ) ਬੇਸ਼ੱਕ ਮੇਰਾ ਰੱਬ ਇਹਨਾਂ ਗੱਲਾਂ ਤੋਂ ਵੱਡਾ ਬੇ-ਪਰਵਾਹ ਹੈ ਅਤੇ ਮਿਹਰਬਾਨ ਹੈ। |
قَالَ نَكِّرُوا لَهَا عَرْشَهَا نَنظُرْ أَتَهْتَدِي أَمْ تَكُونُ مِنَ الَّذِينَ لَا يَهْتَدُونَ(41) 41਼ (ਸੁਲੇਮਾਨ ਨੇ) ਹੁਕਮ ਦਿੱਤਾ ਕਿ ਤੁਸੀਂ ਇਸ ਤਖ਼ਤ (ਸਿੰਘਾਸਨ) ਵਿਚ ਕੁੱਝ ਫੇਰ ਬਦਲ ਕਰ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਹਕੀਕਤ ਨੂੰ ਸਮਝਦੀ ਹੈ ਜਾਂ ਉਹਨਾਂ ਵਿੱਚੋਂ ਹੈ ਜਿਹੜੇ ਨਾ-ਸਮਝ ਹਨ। |
42਼ ਫੇਰ ਜਦੋਂ ਉਹ (ਰਾਣੀ) ਸੁਲੇਮਾਨ ਦੇ ਦਰਬਾਰ ਵਿਚ ਆ ਗਈ ਤਾਂ ਉਸ ਨੂੰ ਪੁੱਛਿਆ ਗਿਆ, ਕੀ ਤੁਹਾਡਾ ਸਿੰਘਾਸਨ ਵੀ ਅਜਿਹਾ ਹੀ ਹੈ ? ਉਸ ਨੇ ਕਿਹਾ ਕਿ ਇੰਜ ਸਮਝੋ ਕਿ ਇਹ ਉਹੀਓ ਹੈ ਅਤੇ ਸਾਨੂੰ ਇਸ ਤੋਂ ਪਹਿਲਾਂ ਹੀ (ਤੁਹਾਡੇ ਨਬੀ ਹੋਣ ਦਾ) ਗਿਆਨ ਹੋ ਚੁੱਕਿਆ ਸੀ ਅਤੇ ਅਸੀਂ ਆਗਿਆਕਾਰੀ (ਮੁਸਲਮਾਨ) ਬਣ ਗਏ ਸਾਂ। |
وَصَدَّهَا مَا كَانَت تَّعْبُدُ مِن دُونِ اللَّهِ ۖ إِنَّهَا كَانَتْ مِن قَوْمٍ كَافِرِينَ(43) 43਼ ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ। |
44਼ ਰਾਣੀ ਨੂੰ ਕਿਹਾ ਗਿਆ ਕਿ ਮਹਿਲ ਅੰਦਰ ਪ੍ਰਵੇਸ਼ ਕਰੋ। ਜਦੋਂ ਉਸ ਨੇ (ਮਹਿਲ ਦਾ ਫ਼ਰਸ਼) ਵੇਖਿਆ ਤਾਂ ਉਹ ਸਮਝੀ ਕਿ ਇਹ (ਤਾਲਾਬ ਦਾ) ਪਾਣੀ ਹੈ ਅਤੇ ਉਸ ਨੇ ਆਪਣੀਆਂ ਪਿੰਡਲੀਆਂ ਨੰਗੀਆਂ ਕਰ ਲਈਆਂ (ਭਾਵ ਮੂਹਰੀਆਂ ਉਤਾਂਹ ਚੁੱਕ ਲਈਆਂ)। ਸੁਲੇਮਾਨ ਨੇ ਫ਼ਰਮਾਇਆ, ਇਹ ਤਾਂ ਸ਼ੀਸ਼ੇ ਤੋਂ ਬਣਿਆ ਹੋਇਆ ਮਹਿਲ ਹੈ। (ਰਾਣੀ) ਆਖਣ ਲੱਗੀ ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ (ਹੁਣ ਤੱਕ ਸੂਰਜ ਦੀ ਪੂਜਾ ਕਰਕੇ) ਮੈਨੇ ਆਪਣੇ ਆਪ ’ਤੇ ਜ਼ੁਲਮ ਹੀ ਕੀਤਾ ਸੀ ਅਤੇ ਹੁਣ ਮੈਂ ਸੁਲੇਮਾਨ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਦੀ ਆਗਿਆਕਾਰੀ ਕਬੂਲ ਕਰਦੀ ਹਾਂ। |
45਼ ਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ। |
46਼ ਸਾਲੇਹ ਨੇ ਫ਼ਰਮਾਇਆ, ਹੇ ਮੇਰੀ ਕੌਮ! ਤੁਸੀਂ ਭਲਾਈ ਤੋਂ ਪਹਿਲਾਂ ਬੁਰਾਈ ਭਾਵ ਅਜ਼ਾਬ ਲਈ (ਦੁਆਵਾਂ ਮੰਗਣ ਵਿਚ) ਛੇਤੀ ਕਿਉਂ ਕਰ ਰਹੇ ਹੋ ? ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ। |
47਼ ਉਹ (ਕੌਮੇ-ਸਮੂਦ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੇ-ਭਾਗ ਸਮਝਦੇ ਹਾਂ। ਸਾਲੇਹ ਨੇ ਆਖਿਆ ਕਿ ਬੇ-ਭਾਗੀ (ਬਦ-ਸ਼ਗੁਨੀ) ਤਾਂ ਅੱਲਾਹ ਦੇ ਹੱਥ ਵਿਚ ਹੈ, ਸਗੋਂ ਤੁਹਾਡੀ ਤਾਂ ਪਰਖ ਹੋ ਰਹੀ ਹੈ। |
وَكَانَ فِي الْمَدِينَةِ تِسْعَةُ رَهْطٍ يُفْسِدُونَ فِي الْأَرْضِ وَلَا يُصْلِحُونَ(48) 48਼ ਉਸ ਸ਼ਹਿਰ ਵਿਚ ਨੋ ਸਰਦਾਰ ਸੀ ਜਿਹੜੇ ਧਰਤੀ ’ਤੇ ਫ਼ਸਾਦ ਫ਼ੈਲਾਉਂਦੇ ਸੀ, ਉਹ ਕੋਈ ਵੀ ਸੁਧਾਰ ਦੀ ਗੱਲ ਨਹੀਂ ਸੀ ਕਰਦੇ। |
49਼ ਉਹਨਾਂ (ਨੌ ਸਰਦਾਰਾਂ) ਨੇ ਆਪੋ ਵਿਚ ਆਖਿਆ, ਅੱਲਾਹ ਦੀਆਂ ਕਸਮਾਂ ਖਾਓ ਕਿ ਅਸੀਂ ਰਾਤ ਨੂੰ ਹੀ ਸਾਲੇਹ ਅਤੇ ਉਸ ਦੇ ਘਰ ਵਾਲਿਆਂ ’ਤੇ ਹਮਲਾ ਕਰਾਂਗੇ ਅਤੇ ਉਸ ਦੇ ਵਾਰਸਾਂ ਨੂੰ ਆਖ ਦਿਆਂਗੇ ਕਿ ਅਸੀਂ ਤਾਂ ਉਸ ਦੇ ਘਰ ਵਾਲਿਆਂ ਦੇ ਹਮਲੇ ਦੇ ਸਮੇਂ ਮੌਜੂਦ ਹੀ ਨਹੀਂ ਸੀ, ਅਸੀਂ ਸੱਚ ਆਖਦੇ ਹਾਂ। |
وَمَكَرُوا مَكْرًا وَمَكَرْنَا مَكْرًا وَهُمْ لَا يَشْعُرُونَ(50) 50਼ ਉਹਨਾਂ (ਫ਼ਸਾਦੀਆਂ) ਨੇ ਇਕ ਚਾਲ ਚੱਲੀ ਅਤੇ ਅਸੀਂ ਵੀ ਇਕ ਚਾਲ ਚੱਲੀ ਅਤੇ ਉਹਨਾਂ ਨੂੰ ਉਸ ਦੀ ਖ਼ਬਰ ਤਕ ਨਾ ਹੋਈ। |
فَانظُرْ كَيْفَ كَانَ عَاقِبَةُ مَكْرِهِمْ أَنَّا دَمَّرْنَاهُمْ وَقَوْمَهُمْ أَجْمَعِينَ(51) 51਼ ਫੇਰ ਤੁਸੀਂ ਵੇਖੋ ਕਿ ਉਹਨਾਂ ਦੀਆਂ ਚਾਲਾਂ ਦਾ ਅੰਤ ਕੀ ਹੋਇਆ ? ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ (ਸਨੇ ਨੌ ਸਰਦਾਰਾਂ ਦੇ) ਮਲੀਆਂਮੇਟ ਕਰ ਦਿੱਤਾ। |
فَتِلْكَ بُيُوتُهُمْ خَاوِيَةً بِمَا ظَلَمُوا ۗ إِنَّ فِي ذَٰلِكَ لَآيَةً لِّقَوْمٍ يَعْلَمُونَ(52) 52਼ ਇਹ ਹਨ ਉਹਨਾਂ ਦੇ ਖ਼ਾਲੀ ਘਰ ਜਿਹੜੇ ਉਹਨਾਂ ਦੇ ਜ਼ੁਲਮਾਂ ਕਾਰਨ ਉਜੜੇ ਪਏ ਹਨ। ਜਿਹੜੇ ਲੋਕੀ ਗਿਆਨ ਰੱਖਦੇ ਹਨ ਉਹਨਾਂ ਲਈ ਇਸ ਵਿਚ ਸਿੱਖਿਆਦਾਇਕ ਨਿਸ਼ਾਨੀਆਂ ਹਨ। |
53਼ ਅਸੀਂ ਉਹਨਾਂ ਨੂੰ, ਜਿਹੜੇ ਈਮਾਨ ਲਿਆਏ ਸੀ ਤੇ ਅੱਲਾਹ ਤੋਂ ਡਰਦੇ ਸੀ, ਅਜ਼ਾਬ ਤੋਂ ਬਚਾ ਲਿਆ ਸੀ। |
وَلُوطًا إِذْ قَالَ لِقَوْمِهِ أَتَأْتُونَ الْفَاحِشَةَ وَأَنتُمْ تُبْصِرُونَ(54) 54਼ (ਯਾਦ ਕਰੋ) ਜਦੋਂ ਲੂਤ ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ ਅੱਖੀਂ ਵੇਖਦੇ ਹੋਏ ਵੀ ਅਸ਼ਲੀਲ ਕੰਮ ਕਰਦੇ ਹੋ? |
أَئِنَّكُمْ لَتَأْتُونَ الرِّجَالَ شَهْوَةً مِّن دُونِ النِّسَاءِ ۚ بَلْ أَنتُمْ قَوْمٌ تَجْهَلُونَ(55) 55਼ ਕੀ ਤੁਸੀਂ ਔਰਤਾਂ ਨੂੰ ਛੱਡ ਕੇ ਕਾਮ ਵਾਸਨਾਂ ਦੀ ਪੂਰਤੀ ਲਈ ਮਰਦਾਂ ਕੋਲ ਜਾਂਦੇ ਹੋ? ਤੁਸੀਂ ਤਾਂ ਜਾਹਲਾਂ ਵਾਲੇ ਕੰਮ ਕਰਦੇ ਹੋ। |
56਼ ਊਸ ਦੀ ਕੌਮ ਦੇ ਕੋਲ ਉਹਨਾਂ ਗੱਲਾਂ ਦਾ ਛੁੱਟ ਇਸ ਤੋਂ ਕੋਈ ਵੀ ਜਵਾਬ ਨਹੀਂ ਸੀ ਕਿ ਉਹਨਾਂ ਨੇ ਕਿਹਾ ਕਿ ਲੂਤ ਅਤੇ ਇਸ ਦੇ ਘਰ ਵਾਲਿਆਂ ਨੂੰ ਆਪਣੀ ਬਸਤੀ ’ਚੋਂ ਹੀ ਕੱਢ ਦਿਓ, ਇਹ ਤਾਂ ਵੱਡੇ ਨੇਕ-ਪਾਕਬਾਜ਼ ਬਣਦੇ ਹਨ। |
فَأَنجَيْنَاهُ وَأَهْلَهُ إِلَّا امْرَأَتَهُ قَدَّرْنَاهَا مِنَ الْغَابِرِينَ(57) 57਼ ਫੇਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਸਭ ਨੂੰ ਬਚਾ ਲਿਆ। ਅਸੀਂ ਇਹ ਮਿੱਥ ਲਿਆ ਸੀ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ। |
وَأَمْطَرْنَا عَلَيْهِم مَّطَرًا ۖ فَسَاءَ مَطَرُ الْمُنذَرِينَ(58) 58਼ ਅਸਾਂ ਉਹਨਾਂ ਜ਼ਾਲਮਾਂ ਉੱਤੇ ਪੱਥਰਾਂ ਦਾ ਮੀਂਹ ਬਰਸਾਇਆ। ਬਹੁਤ ਹੀ ਭੈੜਾ ਮੀਂਹ ਸੀ ਜਿਹੜਾ ਡਰਾਏ ਹੋਏ ਲੋਕਾਂ ’ਤੇ ਬਰਸਾਇਆ ਗਿਆ। |
59਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ। ਉਸ ਦੇ ਉਹਨਾਂ ਬੰਦਿਆਂ ’ਤੇ ਸਲਾਮ ਹੋਵੇ ਜਿਨ੍ਹਾਂ ਨੂੰ ਉਸ ਨੇ (ਪੈਗ਼ੰਬਰੀ ਲਈ) ਚੁਣ ਲਿਆ ਹੈ। ਕੀ ਅੱਲਾਹ ਚੰਗੇਰਾ ਹੈ ਜਾਂ ਉਹ (ਇਸ਼ਟ) ਜਿਨ੍ਹਾਂ ਨੂੰ ਇਹ ਲੋਕੀ (ਰੱਬ ਦਾ) ਸ਼ਰੀਕ ਥਾਪ ਰਹੇ ਹਨ? 1 |
60਼ (ਕੀ ਇਹ ਝੂਠੇ ਇਸ਼ਟ ਚੰਗੇਰੇ ਹਨ) ਜਾਂ ਉਹ (ਅੱਲਾਹ) ਜਿਸ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ ਤੇ ਤੁਹਾਡੇ ਲਈ ਅਕਾਸ਼ ਤੋਂ ਮੀਂਹ ਬਰਸਾਇਆ ? ਫੇਰ ਇਸ (ਮੀਂਹ) ਤੋਂ ਅਸੀਂ ਰਮਣੀਕ ਬਾਗ਼ ਉਗਾਏ ਜਿਨ੍ਹਾਂ ਬਾਗ਼ਾਂ ਦੇ ਦਰਖ਼ਤਾਂ ਨੂੰ ਤੁਸੀਂ ਕਦੇ ਵੀ ਉਗਾ ਨਹੀਂ ਸੀ ਸਕਦੇ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? (ਜੋ ਇਹ ਸਭ ਕੁੱਝ ਕਰ ਸਕਦਾ ਹੋਵੇ)। ਇਹੋ ਲੋਕ ਹਨ ਜਿਹੜੇ ਥਾਪੇ ਹੋਏ ਇਸ਼ਟਾਂ ਨੂੰ ਅੱਲਾਹ ਦੇ ਬਰਾਬਰ ਖੜ੍ਹਾ ਕਰਦੇ ਹਨ। |
61਼ ਉਹ (ਅੱਲਾਹ ਹੈ) ਜਿਸ ਨੇ ਧਰਤੀ ਨੂੰ ਠਹਿਰਨ (ਵਸਨ) ਦੇ ਯੋਗ ਬਣਾਇਆ ਅਤੇ ਉਸੇ (ਧਤਰੀ) ਵਿਚ ਨਹਿਰਾਂ ਵਗਾਈਆਂ ਅਤੇ ਇਸ ਲਈ (ਕਿ ਧਰਤੀ ਨਾ ਹਿੱਲੇ) ਪਹਾੜ ਬਣਾ ਦਿੱਤੇ ਅਤੇ ਦੋ ਸਮੁੰਦਰਾਂ ਦੇ ਵਿਚਕਾਰ ਪੜਦਿਆਂ ਦੀ ਰੋਕ ਲਗਾ ਦਿੱਤੀ। ਕੀ ਉਸ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ (ਇਹਨਾਂ ਕੰਮਾਂ ਦਾ ਕਰਨ ਵਾਲਾ) ਹੈ ?ਉਹਨਾਂ ਵਿਚ ਵਧੇਰੇ ਹਨ ਜਿਹੜੇ ਇਹ ਗੱਲ ਨਹੀਂ ਜਾਣਦੇ। |
62਼ ਕੀ ਉਹ ਝੂਠੇ ਇਸ਼ਟ ਚੰਗੇ ਹਨ ਜਾਂ ਉਹ ਅੱਲਾਹ ਚੰਗਾ ਹੈ ਜਿਹੜਾ ਬੇਵਸ (ਮਜਬੂਰ) ਦੀ ਦੁਆ ਕਬੂਲਦਾ ਹੈ, ਉਸ ਦੀ ਪੁਕਾਰ ਨੂੰ ਸੁਣ ਕੇ ਉਸ ਦੀਆਂ ਮੁਸ਼ਕਲਾਂ, ਤਕਲੀਫ਼ਾਂ ਨੂੰ ਦੂਰ ਕਰਦਾ ਹੈ। ਉਹ ਤੁਹਾਨੂੰ ਧਰਤੀ ਦਾ ਆਧਿਕਾਰੀ ਬਣਾਉਂਦਾ ਹੈ ? ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? ਤੁਸੀਂ ਤਾਂ ਬਹੁਤ ਹੀ ਘੱਟ ਸੋਚ ਵਿਚਾਰ ਕਰਦੇ ਹੋ। |
63਼ ਕੀ ਬੁਤ ਚੰਗੇ ਹਨ ਜਾਂ ਕਿ ਉਹ ਜਿਹੜਾ ਤੁਹਾਨੂੰ ਜਲ ਅਤੇ ਥਲ ਦੇ ਹਨੇਰਿਆਂ ਵਿੱਚੋਂ ਰਾਹ ਵਿਖਾਉਂਦਾ ਹੈ ਅਤੇ ਜਿਹੜਾ ਆਪਣੀਆਂ ਰਹਿਮਤਾਂ ਤੋਂ ਪਹਿਲਾਂ ਹੀ (ਬਾਰਿਸ਼ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ (ਇਸ਼ਟ) ਹੈ? ਅੱਲਾਹ ਤਾਂ ਉਹਨਾਂ ਸਭ (ਇਸ਼ਟਾਂ ਤੋਂ) ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਰੱਬ ਦਾ) ਸ਼ਰੀਕ ਥਾਪਦੇ ਹਨ। |
64਼ ਕੀ ਥਾਪੇ ਇਸ਼ਟ ਵਧੀਆ ਹਨ ਜਾਂ ਉਹ ਅੱਲਾਹ ਜਿਹੜਾ ਮੁੱਢੋਂ ਮਖ਼ਲੂਕ ਦੀ ਰਚਨਾਂ ਰਚਾਉਂਦਾ ਹੈ (ਉਸ ਦੇ ਮਰਨ ਮਗਰੋਂ) ਫੇਰ ਮੁੜ ਰਚਾਵੇਗਾ ਅਤੇ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਵਿੱਚੋਂ ਰੋਜ਼ੀਆਂ ਦਿੰਦਾ ਹੈ ? ਕੀ ਅੱਲਾਹ ਤੋਂ ਛੁੱਟ ਕੋਈ ਹੋਰ ਵੀ ਇਸ਼ਟ ਹੈ ? (ਹੇ ਮੁਹੰਮਦ!) ਉਹਨਾਂ ਮੁਸ਼ਰਿਕਾਂ ਨੂੰ ਆਖੋ ਕਿ ਜੇ ਤੁਸੀਂ ਸੱਚੇ ਹੋ (ਕਿ ਅੱਲਾਹ ਦਾ ਹੋਰ ਸਾਂਝੀ ਹੈ) ਤਾਂ ਕੋਈ ਦਲੀਲ ਲਿਆਓ। |
65਼ (ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ। |
بَلِ ادَّارَكَ عِلْمُهُمْ فِي الْآخِرَةِ ۚ بَلْ هُمْ فِي شَكٍّ مِّنْهَا ۖ بَلْ هُم مِّنْهَا عَمُونَ(66) 66਼ ਸਗੋਂ ਆਖ਼ਿਰਤ ਦੀ ਜਾਣਕਾਰੀ ਨੂੰ ਇਹ ਗੁਆਚ (ਭੁਲਾ) ਬੈਠੇ ਹਨ, ਇਹ ਇਸ (ਆਖ਼ਿਰਤ) ਵੱਲੋਂ ਸ਼ੱਕ ਵਿਚ ਹਨ ਸਗੋਂ ਇਹ ਤਾਂ (ਆਖ਼ਿਰਤ ਪੱਖੋਂ) ਅੰਨ੍ਹੇ ਹੋ ਗਏ ਹਨ। |
وَقَالَ الَّذِينَ كَفَرُوا أَإِذَا كُنَّا تُرَابًا وَآبَاؤُنَا أَئِنَّا لَمُخْرَجُونَ(67) 67਼ ਕਾਫ਼ਿਰ ਪੁੱਛਦੇ ਹਨ ਕਿ ਕੀ ਜਦੋਂ ਅਸੀਂ ਅਤੇ ਸਾਡੇ ਪਿਓ-ਦਾਦੇ ਮਿੱਟੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ (ਧਰਤੀ ਵਿੱਚੋਂ) ਕੱਢੇ ਜਾਵਾਂਗੇ? |
لَقَدْ وُعِدْنَا هَٰذَا نَحْنُ وَآبَاؤُنَا مِن قَبْلُ إِنْ هَٰذَا إِلَّا أَسَاطِيرُ الْأَوَّلِينَ(68) 68਼ ਬੇਸ਼ੱਕ ਸਾਨੂੰ ਵੀ ਅਤੇ ਸਾਥੋਂ ਪਹਿਲਾਂ ਸਾਡੇ ਬਾਪ-ਦਾਦਿਆਂ ਨੂੰ ਵੀ ਇਹੋ ਗੱਲਾਂ ਕਹੀਆਂ ਗਈਆਂ ਹਨ। ਪਰ ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ। |
قُلْ سِيرُوا فِي الْأَرْضِ فَانظُرُوا كَيْفَ كَانَ عَاقِبَةُ الْمُجْرِمِينَ(69) 69਼ (ਹੇ ਨਬੀ!) ਆਖ ਦਿਓ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ। |
وَلَا تَحْزَنْ عَلَيْهِمْ وَلَا تَكُن فِي ضَيْقٍ مِّمَّا يَمْكُرُونَ(70) 70਼ (ਹੇ ਮੁਹੰਮਦ ਸ:!) ਤੁਸੀਂ ਉਹਨਾਂ (ਕਾਫ਼ਰਾਂ) ਦੀ ਹਾਲਤ ’ਤੇ ਦੁਖੀ ਨਾ ਹੋਵੋ ਅਤੇ ਨਾ ਹੀ ਉਹਨਾਂ ਦੀਆਂ ਚਾਲਾਂ ’ਤੇ ਦਿਲ ਛੋਟਾ ਕਰੋ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(71) 71਼ ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸ?ਚੇ ਹੋ ਤਾਂ (ਇਸ ਦਾ ਸਮਾਂ) ਦੱਸੋ। |
قُلْ عَسَىٰ أَن يَكُونَ رَدِفَ لَكُم بَعْضُ الَّذِي تَسْتَعْجِلُونَ(72) 72਼ ਉਹਨਾਂ ਨੂੰ ਕਹੋ ਕਿ ਜਿਸ ਗੱਲ ਲਈ ਤੁਸੀਂ ਛੇਤੀ ਕਰ ਰਹੇ ਹੋ ਹੋ ਸਕਦਾ ਹੈ ਕਿ ਉਸ ਦਾ ਕੁੱਝ ਹਿੱਸਾ ਤੁਹਾਡੇ ਨੇੜੇ ਹੀ ਆ ਢੁੱਕਾ ਹੋਵੇ। |
وَإِنَّ رَبَّكَ لَذُو فَضْلٍ عَلَى النَّاسِ وَلَٰكِنَّ أَكْثَرَهُمْ لَا يَشْكُرُونَ(73) 73਼ ਅਤੇ ਬੇਸ਼ੱਕ ਤੁਹਾਡਾ ਪਾਲਣਹਾਰ ਸਾਰੇ ਲੋਕਾਂ ’ਤੇ ਹੀ ਫ਼ਜ਼ਲ (ਮਿਹਰਾਂ) ਕਰਨ ਵਾਲਾ ਹੈ ਪਰ ਫੇਰ ਵੀ ਬਹੁਤੇ ਲੋਕੀ ਤਾਂ ਨਾ-ਸ਼ੁਕਰੀ ਹੀ ਕਰਦੇ ਹਨ। |
وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ(74) 74਼ ਬੇਸ਼ੱਕ ਤੁਹਾਡਾ ਰੱਬ ਉਹਨਾਂ ਗੱਲਾਂ ਨੂੰ ਵੀ ਜਾਣਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਦਿਲ ਲਕੋ ਰਹੇ ਹਨ ਅਤੇ ਜੋ ਵਿਖਾ ਰਹੇ ਹਨ (ਸਭ ਜਾਣਦਾ ਹੈ)। |
وَمَا مِنْ غَائِبَةٍ فِي السَّمَاءِ وَالْأَرْضِ إِلَّا فِي كِتَابٍ مُّبِينٍ(75) 75਼ ਅਕਾਸ਼ਾਂ ਤੇ ਧਰਤੀ ਦੀ ਕੋਈ ਵੀ ਗੁਪਤ ਚੀਜ਼ ਅਜਿਹੀ ਨਹੀਂ ਜਿਹੜੀ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਨਾ ਲਿਖੀ ਹੋਵੇ। |
إِنَّ هَٰذَا الْقُرْآنَ يَقُصُّ عَلَىٰ بَنِي إِسْرَائِيلَ أَكْثَرَ الَّذِي هُمْ فِيهِ يَخْتَلِفُونَ(76) 76਼ ਬੇਸ਼ੱਕ ਇਹ਼ਕੁਰਆਨ ਬਨੀ-ਇਸਰਾਈਲ ਨੂੰ ਉਹਨਾਂ ਗੱਲਾਂ ਦੀ ਅਸਲੀਅਤ ਬਿਆਨ ਕਰਦਾ ਹੈ ਜਿਨ੍ਹਾਂ ਵਿਚ ਇਹ ਮਤਭੇਦ ਕਰ ਰਹੇ ਹਨ। |
77਼ ਨਿਰਸੰਦੇਹ, ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਅਤੇ ਰਹਿਮਤ ?। |
إِنَّ رَبَّكَ يَقْضِي بَيْنَهُم بِحُكْمِهِ ۚ وَهُوَ الْعَزِيزُ الْعَلِيمُ(78) 78਼ ਬੇਸ਼ੱਕ ਹੇ ਨਬੀ! ਤੁਹਾਡਾ ਰੱਬ ਉਹਨਾਂ (ਕਾਫ਼ਿਰਾਂ) ਵਿਚਕਾਰ ਆਪਣੇ ਹੁਕਮ ਅਨੁਸਾਰ ਫ਼ੈਸਲੇ ਕਰ ਦੇਵੇਗਾਂ ਉਹ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ। |
فَتَوَكَّلْ عَلَى اللَّهِ ۖ إِنَّكَ عَلَى الْحَقِّ الْمُبِينِ(79) 79਼ ਸੋ (ਹੇ ਨਬੀ!) ਤੁਸੀਂ ਅੱਲਾਹ ’ਤੇ ਭਰੋਸਾ ਰੱਖੋ, ਬੇਸ਼ੱਕ ਤੁਸੀਂ ਹੀ ਸੱਚੇ ਤੇ ਸਿੱਧੇ ਰਾਹ ’ਤੇ ਹੋ। |
إِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ(80) 80਼ ਤੁਸੀਂ ਨਾ ਤਾਂ (ਆਪਣੀ ਗੱਲ) ਮੁਰਦਿਆਂ ਨੂੰ ਸੁਣਾ ਸਕਦੇ ਹੋ ਅਤੇ ਨਾ ਹੀ ਉਹਨਾਂ ਬੋਲਿਆਂ ਨੂੰ ਆਪਣੀ ਅਵਾਜ਼ ਸੁਣਾ ਸਕਦੇ ਹੋ, ਜਦ ਕਿ ਉਹ ਪਿੱਠ ਫੇਰੀ ਨੱਸੇ ਜਾ ਰਹੇ ਹਨ। |
81਼ ਅਤੇ ਨਾ ਹੀ ਅੰਨ੍ਹਿਆਂ ਨੂੰ ਉਹਨਾਂ ਦੀ ਗੁਮਰਾਹੀ ਤੋਂ ਬਚਾ ਕੇ ਸਿੱਧੇ ਰਹਾ ਪਾ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ, ਜਿਹੜੇ ਸਾਡੀਆਂ ਆਇਤਾਂ (.ਕੁਰਆਨ) ’ਤੇ ਈਮਾਨ ਲਿਆਏ ਹਨ, ਫੇਰ ਉਹੀਓ ਆਗਿਆਕਾਰੀ ਬਣ ਜਾਂਦੇ ਹਨ। |
82਼ ਜਦੋਂ ਉਹਨਾਂ (ਇਨਕਾਰੀਆਂ) ’ਤੇ ਅਜ਼ਾਬ ਲਿਆਉਣ ਦੀ ਸਾਡੀ ਗੱਲ ਪੂਰੀ ਹੋਣ ਦਾ ਸਮਾਂ ਆ ਜਾਵੇਗਾਂ ਤਾਂ ਅਸੀਂ ਧਰਤੀ ਵਿੱਚੋਂ ਉਹਨਾਂ ਲਈ ਇਕ ਜਾਨਵਰ 1 ਕੱਢਾਂਗੇ ਜਿਹੜਾ ਉਹਨਾਂ ਨਾਲ ਗੱਲਾਂ ਕਰੇਗਾ। ਬੇਸ਼ੱਕ ਇਹ ਲੋਕ ਤਾਂ ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਵਿਸ਼ਵਾਸ ਨਹੀਂ ਸੀ ਕਰਦੇ। |
وَيَوْمَ نَحْشُرُ مِن كُلِّ أُمَّةٍ فَوْجًا مِّمَّن يُكَذِّبُ بِآيَاتِنَا فَهُمْ يُوزَعُونَ(83) 83਼ ਅਤੇ ਉਸ ਵੇਲੇ (ਭਾਵ ਕਿਆਮਤ ਦਿਹਾੜੇ) ਅਸੀਂ ਹਰ ਉੱਮਤ (ਸਮੁਦਾਇ) ਵਿੱਚੋਂ ਉਸ ਟੋਲੀ ਨੂੰ ਘੇਰ ਕੇ ਲਿਆਵਾਂਗੇ ਜਿਹੜੀ ਸਾਡੀਆਂ ਆਇਤਾਂ (ਹੁਕਮਾਂ) ਨੂੰ ਸਵੀਕਾਰ ਨਹੀਂ ਸੀ ਕਰਦੀ। ਫੇਰ ਉਹਨਾਂ ਸਭ ਦੀ ਦਰਜਾ ਬੰਦੀ (ਭਾਵ ਵੱਖ-ਵੱਖ) ਕਰ ਦਿੱਤੀ ਜਾਵੇਗੀ। |
84਼ ਜਦੋਂ ਸਾਰੇ (ਹਸ਼ਰ ਦੇ ਮੈਦਾਨ ਵਿਚ) ਆ ਜਾਣਗੇ ਤਾਂ ਅੱਲਾਹ ਪੁੱਛੇਗਾ, ਕੀ ਤੁਸੀਂ ਬਿਨਾਂ ਗਿਆਨ ਦੇ ਘੇਰੇ ਵਿਚ ਲਿਆਏ ਮੇਰੀਆਂ (ਆਇਤਾਂ) ਦਾ ਇਨਕਾਰ ਨਹੀਂ ਸੀ ਕੀਤਾ ? (ਜੇ ਨਹੀਂ ਫੇਰ ਤਾਂ ਇਹ ਦੱਸੋ) ਕਿ (ਸੰਸਾਰ ਵਿਚ ਤੁਸੀਂ ਕੀ ਕੁੱਝ ਕਰਦੇ ਸੀ)। |
وَوَقَعَ الْقَوْلُ عَلَيْهِم بِمَا ظَلَمُوا فَهُمْ لَا يَنطِقُونَ(85) 85਼ ਉਹਨਾਂ (ਇਨਕਾਰੀਆਂ) ਦੇ ਜ਼ੁਲਮਾਂ ਕਾਰਨ ਉਹਨਾਂ ਉੱਤੇ (ਅਜ਼ਾਬ ਦੀ) ਪੁਸ਼ਟੀ ਹੋ ਜਾਵੇਗਾ ਅਤੇ ਉਹ ਕੁੱਝ ਬੋਲਣ ਜੋਗੇ ਵੀ ਨਹੀਂ ਰਹਿਣਗੇ। |
86਼ ਕੀ ਉਹ ਨਹੀਂ ਵੇਖਦੇ ਕਿ ਅਸੀਂ ਰਾਤ ਨੂੰ ਬਣਾਇਆ ਹੈ ਕਿ ਉਹ ਉਸ ਵਿਚ ਆਰਾਮ ਕਰ ਸਕਣ ਅਤੇ ਦਿਨ ਨੂੰ ਵੇਖਣ ਵਾਲਾ ਬਣਾਇਆ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ ਜਿਹੜੇ ਈਮਾਨ ਲਿਆਉਂਦੇ ਹਨ। |
87਼ ਜਿਸ ਦਿਨ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਸਾਰੇ ਦੇ ਸਾਰੇ ਅਕਾਸ਼ਾਂ ਵਾਲੇ ਅਤੇ ਧਰਤੀ ਵਾਲੇ ਘਬਰਾ ਜਾਣਗੇ ਪਰ (ਉਹ ਨਹੀਂ ਘਬਰਾਉਂਗੇ) ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਚਾਹਵੇ ਅਤੇ ਸਾਰੇ ਹੀ ਹੀਣੇ ਹੋਕੇ ਨਿਮਰਤਾ ਸਹਿਤ ਉਸ (ਰੱਬ) ਦੇ ਹਜ਼ੂਰ ਪੇਸ਼ ਹੋਣਗੇ। |
88਼ ਤੁਸੀਂ ਪਹਾੜਾਂ ਨੂੰ ਆਪਣੀ ਥਾਂ ’ਤੇ ਗੱਡੇ ਹੋਏ ਸਮਝਦੇ ਹੋ ਪਰ (ਕਿਆਮਤ ਦਿਹਾੜੇ) ਉਹ ਵੀ ਬੱਦਲਾਂ ਵਾਂਗ ਉੜਦੇ ਹੋਣਗੇ, ਇਹੋ ਅੱਲਾਹ ਦੀ ਕਾਰੀਗਰੀ ਹੈ, ਉਸ ਨੇ ਹਰੇਕ ਚੀਜ਼ ਨੂੰ ਦ੍ਰਿੜ ਤੇ ਮਜ਼ਬੂਤ ਬਣਾਇਆ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ (ਅੱਲਾਹ) ਜਾਣੂ ਹੈ। |
مَن جَاءَ بِالْحَسَنَةِ فَلَهُ خَيْرٌ مِّنْهَا وَهُم مِّن فَزَعٍ يَوْمَئِذٍ آمِنُونَ(89) 89਼ ਜਿਹੜਾ ਵਿਅਕਤੀ ਨੇਕੀ ਲੈਕੇ ਆਵੇਗਾ ਉਸ ਨੂੰ ਵਧੀਆ ਬਦਲਾ ਮਿਲੇਗਾ ਅਤੇ ਉਹ ਉਸ ਦਿਨ ਦੀ ਘਬਰਾਹਟ ਤੋਂ ਨਿਸ਼ਚਿੰਤ ਹੋਵੇਗਾ। |
90਼ ਪਰ ਜਿਹੜੇ ਲੋਕੀ ਬੁਰਾਈਆਂ ਲੈਕੇ ਆਉਣਗੇ ਉਹਨਾਂ ਨੂੰ ਮੂੱਧੇ ਮੂੰਹ ਅੱਗ ਵਿਚ ਸੁੱਟਿਆ ਜਾਵੇਗਾ (ਅਤੇ ਕਿਹਾ ਜਾਵੇਗਾ) ਕਿ ਤੁਹਾਨੂੰ ਉਸ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਅਮਲ ਤੁਸੀਂ (ਸੰਸਾਰ ਵਿਚ) ਕਰਦੇ ਸੀ। |
91਼ (ਹੇ ਨਬੀ! ਤੁਸੀਂ ਕਹਿ ਦਿਓ ਕਿ) ਮੈਨੂੰ ਤਾਂ(ਰੱਬ ਵੱਲੋਂ) ਇਹੋ ਹੁਕਮ ਹੋਇਆ ਹੈ ਕਿ ਮੈਂ ਇਸ ਨਗਰ (ਮੱਕੇ)ਦੇ ਰੱਬ ਦੀ ਬੰਦਗੀ ਕਰਾਂ ਜਿਸ ਨੇ ਇਸ ਨੂੰ ਹੁਰਮਤ ਵਾਲਾ (ਸਤਿਕਾਰ ਯੋਗ) ਬਣਾਇਆ ਹੈ,1 ਜਿਹੜਾ ਹਰੇਕ ਚੀਜ਼ ਦਾ ਮਾਲਿਕ ਹੈ ਅਤੇ ਮੈਨੂੰ ਇਹ ਵੀ ਹੁਕਮ ਹੋਇਆ ਹੈ ਕਿ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹੋਵਾਂ। |
92਼ (ਅਤੇ ਹੁਕਮ ਹੋਇਆ ਹੈ) ਕਿ .ਕੁਰਆਨ ਦੀ ਤਲਾਵਤ ਕਰਾਂ (ਭਾਵ ਪੜ੍ਹ ਪੜ੍ਹ ਕੇ ਸੁਣਾਉਂਦਾ ਰਵਾਂ) ਜਿਹੜਾ ਕੋਈ (.ਕੁਰਆਨ ਸੁਣ ਕੇ) ਸਿੱਧੇ ਰਾਹ ’ਤੇ ਆ ਜਾਵੇਗਾ ਉਹ ਆਪਣੇ ਭਲੇ ਲਈ ਹੀ ਹਿਦਾਇਤ ਪਾਵੇਗਾ ਅਤੇ ਜਿਹੜਾ ਕੁਰਾਹੇ ਪੈ ਗਿਆ ਤਾਂ ਉਸ ਨੂੰ ਆਖ ਦਿਓ ਕਿ ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਿਆਂ ਵਿੱਚੋਂ ਹਾਂ। |
93਼ (ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਕਹੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਉਹ ਤੁਹਾਨੂੰ ਛੇਤੀ ਹੀ ਆਪਣੀਆਂ (ਹੋਂਦ ਦੀਆਂ) ਨਿਸ਼ਾਨੀਆਂ ਵਿਖਾਵੇਗਾ ਜਿਨ੍ਹਾਂ ਨੂੰ ਤੁਸੀਂ ਆਪ ਹੀ ਪਛਾਣ ਲਵੋਗੇ ਅਤੇ ਜੋ ਕੁੱਝ ਤੁਸੀਂ ਕਰਦੇ ਹੋ ਉਸ ਤੋਂ ਤੁਹਾਡਾ ਰੱਬ ਬੇਖ਼ਬਰ ਨਹੀਂ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate An-Naml : choisissez le récitateur pour écouter et télécharger la sourate An-Naml complète en haute qualité.















Donnez-nous une invitation valide