La sourate Al-Muddaththir en Pendjabi
ਹੇ (ਮੁਹੰਮਦ) ਕੱਪੜੇ ਵਿਚ ਲਿਪਟਣ ਵਾਲੇ |
ਉੱਠ ਅਤੇ ਲੋਕਾਂ ਨੂੰ ਡਰਾ |
ਅਤੇ ਆਪਣੇ ਰੱਬ ਦੀ ਵਡਿਆਈ ਬਿਆਨ ਕਰ। |
ਅਤੇ ਆਪਣੇ ਕੱਪੜਿਆਂ ਨੂੰ ਪਵਿੱਤਰ ਰੱਖ। |
ਅਤੇ ਗੰਦਗੀ ਨੂੰ ਛੱਡ ਦੇ |
ਅਤੇ ਅਜਿਹਾ ਨਾ ਕਰੋ, ਕਿ ਉਪਕਾਰ ਕਰੋ ਅਤੇ ਫ਼ਲ ਦੀ ਇੱਛਾ ਬਹੁਤੀ ਰੱਖੋ। |
ਅਤੇ ਆਪਣੇ ਰੱਬ ਲਈ ਧੀਰਜ ਰੱਖੋ। |
ਫਿਰ ਜਦੋਂ ਬਿਗਲ ਵਜਾਇਆ ਜਾਵੇਗਾ। |
ਤਾਂ ਉਹ ਬਹੁਤ ਸਖ਼ਤ ਦਿਨ ਹੋਵੇਗਾ। |
ਅਵੱਗਿਆਕਾਰੀਆਂ ਲਈ ਅਸਾਨ ਨਹੀਂ ਹੋਵੇਗਾ। |
ਮੈਨੂੰ ਛੱਡ ਦੇਵੋ ਅਤੇ ਉਸ ਬੰਦੇ ਨੂੰ ਵੀ ਜਿਸ ਨੂੰ ਸੈਂ ਇਕੱਲਾ ਪੈਦਾ ਕੀਤਾ ਹੈ। |
ਅਤੇ ਉਸ ਨੂੰ ਬਹੁਤ ਸਾਰਾ ਮਾਲ ਦਿੱਤਾ। |
ਅਤੇ ਨੇੜੇ ਰਹਿਣ ਵਾਲੇ ਪੁੱਤਰ। |
ਅਤੇ ਹਰ ਤਰ੍ਹਾਂ ਦਾ ਸਮਾਨ ਉਨ੍ਹਾਂ ਲਈ ਹਾਜ਼ਿਰ ਕਰ ਦਿੱਤਾ ਹੈ। |
ਫਿਰ ਉਹ ਲਾਲਸਾ ਰੱਖਦਾ ਹੈ ਕਿ ਮੈਂ ਉਸ ਨੂੰ ਹੋਰ ਦੇਂਵਾ। |
ਕਦੇ ਵੀ ਨਹੀਂ, ਉਹ ਮੇਰੀਆਂ ਆਇਤਾਂ ਦਾ ਵਿਰੋਧੀ ਹੈ। |
ਜਲਦੀ ਹੀ ਮੈਂ ਉਸ ਨੂੰ ਇੱਕ ਔਖੀ ਚੜ੍ਹਾਈ ਤੇ ਚੜ੍ਹਾਂਵਂਗ। |
ਉਸ ਨੇ ਸੋਚਿਆ ਅਤੇ ਗੱਲ ਬਣਾ ਨਹੀਂ। |
ਸੋ ਉਹ ਨਸ਼ਟ ਹੋਇਆ, ਉਸ ਨੇ ਕਿਹੋ ਜਿਹੀ ਗੱਲ ਬਣਾਈ। |
ਫਿਰ ਉਹ ਹਲਾਕ ਹੋ ਜਾਵੇ, ਉਸ ਨੇ ਕਿਹੋਂ ਜਿਹੀ ਗੱਲ ਬਣਾਈ। |
ثُمَّ نَظَرَ(21) ਫਿਰ ਉਸ ਨੇ ਦੇਖਿਆ। |
ਫਿਰ ਉਸ ਨੇ ਤਿਊਂੜੀ ਚੜ੍ਹਾਈ ਅਤੇ ਮੂੰਹ ਬਣਾਇਆ। |
ਫਿਰ ਪਿੱਠ ਫੇਰੀ ਅਤੇ ਹੰਕਾਰ ਕੀਤਾ। |
ਫਿਰ ਬੋਲਿਆ ਇਹ ਤਾਂ ਸਿਰਫ਼ ਲਿੱਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। |
ਇਹ ਤਾਂ ਸਿਰਫ਼ ਮਨੁੱਖ ਦੀ ਬਾਣੀ ਹੈ। |
ਮੈਂ ਉਸ ਨੂੰ ਜਲਦੀ ਹੀ ਨਰਕ ਵਿਚ ਸੁੱਟ ਦੇਵਾਂਗਾ। |
ਅਤੇ ਤੁਸੀਂ ਕੀ ਜਾਣੋ, ਕਿ ਨਰਕ ਕੀ ਹੈ। |
ਨਾ ਬਾਕੀ ਰਹਿਣ ਦੇਵੇਗੀ ਅਤੇ ਨਾ ਛੱਡੇਗੀ। |
ਚਮੜੀ ਨੂੰ ਝੁਲਸਾ ਦੇਣ ਵਾਲੀ। |
ਉਸ ਤੇ ਉਨੀਂ (19) ਫ਼ਰਿਸ਼ਤੇ ਹਨ। |
ਅਸੀਂ ਨਰਕ ਦੇ ਕਰਮਚਾਰੀ ਸਿਰਫ਼ ਫ਼ਰਿਸ਼ਤਿਆਂ ਨੂੰ ਬਣਾਇਆ ਅਤੇ ਅਸੀਂ ਉਨ੍ਹਾਂ ਦੀ ਜਿਹੜੀ ਗਿਣਤੀ ਰੱਖੀ ਹੈ ਉਹ ਸਿਰਫ਼ ਅਵੱਗਿਆਕਾਰੀਆਂ ਨੂੰ ਪਰਖਣ ਲਈ ਹੈ। ਤਾਂ ਕਿ ਉਹ ਲੋਕ ਵਿਸ਼ਵਾਸ਼ ਹਾਸਲ ਕਰਨ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ। ਅਤੇ ਈਮਾਨ ਵਾਲੇ ਆਪਣੇ ਈਮਾਨ ਨੂੰ ਵਧਾਉਣ ਅਤੇ ਕਿਤਾਬ ਵਾਲੇ (ਯਾਹੂਵੀ ਤੇ ਇਸਾਈ) ਅਤੇ ਮੋਮਿਨ ਸ਼ੱਕ ਨਾ ਕਰਨ, ਤਾਂ ਕਿ ਜਿਨ੍ਹਾਂ ਲੋਕਾਂ ਦੇ ਦਿਲ ਵਿਚ ਰੋਂਗ ਹੈ ਉਹ ਅਤੇ ਅਵੱਗਿਆਕਾਰੀ ਲੋਕ ਆਖਣਗੇ, ਕਿ ਇਸ ਨਾਲ ਅੱਲਾਹ ਦਾ ਕੀ ਮਤਲਬ ਹੈ। ਇਸ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਨਸੀਹਤ ਪ੍ਰਦਾਨ ਕਰਦਾ ਹੈ। ਤੇਰੇ ਰੱਬ ਦੀਆਂ ਫੌਜਾਂ ਨੂੰ ਸਿਰਫ਼ ਉਹੀ ਜਾਣਦਾ ਹੈ। ਇਹ ਤਾਂ ਬੱਸ ਲੋਕਾਂ ਨੂੰ ਸਮਝਾਉਣਾ ਹੈ। |
ਕਦੇ ਵੀ ਨਹੀਂ, ਸਹੂੰ ਹੈ ਚੰਨ ਦੀ |
ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ। |
ਅਤੇ ਸਵੇਰ ਦੀ ਜਦੋਂ ਉਹ ਚੜ੍ਹ ਜਾਵੇ। |
ਬੇਸ਼ੱਕ ਨਰਕ ਵੱਡੀਆਂ ਚੀਜ਼ਾਂ ਵਿਚੋਂ ਹੈ। |
ਮਨੁੱਖ ਲਈ ਡਰਾਵਾ। |
ਉਨ੍ਹਾਂ ਲਈ ਜਿਹੜੇ ਤੁਹਾਡੇ ਵਿਚੋਂ ਅੱਗੇ ਵੱਲ ਵਧੇ ਜਾਂ ਪਿੱਛੇ ਵੱਲ ਮੁੜੇ। |
ਹਰੇਕ ਬੰਦਾ ਆਪਣੇ ਕਰਮਾਂ ਦੇ ਬਦਲੇ ਗਹਿਣੇ (ਗਿਰਵੀ) ਹੈ। |
ਬਿਲ੍ਹਾਂ ਸੱਜੇ ਵਾਲਿਆਂ ਦੇ। |
[ਕੌਣ ਹੋਣਗੇ] ਬਾਗਾਂ ਵਿੱਚ, ਇੱਕ ਦੂਜੇ ਤੋਂ ਪ੍ਰਸ਼ਨ ਕਰਦੇ |
ਅਪਰਾਧੀ ਬਾਰੇ |
[ਅਤੇ ਉਹਨਾਂ ਨੂੰ ਪੁੱਛਦੇ ਹੋਏ], " ਤੁਹਾਨੂੰ ਸਾਕਾਰ ਵਿੱਚ ਕਿਸ ਚੀਜ਼ ਨੇ ਪਾ ਦਿੱਤਾ |
ਉਹ ਕਹਿਣਗੇ, ਅਸੀਂ ਪ੍ਰਾਰਥਨਾ ਕਰਨ ਵਾਲਿਆਂ ਵਿੱਚੋਂ ਨਹੀਂ ਸੀ |
ਅਤੇ ਅਸੀਂ ਗਰੀਬਾਂ ਨੂੰ ਨਹੀਂ ਖੁਆਇਆ |
ਅਤੇ ਅਸੀਂ ਵਿਚਾਰ ਕਰਨ ਵਾਲਿਆਂ ਨਾਲ ਬਹਿਸ ਕਰਦੇ। |
ਅਤੇ ਅਸੀਂ ਇਨਸਾਫ਼ ਦੇ ਦਿਨ ਤੋਂ ਮੁਨਕਰ ਸੀ। |
ਇੱਥੋਂ ਤੱਕ ਕਿ ਉਹ ਯਕੀਨਨੀ ਗੱਲ ਸਾਡੇ ਤੇ ਆ ਗਈ। |
ਤਾਂ ਉਨ੍ਹਾਂ ਨੂੰ ਸਿਫ਼ਾਰਿਸ਼ ਕਰਨ ਵਾਲਿਆਂ ਦੀ ਸਿਫ਼ਾਰਿਸ਼ ਕੋਈ ਵੀ ਲਾਭ ਨਹੀਂ ਦੇਵੇਗੀ। |
ਫਿਰ ਉਨ੍ਹਾਂ ਨੂੰ ਕੀ ਹੋ ਗਿਆ ਕਿ ਉਹ ਉਪਦੇਸ਼ ਤੋਂ ਮੂੰਹ ਮੋੜਦੇ ਹਨ। |
ਜਿਵੇਂ, ਕਿ ਉਹ ਜੰਗਲੀ ਗਧੇ ਹੋਣ। |
ਜਿਹੜੇ ਸ਼ੇਰ ਦੇ ਅੱਗੇ ਭੱਜੇ ਜਾ ਰਹੇ ਹਨ। |
بَلْ يُرِيدُ كُلُّ امْرِئٍ مِّنْهُمْ أَن يُؤْتَىٰ صُحُفًا مُّنَشَّرَةً(52) ਸਗੋਂ ਉਨ੍ਹਾਂ ਵਿਚੋਂ ਹਰੇਕ ਬੰਦਾ ਇਹ ਚਾਹੁੰਦਾ ਹੈ, ਕਿ ਉਸ ਨੂੰ ਖੁੱਲ੍ਹੀ ਹੋਈ ਕਿਤਾਬ ਦਿੱਤੀ ਜਾਵੇ। |
ਕਦੇ ਵੀ ਨਹੀਂ, ਸਗੋ ਇਹ ਲੋਕ ਪ੍ਰਲੋਕ ਤੋਂ ਨਹੀਂ ਡਰਦੇ। |
ਕਦੇ ਵੀ ਨਹੀਂ। ਇਹ ਤਾਂ ਇੱਕ ਉਪਦੇਸ਼ ਹੈ। |
ਸੋ ਜਿਸ ਦਾ ਜੀਅ ਚਾਹੇ (ਉਹ) ਉਸ ਤੋਂ ਉਪਦੇਸ਼ ਪ੍ਰਾਪਤ ਕਰੇ। |
وَمَا يَذْكُرُونَ إِلَّا أَن يَشَاءَ اللَّهُ ۚ هُوَ أَهْلُ التَّقْوَىٰ وَأَهْلُ الْمَغْفِرَةِ(56) ਅਤੇ ਉਹ ਉਸ ਤੋਂ ਉਪਦੇਸ਼ ਪ੍ਰਾਪਤ ਨਹੀ’ ਕਰਨਗੇ ਪਰੰਤੂ ਇਹ ਕਿ ਜੇ ਅੱਲਾਹ ਚਾਹੇ। ਉਹ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ ਅਤੇ ਉਹ ਹੀ ਮੁਆਫ਼ੀ ਦੇਣ ਦੇ ਯੋਗ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Muddaththir : choisissez le récitateur pour écouter et télécharger la sourate Al-Muddaththir complète en haute qualité.















Donnez-nous une invitation valide