سوره زمر به زبان پنجابی
ਇਹ ਕਿਤਾਬ ਅੱਲਾਹ ਵੱਲੋਂ ਉਤਾਰੀ ਗਈ ਹੈ ਜਿਹੜਾ ਤਾਕਤਵਰ ਅਤੇ ਤੱਤਵੇਤਾ ਹੈ। |
إِنَّا أَنزَلْنَا إِلَيْكَ الْكِتَابَ بِالْحَقِّ فَاعْبُدِ اللَّهَ مُخْلِصًا لَّهُ الدِّينَ(2) ਬੇਸ਼ੱਕ ਅਸੀਂ ਇਹ ਕਿਤਾਬ ਤੁਹਾਡੇ ਵੱਲ ਸੱਚ ਦੇ ਸਹਿਤ ਪ੍ਰਕਾਸ਼ਮਾਨ ਕੀਤੀ ਹੈ। ਇਸ ਲਈ ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸੇ ਦੇ ਦੀਨ ਨੂੰ ਖਾਲਿਸ ਕਰਦੇ ਹੋਏ। |
ਸੁਚੇਤ ਰਹੋ ਬੰਦਗੀ ਅੱਲਾਹ ਲਈ ਹੀ ਸ਼ੋਭਨੀਕ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਤੋਂ’ ਬਿਨ੍ਹਾਂ ਹੋਰ ਸਹਾਇਕ ਬਣਾ ਰੱਖੇ ਹਨ ਕਿ ਅਸੀਂ ਤਾਂ ਉਨ੍ਹਾਂ ਦੀ ਇਬਾਦਤ ਸਿਰਫ਼ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਨੇੜੇ ਕਰ ਦੇਣਗੇ। ਬੇਸ਼ੱਕ ਅੱਲਾਹ ਉਨ੍ਹਾਂ ਵਿਚਕਾਰ ਉਸ ਗੱਲ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਲਈ ਇਹ ਵਖਰੇਵੇਂ ਕਰ ਰਹੇ ਹਨ। ਅੱਲਾਹ ਅਜਿਹੇ ਬੰਦੇ ਨੂੰ ਚੰਗਾ ਰਾਹ ਨਹੀਂ ਬਖਸ਼ਦਾ, ਜਿਹੜਾ ਝੂਠਾ ਹੋਵੇ ਅਤੇ ਸੱਚ ਨੂੰ ਨਾ ਮੰਨਣ ਵਾਲਾ ਹੋਵੇ। |
ਜੇਕਰ ਅੱਲਾਹ ਚਾਹੁੰਦਾ ਕਿ ਉਹ ਬੇਟਾ ਬਣਾਏ ਤਾਂ ਉਹ ਆਪਣੀ ਧਰਤੀ ਵਿਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ। ਉਹ ਪਵਿੱਤਰ ਹੈ, ਉਹ ਅੱਲਾਹ ਹੈ ਅਤੇ ਇਕਲਾ ਹੀ ਸਾਰਿਆਂ ਉੱਪਰ ਭਾਰੂ ਹੈ ਹੈ। |
ਉਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੱਚਾਈ ਦੇ ਨਾਲ ਪੈਦਾ ਕੀਤਾ ਹੈ। ਉਹ ਰਾਤ ਨੂੰ ਦਿਨ ਵਿਚ ਲਪੈਟਦਾ ਹੈ ਅਤੇ ਦਿਨ ਨੂੰ ਰਾਤ ਵਿਚ ਲਪੇਟਦਾ ਹੈ। ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਵਿਚ ਕਰ ਰੱਖਿਆ ਹੈ ਸਾਰੇ ਇੱਕ ਮਿੱਥੇ ਹੋਏ ਸਮੇਂ ਤੱਕ ਚਲਦੇ ਹਨ। ਸੁਣ ਲਵੋ ਕਿ ਉਹ ਤਾਕਤਵਰ ਅਤੇ ਮੁਆਫ਼ ਕਰਨ ਵਾਲਾ ਹੈ। |
ਅੱਲਾਹ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਉਸ ਨੇ ਉਸ ਵਿਚੋਂ ਉਸ ਦਾ ਜੋੜਾ ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਪਸ਼ੂਆਂ ਵਿਚ ਨਰ ਅਤੇ ਮਾਦਾ ਦੀਆਂ ਅੱਠ ਨਸਲਾਂ ਪੈਦਾ ਕੀਤੀਆਂ। ਉਹ ਤੁਹਾਨੂੰ ਤੁਹਾਡੀਆਂ ਮਾਂਵਾਂ ਦੇ ਗਰਭ ਤੋਂ ਬਣਾਉਂਦਾ ਹੈ। ਇੱਕ ਰਚਨਾ ਤੋਂ ਬਾਅਦ ਦੂਸਰੀ ਰਚਨਾ ਤਿੰਨ ਹਨ੍ਹੇਰੀਆਂ ਪਰਤਾਂ ਦੇ ਅੰਦਰ। ਇਹ ਹੀ ਅੱਲਾਹ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਫਿਰ ਤੁਸੀ’ ਕਿੱਥੋਂ ਮੌੜੇ ਜਾਂਦੇ ਹੋ। |
ਜੇਕਰ ਤੁਸੀਂ ਇਨਕਾਰ ਕਰੋਂ ਤਾਂ ਅੱਲਾਹ ਤੁਹਾਡੇ (ਇਨਕਾਰ) ਤੋਂ ਬੇਪਰਵਾਹ ਹੈ ਅਤੇ ਉਹ ਆਪਣੇ ਬੰਦਿਆਂ ਲਈ ਇਨਕਾਰ ਪਸੰਦ ਨਹੀਂ ਕਰਦਾ। ਪਰ ਜੇਕਰ ਤੁਸੀਂ ਸੂਕਰ ਕਰੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਪਸੰਦ ਕਰਦਾ ਹੈ। ਅਤੇ ਕੋਈ ਭਾਰ ਉਠਾਉਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ _ਉਠਾਵੇਗਾ ਫਿਰ ਤੁਹਾਡੇ ਰੱਬ ਵੱਲ ਹੀ ਤੁਹਾਡੀ ਵਾਪਸੀ ਹੈ। ਤਾਂ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰਦੇ ਸੀ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਹੈ। |
ਅਤੇ ਜਦੋਂ’ ਮਨੁੱਖ ਨੂੰ ਕੋਈ ਦੁੱਖ ਪਹੁੰਚਦਾ ਹੈ ਤਾਂ ਉਹ ਆਪਣੇ ਰੱਬ ਨੂੰ ਪੂਕਾਰਦਾ ਹੈ ਉਸ ਵੱਲ ਇਕਾਗਰ ਹੋ ਕੇ ਫਿਰ ਜਦੋਂ ਉਹ ਉਸ ਨੂੰ ਆਪਣੇ ਕੋਲੋਂ ਨਿਅਮਤ ਬਖਸ਼ ਦਿੰਦਾ ਹੈ ਤਾਂ ਉਹ ਇਸ ਨੂੰ ਭੁੱਲ ਜਾਂਦਾ ਹੈ ਜਿਸ ਲਈ ਉਹ ਪਹਿਲਾਂ ਪੁਕਾਰ ਕਰ ਰਿਹਾ ਸੀ। ਅਤੇ ਉਹ ਦੂਸਰਿਆਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਪ੍ਰਵਾਨ ਕਰਨ ਲੱਗ ਜਾਂਦਾ ਹੈ ਤਾਂ ਕਿ ਉਹ ਉਸ ਨੂੰ ਰਾਹ ਤੋਂ ਭਟਕਾ ਦੇਣ। ਆਖੋ, ਕਿ ਤੂੰ ਆਪਣੀ ਅਵੱਗਿਆ ਨਾਲ ਲਾਭ ਉਠਾ ਲੈ, ਬੇਸ਼ੱਕ ਤੂੰ ਅੱਗ ਵਾਲਿਆਂ ਵਿਚੋਂ ਹੈ। |
ਭਲਾ ਕੋਈ ਬੰਦਾ ਰਾਤ ਦੀਆਂ ਘੜੀਆਂ ਵਿਚ ਅਤੇ ਕ੍ਰਿਆਮ (ਖੜ੍ਹੇ ਹੋਣਾ) ਦੀ ਹਾਲਤ ਵਿਚ ਨਿਮਰਤਾ ਸਹਿਤ (ਦੂਆ) ਕਰ ਰਿਹਾ ਹੋਵੇ, ਪ੍ਰਲੋਕ ਤੋਂ ਡਰਦਾ ਹੋਵੇ ਅਤੇ ਆਪਣੇ ਰੱਬ ਦੀ ਰਹਿਮਤ ਅਭਿਲਾਖੀ ਹੋਵੇ। ਆਖੋਂ, ਕੀ ਜਾਣਨ ਵਾਲੇ ਅਤੇ ਨਾ ਜਾਣਨ ਵਾਲੇ ਦੋਵੇਂ ਬ਼ਰਾਸ਼ਰ ਹੋ ਸਕਦੇ ਹਨ। ਉਪਦੇਸ਼ ਤਾਂ ਉਹੀ ਗ੍ਰਹਿਣ ਕਰਦੇ ਹਨ ਜਿਹੜੇ ਬੁੱਧੀ ਵਾਲੇ ਹਨ। |
ਆਖੋ, ਕਿ ਹੇ ਮੇਰੇ ਬੰਦਿਓ ! ਜਿਹੜੇ ਈਮਾਨ ਲਿਆਏ ਹੋਣ ਉਹ ਆਪਣੇ ਰੱਬ ਤੋਂ ਡਰੋ। ਜਿਹੜੇ ਲੋਕ ਇਸ ਸੰਸਾਰ ਵਿਚ ਨੇਕੀ ਕਰਨਗੇ ਉਨ੍ਹਾਂ ਲਈ ਚੰਗਾ ਬਦਲਾ ਹੈ ਅਤੇ ਅੱਲਾਹ ਦੀ ਵਿਸ਼ਾਲ ਧਰਤੀ ਹੈ। ਬੇਸ਼ੱਕ ਧੀਰਜ ਰੱਖਣ ਵਾਲਿਆਂ ਨੂੰ ਉਨ੍ਹਾਂ ਦਾ ਬੇਹਿਸਾਬ਼ ਬਦਲਾ ਦਿੱਤਾ ਜਾਵੇਗਾ। |
قُلْ إِنِّي أُمِرْتُ أَنْ أَعْبُدَ اللَّهَ مُخْلِصًا لَّهُ الدِّينَ(11) ਆਖੋ, ਸੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ’ ਅੱਲਾਹ ਦੀ ਹੀਂ ਇਬਾਦਤ ਕਰਾਂ। ਉਸ ਲਈ ਦੀਨ ਨੂੰ ਸ਼ੂਧ ਰੱਖਦੇ ਹੋਏ। |
ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਸਭ ਤੋਂ ਪਹਿਲਾ ਖੂਦ ਮੁਸਲਮਾਨ ਬਣਾ। |
قُلْ إِنِّي أَخَافُ إِنْ عَصَيْتُ رَبِّي عَذَابَ يَوْمٍ عَظِيمٍ(13) ਆਖੋ, ਕਿ ਜੇਕਰ ਮੈਂ ਡਰਦਾ ਹਾਂ। |
ਆਖੋ, ਕਿ ਮੈਂ ਅੱਲਾਹ ਦੀ ਇਬਾਦਤ ਕਰਦਾ ਹਾਂ ਉਸ ਲਈ ਹੀ ਦੀਨ ਨੂੰ ਸ਼ੁੱਧ ਕਰਦੇ ਹੋਏ। |
ਸੋ ਤੁਸੀਂ ਉਸ ਤੋਂ ਬਿਨ੍ਹਾਂ ਜਿਸ ਦੀ ਵੀ ਚਾਹੋਂ ਇਬਾਦਤ ਕਰੋ। ਆਖੋ, ਕਿ ਅਸਲੀ ਨੁਕਸਾਨ ਵਾਲੇ ਤਾਂ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਕਿਆਮਤ ਦੇ ਦਿਨ ਘਾਟੇ ਵਿਚ ਪਾ ਲਿਆ। ਸੁਣ ਲਉ ਇਹ ਸਪੱਸ਼ਟ ਨੁਕਸਾਨ ਹੈ। |
ਉਨ੍ਹਾਂ ਲਈ ਉਨ੍ਹਾਂ ਦੇ ਉੱਪਰ ਤੋਂ ਵੀ ਅੱਗ ਦੇ ਛੱਪਰ ਹੋਣਗੇ ਅਤੇ ਥੱਲਿਉਂ’ ਵੀ। ਇਹ ਚੀਜ਼ ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾਉਂਦਾ ਹੈ। ਹੇ, ਮੇਰੇ ਬੰਦਿਓ! ਤੁਸੀਂ ਮੇਰੇ ਤੋਂ ਡਰੋ। |
ਅਤੇ ਜਿਹੜੇ ਲੋਕ ਸ਼ੈਤਾਨ ਅਤੇ ਉਸ ਦੀ ਇਬਾਦਤ ਤੋਂ ਬਚੇ। ਉਹ ਅੱਲਾਹ ਵੱਲ ਇਕੱਠੇ ਹੋ ਗਏ, ਉਨ੍ਹਾਂ ਲਈ ਚੰਗੀ ਖ਼ਬਰ ਹੈ ਤਾਂ ਮੇਰੇ ਬੰਦਿਆਂ ਨੂੰ ਖ਼ੁਸ਼ਖ਼ਬਰੀ ਦੇ ਦਿਉ। |
ਜਿਹੜੇ ਗੱਲ ਨੂੰ ਧਿਆਨ ਨਾਲ ਸੁਣਦੇ ਹਨ ਫਿਰ ਉਸ ਦੇ ਸ੍ਰੇਸ਼ਟ ਅਰਥਾਂ ਦਾ ਪਾਲਣ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਮਾਰਗ ਦਰਸ਼ਨ ਬਖਸ਼ਿਆ ਹੈ ਅਤੇ ਇਹ ਹੀ ਹਨ ਜਿਹੜੇ ਬੁੱਧੀ ਰੱਖਦੇ ਹਨ। |
أَفَمَنْ حَقَّ عَلَيْهِ كَلِمَةُ الْعَذَابِ أَفَأَنتَ تُنقِذُ مَن فِي النَّارِ(19) ਕੀ ਜਿਸ ਉੱਤੇ ਸਜ਼ਾ ਦੀ ਗੱਲ ਸਿੱਧ ਹੋ ਚੁੱਕੀ ਹੈ ਫਿਰ ਕੀ ਤੁਸੀਂ ਅਜਿਹੇ ਬੰਦੇ ਨੂੰ ਬਚਾ ਸਕਦੇ ਹੋ, ਜਿਹੜੇ ਅੱਗ ਵਿਚ ਪਏ ਹਨ। |
ਪਰ ਜਿਹੜੇ ਲੋਕ ਆਪਣੇ ਰੱਬ ਤੋਂ ਡਰਨ ਉਨ੍ਹਾਂ ਦੇ ਉੱਚੇ ਮਹੱਲ ਹਨ, ਜਿਨ੍ਹਾਂ ਦੇ ਉੱਪਰ ਹੋਰ ਉੱਚੇ ਭਵਨ ਬਣੇ ਹਨ। ਅਤੇ ਇਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹਨ। ਇਹ ਅੱਲਾਹ ਦਾ ਵਾਅਦਾ ਹੈ ਅੱਲਾਹ ਆਪਣੇ ਵਾਅਦੇ ਦੇ ਵਿਰੁੱਧ ਨਹੀਂ ਕਰਦਾ। |
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ ਤੋਂ ਪਾਣੀ ਉਤਾਰਿਆ, ਫਿਰ ਉੱਸ ਨੂੰ ਧਰਤੀ ਦੇ ਝਰਨਿਆਂ ਵਿਚ ਵਗਦਾ ਕਰ ਦਿੱਤਾ। ਫਿਰ ਉਹ ਉਸ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕਰਦਾ ਹੈ, ਫ਼ਿਰ ਉਹ ਸੁੱਕ ਜਾਂਦੀਆਂ ਹਨ ਤਾਂ ਤੁਸੀਂ ਉਨ੍ਹਾਂ ਨੂੰ ਪੀਲਾ ਦੇਖਦੇ ਹੋ ਫਿਰ ਉਹ ਉਨ੍ਹਾਂ ਨੂੰ ਦਾਣਾ-ਦਾਣਾ ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਸਿੱਖਿਆ ਹੈ। |
ਕੀ ਉਹ ਬੰਦੇ, ਜਿਸ ਦਾ ਸੀਨਾ ਅੱਲਾਹ ਨੇ ਇਸਲਾਮ ਲਈ ਧੌਲ੍ਹ ਦਿੱਤਾ ਹੈ ਤਾਂ ਉਹ ਆਪਣੇ ਰੱਬ ਵੱਲੋਂ ਇੱਕ ਪ੍ਰਕਾਸ਼ਮਈ ਰਾਹ ਤੇ ਹੈ। ਬੱਸ ਵਿਨਾਸ਼ ਹੈ, ਉਨ੍ਹਾਂ ਲਈ ਜਿਨ੍ਹਾਂ ਦੇ ਦਿਲ ਅੱਲਾਹ ਦੇ ਉਪਦੇਸ਼ ਦੇ ਸਬੰਧ ਵਿਚ ਸਖ਼ਤ ਹੋ ਗਏ। ਇਹ ਲੋਕ ਸਪੱਸ਼ਟ ਕੁਰਾਹੇ ਪਏ ਹਨ। |
ਅੱਲਾਹ ਨੇ ਉੱਤਮ ਬਾਣੀ ਉਤਾਰੀ ਹੈ। ਇੱਕ ਅਜਿਹੀ ਕਿਤਾਬ ਆਪਿਸ ਵਿਚ ਮਿਲਦੀ ਜੁਲਦੀ ਬਾਰ-ਬਾਰ ਦੁਹਰਾਈ ਹੋਈ। ਇਸ ਨਾਲ ਉਨ੍ਹਾਂ ਲੋਕਾਂ ਦੇ ਲੂ ਕੰਢੇ ਖੜੇ ਹੋ ਜਾਂਦੇ ਹਨ ਜਿਹੜੇ ਆਪਣੇ ਰੱਬ ਤੋਂ ਡਰਨ ਵਾਲੇ ਹਨ। ’ਫਿਰ ਉਨ੍ਹਾਂ ਦੇ ਸਰੀਰ ਅਤੇ ਉਨ੍ਹਾਂ ਦੇ ਦਿਲ ਕੋਮਲ ਹੋ ਕੇ ਅੱਲਾਹ ਦੀ ਯਾਦ ਤੇ ਕੇਂਦਰਿਤ ਹੋ ਜਾਂਦੇ ਹਨ। ਇਹ ਅੱਲਾਹ ਦਾ ਮਾਰਗ ਦਰਸ਼ਨ ਹੈ ਇਸ ਨਾਲ ਉਹ ਰਾਹ ਦਿਖਾਉਂਦਾ ਹੈ, ਉਸ ਨੂੰ ਜਿਸ ਨੂੰ ਉਹ ਚਾਹੁੰਦਾ ਹੈ ਅਤੇ ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ ਤਾਂ ਉਸ ਦਾ ਕੋਈ ਰਾਹ ਦਸੇਰਾ ਨਹੀਂ। |
ਕੀ ਉਹ ਬੰਦਾ ਜਿਹੜਾ ਕਿਆਮਤ ਦੇ ਦਿਨ ਆਪਣੇ ਮੂੰਹ ਨੂੰ ਬੁਰੀ ਸਜ਼ਾ ਲਈ ਢਾਲ ਬਣਾਏਗਾ ਅਤੇ ਜ਼ਾਲਿਮਾਂ ਨੂੰ ਕਿਹਾ ਜਾਏਗਾ ਕਿ ਲਉ ਸਵਾਦ ਉਸ ਕਮਾਈ ਦਾ ਜਿਹੜੀ ਤੁਸੀਂ ਕਰਦੇ ਸੀ। |
كَذَّبَ الَّذِينَ مِن قَبْلِهِمْ فَأَتَاهُمُ الْعَذَابُ مِنْ حَيْثُ لَا يَشْعُرُونَ(25) ਇਸ ਤੋਂ ਪਹਿਲੇ ਵਾਲਿਆਂ ਨੇ ਵੀ ਝੁਠਲਾਇਆ ’ਤਾਂ ਉਨ੍ਹਾਂ ਉੱਪਰ ਉਸ ਜਗ੍ਹਾ ਤੋਂ ਆਫ਼ਤ ਆ ਗਈ ਜਿੱਥੋਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ। |
ਤਾਂ ਅੱਲਾਹ ਨੇ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਬੇਇਜ਼ਤੀ ਦਾ ਸਵਾਦ ਚਖਾਇਆ ਅਤੇ ਪ੍ਰਲੋਕ ਦੀ ਸਜ਼ਾ ਹੋਰ ਵੀ ਵੱਡੀ ਹੈ ਪਰ ਕਾਸ਼! ਇਹ ਲੋਕ ਜਾਣਦੇ। |
وَلَقَدْ ضَرَبْنَا لِلنَّاسِ فِي هَٰذَا الْقُرْآنِ مِن كُلِّ مَثَلٍ لَّعَلَّهُمْ يَتَذَكَّرُونَ(27) ਅਤੇ ਅਸੀਂ ਇਸ ਕੁਰਆਨ ਵਿਚ ਹਰੇਕ ਕਿਸਮ ਦੀਆਂ ਮਿਸਾਲਾਂ ਬਿਆਨ ਕੀਤੀਆਂ ਤਾਂ ਕਿ ਉਹ ਸਿੱਖਿਆ ਪ੍ਰਾਪਤ ਕਰਨ। |
قُرْآنًا عَرَبِيًّا غَيْرَ ذِي عِوَجٍ لَّعَلَّهُمْ يَتَّقُونَ(28) ਇਹ ਅਰਬੀ ਕੁਰਆਨ ਹੈ, ਇਸ ਵਿਚ ਕੋਈ ਵਿੰਗ-ਵਲ ਨਹੀਂ ਤਾਂ ਕਿ ਲੋਕ ਡਰਣ। |
ਅੱਲਾਹ ਮਿਸਾਲ ਬਿਆਨ ਕਰਦਾ ਹੈ। ਇੱਕ ਬੰਦੇ ਦੀ ਹੈ ਜਿਸ ਦੇ ਅਧੀਨ ਅਨੇਕਾਂ ਸ਼ਰੀਕ ਹਨ ਵੱਖ-ਵੱਖ ਆਦਤਾਂ ਵਾਲੇ ਅਤੇ ਇੱਕ ਦੂਸਰਾ ਬੰਦੇ ਪੂਰੇ ਦਾ ਪੂਰਾ ਇੱਕ ਹੀਂ ਮਾਲਕ ਦੇ ਸੇਵਕ ਹੈ, ਕੀ ਇਨ੍ਹਾਂ ਦੋਵਾਂ ਦੀ ਹਾਲਤ ਬਰਾਬਰ ਹੋਵੇਗੀ। ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਤੁਸੀਂ ਵੀ ਮਰਨਾ ਹੈ ਅਤੇ ਉਹ ਵੀ ਮਰਨ ਵਾਲੇ ਹਨ। |
ثُمَّ إِنَّكُمْ يَوْمَ الْقِيَامَةِ عِندَ رَبِّكُمْ تَخْتَصِمُونَ(31) ਫਿਰ ਤੁਸੀ’ ਲੋਕ ਕਿਆਮਤ ਦੇ ਦਿਨ ਆਪਣੇ ਰੱਬ ਦੇ ਸਾਹਮਣੇ ਆਪਣਾ ਮਾਮਲਾ ਪੇਸ਼ ਕਰੋਗੇ। |
ਉਸ ਆਦਮੀ ਤੋਂ ਜ਼ਿਆਦਾ ਜ਼ਾਲਿਮ ਕੌਣ ਹੋਵੇਗਾ ਜਿਸ ਨੇ ਅੱਲਾਹ ਤੇ ਝੂਠ ਮੜ੍ਹਿਆ। ਅਤੇ ਸੱਚਾਈ ਨੂੰ ਝੁਠਲਾ ਦਿੱਤਾ ਜਦੋਂ ਉਹ ਉਸਦੇ ਕੋਲ ਆਈ। ਕੀ ਅਜਿਹੇ ਇਨਕਾਰੀਆਂ ਦਾ ਟਿਕਾਣਾ ਨਰਕ ਵਿਚ ਨਹੀਂ ਹੋਵੇਗਾ |
وَالَّذِي جَاءَ بِالصِّدْقِ وَصَدَّقَ بِهِ ۙ أُولَٰئِكَ هُمُ الْمُتَّقُونَ(33) ਅਤੇ ਜਿਹੜਾ ਬੰਦਾ ਸੱਚਾਈ ਲੈ ਕੇ ਆਇਆ ਅਤੇ ਜਿਸ ਨੇ ਉਸ ਦੀ ਪੁਸ਼ਟੀ ਕੀਤੀ ਇਹ ਲੋਕ ਹੀ ਅੱਲਾਹ ਤੋਂ ਡਰਨ ਵਾਲੇ ਹਨ। |
لَهُم مَّا يَشَاءُونَ عِندَ رَبِّهِمْ ۚ ذَٰلِكَ جَزَاءُ الْمُحْسِنِينَ(34) ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਉਹ ਸਾਰਾ ਕੁਝ ਹੈ, ਜਿਹੜਾ ਉਹ ਚਾਹੁੰਣਗੇ। ਇਹ ਬਦਲਾ ਹੈ ਨੇਕੀ ਕਰਨ ਵਾਲਿਆਂ ਵਾ। |
ਤਾਂ ਕਿ ਅੱਲਾਹ ਉਨ੍ਹਾਂ ਦੇ ਮਾੜੇ ਕਰਮਾਂ ਨੂੰ (ਉਨ੍ਹਾਂ ਤੋਂ? ਦੂਰ ਕਰ ਦੇਵੇ) |
ਕੀ ਅੱਲਾਹ ਆਪਣੇ ਬੰਦਿਆਂ ਲਈ ਕਾਫ਼ੀ ਨਹੀਂ ਅਤੇ ਇਹ ਲੋਕ ਉਸ (ਅੱਲਾਹ) ਤੋਂ ਬਿਨ੍ਹਾਂ ਦੂਸਰਿਆਂ (ਪੂਜਕਾਂ) ਤੋਂ ਤੁਹਾਨੂੰ ਡਰਾਉਂਦੇ ਹਨ। ਅਤੇ ਅੱਲਾਹ ਜਿਸ ਨੂੰ ਭਟਕਾ ਦੇਵੇ ਉਸ ਨੂੰ ਕੋਈ ਰਾਹ ਦਿਖਾਉਣ ਵਾਲਾ ਨਹੀਂ। |
وَمَن يَهْدِ اللَّهُ فَمَا لَهُ مِن مُّضِلٍّ ۗ أَلَيْسَ اللَّهُ بِعَزِيزٍ ذِي انتِقَامٍ(37) ਅਤੇ ਅੱਲਾਹ ਜਿਸ ਨੂੰ ਮਾਰਗ ਬਖਸ਼ੇ ਉਸ ਨੂੰ ਕੋਈ ਭਟਕਾਉਣ ਵਾਲਾ ਨਹੀਂ। ਕੀ ਅੱਲਾਹ ਤਾਕਤਵਰ ਬਦਲਾ ਲੈਣ ਵਾਲਾ ਨਹੀਂ |
ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋ ਕਿ ਅਸਮਾਨਾਂ ਅਤੇ ਧਰਤੀ ਨੂੰ ਕਿਸ ਨੇ ਪੈਦਾ ਕੀਤਾ ਹੈ ਤਾਂ ਉਹ ਕਹਿਣਗੇ ਕਿ ਅੱਲਾਹ ਨੇ। ਆਖੋ, ਤੁਹਾਡਾ ਕੀ ਵਿਚਾਰ ਹੈ? (ਇਸ ਬਾਰੇ ਕਿ) ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਸ ਨੂੰ ਪੁਕਾਰਦੇ ਹੋ। ਜੇਕਰ ਅੱਲਾਹ ਮੈਨੂੰ ਕੋਈ ਦੂਖ ਪਹੁੰਚਾਉਣਾ ਚਾਹੇ ਤਾਂ ਕੀ ਇਹ ਮੇਰੇ ਢੁਖ ਨੂੰ ਦੂਰ ਕਰ ਸਕਦੇ ਹਨ ਜਾਂ ਅੱਲਾਹ ਮੇਰੇ ਉੱਤੇ ਕੋਈ ਕਿਰਪਾ ਕਰਨੀ ਚਾਹੇ ਤਾਂ ਕੀ ਇਹ ਉਸ ਦੀ ਕਿਰਪਾ ਨੂੰ ਰੋਕ ਸਕਦੇ ਹਨ। ਆਖੋਂ, ਕਿ ਮੇਰੇ ਲਈ ਅੱਲਾਹ ਕਾਫ਼ੀ ਹੈ। ਭਰੋਸਾ ਕਰਨ ਵਾਲੇ ਉਸੇ ਤੇ ਭਰੋਸਾ ਕਰਦੇ ਹਨ। |
قُلْ يَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ فَسَوْفَ تَعْلَمُونَ(39) ਆਖੋਂ, ਕਿ ਹੇ ਮੇਰੀ ਕੌਮ! ਤੁਸੀਂ ਆਪਣੇ ਸਥਾਨ ਤੇ ਕਰਮ ਕਰੋ ਮੈਂ ਵੀ ਕਰਮ ਕਰ ਰਿਹਾ ਹਾਂ। ਤੁਸੀਂ ਜਲਦੀ ਜਾਣ ਲਵੋਗੇ। |
مَن يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُّقِيمٌ(40) ਕਿ ਕਿਸ ਉੱਪਰ ਬੇਇੱਜ਼ਤ ਕਰਨ ਵਾਲੀ ਆਫ਼ਤ ਆਉਂਦੀ ਹੈ ਅਤੇ ਕਿਸ ਉੱਤੇ ਉਹ ਆਫ਼ਤ ਆਉਂਦੀ ਹੈ ਜਿਹੜੀ ਕਦੇ ਟਲਣ ਵਾਲੀ ਨਹੀਂ। |
ਅਸੀਂ ਲੋਕਾਂ ਦੇ ਮਾਰਗ ਦਰਸ਼ਨ ਲਈ ਇਹ ਕਿਤਾਬ ਤੁਹਾਡੇ ਉੱਪਰ ਸ਼ੱਕਾਂ ਦੇ ਅਧਾਰ ਤੇ ਉਤਾਰੀ ਹੈ, ਸੋ ਜਿਹੜਾ ਬੰਦਾ ਮਾਰਗ ਦਰਸ਼ਨ ਪ੍ਰਾਪਤ ਕਰੇਗਾ ਉਹ ਆਪਣੇ ਲਈ ਹੀ ਕਰੇਗਾ ਅਤੇ ਜਿਹੜਾ ਬੰਦਾ ਕੁਰਾਹੇ ਪਏਗਾ ਉਸ ਦਾ ਕੁਰਾਹੇ ਪੈਣਾ ਉਸੇ ਲਈ ਨੁਕਸਾਨ ਦਾਇਕ ਹੈ। ਅਤੇ ਤੁਸੀਂ ਇਨ੍ਹਾਂ ’ਤੇ ਜ਼ਿੰਮੇਵਾਰ ਨਹੀਂ ਹੋ। |
ਅੱਲਾਹ ਹੀ ਪ੍ਰਾਣਾਂ ਨੂੰ ਮੌਤ ਦਿੰਦਾ ਹੈ। ਉਨ੍ਹਾਂ ਦੀ ਮੌਤ ਦੇ ਵਖ਼ਤ ਅਤੇ ਜਿਨ੍ਹਾਂ ਦੀ ਮੌਤ ਨਹੀਂ ਆਈ ਉਨ੍ਹਾਂ ਦੇ ਸੌਣ ਦੇ ਸਮੇਂ ਫਿਰ ਉਹ ਉਨ੍ਹਾਂ ਨੂੰ ਰੋਕ ਲੈਂਦਾ ਹੈ।` ਜਿਨ੍ਹਾਂ ਦੀ ਮੌਤ ਦਾ ਫੈਸਲਾ ਉਹ ਕਰ ਚੁੱਕਿਆ ਹੈ ਅਤੇ ਦੂਸਰਿਆਂ ਨੂੰ ਉਹ ਇੱਕ ਮਿੱਥੇ ਹੋਏ ਸਮੇਂ ਤੱਕ ਛੱਡ ਚਿੰਦਾ ਹੈ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ, ਜਿਹੜੇ ਚਿੰਤਨ ਕਰਦੇ ਹਨ। |
ਕੀ ਇਨ੍ਹਾਂ ਨੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ ਸਿਫਾਰਸ਼ ਕਰਨ ਵਾਲਾ ਬਣਾ ਰੱਖਿਆ ਹੈ। |
ਆਖੋ, ਹਾਲਾਂਕਿ ਉਹ ਨਾ ਕੂਝ ਅਧਿਕਾਰ ਰਖਦੇ ਹੋਣ ਅਤੇ ਨਾ ਹੀ ਕੁਝ ਸਮਝਦੇ ਹੋਣ। ਆਖੋ, ਸਿਫਾਰਿਸ਼ ਸਾਰੀ ਦੀ ਸਾਰੀ ਅੱਲਾਹ ਦੇ ਅਧਿਕਾਰ ਵਿਚ ਹੈ। ਆਕਾਸ਼ਾਂ ਅਤੇ ਧਰਤੀ ਦੀ ਸੱਤਾ ਉਸੇ ਦੀ ਹੈ, ਫਿਰ ਤੁਸੀਂ ਉਸੇ ਵੱਲ ਹੀ ਵਾਪਿਸ ਮੋੜੇ ਜਾਉਗੇ। |
ਅਤੇ ਜਦੋਂ ਸਿਰਫ਼ ਇੱਕ ਅੱਲਾਹ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਦੇ ਦਿਲ ਕੂੜ੍ਹਦੇ ਹਨ ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਰੱਖਦੇ। ਅਤੇ ਜਦੋਂ ਉਸ ਅੱਲਾਹ ਤੋਂ ਬਿਨ੍ਹਾਂ ਢੂਜਿਆਂ (ਪੂਜਨੀਕਾਂ) ਦੀ ਚਰਚਾ ਹੁੰਦੀ ਹੈ ਤਾਂ ਉਹ ਖੁਸ਼ ਹੋ ਜਾਂਦੇ ਹਨ। |
ਆਖੋ, ਕਿ ਹੇ ਅੱਲਾਹ! ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕਰਨ ਵਾਲੇ, ਪ੍ਰਗਟ ਅਤੇ ਗੁਪਤ ਨੂੰ ਜਾਣਨ ਵਾਲੇ ਤੂੰ ਆਪਣੇ ਬੰਦਿਆਂ ਦੇ ਵਿਚ ਉਸ ਚੀਜ਼ ਦਾ ਫੈਸਲਾ ਕਰੇਗਾ ਜਿਸ ਵਿਚ ਉਹ ਮੱਤਭੇਦ ਕਰ ਰਹੇ ਹਨ। |
ਅਤੇ ਜੇਕਰ ਜ਼ੁਲਮ ਕਰਨ ਵਾਲਿਆਂ ਦੇ ਕੋਲ ਉਹ ਸਾਰਾ ਕੁਝ ਹੋਵੇ ਜਿਹੜਾ ਧਰਤੀ ਵਿਚ ਹੈ ਅਤੇ ਉਸ ਦੇ ਬਰਾਬਰ ਹੋਰ ਵੀ “ਤਾਂ ਉਹ ਕਿਆਮਤ ਦੇ ਦਿਨ ਸਖ਼ਤ ਸਜ਼ਾ ਤੋਂ ਬਰਣ ਲਈ; ਉਹ ਉਨ੍ਹਾਂ ਨੂੰ ਅਰਥ ਦੰਡ ਦੇ ਰੂਪ ਵਿਚ ਦੇ ਦੇਣ ਅਤੇ ਅੱਲਾਹ ਵੱਲੋਂ ਉਨ੍ਹਾਂ ਨੂੰ ਉਸ ਮਾਮਲੇ ਵਾ ਹੁਕਮ ਪ੍ਰਗਟ ਹੋ ਜਾਵੇਗਾ ਜਿਸ ਦੀ ਉਨ੍ਹਾਂ ਨੂੰ ਸੰਭਾਵਨਾ ਵੀ ਨਹੀਂ ਸੀ। |
وَبَدَا لَهُمْ سَيِّئَاتُ مَا كَسَبُوا وَحَاقَ بِهِم مَّا كَانُوا بِهِ يَسْتَهْزِئُونَ(48) ਅਤੇ ਉਨ੍ਹਾਂ ਸਾਹਮਣੇ ਆ ਜਾਣਗੇ ਉਨ੍ਹਾਂ ਦੇ ਸ਼ੁਰੇ ਕਰਮ ਅਤੇ ਉਹ ਚੀਜ਼ ਉਨ੍ਹਾਂ ਨੂੰ ਘੇਰ ਲਵੇਗੀ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। |
ਸੋ ਮਨੁੱਖ ਨੂੰ ਕੋਈ ਕਸ਼ਟ ਪਹੁੰਚਦਾ ਹੈ ਤਾਂ ਉਹ ਸਾਨੂੰ ਪੁਕਾਰਦਾ ਹੈ ਫਿਰ ਜਦੋਂ ਅਸੀਂ ਆਪਣੇ ਵਲੋਂ ਉਸ ਨੂੰ ਨਿਅਮਤ ਬਖਸ਼ਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਮੈਨੂੰ ਮੇਰੇ ਗਿਆਨਵਾਨ ਹੋਣ ਕਾਰਨ ਮਿਲੀ ਹੈ। ਸਗੋਂ ਇਹ ਇਮਤਿਹਾਨ ਹੈ ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ। |
قَدْ قَالَهَا الَّذِينَ مِن قَبْلِهِمْ فَمَا أَغْنَىٰ عَنْهُم مَّا كَانُوا يَكْسِبُونَ(50) ਉਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਇਹ ਗੱਲ ਕਹੀ ਤਾਂ ਜਿਹੜਾ ਕੁਝ ਉਹ ਕਮਾਉਂਦੇ ਸੀ ਉਹ ਉਨ੍ਹਾਂ ਦੇ ਕੋਈ ਕੰਮ ਨਾ ਆਇਆ। |
ਸੋ ਉਨ੍ਹਾਂ ਉੱਪਰ ਉਹ ਬੁਰਾਈਆਂ ਆ ਪਈਆਂ ਜਿਹੜੀਆਂ ਉਨ੍ਹਾਂ ਨੇ ਕਮਾਈਆਂ ਸਨ। ਅਤੇ ਉਨ੍ਹਾਂ ਲੋਕਾਂ ਵਿਚੋਂ ਜਿਹੜੇ ਜ਼ਾਲਿਮ ਹਨ ਉਨ੍ਹਾਂ ਦੇ ਸਾਹਮਣੇ ਵੀ ਉਨ੍ਹਾਂ ਦੀ ਕਮਾਈ ਦੇ ਮਾੜੇ ਨਤੀਜੇ ਜਲਦੀ ਆ ਜਾਣਗੇ। ਉਹ ਸਾਨੂੰ ਮਜਬੂਰ ਕਰ ਦੇਣ ਵਾਲੇ ਨਹੀਂ ਹਨ। |
ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲਾ ਰਿਜ਼ਕ ਦਿੰਦਾ ਹੈ ਅਤੇ ਉਹੀ ਤੰਗੀ ਲਿਆ ਚਿੰਦਾ ਹੈ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਉਣ ਵਾਲੇ ਹਨ। |
ਆਸੋਂ, ਕਿ ਹੇ ਮੇਰੇ ਬੰਦਿਓ! ਜਿਨ੍ਹਾਂ ਨੇ ਆਪਣੇ ਆਪ ਤੇ ਜ਼ੁਲਮ ਕੀਤਾ ਹੈ ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਬੇਸ਼ੱਕ ਅੱਲਾਹ ਸਾਰੇ ਪਾਪਾਂ ਨੂੰ ਮੁਆਫ਼ ਕਰ ਦਿੰਦਾ ਹੈ ਉਹ ਵੱਡਾ ਮੁਆਫ਼ੀ ਦੇਣ ਵਾਲਾ ਅਤੇ ਕਿਰਪਾਲੂ ਹੈ। |
ਅਤੇ ਤੁਸੀਂ ਆਪਣੇ ਰੱਬ ਵੱਲ ਪਰਤੋ ਅਤੇ ਉਸ ਦੇ ਆਗਿਆਕਾਰੀ ਬਣ ਜਾਉ। ਇਸ ਤੋਂ ਪਹਿਲਾਂ ਕਿ ਤੁਹਾਡੇ ਉੱਪਰ ਆਫ਼ਤ ਆ ਜਾਏ ਫਿਰ ਤੁਹਾਡੀ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ। |
ਅਤੇ ਤੁਸੀਂ ਪਾਲਣ ਕਰੋ ਆਪਣੇ ਰੱਬ ਵੱਲੋਂ ਭੇਜੀ ਗਈ ਕਿਤਾਬ ਦੇ ਸ੍ਰੇਸ਼ਟ ਪਹਿਲੂ ਦਾ (ਉਹ ਵੀ) ਇਸ ਤੋਂ’ ਪਹਿਲਾਂ ਕਿ ਤੁਹਾਡੇ ਉੱਪਰ ਕੋਈ ਆਫ਼ਤ ਆ ਜਾਵੇ ਅਤੇ ਤੁਹਾਨੂੰ ਇਸ ਦੀ ਕੋਈ ਖ਼ਬਰ ਵੀ ਨਾ ਹੋਵੇ। |
ਕਿਤੇ ਕੋਈ ਇਹ ਨਾ ਆਖੇ, ਕਿ ਅਫਸੋਸ ਮੇਰੀ ਲਾਪਰਵਾਹੀ ਦੇ, ਜਿਹੜੀ ਮੈਂ ਅੱਲਾਹ ਦੇ ਬਾਰੇ ਕੀਤੀ। ਅਤੇ ਮੈਂ` ਤਾਂ ਮਜ਼ਾਕ ਕਰਨ ਵਾਲਿਆਂ ਵਿਚ ਸ਼ਾਮਲ ਰਿਹਾ। |
أَوْ تَقُولَ لَوْ أَنَّ اللَّهَ هَدَانِي لَكُنتُ مِنَ الْمُتَّقِينَ(57) ਜਾਂ ਵੇਣ ਵਾਲਿਆਂ ਵਿਚ ਹੁੰਦਾ। |
أَوْ تَقُولَ حِينَ تَرَى الْعَذَابَ لَوْ أَنَّ لِي كَرَّةً فَأَكُونَ مِنَ الْمُحْسِنِينَ(58) ਜਾਂ ਸਜ਼ਾ ਨੂੰ ਦੇਖ ਕੇ ਕੋਈ ਬੰਦਾ ਇਹ ਆਖੋਂ ਕਿ ਕਾਸ਼! ਮੇਰਾ ਸੰਸਾਰ ਵਿਚ ਫਿਰ ਜਾਣਾ ਹੋਂਵੇ ਤਾਂ ਮੈਂ ਨੇਕ ਬੰਦਿਆਂ ਵਿੱਚੋਂ ਹੋ ਜਾਵਾਂ। |
بَلَىٰ قَدْ جَاءَتْكَ آيَاتِي فَكَذَّبْتَ بِهَا وَاسْتَكْبَرْتَ وَكُنتَ مِنَ الْكَافِرِينَ(59) ਹਾਂ, ਤੁਹਾਡੇ ਕੋਲ ਮੇਰੀਆਂ ਆਇਤਾਂ ਆਈਆਂ ਫਿਰ ਤੂੰ ਉਸ ਤੋਂ ਇਨਕਾਰ ਕੀਤਾ ਅਤੇ ਹੰਕਾਰ ਕੀਤਾ ਅਤੇ ਤੂੰ ਅਵੱਗਿਆਕਾਰੀਆਂ ਵਿਚ ਸ਼ਾਮਿਲ ਰਿਹਾ। |
ਅਤੇ ਤੁਸੀਂ ਕਿਆਮਤ ਦੇ ਦਿਨ ਉਨ੍ਹਾਂ ਲੋਕਾਂ ਦੇ ਚਿਹਰੇ ਕਾਲੇ ਦੇਖੌਗੇ ਜਿਨ੍ਹਾਂ ਨੇ ਅੱਲਾਹ ਲਈ ਝੂਠ ਬੋਲਿਆ ਸੀ। ਕੀ ਹੰਕਾਰੀਆਂ ਦਾ ਟਿਕਾਣਾ ਨਰਕ ਵਿਚ ਨਹੀਂ ਹੋਵੇਗਾ |
ਅਤੇ ਜਿਹੜੇ ਲੋਕ ਡਰਦੇ ਰਹੇ, ਅੱਲਾਹ ਉਨ੍ਹਾਂ ਲੋਕਾਂ ਨੂੰ ਸਫ਼ਲਤਾ ਦੇ ਨਾਲ ਬਚ਼ਾ ਲਵੇਗਾ ਅਤੇ ਉਨ੍ਹਾਂ ਨੂੰ ਕੋਈ ਪੀੜ ਨਹੀਂ’ ਪਹੁੰਚੇਗੀ ਅਤੇ ਨਾ ਹੀ ਉਹ ਚੂਖੀ ਹੋਣਗੇ। |
اللَّهُ خَالِقُ كُلِّ شَيْءٍ ۖ وَهُوَ عَلَىٰ كُلِّ شَيْءٍ وَكِيلٌ(62) ਅੱਲਾਹ ਹਰ ਚੀਜ਼ ਦਾ ਸਿਰਜਣਹਾਰ ਹੈ ਅਤੇ ਉਹ ਹਰ ਚੀਜ਼ ਦਾ ਨਿਗਰਾਨ ਹੈ |
ਆਕਾਸ਼ਾਂ ਅਤੇ ਧਰਤੀ ਦੀਆਂ ਕ੍ਰੰਜੀਆਂ ਉਸ ਦੇ ਕੋਲ ਹਨ ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ ਉਹ ਨੁਕਸਾਨ ਵਿਚ ਰਹਿਣ ਵਾਲੇ ਹਨ। |
قُلْ أَفَغَيْرَ اللَّهِ تَأْمُرُونِّي أَعْبُدُ أَيُّهَا الْجَاهِلُونَ(64) ਆਖੋ, ਕਿ ਹੇ ਨਾ ਸਮਝੋ! ਕੀ ਤੁਸੀਂ ਮੈਨੂੰ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਦੀ ਇਬਾਦਤ ਕਰਨ ਲਈ ਕਹਿੰਦੇ ਹੋ |
ਅਤੇ ਤੁਹਾਡੇ ਵੱਲ ਅਤੇ ਤੁਹਾਡੇ ਤੋਂ ਪਹਿਲਾਂ ਹੋ ਚੁੱਕਿਆਂ ਵੱਲ ਵੀ ਵਹੀ ਭੇਜੀ ਜਾ ਚੁੱਕੀ ਹੈ, ਜੇਕਰ ਤੁਸੀਂ ਸ਼ਿਰਕ (ਸ਼ਰੀਕ) ਕੀਤਾ ਤਾਂ ਤੁਹਾਡੇ ਕਰਮ ਨਸ਼ਟ ਹੋ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹੋਗੇ। |
ਸਗੋ’ ਸਿਰਫ਼ ਅੱਲਾਹ ਦੀ ਇਬਾਦਤ ਕਰੋ ਅਤੇ ਸ਼ੁਕਰ ਕਰਨ ਵਾਲਿਆਂ ਵਿਚ ਸ਼ਾਮਿਲ ਹੋਵੋਂ। |
ਅਤੇ ਲੋਕਾਂ ਨੇ ਅੱਲਾਹ ਦੀ ਇੱਜ਼ਤ ਨਾ ਕੀਤੀ ਜਿਵੇਂ ਕਿ ਉਸ ਦੀ ਇੱਜ਼ਤ ਕਰਨ ਦਾ ਅਧਿਕਾਰ ਹੈ ਅਤੇ ਧਰਤੀ ਸੰਪੂਰਨ ਰੂਪ ਵਿਚ ਕਿਆਮਤ ਦੇ ਦਿਨ ਉਸ ਦੀ ਮੁੱਠੀ ਵਿਚ ਹੋਵੇਗੀ ਅਤੇ ਸਾਰੇ ਅਕਾਸ਼ ਉਸ ਦੇ ਸੱਜੇ ਹੱਥ ਲਪੇਟੇ ਹੋਏ ਹੋਣਗੇ। ਉਹ ਉਨ੍ਹਾਂ ਸ਼ਿਰਕਾਂ (ਸ਼ਰੀਕਾਂ) ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ ਜਿਨ੍ਹਾਂ ਨੂੰ ਇਹ ਲੋਕ ਮੰਨਦੇ ਹਨ। |
ਅਤੇ ਜਦੋਂ ਸ਼ਿਗਲ ਵਜਾਇਆ ਜਾਵੇਗਾ ਤਾਂ ਆਕਾਸ਼ ਅਤੇ ਧਰਤੀ ਵਿਚ ਜੋ ਵੀ ਕੂਝ ਹੈ ਸਾਰੇ ਬੇਹੋਸ਼ ਹੋ ਕੇ ਫਿੱਗ ਪੈਣਗੇ ਪਰ ਜਿਸ ਨੂੰ ਅੱਲਾਹ ਚਾਹੇ ਫਿਰ ਜਦੋਂ ਦੁਬਾਰਾ ਬਿਗਲ ਵਜਾਇਆ ਜਾਵੇਗਾ ਤਾਂ ਅਚਾਨਕ ਸਾਰੇ ਦੇ ਸਾਰੇ ਉੱਠ ਕੇ ਦੇਖਣ ਲੱਗਣਗੇ। |
ਅਤੇ ਧਰਤੀ ਆਪਣੇ ਰੱਬ ਅਤੇ ਪ੍ਰਕਾਸ਼ ਨਾਲ ਚਮਕ ਉਠੇਗੀ। ਕਿਤਾਬ ਰੱਖ ਦਿੱਤੀ ਜਾਏਗੀ ਅਤੇ ਪੈਗ਼ੰਬਰ ਅਤੇ ਗਵਾਹ ਹਾਜ਼ਿਰ ਕੀਤੇ ਜਾਣਗੇ। ਅਤੇ ਲੋਕਾਂ ਦੇ ਵਿਚਕਾਰ ਠੀਕ-ਠੀਕ ਫ਼ੈਸਲਾ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਉੱਤੇ ਕੋਈ ਜ਼ੁਲਮ ਨਹੀਂ ਹੋਵੇਗਾ। |
وَوُفِّيَتْ كُلُّ نَفْسٍ مَّا عَمِلَتْ وَهُوَ أَعْلَمُ بِمَا يَفْعَلُونَ(70) ਅਤੇ ਹਰੇਕ ਬੰਦੇ ਨੂੰ ਉਨ੍ਹਾਂ ਦੇ ਕਰਮਾਂ ਦਾ ਪੂਰਾ-ਪੂਰਾ ਫ਼ਲ ਦਿੱਤਾ ਜਾਵੇਗਾ। ਅਤੇ ਉਹ ਭਲੀ ਭਾਂਤ ਜਾਣਦੇ ਹਨ ਜਿਹੜਾ ਕੂਝ ਉਹ ਕਰਦੇ ਹਨ। |
ਅਤੇ ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਹ ਜੋੜੇ-ਜੋੜੇ (ਸਮੂਹ) ਬਣਾਕੇ ਉਸ ਦੇ ਦੁਆਰ ਖੌਲ੍ਹ ਦਿੱਤੇ ਜਾਣਗੇ ਅਤੇ ਉਸ ਦੇ ਪਹਿਰੇਦਾਰ ਉਨ੍ਹਾਂ ਨੂੰ ਕਹਿਣਗੇ ਤੁਹਾਡੇ ਰੱਬ ਦੀਆਂ ਆਇਤਾਂ ਸੁਣਾਉਂਦੇ ਸਨ ਅਤੇ ਤੁਹਾਨੂੰ ਤੁਹਾਡੇ ਇਸ ਦਿਨ ਦੀ ਮੁਲਾਕਾਤ ਤੋਂ ਡਰਾਉਂਦੇ ਸਨ। ਉਹ ਕਹਿਣਗੇ ਹਾਂ। ਪਰੰਤੂ ਸਜ਼ਾ ਦਾ ਵਾਅਦਾ ਅਵਗਿਅਕਾਰੀਆਂ ਦੇ ਉੱਪਰ ਪੂਰਾ ਹੋ ਕੇ ਰਹੇਗਾ। |
قِيلَ ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ(72) ਆਖਿਆ ਜਾਵੇਗਾ ਕਿ ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਉ ਉਸ ਵਿਚ ਹਮੇਸ਼ਾ ਰਹਿਣ ਲਈ ਸੋ ਹੰਕਾਰ ਕਰਨ ਵਾਲਿਆਂ ਲਈ ਕਿਹੋ ਜਿਹਾ ਬ਼ੂਰਾ ਟਿਕਾਣਾ ਹੈ। |
ਅਤੇ ਜਿਹੜੇ ਲੋਕ ਆਪਣੇ ਰੱਬ ਤੋਂ ਡਰੇ ਉਹ ਅਲੱਗ-ਅਲੱਗ ਕਰਕੇ ਜੰਨਤ ਵੱਲ ਲਿਜਾਏ ਜਾਣਗੇ। ਇੱਥੋਂ ਤੱਕ ਜਦੋਂ ਉਹ ਉੱਤੇ ਪਹੁੰਚਣਗੇ ਤਾਂ ਉਸ ਦੇ ਦਰਵਾਜ਼ੇ ਖੌਲ੍ਹ ਦਿੱਤੇ ਜਾਣਗੇ ਅਤੇ ਉਸ ਦੇ ਪਹਿਰੇਦਾਰ ਵੀ ਉਨ੍ਹਾਂ ਨੂੰ ਕਹਿਣਗੇ ਕਿ ਤੁਹਾਨੂੰ ਸਲਾਮ ਹੋਵੇ ਖੂਸ਼ ਰਹੋ ਅਤੇ ਇਸ ਵਿਚ ਦਾਖ਼ਿਲ ਹੋ ਜਾਵੋ ਹਮੇਸ਼ਾ ਲਈ। |
ਅਤੇ ਉਹ ਕਹਿਣਗੇ ਕਿ ਸ਼ੁਕਰ ਹੈ, ਉਸ ਅੱਲਾਹ ਦਾ, ਜਿਸ ਨੇ ਸਾਡੇ ਨਾਲ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ ਅਤੇ ਸਾਨੂੰ ਇਸ ਧਰਤੀ ਦਾ ਵਾਰਿਸ ਬਣਾ ਦਿੱਤਾ ਹੈ। ਅਸੀਂ ਸਵਰਗ ਵਿਚ ਜਿਥੇ ਚਾਹੀਏ ਵਾਸ ਕਰੀਏ। ਤਾਂ ਖੂਬ ਬਦਲਾ ਹੈ (ਚੰਗੇ) ਕਰਮ ਕਰਨ ਵਾਲਿਆਂ ਦਾ। |
ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਦੇਖੌਗੇ ਕਿ ਸਿੰਘਾਸਣ ਦੇ ਚਾਰੇ ਪਾਸੇ ਘੇਰਾ ਬਣਾ ਕੇ ਆਪਣੇ ਰੱਬ ਦੀ ਪ੍ਰਸੰਸਾ ਅਤੇ ਸਿਫ਼ਤ ਸਲਾਹ ਕਰਦੇ ਹੋਣਗੇ। ਅਤੇ ਲੋਕਾਂ ਦੇ ਵਿਚਕਾਰ ਠੀਕ-ਠੀਕ ਫ਼ੈਸਲਾ ਕਰ ਦਿੱਤਾ ਜਾਵੇਗਾ ਅਤੇ ਆਖਿਆ ਜਾਵੇਗਾ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। |
سورهای بیشتر به زبان پنجابی:
دانلود سوره زمر با صدای معروفترین قراء:
انتخاب خواننده برای گوش دادن و دانلود کامل سوره زمر با کیفیت بالا.
أحمد العجمي
ابراهيم الاخضر
بندر بليلة
خالد الجليل
حاتم فريد الواعر
خليفة الطنيجي
سعد الغامدي
سعود الشريم
الشاطري
صلاح بوخاطر
عبد الباسط
عبدالرحمن العوسي
عبد الرشيد صوفي
عبدالعزيز الزهراني
عبد الله بصفر
عبد الله الجهني
علي الحذيفي
علي جابر
غسان الشوربجي
فارس عباد
ماهر المعيقلي
محمد أيوب
محمد المحيسني
محمد جبريل
المنشاوي
الحصري
مشاري العفاسي
ناصر القطامي
وديع اليمني
ياسر الدوسري
به قرآن کریم چنگ بزنید