ਅਜ਼-ਜ਼ੁਮਰ · 65/75
ਅਨੁਵਾਦ ਉਚਾਰਨ — ਅਜ਼-ਜ਼ੁਮਰ
وَلَقَدْ أُوحِيَ إِلَيْكَ وَإِلَى الَّذِينَ مِن قَبْلِكَ لَئِنْ أَشْرَكْتَ لَيَحْبَطَنَّ عَمَلُكَ وَلَتَكُونَنَّ مِنَ الْخَاسِرِينَ ۝٦٥
Wa laqad oohiya ilaika wa ilal lazeena min qablika la in ashrakta la yahbatanna `amalu ka wa latakoonanna minal khaasireen
📖 ਪੰਜਾਬੀ ਵਿੱਚ
65਼ ਜਦ ਕਿ (ਹੇ ਮੁਹੰਮਦ ਸ:!) ਤੁਹਾਡੇ ਵੱਲ ਵੀ ਅਤੇ ਤੁਹਾਥੋਂ ਪਹਿਲਾਂ ਦੇ ਸਾਰੇ ਨਬੀਆਂ ਨੂੰ ਇਹੋ ਵਹੀ ਭੇਜੀ ਜਾ ਚੁੱਕੀ ਹੈ ਕਿ ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।
🎧 ਸੁਣੋ

📜 ਆਇਤ 63-67 — ਅਜ਼-ਜ਼ੁਮਰ

63لَّهُ مَقَالِيدُ السَّمَاوَاتِ وَالْأَرْضِ ۗ وَالَّذِينَ كَفَرُوا بِآيَاتِ اللَّهِ أُولَٰئِكَ هُمُ الْخَاسِرُونَ
63਼ ਉਸੇ ਕੋਲ ਅਕਾਸ਼ ਤੇ ਧਰਤੀ ਦੇ ਖਜ਼ਾਨਿਆਂ ਦੀਆਂ ਕੁੰਜੀਆਂ ਹਨ। ਜਿਨ੍ਹਾਂ ਨੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨੀ ਹੁਕਮਾਂ) ਦਾ ਇਨਕਾਰ ਕੀਤਾ ਉਹੀ ਘਾਟੇ ਵਿਚ ਰਹਿਣ ਵਾਲੇ ਹਨ।
64قُلْ أَفَغَيْرَ اللَّهِ تَأْمُرُونِّي أَعْبُدُ أَيُّهَا الْجَاهِلُونَ
64਼ (ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਜਾਹਿਲੋ! ਕੀ ਤੁਸੀਂ ਮੈਨੂੰ ਅੱਲਾਹ ਤੋਂ ਛੁੱਟ ਦੂਜਿਆਂ ਦੀ ਇਬਾਦਤ ਕਰਨ ਲਈ ਆਖਦੇ ਹੋ ?
65وَلَقَدْ أُوحِيَ إِلَيْكَ وَإِلَى الَّذِينَ مِن قَبْلِكَ لَئِنْ أَشْرَكْتَ لَيَحْبَطَنَّ عَمَلُكَ وَلَتَكُونَنَّ مِنَ الْخَاسِرِينَ
65਼ ਜਦ ਕਿ (ਹੇ ਮੁਹੰਮਦ ਸ:!) ਤੁਹਾਡੇ ਵੱਲ ਵੀ ਅਤੇ ਤੁਹਾਥੋਂ ਪਹਿਲਾਂ ਦੇ ਸਾਰੇ ਨਬੀਆਂ ਨੂੰ ਇਹੋ ਵਹੀ ਭੇਜੀ ਜਾ ਚੁੱਕੀ ਹੈ ਕਿ ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।
66بَلِ اللَّهَ فَاعْبُدْ وَكُن مِّنَ الشَّاكِرِينَ
66਼ ਤੁਸੀਂ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਧੰਨਵਾਦੀਆਂ ਵਿੱਚੋਂ ਹੋ ਜਾਓ।
67وَمَا قَدَرُوا اللَّهَ حَقَّ قَدْرِهِ وَالْأَرْضُ جَمِيعًا قَبْضَتُهُ يَوْمَ الْقِيَامَةِ وَالسَّمَاوَاتُ مَطْوِيَّاتٌ بِيَمِينِهِ ۚ سُبْحَانَهُ وَتَعَالَىٰ عَمَّا يُشْرِكُونَ
67਼ ਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵੁਚ ਹੈ ਜੋ ਇਹ ਲੋਕ ਕਰਦੇ ਹਨ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
65ਆਇਤ

ਅਨੁਵਾਦ — ਅਜ਼-ਜ਼ੁਮਰ 65

ਸੂਰਾ ਅਜ਼-ਜ਼ੁਮਰ ਆਇਤ 65 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 65਼ ਜਦ ਕਿ (ਹੇ ਮੁਹੰਮਦ ਸ:!) ਤੁਹਾਡੇ ਵੱਲ ਵੀ ਅਤੇ…

ਸੂਰਾ ਆਇਤ 65/75 — ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਮਰ ਸੁਣੋ, ਅਜ਼-ਜ਼ੁਮਰ ਅਨੁਵਾਦ, ਅਜ਼-ਜ਼ੁਮਰ mp3, ਅਜ਼-ਜ਼ੁਮਰ pdf. ਆਇਤ 63–67. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers