ਅਜ਼-ਜ਼ੁਮਰ · 39/75
ਅਨੁਵਾਦ ਉਚਾਰਨ — ਸੂਰਾ ਅਜ਼-ਜ਼ੁਮਰ
قُلْ يَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ فَسَوْفَ تَعْلَمُونَ ۝٣٩
Qul yaa qawmi`maloo `alaa makaanatikum innee `aamilun fasawfa ta`lamoon
📖 ਪੰਜਾਬੀ ਵਿੱਚ
39਼ (ਹੇ ਨਬੀ!) ਕਹੋ ਕਿ ਹੇ ਮੇਰੀ ਕੌਮ! ਤੁਸੀਂ ਆਪਣੀ ਥਾਂ ’ਤੇ ਭਾਵ ਸਮਝ ਅਨੁਸਾਰ ਕਰਮ ਕਰਦੇ ਰਹੋ, ਮੈਂ ਆਪਣਾ ਕੰਮ ਕਰਦਾ ਰਹਾਂਗਾ। ਛੇਤੀ ਹੀ ਤੁਸੀਂ (ਹਕੀਕਤ ਨੂੰ) ਜਾਣ ਲਓਗੇ (ਕਿ ਕੌਣ ਸੱਚਾ ਹੈ)।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 37-41 — ਸੂਰਾ ਅਜ਼-ਜ਼ੁਮਰ

37وَمَن يَهْدِ اللَّهُ فَمَا لَهُ مِن مُّضِلٍّ ۗ أَلَيْسَ اللَّهُ بِعَزِيزٍ ذِي انتِقَامٍ
37਼ ਅਤੇ ਜਿਸ ਨੂੰ ਅੱਲਾਹ ਹਿਦਾਇਤ ਦੇਵੇ ਉਸ ਨੂੰ ਕੋਈ ਵੀ ਰਾਹੋ ਨਹੀਂ ਭਟਕਾ ਸਕਦਾ ਕੀ ਅੱਲਾਹ ਸ਼ਕਤੀਸ਼ਾਲੀ ਤੇ (ਆਪਣੇ ਦੁਸ਼ਮਨਾਂ ਤੋਂ) ਬਦਲਾ ਲੈਣ ਵਾਲਾ ਨਹੀਂ ?
38وَلَئِن سَأَلْتَهُم مَّنْ خَلَقَ السَّمَاوَاتِ وَالْأَرْضَ لَيَقُولُنَّ اللَّهُ ۚ قُلْ أَفَرَأَيْتُم مَّا تَدْعُونَ مِن دُونِ اللَّهِ إِنْ أَرَادَنِيَ اللَّهُ بِضُرٍّ هَلْ هُنَّ كَاشِفَاتُ ضُرِّهِ أَوْ أَرَادَنِي بِرَحْمَةٍ هَلْ هُنَّ مُمْسِكَاتُ رَحْمَتِهِ ۚ قُلْ حَسْبِيَ اللَّهُ ۖ عَلَيْهِ يَتَوَكَّلُ الْمُتَوَكِّلُونَ
38਼ (ਹੇ ਨਬੀ!) ਜੇ ਤੁਸੀਂ ਉਹਨਾਂ ਤੋਂ ਇਹ ਪੁੱਛੋ ਕਿ ਅਕਾਸ਼ ਤੇ ਧਰਤੀ ਨੂੰ ਕਿਸ ਨੇ ਰਚਾਇਆ ਹੈ ? ਤਾਂ ਉਹ ਕਹਿਣਗੇ ਕਿ ਅੱਲਾਹ ਨੇ। (ਇਹ ਵੀ ਪੁੱਛੋ ਕਿ) ਜਿਹਨਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰਦੇ ਹੋ, ਰਤਾ ਦੱਸੋ, ਉਹ ਕੀ ਕਰਦੇ ਹਨ? ਪੁੱਛੋ! ਜੇਕਰ ਅੱਲਾਹ ਮੈਨੂੰ ਕੋਈ ਤਕਲੀਫ਼ ਪਹੁੰਚਾਉਣਾ ਚਾਵੇ ਤਾਂ ਕੀ ਉਹ (ਤੁਹਾਡੇ ਝੂਠੇ ਇਸ਼ਟ) ਮੈਨੂ ਉਸ ਦੀ ਪਹੁੰਚਾਈ ਹੋਈ ਤਕਲੀਫ਼ ਤੋਂ ਦੂਰ ਕਰ ਸਕਦੇ ਹਨ ? ਜਾਂ ਜੇਕਰ ਉਹ ਮੇਰੇ ਉੱਤੇ ਕੋਈ ਮਿਹਰ ਕਰਨਾ ਚਾਵੇ ਤਾਂ ਕੀ ਉਹ ਉਸ ਦੀ ਮਿਹਰ ਨੂੰ ਰੋਕ ਸਕਦੇ ਹਨ ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਲਈ ਤਾਂ ਅੱਲਾਹ ਹੀ ਬਥੇਰਾ ਹੈ, ਭਰੋਸਾ ਕਰਨ ਵਾਲੇ ਤਾਂ ਉਸੇ (ਅੱਲਾਹ) ’ਤੇ ਹੀ ਭਰੋਸਾ ਕਰਦੇ ਹਨ।1
39قُلْ يَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ فَسَوْفَ تَعْلَمُونَ
39਼ (ਹੇ ਨਬੀ!) ਕਹੋ ਕਿ ਹੇ ਮੇਰੀ ਕੌਮ! ਤੁਸੀਂ ਆਪਣੀ ਥਾਂ ’ਤੇ ਭਾਵ ਸਮਝ ਅਨੁਸਾਰ ਕਰਮ ਕਰਦੇ ਰਹੋ, ਮੈਂ ਆਪਣਾ ਕੰਮ ਕਰਦਾ ਰਹਾਂਗਾ। ਛੇਤੀ ਹੀ ਤੁਸੀਂ (ਹਕੀਕਤ ਨੂੰ) ਜਾਣ ਲਓਗੇ (ਕਿ ਕੌਣ ਸੱਚਾ ਹੈ)।
40مَن يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُّقِيمٌ
40਼ ਕਿ ਸੰਸਾਰ ਵਿਚ ਹੀਣਤਾ ਭਰਿਆ ਅਜ਼ਾਬ ਕਿਸ ਉੱਤੇ ਆਵੇਗਾ ਅਤੇ ਸਦਾ ਰਹਿਣ ਵਾਲਾ (ਪਰਲੋਕ ਦਾ) ਅਜ਼ਾਬ ਕਿਸ ’ਤੇ ਉੱਤਰਦਾ ਹੈ।
41إِنَّا أَنزَلْنَا عَلَيْكَ الْكِتَابَ لِلنَّاسِ بِالْحَقِّ ۖ فَمَنِ اهْتَدَىٰ فَلِنَفْسِهِ ۖ وَمَن ضَلَّ فَإِنَّمَا يَضِلُّ عَلَيْهَا ۖ وَمَا أَنتَ عَلَيْهِم بِوَكِيلٍ
41਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ’ਤੇ ਸੱਚਾਈ ’ਤੇ ਆਧਾਰਿਤ ਇਹ ਕਿਤਾਬ (.ਕੁਰਆਨ) ਸਾਰੇ ਲੋਕਾਂ (ਦੀ ਹਿਦਾਇਤ) ਲਈ ਨਾਜ਼ਿਲ ਫ਼ਰਮਾਈ ਹੈ। ਸੋ ਹੁਣ ਜਿਹੜਾ ਵੀ ਸਿੱਧੇ ਰਾਹ ਆਪਣਾਵੇਗਾ, ਆਪਣੇ ਹੀ ਭਲੇ ਲਈ ਆਪਣਾਵੇਗਾ ਅਤੇ ਜਿਹੜਾ ਰਾਹੋਂ ਭਟਕ ਜਾਵੇ, ਉਸ ਦੀ ਗੁਮਰਾਹੀ ਦਾ ਦੋਸ਼ ਉਸੇ ਲਈ ਹੈ, ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
39ਆਇਤ

ਅਨੁਵਾਦ — ਅਜ਼-ਜ਼ੁਮਰ 39

ਸੂਰਾ ਅਜ਼-ਜ਼ੁਮਰ ਆਇਤ 39 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 39਼ (ਹੇ ਨਬੀ!) ਕਹੋ ਕਿ ਹੇ ਮੇਰੀ ਕੌਮ! ਤੁਸੀਂ ਆਪਣੀ…

ਸੂਰਾ ਆਇਤ 39/75 — ਸੂਰਾ ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਜ਼-ਜ਼ੁਮਰ ਸੁਣੋ, ਸੂਰਾ ਅਜ਼-ਜ਼ੁਮਰ ਅਨੁਵਾਦ, ਸੂਰਾ ਅਜ਼-ਜ਼ੁਮਰ mp3, ਸੂਰਾ ਅਜ਼-ਜ਼ੁਮਰ pdf. ਆਇਤ 37–41. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers