ਅਜ਼-ਜ਼ੁਮਰ · 16/75
ਅਨੁਵਾਦ ਉਚਾਰਨ — ਅਜ਼-ਜ਼ੁਮਰ
لَهُم مِّن فَوْقِهِمْ ظُلَلٌ مِّنَ النَّارِ وَمِن تَحْتِهِمْ ظُلَلٌ ۚ ذَٰلِكَ يُخَوِّفُ اللَّهُ بِهِ عِبَادَهُ ۚ يَا عِبَادِ فَاتَّقُونِ ۝١٦
Lahum min fawqihim zulalum minan Naari wa min tahtihim zulal; zaalika yukhaw wiful laahu bihee `ibaadah; yaa `ibaadi fattaqoon
📖 ਪੰਜਾਬੀ ਵਿੱਚ
16਼ ਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ ਅਤੇ ਉਹਨਾਂ ਦੇ ਹੇਠ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ। ਇਹੋ ਉਹ (ਅਜ਼ਾਬ) ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾ ਰਿਹਾ ਹੈ (ਅਤੇ ਆਖਦਾ ਹੈ ਕਿ) ਹੇ ਮੇਰੇ ਬੰਦਿਓ! ਬਸ ਤੁਸੀਂ ਮੈਂਥੋ ਹੀ ਡਰਦੇ ਰਹੋ।

🎧 ਸੁਣੋ


📜 ਆਇਤ 14-18 — ਅਜ਼-ਜ਼ੁਮਰ

14قُلِ اللَّهَ أَعْبُدُ مُخْلِصًا لَّهُ دِينِي
14਼ ਆਖ ਦਿਓ ਕਿ ਮੈਂ ਅੱਲਾਹ ਲਈ ਆਪਣੀ ਬੰਦਗੀ ਨੂੰ ਖ਼ਾਲਸ ਕਰਦੇ ਹੋਏ ਉਸੇ ਦੀ ਇਬਾਦਤ ਕਰਦਾ ਹਾਂ।
15فَاعْبُدُوا مَا شِئْتُم مِّن دُونِهِ ۗ قُلْ إِنَّ الْخَاسِرِينَ الَّذِينَ خَسِرُوا أَنفُسَهُمْ وَأَهْلِيهِمْ يَوْمَ الْقِيَامَةِ ۗ أَلَا ذَٰلِكَ هُوَ الْخُسْرَانُ الْمُبِينُ
15਼ (ਹੇ ਮੁਸ਼ਰਿਕੋ ਤੁਹਾਨੂੰ ਛੂਟ ਹੈ) ਤੁਸੀਂ ਉਸ (ਅੱਲਾਹ) ਨੂੰ ਛੱਡ ਕੇ ਜਿਸ ਦੀ ਚਾਹੇ ਇਬਾਦਤ ਕਰੋ। (ਹੇ ਨਬੀ!) ਆਖ ਦਿਓ, ਬੇਸ਼ੱਕ ਅਸਲੀ ਘਾਟੇ ਵਿਚ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਆਮਤ ਵਾਲੇ ਦਿਨ ਘਾਟੇ ਵਿਚ ਰੱਖਿਆ। ਯਾਦ ਰੱਖੋ ਕਿ ਇਹੋ ਅਸਲੀ ਘਾਟਾ ਹੈ।
16لَهُم مِّن فَوْقِهِمْ ظُلَلٌ مِّنَ النَّارِ وَمِن تَحْتِهِمْ ظُلَلٌ ۚ ذَٰلِكَ يُخَوِّفُ اللَّهُ بِهِ عِبَادَهُ ۚ يَا عِبَادِ فَاتَّقُونِ
16਼ ਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ ਅਤੇ ਉਹਨਾਂ ਦੇ ਹੇਠ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ। ਇਹੋ ਉਹ (ਅਜ਼ਾਬ) ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾ ਰਿਹਾ ਹੈ (ਅਤੇ ਆਖਦਾ ਹੈ ਕਿ) ਹੇ ਮੇਰੇ ਬੰਦਿਓ! ਬਸ ਤੁਸੀਂ ਮੈਂਥੋ ਹੀ ਡਰਦੇ ਰਹੋ।
17وَالَّذِينَ اجْتَنَبُوا الطَّاغُوتَ أَن يَعْبُدُوهَا وَأَنَابُوا إِلَى اللَّهِ لَهُمُ الْبُشْرَىٰ ۚ فَبَشِّرْ عِبَادِ
17਼ ਜਿਹੜੇ ਲੋਕ ਤਾਗੂਤ 1 ਦੀ ਪੈਰਵੀ ਕਰਨ ਤੋਂ ਬਚੇ ਰਹੇ ਅਤੇ ਉਹਨਾਂ ਨੇ ਅੱਲਾਹ ਦੇ ਹੁਕਮਾਂ ਵੱਲ ਹੀ ਧਿਆਨ ਦਿੱਤਾ, ਉਹਨਾਂ ਲੋਕਾਂ ਲਈ ਖ਼ੁਸ਼ਖ਼ਬਰੀਆਂ ਹਨ। ਸੋ (ਹੇ ਨਬੀ!) ਤੁਸੀਂ ਮੇਰੇ ਨੇਕ ਬੰਦਿਆਂ ਨੂੰ (ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।
18الَّذِينَ يَسْتَمِعُونَ الْقَوْلَ فَيَتَّبِعُونَ أَحْسَنَهُ ۚ أُولَٰئِكَ الَّذِينَ هَدَاهُمُ اللَّهُ ۖ وَأُولَٰئِكَ هُمْ أُولُو الْأَلْبَابِ
18਼ ਜਿਹੜੇ ਲੋਕ ਧਿਆਨ ਨਾਲ ਗੱਲ ਸੁਣਦੇ ਹਨ ਫੇਰ ਉਹ ਵਧੀਆ (ਨੇਕ) ਗੱਲ ਦੀ ਪਾਲਣਾ ਕਰਦੇ ਹਨ, ਅੱਲਾਹ ਵੱਲੋਂ ਉਹਨਾਂ ਨੂੰ ਹੀ ਹਿਦਾਇਤ ਮਿਲਦੀ ਹੈ ਅਤੇ ਇਹੋ ਲੋਕ ਅਕਲ ਵਾਲੇ ਹਨ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
16ਆਇਤ

ਅਨੁਵਾਦ — ਅਜ਼-ਜ਼ੁਮਰ 16

ਸੂਰਾ ਅਜ਼-ਜ਼ੁਮਰ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ…

ਸੂਰਾ ਆਇਤ 16/75 — ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਮਰ ਸੁਣੋ, ਅਜ਼-ਜ਼ੁਮਰ ਅਨੁਵਾਦ, ਅਜ਼-ਜ਼ੁਮਰ mp3, ਅਜ਼-ਜ਼ੁਮਰ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers