ਅਜ਼-ਜ਼ੁਮਰ · 74/75
ਅਨੁਵਾਦ ਉਚਾਰਨ — ਅਜ਼-ਜ਼ੁਮਰ
وَقَالُوا الْحَمْدُ لِلَّهِ الَّذِي صَدَقَنَا وَعْدَهُ وَأَوْرَثَنَا الْأَرْضَ نَتَبَوَّأُ مِنَ الْجَنَّةِ حَيْثُ نَشَاءُ ۖ فَنِعْمَ أَجْرُ الْعَامِلِينَ ۝٧٤
Wa waalull hamdulillaahil lazee sadaqanaa wa`dahoo wa awrasanal arda natabaw wa-u minal jannati haisu nashaaa`u fani`ma ajrul `aamileen
📖 ਪੰਜਾਬੀ ਵਿੱਚ
74਼ ਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ ਜਿਸ ਨੇ ਅਪਣਾ ਵਚਨ ਸੱਚ ਕਰ ਵਿਖਾਇਆ ਅਤੇ ਸਾਨੂੰ ਇਸ (ਸਵਰਗ) ਦੀ ਧਰਤੀ ਦਾ ਵਾਰਸ ਬਣਾ ਦਿੱਤਾ, ਹੁਣ ਅਸੀਂ ਜੰਨਤ ਵਿਚ ਜਿੱਥੇ ਚਾਹੀਏ ਉੱਥੇ ਹੀ ਆਪਣਾ ਟਿਕਾਣਾ ਬਣਾ ਸਕਦੇ ਹਾਂ। ਸੋ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਸੋਹਣਾ ਬਦਲਾ ਹੈ।
🎧 ਸੁਣੋ

📜 ਆਇਤ 72-75 — ਅਜ਼-ਜ਼ੁਮਰ

72قِيلَ ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ
72਼ ਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਪ੍ਰਵੇਸ਼ ਕਰ ਜਾਓ, ਜਿੱਥੇ ਤੁਸੀਂ ਸਦਾ ਰਹੋਗੇ। ਸੋ ਘਮੰਡੀਆਂ ਦਾ (ਇਹ) ਟਿਕਾਣਾ ਬਹੁਤ ਹੀ ਭੈੜਾ ਹੈ।
73وَسِيقَ الَّذِينَ اتَّقَوْا رَبَّهُمْ إِلَى الْجَنَّةِ زُمَرًا ۖ حَتَّىٰ إِذَا جَاءُوهَا وَفُتِحَتْ أَبْوَابُهَا وَقَالَ لَهُمْ خَزَنَتُهَا سَلَامٌ عَلَيْكُمْ طِبْتُمْ فَادْخُلُوهَا خَالِدِينَ
73਼ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਸੀ ਉਹਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਜੰਨਤ ਵੱਲ ਘੱਲੀਆਂ ਜਾਣਗੀਆਂ। ਜਦੋਂ ਉਹ ਉਸ (ਜੰਨਤ) ਦੇ ਨੇੜੇ ਜਾਣਗੇ ਤਾਂ ਉਸ ਦੇ ਬੂਹੇ ਖੁੱਲ੍ਹ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਨੂੰ ਆਖਣਗੇ ਕਿ ਤੁਹਾਡੇ ’ਤੇ ਸਲਾਮ ਹੋਵੇ, ਤੁਸੀਂ (ਗੁਨਾਹਾਂ ਤੋਂ) ਪਾਕ ਹੋ। ਹੁਣ ਤੁਸੀਂ ਸਦਾ ਲਈ ਇਸ ਸਵਰਗ ਵਿਚ ਦਾਖ਼ਲ ਹੋ ਜਾਓ।
74وَقَالُوا الْحَمْدُ لِلَّهِ الَّذِي صَدَقَنَا وَعْدَهُ وَأَوْرَثَنَا الْأَرْضَ نَتَبَوَّأُ مِنَ الْجَنَّةِ حَيْثُ نَشَاءُ ۖ فَنِعْمَ أَجْرُ الْعَامِلِينَ
74਼ ਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ ਜਿਸ ਨੇ ਅਪਣਾ ਵਚਨ ਸੱਚ ਕਰ ਵਿਖਾਇਆ ਅਤੇ ਸਾਨੂੰ ਇਸ (ਸਵਰਗ) ਦੀ ਧਰਤੀ ਦਾ ਵਾਰਸ ਬਣਾ ਦਿੱਤਾ, ਹੁਣ ਅਸੀਂ ਜੰਨਤ ਵਿਚ ਜਿੱਥੇ ਚਾਹੀਏ ਉੱਥੇ ਹੀ ਆਪਣਾ ਟਿਕਾਣਾ ਬਣਾ ਸਕਦੇ ਹਾਂ। ਸੋ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਸੋਹਣਾ ਬਦਲਾ ਹੈ।
75وَتَرَى الْمَلَائِكَةَ حَافِّينَ مِنْ حَوْلِ الْعَرْشِ يُسَبِّحُونَ بِحَمْدِ رَبِّهِمْ ۖ وَقُضِيَ بَيْنَهُم بِالْحَقِّ وَقِيلَ الْحَمْدُ لِلَّهِ رَبِّ الْعَالَمِينَ
75਼ ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਅੱਲਾਹ ਦੇ ਤਖ਼ਤ ਦੇ ਆਲੇ-ਦੁਆਲੇ ਘੇਰਾ ਪਾਈਂ ਵੇਖੋਗੇ, ਜਦ ਕਿ ਉਹ ਆਪਣੇ ਰੱਬ ਦੀ ਤਸਬੀਹ ਕਰ ਰਹੇ ਹੋਣਗੇ ਅਤੇ ਲੋਕਾਂ ਵਿਚਾਲੇ ਇਨਸਾਫ਼ ਨਾਲ ਫ਼ੈਸਲਾ ਕੀਤਾ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹਨ, ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੈ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
74ਆਇਤ

ਅਨੁਵਾਦ — ਅਜ਼-ਜ਼ੁਮਰ 74

ਸੂਰਾ ਅਜ਼-ਜ਼ੁਮਰ ਆਇਤ 74 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 74਼ ਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ…

ਸੂਰਾ ਆਇਤ 74/75 — ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਮਰ ਸੁਣੋ, ਅਜ਼-ਜ਼ੁਮਰ ਅਨੁਵਾਦ, ਅਜ਼-ਜ਼ੁਮਰ mp3, ਅਜ਼-ਜ਼ੁਮਰ pdf. ਆਇਤ 72–75. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers