ਅਜ਼-ਜ਼ੁਮਰ · 2/75
ਅਨੁਵਾਦ ਉਚਾਰਨ — ਸੂਰਾ ਅਜ਼-ਜ਼ੁਮਰ
إِنَّا أَنزَلْنَا إِلَيْكَ الْكِتَابَ بِالْحَقِّ فَاعْبُدِ اللَّهَ مُخْلِصًا لَّهُ الدِّينَ ۝٢
Innaaa anzalnaaa ilaikal Kitaaba bilhaqqi fa`budil laaha mukhlisal lahud deen
📖 ਪੰਜਾਬੀ ਵਿੱਚ
2਼ ਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ ਮੁਹੰਮਦ ਸ:) ਹੱਕ ਨਾਲ ਨਾਜ਼ਿਲ ਕੀਤੀ ਹੈ। ਸੋ ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਹੀ ਇਬਾਦਤ ਕਰੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-4 — ਸੂਰਾ ਅਜ਼-ਜ਼ੁਮਰ

1تَنزِيلُ الْكِتَابِ مِنَ اللَّهِ الْعَزِيزِ الْحَكِيمِ
1਼ ਇਹ ਕਿਤਾਬ (.ਕੁਰਆਨ) ਉਸ ਅੱਲਾਹ ਵੱਲੋਂ (ਹੱਕ ਸੱਚ ਨਾਲ) ਉਤਾਰੀ ਗਈ ਹੈ ਜਿਹੜਾ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੈ।
2إِنَّا أَنزَلْنَا إِلَيْكَ الْكِتَابَ بِالْحَقِّ فَاعْبُدِ اللَّهَ مُخْلِصًا لَّهُ الدِّينَ
2਼ ਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ ਮੁਹੰਮਦ ਸ:) ਹੱਕ ਨਾਲ ਨਾਜ਼ਿਲ ਕੀਤੀ ਹੈ। ਸੋ ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਹੀ ਇਬਾਦਤ ਕਰੋ।
3أَلَا لِلَّهِ الدِّينُ الْخَالِصُ ۚ وَالَّذِينَ اتَّخَذُوا مِن دُونِهِ أَوْلِيَاءَ مَا نَعْبُدُهُمْ إِلَّا لِيُقَرِّبُونَا إِلَى اللَّهِ زُلْفَىٰ إِنَّ اللَّهَ يَحْكُمُ بَيْنَهُمْ فِي مَا هُمْ فِيهِ يَخْتَلِفُونَ ۗ إِنَّ اللَّهَ لَا يَهْدِي مَنْ هُوَ كَاذِبٌ كَفَّارٌ
3਼ ਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਹੋਰਾਂ ਨੂੰ ਆਪਣਾ ਸਰਪਰਸਤ ਬਣਾ ਰੱਖਿਆ ਹੈ, (ਉਹ ਆਖਦੇ ਹਨ) ਕਿ ਅਸੀਂ ਤਾਂ ਉਹਨਾਂ ਦੀ ਇਬਾਦਤ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਵੱਧ ਨੇੜੇ ਕਰ ਦੇਣਗੇ। ਅੱਲਾਹ ਜ਼ਰੂਰ ਹੀ ਉਹਨਾਂ ਵਿਚਾਲੇ ਉਹਨਾਂ ਸਾਰੀਆਂ ਗੱਲਾਂ ਦਾ ਨਿਬੇੜਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮੱਤਭੇਦ ਕਰਦੇ ਹਨ। ਬੇਸ਼ੱਕ ਅੱਲਾਹ ਝੂਠਿਆਂ ਅਤੇ ਨਾ-ਸ਼ੁਕਰਿਆਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।
4لَّوْ أَرَادَ اللَّهُ أَن يَتَّخِذَ وَلَدًا لَّاصْطَفَىٰ مِمَّا يَخْلُقُ مَا يَشَاءُ ۚ سُبْحَانَهُ ۖ هُوَ اللَّهُ الْوَاحِدُ الْقَهَّارُ
4਼ ਜੇਕਰ ਅੱਲਾਹ ਦੀ ਇੱਛਾ (ਆਪਣੇ ਲਈ) ਪੁੱਤਰ ਧਾਪਣ ਦੀ ਹੁੰਦੀ ਤਾਂ ਆਪਣੀ ਰਚਾਈ ਰਚਨਾ ਵਿੱਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ, ਜਦ ਕਿ ਅੱਲਾਹ ਤਾਂ ਇਹਨਾਂ ਗੱਲਾਂ ਤੋਂ ਪਾਕ ਹੈ1 ਉਹ ਅੱਲਾਹ ਇੱਕੋ-ਇਕ ਹੈ ਅਤੇ ਸ਼ਕਤੀਸ਼ਾਲੀ ਹੈ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
2ਆਇਤ

ਅਨੁਵਾਦ — ਅਜ਼-ਜ਼ੁਮਰ 2

ਸੂਰਾ ਅਜ਼-ਜ਼ੁਮਰ ਆਇਤ 2 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 2਼ ਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ…

ਸੂਰਾ ਆਇਤ 2/75 — ਸੂਰਾ ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਜ਼-ਜ਼ੁਮਰ ਸੁਣੋ, ਸੂਰਾ ਅਜ਼-ਜ਼ੁਮਰ ਅਨੁਵਾਦ, ਸੂਰਾ ਅਜ਼-ਜ਼ੁਮਰ mp3, ਸੂਰਾ ਅਜ਼-ਜ਼ੁਮਰ pdf. ਆਇਤ 1–4. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers