ਅਜ਼-ਜ਼ੁਮਰ · 54/75
ਅਨੁਵਾਦ ਉਚਾਰਨ — ਅਜ਼-ਜ਼ੁਮਰ
وَأَنِيبُوا إِلَىٰ رَبِّكُمْ وَأَسْلِمُوا لَهُ مِن قَبْلِ أَن يَأْتِيَكُمُ الْعَذَابُ ثُمَّ لَا تُنصَرُونَ ۝٥٤
Wa aneebooo ilaa Rabbikum wa aslimoo lahoo min qabli ai yaatiyakumul `azaabu summ laa tunsaroon
📖 ਪੰਜਾਬੀ ਵਿੱਚ
54਼ ਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ ਦੇ ਆਗਿਆਕਾਰੀ ਬਣ ਜਾਓ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਫੇਰ ਤੁਹਾਡੀ ਕੋਈ ਸਹਾਇਤਾ ਵੀ ਨਹੀਂ ਕੀਤੀ ਜਾਵੇਗੀ।
🎧 ਸੁਣੋ

📜 ਆਇਤ 52-56 — ਅਜ਼-ਜ਼ੁਮਰ

52أَوَلَمْ يَعْلَمُوا أَنَّ اللَّهَ يَبْسُطُ الرِّزْقَ لِمَن يَشَاءُ وَيَقْدِرُ ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ
52਼ ਕੀ ਉਹ ਨਹੀਂ ਜਾਣਦੇ ਕਿ ਅੱਲਾਹ ਜਿਸ ਲਈ ਚਾਹੁੰਦਾ ਹੈ ਰਿਜ਼ਕ ਵਿਚ ਖੁੱਲ੍ਹ ਪੈਦਾ ਕਰ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਈਮਾਨ ਰੱਖਣ ਵਾਲਿਆਂ ਲਈ ਬਥੇਰੀਆਂ ਹੀ ਨਿਸ਼ਾਨੀਆਂ ਹਨ।
53۞ قُلْ يَا عِبَادِيَ الَّذِينَ أَسْرَفُوا عَلَىٰ أَنفُسِهِمْ لَا تَقْنَطُوا مِن رَّحْمَةِ اللَّهِ ۚ إِنَّ اللَّهَ يَغْفِرُ الذُّنُوبَ جَمِيعًا ۚ إِنَّهُ هُوَ الْغَفُورُ الرَّحِيمُ
53਼ (ਹੇ ਨਬੀ! ਅੱਲਾਹ ਦਾ ਫ਼ਰਮਾਨ ਹੈ ਕਿ) ਹੇ ਮੇਰੇ ਉਹ ਬੰਦਿਓ! ਜਿਨ੍ਹਾਂ ਨੇ ਆਪਣੀਆਂ ਜਾਨਾਂ ਨਾਲ ਧੱਕਾ ਕੀਤਾ ਹੈ (ਭਾਵ ਗੁਨਾਹ ਕੀਤੇ ਹਨ), ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਅੱਲਾਹ ਸਾਰੇ ਗੁਨਾਹਾਂ ਨੂੰ ਬਖ਼ਸ਼ ਦੇਣ ਵਾਲਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।1
54وَأَنِيبُوا إِلَىٰ رَبِّكُمْ وَأَسْلِمُوا لَهُ مِن قَبْلِ أَن يَأْتِيَكُمُ الْعَذَابُ ثُمَّ لَا تُنصَرُونَ
54਼ ਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ ਦੇ ਆਗਿਆਕਾਰੀ ਬਣ ਜਾਓ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਫੇਰ ਤੁਹਾਡੀ ਕੋਈ ਸਹਾਇਤਾ ਵੀ ਨਹੀਂ ਕੀਤੀ ਜਾਵੇਗੀ।
55وَاتَّبِعُوا أَحْسَنَ مَا أُنزِلَ إِلَيْكُم مِّن رَّبِّكُم مِّن قَبْلِ أَن يَأْتِيَكُمُ الْعَذَابُ بَغْتَةً وَأَنتُمْ لَا تَشْعُرُونَ
55਼ ਅਤੇ ਤੁਸੀਂ ਉਸ ਉੱਚਤਮ ਚੀਜ਼ (.ਕੁਰਆਨ) ਦੀ ਪੈਰਵੀ ਕਰੋ ਜਿਹੜੀ ਤੁਹਾਡੇ ਵੱਲ ਤੁਹਾਡੇ ਪਾਲਣਹਾਰ ਨੇ ਨਾਜ਼ਿਲ ਕੀਤੀ ਹੈ, ਇਸ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਅਚਣਚੇਤ ਕੋਈ ਅਜ਼ਾਬ ਆ ਜਾਵੇ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ।
56أَن تَقُولَ نَفْسٌ يَا حَسْرَتَا عَلَىٰ مَا فَرَّطتُ فِي جَنبِ اللَّهِ وَإِن كُنتُ لَمِنَ السَّاخِرِينَ
56਼ (ਫੇਰ ਇੰਜ ਨਾ ਹੋਵੇ ਕਿ) ਕੋਈ ਵਿਅਕਤੀ ਇਹ ਕਹੇ ਕਿ ਹਾਏ ਅਫ਼ਸੋਸ! ਮੈਨੇ ਅੱਲਾਹ ਦੀ ਬੰਦਗੀ ਕਰਨ ਦਾ ਹੱਕ ਅਦਾ ਕਰਨ ਵਿਚ ਵਧੀਕੀ ਕੀਤੀ ਹੈ, ਸਗੋਂ ਮੈਂ ਤਾਂ ਮਖੌਲ ਕਰਨ ਵਾਲਿਆਂ ਨਾਲ ਹੀ ਸ਼ਾਮਿਲ ਰਿਹਾ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
54ਆਇਤ

ਅਨੁਵਾਦ — ਅਜ਼-ਜ਼ੁਮਰ 54

ਸੂਰਾ ਅਜ਼-ਜ਼ੁਮਰ ਆਇਤ 54 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 54਼ ਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ…

ਸੂਰਾ ਆਇਤ 54/75 — ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਮਰ ਸੁਣੋ, ਅਜ਼-ਜ਼ੁਮਰ ਅਨੁਵਾਦ, ਅਜ਼-ਜ਼ੁਮਰ mp3, ਅਜ਼-ਜ਼ੁਮਰ pdf. ਆਇਤ 52–56. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers