ਅਜ਼-ਜ਼ੁਮਰ · 72/75
ਅਨੁਵਾਦ ਉਚਾਰਨ — ਸੂਰਾ ਅਜ਼-ਜ਼ੁਮਰ
قِيلَ ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ ۝٧٢
Qeelad khuloo abwaaba jahannama khaalideena feeha fabi`sa maswal mutakabbireen
📖 ਪੰਜਾਬੀ ਵਿੱਚ
72਼ ਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਪ੍ਰਵੇਸ਼ ਕਰ ਜਾਓ, ਜਿੱਥੇ ਤੁਸੀਂ ਸਦਾ ਰਹੋਗੇ। ਸੋ ਘਮੰਡੀਆਂ ਦਾ (ਇਹ) ਟਿਕਾਣਾ ਬਹੁਤ ਹੀ ਭੈੜਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 70-74 — ਸੂਰਾ ਅਜ਼-ਜ਼ੁਮਰ

70وَوُفِّيَتْ كُلُّ نَفْسٍ مَّا عَمِلَتْ وَهُوَ أَعْلَمُ بِمَا يَفْعَلُونَ
70਼ ਅਤੇ ਜਿਸ ਵਿਅਕਤੀ ਨੇ ਜੋ ਵੀ ਕਰਮ ਕੀਤਾ ਰੁ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਲੋਕੀ ਜੋ ਕੁੱਝ ਵੀ ਕਰਦੇ ਹਨ ਉਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
71وَسِيقَ الَّذِينَ كَفَرُوا إِلَىٰ جَهَنَّمَ زُمَرًا ۖ حَتَّىٰ إِذَا جَاءُوهَا فُتِحَتْ أَبْوَابُهَا وَقَالَ لَهُمْ خَزَنَتُهَا أَلَمْ يَأْتِكُمْ رُسُلٌ مِّنكُمْ يَتْلُونَ عَلَيْكُمْ آيَاتِ رَبِّكُمْ وَيُنذِرُونَكُمْ لِقَاءَ يَوْمِكُمْ هَٰذَا ۚ قَالُوا بَلَىٰ وَلَٰكِنْ حَقَّتْ كَلِمَةُ الْعَذَابِ عَلَى الْكَافِرِينَ
71਼ (ਫ਼ੈਸਲਿਆਂ ਪਿੱਛੋਂ) ਕਾਫ਼ਿਰਾਂ ਦੇ ਟੋਲੇ ਦੇ ਟੋਲੇ ਨਰਕ ਵੱਲ ਹੱਕੇ ਜਾਣਗੇ, ਜਦੋਂ ਉਹ (ਕਾਫ਼ਿਰ) ਉਸ ਦੇ ਨੇੜੇ ਪਹੁੰਚਣਗੇ ਤਾਂ ਉਸ ਦੇ ਬੂਹੇ ਉਹਨਾਂ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਤੋਂ ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਵਿੱਚੋਂ ਰਸੂਲ ਨਹੀਂ ਆਏ ਸੀ ਜਿਹੜੇ ਤੁਹਾਨੂੰ ਤੁਹਾਡੇ ਰੱਬ ਦੀਆਂ ਆਇਤਾਂ ਪੜ੍ਹ ਕੇ ਸਣਾਉਂਦੇ ਸਨ ਅਤੇ ਤੁਹਾਨੂੰ ਉਸ (ਕਿਆਮਤ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ (ਕਾਫ਼ਿਰ) ਕਹਿਣਗੇ ਕਿ ਹਾਂ! (ਆਏ ਸਨ)। ਹੁਣ ਅਜ਼ਾਬ ਦਾ ਫ਼ੈਸਲਾ ਕਾਫ਼ਿਰਾਂ ਲਈ ਠੀਕ ਸਿੱਧ ਹੋ ਗਿਆ ਹੈ।1
72قِيلَ ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ
72਼ ਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਪ੍ਰਵੇਸ਼ ਕਰ ਜਾਓ, ਜਿੱਥੇ ਤੁਸੀਂ ਸਦਾ ਰਹੋਗੇ। ਸੋ ਘਮੰਡੀਆਂ ਦਾ (ਇਹ) ਟਿਕਾਣਾ ਬਹੁਤ ਹੀ ਭੈੜਾ ਹੈ।
73وَسِيقَ الَّذِينَ اتَّقَوْا رَبَّهُمْ إِلَى الْجَنَّةِ زُمَرًا ۖ حَتَّىٰ إِذَا جَاءُوهَا وَفُتِحَتْ أَبْوَابُهَا وَقَالَ لَهُمْ خَزَنَتُهَا سَلَامٌ عَلَيْكُمْ طِبْتُمْ فَادْخُلُوهَا خَالِدِينَ
73਼ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਸੀ ਉਹਨਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਜੰਨਤ ਵੱਲ ਘੱਲੀਆਂ ਜਾਣਗੀਆਂ। ਜਦੋਂ ਉਹ ਉਸ (ਜੰਨਤ) ਦੇ ਨੇੜੇ ਜਾਣਗੇ ਤਾਂ ਉਸ ਦੇ ਬੂਹੇ ਖੁੱਲ੍ਹ ਜਾਣਗੇ ਅਤੇ ਉੱਥੇ ਦੇ ਪਹਿਰੇਦਾਰ ਉਹਨਾਂ ਨੂੰ ਆਖਣਗੇ ਕਿ ਤੁਹਾਡੇ ’ਤੇ ਸਲਾਮ ਹੋਵੇ, ਤੁਸੀਂ (ਗੁਨਾਹਾਂ ਤੋਂ) ਪਾਕ ਹੋ। ਹੁਣ ਤੁਸੀਂ ਸਦਾ ਲਈ ਇਸ ਸਵਰਗ ਵਿਚ ਦਾਖ਼ਲ ਹੋ ਜਾਓ।
74وَقَالُوا الْحَمْدُ لِلَّهِ الَّذِي صَدَقَنَا وَعْدَهُ وَأَوْرَثَنَا الْأَرْضَ نَتَبَوَّأُ مِنَ الْجَنَّةِ حَيْثُ نَشَاءُ ۖ فَنِعْمَ أَجْرُ الْعَامِلِينَ
74਼ ਉਹ ਨੇਕ ਲੋਕ ਕਹਿਣਗੇ ਕਿ ਅੱਲਾਹ ਦਾ ਸ਼ੁਕਰ ਹੈ ਜਿਸ ਨੇ ਅਪਣਾ ਵਚਨ ਸੱਚ ਕਰ ਵਿਖਾਇਆ ਅਤੇ ਸਾਨੂੰ ਇਸ (ਸਵਰਗ) ਦੀ ਧਰਤੀ ਦਾ ਵਾਰਸ ਬਣਾ ਦਿੱਤਾ, ਹੁਣ ਅਸੀਂ ਜੰਨਤ ਵਿਚ ਜਿੱਥੇ ਚਾਹੀਏ ਉੱਥੇ ਹੀ ਆਪਣਾ ਟਿਕਾਣਾ ਬਣਾ ਸਕਦੇ ਹਾਂ। ਸੋ ਨੇਕ ਅਮਲ ਕਰਨ ਵਾਲਿਆਂ ਲਈ ਕਿੰਨਾ ਸੋਹਣਾ ਬਦਲਾ ਹੈ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
72ਆਇਤ

ਅਨੁਵਾਦ — ਅਜ਼-ਜ਼ੁਮਰ 72

ਸੂਰਾ ਅਜ਼-ਜ਼ੁਮਰ ਆਇਤ 72 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 72਼ ਕਿਹਾ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ…

ਸੂਰਾ ਆਇਤ 72/75 — ਸੂਰਾ ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਜ਼-ਜ਼ੁਮਰ ਸੁਣੋ, ਸੂਰਾ ਅਜ਼-ਜ਼ੁਮਰ ਅਨੁਵਾਦ, ਸੂਰਾ ਅਜ਼-ਜ਼ੁਮਰ mp3, ਸੂਰਾ ਅਜ਼-ਜ਼ੁਮਰ pdf. ਆਇਤ 70–74. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers