ਅਜ਼-ਜ਼ੁਮਰ · 3/75
ਅਨੁਵਾਦ ਉਚਾਰਨ — ਅਜ਼-ਜ਼ੁਮਰ
أَلَا لِلَّهِ الدِّينُ الْخَالِصُ ۚ وَالَّذِينَ اتَّخَذُوا مِن دُونِهِ أَوْلِيَاءَ مَا نَعْبُدُهُمْ إِلَّا لِيُقَرِّبُونَا إِلَى اللَّهِ زُلْفَىٰ إِنَّ اللَّهَ يَحْكُمُ بَيْنَهُمْ فِي مَا هُمْ فِيهِ يَخْتَلِفُونَ ۗ إِنَّ اللَّهَ لَا يَهْدِي مَنْ هُوَ كَاذِبٌ كَفَّارٌ ۝٣
Alaa lillaahid deenul khaalis; wallazeenat takhazoo min dooniheee awliyaaa`a maa na`buduhum illaa liyuqar riboonaaa ilal laahi zulfaa; innal laaha yahkumu baina hum fee maa hum feehi yakhtalifoon; innal laaha laa yahdee man huwa kaazibun kaffaar
📖 ਪੰਜਾਬੀ ਵਿੱਚ
3਼ ਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਹੋਰਾਂ ਨੂੰ ਆਪਣਾ ਸਰਪਰਸਤ ਬਣਾ ਰੱਖਿਆ ਹੈ, (ਉਹ ਆਖਦੇ ਹਨ) ਕਿ ਅਸੀਂ ਤਾਂ ਉਹਨਾਂ ਦੀ ਇਬਾਦਤ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਵੱਧ ਨੇੜੇ ਕਰ ਦੇਣਗੇ। ਅੱਲਾਹ ਜ਼ਰੂਰ ਹੀ ਉਹਨਾਂ ਵਿਚਾਲੇ ਉਹਨਾਂ ਸਾਰੀਆਂ ਗੱਲਾਂ ਦਾ ਨਿਬੇੜਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮੱਤਭੇਦ ਕਰਦੇ ਹਨ। ਬੇਸ਼ੱਕ ਅੱਲਾਹ ਝੂਠਿਆਂ ਅਤੇ ਨਾ-ਸ਼ੁਕਰਿਆਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।

🎧 ਸੁਣੋ


📜 ਆਇਤ 1-5 — ਅਜ਼-ਜ਼ੁਮਰ

1تَنزِيلُ الْكِتَابِ مِنَ اللَّهِ الْعَزِيزِ الْحَكِيمِ
1਼ ਇਹ ਕਿਤਾਬ (.ਕੁਰਆਨ) ਉਸ ਅੱਲਾਹ ਵੱਲੋਂ (ਹੱਕ ਸੱਚ ਨਾਲ) ਉਤਾਰੀ ਗਈ ਹੈ ਜਿਹੜਾ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੈ।
2إِنَّا أَنزَلْنَا إِلَيْكَ الْكِتَابَ بِالْحَقِّ فَاعْبُدِ اللَّهَ مُخْلِصًا لَّهُ الدِّينَ
2਼ ਬੇਸ਼ੱਕ ਅਸੀਂ ਇਸ ਕਿਤਾਬ (.ਕੁਰਆਨ) ਨੂੰ ਤੁਹਾਡੇ ਵੱਲ (ਹੇ ਮੁਹੰਮਦ ਸ:) ਹੱਕ ਨਾਲ ਨਾਜ਼ਿਲ ਕੀਤੀ ਹੈ। ਸੋ ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਹੀ ਇਬਾਦਤ ਕਰੋ।
3أَلَا لِلَّهِ الدِّينُ الْخَالِصُ ۚ وَالَّذِينَ اتَّخَذُوا مِن دُونِهِ أَوْلِيَاءَ مَا نَعْبُدُهُمْ إِلَّا لِيُقَرِّبُونَا إِلَى اللَّهِ زُلْفَىٰ إِنَّ اللَّهَ يَحْكُمُ بَيْنَهُمْ فِي مَا هُمْ فِيهِ يَخْتَلِفُونَ ۗ إِنَّ اللَّهَ لَا يَهْدِي مَنْ هُوَ كَاذِبٌ كَفَّارٌ
3਼ ਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਹੋਰਾਂ ਨੂੰ ਆਪਣਾ ਸਰਪਰਸਤ ਬਣਾ ਰੱਖਿਆ ਹੈ, (ਉਹ ਆਖਦੇ ਹਨ) ਕਿ ਅਸੀਂ ਤਾਂ ਉਹਨਾਂ ਦੀ ਇਬਾਦਤ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਵੱਧ ਨੇੜੇ ਕਰ ਦੇਣਗੇ। ਅੱਲਾਹ ਜ਼ਰੂਰ ਹੀ ਉਹਨਾਂ ਵਿਚਾਲੇ ਉਹਨਾਂ ਸਾਰੀਆਂ ਗੱਲਾਂ ਦਾ ਨਿਬੇੜਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮੱਤਭੇਦ ਕਰਦੇ ਹਨ। ਬੇਸ਼ੱਕ ਅੱਲਾਹ ਝੂਠਿਆਂ ਅਤੇ ਨਾ-ਸ਼ੁਕਰਿਆਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।
4لَّوْ أَرَادَ اللَّهُ أَن يَتَّخِذَ وَلَدًا لَّاصْطَفَىٰ مِمَّا يَخْلُقُ مَا يَشَاءُ ۚ سُبْحَانَهُ ۖ هُوَ اللَّهُ الْوَاحِدُ الْقَهَّارُ
4਼ ਜੇਕਰ ਅੱਲਾਹ ਦੀ ਇੱਛਾ (ਆਪਣੇ ਲਈ) ਪੁੱਤਰ ਧਾਪਣ ਦੀ ਹੁੰਦੀ ਤਾਂ ਆਪਣੀ ਰਚਾਈ ਰਚਨਾ ਵਿੱਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ, ਜਦ ਕਿ ਅੱਲਾਹ ਤਾਂ ਇਹਨਾਂ ਗੱਲਾਂ ਤੋਂ ਪਾਕ ਹੈ1 ਉਹ ਅੱਲਾਹ ਇੱਕੋ-ਇਕ ਹੈ ਅਤੇ ਸ਼ਕਤੀਸ਼ਾਲੀ ਹੈ।
5خَلَقَ السَّمَاوَاتِ وَالْأَرْضَ بِالْحَقِّ ۖ يُكَوِّرُ اللَّيْلَ عَلَى النَّهَارِ وَيُكَوِّرُ النَّهَارَ عَلَى اللَّيْلِ ۖ وَسَخَّرَ الشَّمْسَ وَالْقَمَرَ ۖ كُلٌّ يَجْرِي لِأَجَلٍ مُّسَمًّى ۗ أَلَا هُوَ الْعَزِيزُ الْغَفَّارُ
5਼ ਉਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਨਾਲ ਸਾਜਿਆ। ਉਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਵਲੇਟਦਾ ਹੈ। ਉਸੇ ਨੇ ਸੂਰਜ ਅਤੇ ਚੰਨ ਨੂੰ ਕੰਮ ਲਾ ਰੱਖਿਆ ਹੈ, ਹਰੇਕ ਇਕ ਨਿਯਤ ਸਮੇਂ ਤੀਕ ਚੱਲ ਰਿਹਾ ਹੈ। ਸੱਚ ਜਾਣੋ, ਕਿ ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
ਅਜ਼-ਜ਼ੁਮਰਕੁਰਾਨ ਸੂਚੀ
75ਆਇਤ
MeccanRevelation
3ਆਇਤ

ਅਨੁਵਾਦ — ਅਜ਼-ਜ਼ੁਮਰ 3

ਸੂਰਾ ਅਜ਼-ਜ਼ੁਮਰ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਹੁਸ਼ਿਆਰ ਰਹੋ! ਬੰਦਗੀ ਨਿਰੋਲ ਅੱਲਾਹ ਲਈ ਹੀ ਹੈ ਅਤੇ…

ਸੂਰਾ ਆਇਤ 3/75 — ਅਜ਼-ਜ਼ੁਮਰ الزمر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਮਰ ਸੁਣੋ, ਅਜ਼-ਜ਼ੁਮਰ ਅਨੁਵਾਦ, ਅਜ਼-ਜ਼ੁਮਰ mp3, ਅਜ਼-ਜ਼ੁਮਰ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers