Surah Al-Fajr with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Fajr | الفجر - Ayat Count 30 - The number of the surah in moshaf: 89 - The meaning of the surah in English: The Break of Day.

وَالْفَجْرِ(1)

 ਫ਼ਜਰ (ਅੰਮ੍ਰਿਤ ਵੇਲਾ) ਦੀ ਸਹੁੰ ਹੈ।

وَلَيَالٍ عَشْرٍ(2)

 ਅਤੇ ਦਸ ਰਾਤਾਂ ਦੀ।

وَالشَّفْعِ وَالْوَتْرِ(3)

 ਅਤੇ ਜਿਸਤ ਅਤੇ ਟਾਂਕ ਦੀ।

وَاللَّيْلِ إِذَا يَسْرِ(4)

 ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ।

هَلْ فِي ذَٰلِكَ قَسَمٌ لِّذِي حِجْرٍ(5)

 ਕਿਉਂ, ਇਸ ਵਿਚ ਤਾਂ ਬੁੱਧੀਮਾਨਾਂ ਲਈ ਕਾਫ਼ੀ ਪ੍ਰਮਾਣ ਹਨ।

أَلَمْ تَرَ كَيْفَ فَعَلَ رَبُّكَ بِعَادٍ(6)

 ਤੁਸੀਂ ਨਹੀਂ ਦੇਖਿਆ? ਤੁਹਾਡੇ ਰੱਬ ਨੇ ਆਦ (ਕੌਮ-ਏ-ਆਦ) ਦੇ ਨਾਲ ਕੀ ਕੀਤਾ।

إِرَمَ ذَاتِ الْعِمَادِ(7)

 ਖੰਭਿਆਂ ਵਾਲੇ ਇਰਮ (ਵੱਡੇ ਕੱਦਾਂ ਵਾਲੇ) ਦੇ ਨਾਲ।

الَّتِي لَمْ يُخْلَقْ مِثْلُهَا فِي الْبِلَادِ(8)

 ਜਿਨ੍ਹਾਂ ਵਰਗੀ ਕੋਈ ਕੌਮ ਦੇਸ਼ਾਂ ਵਿਚ ਪੈਦਾ ਨਹੀਂ ਕੀਤੀ ਗਈ।

وَثَمُودَ الَّذِينَ جَابُوا الصَّخْرَ بِالْوَادِ(9)

 ਅਤੇ ਸਮੂਦ ਦੇ ਨਾਲ, ਜਿਨ੍ਹਾਂ ਨੇ (ਕਰਾ ਦੀਆਂ) ਘਾਟੀਆਂ ਵਿਚ ਚਟਾਨਾਂ ਤਰਾਸ਼ੀਆਂ (ਅਤੇ ਘਰ ਬਣਾਏ)।

وَفِرْعَوْنَ ذِي الْأَوْتَادِ(10)

 ਅਤੇ ਮੇਖਾਂ ਵਾਲੇ ਫਿਰਔਨ ਦੇ ਨਾਲ।

الَّذِينَ طَغَوْا فِي الْبِلَادِ(11)

 ਜਿਨ੍ਹਾਂ ਨੇ ਦੇਸ਼ਾਂ ਵਿਚ ਬਗ਼ਾਵਤ ਕੀਤੀ।

فَأَكْثَرُوا فِيهَا الْفَسَادَ(12)

 ਫਿਰ ਉਨ੍ਹਾਂ ਵਿਚ ਬਹੁਤ ਫਸਾਦ ਫ਼ੈਲਾਇਆ।

فَصَبَّ عَلَيْهِمْ رَبُّكَ سَوْطَ عَذَابٍ(13)

 ਤਾਂ ਤੁਹਾਡੇ ਰੱਬ ਨੇ ਉਨ੍ਹਾਂ ਤੇ ਸਜ਼ਾ ਦਾ ਕੋੜਾ ਵਰਸਾਇਆ।

إِنَّ رَبَّكَ لَبِالْمِرْصَادِ(14)

 ਬੇਸ਼ੱਕ ਤੁਹਾਡਾ ਰੱਬ ਘਾਤ ਵਿਚ ਹੈ।

فَأَمَّا الْإِنسَانُ إِذَا مَا ابْتَلَاهُ رَبُّهُ فَأَكْرَمَهُ وَنَعَّمَهُ فَيَقُولُ رَبِّي أَكْرَمَنِ(15)

 ਸੋ ਮਨੁੱਖ ਦਾ ਮਾਮਲਾ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਨੂੰ ਇੱਜ਼ਤ ਅਤੇ ਨਿਅਮਤ ਬਖ਼ਸ਼ਦਾ ਹੈ, ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਸਨਮਾਨ ਦਿੱਤਾ ਹੈ।

وَأَمَّا إِذَا مَا ابْتَلَاهُ فَقَدَرَ عَلَيْهِ رِزْقَهُ فَيَقُولُ رَبِّي أَهَانَنِ(16)

 ਅਤੇ ਜਦੋਂ ਉਹ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਦਾ ਰਿਜ਼ਕ ਤੰਗ ਕਰ ਦਿੰਦਾ ਹੈ। ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਬੇ-ਇੱਜ਼ਤ ਕਰ ਦਿੱਤਾ।

كَلَّا ۖ بَل لَّا تُكْرِمُونَ الْيَتِيمَ(17)

 ਕਦੇ ਵੀ ਨਹੀਂ, ਸਗੋਂ’ ਤੁਸੀਂ ਅਨਾਥਾਂ ਦਾ ਸਨਮਾਨ ਨਹੀਂ ਕਰਦੇ।

وَلَا تَحَاضُّونَ عَلَىٰ طَعَامِ الْمِسْكِينِ(18)

 ਅਤੇ ਨਾ ਤੁਸੀ’ ਮਿਸਕੀਨ (ਨਿਰਧਨ) ਨੂੰ ਭੋਜਨ ਖਿਲਾਉਣ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹੋ।

وَتَأْكُلُونَ التُّرَاثَ أَكْلًا لَّمًّا(19)

 ਅਤੇ ਤੁਸੀਂ ਵਿਰਾਸਤ (ਵਿਚ ਮਿਲੀ ਦੌਲਤ) ਨੂੰ ਇਕੱਠਾ ਕਰਕੇ ਖਾ ਜਾਂਦੇ ਹੋ।

وَتُحِبُّونَ الْمَالَ حُبًّا جَمًّا(20)

 ਅਤੇ ਤੁਸੀਂ ਆਪਣੀ ਜਾਇਦਾਦ ਨਾਲ ਬਹੁਤ ਪਿਆਰ ਕਰਦੇ ਹੋ।

كَلَّا إِذَا دُكَّتِ الْأَرْضُ دَكًّا دَكًّا(21)

 ਕਦੇ ਵੀ ਨਹੀਂ, ਜਦੋਂ ਧਰਤੀ ਨੂੰ ਤੋੜ ਕੇ ਰੇਜ਼ਾ-ਰੇਜ਼ਾ (ਕਣ) ਕਰ ਦਿੱਤਾ ਜਾਵੇਗਾ।

وَجَاءَ رَبُّكَ وَالْمَلَكُ صَفًّا صَفًّا(22)

 ਅਤੇ ਤੁਹਾਡਾ ਰੱਬ ਆਵੇਗਾ (ਤੇ ਰੰਗ ਵਿਖਾਵੇਗਾ), ਤੇ ਫ਼ਰਿਸ਼ਤੇ ਕਤਾਰਾਂ ਬੰਨ੍ਹ ਕੇ ਆ ਆਉਣਗੇ।

وَجِيءَ يَوْمَئِذٍ بِجَهَنَّمَ ۚ يَوْمَئِذٍ يَتَذَكَّرُ الْإِنسَانُ وَأَنَّىٰ لَهُ الذِّكْرَىٰ(23)

 ਅਤੇ ਉਸ ਦਿਨ ਨਰਕ ਹਾਜ਼ਿਰ ਕਰ ਦਿੱਤੀ ਜਾਵੇਗੀ। ਉਸ ਦਿਨ ਮਨੁੱਖ ਨੂੰ ਸਮਝ ਆਵੇਗੀ, ਪਰ ਉਸ ਵੇਲੇ ਸਮਝਣ ਦਾ ਮੌਕਾ ਕਿਥੇ

يَقُولُ يَا لَيْتَنِي قَدَّمْتُ لِحَيَاتِي(24)

 ਉਹ ਆਖੇਗਾ ਕਿ ਕਾਸ਼! ਮੈਂ ਆਪਣੇ ਜੀਵਨ ਵਿਚ ਕੁਝ ਅੱਗੇ ਭੇਜਦਾ।

فَيَوْمَئِذٍ لَّا يُعَذِّبُ عَذَابَهُ أَحَدٌ(25)

 ਸੋ ਉਸ ਦਿਨ ਨਾ ਤਾਂ ਅੱਲਾਹ ਦੇ ਬਰਾਬਰ ਕੌਈ ਸਜ਼ਾ ਦੇਵੇਗਾ।

وَلَا يُوثِقُ وَثَاقَهُ أَحَدٌ(26)

 ਅਤੇ ਨਾ ਉਸ ਦੇ ਬੰਨ੍ਹਣ ਵਾਂਗ ਕੋਈ ਬੰਨ੍ਹ ਸਕੇਗਾ।

يَا أَيَّتُهَا النَّفْسُ الْمُطْمَئِنَّةُ(27)

 ਹੇ ਸਤੂੰਸ਼ਟ ਆਤਮਾ

ارْجِعِي إِلَىٰ رَبِّكِ رَاضِيَةً مَّرْضِيَّةً(28)

 ਚੱਲ ਆਪਣੇ ਰੱਬ ਵੱਲ। ਤੂੰ ਉਸ ਤੋਂ ਖੂਸ਼ ਅਤੇ ਉਹ ਤੇਰੇ ਤੋਂ ਖੂਸ਼।

فَادْخُلِي فِي عِبَادِي(29)

 ਸੋ ਮੇਰੇ ਬੰਦਿਆਂ ਵਿਚ ਸ਼ਾਮਿਲ ਹੋ।

وَادْخُلِي جَنَّتِي(30)

 ਅਤੇ ਮੇਰੀ ਜੰਨਤ ਵਿਚ ਦਾਖ਼ਿਲ ਹੋ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al-Fajr with the voice of the most famous Quran reciters :

surah Al-Fajr mp3 : choose the reciter to listen and download the chapter Al-Fajr Complete with high quality
surah Al-Fajr Ahmed El Agamy
Ahmed Al Ajmy
surah Al-Fajr Bandar Balila
Bandar Balila
surah Al-Fajr Khalid Al Jalil
Khalid Al Jalil
surah Al-Fajr Saad Al Ghamdi
Saad Al Ghamdi
surah Al-Fajr Saud Al Shuraim
Saud Al Shuraim
surah Al-Fajr Abdul Basit Abdul Samad
Abdul Basit
surah Al-Fajr Abdul Rashid Sufi
Abdul Rashid Sufi
surah Al-Fajr Abdullah Basfar
Abdullah Basfar
surah Al-Fajr Abdullah Awwad Al Juhani
Abdullah Al Juhani
surah Al-Fajr Fares Abbad
Fares Abbad
surah Al-Fajr Maher Al Muaiqly
Maher Al Muaiqly
surah Al-Fajr Muhammad Siddiq Al Minshawi
Al Minshawi
surah Al-Fajr Al Hosary
Al Hosary
surah Al-Fajr Al-afasi
Mishari Al-afasi
surah Al-Fajr Yasser Al Dosari
Yasser Al Dosari


Saturday, November 23, 2024

لا تنسنا من دعوة صالحة بظهر الغيب