Surah Al Imran with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Al Imran | آل عمران - Ayat Count 200 - The number of the surah in moshaf: 3 - The meaning of the surah in English: The Family of Imraan.

الم(1)

 ਅਲਿਫ.ਲਾਮ.ਮੀਮ

اللَّهُ لَا إِلَٰهَ إِلَّا هُوَ الْحَيُّ الْقَيُّومُ(2)

 ਅੱਲਾਹ, ਉਸਦੇ ਇਲਾਵਾ ਕੋਈ ਪੂਜਣਯੋਗ ਨਹੀਂ, ਉਹ ਜੀਵਿਤ ਨਿੱਤ ਰਹਿਣ ਵਾਲਾ ਅਤੇ ਸਾਰੇ ਜਗਤ ਨੂੰ ਥੰਸ੍ਰਣ ਵਾਲਾ ਹੈ।

نَزَّلَ عَلَيْكَ الْكِتَابَ بِالْحَقِّ مُصَدِّقًا لِّمَا بَيْنَ يَدَيْهِ وَأَنزَلَ التَّوْرَاةَ وَالْإِنجِيلَ(3)

 ਉਸ ਨੇ ਤੁਹਾਡੇ ਉੱਪਰ ਸੱਚਾਈ ਦੇ ਨਾਲ ਕਿਤਾਬ ਉਤਾਰੀ, ਉਨ੍ਹਾਂ ਕਿਤਾਬਾਂ ਦੀ ਪੁਸ਼ਟੀ ਕਰਨ ਵਾਲੀ, ਜੋ ਉਸ ਤੋਂ ਪਹਿਲਾਂ ਆ ਚੁੱਕੀਆਂ ਹਨ ਅਤੇ ਤੋਰਾਹ (ਉੈਰਗ਼ੀ) ਅਤੇ ਇੰਜੀਲ ਉਤਾਰੀ।

مِن قَبْلُ هُدًى لِّلنَّاسِ وَأَنزَلَ الْفُرْقَانَ ۗ إِنَّ الَّذِينَ كَفَرُوا بِآيَاتِ اللَّهِ لَهُمْ عَذَابٌ شَدِيدٌ ۗ وَاللَّهُ عَزِيزٌ ذُو انتِقَامٍ(4)

 ਇਸ ਤੋਂ ਪਹਿਲਾਂ ਲੋਕਾਂ ਦੇ ਮਾਰਗ ਦਰਸ਼ਨ ਲਈ ਅਤੇ ਅੱਲਾਹ ਨੇ ਫੁਰਕਾਨ (ਕੁਰਆਨ) ਉਤਾਰਿਆ। ਬਿਨਾਂ ਸ਼ੱਕ ਜਿਨ੍ਹਾਂ ਲੋਕਾਂ ਨੇ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਇਆ, ਉਨ੍ਹਾਂ ਦੇ ਲਈ ਕਠੌਰ ਤਸੀਹਾ ਹੈ ਅਤੇ ਅੱਲਾਹ ਸ਼ਕਤੀਸ਼ਾਲੀ ਹੈ। ਬਦਲਾ ਲੈਣ ਵਾਲਾ ਹੈ।

إِنَّ اللَّهَ لَا يَخْفَىٰ عَلَيْهِ شَيْءٌ فِي الْأَرْضِ وَلَا فِي السَّمَاءِ(5)

 ਬੇਸ਼ੱਕ ਅੱਲਾਹ ਤੋਂ ਕੋਈ ਚੀਜ਼ ਨਾ ਧਰਤੀ ਤੇ ਨਾ ਆਕਾਸ਼ ਵਿਚ ਛੁਪੀ ਹੋਈ ਨਹੀਂ।

هُوَ الَّذِي يُصَوِّرُكُمْ فِي الْأَرْحَامِ كَيْفَ يَشَاءُ ۚ لَا إِلَٰهَ إِلَّا هُوَ الْعَزِيزُ الْحَكِيمُ(6)

 ਮਾਂ ਦੇ ਪੇਟ ਵਿਚ ਜਿਸ ਤਰ੍ਹਾਂ ਚਾਹੁੰਦਾ ਹੈ, ਉਹ ਹੀ ਤੁਹਾਡੇ ਰੂਪ ਬਣਾਉਂਦਾ ਹੈ। ਉਸ ਤੋਂ’ ਸਿਲ੍ਹਾਂ ਕੋਈ ਪੂਜਣ ਯੋਗ ਨਹੀਂ, ਉਹ ਸ਼ਕਤੀ ਵਾਲਾ ਹੈ, ਬਿਬੇਕਸ਼ੀਲ ਹੈ।

هُوَ الَّذِي أَنزَلَ عَلَيْكَ الْكِتَابَ مِنْهُ آيَاتٌ مُّحْكَمَاتٌ هُنَّ أُمُّ الْكِتَابِ وَأُخَرُ مُتَشَابِهَاتٌ ۖ فَأَمَّا الَّذِينَ فِي قُلُوبِهِمْ زَيْغٌ فَيَتَّبِعُونَ مَا تَشَابَهَ مِنْهُ ابْتِغَاءَ الْفِتْنَةِ وَابْتِغَاءَ تَأْوِيلِهِ ۗ وَمَا يَعْلَمُ تَأْوِيلَهُ إِلَّا اللَّهُ ۗ وَالرَّاسِخُونَ فِي الْعِلْمِ يَقُولُونَ آمَنَّا بِهِ كُلٌّ مِّنْ عِندِ رَبِّنَا ۗ وَمَا يَذَّكَّرُ إِلَّا أُولُو الْأَلْبَابِ(7)

 ਉਹ ਹੀ ਅੱਲਾਹ ਹੈ, ਜਿਸ ਨੇ ਤੁਹਾਡੇ ਉੱਪਰ ਕਿਤਾਬ ਉਤਾਰੀ। ਉਸ ਵਿਚ ਕੁਝ ਆਇਤਾਂ ਮੁਹਕਮ (ਸਪਸ਼ਟ) ਹਨ। ਉਹ ਕਿਤਾਬ ਦਾ ਮੂਲ ਹਨ ਅਤੇ ਦੂਸਰੀਆਂ ਆਇਤਾਂ (ਵਾਕ) ਮੁਤਸ਼ਾਬੇਹ (ਸੁਦ੍ਰਿਸ਼ਟ) ਹਨ। ਤਾਂ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਵਿੰਗ-ਵਲ ਹੈ, ਉਹ ਮੁਤਸ਼ਬਾਹੇ ਆਇਤਾਂ ਦੇ ਪਿੱਛੇ ਪੈ ਜਾਂਦੇ ਹਨ, ਅਸ਼ਾਂਤੀ ਦੀ ਤਲਾਸ਼ ਵਿਚ ਅਤੇ ਉਸ ਦੇ ਅਰਥਾਂ ਦੀ ਤਲਾਸ਼ ਵਿੱਚ। ਜਦੋਂ ਕਿ ਇਸ ਦਾ ਅਰਥ ਅੱਲਾਹ ਦੇ ਬਿਨ੍ਹਾਂ ਕੋਈ ਨਹੀ’ ਜਾਣਦਾ। ਅਤੇ ਜਿਹੜੇ ਲੋਕ ਠੋਸ ਗਿਆਨ ਵਾਲੇ ਹਨ, ਉਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਸਭ ਸਾਡੇ ਰੱਬ ਦੀ ਤਰਫੋਂ ਹੈ। ਅਤੇ ਨਸੀਹਤ ਉਹ ਲੋਕ ਹੀ ਸਵੀਕਾਰ ਕਰਦੇ ਹਨ, ਜੋ ਬੁੱਧੀ ਵਾਲੇ ਹਨ।

رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِن لَّدُنكَ رَحْمَةً ۚ إِنَّكَ أَنتَ الْوَهَّابُ(8)

 ਹੇ ਸਾਡੇ ਪਾਲਣਹਾਰ! ਸਾਡੇ ਦਿਲਾਂ ਨੂੰ ਨਾ ਬਦਲ, ਜਦਕਿ ਤੂੰ ਸਾਨੂੰ ਸ੍ਰੇਸ਼ਟ ਮਾਰਗ ਬਖਸ਼ ਚੁੱਕਾ ਹੈ। ਅਤੇ ਸਾਨੂੰ ਆਪਣੇ ਕੋਲੋਂ ਰਹਿਮਤ ਦੀ ਦਾਤ ਬਖਸ਼। ਬਿਨਾਂ ਸ਼ੱਕ ਤੂੰ ਹੀ ਸਭ ਕੂਝ ਬਖਸ਼ਣ ਵਾਲਾ ਹੈ।

رَبَّنَا إِنَّكَ جَامِعُ النَّاسِ لِيَوْمٍ لَّا رَيْبَ فِيهِ ۚ إِنَّ اللَّهَ لَا يُخْلِفُ الْمِيعَادَ(9)

 ਅਤੇ ਹੇ ਸਾਡੇ ਪਾਲਣਹਾਰ।! ਤੂੰ ਲੋਕਾਂ ਨੂੰ ਇੱਕ ਇਨ ਇਕੱਤਰ ਕਰਨ ਵਾਲਾ ਹੈ। ਜਿਸ (ਦਿਨ) ਦੇ ਆਉਣ ਤੇ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਵਾਅਦੇ ਦੇ ਖਿਲਾਫ਼ ਨਹੀ ਕਰਦਾ।

إِنَّ الَّذِينَ كَفَرُوا لَن تُغْنِيَ عَنْهُمْ أَمْوَالُهُمْ وَلَا أَوْلَادُهُم مِّنَ اللَّهِ شَيْئًا ۖ وَأُولَٰئِكَ هُمْ وَقُودُ النَّارِ(10)

 ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਦੀ ਨੀਤੀ ਅਪਣਾਈ ਹੈ, ਉਨ੍ਹਾਂ ਦੀ ਪੂੰਜੀ ਅਤੇ ਉਨ੍ਹਾਂ ਦੀ ਸੰਤਾਨ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੋਈ ਕੰਮ ਨਹੀਂ ਆਵੇਗੀ। ਅਤੇ ਇਹ ਲੋਕ ਹੀ ਅੱਗ ਦਾ ਬਾਲਣ ਹੋਣਗੇ।

كَدَأْبِ آلِ فِرْعَوْنَ وَالَّذِينَ مِن قَبْلِهِمْ ۚ كَذَّبُوا بِآيَاتِنَا فَأَخَذَهُمُ اللَّهُ بِذُنُوبِهِمْ ۗ وَاللَّهُ شَدِيدُ الْعِقَابِ(11)

 ਉਨ੍ਹਾਂ ਦਾ ਪ੍ਰਵਾਸ ਦਾ ਹੋਇਆ ਹੈ, ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਇਸ ਤੇ ਅੱਲਾਹ ਨੇ, ਉਨ੍ਹਾਂ ਦੇ ਪਾਪਾਂ ਦੇ ਕਾਰਨ, ਉਨ੍ਹਾਂ ਨੂੰ ਪਕੜ ਲਿਆ ਅਤੇ ਅੱਲਾਹ ਬਹੁਤ ਤਸੀਹੇ ਦੇਣ ਵਾਲਾ ਹੈ।

قُل لِّلَّذِينَ كَفَرُوا سَتُغْلَبُونَ وَتُحْشَرُونَ إِلَىٰ جَهَنَّمَ ۚ وَبِئْسَ الْمِهَادُ(12)

 ਅਵੱਗਿਆ ਕਰਨ ਵਾਲਿਆਂ ਨੂੰ ਕਹਿ ਦੇਵੋ ਕਿ ਹੁਣ ਤੁਸੀਂ ਅਧੀਨ ਹੋ ਜਾਵੋਗੇ ਅਤੇ ਨਰਕ ਵੱਲ ਇਕੱਠੇ ਕਰਕੇ ਲਿਜਾਏ ਜਾਉਗੇ ਅਤੇ ਨਰਕ ਬਹੁਤ ਬੂਰਾ ਠਿਕਾਣਾ ਹੈ।

قَدْ كَانَ لَكُمْ آيَةٌ فِي فِئَتَيْنِ الْتَقَتَا ۖ فِئَةٌ تُقَاتِلُ فِي سَبِيلِ اللَّهِ وَأُخْرَىٰ كَافِرَةٌ يَرَوْنَهُم مِّثْلَيْهِمْ رَأْيَ الْعَيْنِ ۚ وَاللَّهُ يُؤَيِّدُ بِنَصْرِهِ مَن يَشَاءُ ۗ إِنَّ فِي ذَٰلِكَ لَعِبْرَةً لِّأُولِي الْأَبْصَارِ(13)

 ਬੇਸ਼ੱਕ ਤੁਹਾਡੇ ਲਈ ਲਿਖਿਆ ਹੈ (ਨਿਸ਼ਾਨੀ ਹੈ) ਉਨ੍ਹਾਂ ਦੋ ਸਮੂਹਾਂ ਵਿੱਚ, ਜਿਨ੍ਹਾਂ ਅੰਦਰ (ਬਦਰ ਦੇ ਮੈਦਾਨ) ਵਿਚ ਮੁਠਭੇੜ ਹੋਈ। ਇੱਕ ਗਰੁੱਪ ਅੱਲਾਹ ਦੇ ਰਾਹ ਵਿਚ ਯੁੱਧ ਕਰ ਰਿਹਾ ਸੀ ਅਤੇ ਦੂਜਾ ਅਵੱਗਿਆਕਾਰੀ ਸੀ। ਇਹ ਅਵੱਗਿਆਕਾਰੀ ਖੁੱਲ੍ਹੀਆਂ ਅੱਖਾਂ ਨਾਲ ਉਨ੍ਹਾਂ ਨੂੰ ਦੁਗਣਾ ਵੇਖਦੇ ਸਨ। ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ, ਆਪਣੀ ਸਹਾਇਤਾ ਨਾਲ ਸ਼ਕਤੀ ਦੇ ਢਿੰਦਾ ਹੈ। ਇਸ ਵਿਚ ਅੱਖਾਂ ਵਾਲਿਆਂ ਲਈ ਬੜੀ ਸਿੱਖਿਆ ਹੈ।

زُيِّنَ لِلنَّاسِ حُبُّ الشَّهَوَاتِ مِنَ النِّسَاءِ وَالْبَنِينَ وَالْقَنَاطِيرِ الْمُقَنطَرَةِ مِنَ الذَّهَبِ وَالْفِضَّةِ وَالْخَيْلِ الْمُسَوَّمَةِ وَالْأَنْعَامِ وَالْحَرْثِ ۗ ذَٰلِكَ مَتَاعُ الْحَيَاةِ الدُّنْيَا ۖ وَاللَّهُ عِندَهُ حُسْنُ الْمَآبِ(14)

 ਲੋਕਾਂ ਦੇ (ਹਿਰਦੇ) ਲਈ ਅਕਰਸ਼ਕ ਬਣਾ ਦਿੱਤੇ ਗਏ ਹਨ। ਇਛਾਵਾਂ ਨਾਲ ਪ੍ਰੇਮ, ਔਰਤਾਂ, ਬੇਟੇ, ਸੋਨੇ ਚਾਂਦੀ ਦੇ ਢੇਰ, ਨਿਸ਼ਾਨ ਲੱਗੇ ਘੋੜੇ, ਪਸ਼ੂ ਅਤੇ ਖੇਤੀ। ਇਹ ਸੰਸਾਰਿਕ ਜੀਵਨ ਦੇ ਸਮਾਨ ਹਨ। ਅਤੇ ਅੱਲਾਹ ਦੇ ਕੋਲ ਚੰਗਾ ਟਿਕਾਣਾ ਹੈ।

۞ قُلْ أَؤُنَبِّئُكُم بِخَيْرٍ مِّن ذَٰلِكُمْ ۚ لِلَّذِينَ اتَّقَوْا عِندَ رَبِّهِمْ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا وَأَزْوَاجٌ مُّطَهَّرَةٌ وَرِضْوَانٌ مِّنَ اللَّهِ ۗ وَاللَّهُ بَصِيرٌ بِالْعِبَادِ(15)

 ਆਖੋਂ, ਕੀ ਮੈਂ ਤੁਹਾਨੂੰ ਇਸ ਤੋਂ ਬਿਹਤਰ ਚੀਜ਼ ਦੱਸਾਂ। ਜੋ ਧਰਮ ਨੂੰ ਆਸਰਾ ਬਣਾਉਂਦੇ ਹਨ, ਉਨ੍ਹਾਂ ਦੇ ਰੱਬ ਕੋਲ ਬਾਗ਼ ਹਨ, ਜਿਨ੍ਹਾਂ ਥੱਲੇ ਨਹਿਰਾਂ ਵਗ ਰਹੀਆਂ ਹੋਣਗੀਆਂ, ਉਹ, ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਅਤੇ ਸੁਚੱਜੀਆਂ, ਪਤਨੀਆਂ ਹੋਣਗੀਆਂ ਅਤੇ ਅੱਲਾਹ ਵੀ ਪ੍ਰਸੰਨਤਾ ਹੋਵੇਗੀ। ਅਤੇ ਉਸ ਦੇ ਬੰਦੇ ਅੱਲਾਹ ਦੀ ਨਿਗ੍ਹਾ (ਨਿਰੀਖਣ? ਵਿੱਚੋਂ ਹਨ। ਜੋ ਕਹਿੰਦੇ ਹਨ ਕਿ ਹੇ ਸਾਡੇ)

الَّذِينَ يَقُولُونَ رَبَّنَا إِنَّنَا آمَنَّا فَاغْفِرْ لَنَا ذُنُوبَنَا وَقِنَا عَذَابَ النَّارِ(16)

 ਪਾਲਣਹਾਰ ! ਅਸੀਂ ਈਮਾਨ ਲੈ ਆਏ। ਆਖਿਰ ਤੂੰ ਸਾਡੇ ਪਾਪਾਂ ਨੂੰ ਮੁਆਫ਼ ਕਰਦੇ ਅਤੇ ਸਾਨੂੰ ਅੱਗ ਦੇ ਸੇਕ ਤੋਂ ਬਚਾ।

الصَّابِرِينَ وَالصَّادِقِينَ وَالْقَانِتِينَ وَالْمُنفِقِينَ وَالْمُسْتَغْفِرِينَ بِالْأَسْحَارِ(17)

 ਉਹ ਧੀਰਜ ਰੱਖਣ ਵਾਲੇ ਹਨ, ਸੱਚੇ ਹਨ, ਅਗਿਆਕਾਰੀ ਹਨ, ਦਾਨਵੀਰ ਹਨ ਅਤੇ ਰਾਤ ਦੇ ਪਿਛਲੇ ਪਹਿਰ ਮੁਆਫ਼ੀ (ਸ਼ਿਮਾਂ) ਦੀ ਅਰਦਾਸ ਕਰਨ ਵਾਲੇ ਹਨ।

شَهِدَ اللَّهُ أَنَّهُ لَا إِلَٰهَ إِلَّا هُوَ وَالْمَلَائِكَةُ وَأُولُو الْعِلْمِ قَائِمًا بِالْقِسْطِ ۚ لَا إِلَٰهَ إِلَّا هُوَ الْعَزِيزُ الْحَكِيمُ(18)

 ਅੱਲਾਹ ਖੂਦ ਗਵਾਹ ਹੈ। ਫ਼ਰਿਸ਼ਤੇ ਅਤੇ ਗਿਆਨ ਰਖਣ ਵਾਲੇ, ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਇਨਸਾਫ ਨੂੰ ਸਥਾਪਿਤ ਕਰਨ ਵਾਲਾ ਹੈ, ਉਸ ਦੇ ਬਿਨਾਂ ਕੋਈ ਪੂਜਣਯੋਗ ਨਹੀਂ, ਉਹ ਸ਼ਕਤੀਮਾਨ ਹੈ। ਸ਼ੁੱਧੀ ਬਿਬੇਕ ਵਾਲਾ ਹੈ।

إِنَّ الدِّينَ عِندَ اللَّهِ الْإِسْلَامُ ۗ وَمَا اخْتَلَفَ الَّذِينَ أُوتُوا الْكِتَابَ إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۗ وَمَن يَكْفُرْ بِآيَاتِ اللَّهِ فَإِنَّ اللَّهَ سَرِيعُ الْحِسَابِ(19)

 ਦੀਨ (ਧਰਮ) ਅੱਲਾਹ ਦੇ ਨੇੜੇ ਸਿਰਫ਼ ਇਸਲਾਮ ਹੈ। ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ, ਉਨ੍ਹਾਂ ਨੇ ਇਸ ਵਿਚ ਜੋ ਮੱਤਭੇਦ ਕੀਤਾ, ਉਹ ਪਰਸਪਰ ਹੱਠ ਦੇ ਕਾਰਨ ਕੀਤਾ। ਇਸ ਦੇ ਸ਼ਾਅਦ ਕਿ ਉਨ੍ਹਾਂ ਨੂੰ ਸੱਚਾ ਗਿਆਨ ਪਹੁੰਚ ਚੁੱਕਾ ਸੀ ਅਤੇ ਜੋ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਏ ਤਾਂ ਅੱਲਾਹ ਨਿਸ਼ਚਿਤ ਹੀ ਜਲਦੀ ਹਿਸਾਬ ਲੈਣ ਵਾਲਾ ਹੈ।

فَإِنْ حَاجُّوكَ فَقُلْ أَسْلَمْتُ وَجْهِيَ لِلَّهِ وَمَنِ اتَّبَعَنِ ۗ وَقُل لِّلَّذِينَ أُوتُوا الْكِتَابَ وَالْأُمِّيِّينَ أَأَسْلَمْتُمْ ۚ فَإِنْ أَسْلَمُوا فَقَدِ اهْتَدَوا ۖ وَّإِن تَوَلَّوْا فَإِنَّمَا عَلَيْكَ الْبَلَاغُ ۗ وَاللَّهُ بَصِيرٌ بِالْعِبَادِ(20)

 ਫਿਰ ਜੇਕਰ ਉਹ ਤੁਹਾਨੂੰ ਇਸ ਸਬੰਧ ਵਿਚ ਲੜੇ ਤਾਂ ਉਸਨੂੰ ਕਹਿ ਦੇਵੋ ਕਿ ਮੈਂ ਆਪਣਾ ਮੂੰਹ ਅੱਲਾਹ ਦੀ ਤਰਫ਼ ਕਰ ਚੁੱਕਿਆਂ ਹਾਂ ਅਤੇ ਉਹ ਵੀ, ਜਿਹੜੇ ਮੇਰੇ ਅਨੁਯਾਈ ਹਨ। ਜਿਹੜੇ ਕਿਤਾਬਾਂ ਵਾਲਿਆਂ ਵਿਚੋਂ ਹਨ ਅਤੇ ਜਿਹੜੇ ਕਿਤਾਬਾਂ ਵਾਲੇ ਨਹੀਂ’ ਹਨ, ਉਨ੍ਹਾਂ ਨੂੰ ਪੁੱਛ ਕੇ ਤੁਸੀ ਵੀ ਉਸੇ ਤਰ੍ਹਾਂ ਇਸਲਾਮ ਲਿਆਉਂਦੇ ਹੋ। ਜੇਕਰ ਉਹ ਇਸਲਾਮ ਸਵੀਕਾਰ ਕਰਨ ਤਾਂ ਉਨ੍ਹਾਂ ਨੇ ਸ੍ਰੇਸ਼ਟ ਰਾਹ ਪ੍ਰਾਪਤ ਕਰ ਲਿਆ ਹੈ। ਅਤੇ ਜੇਕਰ ਉਹ ਪਲਟ ਜਾਣ ਤਾਂ ਤੁਹਾਡੇ ਉੱਪਰ ਜ਼ਿੰਮੇਵਾਰੀ ਕੇਵਲ ਪਹੁੰਚਾ ਦੇਣਾ ਹੈ। ਅਤੇ ਉਸ ਦੇ ਬੰਦੇ ਅੱਲਾਹ ਦੀ ਨਿਗਾਹ ਵਿਚ ਹਨ।

إِنَّ الَّذِينَ يَكْفُرُونَ بِآيَاتِ اللَّهِ وَيَقْتُلُونَ النَّبِيِّينَ بِغَيْرِ حَقٍّ وَيَقْتُلُونَ الَّذِينَ يَأْمُرُونَ بِالْقِسْطِ مِنَ النَّاسِ فَبَشِّرْهُم بِعَذَابٍ أَلِيمٍ(21)

 ਜੋ ਲੋਕ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਹਨ ਅਤੇ ਪੈਗੰਬਰਾਂ ਦਾ ਨਜਾਇਜ਼ ਰੂਪ ਨਾਲ ਕਤਲ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਮਾਰ ਚਿੰਦੇ ਹਨ ਜੋ ਲੋਕਾਂ ਵਿਚੋਂ ਨਿਆਂ ਦਾ ਸੁਨੇਹਾ ਲੈ ਕੇ ਉਠਦੇ ਹਨ, ਉਨ੍ਹਾਂ ਨੂੰ ਇੱਕ ਕਰੜੀ ਸਜ਼ਾ ਦੀ ਖ਼ਬਰ ਦੇ ਦੇਵੋਂ।

أُولَٰئِكَ الَّذِينَ حَبِطَتْ أَعْمَالُهُمْ فِي الدُّنْيَا وَالْآخِرَةِ وَمَا لَهُم مِّن نَّاصِرِينَ(22)

 ਇਹ ਉਹ ਹੀ ਲੋਕ ਹਨ ਜਿਨ੍ਹਾਂ ਦੇ ਕਰਮ ਸੰਸਾਰ ਅਤੇ ਪ੍ਰਲੋਕ ਵਿਚ ਨਸ਼ਟ ਹੋ ਗਏ ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ।

أَلَمْ تَرَ إِلَى الَّذِينَ أُوتُوا نَصِيبًا مِّنَ الْكِتَابِ يُدْعَوْنَ إِلَىٰ كِتَابِ اللَّهِ لِيَحْكُمَ بَيْنَهُمْ ثُمَّ يَتَوَلَّىٰ فَرِيقٌ مِّنْهُمْ وَهُم مُّعْرِضُونَ(23)

 ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਅੱਲਾਹ ਦੀ ਕਿਤਾਬ ਦਾ ਇੱਕ ਅੰਸ਼ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅੱਲਾਹ ਦੀ ਕਿਤਾਬ ਵੱਲ ਸੱਦਿਆ ਜਾ ਰਿਹਾ ਹੈ, ਤਾਂ ਕਿ ਉਹ, ਉਨ੍ਹਾਂ ਦੇ ਵਿਚ ਨਿਰਣਾ ਕਰੇ। ਫਿਰ ਉਨ੍ਹਾਂ ਦਾ ਇਕ ਵਰਗ ਕੰਨੀ ਕਤਰਾਉਂਦੇ ਹੋਏ ਮੂੰਹ ਫੇਰ ਲੈਂਦਾ ਹੈ।

ذَٰلِكَ بِأَنَّهُمْ قَالُوا لَن تَمَسَّنَا النَّارُ إِلَّا أَيَّامًا مَّعْدُودَاتٍ ۖ وَغَرَّهُمْ فِي دِينِهِم مَّا كَانُوا يَفْتَرُونَ(24)

 ਇਹ ਇਸ ਕਾਰਨ ਹੈ। ਕਿ ਉਹ ਲੋਕ ਕਹਿੰਦੇ ਹਨ ਕਿ ਸਾਨੂੰ ਕਦੇ ਵੀ ਨਰਕ ਦੀ ਅੱਗ ਨਹੀਂ ਛੂਹੇਗੀ, ਵੱਧ ਤੋਂ ਵੱਧ ਗਿਣਤੀ ਦੇ ਕੁਝ ਦਿਨ ਅਤੇ ਉਨ੍ਹਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੀਨ (ਧਰਮ) ਦੇ ਸਬੰਧ ਵਿਚ ਧੋਖੇ ਵਿਚ ਪਾ ਦਿੱਤਾ।

فَكَيْفَ إِذَا جَمَعْنَاهُمْ لِيَوْمٍ لَّا رَيْبَ فِيهِ وَوُفِّيَتْ كُلُّ نَفْسٍ مَّا كَسَبَتْ وَهُمْ لَا يُظْلَمُونَ(25)

 ਫਿਰ ਉਸ ਸਮੇਂ ਕੀ ਹੋਏਗਾ, ਜਦੋਂ ਅਸੀਂ ਉਨ੍ਹਾਂ ਨੂੰ ਇੱਕਠੇ ਕਰਾਂਗੇ, ਇੱਕ ਦਿਨ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ ਹਰੇਕ ਵਿਅਕਤੀ ਨੂੰ, ਜੋ ਕੁਝ ਉਸ ਨੇ ਕੀਤਾ ਹੈ, ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਉੱਪਰ ਜ਼ੁਲਮ ਨਾ ਕੀਤਾ ਜਾਏਗਾ।

قُلِ اللَّهُمَّ مَالِكَ الْمُلْكِ تُؤْتِي الْمُلْكَ مَن تَشَاءُ وَتَنزِعُ الْمُلْكَ مِمَّن تَشَاءُ وَتُعِزُّ مَن تَشَاءُ وَتُذِلُّ مَن تَشَاءُ ۖ بِيَدِكَ الْخَيْرُ ۖ إِنَّكَ عَلَىٰ كُلِّ شَيْءٍ قَدِيرٌ(26)

 ਤੁਸੀਂ ਕਹੋ। ਹੇ ਅੱਲਾਹ! ਸਲਤਨਤ ਦੈ ਮਾਲਕ! ਤੂੰ ਜਿਸ ਨੂੰ ਚਾਹੇ ਸੱਤਾ ਪ੍ਰਦਾਨ ਕਰੇ, ਜਿਸ ਤੋਂ ਚਾਹੇ ਰਾਜ ਖੋਹ ਲਵੇਂ ਅਤੇ ਤੂੰ ਜਿਸ ਨੂੰ ਚਾਹੇ ਸਨਮਾਨ ਬਖਸ਼ ਦੇਵੇਂ ਅਤੇ ਜਿਸ ਨੂੰ ਚਾਹੇ ਬੇਇਜ਼ਤ ਕਰੇਂ, ਤੇਰੇ ਹੱਥ ਵਿਚ ਸੰਪੂਰਨ ਨੇਕੀ ਹੈ, ਬੇਸ਼ੱਕ ਹਰ ਚੀਜ਼ ਦੀ ਸਮੱਰਥਾ ਰੱਖਦਾ ਹੈ।

تُولِجُ اللَّيْلَ فِي النَّهَارِ وَتُولِجُ النَّهَارَ فِي اللَّيْلِ ۖ وَتُخْرِجُ الْحَيَّ مِنَ الْمَيِّتِ وَتُخْرِجُ الْمَيِّتَ مِنَ الْحَيِّ ۖ وَتَرْزُقُ مَن تَشَاءُ بِغَيْرِ حِسَابٍ(27)

 ਤੂੰ ਰਾਤ ਨੂੰ ਦਿਨ ਵਿਚ ਪ੍ਰਵੇਸ਼ ਕਰਦਾ ਹੈ। ਅਤੇ ਦਿਨ ਨੂੰ ਰਾਤ ਵਿਚ ਬਦਲ ਦਿੰਦਾ ਹੈ ਅਤੇ ਤੂੰ ਪ੍ਰਾਣਹੀਣ ਤੋਂ ਪ੍ਰਾਣ ਵਾਲੇ ਨੂੰ ਕੱਢ ਦਿੰਦਾ ਹੈ ਅਤੇ ਪ੍ਰਾਣ ਵਾਲੇ ਵਿਚੋਂ’ ਪ੍ਰਾਣਹੀਨ ਨੂੰ ਕੱਢਦਾ ਹੈ। ਤੂੰ ਜਿਸ ਨੂੰ ਜ਼ਾਹੁੰਦਾ ਹੈ ਬੇਹਿਸਾਬ ਰਿਜ਼ਕ ਚਿੰਦਾ ਹੈ।

لَّا يَتَّخِذِ الْمُؤْمِنُونَ الْكَافِرِينَ أَوْلِيَاءَ مِن دُونِ الْمُؤْمِنِينَ ۖ وَمَن يَفْعَلْ ذَٰلِكَ فَلَيْسَ مِنَ اللَّهِ فِي شَيْءٍ إِلَّا أَن تَتَّقُوا مِنْهُمْ تُقَاةً ۗ وَيُحَذِّرُكُمُ اللَّهُ نَفْسَهُ ۗ وَإِلَى اللَّهِ الْمَصِيرُ(28)

 ਈਮਾਨ ਵਾਲਿਆਂ ਨੂੰ ਚਾਹੀਦਾ ਹੈ, ਕਿ ਈਮਾਨ ਵਾਲਿਆਂ ਨੂੰ ਛੱਡ ਕੇ ਇਨਕਾਰੀਆਂ ਨੂੰ ਮਿੱਤਰ ਨਾ ਬਣਾਉਣਾ। ਅਤੇ ਜਿਹੜਾ ਬੰਦਾ ਅਜਿਹਾ ਕਰੇਗਾ ਤਾਂ ਅੱਲਾਹ ਨਾਲ ਉਸ ਦਾ ਕੋਈ ਸੰਬੰਧ ਨਹੀਂ ਪਰ ਅਜਿਹੀ ਸਬਿੱਤੀ ਵਿਚ ਤੁਸੀਂ ਉਨ੍ਹਾਂ ਤੋਂ ਬਚਾਅ ਕਰਨਾ ਚਾਹੋ, ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਵੱਲ ਹੀ ਮੁੜ ਕੇ ਜਾਣਾ ਹੈ।

قُلْ إِن تُخْفُوا مَا فِي صُدُورِكُمْ أَوْ تُبْدُوهُ يَعْلَمْهُ اللَّهُ ۗ وَيَعْلَمُ مَا فِي السَّمَاوَاتِ وَمَا فِي الْأَرْضِ ۗ وَاللَّهُ عَلَىٰ كُلِّ شَيْءٍ قَدِيرٌ(29)

 ਕਹਿ ਦੇਵੋ ਕਿ ਜੋ ਕੁਝ ਤੁਹਾੇ ਦਿਲਾਂ ਵਿਚ ਹੈ, ਉਸ ਨੂੰ ਛੁਪਾਉ ਜਾਂ ਪ੍ਰਗਟ ਕਰੋ। ਅੱਲਾਹ ਉਸ ਨੂੰ ਜਾਣਦਾ ਹੈ। ਅਤੇ ਉਹ ਜਾਣਦਾ ਹੈ ਜੋ ਕੁਝ ਅਸਮਾਨ ਵਿਚ ਹੈ ਅਤੇ ਜੋ ਧਰਤੀ ਵਿਚ ਹੈ। ਅਤੇ ਅੱਲਾਹ ਦੀ ਤਾਕਤ ਹਰ ਵਸਤੂ ਵਿਚ ਹੈ।

يَوْمَ تَجِدُ كُلُّ نَفْسٍ مَّا عَمِلَتْ مِنْ خَيْرٍ مُّحْضَرًا وَمَا عَمِلَتْ مِن سُوءٍ تَوَدُّ لَوْ أَنَّ بَيْنَهَا وَبَيْنَهُ أَمَدًا بَعِيدًا ۗ وَيُحَذِّرُكُمُ اللَّهُ نَفْسَهُ ۗ وَاللَّهُ رَءُوفٌ بِالْعِبَادِ(30)

 ਜਿਸ ਦਿਨ ਹਰ ਬੰਦਾ ਆਪਣੀ ਕੀਤੀ ਗਈ ਨੇਕੀ ਨੂੰ ਆਪਣੇ ਸਾਹਮਣੇ ਪਾਵੇਗਾ, ਅਤੇ ਜਿਹੜੀ ਬੁਰਾਈ ਕੀਤੀ ਗਈ ਹੋਵੇਗੀ ਉਸ ਨੂੰ ਵੀ, ਉਸ ਦਿਨ ਹਰੇਕ ਬੰਦਾ ਇਹ ਚਾਹੇਗਾ ਕਿ ਕਾਸ਼! ਅਜੇ ਇਹ ਦਿਨ ਉਸ ਤੋਂ ਬਹੁਤ ਦੂਰ ਹੁੰਦਾ। ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਆਪਣੇ ਬੰਦਿਆਂ ਉੱਪਰ ਬਹੁਤ ਮਿਹਰਬਾਨ ਹੈ।

قُلْ إِن كُنتُمْ تُحِبُّونَ اللَّهَ فَاتَّبِعُونِي يُحْبِبْكُمُ اللَّهُ وَيَغْفِرْ لَكُمْ ذُنُوبَكُمْ ۗ وَاللَّهُ غَفُورٌ رَّحِيمٌ(31)

 ਕਹੋ ਜੇਕਰ ਤੁਸੀਂ ਕਰੇਗਾ ਅਤੇ ਤੁਹਾਡੇ ਪਾਪਾਂ ਨੂੰ ਬਖਸ਼ ਦੇਵੇਗਾ। ਅੱਲਾਹ ਬਹੁਤ ਮੁਆਫ਼ੀ ਦੇਣ ਵਾਲਾ, ਅਤਿਅੰਤ ਮਿਹਰਬਾਨ ਹੈ।

قُلْ أَطِيعُوا اللَّهَ وَالرَّسُولَ ۖ فَإِن تَوَلَّوْا فَإِنَّ اللَّهَ لَا يُحِبُّ الْكَافِرِينَ(32)

 ਕਹੋ, ਕਿ ਅੱਲਾਹ ਅਤੇ ਰਸੂਲ (ਸੰਦੇਸ਼ਵਾਹਕ) ਦਾ ਆਗਿਆ ਪਾਲਣ ਕਰੋ। ਫਿਰ ਜੇਕਰ ਉਹ ਮੂੰਹ ਮੋੜੇ ਤਾਂ ਅੱਲਾਹ ਇਨਕਾਰੀਆਂ ਨੂੰ ਆਪਣੇ ਮਿੱਤਰ ਨਹੀਂ ਬਣਾਉਦਾ।

۞ إِنَّ اللَّهَ اصْطَفَىٰ آدَمَ وَنُوحًا وَآلَ إِبْرَاهِيمَ وَآلَ عِمْرَانَ عَلَى الْعَالَمِينَ(33)

 ਬੇਸ਼ੱਕ ਅੱਲਾਹ ਨੇ ਆਦਮ ਅਤੇ ਨੂਹ ਨੂੰ ਅਤੇ ਇਬਰਾਹੀਮ ਦੇ ਅਨੁਯਾਈਆਂ ਨੂੰ ਅਤੇ ਇਮਰਾਨ ਦੇ ਅਨੁਯਾਈਆਂ ਨੂੰ ਸੰਪੂਰਨ ਸੰਸਾਰ ਵਿੱਚੋਂ ਚੁਣ ਲਿਆ ਹੈ।

ذُرِّيَّةً بَعْضُهَا مِن بَعْضٍ ۗ وَاللَّهُ سَمِيعٌ عَلِيمٌ(34)

 ਇਹ ਇੱਕ ਦੂਜੇ ਦੀ ਸੰਤਾਨ ਹਨ। ਅਤੇ ਅੱਲਾਹ ਸੁਣਨ ਵਾਲਾ ਹੈ। ਜਾਣਨ ਵਾਲਾ ਹੈ।

إِذْ قَالَتِ امْرَأَتُ عِمْرَانَ رَبِّ إِنِّي نَذَرْتُ لَكَ مَا فِي بَطْنِي مُحَرَّرًا فَتَقَبَّلْ مِنِّي ۖ إِنَّكَ أَنتَ السَّمِيعُ الْعَلِيمُ(35)

 (ਜਦੋਂ ਇਮਰਾਨ ਦੀ ਪਤਨੀ ਨੇ ਕਿਹਾ, ਹੇ ਮਰੇ ਪਾਲਣਹਾਰ) ਮੈਂ ਭੋਟ ਕੀਤਾ ਤਰੇ ਲਈ, ਜੋ ਮਰੇ ਪੇਟ ਵਿਚ ਹੈ, ਉਹ ਸੁਤੰਤਰ ਰੱਖਿਆ ਜਾਵੇਗਾ। ਅਤੇ ਤੂੰ ਮੇਰੇ ਤੋਂ ਇਹ ਸਵੀਕਾਰ ਕਰ, ਬੇਸ਼ੱਕ ਤੂੰ ਸੁਣਨ ਵਾਲਾ, ਜਾਣਨ ਵਾਲਾ ਹੈ।

فَلَمَّا وَضَعَتْهَا قَالَتْ رَبِّ إِنِّي وَضَعْتُهَا أُنثَىٰ وَاللَّهُ أَعْلَمُ بِمَا وَضَعَتْ وَلَيْسَ الذَّكَرُ كَالْأُنثَىٰ ۖ وَإِنِّي سَمَّيْتُهَا مَرْيَمَ وَإِنِّي أُعِيذُهَا بِكَ وَذُرِّيَّتَهَا مِنَ الشَّيْطَانِ الرَّجِيمِ(36)

 ਫਿਰ ਜਦੋਂ ਉਸ ਨੇ ਧੀ ਨੂੰ ਜਨਮ ਦਿੱਤਾ, ਤਾਂ ਉਸ ਨੇ ਕਿਹਾ, ਹੈ ਮੇਰੇ ਪਰਵਰਦਿਗਾਰ! ਮੈਂ ਜੋ ਕੁਝ ਜੰਮਿਆ ਹੈ ਤੂੰ ਉਸ ਨੂੰ ਭਲੀਭਾਂਤ ਜਾਣਦਾ ਹੈ ਕਿ ਉਸ ਨੇ ਕੀ ਜਨਮ ਦਿੱਤਾ ਹੈ ਅਤੇ ਮੁੰਡਾ ਕੁੜੀ ਦੀ ਤਰ੍ਹਾਂ ਨਹੀਂ ਹੁੰਦਾ ਅਤੇ ਮੈਂ ਇਸ ਦਾ ਨਾਮ ਮਰੀਅਮ ਰੱਖਿਆ ਹੈ ਅਤੇ ਮੈਂ ਇਸ ਨੂੰ ਅਤੇ ਇਸ ਦੀ ਔਲਾਦ ਨੂੰ, ਫਿਟਕਾਰੇ ਹੋਏ ਸ਼ੈਤਾਨ ਤੋਂ, ਤੇਰੀ ਸ਼ਰਣ ਵਿਚ ਦਿੰਦੀ ਹਾਂ।

فَتَقَبَّلَهَا رَبُّهَا بِقَبُولٍ حَسَنٍ وَأَنبَتَهَا نَبَاتًا حَسَنًا وَكَفَّلَهَا زَكَرِيَّا ۖ كُلَّمَا دَخَلَ عَلَيْهَا زَكَرِيَّا الْمِحْرَابَ وَجَدَ عِندَهَا رِزْقًا ۖ قَالَ يَا مَرْيَمُ أَنَّىٰ لَكِ هَٰذَا ۖ قَالَتْ هُوَ مِنْ عِندِ اللَّهِ ۖ إِنَّ اللَّهَ يَرْزُقُ مَن يَشَاءُ بِغَيْرِ حِسَابٍ(37)

 ਤਾਂ ਉਸ ਦੇ ਰੱਬ ਨੇ, ਉਸ ਨੂੰ ਚੰਗੀ ਤਰ੍ਹਾਂ ਨਾਲ ਸਵੀਕਾਰ ਕੀਤਾ। ਅਤੇ ਉਸ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਅਤੇ ਜ਼ਕਰੀਆ ਨੂੰ ਉਸ ਦਾ ਰੱਖਿਅਕ ਬਣਾਇਆ। ਜਦੋ ਕਿਤੇ ਵੀ ਜ਼ਕਰੀਆ ਉਸਦੇ ਕਮਰੇ ਵਿਚ ਆਉਂਦਾ, ਉਹ ਉੱਤੇ ਰਿਜ਼ਕ ਪਾਉਂਦਾ। ਉਸ ਨੇ ਪੁੱਛਿਆ, ਹੇ ਮਰੀਅਮ! ਇਹ ਚੀਜ਼ ਤੈਨੂੰ ਕਿਥੋਂ ਮਿਲਦੀ ਹੈ। ਮਰੀਅਮ ਨੇ ਕਿਹਾ, ਇਹ ਅੱਲਾਹ ਦੇ ਪਾਸੋਂ ਹੈ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇਹਿਸਾਬ ਰਿਜ਼ਕ ਦਿੰਦਾ ਹੈ।

هُنَالِكَ دَعَا زَكَرِيَّا رَبَّهُ ۖ قَالَ رَبِّ هَبْ لِي مِن لَّدُنكَ ذُرِّيَّةً طَيِّبَةً ۖ إِنَّكَ سَمِيعُ الدُّعَاءِ(38)

 ਉਸ ਸਮੇਂ ਜ਼ਕਰੀਆਂ ਨੇ ਆਪਣੇ ਰੱਬ ਨੂੰ ਪੁਕਾਰਿਆ, ਉਸਨੇ ਕਿਹਾ ਹੇ ਮੇਰੇ ਪਾਲਣਹਾਰ! ਮੈਨੂੰ ਆਪਣੇ ਕੋਲੋਂ ਪਵਿੱਤਰ ਸੰਤਾਨ ਪ੍ਰਦਾਨ ਕਰ। ਬੇਸ਼ੱਕ ਤੂੰ ਅਰਦਾਸ ਸੁਣਨ ਵਾਲਾ ਹੈ।

فَنَادَتْهُ الْمَلَائِكَةُ وَهُوَ قَائِمٌ يُصَلِّي فِي الْمِحْرَابِ أَنَّ اللَّهَ يُبَشِّرُكَ بِيَحْيَىٰ مُصَدِّقًا بِكَلِمَةٍ مِّنَ اللَّهِ وَسَيِّدًا وَحَصُورًا وَنَبِيًّا مِّنَ الصَّالِحِينَ(39)

 ਫਿਰ ਫ਼ਰਿਸ਼ਤਿਆਂ ਨੇ ਉਸ ਨੂੰ ਪੁਕਾਰਿਆ, ਜਦੋ ਉਹ ਕਮਰੇ ਵਿਚ ਖੜ੍ਹਾ ਨਮਾਜ਼ ਪੜ੍ਹ ਰਿਹਾ ਸੀ ਕਿ ਅੱਲਾਹ ਤੁਹਾਨੂੰ ਯਾਹਯਾ ਦੀ ਖੁਸ਼ਖਬਰੀ ਦਿੰਦਾ ਹੈ, ਜੋ ਅੱਲਾਹ ਦੇ ਸ਼ਬਦਾਂ (ਬਾਣੀ) ਦੀ ਪੁਸ਼ਟੀ ਕਰਨ ਵਾਲਾ ਹੋਵੇਗਾ ਅਤੇ ਸਰਦਾਰ ਹੋਵੇਗਾ ਅਤੇ ਆਪਣੀ ਅੰਤਰ ਆਤਮਾ (ਨਫ਼ਸ) ਨੂੰ ਰੋਕਣ ਵਾਲਾ (ਅਤਿਅੰਤ ਸੰਜਮੀ) ਹੋਵੇਗਾ। ਪੈਗ਼ੰਬਰ ਹੋਵੇਗਾ ਅਤੇ ਨੇਕ ਲੋਕਾਂ ਵਿੱਚੋਂ

قَالَ رَبِّ أَنَّىٰ يَكُونُ لِي غُلَامٌ وَقَدْ بَلَغَنِيَ الْكِبَرُ وَامْرَأَتِي عَاقِرٌ ۖ قَالَ كَذَٰلِكَ اللَّهُ يَفْعَلُ مَا يَشَاءُ(40)

 ਹੋਵੇਗਾ। ਪਰ, ਜ਼ਕਰੀਆ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰਾ ਲੜਕਾ ਕਿਸ ਤਰ੍ਹਾਂ ਦਾ ਹੋਵੇਗਾ, ਹਾਲਕਿ ਮੈਂ ਬੁੱਢਾ ਹੋ ਚੁੱਕਾ ਹਾਂ ਅਤੇ ਮੇਰੀ ਪਤਨੀ ਬਾਂਝ ਹੈ। ਫ਼ਰਮਾਇਆ, ਅੱਲਾਹ ਉਸੇ ਤਰ੍ਹਾਂ ਕਰ ਦਿੰਦਾ ਹੈ ਜੋ ਕੁਝ ਉਹ ਚਾਹੁੰਦਾ ਹੈ।

قَالَ رَبِّ اجْعَل لِّي آيَةً ۖ قَالَ آيَتُكَ أَلَّا تُكَلِّمَ النَّاسَ ثَلَاثَةَ أَيَّامٍ إِلَّا رَمْزًا ۗ وَاذْكُر رَّبَّكَ كَثِيرًا وَسَبِّحْ بِالْعَشِيِّ وَالْإِبْكَارِ(41)

 ਜ਼ਕਰੀਆ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਰਧਾਰਿਤ ਕਰ ਦੇਵੋ, ਕਿਹਾ ਤੁਹਾਡੇ ਲਈ ਨਿਸ਼ਾਨੀ ਇਹ ਹੈ ਕਿ ਤੁਸੀਂ ਤਿੰਨ ਦਿਨ ਤੱਕ ਲੋਕਾਂ ਨਾਲ ਗੱਲ ਨਹੀਂ ਕਰ ਸਕੌਗੇ। ਪਰੰਤੂ ਸੰਕੇਤਾਂ ਦੇ ਰਾਹੀ ਅਤੇ ਆਪਣੇ ਰੱਬ ਨੂੰ ਵੱਧ ਤੋਂ ਵੱਧ ਯਾਦ ਕਰਦੇ ਰਹੋ, ਸ਼ਾਮ ਅਤੇ ਸਵੇਰ ਉਸ ਦੀ ਸਿਫ਼ਤ ਕਰੋਂ।

وَإِذْ قَالَتِ الْمَلَائِكَةُ يَا مَرْيَمُ إِنَّ اللَّهَ اصْطَفَاكِ وَطَهَّرَكِ وَاصْطَفَاكِ عَلَىٰ نِسَاءِ الْعَالَمِينَ(42)

 ਅਤੇ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਹੇ ਮਰੀਅਮ! ਅੱਲਾਹ ਨੇ ਤੈਨੂੰ ਚੁਣਿਆ ਅਤੇ ਤੈਨੂੰ ਪਵਿੱਤਰ ਕੀਤਾ ਅਤੇ ਤੁਹਾਨੂੰ ਪੂਰੇ ਸੰਸਾਰ ਦੀਆਂ ਇਸਤਰੀਆਂ ਦੀ ਤੁਲਨਾ ਵਿਚ ਚੁਣ ਲਿਆ ਹੈ।

يَا مَرْيَمُ اقْنُتِي لِرَبِّكِ وَاسْجُدِي وَارْكَعِي مَعَ الرَّاكِعِينَ(43)

 ਹੇ ਮਰੀਅਮ! ਆਪਣੇ ਰੱਬ ਦੀ ਆਗਿਆ ਦਾ ਪਾਲਣ ਕਰੋ ਅਤੇ ਸਿਜਦਾ (ਪ੍ਰਣਾਮ) ਕਰੋ ਅਤੇ ਝੁਕਣ ਵਾਲਿਆਂ ਦੇ ਨਾਲ ਝੂਕੋ।

ذَٰلِكَ مِنْ أَنبَاءِ الْغَيْبِ نُوحِيهِ إِلَيْكَ ۚ وَمَا كُنتَ لَدَيْهِمْ إِذْ يُلْقُونَ أَقْلَامَهُمْ أَيُّهُمْ يَكْفُلُ مَرْيَمَ وَمَا كُنتَ لَدَيْهِمْ إِذْ يَخْتَصِمُونَ(44)

 ਇਹ ਗ਼ੈਬ਼ (ਪਰਕੋਸ਼)? ਦੀਆਂ ਖ਼ਬਰਾਂ ਹਨ ਜੋ ਅਸੀਂ’ ਤੁਹਾਨੂੰ ਵਹੀ ਦੇ ਰਾਹੀਂ ਦੇ ਰਹੇ ਹਾਂ ਅਤੇ ਤੁਸੀਂ’ ਉਨ੍ਹਾਂ ਕੋਲ ਮੌਜੂਦ ਨਹੀਂ ਸੀ, ਜਦੋਂ ਉਹ ਆਪਣੇ ਕੁੱਰਾ (ਪਰਚੀ ਪਾਉਂਣਾ) ਸੁੱਟ ਰਹੇ ਸਨ, ਕਿ ਕੌਣ ਮਰੀਅਮ ਦਾ ਪਾਲਣ ਪੋਸ਼ਣ ਕਰੇ ਅਤੇ ਨਾ ਤੁਸੀਂ ਉਸ ਵਖ਼ਤ ਉਨ੍ਹਾਂ ਕੋਲ ਸੀ, ਜਦੋਂ ਉਹ ਆਪਿਸ ਵਿਚ ਲੜ ਰਹੇ ਸਨ।

إِذْ قَالَتِ الْمَلَائِكَةُ يَا مَرْيَمُ إِنَّ اللَّهَ يُبَشِّرُكِ بِكَلِمَةٍ مِّنْهُ اسْمُهُ الْمَسِيحُ عِيسَى ابْنُ مَرْيَمَ وَجِيهًا فِي الدُّنْيَا وَالْآخِرَةِ وَمِنَ الْمُقَرَّبِينَ(45)

 ਜਦੋਂ ਫ਼ਰਿਸ਼ਿਤਿਆਂ ਨੇ ਕਿਹਾ, ਹੇ ਮਰੀਅਮ! ਅੱਲਾਹ ਤੁਹਾਨੂੰ ਅਪਣੀ ਤਰਫ਼ੋਂ ਇੱਕ ਕਲਮਾ ਦੀ ਖੁਸ਼ਖਬਰੀ ਦਿੰਦਾ ਹੈ। ਉਸ ਦਾ ਨਾਮ ਮਰੀਅਮ ਦਾ ਪੁੱਤਰ ਮਸੀਹ ਹੋਵੇਗਾ। ਉਹ ਸੰਸਾਰ ਅਤੇ ਪ੍ਰਲੋਕ ਵਿਚ ਉਚੇ ਸਥਾਨ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜੇ ਦੇ ਬੰਦਿਆਂ ਵਿਚੋਂ ਹੋਵੇਗਾ।

وَيُكَلِّمُ النَّاسَ فِي الْمَهْدِ وَكَهْلًا وَمِنَ الصَّالِحِينَ(46)

 ਉਹ ਲੋਕਾਂ ਨਾਲ ਗੱਲਬਾਤ ਕਰੇਗਾ ਜਦੋਂ ਮਾਂ ਦੀ ਗੋਦ ਵਿਚ ਹੋਵੇਗਾ ਅਤੇ ਜਦੋਂ ਪੂਰੀ ਉਮਰ ਦਾ ਹੋਵੇਗਾ ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।

قَالَتْ رَبِّ أَنَّىٰ يَكُونُ لِي وَلَدٌ وَلَمْ يَمْسَسْنِي بَشَرٌ ۖ قَالَ كَذَٰلِكِ اللَّهُ يَخْلُقُ مَا يَشَاءُ ۚ إِذَا قَضَىٰ أَمْرًا فَإِنَّمَا يَقُولُ لَهُ كُن فَيَكُونُ(47)

 ਮਰੀਅਮ ਨੇ ਆਖਿਆ, ਹੇ ਮੇਰੇ ਰੱਬ! ਮੇਰੇ ਕਿਸ ਤਰ੍ਹਾਂ ਲੜਕਾ ਹੋਵੇਗਾ। ਜਦੋਂ ਕਿ ਕਿਸੇ ਮਰਦ ਨੇ ਮੈਨੂੰ ਹੱਥ ਨਹੀਂ ਲਗਾਇਆ। ਫ਼ਰਮਾਇਆ, ਇਸੇ ਤਰ੍ਹਾਂ ਅੱਲਾਹ ਪੈਦਾ ਕਰਦਾ ਹੈ, ਜੋ ਚਾਹੁੰਦਾ ਹੈ। ਜਦੋਂ ਉਹ ਕਿਸੇ ਕੰਮ ਦਾ ਨਿਰਣਾ ਕਰਦਾ ਹੈ, ਤਾਂ ਉਸ ਨੂੰ ਕਹਿੰਦਾ ਹੈ ਕਿ ਹੋਂ ਜਾ ਅਤੇ ਉਹ ਹੋ ਜਾਂਦਾ ਹੈ।

وَيُعَلِّمُهُ الْكِتَابَ وَالْحِكْمَةَ وَالتَّوْرَاةَ وَالْإِنجِيلَ(48)

 ਅਤੇ ਅੱਲਾਹ, ਉਸ ਨੂੰ ਕਿਤਾਬ ਤੇ ਤੱਤ ਦੀ ਸਮਝ, ਬਿਬੇਕ, ਤੌਰੇਤ ਅਤੇ ਇੰਜੀਲ ਸਿਖਾਵੇਗਾ।

وَرَسُولًا إِلَىٰ بَنِي إِسْرَائِيلَ أَنِّي قَدْ جِئْتُكُم بِآيَةٍ مِّن رَّبِّكُمْ ۖ أَنِّي أَخْلُقُ لَكُم مِّنَ الطِّينِ كَهَيْئَةِ الطَّيْرِ فَأَنفُخُ فِيهِ فَيَكُونُ طَيْرًا بِإِذْنِ اللَّهِ ۖ وَأُبْرِئُ الْأَكْمَهَ وَالْأَبْرَصَ وَأُحْيِي الْمَوْتَىٰ بِإِذْنِ اللَّهِ ۖ وَأُنَبِّئُكُم بِمَا تَأْكُلُونَ وَمَا تَدَّخِرُونَ فِي بُيُوتِكُمْ ۚ إِنَّ فِي ذَٰلِكَ لَآيَةً لَّكُمْ إِن كُنتُم مُّؤْمِنِينَ(49)

 ਅਤੇ ਉਹ ਰਸੂਲ (ਸੰਦੇਸ਼ਵਾਹਕ) ਹੋਵੇਗਾ। ਬਨੀ ਇਸਰਾਈਲ ਵੱਲ ਕਿ ਮੈਂ ਤੁਹਾਡੇ ਲਈ ਤੁਹਾਡੇ ਰੱਬ ਦੀ ਨਿਸ਼ਾਨੀ ਲੈ ਕੇ ਆਇਆ ਹਾਂ। ਮੈ’ ਤੁਹਾਡੇ ਲਈ ਮਿੱਟੀ ਦੇ ਪੰਡੀ ਜਿਹੀ ਮੂਰਤੀ ਬਣਾਉਂਦਾ ਹਾ, ਫਿਰ ਉਸ ਵਿਚ ਫੂਕ ਮਾਰਦਾ ਹਾਂ ਤਾਂ ਉਹ ਅੱਲਾਹ ਦੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਹੈ। ਅਤੇ ਮੈਂ ਅੱਲਾਹ ਦੇ ਆਦੇਸ਼ ਨਾਲ ਮਾਂ ਤੋਂ ਜੰਮੇ ਅੰਨ੍ਹੇ ਅਤੇ ਕੋਹੜੀ ਨੂੰ ਤੰਦਰੁਸਤ ਕਰਦਾ ਹਾਂ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਮ੍ਰਿਤਕ ਨੂੰ ਜੀਵਤ ਕਰਦਾ ਹਾਂ ਅਤੇ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕੀ ਖਾਂਦੇ ਹੋ ਅਤੇ ਆਪਣੇ ਘਰਾਂ ਵਿਚ ਕੀ ਭੰਡਾਰ ਕਰਦੇ ਹੋ। ਬੇਸ਼ੱਕ ਇਸ ਵਿਚ ਤੁਹਾਡੇ ਲਈ ਨਿਸ਼ਾਨੀ ਹੈ, ਜੇਕਰ ਤੁਸੀ ਵਿਸ਼ਵਾਸ਼ ਰੱਖਦੇ ਹੋ।

وَمُصَدِّقًا لِّمَا بَيْنَ يَدَيَّ مِنَ التَّوْرَاةِ وَلِأُحِلَّ لَكُم بَعْضَ الَّذِي حُرِّمَ عَلَيْكُمْ ۚ وَجِئْتُكُم بِآيَةٍ مِّن رَّبِّكُمْ فَاتَّقُوا اللَّهَ وَأَطِيعُونِ(50)

 ਅਤੇ ਮੈਂ ਪੁਸ਼ਟੀ ਕਰਨ ਵਾਲਾ ਹਾਂ ਤੌਰੇਤ ਦੀ ਜੌ ਮੇਰੇ ਤੋਂ ਪਹਿਲਾਂ ਦੀ ਹੈ ਅਤੇ ਮੈਂ ਇਸ ਲਈ ਆਇਆ ਹਾਂ ਕਿ ਕੁਝ ਉਨ੍ਹਾਂ ਵਸਤੂਆਂ ਨੂੰ ਤੁਹਾਡੇ ਲਈ ਹਲਾਲ (ਜਾਇਜ) ਠਹਿਰਾਵਾਂ, ਜੋ ਤੁਹਾਡੇ ਉੱਪਰ ਹਰਾਮ (ਅਵੈਧ) ਕਰ ਦਿੱਤੀ ਗਈ ਹੈ। ਅਤੇ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀ ਲੈ ਕੇ ਆਇਆ ਹਾਂ। ਅਤੇ ਤੁਸੀਂ ਅੱਲਾਹ ਤੋਂ ਹੀ ਡਰੋਂ ਅਤੇ ਮੇਰੇ ਦੱਸੇ ਰਾਹ ਤੇ ਚੱਲੋ।

إِنَّ اللَّهَ رَبِّي وَرَبُّكُمْ فَاعْبُدُوهُ ۗ هَٰذَا صِرَاطٌ مُّسْتَقِيمٌ(51)

 ਬੇਸ਼ੱਕ ਅੱਲਾਹ ਮੇਰਾ ਅਤੇ ਤੁਹਾਡਾ ਵੀ ਰੱਬ ਹੈ। ਉਸ ਦੀ ਇਬਾਦਤ (ਉਪਾਸਨਾ/ ਆਗਿਆਪਾਲਣ) ਕਰੋ। ਇਹੀ ਸਿੱਧਾ ਰਸਤਾ ਹੈ।

۞ فَلَمَّا أَحَسَّ عِيسَىٰ مِنْهُمُ الْكُفْرَ قَالَ مَنْ أَنصَارِي إِلَى اللَّهِ ۖ قَالَ الْحَوَارِيُّونَ نَحْنُ أَنصَارُ اللَّهِ آمَنَّا بِاللَّهِ وَاشْهَدْ بِأَنَّا مُسْلِمُونَ(52)

 ਫਿਰ ਜਦੋਂ ਈਸਾ ਨੇ ਉਨ੍ਹਾਂ ਦਾ ਝੁਠਲਾਉਣਾ ਵੇਖਿਆ ਤਾਂ ਕਿਹਾ ਕਿ ਕੌਣ ਮੇਰਾ ਸਹਾਇਕ ਬਣਦਾ ਹੈ, ਅੱਲਾਹ ਦੇ ਰਾਹ ਵਿਚ। ਹਵਾਰੀਆਂ (ਸਾਥੀਆਂ, ਸਹਿਯੋਗੀਆਂ) ਨੇ ਕਿਹਾ, ਕਿ ਅਸੀਂ ਅੱਲਾਹ ਦੇ ਸਹਾਇਕ ਹਾਂ, ਅਸੀਂ ਈਮਾਨ ਲਿਆਏ ਹਾਂ ਅੱਲਾਹ ਉੱਪਰ ਅਤੇ ਤੁਸੀ ਗਵਾਹ ਰਹੋ ਕਿ ਅਸੀਂ ਅਗਿਆਕਾਰੀ ਹਾਂ।

رَبَّنَا آمَنَّا بِمَا أَنزَلْتَ وَاتَّبَعْنَا الرَّسُولَ فَاكْتُبْنَا مَعَ الشَّاهِدِينَ(53)

 ਹੇ ਸਾਡੇ ਪਾਲਣਹਾਰ! ਅਸੀਂ ਈਮਾਨ ਲਿਆਏ ਉਸ ਉੱਪਰ ਜਿਸ ਨੂੰ ਤੂੰ ਉਤਾਰਿਆ ਅਤੇ ਅਸੀਂ’ ਰਸੂਲ ਦਾ ਅਗਿਆਪਾਲਣ ਕੀਤਾ। ਫਿਰ ਤੂੰ ਲਿਖ ਲੈ ਸਾਨੂੰ ਗਵਾਹੀ ਦੇਣ ਵਾਲਿਆਂ ਵਿੱਚ ।

وَمَكَرُوا وَمَكَرَ اللَّهُ ۖ وَاللَّهُ خَيْرُ الْمَاكِرِينَ(54)

 ਉਨ੍ਹਾਂ ਨੇ ਗੁਪਤ ਯੋਜਨਾ ਬਣਾਈ ਅਤੇ ਅੱਲਾਹ ਨੇ ਵੀ ਗੁਪਤ ਯੋਜਨਾ ਬਣਾਈ। ਅਤੇ ਅੱਲਾਹ ਸਭ ਤੋਂ ਵਧੀਆ ਯੋਜਨਾ ਬਣਾਉਣ ਵਾਲਾ ਹੈ।

إِذْ قَالَ اللَّهُ يَا عِيسَىٰ إِنِّي مُتَوَفِّيكَ وَرَافِعُكَ إِلَيَّ وَمُطَهِّرُكَ مِنَ الَّذِينَ كَفَرُوا وَجَاعِلُ الَّذِينَ اتَّبَعُوكَ فَوْقَ الَّذِينَ كَفَرُوا إِلَىٰ يَوْمِ الْقِيَامَةِ ۖ ثُمَّ إِلَيَّ مَرْجِعُكُمْ فَأَحْكُمُ بَيْنَكُمْ فِيمَا كُنتُمْ فِيهِ تَخْتَلِفُونَ(55)

 ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੁਹਾਨੂੰ ਵਾਪਿਸ ਲੈਣ ਵਾਲਾ ਹਾਂ ਅਤੇ ਤੁਹਾਨੂੰ ਆਪਣੇ ਵੱਲ ਉਠਾ ਲੈਣ ਵਾਲਾ ਹਾਂ ਅਤੇ ਜਿਨ੍ਹਾਂ ਲੋਕਾਂ ਨੇ ਤੈਨੂੰ ਬੁਠਲਾਇਆ ਇਨ੍ਹਾਂ ਤੋਂ ਤੁਹਾਨੂੰ ਪਵਿੱਤਰ ਕਰਨ ਵਾਲਾ ਹਾਂ ਅਤੇ ਜਿਹੜੇ ਤੁਹਾਡੇ ਸ਼ਰਧਾਲੂ ਹਨ ਉਨ੍ਹਾਂ ਨੂੰ ਕਿਆਮਤ ਤੱਕ ਉਨ੍ਹਾਂ ਲੋਕਾਂ ਉੱਪਰ , ਜਿਨ੍ਹਾਂ ਨੇ ਤੁਹਾਡੀ ਅਵੱਗਿਆ ਕੀਤੀ ਹਾਵੀ ਕਰ ਦੇਣ ਵਾਲਾ ਹਾਂ। ਫਿਰ ਸਭ ਦੀ ਵਾਪਸੀ ਮੇਰੇ ਵੱਲ ਹੋਵੇਗੀ। ਫਿਰ ਮੈਂ ਤੁਹਾਡੇ ਵਿਚ ਉਨ੍ਹਾਂ ਗੱਲਾਂ ਦੇ ਸੰਬੰਧ ਵਿਚ ਨਿਰਣਾ ਕਰਾਂਗਾ ਜਿਨ੍ਹਾਂ ਲਈ ਤੁਹਾਡੇ ਵਿਚ ਮਤਭੇਦ ਹੋਇਆ ਸੀ।

فَأَمَّا الَّذِينَ كَفَرُوا فَأُعَذِّبُهُمْ عَذَابًا شَدِيدًا فِي الدُّنْيَا وَالْآخِرَةِ وَمَا لَهُم مِّن نَّاصِرِينَ(56)

 ਫਿਰ ਜਿਹੜੇ ਲੋਕ (ਸੱਤ ਦਾ) ਇਨਕਾਰ ਕਰਨ ਵਾਲੇ ਬਣੇ, ਉਨ੍ਹਾਂ ਨੂੰ ਸੰਸਾਰ ਅਤੇ ਪ੍ਰਲੋਕ ਵਿਚ ਕਠੋਰ ਸਜ਼ਾ ਦੇਵਾਂਗਾ। ਉਨ੍ਹਾਂ ਦਾ ਕੋਈ ਸਹਾਇਕ ਨਹੀਂ’ ਹੋਵੇਗਾ।

وَأَمَّا الَّذِينَ آمَنُوا وَعَمِلُوا الصَّالِحَاتِ فَيُوَفِّيهِمْ أُجُورَهُمْ ۗ وَاللَّهُ لَا يُحِبُّ الظَّالِمِينَ(57)

 ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ ਉਨ੍ਹਾਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ ਅਤੇ ਅੱਲਾਹ ਜ਼ਾਲਿਮਾਂ ਨੂੰ ਮਿੱਤਰ ਨਹੀਂ ਰੱਖਦਾ।

ذَٰلِكَ نَتْلُوهُ عَلَيْكَ مِنَ الْآيَاتِ وَالذِّكْرِ الْحَكِيمِ(58)

 ਇਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਆਪਣੀਆਂ ਆਇਤਾਂ ਅਤੇ ਬਿਬੇਕ ਭਰਪੂਰ ਬਾਤਾਂ।

إِنَّ مَثَلَ عِيسَىٰ عِندَ اللَّهِ كَمَثَلِ آدَمَ ۖ خَلَقَهُ مِن تُرَابٍ ثُمَّ قَالَ لَهُ كُن فَيَكُونُ(59)

 ਬੇਸ਼ੱਕ ਅੱਲਾਹ ਦੇ ਨੇੜੇ ਈਸਾ ਦੀ ਮਿਸਾਲ (ਉਦਾਹਰਣ) ਆਦਮ ਵਰਗੀ ਹੈ। ਅੱਲਾਹ ਨੇ ਉਸ ਨੂੰ ਮਿੱਟੀ ਤੋਂ ਬਣਾਇਆ। ਫਿਰ ਉੱਸ ਨੂੰ ਕਿਹਾ, ਹੋ ਜਾ ਤਾਂ ਉਹ ਹੋ ਗਿਆ।

الْحَقُّ مِن رَّبِّكَ فَلَا تَكُن مِّنَ الْمُمْتَرِينَ(60)

 ਤੇਰੇ ਪਾਲਣਹਾਰ ਵੱਲੋਂ ਸੱਚੀ ਗੱਲ ਹੈ। ਫਿਰ ਤੁਸੀਂ ਸੰਦੇਹ ਕਰਨ ਵਾਲਿਆਂ ਵਿਚ ਨਾ ਹੋ ਜਾਣਾ।

فَمَنْ حَاجَّكَ فِيهِ مِن بَعْدِ مَا جَاءَكَ مِنَ الْعِلْمِ فَقُلْ تَعَالَوْا نَدْعُ أَبْنَاءَنَا وَأَبْنَاءَكُمْ وَنِسَاءَنَا وَنِسَاءَكُمْ وَأَنفُسَنَا وَأَنفُسَكُمْ ثُمَّ نَبْتَهِلْ فَنَجْعَل لَّعْنَتَ اللَّهِ عَلَى الْكَاذِبِينَ(61)

 ਫਿਰ ਜੋ ਤੁਹਾਡੇ ਵਿੱਚੋਂ ਇਸ ਸੰਬੰਧ ਵਿਚ ਤਰਕ ਵਿਤਰਕ ਕਰਨ, (ਉਹ ਵੀ) ਇਸ ਤੋਂ ਬਾਅਦ ਕਿ ਤੁਹਾਡੇ ਕੋਲ ਗਿਆਨ ਆ ਚੁੱਕਾ ਹੈ, ਤਾਂ ਉਨ੍ਹਾਂ ਨੂੰ ਕਹੋ ਕਿ ਆਉ ਅਸੀਂ ਬ਼ੁਲਾਈਏ ਆਪਣੇ ਪੁੱਤਰਾਂ ਨੂੰ ਅਤੇ ਤੁਹਾਡੇ ਪੁੱਤਰਾਂ ਨੂੰ, ਆਪਣੀਆਂ ਔਰਤਾਂ ਨੂੰ ਅਤੇ ਤੁਹਾਡੀਆਂ ਔਰਤਾਂ ਨੂੰ। ਅਸੀਂ ਅਤੇ ਤੁਸੀਂ ਖ਼ੁਦ ਵੀ ਇਕੱਠੇ ਹੋਈਏ, ਫਿਰ ਅਸੀਂ ਮਿਲ ਕੇ ਅਰਦਾਸ ਕਰੀਏ ਕਿ ਜਿਹੜਾ ਝੂਠਾ ਹੈ ਉਸ ਉੱਪਰ ਅੱਲਾਹ ਦੀ ਲਾਹਣਤ ਹੋਵੇ।

إِنَّ هَٰذَا لَهُوَ الْقَصَصُ الْحَقُّ ۚ وَمَا مِنْ إِلَٰهٍ إِلَّا اللَّهُ ۚ وَإِنَّ اللَّهَ لَهُوَ الْعَزِيزُ الْحَكِيمُ(62)

 ਬੇਸ਼ੱਕ ਇਹ ਸੱਚਾ ਸ਼ਿਉਰਾ ਹੈ। ਅੱਲਾਹ ਤੋਂ ਬਿਨਾਂ ਕੋਈ ਮੰਨਣ ਯੋਗ ਨਹੀਂ। ਅੱਲਾਹ ਹੀ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।

فَإِن تَوَلَّوْا فَإِنَّ اللَّهَ عَلِيمٌ بِالْمُفْسِدِينَ(63)

 ਫਿਰ ਜੇਕਰ ਉਹ ਸਵਿਕਾਰ ਨਾ ਕਰੇ ਤਾਂ ਅੱਲਾਹ ਖਰਾਬੀ ਕਰਨ ਵਾਲਿਆਂ ਤੋਂ ਜਾਣੂ ਹੈ।

قُلْ يَا أَهْلَ الْكِتَابِ تَعَالَوْا إِلَىٰ كَلِمَةٍ سَوَاءٍ بَيْنَنَا وَبَيْنَكُمْ أَلَّا نَعْبُدَ إِلَّا اللَّهَ وَلَا نُشْرِكَ بِهِ شَيْئًا وَلَا يَتَّخِذَ بَعْضُنَا بَعْضًا أَرْبَابًا مِّن دُونِ اللَّهِ ۚ فَإِن تَوَلَّوْا فَقُولُوا اشْهَدُوا بِأَنَّا مُسْلِمُونَ(64)

 ਕਹੋ, ਹੇ ਕਿਤਾਬ ਵਾਲਿਓ! (ਯਹੂਦੀ ਤੇ ਈਸਾਈ) ਆਓ ਇੱਕ ਅਜਿਹੀ ਗੱਲ ਦੇ ਵੱਲ ਜੋ ਸਾਡੇ ਅਤੇ ਤੁਹਾਡੇ ਵਿਚ ਪੱਕੀ ਹੈ ਕਿ ਅਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਦੀ ਇਬਾਦਤ ਨਾ ਕਰੀਏ ਅਤੇ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਠਹਿਰਾਈਏ। ਸਾਡੇ ਵਿਚੋਂ ਕੋਈ ਕਿਸੇ ਦੂਸਰੇ ਨੂੰ ਅੱਲਾਹ ਦੇ ਬਿਨ੍ਹਾਂ ਰੱਬ ਨਾ ਬਣਾਏ। ਫਿਰ ਜੇਕਰ ਉਹ ਇਸ ਤੋਂ ਬਚਣਾ ਚਾਹੁਣ ਤਾਂ ਕਹਿ ਦੇਵੋ ਕਿ ਤੁਸੀਂ ਗਵਾਹ ਰਹੋ ਅਸੀਂ ਅਗਿਆਕਾਰੀ ਹਾਂ।

يَا أَهْلَ الْكِتَابِ لِمَ تُحَاجُّونَ فِي إِبْرَاهِيمَ وَمَا أُنزِلَتِ التَّوْرَاةُ وَالْإِنجِيلُ إِلَّا مِن بَعْدِهِ ۚ أَفَلَا تَعْقِلُونَ(65)

 ਹੇ ਕਿਤਾਬ ਵਾਲਿਓ! ਇਬਰਾਹੀਮ ਦੇ ਸੰਬੰਧ ਵਿਚ ਕਿਉਂ ਝਗੜਦੇ ਹੋ। ਜਦੋ ਕਿ ਤੌਰੇਤ ਅਤੇ ਇੰਜੀਲ ਤਾਂ ਉਸ ਤੋਂ ਬਾਅਦ ਉਤਰੀਆਂ ਹੋਈਆਂ ਹਨ। ਕੀ ਤੁਸੀਂ ਇਸ ਨੂੰ ਨਹੀਂ ਸਮਝਦੇ।

هَا أَنتُمْ هَٰؤُلَاءِ حَاجَجْتُمْ فِيمَا لَكُم بِهِ عِلْمٌ فَلِمَ تُحَاجُّونَ فِيمَا لَيْسَ لَكُم بِهِ عِلْمٌ ۚ وَاللَّهُ يَعْلَمُ وَأَنتُمْ لَا تَعْلَمُونَ(66)

 ਤੁਸੀਂ ਉਹ ਲੋਕ ਹੋ ਤੁਸੀਂ ਉਸ ਗੱਲ ਦੇ ਸੰਬੰਧ ਵਿਚ ਵਾਦ-ਵਿਵਾਦ ਕਿਉਂ ਕੀਤਾ ਜਿਸ ਦਾ ਤੁਹਾਨੂੰ ਕੁਝ ਗਿਆਨ ਸੀ। ਹੁਣ ਤੁਸੀਂ ਅਜਿਹੀ ਗੱਲ ਦੇ ਸੰਬੰਧ ਵਿਚ ਵਾਦ-ਵਿਵਾਦ ਕਰ ਰਹੇ ਹੋ ਜਿਸ ਦਾ ਤੁਹਾਨੂੰ ਕੋਈ ਗਿਆਨ ਨਹੀਂ। ਅਤੇ ਅੱਲਾਹ ਜਾਣਦਾ ਹੈ, ਤੁਸੀਂ ਨਹੀਂ ਜਾਣਦੇ।

مَا كَانَ إِبْرَاهِيمُ يَهُودِيًّا وَلَا نَصْرَانِيًّا وَلَٰكِن كَانَ حَنِيفًا مُّسْلِمًا وَمَا كَانَ مِنَ الْمُشْرِكِينَ(67)

 ਇਬਰਾਹੀਮ ਨਾ ਯਹੂਦੀ ਸੀ ਨਾ ਈਸਾਈ ਸਗੋ ਉਹ ਇੱਕੋ ਇੱਕ ਮੁਸਲਿਮ (ਅਗਿਆਕਾਰੀ) ਸੀ ਅਤੇ ਉਹ ਸ਼ਿਰਕ (ਸ਼ਰੀਕ ਬਣਾਉਣ ਵਾਲਾ) ਕਰਨ ਵਾਲਿਆਂ ਵਿਚੋਂ ਨਹੀਂ ਸੀ।

إِنَّ أَوْلَى النَّاسِ بِإِبْرَاهِيمَ لَلَّذِينَ اتَّبَعُوهُ وَهَٰذَا النَّبِيُّ وَالَّذِينَ آمَنُوا ۗ وَاللَّهُ وَلِيُّ الْمُؤْمِنِينَ(68)

 ਲੋਕਾਂ ਵਿਚ ਇਬਰਾਹੀਮ ਨਾਲੋਂ ਜ਼ਿਆਦਾ ਨੇੜਤਾ ਉਨ੍ਹਾਂ ਨੂੰ ਹੈ, ਜਿਨ੍ਹਾਂ ਨੇ ਉਸ ਦਾ ਅਗਿਆਪਾਲਣ ਕੀਤਾ। ਇਹ ਹੈਗੰਬਰ ਅਤੇ ਜਿਹੜੇਂ ਇਸ ਪੈਗੰਬਰ ਤੇ ਈਮਾਨ ਲਿਆਏ। ਅਤੇ ਅੱਲਾਹ ਈਮਾਨ ਵਾਲਿਆਂ ਦਾ ਮਿੱਤਰ ਹੈ

وَدَّت طَّائِفَةٌ مِّنْ أَهْلِ الْكِتَابِ لَوْ يُضِلُّونَكُمْ وَمَا يُضِلُّونَ إِلَّا أَنفُسَهُمْ وَمَا يَشْعُرُونَ(69)

 ਅਹਿਲੇ ਕਿਤਾਬ ਵਾਲਿਆਂ ਵਿਚੋਂ ਇਕ ਸਮੂਹ ਚਾਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਤੁਹਾਨੂੰ ਭਟਕਾ ਦੇਵੇ ਜਦੋਂ ਕਿ ਉਹ ਖੁਦ ਆਪਣੇ ਬਿਨਾਂ ਕਿਸੇ ਨੂੰ ਨਹੀਂ ਭਟਕਾਉਂਦੇ। ਪਰੰਤੂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ।

يَا أَهْلَ الْكِتَابِ لِمَ تَكْفُرُونَ بِآيَاتِ اللَّهِ وَأَنتُمْ تَشْهَدُونَ(70)

 ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਕਿਉਂ ਝੁਠਲਾਉਂਦੇ ਹੋ। ਹਾਲਾਂਕਿ ਤੁਸੀਂ ਗਵਾਹ ਹੋ।

يَا أَهْلَ الْكِتَابِ لِمَ تَلْبِسُونَ الْحَقَّ بِالْبَاطِلِ وَتَكْتُمُونَ الْحَقَّ وَأَنتُمْ تَعْلَمُونَ(71)

 ਹੇ ਕਿਤਾਬ ਵਾਲਿਓ! ਤੁਸੀਂ ਸੱਚ ਵਿਚ ਝੂਠ ਨੂੰ ਕਿਉਂ ਮਿਲਾਉਂਦੇ ਹੋ ਅਤੇ ਸਚਾਈ ਨੂੰ ਛੁਪਾਉਂਦੇ ਹੋ ਹਾਲਾਂਕਿ ਤੁਸੀ’ ਜਾਣਦੇ ਹੋ।

وَقَالَت طَّائِفَةٌ مِّنْ أَهْلِ الْكِتَابِ آمِنُوا بِالَّذِي أُنزِلَ عَلَى الَّذِينَ آمَنُوا وَجْهَ النَّهَارِ وَاكْفُرُوا آخِرَهُ لَعَلَّهُمْ يَرْجِعُونَ(72)

 ਅਹਿਲੇ ਕਿਤਾਬ ਵਾਲਿਆਂ ਦੇ ਇੱਕ ਸਮੂਹ ਨੇ ਕਿਹਾ ਕਿ ਮੋਮਿਨਾਂ ਉੱਤੇ ਜੋ ਚੀਜ਼ ਉਤਾਰੀ ਗਈ ਹੈ, ਉਸ ਉੱਪਰ ਸਵੇਰ ਨੂੰ ਈਮਾਨ ਲਿਆਉ ਅਤੇ ਸ਼ਾਮ ਨੂੰ ਉਸ ਨੂੰ ਝੁਠਲਾ ਦੇਵੋ। ਸ਼ਾਇਦ ਕਿ ਈਮਾਨ ਲਿਆਉਣ ਵਾਲੇ ਵੀ ਉਸ ਤੋਂ ਫਿਰ ਜਾਣ।

وَلَا تُؤْمِنُوا إِلَّا لِمَن تَبِعَ دِينَكُمْ قُلْ إِنَّ الْهُدَىٰ هُدَى اللَّهِ أَن يُؤْتَىٰ أَحَدٌ مِّثْلَ مَا أُوتِيتُمْ أَوْ يُحَاجُّوكُمْ عِندَ رَبِّكُمْ ۗ قُلْ إِنَّ الْفَضْلَ بِيَدِ اللَّهِ يُؤْتِيهِ مَن يَشَاءُ ۗ وَاللَّهُ وَاسِعٌ عَلِيمٌ(73)

 ਆਪਣੇ ਦੀਨ ਦੇ ਆਗੂ ਤੋਂ ਬਿਨਾ ਕਿਸੇ ਹੋਰ ਦਾ ਵਿਸ਼ਵਾਸ਼ ਨਾ ਕਰੋ। ਪਰੰਤੂ ਸਿਰਫ਼ ਉਸ ਦਾ (ਵਿਸ਼ਵਾਸ਼ ਕਰੋਂ) ਜਿਹੜੇ ਤੁਹਾਡੇ ਧਰਮ ਉੱਪਰ ਚੱਲੇ। ਕਹੋਂ, ਚੰਗਾ ਮਾਰਗ ਉਹ ਹੀ ਹੈ ਜਿਹੜਾ ਅੱਲਾਹ ਦਿਖਾਏ ਅਤੇ ਇਹ ਸਭ ਕੁਝ ਉਸ ਦੀ ਦੇਣ ਹੈ ਕਿ ਕਿਸੇ ਨੂੰ ਉਹ ਦਿੱਤਾ ਜਾਵੇ ਜੋ ਕੁਝ ਤੁਹਾਨੂੰ ਦਿੱਤਾ ਗਿਆ ਸੀ ਕਿਤੇ ਉਹ ਤੁਹਾਡੇ ਰੱਬ ਦੇ ਅੱਗੇ ਤੁਹਾਡੇ ਬਾਰੇ ਵਿਚ ਗ਼ਲਤ ਫਹਿਮੀ ਕਾਇਮ ਕਰ ਦੇਣ। ਕਹੋਂ, ਵਡਿਆਈ ਅੱਲਾਹ ਦੇ ਹੱਥ ਵਿਚ ਹੈ। ਉਹ ਜਿਸਨੂੰ ਚਾਹੁੰਦਾ ਹੈ ਦਿੰਦਾ ਹੈ। ਅੱਲਾਹ ਬੜਾ ਵਿਆਪਕਤਾ ਵਾਲਾ ਅਤੇ ਗਿਆਨ ਵਾਲਾ ਹੈ।

يَخْتَصُّ بِرَحْمَتِهِ مَن يَشَاءُ ۗ وَاللَّهُ ذُو الْفَضْلِ الْعَظِيمِ(74)

 ਉਹ ਜਿਸਨੂੰ ਚਾਹੁੰਦਾ ਹੈ, ਆਪਣੀ ਰਹਿਮਤ ਦੇ ਲਈ ਚੁਣ ਲੈਂਦਾ ਹੈ। ਅੱਲਾਹ ਬਹੁਤ ਕਿਰਪਾ ਕਰਨ ਵਾਲਾ ਹੈ।

۞ وَمِنْ أَهْلِ الْكِتَابِ مَنْ إِن تَأْمَنْهُ بِقِنطَارٍ يُؤَدِّهِ إِلَيْكَ وَمِنْهُم مَّنْ إِن تَأْمَنْهُ بِدِينَارٍ لَّا يُؤَدِّهِ إِلَيْكَ إِلَّا مَا دُمْتَ عَلَيْهِ قَائِمًا ۗ ذَٰلِكَ بِأَنَّهُمْ قَالُوا لَيْسَ عَلَيْنَا فِي الْأُمِّيِّينَ سَبِيلٌ وَيَقُولُونَ عَلَى اللَّهِ الْكَذِبَ وَهُمْ يَعْلَمُونَ(75)

 ਅਹਿਲੇ ਕਿਤਾਬ ਵਾਲਿਆਂ ਵਿਚੋਂ ਕੋਈ ਅਜਿਹਾ ਵੀ ਹੈ ਕਿ ਜੇਕਰ ਤੁਸੀਂ ਉਸ ਦੇ ਕੋਲ ਅਮਾਨਤ ਦਾ ਢੇਰ ਰੱਖੋ ਤਾਂ ਉਹ (ਅਮਾਨਤ) ਤੁਹਾਨੂੰ ਵਾਪਿਸ ਕਰ ਦੇਵੇ। ਉਨ੍ਹਾਂ ਵਿਚੋਂ ਕੋਈ ਅਜਿਹਾ ਹੈ ਕਿ ਜੇਕਰ ਤੁਸੀਂ ਉਨਾਂ ਦੇ ਪਾਸ ਇਕ ਦਿਨਾਰ ਅਮਾਨਤ ਰੱਖ ਦੇਵੇਂ ਤਾਂ ਉਹ ਤੁਹਾਨੂੰ ਵਾਪਸ ਨਾ ਕਰੇ ਸਵਾਏ ਇਸ ਦੇ ਕਿ ਤੁਸੀਂ ਉਨ੍ਹਾਂ ਦੇ ਸਿਰ ਉੱਪਰ ਖੜੇ ਹੋ ਜਾਉ। ਇਹ ਇਸ ਕਾਰਨ ਕਿ ਉਹ ਕਹਿੰਦੇ ਹਨ ਕਿ ਜੋ ਕਿਤਾਬ ਵਾਲੇ ਨਹੀਂ ਹਨ ਉਨ੍ਹਾਂ ਦੇ ਸਬੰਧ ਵਿਚ ਸਾਡੇ ਉੱਪਰ ਕੋਈ ਦੋਸ਼ ਨਹੀਂ। ਉਹ ਅੱਲਾਹ ਦੇ ਉੱਪਰ ਝੂਠ ਮੜਦੇ ਹਨ, ਹਾਲਾਂਕਿ ਉਹ ਜਾਣਦੇ ਹਨ।

بَلَىٰ مَنْ أَوْفَىٰ بِعَهْدِهِ وَاتَّقَىٰ فَإِنَّ اللَّهَ يُحِبُّ الْمُتَّقِينَ(76)

 ਸਗੋਂ ਜਿਹੜਾ ਬੰਦਾ ਆਪਣੇ ਪ੍ਰਣ ਨੂੰ ਪੂਰਾ ਕਰੇ ਅਤੇ ਅੱਲਾਹ ਤੋਂ ਡਰੇ ਤਾਂ ਬੇਸ਼ੱਕ ਅੱਲਾਹ ਅਜਿਹੇ ਪ੍ਰਹੇਜ਼ਗਾਰਾਂ ਨੂੰ ਮਿੱਤਰ ਬਣਾਉਂਦਾ ਹੈ।

إِنَّ الَّذِينَ يَشْتَرُونَ بِعَهْدِ اللَّهِ وَأَيْمَانِهِمْ ثَمَنًا قَلِيلًا أُولَٰئِكَ لَا خَلَاقَ لَهُمْ فِي الْآخِرَةِ وَلَا يُكَلِّمُهُمُ اللَّهُ وَلَا يَنظُرُ إِلَيْهِمْ يَوْمَ الْقِيَامَةِ وَلَا يُزَكِّيهِمْ وَلَهُمْ عَذَابٌ أَلِيمٌ(77)

 ਜਿਹੜੇ ਲੋਕ ਅੱਲਾਹ ਦੇ ਵਚਨ ਅਤੇ ਆਪਣੀ ਸਹੁੰ ਨੂੰ ਥੋੜ੍ਹੇ ਮੁੱਲ ਉੱਪਰ ਵੇਚਦੇ ਹਨ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਹੀਂ। ਅੱਲਾਹ ਨਾ ਉਨ੍ਹਾਂ ਨਾਲ ਗੱਲ ਕਰੇਗਾ ਨਾ ਉਨ੍ਹਾਂ ਦੀ ਵੱਲ ਦੇਖੇਗਾ। ਕਿਆਮਤ ਦੇ ਦਿਨ ਨਾ ਉਨ੍ਹਾਂ ਨੂੰ ਪਵਿੱਤਰ ਕਰੇਗਾ। ਅਤੇ ਉਨ੍ਹਾਂ ਦੇ ਲਈ ਬਹੁਤ ਦੁੱਖ ਦਾਇਕ ਸਜ਼ਾ ਹੈ।

وَإِنَّ مِنْهُمْ لَفَرِيقًا يَلْوُونَ أَلْسِنَتَهُم بِالْكِتَابِ لِتَحْسَبُوهُ مِنَ الْكِتَابِ وَمَا هُوَ مِنَ الْكِتَابِ وَيَقُولُونَ هُوَ مِنْ عِندِ اللَّهِ وَمَا هُوَ مِنْ عِندِ اللَّهِ وَيَقُولُونَ عَلَى اللَّهِ الْكَذِبَ وَهُمْ يَعْلَمُونَ(78)

 ਉਨਾਂ ਵਿਚੋਂ ਕੂਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੀ ਜੀਭ ਨੂੰ ਕਿਤਾਬ ਪੜ੍ਹਦੇ ਹੋਏ (ਸ਼ਬਦਾਂ ਦਾ ਉਚਾਰਣ ਕਰਨ ਵਿੱਚ) ਮਰੋੜਦੇ ਹਨ ਤਾਂ ਕਿ ਤੁਸੀਂ ਉਸ ਨੂੰ ਕਿਤਾਬ ਵਿਚੋਂ ਸਮਝੋਂ। ਹਾਲਾਂਕਿ ਉਹ ਕਿਤਾਬ ਵਿਚੋਂ ਨਹੀਂ। ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਵੱਲੋਂ ਹੈ। ਹਾਲਾਂਕਿ ਇਹ ਅੱਲਾਹ ਦੇ ਵੱਲੋਂ ਨਹੀਂ। ਅਤੇ ਉਹ ਜਾਣ ਬੁੱਝ ਕੇ ਅੱਲਾਹ ਉੱਪਰ ਝੂਠ ਲਗਾਉਂਦੇ ਹਨ।

مَا كَانَ لِبَشَرٍ أَن يُؤْتِيَهُ اللَّهُ الْكِتَابَ وَالْحُكْمَ وَالنُّبُوَّةَ ثُمَّ يَقُولَ لِلنَّاسِ كُونُوا عِبَادًا لِّي مِن دُونِ اللَّهِ وَلَٰكِن كُونُوا رَبَّانِيِّينَ بِمَا كُنتُمْ تُعَلِّمُونَ الْكِتَابَ وَبِمَا كُنتُمْ تَدْرُسُونَ(79)

 ਕਿਸੇ ਮਨੁੱਖ ਦਾ ਇਹ ਕੰਮ ਨਹੀਂ ਕਿ ਅੱਲਾਹ ਉੱਸ ਨੂੰ ਕਿਤਾਬ, ਬ਼ੁੱਧ-ਬਿਬੇਕ ਅਤੇ ਪੈਗ਼ੰਬਰੀ ਦੇਵੇ ਅਤੇ ਉਹ ਲੋਕਾਂ ਨੂੰ ਇਹ ਕਹੇ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਮੇਰੇ ਬੰਦੇ ਬਣ ਜਾਉ। ਸਗੋਂ ਉਹ ਤਾਂ ਕਹੇਗਾ ਕਿ ਤੁਸੀਂ ਅੱਲਾਹ ਵਾਲੇ ਬਣੋ, ਕਿਉਂਕਿ ਤੁਸੀਂ ਦੂਸਰਿਆਂ ਨੂੰ ਕਿਤਾਬ ਦੀ ਸਿੱਖਿਆ ਦਿੰਦੇ ਹੋ ਅਤੇ ਖੁਦ ਵੀ ਉਸ ਨੂੰ ਪੜ੍ਹਦੇ ਹੋ।

وَلَا يَأْمُرَكُمْ أَن تَتَّخِذُوا الْمَلَائِكَةَ وَالنَّبِيِّينَ أَرْبَابًا ۗ أَيَأْمُرُكُم بِالْكُفْرِ بَعْدَ إِذْ أَنتُم مُّسْلِمُونَ(80)

 ਨਾ ਹੀ ਉਹ ਤੁਹਾਨੂੰ ਇਹ ਆਦੇਸ਼ ਦੇਵੇਗਾ ਕਿ ਤੁਸੀਂ ਫ਼ਰਿਸ਼ਤਿਆਂ ਅਤੇ ਪੈਗ਼ੰਬਰਾਂ ਨੂੰ ਰੱਬ ਸ਼ਣਾਓ। ਕੀ ਉਹ ਤੁਹਾਨੂੰ ਅਵੱਗਿਆ ਦਾ ਹੁਕਮ ਦੇਵੇਗਾ? (ਉਹ ਵੀ) ਇਸ ਦੇ ਬਾਅਦ ਕਿ ਤੁਸੀਂ ਇਸਲਾਮ ਧਾਰਨ ਕਰ ਚੁੱਕੇ ਹੋ।

وَإِذْ أَخَذَ اللَّهُ مِيثَاقَ النَّبِيِّينَ لَمَا آتَيْتُكُم مِّن كِتَابٍ وَحِكْمَةٍ ثُمَّ جَاءَكُمْ رَسُولٌ مُّصَدِّقٌ لِّمَا مَعَكُمْ لَتُؤْمِنُنَّ بِهِ وَلَتَنصُرُنَّهُ ۚ قَالَ أَأَقْرَرْتُمْ وَأَخَذْتُمْ عَلَىٰ ذَٰلِكُمْ إِصْرِي ۖ قَالُوا أَقْرَرْنَا ۚ قَالَ فَاشْهَدُوا وَأَنَا مَعَكُم مِّنَ الشَّاهِدِينَ(81)

 ਜਦੋਂ ਅੱਲਾਹ ਨੇ ਪੈਗੰਬਰਾਂ ਦਾ ਵਚਨ ਲਿਆ ਕਿ ਜੋ ਕੂਝ ਮੈ’ ਤੁਹਾਨੂੰ ਕਿਤਾਬ ਅਤੇ ਹਿਕਮਤ ਦਿੱਤੀ ਹੈ, ਫਿਰ ਤੁਹਾਡੇ ਪਾਸ ਪੈਗ਼ੰਬਰ ਆਏ, ਜੋ ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰੇ ਜੋ ਤੁਹਾਡੇ ਕੋਲ ਹਨ ਤਾਂ ਤੁਸੀਂ ਉਸ ਉੱਪਰ ਈਮਾਨ ਲਿਆਉਗੇ ਅਤੇ ਉਸ ਦੀ ਸਹਾਇਤਾ ਕਰੋਗੇ। ਅੱਲਾਹ ਨੇ ਕਿਹਾ ਕੀ ਇਸ ਨੂੰ ਮੰਨਦੇ ਹੋ ਅਤੇ ਇਸ ਉੱਪਰ ਵਚਨ-ਬੱਧ ਹੋਂ?ਉਨ੍ਹਾਂ ਨੇ ਕਿਹਾ, ਅਸੀਂ ਵਚਨ-ਬੱਧ ਹਾਂ। ਅਸੀਂ ਫ਼ਰਮਾਇਆ ਹੁਣ ਗਵਾਹ ਰਹੋ ਅਤੇ ਮੈਂ ਵੀ ਤੁਹਾਡੇ ਨਾਲ ਗਵਾਹ ਹਾਂ।

فَمَن تَوَلَّىٰ بَعْدَ ذَٰلِكَ فَأُولَٰئِكَ هُمُ الْفَاسِقُونَ(82)

 ਫਿਰ ਜਿਹੜਾ ਬੰਦਾ ਫਿਰ ਜਾਏ ਤਾਂ ਅਜਿਹੇ ਲੋਕ ਨ-ਸ਼ੁਕਰੇ ਹਨ।

أَفَغَيْرَ دِينِ اللَّهِ يَبْغُونَ وَلَهُ أَسْلَمَ مَن فِي السَّمَاوَاتِ وَالْأَرْضِ طَوْعًا وَكَرْهًا وَإِلَيْهِ يُرْجَعُونَ(83)

 ਕੀ ਇਹ ਲੋਕ ਅੱਲਾਹ ਦੇ ਦੀਨ ਤੋਂ ਬਿਨਾ ਕੋਈ ਹੋਰ ਦੀਨ ਚਾਹੁੰਦੇ ਹਨ। ਹਾਲਾਂਕਿ ਸਭ ਉਸ ਦੇ ਹੀ ਅਗਿਆਕਾਰੀ ਹਨ, ਜਿਹੜਾ ਕੁਝ ਆਕਾਸ਼ ਅਤੇ ਧਰਤੀ ਵਿਚ ਹੈ, ਇੱਛਾ ਨਾਲ ਜਾਂ ਅਣਇੱਛਾ ਨਾਲ ਸਾਰੇ ਉਸ ਦੇ ਵੱਲ ਹੀ ਮੌੜੇ ਜਾਣਗੇ।

قُلْ آمَنَّا بِاللَّهِ وَمَا أُنزِلَ عَلَيْنَا وَمَا أُنزِلَ عَلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَمَا أُوتِيَ مُوسَىٰ وَعِيسَىٰ وَالنَّبِيُّونَ مِن رَّبِّهِمْ لَا نُفَرِّقُ بَيْنَ أَحَدٍ مِّنْهُمْ وَنَحْنُ لَهُ مُسْلِمُونَ(84)

 ਆਖੋ ਕਿ ਅਸੀਂ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਉੱਪਰ ਜੋ ਸਾਡੇ ਉੱਪਰ ਅਤੇ ਯਕੂਬ ਦੀ ਸੰਤਾਨ ਉੱਪਰ ਉਤਾਰਿਆ ਗਿਆ। ਜਿਹੜਾ ਮੂਸਾ, ਈਸਾ ਅਤੇ ਬਾਕੀ ਹੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਵੱਲੋਂ ਦਿੱਤਾ ਗਿਆ। ਅਸੀਂ ਉਨ੍ਹਾਂ ਦੇ ਵਿਚ ਭੇਦ ਨਹੀਂ ਕਰਦੇ। ਅਸੀਂ ਉਸੇ ਦੇ ਅਗਿਆਕਾਰੀ ਹਾਂ।

وَمَن يَبْتَغِ غَيْرَ الْإِسْلَامِ دِينًا فَلَن يُقْبَلَ مِنْهُ وَهُوَ فِي الْآخِرَةِ مِنَ الْخَاسِرِينَ(85)

 ਜਿਹੜਾ ਬੰਦਾ ਇਸਲਾਮ ਤੋਂ ਬਿਨ੍ਹਾਂ ਕਿਸੇ ਹੋਰ ਦੀਨ ਨੂੰ ਚਾਹੇਗਾ ਤਾਂ ਉਹ ਉਸ ਤੋਂ ਕਦੇ ਵੀ ਸਵੀਕਾਰ ਨਾ ਕੀਤਾ ਜਾਏਗਾ ਅਤੇ ਉਹ ਪ੍ਰਲੋਕ ਵਿਚ ਬਦਕਿਸਮਤਾਂ ਵਿਚੋਂ ਹੋਵੇਗਾ।

كَيْفَ يَهْدِي اللَّهُ قَوْمًا كَفَرُوا بَعْدَ إِيمَانِهِمْ وَشَهِدُوا أَنَّ الرَّسُولَ حَقٌّ وَجَاءَهُمُ الْبَيِّنَاتُ ۚ وَاللَّهُ لَا يَهْدِي الْقَوْمَ الظَّالِمِينَ(86)

 ਅੱਲਾਹ ਕਿਉਂ ਇਹੋ ਜਿਹੇ ਲੋਕਾਂ ਨੂੰ ਚੰਗਾ ਮਾਰਗ ਪ੍ਰਦਾਨ ਕਰੇਗਾ ਜਿਹੜੇ ਈਮਾਨ ਲਿਆਉਣ ਦੇ ਬਾਅਦ ਅਵੱਗਿਆਕਾਰੀ ਹੋ ਗਏ। ਜਦੋਂ ਕਿ ਉਹ ਗਵਾਹੀ ਦੇ ਜ਼ੁੱਕੇ ਕਿ ਇਹ ਰਸੂਲ ਸੱਚਾ ਹੈ ਅਤੇ ਉਸ ਦੇ ਪਾਸ ਖੁੱਲ੍ਹੀਆ ਨਿਸ਼ਾਨੀਆਂ ਆ ਚੁੱਕੀਆਂ ਹਨ। ਅੱਲਾਹ ਅਤਿਆਚ਼ਾਰੀਆਂ ਦਾ ਮਾਰਗ ਦਰਸ਼ਨ ਨਹੀ ਕਰਦਾ।

أُولَٰئِكَ جَزَاؤُهُمْ أَنَّ عَلَيْهِمْ لَعْنَةَ اللَّهِ وَالْمَلَائِكَةِ وَالنَّاسِ أَجْمَعِينَ(87)

 ਇਹੋ ਜਿਹੇ ਲੋਕਾਂ ਦੀ ਸਜ਼ਾ ਇਹ ਹੈ ਕਿ ਉਨ੍ਹਾਂ ਉੱਪਰ ਅੱਲਾਹ, ਉਸ ਦੇ ਫ਼ਰਿਸ਼ਤਿਆਂ ਦੀ ਅਤੇ ਸਾਰੇ ਮਨੁੱਖਾਂ ਦੀ ਲਾਹਣਤ ਹੋਵੇਗੀ।

خَالِدِينَ فِيهَا لَا يُخَفَّفُ عَنْهُمُ الْعَذَابُ وَلَا هُمْ يُنظَرُونَ(88)

 ਉਹ ਉਸ ਵਿਚ ਸਦੀਵੀ’ ਰਹਿਣਗੇ ਨਾ ਉਨ੍ਹਾਂ ਦੀ ਸਜ਼ਾ ਘੱਟ ਕੀਤੀ ਜਾਏਗੀ ਤੇ ਨਾ ਉਨ੍ਹਾਂ ਨੂੰ ਮੌਕਾ ਦਿੱਤਾ ਜਾਏਗਾ।

إِلَّا الَّذِينَ تَابُوا مِن بَعْدِ ذَٰلِكَ وَأَصْلَحُوا فَإِنَّ اللَّهَ غَفُورٌ رَّحِيمٌ(89)

 ਹਾਂ ਜਿਹੜੇ ਲੋਕ ਉਸ ਦੇ ਬਾਅਦ ਤੌਬਾ (ਖਿਮਾ ਜਾਚਨਾ) ਕਰ ਲੈਣ ਅਤੇ ਆਪਣਾ ਹੈ।

إِنَّ الَّذِينَ كَفَرُوا بَعْدَ إِيمَانِهِمْ ثُمَّ ازْدَادُوا كُفْرًا لَّن تُقْبَلَ تَوْبَتُهُمْ وَأُولَٰئِكَ هُمُ الضَّالُّونَ(90)

 ਬੇਸ਼ੱਕ ਜਿਹੜੇ ਲੋਕ ਈਮਾਨ ਲਿਆਉਣ ਦੇ ਬਾਅਦ ਇਨਕਾਰੀ ਹੋ ਗਏ ਅਤੇ ਫਿਰ ਕੁਫ਼ਰ ਵੱਲ ਵੱਧਦੇ ਰਹੇ, ਉਨ੍ਹਾਂ ਦੀ ਖ਼ਿਮਾ ਕਦੇ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਹੀ ਲੋਕ ਭਟਕੇ ਹੋਏ ਹਨ।

إِنَّ الَّذِينَ كَفَرُوا وَمَاتُوا وَهُمْ كُفَّارٌ فَلَن يُقْبَلَ مِنْ أَحَدِهِم مِّلْءُ الْأَرْضِ ذَهَبًا وَلَوِ افْتَدَىٰ بِهِ ۗ أُولَٰئِكَ لَهُمْ عَذَابٌ أَلِيمٌ وَمَا لَهُم مِّن نَّاصِرِينَ(91)

 ਬੇਸ਼ੱਕ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਅਵੱਗਿਆ ਦੀ ਹਾਲਤ ਵਿਚ ਮੌਤ ਪਾ ਗਏ ਜੇਕਰ ਉਹ ਧਰਤੀ ਦੇ ਬਰਾਬਰ ਸੋਨਾ ਵੀ ਬਦਲੇ ਵਿਚ ਦੇ ਦੇਣ ਤਾਂ ਸਵੀਕਾਰ ਨਹੀ’ ਕੀਤਾ ਜਾਏਗਾ। ਉਨ੍ਹਾਂ ਲਈ ਅਸਹਿਣਯੋਗ ਸਜ਼ਾ ਹੈ ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ’ ਹੋਵੇਗਾ।

لَن تَنَالُوا الْبِرَّ حَتَّىٰ تُنفِقُوا مِمَّا تُحِبُّونَ ۚ وَمَا تُنفِقُوا مِن شَيْءٍ فَإِنَّ اللَّهَ بِهِ عَلِيمٌ(92)

 ਤੁਸੀਂ ਕਦੇ ਵੀ ਨੇਕੀ ਨੂੰ ਨਹੀਂ’ ਪਹੁੰਚ ਸਕਦੇ ਜਦੋਂ ਤੱਕ ਤੁਸੀ’ ਉਨ੍ਹਾਂ ਵਸਤੂਆਂ ਵਿਚੋਂ ਨਾ ਖਰਚ ਕਰੋਂ ਜਿਨ੍ਹਾਂ ਨੂੰ ਤੁਸੀਂ ਪਿਆਰੀਆਂ ਰੱਖਦੇ ਹੋ। ਜਿਹੜੀ ਵਸਤੂ ਵੀ ਤੁਸੀਂ ਖਰਚ ਕਰੋਗੇ ਅੱਲਾਹ ਉਸ ਤੋਂ ਭਲੀਭਾਂਤ ਜਾਣੁ ਹੈ।

۞ كُلُّ الطَّعَامِ كَانَ حِلًّا لِّبَنِي إِسْرَائِيلَ إِلَّا مَا حَرَّمَ إِسْرَائِيلُ عَلَىٰ نَفْسِهِ مِن قَبْلِ أَن تُنَزَّلَ التَّوْرَاةُ ۗ قُلْ فَأْتُوا بِالتَّوْرَاةِ فَاتْلُوهَا إِن كُنتُمْ صَادِقِينَ(93)

 ਖਾਣ ਦੀਆਂ ਸਾਰੀਆਂ ਚੀਜ਼ਾਂ (ਜੋ ਹਜ਼ਰਤ ਮੁਹੰਮਦ ਦੇ ਪੰਥ ਵਿਚ ਜਾਇਜ਼ ਹਨ) ਇਸਰਾਈਲ ਦੀ ਸੰਤਾਨ ਲਈ ਹਲਾਲ ਸਨ, ਬਿਨ੍ਹਾਂ ਉਸ ਦੇ ਜੋਂ ਇਸਰਾਈਲ (ਯਕੂਬ) ਨੇ ਆਪਣੇ ਉੱਪਰ ਹਰਾਮ ਕਰ ਲਿਆ ਸੀ, ਇਸ ਤੋਂ ਪਹਿਲਾਂ ਕਿ ਤੌਰੇਤ ਉਤਰੇ। ਆਖੋ ਕਿ ਤੌਰੇਤ ਲਿਆਉ ਤੇ ਉਸ ਨੂੰ ਪੜ੍ਹੋ ਜੇਕਰ ਤੁਸੀਂ ਸੱਚੇ ਹੋ।

فَمَنِ افْتَرَىٰ عَلَى اللَّهِ الْكَذِبَ مِن بَعْدِ ذَٰلِكَ فَأُولَٰئِكَ هُمُ الظَّالِمُونَ(94)

 ਇਸ ਦੇ ਬਾਅਦ ਵੀ ਜਿਹੜੇ ਲੋਕ ਅੱਲਾਹ ਉੱਪਰ ਝੂਠ ਬੰਨ੍ਹਣ ਉਹ ਅਤਿਆਚਾਰੀ ਹਨ।

قُلْ صَدَقَ اللَّهُ ۗ فَاتَّبِعُوا مِلَّةَ إِبْرَاهِيمَ حَنِيفًا وَمَا كَانَ مِنَ الْمُشْرِكِينَ(95)

 ਆਖੋ ਅੱਲਾਹ ਨੇ ਸੱਚ ਕਿਹਾ। ਹੁਣ ਇਬਰਾਹੀਮ ਦੇ ਧਰਮ ਦਾ ਪਾਲਣ ਕਰੋ ਜੋ ਇੱਕੋਂ ਸੀ ਅਤੇ ਉਹ ਸ਼ਿਰਕ (ਸ਼ਰੀਕ ਬਣਾਉਣਾ) ਕਰਨ ਵਾਲਾ ਨਹੀਂ ਸੀ।

إِنَّ أَوَّلَ بَيْتٍ وُضِعَ لِلنَّاسِ لَلَّذِي بِبَكَّةَ مُبَارَكًا وَهُدًى لِّلْعَالَمِينَ(96)

 ਬੇਸ਼ੱਕ ਪਹਿਲਾ ਘਰ ਜਿਹੜਾ ਲੋਕਾਂ ਲਈ ਬਣਾਇਆ ਗਿਆ ਉਹ ਹੀ ਹੈ ਜਿਹੜਾ ਮੱਕਾ ਵਿਚ ਹੈ, ਬਰਕਤ ਵਾਲਾ ਅਤੇ ਸੰਪੂਰਨ ਵਿਸ਼ਵ ਦੇ ਲਈ ਮਾਰਗ ਵਰਸ਼ਨ ਦਾ ਕੇਂਦਰ।

فِيهِ آيَاتٌ بَيِّنَاتٌ مَّقَامُ إِبْرَاهِيمَ ۖ وَمَن دَخَلَهُ كَانَ آمِنًا ۗ وَلِلَّهِ عَلَى النَّاسِ حِجُّ الْبَيْتِ مَنِ اسْتَطَاعَ إِلَيْهِ سَبِيلًا ۚ وَمَن كَفَرَ فَإِنَّ اللَّهَ غَنِيٌّ عَنِ الْعَالَمِينَ(97)

 ਇਸ ਵਿਚ ਖੁੱਲ੍ਹੀਆਂ ਹੋਈਆਂ ਨਿਸ਼ਾਨੀਆਂ ਹਨ, ਮੁਕਾਮ-ਏ-ਇਬਰਾਹੀਮ (ਇਬਰਾਹੀਮ ਦੇ ਖੜੇ ਹੋਣ ਦੀ ਥਾਂ) ਹੈ ਜਿਹੜੇ ਉਸ ਵਿਚ ਪ੍ਰਵੇਸ਼ ਹੋ ਜਾਣ ਉਹ ਸੁਰੱਖਿਅਤ ਹੋ ਗਏ, ਲੋਕਾਂ ਉੱਪਰ ਅੱਲਾਹ ਦਾ ਇਹ ਅਧਿਕਾਰ ਹੈ ਕਿ ਜਿਹੜਾ ਇਸ ਘਰ ਤੱਕ ਪਹੁੰਚਣ ਦੀ ਸਮੱਰਥਾ ਰੱਖਦਾ ਹੈ ਉਹ ਇਸ ਦਾ ਹੱਜ ਕਰੇ ਅਤੇ ਜੇ ਕੋਈ ਬੇਮੁੱਖ ਹੋਇਆ ਤਾਂ ਅੱਲਾਹ ਸੰਪੂਰਨ ਸੰਸਾਰ ਵਾਲਿਆਂ ਤੋਂ ਬੇਪ੍ਰਵਾਹ ਹੈ।

قُلْ يَا أَهْلَ الْكِتَابِ لِمَ تَكْفُرُونَ بِآيَاتِ اللَّهِ وَاللَّهُ شَهِيدٌ عَلَىٰ مَا تَعْمَلُونَ(98)

 ਆਖੋ ਹੇ ਕਿਤਾਬ ਵਾਲਿਓ! ਤੁਸੀਂ ਕਿਉਂ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਹੋ ਹਾਲਾਂਕਿ ਅੱਲਾਹ ਦੇਖ ਰਿਹਾ ਹੈ, ਜੋ ਕੁਝ ਤੁਸੀਂ ਕਰਦੇ ਹੋ।

قُلْ يَا أَهْلَ الْكِتَابِ لِمَ تَصُدُّونَ عَن سَبِيلِ اللَّهِ مَنْ آمَنَ تَبْغُونَهَا عِوَجًا وَأَنتُمْ شُهَدَاءُ ۗ وَمَا اللَّهُ بِغَافِلٍ عَمَّا تَعْمَلُونَ(99)

 ਕਹੋ ਹੇ ਕਿਤਾਬ ਵਾਲਿਓ! ਤੁਸੀਂ ਈਮਾਨ ਲਿਆਉਣ ਵਾਲਿਆਂ ਨੂੰ ਅੱਲਾਹ ਦੇ ਮਾਰਗ ਵਿਚੋਂ’ ਕਿਉਂ ਰੋਕਦੇ ਹੋ ਤੁਸੀਂ ਉਸ ਵਿਚ ਕਮੀ ਲੱਭਦੇ ਹੋ ਹਾਲਾਂਕਿ ਤੁਸੀਂ ਗਵਾਹ ਬਣਾਏ ਗਏ ਹੋ। ਅੱਲਾਹ ਤੁਹਾਡੇ ਕਰਮਾਂ ਤੋਂ ਅਣਜਾਨ ਨਹੀਂ।

يَا أَيُّهَا الَّذِينَ آمَنُوا إِن تُطِيعُوا فَرِيقًا مِّنَ الَّذِينَ أُوتُوا الْكِتَابَ يَرُدُّوكُم بَعْدَ إِيمَانِكُمْ كَافِرِينَ(100)

 ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ ਵਿਚੋਂ (ਈਸਾਈ ਅਤੇ ਯਹੂਦੀ) ਇੱਕ ਸਮੂਹ ਦੀ ਗੱਲ ਮੰਨ ਲਵੋਂਗੇ ਤਾਂ ਉਹ ਤੁਹਾਨੂੰ ਈਮਾਨ ਦੇ ਬਾਅਦ ਫਿਰ ਮੁਨਕਰ ਬਣਾ ਦੇਣਗੇ।

وَكَيْفَ تَكْفُرُونَ وَأَنتُمْ تُتْلَىٰ عَلَيْكُمْ آيَاتُ اللَّهِ وَفِيكُمْ رَسُولُهُ ۗ وَمَن يَعْتَصِم بِاللَّهِ فَقَدْ هُدِيَ إِلَىٰ صِرَاطٍ مُّسْتَقِيمٍ(101)

 ਤੁਸੀਂ ਕਿਸ ਤਰ੍ਹਾਂ ਅਵੱਗਿਆ ਕਰੋਗੇ ਹਾਲਾਂਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾ ਰਹੀਆਂ ਹਨ ਅਤੇ ਤੁਹਾਡੇ ਵਿੱਚ ਉਨ੍ਹਾਂ ਦਾ ਰਸੂਲ ਮੌਜੂਦ ਹੈ ਜਿਹੜਾ ਬੰਦਾ ਅੱਲਾਹ ਨੂੰ ਦ੍ਰਿੜਤਾ ਨਾਲ ਪਕੜੇਗਾ ਤਾਂ ਉਹ ਸਿੱਧੇ ਰਸਤੇ ਉੱਪਰ ਪਹੁੰਚ ਗਿਆ।

يَا أَيُّهَا الَّذِينَ آمَنُوا اتَّقُوا اللَّهَ حَقَّ تُقَاتِهِ وَلَا تَمُوتُنَّ إِلَّا وَأَنتُم مُّسْلِمُونَ(102)

 ਹੇ ਈਮਾਨ ਵਾਲਿਓ ਅੱਲਾਹ ਤੋਂ ਡਰੋ ਜਿਵੇਂ ਕਿ ਉਸ ਤੋਂ ਡਰਣਾ ਚਾਹੀਦਾ ਹੈ। ਤੁਹਾਨੂੰ ਮੌਤ ਨਾ ਆਏ ਪਰੰਤੂ ਇਸ ਹਾਲਤ ਵਿਚ ਕਿ ਤੁਸੀਂ ਮੁਸਲਿਮ ਹੋ।

وَاعْتَصِمُوا بِحَبْلِ اللَّهِ جَمِيعًا وَلَا تَفَرَّقُوا ۚ وَاذْكُرُوا نِعْمَتَ اللَّهِ عَلَيْكُمْ إِذْ كُنتُمْ أَعْدَاءً فَأَلَّفَ بَيْنَ قُلُوبِكُمْ فَأَصْبَحْتُم بِنِعْمَتِهِ إِخْوَانًا وَكُنتُمْ عَلَىٰ شَفَا حُفْرَةٍ مِّنَ النَّارِ فَأَنقَذَكُم مِّنْهَا ۗ كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَهْتَدُونَ(103)

 ਸਾਰੇ ਮਿਲ ਕੇ ਅੱਲਾਹ ਦੀ ਰੱਸੀ ਨੂੰ ਦ੍ਰਿੜਤਾ ਨਾਲ ਪਕੜ ਲਵੋ ਅਤੇ ਫੁੱਟ ਨਾ ਪਾਉ। ਅੱਲਾਹ ਦੇ ਇਹ ਉਪਕਾਰ ਆਪਣੇ ਉੱਪਰ ਯਾਦ ਰੱਖੋਂ ਕਿ ਤੁਸੀਂ ਇੱਕ ਦੂਸਰੇ ਦੇ ਦੁਸ਼ਮਣ ਸੀ। ਫਿਰ ਉਸ ਨੇ ਤੁਹਾਡੇ ਦਿਲਾਂ ਵਿਚ ਪ੍ਰੇਮ ਦੀ ਭਾਵਨਾ ਜਗਾ ਦਿੱਤੀ। ਫਿਰ ਤੁਸੀਂ ਉਸ ਦੀ ਕਿਰਪਾ ਨਾਲ ਭਰਾ ਭਰਾ ਬਣ ਗਏ। ਤੁਸੀ’ ਅੱਗ ਦੇ ਖੱਡੇ ਦੇ ਕਿਨਾਰੇ ਖੜ੍ਹੇ ਸੀ ਤਾਂ ਅੱਲਾਹ ਨੇ ਤੁਹਾਨੂੰ ਉਸ ਤੋਂ ਬਚਾ ਲਿਆ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੀਆਂ ਨਿਸ਼ਾਨੀਆਂ ਬਿਆਨ ਕਰਦਾ ਹੈ, ਤਾਂ ਕਿ ਤੁਸੀਂ ਮਾਰਗ ਪਾਉ।

وَلْتَكُن مِّنكُمْ أُمَّةٌ يَدْعُونَ إِلَى الْخَيْرِ وَيَأْمُرُونَ بِالْمَعْرُوفِ وَيَنْهَوْنَ عَنِ الْمُنكَرِ ۚ وَأُولَٰئِكَ هُمُ الْمُفْلِحُونَ(104)

 ਤੁਹਾਡੇ ਉੱਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਵਿਚ ਇੱਕ ਸਮੂਹ ਹੋਵੇ ਜਿਹੜਾ ਨੇਕੀ ਦੇ ਵੱਲ ਬੁਲਾਵੇ ਪੜ੍ਹਾਈ ਦਾ ਆਦੇਸ਼ ਦੇਵੇ, ਬੁਰਾਈ ਤੋਂ ਰੋਕੇ। ਅਜਿਹੇ ਲੋਕ ਹੀ ਸਫ਼ਲ ਹੋਣਗੇ।

وَلَا تَكُونُوا كَالَّذِينَ تَفَرَّقُوا وَاخْتَلَفُوا مِن بَعْدِ مَا جَاءَهُمُ الْبَيِّنَاتُ ۚ وَأُولَٰئِكَ لَهُمْ عَذَابٌ عَظِيمٌ(105)

 ਉਨ੍ਹਾਂ ਲੋਕਾਂ ਦੀ ਤਰ੍ਹਾਂ ਨਾ ਹੋ ਜਾਣਾ ਜਿਹੜੇ ਸੰਪਰਦਾਵਾਂ ਵਿਚ ਵੰਡੇ ਗਏ ਅਤੇ ਆਪਿਸ ਵਿਚ ਮੱਤਭੇਦ ਕਰ ਲਿਆ, ਇਸ ਦੇ ਬਾਅਦ ਕਿ ਉਨ੍ਹਾਂ ਦੇ ਪਾਸ ਸਪੱਸ਼ਟ ਹੁਕਮ ਆ ਚੁੱਕੇ ਸਨ। ਉਨ੍ਹਾਂ ਲਈ ਇਹ ਬੜੀ ਸਜ਼ਾ ਹੈ।

يَوْمَ تَبْيَضُّ وُجُوهٌ وَتَسْوَدُّ وُجُوهٌ ۚ فَأَمَّا الَّذِينَ اسْوَدَّتْ وُجُوهُهُمْ أَكَفَرْتُم بَعْدَ إِيمَانِكُمْ فَذُوقُوا الْعَذَابَ بِمَا كُنتُمْ تَكْفُرُونَ(106)

 ਜਿਸ ਦਿਨ ਕੂਝ ਚਿਹਰੇ ਚਮਕਦਾਰ ਹੋਣਗੇ ਅਤੇ ਕੁਝ ਚਿਹਰੇ ਕਾਲੇ ਹੋਣਗੇ ਤਾਂ ਜਿਨ੍ਹਾਂ ਦੇ ਚੇਹਰੇ ਕਾਲੇ ਹੋਣਗੇ ਉਨ੍ਹਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਆਪਣੇ ਈਮਾਨ ਤੋਂ ਬਾਅਦ ਅਵੱਗਿਆਕਾਰੀ ਹੋ ਗਏ ’ਤਾਂ ਹੁਣ ਚਖੋ ਸਜ਼ਾ ਆਪਣੇ ਕੁਫ਼ਰ ਦੇ ਕਾਰਨ।

وَأَمَّا الَّذِينَ ابْيَضَّتْ وُجُوهُهُمْ فَفِي رَحْمَةِ اللَّهِ هُمْ فِيهَا خَالِدُونَ(107)

 ਜਿਨ੍ਹਾਂ ਦੇ ਚੇਹਰੇ ਚਮਕਦਾਰ ਹੋਣਗੇ ਉਹ ਅੱਲਾਹ ਦੀ ਰਹਿਮਤ ਵਿਚ ਹੋਣਗੇ ਅਤੇ ਉਸ ਵਿਚ ਹਮੇਸ਼ਾ ਰਹਿਣਗੇ।

تِلْكَ آيَاتُ اللَّهِ نَتْلُوهَا عَلَيْكَ بِالْحَقِّ ۗ وَمَا اللَّهُ يُرِيدُ ظُلْمًا لِّلْعَالَمِينَ(108)

 ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਸੱਚਾਈ ਦੇ ਨਾਲ ਸੁਣਾ ਰਹੇ ਹਾਂ। ਅੱਲਾਹ ਸੰਸਾਰ ਵਾਲਿਆਂ ਉੱਪਰ ਅਤਿਆਜ਼ਾਰ ਨਹੀਂ ਚਾਹੁੰਦਾ।

وَلِلَّهِ مَا فِي السَّمَاوَاتِ وَمَا فِي الْأَرْضِ ۚ وَإِلَى اللَّهِ تُرْجَعُ الْأُمُورُ(109)

 ਜੋ ਕੁਝ ਆਕਾਸ਼ਾਂ ਵਿਚ ਹੈ ਅਤੇ ਜੋ ਕੁਝ ਧਰਤੀ ਵਿਚ ਹੈ ਸਭ ਅੱਲਾਹ ਦੇ ਲਈ ਹੈ ਅਤੇ ਸਾਰੇ ਮਾਮਲੇ ਅੱਲਾਹ ਦੇ ਹੀ ਸਾਹਮਣੇ ਪੇਸ਼ ਕੀਤੇ ਜਾਣਗੇ।

كُنتُمْ خَيْرَ أُمَّةٍ أُخْرِجَتْ لِلنَّاسِ تَأْمُرُونَ بِالْمَعْرُوفِ وَتَنْهَوْنَ عَنِ الْمُنكَرِ وَتُؤْمِنُونَ بِاللَّهِ ۗ وَلَوْ آمَنَ أَهْلُ الْكِتَابِ لَكَانَ خَيْرًا لَّهُم ۚ مِّنْهُمُ الْمُؤْمِنُونَ وَأَكْثَرُهُمُ الْفَاسِقُونَ(110)

 ਹੁਣ ਤੁਸੀਂ ਸਰਵਸ੍ਰੇਸ਼ਟ ਵਰਗ ਹੋ ਜਿਨ੍ਹਾਂ ਨੂੰ ਲੋਕਾਂ ਦੇ ਲਈ ਕੱਢਿਆ ਗਿਆ ਹੈ। ਤੁਸੀਂ ਨੇਕੀ ਦਾ ਆਦੇਸ਼ ਦਿੰਦੇ ਹੋ ਅਤੇ ਬੁਰਾਈ ਤੋਂ ਰੋਕਦੇ ਹੋ। ਤੁਸੀਂ ਅੱਲਾਹ ਉੱਪਰ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਅਤੇ ਇਸਾਈ) ਵੀ ਈਮਾਨ ਲਿਆਉਂਦੇ ਤਾਂ ਉਨ੍ਹਾਂ ਲਈ ਵਧੀਆ ਹੁੰਦਾ। ਉਨ੍ਹਾਂ ਵਿਚ ਕੁਝ ਈਮਾਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀ’ਂ ਜ਼ਿਆਦਾਤਰ ਅਵੱਗਿਆਕਾਰੀ ਹਨ।

لَن يَضُرُّوكُمْ إِلَّا أَذًى ۖ وَإِن يُقَاتِلُوكُمْ يُوَلُّوكُمُ الْأَدْبَارَ ثُمَّ لَا يُنصَرُونَ(111)

 ਉਹ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਸਵਾਏ ਕੁਝ ਦੁੱਖ ਦੇ। ਜੇਕਰ ਉਹ ਤੁਹਾਡੇ ਨਾਲ ਯੂੱਧ ਕਰਨਗੇ ਤਾਂ ਉਹ ਤੁਹਾਨੂੰ ਪਿੱਠ ਦਿਖਾਉਣਗੇ। ਫਿਰ ਉਨ੍ਹਾਂ ਨੂੰ ਸਹਾਇਤਾ ਵੀ ਨਹੀਂ ਪਹੁੰਚੇਗੀ। ਉਨ੍ਹਾਂ ਉੱਪਰ ਥੋਪ ਦਿੱਤਾ ਗਿਆ ਅਪਮਾਨ, ਚਾਹੇ ਉਹ ਕਿਤੇ ਵੀ ਪਾਏ ਜਾਣ, ਬਿਨ੍ਹਾਂ ਇਸ ਦੇ ਅੱਲਾਹ ਦੇ ਵੱਲੋਂ ਕੋਈ ਅਹਿਦ (ਵਜ਼ਨ) ਹੋਵੇ ਜਾਂ ਲੋਕਾਂ ਦੇ ਵਲੋਂ ਕੋਈ ਅਹਿਦ ਹੋਵੇ ਅਤੇ ਉਹ ਅੱਲਾਹ ਦੇ ਕ੍ਰੋਧ ਦੇ ਅਧਿਕਾਰੀ ਹੋ ਗਏ ਅਤੇ

ضُرِبَتْ عَلَيْهِمُ الذِّلَّةُ أَيْنَ مَا ثُقِفُوا إِلَّا بِحَبْلٍ مِّنَ اللَّهِ وَحَبْلٍ مِّنَ النَّاسِ وَبَاءُوا بِغَضَبٍ مِّنَ اللَّهِ وَضُرِبَتْ عَلَيْهِمُ الْمَسْكَنَةُ ۚ ذَٰلِكَ بِأَنَّهُمْ كَانُوا يَكْفُرُونَ بِآيَاتِ اللَّهِ وَيَقْتُلُونَ الْأَنبِيَاءَ بِغَيْرِ حَقٍّ ۚ ذَٰلِكَ بِمَا عَصَوا وَّكَانُوا يَعْتَدُونَ(112)

 ਉਨ੍ਹਾਂ ਉੱਪਰ ਨੀਚਤਾ ਥੋਪ ਦਿੱਤੀ ਗਈ। ਇਹ ਇਸ ਲਈ ਕਿ ਉਹ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ ਅਤੇ ਉਨ੍ਹਾਂ ਨੇ ਧੈਗ਼ੰਬਰਾਂ ਦਾ ਨਜਾਇਜ਼ ਰੂਪ ਨਾਲ ਕਤਲ ਕੀਤਾ। ਇਹ ਇਸ ਕਾਰਨ ਹੋਇਆ ਕਿ ਉਨ੍ਹਾਂ ਨੇ ਅਵੱਗਿਆ ਕੀਤੀ ਅਤੇ ਉਹ ਹੱਦਾਂ ਤੋਂ ਅੱਗੇ ਵੱਧ ਜਾਂਦੇ ਸੀ।

۞ لَيْسُوا سَوَاءً ۗ مِّنْ أَهْلِ الْكِتَابِ أُمَّةٌ قَائِمَةٌ يَتْلُونَ آيَاتِ اللَّهِ آنَاءَ اللَّيْلِ وَهُمْ يَسْجُدُونَ(113)

 ਸਾਰੇ ਕਿਤਾਬ ਵਾਲੇ (ਯਹੂਦੀ ਅਤੇ ਇਸਾਈ) ਬਰਾਬਰ ਨਹੀਂ ਉਨ੍ਹਾਂ ਵਿਚੋਂ ਇਕ ਸਮੂਹ ਆਪਣੇ ਪ੍ਰਣ ਉੱਪਰ ਅਟੱਲ ਹੈ। ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ ਪੜ੍ਹਦੇ ਹਨ ਅਤੇ ਸਿਜਦਾ ਕਰਦੇ ਹਨ।

يُؤْمِنُونَ بِاللَّهِ وَالْيَوْمِ الْآخِرِ وَيَأْمُرُونَ بِالْمَعْرُوفِ وَيَنْهَوْنَ عَنِ الْمُنكَرِ وَيُسَارِعُونَ فِي الْخَيْرَاتِ وَأُولَٰئِكَ مِنَ الصَّالِحِينَ(114)

 ਉਹ ਅੱਲਾਹ ਉੱਪਰ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਰੱਖਦੇ ਹਨ ਅਤੇ ਨੇਕੀ ਦਾ ਆਦੇਸ਼ ਦਿੰਦੇ ਹਨ ਬੁਰਾਈ ਤੋਂ ਰੋਕਦੇ ਹਨ ਅਤੇ ਭਲਾਈ ਦੇ ਕੰਮਾਂ ਵੱਲ ਭੱਜਦੇ ਹਨ। ਇਹ ਨੇਕ ਲੋਕ ਹਨ।

وَمَا يَفْعَلُوا مِنْ خَيْرٍ فَلَن يُكْفَرُوهُ ۗ وَاللَّهُ عَلِيمٌ بِالْمُتَّقِينَ(115)

 ਜਿਹੜੇ ਨੇਕੀ ਵੀ ਉਹ ਕਰਨਗੇ ਉਨ੍ਹਾਂ ਦੀ ਉਮੀਦ ਨਾ ਕੀਤੀ ਜਾਏਗੀ ਅਤੇ ਅੱਲਾਹ ਸੰਜਮੀਆਂ ਨੂੰ ਭਲੀਭਾਂਤ ਜਾਣਦਾ ਹੈ।

إِنَّ الَّذِينَ كَفَرُوا لَن تُغْنِيَ عَنْهُمْ أَمْوَالُهُمْ وَلَا أَوْلَادُهُم مِّنَ اللَّهِ شَيْئًا ۖ وَأُولَٰئِكَ أَصْحَابُ النَّارِ ۚ هُمْ فِيهَا خَالِدُونَ(116)

 ਬੇਸ਼ੱਕ ਜਿਨ੍ਹਾਂ ਲੋਕਾਂ ਨੇ ਬੁਠਲਾਇਆ ਤਾਂ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੀ ਸੰਪਤੀ ਅਤੇ ਔਲਾਦ ਕੋਈ ਕੰਮ ਨਾ ਆਏਗੀ। ਉਹ ਲੋਕ ਨਰਕ ਵਾਲੇ ਹਨ ਉਹ ਉਸ ਵਿਚ ਹਮੇਸ਼ਾ ਰਹਿਣਗੇ।

مَثَلُ مَا يُنفِقُونَ فِي هَٰذِهِ الْحَيَاةِ الدُّنْيَا كَمَثَلِ رِيحٍ فِيهَا صِرٌّ أَصَابَتْ حَرْثَ قَوْمٍ ظَلَمُوا أَنفُسَهُمْ فَأَهْلَكَتْهُ ۚ وَمَا ظَلَمَهُمُ اللَّهُ وَلَٰكِنْ أَنفُسَهُمْ يَظْلِمُونَ(117)

 ਉਹ ਇਸ ਸੰਸਾਰ ਦੇ ਜੀਵਨ ਵਿਚ ਜੋ ਕੁਝ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਉਸ ਹਵਾ ਵਰਗਾ ਹੈ ਜਿਸ ਵਿਚ਼ ਪਾਲਾ ਹੋਵੇ ਅਤੇ ਉਨ੍ਹਾਂ ਲੋਕਾਂ ਦੀ ਖੇਤੀ ਉੱਪਰ ਚੱਲੇ ਜਿਨ੍ਹਾਂ ਨੇ ਆਪਣੇ ਉੱਪਰ ਜ਼ੁਲਮ ਕੀਤਾ ਹੈ ਫਿਰ ਉਹ ਉਸ ਨੂੰ ਨਸ਼ਟ ਕਰ ਦੇਵੇ। ਅੱਲਾਹ ਨੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਬਲਕਿ ਉਹ ਖੁਦ ਆਪਣੇ ਉੱਪਰ ਜ਼ੁਲਮ ਕਰਦੇ ਹਨ।

يَا أَيُّهَا الَّذِينَ آمَنُوا لَا تَتَّخِذُوا بِطَانَةً مِّن دُونِكُمْ لَا يَأْلُونَكُمْ خَبَالًا وَدُّوا مَا عَنِتُّمْ قَدْ بَدَتِ الْبَغْضَاءُ مِنْ أَفْوَاهِهِمْ وَمَا تُخْفِي صُدُورُهُمْ أَكْبَرُ ۚ قَدْ بَيَّنَّا لَكُمُ الْآيَاتِ ۖ إِن كُنتُمْ تَعْقِلُونَ(118)

 ਹੇ ਈਮਾਨ ਵਾਲਿਓ! ਦੂਸਰਿਆਂ ਨੂੰ ਭੇਦ ਜਾਣਨ ਵਾਲਾ ਨਾ ਬਣਾਉ, ਉਹ ਤੁਹਾਨੂੰ ਹਾਨੀ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਕਰਦੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਤੁਸੀਂ ਜਿਨਾ ਦੁੱਖ ਪਾਉ। ਉਨ੍ਹਾਂ ਦੀ ਦੁਸ਼ਮਣੀ ਉਨ੍ਹਾਂ ਦੇ ਮੂੰਹ ਵਿਜ਼ੋਂ ਟਪਕਦੀ ਹੈ ਜੋ ਉਨ੍ਹਾਂ ਦੇ ਦਿਲਾ ਵਿਚ ਹੈ ਉਹ ਇਸ ਤੋਂ ਵੀ ਜ਼ਿਆਦਾ ਕਠੋਰ ਹੈ ਅਸੀਂ ਤੁਹਾਡੇ ਲਈ ਨਿਸ਼ਾਨੀਆਂ ਖੋਲ੍ਹ ਕੇ ਪ੍ਰਗਟ ਕਰ ਦਿੱਤੀਆਂ ਹਨ ਜੇਕਰ ਤੁਸੀਂ ਬੁੱਧੀ ਰੱਖਦੇ ਹੋ।

هَا أَنتُمْ أُولَاءِ تُحِبُّونَهُمْ وَلَا يُحِبُّونَكُمْ وَتُؤْمِنُونَ بِالْكِتَابِ كُلِّهِ وَإِذَا لَقُوكُمْ قَالُوا آمَنَّا وَإِذَا خَلَوْا عَضُّوا عَلَيْكُمُ الْأَنَامِلَ مِنَ الْغَيْظِ ۚ قُلْ مُوتُوا بِغَيْظِكُمْ ۗ إِنَّ اللَّهَ عَلِيمٌ بِذَاتِ الصُّدُورِ(119)

 ਤੁਸੀਂ ਉਨ੍ਹਾਂ ਨਾਲ ਪਿਆਰ ਰੱਖਦੇ ਹੋਂ ਪਰ ਉਹ ਤੁਹਾਨੂੰ ਪਿਆਰ ਨਹੀਂ ਕਰਦੇ ਹਾਲਾਂਕਿ ਤੁਸੀਂ ਸਾਰੇ ਅਸਮਾਨੀ ਕਿਤਾਬਾਂ (ਤੌਰੇਤ ਅਤੇ ਇੰਜੀਲ) ਨੂੰ ਮੰਨਦੇ ਹੋ ਜਦੋਂ ਉਹ ਤੁਹਾਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ ਪਰ ਜਦੋ ਉਹ ਆਪਸ ਦੇ ਵਿਚ ਮਿਲਦੇ ਹਨ ਤਾਂ ਤੁਹਾਡੇ ਉੱਪਰ ਗੁੱਸੇ ਨਾਲ ਉਗਲੀਆਂ ਕੱਟਦੇ ਹਨ। ਆਖੋਂ, ਤੁਸੀਂ ਆਪਣੇ ਗੁੱਸੇ ਵਿਚ ਮਰ ਜਾਉ। ਬੇਸ਼ੱਕ ਅੱਲਾਹ ਦਿਲਾਂ ਦੀਆਂ ਗੱਲਾ ਜਾਣਦਾ ਹੈ।

إِن تَمْسَسْكُمْ حَسَنَةٌ تَسُؤْهُمْ وَإِن تُصِبْكُمْ سَيِّئَةٌ يَفْرَحُوا بِهَا ۖ وَإِن تَصْبِرُوا وَتَتَّقُوا لَا يَضُرُّكُمْ كَيْدُهُمْ شَيْئًا ۗ إِنَّ اللَّهَ بِمَا يَعْمَلُونَ مُحِيطٌ(120)

 ਜੇਕਰ ਤੁਹਾਡੇ ਸਾਹਮਣੇ ਕੋਈ ਚੰਗੀ ਹਾਲਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਫੁੱਖ ਹੁੰਦਾ ਹੈ ਅਤੇ ਜੇਕਰ ਤੁਸੀਂ ਕਿਸੇ ਬਿਪਤਾ ਵਿਚ ਹੁੰਦੇ ਹੋ ਤਾਂ ਉਹ ਖੁਸ਼ ਹੁੰਦੇ ਹਨ। ਜੇਕਰ ਤੁਸੀਂ ਧੀਰਜ ਰੱਖੋਂ ਅਤੇ ਅੱਲਾਹ ਤੋਂ ਡਰੋਂ ਤਾਂ ਉਨ੍ਹਾਂ ਦੀ ਕੋਈ ਵੀ ਚਾਲ ਤੁਹਾਡਾ ਨੁਕਸਾਨ ਨਹੀਂ ਕਰ ਸਕੇਗੀ। ਜੋ ਕੁਝ ਉਹ ਕਰ ਰਹੇ ਹਨ ਉਹ ਸਭ ਅੱਲਾਹ ਦੇ ਵੱਸ ਵਿਚ ਹੈ।

وَإِذْ غَدَوْتَ مِنْ أَهْلِكَ تُبَوِّئُ الْمُؤْمِنِينَ مَقَاعِدَ لِلْقِتَالِ ۗ وَاللَّهُ سَمِيعٌ عَلِيمٌ(121)

 ਜਦੋਂ ਤੁਸੀਂ ਸਵੇਰੇ ਆਪਣੇ ਘਰਾਂ ਵਿਚੋਂ ਨਿਕਲੇ ਅਤੇ ਈਮਾਨ ਵਾਲਿਆ ਨੂੰ ਯੁੱਧ ਦੇ ਸਥਾਨਾਂ ਉਤੇ ਨਿਯੁਕਤ ਕੀਤਾ ਅੱਲਾਹ ਸੁਣਨ ਵਾਲਾ ਹੈ ਜਾਣਨ ਵਾਲਾ ਹੈ।

إِذْ هَمَّت طَّائِفَتَانِ مِنكُمْ أَن تَفْشَلَا وَاللَّهُ وَلِيُّهُمَا ۗ وَعَلَى اللَّهِ فَلْيَتَوَكَّلِ الْمُؤْمِنُونَ(122)

 ਜਦੋਂ ਤੁਹਾਡੇ ਨਾਲ ਦੋ ਸਮੂਹਾਂ ਨੇ ਇਰਾਦਾ ਕੀਤਾ ਕਿ ਉਹ ਹਿੰਮਤ ਹਾਰ ਦੇਣ ਤਾਂ ਅੱਲਾਹ ਇਨ੍ਹਾਂ ਦੋਹਾਂ ਸਮੂਹਾਂ ਦੀ ਸਹਾਇਤਾ ਕਰਨ ਵਾਲਾ ਸੀ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।

وَلَقَدْ نَصَرَكُمُ اللَّهُ بِبَدْرٍ وَأَنتُمْ أَذِلَّةٌ ۖ فَاتَّقُوا اللَّهَ لَعَلَّكُمْ تَشْكُرُونَ(123)

 ਅੱਲਾਹ ਤੁਹਾਡੀ ਸਹਾਇਤਾ ਕਰ ਚੁੱਕਿਆ ਹੈ, ਬਦਰ ਦੇ ਮੈਦਾਨ ਵਿੱਚ। ਜਦੋਂ ਕਿ ਤੁਸੀਂ ਕਮਜ਼ੋਰ ਸੀ ਇਸ ਲਈ ਅੱਲਾਹ ਤੋਂ ਡਰੋਂ ਤਾਂ ਕਿ ਤੁਸੀਂ ਸ਼ੁਕਰ ਕਰਨ ਵਾਲੇ ਬਣ ਸਕੋਂ।

إِذْ تَقُولُ لِلْمُؤْمِنِينَ أَلَن يَكْفِيَكُمْ أَن يُمِدَّكُمْ رَبُّكُم بِثَلَاثَةِ آلَافٍ مِّنَ الْمَلَائِكَةِ مُنزَلِينَ(124)

 ਜਦੋਂ ਤੁਸੀਂ ਈਮਾਨ ਵਾਲਿਆ ਨੂੰ ਕਹਿ ਰਹੇ ਸੀ ਕਿ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਰੱਬ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਸਹਾਇਤਾ ਕਰੇ।

بَلَىٰ ۚ إِن تَصْبِرُوا وَتَتَّقُوا وَيَأْتُوكُم مِّن فَوْرِهِمْ هَٰذَا يُمْدِدْكُمْ رَبُّكُم بِخَمْسَةِ آلَافٍ مِّنَ الْمَلَائِكَةِ مُسَوِّمِينَ(125)

 ਜੇਕਰ ਤੁਸੀ’ ਧੀਰਜ ਰੱਖੋਂ ਟਿਕੇ ਰਹੋ ਅਤੇ ਅੱਲਾਹ ਤੋਂ ਰੱਬ ਪੰਜ ਹਜ਼ਾਰ ਚਿੰਨਤ ਕੀਤੇ ਹੋਏ ਫ਼ਰਿਸ਼ਤਿਆਂ ਨਾਲ ਤੁਹਾਡੀ ਸਹਾਇਤਾ ਕਰੇਗਾ।

وَمَا جَعَلَهُ اللَّهُ إِلَّا بُشْرَىٰ لَكُمْ وَلِتَطْمَئِنَّ قُلُوبُكُم بِهِ ۗ وَمَا النَّصْرُ إِلَّا مِنْ عِندِ اللَّهِ الْعَزِيزِ الْحَكِيمِ(126)

 ਇਹ ਅੱਲਾਹ ਨੇ ਇਸ ਲਈ ਕੀਤਾ ਤਾਂ ਕਿ ਤੁਹਾਡੇ ਲਈ ਖੁਸ਼ਖ਼ਬਰੀ ਹੋਵੇ ਅਤੇ ਤੁਹਾਡੇ ਦਿਲ ਉਸ ਤੋਂ ਸੰਤੁਸ਼ਟ ਹੋ ਜਾਣ। ਸਹਾਇਤਾ ਸਿਰਫ਼ ਅੱਲਾਹ ਦੇ ਵੱਲੋਂ ਹੀ ਹੈ, ਜੋ ਬੇਅੰਤ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।

لِيَقْطَعَ طَرَفًا مِّنَ الَّذِينَ كَفَرُوا أَوْ يَكْبِتَهُمْ فَيَنقَلِبُوا خَائِبِينَ(127)

 ਅੱਲਾਹ ਇਨਕਾਰੀਆਂ ਦੇ ਇੱਕ ਹਿੱਸੇ ਨੂੰ ਕੱਟ ਦੇਵੇ ਜਾਂ ਉਨ੍ਹਾਂ ਨੂੰ ਬੇਇੱਜ਼ਤ ਕਰ ਦੇਵੇ ਤਾਂ ਕਿ ਉਹ ਅਸਫ਼ਲ ਵਾਪਿਸ ਚਲੇ ਜਾਣ।

لَيْسَ لَكَ مِنَ الْأَمْرِ شَيْءٌ أَوْ يَتُوبَ عَلَيْهِمْ أَوْ يُعَذِّبَهُمْ فَإِنَّهُمْ ظَالِمُونَ(128)

 ਤੁਹਾਨੂੰ ਇਸ ਮਾਮਲੇ ਵਿਚ ਕੋਈ ਦਖਲ ਨਹੀਂ। ਅੱਲਾਹ ਉਨ੍ਹਾਂ ਦੀ ਖਿਮਾ ਜਾਚਣਾ ਸਵੀਕਾਰ ਕਰੇ ਜਾਂ ਸਜ਼ਾ ਦੇ ਦੇਵੇ, ਕਿਉਂਕਿ ਉਹ ਜ਼ਾਲਿਮ ਹਨ।

وَلِلَّهِ مَا فِي السَّمَاوَاتِ وَمَا فِي الْأَرْضِ ۚ يَغْفِرُ لِمَن يَشَاءُ وَيُعَذِّبُ مَن يَشَاءُ ۚ وَاللَّهُ غَفُورٌ رَّحِيمٌ(129)

 ਅੱਲਾਹ ਦੇ ਹੀ ਅਧਿਕਾਰ ਵਿਚ ਹੈ ਜੋ ਕੂਝ ਆਕਾਸ਼ਾਂ ਵਿਚ ਹੈ ਅਤੇ ਜੋ ਕੁਝ ਧਰਤੀ ਵਿੱਚ। ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਅਤੇ ਜਿਸ ਨੂੰ ਚਾਹੇ ਸਜ਼ਾ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਦਿਆਲੂ ਹੈ।

يَا أَيُّهَا الَّذِينَ آمَنُوا لَا تَأْكُلُوا الرِّبَا أَضْعَافًا مُّضَاعَفَةً ۖ وَاتَّقُوا اللَّهَ لَعَلَّكُمْ تُفْلِحُونَ(130)

 ਹੇ ਈਮਾਨ ਵਾਲਿਓ! ਵਿਆਜ ਕਈ ਕਈ ਗੁਣਾਂ ਵਧਾ ਕੇ ਨਾ ਖਾਉ ਅੱਲਾਹ ਤੋਂ ਡਰੋ ਤਾਂ ਕਿ ਤੁਸੀਂ ਸਫ਼ਲ ਹੋਵੋਂ।

وَاتَّقُوا النَّارَ الَّتِي أُعِدَّتْ لِلْكَافِرِينَ(131)

 ਡਰੋ ਉਸ ਅੱਗ ਤੋਂ ਜੋ ਅਵੱਗਿਆਕਾਰੀਆਂ ਲਈ ਤਿਆਰ ਕੀਤੀ ਗਈ ਹੈ।

وَأَطِيعُوا اللَّهَ وَالرَّسُولَ لَعَلَّكُمْ تُرْحَمُونَ(132)

 ਅੱਲਾਹ ਅਤੇ ਰਸੂਲ ਦਾ ਹੁਕਮ ਮੰਨੋ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।

۞ وَسَارِعُوا إِلَىٰ مَغْفِرَةٍ مِّن رَّبِّكُمْ وَجَنَّةٍ عَرْضُهَا السَّمَاوَاتُ وَالْأَرْضُ أُعِدَّتْ لِلْمُتَّقِينَ(133)

 ਅਤੇ ਦੌੜੋਂ ਆਪਣੇ ਰੱਬ ਦੀ ਮੁਆਫ਼ੀ ਦੇ ਵੱਲ ਅਤੇ ਉਸ ਜੰਨਤ ਦੇ ਵੱਲ ਜਿਸ ਦੀ ਵਿਆਪਕਤਾ ਅਸਮਾਨ ਅਤੇ ਧਰਤੀ ਵਰਗੀ ਹੈ। ਉਹ ਤਿਆਰ ਕੀਤੀ ਗਈ ਹੈ ਅੱਲਾਹ ਤੋਂ ਡਰਨ ਵਾਲਿਆਂ ਦੇ ਲਈ।

الَّذِينَ يُنفِقُونَ فِي السَّرَّاءِ وَالضَّرَّاءِ وَالْكَاظِمِينَ الْغَيْظَ وَالْعَافِينَ عَنِ النَّاسِ ۗ وَاللَّهُ يُحِبُّ الْمُحْسِنِينَ(134)

 ਜਿਹੜੇ ਲੋਕ ਅਮੀਰੀ ਅਤੇ ਗਰੀਬੀ ਵਿਚ ਖਰਚ ਕਰਦੇ ਹਨ। ਉਹ ਗੁੱਸੇ ਨੂੰ ਪੀਅ ਜਾਣ ਵਾਲੇ ਹਨ ਅਤੇ ਲੋਕਾਂ ਦੇ ਪ੍ਰਤੀ ਖ਼ਿਮਾਵਾਨ ਹਨ। ਅੱਲਾਹ ਨੇਕੀ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।

وَالَّذِينَ إِذَا فَعَلُوا فَاحِشَةً أَوْ ظَلَمُوا أَنفُسَهُمْ ذَكَرُوا اللَّهَ فَاسْتَغْفَرُوا لِذُنُوبِهِمْ وَمَن يَغْفِرُ الذُّنُوبَ إِلَّا اللَّهُ وَلَمْ يُصِرُّوا عَلَىٰ مَا فَعَلُوا وَهُمْ يَعْلَمُونَ(135)

 ਅਤੇ ਅਜਿਹੇ ਲੋਕ ਕਿ ਜਦੋਂ ਕੋਈ ਖੁੱਲ੍ਹੀ ਬੁਰਾਈ ਕਰ ਬੈਠਣ ਜਾਂ ਆਪਣੇ ਆਪ ਉੱਪਰ ਕੋਈ ਜ਼ੁਲਮ ਕਰ ਲੈਣ ਤਾਂ ਉਹ ਅੱਲਾਹ ਨੂੰ ਯਾਦ ਕਰਕੇ ਆਪਣੇ ਪਾਪਾਂ ਲਈ ਖਿਮਾ ਮੰਗਣ। ਅੱਲਾਹ ਤੋਂ ਬਿਨਾਂ ਕੇਂਣ ਹੈ ਜੋ ਪਾਪਾਂ ਨੂੰ ਮੁਆਫ਼ ਕਰੇ ਅਤੇ ਉਹ ਜਾਣਦੇ-ਬੂਝਦੇ ਆਪਣੇ ਕੀਤੇ ਉੱਪਰ ਭੈਦ (ਪਰਦਾ) ਕਰਦੇ ਹਨ।

أُولَٰئِكَ جَزَاؤُهُم مَّغْفِرَةٌ مِّن رَّبِّهِمْ وَجَنَّاتٌ تَجْرِي مِن تَحْتِهَا الْأَنْهَارُ خَالِدِينَ فِيهَا ۚ وَنِعْمَ أَجْرُ الْعَامِلِينَ(136)

 ਇਹ ਲੋਕ ਹਨ ਕਿ ਉਨ੍ਹਾਂ ਵਾ ਬਦਲਾ ਉਨ੍ਹਾਂ ਦੇ ਰੱਬ ਦੇ ਵੱਲੋਂ ਮੁਆਫੀ ਹੈ। ਅਜਿਹੇ ਬਾਗ਼ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹਨ। ਉਹ ਉਸ ਵਿਚ ਸਦੀਵ ਰਹਿਣਗੇ। ਚੰਗੇ ਕੰਮ ਕਰਨ ਵਾਲਿਆਂ ਲਈ ਕਿਹੋ ਜਿਹਾ ਚੰਗਾ ਫ਼ਲ ਹੈ।

قَدْ خَلَتْ مِن قَبْلِكُمْ سُنَنٌ فَسِيرُوا فِي الْأَرْضِ فَانظُرُوا كَيْفَ كَانَ عَاقِبَةُ الْمُكَذِّبِينَ(137)

 ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਉਦਾਹਰਣਾਂ ਗੁਜ਼ਰ ਚੁੱਕੀਆਂ ਹਨ ਤਾਂ ਧਰਤੀ ਉੱਪਰ ਘੁੰਮ ਫਿਰ ਕੇ ਦੇਖੋ ਕਿ ਕੀ ਨਤੀਜਾ ਨਿਕਲਿਆ ਝੁਠਲਾਉਣ ਵਾਲਿਆਂ ਦਾ।

هَٰذَا بَيَانٌ لِّلنَّاسِ وَهُدًى وَمَوْعِظَةٌ لِّلْمُتَّقِينَ(138)

 ਇਹ ਵਰਨਣ ਹੈ ਲੋਕਾਂ ਲਈ ਅਤੇ ਸਿੱਖਿਆ ਤੇ ਨਸੀਹਤ ਹੈ ਡਰਣ ਵਾਲਿਆਂ ਲਈ।

وَلَا تَهِنُوا وَلَا تَحْزَنُوا وَأَنتُمُ الْأَعْلَوْنَ إِن كُنتُم مُّؤْمِنِينَ(139)

 ਹਿੰਮਤ ਨਾ ਹਾਰੋਂ ਅਤੇ ਦੂਖੀ ਨਾ ਹੋਵੋ ਤੁਸੀਂ ਹੀ ਪ੍ਰਭਾਵੀ ਰਹੋਗੇ ਜੇਕਰ ਤੁਸੀਂ ਮੌਮਿਨ (ਸ਼ਰਧਾਵਾਨ) ਹੋ।

إِن يَمْسَسْكُمْ قَرْحٌ فَقَدْ مَسَّ الْقَوْمَ قَرْحٌ مِّثْلُهُ ۚ وَتِلْكَ الْأَيَّامُ نُدَاوِلُهَا بَيْنَ النَّاسِ وَلِيَعْلَمَ اللَّهُ الَّذِينَ آمَنُوا وَيَتَّخِذَ مِنكُمْ شُهَدَاءَ ۗ وَاللَّهُ لَا يُحِبُّ الظَّالِمِينَ(140)

 ਜੇਕਰ ਤੁਹਾਨੂੰ ਕੋਈ ਚੋਟ ਪਹੁੰਚੇ ਤਾਂ ਦੁਸ਼ਮਣ ਨੂੰ ਵੀ ਉਹੋ ਜਿਹੀ ਹੀ ਚੌਟ ਪਹੁੰਚੀ ਹੈ। ਅਤੇ ਅਸੀਂ ਇਨ੍ਹਾਂ ਦਿਨਾਂ ਨੂੰ ਲੋਕਾਂ ਦੇ ਵਿਚ ਬਦਲਦੇ ਰਹਿੰਦੇ ਹਾਂ, ਤਾਂ ਕਿ ਅੱਲਾਹ ਈਮਾਨ ਵਾਲਿਆਂ ਨੂੰ ਜਾਣ ਲਵੇ ਅਤੇ ਨਹੀਂ ਬਣਾਉਂਦਾ।

وَلِيُمَحِّصَ اللَّهُ الَّذِينَ آمَنُوا وَيَمْحَقَ الْكَافِرِينَ(141)

 ਤਾਂ ਜੋ ਅੱਲਾਹ ਈਮਾਨ ਵਾਲਿਆਂ ਨੂੰ ਛਾਂਟ ਲਵੇ ਅਤੇ ਅਵੱਗਿਆਕਾਰੀਆਂ ਨੂੰ ਮਿਟਾ ਦੇਵੇ।

أَمْ حَسِبْتُمْ أَن تَدْخُلُوا الْجَنَّةَ وَلَمَّا يَعْلَمِ اللَّهُ الَّذِينَ جَاهَدُوا مِنكُمْ وَيَعْلَمَ الصَّابِرِينَ(142)

 ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਜੰਨਤ ਵਿਚ ਜ਼ਲੇ ਜਾਵੋਗੇ ਹਾਲਾਂਕਿ ਅਜੇ ਅੱਲਾਹ ਨੇ ਤੁਹਾਡੇ ਵਿੱਚੋਂ ਉਨ੍ਹਾਂ ਲੋਕਾਂ ਨੂੰ ਜਾਣਿਆ ਨਹੀਂ, ਜਿਨ੍ਹਾਂ ਨੇ ਕਰੜਾ ਸੰਘਰਸ਼ ਕੀਤਾ ਅਤੇ ਨਾ ਉਨ੍ਹਾਂ ਨੂੰ ਜੋ ਅਟੱਲ ਰਹਿਣ ਵਾਲੇ ਹਨ।

وَلَقَدْ كُنتُمْ تَمَنَّوْنَ الْمَوْتَ مِن قَبْلِ أَن تَلْقَوْهُ فَقَدْ رَأَيْتُمُوهُ وَأَنتُمْ تَنظُرُونَ(143)

 ਤੁਸੀਂ ਮੌਤ ਦੀ ਕਾਮਨਾ ਕਰ ਰਹੇ ਸੀ, `ਉਸ ਨੂੰ ਮਿਲਣ ਤੋਂ ਪਹਿਲਾਂ, ਤਾਂ ਹੁਣ ਤੁਸੀਂ ਖੁੱਲ੍ਹੀਆਂ ਅੱਖਾਂ ਨਾਲ ਵੇਖ ਲਿਆ ਹੈ।

وَمَا مُحَمَّدٌ إِلَّا رَسُولٌ قَدْ خَلَتْ مِن قَبْلِهِ الرُّسُلُ ۚ أَفَإِن مَّاتَ أَوْ قُتِلَ انقَلَبْتُمْ عَلَىٰ أَعْقَابِكُمْ ۚ وَمَن يَنقَلِبْ عَلَىٰ عَقِبَيْهِ فَلَن يَضُرَّ اللَّهَ شَيْئًا ۗ وَسَيَجْزِي اللَّهُ الشَّاكِرِينَ(144)

 ਮੁਹੰਮਦ ਸਿਰਫ਼ ਇੱਕ ਰਸੂਲ ਹਨ। ਉਨ੍ਹਾਂ ਤੋਂ ਪਹਿਲਾਂ ਵੀ ਕਈ ਰਸੂਲ ਗੁਜ਼ਰ ਚੁੱਕੇ ਹਨ। ਫਿਰ ਕੀ ਜੇਕਰ ਉਹ ਮਰ ਜਾਣ ਜਾਂ ਕਤਲ ਕਰ ਦਿੱਤੇ ਜਾਣ ਤਾਂ ਤੁਸੀਂ ਉਲਟੇ ਧੈਰ ਫਿਰ ਜਾਉਗੇ। ਜੋ ਬੰਦਾ ਫਿਰ ਜਾਏ ਉਹ ਅੱਲਾਹ ਦਾ ਕੁਝ ਨਹੀਂ ਵਿਗਾੜੇਗਾ ਅਤੇ ਅੱਲਾਹ ਦਾ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦੇਵੇਗਾ।

وَمَا كَانَ لِنَفْسٍ أَن تَمُوتَ إِلَّا بِإِذْنِ اللَّهِ كِتَابًا مُّؤَجَّلًا ۗ وَمَن يُرِدْ ثَوَابَ الدُّنْيَا نُؤْتِهِ مِنْهَا وَمَن يُرِدْ ثَوَابَ الْآخِرَةِ نُؤْتِهِ مِنْهَا ۚ وَسَنَجْزِي الشَّاكِرِينَ(145)

 ਅੱਲਾਹ ਦੇ ਹੁਕਮ ਤੋਂ ਬਿਨਾ ਕੋਈ ਜੀਵ ਮਰ ਨਹੀਂ ਸਕਦਾ। ਇਹ ਅੱਲਾਹ ਦਾ ਨਿਰਧਾਰਿਤ ਕੀਤਾ ਹੋਇਆ ਵਚਨ ਹੈ। ਜਿਹੜਾ ਬੰਦਾ ਦੁਨਿਆਵੀ ਲਾਭ ਚਾਹੁੰਦਾ ਹੈ, ਉਸ ਨੂੰ ਅਸੀਂ ਸੰਸਾਰ ਵਿੱਚੋਂ ਦੇ ਦਿੰਦੇ ਹਾਂ ਅਤੇ ਜੋ ਪ੍ਰਲੋਕ ਦਾ ਲਾਭ ਚਾਹੁੰਦਾ ਹੈ। ਅਸੀਂ ਉਸ ਨੂੰ ਪ੍ਰਲੋਕ ਵਿਚੋਂ’ ਦੇ ਦਿੰਦੇ ਹਾਂ। ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਜ਼ਰੂਰ ਪ੍ਰਦਾਨ ਕਰਾਂਗੇ।

وَكَأَيِّن مِّن نَّبِيٍّ قَاتَلَ مَعَهُ رِبِّيُّونَ كَثِيرٌ فَمَا وَهَنُوا لِمَا أَصَابَهُمْ فِي سَبِيلِ اللَّهِ وَمَا ضَعُفُوا وَمَا اسْتَكَانُوا ۗ وَاللَّهُ يُحِبُّ الصَّابِرِينَ(146)

 ਕਿੰਨੇ ਨਬੀ ਹਨ, ਜਿਨ੍ਹਾਂ ਦੇ ਨਾਲ ਮਿਲ ਕੇ ਬਹੁਤ ਸਾਰੇ ਅੱਲਾਹ ਵਾਲਿਆਂ ਨੇ ਯੁੱਧ ਕੀਤਾ। ਅੱਲਾਹ ਦੇ ਮਾਰਗ ਵਿਚ ਜੋ ਮੁਸ਼ਕਲਾਂ ਉਨ੍ਹਾਂ ਉੱਪਰ ਆਈਆਂ, ਉਨ੍ਹਾਂ ਤੋਂ ਉਹ ਹਿੰਮਤ ਨਾ ਹਾਰੇ ਅਤੇ ਨਾ ਹੀ ਕਮਜ਼ੋਰੀ ਦਿਖਾਈ ਨਾ ਉਹ ਡਰੇ। ਅੱਲਾਹ ਅਟੱਲ ਰਹਿਣ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।

وَمَا كَانَ قَوْلَهُمْ إِلَّا أَن قَالُوا رَبَّنَا اغْفِرْ لَنَا ذُنُوبَنَا وَإِسْرَافَنَا فِي أَمْرِنَا وَثَبِّتْ أَقْدَامَنَا وَانصُرْنَا عَلَى الْقَوْمِ الْكَافِرِينَ(147)

 ਉਨ੍ਹਾਂ ਦੇ ਮੂੰਹ ਵਿਚੋਂ ਇਸ ਤੋਂ’ ਬਿਨਾਂ ਕੁਝ ਹੋਰ ਨਾ ਨਿਕਲਿਆ ਕਿ ਹੇ ਸਾਡੇ ਪਾਲਣਹਾਰ! ਸਾਡੇ ਪਾਪਾਂ ਨੂੰ ਮੁਆਫ਼ ਕਰ ਦੇ ਅਤੇ ਸਾਡੇ ਕੰਮਾਂ ਵਿਚ ਜੋ ਸਾਡੇ ਤੋਂ ਅਨਿਆਇ ਹੋਇਆ ਹੈ ਉਸ ਨੂੰ ਮੁਆਫ਼ ਕਰ ਦੇ। ਅਤੇ ਸਾਡੇ ਪੈਰ ਜੰਮਾਂ ਦੇ ਅਤੇ ਅਵੱਗਿਆਕਾਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰ।

فَآتَاهُمُ اللَّهُ ثَوَابَ الدُّنْيَا وَحُسْنَ ثَوَابِ الْآخِرَةِ ۗ وَاللَّهُ يُحِبُّ الْمُحْسِنِينَ(148)

 ਫਿਰ ਅੱਲਾਹ ਨੇ ਉਨਾਂ ਨੂੰ ਦੁਨਿਆਵੀ ਬਦਲਾ ਵੀ ਦਿੱਤਾ ਅਤੇ ਪ੍ਰਲੋਕ ਦਾ ਚੰਗਾ ਬਦਲਾ ਵੀ ਦਿੱਤਾ। ਅੱਲਾਹ ਨੇਕੀ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦਾ ਹੈ।

يَا أَيُّهَا الَّذِينَ آمَنُوا إِن تُطِيعُوا الَّذِينَ كَفَرُوا يَرُدُّوكُمْ عَلَىٰ أَعْقَابِكُمْ فَتَنقَلِبُوا خَاسِرِينَ(149)

 ਹੇ ਈਮਾਨ ਵਾਲਿਓ! ਜੇਕਰ ਤੁਸੀਂ ਅਵੱਗਿਆਕਾਰੀਆਂ ਦੀ ਗੱਲ ਮੰਨੌਗੇ ਤਾਂ ਉਹ ਤੁਹਾਨੂੰ ਉਲਟੇ ਪੈਰ ਮੌੜ ਦੇਣਗੇ ਫਿਰ ਤੁਸੀਂ ਅਸਫ਼ਲ ਹੋ ਕੇ ਰਹਿ ਜਾਉਗੇ।

بَلِ اللَّهُ مَوْلَاكُمْ ۖ وَهُوَ خَيْرُ النَّاصِرِينَ(150)

 ਸਗੋਂ ਅੱਲਾਹ ਤੁਹਾਡਾ ਸਹਾਇਕ ਹੈ ਅਤੇ ਉਹ ਸਭ ਤੋਂ ਚੰਗਾ ਸਹਾਇਕ ਹੈ।

سَنُلْقِي فِي قُلُوبِ الَّذِينَ كَفَرُوا الرُّعْبَ بِمَا أَشْرَكُوا بِاللَّهِ مَا لَمْ يُنَزِّلْ بِهِ سُلْطَانًا ۖ وَمَأْوَاهُمُ النَّارُ ۚ وَبِئْسَ مَثْوَى الظَّالِمِينَ(151)

 ਅਸੀਂ ਅਵੱਗਿਆਕਾਰੀਆਂ ਦੇ ਦਿਲਾਂ ਵਿਚ ਤੁਹਾਡਾ ਡਰ ਪਾ ਦਿਆਂਗੇ ਕਿਉਂਕਿ ਉਨ੍ਹਾਂ ਨੇ ਅਜਿਹੀ ਚੀਜ਼ ਨੂੰ ਅੱਲਾਹ ਦਾ ਸਾਂਝੀਦਾਰ ਠਹਿਰਾਇਆ ਜਿਸ ਲਈ ਅੱਲਾਹ ਨੇ ਕੋਈ ਸਨਦ (ਪ੍ਰਮਾਣ)? ਨਹੀਂ ਉਤਾਰਿਆ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਅਤਿਆਜ਼ਾਰੀਆਂ ਲਈ ਬਹੁਤ ਬੁਰਾ ਟਿਕਾਣਾ ਹੈ।

وَلَقَدْ صَدَقَكُمُ اللَّهُ وَعْدَهُ إِذْ تَحُسُّونَهُم بِإِذْنِهِ ۖ حَتَّىٰ إِذَا فَشِلْتُمْ وَتَنَازَعْتُمْ فِي الْأَمْرِ وَعَصَيْتُم مِّن بَعْدِ مَا أَرَاكُم مَّا تُحِبُّونَ ۚ مِنكُم مَّن يُرِيدُ الدُّنْيَا وَمِنكُم مَّن يُرِيدُ الْآخِرَةَ ۚ ثُمَّ صَرَفَكُمْ عَنْهُمْ لِيَبْتَلِيَكُمْ ۖ وَلَقَدْ عَفَا عَنكُمْ ۗ وَاللَّهُ ذُو فَضْلٍ عَلَى الْمُؤْمِنِينَ(152)

 ਅਤੇ ਅੱਲਾਹ ਨੇ ਤੁਹਾਡੇ ਤੋਂ ਆਪਣੇ ਵਚਨ ਨੂੰ ਸੱਚਾ ਕਰ ਦਿਖਾਇਆ ਜਦੋਂ ਕਿ ਤੁਸੀਂ ਉਨ੍ਹਾਂ ਨੂੰ ਅੱਲਾਹ ਦੇ ਆਦੇਸ਼ ਨਾਲ ਕਤਲ ਕਰ ਰਹੇ ਸੀ। ਇਥੋਂ ਤੱਕ ਕਿ ਜਦੋਂ ਤੁਸੀਂ ਖੁਦ ਕਮਜ਼ੋਰ ਪੈ ਗਏ ਅਤੇ ਤੁਸੀਂ ਮਤਭੇਦ ਕੀਤਾ। ਤੁਸੀਂ ਪੈਗ਼ੰਬਰ ਦੇ ਕਹਿਣ ਉੱਪਰ ਨਾ ਚੱਲੇ ਜਦੋਂ ਕਿ ਅੱਲਾਹ ਨੇ ਤੁਹਾਨੂੰ ਉਹ ਚੀਜ਼ ਦਿਖਾਈ ਜੋ ਕਿ ਤੁਸੀਂ ਚਾਹੁੰਦੇ ਸੀ। ਤੁਹਾਡੇ ਵਿਚੋਂ ਕੁਝ ਲੋਕ ਦੁਨਿਆਵੀ ਐਸ਼ੋ-ਅਰਾਮ ਚਾਹੁੰਦੇ ਸਨ ਅਤੇ ਤੁਹਾਡੇ ਵਿਚੋਂ ਕੂਝ ਪ੍ਰਲੋਕ ਚਾਹੁੰਦੇ ਸਨ। ਫਿਰ ਅੱਲਾਹ ਨੇ ਤੁਹਾਡਾ ਮੌਹ ਉਨ੍ਹਾਂ ਤੋਂ ਮੋੜ ਦਿੱਤਾ ਤਾਂ ਕਿ ਤੁਹਾਡੀ ਪ੍ਰੀਖਿਆ ਲਵੇ। ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ਦੇ ਪੱਖ ਵਿਚ ਬੜਾ ਰਹਿਮਤ ਵਾਲਾ ਹੈ।

۞ إِذْ تُصْعِدُونَ وَلَا تَلْوُونَ عَلَىٰ أَحَدٍ وَالرَّسُولُ يَدْعُوكُمْ فِي أُخْرَاكُمْ فَأَثَابَكُمْ غَمًّا بِغَمٍّ لِّكَيْلَا تَحْزَنُوا عَلَىٰ مَا فَاتَكُمْ وَلَا مَا أَصَابَكُمْ ۗ وَاللَّهُ خَبِيرٌ بِمَا تَعْمَلُونَ(153)

 ਯਾਦ ਕਰੋ ਜਦੋਂ ਤੁਸੀਂ ਭੱਜੇ ਜਾ ਰਹੇ ਸੀ ਅਤੇ ਮੁੜ ਕੇ ਵੀ ਕਿਸੇ ਨੂੰ ਨਹੀਂ ਦੇਖਦੇ ਸੀ। ਰਸੂਲ ਤੁਹਾਨੂੰ ਤੁਹਾਡੇ ਪਿੱਛੋਂ ਪੁਕਾਰ ਰਿਹਾ ਸੀ ਅੱਲਾਹ ਨੇ ਤੁਹਾਨੂੰ ਦੁਖ ਉੱਪਰ ਦੂਖ ਦਿੱਤਾ (ਤੁਹਾਡੇ ਵਿਹਾਰ ਦੇ ਕਾਰਨ) ਤਾਂ ਕਿ ਤੁਸੀਂ ਨਿਰਾਸ਼ ਨਾ ਹੋਵੋ ਉਸ ਚੀਜ਼ ਲਈ ਜੋ ਤੁਹਾਡੇ ਹੱਥ ਵਿਚੋਂ ਖੂੰਝ ਗਈ ਅਤੇ ਨਾ ਉਸ ਮੁਸੀਬਤ ਉੱਪਰ ਜੋ ਤੁਹਾਡੇ ਉੱਪਰ ਪਵੇ। ਅੱਲਾਹ ਜਾਣਨ ਵਾਲਾ ਹੈ, ਜੋ ਕੁਝ ਤੁਸੀਂ ਕਰਦੇ ਹੋ।

ثُمَّ أَنزَلَ عَلَيْكُم مِّن بَعْدِ الْغَمِّ أَمَنَةً نُّعَاسًا يَغْشَىٰ طَائِفَةً مِّنكُمْ ۖ وَطَائِفَةٌ قَدْ أَهَمَّتْهُمْ أَنفُسُهُمْ يَظُنُّونَ بِاللَّهِ غَيْرَ الْحَقِّ ظَنَّ الْجَاهِلِيَّةِ ۖ يَقُولُونَ هَل لَّنَا مِنَ الْأَمْرِ مِن شَيْءٍ ۗ قُلْ إِنَّ الْأَمْرَ كُلَّهُ لِلَّهِ ۗ يُخْفُونَ فِي أَنفُسِهِم مَّا لَا يُبْدُونَ لَكَ ۖ يَقُولُونَ لَوْ كَانَ لَنَا مِنَ الْأَمْرِ شَيْءٌ مَّا قُتِلْنَا هَاهُنَا ۗ قُل لَّوْ كُنتُمْ فِي بُيُوتِكُمْ لَبَرَزَ الَّذِينَ كُتِبَ عَلَيْهِمُ الْقَتْلُ إِلَىٰ مَضَاجِعِهِمْ ۖ وَلِيَبْتَلِيَ اللَّهُ مَا فِي صُدُورِكُمْ وَلِيُمَحِّصَ مَا فِي قُلُوبِكُمْ ۗ وَاللَّهُ عَلِيمٌ بِذَاتِ الصُّدُورِ(154)

 ਫਿਰ ਅੱਲਾਹ ਨੇ ਤੁਹਾਡੇ ਉੱਪਰ ਦੁਖ ਤੋਂ ਬਾਅਦ ਸੰਤੁਸ਼ਟੀ ਉਤਾਰੀ ਭਾਵ ਉਂਘ ਉਹ ਤੁਹਾਡੇ ਵਿਚੋਂ ਇੱਕ ਸਮੂਹ ਉੱਪਰ ਛਾ ਰਹੀ ਸੀ। ਇੱਕ ਸਮੂਹ ਉਹ ਸੀ ਜਿਸ ਨੂੰ ਆਪਣੇ ਜਾਨ ਦੀ ਚਿੰਤਾ ਪਈ ਹੋਈ ਸੀ। ਉਹ ਅੱਲਾਹ ਦੇ ਸਬੰਧ ਵਿਚ ਅਗਿਆਨਤਾ ਦੇ ਕਾਰਨ ਅਸਲੀਅਤ ਦੇ ਉਲਟ ਵਿਚਾਰ ਆਪਣੇ ਮਨ ਵਿਚ ਸ਼ਿਠਾ ਰਹੇ ਸਨ। ਉਹ ਕਹਿੰਦੇ ਸਨ ਕਿ ਸਾਡਾ ਵੀ ਕੁਝ ਅਧਿਕਾਰ ਹੈ। ਆਖੋ, ਸਾਰਾ ਮਾਮਲਾ ਅੱਲਾਹ ਦੇ ਅਧਿਕਾਰ ਵਿਚ ਹੈ। ਉਹ ਆਪਣੇ ਦਿਲਾਂ ਵਿਚ ਅਜਿਹੀਆਂ ਗੱਲਾਂ ਲਕੋਈ ਬੈਠੇ ਹਨ ਜੋ ਤੁਹਾਡੇ ਉੱਪਰ ਪ੍ਰਗਟ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਜੇਕਰ ਇਸ ਮਾਮਲੇ ਵਿਚ ਸਾਡਾ ਵੀ ਕੁਝ ਦਖ਼ਲ ਹੁੰਦਾ ਤਾਂ ਅਸੀਂ ਇਥੇ ਮਾਰੇ ਨਾ ਜਾਂਦੇ। ਆਖੋਂ, ਜੇਕਰ ਤੁਸੀਂ ਆਪਣੇ ਘਰਾਂ ਵਿਜ਼ ਹੁੰਦੇ ਤਾਂ ਵੀ ਜਿੰਨੀ ਉਮਰੇ (ਕਤਲ) ਮੌਤ ਹੋਣੀ ਲਿਖੀ ਗਈ ਸੀ, ਉਹ ਆਪਣੀ ਮੌਤ ਦੇ ਸਥਾਨ (ਕਤਲਗ਼ਾਹ) ਵੱਲ ਚੱਲ ਧੈਂਦੇ। ਇਹ ਇਸ ਲਈ ਹੋਇਆ ਕਿ ਅੱਲਾਹ ਨੇ ਪ੍ਰੀਖਿਆ ਲੈਣੀ ਸੀ। ਜੋ ਕੁਝ ਤੁਹਾਡੇ ਮਨ ਵਿਚ ਹੈ ਅਤੇ ਅਲੱਗ ਕਰਨਾ ਸੀ। ਜੋ ਕ੍ਰਝ ਤੁਹਾਡੇ ਦਿਲਾਂ ਵਿਚ ਹੈ। ਅੱਲਾਹ ਮਨ ਦੇ ਅੰਦਰ ਦੀਆਂ ਗੱਲਾਂ ਨੂੰ ਜਾਣਦਾ ਹੈ।

إِنَّ الَّذِينَ تَوَلَّوْا مِنكُمْ يَوْمَ الْتَقَى الْجَمْعَانِ إِنَّمَا اسْتَزَلَّهُمُ الشَّيْطَانُ بِبَعْضِ مَا كَسَبُوا ۖ وَلَقَدْ عَفَا اللَّهُ عَنْهُمْ ۗ إِنَّ اللَّهَ غَفُورٌ حَلِيمٌ(155)

 ਤੁਹਾਡੇ ਵਿਚੋਂ ਜੋ ਲੋਕ ਫਿਰ ਗਏ ਸਨ ਉਸ ਦਿਨ ਜਦੋਂ ਦੋਵਾਂ ਸਮੂਹਾਂ ਵਿਚ ਮੁੱਠਭੇੜ ਹੋਈ, ਉਨ੍ਹਾਂ ਨੂੰ ਸ਼ੈਤਾਨ ਨੇ ਉਨ੍ਹਾਂ ਦੇ ਕੁਝ ਕਰਮਾਂ ਦੇ ਕਾਰਨ ਫਿਸਲਾ ਦਿੱਤਾ ਸੀ। ਅੱਲਾਹ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਕਿਉਂਕਿ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਹੈ।

يَا أَيُّهَا الَّذِينَ آمَنُوا لَا تَكُونُوا كَالَّذِينَ كَفَرُوا وَقَالُوا لِإِخْوَانِهِمْ إِذَا ضَرَبُوا فِي الْأَرْضِ أَوْ كَانُوا غُزًّى لَّوْ كَانُوا عِندَنَا مَا مَاتُوا وَمَا قُتِلُوا لِيَجْعَلَ اللَّهُ ذَٰلِكَ حَسْرَةً فِي قُلُوبِهِمْ ۗ وَاللَّهُ يُحْيِي وَيُمِيتُ ۗ وَاللَّهُ بِمَا تَعْمَلُونَ بَصِيرٌ(156)

 ਹੇ ਈਮਾਨ ਵਾਲਿਓ! ਤੁਸੀਂ ਉਨ੍ਹਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਆਪਣੇ ਭਰਾਵਾਂ ਦੇ ਸੰਬੰਧ ਵਿਚ ਕਹਿੰਦੇ ਹਨ ਜਦੋਂ ਉਹ ਸਫ਼ਰ ਜਾਂ ਯੁੱਧ ਲਈ ਨਿਕਲਦੇ ਹਨ ਅਤੇ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ ਕਿ ਜੇਕਰ ਉਹ ਸਾਡੇ ਕੋਲ ਰਹਿੰਦੇ ਤਾਂ ਨਾ ਮਰਦੇ ਨਾ ਮਾਰੇ ਜਾਂਵੇ। ਤਾਂ ਕਿ ਅੱਲਾਹ ਇਸ ਨੂੰ ਉਨ੍ਹਾਂ ਦੇ ਦਿਲਾਂ ਵਿਚ ਪਸਚਾਤਾਪ ਦਾ ਕਾਰਨ ਬਣਾ ਦੇਵੇ। ਅੱਲਾਹ ਹੀ ਜੀਵਨ ਦਿੰਦਾ ਹੈ ਅਤੇ ਮੌਤ ਦਿੰਦਾ ਹੈ। ਜੋ ਕੂਝ ਤੁਸੀਂ ਕਰਦੇ ਹੋ ਅੱਲਾਹ ਉੱਸ ਨੂੰ ਦੇਖ ਰਿਹਾ ਹੈ।

وَلَئِن قُتِلْتُمْ فِي سَبِيلِ اللَّهِ أَوْ مُتُّمْ لَمَغْفِرَةٌ مِّنَ اللَّهِ وَرَحْمَةٌ خَيْرٌ مِّمَّا يَجْمَعُونَ(157)

 ਜੇਕਰ ਤੁਸੀਂ ਅੱਲਾਹ ਦੇ ਰਾਹ ਵਿਚ ਮਾਰੇ ਜਾਉ ਜਾਂ ਮਰ ਜਾਉ ਤਾਂ ਅੱਲਾਹ ਦੀ ਮੁਆਫ਼ੀ ਅਤੇ ਰਹਿਮਤ ਉਸ ਤੋਂ ਬਿਹਤਰ ਹੈ ਜਿਸ ਨੂੰ ਉਹ ਇਕੱਠਾ ਕਰ ਰਹੇ ਹਨ।

وَلَئِن مُّتُّمْ أَوْ قُتِلْتُمْ لَإِلَى اللَّهِ تُحْشَرُونَ(158)

 ਤੁਸੀਂ ਮਰ ਗਏ ਜਾਂ ਮਾਰੇ ਗਏ, ਹਰੇਕ ਸਥਿੱਤੀ ਵਿਚ ਤੁਸੀਂ ਅੱਲਾਹ ਦੇ ਕੋਲ ਹੀ ਇਕੱਠੇ ਕੀਤੇ ਜਾਉਗੇ।

فَبِمَا رَحْمَةٍ مِّنَ اللَّهِ لِنتَ لَهُمْ ۖ وَلَوْ كُنتَ فَظًّا غَلِيظَ الْقَلْبِ لَانفَضُّوا مِنْ حَوْلِكَ ۖ فَاعْفُ عَنْهُمْ وَاسْتَغْفِرْ لَهُمْ وَشَاوِرْهُمْ فِي الْأَمْرِ ۖ فَإِذَا عَزَمْتَ فَتَوَكَّلْ عَلَى اللَّهِ ۚ إِنَّ اللَّهَ يُحِبُّ الْمُتَوَكِّلِينَ(159)

 ਇਹ ਅੱਲਾਹ ਦੀ ਬੇਅੰਤ ਰਹਿਮਤ ਹੈ ਕਿ ਤੁਸੀਂ ਉਨ੍ਹਾਂ ਦੇ ਲਈ ਕੌਮਲ ਹੋ। ਜੇਕਰ ਤੁਸੀਂ ਸਖ਼ਤ ਸੁਭਾਅ ਅਤੇ ਸਖਤ ਕਰ ਦਿਉ, ਉਨ੍ਹਾਂ ਲਈ ਮੁਆਫ਼ੀ ਮੰਗੋ ਅਤੇ ਮਾਮਲਿਆਂ ਵਿਚ ਉਨ੍ਹਾਂ ਤੋਂ ਸਲਾਹ ਮਸ਼ਵਰਾ ਲਵੋਂ। ਬੇਸ਼ੱਕ ਅੱਲਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਜੋ ਉਸ ਤੇ ਭਰੋਸਾ ਰੱਖਦੇ ਹਨ।

إِن يَنصُرْكُمُ اللَّهُ فَلَا غَالِبَ لَكُمْ ۖ وَإِن يَخْذُلْكُمْ فَمَن ذَا الَّذِي يَنصُرُكُم مِّن بَعْدِهِ ۗ وَعَلَى اللَّهِ فَلْيَتَوَكَّلِ الْمُؤْمِنُونَ(160)

 ਜੇਕਰ ਅੱਲਾਹ ਤੁਹਾਡਾ ਸਾਥ ਦੇਵੇ ਤਾਂ ਤੁਹਾਨੂੰ ਕੋਈ ਮੁਸੀਬਤ ਨਹੀਂ ਪਾ ਸਕਦਾ ਜੇਕਰ ਉਹ ਤੁਹਾਡਾ ਸਾਥ ਛੱਡ ਦੇਵੇ ਤਾਂ ਇਸ ਦੇ ਬਾਅਦ ਕੌਣ ਹੈ ਜੋ ਤੁਹਾਡੀ ਸਹਾਇਤਾ ਕਰੇ। ਅੱਲਾਹ ਦੇ ਉੱਪਰ ਹੀ ਈਮਾਨ ਵਾਲਿਆਂ ਨੂੰ ਭਰੋਸਾ ਕਰਨਾ ਚਾਹੀਦਾ ਹੈ।

وَمَا كَانَ لِنَبِيٍّ أَن يَغُلَّ ۚ وَمَن يَغْلُلْ يَأْتِ بِمَا غَلَّ يَوْمَ الْقِيَامَةِ ۚ ثُمَّ تُوَفَّىٰ كُلُّ نَفْسٍ مَّا كَسَبَتْ وَهُمْ لَا يُظْلَمُونَ(161)

 ਪੈਗ਼ੰਬਰ ਦਾ ਇਹ ਕੰਮ ਨਹੀਂ ਕਿ ਉਹ ਕੁਝ ਛੁਪਾ ਰੱਖੇ। ਜੋ ਕੋਈ ਡੁਪਾਏਗਾ ਉਹ ਆਪਣੀਆਂ ਛੁਪਾਈਆਂ ਹੋਈਆਂ ਚੀਜ਼ਾਂ ਨੂੰ ਪ੍ਰਲੋਕ ਦੇ ਦਿਨ ਹਾਜ਼ਿਰ ਕਰੇਗਾ। ਫਿਰ ਹਰੇਕ ਬੰਦੇ ਨੂੰ ਉਸ ਦੇ ਕੀਤੇ ਹੋਏ ਦਾ ਪੂਰਾ ਬਦਲਾ ਮਿਲੇਗਾ ਅਤੇ ਉਨਾਂ ਉੱਪਰ ਜ਼ੁਲਮ ਨਹੀਂ ਹੋਵੇਗਾ।

أَفَمَنِ اتَّبَعَ رِضْوَانَ اللَّهِ كَمَن بَاءَ بِسَخَطٍ مِّنَ اللَّهِ وَمَأْوَاهُ جَهَنَّمُ ۚ وَبِئْسَ الْمَصِيرُ(162)

 ਕੀ ਉਹ ਬੰਦਾ ਜੋ ਅੱਲਾਹ ਦੀ ਇੱਛਾ ਦਾ ਪਾਲਣ ਕਰਨ ਵਾਲਾ ਹੈ, ਉਹ ਉਸ ਬੰਦੇ ਦੀ ਤਰ੍ਹਾਂ ਹੋ ਜਾਏਗਾ ਜੋ ਅੱਲਾਹ ਦਾ ਕ੍ਰੋਧ ਲੈ ਕੇ ਵਾਪਿਸ ਆਇਆ ਹੈ ਅਤੇ ਉਸ ਦਾ ਟਿਕਾਣਾ ਨਰਕ ਹੈ, ਉਹ ਕਿਹੋ ਜਿਹਾ ਬੂਰਾ ਟਿਕਾਣਾ ਹੈ।

هُمْ دَرَجَاتٌ عِندَ اللَّهِ ۗ وَاللَّهُ بَصِيرٌ بِمَا يَعْمَلُونَ(163)

 ਅੱਲਾਹ ਦੇ ਕੋਲ ਉਨਾਂ ਦੇ ਦਰਜੇ ਭਿੰਨ-ਭਿੰਨ ਹੋਣਗੇ। ਅੱਲਾਹ ਦੇਖ ਰਿਹਾ ਹੈ ਜੋ ਉਹ ਕਰਦੇ ਹਨ

لَقَدْ مَنَّ اللَّهُ عَلَى الْمُؤْمِنِينَ إِذْ بَعَثَ فِيهِمْ رَسُولًا مِّنْ أَنفُسِهِمْ يَتْلُو عَلَيْهِمْ آيَاتِهِ وَيُزَكِّيهِمْ وَيُعَلِّمُهُمُ الْكِتَابَ وَالْحِكْمَةَ وَإِن كَانُوا مِن قَبْلُ لَفِي ضَلَالٍ مُّبِينٍ(164)

 ਅੱਲਾਹ ਨੇ ਈਮਾਨ ਵਾਲਿਆਂ ਉੱਪਰ ਉਪਕਾਰ ਕੀਤਾ ਕਿ ਉਨ੍ਹਾਂ ਵਿਚੋ ਹੀਂ ਇੱਕ ਸੰਦੇਸ਼ਵਾਹਕ ਭੇਜਿਆ ਜੋ ਉਨ੍ਹਾਂ ਨੂੰ ਅੱਲਾਹ ਦੀਆਂ ਆਇਤਾਂ (ਬਾਣੀ) ਸੁਣਾਉਂਦਾ ਹੈ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੈ। ਉਨ੍ਹਾਂ ਨੂੰ ਕਿਤਾਸ਼ (ਕੁਰਆਨ) ਅਤੇ ਹਿਕਮਤ (ਬਿਬੇਕ) ਦੀ ਸਿੱਖਿਆ ਦਿੰਦਾ ਹੈ ਬੇਸ਼ੱਕ ਇਹ ਇਸ ਤੋਂ ਪਹਿਲਾਂ ਸਪੱਸ਼ਟ ਗਲਤ ਰਾਹ ਤੇ ਸਨ।

أَوَلَمَّا أَصَابَتْكُم مُّصِيبَةٌ قَدْ أَصَبْتُم مِّثْلَيْهَا قُلْتُمْ أَنَّىٰ هَٰذَا ۖ قُلْ هُوَ مِنْ عِندِ أَنفُسِكُمْ ۗ إِنَّ اللَّهَ عَلَىٰ كُلِّ شَيْءٍ قَدِيرٌ(165)

 ਜਦੋਂ ਤੁਹਾਨੂੰ ਅਜਿਹੀ ਮੁਸੀਬਤ ਆਈ ਜਿਸ ਦੀ ਦੁੱਗਣੀ ਮੁਸੀਬਤ ਤੁਸੀਂ ਪਹੁੰਚਾ ਚੁੱਕੇ ਸੀ ਤਾਂ ਤੁਸੀਂ ਕਿਹਾ ਕਿ ਇਹ ਕਿੱਥੋਂ ਆ ਗਈ। ਕਹੋ ਕਿ ਇਹ ਤੁਹਾਡੇ ਕੋਲੋਂ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਦੀ ਸਮੱਰਥਾ ਰੱਖਦਾ ਹੈ।

وَمَا أَصَابَكُمْ يَوْمَ الْتَقَى الْجَمْعَانِ فَبِإِذْنِ اللَّهِ وَلِيَعْلَمَ الْمُؤْمِنِينَ(166)

 ਦੋਵਾਂ ਪੱਖਾਂ ਦੀ ਸੁੱਠਭੇੜ ਦੇ ਦਿਨ ਤੁਹਾਨੂੰ ਜੋ ਘਾਟਾ ਪਹੁੰਚਿਆ ਉਹ ਅੱਲਾਹ ਦੇ ਹੁਕਮ ਵਿਚ ਪਹੁੰਚਿਆ ਤਾਂ ਕਿ ਅੱਲਾਹ ਈਮਾਨ ਵਾਲਿਆਂ ਨੂੰ ਜਾਣ ਲਵੇ।

وَلِيَعْلَمَ الَّذِينَ نَافَقُوا ۚ وَقِيلَ لَهُمْ تَعَالَوْا قَاتِلُوا فِي سَبِيلِ اللَّهِ أَوِ ادْفَعُوا ۖ قَالُوا لَوْ نَعْلَمُ قِتَالًا لَّاتَّبَعْنَاكُمْ ۗ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَانِ ۚ يَقُولُونَ بِأَفْوَاهِهِم مَّا لَيْسَ فِي قُلُوبِهِمْ ۗ وَاللَّهُ أَعْلَمُ بِمَا يَكْتُمُونَ(167)

 ਉਨ੍ਹਾਂ ਨੂੰ ਵੀ ਜਾਨ ਲਵੇ ਜੋ ਕਪਟੀ ਸਨ ਜਿਨ੍ਹਾਂ ਨੂੰ ਕਿਹਾ ਗਿਆ, ਆਉ ਅੱਲਾਹ ਦੇ ਰਾਹ ਵਿਚ ਲੜੋਂ ਜਾਂ ਦੁਸ਼ਮਣ ਨੂੰ ਰੋਕੋ। ਉਨ੍ਹਾਂ ਨੇ ਕਿਹਾ ਜੇਕਰ ਅਸੀਂ ਜਾਣਦੇ ਕਿ ਯੁੱਧ ਹੋਣਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਚੱਲਦੇ। ਇਹ ਲੋਕ ਉਸ ਦਿਨ ਈਮਾਨ ਦੇ ਮੁਕਾਬਲੇ (ਕੁਫ਼ਰ) ਅਧਰਮ ਦੇ ਜ਼ਿਆਦਾ ਨੇੜੇ ਸਨ। ਉਹ ਆਪਣੇ ਮੂੰਹ ਨਾਲ ਇਹ ਗੱਲ ਕਹਿੰਦੇ ਹਨ ਕਿ ਜੋ ਉਨ੍ਹਾਂ ਦੇ ਦਿਲਾਂ ਵਿਚ ਨਹੀਂ। ਅੱਲਾਹ ਉਸ ਚੀਜ਼ ਨੂੰ ਭਲੀਭਾਂਤ ਜਾਣਦਾ ਹੈ ਜਿਸ ਨੂੰ ਉਹ ਲੁਕਾਉਂਦੇ ਹਨ।

الَّذِينَ قَالُوا لِإِخْوَانِهِمْ وَقَعَدُوا لَوْ أَطَاعُونَا مَا قُتِلُوا ۗ قُلْ فَادْرَءُوا عَنْ أَنفُسِكُمُ الْمَوْتَ إِن كُنتُمْ صَادِقِينَ(168)

 ਇਹ ਲੋਕ ਜਿਹੜੇ ਖ਼ੁਦ ਬੈਠੇ ਰਹੇ। ਆਪਣੇ ਭਰਾਵਾਂ ਦੇ ਸਬੰਧ ਵਿਚ ਕਹਿੰਦੇ ਹਨ ਕਿ ਜੇਕਰ ਉਹ ਸਾਡੀ ਗੱਲ ਮੰਨਦੇ ਤਾਂ ਮਾਰੇ ਨਾ ਜਾਂਦੇ। ਆਖੋ, ਕਿ ਤੁਸੀਂ ਆਪਣੇ ਉਪਰੋਂ ਮੌਤ ਨੂੰ ਹਟਾ ਲਵੋ, ਜੇਕਰ ਤੁਸੀਂ ਸੱਚੇ ਹੋ।

وَلَا تَحْسَبَنَّ الَّذِينَ قُتِلُوا فِي سَبِيلِ اللَّهِ أَمْوَاتًا ۚ بَلْ أَحْيَاءٌ عِندَ رَبِّهِمْ يُرْزَقُونَ(169)

 ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਗਏ ਉਨ੍ਹਾਂ ਨੂੰ ਮੁਰਦਾ ਨਾ ਸਮਝੋ। ਸਗੋਂ ਉਹ ਜਿਊਂਦੇ ਹਨ ਆਪਣੇ ਰੱਬ ਦੇ ਕੋਲ, ਉਨ੍ਹਾਂ ਨੂੰ ਰਿਜ਼ਕ ਮਿਲ ਰਿਹਾ ਹੈ।

فَرِحِينَ بِمَا آتَاهُمُ اللَّهُ مِن فَضْلِهِ وَيَسْتَبْشِرُونَ بِالَّذِينَ لَمْ يَلْحَقُوا بِهِم مِّنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ(170)

 ਉਹ ਖੁਸ਼ ਹਨ ਉਨ੍ਹਾਂ ਉੱਪਰ ਜਿਹੜੇ ਅੱਲਾਹ ਨੇ ਆਪਣੀ ਕਿਰਪਾ ਵਿਚੋਂ ਉਨਾਂ ਨੂੰ ਦਿੱਤਾ ਹੈ ਅਤੇ ਖੁਸ਼ਖ਼ਬਰੀ ਲੈ ਰਹੇ ਹਨ, ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਹਨ ਅਜੇ ਉੱਤੇ ਨਹੀਂ ਪਹੁੰਚੇ ਉਨ੍ਹਾਂ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ।

۞ يَسْتَبْشِرُونَ بِنِعْمَةٍ مِّنَ اللَّهِ وَفَضْلٍ وَأَنَّ اللَّهَ لَا يُضِيعُ أَجْرَ الْمُؤْمِنِينَ(171)

 ਉਹ ਪ੍ਰਸੰਨ’ ਹੋ ਰਹੇ ਹਨ ਅੱਲਾਹ ਦੇ ਤੋਹਫ਼ਿਆਂ ਅਤੇ ਉਸ ਦੀ ਕਿਰਪਾ ਉੱਪਰ। ਇਸ ਉੱਪਰ ਕਿ ਅੱਲਾਹ ਈਮਾਨ ਵਾਲਿਆਂ ਦਾ ਬਦਲਾ ਨਸ਼ਟ ਨਹੀਂ ਕਰਦਾ।

الَّذِينَ اسْتَجَابُوا لِلَّهِ وَالرَّسُولِ مِن بَعْدِ مَا أَصَابَهُمُ الْقَرْحُ ۚ لِلَّذِينَ أَحْسَنُوا مِنْهُمْ وَاتَّقَوْا أَجْرٌ عَظِيمٌ(172)

 ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦੇ ਆਦੇਸ਼ ਦਾ ਪਾਲਣ ਕੀਤਾ, ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਜਖ਼ਮ ਲੱਗ ਚੁੱਕਾ ਸੀ, ਉਨ੍ਹਾਂ ਵਿਚੋਂ ਜਿਹੜੇ ਲੋਕ ਨੇਕ ਅਤੇ ਪ੍ਰਹੇਜ਼ਗਾਰ ਹਨ ਉਨ੍ਹਾਂ ਲਈ ਵੱਡਾ ਬਦਲਾ ਹੈ।

الَّذِينَ قَالَ لَهُمُ النَّاسُ إِنَّ النَّاسَ قَدْ جَمَعُوا لَكُمْ فَاخْشَوْهُمْ فَزَادَهُمْ إِيمَانًا وَقَالُوا حَسْبُنَا اللَّهُ وَنِعْمَ الْوَكِيلُ(173)

 ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਦੁਸ਼ਮਣ ਨੇ ਤੁਹਾਡੇ ਖਿਲਾਫ਼ ਵੱਡੀ ਸ਼ਕਤੀ ਇਕੱਠੀ ਕਰ ਲਈ ਹੈ ਤੁਸੀਂ ਉਸ ਤੋਂ ਡਰੋ। ਪਰ ਇਸ ਚੀਜ਼ ਨੇ ਉਨ੍ਹਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਅੱਲਾਹ ਸਾਡੇ ਲਈ ਹਾਜ਼ਿਰ ਹੈ ਉਹ ਸਾਡਾ ਬਿਹਤਰ ਸਾਥੀ ਹੈ।

فَانقَلَبُوا بِنِعْمَةٍ مِّنَ اللَّهِ وَفَضْلٍ لَّمْ يَمْسَسْهُمْ سُوءٌ وَاتَّبَعُوا رِضْوَانَ اللَّهِ ۗ وَاللَّهُ ذُو فَضْلٍ عَظِيمٍ(174)

 ਫਿਰ ਉਹ ਅੱਲਾਹ ਦੀ ਬਖਸ਼ਿਸ਼ ਅਤੇ ਉਸ ਦੀ ਕਿਰਪਾ ਨਾਲ ਵਾਪਿਸ ਆਏ। ਇਨ੍ਹਾਂ ਲੋਕਾਂ ਦਾ ਕਿਸੇ ਬੁਰਾਈ ਨਾਲ ਸਾਹਮਣਾ ਨਾ ਹੋਇਆ। ਉਹ ਅੱਲਾਹ ਦੀ ਖੁਸ਼ੀ ਦੇ ਰਾਹ ਉੱਪਰ ਚੱਲੇ, ਅੱਲਾਹ ਬੜਾ ਕਿਰਪਾਸ਼ੀਲ ਹੈ।

إِنَّمَا ذَٰلِكُمُ الشَّيْطَانُ يُخَوِّفُ أَوْلِيَاءَهُ فَلَا تَخَافُوهُمْ وَخَافُونِ إِن كُنتُم مُّؤْمِنِينَ(175)

 ਇਹ ਸੈਤਾਨ ਹੈ ਜੋ ਤੁਹਾਨੂੰ ਆਪਣੇ ਮਿੱਤਰਾਂ ਦੇ ਰਾਹੀਂ ਡਰਾਉਂਦਾ ਹੈ। ਤੁਸੀਂ ਉਸ ਤੋਂ ਨਾ ਡਰੋ ਬਲਕਿ ਮੇਰੇ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ।

وَلَا يَحْزُنكَ الَّذِينَ يُسَارِعُونَ فِي الْكُفْرِ ۚ إِنَّهُمْ لَن يَضُرُّوا اللَّهَ شَيْئًا ۗ يُرِيدُ اللَّهُ أَلَّا يَجْعَلَ لَهُمْ حَظًّا فِي الْآخِرَةِ ۖ وَلَهُمْ عَذَابٌ عَظِيمٌ(176)

 ਉਹ ਲੋਕ ਤੁਹਾਡੇ ਲਈ ਦੁੱਖ ਦਾ ਕਾਰਨ ਨਾ ਬਣਨ ਜੋ ਅਵੱਗਿਆ ਵਿਚ ਕਾਹਲੀ ਦਿਖਾ ਰਹੇ ਹਨ। ਉਹ ਅੱਲਾਹ ਨੂੰ ਕਦੇ ਵੀ ਕੋਈ ਨੁਕਸਾਨ ਨਾ ਪਹੁੰਚਾ ਸਕਣਗੇ। ਅੱਲਾਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਾ ਰੱਖੇ। ਇਹ ਉਨ੍ਹਾਂ ਲਈ ਬੜੀ ਸਜ਼ਾ ਹੈ।

إِنَّ الَّذِينَ اشْتَرَوُا الْكُفْرَ بِالْإِيمَانِ لَن يَضُرُّوا اللَّهَ شَيْئًا وَلَهُمْ عَذَابٌ أَلِيمٌ(177)

 ਜਿਨ੍ਹਾਂ ਲੋਕਾਂ ਨੇ ਈਮਾਨ ਦੇ ਬਦਲੇ ਅਵੱਗਿਆ ਖ਼ਰੀਦੀ। ਉਹ ਅੱਲਾਹ ਦਾ ਕੂਝ ਵਿਗਾੜ ਨਹੀਂ ਸਕਦੇ ਅਤੇ ਉਨ੍ਹਾਂ ਲਈ ਇਹ ਦਰਦਨਾਕ ਸਜ਼ਾ ਹੈ।

وَلَا يَحْسَبَنَّ الَّذِينَ كَفَرُوا أَنَّمَا نُمْلِي لَهُمْ خَيْرٌ لِّأَنفُسِهِمْ ۚ إِنَّمَا نُمْلِي لَهُمْ لِيَزْدَادُوا إِثْمًا ۚ وَلَهُمْ عَذَابٌ مُّهِينٌ(178)

 ਜਿਹੜੇ ਲੋਕ ਅਵੱਗਿਆ ਕਰ ਰਹੇ ਹਨ ਉਹ ਇਹ ਨਾ ਸਮਝਣ ਕਿ ਅਸੀਂ ਜਿਹੜੀ ਉਨ੍ਹਾਂ ਨੂੰ ਢਿੱਲ ਦੇ ਰਹੇ ਹਾਂ ਇਹ ਉਨ੍ਹਾਂ ਦੇ ਪੱਖ ਵਿਚ ਵਧੀਆ ਹੈ। ਅਸੀਂ ਤਾਂ ਸਿਰਫ਼ ਇਸ ਲਈ ਮੌਹਲਤ ਦੇ ਰਹੇ ਹਾਂ ਤਾਂ ਕਿ ਉਹ ਅਪਰਾਧ ਵੱਲ ਹੋਰ ਵੱਧ ਜਾਣ ਅਤੇ ਇਹ ਉਨ੍ਹਾਂ ਲਈ ਇਕ ਅਪਮਾਨ ਜਨਕ ਸਜ਼ਾ ਹੈ।

مَّا كَانَ اللَّهُ لِيَذَرَ الْمُؤْمِنِينَ عَلَىٰ مَا أَنتُمْ عَلَيْهِ حَتَّىٰ يَمِيزَ الْخَبِيثَ مِنَ الطَّيِّبِ ۗ وَمَا كَانَ اللَّهُ لِيُطْلِعَكُمْ عَلَى الْغَيْبِ وَلَٰكِنَّ اللَّهَ يَجْتَبِي مِن رُّسُلِهِ مَن يَشَاءُ ۖ فَآمِنُوا بِاللَّهِ وَرُسُلِهِ ۚ وَإِن تُؤْمِنُوا وَتَتَّقُوا فَلَكُمْ أَجْرٌ عَظِيمٌ(179)

 ਅੱਲਾਹ ਅਜਿਹਾ ਨਹੀਂ ਕਿ ਈਮਾਨ ਵਾਲਿਆਂ ਨੂੰ ਉਸ ਹਾਲਤ ਵਿਚ ਛੱਡ ਦੇਵੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਹੋਂ, ਜਦੋਂ ਤੱਕ ਉਹ ਪਵਿੱਤਰ ਨੂੰ ਅਪਵਿੱਤਰ ਨਾਲੋ ਅਲੱਗ ਨਾ ਕਰ ਲਵੇ। ਅੱਲਾਹ ਅਜਿਹਾ ਨਹੀਂ ਕਿ ਤੁਹਾਨੂੰ ਗੁਪਤ ਤਰੀਕੇ ਨਾਲ ਸੂਚਿਤ ਕਰ ਦੇਵੇ। ਸਗੋਂ ਅੱਲਾਹ ਛਾਂਟ ਲੈਂਦਾ ਆਪਣੇ ਰਸੂਲਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਲਈ ਤੁਸੀਂ ਅੱਲਾਹ ਉੱਪਰ ਅਤੇ ਉਸ ਦੇ ਰਸੂਲਾਂ ਉੱਪਰ ਈਮਾਨ ਲਿਆਉ। ਜੇਕਰ ਤੁਸੀਂ ਈਮਾਨ ਲਿਆਉ ਅਤੇ ਪ੍ਰਹੇਜ਼ਗਾਰੀ ਕਰੋ ਤਾਂ ਤੁਹਾਡੇ ਲਈ ਵੱਡਾ ਫ਼ਲ ਹੈ।

وَلَا يَحْسَبَنَّ الَّذِينَ يَبْخَلُونَ بِمَا آتَاهُمُ اللَّهُ مِن فَضْلِهِ هُوَ خَيْرًا لَّهُم ۖ بَلْ هُوَ شَرٌّ لَّهُمْ ۖ سَيُطَوَّقُونَ مَا بَخِلُوا بِهِ يَوْمَ الْقِيَامَةِ ۗ وَلِلَّهِ مِيرَاثُ السَّمَاوَاتِ وَالْأَرْضِ ۗ وَاللَّهُ بِمَا تَعْمَلُونَ خَبِيرٌ(180)

 ਜਿਹੜੇ ਲੋਕ ਕੰਜੂਸੀ ਕਰਦੇ ਹਨ ਉਸ ਚੀਜ਼ ਲਈ ਜੋ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਦਿੱਤੀ ਹੈ ਉਹ ਕਦੇ ਵੀ ਇਹ ਨਾ ਸਮਝਣ ਕਿ ਇਹ ਉਨ੍ਹਾਂ ਲਈ ਚੰਗਾ ਹੈ। ਸ਼ਲਕਿ ਇਹ ਉਨ੍ਹਾਂ ਲਈ ਬਹੁਤ ਬੁਰਾ ਹੈ। ਜਿਸ ਚੀਜ਼ ਵਿਚ ਉਹ ਕੰਜੂਸੀ ਕਰ ਰਹੇ ਹਨ ਇਸ ਦਾ ਕਿਆਮਤ ਦੇ ਦਿਨ ਉਨ੍ਹਾਂ ਨੂੰ ਤੌਕ (ਪਟਾ) ਪਹਿਨਾਇਆ ਜਾਵੇਗਾ। ਅੱਲਾਹ ਹੀ ਵਾਰਿਸ ਹੈ ਧਰਤੀ ਅਤੇ ਆਕਾਸ਼ ਵਾ। ਤੁਸੀਂ ਜੋ ਕੁਝ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ।

لَّقَدْ سَمِعَ اللَّهُ قَوْلَ الَّذِينَ قَالُوا إِنَّ اللَّهَ فَقِيرٌ وَنَحْنُ أَغْنِيَاءُ ۘ سَنَكْتُبُ مَا قَالُوا وَقَتْلَهُمُ الْأَنبِيَاءَ بِغَيْرِ حَقٍّ وَنَقُولُ ذُوقُوا عَذَابَ الْحَرِيقِ(181)

 ਅੱਲਾਹ ਨੇ ਉਨ੍ਹਾਂ ਲੋਕਾਂ ਦੀ ਗੱਲ ਸੁਣੀ ਜਿਲ੍ਹਾਂ ਨੇ ਕਿਹਾ ਕਿ ਅੱਲਾਹ ਕੰਗਾਲ ਹੈ ਅਤੇ ਅਸੀਂ ਧਨਵਾਨ। ਅਸੀਂ ਲਿਖ ਲਵਾਂਗੇ ਉਨ੍ਹਾਂ ਦੇ ਇਸ ਕਥਨ ਨੂੰ ਅਤੇ ਉਨ੍ਹਾਂ ਦੇ ਪੈਗ਼ੰਬਰਾਂ ਨੂੰ ਅਣਅਸਿਕਾਰਤ ਰੂਪ ਵਿਚ ਮਾਰਨ ਨੂੰ ਵੀ। ਅਸੀਂ ਕਹਾਂਗੇ ਕਿ ਹੁਣ ਅੱਗ ਦੀ ਪੀੜਾ ਚੱਖੋ।

ذَٰلِكَ بِمَا قَدَّمَتْ أَيْدِيكُمْ وَأَنَّ اللَّهَ لَيْسَ بِظَلَّامٍ لِّلْعَبِيدِ(182)

 ਇਹ ਤੁਹਾਡੇ ਆਪਣੇ ਹੱਥਾਂ ਦੀ ਕਮਾਈ ਹੈ ਅੱਲਾਹ ਆਪਣੇ ਬੰਦਿਆਂ ਨਾਲ ਅਨਿਆਇ ਕਰਨ ਵਾਲਾ ਨਹੀਂ।

الَّذِينَ قَالُوا إِنَّ اللَّهَ عَهِدَ إِلَيْنَا أَلَّا نُؤْمِنَ لِرَسُولٍ حَتَّىٰ يَأْتِيَنَا بِقُرْبَانٍ تَأْكُلُهُ النَّارُ ۗ قُلْ قَدْ جَاءَكُمْ رُسُلٌ مِّن قَبْلِي بِالْبَيِّنَاتِ وَبِالَّذِي قُلْتُمْ فَلِمَ قَتَلْتُمُوهُمْ إِن كُنتُمْ صَادِقِينَ(183)

 ਜਿਹੜੇ ਲੋਕ ਕਹਿੰਦੇ ਹਨ ਕਿ ਅੱਲਾਹ ਨੇ ਸਾਨੂੰ ਆਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਰਸੂਲ ਨੂੰ ਸਵੀਕਾਰ ਨਾ ਕਰੀਏ ਜਦੋਂ ਤੱਕ ਉਹ ਸਾਡੇ ਸਾਹਮਣੇ ਅਜਿਹੀ ਕੁਰਬਾਨੀ ਹਾਜ਼ਿਰ ਨਾ ਕਰੇ, ਜਿਸਨੂੰ ਅੱਗ ਖਾ ਲਵੇ। ਉਨ੍ਹਾਂ ਨੂੰ ਕਹੋ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਰਸੂਲ ਆਏ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ। ਉਹ ਚੀਜ਼ ਲੈ ਕੇ ਜਿਸ ਨੂੰ ਤੁਸੀਂ ਕਹਿ ਰਹੇ ਹੋ ਫਿਰ ਤੁਸੀਂ ਕਿਉਂ ਉਨ੍ਹਾਂ ਨੂੰ ਮਾਰ ਦਿੱਤਾ ਜੇਕਰ ਤੁਸੀਂ ਸੱਚੇ ਹੋ।

فَإِن كَذَّبُوكَ فَقَدْ كُذِّبَ رُسُلٌ مِّن قَبْلِكَ جَاءُوا بِالْبَيِّنَاتِ وَالزُّبُرِ وَالْكِتَابِ الْمُنِيرِ(184)

 ਫਿਰ ਜੇਕਰ ਇਹ ਤੁਹਾਨੂੰ ਝੁਨਲਾਉਂਦੇ ਹਨ ਤਾਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਝੂਠਲਾਏ ਜਾ ਚੁੱਕੇ ਹਨ, ਜਿਹੜੇ ਖੁੱਲ੍ਹੀਆਂ ਨਿਸ਼ਾਨੀਆਂ ਅਤੇ ਸਹੀਫੇ (ਧਰਮ ਗ੍ਰੰਥ), ਪ੍ਰਕਾਸ਼ਮਈ ਕਿਤਾਬਾਂ ਲੈ ਕੇ ਆਏ ਸਨ।

كُلُّ نَفْسٍ ذَائِقَةُ الْمَوْتِ ۗ وَإِنَّمَا تُوَفَّوْنَ أُجُورَكُمْ يَوْمَ الْقِيَامَةِ ۖ فَمَن زُحْزِحَ عَنِ النَّارِ وَأُدْخِلَ الْجَنَّةَ فَقَدْ فَازَ ۗ وَمَا الْحَيَاةُ الدُّنْيَا إِلَّا مَتَاعُ الْغُرُورِ(185)

 ਹਰੇਕ ਬੰਦੇ ਨੇ ਮੌਤ ਦਾ ਸਵਾਦ ਜ਼ੱਖਣਾ ਹੈ। ਤੁਹਾਨੂੰ ਸੰਪੂਰਨ ਫ਼ਲ ਤਾਂ ਸਿਰਫ਼ ਕਿਆਮਤ ਦੇ ਦਿਨ ਮਿਲੇਗਾ। ਤਾਂ ਜਿਹੜਾ ਬੰਦਾ ਅੱਗ ਤੋਂ ਬਚ ਜਾਵੇ ਅਤੇ ਜੰਨਤ ਵਿਚ ਪਹੁੰਚਾ ਦਿੱਤਾ ਜਾਵੇ ਅਸਲ ਵਿਚ ਉਹੀ ਸਫ਼ਲ ਰਿਹਾ। ਸੰਸਾਰ ਦਾ ਜੀਵਨ ਤਾਂ ਸਿਰਫ਼ ਧੋਖੇ ਦਾ ਸੌਦਾ ਹੈ।

۞ لَتُبْلَوُنَّ فِي أَمْوَالِكُمْ وَأَنفُسِكُمْ وَلَتَسْمَعُنَّ مِنَ الَّذِينَ أُوتُوا الْكِتَابَ مِن قَبْلِكُمْ وَمِنَ الَّذِينَ أَشْرَكُوا أَذًى كَثِيرًا ۚ وَإِن تَصْبِرُوا وَتَتَّقُوا فَإِنَّ ذَٰلِكَ مِنْ عَزْمِ الْأُمُورِ(186)

 ਨਿਸ਼ਚਤ ਹੀ’ ਤੁਸੀਂ ਆਪਣੇ ਪ੍ਰਾਣ ਅਤੇ ਸੰਪਤੀ ਦੇ ਮਾਮਲੇ ਵਿਚ ਪ੍ਰੀਖਿਆ ਵਿਚ ਪਾਏ ਜਾਉਗੇ। ਤੁਸੀਂ ਬਹੁਤ ਸਾਰੀਆਂ ਕਸ਼ਟ ਯੋਗ ਗੱਲਾਂ ਸੁਣੌਗੇ ਉਨ੍ਹਾਂ ਦੇ ਕੋਲੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਮਿਲੀ ਅਤੇ ਉਨ੍ਹਾਂ ਤੋਂ ਵੀ ਜਿਨ੍ਹਾਂ ਨੇ ਸ਼ਿਰਕ (ਬਹੁਦੇਵਵਾਦ) ਕੀਤਾ ਜੇਕਰ ਤੁਸੀਂ ਧੀਰਜ ਰੱਖੋ ਅਤੇ ਪ੍ਰਹੇਜਗਾਰੀ ਅਪਣਾਉ ਤਾਂ ਇਹ ਵੱਡੇ ਹੌਂਸਲੇ ਦਾ ਕੰਮ ਹੈ।

وَإِذْ أَخَذَ اللَّهُ مِيثَاقَ الَّذِينَ أُوتُوا الْكِتَابَ لَتُبَيِّنُنَّهُ لِلنَّاسِ وَلَا تَكْتُمُونَهُ فَنَبَذُوهُ وَرَاءَ ظُهُورِهِمْ وَاشْتَرَوْا بِهِ ثَمَنًا قَلِيلًا ۖ فَبِئْسَ مَا يَشْتَرُونَ(187)

 ਜਦੋਂ ਅੱਲਾਹ ਨੇ ਕਿਤਾਬ ਵਾਲਿਆਂ (ਯਹੂਦੀ ਅਤੇ ਈਸਾਈ) ਤੋਂ ਪ੍ਣ ਲਿਆ ਕਿ ਤੁਸੀਂ ਅੱਲਾਹ ਦੀ ਕਿਤਾਬ ਨੂੰ ਪੂਰਨ ਰੂਪ ਨਾਲ ਲੋਕਾਂ ਲਈ ਪੇਸ਼ ਕਰੋਗੇ ਅਤੇ ਉਸ ਨੂੰ ਛੁਪਾਉਂਗੇ ਨਹੀਂ। ਪਰੰਤੂ ਉਨ੍ਹਾਂ ਨੇ ਇਸ ਨੂੰ ਪਿੱਠ ਪਿੱਛੇ ਕਰ ਲਿਆ ਅਤੇ ਥੋੜ੍ਹੇ ਮੁੱਲ ਤੇ ਵੇਚ ਦਿੱਤਾ। ਕਿਹੋ ਜਿਹੀ ਬੁਰੀ ਚੀਜ਼ ਹੈ, ਜਿਸ ਨੂੰ ਉਹ ਖਰੀਦ ਰਹੇ ਹਨ।

لَا تَحْسَبَنَّ الَّذِينَ يَفْرَحُونَ بِمَا أَتَوا وَّيُحِبُّونَ أَن يُحْمَدُوا بِمَا لَمْ يَفْعَلُوا فَلَا تَحْسَبَنَّهُم بِمَفَازَةٍ مِّنَ الْعَذَابِ ۖ وَلَهُمْ عَذَابٌ أَلِيمٌ(188)

 ਜਿਹੜੇ ਲੋਕ ਆਪਣੇ ਉਨ੍ਹਾਂ ਉਪਕਾਰਾਂ ਤੇ ਪ੍ਰਸੰਨ ਹਲ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਨ੍ਹਾਂ ਨੇ ਨਹੀਂ ਕੀਤੇ ਉਨ੍ਹਾਂ ਨਾਲ ਉਨ੍ਹਾਂ ਦੀ ਸ਼ੋਭਾ ਹੋਵੇ ਉਨ੍ਹਾਂ ਨੂੰ ਸਜ਼ਾ ਤੋਂ ਸੁਰੱਖਿਅਤ ਨਾ ਸਮਝੋ। ਉਨ੍ਹਾਂ ਲਈ ਕਸ਼ਟ ਯੋਗ ਸਜ਼ਾ ਹੈ

وَلِلَّهِ مُلْكُ السَّمَاوَاتِ وَالْأَرْضِ ۗ وَاللَّهُ عَلَىٰ كُلِّ شَيْءٍ قَدِيرٌ(189)

 ਅੱਲਾਹ ਹੀ ਦੇ ਲਈ ਹੈ ਧਰਤੀ ਅਤੇ ਆਕਾਸ਼ ਦੀ ਬਾਦਸ਼ਾਹੀ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।

إِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ لَآيَاتٍ لِّأُولِي الْأَلْبَابِ(190)

 ਆਕਾਸ਼ ਅਤੇ ਧਰਤੀ ਦੀ ਰਚਨਾ ਵਿਚ ਦਿਨ ਰਾਤ ਨੂੰ ਇੱਕ ਦੇ ਬਾਅਦ ਆਉਣ ਵਾਲੇ ਬੁੱਧੀਮਾਨਾਂ ਲਈ ਬਹੁਤ ਨਿਸ਼ਾਨੀਆਂ ਹਨ।

الَّذِينَ يَذْكُرُونَ اللَّهَ قِيَامًا وَقُعُودًا وَعَلَىٰ جُنُوبِهِمْ وَيَتَفَكَّرُونَ فِي خَلْقِ السَّمَاوَاتِ وَالْأَرْضِ رَبَّنَا مَا خَلَقْتَ هَٰذَا بَاطِلًا سُبْحَانَكَ فَقِنَا عَذَابَ النَّارِ(191)

 ਜਿਹੜੇ ਖੜ੍ਹੇ ਅਤੇ ਬੈਠੇ ਆਪਣਿਆਂ ਪਾਸਿਆਂ ਉੱਪਰ ਅੱਲਾਹ ਨੂੰ ਯਾਦ ਕਰਦੇ ਹਨ। ਆਕਾਸ਼ ਅਤੇ ਧਰਤੀ ਦੀ ਰਚਨਾ ਵਿਚ ਚਿੰਤਨ ਕਰਦੇ ਹਨ ਉਹ ਕਹਿ ਉਠਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਾਰਾ ਕੁਝ ਬਿਨਾਂ ਕਿਸੇ ਉਦੇਸ਼ ਦੇ ਨਹੀਂ ਬਣਾਇਆ। ਤੂੰ ਪਵਿੱਤਰ ਹੈ ਸਾਨੂੰ ਅੱਗ ਦੀ ਸਜ਼ਾ ਤੋਂ ਬਚਾ ਲੈ।

رَبَّنَا إِنَّكَ مَن تُدْخِلِ النَّارَ فَقَدْ أَخْزَيْتَهُ ۖ وَمَا لِلظَّالِمِينَ مِنْ أَنصَارٍ(192)

 ਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਅੱਗ ਵਿਚ ਪਾਇਆ ਅਸਲ ਵਿਚ ਤੂੰ ਉਸ ਨੂੰ ਬੇਇਜ਼ਤ ਕਰ ਦਿੱਤਾ। ਅਤਿਆਚ਼ਾਰੀਆਂ ਦਾ ਕੋਈ ਸਾਥੀ ਨਹੀਂ

رَّبَّنَا إِنَّنَا سَمِعْنَا مُنَادِيًا يُنَادِي لِلْإِيمَانِ أَنْ آمِنُوا بِرَبِّكُمْ فَآمَنَّا ۚ رَبَّنَا فَاغْفِرْ لَنَا ذُنُوبَنَا وَكَفِّرْ عَنَّا سَيِّئَاتِنَا وَتَوَفَّنَا مَعَ الْأَبْرَارِ(193)

 ਹੈ ਸਾਡੇ ਰੱਬ! ਅਸੀਂ ਇੱਕ ਪੁਕਾਰਣ ਵਾਲੇ ਨੂੰ ਸੁਣਿਆ ਜਿਹੜਾ ਈਮਾਨ ਦੇ ਵੱਲ ਪੁਕਾਰ ਰਿਹਾ ਸੀ ਕਿ ਆਪਣੇ ਰੱਬ ਉੱਪਰ ਈਮਾਨ ਲਿਆਉਂ, ਫਿਰ ਅਸੀਂ ਈਮਾਨ ਲਿਆਏ। ਹੇ ਸਾਡੇ ਪਾਲਣਹਾਰ! ਸਾਡੇ ਪਾਪਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਡੇ ਤੋਂ ਦੂਰ ਕਰਦੇ ਅਤੇ ਸਾਡਾ ਅੰਤ ਨੇਕ ਬੰਦਿਆਂ ਦੇ ਨਾਲ ਕਰ।

رَبَّنَا وَآتِنَا مَا وَعَدتَّنَا عَلَىٰ رُسُلِكَ وَلَا تُخْزِنَا يَوْمَ الْقِيَامَةِ ۗ إِنَّكَ لَا تُخْلِفُ الْمِيعَادَ(194)

 ਹੈ ਸਾਡੇ ਪਾਲਣਹਾਰ! ਤੂੰ ਜੋ ਵਾਅਦੇ ਆਪਣੇ ਰਸੂਲਾਂ ਦੇ ਰਾਹੀ’ ਸਾਡੇ ਨਾਲ ਕੀਤੇ ਹਨ ਉਨ੍ਹਾਂ ਨੂੰ ਸਾਡੇ ਨਾਲ ਪੂਰਾ ਕਰ ਅਤੇ ਕਿਆਮਤ ਦੇ ਦਿਨ ਸਾਨੂੰ ਅਪਮਾਨ ਵਿਚ ਨਾ ਪਾ। ਬੇਸ਼ੱਕ ਤੂੰ ਆਪਣੇ ਵਾਅਦੇ ਦੇ ਵਿਰੁੱਧ ਜਾਣ ਵਾਲਾ ਨਹੀਂ ਹੈ।

فَاسْتَجَابَ لَهُمْ رَبُّهُمْ أَنِّي لَا أُضِيعُ عَمَلَ عَامِلٍ مِّنكُم مِّن ذَكَرٍ أَوْ أُنثَىٰ ۖ بَعْضُكُم مِّن بَعْضٍ ۖ فَالَّذِينَ هَاجَرُوا وَأُخْرِجُوا مِن دِيَارِهِمْ وَأُوذُوا فِي سَبِيلِي وَقَاتَلُوا وَقُتِلُوا لَأُكَفِّرَنَّ عَنْهُمْ سَيِّئَاتِهِمْ وَلَأُدْخِلَنَّهُمْ جَنَّاتٍ تَجْرِي مِن تَحْتِهَا الْأَنْهَارُ ثَوَابًا مِّنْ عِندِ اللَّهِ ۗ وَاللَّهُ عِندَهُ حُسْنُ الثَّوَابِ(195)

 ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੀ ਅਰਦਾਸ ਸਵੀਕਾਰ ਕੀਤੀ ਕਿ ਮੈਂ ਤੁਹਾਡੇ ਵਿਚੋਂ ਕਿਸੇ ਦਾ ਕਰਮ ਨਸ਼ਟ ਕਰਨ ਵਾਲਾ ਨਹੀਂ, ਚਾਹੇ ਉਹ ਮਰਦ ਹੋਵੇ ਜਾਂ ਔਰਤ ਤੁਸੀਂ ਸਾਰੇ ਇੱਕ ਦੂਸਰੇ ਤੋਂ ਹੋ। ਫਿਰ ਜਿਲ੍ਹਾਂ ਲੋਕਾਂ ਨੇ ਹਿਜ਼ਰਤ (ਅੱਲਾਹ ਦੇ ਰਾਹ ਵਿਚ ਪ੍ਰਵਾਸ) ਕੀਤੀ ਅਤੇ ਜਿਹੜੇ ਆਪਣੇ ਘਰਾਂ ਤੋਂ ਕੱਢੇ ਗਏ ਅਤੇ ਮੇਰੇ ਰਾਹ ਵਿਚ ਪ੍ਰੇਸ਼ਾਨ ਕੀਤੇ ਗਏ, ਉਹ ਲੜੇ ਅਤੇ ਮਾਰੇ ਗਏ, ਮੈ’ ਉਨ੍ਹਾਂ ਦੇ ਪਾਪ ਜ਼ਰੂਰ ਉਨ੍ਹਾਂ ਤੋਂ ਦੂਰ ਕਰ ਦੇਵਾਂਗਾ ਅਤੇ ਉਨ੍ਹਾਂ ਨੂੰ ਇਹੋ ਜਿਹੇ ਬਾਗ਼ਾਂ ਵਿਚ ਦਾਖ਼ਲਾ ਦੇਵਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਇਹ ਉਨ੍ਹਾਂ ਦਾ ਬਦਲਾ ਹੈ ਅੱਲਾਹ ਦੇ ਸਥਾਨ ਤੇ, ਅੱਲਾਹ ਦੇ ਕੋਲ ਹੀ ਸਭ ਤੋਂ ਚੰਗਾ ਬਦਲਾ ਹੈ।

لَا يَغُرَّنَّكَ تَقَلُّبُ الَّذِينَ كَفَرُوا فِي الْبِلَادِ(196)

 ਦੇਸ਼ ਦੇ ਅੰਦਰ ਅਵੱਗਿਆਕਾਰੀਆਂ ਦੀਆਂ ਗਤੀਵਿਧੀਆਂ ਨੂੰ ਤੁਹਾਨੂੰ ਧੋਖੇ ਵਿਚ ਪਾ ਦੇਣ।

مَتَاعٌ قَلِيلٌ ثُمَّ مَأْوَاهُمْ جَهَنَّمُ ۚ وَبِئْسَ الْمِهَادُ(197)

 ਇਹ ਥੋੜ੍ਹਾ ਜਿਹਾ ਲਾਭ ਹੈ। ਫਿਰ ਉਨ੍ਹਾਂ ਦਾ ਟਿਕਾਣਾ ਨਰਕ ਹੈ ਉਹ ਕਿਹੋ ਜਿਹਾ ਬੂਰਾ ਟਿਕਾਣਾ ਹੈ।

لَٰكِنِ الَّذِينَ اتَّقَوْا رَبَّهُمْ لَهُمْ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا نُزُلًا مِّنْ عِندِ اللَّهِ ۗ وَمَا عِندَ اللَّهِ خَيْرٌ لِّلْأَبْرَارِ(198)

 ਹਾਂ ਜਿਹੜੇ ਲੋਕ ਆਪਣੇ ਰੱਬ ਤੋਂ ਡਰਦੇ ਹਨ ਉਨ੍ਹਾਂ ਲਈ ਬਾਗ਼ ਹੋਣਗੇ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਹਮੇਸ਼ਾਂ ਰਹਿਣਗੇ। ਇਹ ਅੱਲਾਹ ਦੇ ਵੱਲੋਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਅਤੇ ਇੱਜ਼ਤ ਹੋਵੇਗੀ। ਜੋ ਕੁਝ ਅੱਲਾਹ ਦੇ ਕੋਲ ਨੇਕ ਲੋਕਾਂ ਲਈ ਹੈ ਉਹ ਸਭ ਤੋਂ ਵਧੀਆ ਹੈ।

وَإِنَّ مِنْ أَهْلِ الْكِتَابِ لَمَن يُؤْمِنُ بِاللَّهِ وَمَا أُنزِلَ إِلَيْكُمْ وَمَا أُنزِلَ إِلَيْهِمْ خَاشِعِينَ لِلَّهِ لَا يَشْتَرُونَ بِآيَاتِ اللَّهِ ثَمَنًا قَلِيلًا ۗ أُولَٰئِكَ لَهُمْ أَجْرُهُمْ عِندَ رَبِّهِمْ ۗ إِنَّ اللَّهَ سَرِيعُ الْحِسَابِ(199)

 ਬੇਸ਼ੱਕ ਕਿਤਾਬ ਵਾਲਿਆਂ (ਯਹੂਦੀ ਅਤੇ ਈਸਾਈ? ਵਿਚੋਂ ਕੁਝ ਅਜਿਹੇ ਵੀ ਹਨ ਜੋ ਅੱਲਾਹ ਉੱਪਰ ਈਮਾਨ ਰੱਖਦੇ ਹਨ ਅਤੇ ਉਸ ਨੂੰ ਵੀ ਮੰਨਦੇ ਹਨ ਜੋ ਤੁਹਾਡੇ ਵੱਲ ਭੇਜੀ ਗਈ ਹੈ। ਉਸ ਕਿਤਾਸ਼ ਨੂੰ ਵੀ ਮੰਨਦੇ ਹਨ ਜੋ ਇਸ ਤੋਂ ਪਹਿਲਾਂ ਖੂਦ ਉਨ੍ਹਾਂ ਦੇ ਵੱਲ ਭੇਜੀ ਗਈ ਸੀ, ਉਹ ਅੱਲਾਹ ਦੇ ਅੱਗੇ ਝੁੱਕੇ ਹੋਏ ਹਨ ਅਤੇ ਉਹ ਅੱਲਾਹ ਦੀਆਂ ਆਇਾਂ ਨੂੰ ਥੋੜ੍ਹੇ ਮੁੱਲ ਉੱਪਰ ਨਹੀਂ ਵੇਚਦੇ। ਹੈ।)

يَا أَيُّهَا الَّذِينَ آمَنُوا اصْبِرُوا وَصَابِرُوا وَرَابِطُوا وَاتَّقُوا اللَّهَ لَعَلَّكُمْ تُفْلِحُونَ(200)

 ਹੇ ਈਮਾਨ ਵਾਲਿਓ! ਧੀਰਜ ਰੱਖੋਂ (ਟਿਕੇ ਰਹੋ) ਮੁਕਾਬਲਾ ਕਰਨ ਵਿਚ ਦ੍ਰਿੜ ਰਹੋ ਅਤੇ (ਆਪਿਸ ਵਿੱਚ) ਜੁੜੇ ਰਹੋ। ਅੱਲਾਹ ਤੋਂ ਡਰੋ ਉਮੀਦ ਹੈ ਕਿ ਤੁਸੀਂ ਸਫ਼ਲ ਹੰਵਗ


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al Imran with the voice of the most famous Quran reciters :

surah Al Imran mp3 : choose the reciter to listen and download the chapter Al Imran Complete with high quality
surah Al Imran Ahmed El Agamy
Ahmed Al Ajmy
surah Al Imran Bandar Balila
Bandar Balila
surah Al Imran Khalid Al Jalil
Khalid Al Jalil
surah Al Imran Saad Al Ghamdi
Saad Al Ghamdi
surah Al Imran Saud Al Shuraim
Saud Al Shuraim
surah Al Imran Abdul Basit Abdul Samad
Abdul Basit
surah Al Imran Abdul Rashid Sufi
Abdul Rashid Sufi
surah Al Imran Abdullah Basfar
Abdullah Basfar
surah Al Imran Abdullah Awwad Al Juhani
Abdullah Al Juhani
surah Al Imran Fares Abbad
Fares Abbad
surah Al Imran Maher Al Muaiqly
Maher Al Muaiqly
surah Al Imran Muhammad Siddiq Al Minshawi
Al Minshawi
surah Al Imran Al Hosary
Al Hosary
surah Al Imran Al-afasi
Mishari Al-afasi
surah Al Imran Yasser Al Dosari
Yasser Al Dosari


Monday, April 29, 2024

لا تنسنا من دعوة صالحة بظهر الغيب