Surah Al-Baqarah with Punjabi
الم(1) ਅਲਿਫ਼.ਲਾਮ.ਮੀਮ |
ذَٰلِكَ الْكِتَابُ لَا رَيْبَ ۛ فِيهِ ۛ هُدًى لِّلْمُتَّقِينَ(2) ਇਹ ਅੱਲਾਹ ਦੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਡਰ ਰੱਖਣ ਵਾਲਿਆਂ ਦੇ ਲਈ ਇਹ (ਕੁਰਆਨ) ਰਾਹ ਦਿਖਾਉਣ ਵਾਲਾ ਹੈ। |
الَّذِينَ يُؤْمِنُونَ بِالْغَيْبِ وَيُقِيمُونَ الصَّلَاةَ وَمِمَّا رَزَقْنَاهُمْ يُنفِقُونَ(3) ਜਿਹੜੇ ਵਿਸ਼ਵਾਸ਼ ਕਰਦੇ ਹਨ ਬਿਨਾਂ ਦੇਖੇ ਅਤੇ ਨਮਾਜ਼ ਸਥਾਪਿਤ ਕਰਦੇ ਹਨ। ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ, ਉਸ ਵਿਚੋਂ ਖਰਚ ਕਰਦੇ ਹਨ। |
ਜੋ ਈਮਾਨ ਲਿਆਉਂਦੇ ਹਨ, ਉਸ ਤੇ ਜਿਹੜਾ ਕੁਝ ਤੁਹਾਡੇ ਤੇ ਉਤਰਿਆ (ਕੁਰਆਨ) ਹੈ। ਅਤੇ ਜਿਹੜਾ ਕੁਝ ਤੁਹਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਉਹ ਆਖ਼ਿਰਤ (ਪ੍ਰਲੋਕ) ਉੱਤੇ ਵਿਸ਼ਵਾਸ਼ ਰਖਦੇ ਹਨ। |
أُولَٰئِكَ عَلَىٰ هُدًى مِّن رَّبِّهِمْ ۖ وَأُولَٰئِكَ هُمُ الْمُفْلِحُونَ(5) ਉਨ੍ਹਾਂ ਲੋਕਾਂ ਨੂੰ ਅਪਣੇ ਰੱਬ ਦਾ ਰਾਹ ਪ੍ਰਾਪਤ ਹੈ ਅਤੇ ਉਹ ਸਫ਼ਲਤਾ ਪਾਉਣ ਵਾਲੇ ਹਨ। |
إِنَّ الَّذِينَ كَفَرُوا سَوَاءٌ عَلَيْهِمْ أَأَنذَرْتَهُمْ أَمْ لَمْ تُنذِرْهُمْ لَا يُؤْمِنُونَ(6) ਜਿਨ੍ਹਾਂ ਲੋਕਾਂ ਨੇ (ਇਨ੍ਹਾਂ ਗੱਲਾਂ ਦੀ) ਉਲੰਘਣਾ ਕੀਤੀ, ਉਨ੍ਹਾਂ ਲਈ ਇੱਕ ਸਮਾਨ ਹੈ ਕਿ ਤੁਸੀਂ ਉਨ੍ਹਾਂ ਨੂੰ ਡਰਾਉ ਜਾਂ ਨਾ ਡਰਾਉ, ਉਹ ਮੰਨਣ ਵਾਲੇ ਨਹੀਂ। |
ਅੱਲਾਹ ਨੇ ਉਨ੍ਹਾਂ ਦੇ ਦਿਲਾਂ ਤੇ ਅਤੇ ਉਨ੍ਹਾਂ ਦੇ ਕੰਨਾਂ ਉੱਤੇ ਮੁਹਰ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਉੱਪਰ ਪਰਦਾ ਹੈ ਅਤੇ ਉਨ੍ਹਾਂ ਲਈ ਕਠੋਰ ਤਸੀਹਾ ਹੈ। |
وَمِنَ النَّاسِ مَن يَقُولُ آمَنَّا بِاللَّهِ وَبِالْيَوْمِ الْآخِرِ وَمَا هُم بِمُؤْمِنِينَ(8) ਅਤੇ ਲੋਕਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਆਖਦੇ ਹਨ ਕਿ ਅਸੀਂ ਈਮਾਨ ਲਿਆਦਾ (ਵਿਸ਼ਵਾਸ਼ ਕੀਤਾ) ਅੱਲਾਹ ਉੱਪਰ ਅਤੇ ਆਖ਼ਿਰਤ ਦੇ ਦਿਨ ਉੱਤੇ, ਅਸਲੀਅਤ ਇਹ ਹੈ ਕਿ ਉਹ ਈਮਾਨ ਵਾਲੇ ਨਹੀਂ ਹਨ। |
يُخَادِعُونَ اللَّهَ وَالَّذِينَ آمَنُوا وَمَا يَخْدَعُونَ إِلَّا أَنفُسَهُمْ وَمَا يَشْعُرُونَ(9) ਇਹ ਅੱਲਾਹ ਨੂੰ ਅਤੇ ਈਮਾਨ ਵਾਲਿਆਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ਪਰ ਉਹ ਕੇਵਲ ਅਪਣੇ ਆਪ ਨੂੰ ਧੋਖਾ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਗਿਆਨ ਨਹੀਂ। |
ਉਨ੍ਹਾਂ ਦੇ ਦਿਲਾਂ ਵਿਚ ਰੋਗ ਹੈ “ਤਾਂ ਅੱਲਾਹ ਨੇ ਉਨ੍ਹਾਂ ਦੇ ਰੋਗ ਨੂੰ ਵਧਾ ਦਿੱਤਾ, ਅਤੇ ਉਨ੍ਹਾਂ ਲਈ ਦਰਦਨਾਕ ਅਜ਼ਾਬ (ਤਸੀਹਾ) ਹੈ, ਇਸ ਕਾਰਨ ਕਿ ਉਹ ਝੂਠ ਬੋਲਦੇ ਸਨ। |
وَإِذَا قِيلَ لَهُمْ لَا تُفْسِدُوا فِي الْأَرْضِ قَالُوا إِنَّمَا نَحْنُ مُصْلِحُونَ(11) ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਧਰਤੀ ਉੱਤੇ ਫਸਾਦ (ਵਿਗਾੜ) ਨਾ ਕਰੋ ਤਾਂ ਉਹ ਉਤਰ ਦਿੰਦੇ ਹਨ ਕਿ ਅਸੀਂ ਤਾਂ ਸੁਧਾਰ ਕਰਨ ਵਾਲੇ ਹਾਂ। |
أَلَا إِنَّهُمْ هُمُ الْمُفْسِدُونَ وَلَٰكِن لَّا يَشْعُرُونَ(12) ਸਾਵਧਾਨ! ਅਸਲ ਵਿਚ ਇਹੋ ਲੋਕ ਵਿਗਾੜ ਪੈਦਾ ਕਰਨ ਵਾਲੇ ਹਨ, ਪਰ ਉਹ ਸਮਝ ਨਹੀਂ ਰਖਦੇ। |
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀ ਵੀ ਉਸ ਤਰ੍ਹਾਂ ਈਮਾਨ ਲਿਆਉ (ਵਿਸ਼ਵਾਸ਼ ਪਾਤਰ ਬਣ ਜਾਉ) ਜਿਸ ਤਰਾਂ ਹੋਰ ਲੋਕ ਈਮਾਨ ਲਿਆਏ ਹਨ ਤਾਂ ਉਹ ਕਹਿੰਦੇ ਹਨ ਕਿ ਕੀ ਅਸੀਂ ਉਸ ਤਰਾਂ ਈਮਾਨ ਲਿਆਈਏ ਜਿਸ ਤਰਾਂ ਮੂਰਖ ਲੋਕ ਈਮਾਨ ਲਿਆਏ ਹਨ। ਸਾਵਧਾਨ! ਮੂਰਖ ਖ਼ੁਦ ਇਹੀ ਲੋਕ ਹਨ, ਪਰ ਉਹ ਨਹੀਂ ਜਾਣਦੇ। |
ਅਤੇ ਜਦੋਂ ਉਹ ਈਮਾਨ ਵਾਲਿਆਂ ਨੂੰ ਮਿਲਦੇ ਸਭਾ ਵਿਚ ਪਹੁੰਚਦੇ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ’ ਤੁਹਾਡੇ ਨਾਲ ਹਾਂ। ਅਸੀਂ ਤਾਂ ਸਿਰਫ਼ ਉਨ੍ਹਾਂ ਨਾਲ ਮਖੌਲ (ਮਜ਼ਾਕ) ਕਰਦੇ ਹਾਂ। |
اللَّهُ يَسْتَهْزِئُ بِهِمْ وَيَمُدُّهُمْ فِي طُغْيَانِهِمْ يَعْمَهُونَ(15) ਅੱਲਾਹ ਉਨ੍ਹਾਂ ਨਾਲ ਮਖੌਲ ਕਰ ਰਿਹਾ ਹੈ ਅਤੇ ਉਹ, ਉਨ੍ਹਾਂ ਨੂੰ, ਉਨ੍ਹਾਂ ਦੀ ਬਗਾਵਤ ਵਿਚ ਢਿੱਲ ਦੇ ਰਿਹਾ ਹੈ। ਉਹ ਭਟਕਦੇ ਫਿਰ ਰਹੇ ਹਨ। |
ਇਹ ਉਹ ਲੋਕ ਹਨ ਜਿਨ੍ਹਾਂ ਨੇ ਚੰਗੇ ਰਾਹ ਦੇ ਬਦਲੇ ਬੂਰਾ ਰਾਹ (ਗੂੰਮਰਾਹੀ) ਖਰੀਦਿਆ ’ਤਾਂ ਉਨ੍ਹਾਂ ਦਾ ਵਪਾਰ ਲਾਭਦਇਕ ਨਾ ਹੋਇਆ ਅਤੇ ਉਹ ਸ੍ਰੇਸ਼ਟ ਮਾਰਗ ਪ੍ਰਾਪਤ ਕਰਨ ਵਾਲੇ ਨਾ ਹੋਏ। |
ਉਨ੍ਹਾਂ ਦੀ ਮਿਸਾਲ ਇਉਂ ਹੈ ਜਿਵੇਂ ਇਕ ਵਿਅਕਤੀ ਨੇ ਅੱਗ ਬਾਲ ਲਈ, ਜਦੋਂ ਅੱਗ ਨੇ ਉਸ ਦਾ ਆਲਾ ਦੁਆਲਾ ਰੌਸ਼ਨ ਕਰ ਦਿੱਤਾ ਤਾਂ ਅੱਲਾਹ ਨੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਖੋਹ ਲਈ ਅਤੇ ਉਨ੍ਹਾਂ ਨੂੰ ਹਨੇਰੇ ਵਿਚ ਛੱਡ ਦਿੱਤਾ ਕਿ ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। |
ਉਹ ਬੌਲੇ ਹਨ, ਗੂੰਗੇ ਹਨ, ਅੰਨ੍ਹੇ ਹਨ, ਹੁਣ ਇਹ (ਸ੍ਰੇਸ਼ਟ ਰਾਹ ਵੱਲ) ਪਲਟਣ ਵਾਲੇ ਨਹੀਂ। |
ਭਾਵ ਉਨ੍ਹਾਂ ਦੀ ਮਿਸਾਲ ਇਉਂ ਹੈ, ਜਿਵੇਂ ਅਸਮਾਨ ਵਿੱਚੋਂ ਮੀਂਹ ਪੈ ਰਿਹਾ ਹੋਵੇ ਉਸ ਵਿਚ ਹਨ੍ਹੇਰਾ ਵੀ ਹੋਵੇ ਅਤੇ ਗਰਜ ਚਮਕ ਵੀ, ਉਹ ਗੜਗੜਾਹਟ ਤੋਂ ਡਰ ਕੇ ਮੌਤ ਤੋਂ ਬਣ ਲਈ ਅਪਣੀਆਂ ਉਂਗਲਾਂ ਅਪਣੇ ਕੰਨਾਂ ਵਿਚ ਪਾ ਰਹੇ ਹੋਣ, ਜਦੋਂ ਕਿ ਅੱਲਾਹ ਨੇ ਅਵੱਗਿਆਕਾਰੀਆਂ ਨੂੰ ਅਪਣੇ ਕਲਾਵੇ ਵਿਚ ਲਿਆ ਹੋਇਆ ਹੈ। |
ਹੋ ਸਕਦਾ ਹੈ ਕਿ ਬਿਜਲੀ ਉਨ੍ਹਾਂ ਦੀਆਂ ਨਜ਼ਰਾਂ ਨੂੰ ਖਿੱਚ ਲਏ, ਜਦ ਵੀ ਉਨ੍ਹਾਂ ਉੱਪਰ ਬਿਜਲੀ ਚਮਕਦੀ ਹੈ, ਉਹ ਉਸ (ਦੀ ਰੋਸ਼ਨੀ) ਵਿਚ ਚੱਲ ਪੈਂਦੇ ਹਨ ਅਤੇ ਜਦ ਉਨ੍ਹਾਂ ਉੱਤੇ ਹਨੇਰਾ ਛਾ ਜਾਂਦਾ ਹੈ, ਤਾਂ ਉਹ ਰੁਕ ਜਾਂਦੇ ਹਨ। ਅਤੇ ਜੇਕਰ ਅੱਲਾਹ ਚਾਹੇ ਤਾ ਉਨ੍ਹਾਂ ਦੇ ਕੰਨ ਅਤੇ ਉਨ੍ਹਾਂ ਦੀਆਂ ਅੱਖਾਂ ਖੋਹ ਲਵੇ। ਅਸਲੀਅਤ ਇਹ ਹੈ ਕਿ ਅੱਲਾਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ। |
ਹੇ ਲੋਕੋ! ਅਪਣੇ ਰੱਬ ਦੀ ਇਬਾਦਤ ਕਰੋ, ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਵੀ ਜੋ ਤੁਹਾਡੇ ਤੋਂ ਪਹਿਲਾਂ ਗੁਜ਼ਰ ਚੁੱਕੇ ਹਨ, ਤਾਂ ਕਿ ਤੁਸੀਂ (ਜਹੰਨਮ ਦੀ ਅੱਗ) ਤੋਂ ਬਚ ਜਾਊਂ। |
ਉਹ ਹੀ ਹਸਤੀ ਹੈ ਜਿਸ ਨੇ ਅਤੇ ਉਤਾਰਿਆ ਅਸਮਾਨ ਤੋਂ ਪਾਣੀ ਅਤੇ ਉਸ ਤੋਂ ਪੈਦਾ ਕੀਤੇ ਹਰ ਪ੍ਰਕਾਰ ਦੇ ਫ਼ਲ, ਤੁਹਾਡੇ ਰਿਜ਼ਕ ਦੇ ਰੂਪ ਵਿਚ। ਤਾਂ ਤੁਸੀਂ ਕਿਸੇ ਨੂੰ ਅੱਲਾਹ ਦੇ ਬਰਾਬਰ ਨਾ ਠਹਿਰਾਉ, ਜਦੋਂ ਕਿ ਤੁਸੀ’ ਜਾਣਦੇ ਹੋ। |
ਜੇਕਰ ਤੁਸੀ ਉਸ ਬਾਣੀ (ਕੁਰਆਨ) ਦੇ ਸਬੰਧ ਵਿਚ ਸ਼ੰਕੇ ਵਿਚ ਹੋ ਜੋ ਅਸੀਂ ਅਪਣੇ ਬੰਦੇ (ਪੈਗ਼ੰਬਰ ਮੁਹੰਮਦ) ਦੇ ਉੱਪਰ ਉਤਾਰੀ ਹੈ, ਤਾਂ ਰਚ ਲਿਆਉ ਇਹੋ ਜਿਹੀ ਇੱਕ ਸੂਰਤ ਅਤੇ ਬੁਲਾ ਲਉ ਅਪਣੇ ਸਮਰੱਥਕਾਂ ਨੂੰ ਵੀ, ਅੱਲਾਹ ਤੋਂ ਬਿਨਾ ਜੇਕਰ ਤੁਸੀਂ ਸੱਚੇ ਹੋ। |
ਅਤੇ ਜੇਕਰ ਤੁਸੀ ਅਜਿਹਾ ਨਾ ਕਰ ਸਕੋ ਅਤੇ ਕਦੇ ਵੀ ਨਾ ਕਰ ਸਕੋਗੇ ਤਾਂ ਉਸ ਅੱਗ ਤੋਂ ਡਰੋ ਜਿਸਦਾ ਬਾਲਣ ਇਨਸਾਨ ਅਤੇ ਪੱਥਰ ਬਣਨਗੇ ਅਤੇ ਜੋ ਅਵੱਗਿਆਕਾਰੀਆਂ ਦੇ ਲਈ ਹੀ ਤਿਆਰ ਕੀਤੀ ਗਈ। |
ਅਤੇ ਖੁਸ਼ਖ਼ਬਰੀ ਦੇ ਦੇਵੋ ਉਨ੍ਹਾਂ ਲੋਕਾਂ ਨੂੰ ਜੋ ਈਮਾਨ ਲਿਆਏ ਹਨ। ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਇਸ ਗੱਲ ਲਈ ਕਿ ਉਨ੍ਹਾਂ ਲਈ ਇਹੋ ਜਿਹੇ ਬਾਗ਼ ਹੋਣਗੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਅਤੇ ਜਦੋਂ’ ਵੀ ਉਨ੍ਹਾਂ ਨੂੰ ਇਨ੍ਹਾਂ ਬਾਗ਼ਾਂ ਵਿਚੋਂ ਕੋਈ ਫ਼ਲ ਖਾਣ ਨੂੰ ਮਿਲੇਗਾ ਤਾਂ ਉਹ ਕਹਿਣਗੇ ਇਹ ਤਾਂ ਉਹ ਹੀ ਹੈ ਜੋ ਇਸ ਤੋਂ ਪਹਿਲਾਂ ਸਾਨੂੰ ਦਿੱਤਾ ਗਿਆ ਸੀ, ਅਤੇ ਮਿਲੇਗਾ ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲਦਾ-ਜੁਲਦਾ। ਅਤੇ ਉਨ੍ਹਾਂ ਲਈ ਉੱਤੇ ਪਵਿੱਤਰ ਜੋੜੇ ਹੋਣਗੇ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। |
ਅੱਲਾਹ ਇਸ ਲਈ ਸ਼ਰਮਾਉਂਦਾ ਕਿ ਉਹ ਮੱਛਰ ਦੀ ਮਿਸਾਲ ਬਿਆਨ ਕਰੇ, ਜਾਂ ਇਸ ਤੋਂ ਵੀ ਕਿਸੇ ਛੋਟੀ ਵਸਤੂ ਦਾ, ਫਿਰ ਜੋ ਈਮਾਨ ਵਾਲੇ ਹਨ ਉਹ ਜਾਣਦੇ ਹਨ ਕਿ ਉਹ ਸੱਚ ਹੈ, ਉਨ੍ਹਾਂ ਦੇ ਰੱਬ ਦੀ ਤਰਫ਼ ਤੋਂ ਅਤੇ ਜਿਹੜੇ ਇੰਨਕਾਰ ਨੇ ਕੀ ਚਾਹਿਆ ਹੈ, ਅੱਲਾਹ ਇਸ ਦੇ ਰਾਹੀਂ ਬਹੁਤਿਆਂ ਨੂੰ ਭਟਕਾ ਦਿੰਦਾ ਹੈ, ਅਤੇ ਬਹੁਤਿਆਂ ਦਾ ਉਹ ਇਸ ਦੇ ਰਾਹੀਂ ਮਾਰਗ ਦਰਸ਼ਨ ਕਰਦਾ ਹੈ, ਅਤੇ ਉਹ ਭਟਕਾਉਂਦਾ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਹੁਕਮ ਨਹੀਂ ਮੰਨਦੇ। |
ਜਿਹੜੇ ਅੱਲਾਹ ਨਾਲ ਅਪਣੇ ਕੀਤੇ ਹੋਏ ਬਚਨ ਨੂੰ ਤੋੜ ਦਿੰਦੇ ਹਨ ਅਤੇ ਉਸ ਚੀਜ਼ ਨੂੰ ਤੋੜਦੇ ਹਨ, ਜਿਸਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਤੇ ਵਿਗਾੜ ਪੈਦਾ ਕਰਦੇ ਹਨ, ਇਹ ਲੋਕ ਹੀ ਘਾਟਾ ਖਾਣ ਵਾਲੇ ਹਨ। |
ਤੁਸੀਂ ਕਿਸ ਤਰਾਂ ਅੱਲਾਹ ਦਾ ਇਨਕਾਰ ਕਰਦੇ ਹੋ ਜਦ ਕਿ ਤੁਸੀ ਨਿਰਜੀਵ ਸੀ ਤਾਂ ਉਸ ਨੇ ਤੁਹਾਨੂੰ ਜੀਵਨ ਪ੍ਰਦਾਨ ਕੀਤਾ ਫਿਰ ਉਹ ਤੁਹਾਨੂੰ ਮੌਤ ਦੇਵੇਗਾ, ਫਿਰ ਜਿਉਂਦੇ ਕਰੇਗਾ। ਫਿਰ ਤੁਸੀ ਉਸ ਦੀ ਤਰਫ ਪਰਤਾਏ ਜਾਉਂਗੇ। |
ਉਹ ਹੀ ਹੈ ਜਿਸਨੇ ਤੁਹਾਡੇ ਲਈ ਉਹ ਸਭ ਕੁਝ ਪੈਦਾ ਕੀਤਾ ਜੋ ਧਰਤੀ ਉੱਪਰ ਹੈ, ਫਿਰ ਉਸ ਨੇ ਅਸਮਾਨ ਦੀ ਤਰਫ਼ ਧਿਆਨ ਦਿੱਤਾ ਅਤੇ ਸੱਤ ਅਸਮਾਨ ਸਾਜੇ ਅਤੇ ਉਹ ਸਭ ਕੁਝ ਜਾਣਨ ਵਾਲਾ ਹੈ। |
ਅਤੇ ਜਦੋਂ’ ਤੇਰੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਧਰਤੀ ਤੇ ਇੱਕ ਖਲੀਫ਼ਾ (ਵਾਰਿਸ) ਬਨਾਉਣ ਵਾਲਾ ਹਾਂ। ਫ਼ਰਿਸ਼ਤਿਆਂ ਨੇ ਕਿਹਾ, ਕਿ ਤੁਸੀਂ ਧਰਤੀ ਤੇ ਅਜਿਹੇ ਲੋਕਾਂ ਨੂੰ ਵਸਾਉਂਗੇ ਜੋ ਉਸ ਨਾਲ ਝਗੜਾ ਕਰਨ ਅਤੇ ਲਹੂ ਵਹਾਉਣ। ਅਤੇ ਅਸੀਂ ਤੇਰੀ ਪ੍ਰਸੰਸਾ ਕਰਦੇ ਹਾਂ ਅਤੇ ਤੇਰੀ ਪਵਿੱਤਰਤਾ ਬਿਆਨ ਕਰਦੇ ਹਾਂ। ਅੱਲਾਹ ਨੇ ਕਿਹਾ ਕਿ ਮੈਂ ਉਹ ਜਾਣਦਾ ਹਾਂ ਜੋ ਤੁਸੀ ਨਹੀਂ ਜਾਣਦੇ। |
ਅੱਲਾਹ ਨੇ ਆਦਮ ਨੂੰ ਸਾਰੇ ਨਾਮ ਸਿਖਾ ਦਿੱਤੇ, ਫਿਰ ਉਨ੍ਹਾਂ ਚੀਜ਼ਾਂ ਨੂੰ ਫ਼ਰਿਸ਼ਤਿਆਂ ਦੇ ਸਾਹਮਣੇ ਪੇਸ਼ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਮੈਨੂੰ ਇਨ੍ਹਾਂ ਦੇ ਨਾਂ ਦੱਸੋ। |
قَالُوا سُبْحَانَكَ لَا عِلْمَ لَنَا إِلَّا مَا عَلَّمْتَنَا ۖ إِنَّكَ أَنتَ الْعَلِيمُ الْحَكِيمُ(32) ਫ਼ਰਿਸ਼ਤਿਆਂ ਨੇ ਕਿਹਾ ਕਿ ਤੂੰ ਪਵਿੱਤਰ ਹੈ’। ਅਸੀਂ ਤਾਂ ਉਹੀ ਜਾਣਦੇ ਹਾਂ ਜੋ ਤੁਸੀ ਸਾਨੂੰ ਦੱਸਿਆ। ਬਿਨਾਂ ਸ਼ੱਕ, ਤੂੰ ਹੀ ਗਿਆਨ ਵਾਲਾ ਅਤੇ ਹਿਕਮਤ ਵਾਲਾ ਤੇ ਜਾਣਨ ਵਾਲਾ ਹੈਂ। |
ਅੱਲਾਹ ਨੇ ਕਿਹਾ ਹੇ ਆਦਮ! ਇਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੇ ਨਾਂ ਦੱਸੋ, ਤਾਂ ਜਦੋਂ ਆਦਮ ਨੇ ਉਨ੍ਹਾਂ ਨੂੰ, ਉਨ੍ਹਾਂ ਚੀਜ਼ਾਂ ਦੇ ਨਾਂ ਦੱਸੇ, ਤਾਂ ਅੱਲਾਹ ਨੇ ਕਿਹਾ ਕਿ ਮੈਂ’ ਤੁਹਾਨੂੰ ਕਿਹਾ ਨਹੀਂ ਸੀ ਕਿ ਅਸਮਾਨਾਂ ਅਤੇ ਧਰਤੀ ਦੇ ਰਹੱਸ ਨੂੰ ਮੈਂ ਹੀ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਜੋ ਕੂਝ ਤੁਸੀਂ ਜ਼ਾਹਿਰ ਕਰਦੇ ਹੋ ਅਤੇ ਜੋ ਕੁਝ ਤੁਸੀ ਛੁਪਾਉਂਦੇ ਹੋ। |
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਅੱਗੇ ਸਿਜਦਾ ਕਰੋਂ ਤਾਂ ਉਨ੍ਹਾਂ ਸਿਜਦਾ ਕੀਤਾ, ਪਰ ਇਬਲੀਸ ਨੇ ਸਿਜਦਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਅਵੱਗਿਆ ਕੀਤੀ, ਹੰਕਾਰ ਕੀਤਾ ਅਤੇ ਅਵੱਗਿਆਕਾਰੀਆਂ ਵਿਚ ਹੋ ਗਿਆ। |
ਅਸੀਂ ਕਿਹਾ ਹੇ ਆਦਮ! ਤੂੰ ਅਤੇ ਤੇਰੀ ਪਤਨੀ ਦੋਵੇਂ ਜੰਨਤ ਵਿਚ ਰਹੋ, ਅਤੇ ਉਸ ਵਿਚੋਂ ਖਾਉ ਇੱਛਾ ਅਨੁਸਾਰ, ਜਿੱਥੋਂ ਚਾਹੋ। ਅਤੇ ਉਸ ਰੁੱਖ ਦੇ ਨੇੜੇ ਨਾ ਜਾਣਾ ਨਹੀਂ ਤਾਂ ਤੁਸੀਂ ਅੱਤਿਆਚਾਰੀਆਂ (ਜ਼ਾਲਿਮਾਂ) ਵਿਚ ਹੋ ਜਾਵੋਗੇ। |
ਫਿਰ ਸੈਤਾਨ (ਇਬਲੀਸ) ਨੇ ਉਸ ਰੁੱਖ ਦੇ ਰਾਹੀ’ ਦੋਵਾਂ ਨੂੰ ਗੁੰਮਰਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਸ ਅਨੰਦਮਈ ਜੀਵਨ ਵਿਚੋਂ ਕੱਢ ਦਿੱਤਾ। ਜਿਸ ਵਿਚ ਉਹ ਸਨ। ਅਤੇ ਅਸੀਂ ਕਿਹਾ ਤੁਸੀਂ ਸਾਰੇ ਉਤਰੋ ਇਥੋਂ। ਤੁਸੀ ਇੱਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਲਈ ਧਰਤੀ ਤੇ ਰਿਹਾਇਸ਼ ਅਤੇ ਕੰਮ ਚਲਾਉਣਾ ਇੱਕ ਖਾਸ ਸਮੇ ਤੱਕ ਨਿਸ਼ਬਤ ਕਰ ਦਿੱਤਾ ਗਿਆ ਹੈ। |
فَتَلَقَّىٰ آدَمُ مِن رَّبِّهِ كَلِمَاتٍ فَتَابَ عَلَيْهِ ۚ إِنَّهُ هُوَ التَّوَّابُ الرَّحِيمُ(37) ਫਿਰ ਆਦਮ ਨੇ ਅਪਣੇ ਰੱਬ ਤੋਂ ਕੁਝ ਬੋਲ (ਸ਼ਬਦ) ਸਿੱਖ ਲਏ ਤਾਂ ਅੱਲਾਹ ਨੇ ਉਸ ਉੱਪਰ ਰਹਿਮਤ ਕੀਤੀ। ਬਿਨਾ ਸ਼ੱਕ ਉਹ ਤੌਬਾ (ਸ਼ਿਮਾ ਜਾਚਨਾ? ਨੂੰ ਸਵੀਕਾਰ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ।) |
ਫਿਰ ਅਸੀਂ ਕਿਹਾ ਤੁਸੀਂ ਸਾਰੇ ਇਥੋਂ ਉੱਤਰੋਂ। ਫਿਰ ਜਦੋਂ ਤੁਹਾਡੇ ਕੋਲ ਮੇਰੀ ਤਰਫ਼ ਤੋਂ ਕੋਈ ਰਾਹ ਦਸੇਰਾ ਆਏ ’ਤਾਂ ਜੋ ਲੋਕ ਮੇਰੇ ਮਾਰਗ ਦਰਸ਼ਨ ਨੂੰ ਅਪਨਾਉਣਗੇ, ਉਨ੍ਹਾਂ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹ ਗ਼ਮਗੀਨ ਹੋਣਗੇ। |
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ النَّارِ ۖ هُمْ فِيهَا خَالِدُونَ(39) ਅਤੇ ਜੋ ਲੋਕ ਉਲੰਘਣਾ ਕਰਨਗੇ ਅਤੇ ਸਾਡੀ ਨਿਸ਼ਾਨੀਆਂ ਨੂੰ ਝੁਠਲਾਉਣਗੇ ਤਾਂ ਉਹੀ ਲੋਕ ਨਰਕ ਵਾਲੇ ਹਨ, ਉਹ ਉਸ ਵਿਚ ਹਮੇਸ਼ਾਂ ਰਹਿਣਗੇ। |
ਹੇ ਇਸਰਾਈਲ ਦੀ ਔਲਾਦ! ਚੇਤੇ ਕਰੋ ਮੇਰੇ ਉਸ ਉਪਕਾਰ ਨੂੰ ਜਿਹੜਾ ਮੈ’ ਤੁਹਾਡੇ ਉੱਪਰ ਕੀਤਾ ਅਤੇ ਮੇਰੇ ਬਚਨ ਨੂੰ ਪੂਰਾ ਕਰੋਂ, ਮੈ’ ਤੁਹਾਡੇ ਵਚਨ ਨੂੰ ਪੂਰਾ ਕਰਾਂਗਾ। ਅਤੇ ਮੇਰਾ ਹੀ ਡਰ ਰੱਖੋਂ। |
ਅਤੇ ਈਮਾਨ ਲੈ ਆਉ ਉਸ ਚੀਜ਼ (ਕੁਰਆਨ) ਉੱਪਰ,ਜੋ ਮੈਂ ਭੇਜੀ ਹੈ। ਪੁਸ਼ਟੀ ਕਰਦੀ ਹੋਈ ਉਸ ਕਿਤਾਬ ਦੀ ਜੋ ਤੁਹਾਡੇ ਕੋਲ ਹੈ। ਤੁਸੀਂ ਸਭ ਤੋ ਪਹਿਲਾਂ ਇਸ ਨੂੰ ਝੁਠਲਾਉਣ ਵਾਲੇ ਨਾ ਬਣੋ ਅਤੇ ਮੇਰੀਆਂ ਆਇਤਾਂ ਦਾ ਕੋਈ ਮੁੱਲ ਨਾ ਲਉ ਅਤੇ ਮੇਰੇ ਤੋਂ ਹੀ ਡਰੋ। |
وَلَا تَلْبِسُوا الْحَقَّ بِالْبَاطِلِ وَتَكْتُمُوا الْحَقَّ وَأَنتُمْ تَعْلَمُونَ(42) ਅਤੇ ਸੱਚ ਵਿਚ ਝੂਠ ਨੂੰ ਨਾ ਰਲਾਉ ਅਤੇ ਸੱਚ ਨੂੰ ਨਾ ਡੁਪਾਉ ਜਦ ਕਿ ਤੁਸੀਂ ਜਾਣਦੇ ਹੋ। |
وَأَقِيمُوا الصَّلَاةَ وَآتُوا الزَّكَاةَ وَارْكَعُوا مَعَ الرَّاكِعِينَ(43) ਅਤੇ ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਅਦਾ ਕਰੋ ਅਤੇ ਝੁਕਣ ਵਾਲਿਆਂ ਦੇ ਨਾਲ ਝੁਕ ਜਾਵੋ। |
ਤੁਸੀਂ ਲੋਕਾਂ ਨੂੰ ਭਲਾ ਕੰਮ ਕਰਨ ਲਈ ਆਖਦੇ ਹੋਂ ਪਰ ਅਪਣੇ ਆਪ ਨੂੰ ਭੁੱਲ ਜਾਂਦੇ ਹੋ। ਹਾਲਾਂਕਿ ਤੁਸੀ ਕਿਤਾਬ ਨੂੰ ਪੜ੍ਹਦੇ ਹੋ, ਪਰ ਕੀ ਤੂਸੀ ਸਮਝਦੇ ਨਹੀਂ। |
وَاسْتَعِينُوا بِالصَّبْرِ وَالصَّلَاةِ ۚ وَإِنَّهَا لَكَبِيرَةٌ إِلَّا عَلَى الْخَاشِعِينَ(45) ਧੀਰਜ ਅਤੇ ਨਮਾਜ਼ ਤੋਂ ਸਹਾਇਤਾ ਹਾਸਲ ਕਰੋ ਅਤੇ ਬੇਸ਼ੱਕ ਉਹ ਭਾਰੀ ਹੈ। ਪਰ ਉਨ੍ਹਾਂ ਲੋਕਾਂ ਤੇ ਨਹੀਂ ਜਿਹੜੇ ਡਰਨ ਵਾਲੇ ਹਨ। |
الَّذِينَ يَظُنُّونَ أَنَّهُم مُّلَاقُو رَبِّهِمْ وَأَنَّهُمْ إِلَيْهِ رَاجِعُونَ(46) ਜਿਹੜੇ ਸਮਝਦੇ ਹਨ ਕਿ ਉਨ੍ਹਾਂ ਨੇ ਅਪਣੇ ਰੱਬ ਨਾਲ ਮਿਲਣਾ ਹੈ ਅਤੇ ਉਹ ਉਸ ਦੇ ਵੱਲ ਮੁੜਨ ਵਾਲੇ ਹਨ। |
ਹੈ ਇਸਰਾਈਲ ਦੀ ਔਲਾਦ! ਮੇਰੇ ਉਸ ਉਪਕਾਰ ਨੂੰ ਯਾਦ ਕਰੋਂ ਜਿਹੜਾ ਮੈਂ ਤੁਹਾਡੇ ਉੱਤੇ ਕੀਤਾ ਅਤੇ ਇਸ ਗੱਲ ਨੂੰ ਵੀ ਕਿ ਮੈਂ’ ਤੁਹਾਨੂੰ ਜਗਤ ਵਾਲਿਆਂ ਉੱਪਰ ਪਹਿਲ ਦਿੱਤੀ। |
ਅਤੇ ਡਰੋ ਉਸ ਦਿਨ ਤੋਂ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਇਨਸਾਨ ਦੇ ਕੰਮ ਨਾ ਆਏਗਾ। ਨਾ ਉਸ ਦੀ ਤਰਫ ਤੋਂ ਕੋਈ ਸਿਫਾਰਸ਼ (੧੬੦੦000080੦॥) ਸਵੀਕਾਰ ਹੋਵੇਗੀ। ਅਤੇ ਨਾ ਉਸ ਦੇ ਬਦਲੇ ਵਿਚ ਕੂਝ ਲਿਆ ਜਾਵੇਗਾ ਅਤੇ ਨਾ ਉਨ੍ਹਾਂ (ਅਪਰਾਧੀਆਂ) ਦੀ ਕੋਈ ਮਦਦ ਕੀਤੀ ਜਾਵੇਗੀ। |
ਅਤੇ (ਯਾਦ ਕਰੋਂ) ਜਦੋਂ ਅਸੀਂ ਤੁਹਾਨੂੰ ਫਿਰਨ ਦੇ ਲੋਕਾਂ ਤੋਂ ਛੁਟਕਾਰਾ ਦਿਵਾਇਆ, ਉਹ ਤੁਹਾਨੂੰ ਬਹੁਤ ਦੁਖ ਦਿੰਦੇ ਸਨ, ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰਖਦੇ। ਅਤੇ ਇਸ ਵਿਚ ਤੁਹਾਡੇ ਰੱਬ ਦੀ ਤਰਫੋਂ ਵੱਡਾ ਇਮਤਿਹਾਨ ਸੀ। |
وَإِذْ فَرَقْنَا بِكُمُ الْبَحْرَ فَأَنجَيْنَاكُمْ وَأَغْرَقْنَا آلَ فِرْعَوْنَ وَأَنتُمْ تَنظُرُونَ(50) ਅਤੇ (ਯਾਦ ਕਰੋਂ ਉਹ ਵੇਲਾ) ਜਦੋਂ ਅਸੀਂ’ ਨਦੀ ਨੂੰ ਚੀਰ ਕੇ ਤੁਹਾਨੂੰ ਪਾਰ ਲੰਘਾਇਆ। ਫਿਰ ਬਚਾਇਆ ਤੁਹਾਨੂੰ ਅਤੇ ਫਿਰਔਨ ਦੇ ਬੰਦਿਆਂ ਨੂੰ ਡੋਂਬ ਦਿੱਤਾ ਅਤੇ ਤੁਸੀ ਵੇਖ ਰਹੇ ਸੀ। |
ਅਤੇ ਜਦੋਂ ਅਸੀਂ ਬੁਲਾਇਆ ਮੂਸਾ ਨੂੰ ਚਾਲ੍ਹੀਆਂ ਰਾਤਾਂ ਦੇ ਵਾਅਦੇ ਤੇ ਫਿਰ ਤੁਸੀਂ ਉਸ ਦੀ ਗ਼ੈਰਹਾਜ਼ਰੀ ਵਿਚ ਵੱਡੋ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਅਤੇ ਤੁਸੀਂ ਅੱਤਿਆਚਾਰੀ (ਜ਼ਾਲਿਮ) ਸੀ। |
ثُمَّ عَفَوْنَا عَنكُم مِّن بَعْدِ ذَٰلِكَ لَعَلَّكُمْ تَشْكُرُونَ(52) ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਕਿ ਤੁਸੀ ਸ਼ੁਕਰ-ਗੁਜ਼ਾਰ ਬਣੋ। |
وَإِذْ آتَيْنَا مُوسَى الْكِتَابَ وَالْفُرْقَانَ لَعَلَّكُمْ تَهْتَدُونَ(53) ਅਤੇ ਜਦੋਂ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਫ਼ੈਸਲਾ ਕਰਨ ਵਾਲੀ ਚੀਜ਼ “ਤਾਂ ਕਿ ਤੁਸੀਂ ਰਸਤਾ ਪਾ ਸਕੋ। |
ਅਤੇ ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ, ਹੇ ਮੇਰੀ ਕੌਮ! ਤੁਸੀ ਵੱਛੇ ਨੂੰ ਰੱਬ ਬਣਾ ਕੇ ਆਪਣੇ ਆਪ ਤੇ ਭਾਰੀ ਜ਼ੁਲਮ ਕੀਤਾ ਹੈ। ਹੁਣ ਅਪਣੇ ਹੈਦਾ ਕਰਨ ਵਾਲੇ ਵੱਲ ਅਪਣਾ ਧਿਆਨ ਕਰੋ ਅਤੇ ਅਪਣੇ ਅਪਰਾਧੀਆਂ ਦੀ ਆਪਣੇ ਹੱਥਾਂ ਨਾਲ ਹੱਤਿਆ ਕਰੋ ਇਹ ਤੁਹਾਡੇ ਲਈ ਤੁਹਾਡੇ ਪੈਦਾ ਕਰਨ ਵਾਲੇ ਅਨੁਸਾਰ ਚੰਗਾ ਹੈ, ਤਾਂ ਅੱਲਾਹ ਨੇ ਤੁਹਾਡੀ ਤੌਬਾ (ਖ਼ਿਮਾ ਜਾਚਨਾ) ਸਵੀਕਾਰ ਕੀਤੀ। ਬੇਸ਼ੱਕ ਉਹ ਭਾਰੀ ਤੌਬਾ ਸਵੀਕਾਰ ਕਰਨ ਵਾਲਾ, ਬਹੁਤ ਰਹਿਮਤ ਵਾਲਾ ਹੈ। |
ਅਤੇ ਜਦੋਂ ਤੁਸੀ ਕਿਹਾ ਕਿ ਹੈ ਮੂਸਾ! ਅਸੀਂ ਤੁਹਾਡਾ ਵਿਸ਼ਵਾਸ਼ ਨਹੀਂ ਕਰਾਂਗੇ ਜਦੋਂ ਤੱਕ ਕਿ ਅਸੀਂ ਅੱਲਾਹ ਨੂੰ ਪ੍ਰਤੱਖ ਅਪਣੇ ਸਾਹਮਣੇ ਦੇਖ ਨਹੀਂ ਲੈਂਦੇ, ਤਾਂ ਤੁਹਾਨੂੰ ਬਿਜਲੀ ਦੇ ਕੜਾਕੇ ਨੇ ਪਕੜ ਲਿਆ ਅਤੇ ਤੁਸੀ ਦੇਖ ਰਹੇ ਸੀ। |
ثُمَّ بَعَثْنَاكُم مِّن بَعْدِ مَوْتِكُمْ لَعَلَّكُمْ تَشْكُرُونَ(56) ਫਿਰ ਅਸੀਂ’ ਤੁਹਾਡੀ ਮੌਤ ਤੋਂ ਬਾਅਦ ਤੁਹਾਨੂੰ ਉਠਾਇਆ ਤਾਂ ਕਿ ਤੁਸੀ ਅਹਿਸਾਨ ਮੰਦ ਬਣੋ। |
ਅਤੇ ਅਸੀਂ ਤੁਹਾਡੇ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਉੱਤੇ ਮੰਨ (ਬਟੇਰ ਜਿਹਾ ਪੰਛੀ) ਅਤੇ ਸਲਵਾ (ਇੱਕ ਵਿਸ਼ੇਸ਼ ਖੁਰਾਕ) ਉਤਾਰਿਆ। ਖਾਉ ਸੁਥਰੀਆਂ ਚੀਜ਼ਾਂ ਵਿੱਚੋਂ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਅਪਣਾ ਹੀ ਨੁਕਸਾਨ ਕਰਦੇ ਰਹੇ। |
ਅਤੇ ਜਦੋਂ ਅਸੀਂ ਕਿਹਾ ਕਿ ਪ੍ਰਵੇਸ਼ ਕਰੋ ਇਸ ਨਗਰ ਵਿਚ ਅਤੇ ਖਾਉ ਇਸ ਵਿਚੋਂ’ ਜਿਥੋਂ ਚਾਹੋਂ, ਆਪਣੀ ਇੱਛਾ ਅਨੁਸਾਰ ਦੁਆਰ ਵਿਚ ਸਿਰ ਝੁਕਾਏ ਹੋਏ ਵਾਖ਼ਿਲ ਹੋਵੋ ਅਤੇ ਕਹੋ ਕਿ ਹੇ ਪਾਲਣਹਾਰ! ਸਾਡੇ ਪਾਪ ਬਖਸ਼ ਦੇ। ਅਸੀਂ ਤੁਹਾਡੇ ਪਾਪਾਂ ਨੂੰ ਬਖਸ਼ ਦੇਵਾਂਗੇ ਅਤੇ ਨੇਕੀ ਕਰਨ ਵਾਲਿਆਂ ਨੂੰ ਜ਼ਿਆਦਾ ਵੀ ਦੇਵਾਂਗੇ। |
ਤਾਂ ਜ਼ਾਲਿਮਾਂ ਨੇ ਉਸ ਗੱਲ ਨੂੰ ਬਦਲ ਦਿੱਤਾ, ਜਿਹੜੀ ਉਨ੍ਹਾਂ ਨੂੰ ਕਹੀ ਗਈ ਸੀ, ਇੱਕ ਦੂਜੀ ਗੱਲ ਨਾਲ। ਇਸ ਕਰਕੇ ਅਸੀਂ ਉਨ੍ਹਾਂ ਲੋਕਾਂ ਦੇ ਉੱਪਰ , ਜਿਨ੍ਹਾ ਨੇ ਅੱਤਿਆਚਾਰ ਕੀਤਾ, ਉਨ੍ਹਾਂ ਦੀ ਨਾ- ਫ਼ਰਮਾਨੀ ਦੇ ਕਾਰਨ ਆਕਾਸ਼ ਵਿਚੋਂ ਆਫ਼ਤ ਭੇਜੀ। |
ਅਤੇ ਯਾਦ ਕਰੋਂ ਉਹ ਸਮਾਂ ਜਦੋਂ ਮੂਸਾ ਨੇ ਅਪਣੀ ਕੌਮ ਲਈ ਪਾਣੀ ਮੰਗਿਆ। ਮੈਂ ਕਿਹਾ ਕਿ ਅਪਣੀ ਸੋਟੀ (ਡਾਂਗ) ਪੱਥਰ ਤੇ ਮਾਰੋ, ਤਾਂ ਉਸ ਵਿਚੋਂ ਬਾਰਾਂ ਝਰਨੇ ਵਗ ਨਿਕਲੇ। ਹਰ ਇੱਕ ਵਰਗ ਨੇ ਅਪਣਾ ਅਪਣਾ ਪੱਤਣ ਪਛਾਣ ਲਿਆ। ਖਾਉ ਅਤੇ ਪੀਉ ਅੱਲਾਹ ਦੇ ਦਿੱਤੇ ਹੋਏ ਰਿਜ਼ਕ ਚੋਂ ਅਤੇ ਧਰਤੀ ਤੇ ਵਿਗਾੜ ਫੈਲਾਉਣ ਵਾਲੇ ਬਣ ਕੇ ਨਾ ਫਿਰੋ। |
ਅਤੇ ਯਾਦ ਕਰੋ, ਜਦੋਂ ਤੁਸੀ ਕਿਹਾ ਕਿ ਅਸੀਂ ਇੱਕ ਹੀ ਪ੍ਰਕਾਰ ਦੇ ਖਾਣੇ ਤੇ ਕਦੇ ਸਬਰ ਨਹੀਂ ਕਰ ਸਕਦੇ। ਆਪਣੇ ਰੱਬ ਨੂੰ ਸਾਡੇ ਲਈ ਪੁਕਾਰੋ ਕਿ ਉਹ ਸਾਡੇ ਲਈ ਸਾਗ, ਕੱਕੜੀ, ਕਣਕ ਮਸੁਰ ਅਤੇ ਪਿਆਜ਼ ਪੈਂਦਾ ਕਰੇ ਜੋ ਧਰਤੀ ਵਿਚ ਉਗਦਾ ਹੈ। ਮੂਸਾ ਨੇ ਕਿਹਾ, ਕੀ ਤੁਸੀਂ ਇੱਕ ਉਤਮ ਵਸਤੂ ਦੇ ਬਦਲੇ ਇੱਕ ਮਾਮੂਲੀ ਚੀਜ਼ ਲੈਣਾ ਚਾਹੁੰਦੇ ਹੋ। ਕਿਸੇ ਸ਼ਹਿਰ ਵਿਚ ਉੱਤਰੋਂ ਤਾਂ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ, ਜਿਹੜੀਆਂ ਤੁਸੀਂ ਮੰਗਦੇ ਹੋ। ਅਤੇ ਉਨ੍ਹਾਂ ਉੱਪਰ ਅਪਮਾਨ ਤੇ ਕੰਗਾਲੀ ਪਾ ਦਿੱਤੀ ਗਈ। ਅਤੇ ਉਹ ਅੱਲਾਹ ਦੇ ਕ੍ਰੋਧ ਦੇ ਭਾਗੀ ਹੋ ਗਏ। ਇਹ ਇਸ ਲਈ ਹੋਇਆ ਕਿ ਉਹ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸਨ ਅਤੇ ਪੈਗ਼ੰਬਰਾਂ ਦੀ ਬਿਨਾਂ ਕਿਸੇ ਕਾਰਨ ਹੱਤਿਆ ਕਰਦੇ ਸਨ। ਇਹ ਇਸ ਲਈ ਵੀ ਕਿ ਉਨ੍ਹਾਂ ਨੇ ਅਵੱਗਿਆ ਕੀਤੀ ਅਤੇ ਉਹ ਹੱਦ ਤੋਂ ਵਧਣ ਵਾਲੇ ਸਨ। |
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜੋ ਲੋਕ ਯਹੂਦੀ ਹੋਏ ਅਤੇ ਨਸਾਰਾ (ਈਸਾਈ? ਅਤੇ ਸਾਬੀ, ਇਨ੍ਹਾਂ ਵਿਚੋਂ ਜਿਹੜਾ ਵੀ ਬੰਦਾ ਅੱਲਾਹ ਤੇ ਅਤੇ ਆਖ਼ਿਰਤ (ਪ੍ਰਲੋਕ) ਦੇ ਦਿਨ ਤੇ ਈਮਾਨ ਲਿਆਇਆ ਅਤੇ ਉਸ ਨੇ ਚੰਗੇ ਕੰਮ ਕੀਤੇ ਤਾਂ ਉਸ ਲਈ ਉਸ ਦੇ ਰੱਬ ਦੇ ਕੋਲ ਚੰਗਾ ਬਦਲਾ ਹੈ ਅਤੇ ਉਨ੍ਹਾਂ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ। |
ਜਦੋਂ ਅਸੀਂ ਤੁਹਾਡੇ ਤੋਂ ਤੁਹਾਡਾ ਵਚਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਉਠਾਇਆ। ਦ੍ਰਿੜਤਾ ਦੇ ਨਾਲ ਫੜ੍ਹੋ ਉਸ ਵਸਤੂ (ਤੌਰੇਤ) ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਅਤੇ ਜੋ ਕੁਝ ਇਸ ਵਿਚ ਹੈ, ਉਸ ਨੂੰ ਯਾਦ ਰੱਖੋ ਤਾਂ ਕਿ ਤੁਸੀਂ ਬਚੋ। |
ਇਸ ਤੇ ਬਾਅਦ ਤੁਸੀਂ ਇਸ ਤੋਂ ਫਿਰ ਗਏ। ਜੇਕਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਤੁਹਾਡੇ ਤੇ ਨਾ ਹੁੰਦੀ ਤਾਂ ਜ਼ਰੂਰ ਤੁਸੀਂ ਨਸ਼ਟ ਹੋ ਜਾਂਦੇ। |
ਅਤੇ ਉਨ੍ਹਾਂ ਲੋਕਾਂ ਦੀ ਹਾਲਤ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਅੱਲਾਹ ਦੇ ਆਦੇਸ਼ਾਂ ਨੂੰ ਤੋੜਿਆ, ਤਾਂ ਅਸੀਂ ਉਨ੍ਹਾਂ ਨੂੰ ਕਿਹਾ ਤੁਸੀ ਲੋਕ ਬੇਇੱਜ਼ਤ ਬਾਂਦਰ ਬਣ ਜਾਉ। |
فَجَعَلْنَاهَا نَكَالًا لِّمَا بَيْنَ يَدَيْهَا وَمَا خَلْفَهَا وَمَوْعِظَةً لِّلْمُتَّقِينَ(66) ਫਿਰ ਅਸੀਂ ਇਸ ਨੂੰ ਸਿਖਿਆ ਦੇਣ ਵਾਲਾ ਬਣਾ ਦਿੱਤਾ। ਉਨ੍ਹਾਂ ਲੋਕਾਂ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਦੇ ਸਾਹਮਣੇ ਸਨ। ਇਸ ਵਿਚ ਅਸੀਂ ਡਰਨ ਵਾਲਿਆਂ ਲਈ ਸਿੱਖਿਆ ਰੱਖ ਦਿੱਤੀ। |
ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ ਕਿ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਤੁਸੀਂ ਇੱਕ ਬੱਕਰਾ ਜਿਲ੍ਹਾ ਕਰੋ। ਉਨ੍ਹਾਂ ਨੇ ਕਿਹਾ ਕਿ ਤੁਸੀ ਸਾਡੇ ਨਾਲ ਮਜ਼ਾਕ ਕਰ ਰਹੇ ਹੋ? ਮੂਸਾ ਨੇ ਕਿਹਾ ਕਿ ਮੈਂ ਅੱਲਾਹ ਦੀ ਸ਼ਰਣ ਮੰਗਦਾ ਹਾਂ ਕਿ ਮੈ ਅਜਿਹਾ ਅਗਿਆਨੀ ਬਣਾਂ। |
ਉਨ੍ਹਾਂ ਨੇ ਕਿਹਾ, ਆਪਣੇ ਰੱਬ ਨੂੰ ਬੇਨਤੀ ਕਰੋ ਕਿ ਉਹ ਸਾਨੂੰ ਵਰਨਣ ਕਰ ਕੇ ਦੱਸੇ ਕਿ ਉਹ ਬੱਕਰਾ ਕਿਹੋ ਜਿਹਾ ਹੋਂਵੇ। ਮੂਸਾ ਨੇ ਆਖਿਆ ਕਿ ਉਹ ਬੱਕਰਾ ਬੁੱਢਾ ਨਾ ਹੋਵੇ, ਨਾ ਬੱਚਾ, ਇਨ੍ਹਾਂ ਦੇ ਵਿਚਾਕਾਰਲਾ ਹੋਵੇ। ਹੁਣ ਉਹ |
ਕਰੋਂ ਜਿਹੜਾ ਹੁਕਮ ਤੁਹਾਨੂੰ ਮਿਲਿਆ ਹੈ। (69 ਉਨ੍ਹਾਂ ਨੇ ਕਿਹਾ, ਆਪਣੇ ਰੱਬ ਅੱਗੇ ਬੇਨਤੀ ਕਰੋ, ਕਿ ਉਹ ਦੱਸੇ ਕਿ ਉਸ ਦਾ ਰੰਗ ਕਿਹੋ ਜਿਹਾ ਹੋਵੇ। ਮੂਸਾ ਨੇ ਕਿਹਾ, ਅੱਲਾਹ ਕਹਿੰਦਾ ਹੈ ਕਿ ਉਹ ਗਹਿਰੇ ਪੀਲੇ ਰੰਗ ਦਾ ਹੋਵੇ, ਦੇਖਣ ਵਾਲਿਆਂ ਨੂੰ ਭਲਾ ਲਗਦਾ ਹੋਵੇ।) |
ਫਿਰ ਉਹ ਕਹਿਣ ਲੱਗੇ, ਅਪਣੇ ਰੱਬ ਤੋਂ ਪੁਛੋ ਕਿ ਉਹ ਸਾਨੂੰ ਵੱਸੇ ਕਿ ਉਹ ਕਿਹੋ ਜਿਹਾ ਹੋਵੇ। ਕਿਉਂਕਿ ਗਾਂ ਤੇ ਸਾਨੂੰ ਸੱਕ ਹੋ ਗਿਆ ਹੈ ਅਤੇ ਅੱਲਾਹ ਨੇ ਚਾਹਿਆ ਤਾਂ ਅਸੀਂ ਰਾਹ ਪ੍ਰਪਾਤ ਕਰ ਲਵਾਂਗੇ। |
ਮੂਸਾ ਨੇ ਕਿਹਾ ਕਿ ਅੱਲਾਹ ਆਖਦਾ ਹੈ ਕਿ ਉਹ ਇਹੋ ਜਿਹੀ ਗਾਂ ਹੋਵੇ ਕਿ ਮਿਹਨਤ ਕਰਨ ਵਾਲੀ ਨਾ ਹੋਵੇ, ਜ਼ਮੀਨ ਜੋਤਣ ਵਾਲੀ ਅਤੇ ਖੇਤਾਂ ਨੂੰ ਪਾਣੀ ਦੇਣ ਵਾਲੀ ਨਾ ਹੋਵੇ। ਉਹ ਪੂਰਨ ਤੰਦਰੁਸਤ ਹੋਵੇ, ਉਸ ਤੇ ਕੋਈ ਦਾਗ਼ ਨਾ ਹੋਵੇ। (ਉਹਨਾ) ਕਿਹਾ ਕਿ ਹੁਣ ਤੁਸੀਂ ਸਪੱਸ਼ਟ ਗੱਲ ਕਹੀ ਹੈ। ਫਿਰ ਉਨ੍ਹਾਂ ਨੇ ਉਸ ਨੂੰ ਜ਼ਿਬ੍ਹਾ ਕੀਤਾ ਅਤੇ ਉਹ ਜ਼ਿਸ਼੍ਹਾ ਕਰਦੇ ਵਿਖਾਈ ਨਹੀਂ ਦਿੰਦੇ ਸਨ। |
وَإِذْ قَتَلْتُمْ نَفْسًا فَادَّارَأْتُمْ فِيهَا ۖ وَاللَّهُ مُخْرِجٌ مَّا كُنتُمْ تَكْتُمُونَ(72) ਅਤੇ ਜਦੋਂ ਤੁਸੀਂ ਇੱਕ ਆਦਮੀ ਨੂੰ ਮਾਰ ਦਿੱਤਾ, ਫਿਰ ਤੁਸੀ ਇੱਕ ਦੂਜੇ ਤੇ ਇਸ ਦਾ ਦੋਸ਼ ਲਾਉਣ ਲੱਗੇ, ਜਦੋਂ ਕਿ ਅੱਲਾਹ ਪ੍ਰਗਟ ਕਰ ਦੇਣਾ ਚਾਹੁੰਦਾ ਸੀ, ਜੋ ਕੁਝ ਤੁਸੀਂ ਛਿਪਾਉਣਾ ਚਾਹੁੰਦੇ ਸੀ। |
ਤਾਂ ਅਸੀਂ ਰੁਕਮ ਦਿੱਤਾ ਕਿ ਉਸ ਮੁਰਦੇ (ਦੀ ਲਾਸ਼) ਤੇ, ਇਸ ਗਾਂ ਦਾ ਇੱਕ ਟੁਕੜਾ ਮਾਰੋ। ਇਸੇ ਤਰ੍ਹਾਂ ਅੱਲਾਹ ਮੁਰਦਿਆਂ ਨੂੰ ਜੀਉਂਦੇ ਕਰਦਾ ਹੈ ਅਤੇ ਉਹ ਤੁਹਾਨੂੰ ਅਪਣੀਆਂ ਨਿਸ਼ਾਨੀਆਂ ਦਿਖਾਉਦਾ ਹੈ, ਤਾਂ ਕਿ ਤੁਸੀਂ ਸਮਝ ਸਕੋਂ। |
ਫਿਰ ਇਸ ਤੋਂ ਬਾਅਦ ਤੁਹਾਡੇ ਦਿਲ ਸਖ਼ਤ ਹੋਂ ਗਏ। ਅਖ਼ੀਰ ਉਹ ਪੱਥਰ ਵਰਗੇ ਹੋ ਗਏ ਜਾਂ ਉਸ ਤੋਂ ਵੀ ਜ਼ਿਆਦਾ ਸਖ਼ਤ। ਪੱਥਰਾਂ ਵਿਚ ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਚੋਂ ਨਹਿਰਾਂ ਫੁੱਟ ਨਿਕਲਦੀਆਂ ਹਨ, ਕੂਝ ਪੱਥਰ ਪਾਟ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਪਾਣੀ ਨਿਕਲ ਆਉਂਦਾ ਹੈ ਅਤੇ ਕੁਝ ਪੱਥਰ ਅਜਿਹੇ ਵੀ ਹੁੰਦੇ ਹਨ ਜਿਹੜੇ ਅੱਲਾਹ ਦੇ ਡਰ ਨਾਲ ਡਿੱਗ ਪੈਂਦੇ ਹਨ। ਅਤੇ ਅੱਲਾਹ ਉਸ ਤੋਂ ਅਨਜਾਣ ਨਹੀਂ ਹੈ ਜੋ ਕੁਝ ਤੁਸੀਂ ਕਰਦੇ ਹੋ। |
ਕੀ ਤੁਸੀ ਇਹ ਉਮੀਦ ਰਖਦੇ ਹੋ ਕਿ ਇਹ ਯਹੂਦੀ ਤੁਹਾਡੇ ਕਹਿਣ ਤੇ ਈਮਾਨ ਲੈ ਆਉਣਗੇ। ਹਾਲਾਂ ਕਿ ਉਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਹਨ ਜਿਹੜੇ ਉਸ ਅੱਲਾਹ ਦੀ ਬਾਣੀ ਨੂੰ ਸੁਣਦੇ ਸਨ ਅਤੇ ਸਮਝਣ ਤੋਂ ਬਾਅਦ ਫਿਰ ਉਸ ਨੂੰ ਬਦਲ ਦਿੰਦੇ ਸਨ ਅਤੇ ਉਹ ਜਾਣਦੇ ਹਨ। |
ਜਦ ਉਹ ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲੈ ਆਏ ਹਾਂ। ਅਤੇ ਜਦੋਂ ਉਹ ਆਪਸ ਵਿਚ ਇੱਕ ਦੂਸਰੇ ਨੂੰ ਮਿਲਦੇ ਹਨ ਤਾਂ ਆਖਦੇ ਹਨ-ਕੀ ਤੁਸੀਂ’ ਉਨ੍ਹਾਂ ਨੂੰ ਉਹ ਗੱਲਾਂ ਵਸਦੇ ਹੋ, ਜਿਹੜੀਆਂ ਅੱਲਾਹ ਨੇ ਤੁਹਾਡੇ ਪਾਸ ਖੌਲ੍ਹੀਆਂ ਹਨ। ਉਹ ਤੁਹਾਡੇ ਵਿਰੁੱਧ, ਤੁਹਾਡੇ ਰੱਬ ਦੇ ਕੋਲ ਤੁਹਾਡੇ ਤੇ ਚੋਸ਼ ਲਾਉਣ। ਕੀ ਤੁਸੀਂ ਸਮਝਦੇ ਨਹੀਂ |
أَوَلَا يَعْلَمُونَ أَنَّ اللَّهَ يَعْلَمُ مَا يُسِرُّونَ وَمَا يُعْلِنُونَ(77) ਕੀ ਉਹ ਨਹੀਂ ਜਾਣਦੇ ਕਿ ਅੱਲਾਹ ਨੂੰ ਪਤਾ ਹੈ, ਜੋ ਕੁਝ ਉਹ ਛਿਪਾਉਦੇ ਹਨ ਅਤੇ ਜੋ ਕੁਝ ਉਹ ਪ੍ਰਗਟ ਕਰਦੇ ਹਨ। |
وَمِنْهُمْ أُمِّيُّونَ لَا يَعْلَمُونَ الْكِتَابَ إِلَّا أَمَانِيَّ وَإِنْ هُمْ إِلَّا يَظُنُّونَ(78) ਅਤੇ ਉਨ੍ਹਾਂ ਵਿਚ ਅਨਪੜ੍ਹ ਹਨ ਜੋ ਕਿਤਾਬ ਨੂੰ ਨਹੀਂ ਜਾਣਦੇ ਪਰ ਇੱਛਾਵਾਂ ਵਿਚ ਉਨ੍ਹਾਂ ਦੇ ਕੋਲ ਕਲਪਨਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ। |
ਅੰਤ ਵਿਨਾਸ਼ ਹੈ ਉਨਾਂ ਲੋਕਾਂ ਦੇ ਲਈ ਜੋ ਆਪਣੇ ਹੱਥ ਨਾਲ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅਲਾਹ ਵੱਲੋਂ ਹੈ ਤਾਂ ਕਿ ਉਸ ਦੇ ਰਾਹੀਂ ਉਹ ਥੋੜ੍ਹਾ ਜਿਹਾ ਧਨ ਪ੍ਰਾਪਤ ਕਰ ਲੈਣ। ਅੰਤ ਵਿਨਾਸ਼ ਹੈ ਉਸ ਚੀਜ਼ ਦੇ ਕਾਰਨ ਜੋ ਇਨ੍ਹਾਂ ਦੇ ਹੱਥਾਂ ਨੇ ਲਿਖੀ ਅਤੇ ਉਨਾਂ ਲਈ ਅਜਿਹੀ ਕਮਾਈ ਤੋਂ ਵਿਨਾਸ਼ ਹੈ। |
ਅਤੇ ਉਹ ਕਹਿੰਦੇ ਹਨ ਕਿ ਸਾਨੂੰ ਨਰਕ (ਜਹੰਨੂਮ) ਦੀ ਅੱਗ ਪਰੰਤੂ ਗਿਣਤੀ ਦੇ ਕੁਝ ਦਿਨ ਹੀ ਛੁਹੇਗੀ ਆਖੋ ਕਿ ਤੁਸੀਂ ਅੱਲਾਹ ਦੇ ਪਾਸੋਂ ਕੋਈ ਵਚਨ ਲੈ ਲਿਆ ਹੈ ਕਿ ਅੱਲਾਹ ਆਪਣੇ ਵਚਨ ਦੇ ਵਿਰੁੱਧ ਨਹੀਂ` ਕਰੇਗਾ। ਜਾਂ ਅੱਲਾਹ ਲਈ ਅਜਿਹੀ ਗੱਲ ਕਹਿੰਦੇ ਹੋ ਜਿਸ ਦਾ ਤੁਹਾਨੂੰ ਗਿਆਨ ਨਹੀਂ |
ਹਾਂ ਜਿਸ ਨੇ ਕੋਈ ਬੁਰਾਈ ਕੀਤੀ ਅਤੇ ਉਸ ਦੇ ਪਾਪ ਨੇ ਉਸ ਨੂੰ ਆਪਣੇ ਘੇਰੇ ਵਿਚ ਲੈ ਲਿਆ ਤਾਂ ਉਹੀ ਲੋਕ ਨਰਕ ਵਾਲੇ ਹਨ ਉਹ ਉਸ ਵਿਚ ਹਮੇਸ਼ਾ ਰਹਿਣਗੇ। |
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕੰਮ ਕੀਤੇ ਉਹ ਸਵਰਗ (ਜੰਨਤ) ਵਾਲੇ ਲੋਕ ਹਨ ਉਹ ਉਹਦੇ ਵਿਚ ਹਮੇਸ਼ਾ ਰਹਿਣਗੇ। |
ਅਤੇ ਜਦੋਂ ਅਸੀਂ ਇਸਰਾਈਲ ਦੀ ਔਲਾਦ ਤੋਂ ਵਚਨ ਲਿਆ ਕਿ ਤੁਸੀਂ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਬੰਦਗੀ ਨਹੀਂ ਕਰੋਗੇ ਅਤੇ ਤੁਸੀਂ ਭਲਾ ਵਿਹਾਰ ਕਰੋਗੇ, ਮਾਤਾ-ਪਿਤਾ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਅਨਾਥਾਂ ਅਤੇ ਕੰਗਾਲਾਂ ਦੇ ਜ਼ਕਾਤ ਅਦਾ ਕਰੋ ਫਿਰ ਤੁਸੀਂ ਉਸ ਤੋਂ ਮੁੱਕਰ ਗਏ ਸਿਵਾਏ ਕੂਝ ਲੋਕਾਂ ਦੇ ਅਤੇ ਤੁਸੀਂ ਵਚਨ ਦੇ ਕੇ ਉਸ ਤੋਂ ਪਿੱਛੇ ਹੱਟ ਜਾਣ ਵਾਲੇ ਲੋਕ ਹੋ। |
ਅਤੇ ਜਦੋਂ ਅਸੀਂ ਤੁਹਾਡੇ ਤੋਂ ਇਹ ਵਚਨ ਲਿਆ ਕਿ ਤੁਸੀਂ ਆਪਣਿਆਂ ਦਾ ਲਹੂ ਨਹੀਂ ਵਹਾਉਗੇ ਅਤੇ ਆਪਣੇ ਲੋਕਾਂ ਨੂੰ ਆਪਣੀਆਂ ਬਸਤੀਆਂ ਵਿੱਚੋਂ ਨਹੀਂ ਕੱਢੋਗੇ। ਫਿਰ ਤੁਸੀਂ ਵਚਨ ਦਿੱਤਾ ਅਤੇ ਤੁਸੀਂ ਇਸ ਦੇ ਗਵਾਹ ਹੋ |
ਫਿਰ ਤੁਸੀਂ ਹੀਂ ਉਹ ਲੋਕ ਹੋ ਜੋ ਆਪਣਿਆਂ ਦੀ ਹੱਤਿਆ ਕਰਦੇ ਹੋ ਅਤੇ ਆਪਣੇ ਹੀ ਇੱਕ ਵਰਗ ਨੂੰ ਉਨ੍ਹਾਂ ਦੇ ਨਗਰਾਂ ਵਿੱਚੋਂ ਕੱਚਦੇ ਹੋ। ਉਨ੍ਹਾਂ ਦੇ ਵਿਰੁੱਧ ਉਨ੍ਹਾਂ ਦੇ ਦੁਸ਼ਮਣਾਂ ਦੀ ਮਦਦ ਕਰਦੇ ਹੋ, ਪਾਪ ਅਤੇ ਅਨਿਆਇ ਦੇ ਨਾਲ, ਫਿਰ ਜਦੋਂ ਉਹ ਤੁਹਾਡੇ ਕੋਲ ਕੈਦੀ ਬਣ ਕੇ ਆਉਂਦੇ ਹਨ ਤਾਂ ਤੁਸੀਂ ਫਿਦੀਆ (ਅਰਥ ਦੰਡ) ਅਦਾ ਕਰਕੇ ਉਨ੍ਹਾਂ ਨੂੰ ਛੁਡਾਉਂਦੇ ਹੋ ਜਦੋਂ ਕਿ ਖੁਦ ਉਨ੍ਹਾਂ ਨੂੰ ਰਿਹਾਅ ਕਰਨਾ ਤੁਹਾਡੇ ਉੱਪਰ ਹਰਾਮ (ਨਜਾਇਜ਼) ਸੀ, ਕੀ ਤੁਸੀਂ ਅੱਲਾਹ ਦੀ ਕਿਤਾਬ ਦੇ ਇੱਕ ਭਾਗ ਨੂੰ ਮੰਨਦੇ ਹੋ, ਅਤੇ ਇੱਕ ਭਾਗ ਨੂੰ ਝੁਠਲਾਉਂਦੇ ਹੋ। ਆਖ਼ਿਰ ਤੁਹਾਡੇ ਵਿਚੋਂ ਜੋ ਲੌਕ ਅਜਿਹਾ ਕਰਨ ਉਨ੍ਹਾਂ ਦਾ ਚੰਡ ਇਸ ਤੋਂ ਬਿਨਾਂ ਕੀ ਹੈ, ਕਿ ਉਨ੍ਹਾਂ ਦੀ ਸੰਸਾਰਿਕ ਜੀਵਨ ਵਿਚ ਬੇਇੱਜ਼ਤੀ ਹੋਵੇ ਅਤੇ ਕਿਆਮਤ (ਜੁੱਕੇ ਜਾਣ ਦਾ ਦਿਨ) ਉਪਰੰਤ ਉਨ੍ਹਾਂ ਨੂੰ ਸਖ਼ਤ ਅਜ਼ਾਬ਼ ਦੇ ਵਿਚ ਸੁੱਟ ਦਿੱਤਾ ਜਾਵੇ। ਅਤੇ ਅੱਲਾਹ ਉਸ ਗੱਲ ਤੋਂ ਅਗਿਆਤ ਨਹੀਂ ਹੈ, ਜੋ ਤੁਸੀਂ ਕਰ ਰਹੇ ਹੋ |
ਇਹੋ ਹੀ ਹਨ ਉਹ ਲੋਕ, ਜਿਨ੍ਹਾਂ ਨੇ ਪਰਲੋਕ ਦੇ ਬਦਲੇ ਸੰਸਾਰਿਕ ਜੀਵਨ ਖਰੀਦਿਆ। ਅੰਤ ਨਾ ਉਨ੍ਹਾਂ ਦੇ ਦੁਖਾਂ ਵਿਚ ਕਮੀ ਕੀਤੀ ਜਾਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਸਹਾਇਤਾ ਪਹੂੰਚੇਗੀ। |
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਰਸੂਲ (ਸੰਦੇਸ਼ ਵਾਹਕ) ਭੇਜੇ। ਅਤੇ ਮਰੀਅਮ ਦੇ ਪੁੱਤਰ ਈਸਾ ਨੂੰ ਖੁੱਲ੍ਹੀਆਂ ਖੁੱਲ੍ਹੀਆਂ ਨਿਸ਼ਾਨੀਆਂ ਦਿੱਤੀਆ ਅਤੇ ਪਵਿੱਤਰ ਆਤਮਾ (ਰੂਹ-ਉਲ-ਕੁਦਸ) ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਤਾਂ ਜਦੋਂ ਵੀ ਕੋਈ ਰਸੂਲ (ਸੰਦੇਸ਼ ਵਾਹਕ) ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਇਆ ਜਿਹੜੀ ਤੁਹਾਡੇ ਚਿੱਤ ਨੂੰ ਪਸੰਦ ਨਹੀਂ ਸੀ, ਤਾਂ ਤੁਸੀਂ ਹੰਕਾਰ ਕੀਤਾ, ਫਿਰ ਤੁਸੀਂ (ਪੈਗ਼ੰਬਰਾਂ ਦੇ? ਇੱਕ ਸਮੂਹ ਨੂੰ ਝੂਠਾ ਕੀਤਾ ਅਤੇ ਇੱਕ ਸਮੂਹ ਦੀ ਹੱਤਿਆ ਕਰ ਦਿੱਤੀ।) |
وَقَالُوا قُلُوبُنَا غُلْفٌ ۚ بَل لَّعَنَهُمُ اللَّهُ بِكُفْرِهِمْ فَقَلِيلًا مَّا يُؤْمِنُونَ(88) ਅਤੇ ਯਹੂਦੀ ਕਹਿੰਦੇ ਹਨ ਕਿ ਸਾਡੇ ਹਿਰਦੇ ਬੰਦ ਹਨ। ਨਹੀਂ’ ਸਗੋਂ ਅੱਲਾਹ ਨੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਉਨ੍ਹਾਂ ਉੱਪਰ ਲਾਹਣਤ ਭੇਜੀ ਹੈ, ਇਸ ਲਈ ਉਹ ਬਹੁਤ ਘੱਟ ਈਮਾਨ ਲਿਆਉਂਦੇ ਹਨ। |
ਅਤੇ ਜਦੋਂ ਕਰਨ ਵਾਲੀ ਹੈ, ਜੋ ਉਨ੍ਹਾਂ ਦੇ ਕੋਲ ਹੈ ਅਤੇ ਇਸ ਤੋਂ ਪਹਿਲਾਂ ਉਹ ਖੁਦ ਨਾ ਮੰਨਣ ਵਾਲਿਆ ਉੱਪਰ ਜਿੱਤ ਮੰਗਿਆ ਕਰਦੇ ਸਨ, ਫਿਰ ਜਦੋਂ ਉਨ੍ਹਾਂ ਦੇ ਕੋਲ ਉਹ ਚੀਜ਼ ਆਈ ਜਿਸ ਨੂੰ ਉਨ੍ਹਾਂ ਨੇ ਪਛਾਣ ਲਿਆ ਤਾਂ ਉਨ੍ਹਾਂ ਨੇ ਉਸ ਨੂੰ ਬੁਠਲਾ ਦਿੱਤਾ। ਅੰਤ ਝੁਠਲਾਉਣ ਵਾਲਿਆ ਉੱਪਰ ਅੱਲਾਹ ਦੀ ਲਾਹਣਤ ਹੈ। |
ਕਿੰਨੀ ਬੂਰੀ ਹੈ ਉਹ ਚੀਜ਼, ਜਿਸ ਨਾਲ ਉਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਸੌਦਾ ਕੀਤਾ ਤਾਂ ਉਹ ਅੱਲਾਹ ਦੀ ਉਤਾਰੀ ਹੋਈ ਬਾਣੀ ਦੀ ਅਵੱਗਿਆ ਕਰ ਰਹੇ ਹਨ, ਇਸ ਜ਼ਿੱਦ ਦੇ ਕਾਰਨ ਅੱਲਾਹ ਦੇਵੇ। ਅਖੀਰ ਉਹ ਕ੍ਰੌਧ ਉੱਪਰ ਕ੍ਰੌਧ ਕਮਾ ਕੇ ਲਿਆਏ ਅਤੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਅਜ਼ਾਬ ਹੈ। |
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਸ ਬਾਣੀ ਤੇ ਈਮਾਨ ਲਿਆਉਣ ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਉਹ ਕਹਿੰਦੇ ਹਨ ਕਿ ਅਸੀਂ ਉਸ ਤੇ ਈਮਾਨ ਰੱਖਦੇ ਹਾਂ ਜੋ ਸਾਡੇ ਉੱਪਰ ਉਤਰਿਆ ਹੈ ਅਤੇ ਉਹ ਉਸ ਨੂੰ ਬੁਠਲਾਉਂਦੇ ਹਨ, ਜੋ ਉਨ੍ਹਾਂ ਤੋਂ ਪਿੱਛੋਂ ਆਇਆ, ਹਾਲਾਂ ਕਿ ਇਹ ਸੱਚ ਹੈ ਅਤੇ ਪੁਸ਼ਟੀ ਅਤੇ ਉਸ ਦਾ ਸਮਰਥਨ ਕਰਨ ਵਾਲਾ ਹੈ, ਜੋ ਉਨ੍ਹਾਂ ਦੇ ਕੋਲ ਹੈ। ਆਖੋ, ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਇਸ ਤੋਂ ਪਹਿਲੋਂ ਅੱਲਾਹ ਦੇ ਪੈਗੰਥਰਾਂ ਦੀ ਹੱਤਿਆ ਕਿਉਂ ਕਰਦੇ ਰਹੇ ਹੋ |
ਅਤੇ ਮੂਸਾ ਤੁਹਾਡੇ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ। ਫਿਰ ਤੁਸੀਂ ਉਸਦੇ ਪਿੱਛੇ ਵੱਛੋ ਨੂੰ ਪੂਜ ਬਣਾ ਲਿਆ ਅਤੇ ਤੁਸੀਂ ਜ਼ੁਲਮ ਕਰਨ ਵਾਲੇ ਹੋ। |
ਅਤੇ ਜਦੋਂ ਅਸੀਂ ਤੁਹਾਡੇ ਤੋਂ ਵਰਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਖੜ੍ਹਾ ਕੀਤਾ। ਜੋ ਆਦੇਸ਼ ਅਸੀਂ ਤੁਹਾਨੂੰ ਦਿੱਤਾ ਹੈ, ਉਸ ਨੂੰ ਦ੍ਰਿੜ੍ਹਤਾ ਦੇ ਨਾਲ ਪਕੜੋਂ ਅਤੇ ਸੁਣੋ। ਉਨਾਂ ਨੇ ਕਿਹਾ ਅਸੀਂ ਸੁਣਿਆ ਪਰ ਅਸੀਂ ਨਹੀਂ ਮੰਨਿਆ। ਅਤੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਵੱਛਾ ਉਨ੍ਹਾਂ ਦੇ ਦਿਲਾਂ ਵਿਚ ਘੁਲ-ਮਿਲ ਗਿਆ। ਕਹੋ, ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਉਹ ਚੀਜ਼ ਕਿੰਨੀ ਬੂਰੀ ਹੈ, ਜੋ ਤੁਹਾਡਾ ਈਮਾਨ ਤੁਹਾਨੂੰ ਸਿਖਾਉਂਦਾ ਹੈ। |
ਆਖੋ ਜੇਕਰ ਅੱਲਾਹ ਦੇ ਕੋਲ ਪ੍ਰਲੋਕ ਦਾ ਘਰ ਵਿਸ਼ੇਸ਼ ਰੂਪ ਨਾਲ ਤੁਹਾਡੇ ਲਈ ਹੈ, ਦੂਸਰਿਆ ਨੂੰ ਛੱਡ ਕੇ, ਤਾਂ ਤੁਸੀਂ ਮਰਨ ਦੀ ਇੱਛਾ ਕਰੋ, ਜੇਕਰ ਤੁਸੀਂ ਸੱਚੇ ਹੋਂ |
وَلَن يَتَمَنَّوْهُ أَبَدًا بِمَا قَدَّمَتْ أَيْدِيهِمْ ۗ وَاللَّهُ عَلِيمٌ بِالظَّالِمِينَ(95) ਪਰ ਉਨ੍ਹਾਂ ਕਰਮਾਂ ਕਾਰਨ ਕਦੇ ਵੀ ਇਸ ਦੀ ਕਾਮਨਾ ਨਹੀਂ ਕਰਨਗੇ, ਜਿਹੜੇ ਕਰਮ ਉਹ ਆਪਣੇ ਅੱਗੇ ਭੇਜ ਚੁੱਕੇ ਹਨ। ਅਤੇ ਅੱਲਾਹ ਜ਼ੁਲਮ ਕਰਨ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੈ। |
ਅਤੇ ਤੁਸੀਂ ਉਨ੍ਹਾਂ ਨੂੰ ਜੀਵਨ ਦੇ ਸਭ ਤੋਂ ਵੱਧ ਲੋਭੀ ਪਾਉਗੇ, ਉਨ੍ਹਾਂ ਲੋਕਾਂ ਤੋਂ ਵੀ ਜ਼ਿਆਦਾ, ਜੋ ਸ਼ਿਕਾਰ ਕਰਨ ਵਾਲੇ ਹਨ। ਉਨ੍ਹਾਂ ਵਿਚੋਂ ਹਰੇਕ ਇਹ ਚਾਹੁੰਦਾ ਹੈ ਕਿ ਉਹ ਹਜ਼ਾਰ ਸਾਲ ਦੀ ਉਮਰ ਪਾਵੇ, ਹਾਲਾਂਕਿ ਇਨ੍ਹਾਂ ਜਿਉਣਾ ਵੀ ਉਨ੍ਹਾਂ ਨੂੰ ਅਜ਼ਾਸ਼ ਤੋਂ ਨਹੀਂ ਬਚਾ ਸਕਦਾ। ਅਤੇ ਅੱਲਾਹ ਦੇਖਦਾ ਹੈ ਜੋ ਕੁਝ ਉਹ ਕਰ ਰਹੇ ਹਨ। |
ਆਖੋ ਕਿ ਜੋ ਕੋਈ ਜਿਬਰਾਈਲ (ਰੱਬ ਦਾ ਕਲਾਮ ਪੈਗ਼ੰਬਰ ਤੱਕ ਲਿਆਉਣ ਵਾਲਾ ਫ਼ਰਸ਼ਿਤਾ) ਦਾ ਵਿਰੋਧੀ ਹੈ, ਤਾਂ ਉਸ ਨੇ ਇਸ ਬਾਣੀ ਨੂੰ ਤੁਹਾਡੇ ਦਿਲਾਂ ਵਿਚ ਅੱਲਾਹ ਦੇ ਹੁਕਮ ਨਾਲ ਉਤਾਰਿਆ ਹੈ, ਉਹ ਉਸ ਦੀ ਪੁਸ਼ਟੀ ਕਰਨ ਵਾਲਾ ਹੈ, ਜੋ ਉਸ ਦੇ ਅੱਗੇ ਹੈ ਅਤੇ ਉਹ ਈਮਾਨ ਵਾਲਿਆਂ ਲਈ ਨਸੀਹਤ ਅਤੇ ਖ਼ੁਸ਼ਖਬਰੀ ਹੈ। |
ਜਿਹੜਾ ਕੋਈ ਅੱਲਾਹ ਦੇ ਫ਼ਰਿਸ਼ਤਿਆਂ ਦਾ ਅਤੇ ਉਸ ਦੇ ਰਸੂਲਾਂ (ਸੰਦੇਸ਼ ਵਾਹਕ) ਅਤੇ ਜਿਬਰਾਇਲ ਅਤੇ ਮੀਕਾਇਲ (ਇੱਕ ਫ਼ਰਿਸ਼ਤਾ) ਦਾ ਵੈਰੀ ਹੋਵੇ ਤਾਂ ਅੱਲਾਹ ਅਜਿਹੇ ਅਵੱਗਾਕਾਰੀਆਂ ਦਾ ਦੁਸ਼ਮਣ ਹੈ। |
وَلَقَدْ أَنزَلْنَا إِلَيْكَ آيَاتٍ بَيِّنَاتٍ ۖ وَمَا يَكْفُرُ بِهَا إِلَّا الْفَاسِقُونَ(99) ਅਤੇ ਅਸੀਂ ਤੁਹਾਡੇ ਉੱਪਰ ਸਪੱਸ਼ਟ ਨਿਸ਼ਾਨੀਆਂ ਉਤਾਰੀਆਂ ਅਤੇ ਕੋਈ ਉਨ੍ਹਾਂ ਨੂੰ ਨਹੀਂ ਝੁਠਲਾਉਂਦਾ, ਪਰ ਉਹ ਹੀ ਲੋਕ ਜਿਹੜੇ ਹੱਦ ਤੋਂ ਨਿੱਕਲ ਜਾਣ ਵਾਲੇ ਹਨ |
أَوَكُلَّمَا عَاهَدُوا عَهْدًا نَّبَذَهُ فَرِيقٌ مِّنْهُم ۚ بَلْ أَكْثَرُهُمْ لَا يُؤْمِنُونَ(100) ਜਦੋਂ ਵੀ ਉਹ ਕੋਈ ਵਚਨ ਦੇਣਗੇ ਤਾਂ ਉਨ੍ਹਾਂ ਦਾ ਇੱਕ ਵਰਗ ਉਸ ਨੂੰ ਤੋੜ ਸੁਟੇਗਾ। ਸਗੋਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ’ ਰੱਖਦੇ |
ਅਤੇ ਜਦੋਂ’ ਉਨ੍ਹਾਂ ਦੇ ਪਾਸ ਅੱਲਾਹ ਵੱਲੋਂ ਇੱਕ ਰਸੂਲ ਆਇਆ, ਜੋ ਉਸ ਚੀਜ਼ ਦੀ ਪੁਸ਼ਟੀ ਕਰਨ ਵਾਲਾ ਸੀ; ਜੋ ਉਨ੍ਹਾਂ ਦੇ ਕੋਲ ਹੈ ਤਾਂ ਉਨ੍ਹਾਂ ਲੋਕਾਂ ਨੇ ਅੱਲਾਹ ਦੀ ਕਿਤਾਸ਼ ਨੂੰ ਜਿਨ੍ਹਾਂ ਨੂੰ ਇਹ ਕਿਤਾਬ ਦਿੱਤੀ ਗਈ ਸੀ, ਇਸ ਤਰ੍ਹਾਂ ਪਿੱਠ ਪਿੱਛੇ ਸੁੱਟ ਦਿੱਤਾ, ਜਿਵੇਂ ਉਹ ਇਸ ਨੂੰ ਜਾਣਦੇ ਹੀ ਨਹੀਂ। |
ਅਤੇ ਉਹ ਉਸ ਚੀਜ਼ ਦੇ ਪਿੱਛੇ ਪੈ ਗਏ ਜਿਸ ਨੂੰ ਸ਼ੈਤਾਨ, ਸੁਲੇਮਾਨ (ਅਲੈ.) ਵੇ ਰਾਜ ਦਾ ਨਾਮ ਲੈ ਕੇ ਪੜ੍ਹਦੇ ਸੀ, ਹਾਲਾਂਕਿ ਸੁਲੇਮਾਨ (ਅਲੈ.) ਨੇ ਅਵੱਗਿਆ ਨਹੀਂ ਕੀਤੀ, ਸਗੋਂ ਇਹ ਸ਼ੈਤਾਨ ਸਨ, ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਲੋਕਾਂ ਨੂੰ ਜਾਦੂ ਸਿਖਾਉਂਦੇ ਸਨ। ਅਤੇ ਉਹ ਉਸ ਚੀਜ਼ ਵਿਚ ਪੈ ਗਏ ਜਿਹੜੀ ਬਾਬਲ ਵਿਚ ਦੋ ਫਰਿਸ਼ਤਿਆਂ ਹਾਰੂਤ ਅਤੇ ਮਾਰੂਤ ਉੱਤੇ ਉਤਾਰੀ ਗਈ। ਜਦੋਂ ਕਿ ਉਨ੍ਹਾਂ ਦਾ ਮਾਮਲਾ ਇਹ ਸੀ ਕਿ ਉਹ ਜਦੋਂ ਵੀ ਕਿਸੇ ਨੂੰ ਇਹ ਸਿਖਾਉਂਦੇ ਤਾਂ ਉਹ ਕਹਿ ਚਿੰਦੇ ਸਨ ਕਿ ਅਸੀਂ ਤਾਂ ਪ੍ਰੀਖਿਆ ਦੇ ਲਈ ਹਾਂ। ਆਖ਼ਿਰ ਤੁਸੀਂ ਅਵੱਗਿਆਕਾਰੀ ਨਾ ਬਣੋ ਪਰੰਤੂ ਉਹ ਉਨ੍ਹਾਂ ਤੋਂ ਉਹ ਚੀਜ਼ ਸਿੱਖਦੇ, ਜਿਸ ਨਾਲ ਉਹ ਇੱਕ ਪੁਰਸ਼ ਅਤੇ ਉਸਦੀ ਪਤਨੀ ਵਿਚ ਵਖਰੇਵਾਂ ਪੈਦਾ ਕਰ ਦੇਣ। ਹਾਲਾਂਕਿ ਉਹ ਅੱਲਾਹ ਦੇ ਆਦੇਸ਼ ਤੋਂ ਬਿਨਾਂ ਇਸ ਨਾਲ ਕਿਸੇ ਦਾ ਕੁਝ ਵਿਗਾੜ ਨਹੀਂ ਸਕਦੇ ਸਨ। ਅਤੇ ਉਹ ਅਜਿਹੀ ਚੀਜ਼ ਸਿੱਖਦੇ ਜੋ ਉਨ੍ਹਾਂ ਨੂੰ ਹਾਨੀ ਪਹੁੰਚਾਵੇ ਅਤੇ ਲਾਭ ਨਾ ਪਹੁੰਚਾਵੇ। ਅਤੇ ਉਹ ਜਾਣਦੇ ਸਨ ਕਿ ਜਿਹੜਾ ਕੋਈ ਉਸ ਚੀਜ਼ ਦਾ ਖ਼ਰੀਦਦਾਰ ਹੋਵੇਗਾ, ਪ੍ਰਲੋਕ ਵਿਚ ਉਸਦਾ ਕੋਈ ਹਿੱਸਾ ਨਹੀਂ। ਕਿਹੋ ਜਿਹੀ ਸੂਰੀ ਚੀਜ਼ ਹੈ ਜਿਸ ਦੇ ਬਦਲੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਵੇਚ ਦਿੱਤਾ ਕਾਸ਼! ਉਹ ਇਸ ਨੂੰ ਸਮਝਦੇ |
ਅਤੇ ਜੇਕਰ ਉਹ ਈਮਾਨ ਲਿਆਉਣ ਵਾਲੇ ਬਣਦੇ ਅਤੇ ਅੱਲਾਹ ਦਾ ਡਰ ਅਪਣਾਉਂਦੇ ਤਾਂ ਅੱਲਾਹ ਦਾ ਬਦਲਾ ਉਨ੍ਹਾਂ ਲਈ ਬਹੁਤ ਚੰਗਾ ਸੀ, ਕਾਸ਼! ਉਹ ਇਸ ਨੂੰ ਸਮਝਦੇ। |
ਹੇ ਈਮਾਨ ਵਾਲਿਓ! ਤੁਸੀਂ ਰਾਇਨਾ (ਸਾਡੇ ਵੱਲ ਵੀ ਧਿਆਨ ਕਰੋ, ਅਵੱਗਿਆਕਾਰੀ ਇਸ ਸ਼ਬਦ ਨੂੰ ਬਦਲ ਕੇ ਰਾਇਨਾ ਭਾਵ ਸਾਡਾ ਚਰਵਾਹਾ ਕਹਿੰਦੇ ਸਨ) ਨਾ ਕਹੋ, ਸਗੋਂ ਉਨਜ਼ੁਰਨਾ (ਸਾਡੇ ਵੱਲ ਧਿਆਨ ਦਿਉ) ਕਹੋ ਅਤੇ ਸੁਣੋ ਅਤੇ ਅਵੱਗਿਆ ਕਰਨ ਵਾਲਿਆਂ ਦੇ ਲਈ ਦਰਦਨਾਕ ਸਜ਼ਾ ਹੈ |
ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਜ਼ਾਹੇ ਉਹ ਕਿਤਾਬ ਵਾਲੇ ਹਨ ਜਾਂ ਬਹੁਦੇਵਵਾਦੀ, ਉਹ ਨਹੀਂ ਚਾਹੁੰਦੇ ਕਿ ਤੁਹਾਡੇ ਰੱਬ ਵੱਲੋਂ ਕੋਈ ਨੇਕੀ ਉਤਰੇ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਲਈ ਚੁਣ ਲੈਂਦਾ ਹੈ ਅੱਲਾਹ ਬਹੁਤ ਰਹਿਮਤ ਵਾਲਾ ਹੈ |
ਅਸੀਂ ਜਿਸ ਆਇਤ ਨੂੰ ਰੱਦ ਕਰਦੇ ਹਾਂ ਜਾਂ ਭੂਲਾ ਦਿੰਦੇ ਹਾਂ ਤਾਂ ਉਸ ਤੋਂ ਵਧੀਆ ਜਾਂ ਉਸ ਦੇ ਬਰਾਬਰ ਆਇਤ ਲਿਆਉਂਦੇ ਹਾਂ। ਕੀ ਤੁਸੀਂ ਨਹੀ ਜਾਣਦੇ ਕਿ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
ਕੀ ਤੁਸੀਂ ਨਹੀਂ ਜਾਣਦੇ ਕਿ ਅੱਲਾਹ ਲਈ ਹੀ ਆਕਾਸ਼ ਅਤੇ ਧਰਤੀ ਦਾ ਸਾਮਰਾਜ ਹੈ ਅਤੇ ਤੁਹਾਡੇ ਲਈ ਅੱਲਾਹ ਤੋਂ ਬਿਨਾਂ ਨਾ ਕੋਈ ਮਿੱਤਰ ਹੈ ਅਤੇ ਨਾ ਕੋਈ ਸਹਾਇਕ। |
ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਰਸੂਲ ਨੂੰ ਪ੍ਰਸ਼ਨ ਕਰੋਂ, ਜਿਸ ਤਰ੍ਹਾਂ ਇਸ ਤੋਂ ਪਹਿਲਾਂ ਮੂਸਾ (ਅਲੈ.) ਨੂੰ ਸਵਾਲ ਕੀਤੇ ਗਏ ਸਨ। ਅਤੇ ਜਿਸ ਬੰਦੇ ਨੇ ਈਮਾਨ ਨੂੰ ਕੁਫਰ ਵਿਚ ਬਦਲ ਲਿਆ, ਉਹ ਨਿਸ਼ਚਿਤ ਰੂਪ ਨਾਲ ਚੰਗੇ ਮਾਰਗ ਤੋਂ ਭਟਕ ਗਿਆ। |
ਬਹੁਤ ਜ਼ਿਆਦਾ ਕਿਤਾਬ ਵਾਲੇ ਦਿਲੋਂ’ ਚਾਹੁੰਦੇ ਹਨ ਕਿ ਤੁਹਾਡੇ ਮੋਮਿਨ (ਈਮਾਨ ਵਾਲੇ) ਹੋ ਜਾਣ ਤੋਂ ਬਾਅਦ, ਇਸੇ ਤਰ੍ਹਾਂ ਉਹ ਫਿਰ ਤੁਹਾਨੂੰ ਮੁਨਕਰ (ਅਵੱਗਿਆਕਾਰੀ) ਬਣਾ ਦੇਣ, ਆਪਣੀ ਈਰਖਾ ਦੇ ਕਾਰਨ, ਇਸ ਦੇ ਬਾਵਜੂਦ ਕਿ ਸੱਚਾਈ ਉਨ੍ਹਾਂ ਦੇ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ। ਅੰਤ ਮਾਫ਼ ਕਰੋ ਅਤੇ ਅਣਡਿੱਠ ਕਰੋ ਇਥੋਂ ਤੱਕ ਕਿ ਅੱਲਾਹ ਦਾ ਫ਼ੈਸਲਾ ਆ ਜਾਏ। ਬੇਸ਼ੱਕ ਅੱਲਾਹ ਨੂੰ ਹਰ ਚੀਜ ਤੇ ਸਮੱਰਥਾ ਪ੍ਰਾਪਤ ਹੈ। |
ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਦੇਵੇਂ। ਅਤੇ ਜੋ ਨੇਕੀ ਤੁਸੀਂ ਆਪਣੇ ਲਈ ਅੱਗੇ ਭੇਜੋਗੇ, ਉਸਨੂੰ ਤੁਸੀਂ ਅੱਲਾਹ ਦੇ ਕੋਲ ਪਾਉਗੇ ਜੋ ਕੁਝ ਤੁਸੀਂ ਕਰਦੇ ਹੋ। ਅੱਲਾਹ ਨਿਸ਼ਚਿਤ ਰੂਪ ਵਿਚ ਉਸ ਨੂੰ ਦੇਖ ਰਿਹਾ ਹੈ। |
ਅਤੇ ਉਹ ਕਹਿੰਦੇ ਹਨ ਕਿ ਜੰਨਤ ਵਿਚ ਸਿਰਫ਼ ਉਹੀ ਲੋਕ ਜਾਣਗੇ ਜਿਹੜੇ ਯਹੂਦੀ ਜਾਂ ਈਸਾਈ ਹੋਣ, ਇਹ ਸਿਰਫ਼ ਉਨ੍ਹਾਂ ਦੀਆਂ ਇੱਛਾਵਾਂ ਹਨ। ਕਹੋ ਕਿ ਜੇਕਰ ਤੁਸੀਂ ਸੱਚੇ ਹੋ, ਤਾਂ ਲਿਆਉ ਆਪਣਾ ਤਰਕ। |
ਸਗੋਂ ਜਿਸ ਨੇ ਆਪਣੇ ਆਪ ਨੂੰ ਅੱਲਾਹ ਦੀ ਆਗਿਆ ਪਾਲਣ ਲਈ ਸਮਰਪਿਤ ਕਰ ਦਿੱਤਾ ਅਤੇ ਉਹ ਪਵਿੱਤਰ ਹਿਰਦੇ ਵਾਲਾ ਵੀ ਹੈ ਤਾਂ ਏਸੇ ਬੰਦੇ ਲਈ, ਉਸ ਦੇ ਰੱਬ ਦੇ ਕੋਲ ਚੰਗਾ ਬਦਲਾ ਹੈ, ਉਸ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਕੋਈ ਦੁੱਖ। |
ਅਤੇ ਯਹੂਦੀਆਂ ਨੇ ਕਿਹਾ ਕਿ ਨਸਾਰਾ (ਈਸਾਈ) ਕਿਸੇ ਚੀਜ਼ ਉੱਪਰ ਨਹੀਂ ਅਤੇ ਨਸਾਰਾ ਨੇ ਕਿਹਾ ਕਿ ਯਹੂਦੀ ਕਿਸੇ ਚੀਜ਼ ਉੱਪਰ ਨਹੀਂ। ਅਤੇ ਉਹ ਸਭ ਨਹੀਂ, ਉਨ੍ਹਾਂ ਦਾ ਹੀ ਕਥਨ ਸੀ। ਅੰਤ ਅੱਲਾਹ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਉਸ ਗੱਲ ਦਾ ਨਿਰਣਾ ਕਰੇਗਾ ਜਿਸ ਲਈ ਉਹ ਝਗੜ ਰਹੇ ਸਨ। |
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਹੋਰ ਕੌਣ ਹੋਵੇਗਾ ਜੋ ਅੱਲਾਹ ਦੀਆ ਮਸਜਿਦਾਂ ਵਿਚ ਅੱਲਾਹ ਦੇ ਨਾਮ ਦਾ ਜਾਪ ਕੀਤੇ ਜਾਣ ਤੋਂ’ ਰੋਕੇ ਅਤੇ ਉਹ ਉਨ੍ਹਾਂ ਨੂੰ ਉਜਾੜਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਦਾ ਹਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਉਹ ਮਸਜਿਦਾਂ ਵਿਚ ਅੱਲਾਹ ਤੋਂ ਡਰਦੇ ਹੋਏ ਦਾਖ਼ਿਲ ਹੁੰਦੇ। ਉਨ੍ਹਾਂ ਦੇ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਵੱਡਾ ਦਰਦ । |
ਅਤੇ ਪੂਰਬ-ਪੱਛਮ ਅੱਲਾਹ ਦੇ ਹੀ ਲਈ ਹੈ, ਤੁਸੀਂ ਜਿੱਧਰ ਮੂੰਹ ਕਰੋਗੇ ਉਸ ਵੱਲ ਹੀ ਅੱਲਾਹ ਹੈ, ਨਿਸ਼ਚਤ ਤੌਰ ਤੇ ਅੱਲਾਹ ਵਿਆਪਕਤਾ ਵਾਲਾ ਹੈ। ਗਿਆਨ ਵਾਲਾ ਹੈ। |
ਅਤੇ ਉਹ ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਅੱਲਾਹ ਇਸ ਤੋਂ ਪਾਕ ਹੈ। ਸਗੋਂ ਆਕਾਸ਼ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ ਦਾ ਹੀ ਹੈ, ਉਸੇ ਦੇ ਸਾਰੇ ਅਗਿਆਕਾਰੀ ਹਨ। |
بَدِيعُ السَّمَاوَاتِ وَالْأَرْضِ ۖ وَإِذَا قَضَىٰ أَمْرًا فَإِنَّمَا يَقُولُ لَهُ كُن فَيَكُونُ(117) ਉਹ ਆਕਾਸ਼ਾਂ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ। ਉਹ ਜਦੋਂ’ ਕਿਸੇ ਕੰਮ ਨੂੰ ਕਰਨ ਦਾ ਇਰਾਦਾ ਕਰ ਲੈਂਦਾ ਹੈ ਤਾਂ ਉਸਦੇ ਲਈ ਕਹਿ ਦਿੰਦਾ ਹੈ, ਹੋ ਜਾ। ਬਸ ਉਹ ਹੋ ਜਾਂਦਾ ਹੈ। |
ਅਤੇ ਜਿਹੜੇ ਲੋਕ ਗਿਆਨ ਨਹੀਂ ਰੱਖਦੇ ਉਨ੍ਹਾਂ ਨੇ ਕਿਹਾ ਅੱਲਾਹ ਸਾਡੇ ਨਾਲ ਕਿਉਂ’ ਨਹੀ ਗੱਲ ਕਰਦਾ ਜਾਂ ਸਾਡੇ ਪਾਸ ਕੋਈ ਨਿਸ਼ਾਨੀ ਕਿਉਂ ਨਹੀਂ ਆਉਂਦੀ। ਇਸ ਤਰ੍ਹਾਂ ਉਨ੍ਹਾਂ ਤੋਂ ਪਹਿਲਾਂ ਦੇ ਲੋਕ ਵੀ ਇਨ੍ਹਾਂ ਵਰਗੀ ਹੀ ਗੱਲ ਕਹਿ ਚੁੱਕੇ ਹਨ, ਉਨ੍ਹਾਂ ਸਾਰਿਆਂ ਦੇ ਦਿਲ ਇੱਕੋ ਜਿਹੇ ਹਨ, ਅਸੀਂ ਨਿਸ਼ਾਨੀਆਂ ਸਪੱਸ਼ਟ ਕਰ ਦਿੱਤੀਆਂ ਹਨ ਉਨ੍ਹਾਂ ਲੋਕਾਂ ਦੇ ਲਈ ਜਿਹੜੇ ਵਿਸ਼ਵਾਸ਼ ਕਰਨ ਵਾਲੇ ਹਨ |
إِنَّا أَرْسَلْنَاكَ بِالْحَقِّ بَشِيرًا وَنَذِيرًا ۖ وَلَا تُسْأَلُ عَنْ أَصْحَابِ الْجَحِيمِ(119) ਅਸੀਂ’ ਤੁਹਾਨੂੰ ਸੱਚ ਦੇ ਨਾਲ ਭੇਜਿਆ ਹੈ ਖ਼ੁਸ਼ਖ਼ਬਰੀ ਸੁਨਾਉਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ। ਅਤੇ ਤੁਹਾਡੇ ਤੋਂ ਜਹੰਨੂਮ (ਨਰਕ) ਵਿਚ ਜਾਣ ਵਾਲਿਆਂ ਦੇ ਬਾਰੇ ਚ ਕੋਈ ਪੁੱਛਗਿੱਛ ਨਹੀਂ ਹੋਵੇਗੀ |
ਅਤੇ ਯਹੂਦੀ ਅਤੇ ਈਸਾਈ ਤੁਹਾਡੇ ਤੋਂ ਕਦੇ ਸੰਤੁਸ਼ਟ ਨਹੀਂ’ ਹੋਣਗੇ ਜਦੋਂ ਤੱਕ ਤੁਸੀਂ ਉਨ੍ਹਾਂ ਦੇ ਪੰਥ ਦੇ ਅਨੁਯਾਈ ਨਾ ਬਣ ਜਾਉ। ਤੁਸੀਂ ਕਹੋ ਕਿ ਜਿਹੜਾ ਰਾਹ ਅੱਲਾਹ ਵਿਖਾਉਦਾ ਹੈ ਉਹ ਹੀ ਸੱਚਾ ਰਾਹ ਹੈ। ਅਤੇ ਇਸ ਗਿਆਨ ਦੇ ਬਾਅਦ ਜੋ ਤੁਹਾਡੇ ਕੌਲ ਪਹੁੰਚ ਚੁੱਕਾ ਹੈ, ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕੀਤਾ ਤਾਂ ਅੱਲਾਹ ਦੇ ਮੁਕਾਬਲੇ ਵਿਚ ਨਾ ਤੁਹਾਡਾ ਕੋਈ ਮਿੱਤਰ ਹੋਵੇਗਾ ਅਤੇ ਨਾ ਕੋਈ ਸਾਥੀ। |
ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਉਸ ਨੂੰ ਪੜ੍ਹਦੇ ਹਨ ਜਿਵੇਂ ਕਿ ਉਨ੍ਹਾਂ ਨੂੰ ਪੜ੍ਹਣ ਦਾ ਹੱਕ ਹੈ, ਇਹ ਹੀ ਲੋਕ ਈਮਾਨ ਲਿਆਉਣ ਵਾਲੇ ਹਨ, ਇਸ (ਕੁਰਆਨ) ਉੱਪਰ ਅਤੇ ਜੋ ਇਸ ਨੂੰ ਝੁਠਲਾਏ ਤਾਂ ਉਹ ਘਾਟੇ ਵਿਚ ਰਹਿਣ ਵਾਲੇ ਹਨ |
ਹੇ ਇਜ਼ਰਾਈਲ ਦੀ ਸੰਤਾਨ! ਮੇਰੇ ਉਸ ਉਪਕਾਰ ਨੂੰ ਯਾਦ ਕਰੋ ਜਿਹੜਾ ਮੈਂ’ ਤੁਹਾਡੇ ਉੱਪਰ ਕੀਤਾ ਅਤੇ ਇਸ ਗੱਲ ਨੂੰ ਕਿ ਮੈਂ ਤੁਹਾਨੂੰ ਸਾਰੇ ਸੰਸਾਰ ਵਾਲਿਆਂ ਨਾਲੋਂ ਉੱਤਮਤਾ ਬਖਸ਼ੀ। |
ਅਤੇ ਉਸ ਦਿਨ ਤੋਂ ਡਰੋ ਜਿਸ ਦਿਨ ਕੋਈ ਬੰਦਾ ਕਿਸੇ ਬੰਦੇ ਦੇ ਕੰਮ ਨਾ ਆਵੇਗਾ ਅਤੇ ਨਾ ਕਿਸੇ ਦੇ ਵਲੋਂ ਕੋਈ ਅਰਥਦੰਡ ਸਵੀਕਾਰ ਕੀਤਾ ਜਾਵੇਗਾ ਅਤੇ ਨਾ ਕਿਸੇ ਨੂੰ ਕੋਈ ਸਿਫ਼ਾਰਿਸ਼ ਲਾਭ ਦੇਵੇਗੀ ਅਤੇ ਨਾ ਕਿਤੋਂ ਉਨ੍ਹਾਂ ਨੂੰ ਸਹਾਇਤਾ ਪਹੁੰਚੇਗੀ |
ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁਝ ਗੱਲਾਂ ਦੇ ਰਾਹੀ ਇਮਤਿਹਾਨ ਵਿਚ ਪਾਇਆ ਤਾਂ ਉਸ ਨੇ ਪੂਰਾ ਕਰ ਦਿਖਾਇਆ। ਅੱਲਾਹ ਨੇ ਕਿਹਾ ਮੈਂ ਤੁਹਾਨੂੰ ਸਭ ਲੋਕਾਂ ਦਾ ਇਮਾਮ ਬਣਾਵਾਂਗਾ। ਇਬਰਾਹੀਮ ਨੇ ਕਿਹਾ ਅਤੇ ਮੇਰੀ ਸੰਤਾਨ ਵਿਚੋਂ ਵੀ। ਅੱਲਾਹ ਨੇ ਕਿਹਾ ਕਿ ਮੇਰਾ ਵਚਨ ਜ਼ਾਲਿਮਾਂ ਦੇ ਲਈ ਨਹੀ ਹੈ। |
ਅਤੇ ਜਦੋਂ ਅਸੀਂ ਕਾਅਬਾ ਲੋਕਾਂ ਦੇ ਇੱਕਠੇ ਹੋਣ ਦੀ ਜਗ੍ਹਾ ਅਤੇ ਸ਼ਾਂਤੀ ਦਾ ਥਾਂ ਘੋਸ਼ਿਤ ਕੀਤਾ। ਅਤੇ ਆਦੇਸ਼ ਦਿੱਤਾ ਮੁਕਾਮ-ਏ-ਇਬਰਾਹੀਮ (ਇਬਰਾਹੀਮ ਦੇ ਖੜ੍ਹੇ ਹੋਣ ਦੀ ਥਾਂ) ਨੂੰ ਨਮਾਜ਼ ਪੜ੍ਹਣ ਦਾ ਸਥਾਨ ਬਣਾ ਲਉ। ਅਤੇ ਅਸੀਂ ਇਬਰਾਹੀਮ ਅਤੇ ਇਸਮਾਈਲ ਨੂੰ ਹੁਕਮ ਦਿੱਤਾ ਕਿ ਮੇਰੇ ਘਰ ਦੀ ਪਰਿਕਰਮਾ ਕਰਨ ਵਾਲਿਆਂ, ਇਅਤਕਾਫ਼ (ਬੈਠ ਕੇ ਉਪਮਾ) ਕਰਨ ਵਾਲਿਆਂ ਅਤੇ ਝੁਕਣ (ਰੁਕ) ਅਤੇ ਸਿਜਦਾ ਕਰਨ ਵਾਲਿਆਂ ਦੇ ਲਈ ਪਵਿੱਤਰ ਰੱਖੋਂ |
ਅਤੇ ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਰੱਬ! ਇਸ ਨਗਰ ਨੂੰ ਸ਼ਾਂਤੀ ਦਾ ਨਗਰ ਬਣਾ ਦੇ ਅਤੇ ਉਸ ਦੇ ਵਾਸੀਆਂ ਨੂੰ, ਜੋ ਇਨ੍ਹਾਂ ਵਿਚੋਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਣ, ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਪ੍ਰਦਾਨ ਕਰ। ਅੱਲਾਹ ਨੇ ਕਿਹਾ ਕਿ ਜਿਹੜਾ ਅਵੱਗਿਆ ਕਰੇਗਾ ਮੈਂ ਉਸ ਨੂੰ ਵੀ ਥੋੜ੍ਹੇ ਦਿਨਾਂ ਦਾ ਲਾਭ ਦੇਵਾਂਗਾ। ਫਿਰ ਉਸ ਨੂੰ ਅੱਗ ਦੇ ਅਜ਼ਾਬ ਵੱਲ ਧੱਕਾ ਦੇ ਦੇਵਾਂਗਾ ਅਤੇ ਉਹ ਬਹੁਤ ਸ਼ੂਰਾ ਟਿਕਾਣਾ ਹੈ। |
ਅਤੇ ਜਦੋਂ ਇਹ ਇਬਰਾਹੀਮ (ਅਲੈ.) ਅਤੇ ਇਸਮਾਈਲ (ਅਲੈ.) ਅੱਲਾਹ ਦੇ ਘਰ (ਕਾਅਬਾਂ) ਦੀਆਂ ਕੰਧਾਂ ਉਠਾ ਰਹੇ ਸਨ ਅਤੇ ਇਹ ਕਹਿੰਦੇ ਜਾਂਦੇ ਸਨ ਹੇ ਮੇਰੇ ਰੱਬ! ਸਵੀਕਾਰ ਕਰ ਲੈ ਸਾਡੇ ਪਾਸੋਂ ਬੇਸ਼ੱਕ ਤੂੰ ਹੀ ਸੁਣਨ ਵਾਲਾ ਤੇ ਜਾਣਨ ਵਾਲਾ ਹੈਂ। |
ਹੇ ਸਾਡੇ ਰੱਬ! ਸਾਨੂੰ ਆਪਣਾ ਅਹਿਸਾਨ ਮੰਦ ਬਣਾ ਅਤੇ ਸਾਡੀ ਸੰਤਾਨ ਵਿਚੋਂ ਆਪਣੀ ਇੱਕ ਅਹਿਸਾਨ ਮੰਨਣ ਵਾਲੀ ਕੌਮ ਉਠਾ ਅਤੇ ਸਾਨੂੰ ਸਾਡੀ ਬੰਦਗੀ ਦੇ ਤਰੀਕੇ ਦੱਸ ਅਤੇ ਸਾਨੂੰ ਮੁਆਫ਼ ਕਰ ਦੇ ਤੂੰ ਹੀਂ ਮੁਆਫ਼ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ। |
ਹੇ ਸਾਡੇ ਰੱਬ! ਅਤੇ ਇਨ੍ਹਾਂ ਵਿਚੋਂ ਇਕ ਰਸੂਲ ਉਠਾ ਜੋ ਉਨ੍ਹਾਂ ਨੂੰ ਤੇਰੀਆਂ ਆਇਤਾਂ ਸੁਣਾਵੇ ਅਤੇ ਉਨ੍ਹਾਂ ਨੂੰ ਕਿਤਾਬ ਅਤੇ ਬਿਬੇਕ ਦੀ ਸਿੱਖਿਆ ਦੇ ਅਤੇ ਉਨ੍ਹਾਂ ਦਾ ਤਜ਼ਕੀਅ (ਸ਼ੁੱਧੀ ਕਰਨ ਅਤੇ ਅਧਿਆਤਮਕ ਵਿਕਾਸ) ਕਰੇ। ਬੇਸ਼ੱਕ ਤੂੰ ਬੜਾ ਪ੍ਰਭਾਵਸ਼ਾਲੀ ਅਤੇ ਸਭ ਕੁਝ ਜਾਣਨ ਵਾਲਾ ਹੈਂ |
ਹੋਰ ਕੇਂਣ ਹੈ ਜੋ ਇਬਰਾਹੀਮ ਦੇ ਦੀਨ ਨੂੰ ਪਸੰਦ ਨਾ ਕਰੇ, ਪਰ ਉਹ ਜਿਸ ਨੇ ਆਪਣੇ ਆਪ ਨੂੰ ਮੂਰਖ ਬਣਾ ਲਿਆ ਹੋਵੇ ਹਾਲਾਂਕਿ ਅਸੀਂ ਇਬਰਾਹੀਮ ਨੂੰ ਸੰਸਾਰ ਵਿਚੋਂ ਚੁਣ ਲਿਆ ਸੀ ਅਤੇ ਪ੍ਰਲੋਕ ਵਿਚ ਉਹ ਭਲੇ ਲੋਕਾਂ ਵਿੱਚੋਂ ਹੋਵੇਗਾ। |
إِذْ قَالَ لَهُ رَبُّهُ أَسْلِمْ ۖ قَالَ أَسْلَمْتُ لِرَبِّ الْعَالَمِينَ(131) ਜਦੋਂ ਉਸ ਦੇ ਰੱਬ ਨੇ ਕਿਹਾ ਕਿ ਆਪਣੇ ਆਪ ਨੂੰ ਰੱਬ ਦੇ ਹਵਾਲੇ ਕਰ ਦੇਵੋ, ਤਾਂ ਉਸ ਨੇ ਕਿਹਾ ਮੈਂ ਆਪਣੇ ਆਪ ਨੂੰ ਜਗਤ ਦੇ ਮਾਲਕ ਦੇ ਹਵਾਲੇ ਕੀਤਾ ਹੈ |
ਅਤੇ ਇਸ ਦਾ ਹੀ ਉਪਦੇਸ਼ ਦਿੱਤਾ ਇਬਰਾਹੀਮ ਨੇ ਆਪਣੀ ਔਲਾਦ ਨੂੰ ਅਤੇ ਇਸੇ ਦਾ ਉਪਦੇਸ਼ ਯਾਕੂਬ ਨੇ ਆਪਣੀ ਸੰਤਾਨ ਨੂੰ ਦਿੱਤਾ। ਹੇ ਮੇਰੇ ਪੁੱਤਰੋ! ਅੱਲਾਹ ਨੇ ਤੁਹਾਡੇ ਲਈ ਇਸ ਦੀਨ ਨੂੰ ਚੁਣ ਲਿਆ। ਅੰਤ ਇਸਲਾਮ ਤੋਂ ਬਿਨਾਂ ਕਿਸੇ ਹੋਰ ਹਾਲਾਤ ਵਿਚ ਤੁਹਾਨੂੰ ਮੌਤ ਨਾ ਆਏ |
ਕੀ ਤੁਸੀਂ ਹਾਜ਼ਰ ਸੀ ਜਦੋਂ ਯਾਕੂਬ ਦੀ ਮੌਤ ਦਾ ਸਮਾਂ ਆਇਆ। ਜਦੋਂ ਉਸ ਨੇ ਆਪਣੇ ਬੇਟਿਆਂ ਨੂੰ ਕਿਹਾ ਕਿ ਮੇਰੇ ਤੋਂ ਬਾਅਦ ਤੁਸੀਂ ਕਿਸ ਦੀ ਇਬਾਦਤ ਕਰੋਗੇ? ਉਨ੍ਹਾਂ ਨੇ ਕਿਹਾ, ਅਸੀਂ ਉਸੇ ਅੱਲਾਹ ਦੀ ਇਬਾਦਤ ਕਰਾਂਗੇ, ਜਿਸ ਦੀ ਇਬਾਦਤ ਤੁਸੀਂ ਆਪ ਅਤੇ ਤੁਹਾਡੇ ਵਡੇਰੇ ਇਬਰਾਹੀਮ, ਇਸਮਾਈਲ, ਇਸਹਾਕ ਕਰਦੇ ਆਏ ਹਨ, ਉਹੀ ਇੱਕ ਮੰਨਣ ਯੋਗ ਹੈ ਅਤੇ ਅਸੀਂ ਉਸ ਦੇ ਆਗਿਆਕਾਰੀ ਹਾਂ। |
ਇਹ ਇੱਕ ਪੀੜ੍ਹੀ ਸੀ ਜਿਹੜੀ ਗੁਜ਼ਰ ਚੁੱਕੀ ਹੈ। ਉਸ ਨੂੰ ਮਿਲੇਗਾ ਜੋ ਉਸ ਨੇ ਕਮਾਇਆ ਅਤੇ ਤੁਹਾਨੂੰ ਮਿਲੇਗਾ ਜੋ ਤੁਸੀਂ ਕਮਾਇਆ। ਅਤੇ ਤੁਹਾਡੇ ਤੋਂ ਉਨ੍ਹਾਂ ਬਾਰੇ ਕੋਈ ਪੁੱਛ ਨਹੀਂ ਹੋਵੇਗੀ। |
ਉਹ ਕਹਿੰਦੇ ਹਨ ਕਿ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਚੰਗਾ ਰਾਹ ਪਾਉਂਗੇ। ਕਹੋ ਕਿ ਨਹੀਂ, ਸਗੋਂ ਅਸੀਂ ਤਾਂ ਇਬਰਾਹੀਮ ਦੇ ਦੀਨ ਦਾ ਪਾਲਣ ਕਰਦੇ ਹਾਂ ਜਿਹੜਾ ਇੱਕ ਅੱਲਾਹ ਨੂੰ ਮੰਨਣ ਵਾਲਾ ਸੀ ਅਤੇ ਉਹ ਬਹੁ-ਦੇਵਵਾਦੀਆਂ ਵਿਚੋਂ ਨਹੀਂ ਸੀ। |
ਕਹੋ ਕਿ ਅਸੀ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਮਾਰਗ ਦਰਸ਼ਨ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਅਤੇ ਉਸ ਉੱਪਰ ਵੀ ਜਿਹੜਾ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਸ ਦੀ ਸੰਤਾਨ ਉੱਪਰ ਉਤਾਰਿਆ ਗਿਆ ਅਤੇ ਜਿਹੜਾ ਦਿੱਤਾ ਗਿਆ ਮੂਸਾ ਅਤੇ ਈਸਾ ਨੂੰ ਵੀ ਅਤੇ ਜਿਹੜਾ ਦਿੱਤਾ ਗਿਆ ਸਾਰੇ ਪੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਦੇ ਵੱਲੋਂ । ਅਸੀਂ ਉਨ੍ਹਾਂ ਵਿਚੋਂ ਕਿਸੇ ਵਿਚ ਫ਼ਰਕ ਨਹੀ” ਕਰਦੇ, ਅਤੇ ਅਸੀਂ ਅੱਲਾਹ ਦੇ ਹੀ ਅਗਿਆਕਾਰੀ, (ਸੁਸਲਿਮ) ਹਾਂ |
ਫਿਰ ਜੇਕਰ ਉਹ ਈਮਾਨ ਲਿਆਉਣ ਜਿਸ ਤਰ੍ਹਾਂ ਤੁਸੀਂ ਲੈ ਆਏ ਹੋ ਤਾਂ ਬੇਸ਼ੱਕ ਉਹ ਸ੍ਰੇਸ਼ਟ ਰਾਹ ਪਾ ਗਏ ਅਤੇ ਜੇਕਰ ਉਹ ਫਿਰ ਗਏ ਤਾਂ ਹੁਣ ਉਹ ਹੱਠ ਧਰਮੀ ਅਪਣਾ ਰਹੇ ਹਨ। ਅੰਤ ਤੁਹਾਡੇ ਵਲੋਂ ਅੱਲਾਹ ਉਨ੍ਹਾਂ ਦੇ ਲਈ ਹਾਜ਼ਿਰ ਹੈ ਅਤੇ ਉਹ ਸੁਣਨ ਵਾਲਾ, ਜਾਣਨ ਵਾਲਾ ਹੈ |
صِبْغَةَ اللَّهِ ۖ وَمَنْ أَحْسَنُ مِنَ اللَّهِ صِبْغَةً ۖ وَنَحْنُ لَهُ عَابِدُونَ(138) ਕਹੋ ਅਸੀਂ ਅਪਣਾਇਆ ਅਲਾਹ ਦਾ ਰੰਗ ਅਤੇ ਅੱਲਾਹ ਦੇ ਰੰਗ ਤੋਂ ਕਿਸ ਦਾ ਰੰਗ ਵਧੀਆ ਹੈ ਅਤੇ ਅਸੀਂ ਉਸੇ ਦੀ ਇਬਾਦਤ ਕਰਨ ਵਾਲੇ ਹਾਂ। |
ਕਹੋ ਕੀ ਤੁਸੀਂ ਅੱਲਾਹ ਦੇ ਸਬੰਧ ਵਿਚ ਸਾਡੇ ਨਾਲ ਲੜਦੇ ਹੋ, ਹਾਲਾਂਕਿ ਉਹ ਸਾਡਾ ਵੀ ਪਾਲਣਹਾਰ ਹੈ ਅਤੇ ਤੁਹਾਡਾ ਵੀ ਪਾਲਣਹਾਰ ਹੈ। ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਅਤੇ ਅਸੀਂ ਪੂਰਨ ਰੂਪ ਵਿਚ ਉਸ ਦੇ ਲਈ ਹਾਂ |
ਕੀ ਤੁਸੀਂ ਕਹਿੰਦੇ ਹੋ ਇਬਰਾਹੀਮ, ਇਸਮਾਈਲ ਅਤੇ ਇਸਹਾਕ ਅਤੇ ਯਾਕੂਬ ਅਤੇ ਉਸ ਦੀ ਸੰਤਾਨ ਸਭ ਯਹੂਦੀ ਜਾਂ ਈਸਾਈ ਸੀ ਆਖੋ ਕੀ ਤੁਸੀਂ ਜ਼ਿਆਦਾ ਜਾਣਦੇ ਹੋ ਜਾਂ ਅੱਲਾਹ। ਅਤੇ ਉਸ ਤੋਂ ਵੱਡਾ ਅਤਿਆਚਾਰੀ ਹੋਰ ਕੌਣ ਹੋਵੇਗਾ ਜੋ ਉਸ ਗਵਾਹੀ ਨੂੰ ਡੁਪਾਏ ਜਿਹੜੀ ਅੱਲਾਹ ਦੇ ਵੱਲੋਂ ਉਸ ਦੇ ਪਾਸ ਆਈ ਹੋਈ ਹੈ ਅਤੇ ਜੋ ਕੁਝ ਤੁਸੀਂ ਕਰਦੇ ਹੋਂ ਅੱਲਾਹ ਉਸ ਤੋਂ ਅਣਜਾਣ ਨਹੀਂ। |
ਇਹ ਇਕ ਪੀੜ੍ਹੀ ਸੀ ਜਿਹੜੀ ਗੁਜ਼ਰ ਚੁੱਕੀ, ਉਸ ਨੂੰ ਮਿਲੇਗਾ ਜੋ ਉਸ ਨੇ ਕਮਾਇਆ ਅਤੇ ਤੁਹਾਨੂੰ ਮਿਲੇਗਾ, ਜਿਹੜਾ ਤੁਸੀਂ ਕਮਾਇਆ ਅਤੇ ਤੁਹਾਡੇ ਤੋਂ ਉਨ੍ਹਾਂ ਦੁਆਰਾ ਕੀਤੇ ਕੀਤੇ ਕੰਮਾਂ ਦੀ ਪੁੱਛਗਿੱਛ ਨਾ ਹੋਵੇਗੀ। |
ਹੁਣ ਬੇਵਕੂਫ਼ ਲੋਕ ਆਖਣਗੇ ਕਿ ਮੁਸਲਮਾਨਾਂ ਨੂੰ ਕਿਸ ਚੀਜ਼ ਨੇ ਉਨ੍ਹਾਂ ਦੇ ਕਿਬਲੇ (ਕੇਂਦਰ) ਤੋਂ ਮੌੜ ਦਿੱਤਾ। ਕਹੋ ਪੂਰਬ ਅਤੇ ਪੱਛਮ ਅੱਲਾਹ ਦੇ ਹੀ ਹਨ। ਉਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਮਾਰਗ ਦਿਖਾਉਂਦਾ ਹੈ। |
ਅਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਵਿਚਕਾਰ ਦੀ ਪੀੜ੍ਹੀ ਬਣਾ ਦਿੱਤਾ ਹੈ, ਤਾਂ ਕਿ ਤੁਸੀਂ ਹੋਵੋ ਦੱਸਣ ਵਾਲੇ ਲੋਕਾਂ ਉੱਪਰ ਅਤੇ ਰਸੂਲ (ਮੁਹਮੰਦ) ਹੋਵੇ ਤੁਹਾਡੇ ਉੱਪਰ ਦੱਸਣ ਵਾਲਾ। ਅਤੇ ਜਿਸ ਕਿਬਲੇ ਵਿਚ ਤੁਸੀਂ ਸੀ, ਅਸੀਂ ਉਸ ਨੂੰ ਸਿਰਫ਼ ਇਸ ਲਈ ਨਹਿਰਾਇਆ ਸੀ ਕਿ ਅਸੀਂ ਜਾਣ ਲਈਏ ਕਿ ਕਿਹੜਾ ਰਸੂਲ ਦਾ ਪਾਲਣ ਕਰਦਾ ਹੈ ਅਤੇ ਕਿਹੜਾ ਇਸ ਤੋਂ ਉਲਟੇ ਪੈਰੀ ਫਿਰ ਜਾਂਦਾ ਹੈ ਅਤੇ ਬਿਨਾਂ ਸ਼ੱਕ, ਇਹ ਗੱਲ ਭਾਰੀ ਹੈ। ਪਰ ਉਨ੍ਹਾਂ ਲੋਕਾਂ ਉੱਪਰ ਜਿਨ੍ਹਾਂ ਨੂੰ ਅੱਲਾਹ ਨੇ ਸਿੱਧਾ ਰਸਤਾ ਦਿਖਾ ਦਿੱਤਾ ਹੈ ਅਤੇ ਅੱਲਾਹ ਅਜਿਹਾ ਨਹੀਂ’ ਕਿ ਉਹ ਤੁਹਾਡੇ ਈਮਾਨ ਨੂੰ ਨਸ਼ਟ ਕਰ ਦੇਵੇ, ਬੇਸ਼ੱਕ ਅੱਲਾਹ ਲੋਕਾਂ ਦੇ ਨਾਲ ਸਨੇਹ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ। |
ਅਸੀਂ ਤੁਹਾਡੇ ਚਿਹਰੇ ਦਾ ਆਕਾਸ਼ ਵੱਲ ਵਾਰ-ਵਾਰ ਉਠਣਾ ਵੇਖ ਰਹੇ ਹਾਂ ਅੰਤ ਅਸੀਂ ਤੁਹਾਨੂੰ ਉਸੇ ਕਿਬਲੇ ਦੇ ਵੱਲ ਫੇਰ ਦੇਵਾਂਗੇ ਜਿਸਨੂੰ ਤੁਸੀਂ ਪਸੰਦ ਕਰਦੇ ਹੋ। ਹੁਣ ਆਪਣਾ ਮੂੰਹ ਮਸਜਿਦ-ਏ-ਹਰਾਮ (ਕਾਅਬਾ? ਦੇ ਵੱਲ ਫੇਰ ਦੇਵੋ ਅਤੇ ਤੂਸੀਂ’ ਜਿਥੇ ਕਿਤੇ ਵੀ ਹੋਂ, ਆਪਣੇ ਮੂੰਹਾਂ ਨੂੰ ਉਸ ਵੱਲ ਹੀ ਕਰੋਂ। ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ, ਉਹ ਭਲੀਭਾਂਤ ਜਾਣਦੇ ਹਨ ਕਿ ਇਹ ਹੱਕ ਹੈ ਅਤੇ ਉਨ੍ਹਾਂ ਦੇ ਰੱਬ ਵੱਲੋਂ ਹੈ। ਅਤੇ ਅੱਲਾਹ ਅਨਜਾਣ ਨਹੀਂ ਉਸ ਤੋਂ ਜੋ ਉਹ ਕਹਿ ਰਹੇ ਹਨ) |
ਅਤੇ ਜੇਕਰ ਤੁਸੀਂ ਇਨ੍ਹਾਂ ਕਿਤਾਬ ਵਾਲਿਆਂ ਦੇ ਸਾਹਮਣੇ ਸਾਰੇ ਤਰਕ ਪੇਸ਼ ਕਰਦੇ ਹੋ, ਤਾਂ ਵੀ ਉਹ ਤੁਹਾਡੇ ਕਿਬਲੇ ਨੂੰ ਨਹੀਂ ਮੰਨਣਗੇ ਅਤੇ ਨਾਂ ਤੁਸੀਂ ਉਨ੍ਹਾਂ ਦੇ ਕਿਬਲੇ ਦਾ ਪਾਲਣ ਕਰ ਸਕਦੇ ਹੋ ਅਤੇ ਨਾ ਉਹ ਖੁਦ ਇੱਕ ਦੂਸਰੇ ਦੇ ਕਿਬਲੇ ਨੂੰ ਮੰਨਦੇ ਹਨ ਅਤੇ ਇਸ ਗਿਆਨ ਦੇ ਪ੍ਰਾਪਤ ਹੋ ਜਾਣ ਦੇ ਬਾਅਦ ਜੋ ਤੁਹਾਡੇ ਕੋਲ ਆ ਚੁੱਕਾ ਹੈ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੌਂਗੇ ਤਾਂ ਨਿਸ਼ਚਿਤ ਹੀ ਤੁਸੀਂ ਜ਼ਾਲਿਮ ਹੋ ਜਾਵੌਗੇ। |
ਜਿਨ੍ਹਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਉਸਨੂੰ ਉਸੇ ਤਰ੍ਹਾਂ ਪਛਾਣਦੇ ਹਨ ਜਿਸ ਤਰ੍ਹਾਂ ਉਹ ਆਪਣੇ ਪੁੱਤਰਾਂ ਨੂੰ ਪਛਾਣਦੇ ਹਨ। ਅਤੇ ਉਨ੍ਹਾਂ ਵਿਚੋਂ ਇੱਕ ਵਰਗ ਸੱਚ ਨੂੰ ਛੁਪਾ ਰਿਹਾ ਹੈ ਹਾਲਾਂਕਿ ਉਹ ਉਸ ਨੂੰ ਜਾਣਦਾ ਹੈ। ਸੱਚ ਉਹ ਹੈ ਜੋ ਤੇਰਾ ਰੱਬ ਕਹੇ। |
الْحَقُّ مِن رَّبِّكَ ۖ فَلَا تَكُونَنَّ مِنَ الْمُمْتَرِينَ(147) ਅੰਤ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿਚੋਂ ਨਾ ਬਣੋ। |
ਹਰ ਇੱਕ ਦੇ ਲਈ ਇੱਕ ਦਿਸ਼ਾ ਹੈ ਜਿਧਰ ਉਹ ਅਪਣਾ ਚਿਹਰਾ ਕਰਦਾ ਹੈ। ਅੰਤ ਤੁਸੀਂ ਨੇਕੀਆਂ ਦੇ ਵੱਲ ਦੌੜੋ। ਤੁਸੀ ਜਿਥੇ ਕਿਤੇ ਵੀ ਹੋਵੋਗੇ, ਅੱਲਾਹ ਤੁਹਾਨੂੰ ਸਾਰਿਆਂ ਨੂੰ ਲੈ ਆਵੇਗਾ। ਬੇਸ਼ੱਕ ਅੱਲਾਹ ਸੱਭ ਕੁਝ ਕਰ ਸਕਦਾ |
ਹੈ। (149%ਅਤੇ ਤੁਸੀਂ ਜਿਥੋਂ ਵੀ ਨਿਕਲੋ, ਅਪਣਾ ਮੂੰਹ ਮਸਜਿਦ-ਏ-ਹਰਾਮ ਵੱਲ ਕਰੋ। ਬੇਸ਼ੱਕ ਇਹ ਸਤਿ ਹੈ। ਤੁਹਾਡੇ ਰੱਬ ਦੇ ਵੱਲੋਂ ਹੈ ਅਤੇ ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਅਣਜਾਣ ਨਹੀਂ।) |
ਅਤੇ ਤੁਸੀਂ ਜਿਥੋਂ ਵੀ ਨਿਕਲੋਂ, ਆਪਣਾ ਮੁੱਖੜਾ ਮਸਜਿਦ-ਏ-ਹਰਾਮ ਦੇ ਵੱਲ ਕਰੋ। ਅਤੇ ਤੁਸੀਂ ਜਿਥੇ ਵੀ ਹੋਵੋ। ਅਪਣਾ ਮੂੰਹ ਉਸੇ ਵੱਲ ਰੱਖੋਂ। ਤਾਂ ਕਿ ਲੋਕਾਂ ਨੂੰ ਤੁਹਾਡੇ ਉੱਤੇ ਕੋਈ ਹੁੱਜਤ (ਤਰਕ) ਬਾਕੀ ਨਾ ਰਹੇ। ਸਿਵਾਏ ਉਨ੍ਹਾਂ ਲੋਕਾਂ ਦੇ ਜੋ ਉਨ੍ਹਾਂ ਦੇ ਵਿਚ ਅਨੁਯਾਈ ਹਨ। ਬਸ ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਮੇਰੇ ਤੋਂ ਛਰੋ। ਤਾਂ ਜੋ ਮੈਂ ਅਪਣੀ ਕਿਰਪਾ ਤੁਹਾਡੇ ਉੱਪਰ ਪੂਰੀ ਕਰ ਦੇਵਾਂ। ਅਤੇ ਤਾਂ ਜੋ ਤੁਸੀਂ ਚੰਗਾ ਰਾਹ ਪਾ ਸਕੋ। |
ਜਿਸ ਤਰਾਂ ਅਸੀਂ ਤੁਹਾਡੇ ਵਿਚ ਇੱਕ ਰਸੂਲ (ਸੰਦੇਸ਼ ਵਾਹਕ) ਤੁਹਾਡੇ ਵਿਜ਼ੋਂ ਹੀ ਭੇਜਿਆ, ਜਿਹੜਾ ਤੁਹਾਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਉਂਦਾ ਹੈ ਅਤੇ ਉਹ ਤੁਹਾਨੂੰ ਪਵਿੱਤਰ ਕਰਦਾ ਹੈ ਅਤੇ ਤੁਹਾਨੂੰ ਕਿਤਾਬ (ਕੁਰਆਨ) ਦੇ ਵੱਲ ਹਿਕਮਤ (ਤਤਵ-ਦਰਸ਼ਤਾ) ਦੀ ਸਿੱਖਿਆ ਦਿੰਦਾ ਹੈ। ਅਤੇ ਤੁਹਾਨੂੰ ਉਹ ਚੀਜ਼ਾਂ ਸਿਖਾ ਰਿਹਾ ਹੈ, ਜਿਸ ਨੂੰ ਤੁਸੀਂ ਨਹੀ ਜਾਣਦੇ ਸੀ। |
فَاذْكُرُونِي أَذْكُرْكُمْ وَاشْكُرُوا لِي وَلَا تَكْفُرُونِ(152) ਅੰਤ ਤੁਸੀਂ ਮੈਨੂੰ ਯਾਦ ਰੱਖ, ਮੈ’ ਤੁਹਾਨੂੰ ਯਾਦ ਰੱਖਾਂਗਾ। ਅਤੇ ਮੇਰੇ ਉਪਕਾਰ ਦੇ ਅਹਿਸਾਨਮੰਦ ਬਣੋਂ, ਮੇਰੇ ਨਾਸ਼ੁਕਰੇ ਨਾ ਬਣੋ। |
ਹੇ ਈਮਾਨ ਵਾਲਿਓ! ਸਬਰ (ਧੀਰਜ) ਅਤੇ ਨਮਾਜ਼ ਦੇ ਰਾਹੀਂ ਸਹਾਇਤਾ ਪ੍ਰਾਪਤ ਕਰੋ। ਯਕੀਨਨ ਹੀ ਅੱਲਾਹ ਸਬਰ ਰਖਣ ਵਾਲਿਆਂ ਦੇ ਨਾਲ ਹੈ। |
ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣ। ਉਨ੍ਹਾਂ ਨੂੰ ਮ੍ਰਿਤਕ ਨਾ ਕਹੋ। ਉਹ ਜੀਵਤ ਹਨ। ਪਰੰਤੂ ਤੁਹਾਨੂੰ ਗਿਆਨ ਨਹੀਂ। |
ਅਤੇ ਅਸੀਂ ਜ਼ਰੂਰ ਤੁਹਾਨੂੰ ਇਮਤਿਹਾਨ ਵਿਚ ਪਾਵਾਂਗੇ, _ਕੁਝ ਡਰ ਅਤੇ ਭੁੱਖ ਨਾਲ ਅਤੇ ਸੰਪਤੀ ਅਤੇ ਪ੍ਰਾਣਾਂ ਅਤੇ ਫ਼ਲਾਂ ਦੀ ਕਮੀ ਨਾਲ ਦ੍ਰਿੜ ਰਹਿਣ ਵਾਲਿਆਂ ਨੂੰ ਖ਼ੁਸ਼ਖ਼ਬਰੀ ਦੇ ਦੇਵੋ। |
الَّذِينَ إِذَا أَصَابَتْهُم مُّصِيبَةٌ قَالُوا إِنَّا لِلَّهِ وَإِنَّا إِلَيْهِ رَاجِعُونَ(156) ਜਿਸ ਦਾ ਹਾਲ ਇਹ ਹੈ ਕਿ ਜਦੋਂ ਉਨ੍ਹਾਂ ਉੱਪਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕਹਿੰਦੇ ਹਨ, ਅਸੀਂ ਅੱਲਾਹ ਦੇ ਹਾਂ ਅਤੇ ਉਸੇ ਦੀ ਤਰਫ਼ ਪਰਤਨ ਵਾਲੇ ਹਾਂ। |
أُولَٰئِكَ عَلَيْهِمْ صَلَوَاتٌ مِّن رَّبِّهِمْ وَرَحْمَةٌ ۖ وَأُولَٰئِكَ هُمُ الْمُهْتَدُونَ(157) ਇਹੋਂ ਹੀ ਲੋਕ ਹਨ ਜਿਨ੍ਹਾਂ ਉੱਪਰ ਉਨ੍ਹਾਂ ਦੇ ਰੱਬ ਵੱਲੋਂ ਵਿਸ਼ੇਸ਼ ਕਿਰਪਾ ਅਤੇ ਰਹਿਮਤ ਹੈ। ਅਤੇ ਇਹੋ ਲੋਕ ਹਨ, ਜੋ ਵਧੀਆ ਰਾਹ ਤੇ ਹਨ। |
ਸਫ਼ਾ ਅਤੇ ਮਰਵਾ (ਮੱਕੇ ਦੀਆ ਦੋ ਪਹਾੜੀਆਂ) ਬੇਸ਼ੱਕ ਅੱਲਾਹ ਦੀਆਂ ਯਾਦਾਂ ਵਿਚੋਂ ਹਨ। ਜਿਹੜਾ ਵਿਅਕਤੀ ਅੱਲਾਹ ਦੇ ਘਰ ਦਾ ਹੱਜ ਕਰੇ ਜਾਂ ਉਮਰਾ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਪਰਿਕਰਮਾ ਕਰੇ ਅਤੇ ਜਿਹੜਾ ਹੈ। |
ਜਿਹੜੇ ਲੋਕ, ਸਾਡੀਆਂ ਉਤਾਰੀਆਂ ਹੋਈਆਂ ਖੁੱਲ੍ਹੀਆਂ ਨਿਸ਼ਾਨੀਆਂ ਅਤੇ ਸਾਡੇ ਮਾਰਗ ਦਰਸ਼ਨ ਨੂੰ ਲੁਕਾਉਂਦੇ ਹਨ, ਇਸ ਤੋਂ ਬਾਅਦ ਕਿ ਅਸੀਂ ਲੋਕਾਂ ਨੂੰ ਕਿਤਾਬ ਵਿਚ ਦੱਸ ਚੁੱਕੇ ਹਾਂ ਤਾਂ ਇਹ ਉਹੀ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਠੁਕਰਾ ਦੇਵੇਗਾ, ਅਤੇ ਉਨ੍ਹਾਂ ਉੱਪਰ ਲਾਹਣਤ ਪਾਉਣ ਵਾਲੇ ਲਾਹਣਤ ਪਾਉਂਦੇ ਹਨ। |
ਹਾਂ ਜਿਨ੍ਹਾਂ ਨੇ ਤੌਬਾ (ਖਿਮਾ ਜਾਚਨਾ) ਦਾ ਹੌਰ ਸੁਧਾਰ ਕਰ ਲਿਆ ਅਤੇ ਸਪੱਸ਼ਟ ਰੂਪ ਨਾਲ ਵਰਨਣ ਕਰ ਦਿੱਤਾ ਤਾਂ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦੇਵਾਗਾਂ ਅਤੇ ਮੈ’ ਹਾਂ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਝੁਠਲਾਇਆ ਅਤੇ ਉਹ ਉਸੇ ਹਾਲਤ ਵਿਚ ਮਰ ਗਏ ਤਾਂ ਉਹੀ ਲੋਕ ਹਨ ਕਿ ਜਿਨ੍ਹਾ ਉੱਪਰ ਅੱਲਾਹ ਦੀ ਅਤੇ ਫ਼ਰਿਸ਼ਤਿਆ ਦੀ ਅਤੇ ਮਨੁੱਖਾਂ ਦੀ ਸਭ ਦੀ ਫਟਕਾਰ ਹੈ। |
خَالِدِينَ فِيهَا ۖ لَا يُخَفَّفُ عَنْهُمُ الْعَذَابُ وَلَا هُمْ يُنظَرُونَ(162) ਇਸ ਹਾਲਤ ਵਿਚ ਉਹ ਹਮੇਸ਼ਾ ਰਹਿਣਗੇ। ਉਨ੍ਹਾਂ ਉੱਪਰੋਂ ਅਜ਼ਾਬ ਘੱਟ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇਗੀ। |
وَإِلَٰهُكُمْ إِلَٰهٌ وَاحِدٌ ۖ لَّا إِلَٰهَ إِلَّا هُوَ الرَّحْمَٰنُ الرَّحِيمُ(163) ਅਤੇ ਤੁਹਾਡੇ ਲਈ ਇਬਾਦਤ ਦੇ ਯੋਗ ਇੱਕ (ਰੱਬ) ਹੀ ਹੈ, ਉਸ ਦੇ ਬਿਨਾਂ ਕੋਈ ਬੰਦਗੀ ਯੋਗ ਨਹੀਂ। ਉਹ ਬਹੂਤ ਰਹਿਮਤ ਵਾਲਾ ਅਤੇ ਅਤਿਅੰਤ ਕਿਰਪਾਸ਼ੀਲ ਹੈ। |
ਬੇਸ਼ੱਕ, ਅਸਮਾਨ ਅਤੇ ਜ਼ਮੀਨ ਦੇ ਪੈਦਾ ਕਰਨ ਅਤੇ ਦਿਨ ਅਤੇ ਰਾਤ ਦੇ ਆਉਣ ਜਾਣ ਵਿਚ ਅਤੇ ਉਨ੍ਹਾਂ ਬੇੜੀਆਂ ਵਿਚ ਜੋ ਮਨੁੱਖਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਲੈ ਕੇ ਸੰਮੁਦਰ ਵਿਚ ਚਲਦੀਆਂ ਹਨ ਅਤੇ ਉਸ ਪਾਣੀ ਵਿਚ ਜਿਹੜਾ ਅੱਲਾਹ ਨੇ ਅਸਮਾਨੋਂ ਉਤਾਰਿਆ, ਫਿਰ ਉਸ ਨੇ ਮੁਰਦਾ ਧਰਤੀ ਨੂੰ ਜੀਵਨ ਪ੍ਰਦਾਨ ਕੀਤਾ। ਅਤੇ ਅੱਲਾਹ ਨੇ ਧਰਤੀ ਅੰਦਰ ਅਨੇਕਾਂ ਪ੍ਰਕਾਰ ਦੇ ਜੀਵਨਧਾਰੀ ਫੈਲਾ ਦਿੱਤੇ। ਅਤੇ ਹਵਾਵਾਂ ਦੀ ਚਾਲ ਅਤੇ ਬੱਦਲਾਂ ਵਿਚ ਜਿਹੜੇ ਅਸਮਾਨ ਅਤੇ ਧਰਤੀ ਦੇ ਵਿਚ ਹੁਕਮ ਦੇ ਅਧੀਨ ਹਨ, ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹੈ, ਜੋ ਬੁੱਧੀ ਤੋਂ ਕੰਮ ਲੈਂਦੇ ਹਨ। |
ਕੂਝ ਲੋਕ ਅਜਿਹੇ ਹਨ ਜਿਹੜੇ ਅੱਲਾਹ ਤੋਂ’ ਬਿਨਾ ਦੂਸਰਿਆਂ ਨੂੰ ਉਸ ਦੇ ਼ਰਾਬਰ ਖੜ੍ਹਾ ਕਰਦੇ ਹਨ। ਉਹ ਉਹਨਾ ਨਾਲ ਅਜਿਹਾ ਪ੍ਰੇਮ ਰਖਦੇ ਹਨ ਜਿਹੋ ਜਿਹਾ ਪਿਆਰ’ ਅੱਲਾਹ ਨਾਲ ਰੱਖਣਾ ਚਾਹੀਦਾ ਹੈ। ਅਤੇ ਜੋ ਈਮਾਨ ਵਾਲੇ ਹਨ, ਉਹ ਸਭ ਤੋਂ ਵੱਧ ਅੱਲਾਹ ਨੂੰ ਹੀ ਪਿਆਰ ਕਰਦੇ ਹਨ। ਅਤੇ ਜੇਕਰ ਉਹ ਅੱਤਿਆਚਾਰੀ ਉਸ ਸਸਮੇ’ ਨੂੰ ਦੇਖ ਲੈਣ, ਜਦੋਂ ਉਹ ਸਜ਼ਾ ਵਿਚ ਜਕੜੇ ਹੋਣਗੇ, ਤਾਂ ਉਹ ਸਮਝ ਲੈਂਦੇ ਕਿ ਸਾਰੀ ਦੀ ਸਾਰੀ ਸ਼ਕਤੀ ਅੱਲਾਹ ਦੀ ਹੀ ਹੈ। ਅਤੇ ਅੱਲਾਹ ਬਹੁਤ ਸਖ਼ਤ ਸਜ਼ਾ ਦੇਣ ਵਾਲਾ ਹੈ। |
ਜਦੋਂ ਸਜ਼ਾ ਉਨ੍ਹਾਂ ਦੇ ਸਾਹਮਣੇ ਹੋਵੇਗੀ ਤਾਂ ਉਹ ਲੋਕ ਜਿਨ੍ਹਾਂ ਦੇ ਕਹਿਣ ਤੇ ਉਹ ਚਲਦੇ ਸਨ, ਉਨ੍ਹਾਂ ਲੋਕਾਂ ਨਾਲੋਂ ਉਹ ਅਲੱਗ ਹੋ ਜਾਣਗੇ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਰਿਸ਼ਤੇ ਟੁੱਟ ਚੁੱਕੇ ਹੌਣਗੇ। |
ਉਹ ਲੋਕ ਜੋ ਦੁਨੀਆਂ ਵਿਚ ਉਨ੍ਹਾਂ ਦੇ ਪਿੱਛੇ ਚਲੇ ਸਨ। ਕਹਿਣਗੇ ਕਾਸ਼! ਸਾਨੂੰ ਦੁਨੀਆ ਵੱਲ ਵਾਪਸੀ ਮਿਲ ਜਾਂਦੀ ਤਾਂ ਅਸੀਂ ਵੀ ਉਨ੍ਹਾਂ ਤੋਂ ਅਲੱਗ ਹੋ ਜਾਂਦੇ ਜਿਵੇਂ ਉਹ ਸਾਡੇ ਤੋਂ ਅਲੱਗ ਹੋ ਗਏ। ਇਸ ਤਰਾਂ ਅੱਲਾਹ ਉਨਾ ਦੇ ਕਰਮਾਂ ਨੂੰ, ਉਨ੍ਹਾਂ ਦਾ ਪਸਚਾਤਾਪ ਬਣਾ ਕੇ ਦਿਖਾਏਗਾ। ਅਤੇ ਉਹ ਅੱਗ ਵਿਚੋਂ ਬਚ ਨਹੀਂ ਸਕਣਗੇ। |
ਲੋਕੋ! ਧਰਤੀ ਦੀਆਂ ਹਲਾਲ ਚੀਜ਼ਾਂ ਵਸਤੂਆਂ ਖਾਉ ਅਤੇ ਸੈਤਾਨ ਦੇ ਪਦ-ਚਿੰਨਾਂ ਦਾ ਪਾਲਣ ਨਾ ਕਰੋ। ਕੋਈ ਸ਼ੱਕ ਨਹੀਂ ਸੈਤਾਨ ਤੁਹਾਡਾ ਪ੍ਰਤੱਖ ਦੁਸ਼ਮਣ ਹੈ। |
إِنَّمَا يَأْمُرُكُم بِالسُّوءِ وَالْفَحْشَاءِ وَأَن تَقُولُوا عَلَى اللَّهِ مَا لَا تَعْلَمُونَ(169) ਉਹ ਤੁਹਾਨੂੰ ਸਿਰਫ਼ ਬੁਰੇ ਕੰਮਾਂ ਅਤੇ ਨਿਰਲੱਜਤਾ ਦਾ ਆਦੇਸ਼ ਦਿੰਦਾ ਹੈ ਅਤੇ ਇਸ ਗੱਲ ਦਾ ਕਿ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਕਰੋ, ਜਿਨ੍ਹਾਂ ਦੇ ਸਬੰਧ ਵਿਚ ਤੁਹਾਨੂੰ ਕੋਈ ਗਿਆਨ ਨਹੀਂ। |
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਕਿ ਉਸ (ਧਰਮ ਮਾਰਗ) ਉੱਪਰ ਚੱਲੋ ਜੋ ਅੱਲਾਹ ਨੇ ਉਤਾਰਿਆ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਉਸ ਉੱਪਰ ਚਲਾਂਗੇ। ਜਿਸ ਉੱਪਰ ਅਸੀਂ ਅਪਣੇ ਬਜ਼ੁਰਗਾਂ (ਪਿਉ ਦਾਦਿਆਂ) ਨੂੰ ਚਲਦੇ ਵੇਖਿਆ ਹੈ। ਕੀ ਉਸ ਹਾਲਤ ਵਿਚ ਵੀ ਕਿ ਉਨ੍ਹਾਂ ਦੇ ਬਾਪ ਦਾਦੇ ਨਾ ਬੁੱਧੀ ਰਖਦੇ ਹੋਣ ਅਤੇ ਨਾ ਹੀ ਸੱਚਾ ਰਾਹ ਜਾਣਦੇ ਹੋਣ। |
ਅਤੇ ਉਨ੍ਹਾਂ ਝੁਨਲਾਉਣ ਵਾਲਿਆਂ ਦੀ ਮਿਸਾਲ ਇਹੋ ਜਿਹੀ ਹੈ, ਜਿਵੇਂ ਕੋਈ ਬੰਦਾ ਅਜਿਹੇ ਪਸ਼ੂ ਦੇ ਪਿੱਛੇ ਚੀਕ ਰਿਹਾ ਹੋਵੇ ਜੋ ਬੁਲਾਉਣ ਅਤੇ ਪੁਕਾਰਨ ਤੋਂ ਬਿਨਾ ਕੁਝ ਨਹੀਂ ਸੁਣਦਾ। ਇਹ ਬੋਲੇ ਹਨ, ਗੂੰਗੇ ਹਨ, ਅੰਨ੍ਹੇ ਹਨ, ਇਹ ਕੁਝ ਨਹੀਂ ਸਮਝਦੇ। |
ਹੇ ਈਮਾਨ ਵਾਲਿਓ! ਸਾਡੀਆਂ ਦਿੱਤੀਆਂ ਹੋਈਆਂ ਪਵਿੱਤਰ ਚੀਜ਼ਾਂ ਨੂੰ ਖਾਉਂ ਅਤੇ ਅੱਲਾਹ ਦਾ ਸ਼ੁਕਰ ਕਰੋ ਜੇਕਰ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ। |
ਅੱਲਾਹ ਨੇ ਤੁਹਾਡੇ ਉੱਤੇ ਹਰਾਮ (ਨਜਾਇਜ਼) ਕੀਤਾ ਹੈ ਕੇਵਲ ਮੁਰਦਾਰ ਅਤੇ ਖੂਨ ਨੂੰ ਅਤੇ ਸੂਰ ਦੇ ਮਾਸ ਨੂੰ ਅਤੇ ਜਿਸ ਤੇ ਅੱਲਾਹ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਫਿਰ ਜਿਹੜਾ ਬੰਦਾ ਮਜਬੂਰ ਹੋ ਜਾਵੇ, ਉਹ ਨਾ ਇੱਡੂਕ ਹੋਵੇ ਅਤੇ ਨਾ ਹੀ ਸੀਮਾ ਦਾ ਉਲੰਘਣ ਕਰਨ ਵਾਲਾ ਹੋਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਹੈ, ਰਹਿਮਤ ਵਾਲਾ ਹੈ। |
ਜਿਹੜੇ ਲੋਕ ਉਸ ਚੀਜ਼ ਨੂੰ ਛੁਪਾਉਂਦੇ ਹਨ, ਜੋ ਅੱਲਾਹ ਨੇ ਆਪਣੀ ਕਿਤਾਬ ਵਿਚ ਉਤਾਰੀ ਹੈ ਅਤੇ ਉਸ ਦੇ ਬਦਲੇ ਥੋੜ੍ਹਾ ਮੁੱਲ ਲੈਂਦੇ ਹਨ, ਉਹ ਆਪਣੇ ਪੈਟ ਵਿਚ ਸਿਰਫ਼ ਅੱਗ ਭਰ ਰਹੇ ਹਨ। ਕਿਆਮਤ (ਉਠਾਏ ਜਾਣ ਦਾ ਦਿਨ) ਵਾਲੇ ਦਿਨ ਅੱਲਾਹ ਨਾ ਉਨ੍ਹਾਂ ਨਾਲ ਗੱਲ ਕਰੇਗਾ ਅਤੇ ਨਾ ਉਨ੍ਹਾਂ ਨੂੰ ਪਵਿੱਤਰ ਕਰੇਗਾ ਅਤੇ ਉਨ੍ਹਾਂ ਦੇ ਲਈ ਦਰਦਨਾਕ ਸਜ਼ਾ ਹੈ। |
ਇਹੋ ਹੀ ਉਹ ਲੋਕ ਹਨ ਜਿਨ੍ਹਾਂ ਨੇ ਚੰਗੇ ਮਾਰਗ ਦੇ ਬਦਲੇ ਬੂਰੇ ਰਾਹ ਦਾ ਸੌਦਾ ਕੀਤਾ ਤੇ ਖ਼ਿਮਾ ਦੇ ਬਦਲੇ ਸਜ਼ਾ ਦਾ, ਤਾਂ ਅੱਗ ਨੂੰ ਸਹਿਣ ਕਰਨ ਦੀ ਉਨ੍ਹਾਂ ਵਿਚ ਕਿੰਨੀ ਸ਼ਕਤੀ ਹੈ। |
ਇਹ ਇਸ ਲਈ ਕਿ ਅੱਲਾਹ ਨੇ ਆਪਣੀ ਕਿਤਾਬ ਨੂੰ ਠੀਕ-ਠੀਕ ਉਤਾਰਿਆ। ਪਰੰਤੂ ਜਿਨ੍ਹਾਂ ਲੋਕਾਂ ਨੇ ਕਿਤਾਬ ਵਿਚੋਂ ਕਈ ਰਸਤੇ (ਮਤਭੇਦ) ਕੱਢ ਲਏ ਉਹ ਹੱਠਧਰਮੀ ਨਾਲ ਦੂਰ ਜਾ ਡਿਗੇ। |
ਨੇਕੀ (ਪੁੰਨ) ਇਹ ਨਹੀਂ’ ਕਿ ਤੁਸੀਂ ਆਪਣੇ ਚਿਹਰੇ ਪੂਰਬ ਅਤੇ ਪੱਛਮ ਵੱਲ ਕਰ ਲਉ, ਸਗੋਂ ਨੇਕੀ ਇਹ ਹੈ ਕਿ ਮਨੁੱਖ ਈਮਾਨ ਲਿਆਏ ਅੱਲਾਹ ਪੈਗ਼ੰਬਰਾਂ ਉੱਤੇ। ਅਤੇ ਧਨ ਦੇਵੇ ਅੱਲਾਹ ਦੇ ਪ੍ਰੇਮ ਵਿਚ ਸਬੰਧੀਆਂ ਨੂੰ, ਅਨਾਥਾਂ ਨੂੰ, ਪੂਰਾ ਕਰੇ। ਅਤੇ ਸਬਰ ਰੱਖੇ ਕਠਿਨਾਈ ਵਿਚ ਮੁਸ਼ਕਿਲ ਵਿਚ ਅਤੇ ਕਸ਼ਟ ਵਿਚ ਅਤੇ ਯੁੱਧ ਦੇ ਸਮੇਂ। ਇਹੀ ਲੋਕ ਹਨ ਜਿਹੜੇ ਸੱਚੇ ਹਨ ਅਤੇ ਇਹ ਲੋਕ (ਖ਼ੁਦਾ ਦਾ) ਡਰ ਰੱਖਣ ਵਾਲੇ ਹਨ। |
ਹੇ ਈਮਾਨ ਵਾਲਿਓ! ਤੁਹਾਡੇ ਉੱਪਰ ਹੱਤਿਆ ਦਾ ਕੱਸਾਸ (ਬਦਲਾ) ਲੈਣਾ ਜ਼ਰੂਰੀ ਕੀਤਾ ਜਾਂਦਾ ਹੈ। ਸੁਤੰਤਰ ਵਿਅਕਤੀ ਦੇ ਬਦਲੇ ਸੁਤੰਤਰ ਵਿਅਕਤੀ, ਦਾਸ ਦੇ ਬਦਲੇ ਦਾਸ, ਔਰਤ ਦੇ ਬਦਲੇ ਔਰਤ। ਫਿਰ ਜਿਸ ਨੂੰ ਉਸ ਦੇ ਭਰਾ ਦੀ ਤਰਫ਼ ਤੋਂ ਕੁਝ ਮੁਆਫ਼ੀ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਚੰਗੇ ਮਾਰਗ ਦਾ ਪਾਲਣ ਕਰੇ ਅਤੇ ਨੇਕੀ ਦੇ ਨਾਲ ਉਸ ਨੂੰ ਅਦਾ ਕਰੇ। ਇਹ ਤੁਹਾਡੇ ਰੱਬ ਵੱਲੋਂ ਇੱਕ ਸਹੂਲਤ ਅਤੇ ਰਹਿਮਤ ਹੈ। ਹੁਣ ਇਸ ਤੋਂ ਬਾਅਦ ਵੀ ਜਿਹੜਾ ਬੰਦਾ ਹੱਦਾਂ ਦਾ ਉਲੰਘਣ ਕਰੇ, ਉਸ ਲਈ ਕਸ਼ਟਦਾਇਕ ਸਜ਼ਾ ਹੈ |
وَلَكُمْ فِي الْقِصَاصِ حَيَاةٌ يَا أُولِي الْأَلْبَابِ لَعَلَّكُمْ تَتَّقُونَ(179) ਅਤੇ ਹੇ ਬੁੱਧੀ ਵਾਲਿਓ! ਕੱਸਾਸ (ਬਦਲਾ) ਵਿਚ ਤੁਹਾਡੇ ਲਈ ਜੀਵਨ ਹੈ, ਤਾਂ ਕਿ ਤੁਸੀਂ ਬਚੋ। |
ਤੁਹਾਡੇ ਉੱਪਰ ਫ਼ਰਜ਼ (ਜ਼ਰੂਰੀ) ਕੀਤਾ ਜਾਂਦਾ ਹੈ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆ ਜਾਏ ਅਤੇ ਉਹ ਆਪਣੇ ਪਿੱਛੋਂ ਜਾਇਦਾਦ ਛੱਡ ਰਿਹਾ ਹੋਵੇ ਤਾਂ ਉਹ ਨਿਯਮ ਦੇ ਅਨੁਸਾਰ ਆਪਣੇ ਮਾਤਾ-ਪਿਤਾ ਦੇ ਲਈ ਅਤੇ ਰਿਸ਼ਤੇਦਾਰਾਂ ਦੇ ਲਈ ਵਸੀਅਤ ਕਰ ਦੇਵੇ। ਇਹ ਅੱਲਾਹ ਤੋਂ ਡਰਨ ਵਾਲਿਆਂ ਲਈ ਜ਼ਰੂਰੀ ਹੈ। |
ਫਿਰ ਜਿਹੜਾ ਬੰਦਾ ਵਸੀਅਤ ਨੂੰ ਸੁਣਨ ਤੋਂ ਬਾਅਦ ਉਸ ਨੂੰ ਬ਼ਦਲ ਦੇਵੇ ਤਾਂ ਉਸ ਦਾ ਪਾਪ ਉਸ ਉੱਪਰ ਹੋਵੇਗਾ, ਜਿਸ ਨੇ, ਇਸ ਨੂੰ ਬਦਲਿਆ ਹੈ, ਯਕੀਨਨ ਹੀ ਅੱਲਾਹ ਸੁਣਨ ਵਾਲਾ, ਜਾਣਨ ਵਾਲਾ ਹੈ। |
ਹਾਂ ਜਿਸ ਨੂੰ ਵਸੀਅਤ ਕਰਨ ਵਾਲੇ ਦੇ ਸਬੰਧ ਵਿਚ ਇਹ ਸ਼ੱਕ ਹੋਵੇ ਕਿ ਉਸ ਨੇ ਪੱਖਪਾਤ ਕੀਤਾ ਹੈ ਜਾਂ ਹੱਕ ਮਾਰਿਆ ਹੈ ਅਤੇ ਉਹ ਆਪਸ ਵਿਚ ਸਮਝੌਤਾ ਕਰਾ ਦੇਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ, ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ। |
ਹੇ ਈਮਾਨ ਵਾਲਿਓ! ਤੁਹਾਡੇ ਉੱਪਰ ਰੋਜ਼ਾ ਫਰਜ਼ (ਜ਼ਰੂਰੀ) ਕੀਤਾ ਗਿਆ ਹੈ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕਾਂ ਉੱਪਰ ਰੋਜ਼ਾ ਫਰਜ਼ ਕੀਤਾ ਗਿਆ ਸੀ ਤਾਂ ਜੋ ਤੁਸੀਂ ਪ੍ਰਹੇਜਗਾਰ (ਸੰਜਮੀ) ਬਣੋ। |
ਗਿਣਤੀ ਦੇ ਕੁਝ ਦਿਨ, ਫਿਰ ਜਿਹੜਾ ਕੋਈ ਤੁਹਾਡੇ ਵਿੱਚੋਂ ਬਿਮਾਰ ਹੋਵੇ ਜਾਂ ਉਹ ਸਫ਼ਰ ਦੇ ਵਿਚ ਹੋਵੇ ਤਾਂ ਉਹ ਬਾਕੀ ਦਿਨਾਂ ਵਿਚ ਸੰਖਿਆ ਪੂਰੀ ਕਰ ਲਵੇ। ਅਤੇ ਜਿਨ੍ਹਾਂ ਵਿਚ ਤਾਕਤ ਨਾ’ ਹੋਵੇ ਤਾਂ ਉਨਾਂ ਦੇ ਉੱਪਰ ਇੱਕ ਰੋਜ਼ੋ ਦਾ ਪ੍ਰਤੀ ਦਿਨ ਇੱਕ ਗਰੀਬ ਨੂੰ ਖਾਣਾ ਖਵਾਉਣਾ (ਲਾਜ਼ਮੀ) ਹੈ। ਜੇ ਕੋਈ ਜ਼ਿਆਦਾ ਨੇਕੀ (ਪੁੰਨ) ਕਰੇ ਤਾਂ ਉਹ ਉਸ ਲਈ ਵਧੀਆ ਹੈ। ਅਤੇ ਤੁਸੀਂ ਰੋਜ਼ਾ ਰੱਖੋ, ਇਹ ਤੁਹਾਡੇ ਲਈ ਜ਼ਿਆਦਾ ਚੰਗਾ ਹੈ, ਜੇਕਰ ਤੁਸੀਂ ਸਮਝੋ |
ਰਮਜ਼ਾਨ ਦਾ ਮਹੀਨਾਂ ਜਿਸ ਵਿਚ ਕੁਰਆਨ ਉਤਾਰਿਆ ਗਿਆ, ਉਹ ਲੋਕਾਂ ਲਈ ਮਾਰਗ ਦਰਸ਼ਨ ਹੈ ਅਤੇ ਪ੍ਰਤੱਖ ਮਾਰਗ ਦੀਆਂ ਨਿਸ਼ਾਨੀਆਂ ਹਨ। ਅਤੇ (ਇਹ) ਸੱਤ ਅਤੇ ਅਸੱਤ ਦੇ ਵਿਚ ਨਿਰਣਾ ਕਰਨ ਵਾਲਾ ਹੈ। ਜਾਂ ਤੁਹਾਡੇ ਵਿਚੋਂ ਜਿਹੜਾ ਕੋਈ ਵੀ ਇਸ ਮਹੀਨੇ ਨੂੰ ਪਾਏ, ਉਹ ਉਸ ਵਿਚ ਰੋਜ਼ੇ ਰੱਖੇ ਅਤੇ ਜਿਹੜਾ ਬਿਮਾਰ ਹੋਵੇ ਜਾਂ ਉਹ ਸਫ਼ਰ ਵਿਚ ਹੋਵੇ ਤਾਂ ਉਹ ਹੋਰ ਦਿਨਾਂ ਵਿਚ ਇਸ ਦੀ ਗਿਣਤੀ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਸਹੂਲਤ ਚਾਹੁੰਦਾ ਹੈ, ਉਹ ਤੁਹਾਡੇ ਨਾਲ ਸਖ਼ਤੀ ਨਹੀਂ ਕਰਨੀ ਚਾਹੁੰਦਾ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਗਿਣਤੀ ਪੂਰੀ ਕਰ ਲਵੋ ਅਤੇ ਅੱਲਾਹ ਦੀ ਵਡਿਆਈ ਕਰੋ, ਇਸ ਗੱਲ ਲਈ ਕਿ ਉਸ ਨੇ ਤੁਹਾਨੂੰ ਰਾਹ ਵਿਖਾਇਆ ਹੈ ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰਗੁਜ਼ਾਰ ਬਣੋ। |
ਅਤੇ ਜਦੋਂ ਮੇਰੇ ਬੰਦੇ ਤੁਹਾਡੇ ਤੋਂ ਮੇਰੇ ਸਬੰਧ ਵਿਚ ਪੁੱਛਣ ਤਾਂ ਮੈਂ ਨੇੜੇ ਹਾਂ, ਪੂਕਾਰਨ ਵਾਲੇ ਦੀ ਪੁਕਾਰ ਦਾ ਉੱਤਰ ਦਿੰਦਾ ਹਾਂ, ਜਦੋਂ ਉਹ ਮੈਨੂੰ ਪੁਕਾਰਦਾ ਹੈ। ਤਾਂ ਚਾਹੀਦਾ ਹੈ ਕਿ ਉਹ ਮੇਰਾ ਹੁਕਮ ਮੰਨੇ ਅਤੇ ਮੇਰੇ ਉੱਪਰ ਵਿਸ਼ਵਾਸ਼ ਰੱਖੋ। ਤਾਂ ਉਹ ਚੰਗਾ ਰਾਹ ਪਾਵੇ। |
ਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਵਿਚ ਆਪਣੀਆਂ ਪਤਨੀਆਂ ਦੇ ਕੋਲ ਜਾਣਾ ਜਾਇਜ਼ ਕੀਤਾ ਗਿਆ। ਉਹ ਤੁਹਾਡੇ ਲਈ ਲਿਬਾਸ ਹਨ ਅਤੇ ਤੁਸੀਂ ਉਨ੍ਹਾਂ ਲਈ ਲਿਬਾਸ ਹੋ। ਅੱਲਾਹ ਨੇ ਸਮਝਿਆ ਕਿ ਤੁਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਸੀ, ਤਾਂ ਉਸ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ। ਤਾਂ ਹੁਣ ਤੁਸੀਂ ਉਨ੍ਹਾਂ ਨੂੰ ਮਿਲੋ ਅਤੇ ਚਾਹੋਂ ਜਿਹੜਾ ਅੱਲਾਹ ਨੇ ਤੁਹਾਡੇ ਲਈ ਲਿਖ ਦਿੱਤਾ ਹੈ। ਅਤੇ ਖਾਓ ਅਤੇ ਪੀਓ ਅਤੇ ਇਥੋਂ ਤੱਕ ਕਿ ਸਵੇਰ ਦੀ ਸਫੇਦਧਾਰੀ ਕਾਲੀਧਾਰੀ ਨਾਲੋਂ ਅਲੱਗ ਸਪੱਸ਼ਟ ਹੋ ਜਾਵੇ ਫਿਰ ਰਾਤ ਪਤਨੀਆਂ ਨਾਲ ਸੰਭੋਗ ਨਾ ਕਰੋ। ਇਹ ਅੱਲਾਹ ਦੀਆਂ ਬਣਾਈਆ ਹੋਈਆਂ ਹੱਦਾਂ ਹਨ ਤੁਸੀਂ ਇਨਾਂ ਦੇ ਨੇੜੇ ਨਾ ਜਾਓ। ਇਸ ਤੜ੍ਹਾਂ ਅੱਲਾਹ ਆਪਣੀਆਂ ਨਿਸ਼ਾਨੀਆਂ ਲੋਕਾਂ ਲਈ ਬਿਆਨ ਕਰਦਾ ਹੈ ਤਾਂ ਕਿ ਉਹ ਬਚਣ। |
ਅਤੇ ਤੁਸੀਂ ਆਪਸ ਵਿਚ ਇੱਕ ਦੂਸਰੇ ਦੇ ਧਨ ਨੂੰ ਨਜਾਇਜ਼ ਰੂਪ ਨਾਲ ਨਾ ਖਾਂਓ ਅਤੇ ਨਾ ਹੀ ਉਸ ਨੂੰ ਹਾਕਮਾਂ ਤੱਕ ਪਹੁੰਚਾਉ ਤਾਂ ਕਿ ਦੂਸਰਿਆਂ ਦਾ ਧਨ ਦਾ ਕੋਈ ਭਾਗ ਨਜਾਇਜ਼ (ਬਤਰੀਕ-ਏ-ਗੁਨਾਹ) ਖਾ ਜਾਓ, ਹਾਲਾਂਕਿ ਤੁਸੀ’ ਇਸ ਨੂੰ ਜਾਣਦੇ ਹੋ। |
ਉਹ ਤੁਹਾਨੂੰ ਚੰਨ ਦੇ ਘਟਣ ਅਤੇ ਵਧਣ ਦੇ ਸਬੰਧ ਵਿਚ ਸਵਾਲ ਕਰਦੇ ਹਨ। ਕਹਿ ਦੇਵੋ ਕਿ ਉਹ ਹੱਜ ਲਈ ਲੋਕਾਂ ਵਾਸਤੇ ਸਮਾਂ ਜਾਂ ਤਾਰੀਕ (ਦੱਸਣ) ਵਾਲੇ ਹਨ ਅਤੇ ਨੇਕੀ ਇਹ ਨਹੀਂ ਕਿ ਤੁਸੀਂ ਛੱਤ ਉੱਪਰੋਂ ਘਰਾਂ ਵਿਚ ਆਓ ਬਲਕਿ ਨੇਕੀ ਇਹ ਹੈ ਕਿ ਮਨੁੱਖ ਸੰਜਮੀ ਬਣੇ। ਅਤੇ ਘਰਾਂ ਵਿਚ ਦਰਵਾਜ਼ਿਆਂ ਵਿੱਚੋਂ ਦੀ ਆਉ ਅਤੇ ਅੱਲਾਹ ਤੋਂ ਡਰੋ ਤਾਂ ਕਿ ਤੁਸੀਂ ਸਫ਼ਲ ਹੋਵੋ। |
ਅਤੇ ਅੱਲਾਹ ਦੇ ਮਾਰਗ ਵਿਚ ਉਨ੍ਹਾਂ ਲੋਕਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਹਨ। ਅਤੇ ਅੱਤਿਆਚਾਰ ਨਾ ਕਰੋ। ਅੱਲਾਹ ਜ਼ੁਲਮ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਉਨ੍ਹਾਂ ਨੂੰ ਜਿਸ ਜਗ੍ਹਾ ਤੇ ਪਾਉ, ਮਾਰੋ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਕੱਢ ਦੇਵੋ। ਜਿਥੋਂ ਉਨ੍ਹਾਂ ਨੇ ਤੁਹਾਨੂੰ ਕੱਢਿਆ ਹੈ। ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਵੱਧ ਕੇ ਹੈ ਅਤੇ ਉਨ੍ਹਾਂ ਨਾਲ ਮਸਜ਼ਿਦ-ਏ-ਹਰਾਮ ਦੇ ਕੋਲ ਨਾ ਲੜੋਂ, ਜਦੋਂ ਤੱਕ ਕਿ ਉਹ ਤੁਹਾਡੇ ਨਾਲ ਉੱਤੇ ਲੜਾਈ ਨਾ ਛੇੜਨ ਜੇਕਰ ਉਹ ਤੁਹਾਡੇ ਨਾਲ ਯੁੱਧ ਛੇੜਨ ਤਾਂ ਉਨ੍ਹਾਂ ਦਾ ਨਾਸ਼ ਕਰੋ। ਇਹੀ ਸਜ਼ਾ ਹੈ ਅਵੱਗਿਆਕਾਰੀਆਂ ਦੀ। |
ਫਿਰ ਜੇਕਰ ਉਹ ਮੰਨ ਜਾਣ ਤਾਂ ਅੱਲਾਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ। |
ਅਤੇ ਉਨ੍ਹਾਂ ਨਾਲ ਯੁੱਧ ਕਰੋ ਇਥੋਂ ਤੱਕ ਕਿ ਫ਼ਿਤਨਾ (ਧਾਰਮਿਕ ਜ਼ੁਲਮ) ਬਾਕੀ ਨਾ ਰਹੇ ਅਤੇ ਦੀਨ ਅੱਲਾਹ ਦਾ ਹੋ ਜਾਵੇ, ਫਿਰ ਜੇਕਰ ਉਹ ਮੰਨ ਜਾਣ ਤਾਂ ਇਸ ਤੋਂ ਬਾਅਦ ਸਖ਼ਤੀ ਨਹੀਂ, ਪਰ ਕੇਵਲ ਅਤਿਆਚ਼ਾਰੀਆਂ ਉੱਤੇ। |
ਹੁਰਮਤ ਵਾਲਾ (ਵਿਸ਼ੇਸ਼) ਮਹੀਨਾ, ਹੁਰਮਤ ਵਾਲੇ ਮਹੀਨਿਆਂ ਦਾ ਬਦਲਾ ਹੈ ਅਤੇ ਹੁਰਮਤਾਂ ਦਾ ਵੀ ਕੱਸਾਸ (ਬਦਲਾ) ਹੈ ਜਾਂ ਜਿਸ ਨੇ ਤੁਹਾਡੇ ਉੱਪਰ ਅੱਤਿਆਚਾਰ ਕੀਤਾ, ਤੁਸੀਂ ਵੀ ਉਨ੍ਹਾਂ ਉੱਪਰ ਅੱਤਿਆਚਾਰ ਕਰੋਂ, ਜਿਹੋ ਜਿਹਾ ਤੁਹਾਡੇ ਉੱਪਰ ਅੱਤਿਆਚਾਰ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਪ੍ਰਹੇਜ਼ਗਾਰਾਂ ਦੇ ਨਾਲ ਹੈ। |
ਅਤੇ ਅੱਲਾਹ ਦੇ ਰਾਹ ਵਿਚ ਖ਼ਰਚ ਕਰੋ ਅਤੇ ਆਪਣੇ ਆਪ ਨੂੰ ਹਲਾਕਤ (ਮੁਸੀਬਤ) ਵਿਚ ਨਾ ਪਾਉ ਅਤੇ ਕੰਮ ਚੰਗੀ ਤਰ੍ਹਾਂ ਕਰੋ, ਬੇਸ਼ੱਕ ਅੱਲਾਹ ਚੰਗੀ ਤਰ੍ਹਾਂ ਕੰਮ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। |
ਅਤੇ ਹੱਜ ਅਤੇ ਉਮਰਾ ਅੱਲਾਹ ਦੇ ਲਈ ਪੂਰਾ ਕਰੋ ਫਿਰ ਜੇਕਰ ਤੁਸੀਂ ਘਰ ਜਾਉ ਤਾਂ ਜੋ ਕੁਰਬਾਨੀ (ਜਾਨਵਰ) ਉਪਲੱਬਧ ਹੋਵੇ, ਉਹ ਹਾਜ਼ਿਰ ਕਰ ਦੇਵੋ ਅਤੇ ਆਪਣੇ ਸਿਰਾਂ ਦੇ ਮੁੰਡਣ ਨਾ ਕਰਾਉ ਜਦੋਂ ਤੱਕ ਕੁਰਬਾਨੀ ਆਪਣੇ ਪਤੇ ਤੇ ਨਾ ਪਹੁੰਚ ਜਾਵੇ ਤੁਹਾਡੇ ਵਿਚੋਂ ਜਿਹੜੇ ਲੋਕ ਬਿਮਾਰ ਹੋਣ ਅਤੇ ਉਨ੍ਹਾਂ ਦੇ ਸਿਰ ਵਿਚ ਕੋਈ ਦਰਦ ਹੋਵੇ ਤਾਂ ਉਹ ਫਿਦੀਆ (ਅਰਥ ਦੰਡ) ਦੇਵੇ ਰੋਜ਼ਾ ਜਾਂ ਦਾਨ ਜਾਂ ਕੁਰਬਾਨੀ ਦਾ, ਜਦੋਂ’ ਸ਼ਾਂਤੀ ਦੀ ਹਾਲਤ ਹੋਵੇ ਅਤੇ ਕੋਈ ਹੱਜ ਤੱਕ ਉਮਰਾ ਦਾ ਲਾਭ ਪ੍ਰਾਪਤ ਕਰਨਾ ਚਾਹੇ ਤਾਂ ਉਹ ਕੁਰਬਾਨੀ ਹਾਜ਼ਰ ਕਰੇ ਜੋ ਉਸ ਨੂੰ ਉਪਲਬੱਧ ਹੋਵੇ। ਫਿਰ ਜਿਸ ਦੇ ਕੋਲ ਉਪਲਬੱਧ ਨਾ ਹੋਵੇ ਤਾਂ ਉਹ ਹੱਜ ਦੇ ਦਿਨਾਂ ਵਿਚ ਤਿੰਨ ਦਿਨ ਰੋਜੇ ਰੱਖੇ ਅਤੇ ਸੱਤ ਦਿਨ ਦੇ ਰੋਜ਼ੇ ਜਦੋਂ ਤੁਸੀਂ ਘਰਾਂ ਨੂੰ ਪਰਤੋ। ਇਹ ਪੂਰੇ ਦਸ ਦਿਨ ਹੋਏ ਇਹ ਉਸ ਬੰਦੇ ਦੇ ਲਈ ਹੈ ਜਿਸ ਦਾ ਪਰਿਵਾਰ ਮਸਜਿਦ-ਏ-ਹਰਾਮ ਦੇ ਕੋਲ ਨਾ ਵਸਿਆ ਹੋਵੇ। ਅੱਲਾਹ ਤੋਂ ਡਰੋਂ ਅਤੇ ਜਾਣ ਲਵੋ ਕਿ ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੈ। |
ਹੱਜ ਦੇ ਨਿਰਧਾਰਿਤ ਮਹੀਨੇ ਹਨ। ਇਸ ਲਈ ਜਿਸ ਨੇ ਇਨ੍ਹਾਂ ਨਿਰਧਾਰਿਤ ਮਹੀਨਿਆਂ ਵਿਚ ਹੱਜ ਦਾ ਇਰਾਦਾ ਕਰ ਲਿਆ ਤਾਂ ਫਿਰ ਉਸ ਨੇ ਹੱਜ ਦੇ ਦੌਰਾਨ ਨਾ ਕੋਈ ਗੰਦੀ ਗੱਲ ਕਰਨੀ ਹੈ ਅਤੇ ਨਾ ਪਾਪ ਦੀ, ਨਾ ਲੜਾਈ ਝਗੜੇ ਦੀ ਗੱਲ। ਅਤੇ ਜੋ ਭਲੇ ਕਰਮ ਤੁਸੀਂ ਕਰੋਗੇ, ਅੱਲਾਹ ਨੂੰ ਉਸ ਦਾ ਗਿਆਨ ਹੋ ਜਾਵੇਗਾ ਅਤੇ ਤੁਸੀਂ ਸਫ਼ਰ ਦਾ ਖ਼ਰਚ ਲਵੋ। ਸਭ ਤੋਂ ਵਧੀਆ ਖ਼ਰਚ ਤਕਵਾ (ਪਰਹੇਜ਼ਗਾਰੀ) ਦਾ ਹੈ ਅਤੇ ਹੇ ਬੁੱਧੀ ਵਾਲਿਓ! ਮੇਰੇ ਤੋਂ ਡਰੋ। |
ਇਸ ਵਿਚ ਕੋਈ ਪਾਪ ਨਹੀਂ_ਕਿ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਕਿਰਪਾ) ਤਲਾਸ਼ ਕਰੋਂ। ਫਿਰ ਜਦੋਂ ਤੁਸੀਂ ਲੋਕ “ਅਰਾਫਾਤ ”ਤੋਂ ਵਾਪਿਸ ਹੋਵੋ ਤਾਂ ਅੱਲਾਹ ਨੂੰ ਮਸ਼ਅਰੇ-ਏ-ਹਰਾਮ ਦੇ ਨੇੜੇ ਯਾਦ ਕਰੋ ਅਤੇ ਉਸ ਨੂੰ ਯਾਦ ਕਰੋ ਜਿਸ ਤਰ੍ਹਾਂ ਅੱਲਾਹ ਨੇ ਤੁਹਾਨੂੰ ਦੱਸਿਆ ਹੈ ਇਸ ਤੋਂ ਪਹਿਲਾਂ ਨਿਸ਼ਚਿਤ ਹੀ’ ਤੁਸੀਂ ਭਟਕੇ ਹੋਏ ਲੋਕਾਂ ਵਿਚੋਂ ਸੀ। |
ਫਿਰ ਪਰਿਕਰਮਾ ਸ਼ੁਰੂ ਕਰੋ। ਜਿਥੋਂ ਸਭ ਲੋਕ ਚੱਲਣ ਅਤੇ ਅੱਲਾਹ ਤੋਂ ਮੁਆਫ਼ੀ ਮੰਗੋ ਅਸਲ ਵਿਚ ਅੱਲਾਹ ਖਿਮਾ ਦੇਣ ਵਾਲਾ ਹੈ, ਰਹਿਮ ਕਰਨ ਵਾਲਾ ਹੈ। |
ਫਿਰ ਜਦੋਂ ਤੁਸੀਂ ਆਪਣੇ ਹੱਜ ਦੇ ਮਨਾਸਿਕ (ਹੱਜ ਦੀ ਪਰਿਕ੍ਰਿਆ) ਪੂਰਾ ਕਰ ਲਵੋ ਤਾਂ ਅੱਲਾਹ ਨੂੰ ਯਾਦ ਕਰੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਯਾਦ ਕਰਦੇ ਸੀ। ਸਗੋਂ ਉਸ ਤੋਂ ਵੀ ਜ਼ਿਆਦਾ। ਲੋਕਾਂ ਵਿਚੋਂ ਕੋਈ ਮਨੁੱਖ ਕਹਿੰਦਾ ਹੈ, ਹੇ ਸਾਡੇ ਰੱਬ! ਸਾਨੂੰ ਵੈਸੇ ਸੰਸਾਰ ਵਿਚ ਸਭ ਕੁਝ ਦੇ ਅਤੇ ਪ੍ਰਲੋਕ ਵਿਚ ਉਸ ਦਾ ਕੁਝ ਹਿੱਸਾ ਨਹੀਂ। |
ਅਤੇ ਕੋਈ ਬੰਦਾ ਹੈ, ਜਿਹੜਾ ਕਹਿੰਦਾ ਹੈ, ਹੇ ਸਾਡੇ ਪਾਲਣਹਾਰ! ਸਾਨੂੰ ਸੰਸਾਰ ਵਿਚ ਨੇਕੀ ਦੇ ਅਤੇ ਪ੍ਰਲੋਕ ਵਿਚ ਵੀ ਨੇਕੀ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋ’ ਬਚਾ। |
أُولَٰئِكَ لَهُمْ نَصِيبٌ مِّمَّا كَسَبُوا ۚ وَاللَّهُ سَرِيعُ الْحِسَابِ(202) ਉਨ੍ਹਾਂ ਲੋਕਾਂ ਦੇ ਲਈ ਹਿੱਸਾ’ ਹੈ, ਉਨ੍ਹਾਂ ਦੇ ਕੀਤੇ ਦਾ (ਦੋਵਾਂ ਸਥਾਨਾਂ-ਲੋਕ ਤੇ ਪ੍ਰਲੋਕ) ਲਈ ਅਤੇ ਅੱਲਾਹ ਜਲਦੀ ਹੀ ਹਿਸਾਬ ਲੈਣ ਵਾਲਾ ਹੈ। |
ਅਤੇ ਅੱਲਾਹ ਨੂੰ ਨਿਰਧਾਰਿਤ ਕੀਤੇ ਦਿਨਾ ਵਿਚ ਯਾਦ ਕਰੋ। ਫਿਰ ਜਿਹੜਾ ਬੰਦਾ ਜਲਦੀ ਹੀ ਦੋ ਦਿਨਾਂ ਵਿਚ ਮੱਕਾ ਵਾਪਸ ਆ ਜਾਵੇ। ਉਸ ਉੱਪਰ ਕੋਈ ਪਾਪ ਨਹੀਂ ਅਤੇ ਜਿਹੜਾ ਬੰਦਾ ਰੂਕ ਜਾਵੇ ਉਸ ਉੱਪਰ ਵੀ ਕੋਈ ਪਾਪ ਨਹੀਂ। ਇਹ ਉਸ ਲਈ ਹੈ ਜਿਹੜਾ ਅੱਲਾਹ ਤੋਂ ਡਰੇ ਅਤੇ ਤੁਸੀਂ ਅੱਲਾਹ ਤੋਂ ਡਰਦੇ ਰਹੋ ਅਤੇ ਚੰਗੀ ਤਰ੍ਹਾਂ ਜਾਣ ਲਵੋ ਕਿ ਤੁਸੀਂ ਉਸ ਦੇ ਕੋਲ ਇੱਕਠੇ ਕੀਤੇ ਜਾਵੋਗੇ। |
ਅਤੇ ਲੋਕਾਂ ਵਿਚੋਂ ਕੋਈ ਅਜਿਹਾ ਹੈ ਕਿ ਉਸ ਦੀ ਗੱਲ ਇਸ ਸੰਸਾਰਿਕ ਜੀਵਨ ਵਿਚ ਤੁਹਾਨੂੰ ਭਲੀ ਪ੍ਰਤੀਤ ਹੁੰਦੀ ਹੈ ਅਤੇ ਉਹ ਆਪਣੇ ਦਿਲ ਦੀ ਗੱਲ ਉੱਪਰ ਅੱਲਾਹ ਨੂੰ ਗਵਾਹ ਬਣਾਉਂਦਾ ਹੈ, ਹਾਲਾਂਕਿ ਉਹ ਬਹੁਤ ਝਗੜਾਲੂ ਹੈ। |
ਅਤੇ ਜਦੋਂ ਉਹ ਮੂੰਹ ਫੇਰਦਾ ਹੈ ਤਾਂ ਉਹ ਇਸ ਯਤਨ ਵਿਚ ਰਹਿੰਦਾ ਹੈ ਕਿ ਉਹ ਧਰਤੀ ਉੱਪਰ ਫਸਾਦ ਫੈਲਾਵੇ ਅਤੇ ਖੇਤਾਂ ਅਤੇ ਪ੍ਰਾਣਾਂ ਨੂੰ ਨਸ਼ਟ ਕਰੇ, ਹਾਲਾਂਕਿ ਅੱਲਾਹ ਫਸਾਦ ਨੂੰ ਪਸੰਦ ਨਹੀਂ ਕਰਦਾ। |
ਅਤੇ ਜਦੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਤੋਂ ਡਰ। ਤਾਂ ਹੰਕਾਰ ਉਸ ਨੂੰ ਪਾਪ ਉੱਪਰ ਜਮਾ ਦਿੰਦਾ ਹੈ, ਅਜਿਹੇ ਬੰਦੇ ਲਈ ਨਰਕ ਨਿਸ਼ਚਤ ਹੈ ਅਤੇ ਉਹ ਬਹੁਤ ਬੁਰਾ ਟਿਕਾਣਾ ਹੈ। |
وَمِنَ النَّاسِ مَن يَشْرِي نَفْسَهُ ابْتِغَاءَ مَرْضَاتِ اللَّهِ ۗ وَاللَّهُ رَءُوفٌ بِالْعِبَادِ(207) ਅਤੇ ਲੋਕਾਂ ਵਿੱਚੋਂ ਕੋਈ ਅਜਿਹਾ ਹੈ ਕਿ ਅੱਲਾਹ ਦੀ ਪ੍ਰਸੰਨਤਾ ਦੀ ਤਲਾਸ਼ ਵਿਚ ਉਹ ਆਪਣੇ ਪ੍ਾਣਾਂ ਨੂੰ ਨਿਛਾਵਰ ਕਰ ਦਿੰਦਾ ਹੈ ਅਤੇ ਅੱਲਾਹ ਆਪਣੇ ਬੰਦਿਆਂ ਉੱਪਰ ਬਹੁਤ ਰਹਿਮ ਵਾਲਾ ਹੈ। |
ਹੇ ਈਮਾਨ ਵਾਲਿਓ! ਇਸਲਾਮ ਵਿਚ ਪੂਰੇ ਦੇ ਪੂਰੇ ਲੀਨ ਹੋ ਜਾਉ ਅਤੇ ਸ਼ੈਤਾਨ ਦੇ ਪਦ-ਚਿੰਨ੍ਹਾਂ ਉੱਪਰ ਨਾ ਚੱਲੋਂ ਉਹ ਤੁਹਾਡਾ ਪ੍ਰਤੱਖ ਦੁਸ਼ਮਣ ਹੈ। |
فَإِن زَلَلْتُم مِّن بَعْدِ مَا جَاءَتْكُمُ الْبَيِّنَاتُ فَاعْلَمُوا أَنَّ اللَّهَ عَزِيزٌ حَكِيمٌ(209) ਜੇਕਰ ਤੁਸੀਂ’ ਤਿਲ੍ਹਕ ਜਾਉਂ ਇਸ ਤੋਂ ਬਾਅਦ ਕਿ ਤੁਹਾਡੇ ਕੋਲ ਸਪੱਸ਼ਟ ਤਰਕ ਆ ਜ਼ੁੱਕੇ ਹਨ ਤਾਂ ਜਾਣ ਲਵੋ ਅੱਲਾਹ ਅਸੀਮ ਸ਼ਕਤੀਸ਼ਾਲੀ ਹੈ ਅਤੇ ਸਰਵ- ਗਿਆਤਾ ਹੈ। |
ਕੀ ਲੋਕ ਇਸ ਉਡੀਕ ਵਿਚ ਹਨ ਕਿ ਅੱਲਾਹ (ਖੁਦ) ਬੱਦਲਾਂ ਦੀ ਛਾਂ ਵਿਚ ਆਵੇ ਅਤੇ ਫ਼ਰਿਸ਼ਤੇ ਵੀ ਆ ਜਾਣ ਅਤੇ ਮਾਮਲੇ ਦਾ ਫੈਸਲਾ ਕਰ ਦਿੱਤਾ ਜਾਵੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਮੌੜੇ ਜਾਂਦੇ ਹਨ। |
ਇਸਰਾਈਲ ਦੀ ਔਲਾਦ ਨੂੰ ਪੁੱਛੋਂ ਕਿ ਅਸੀਂ’ ਉਨ੍ਹਾਂ ਨੂੰ ਕਿੰਨੀਆਂ ਖੁੱਲ੍ਹੀਆਂ-ਖੁੱਲ੍ਹੀਆਂ ਨਿਸ਼ਾਨੀਆਂ ਦਿੱਤੀਆ ਅਤੇ ਜੋ ਬੰਦਾ ਅੱਲਾਹ ਦੀ ਨਿਅਮਤ (ਕਿਰਪਾ) ਨੂੰ ਬਦਲ ਦੇਵੇ, ਜਦੋਂ ਕਿ ਉਹ ਉਸਦੇ ਕੋਲ ਆ ਚੁੱਕੀ ਹੋਵੇ ਤਾਂ ਅੱਲਾਹ ਯਕੀਨਨ ਕਠੋਰ ਸਜ਼ਾ ਦੇਣ ਵਾਲਾ ਹੈ। |
ਦੁਨਿਆਵੀ ਜੀਵਨ ਉਨ੍ਹਾਂ ਲੋਕਾਂ ਦੀ ਨਜ਼ਰ ਵਿਚ ਮਨਮੋਹਕ ਬਣਾ ਦਿੱਤਾ ਗਿਆ ਹੈ, ਜੋ ਅਵੱਗਿਆਕਾਰੀ ਹਨ ਅਤੇ ਉਹ ਈਮਾਨ ਵਾਲਿਆਂ ਉੱਪਰ ਹੱਸਦੇ ਹਨ, ਜਦੋਂ ਕਿ ਜੋ ਪ੍ਰਹੇਜ਼ਗਾਰ ਹਨ ਉਹ ਕਿਆਮਤ ਦੇ ਦਿਨ ਉਨ੍ਹਾਂ ਦੀ ਤੁਲਨਾ ਵਿਚ ਉੱਚੇ ਹੋਣਗੇ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇ-ਹਿਸਾਬ ਰਿਜ਼ਕ ਦਿੰਦਾ ਹੈ। |
ਲੋਕ ਇੱਕ ਉੱਮਤ ਸਨ। ਉਨ੍ਹਾਂ ਨੇ ਮੱਤਭੇਦ ਕੀਤਾ ਤਾਂ ਅੱਲਾਹ ਨੇ ਧੈ੍ਗ਼ੰਬਰਾਂ ਨੂੰ ਭੇਜਿਆ ਖ਼ੁਸ਼ਖ਼ਬਰੀ ਦੇਣ ਵਾਲੇ ਅਤੇ ਭੈਅ ਭੀਤ ਕਰਨ ਵਾਲੇ ਬਣਾ ਕੇ ਅਤੇ ਉਨ੍ਹਾਂ ਦੇ ਨਾਲ ਕਿਤਾਬ ਉਤਾਰੀ ਸੱਚ ਦੇ ਨਾਲ, ਤਾਂ ਜੋ ਉਹ ਉਨ੍ਹਾਂ ਗੱਲਾਂ ਦਾ ਫ਼ੈਸਲਾ ਕਰਨ, ਜਿਨ੍ਹਾਂ ਵਿਚ ਲੋਕ ਮੱਤਭੇਦ ਕਰ ਰਹੇ ਹਨ। ਅਤੇ ਇਹ ਮੱਤਭੇਦ ਉਨ੍ਹਾਂ ਲੋਕਾਂ ਨੇ ਕੀਤੇ, ਜਿਨਾਂ ਨੂੰ ਸੱਚ ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਸਪੱਸ਼ਟ ਮਾਰਗ ਦਰਸ਼ਨ ਆ ਚੁੱਕਿਆ ਸੀ। ਫਿਰ ਅੱਲਾਹ ਨੇ ਆਪਣੀ ਕਿਰਪਾ ਨਾਲ ਸੱਚਾਈ ਦੇ ਮਾਮਲੇ ਵਿਚ ਈਮਾਨ ਵਾਲਿਆਂ ਨੂੰ ਰਾਹ ਦਿਖਾਇਆ ਜਿਸ ਵਿਚ ਉਹ ਲੜ ਰਹੇ ਸਨ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ। |
ਕੀ ਤੁਸੀਂ ਇਹ ਸਮਝ ਰੱਖਿਆ ਹੈ ਕਿ ਤੁਸੀਂ ਜੰਨਤ ਵਿਚ ਪ੍ਰਵੇਸ਼ ਕਰ ਪਾਉਗੇ ਜਦੋਂ ਕਿ ਅਜੇ ਤੁਹਾਡੇ ਉੱਪਰ ਉਹ ਹਾਲਾਤ ਹੀ ਨਹੀਂ ਆਏ ਜੋ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਆਏ ਸਨ। ਉਨ੍ਹਾਂ ਨੂੰ ਅਤਿਅੰਤ ਦੁੱਖ ਪਹੁੰਚਿਆ ਅਤੇ ਉਹ ਹਿਲਾ ਕੇ ਰੱਖ ਦਿੱਤੇ ਗਏ, ਇੱਥੋਂ ਤੱਕ ਕਿ ਰਸੂਲ ਅਤੇ ਉਨ੍ਹਾਂ ਨਾਲ ਈਮਾਨ ਲਿਆਉਣ ਵਾਲੇ ਪੁਕਾਰ ਉਠੇ ਕਿ ਅੱਲਾਹ ਦੀ ਸਹਾਇਤਾ ਕਦੋਂ ਆਏਗੀ। ਯਾਦ ਰੱਖੋ ਅੱਲਾਹ ਦੀ ਸਹਾਇਤਾ ਨਜ਼ਦੀਕ ਹੈ। |
ਲੋਕ ਤੁਹਾਨੂੰ ਪੁੱਛਦੇ ਹਨ ਕਿ ਉਹ ਕੀ ਖ਼ਰਚ ਕਰਨ। ਕਹਿ ਦੇਵੋਂ ਕਿ ਜਿਹੜਾ ਧਨ ਤੁਸੀਂ ਖਰਚ ਕਰੋਂ ਤਾਂ ਉਸ ਵਿਚ ਤੁਹਾਡੇ ਮਾਤਾ-ਪਿਤਾ ਦਾ ਅਤੇ ਰਿਸ਼ਤੇਦਾਰਾਂ ਦਾ ਅਤੇ ਅਨਾਥਾਂ ਦਾ, ਕੰਗਾਲਾਂ ਦਾ ਅਤੇ ਰਾਹੀਆਂ ਦਾ ਹੱਕ ਹੈ। ਅਤੇ ਜਿਹੜੀ ਨੇਕੀ ਤੁਸੀਂ ਕਰੋਗੇ ਉਹ ਅੱਲਾਹ ਨੂੰ ਪਤਾ ਹੈ। |
ਤੁਹਾਡੇ ਉੱਪਰ ਯੁੱਧ ਦਾ ਹੁਕਮ ਹੋਇਆ ਹੈ ਅਤੇ ਉਹ ਤੁਹਾਨੂੰ ਭਾਰੀ ਜਾਪਦਾ ਹੈ। ਹੋ ਸਕਦਾ ਹੈ ਤੁਸੀਂ ਇਕ ਚੀਜ਼ ਨੂੰ ਨਾ ਪਸੰਦ ਕਰੋ ਅਤੇ ਉਹ ਤੁਹਾਡੇ ਲਈ ਭਲੀ ਹੋਵੇ। ਅਤੇ ਹੋ ਸਕਦਾ ਕਿ ਤੁਸੀਂ ਇੱਕ ਚੀਜ਼ ਨੂੰ ਪਸੰਦ ਕਰੋਂ ਅਤੇ ਉਹ ਤੁਹਾਡੇ ਲਈ ਮਾੜੀ ਹੋਵੇ। ਅਤੇ ਅੱਲਾਹ ਜਾਣਦਾ ਹੈ ਤੁਸੀਂ ਨਹੀਂ ਜਾਣਦੇ |
ਲੋਕ ਤੁਹਾਡੇ ਤੋਂ ਹੁਰਮਤ (ਅਦਬ) ਵਾਲੇ ਮਹੀਨੇ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਸ ਵਿਚ ਯੁੱਧ ਕਰਨਾ ਕਿਹੋ ਜਿਹਾ ਹੈ। ਕਹਿ ਦੇਵੋ ਕਿ ਉਸ ਵਿਚ ਯੁੱਧ ਕਰਨਾ ਬਹੁਤ ਬ਼ੂਰਾ ਹੈ। ਪਰ ਅੱਲਾਹ ਦੇ ਰਾਹ ਤੋਂ ਰੋਕਣਾ ਅਤੇ ਉਸ ਨੂੰ ਝੁਨਲਾਉਣਾ ਅਤੇ ਮਸਜਿਦ-ਏ-ਹਰਾਮ ਤੋਂ ਰੋਕਣਾ ਅਤੇ ਉਨ੍ਹਾਂ ਲੋਕਾਂ ਨੂੰ ਉਸ ਵਿਚੋਂ ਕੱਢਣਾ ਅੱਲਾਹ ਦੀ ਨਜ਼ਰ ਵਿਚ ਇਸ ਤੋਂ ਵੀ ਜ਼ਿਆਦਾ ਬੂਰਾ ਹੈ ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਜ਼ਿਆਦਾ ਵੱਡੀ ਬੁਰਾਈ ਹੈ ਅਤੇ ਦੀਨ ਤੋਂ ਫੇਰ ਦੇਣ, ਜੇਕਰ ਉਹ ਸਮਰੱਥ ਹੋਣ। ਅਤੇ ਤੁਹਾਡੇ ਵਿਚੋਂ ਜਿਹੜਾ ਕੋਈ ਆਪਣੇ ਦੀਨ ਤੋਂ ਫਿਰੇਗਾ ਅਤੇ ਉਹ ਕੁਫ਼ਰ (ਅਵੱਗਿਆ) ਦੀ ਸਥਿਤੀ ਵਿਚ ਮਰ ਜਾਏ ਤਾਂ ਅਜਿਹੇ ਲੋਕਾਂ ਦੇ ਕਰਮ ਨਸ਼ਟ ਹੋ ਗਏ (ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿੱਚ) ਅਤੇ ਉਹ ਅੱਗ ਵਿਚ ਪੈਣ ਵਾਲੇ ਹਨ ਅਤੇ ਉਹ ਉਸ ਵਿਚ ਹਮੇਸ਼ਾਂ ਰਹਿਣਗੇ। |
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਹਿਜਰਤ (ਅੱਲਾਹ ਦੇ ਰਾਹ ਵਿਚ ਆਪਣਾ ਘਰ ਬਾਰ ਛੱਡਿਆ) ਕੀਤੀ ਅਤੇ ਅੱਲਾਹ ਦੇ ਰਾਹ ਵਿਚ ਸੰਘਰਸ਼ ਕੀਤਾ ਉਹ ਅੱਲਾਹ ਦੀ ਰਹਿਮਤ ਦੀ ਆਸ ਰੱਖਦੇ ਹਨ ਅਤੇ ਅੱਲਾਹ ਖਿਮਾ ਕਰਨ ਵਾਲਾ ਹੈ, ਰਹਿਮ ਕਰਨ ਵਾਲਾ ਹੈ। |
ਲੋਕ ਤੁਹਾਡੇ ਤੋਂ ਸ਼ਰਾਬ ਅਤੇ ਜੂਏ ਬਾਬਤ ਪੁੱਛਦੇ ਹਨ। ਕਹਿ ਦੇਵੋ ਕਿ ਇਨ੍ਹਾਂ ਚੀਜ਼ਾਂ ਵਿਚ ਬੜਾ ਵੱਡਾ ਪਾਪ ਹੈ ਅਤੇ ਲੋਕਾਂ ਲਈ ਕੁਝ ਲਾਭ ਵੀ (ਹੋ ਸਕਦੇ ਹਨ) ਅਤੇ ਉਨ੍ਹਾਂ ਦੇ ਲਾਭ ਨਾਲੋਂ ਉਨ੍ਹਾਂ ਦਾ ਪਾਪ ਬਹੁਤ ਜ਼ਿਆਦਾ ਹੈ। ਉਹ ਤੁਹਾਨੂੰ ਪੁੱਛਦੇ ਹਨ ਕਿ ਉਹ ਕੀ ਖ਼ਰਚ ਕਰਨ। ਕਹਿ ਦਿਉ ਜਿਹੜਾ ਜ਼ਰੂਰਤ ਤੋ’ ਜ਼ਿਆਦਾ ਹੋਵੇ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਦੇਸ਼ਾਂ ਦਾ ਵਰਨਣ ਕਰਦਾ ਹੈ ਤਾਂ ਕਿ ਤੁਸੀਂ ਚਿੰਤਨ ਕਰੋ। |
ਸੰਸਾਰ ਅਤੇ ਪ੍ਰਲੋਕ ਦੇ ਮਾਮਲਿਆਂ ਵਿੱਚ। ਅਤੇ ਉਹ ਤੁਹਾਡੇ ਤੋਂ ਅਨਾਥਾਂ ਦੇ ਸਬੰਧ ਵਿਚ ਪੁਛਦੇ ਹਨ। ਕਹਿ ਦਿਉ ਕਿ ਜਿਸ ਵਿਚ ਉਨ੍ਹਾਂ ਦੀ ਨੇਕੀ ਹੋਵੇ ਉਹ ਹੀ ਸਹੀ ਹੈ। ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੋ ਤਾਂ ਉਹ ਤੁਹਾਡੇ ਭਰਾ ਹਨ ਅਤੇ ਅੱਲਾਹ ਨੂੰ ਪਤਾ ਹੈ ਕਿ ਕੌਣ ਵਿਗਾੜ ਕਰਨ ਵਾਲਾ ਹੈ ਅਤੇ ਕੌਣ ਸੁਧਾਰ ਕਰਨ ਵਾਲਾ ਹੈ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਮੁਸ਼ਕਲ ਵਿਚ ਪਾ ਦਿੰਦਾ। ਅੱਲਾਹ ਅਸੀਮ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ। |
ਮੁਸ਼ਰਿਕ (ਬਹੁਦੇਵ-ਵਾਦੀ) ਔਰਤਾਂ ਨਾਲ ਵਿਆਹ ਨਾ ਕਰੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ, ਇੱਕ ਮੋਮਿਨ ਦਾਸੀ ਜ਼ਿਆਦਾ ਚੰਗੀ ਹੈ, ਇੱਕ ਮੁਸ਼ਰਿਕ ਔਰਤ ਨਾਲੋਂ। ਭਾਵੇਂ ਉਹ ਤੁਹਾਨੂੰ ਜ਼ਿਆਦਾ ਚੰਗੀ ਲਗਦੀ ਹੋਵੇ। ਅਪਣੀਆਂ ਇਸਤਰੀਆਂ ਨੂੰ ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰਨ ਦੇਵੋ। ਜਦੋਂ ਤੱਕ ਉਹ ਈਮਾਨ ਨਾ ਲੈ ਆਉਣ। ਮੋਮਿਨ ਦਾਸ ਚੰਗਾ ਹੈ। ਇੱਕ ਸੁਤੰਤਰ ਬਲਾਉਂਦੇ ਹਨ ਅਤੇ ਅੱਲਾਹ ਜੰਨਤ (ਸਵਰਗ) ਅਤੇ ਆਪਣੀ ਮੁਆਫ਼ੀ ਦੇ ਵੱਲ ਬੁਲਾਉਂਦਾ ਹੈ ਉਹ ਆਪਣੇ ਆਦੇਸ਼ ਲੋਕਾਂ ਲਈ ਸਪੱਸ਼ਟ ਕਰਕੇ ਬਿਆਨ ਕਰਦਾ ਹੈ ਤਾਂ ਕਿ ਉਹ ਨਸੀਹਤ ਨੂੰ ਲੈਣ। |
ਉਹ ਤੁਹਾਡੇ ਤੋਂ ਹੈਜ਼ (ਮਾਹਾਵਾਰੀ) ਦੇ ਵਿਸ਼ੇ ਵਿਚ ਪੁੱਛਦੇ ਹਨ। ਕਹਿ ਦਿਉ ਕਿ ਉਹ ਇੱਕ ਗੰਦਗੀ ਹੈ। ਉਸ ਵਿਚ ਤੁਸੀਂ ਔਰਤਾਂ ਤੋਂ ਦੂਰ ਰਹੋ ਜਦੋਂ ਤੱਕ ਉਹ ਪਵਿੱਤਰ ਨਾ’ ਹੋ ਜਾਣ ਉਨ੍ਹਾਂ ਦੇ ਨੇੜੇ ਨਾ ਜਾਉ। ਫਿਰ ਜਦੋਂ ਉਹ ਚੰਗੀ ਤਰ੍ਹਾਂ ਪਵਿੱਤਰ ਹੋ ਜਾਣ ਤਾਂ ਉਸ ਵਿਧੀ ਨਾਲ ਉਨ੍ਹਾਂ ਦੇ ਨੇੜੇ ਜਾਉ, ਜਿਸ ਦਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਅੱਲਾਹ ਤੌਬਾ ਕਰਨ ਰੱਖਦਾ ਹੈ। |
ਤੁਹਾਡੀਆਂ ਔਰਤਾਂ ਤੁਹਾਡੀਆਂ ਖੇਤੀਆਂ ਹਨ ਭਾਵ ਆਪਣੀ ਖੇਤੀ ਵਿਚ ਜਿਸ ਤਰ੍ਹਾਂ ਚਾਹੋ ਜਾਉ ਅਤੇ ਆਪਣੇ ਲਈ (ਨੇਕ ਕਰਮ? ਅੱਗੇ ਭੇਜੋਂ। ਅੱਲਾਹ ਤੋਂ ਡਰੋ ਅਤੇ ਜਾਣ ਲਉ ਕਿ ਤੁਸੀਂ ਉਸ ਨੂੰ ਜ਼ਰੂਰ ਮਿਲਣਾ ਹੈ। ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦਿਉ।) |
ਅੱਲਾਹ ਨੂੰ ਆਪਣੀਆਂ ਸਹੁੰਆਂ ਦੀ ਓਟ ਨਾ ਬਣਾਉ ਕਿ ਤੁਸੀਂ ਨੇਕੀ ਨਾ ਕਰੋ, ਪਰਿਹੇਜ਼ਗਾਰੀ ਨਾ ਕਰੋ ਅਤੇ ਲੋਕਾਂ ਦੇ ਵਿਚ ਸਮਝੌਤਾ ਨਾ ਕਰਾਉ। ਅੱਲਾਹ ਸੁਣਨ ਵਾਲਾ, ਜਾਣਨ ਵਾਲਾ ਹੈ। |
ਉਸ ਸੰਕਲਪ ਨੂੰ ਫੜਦਾ ਹੈ ਜੋ ਤੁਹਾਡੇ ਹਿਰਦੇ ਕਰਦੇ ਹਨ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਸਹਿਣਸ਼ੀਲ ਹੈ। |
ਜਿਹੜੇ ਲੋਕ ਆਪਣੀਆਂ ਪਤਨੀਆਂ ਨੂੰ ਨਾ ਮਿਲਣ ਦੀ ਸਹੁੰ ਖਾ ਲੈਣ ਉਨ੍ਹਾਂ ਨੂੰ ਚਾਰ ਮਹੀਨੇ ਤੱਕ ਦਾ ਮੌਕਾ ਹੈ ਫਿਰ ਜੇਕਰ ਉਹ (ਆਪਣੀਆਂ ਪਤਨੀਆਂ ਦੇ ਵੱਲ) ਵਾਪਿਸ ਆ ਜਾਣ ਤਾਂ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ। |
وَإِنْ عَزَمُوا الطَّلَاقَ فَإِنَّ اللَّهَ سَمِيعٌ عَلِيمٌ(227) ਜੇਕਰ ਉਹ ਤਲਾਕ ਦਾ ਨਿਰਣਾ ਕਰ ਲੈਣ ਤਾਂ ਅਸਲ ਵਿਚ ਅੱਲਾਹ ਸੁਣਨ ਵਾਲਾ ਹੈ ਅਤੇ ਜਾਣਨ ਵਾਲਾ ਹੈ। |
ਤਲਾਕ ਦਿੱਤੀਆਂ ਹੋਈਆਂ ਔਰਤਾਂ ਆਪਣੇ ਆਪ ਨੂੰ ਤਿੰਨ ਹੈਜ (ਮਾਹਾਵਾਰੀ) ਤੱਕ ਰੋਕੀ ਤਾਂ ਉਨ੍ਹਾਂ ਲਈ ਜਾਇਜ਼ ਨਹੀਂ ਕਿ ਉਹ ਉਸ ਚੀਜ਼ ਨੂੰ ਛੁਪਾਉਣ ਜੋ ਅੱਲਾਹ ਨੇ ਉਨ੍ਹਾਂ ਦੇ ਪੇਟ ਵਿਚ ਪੈਦਾ ਕੀਤਾ ਹੈ। ਇਸ ਸਮੇਂ ਵਿਚ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਵਾਪਿਸ ਲੈਣ ਦਾ ਅਧਿਕਾਰ ਰੱਖਦੇ ਹਨ। ਜੇਕਰ ਉਹ ਸੰਬੰਧਾਂ ਨੂੰ ਠੀਕ ਕਰਨਾ ਚਾਹੂਣ। ਉਨ੍ਹਾਂ ਔਰਤਾਂ ਲਈ ਨਿਯਮ ਅਨੁਸਾਰ ਉਸੇ ਤਰ੍ਹਾਂ ਅਧਿਕਾਰ ਹੈ। ਜਿਸ ਤਰ੍ਹਾਂ ਨਿਯਮ ਦੇ ਅਨੁਸਾਰ ਉਨ੍ਹਾਂ ਤੇ ਜ਼ਿੰਮੇਵਾਰੀ ਹੈ। ਮਰਦਾਂ ਨੂੰ ਉਨ੍ਹਾਂ ਉੱਪਰ ਇੱਕ ਦਰਜਾ ਪ੍ਰਾਪਤ ਹੈ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਦਰਸ਼ੀ ਹੈ। |
ਤਲਾਕ ਦੋ ਵਾਰ ਹੈ ਫਿਰ ਜਾਂ ਤਾਂ ਕਨੂੰਨ ਦੇ ਅਨੁਸਾਰ ਰੱਖ ਲੈਣਾ ਹੈ, ਜਾਂ ਚੰਗੇ ਵਤੀਰੇ ਦੇ ਨਾਲ ਵਿਦਾ ਕਰ ਦੇਣਾ ਹੈ। ਤੁਹਾਡੇ ਲਈ ਇਹ ਗੱਲ ਜਾਇਜ਼ ਨਹੀਂ` ਕਿ ਤੁਸੀਂ ਜੋ ਕੁਝ ਉਨ੍ਹਾਂ ਔਰਤਾਂ ਨੂੰ ਦਿੱਤਾ ਹੈ, ਉਨ੍ਹਾਂ ਤੋਂ ਕੁਝ ਲੈ ਲਉ। ਪਰੰਤੂ ਇਹ ਕਿ ਦੋਵਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਨਾ ਰਹਿ ਸਕਣਗੇ। ਤਾਂ ਦੋਵਾਂ ਲਈ ਕੋਈ ਗੁਨਾਹ ਨਹੀਂ ਕਿ ਉਹ ਜਾਇਦਾਦ ਵਿੱਚੋਂ ਕੁਝ ਮੁਆਵਜ਼ਾ ਦੇ ਕੇ ਉਸ ਤੋਂ ਅਲੱਗ ਹੋ ਜਾਣ। ਅੱਲਾਹ ਦੀਆਂ ਬੰਨ੍ਹੀਆਂ ਹੋਈਆਂ ਸੀਮਾਵਾਂ ਹਨ ਤਾਂ ਉਨ੍ਹਾਂ ਤੋਂ ਬਾਹਰ ਨਾ ਨਿਕਲੋਂ ਜਿਹੜਾ ਬੰਦਾ ਅੱਲਾਹ ਦੀਆਂ ਸੀਮਾਵਾਂ ਦਾ ਉਲੰਘਣ ਕਰੇ ਤਾਂ ਉਹੀ ਜ਼ੁਲਮੀ ਹੈ। |
ਜੇਕਰ ਉਹ ਉਸ ਨੂੰ ਤਲਾਕ ਦੇ ਦੇਵੇ ਤਾਂ ਉਸ ਦੇ ਬਾਅਦ ਉਹ ਔਰਤ, ਉਸ ਦੇ ਲਈ ਹਲਾਲ (ਜਾਇਜ਼) ਨਹੀਂ ਜਦੋਂ ਤੱਕ ਕਿ ਉਹ ਕਿਸੇ ਦੂਸਰੇ ਮਰਦ ਨਾਲ ਨਿਕਾਹ ਨਾ ਕਰ ਲਵੇ। ਫਿਰ ਜੇਕਰ ਉਹ ਮਰਦ ਉਸ ਨੂੰ ਤਲਾਕ ਦੇ ਦੇਵੇ ਉਸ ਵਕਤ ਉਨ੍ਹਾਂ ਦੋਵਾਂ ਉੱਪਰ ਗੁਨਾਹ ਨਹੀਂ। ਜੇ ਉਹ ਫਿਰ ਮਿਲ ਜਾਣ, ਸ਼ਰਤ ਇਹ ਹੈ ਕਿ ਉਨ੍ਹਾਂ ਵਿਚ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਰਹਿਣ ਦੀ ਆਸ਼ਾ ਹੋਵੇ ਇਹ ਅੱਲਾਹ ਦੇ ਦਿੱਤੇ ਹੋਏ ਨਿਯਮ ਹਨ, ਜਿਨ੍ਹਾਂ ਨੂੰ ਉਹ ਬਿਆਨ ਕਰ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਜਿਹੜੇ ਬੁੱਧੀ ਵਾਲੇ ਹਨ। |
ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇ ਦੇਵੋ ਤਾਂ ਉਹ ਆਪਣੀ ਇੱਦਤ (ਤਿੰਨ ਮਹੀਨੇ ਦੱਸ ਦਿਨ ਜਾਂ ਪ੍ਰਸੂਤੀ ਤੱਕ ਦਾ ਸਮਾਂ) ਤੱਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਜਾਂ ਤਾਂ ਨਿਯਮ ਦੇ ਅਨੁਸਾਰ ਰੱਖ ਲਉ ਜਾਂ ਉਨ੍ਹਾਂ ਨੂੰ ਨਿਯਮ ਦੇ ਅਨੁਸਾਰ ਵਿਦਾ ਕਰ ਦਿਉ। ਪੀੜ ਪਹੁੰਚਾਉਣ ਦੇ ਆਦੇਸ਼ ਨਾਲ ਨਾ ਰੋਕੋ ਕਿ ਉਨ੍ਹਾਂ ਉੱਪਰ ਜ਼ੁਲਮ ਕਰੋ। ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੇ ਆਪਣਾ ਹੀ ਬੁਰਾ ਕੀਤਾ ਹੈ। ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਨਾ ਬਣਾਉ। ਯਾਦ ਕਰੋ ਆਪਣੇ ਉੱਪਰ ਅੱਲਾਹ ਦੀ ਬਖਸ਼ਿਸ਼ ਨੂੰ ਅਤੇ ਇਸ ਕਿਤਾਬ ਅਤੇ ਹਿਕਮਤ ਨੂੰ ਜੋ ਤੁਹਾਡੇ ਲਈ ਨਸੀਹਤ ਵਜੋਂ ਉਤਾਰੀ ਗਈ ਹੈ ਅੱਲਾਹ ਤੋਂ ਡਰੋ ਅਤੇ ਜਾਣ ਲਉ ਕਿ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
ਜਦੋਂ` ਤੁਸੀਂ ਆਪਣੀਆਂ ਔਰਤਾਂ ਨੂੰ ਤਲਾਕ ਦੇ ਦੇਵੋ ਅਤੇ ਉਹ ਆਪਣੀ ਇੱਦਤ ਪੂਰੀ ਕਰ ਲੈਣ ਤਾਂ ਉਨ੍ਹਾਂ ਨੂੰ ਨਾ ਰੋਕੋ ਕਿ ਉਹ ਆਪਣੇ ਪਤੀਆਂ ਨਾਲ ਨਿਕਾਹ ਕਰ ਲੈਣ। ਜਦੋਂ ਕਿ ਉਹ ਨਿਯਮ ਅਨੁਸਾਰ ਆਪਸ ਵਿਚ ਸਹਿਮਤ ਹੋ ਜਾਣ। ਇਹ ਨਸੀਹਤ ਦਿੱਤੀ ਜਾਂਦੀ ਹੈ ਉਸ ਬੰਦੇ ਨੂੰ ਜੋ ਤੁਹਾਡੇ ਵਿੱਚੋਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਵਿਚ ਵਿਸ਼ਵਾਸ ਰੱਖਦਾ ਹੋਵੇ, ਇਹ ਤੁਹਾਡੇ ਲਈ ਜ਼ਿਆਦਾ ਪਵਿੱਤਰ ਅਤੇ ਸਾਫ਼ ਨਿਯਮ ਹੈ। ਅੱਲਾਹ ਜਾਣਦਾ ਹੈ, ਤੂਸੀਂ ਨਹੀਂ ਜਾਣਦੇ। |
ਮਾਂਵਾ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਤੱਕ ਉਨ੍ਹਾਂ ਲੋਕਾਂ ਦੇ ਲਈ ਦੁੱਧ ਪਿਲਾਉਣ ਜੋ ਪੂਰੇ ਸਮੇਂ ਤੱਕ ਦੁੱਧ ਪਿਲਾਉਣਾ ਚਾਹੁੰਦੇ ਹੋਣ। ਜਿਸ ਦਾ ਬੱਚਾ ਹੈ, ਉਨ੍ਹਾਂ ਮਾਂਵਾ ਨੂੰ ਖਾਣੇ ਅਤੇ ਪਹਿਨਣ (ਲਈ ਕਪੜੇ ਦੇਣੇ) ਰੀਤ ਦੇ ਅਨੁਸਾਰ ਉਸ (ਪਤੀ) ਵੀ ਜ਼ਿੰਮੇਵਾਰੀ ਹੈ। ਕਿਸੇ ਨੂੰ ਹੁਕਮ ਨਹੀਂ ਦਿੱਤਾ ਜਾਂਦਾ ਪਰ ਉਸ (ਪਤੀ) ਦੀ ਸਮੱਰਥਾ ਦੇ ਅਨੁਸਾਰ (ਜਿੰਮੇਵਾਰੀ ਹੈ)। ਨਾ ਕਿਸੇ ਮਾਂ ਨੂੰ ਉਸ ਦੇ ਬੱਚੇ ਦੇ ਕਾਰਨ ਚੁੱਖ ਦਿੱਤਾ ਜਾਵੇ ਅਤੇ ਨਾ ਕਿਸੇ ਪਿਤਾ ਨੂੰ ਉਸ ਦੇ ਬੱਚੇ ਦੇ ਕਾਰਣ। ਇਹ ਜ਼ਿੰਮੇਵਾਰੀ ਵਾਰਿਸ (ਉਤਰਾਧਿਕਾਰੀ) ਉੱਪਰ ਵੀ ਹੈ, ਫਿਰ ਜੇਕਰ ਦੋਵੇਂ ਪ੍ਰੰਪਰਾ ਅਨੁਸਾਰ ਸਹਿਮਤੀ ਨਾਲ ਦੁੱਧ ਛਡਾਉਣਾ ਚਾਹੁੰਣ ਤਾਂ ਦੋਵਾਂ ਉੱਪਰ ਕੋਈ ਪਾਪ ਨਹੀਂ, ਜੇਕਰ ਤੁਸੀਂ ਚਾਹੋ ਆਪਣੇ ਬੱਚੇ ਨੂੰ ਕਿਸੇ ਹੋਰ ਤੋਂ ਦੁੱਧ ਪਿਆਉ ਤਾਂ ਵੀ ਤੁਹਾਡੇ ਉੱਪਰ ਕੋਈ ਪਾਪ ਨਹੀਂ, ਸ਼ਰਤ ਇਹ ਹੈ ਕਿ ਤੁਸੀਂ ਨਿਯਮ ਦੇ ਅਨੁਸਾਰ ਉਂਹ (ਹੱਕ) ਅਦਾ ਕਰ ਦਿਉ, ਜਿਹੜਾ ਤੁਸੀਂ ਉਸ ਨੂੰ ਦੇਣਾ ਤਹਿ ਕੀਤਾ ਸੀ। ਅੱਲਾਹ ਤੋਂ ਡਰੋ ਅਤੇ ਸਮਝ ਲਵੋ ਕਿ ਜੋ ਕੂਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਵੇਖ ਰਿਹਾ ਹੈ। |
ਤੁਹਾਡੇ ਵਿਚੋਂ ਜੋ ਲੋਕ ਮ੍ਰਿਤਕ ਹੋ ਜਾਣ ਅਤੇ ਪਤਨੀਆਂ ਛੱਡ ਜਾਣ ਤਾਂ ਉਹ ਪਤਨੀਆਂ ਆਪਣੇ ਆਪ ਨੂੰ ਚਾਰ ਮਹੀਨੇ ਦਸ ਦਿਨ ਤੱਕ ਉਡੀਕ ਵਿਚ ਰੱਖਣ ਫਿਰ ਜਦੋਂ ਉਹ ਆਪਣੀ ਇੱਦਤ ਨੂੰ ਪਹੁੰਚਣ ਤਾਂ ਜੋ ਕੁਝ ਉਹ ਆਪਣੇ ਆਪ ਦੇ ਬਾਰੇ ਵਿਚ ਰੀਤ ਦੇ ਅਨੁਸਾਰ ਕਰਨ ਉਸ ਦਾ ਤੁਹਾਡੇ ਉੱਪਰ ਕੋਈ ਗੁਨਾਹ ਨਹੀਂ। ਅੱਲਾਹ ਤੁਹਾਡੇ ਕਰਮਾਂ ਨੂੰ ਪੂਰਨ ਤੌਰ ਤੇ ਸਮਝਦਾ ਹੈ। |
ਤੁਹਾਡੇ ਲਈ ਇਸ ਗੱਲ ਵਿਚ ਕੋਈ ਗੁਨਾਹ ਨਹੀਂ ਕਿ ਉਨ੍ਹਾਂ ਔਰਤਾਂ ਨੂੰ (ਵਿਆਹ ਦਾ) ਸੰਦੇਸ਼ ਦੇਣ ਵਿਚ ਕੋਈ ਗੱਲ ਸੰਕੇਤ ਰੂਪ ਵਿਚ ਕਹੋ ਜਾਂ ਉਸ ਨੂੰ ਆਪਣੇ ਦਿਲ ਵਿਚ ਛੁਪਾ ਰੱਖੋ। ਅੱਲਾਹ ਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਉਸ ਦਾ ਧਿਆਨ ਰੱਖੋਗੇ। ਪਰੰਤੂ ਡੁਪ ਕੇ ਉਸ ਨਾਲ ਵਾਅਦੇ ਨਾ ਕਰੋ, ਤੁਸੀਂ ਉਨ੍ਹਾਂ ਨਾਲ ਸਧਾਰਨ ਰੀਤ ਦੇ ਅਨੁਸਾਰ ਕੋਈ ਗੱਲ ਕਰ ਸਕਦੇ ਹੋ। ਵਿਆਹ ਦਾ ਇਰਾਦਾ ਉਸ ਸਮੇਂ ਤੱਕ ਨਾ ਕਰੋਂ ਜਦੋਂ ਤੱਕ ਉਹ ਆਪਣੀ ਨਿਰਧਾਰਿਤ ਸਮਾਂ (ਇੱਦਤ) ਨੂੰ ਪੂਰਾ ਨਾ ਕਰ ਲਵੇ ਜਾਣ ਲਉ ਕਿ ਅੱਲਾਹ ਜਾਣਦਾ ਹੈ। ਜੋ ਕੁਝ ਤੁਹਾਣੇ ਦਿਲਾਂ ਵਿਚ ਹੈ। ਫਿਰ ਉਸ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਮੁਆਫ਼ ਕਰਨ ਵਾਲਾ, ਸਹਿਣਸ਼ੀਲ ਹੈ। |
ਜੇਕਰ ਤੁਸੀਂ ਔਰਤਾਂ ਨੂੰ ਅਜਿਹੀ ਹਾਲਤ ਵਿਚ ਤਲਾਕ ਦੇਵੋ ਕਿ ਨਾ ਉਨ੍ਹਾਂ ਨੂੰ ਤੁਸੀਂ ਹੱਥ ਲਗਾਇਆ ਹੈ ਅਤੇ ਨਾ ਉਨ੍ਹਾਂ ਲਈ ਮਹਿਰ ਨਿਰਧਾਰਿਤ ਕੀਤਾ ਹੈ ਤਾਂ ਉਨ੍ਹਾਂ ਦੇ ਮਹਿਰ ਦੇ ਸੰਬੰਧ ਵਿਚ ਤੁਹਾਡੇ ਉੱਪਰ ਕੋਈ ਪਕੜ ਨਹੀਂ । ਹਾਂ ਉਨ੍ਹਾਂ ਨੂੰ ਰੀਤ ਦੇ ਅਨੁਸਾਰ ਕੁਝ ਸਮਾਨ ਦੇ ਦਿਉ। ਆਪਣੀ ਹੈਸੀਅਤ ਦੇ ਅਨੁਸਾਰ ਸਮਰੱਥਾ ਰੱਖਣ ਵਾਲੇ ਅਤੇ ਆਪਣੀ ਹੈਸੀਅਤ ਦੇ ਅਨੁਸਾਰ ਸਮਰੱਥਾ ਨਾ ਰੱਖਣ ਵਾਲੇ। ਇਹ ਨੇਕੀ ਕਰਨ ਵਾਲਿਆ ਲਈ ਜ਼ਰੂਰੀ ਹੈ। |
ਜੇਕਰ ਤੁਸੀਂ ਉਨ੍ਹਾਂ ਨੂੰ ਤਲਾਕ ਦਿਉ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹੱਥ ਲਗਾਉਂ ਅਤੇ ਤੁਸੀਂ ਉਨ੍ਹਾਂ ਲਈ ਕੁਝ ਮਹਿਰ ਵੀ ਨਿਰਧਾਰਿਤ ਕਰ ਚੁੱਕੇ ਸੀ ਤਾਂ ਜਿਨ੍ਹਾਂ ਮਹਿਰ ਤੁਸੀਂ ਨਿਰਧਾਰਿਤ ਕੀਤਾ ਹੈ, ਉਸ ਦਾ ਅੱਧਾ ਮਹਿਰ ਅਦਾ ਕਰ ਦਿਉ ਸਿਵਾਏ ਇਹ ਕਿ ਉਹ ਮੁਆਫ਼ ਕਰ ਦੇਵੇ ਜਾਂ ਉਹ ਮਰਦ ਮੁਆਫ਼ ਕਰ ਦੇਵੇ ਜਿਸ ਦੇ ਹੱਥ ਨਿਕਾਹ ਦੀ ਗੰਢ ਹੈ। ਤੁਹਾਡਾ ਮੁਆਫ਼ ਕਰ ਦੇਣਾ ਪ੍ਰਹੇਜ਼ਗਾਰੀ ਤੋਂ ਜ਼ਿਆਦਾ ਨੇੜੇ ਹੈ। ਆਪਿਸ ਵਿਚ ਉਪਕਾਰ ਕਰਨਾ ਨਾ ਭੁਲੋ ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਦੇਖ ਰਿਹਾ ਹੈ |
حَافِظُوا عَلَى الصَّلَوَاتِ وَالصَّلَاةِ الْوُسْطَىٰ وَقُومُوا لِلَّهِ قَانِتِينَ(238) ਪਾਬੰਦੀ ਕਰੋ ਨਮਾਜ਼ਾਂ ਦੀ ਅਤੇ ਪਾਬੰਦੀ ਕਰੋ ਵਿਚਕਾਰ ਦੀ ਨਮਾਜ਼ ਦੀ |
ਅਤੇ ਨਿਮਰਤਾ ਸਹਿਤ ਅੱਲਾਹ ਦੇ ਸਾਹਮਣੇ ਖੜ੍ਹੇ ਹੋਵੋ। ਜੇਕਰ ਤੁਹਾਨੂੰ ਸ਼ੱਕ ਹੈ ਤਾਂ ਪੈਦਲ ਜਾਂ ਸਵਾਰੀ ਉੱਪਰ ਨਮਾਜ਼ ਪੜ੍ਹ ਲਵੋ। `ਫਿਰ ਜਦੋਂ ਸ਼ਾਂਤੀ ਦੀ ਹਾਲਤ ਆ ਜਾਵੇ ਤਾਂ ਅੱਲਾਹ ਨੂੰ ਉਸ ਢੰਗ ਨਾਲ ਯਾਦ ਕਰੋ ਜੋ ਉਸ ਨੇ ਤੁਹਾਨੂੰ ਸਿਖਾਇਆ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ। |
ਤੁਹਾਡੇ ਵਿਚੋਂ ਜੋ ਲੋਕ ਮਰ ਜਾਣ ਅਤੇ ਆਪਣੀਆਂ ਪਤਨੀਆਂ ਛੱਡ ਰਹੇ ਹੋਣ ਉਹ ਆਪਣੀਆਂ ਪਤਨੀਆਂ ਦੇ ਸਬੰਧ ਵਿਚ ਵਸੀਅਤ ਕਰ ਦੇਣ ਕਿ ਇੱਕ ਸਾਲ ਤੱਕ ਉਨ੍ਹਾਂ ਨੂੰ ਘਰ ਵਿਚ ਰੱਖ ਕੇ ਖਰਚ ਦਿੱਤਾ ਜਾਏ। ਫਿਰ ਜੇਕਰ ਉਹ ਖੁਦ ਘਰ ਛੱਡ ਜਾਣ ਤਾਂ ਜੋ ਕੁਝ ਉਹ ਆਪਣੇ ਸੰਬੰਧ ਵਿਚ ਰੀਤ ਦੇ ਅਨੁਸਾਰ ਕਰਨ, ਉਸ ਦਾ ਤੁਹਾਡੇ ਉੱਪਰ ਕੋਈ ਦੋਸ਼ ਨਹੀਂ। ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵਦਰਸ਼ੀ ਹੈ। |
وَلِلْمُطَلَّقَاتِ مَتَاعٌ بِالْمَعْرُوفِ ۖ حَقًّا عَلَى الْمُتَّقِينَ(241) ਤਲਾਕ ਦਿੱਤੀਆਂ ਹੋਈਆਂ ਔਰਤਾਂ ਨੂੰ ਵੀ ਰੀਤ ਦੇ ਅਨੁਸਾਰ ਖਰਚ ਦੇਣਾ ਹੈ, ਇਹ ਪ੍ਰਹੇਜ਼ਗਾਰਾਂ ਲਈ ਜ਼ਰੂਰੀ ਹੈ। |
كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَعْقِلُونَ(242) ਇਸ ਤਰ੍ਹਾਂ ਤੁਹਾਡੇ ਲਈ ਆਪਣੇ ਆਦੇਸ਼ ਦਾ ਸਪੱਸ਼ਟ ਵਰਨਣ ਕਰਦਾ ਹੈ। ਤਾਂ ਕਿ ਤੁਸੀਂ ਸਮਝੋ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜੋ ਆਪਣੇ ਘਰਾਂ ਤੋਂ ਮੌਤ ਦੇ ਡਰ ਕਾਰਨ ਭੱਜ ਖੜ੍ਹੇ ਹੋਏ, ਉਹ ਹਜ਼ਾਰਾਂ ਦੀ ਸੰਖਿਆਂ ਵਿਚ ਸਨ। ਤਾਂ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਮਰ ਜਾਉਂ, ਫਿਰ ਅੱਲਾਹ ਨੇ ਉਨ੍ਹਾਂ ਨੂੰ ਜੀਵਿਤ ਕੀਤਾ। ਬੇਸ਼ੱਕ ਅੱਲਾਹ ਲੋਕਾਂ ਉੱਪਰ ਰਹਿਮਤ ਕਰਨ ਵਾਲਾ ਹੈ ਪਰ ਜ਼ਿਆਦਾਤਰ ਲੋਕ ਸ਼ੁਕਰ ਅਦਾ ਨਹੀਂ ਕਰਦੇ। |
وَقَاتِلُوا فِي سَبِيلِ اللَّهِ وَاعْلَمُوا أَنَّ اللَّهَ سَمِيعٌ عَلِيمٌ(244) ਅਤੇ ਅੱਲਾਹ ਦੇ ਰਾਹ ਵਿਚ ਲੜੋ ਅਤੇ ਜਾਣ ਲਵੋ ਕਿ ਅੱਲਾਹ ਸੁਣਨ ਵਾਲਾ ਹੈ ਜਾਣਨ ਵਾਲਾ ਹੈ। |
ਕੌਣ ਹੈ, ਜਿਹੜਾ ਅੱਲਾਹ ਨੂੰ ਕਰਜ਼-ਏ-ਹੁਸਨ (ਬੇਹਤਰੀਨ ਰਿਣ) ਦੇਵੇ ਕਿ ਅੱਲਾਹ ਉਸ ਨੂੰ ਵਧਾ ਕੇ ਉਸ ਲਈ ਕਈ ਗੁਣਾ ਕਰ ਦੇਵੇ। ਅੱਲਾਹ ਤੰਗੀ ਵੀ ਪੈਦਾ ਕਰਦਾ ਹੈ ਅਤੇ ਸੰਪਨਤਾ ਵੀ। ਤੁਸੀਂ ਸਾਰੇ ਉਸ ਦੇ ਵੱਲ ਮੋੜੇ ਜਾਉਂਗੇ। |
ਕੀ ਤੁਸੀਂ ਮੂਸਾ ਤੋਂ ਬਾਅਦ ਇਸਰਾਈਲ ਦੀ ਸੰਤਾਨ ਦੇ ਸਰਦਾਰਾਂ ਨੂੰ ਨਹੀਂ ਦੇਖਿਆ ਜਦ ਉਨ੍ਹਾਂ ਨੇ ਅਪਣੇ ਪੈਗੰਬਰ ਨੂੰ ਕਿਹਾ, ਕਿ ਸਾੜੇ ਲਈ ਇੱਕ ਰਾਜਾ ਨਿਯੁਕਤ ਕਰ ਦੇਵੇਂ, ਤਾਂ ਕਿ ਅਸੀਂ ਅੱਲਾਹ ਦੇ ਰਾਹ ਵਿਚ ਲੜੀਏ। ਮੈਂਗ਼ੰਬਰ ਨੇ ਉੱਤਰ ਦਿੱਤਾ ਅਜਿਹਾ ਨਾ ਹੋਵੇ ਕਿ ਤੁਹਾਨੂੰ ਯੁੱਧ ਦਾ ਹੁਕਮ ਦਿੱਤਾ ਜਾਵੇ ਅਤੇ ਤੁਸੀਂ ਨਾ ਲੜੋਂ। ਉਨ੍ਹਾਂ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਅੱਲਾਹ ਦੇ ਰਾਹ ਵਿਚ ਨਾ ਲੜੀਏ ਹਾਲਾਕਿ ਸਾਨੂੰ ਸਾਡੇ ਘਰਾਂ ਵਿਚੋਂ ਕੱਢਿਆ ਗਿਆ ਹੈ ਅਤੇ ਸਾਨੂੰ ਸਾਡੇ ਬੱਚਿਆਂ ਤੋਂ ਅਲੱਗ ਕੀਤਾ ਗਿਆ ਹੈ। ਫਿਰ ਜਦੋਂ ਉਨ੍ਹਾਂ ਨੂੰ ਲੜਾਈ ਦਾ ਹੁਕਮ ਰੋਇਆ ਤਾਂ ਕੌੜ੍ਹੇ ਲੋਕਾਂ ਤੋਂ ਬਿਨਾਂ ਸਭ ਉਸ ਤੋਂ ਫਿਰ ਗਏ। ਅੱਲਾਹ ਜ਼ਾਲਿਮਾਂ ਨੂੰ ਭਲੀ ਭਾਂਤ ਜਾਣਦਾ ਹੈ। |
ਉਨ੍ਹਾਂ ਦੇ ਪੈਗੰਬਰ ਨੇ ਉਨ੍ਹਾਂ ਨੂੰ ਕਿਹਾ ਕਿ ਅੱਲਾਹ ਨੇ ਤਾਲੂਤ ਨੂੰ ਤੁਹਾਡੇ ਲਈ ਰਾਜਾ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸਨੂੰ ਸਾਡੇ ਉੱਪਰ ਰਾਜ ਕਿਵੇਂ ਮਿਲ ਸਕਦਾ ਹੈ, ਜਦੋਂ ਕਿ ਉਸ ਦੀ ਤੁਲਨਾ ਵਿਚ ਅਸੀਂ ਰਾਜ ਕਰਨ ਦੇ ਵਧੇਰੇ ਹੱਕਦਾਰ ਹਾਂ, ਉਸ ਨੂੰ ਜ਼ਿਆਦਾ ਦੌਲਤ ਵੀ ਪ੍ਰਾਪਤ ਨਹੀਂ। ਪੈਗ਼ੰਬਰ ਨੇ ਕਿਹਾ ਕਿ ਅੱਲਾਹ ਨੇ ਤੁਹਾਡੀ ਤੁਲਨਾ ਵਿਚ ਤਾਲੂਤ ਨੂੰ ਜ਼ੂਣਿਆ ਹੈ। ਗਿਆਨ ਅਤੇ ਸਰੀਰਕ ਬਲ ਵਿਚ ਉਸ ਨੂੰ ਪ੍ਰਧਾਨਤਾ ਦਿੱਤੀ ਹੈ। ਅੱਲਾਹ ਆਪਣੀ ਸੱਤਾ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ ਅੱਲਾਹ ਬਹੁਤ ਵਿਆਪਕਤਾ ਰੱਖਣ ਵਾਲਾ ਅਤੇ ਜਾਣਨ ਵਾਲਾ ਹੈ |
ਉਨ੍ਹਾਂ ਦੇ ਪੈਗ਼ੰਬਰ ਨੇ ਉਨ੍ਹਾਂ ਨੂੰ ਕਿਹਾ ਕਿ ਤਾਲੂਤ ਦੇ ਰਾਜਾ ਹੋਣ ਦੀ ਪਹਿਚਾਣ ਇਹ ਹੈ ਕਿ ਤੁਹਾਡੇ ਪਾਸ ਉਹ ਸੰਦੂਕ ਆ ਜਾਏਗਾ ਜਿਸ ਵਿਚ ਤੁਹਾਡੇ ਰੱਬ ਦੇ ਵੱਲੋਂ ਤੁਹਾਡੇ ਲਈ ਤਸੱਲੀ ਹੈ, ਅਤੇ ਉਸ ਵਿਚ ਮੂਸਾ ਅਤੇ ਹਾਰੂਨ ਦੇ ਅਨਿਆਈਆਂ ਦੀਆਂ ਛੱਡੀਆਂ ਹੋਈਆਂ ਸਿਮਰਤੀਆਂ ਹਨ। ਇਸ ਸੰਦੂਕ ਨੂੰ ਫ਼ਰਿਸ਼ਤੇ ਲੈ ਆਉਣਗੇ। ਉਸ ਵਿਚ ਤੁਹਾਡੇ ਲਈ ਵੱਡੀ ਨਿਸ਼ਾਨੀ ਹੈ, ਜੇਕਰ ਤੁਸੀਂ ਵਿਸ਼ਵਾਸ਼ ਰੱਖਣ ਵਾਲੇ ਹੋ। |
ਫਿਰ ਜਦੋਂ’ ਤਾਲੂਤ ਫੌਜਾਂ ਨੂੰ ਲੈ ਕੇ ਚੱਲਿਆ ਤਾਂ ਉਸ ਨੇ ਕਿਹਾ ਕਿ ਅੱਲਾਹ ਇੱਕ ਨਦੀ ਦੇ ਰਾਹੀਂ ਤੁਹਾਡੀ ਪ੍ਰੀਖਿਆ ਲੈਣ ਵਾਲਾ ਹੈ। ਫਿਰ ਜਿਸ ਨੇ ਉਸ ਦਾ ਪਾਣੀ ਪੀਤਾ ਉਹ ਮੇਰਾ ਸਾਥੀ ਨਹੀਂ ਅਤੇ ਜਿਸ ਨੇ ਉਸ ਨੂੰ ਨਾ ਚਖਿਆ ਉਹ ਮੇਰਾ ਸਾਥੀ ਹੈ। ਪਰੰਤੂ ਇਹ ਕਿ ਕੋਈ ਆਪਣੇ ਹੱਥ ਨਾਲ ਇੱਕ ਜੂਲੀ ਭਰ ਲਵੇ। ਤਾਂ ਉਨ੍ਹਾਂ ਨੇ ਉਸ ਵਿਚੋਂ ਥੋੜ੍ਹੇ ਲੋਕਾਂ ਤੋਂ ਬਿਨਾ ਭਰਪੂਰ ਪਾਣੀ ਪੀਤਾ। ਫਿਰ ਜਦੋਂ ਤਾਲੂਤ ਅਤੇ ਜਿਹੜੇ, ਉਸ ਦੇ ਨਾਲ ਈਮਾਨ ਉੱਪਰ ਜੰਮੇ ਰਹੇ ਸੀ, ਨਦੀ ਪਾਰ ਕਰ ਚੁੱਕੇ ਤਾਂ ਉਹ ਲੋਕ ਬੋਲੇ ਕਿ ਅੱਜ ਸਾਡੇ ਵਿਚ ਜਾਲੂਤ ਅਤੇ ਉਸਦੀਆਂ ਫੌਜਾਂ ਨਾਲ ਲੜਨ ਦੀ ਸ਼ਕਤੀ ਨਹੀਂ ਹੈ। ਜਿਹੜੇ ਲੋਕ ਇਹ ਜਾਣਦੇ ਸੀ ਕਿ ਉਹ ਦੇ ਹੁਕਮ ਨਾਲ ਵੱਡੇ ਸਮੂਹਾਂ ਉੱਪਰ ਫ਼ਤਿਹ ਪ੍ਰਾਪਤ ਕਰ ਚੁੱਕੇ ਹਨ। ਅੱਲਾਹ ਟਿਕੇ ਰਹਿਣ ਵਾਲਿਆ ਦੇ ਨਾਲ ਹੈ। |
ਜਦੋਂ’ ਜਾਲੂਤ ਅਤੇ ਉਸ ਦੀਆਂ ਫੌਜਾਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਸਾਨੂੰ ਧੀਰਜ ਬਖਸ਼ ਦੇ ਅਤੇ ਸਾਡੇ ਪੈਰਾਂ ਨੂੰ ਜਮਾ ਦੇ ਅਤੇ ਇਨ੍ਹਾਂ ਅਵੱਗਿਆਕਾਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰ। |
ਫਿਰ ਉਨ੍ਹਾਂ ਨੇ ਅੱਲਾਹ ਦੇ ਹੁਕਮ ਨਾਲ ਉਨ੍ਹਾਂ ਨੂ ਹਰਾ ਦਿੱਤਾ। ਦਾਊਂਦ ਨੇ ਜਾਲੂਤ ਦਾ ਖਾਤਮਾ ਕਰ ਦਿੱਤਾ। ਅੱਲਾਹ ਨੇ ਦਾਊਦ ਨੂੰ ਰਾਜ ਅਤੇ ਬਿਬੇਕ ਪ੍ਰਦਾਨ ਕੀਂਤਾ ਅਤੇ ਜਿਨ੍ਹਾਂ ਚੀਜ਼ਾਂ ਨੂੰ ਚਾਹਿਆ, ਗਿਆਨ ਬਖਸ਼ ਦਿੱਤਾ। ਜੇਕਰ ਅੱਲਾਹ ਕੁਝ ਲੋਕਾਂ ਨੂੰ ਕੁਝ ਲੌਕਾਂ ਤੋਂ ਨਾ ਬਚਾਉਂਦਾ ਰਹੇ ਤਾਂ ਧਰਤੀ ਗੰਦਗੀ ਨਾਲ ਭਰ ਜਾਏ। ਪਰੰਤੂ ਅੱਲਾਹ ਸੰਸਾਰ ਵਾਲਿਆਂ ਉੱਪਰ ਬਹੁਤ ਰਹਿਮ ਕਰਨ ਵਾਲਾ ਹੈ। |
تِلْكَ آيَاتُ اللَّهِ نَتْلُوهَا عَلَيْكَ بِالْحَقِّ ۚ وَإِنَّكَ لَمِنَ الْمُرْسَلِينَ(252) ਇਹ ਅੱਲਾਹ ਦੀਆਂ ਆਇਤਾ ਹਨ ਜੋ ਅਸੀਂ ਤੁਹਾਨੂੰ ਠੀਕ ਠੀਕ ਸੁਣਾਉਂਦੇ ਹਾਂ। ਬੇਸ਼ੱਕ ਤੁਸੀਂ ਪੈਗ਼ੰਬਰਾਂ ਵਿਚੋਂ ਹੋ। |
ਉਨ੍ਹਾਂ ਪੈਗ਼ੰਬਰਾਂ ਵਿਚੋ ਅਸੀਂ ਕੁਝ ਨੂੰ ਕਈਆਂ ਉੱਪਰ ਪ੍ਰਧਾਨਤਾ ਦਿੱਤੀ। ਉਨ੍ਹਾਂ ਵਿਚੋਂ ਕੁਝ ਨਾਲ ਅੱਲਾਹ ਨੇ ਗੱਲ ਕੀਤੀ। ਕਈਆਂ ਦੇ ਦਰਜੇ ਉੱਚੇ ਕੀਤੇ। ਅਸੀਂ ਮਰੀਅਮ ਦੇ ਬੇਟੇ ਈਸਾ ਨੂੰ ਖੱਲ੍ਹੀਆਂ ਨਿਸ਼ਾਨੀਆ ਪ੍ਰਦਾਨ ਕੀਤੀਆਂ ਅਤੇ ਅਸੀਂ ਰੂਹੁਲ ਕੁਦਸ (ਫ਼ਰਿਸ਼ਤਾ) ਦੇ ਰਾਹੀਂ ਉਸ ਦੀ ਮਦਦ ਕੀਤੀ। ਅੱਲਾਹ ਜੇਕਰ ਚਾਹੁੰਦਾ ਤਾਂ ਉਨ੍ਹਾਂ ਤੋਂ ਬਾਅਦ ਵਾਲੇ ਸਪੱਸ਼ਟ ਹੁਕਮ ਆ ਜਾਣ ਤੋਂ ਬਾਅਦ (ਉਹ) ਨਾ ਲੜਦੇ। ਪਰ ਉਨ੍ਹਾਂ ਨੇ ਮੱਤਭੇਦ ਕੀਤਾ। ਫਿਰ ਉਨ੍ਹਾਂ ਵਿਚੋਂ ਕੋਈ ਈਮਾਨ ਲਿਆਇਆ ਅਤੇ ਕਿਸੇ ਨੇ ਝੁਠਲਾਇਆ। ਜੇਕਰ ਅੱਲਾਹ ਚਾਹੁੰਦਾ ਤਾਂ ਉਹ ਨਾ ਲੜਦੇ ਪਰੰਤੂ ਅੱਲਾਹ ਜੋਂ ਚਾਹੁੰਦਾ ਹੈ, ਉਹ ਕਰਦਾ ਹੈ। |
ਹੇ ਈਮਾਨ ਵਾਲਿਓ! ਉਨਾਂ ਚੀਜ਼ਾਂ ਵਿਚੋਂ ਖਰਚ ਕਰੋ ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹਨ ਅਤੇ ਉਸ ਦਿਨ ਦੇ ਆਉਣ ਤੋਂ ਪਹਿਲਾਂ ਜਿਸ ਵਿਚ ਨਾ ਲੈਣ ਦੇਣ ਹੈ, ਨਾ ਮਿੱਤਰਤਾ ਅਤੇ ਨਾ ਸਿਫ਼ਾਰਿਸ਼। ਜੋ ਅਵੱਗਿਆਕਾਰੀ ਹਨ, ਉਹੀ ਜ਼ੁਲਮ ਕਰਨ ਵਾਲੇ ਹਨ। |
ਅੱਲਾਹ ਤੋਂ ਬਿਨਾ ਕੋਈ ਬੰਦਗੀ ਕਰਨ ਦੇ ਯੋਗ ਨਹੀਂ, ਉਹ ਜੀਵਤ ਹੈ, ਸੰਪੂਰਨ ਜਗਤ ਨੂੰ ਸੰਭਾਲਣ ਵਾਲਾ ਹੈ। ਉਸ ਨੂੰ ਨਾ ਉਂਘ ਆਉਂਦੀ ਹੈ ਨਾ ਨੀਂਦ। ਜੋ ਅਕਾਸ਼ਾਂ ਅਤੇ ਧਰਤੀ ਵਿਚ ਹੈ। ਸਭ ਕੁਝ ਉਸ ਦਾ ਹੀ ਹੈ। ਕੌਂਣ ਹੈ ਜੋ ਉਸ ਦੇ ਕੋਲ ਉਸ ਦੀ ਆਗਿਆ ਤੋਂ ਬਿਨਾਂ ਸਿਫ਼ਾਰਿਸ਼ ਕਰ ਸਕੇ। ਉਹ ਜਾਣਦਾ ਹੈ ਜੌ ਕੂਝ ਉਸ ਦੇ ਅੱਗੇ ਹੈ ਅਤੇ ਜੋ ਕੁਝ ਉਨ੍ਹਾਂ ਦੇ ਪਿੱਛੇ ਹੈ। ਉਹ ਅੱਲਾਹ ਦੇ ਗਿਆਨ ਵਿਚੋਂ ਕਿਸੇ ਚੀਜ਼ ਨੂੰ ਘੇਰੇ ਵਿਚ ਨਹੀਂ’ ਲੈ ਸਕਦੇ, ਪਰੰਤੂ ਜੋ ਉਹ ਚਾਹੇ। ਉਸ ਦੀ ਹਕੂਮਤ ਆਕਾਸ਼ਾਂ ਅਤੇ ਧਰਤੀ ਉੱਤੇ ਛਾਈ ਹੋਈ ਹੈ। ਉਨ੍ਹਾਂ ਦੇ ਥੰਮਣ ਨਾਲ ਉਹ ਥੱਕਦਾ ਨਹੀਂ। ਉਹੀ ਉਚ ਪ੍ਰਤਿਸ਼ਟਾ ਦਾ ਮਾਲਕ ਅਤੇ ਮਹਾਨ ਹੈ |
ਦੀਨ ਦੇ ਸਬੰਧ ਵਿਚ ਕੋਈ ਜ਼ਬਰਦਸਤੀ ਨਹੀਂ। ਚੰਗਾ ਰਾਹ ਮਾੜੇ ਰਾਹ ਤੋਂ ਅਲੱਗ ਹੋ ਚੁੱਕਾ ਹੈ। ਫਿਰ ਜੋ ਬੰਦਾ ਸ਼ੈਤਾਨ ਨੂੰ ਝੁਠਲਾਏ ਅਤੇ ਈਮਾਨ ਲਿਆਏ ਉਸ ਨੇ ਅਜਿਹਾ ਠੋਸ ਸਹਾਰਾ ਫੜ ਲਿਆ ਜੋ ਟੁੱਟਣ ਵਾਲਾ ਨਹੀਂ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਅੱਲਾਹ ਈਮਾਨ ਵਾਲਿਆ ਦਾ ਰੱਖਿਅਕ ਹੈ, ਉਹ ਉਨ੍ਹਾਂ ਨੂੰ ਹਨੇਰੇ ਵਿਚੋ ਕੱਢ ਕੇ ਪ੍ਰਕਾਸ਼ ਵੱਲ ਲਿਆਉਂਦਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਝੁਠਲਾਇਆ, ਉਨ੍ਹਾਂ ਦੇ ਮਿੱਤਰ ਸ਼ੈਤਾਨ ਹਨ ਉਹ ਉਨ੍ਹਾਂ ਨੰ ਪ੍ਰਕਾਸ਼ ਵਿਚੋਂ ਕੱਢ ਕੇ ਹਨੇਰੇ ਵੱਲ ਲੈ ਜਾਂਦੇ ਹਨ। ਇਹ ਅੱਗ ਵਿਚ ਜਾਣ ਵਾਲੇ ਲੋਕ ਹਨ ਅਤੇ ਉਸ ਵਿਚ ਹਮੇਸ਼ਾ ਰਹਿਣਗੇ। |
ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਸ ਨੇ ਉਸ ਦੇ ਰੱਬ ਦੇ ਸਬੰਧ ਵਿਚ ਇਬਰਾਹੀਮ ਨਾਲ ਤਰਕ-ਵਿਤਰਕ ਕੀਤਾ, ਕਿਉਂਕਿ ਅੱਲਾਹ ਨੇ ਉਸ ਨੂੰ ਹਕੂਮਤ ਦਿੱਤੀ ਸੀ। ਜਦੋਂ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਉਹ ਹੈ ਜੋ ਜੀਵਤ ਕਰਦਾ ਹੈ ਅਤੇ ਮੌਤ ਦਿੰਦਾ ਹੈ। ਉਹ ਬੋਲਿਆ ਕਿ ਮੈਂ ਵੀ ਜੀਵਨ ਦਿੰਦਾ ਹਾਂ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਸੂਰਜ ਨੂੰ ਪੂਰਬ ਵਿਚੋਂ ਕੱਢਦਾ ਹੈ ਤੁਸੀਂ ਉਸ ਨੂੰ ਪੱਛਮ ਵਿਚੋਂ ਕੱਢ ਦੇਵੋ। ਤਾਂ ਉਹ ਅਵੱਗਿਆਕਾਰੀ ਹੱਕਾ-ਬੱਕਾ ਰਹਿ ਗਿਆ। ਅੱਲਾਹ ਅਤਿਆਜ਼ਾਰੀਆਂ ਨੂੰ ਰਾਹ ਨਹੀਂ ਦਿਖਾਉਂਦਾ। |
ਜਾਂ ਜਿਵੇਂ ਉਹ ਬੰਦਾ ਜਿਹੜਾ ਇੱਕ ਬਸਤੀ ਵਿਚੋਂ’ ਗੁਜ਼ਰਿਆ। ਉਹ ਬਸਤੀ ਆਪਣੀਆਂ ਛੱਤਾਂ ਦੇ ਭਾਰ ਡਿੱਗੀ ਹੋਈ ਸੀ। ਉਸ ਨੇ ਕਿਹਾ ਕਿ ਇਸ ਦੇ ਮਰ ਜਾਣ ਦੇ ਬਾਅਦ ਅੱਲਾਹ ਇਸ ਬਸਤੀ ਨੂੰ ਫਿਰ ਕਿਵੇਂ ਜੀਵਤ ਕਰੇਗਾ। ਫਿਰ ਅੱਲਾਹ ਨੇ ਉਸ ਨੂੰ ਸੌ ਸਾਲ ਤੱਕ ਦੇ ਲਈ ਮੌਤ ਦੇ ਦਿੱਤੀ। ਫਿਰ ਉਸ ਨੂੰ ਦੁਬਾਰਾ ਜੀਵਤ ਕੀਤਾ। ਅੱਲਾਹ ਨੇ ਪੁੱਛਿਆ ਤੁਸੀਂ ਕਿੰਨੀ ਦੇਰ ਤੱਕ ਇਸ ਹਾਲਤ ਵਿਚ ਰਹੇ। ਉਸ ਨੇ ਕਿਹਾ ਇੱਕ ਦਿਨ ਜਾਂ ਇੱਕ ਦਿਨ ਤੋਂ ਵੀ ਕੂਝ ਘੱਟ। ਅੱਲਾਹ ਨੇ ਕਿਹਾ ਨਹੀਂ ਸਗੋਂ ਤੁਸੀਂ ਸੌ ਸਾਲ ਇਸ ਹਾਲਤ ਵਿਚ ਰਹੇ ਹੋ। ਹੁਣ ਤੁਸੀਂ ਆਪਣੇ ਖਾਣ-ਪੀਣ ਦੀਆਂ ਵਸਤੂਆਂ ਨੂੰ ਦੇਖੋ ਕਿ ਉਹ ਸੜੀਆਂ ਨਹੀਂ ਹਨ ਅਤੇ ਆਪਣੇ ਗਧਿਆਂ ਨੂੰ ਦੇਖੋ। ਤਾਂ ਕਿ ਅਸੀਂ’ ਤੁਹਾਨੂੰ ਲੋਕਾਂ ਦੇ ਲਈ ਇੱਕ ਨਿਸ਼ਾਨੀ ਬਣਾ ਦਈਏ। ਹੱਡੀਆਂ ਦੇ ਵੱਲ ਦੇਖੋ ਕਿਸ ਤਰ੍ਹਾਂ ਅਸੀਂ ਉਨ੍ਹਾਂ ਦਾ ਢਾਂਚਾ ਖੜਾ ਕਰਦੇ ਹਾਂ ਤਾਂ ਉਸ ਨੇ ਕਿਹਾ, ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਗੱਲ ਦੀ ਸਮੱਰਥਾ ਰੱਖਦਾ ਹੈ। |
ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਪਾਲਣਹਾਰ! ਮੈਨੂੰ ਦਿਖਾ ਕਿ ਤੂੰ ਮੁਰਦਿਆਂ ਨੂੰ ਕਿਸ ਪ੍ਰਕਾਰ ਜਿਊਂਦੇ ਕਰੇਗਾ। ਅੱਲਾਹ ਨੇ ਕਿਹਾ ਕੀ ਤੁਹਾਨੂੰ ਵਿਸ਼ਵਾਸ਼ ਨਹੀਂ। ਇਬਰਾਹੀਮ ਨੇ ਕਿਹਾ ਕਿਉਂ ਨਹੀਂ, ਪਰੰਤੂ ਇਸ ਲਈ ਕਿ ਮੇਰੇ ਦਿਲ ਨੂੰ ਤਸੱਲੀ ਮਿਲ ਜਾਵੇ ਫ਼ਰਮਾਇਆ ਚਾਰ ਪੰਛੀ ਲਵੋ ਅਤੇ ਉਨ੍ਹਾਂ ਨੂੰ ਆਪਿਸ ਵਿਚ ਹਿਲਾ ਲਉ। ਫਿਰ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਅਲੱਗ ਅਲੱਗ ਪਹਾੜੀ ਤੇ ਰੱਖ ਦਿਉ, ਫਿਰ ਉਨ੍ਹਾਂ ਨੂੰ ਪੁਕਾਰੋ। ਉਹ ਤੁਹਾਡੇ ਪਾਸ ਦੌੜਦੇ ਹੋਏ ਆਉਣਗੇ। ਜਾਣ ਲਵੋ ਕਿ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ। |
ਜਿਹੜੇ ਲੋਕ ਆਪਣੇ ਮਾਲ ਨੂੰ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਇਉਂ ਹੈ ਕਿ ਜਿਵੇਂ ਇੱਕ ਦਾਣਾ ਹੋਵੇ ਜਿਸ ਵਿਚੋਂ ਸੱਤ ਬੱਲੀਆਂ ਪੈਦਾ ਹੋਣ, ਅਤੇ ਹਰ ਬੱਲੀ ਵਿਚ ਸੌ ਦਾਣੇ ਹੋਣ। ਅੱਲਾਹ ਵਧਾਉਂਦਾ ਹੈ ਜਿਸ ਦੇ ਲਈ ਚਾਹੁੰਦਾ ਹੈ। ਅੱਲਾਹ ਬੜਾ ਸਮਾਈ ਵਾਲਾ ਜਾਣਨ ਵਾਲਾ ਹੈ। |
ਜੋ ਲੋਕ ਆਪਣੀ ਪੂੰਜੀ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਅਤੇ ਫਿਰ ਉਹ ਖਰਚ ਕਰਨ ਤੋਂ ਸ਼ਾਅਦ ਨਾ ਤਾਂ ਅਹਿਸਾਨ ਜਤਾਉਂਦੇ ਹਨ ਅਤੇ ਨਾ ਦੁੱਖ ਪਹੁੰਚਾਉਂਦੇ ਹਨ, ਉਨ੍ਹਾਂ ਦੇ ਲਈ ਉਨ੍ਹਾਂ ਦੇ ਰੱਬ ਕੋਲ ਬਦਲਾ ਹੈ। ਉਨ੍ਹਾਂ ਦੇ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁੱਖੀ ਹੋਣਗੇ। |
۞ قَوْلٌ مَّعْرُوفٌ وَمَغْفِرَةٌ خَيْرٌ مِّن صَدَقَةٍ يَتْبَعُهَا أَذًى ۗ وَاللَّهُ غَنِيٌّ حَلِيمٌ(263) ਯੋਗ ਗੱਲ ਕਹਿ ਦੇਣਾ ਅਤੇ ਮੁਆਫ਼ ਕਰ ਦੇਣਾ ਉਸ ਦਾਨ ਤੋਂ ਜ਼ਿਆਦਾ ਚੰਗਾ ਹੈ, ਜਿਸ ਦੇ ਪਿੱਛੇ ਦੁੱਖ ਦੇਣਾ ਹੋਵੇ। ਅੱਲਾਹ ਬੇਪ੍ਰਵਾਹ ਅਤੇ ਸਹਿਣਸ਼ੀਲ ਹੈ। |
ਹੇ ਈਮਾਨ ਵਾਲਿਓ! ਅਹਿਸਾਨ ਜਿਤਾ ਕੇ ਅਤੇ ਦੁੱਖ ਪਹੁੰਚਾ ਕੇ ਆਪਣੇ ਦਾਨ ਨੂੰ ਨਸ਼ਟ ਨਾ ਕਰੋ, ਜਿਸ ਤਰ੍ਹਾਂ ਉਹ ਬੰਦਾ ਜਿਹੜਾ ਆਪਣੀ ਪੂੰਜੀ ਦਿਖਾਵੇ ਲਈ ਖਰਚ ਕਰਦਾ ਹੈ ਅਤੇ ਉਹ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਵਿਸ਼ਵਾਸ਼ ਨਹੀਂ ਰੱਖਦਾ। ਫਿਰ ਉਸ ਦੀ ਮਿਸਾਲ ਇਉਂ ਹੈ ਜਿਵੇਂ ਇੱਕ ਚਟਾਨ ਹੋਵੇ ਜਿਸ ਉੱਪਰ ਕੁਝ ਮਿੱਟੀ ਹੋਵੇ, ਫਿਰ ਉਸ ਉੱਤੇ ਮੌਹਲੇਧਾਰ ਮੀਂਹ ਪਵੇ ਅਤੇ ਉਹ ਸੰਪੂਰਨ (ਮਿੱਟੀ ਨੂੰ) ਸਾਫ ਕਰ ਦੇਵੇ। ਅਜਿਹੇ ਲੋਕਾਂ ਨੂੰ ਆਪਣੀ ਕਮਾਈ ਕੁਝ ਵੀ ਹੱਥ ਨਹੀਂ ਲਗੇਗੀ। ਅੱਲਾਹ ਅਵੱਗਿਆਕਾਰੀਆਂ ਨੂੰ ਰਾਹ ਨਹੀ" ਵਿਖਾਉਂਦਾ। |
ਪਰੰਤੂ ਜਿਹੜੇ ਲੋਕ ਆਪਣੀ ਪੂੰਜੀ ਨੂੰ ਅੱਲਾਹ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਅਤੇ ਆਪਣੇ ਆਪ ਵਿਚ ਸਥਿੱਰਤਾ ਲਿਆਉਣ ਲਈ ਪੂਰੇ ਮਨ ਨਾਲ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਇੱਕ ਬਾਗ਼ ਵਾਂਗ ਹੈ, ਜਿਹੜਾ ਉਚਾਈ ਉੱਪਰ ਹੋਵੇ। ਉਸ ਉੱਪਰ ਮੌਲ੍ਹੇਧਾਰ ਮੀਂਹ ਪਵੇ ਤਾਂ ਉਸ ਨੂੰ ਚੁੱਗਣਾ ਫ਼ਲ ਲੱਗੇ। ਜੇਕਰ ਜ਼ਿਆਦਾ ਮੀਂਹ ਨਾ ਪਵੇ ਤਾਂ ਹਲਕੀ ਫੁਹਾਰ ਵੀ ਵਧੀਆ ਹੈ। ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਦੇਖ ਰਿਹਾ ਹੈ। |
ਕੀ ਤੁਹਾਡੇ ਵਿਚੋਂ ਕੋਈ ਇਹ ਪਸੰਦ ਕਰਦਾ ਹੈ ਕਿ ਉਸ ਦੇ ਕੋਲ ਖਜ਼ੂਰਾਂ ਅਤੇ ਅੰਗੂਰਾਂ ਦਾ ਇੱਕ ਬਾਗ਼ ਹੋਵੇ, ਉਸ ਦੇ ਥੱਲੇ ਨਹਿਰਾਂ ਵੱਗ ਰਹੀਆ ਹੋਣ। ਉਸ ਵਿਚੋਂ’ ਉਨ੍ਹਾਂ ਲਈ ਹਰ ਪ੍ਰਕਾਰ ਦੇ ਫ਼ਲ ਹੋਣ। ਅਤੇ ਉਹ ਬੁੱਢਾ ਹੋ ਜਾਏ ਉਸ ਦੇ ਬੱਚੇ ਵੀ ਹਾਲੇ ਕਮਜ਼ੋਰ ਹੋਣ। ਉਦੋਂ ਉਸ ਬਾਗ਼ ਉੱਪਰ ਇੱਕ ਵਰੋਲਾ ਆਏ ਜਿਸ ਵਿਚ ਅੱਗ ਹੋਵੇ। ਫਿਰ ਉਹ ਬਾਗ਼ ਸੜ ਜਾਏ। ਅੱਲਾਹ ਇਸ ਤਰ੍ਹਾਂ ਤੁਹਾਡੇ ਲਈ ਖੌਲ੍ਹ ਕੇ ਨਿਸ਼ਾਨੀਆਂ ਬਿਆਨ ਕਰਦਾ ਹੈ “ਤਾਂ ਜੋ ਤੁਸੀਂ ਚਿੰਤਨ ਕਰੋ। |
ਹੇ ਈਮਾਨ ਵਾਲਿਓ! ਆਪਣੀ ਕਮਾਈ ਵਿਚੋਂ ਸਭ ਤੋਂ ਚੰਗੀ ਚੀਜ਼ ਨੂੰ ਖਰਚ ਕਰੋ ਅਤੇ ਉਸ ਵਿਚੋਂ ਜੋ ਅਸੀਂ ਤੁਹਾਡੇ ਲਈ ਧਰਤੀ ਉੱਤੇ ਪੈਦਾ ਕੀਤਾ ਹੈ। ਬੇਕਾਰ ਚੀਜ਼ਾਂ ਦਾ ਇਰਾਦਾ ਨਾ ਕਰੋ ਕਿ ਉਸ ਵਿਚੋਂ ਖਰਚ ਕਰੋ। ਹਾਲਾਂਕਿ ਤੁਸੀਂ ਖ਼ੂਦ ਵੀ ਇਨ੍ਹਾਂ ਨੂੰ ਲੈਣ ਵਾਲੇ ਨਹੀਂ ਸਿਵਾਏ ਇਸ ਦੇ ਕਿ ਅਣਦੇਖੀ ਕਰ ਜਾਉ। ਜਾਣ ਲਉ ਕਿ ਅੱਲਾਹ ਬੇਪ੍ਰਵਾਹ ਹੈ। ਖੂਬੀਆਂ ਵਾਲਾ ਹੈ। |
ਸ਼ੈਤਾਨ ਤੁਹਾਨੂੰ ਕੰਗਾਲੀ ਤੋਂ ਡਰਾਉਂਦਾ ਹੈ ਅਤੇ ਅਸ਼ਲੀਲਤਾ ਦਾ ਆਦੇਸ਼ ਦਿੰਦਾ ਹੈ। ਅੱਲਾਹ ਵਾਅਦਾ ਕਰਦਾ ਹੈ ਆਪਣੀ ਕਿਰਪਾ ਅਤੇ ਮੁਆਫ਼ੀ ਦਾ। ਅੱਲਾਹ ਵਿਆਪਕਤਾ ਵਾਲਾ ਹੈ ਅਤੇ ਜਾਣਨ ਵਾਲਾ ਹੈ। |
ਅੱਲਾਹ ਜਿਸ ਨੂੰ ਚਾਹੁੰਦਾ ਹੈ ਬਿਬੇਕ ਦੇ ਦਿੰਦਾ ਹੈ ਅਤੇ ਜਿਸ ਨੂੰ ਸ਼ਿਬੇਕ ਮਿਲਿਆ ਉਸ ਨੂੰ ਵੱਡੀ ਦੌਲਤ ਮਿਲ ਗਈ। ਅਤੇ ਮਾਰਗ ਦਰਸ਼ਨ ਉਹ ਹੀ ਪ੍ਰਾਪਤ ਕਰਦੇ ਹਨ ਜੋ ਅਕਲ ਵਾਲੇ ਹਨ। |
ਤੁਸੀਂ ਜੋ ਖਰਚ ਕਰਦੇ ਹੋ ਅਤੇ ਜੋ ਸੁੱਖਣਾ ਮੰਨਦੇ ਹੋ, ਅੱਲਾਹ ਉਸ ਨੂੰ ਜਾਣਦਾ ਹੈ। ਅਤਿਆਚਾਰੀਆਂ ਦਾ ਕੋਈ ਸਹਾਇਕ ਨਹੀਂ। |
ਜੇਕਰ ਤੁਸੀਂ ਆਪਣੇ ਦਾਨ ਪ੍ਰਗਟ ਰੂਪ ਵਿਚ ਦੇਵੋ ਤਾਂ ਵੀ ਚੰਗਾ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਗੁਪਤ ਰੂਪ ਵਿਚ ਗਰੀਬ ਲੋਕਾਂ ਨੂੰ ਦੇਵੇਂ ਤਾਂ ਇਹ ਤੁਹਾਡੇ ਲਈ ਜ਼ਿਆਵਾ ਵਧੀਆ ਹੈ। ਅੱਲਾਹ ਤੁਹਾਡੇ ਪਾਪਾਂ ਨੂੰ ਦੂਰ ਕਰ ਦੇਵੇਗਾ ਅਤੇ ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ। |
ਉਨ੍ਹਾਂ ਨੂੰ ਚੰਗੇ ਰਾਹ ਉੱਪਰ ਲਿਆਉਣਾ ਤੁਹਾਡੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਪ੍ਰਦਾਨ ਕਰਦਾ ਹੈ। ਅਤੇ ਤੁਸੀਂ ਜਿਹੜਾ ਧਨ ਖਰਚ ਕਰੋਗੇ ਆਪਣੇ ਲਈ ਹੀ ਖਰਚ ਕਰੌਗੇ। ਤੁਸੀਂ ਨਾ ਖਰਚ ਕਰੋ। ਪਰ ਅੱਲਾਹ ਦੀ ਪ੍ਰਸੰਨਤਾ ਲਈ ਤੁਸੀਂ ਜਿਹੜਾ ਧਨ ਖਰਚ ਕਰੋਗੇ। ਉਹ ਤੁਹਾਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਤੁਹਾਡੇ ਲਈ ਉਸ ਵਿਚ ਕਦੇ ਕਮੀ ਨਹੀਂ ਕੀਤੀ ਜਾਵੇਗੀ। |
ਦਾਨ ਉਨ੍ਹਾਂ ਜ਼ਰੂਰਤ ਮੰਦਾਂ ਲਈ ਹੈ, ਜੋ ਅੱਲਾਹ ਦੇ ਰਾਹ ਵਿਚ ਘਿਰ ਗਏ ਹੋਣ ਕਿ ਆਪਣੀ ਵਿਅਕਤੀਗਤ ਜੀਵਕਾ ਦੇ ਲਈ ਧਰਤੀ ਤੋਂ ਚੌੜ-ਭੱਜ ਨਹੀਂ ਕਰ ਸਕਦੇ। ਅਣਜਾਣ ਬੰਦਾ ਉਸ ਨੂੰ ਧਨਵਾਨ ਸਮਝਦਾ ਹੈ, ਉਨ੍ਹਾਂ ਦੇ ਨਾ ਮੰਗਣ ਦੇ ਕਾਰਨ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਰੂਪ ਵਿਚ ਪਛਾਣ ਸਕਦੇ ਹੋ। ਉਹ ਲੋਕਾਂ ਨਾਲ ਲਿਪਟ ਕੇ ਨਹੀਂ ਮੰਗਦੇ। ਜਿਹੜਾ ਧਨ ਤੁਸੀਂ ਖਰਚ ਕਰੋਗੇ ਉਹ ਅੱਲਾਹ ਨੂੰ ਪਤਾ ਹੈ। |
ਜਿਹੜੇ ਲੋਕ ਆਪਣੀ ਪੂੰਜੀ ਨੂੰ ਰਾਤ ਅਤੇ ਦਿਨ ਛਿਪੇ ਅਤੇ ਖੁੱਲ੍ਹੇ ਵਿਚ ਖਰਜ਼ਦੇ ਹਨ ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਬਦਲਾ ਹੈ। ਉਨ੍ਹਾਂ ਲਈ ਨਾ ਡਰ ਹੈ ਤੇ ਨਾ ਹੀ ਉਹ ਦੁਖੀ ਹੋਣਗੇ। |
ਜਿਹੜੇ ਲੋਕ ਵਿਆਜ ਖਾਂਦੇ ਹਨ। ਉਹ ਕਿਆਮਤ ਵਿਚ ਨਹੀਂ ਉਠਣਗੇ ਪਰੰਤੂ ਉਸ ਬੰਦੇ ਦੀ ਤਰ੍ਹਾਂ ਜਿਸ ਨੂੰ ਸ਼ੈਤਾਨ ਨੇ ਛੂਹ ਕੇ ਕਮਲਾ ਬਣਾ ਦਿੱਤਾ ਹੋਵੇ ਇਹ ਇਸ ਲਈ ਕਿ ਉਨ੍ਹਾਂ ਨੇ ਕਿਹਾ, ਕਿ ਵਪਾਰ ਕਰਨਾ ਵੀ ਅਜਿਹਾ ਹੀ ਹੈ। ਜਿਵੇਂ ਵਿਆਜ ਲੈਣਾ ਜਦੋਂ ਕਿ ਅੱਲਾਹ ਨੇ ਵਪਾਰ ਨੂੰ ਹਲਾਲ (ਜਾਇਜ਼) ਠਹਿਰਾਇਆ ਹੈ ਅਤੇ ਵਿਆਜ ਨੂੰ ਹਰਾਮ (ਨਜਾਇਜ਼)? ਠਹਿਰਾਇਆ ਹੈ ਫਿਰ ਜਿਸ ਬੰਦੇ ਦੇ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਪਹੁੰਚੀ ਅਤੇ ਉਹ ਰੁੱਕ ਗਿਆ ਤਾਂ ਜੋ ਕੁਝ ਉਹ ਲੈ ਜ਼ੁੱਕਾ ਉਹ ਉਸ ਦੇ ਲਈ ਹੀ ਹੈ। ਉਸ ਦਾ ਮਾਮਲਾ ਅੱਲਾਹ ਦੇ ਹਵਾਲੇ ਹੈ ਅਤੇ ਜਿਹੜਾ ਬੰਦਾ ਫਿਰ ਉਹੀ ਕਰੇ ਤਾਂ ਉਹ ਨਰਕ ਵਾਲੇ ਹਨ। ਉਹ ਉਸ ਵਿਚ ਹਮੇਸ਼ਾ ਰਹਿਣਗੇ। |
يَمْحَقُ اللَّهُ الرِّبَا وَيُرْبِي الصَّدَقَاتِ ۗ وَاللَّهُ لَا يُحِبُّ كُلَّ كَفَّارٍ أَثِيمٍ(276) ਅੱਲਾਹ ਵਿਆਜ ਨੂੰ ਘਟਾਉਂਦਾ ਹੈ ਅਤੇ ਦਾਨ ਨੂੰ ਵਧਾਉਂਦਾ ਹੈ। ਅੱਲਾਹ ਅਕ੍ਰਿਤਘਣਾ ਅਤੇ ਪਾਪੀਆਂ ਨੂੰ ਪਸੰਦ ਨਹੀਂ ਕਰਦਾ। |
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਤੇ ਨਮਾਜ਼ ਦੀ ਪਾਬੰਦੀ ਕੀਤੀ ਅਤੇ ਜ਼ਕਾਤ ਅਦਾ ਕੀਤੀ ਉਨ੍ਹਾਂ ਦੇ ਲਈ ਉਨ੍ਹਾਂ ਦੇ ਰੱਬ ਦੇ ਕੋਲ ਉਸ ਦਾ ਬਦਲਾ ਹੈ। ਉਨ੍ਹਾਂ ਲਈ ਨਾ ਕੋਈ ਡਰ ਹੈ ਅਤੇ ਨਾ ਉਹ ਦੁਖੀ ਹੋਣਗੇ। |
ਹੇ ਈਮਾਨ ਵਾਲਿਓ ! ਅੱਲਾਹ ਤੋਂ ਡਰੋ ਅਤੇ ਜੋ ਵਿਆਜ ਬਾਕੀ ਰਹਿ ਗਿਆ ਉਸ ਨੂੰ ਛੱਡ ਦਿਓ ਜੇਕਰ ਤੁਸੀਂ ਮੌਮਿਨ (ਅੱਲਾਹ ਵਿਚ ਵਿਸ਼ਵਾਸ਼ ਰੱਖਣ ਵਾਲੇ) ਹੋ। |
ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਾਵਧਾਨ ਹੋ ਜਾਉਂ। ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਯੁੱਧ ਦੀ ਘੋਸ਼ਣਾ ਹੈ। ਅਤੇ ਜੇਕਰ ਤੂਸੀਂ’ ਤੌਬਾ ਕਰ ਲਵੋ ਤਾਂ ਮੂਲਧਨ ਦੇ ਤੁਸੀਂ ਅਧਿਕਾਰੀ ਹੋ, ਨਾ ਤੁਸੀਂ ਕਿਸੇ ਉੱਪਰ ਅਨਿਆਇ ਕਰੋ ਅਤੇ ਨਾ ਤੁਹਾਡੇ ਉੱਪਰ ਨਾ-ਇਨਸਾਫੀ ਕੀਤੀ ਜਾਵੇ। |
ਜੇਕਰ ਇੱਕ ਬੰਦਾ ਗਰੀਬ ਹੈ, ਤਾਂ ਉਸ ਨੂੰ ਸੰਪਨਤਾ ਆਉਣ ਤੱਕ ਸਮਾਂ ਦਿਉਂ। ਜੇਕਰ ਮੁਆਫ਼ ਕਰ ਦੇਵੋ ਤਾਂ ਇਹ ਤੁਹਾਡੇ ਨਹੀਂ ਜ਼ਿਆਦਾ ਵਧੀਆ ਹੈ, ਜੇਕਰ ਤੁਸੀਂ ਸਮਝੋ। |
ਅਤੇ ਉਸ ਦਿਨ ਤੋਂ ਡਰੋ ਜਿਸ ਦਿਨ ਤੁਸੀਂ ਅੱਲਾਹ ਵੱਲ ਮੋੜੇ ਜਾਉਗੇ, ਫਿਰ ਹਰੇਕ ਬੰਦੇ ਨੂੰ ਉਸ ਦਾ ਕੀਤਾ ਹੋਇਆ ਪੂਰਾ ਪੂਰਾ ਬਦਲਾ ਮਿਲ ਜਾਏਗਾ ਅਤੇ ਉਨ੍ਹਾਂ ਉੱਪਰ ਅਨਿਆਇ ਨਹੀ” ਹੋਵੇਗਾ। |
ਹੇ ਈਮਾਨ ਵਾਲਿਓ! ਜੇਕਰ ਤੁਸੀ’ ਕਿਸੇ ਨਿਰਧਾਰਿਤ ਸਮੇਂ ਲਈ ਉਧਾਰ ਦਾ ਲੈਣ ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ। ਤੁਹਾਡੇ ਵਿਚੋ ਕੋਈ ਲਿਖਣ ਵਾਲਾ ਨਿਆਇ ਦੇ ਨਾਲ ਉਸ ਨੂੰ ਲਿਖੇ। ਲਿਖਣ ਵਾਲਾ ਲਿਖਣ ਤੋਂ’ ਮਨ੍ਹਾਂ ਨਾ ਕਰੇ, ਜਿਵੇਂ ਅੱਲਾਹ ਨੇ ਉਸ ਨੂੰ ਸਿਖਾਇਆ ਉਸੇ ਤਰ੍ਹਾਂ ਉਸ ਨੂੰ ਚਾਹੀਦਾ ਹੈ ਕਿ ਉਹ ਲਿਖ ਦੇਵੇ। ਉਹ ਵਿਅਕਤੀ ਲਿਖਵਾਏ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ ਅਤੇ ਉਹ ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਉਹ ਉਸ ਵਿਚ ਕੋਈ ਕਮੀ ਨਾ ਕਰੇ। ਜੇਕਰ ਉਹ ਵਿਅਕਤੀ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ, ਮੂਰਖ ਹੋਵੇ ਜਾਂ ਕਮਜੋਰ ਹੋਵੇ ਜਾਂ ਖੁਦ ਲਿਖਵਾਉਣ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦਾ ਮੁਖ਼ਤਿਆਰ ਨਿਆਂ ਦੇ ਨਾਲ ਲਿਖਵਾ ਦੇਵੇ ਅਤੇ ਆਪਣੇ ਆਦਮੀਆਂ ਵਿਚੋਂ ਦੋ ਬੰਦਿਆਂ ਨੂੰ ਗਵਾਹ ਬਣਾ ਲਵੋ। ਜੇਕਰ ਦੋ ਮਰਦ ਨਾ ਹੋਣ ਤਾਂ ਫਿਰ ਇੱਕ ਮਰਦ ਅਤੇ ਦੋ ਔਰਤਾਂ ਉਨ੍ਹਾਂ ਲੋਕਾਂ ਵਿਚੋਂ’ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਤਾਂ ਕਿ ਜੇਕਰ ਇੱਕ ਔਰਤ ਕੁੱਲ ਜਾਏ ਤਾਂ ਦੂਸਰੀ ਉਸ ਨੂੰ ਯਾਦ ਕਰਵਾ ਦੇਵੇ। ਗਵਾਹ ਮਨ੍ਹਾ ਨਾ ਕਰਨ ਜਦੋਂ ਉਹ ਬੁਲਾਏ ਜਾਣ। ਲੈਣ ਦੇਣ ਛੋਟਾ ਹੋਵੇ ਜਾਂ ਵੱਡਾ ਸਮਾਂ ਨਿਰਧਾਰਿਤ ਕਰਨ ਦੇ ਨਾਲ ਉਸ ਨੂੰ ਲਿਖਣ ਵਿਚ ਸੁਸਤੀ ਨਾ ਕਰੋ। ਇਹ ਲਿਖ ਲੈਣਾ ਅੱਲਾਹ ਦੇ ਨੇੜੇ ਜਿਆਦਾ ਇਨਸਾਫ ਹੈ ਅਤੇ ਗਵਾਹੀ ਨੂੰ ਜ਼ਿਆਦਾ ਵਿਸ਼ਵਾਸ਼ ਯੋਗ ਰੱਖਣ ਵਾਲਾ ਹੈ ਅਤੇ ਜ਼ਿਆਦਾ ਅਨੁਮਾਨ ਹੈ ਕਿ ਤੁਸੀਂ ਸ਼ੱਕ ਵਿਚ ਨਾ ਪਵੋਂ। ਪਰ ਜੇਕਰ ਕੋਈ ਲੈਣ ਦੇਣ ਹੱਥ ਦੇ ਹੱਥ ਹੋਵੇ ਜਿਵੇਂ ਕਿ ਤੁਸੀਂ ਅਕਸਰ ਕਰਦੇ ਹੋ ਤਾਂ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਕਿ ਤੁਸੀਂ ਉਸ ਨੂੰ ਨਾ ਲਿਖੋ। ਪਰ ਜਦੋਂ ਤੁਸੀਂ ਸੌਦਾ ਕਰੋ ਤਾਂ ਗਵਾਹ ਬਣਾ ਲਿਆ ਕਰੋ। ਕਿਸੇ ਲਿਖਣ ਵਾਲੇ ਨੂੰ ਜਾਂ ਗਵਾਹ ਨੂੰ ਦੁੱਖ ਨਾ ਦਿੱਤਾ ਜਾਏ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਲਈ ਇਹ ਬੜੇ ਪਾਪ ਦੀ ਗੱਲ ਹੋਵੇਗੀ। ਅੱਲਾਹ ਤੋਂ ਡਰੋ ਅੱਲਾਹ ਤੁਹਾਨੂੰ ਸਿਖਾਉਂਦਾ ਹੈ ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
ਅਤੇ ਜੇਕਰ ਤੁਸੀਂ ਯਾਤਰਾ ਤੇ ਹੋ ਤਾਂ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਗਹਿਣੇ ਰੱਖਣ ਦੀਆਂ ਚੀਜ਼ਾਂ ਗਹਿਣੇ ਰੱਖ ਕੇ ਮਾਮਲਾ ਕੀਤਾ ਜਾਏ। ਜੇਕਰ ਇੱਕ ਬੰਦਾ ਦੂਸਰੇ ਬੰਦੇ ਤੇ ਵਿਸ਼ਵਾਸ਼ ਕਰਦਾ ਹੋਵੇ ਤਾਂ ਚਾਹੀਦਾ ਹੈ ਜਿਸ ਉੱਪਰ ਵਿਸ਼ਵਾਸ਼ ਕੀਤਾ ਹੋਵੇ, ਉਹ ਵਿਸ਼ਵਾਸ਼ ਨੂੰ ਪੂਰਾ ਕਰੇ। ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਗਵਾਹੀ ਨੂੰ ਨਾ ਛੂੰਪਾਉ। ਜਿਹੜਾ ਬੰਦਾ ਛੁਪਾਏਗਾ ਉਹ ਦਿਲ ਦਾ ਅਪਰਾਧੀ ਹੋ ਜਾਵੇਗਾ। ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ। |
ਅੱਲਾਹ ਦਾ ਹੀ ਹੈ, ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਜੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਪ੍ਰਗਟ ਕਰੋ ਜਾਂ ਛੂਪਾ ਲਵੋਂ ਅੱਲਾਹ ਤੁਹਾਡੇ ਤੋਂ ਉਸ ਦਾ ਪੂਰਾ ਬਿਊਰਾ ਲਵੇਗਾ। ਫਿਰ ਉਹ ਜਿਸ ਨੂੰ ਚਾਹੇਗਾ ਮੁਆਫ਼ ਕਰੇਗਾ ਅਤੇ ਜਿਸ ਨੂੰ ਚਾਹੇਗਾ ਸਜ਼ਾ ਦੇਵੇਗਾ। ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
ਰਸੂਲ ਈਮਾਨ ਲਿਆਇਆ ਹੈ, ਉਸ ਉੱਪਰ ਜੋ ਉਸ ਦੇ ਪਾਲਣਹਾਰ ਦੇ ਵੱਲੋਂ ਉਸ ਉੱਪਰ ਨਾਜ਼ਿਲ ਹੋਇਆ ਹੈ। ਅਤੇ ਮੁਸਲਮਾਨ ਵੀ ਉਸ ਉੱਪਰ ਈਮਾਨ ਲਿਆਏ ਹਨ। ਸਭ ਈਮਾਨ ਲਿਆਏ ਹਨ ਅੱਲਾਹ ਉੱਪਰ , ਉਸ ਦੇ ਫ਼ਰਿਸ਼ਤਿਆਂ ਉੱਪਰ , ਉਸ ਦੀਆਂ ਕਿਤਾਬਾਂ ਉੱਪਰ ਅਤੇ ਉਸ ਦੇ ਰਸੂਲਾਂ ਉੱਪਰ। ਅਸੀਂ ਉਨ੍ਹਾਂ ਦੇ ਰਸੂਲਾਂ ਵਿਚੋਂ ਕਿਸੇ ਵਿਚ ਫਰਕ ਨਹੀਂ ਕਰਦੇ ਅਤੇ ਉਹ ਕਹਿੰਦੇ ਹਨ ਕਿ ਅਸੀਂ ਸੁਣਿਆ ਅਤੇ ਮੰਨਿਆ। ਅਸੀਂ ਤੁਹਾਡੇ ਤੋਂ ਮੁਆਫ਼ੀ ਚਾਹੁੰਦੇ ਹਾਂ, ਹੇ ਸਾਡੇ ਪਾਲਣਹਾਰ! ਤੇਰੀ ਹੀ ਤਰਫ਼ ਅਸੀਂ ਮੁੜਨਾ ਹੈ। |
ਅੱਲਾਹ ਕਿਸੇ ਉੱਪਰ ਜ਼ਿੰਮੇਵਾਰੀ ਦਾ ਭਾਰ ਨਹੀਂ ਪਾਉਂਦਾ। ਪਰੰਤੂ ਉਸਦੀ ਸਹਿਣਸ਼ਕਤੀ ਦੇ ਅਨੁਸਾਰ (ਹੀ ਪਾਉਂਦਾ ਹੈ)। ਉਸ ਨੂੰ ਉਹ ਹੀ ਮਿਲੇਗਾ ਜਿਹੜਾ ਉਸ ਨੇ ਕਮਾਇਆ ਅਤੇ ਉਸ ਉੱਪਰ ਪਵੇਗਾ ਜੋ ਉਸ ਨੇ ਕੀਤਾ। ਹੇ ਸਾਡੇ ਪਾਲਣਹਾਰ! ਜੇਕਰ ਅਸੀਂ ਭੂਲੀਏ ਜਾਂ ਅਸੀਂ ਗਲਤੀ ਕਰ ਜਾਈਏ ਤਾਂ ਸਾਨੂੰ ਨਾ ਫੜ੍ਹੀਂ। ਹੇ ਸਾਡੇ ਪਾਲਣਹਾਰ! ਸਾਡੇ ਉੱਪਰ ਭਾਰ ਨਾ ਪਾ ਜਿਹੋ ਜਿਹਾ ਤੁਸੀਂ ਪਹਿਲਾਂ ਹੋ ਚ਼ੁਕਿਆਂ ਉੱਪਰ ਭਾਰ ਪਾਇਆ। ਹੇ ਸਾਡੇ ਪਾਲਣਹਾਰ! ਸਾਡੇ ਤੋਂ ਉਹ ਨਾ ਚੁੱਕਵਾ ਜਿਸ ਨੂੰ ਚੁੱਕਣ ਦੀ ਸਮਰੱਥਾ ਸਾਡੇ ਵਿਚ ਨਹੀਂ। ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉੱਪਰ ਰਹਿਮ ਕਰ। ਤੂੰ ਸਾਡਾ ਕੰਮ ਬਣਾਉਣ ਵਾਲਾ ਹੈਂ। ਫਿਰ ਅਵੱਗਿਆਕਾਰੀਆਂ ਦੇ ਮੁਕਾਬਲੇ ਸਾਡੀ ਸਹਾਇਤਾ ਕਰ। |
More surahs in Punjabi:
Download surah Al-Baqarah with the voice of the most famous Quran reciters :
surah Al-Baqarah mp3 : choose the reciter to listen and download the chapter Al-Baqarah Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب