Surah Al-Kahf with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Kahf | الكهف - Ayat Count 110 - The number of the surah in moshaf: 18 - The meaning of the surah in English: The Cave.

الْحَمْدُ لِلَّهِ الَّذِي أَنزَلَ عَلَىٰ عَبْدِهِ الْكِتَابَ وَلَمْ يَجْعَل لَّهُ عِوَجًا ۜ(1)

 ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਜਿਸ ਨੇ ਆਪਣੇ ਬੰਦੇ (ਮੁਹੰਮਦ) ਉੱਪਰ ਕਿਤਾਬ ਉਤਾਰੀ ਅਤੇ ਉਸ ਵਿਚ ਕੋਈ ਗੁੰਝਲ ਨਹੀਂ ਰੱਖੀ।

قَيِّمًا لِّيُنذِرَ بَأْسًا شَدِيدًا مِّن لَّدُنْهُ وَيُبَشِّرَ الْمُؤْمِنِينَ الَّذِينَ يَعْمَلُونَ الصَّالِحَاتِ أَنَّ لَهُمْ أَجْرًا حَسَنًا(2)

 ਸੰਪੂਰਨ ਤੌਰ ਤੇ ਕਿ ਉਹ ਅੱਲਾਹ ਦੇ ਵੱਲੋਂ ਸਖ਼ਤ ਸਜ਼ਾ ਤੋਂ ਸਾਵਧਾਨ ਕਰ ਦੇਵੇ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦੇਵੋ ਜਿਹੜੇ ਚੰਗੇ ਕਰਮ ਕਰਦੇ ਹਨ, ਉਨ੍ਹਾਂ ਲਈ ਚੰਗਾ ਬਦਲਾ ਹੈ।

مَّاكِثِينَ فِيهِ أَبَدًا(3)

 ਉਹ ਉਸ ਵਿਚ ਹਮੇਸ਼ਾ ਰਹਿਣਗੇ।

وَيُنذِرَ الَّذِينَ قَالُوا اتَّخَذَ اللَّهُ وَلَدًا(4)

 ਅਤੇ ਉਨ੍ਹਾਂ ਲੋਕਾਂ ਨੂੰ ਭੈਅ ਭੀਤ ਕਰ ਦਿਉਂ ਜਿਹੜੇ ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ।

مَّا لَهُم بِهِ مِنْ عِلْمٍ وَلَا لِآبَائِهِمْ ۚ كَبُرَتْ كَلِمَةً تَخْرُجُ مِنْ أَفْوَاهِهِمْ ۚ إِن يَقُولُونَ إِلَّا كَذِبًا(5)

 ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਅਤੇ ਨਾ ਉਨ੍ਹਾਂ ਦੇ ਪਿਉ ਦਾਦਿਆਂ ਨੂੰ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਨ੍ਹਾਂ ਦੇ ਮੂੰਹ ਵਿਚੋਂ ਨਿਕਲ ਰਹੀ ਹੈ। ਉਹ ਸਿਰਫ਼ ਝੂਠ ਆਖਦੇ ਹਨ।

فَلَعَلَّكَ بَاخِعٌ نَّفْسَكَ عَلَىٰ آثَارِهِمْ إِن لَّمْ يُؤْمِنُوا بِهَٰذَا الْحَدِيثِ أَسَفًا(6)

 ਜਾਪਦਾ ਹੈ ਤੁਸੀਂ ਉਨ੍ਹਾਂ ਤੋਂ ਪਿੱਛੋਂ ਦੁੱਖ ਨਾਲ ਆਪਣੇ ਆਪ ਨੂੰ ਨਸ਼ਟ ਕਰ ਦੇਵੋਗੇ। ਜੇਕਰ ਉਹ ਇਸ ਗੱਲ ਉੱਪਰ ਈਮਾਨ ਨਾ ਲਿਆਏ।

إِنَّا جَعَلْنَا مَا عَلَى الْأَرْضِ زِينَةً لَّهَا لِنَبْلُوَهُمْ أَيُّهُمْ أَحْسَنُ عَمَلًا(7)

 ਜੋ ਕੁਝ ਧਰਤੀ ਉੱਪਰ ਹੈ, ਉਨ੍ਹਾਂ ਨੂੰ ਅਸੀਂ ਧਰਤੀ ਦਾ ਸ਼ਿੰਗਾਰ ਬਣਾਇਆ ਹੈ। ਤਾਂ ਕਿ ਅਸੀਂ ਲੋਕਾਂ ਨੂੰ ਪਰਖੀਏ ਕਿ ਉਨ੍ਹਾਂ ਵਿਚੋਂ ਕੌਣ ਚੰਗੇ ਕਰਮ ਕਰਨ ਵਾਲਾ ਹੈ।

وَإِنَّا لَجَاعِلُونَ مَا عَلَيْهَا صَعِيدًا جُرُزًا(8)

 ਅਤੇ ਅਸੀਂ ਧਰਤੀ ਦੀਆਂ ਸਾਰੀਆਂ ਵਸਤੂਆਂ ਨੂੰ ਇੱਕ ਪੱਧਰਾ ਮੈਦਾਨ ਬਣਾ ਦੇਵਾਂਗੇ।

أَمْ حَسِبْتَ أَنَّ أَصْحَابَ الْكَهْفِ وَالرَّقِيمِ كَانُوا مِنْ آيَاتِنَا عَجَبًا(9)

 ਕੀ ਤੁਸੀਂ ਸਮਝਦੇ ਹੋ ਕਿ ਗੁਫ਼ਾ ਤੇ ਪਹਾੜ ਵਾਲੇ ਸਾਡੀਆਂ ਨਿਸ਼ਾਨੀਆਂ ਵਿਚ ਬਹੁਤ ਅਹਿਮ ਨਿਸ਼ਾਨੀਆਂ ਸੀ।

إِذْ أَوَى الْفِتْيَةُ إِلَى الْكَهْفِ فَقَالُوا رَبَّنَا آتِنَا مِن لَّدُنكَ رَحْمَةً وَهَيِّئْ لَنَا مِنْ أَمْرِنَا رَشَدًا(10)

 ਜਦੋਂ ਉਨ੍ਹਾਂ ਨੋਜਵਾਨਾਂ ਨੇ ਗੁਫ਼ਾ ਵਿਚ ਸ਼ਰਣ ਲਈ ਫਿਰ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਪਾਲਣਹਾਰ! ਸਾਨੂੰ ਆਪਣੇ ਕੋਲੋਂ ਰਹਿਮ ਦੀ ਬਖਸ਼ਿਸ਼ ਕਰ, ਅਤੇ ਸਾਡੇ ਮਾਮਲੇ ਨੂੰ ਠੀਕ ਕਰਦੇ।

فَضَرَبْنَا عَلَىٰ آذَانِهِمْ فِي الْكَهْفِ سِنِينَ عَدَدًا(11)

 ਇਸ ਲਈ ਅਸੀਂ ਗੁਫ਼ਾ ਵਿਚ ਉਨ੍ਹਾਂ ਦੇ ਕੰਮ ਵਿਚ ਸਾਲਾਂ ਤੱਕ ਨੀਂਦ ਦਾ ਪਰਦਾ ਪਾ ਦਿੱਤਾ।

ثُمَّ بَعَثْنَاهُمْ لِنَعْلَمَ أَيُّ الْحِزْبَيْنِ أَحْصَىٰ لِمَا لَبِثُوا أَمَدًا(12)

 ਫਿਰ ਅਸੀਂ ਉਨ੍ਹਾਂ ਨੂੰ ਚੁੱਕਿਆ, ਤਾਂ ਕਿ ਅਸੀਂ ਪਤਾ ਕਰੀਏ ਕਿ ਦੋਵਾਂ ਵਰਗਾਂ ਵਿੱਚੋਂ ਕੌਣ ਰੁਕਣ ਦੇ ਸਮੇਂ ਦੀ ਜ਼ਿਆਦਾ ਅਤੇ ਸਹੀ ਗਿਣਤੀ ਕਰਦਾ ਹੈ।

نَّحْنُ نَقُصُّ عَلَيْكَ نَبَأَهُم بِالْحَقِّ ۚ إِنَّهُمْ فِتْيَةٌ آمَنُوا بِرَبِّهِمْ وَزِدْنَاهُمْ هُدًى(13)

 ਅਸੀਂ’ ਤੁਹਾਨੂੰ ਉਨ੍ਹਾਂ ਦੀ ਅਸਲੀਅਤ ਭਰਿਆ ਹਾਲ ਸੁਨਾਉਂਦੇ ਹਾਂ, ਉਹ ਕੁਝ ਨੋਜਵਾਨ ਸਨ ਜਿਹੜੇ ਆਪਣੇ ਰੱਬ ਉੱਪਰ ਈਮਾਨ ਲਿਆਏ ਅਤੇ ਅਸੀਂ ਉਨ੍ਹਾਂ ਦੀ ਹਟਾਇਤ ਵਿਚ ਹੋਰ ਜ਼ਿਆਦਾ ਵਿਕਾਸ ਪ੍ਰਦਾਨ ਕੀਤਾ।

وَرَبَطْنَا عَلَىٰ قُلُوبِهِمْ إِذْ قَامُوا فَقَالُوا رَبُّنَا رَبُّ السَّمَاوَاتِ وَالْأَرْضِ لَن نَّدْعُوَ مِن دُونِهِ إِلَٰهًا ۖ لَّقَدْ قُلْنَا إِذًا شَطَطًا(14)

 ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਦੋਂ ਕਿ ਉਹ ਉਠੇ ਅਤੇ ਕਿਹਾ ਕਿ ਸਾਡਾ ਰੱਬ ਉਹ ਹੀ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਹੈ। ਅਸੀਂ ਉਸ ਤੋਂ ਬਿਨ੍ਹਾਂ ਕਿਸੇ ਹੋਰ (ਰੱਬ) ਨੂੰ ਨਹੀ’ ਪੁਕਾਰਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਬਹੁਤ ਹੀ ਅਯੋਗ ਗੱਲ ਕਰਾਂਗੇ।

هَٰؤُلَاءِ قَوْمُنَا اتَّخَذُوا مِن دُونِهِ آلِهَةً ۖ لَّوْلَا يَأْتُونَ عَلَيْهِم بِسُلْطَانٍ بَيِّنٍ ۖ فَمَنْ أَظْلَمُ مِمَّنِ افْتَرَىٰ عَلَى اللَّهِ كَذِبًا(15)

 ਇਹ ਸਾਡੀ ਕੌਮ ਦੇ ਲੋਕਾਂ ਨੇ ਉਸ ਤੋਂ ਬਿਨ੍ਹਾਂ ਦੂਜੇ ਪੂਜਨੀਕ ਬਣਾ ਰੱਖੇ ਹਨ। ਇਹ ਉਨ੍ਹਾਂ ਦੇ ਪੱਖ ਵਿਚ ਸਪੱਸ਼ਟ ਦਲੀਲ ਕਿਉਂ ਨਹੀਂ ਲਿਆਉਂਦੇ। ਫਿਰ ਉਸ ਬੰਦੇ ਚੋਂ ਵੱਡਾ ਜ਼ਾਲਿਮ ਹੋਰ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਹੀ ਦੋਸ਼ ਲਾਵੇ।

وَإِذِ اعْتَزَلْتُمُوهُمْ وَمَا يَعْبُدُونَ إِلَّا اللَّهَ فَأْوُوا إِلَى الْكَهْفِ يَنشُرْ لَكُمْ رَبُّكُم مِّن رَّحْمَتِهِ وَيُهَيِّئْ لَكُم مِّنْ أَمْرِكُم مِّرْفَقًا(16)

 ਅਤੇ ਜਦੋਂ ਤੁਸੀਂ ਇਨ੍ਹਾਂ ਲੋਕਾਂ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਦੇ (ਅਖੌਤੀ) ਰੱਬਾਂ ਤੋਂ ਵੀ ਜਿਨ੍ਹਾਂ ਦੀ ਉਹ ਅੱਲਾਹ ਤੋਂ ਿਲ੍ਹਾਂ ਪੂਜਾ ਕਰਦੇ ਹਨ, ਤਾਂ ਹੁਣ ਚੱਲ ਕੇ ਗੁਫ਼ਾ ਵਿਚ ਸ਼ਰਣ ਲਵੋਂ ਤੁਹਾਡਾ ਰੱਬ ਤੁਹਾਡੇ ਉੱਪਰ ਆਪਣੀ ਕਿਰਪਾ ਕਰੇਗਾ। ਅਤੇ ਤੁਹਾਡੇ ਕੰਮ ਦੇ ਲਈ ਸਮੱਗਰੀ ਉਪਲੱਬਧ ਕਰੇਗਾ।

۞ وَتَرَى الشَّمْسَ إِذَا طَلَعَت تَّزَاوَرُ عَن كَهْفِهِمْ ذَاتَ الْيَمِينِ وَإِذَا غَرَبَت تَّقْرِضُهُمْ ذَاتَ الشِّمَالِ وَهُمْ فِي فَجْوَةٍ مِّنْهُ ۚ ذَٰلِكَ مِنْ آيَاتِ اللَّهِ ۗ مَن يَهْدِ اللَّهُ فَهُوَ الْمُهْتَدِ ۖ وَمَن يُضْلِلْ فَلَن تَجِدَ لَهُ وَلِيًّا مُّرْشِدًا(17)

 ਅਤੇ ਤੁਸੀਂ ਸੂਰਜ ਨੂੰ ਦੇਖਦੇ ਕਿ ਜਦੋਂ ਉਹ ਉਗਦਾ ਹੈ ਤਾਂ ਉਨ੍ਹਾਂ ਦੀ ਗੁਫ਼ਾ ਤੋਂ ਸੱਜੇ ਪਾਸੇ ਵੱਲ ਬਚਿਆ ਰਹਿੰਦਾ ਹੈ ਅਤੇ ਜਦੋਂ’ ਡੂਬਦਾ ਹੈ, ਤਾਂ ਉਸ ਤੋਂ ਖੱਬੇ ਪਾਸੇ ਵੱਲ ਨੂੰ ਖਿਸਕ ਜਾਂਦਾ ਹੈ। ਅਤੇ ਉਹ ਗੁਫ਼ਾ ਦੇ ਅੰਦਰ ਇੱਕ ਖੁੱਲ੍ਹੇ ਸਥਾਨ ਵਿਚ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿਚੋਂ ਹੈ। ਜਿਸ ਨੂੰ ਅੱਲਾਹ ਹਦਾਇਤ ਕਰੇ, ਉਹ ਹੀ ਮਾਰਗ ਦਰਸ਼ਨ ਪਾਉਣ ਵਾਲਾ ਹੈ। ਜਿਸ ਨੂੰ ਅੱਲਾਹ ਰਾਹ ਤੋਂ ਭਟਕਾ ਦੇਵੇ ਤਾਂ ਤੁਸੀਂ ਉਸ ਲਈ ਕੋਈ ਵੀ ਸਾਥੀ ਰਾਹ ਦੱਸਣ ਵਾਲਾ ਨਹੀਂ’ ਦੇਖੌਗੇ।

وَتَحْسَبُهُمْ أَيْقَاظًا وَهُمْ رُقُودٌ ۚ وَنُقَلِّبُهُمْ ذَاتَ الْيَمِينِ وَذَاتَ الشِّمَالِ ۖ وَكَلْبُهُم بَاسِطٌ ذِرَاعَيْهِ بِالْوَصِيدِ ۚ لَوِ اطَّلَعْتَ عَلَيْهِمْ لَوَلَّيْتَ مِنْهُمْ فِرَارًا وَلَمُلِئْتَ مِنْهُمْ رُعْبًا(18)

 ਅਤੇ ਤੁਸੀਂ ਉਨ੍ਹਾਂ ਨੂੰ ਦੇਖ ਕੇ ਇਹ ਸਮਝਦੇ ਹੋ ਕਿ ਉਹ ਜਾਗ ਰਹੇ ਹਨ, ਹਾਲਾਂਕਿ ਉਹ ਸੌਂ ਰਹੇ ਸੀ ਅਸੀਂ ਉਨ੍ਹਾਂ ਦਾ ਸੱਜੇ ਅਤੇ ਖੱਬੇ ਪਾਸਾ ਬਦਲਦੇ ਰਹਿੰਦੇ ਸੀ। ਉਨ੍ਹਾਂ ਦਾ ਕੁੱਤਾ ਗੁਫ਼ਾ ਦੇ ਮੂੰਹ ਉੱਪਰ ਦੋਵੇਂ ਹੱਥ ਫੈਲਾਅ ਕੇ ਬੈਠਾ ਸੀ। ਜੇਕਰ ਤੁਸੀਂ ਉਨ੍ਹਾਂ ਨੂੰ ਝਾਕ ਦੇ ਦੇਖਦੇ ਤਾਂ ਉਨ੍ਹਾਂ ਤੋਂ ਮੂੰਹ ਭੁਆ ਕੇ ਭੱਜ ਜਾਂਦੇ ਅਤੇ ਤੁਹਾਡੇ ਅੰਦਰ ਉਨ੍ਹਾਂ ਦਾ ਡਰ ਬੈਠ ਜਾਂਦਾ।

وَكَذَٰلِكَ بَعَثْنَاهُمْ لِيَتَسَاءَلُوا بَيْنَهُمْ ۚ قَالَ قَائِلٌ مِّنْهُمْ كَمْ لَبِثْتُمْ ۖ قَالُوا لَبِثْنَا يَوْمًا أَوْ بَعْضَ يَوْمٍ ۚ قَالُوا رَبُّكُمْ أَعْلَمُ بِمَا لَبِثْتُمْ فَابْعَثُوا أَحَدَكُم بِوَرِقِكُمْ هَٰذِهِ إِلَى الْمَدِينَةِ فَلْيَنظُرْ أَيُّهَا أَزْكَىٰ طَعَامًا فَلْيَأْتِكُم بِرِزْقٍ مِّنْهُ وَلْيَتَلَطَّفْ وَلَا يُشْعِرَنَّ بِكُمْ أَحَدًا(19)

 ਅਤੇ ਇਸੇ ਤਰ੍ਹਾਂ ਹੀ ਅਸੀਂ ਉਨ੍ਹਾਂ ਨੂੰ ਜਗਾਇਆ ਤਾਂ ਕਿ ਉਹ ਆਪਿਸ ਵਿਚ ਪੁੱਛ ਗਿੱਛ ਕਰਨ। ਉਨ੍ਹਾਂ ਵਿਚੋਂ ਇੱਕ ਕਹਿਣ ਵਾਲੇ ਨੇ ਕਿਹਾ, ਕਿ ਤੁਸੀਂ’ ਕਿੰਨੀ ਦੇਰ ਇਥੇ ਰੁਕੇ। ਉਨ੍ਹਾਂ ਨੇ ਕਿਹਾ ਕਿ ਅਸੀ’ ਦਿਨ ਜਾਂ ਇੱਕ ਦਿਨ ਤੋਂ ਘੱਟ ਰੁਕੇ ਹੋਵਾਂਗੇ। ਉਹ ਕਹਿਣ ਲੱਗੇ ਕਿ ਅੱਲਾਹ ਹੀ ਬੇਹਤਰ ਜਾਣਦਾ ਹੈ, ਕਿ ਤੁਸੀਂ ਕਿੰਨੀ ਵੇਰ ਇੱਥੇ ਰਹੇ। ਇਸ ਲਈ ਆਪਣੇ ਲੋਕਾਂ ਵਿਚੋਂ ਕਿਸੇ ਨੂੰ ਵੀ ਇਹ ਚਾਂਦੀ ਦਾ ਸਿੱਕਾ ਦੇ ਕੇ ਸ਼ਹਿਰ ਭੇਜੋ, ਤਾਂ ਕਿ ਉਹ ਵੇਖਣ ਕਿ ਪਵਿੱਤਰ ਭੋਜਨ ਕਿੱਥੋਂ ਮਿਲਦਾ ਹੈ ਅਤੇ ਤੁਹਾਡੇ ਲਈ ਉਸ ਵਿਚੋਂ ਕੁਝ ਭੋਜਨ ਲਿਆਉਣ। ਅਤੇ ਉਹ ਸਾਵਧਾਨੀ ਨਾਲ ਜਾਣ ਅਤੇ ਕਿਸੇ ਨੂੰ ਵੀ ਤੁਹਾਡੀ ਖ਼ਬਰ ਨਾ ਹੋਣ ਦੇਣ।

إِنَّهُمْ إِن يَظْهَرُوا عَلَيْكُمْ يَرْجُمُوكُمْ أَوْ يُعِيدُوكُمْ فِي مِلَّتِهِمْ وَلَن تُفْلِحُوا إِذًا أَبَدًا(20)

 ਜੇਕਰ ਉਨ੍ਹਾਂ ਨੂੰ ਤੁਹਾਡੇ ਖ਼ਬਰ ਹੋ ਜਾਵੇਗੀ ਤਾਂ ਉਹ ਤੁਹਾਨੂੰ ਪੱਥਰਾਂ ਨਾਲ ਮਾਰ ਦੇਣਗੇ ਜਾਂ ਤੁਹਾਨੂੰ ਆਪਣੇ ਧਰਮ ਵਿਚ ਮੁੜ ਲਿਆਉਣਗੇ ਅਤੇ ਤੁਸੀਂ ਕਦੇ ਵੀ ਸਫ਼ਲਤਾ ਨਹੀਂ ਪਾਵੋਗੇ।

وَكَذَٰلِكَ أَعْثَرْنَا عَلَيْهِمْ لِيَعْلَمُوا أَنَّ وَعْدَ اللَّهِ حَقٌّ وَأَنَّ السَّاعَةَ لَا رَيْبَ فِيهَا إِذْ يَتَنَازَعُونَ بَيْنَهُمْ أَمْرَهُمْ ۖ فَقَالُوا ابْنُوا عَلَيْهِم بُنْيَانًا ۖ رَّبُّهُمْ أَعْلَمُ بِهِمْ ۚ قَالَ الَّذِينَ غَلَبُوا عَلَىٰ أَمْرِهِمْ لَنَتَّخِذَنَّ عَلَيْهِم مَّسْجِدًا(21)

 ਅਤੇ ਇਸ ਤਰ੍ਹਾ ਅਸੀਂ ਉਨ੍ਹਾਂ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਤਾਂ ਕਿ ਲੋਕ ਜਾਣ ਲੈਣ ਕਿ ਅੱਲਾਹ ਦਾ ਵਾਅਦਾ ਸੱਚਾ ਅਤੇ ਅਤੇਂ ਇਹ ਵੀ ਕਿ ਕਿਆਮਤ ਵਿਚ ਕੋਈ ਸ਼ੱਕ ਨਹੀਂ’। ਜਦੋਂ ਲੋਕ ਆਪਸ ਵਿਚ ਉਨ੍ਹਾਂ ਦੇ ਮਾਮਲੇ ਵਿਚ ਝਗੜ ਰਹੇ ਸਨ ਫਿਰ ਕਹਿਣ ਲੱਗੇ ਕਿ ਉਨ੍ਹਾਂ ਦੀ ਗੁਫ਼ਾ ਉੱਪਰ ਇੱਕ ਭਵਨ ਬਣਾ ਦੇਵੋ। ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਭਲੀ ਪ੍ਰਕਾਰ ਜਾਣਦਾ ਹੈ। ਜਿਹੜੇ ਲੋਕ ਉਨ੍ਹਾਂ ਦੇ ਮਾਮਲੇ ਵਿਚ ਤਾਕਤ ਪ੍ਰਾਪਤ ਕਰਨ ਵਾਲੇ ਹੋਏ, ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੀ ਗੁਫ਼ਾ ਤੇ ਇੱਕ ਪੂਜਣਯੋਗ ਸਥਾਨ ਬਣਾਵਾਂਗੇ।

سَيَقُولُونَ ثَلَاثَةٌ رَّابِعُهُمْ كَلْبُهُمْ وَيَقُولُونَ خَمْسَةٌ سَادِسُهُمْ كَلْبُهُمْ رَجْمًا بِالْغَيْبِ ۖ وَيَقُولُونَ سَبْعَةٌ وَثَامِنُهُمْ كَلْبُهُمْ ۚ قُل رَّبِّي أَعْلَمُ بِعِدَّتِهِم مَّا يَعْلَمُهُمْ إِلَّا قَلِيلٌ ۗ فَلَا تُمَارِ فِيهِمْ إِلَّا مِرَاءً ظَاهِرًا وَلَا تَسْتَفْتِ فِيهِم مِّنْهُمْ أَحَدًا(22)

 ਕੁਝ ਲੋਕ ਕਹਿਣਗੇ ਕਿ ਉਹ ਤਿੰਨ ਸਨ ਅਤੇ ਚੌਥਾ ਉਨ੍ਹਾਂ ਦਾ ਕੁੱਤਾ ਸੀ। ਅਤੇ ਕੁਝ ਲੋਕ ਕਹਿਣਗੇ ਕਿ ਉਹ ਪੰਜ ਸਨ, ਛੇਵਾਂ ਉਨ੍ਹਾਂ ਦਾ ਕੁੱਤਾ ਸੀ। ਇਹ ਲੋਕ ਅਗਿਆਨਤਾ ਦੀ ਗੱਲ ਕਰ ਰਹੇ ਹਨ। ਅਤੇ ਕੁਝ ਲੋਕ ਕਹਿਣਗੇ ਕਿ ਉਹ ਸੱਤ ਸਨ ਅਤੇ ਅੱਠਵਾਂ ਉਨ੍ਹਾਂ ਦਾ ਕੁੱਤਾ ਸੀ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੰਨੇ ਸਨ। ਬਹੁਤ ਘੱਟ ਲੋਕ ਉਸ ਨੂੰ ਜਾਣਦੇ ਹਨ। ਇਸ ਲਈ ਤੁਸੀਂ ਆਮ ਗੱਲ ਨਾਲੋਂ ਜ਼ਿਆਦਾ ਉਨ੍ਹਾਂ ਦੇ ਮਾਮਲੇ ਵਿਚ ਗੱਲ ਨਾ ਕਰੋ। ਅਤੇ ਨਾ ਉਨ੍ਹਾਂ ਦੇ ਸਬੰਧ ਵਿਚ ਕਿਸੇ ਤੋਂ ਪੁੱਛੋਂ।

وَلَا تَقُولَنَّ لِشَيْءٍ إِنِّي فَاعِلٌ ذَٰلِكَ غَدًا(23)

 ਅਤੇ ਤੁਸੀਂ ਕਿਸੇ ਕੰਮ ਦੇ ਸਬੰਧ ਵਿਚ ਇਸ ਤਰ੍ਹਾਂ ਨਾ ਕਹੋ ਕਿ ਮੈਂ ਇਸ ਨੂੰ ਕੱਲ੍ਹ ਕਰ ਦੇਵਾਂਗਾ।

إِلَّا أَن يَشَاءَ اللَّهُ ۚ وَاذْكُر رَّبَّكَ إِذَا نَسِيتَ وَقُلْ عَسَىٰ أَن يَهْدِيَنِ رَبِّي لِأَقْرَبَ مِنْ هَٰذَا رَشَدًا(24)

 ਪਰੰਤੂ ਇਹ ਕਿ ਜੇਕਰ ਅੱਲਾਹ ਚਾਹੇ ਅਤੇ ਜਦੋਂ’ ਤੁਸੀਂ’ ਭੁੱਲ ਜਾਵੋ ਤਾਂ ਆਪਣੇ ਰੱਬ ਨੂੰ ਯਾਦ ਕਰੋ ਅਤੇ ਕਹੋ ਕਿ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਚੰਗਿਆਈ ਦਾ ਇਸ ਤੋਂ ਜ਼ਿਆਦਾ ਨਜ਼ਦੀਕੀ ਰਾਹ ਦਿਖਾ ਦੇਵੇ।

وَلَبِثُوا فِي كَهْفِهِمْ ثَلَاثَ مِائَةٍ سِنِينَ وَازْدَادُوا تِسْعًا(25)

 ਅਤੇ ਉਹ ਲੋਕ ਆਪਣੀ ਗੁਫ਼ਾ ਵਿਚ 300 ਸੌ ਸਾਲ ਰਹੇ। (ਕੁਝ ਲੋਕ ਸਮੇ’ ਦੀ ਗਿਣਤੀ ਵਿੱਚ) 9 ਸਾਲ ਹੋਰ ਵਧ ਗਏ ਹਨ।

قُلِ اللَّهُ أَعْلَمُ بِمَا لَبِثُوا ۖ لَهُ غَيْبُ السَّمَاوَاتِ وَالْأَرْضِ ۖ أَبْصِرْ بِهِ وَأَسْمِعْ ۚ مَا لَهُم مِّن دُونِهِ مِن وَلِيٍّ وَلَا يُشْرِكُ فِي حُكْمِهِ أَحَدًا(26)

 ਕਹੋਂ ਕਿ ਅੱਲਾਹ ਉਨ੍ਹਾਂ ਦੇ ਰਹਿਣ ਦੇ ਸਮੇਂ ਨੂੰ ਜ਼ਿਆਦਾ ਜਾਣਦਾ ਹੈ। ਆਕਾਸ਼ ਅਤੇ ਧਰਤੀ ਦਾ ਛੁਪਿਆ ਹੋਇਆ, ਉਸ ਦੇ ਗਿਆਨ ਵਿਚ ਹੈ। ਇਹ ਹੀ ਚੰਗਾ ਹੈ ਉਹ ਦੇਖਣ ਵਾਲਾ ਅਤੇ ਸੁਣਨ ਵਾਲਾ ਹੈ। ਅੱਲਾਹ ਤੋਂ ਬਿਨਾਂ ਉਨ੍ਹਾਂ ਦਾ ਕੋਈ ਵੀ ਮਦਦਗਾਰ ਨਹੀਂ ਅਤੇ ਨਾ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਬਣਾਉਂਦਾ ਹੈ।

وَاتْلُ مَا أُوحِيَ إِلَيْكَ مِن كِتَابِ رَبِّكَ ۖ لَا مُبَدِّلَ لِكَلِمَاتِهِ وَلَن تَجِدَ مِن دُونِهِ مُلْتَحَدًا(27)

 ਅਤੇ ਤੁਹਾਡੇ ਰੱਬ ਦੀ ਜਿਹੜੀ ਕਿਤਾਬ ਤੁਹਾਡੇ ਉੱਪਰ ਉਤਾਰੀ ਜਾ ਰਹੀ ਹੈ, ਉਸ ਨੂੰ ਸੁਣਾਓ, ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਇਸ ਤੋਂ’ ਬਿਨ੍ਹਾਂ ਤੁਸੀਂ ਕਿਸੇ ਦੀ ਸ਼ਰਣ ਵਿਚ ਨਹੀਂ ਜਾ ਸਕਦੇ।

وَاصْبِرْ نَفْسَكَ مَعَ الَّذِينَ يَدْعُونَ رَبَّهُم بِالْغَدَاةِ وَالْعَشِيِّ يُرِيدُونَ وَجْهَهُ ۖ وَلَا تَعْدُ عَيْنَاكَ عَنْهُمْ تُرِيدُ زِينَةَ الْحَيَاةِ الدُّنْيَا ۖ وَلَا تُطِعْ مَنْ أَغْفَلْنَا قَلْبَهُ عَن ذِكْرِنَا وَاتَّبَعَ هَوَاهُ وَكَانَ أَمْرُهُ فُرُطًا(28)

 ਅਤੇ ਆਪਣੇ ਨੂੰ ਪੁਕਾਰਦੇ ਹਨ, ਉਹ ਉਸ ਦੀ ਪ੍ਰਸੰਨਤਾ ਦੇ ਅਭਿਲਾਸ਼ੀ ਹਨ। ਅਤੇ ਤੁਹਾਡੀਆਂ ਅੱਖਾਂ ਸੰਸਾਰਿਕ ਜੀਵਨ ਦੀ ਸੁੰਦਰਤਾ ਲਈ ਉਸ ਤੋਂ ਪਾਸੇ ਨਾ ਜਾਣ। ਅਤੇ ਤੁਸੀਂ ਅਜਿਹੇ ਬੰਦੇ ਦੇ ਆਖੇ ਨਾ ਲੱਗੋਂ, ਜਿਲ੍ਹਾਂ ਦੇ ਦਿਲਾਂ ਨੂੰ ਅਸੀਂ ਆਪਣੀ ਯਾਦ ਤੋ ਮਹਿਰੂਮ ਕਰ ਦਿੱਤਾ ਹੈ। ਅਤੇ ਉਹ ਆਪਣੇ ਮਨ ਦੀ ਇੱਛਾ ਦਾ ਪਾਲਣ ਕਰਦਾ ਹੈ ਅਤੇ ਉਸ ਦਾ ਮਾਮਲਾ ਹੱਦੋਂ ਲੰਘ ਗਿਆ ਹੈ।

وَقُلِ الْحَقُّ مِن رَّبِّكُمْ ۖ فَمَن شَاءَ فَلْيُؤْمِن وَمَن شَاءَ فَلْيَكْفُرْ ۚ إِنَّا أَعْتَدْنَا لِلظَّالِمِينَ نَارًا أَحَاطَ بِهِمْ سُرَادِقُهَا ۚ وَإِن يَسْتَغِيثُوا يُغَاثُوا بِمَاءٍ كَالْمُهْلِ يَشْوِي الْوُجُوهَ ۚ بِئْسَ الشَّرَابُ وَسَاءَتْ مُرْتَفَقًا(29)

 ਅਤੇ ਕਹੋ ਕਿ ਇਹ ਸੱਚ ਹੈ ਤੁਹਾਡੇ ਰੱਬ ਵੱਲੋਂ, ਇਸ ਲਈ ਜਿਹੜਾ ਬੰਦਾ ਚਾਹੇ ਇਸ ਨੂੰ ਮੰਨੇ ਅਤੇ ਜਿਹੜਾ ਨਾ ਚਾਹੇ ਉਹ ਨਾਂ ਮੰਨੇ। ਅਸੀਂ ਜ਼ਾਲਿਮਾਂ ਲਈ ਅਜਿਹੀ ਅੱਗ ਤਿਆਰ ਕੀਤੀ ਹੈ। ਜਿਨ੍ਹਾਂ ਦੀਆਂ ਲਪਟਾਂ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਲੈ ਲੈਣਗੀਆਂ। ਅਤੇ ਜੇਕਰ ਉਹ ਪਾਣੀ ਦੀ ਮੰਗ ਕਰਨਗੇ ਤਾਂ ਉਨ੍ਹਾਂ ਦੀ ਇਹ ਮੰਗ ਅਜਿਹੇ ਪਾਣੀ ਨਾਲ ਪੂਰੀ ਕੀਤੀ ਜਾਵੇਗੀ ਜਿਸ ਦੀ ਪਰਤ ਤੇਲ ਦੇ ਸਮਾਨ ਹੋਵੇਗੀ। ਉਹ ਚਿਹਰਿਆਂ ਨੂੰ ਭੁੰਨ ਦੇਵੇਗਾ। ਕਿਹੋਂ ਜਿਹਾ ਬੁਰਾ ਪਾਣੀ ਹੋਵੇਗਾ ਅਤੇ ਕਿਹੋ ਜਿਹਾ ਬੁਰਾ ਟਿਕਾਣਾ।

إِنَّ الَّذِينَ آمَنُوا وَعَمِلُوا الصَّالِحَاتِ إِنَّا لَا نُضِيعُ أَجْرَ مَنْ أَحْسَنَ عَمَلًا(30)

 ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ ਤਾਂ ਅਸੀਂ ਅਜਿਹੇ ਲੋਕਾਂ ਦਾ ਫ਼ਲ ਨਸ਼ਟ ਨਹੀਂ ਕਰਾਂਗੇ।

أُولَٰئِكَ لَهُمْ جَنَّاتُ عَدْنٍ تَجْرِي مِن تَحْتِهِمُ الْأَنْهَارُ يُحَلَّوْنَ فِيهَا مِنْ أَسَاوِرَ مِن ذَهَبٍ وَيَلْبَسُونَ ثِيَابًا خُضْرًا مِّن سُندُسٍ وَإِسْتَبْرَقٍ مُّتَّكِئِينَ فِيهَا عَلَى الْأَرَائِكِ ۚ نِعْمَ الثَّوَابُ وَحَسُنَتْ مُرْتَفَقًا(31)

 ਜਿਹੜੇ ਚੰਗੇ ਕਰਮ ਕਰਨ, ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ। ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੌਣਗੀਆਂ। ਉੱਤੇ ਉਨ੍ਹਾਂ ਦੇ ਸੋਨੇ ਦੇ ਕੜੇ ਪਹਿਨਾਏ ਜਾਣਗੇ। ਉਹ ਤਖ਼ਤਾਂ ਉੱਪਰ ਭਰੋਸਾ ਰੱਖਦੇ ਹਨ ਰੇਸ਼ਮ ਦੇ ਪਤਲੇ ਤੇ ਹਰੇ ਕੱਪੜੇ ਪਹਿਨਣਗੇ। ਕਿੰਨਾ ਚੰਗਾ ਬਦਲਾ ਹੈ ਅਤੇ ਕਿਹੋ ਜਿਹਾ ਚੰਗਾ ਟਿਕਾਣਾ।

۞ وَاضْرِبْ لَهُم مَّثَلًا رَّجُلَيْنِ جَعَلْنَا لِأَحَدِهِمَا جَنَّتَيْنِ مِنْ أَعْنَابٍ وَحَفَفْنَاهُمَا بِنَخْلٍ وَجَعَلْنَا بَيْنَهُمَا زَرْعًا(32)

 ਤੁਸੀਂ ਉਨ੍ਹਾਂ ਦੇ ਬਰਾਬਰ ਕੋਈ ਇੱਕ ਮਿਸਾਲ ਪੇਸ਼ ਕਰੋ। ਦੋ ਬੰਦੇ ਸਨ, ਉਨ੍ਹਾਂ ਵਿਚੋਂ ਇੱਕ ਨੂੰ ਅਸੀਂ ਅੰਗੂਰਾਂ ਦੇ ਦੋਂ ਬਾਗ਼ ਦਿੱਤੇ। ਉਨ੍ਹਾਂ ਦੇ ਜ਼ਾਰੇ ਪਾਸੇ ਖਜੂਰ ਦੇ ਰੁੱਖਾਂ ਦਾ ਘੇਰਾ ਬਣਾ ਦਿੱਤਾ। ਅਤੇ ਦੋਵਾਂ ਦੇ ਵਿਚਕਾਰ ਖੇਤੀ (ਫ਼ਸਲ) ਪੈਂਦਾ ਕਰ ਦਿੱਤੀ।

كِلْتَا الْجَنَّتَيْنِ آتَتْ أُكُلَهَا وَلَمْ تَظْلِم مِّنْهُ شَيْئًا ۚ وَفَجَّرْنَا خِلَالَهُمَا نَهَرًا(33)

 ਦੋਵੇਂ ਬਾਗ਼ ਆਪਣਾ ਪੂਰਾ ਫ਼ਲ ਲਿਆਏ, ਉਨ੍ਹਾਂ ਵਿਚੋਂ ਕੋਈ ਕਮੀ ਨਹੀਂ ਸੀ। ਅਤੇ ਦੋਵਾਂ ਦੇ ਵਿਚਕਾਰ ਅਸੀਂ ਇੱਕ ਨਹਿਰ ਵਗਾ ਦਿੱਤੀ।

وَكَانَ لَهُ ثَمَرٌ فَقَالَ لِصَاحِبِهِ وَهُوَ يُحَاوِرُهُ أَنَا أَكْثَرُ مِنكَ مَالًا وَأَعَزُّ نَفَرًا(34)

 ਅਤੇ ਉਸ ਨੂੰ ਭਰਪੂਰ ਫ਼ਲ ਮਿਲਿਆ ਤਾਂ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਂ’ ਤੇਰੇ ਨਾਲੋਂ ਜਾਇਦਾਦ ਵਿਚ ਜ਼ਿਆਦਾ (ਅਮੀਰ) ਹਾਂ ਅਤੇ ਗਿਣਤੀ ਵਿਚ ਵੀ ਜ਼ਿਆਦਾ ਸਮਰੱਥਾ ਵਾਲਾ ਹਾਂ।

وَدَخَلَ جَنَّتَهُ وَهُوَ ظَالِمٌ لِّنَفْسِهِ قَالَ مَا أَظُنُّ أَن تَبِيدَ هَٰذِهِ أَبَدًا(35)

 ਉਸ ਨੇ ਆਪਣੇ ਬਾਗ਼ ਵਿਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਆਪ ਉੱਪਰ ਜ਼ੁਲਮ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਬਾਗ਼ ਕਦੇ ਵੀ ਨਸ਼ਟ ਹੋ ਜਾਵੇਗਾ।

وَمَا أَظُنُّ السَّاعَةَ قَائِمَةً وَلَئِن رُّدِدتُّ إِلَىٰ رَبِّي لَأَجِدَنَّ خَيْرًا مِّنْهَا مُنقَلَبًا(36)

 ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਕਦੋਂ ਆਵੇਗੀ। ਅਤੇ ਜੇਕਰ ਮੈਂ ਆਪਣੇ ਰੱਬ ਵੱਲ ਮੋੜ ਦਿੱਤਾ ਗਿਆ ਤਾਂ ਜ਼ਰੂਰ ਇਸ ਤੋਂ ਜ਼ਿਆਦਾ ਚੰਗੀ ਥਾਂ ਮੈਨੂੰ ਮਿਲੇਗੀ।

قَالَ لَهُ صَاحِبُهُ وَهُوَ يُحَاوِرُهُ أَكَفَرْتَ بِالَّذِي خَلَقَكَ مِن تُرَابٍ ثُمَّ مِن نُّطْفَةٍ ثُمَّ سَوَّاكَ رَجُلًا(37)

 ਉਸ ਦੇ ਸਾਥੀ ਨੇ ਗੱਲਾਂ ਕਰਦੇ ਹੋਏ ਕਿਹਾ ਕਿ ਤੁਸੀਂ ਉਸ ਹਸਤੀ ਦੀ ਅਵੱਗਿਆ ਕਰ ਰਹੇ ਹੋ, ਜਿਸ ਨੇ ਤੁਹਾਨੂੰ ਪਾਣੀ ਦੀ ਇੱਕ ਬੂੰਦ ਅਤੇ ਮਿੱਟੀ ਤੋਂ ਬਣਾਇਆ। ਫਿਰ ਤੁਹਾਨੂੰ ਪੂਰਾ ਮਨੁੱਖ ਬਣਾ ਦਿੱਤਾ।

لَّٰكِنَّا هُوَ اللَّهُ رَبِّي وَلَا أُشْرِكُ بِرَبِّي أَحَدًا(38)

 ਪਰ ਮੇਰਾ ਰੱਬ ਤਾਂ ਉਹੀ ਅੱਲਾਹ ਹੈ ਅਤੇ ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਮੰਨਦਾ।

وَلَوْلَا إِذْ دَخَلْتَ جَنَّتَكَ قُلْتَ مَا شَاءَ اللَّهُ لَا قُوَّةَ إِلَّا بِاللَّهِ ۚ إِن تَرَنِ أَنَا أَقَلَّ مِنكَ مَالًا وَوَلَدًا(39)

 ਅਤੇ ਜਦੋਂ ਤੁਸੀਂ ਆਪਣੇ ਬਾਗ਼ ਵਿਚ ਗਏ ਤਾਂ ਤੂੰ ਕਿਉਂ’ ਨਾ ਕਿਹਾ ਕਿ ਜਿਹੜਾ ਅੱਲਾਹ ਚਾਹੁੰਦਾ ਹੈ, ਉਹ ਹੀ ਹੁੰਦਾ ਹੈ ਅੱਲਾਹ ਤੋਂ ਬਿਨ੍ਹਾਂ ਕਿਸੇ ਵਿਚ ਕੋਈ ਤਾਕਤ ਨਹੀਂ। ਜੇਕਰ ਤੁਸੀਂ ਦੇਖਦੇ ਹੋ ਕਿ ਮੈਂ ਜਾਇਦਾਦ ਅਤੇ ਔਲਾਦ ਵਿਚ ਤੁਹਾਡੇ ਤੋਂ ਘੱਟ ਹਾਂ।

فَعَسَىٰ رَبِّي أَن يُؤْتِيَنِ خَيْرًا مِّن جَنَّتِكَ وَيُرْسِلَ عَلَيْهَا حُسْبَانًا مِّنَ السَّمَاءِ فَتُصْبِحَ صَعِيدًا زَلَقًا(40)

 ਤਾਂ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਤੁਹਾਡੇ ਬਾਗ਼ਾਂ ਤੋਂ ਵੀ ਚੰਗਾ ਬਾਗ਼ ਦੇਵੇ। ਅਤੇ ਤੁਹਾਡੇ ਬਾਗ਼ ਉੱਪਰ ਅਸਮਾਨ ਤੋਂ ਕੋਈ ਆਫ਼ਤ ਭੇਜ ਦੇਵੇ, ਜਿਸ ਨਾਲ (ਤੁਹਾਡਾ) ਬਾਗ਼ ਪੱਧਰਾ ਮੈਦਾਨ ਬਣ ਜਾਵੇ।

أَوْ يُصْبِحَ مَاؤُهَا غَوْرًا فَلَن تَسْتَطِيعَ لَهُ طَلَبًا(41)

 ਜਾਂ ਉਸ ਵਿੱਚੋਂ ਪਾਣੀ ਸੁੱਕ ਜਾਵੇ, ਫਿਰ ਤੁਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾ ਪ੍ਰਾਪਤ ਸਕੋ।

وَأُحِيطَ بِثَمَرِهِ فَأَصْبَحَ يُقَلِّبُ كَفَّيْهِ عَلَىٰ مَا أَنفَقَ فِيهَا وَهِيَ خَاوِيَةٌ عَلَىٰ عُرُوشِهَا وَيَقُولُ يَا لَيْتَنِي لَمْ أُشْرِكْ بِرَبِّي أَحَدًا(42)

 ਅਤੇ ਉਸ ਦੇ ਫ਼ਲ ਉੱਪਰ ਬਿਪਤਾ ਪਈ, ਤਾਂ ਜਿਹੜਾ ਉਸ ਨੇ ਉਸ ਉੱਪਰ ਖਰਚ ਕੀਤਾ ਸੀ, ਉਸ ਉੱਪਰ ਉਹ ਹੱਥ ਮਲਦਾ ਰਹਿ ਗਿਆ ਅਤੇ ਉਹ ਬਾਗ਼ ਆਪਣੀ (ਸਹਾਰੇ ਵਾਲੀ) ਫੱਟੀਆਂ ਉੱਪਰ ਡਿੱਗਿਆ ਪਿਆ ਸੀ। ਉਹ ਕਹਿਣ ਲੱਗਾ ਕਿ ਕਾਸ਼! ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀ’ ਠਹਿਰਾਉਂਦਾ।

وَلَمْ تَكُن لَّهُ فِئَةٌ يَنصُرُونَهُ مِن دُونِ اللَّهِ وَمَا كَانَ مُنتَصِرًا(43)

 ਉਸ ਦੇ ਪਾਸ ਕੋਈ ਜੱਥਾ ਵੀ ਨਹੀਂ ਸੀ ਜਿਹੜਾ ਅੱਲਾਹ ਤੋਂ’ ਬਿਨ੍ਹਾਂ ਉਸ ਦੀ ਮਦਦ ਕਰ ਸਕਦਾ। ਅਤੇ ਨਾ ਉਹ ਖੁਦ ਫ਼ਲ ਲੈਣ ਵਾਲਾ ਬਣ ਸਕਿਆ

هُنَالِكَ الْوَلَايَةُ لِلَّهِ الْحَقِّ ۚ هُوَ خَيْرٌ ثَوَابًا وَخَيْرٌ عُقْبًا(44)

 ਇਥੇ ਸਾਰਾ ਅਧਿਕਾਰ ਕੇਵਲ ਪਰਮ ਸੱਤਾ ਅੱਲਾਹ ਨੂੰ ਹੀ ਪ੍ਰਾਪਤ ਹੈ। ਉਹ ਸਭ ਤੋਂ ਚੰਗਾ ਫ਼ਲ ਦੇਣ ਵਾਲਾ ਅਤੇ ਚੰਗਾ ਨਤੀਜਾ ਦੇਣ ਵਾਲਾ ਹੈ।

وَاضْرِبْ لَهُم مَّثَلَ الْحَيَاةِ الدُّنْيَا كَمَاءٍ أَنزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ فَأَصْبَحَ هَشِيمًا تَذْرُوهُ الرِّيَاحُ ۗ وَكَانَ اللَّهُ عَلَىٰ كُلِّ شَيْءٍ مُّقْتَدِرًا(45)

 ਅਤੇ ਉਨ੍ਹਾਂ ਨੂੰ ਸੰਸਾਰ ਦੇ ਜੀਵਨ ਦੀ ਮਿਸਾਲ ਦੇਵੋਂ। ਜਿਵੇਂ ਪਾਣੀ ਜਿਸ ਨੂੰ ਅਸੀਂ ਆਕਾਸ਼ ਵਿਚੋਂ ਉਤਾਰਿਆ। ਫਿਰ ਉਸ ਵਿਚੋਂ ਧਰਤੀ ਦੀ ਬਨਸਪਤੀ ਚੰਗੀ ਤਰ੍ਹਾਂ ਸੰਘਣੀ ਹੋ ਗਈ, ਫਿਰ ਉਹ ਚੂਰਾ-ਚੂਰਾ ਹੋਂ ਗਈ। ਜਿਸ ਨੂੰ ਹਵਾਵਾਂ ’ਖਿਲਾਰਦੀਆਂ ਫਿਰਦੀਆਂ ਹਨ ਅਤੇ ਅੱਲਾਹ ਹਰ ਚੀਜ਼ ਉੱਪਰ ਸਮੱਰਥਾ ਰੱਖਣ ਵਾਲਾ ਹੈ।

الْمَالُ وَالْبَنُونَ زِينَةُ الْحَيَاةِ الدُّنْيَا ۖ وَالْبَاقِيَاتُ الصَّالِحَاتُ خَيْرٌ عِندَ رَبِّكَ ثَوَابًا وَخَيْرٌ أَمَلًا(46)

 ਸੰਪਤੀ ਅਤੇ ਔਲਾਦ ਸੰਸਾਰਿਕ ਜੀਵਨ ਦੀ ਸੁੰਦਰਤਾ ਹਨ ਅਤੇ ਬਾਕੀ ਰਹਿਣ ਵਾਲੇ ਚੰਗੇ ਕਰਮ ਤੁਹਾਡੇ ਰੱਬ ਦੇ ਨੇੜੇ ਪੁੰਨ ਦੇ ਅਨੁਸਾਰ ਬਿਹਤਰ ਹਨ।

وَيَوْمَ نُسَيِّرُ الْجِبَالَ وَتَرَى الْأَرْضَ بَارِزَةً وَحَشَرْنَاهُمْ فَلَمْ نُغَادِرْ مِنْهُمْ أَحَدًا(47)

 ਅਤੇ ਜਿਸ ਦਿਨ ਅਸੀਂ’ ਪਹਾੜਾਂ ਨੂੰ ਚਲਾਵਾਂਗੇ ਅਤੇ ਤੁਸੀਂ’ ਵੇਖੌਗੇ ਧਰਤੀ ਨੂੰ ਪੂਰੀ ਖੁੱਲ੍ਹੀ ਹੋਈ ਅਤੇ ਅਸੀਂ ਉਨ੍ਹਾਂ ਸਭ ਨੂੰ ਇਕੱਠਾ ਕਰਾਂਗੇ। ਫਿਰ ਅਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।

وَعُرِضُوا عَلَىٰ رَبِّكَ صَفًّا لَّقَدْ جِئْتُمُونَا كَمَا خَلَقْنَاكُمْ أَوَّلَ مَرَّةٍ ۚ بَلْ زَعَمْتُمْ أَلَّن نَّجْعَلَ لَكُم مَّوْعِدًا(48)

 ਅਤੇ ਸਾਰੇ ਲੋਕ ਤੇਰੇ ਰੱਬ ਦੇ ਸਾਹਮਣੇ ਕਤਾਰਾਂ ਵਿਚ ਪੇਸ਼ ਕੀਤੇ ਜਾਣਗੇ। ਤੁਸੀਂ ਸਾਡੇ ਕੋਲ ਆ ਗਏ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਸਗੋਂ ਤੁਸੀਂ ਅੰਦਾਜ਼ਾ ਲਾਇਆ ਕਿ ਅਸੀਂ ਤੁਹਾਡੇ ਲਈ ਕੋਈ ਵਾਅਦੇ ਦਾ ਵਖ਼ਤ ਨਿਰਧਾਰਿਤ ਨਹੀਂ ਕਰਾਂਗੇ।

وَوُضِعَ الْكِتَابُ فَتَرَى الْمُجْرِمِينَ مُشْفِقِينَ مِمَّا فِيهِ وَيَقُولُونَ يَا وَيْلَتَنَا مَالِ هَٰذَا الْكِتَابِ لَا يُغَادِرُ صَغِيرَةً وَلَا كَبِيرَةً إِلَّا أَحْصَاهَا ۚ وَوَجَدُوا مَا عَمِلُوا حَاضِرًا ۗ وَلَا يَظْلِمُ رَبُّكَ أَحَدًا(49)

 ਅਤੇ ਅਮਲਾਂ ਦੀ ਪੌਥੀ (ਖੋਲ ਦੇ) ਰੱਖੀ ਜਾਵੇਗੀ ਤਾਂ ਤੁਸੀਂ ਅਪਰਾਧੀਆਂ ਨੂੰ ਦੇਖੋਗੇ ਕਿ ਉਸ ਵਿਚ ਜੋ ਕੂਝ ਹੈ, ਉਹ ਉਸ ਤੋਂ ਡਰਦੇ ਹੋਣਗੇ ਅਤੇ ਕਹਿਣਗੇ ਕਿ ਹਾਏ ਵਿਨਾਸ਼! ਕਿਹੋ ਜਿਹੀ ਹੈ ਅਮਲਾਂ ਦੀ ਪੌਥੀ ਕਿ ਇਸ ਨੇ ਨਾ ਕੋਈ ਛੋਟੀ ਗੱਲ ਵਰਜ ਕਰਨੀ ਛੱਡੀ ਅਤੇ ਨਾ ਵੱਡੀ ਗੱਲ। ਅਤੇ ਜਿਹੜੇ ਕਰਮ ਉਨ੍ਹਾਂ ਨੇ ਕੀਤਾ, ਉਹ ਸਭ ਸਾਹਮਣੇ ਵੇਖਣਗੇ ਅਤੇ ਤੇਰਾ ਰੱਬ ਕਿਸੇ ਉੱਪਰ ਕੋਈ ਜ਼ੁਲਮ ਨਹੀਂ ਕਰੇਗਾ।

وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ كَانَ مِنَ الْجِنِّ فَفَسَقَ عَنْ أَمْرِ رَبِّهِ ۗ أَفَتَتَّخِذُونَهُ وَذُرِّيَّتَهُ أَوْلِيَاءَ مِن دُونِي وَهُمْ لَكُمْ عَدُوٌّ ۚ بِئْسَ لِلظَّالِمِينَ بَدَلًا(50)

 ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਵਮ ਨੂੰ ਸਿਜਦਾ ਕਰੋ ਤਾਂ ਉਨ੍ਹਾਂ ਨੇ ਸਿਜਦਾ ਕੀਤਾ। ਪਰ ਇਬਲੀਸ ਨੇ ਸਿਜਦਾ ਨਾ ਕੀਤਾ, ਉਹ ਜਿੰਨਾਂ ਵਿਚੋਂ ਸੀ। ਇਸ ਲਈ ਉਸ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ। ਬਨਾਉਂਦੇ ਹੋ, ਜਦੋਂ ਕਿ ਉਹ ਤੁਹਾਡੇ ਦੁਸ਼ਮਨ ਹਨ। ਇਹ ਪਾਪੀਆਂ ਦੇ ਲਈ ਬਹੁਤ ਬੂਰਾ ਬਦਲਾ ਹੈ।

۞ مَّا أَشْهَدتُّهُمْ خَلْقَ السَّمَاوَاتِ وَالْأَرْضِ وَلَا خَلْقَ أَنفُسِهِمْ وَمَا كُنتُ مُتَّخِذَ الْمُضِلِّينَ عَضُدًا(51)

 ਸੈਂ ਇਸ ਨੂੰ ਨਾ ਆਕਾਸ਼ਾਂ ਅਤੇ ਧਰਤੀ ਪੈਦਾ ਕਰਨ ਦੇ ਸਮੇਂ ਸੱਦਿਆ ਅਤੇ ਨਾ ਖੂਦ ਇਸ ਦੇ ਪੈਦਾ ਕਰਨ ਦੇ ਸਮੇਂ ਬੁਲਾਇਆ ਅਤੇ ਮੈਂ ਅਜਿਹਾ ਨਹੀਂ ਕਿ ਰਾਹ ਤੋਂ ਭਟਕਾਉਣ ਵਾਲਿਆਂ ਨੂੰ ਆਪਣਾ ਸਹਾਇਕ ਬਣਾਵਾਂ।

وَيَوْمَ يَقُولُ نَادُوا شُرَكَائِيَ الَّذِينَ زَعَمْتُمْ فَدَعَوْهُمْ فَلَمْ يَسْتَجِيبُوا لَهُمْ وَجَعَلْنَا بَيْنَهُم مَّوْبِقًا(52)

 ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ਜਿਸਨੂੰ ਤੁਸੀਂ ਮੇਰੇ ਸ਼ਰੀਕ ਸਮਝਦੇ ਸੀ, ਉਸ ਨੂੰ ਬੁਲਾਉ। ਫਿਰ ਉਹ ਪੁਕਾਰੇਗਾ ਪਰੰਤੂ ਉਹ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਣਗੇ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ (ਦੁਸ਼ਮਣੀ ਦੀ) ਰੁਕਾਵਟ ਖੜੀ ਕਰ ਦੇਵਾਂਗੇ।

وَرَأَى الْمُجْرِمُونَ النَّارَ فَظَنُّوا أَنَّهُم مُّوَاقِعُوهَا وَلَمْ يَجِدُوا عَنْهَا مَصْرِفًا(53)

 ਅਤੇ ਅਪਰਾਧੀ ਲੋਕ ਅੱਗ ਨੂੰ ਦੇਖਣਗੇ ਅਤੇ ਸਮਝ ਲੈਣਗੇ ਕਿ ਉਹ ਉਸ ਵਿਚ ਡਿੱਗਣ ਵਾਲੇ ਹਨ, ਅਤੇ ਉਹ ਉਸ ਵਿੱਚੋਂ ਬਚਣ ਦਾ ਕੋਈ ਰਸਤਾ ਨਹੀਂ ਪਾਉਣਗੇ।

وَلَقَدْ صَرَّفْنَا فِي هَٰذَا الْقُرْآنِ لِلنَّاسِ مِن كُلِّ مَثَلٍ ۚ وَكَانَ الْإِنسَانُ أَكْثَرَ شَيْءٍ جَدَلًا(54)

 ਅਸੀਂ ਇਸ ਕੁਰਆਨ ਵਿਚ ਲੋਕਾਂ ਦੀ ਹਰਾਇਤ ਲਈ ਹਰੇਕ ਪ੍ਰਕਾਰ ਦੀਆਂ ਦਲੀਲਾਂ ਬਿਆਨ ਕੀਤੀਆਂ ਹਨ। ਅਤੇ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।

وَمَا مَنَعَ النَّاسَ أَن يُؤْمِنُوا إِذْ جَاءَهُمُ الْهُدَىٰ وَيَسْتَغْفِرُوا رَبَّهُمْ إِلَّا أَن تَأْتِيَهُمْ سُنَّةُ الْأَوَّلِينَ أَوْ يَأْتِيَهُمُ الْعَذَابُ قُبُلًا(55)

 ਅਤੇ ਲੋਕਾਂ ਨੂੰ ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਹਦਾਇਤ ਹੋ ਚੁੱਕੀ ਹੈ, ਈਮਾਨ ਲਿਆਉਣ ਅਤੇ ਮੁਆਫੀ ਮੰਗਣ ਤੋਂ ਨਹੀਂ ਰੋਕਿਆ ਸਿਵਾਏ ਉਸ ਵਸਤੂ ਦੇ ਕਿ ਪਿਛਲਿਆਂ ਦਾ ਮਾਮਲਾ ਉਨ੍ਹਾਂ ਲਈ ਵੀ ਪ੍ਰਗਟ ਹੋ ਜਾਵੇ ਜਾਂ ਆਫ਼ਤ (ਅਜ਼ਾਸ਼) ਉਨ੍ਹਾਂ ਦੇ ਸਾਹਮਣੇ ਵੀ ਆ ਖੜ੍ਹੀ ਹੋਵੇ।

وَمَا نُرْسِلُ الْمُرْسَلِينَ إِلَّا مُبَشِّرِينَ وَمُنذِرِينَ ۚ وَيُجَادِلُ الَّذِينَ كَفَرُوا بِالْبَاطِلِ لِيُدْحِضُوا بِهِ الْحَقَّ ۖ وَاتَّخَذُوا آيَاتِي وَمَا أُنذِرُوا هُزُوًا(56)

 ਅਤੇ ਅਸੀਂ ਰਸੂਲਾਂ ਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਦੇ ਹਾਂ। ਅਤੇ ਇਨਕਾਰੀ ਲੋਕ ਸੱਚੀਆਂ ਗੱਲਾਂ ਲੈ ਕੇ ਝੂਠਾ ਝਗੜਾ ਕਰਦੇ ਹਨ, ਤਾਂ ਕਿ ਉਸ ਦੇ ਰਾਹੀਂ ਸੱਚ ਨੂੰ ਨੀਂਵਾ ਕਰ ਦੇਣ ਅਤੇ ਉਨ੍ਹਾਂ ਨੇ ਮੇਰੀਆਂ ਨਿਸ਼ਾਨੀਆਂ ਨੂੰ ਅਤੇ ਜਿਹੜੇ ਡਰ ਸੁਣਾਏ ਗਏ, ਉਨ੍ਹਾਂ ਦਾ ਮਜ਼ਾਕ ਉਡਾਇਆ।

وَمَنْ أَظْلَمُ مِمَّن ذُكِّرَ بِآيَاتِ رَبِّهِ فَأَعْرَضَ عَنْهَا وَنَسِيَ مَا قَدَّمَتْ يَدَاهُ ۚ إِنَّا جَعَلْنَا عَلَىٰ قُلُوبِهِمْ أَكِنَّةً أَن يَفْقَهُوهُ وَفِي آذَانِهِمْ وَقْرًا ۖ وَإِن تَدْعُهُمْ إِلَى الْهُدَىٰ فَلَن يَهْتَدُوا إِذًا أَبَدًا(57)

 ਉਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸਦੇ ਰੱਬ ਦੀਆਂ ਆਇਤਾਂ ਦੇ ਰਾਹੀਂ ਪਾਲਣ ਕਰਵਾਇਆ ਜਾਵੇ ਤਾਂ ਉਹ ਉਸ ਤੋਂ ਮੂੰਹ ਮੋੜ ਲੈਣ ਅਤੇ ਆਪਣੇ ਹੱਥਾਂ ਦੁਆਰਾ ਕੀਤੇ ਅਮਲਾਂ ਨੂੰ ਗੁੱਲ ਜਾਣ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਪਰਦੇ ਦਾ ਦਿੱਤੇ ਕਿ ਉਹ ਇਸ ਨੂੰ ਨਾ ਸਮਝਣ ਅਤੇ ਉਨ੍ਹਾਂ ਦੇ ਕੰਨਾਂ ਵਿਚ ਭਿਣਕ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਚੰਗੇ ਰਾਹ ਵੱਲ ਬੁਲਾਓ ਤਾ ਉਹ ਕਦੇ ਵੀ ਰਾਹ ਤੇ ਆਉਣ ਵਾਲੇ ਨਹੀਂ।

وَرَبُّكَ الْغَفُورُ ذُو الرَّحْمَةِ ۖ لَوْ يُؤَاخِذُهُم بِمَا كَسَبُوا لَعَجَّلَ لَهُمُ الْعَذَابَ ۚ بَل لَّهُم مَّوْعِدٌ لَّن يَجِدُوا مِن دُونِهِ مَوْئِلًا(58)

 ਅਤੇ ਤੁਹਾਡਾ ਰੱਬ ਮੁਆਫ਼ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਜੇਕਰ ਉਹ ਉਨ੍ਹਾਂ ਦੇ ਕੀਤੇ ਹੋਏ ਲਈ ਉਨ੍ਹਾਂ ਨੂੰ ਫੜ੍ਹੇ ਤਾਂ ਜਲਦੀ ਉਨ੍ਹਾਂ ਉੱਪਰ ਆਫ਼ਤ ਭੇਜ ਦੇ, ਪਰ ਉਨ੍ਹਾਂ ਲਈ ਨਿਰਧਾਰਿਤ ਵਖ਼ਤ ਹੈ। `ਅਤੇ ਉਹ ਉਸ ਦੇ ਮੁਕਾਬਲੇ ਵਿਚ ਕੋਈ ਸੁਰੱਖਿਅਤ ਸਥਾਨ ਨਹੀਂ ਪਾਉਣਗੇ।

وَتِلْكَ الْقُرَىٰ أَهْلَكْنَاهُمْ لَمَّا ظَلَمُوا وَجَعَلْنَا لِمَهْلِكِهِم مَّوْعِدًا(59)

 ਅਤੇ ਇਹ ਬਸਤੀਆਂ ਹਨ ਜਿਸ ਨੂੰ ਅਸੀਂ ਨਸ਼ਟ ਕਰ ਦਿੱਤਾ। ਜਦੋਂ ਕਿ ਉਹ ਜ਼ਾਲਿਮ ਹੋ ਗਏ ਅਤੇ ਅਸੀਂ’ ਉਨ੍ਹਾਂ ਦੇ ਵਿਨਾਸ਼ ਦਾ ਇਕ ਸਮਾਂ ਨਿਰਧਾਰਿਤ ਕਰ ਦਿੱਤਾ ਸੀ।

وَإِذْ قَالَ مُوسَىٰ لِفَتَاهُ لَا أَبْرَحُ حَتَّىٰ أَبْلُغَ مَجْمَعَ الْبَحْرَيْنِ أَوْ أَمْضِيَ حُقُبًا(60)

 ਅਤੇ ਜਦੋਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਚੱਲਦਾ ਰਹਾਂਗਾ, ਇੱਥੋਂ ਤੱਕ ਕਿ ਜਾਂ ਤਾਂ ਦੋ ਨਦੀਆਂ ਦੇ ਸੰਗਮ ਦੇ ਸਥਾਨ, ਤੇ ਪਹੁੰਚ ਜਾਉ ਜਾਂ ਇਸ ਤੜ੍ਹਾਂ ਹੀ ਸਾਲਾਂ ਤੱਕ ਚੱਲਦਾ ਰਹਾਂਗਾ।

فَلَمَّا بَلَغَا مَجْمَعَ بَيْنِهِمَا نَسِيَا حُوتَهُمَا فَاتَّخَذَ سَبِيلَهُ فِي الْبَحْرِ سَرَبًا(61)

 ਆਖ਼ਿਰ ਜਦੋਂ’ ਦੋ ਨਦੀਆਂ ਦੇ ਸੰਗਮ ਦੇ ਸਥਾਨ ਉੱਪਰ ਪਹੁੰਚੇ ਤਾਂ ਉਹ ਆਪਣੀ ਮੱਛੀ ਨੂੰ ਭੁੱਲ ਗਏ। ਅਤੇ ਮੱਛੀ ਨੇ ਨਦੀ ਵਿਚ ਆਪਣਾ ਰਸਤਾ ਫੜ੍ਹ ਲਿਆ।

فَلَمَّا جَاوَزَا قَالَ لِفَتَاهُ آتِنَا غَدَاءَنَا لَقَدْ لَقِينَا مِن سَفَرِنَا هَٰذَا نَصَبًا(62)

 ਫਿਰ ਜਦੋਂ ਉਹ ਅੱਗੇ ਵਧੇ ਤਾਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਡੀ ਰੋਟੀ ਲਿਆਓ। ਸਾਡੀ ਇਸ ਯਾਤਰਾ ਨਾਲ ਸਾਨੂੰ ਬਹੁਤ ਥਕਾਵਟ ਹੋ ਗਈ ਹੈ।

قَالَ أَرَأَيْتَ إِذْ أَوَيْنَا إِلَى الصَّخْرَةِ فَإِنِّي نَسِيتُ الْحُوتَ وَمَا أَنسَانِيهُ إِلَّا الشَّيْطَانُ أَنْ أَذْكُرَهُ ۚ وَاتَّخَذَ سَبِيلَهُ فِي الْبَحْرِ عَجَبًا(63)

 ਚੇਲਿਆਂ ਨੇ ਕਿਹਾ ਕੀ ਤੁਸੀਂ ਦੇਖਿਆ, ਜਦੋਂ ਅਸੀਂ ਉਸ ਪੱਥਰ ਦੇ ਪਾਸ ਰੁੱਕੇ ਸੀ ਤਾਂ ਮੈ’ ਮੱਛੀ ਭੁੱਲ ਗਿਆ ਅਤੇ ਮੈਨੂੰ ਸ਼ੈਤਾਨ ਨੇ ਭੂਲਾ ਦਿੱਤਾ। ਕਿ ਮੈਂ ਉਸ ਦੀ ਚਰਚਾ ਕਰਦਾ ਅਤੇ ਮੱਛੀ ਹੈਰਾਨੀਜਨਕ ਢੰਗ ਨਾਲ ਨਿਕਲ ਕੇ ਨਦੀ ਵਿਚ ਚਲੀ ਗਈ।

قَالَ ذَٰلِكَ مَا كُنَّا نَبْغِ ۚ فَارْتَدَّا عَلَىٰ آثَارِهِمَا قَصَصًا(64)

 ਮੂਸਾ ਨੇ ਆਖਿਆ, ਇਸੇ ਮੌਕੇ ਦੀ ਸਾਨੂੰ ਤਲਾਸ਼ ਸੀ। ਇਸ ਲਈ ਦੋਵੇਂ ਆਪਣੇ ਕਦਮਾਂ ਦੇ ਨਿਸ਼ਾਨ ਵੇਖਦੇ ਹੋਏ ਵਾਪਿਸ ਮੁੜ ਆਏ।

فَوَجَدَا عَبْدًا مِّنْ عِبَادِنَا آتَيْنَاهُ رَحْمَةً مِّنْ عِندِنَا وَعَلَّمْنَاهُ مِن لَّدُنَّا عِلْمًا(65)

 ਤਾਂ ਉਨ੍ਹਾਂ ਨੇ ਸਾਡੇ ਆਦਮੀਆਂ ਵਿਚੋਂ ਇੱਕ ਆਵਮੀ ਨੂੰ ਦੇਖਿਆ, ਜਿਸ ਨੂੰ ਅਸੀਂ ਆਪਣੇ ਕੋਲੋਂ ਰਹਿਮਤ ਬਖ਼ਸ਼ੀ ਸੀ ਅਤੇ ਜਿਸ ਨੂੰ ਆਪਣੇ ਪਾਸੋਂ ਇੱਕ ਗਿਆਨ ਸਿਖਾਇਆ ਸੀ।

قَالَ لَهُ مُوسَىٰ هَلْ أَتَّبِعُكَ عَلَىٰ أَن تُعَلِّمَنِ مِمَّا عُلِّمْتَ رُشْدًا(66)

 ਮੂਸਾ ਨੇ ਉਸ ਨੂੰ ਕਿਹਾ, ਕਿ ਮੈਂ’ ਤੁਹਾਡੇ ਨਾਲ ਰਹਿ ਸਕਦਾ ਹਾਂ ਤਾਂ ਕਿ ਤੁਸੀਂ ਮੈਨੂੰ ਉਸ ਗਿਆਨ ਵਿਚ ਸਿਖਾ ਵੇਵੋ, ਜੋ ਤੁਹਾਨੂੰ ਸਿਖਾਇਆ ਗਿਆ ਹੈ।

قَالَ إِنَّكَ لَن تَسْتَطِيعَ مَعِيَ صَبْرًا(67)

 ਉਸਨੇ ਕਿਹਾ ਤੁਸੀਂ ਮੇਰੇ ਨਾਲ ਧੀਰਜ ਨਾਲ ਨਹੀਂ ਰਹਿ ਸਕਦੇ।

وَكَيْفَ تَصْبِرُ عَلَىٰ مَا لَمْ تُحِطْ بِهِ خُبْرًا(68)

 ਅਤੇ ਤੁਸੀਂ ਉਸ ਵਸਤੂ ਉੱਪਰ ਧੀਰਜ ਕਿਵੇਂ ਰੱਖ ਸਕਦੇ ਹੋ ਜੇ ਤੁਹਾਡੇ ਗਿਆਨ ਦੀ ਸੀਮਾਂ ਤੋਂ ਕਿਤੇ ਬਾਹਰ ਹੈ।

قَالَ سَتَجِدُنِي إِن شَاءَ اللَّهُ صَابِرًا وَلَا أَعْصِي لَكَ أَمْرًا(69)

 ਮੂਸਾ ਨੇ ਆਖਿਆ, ਜੇਕਰ ਅੱਲਾਹ ਚਾਹੇ ਤਾਂ ਤੁਸੀਂ ਸੈਨੂੰ ਧੀਰਜ ਰੱਖਣ ਵਾਲਾ ਦੇਖੌਗੇ। ਅਤੇ ਮੈਂ ਤੁਹਾਡੀ ਕਿਸੇ ਗੱਲ ਤੋਂ ਇਨਕਾਰ ਨਹੀਂ_ਕਰਾਂਗਾ।

قَالَ فَإِنِ اتَّبَعْتَنِي فَلَا تَسْأَلْنِي عَن شَيْءٍ حَتَّىٰ أُحْدِثَ لَكَ مِنْهُ ذِكْرًا(70)

 ਉਸ ਨੇ ਆਖਿਆ ਕਿ ਜੇਕਰ ਤੁਸੀਂ ਮੇਰੇ ਨਾਲ ਚਲਦੇ ਹੋ ਤਾਂ ਮੈਨੂੰ ਕੋਈ ਗੱਲ ਨਾ ਪੁੱਛਣਾ ਜਦੋਂ’ ਤੱਕ ਕਿ ਸੈ’ ਖੂਦ ਤੁਹਾਡੇ ਕੌਲ ਉਸਦਾ ਜ਼ਿਕਰ ਨਾ ਕਰਾਂ।

فَانطَلَقَا حَتَّىٰ إِذَا رَكِبَا فِي السَّفِينَةِ خَرَقَهَا ۖ قَالَ أَخَرَقْتَهَا لِتُغْرِقَ أَهْلَهَا لَقَدْ جِئْتَ شَيْئًا إِمْرًا(71)

 ਫਿਰ ਦੋਵੇ ਚੱਲ ਪਏ। ਇੱਥੋਂ ਤੱਕ ਕਿ ਜਦੋਂ ਉਹ ਦੋਵੇਂ ਕਿਸ਼ਤੀ ਉੱਪਰ ਸਵਾਰ ਹੋਏ ਤਾਂ ਉਸ ਬੰਦੇ ਨੇ ਕਿਸ਼ਤੀ ਵਿਚ ਸੁਰਾਖ ਕਰ ਦਿੱਤਾ। ਮੂਸਾ ਨੇ ਕਿਹਾ ਕਿ ਤੁਸੀਂ ਇਸ ਕਿਸ਼ਤੀ ਵਿਚ ਇਸ ਲਈ ਸੁਰਾਖ ਕੀਤਾ ਹੈ ਤਾਂ ਕਿ ਉਹ ਕਿਸ਼ਤੀ ਵਾਲਿਆਂ ਨੂੰ ਡੋਬ ਦੇਵੇ। ਇਹ ਤਾਂ ਤੁਸੀਂ ਬਹੁਤ ਸਖ਼ਤ ਕੰਮ ਕਰ ਦਿੱਤਾ।

قَالَ أَلَمْ أَقُلْ إِنَّكَ لَن تَسْتَطِيعَ مَعِيَ صَبْرًا(72)

 ਉਸ ਨੇ ਕਿਹਾ ਮੈਂ’ ਤੁਹਾਨੂੰ ਨਹੀਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਧੀਰਜ ਨਹੀਂ ਰੱਖ ਸਕੋਂਗੇ।

قَالَ لَا تُؤَاخِذْنِي بِمَا نَسِيتُ وَلَا تُرْهِقْنِي مِنْ أَمْرِي عُسْرًا(73)

 ਮੂਸਾ ਨੇ ਕਿਹਾ, ਮੇਰੀ ਗਲਤੀ ਤੇ ਮੈਨੂੰ ਨਾ ਫੜੋਂ। ਮੇਰੇ ਮਾਮਲੇ ਵਿਚ ਸਖ਼ਤੀ ਤੋਂ ਕੰਮ ਨਾ ਲਵੋ।

فَانطَلَقَا حَتَّىٰ إِذَا لَقِيَا غُلَامًا فَقَتَلَهُ قَالَ أَقَتَلْتَ نَفْسًا زَكِيَّةً بِغَيْرِ نَفْسٍ لَّقَدْ جِئْتَ شَيْئًا نُّكْرًا(74)

 ਫਿਰ ਉਹ ਦੋਵੇਂ ਚੱਲ ਪਏ। ਇੱਥੋਂ ਤੱਕ ਕਿ ਉਹ ਇੱਕ ਲੜਕੇ ਨੂੰ ਮਿਲੇ ਤਾਂ ਉਸ ਬੰਦੇ ਨੇ ਉਸ ਨੂੰ ਮਾਰ ਦਿੱਤਾ। ਤਾਂ ਮੂਸਾ ਨੇ ਆਖਿਆ ਕਿ ਤੁਸੀਂ ਇੱਕ ਬੇਕਸੂਰ ਜਾਨ ਨੂੰ ਮਾਰ ਦਿੱਤਾ ਹੈ, ਹਾਲਾਂਕਿ ਉਸ ਬੰਦੇ ਨੇ ਕਿਸੇ ਦਾ ਖੂਨ ਨਹੀਂ ਕੀਤਾ ਸੀ। ਤੁਸੀਂ ਬੜਾ ਮਾੜਾ ਕੰਮ ਕੀਤਾ ਹੈ।

۞ قَالَ أَلَمْ أَقُل لَّكَ إِنَّكَ لَن تَسْتَطِيعَ مَعِيَ صَبْرًا(75)

 ਉਸ ਬੰਦੇ ਨੇ ਆਖਿਆ ਕਿ ਮੈਂ’ ਤੁਹਾਨੂੰ ਨਹੀਂ ਕਿਹਾ ਸੀ ਕਿ ਤੂੰ ਮੇਰੇ ਨਾਲ ਧੀਰਜ ਨਹੀਂ ਰੱਖ ਸਕੋਂਗੇ।

قَالَ إِن سَأَلْتُكَ عَن شَيْءٍ بَعْدَهَا فَلَا تُصَاحِبْنِي ۖ قَدْ بَلَغْتَ مِن لَّدُنِّي عُذْرًا(76)

 ਮੂਸਾ ਨੇ ਕਿਹਾ ਕਿ ਹੁਣ ਜੇਕਰ ਮੈਂ ਤੁਹਾਡੇ ਤੋਂ ਕਿਸੇ ਚੀਜ ਦੇ ਸਬੰਧ ਵਿਚ ਪੁੱਛਾਂ ਤਾਂ ਤੁਸੀਂ ਮੈਨੂੰ ਨਾਲ ਨਾ ਰੱਖਣਾ। ਤੁਸੀਂ ਮੇਰੇ ਵਲੋਂ ਇਤਰਾਜ਼ ਦੀ ਹੱਦ ਤੇ ਪੁੱਜ ਗਏ।

فَانطَلَقَا حَتَّىٰ إِذَا أَتَيَا أَهْلَ قَرْيَةٍ اسْتَطْعَمَا أَهْلَهَا فَأَبَوْا أَن يُضَيِّفُوهُمَا فَوَجَدَا فِيهَا جِدَارًا يُرِيدُ أَن يَنقَضَّ فَأَقَامَهُ ۖ قَالَ لَوْ شِئْتَ لَتَّخَذْتَ عَلَيْهِ أَجْرًا(77)

 ਫਿਰ ਦੋਵੇਂ ਚੱਲ ਪਏ। ਇਥੋਂ ਤੱਕ ਕਿ ਜਦੋਂ ਉਹ ਦੋਵੇਂ ਇੱਕ ਪਿੰਡ ਵਾਲਿਆਂ ਦੇ ਕੌਲ ਪਹੁੰਚੇ ਤਾਂ ਉੱਤੇ ਉਨ੍ਹਾਂ ਤੋਂ ਖਾਣ ਨੂੰ ਮੰਗਿਆਂ, ਉਨ੍ਹਾਂ ਨੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਤੋਂ ਜਵਾਬ ਦੇ ਦਿੱਤਾ। ਫਿਰ ਉਨ੍ਹਾਂ ਨੂੰ ਇੱਕ ਕੰਧ ਮਿਲੀ ਜੋ ਡਿੱਗਣ ਵਾਲੀ ਸੀ, ਤਾਂ ਉਸਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਕਿਹਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਸ ਲਈ ਕੁਝ ਦਿਹਾੜੀ ਲੈ ਲੈਂਦੇ।

قَالَ هَٰذَا فِرَاقُ بَيْنِي وَبَيْنِكَ ۚ سَأُنَبِّئُكَ بِتَأْوِيلِ مَا لَمْ تَسْتَطِع عَّلَيْهِ صَبْرًا(78)

 ਉਨ੍ਹਾਂ ਨੇ ਕਿਹਾ ਹੁਣ ਇਹ ਮੇਰੇ ਅਤੇ ਤੇਰੇ ਵਿਚ ਵੱਖਰਾਪਣ ਹੈ। ਮੈ’ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਵਾਂਗਾ ਜਿਸ ਲਈ ਤੁਸੀਂ ਧੀਰਜ ਨਾ ਰੱਖ ਸਕੇ।

أَمَّا السَّفِينَةُ فَكَانَتْ لِمَسَاكِينَ يَعْمَلُونَ فِي الْبَحْرِ فَأَرَدتُّ أَنْ أَعِيبَهَا وَكَانَ وَرَاءَهُم مَّلِكٌ يَأْخُذُ كُلَّ سَفِينَةٍ غَصْبًا(79)

 ਕਿਸ਼ਤੀ ਦਾ ਮਾਮਲਾ ਇਹ ਹੈ ਕਿ ਉਹ ਕੁਝ ਕੰਗਾਲ ਲੋਕਾਂ ਦੀ ਸੀ, ਜਿਹੜੇ ਨਦੀ ਵਿਚ ਮਿਹਨਤ ਕਰਦੇ ਸਨ, ਤਾਂ ਮੈਂ ਸੋਚਿਆ ਕਿ ਉਸ ਵਿਚ ਵਿਗਾੜ ਦਾ ਕਰ ਦੇਵਾਂ ਕਿਉਂਕਿ ਉਨ੍ਹਾਂ ਤੋਂ ਅੱਗੇ ਇੱਕ ਰਾਜਾ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਜ਼ਬਰੀ ਖੋਹ ਲੈਂਦਾ ਸੀ।

وَأَمَّا الْغُلَامُ فَكَانَ أَبَوَاهُ مُؤْمِنَيْنِ فَخَشِينَا أَن يُرْهِقَهُمَا طُغْيَانًا وَكُفْرًا(80)

 ਅਤੇ ਲੜਕੇ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਉਸ ਦੇ ਮਾਤਾ ਪਿਤਾ ਈਮਾਨਦਾਰ ਸਨ। ਸਾਨੂੰ ਸ਼ੱਕ ਹੋਇਆ ਕਿ ਉਹ ਵੱਡਾ ਹੋ ਕੇ ਆਪਣੇ ਬਾਗ਼ੀਪੁਣੇ ਕਾਰਨ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਦੁੱਖ ਦੇਵੇਗਾ।

فَأَرَدْنَا أَن يُبْدِلَهُمَا رَبُّهُمَا خَيْرًا مِّنْهُ زَكَاةً وَأَقْرَبَ رُحْمًا(81)

 ਇਸ ਲਈ ਅਸੀਂ ਸੋਚਿਆ ਕਿ ਉਨ੍ਹਾਂ ਦਾ ਰੱਬ ਉਸ ਦੀ ਜਗ੍ਹਾ ਉੱਪਰ ਉਨ੍ਹਾਂ ਨੂੰ ਅਜਿਹੀ ਸੰਤਾਨ ਦੇਵੇ ਜਿਹੜੀ ਪਵਿੱਰਤਤਾ ਵਿਚ ਇਸ ਤੋਂ ਉੱਤਮ ਅਤੇ ਪਿਆਰ ਕਰਨ ਵਾਲੀ ਹੋਵੇ।

وَأَمَّا الْجِدَارُ فَكَانَ لِغُلَامَيْنِ يَتِيمَيْنِ فِي الْمَدِينَةِ وَكَانَ تَحْتَهُ كَنزٌ لَّهُمَا وَكَانَ أَبُوهُمَا صَالِحًا فَأَرَادَ رَبُّكَ أَن يَبْلُغَا أَشُدَّهُمَا وَيَسْتَخْرِجَا كَنزَهُمَا رَحْمَةً مِّن رَّبِّكَ ۚ وَمَا فَعَلْتُهُ عَنْ أَمْرِي ۚ ذَٰلِكَ تَأْوِيلُ مَا لَمْ تَسْطِع عَّلَيْهِ صَبْرًا(82)

 ਅਤੇ ਦੀਵਾਰ ਦਾ ਮਸਲਾ ਇਹ ਹੈ ਕਿ ਇਹ ਸ਼ਹਿਰ ਦੇ ਦੋ ਅਨਾਥ ਲੜਕਿਆਂ ਦੀ ਸੀ ਇਸ ਦੀਵਾਰ ਦੇ ਥੱਲੇ ਉਨ੍ਹਾਂ ਦਾ ਇੱਕ ਖਜ਼ਾਨਾ ਦੱਬਿਆ ਹੋਇਆ ਸੀ। ਉਨ੍ਹਾਂ ਦਾ ਪਿਤਾ ਇਕ ਚੰਗਾ ਇਨਸਾਨ ਸੀ, ਇਸ ਲਈ ਤੁਹਾਡੇ ਰੱਬ ਨੇ ਚਾਹਿਆ, ਕਿ ਉਹ ਦੌਵੇਂ ਆਪਣੀ ਜਵਾਨੀ ਵਿਚ ਪਹੁੰਚਣ ਅਤੇ ਆਪਣਾ ਖਜ਼ਾਨਾ ਕੱਢ ਲੈਣ। ਇਹ ਤੁਹਾਡੇ ਰੱਬ ਦੀ ਕਿਰਪਾ ਨਾਲ ਹੋਇਆ ਅਤੇ ਮੈਂ’ ਇਸ ਨੂੰ ਆਪਣੀ ਇੱਛਾ ਨਾਲ ਨਹੀਂ ਕੀਤਾ। ਇਹ ਹੈ ਉਨ੍ਹਾਂ ਗੱਲਾਂ ਦੀ ਅਸਲੀਅਤ ਜਿਸ ਉੱਪਰ ਤੁਸੀਂ ਧੀਰਜ ਨਾ ਰੱਖ ਸਕੇ।

وَيَسْأَلُونَكَ عَن ذِي الْقَرْنَيْنِ ۖ قُلْ سَأَتْلُو عَلَيْكُم مِّنْهُ ذِكْرًا(83)

 ਅਤੇ ਉਹ ਤੁਹਾਡੇ ਤੋਂ ਜ਼ੁਲ-ਕਰਨੈਨ ਦਾ ਹਾਲ ਪੁੱਛਦੇ ਹਨ। ਆਖੋ, ਕਿ ਮੈਂ ਉਸਦਾ ਕੂਝ ਹਾਲ ਤੁਹਾਡੇ ਸਾਹਮਣੇ ਬਿਆਨ ਕਰਾਂਗਾ।

إِنَّا مَكَّنَّا لَهُ فِي الْأَرْضِ وَآتَيْنَاهُ مِن كُلِّ شَيْءٍ سَبَبًا(84)

 ਅਸੀਂ ਉਸ ਨੂੰ ਧਰਤੀ ਉੱਪਰ ਸੱਤਾ ਪ੍ਰਦਾਨ ਕੀਤੀ। ਅਤੇ ਉਸ ਨੂੰ ਅਸੀਂ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਸਨ।

فَأَتْبَعَ سَبَبًا(85)

 ਫਿਰ ਜ਼ੁਲ-ਕਰਨੈਨ ਇੱਕ ਰਾਹ ਪਿੱਛੇ ਚੱਲਿਆ।

حَتَّىٰ إِذَا بَلَغَ مَغْرِبَ الشَّمْسِ وَجَدَهَا تَغْرُبُ فِي عَيْنٍ حَمِئَةٍ وَوَجَدَ عِندَهَا قَوْمًا ۗ قُلْنَا يَا ذَا الْقَرْنَيْنِ إِمَّا أَن تُعَذِّبَ وَإِمَّا أَن تَتَّخِذَ فِيهِمْ حُسْنًا(86)

 ਇਥੋਂ ਤੱਕ ਕਿ ਉਹ ਸੂਰਜ ਦੇ ਡੁੱਬਣ ਦੀ ਥਾਂ ਤੇ ਪਹੁੰਚ ਗਿਆ। ਉਸ ਨੇ ਸੂਰਜ ਨੂੰ ਵੇਖਿਆ ਕਿ ਉਹ ਇੱਕ ਕਾਲੇ ਪਾਣੀ ਵਿਚ ਡੁੱਬ ਰਿਹਾ ਸੀ ਅਤੇ ਉੱਤੇ ਉੱਸ ਨੂੰ ਇੱਕ ਅਜਿਹੀ ਕੌਮ ਮਿਲੀ ਅਸੀਂ ਕਿਹਾ ਕਿ ਜ਼ੁਲ-ਕਰਨੈਨ ਤੂਸੀਂ’ ਚਾਹੋ ਤਾਂ ਇਸ ਨੂੰ ਸਜ਼ਾ ਦੇਵੋ। ਚਾਹੋਂ ਤਾਂ ਉਸ ਨਾਲ ਚੰਗਾ ਵਰਤਾਉਂ ਕਰੋ।

قَالَ أَمَّا مَن ظَلَمَ فَسَوْفَ نُعَذِّبُهُ ثُمَّ يُرَدُّ إِلَىٰ رَبِّهِ فَيُعَذِّبُهُ عَذَابًا نُّكْرًا(87)

 ਉਸ ਨੇ ਆਖਿਆ ਜਿਹੜਾ ਇਨ੍ਹਾਂ ਵਿਚੋਂ ਜ਼ੁਲਮ ਕਰੇਗਾ ਅਸੀਂ’ ਉੱਸ ਨੂੰ ਦੰਡ ਦੇਵਾਂਗੇ। ਫਿਰ ਉਹ ਆਪਣੇ ਰੱਬ ਕੋਲ ਪਹੁੰਚਾਇਆ ਜਾਵੇਗਾ ਅਤੇ ਉਹ ਉਸ ਨੂੰ ਕਠੋਰ ਸਜ਼ਾ ਦੇਵੇਗਾ।

وَأَمَّا مَنْ آمَنَ وَعَمِلَ صَالِحًا فَلَهُ جَزَاءً الْحُسْنَىٰ ۖ وَسَنَقُولُ لَهُ مِنْ أَمْرِنَا يُسْرًا(88)

 ਅਤੇ ਜਿਹੜਾ ਬੰਦਾ ਈਮਾਨ ਲਿਆਏਗਾ ਅਤੇ ਚੰਗੇ ਕਰਮ ਕਰੇਗਾ, ਉਸ ਲਈ ਚੰਗਾ ਬਦਲਾ ਹੈ ਅਤੇ ਅਸੀਂ ਵੀ ਉਸ ਨਾਲ ਚੰਗਾ ਵਿਹਾਰ ਕਰਾਂਗੇ।

ثُمَّ أَتْبَعَ سَبَبًا(89)

 ਫਿਰ ਉਹ ਇਕ ਰਾਹ ਉੱਪਰ ਚੱਲਿਆ।

حَتَّىٰ إِذَا بَلَغَ مَطْلِعَ الشَّمْسِ وَجَدَهَا تَطْلُعُ عَلَىٰ قَوْمٍ لَّمْ نَجْعَل لَّهُم مِّن دُونِهَا سِتْرًا(90)

 ਇੱਥੋਂ ਤੱਕ ਕਿ ਜਦੋਂ ਉਹ ਸੂਰਜ ਚੜ੍ਹਨ ਦਾ ਸਮਾ ਆਇਆ ਤਾਂ ਉਸ ਨੇ ਸੂਰਜ ਨੂੰ ਇੱਕ ਅਜਿਹੀ ਕੌਮ ਉੱਪਰ ਪ੍ਰਗਟ ਹੁੰਦੇ ਦੇਖਿਆ ਜਿਸ ਲਈ ਅਸੀਂ ਉਨ੍ਹਾਂ ਦੇ ਅਤੇ ਸੂਰਜ ਦੇ ਵਿਚਕਾਰ ਕੋਈ ਫਰਕ (ਆੜ) ਨਹੀਂ ਰੱਖਿਆ ਸੀ।

كَذَٰلِكَ وَقَدْ أَحَطْنَا بِمَا لَدَيْهِ خُبْرًا(91)

 ਇਹ ਉਸ ਤਰ੍ਹਾਂ ਹੈ ਅਤੇ ਅਸੀਂ ਜੁਲ-ਕਰਨੈਨ ਦੇ ਮਸਲੇ ਵਿਚ ਜਾਣੂ ਹਾਂ।

ثُمَّ أَتْبَعَ سَبَبًا(92)

 ਫਿਰ ਉਹ ਇੱਕ ਰਾਹ ਉੱਪਰ ਚੱਲਿਆ।

حَتَّىٰ إِذَا بَلَغَ بَيْنَ السَّدَّيْنِ وَجَدَ مِن دُونِهِمَا قَوْمًا لَّا يَكَادُونَ يَفْقَهُونَ قَوْلًا(93)

 ਇੱਥੋਂ ਤੱਕ ਕਿ ਜਦੋਂ ਦੋ ਪਹਾੜਾਂ ਦੇ ਵਿਚਕਾਰ ਪਹੁੰਚਿਆ ਤਾਂ ਉਨ੍ਹਾਂ ਦੇ ਕੋਲ ਉਸ ਨੇ ਇੱਕ ਕੌਮ ਨੂੰ ਵੇਖਿਆ ਜਿਹੜੀ ਕੋਈ ਗੱਲ ਸਮਝ ਨਹੀਂ ਸਕਦੀ ਸੀ।

قَالُوا يَا ذَا الْقَرْنَيْنِ إِنَّ يَأْجُوجَ وَمَأْجُوجَ مُفْسِدُونَ فِي الْأَرْضِ فَهَلْ نَجْعَلُ لَكَ خَرْجًا عَلَىٰ أَن تَجْعَلَ بَيْنَنَا وَبَيْنَهُمْ سَدًّا(94)

 ਉਨ੍ਹਾਂ ਨੇ ਕਿਹਾ, ਹੇ ਜ਼ੁਲ- ਕਰਨੈਨ! ਯਾਜੂਜ ਅਤੇ ਮਾਜੂਜ ਸਾਡੇ ਦੇਸ਼ ਵਿਚ ਗੜਬੜੀ ਫੈਲਾਉਂਦੇ ਹਨ। ਤਾਂ ਕੀ ਅਸੀਂ ਤੁਹਾਨੂੰ ਕੋਈ ਕਰ (ਮਾਮਲਾ) ਇਸ ਲਈ ਨਿਸ਼ਚਿਤ ਕਰ ਦੇਈਏ ਕਿ ਤੁਸੀਂ ਸਾਡੇ ਤੇ ਉਨ੍ਹਾਂ ਵਿਚ ਕੋਈ ਕੰਧ (ਰੋਕ) ਬਣਾ ਦੇਵੇਂ।

قَالَ مَا مَكَّنِّي فِيهِ رَبِّي خَيْرٌ فَأَعِينُونِي بِقُوَّةٍ أَجْعَلْ بَيْنَكُمْ وَبَيْنَهُمْ رَدْمًا(95)

 ਜ਼ੁਲ-ਕਰਨੈਨ ਨੇ ਉੱਤਰ ਦਿੱਤਾ ਕਿ ਜੋ ਕੂਝ ਮੇਰੇ ਰੱਬ ਨੇ ਮੈਨੂੰ ਦਿੱਤਾ ਹੈ, ਉਹ ਬਹੁਤ ਹੈ। ਤੁਸੀਂ ਮਿਹਨਤ ਨਾਲ ਮੇਰੀ ਮਦਦ ਕਰੋਂ। ਮੈਂ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਬਣਾ ਦੇਵਾਂਗਾ।

آتُونِي زُبَرَ الْحَدِيدِ ۖ حَتَّىٰ إِذَا سَاوَىٰ بَيْنَ الصَّدَفَيْنِ قَالَ انفُخُوا ۖ حَتَّىٰ إِذَا جَعَلَهُ نَارًا قَالَ آتُونِي أُفْرِغْ عَلَيْهِ قِطْرًا(96)

 ਤੁਸੀਂ ਲੋਹੇ ਦੇ ਤਖ਼ਤੇ (ਦਰਵਾਜ਼ੇ) ਲਿਆ ਕੇ ਮੈਨੂੰ ਦੇਵੋ। ਇਥੋਂ ਤੱਕ ਕਿ ਜਦੋਂ ਉਨ੍ਹਾਂ ਨੇ ਦੋਵਾਂ ਦੇ ਵਿਚਕਾਰ ਖਾਲੀ ਥਾਂ ਤਾਂਬਾ ਪਾ ਦਿਆ।

فَمَا اسْطَاعُوا أَن يَظْهَرُوهُ وَمَا اسْتَطَاعُوا لَهُ نَقْبًا(97)

 ਤਾਂ ਯਾਜੂਜ ਅਤੇ ਮਾਜੂਜ ਨਾ ਉਸ ਉੱਪਰ ਚੜ ਸਕਦੇ ਸਨ ਅਤੇ ਨਾ ਉਹ ਉਸ ਵਿਚ ਸੁਰਾਖ ਕਰ ਸਕਦੇ ਸਨ।

قَالَ هَٰذَا رَحْمَةٌ مِّن رَّبِّي ۖ فَإِذَا جَاءَ وَعْدُ رَبِّي جَعَلَهُ دَكَّاءَ ۖ وَكَانَ وَعْدُ رَبِّي حَقًّا(98)

 ਜ਼ੁਲ-ਕਰਨੈਨ ਨੇ ਕਿਹਾ, ਇਹ ਮੇਰੇ ਰੱਬ ਦੀ ਕਿਰਪਾ ਹੈ। ਫਿਰ ਜਦੋਂ’ ਮੇਰੇ ਰੱਬ ਦਾ ਵਾਅਦਾ ਆਵੇਗਾ ਤਾਂ ਉਹ ਇਸ ਨੂੰ ਢਾਹ ਕੇ ਬਰਾਬਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।

۞ وَتَرَكْنَا بَعْضَهُمْ يَوْمَئِذٍ يَمُوجُ فِي بَعْضٍ ۖ وَنُفِخَ فِي الصُّورِ فَجَمَعْنَاهُمْ جَمْعًا(99)

 ਅਤੇ ਉਸ ਦਿਨ ਅਸੀਂ ਲੋਕਾਂ ਨੂੰ ਛੱਡ ਦੇਵਾਂਗੇ ਤਾਂ ਲਹਿਰਾਂ ਦੀ ਤਰ੍ਹਾਂ ਉਹ ਇੱਕ ਦੂਜੇ ਵਿਚ ਵੱਜਣਗੇ ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਸੀਂ ਸਾਰਿਆਂ ਨੂੰ ਇਕੱਠੇ ਕਰਾਂਗੇ।

وَعَرَضْنَا جَهَنَّمَ يَوْمَئِذٍ لِّلْكَافِرِينَ عَرْضًا(100)

 ਅਤੇ ਊਸ ਦਿਨ ਅਸੀਂ ਨਰਕ ਨੂੰ ਇਨਕਾਰੀਆਂ ਦੇ ਸਾਹਮਣੇ ਲਿਆਵਾਂਗੇ।

الَّذِينَ كَانَتْ أَعْيُنُهُمْ فِي غِطَاءٍ عَن ذِكْرِي وَكَانُوا لَا يَسْتَطِيعُونَ سَمْعًا(101)

 ਜਿਲ੍ਹਾਂ ਦੀਆਂ ਅੱਖਾਂ ਉੱਪਰ ਸਾਡੀ ਯਾਦ ਵਜੋਂ ਪਰਦਾ ਪਿਆ ਰਿਹਾ ਅਤੇ ਉਹ ਕੁਝ ਸੁਣਨ ਲਈ ਤਿਆਰ ਨਹੀਂ ਸਨ।

أَفَحَسِبَ الَّذِينَ كَفَرُوا أَن يَتَّخِذُوا عِبَادِي مِن دُونِي أَوْلِيَاءَ ۚ إِنَّا أَعْتَدْنَا جَهَنَّمَ لِلْكَافِرِينَ نُزُلًا(102)

 ਕੀ ਇਨਕਾਰ ਕਰਨ ਵਾਲੇ ਇਹ ਸਮਝਦੇ ਹਨ ਕਿ ਉਹ ਮੇਰੇ ਤੋਂ ਬਿਨ੍ਹਾਂ ਆਦਮੀਆਂ ਨੂੰ ਆਪਣਾ ਕਾਰਜ ਸਾਧਕ ਬਨਾਉਣ। ਅਸੀਂ ਇਨਕਾਰੀਆਂ ਦੀ ਮਹਿਮਾਨੀ ਲਈ ਨਰਕ ਤਿਆਰ ਕਰ ਰੱਖਿਆ ਹੈ।

قُلْ هَلْ نُنَبِّئُكُم بِالْأَخْسَرِينَ أَعْمَالًا(103)

 ਆਖੋ, ਕੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਣੇ ਕਰਮਾਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਘਾਟੇ ਵਿਚ ਕਿਹੜੇ ਲੋਕ ਹਨ।

الَّذِينَ ضَلَّ سَعْيُهُمْ فِي الْحَيَاةِ الدُّنْيَا وَهُمْ يَحْسَبُونَ أَنَّهُمْ يُحْسِنُونَ صُنْعًا(104)

 ਉਹ ਲੋਕ ਜਿਨ੍ਹਾਂ ਦੇ ਯਤਨ ਸੰਸਾਰਿਕ ਜੀਵਨ ਵਿਚ ਵਿਅਰਥ ਹੋ ਗਏ ਅਤੇ ਉਹ ਸਮਝਦੇ ਰਹੇ ਕਿ ਉਹ ਬਹੁਤ ਚੰਗੇ ਕਰਮ ਕਰ ਰਹੇ ਹਨ।

أُولَٰئِكَ الَّذِينَ كَفَرُوا بِآيَاتِ رَبِّهِمْ وَلِقَائِهِ فَحَبِطَتْ أَعْمَالُهُمْ فَلَا نُقِيمُ لَهُمْ يَوْمَ الْقِيَامَةِ وَزْنًا(105)

 ਇਹ ਲੋਕ ਹੀ’ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਅਤੇ ਉਸ ਦੇ ਮਿਲਾਪ ਤੋਂ ਇਨਕਾਰ ਕੀਤਾ। ਇਸ ਲਈ ਉਨ੍ਹਾਂ ਦਾ ਕੀਤਾ ਹੋਇਆ ਨਸ਼ਟ ਹੋ ਗਿਆ।

ذَٰلِكَ جَزَاؤُهُمْ جَهَنَّمُ بِمَا كَفَرُوا وَاتَّخَذُوا آيَاتِي وَرُسُلِي هُزُوًا(106)

 ਫਿਰ ਕਿਆਮਤ ਦੇ ਦਿਨ ਅਸੀਂ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦੇਵਾਂਗੇ। ਨਰਕ ਉਨ੍ਹਾਂ ਦਾ ਫ਼ਲ ਹੈ। ਇਸ ਲਈ ਕਿ ਉਨ੍ਹਾਂ ਨੇ ਮੇਰੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਮੇਰੇ ਰਸੂਲਾਂ ਨੂੰ ਝੁਠਲਾਇਆ।

إِنَّ الَّذِينَ آمَنُوا وَعَمِلُوا الصَّالِحَاتِ كَانَتْ لَهُمْ جَنَّاتُ الْفِرْدَوْسِ نُزُلًا(107)

 ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਹਨ ਅਤੇ ਉਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਸਵਰਗ ਦੇ ਬਾਗ਼ਾਂ ਵਿਚ ਸਵਾਗਤ ਹੈ।

خَالِدِينَ فِيهَا لَا يَبْغُونَ عَنْهَا حِوَلًا(108)

 ਉਹ ਉਸ ਵਿਚ ਹਮੇਸ਼ਾ ਰਹਿਣਗੇ। ਉਹ ਉਨ੍ਹਾਂ ਵਿੱਚੋਂ ਕਦੇ ਨਿਕਲਣਾ ਨਹੀਂ’ ਚਾਹੁੰਣਗੇ।

قُل لَّوْ كَانَ الْبَحْرُ مِدَادًا لِّكَلِمَاتِ رَبِّي لَنَفِدَ الْبَحْرُ قَبْلَ أَن تَنفَدَ كَلِمَاتُ رَبِّي وَلَوْ جِئْنَا بِمِثْلِهِ مَدَدًا(109)

 ਆਖੋ ਕਿ ਜੇਕਰ ਸਮੁੰਦਰ ਮੇਰੇ ਰੱਬ ਦੀਆਂ ਨਿਸ਼ਾਨੀਆਂ ਨੂੰ ਲਿਖਣ ਲਈ ਸਿਆਹੀ ਬਣ ਜਾਵੇ ਤਾਂ ਉਹ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਮੇਰੇ ਰੱਬ ਦੀਆਂ ਗੱਲਾਂ ਸਮਾਪਤ ਹੋਣ। ਜੇਕਰ ਅਸੀਂ ਇਸ (ਸਮੁੰਦਰ) ਦੇ ਨਾਲ ਹੋਰ ਸਾਗਰ ਵੀ ਕਿਉਂ ਨਾ ਮਿਲਾ ਦਈਏ।

قُلْ إِنَّمَا أَنَا بَشَرٌ مِّثْلُكُمْ يُوحَىٰ إِلَيَّ أَنَّمَا إِلَٰهُكُمْ إِلَٰهٌ وَاحِدٌ ۖ فَمَن كَانَ يَرْجُو لِقَاءَ رَبِّهِ فَلْيَعْمَلْ عَمَلًا صَالِحًا وَلَا يُشْرِكْ بِعِبَادَةِ رَبِّهِ أَحَدًا(110)

 ਆਖੋ, ਕਿ ਮੈਂ ਤੁਹਾਡੇ ਵਾਂਗ ਇਕ ਹੀ ਮਨੁੱਖ ਹਾਂ। ਮੇਰੇ ਉੱਪਰ ਵਹੀ ਆਉਂਦੀ ਹੈ ਕਿ ਤੁਹਾਡਾ ਪੂਜਣਯੋਗ ਕੇਵਲ ਇੱਕ ਹੀ ਹੈ। ਇਸ ਲਈ ਜਿਸਨੂੰ ਆਪਣੇ ਰੱਬ ਨਾਲ ਮਿਲਣ ਦੀ ਇੱਛਾ ਹੋਵੇ, ਉਸ ਨੂੰ ਚਾਹੀਦਾ ਹੈ ਕਿ ਉਹ ਭਲੇ ਕਰਮ ਕਰਨ ਅਤੇ ਆਪਣੇ ਰੱਬ ਦੀ ਇਬਾਦਤ ਵਿਚ ਕਿਸੇ ਨੂੰ ਸ਼ਰੀਕ ਨਾ ਬਨਾਉਣ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al-Kahf with the voice of the most famous Quran reciters :

surah Al-Kahf mp3 : choose the reciter to listen and download the chapter Al-Kahf Complete with high quality
surah Al-Kahf Ahmed El Agamy
Ahmed Al Ajmy
surah Al-Kahf Bandar Balila
Bandar Balila
surah Al-Kahf Khalid Al Jalil
Khalid Al Jalil
surah Al-Kahf Saad Al Ghamdi
Saad Al Ghamdi
surah Al-Kahf Saud Al Shuraim
Saud Al Shuraim
surah Al-Kahf Abdul Basit Abdul Samad
Abdul Basit
surah Al-Kahf Abdul Rashid Sufi
Abdul Rashid Sufi
surah Al-Kahf Abdullah Basfar
Abdullah Basfar
surah Al-Kahf Abdullah Awwad Al Juhani
Abdullah Al Juhani
surah Al-Kahf Fares Abbad
Fares Abbad
surah Al-Kahf Maher Al Muaiqly
Maher Al Muaiqly
surah Al-Kahf Muhammad Siddiq Al Minshawi
Al Minshawi
surah Al-Kahf Al Hosary
Al Hosary
surah Al-Kahf Al-afasi
Mishari Al-afasi
surah Al-Kahf Yasser Al Dosari
Yasser Al Dosari


Wednesday, January 22, 2025

لا تنسنا من دعوة صالحة بظهر الغيب