Surah An-Nisa with Punjabi
ਹੇ ਲੋਕੋ! ਆਪਣੇ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਹੈ ਅਤੇ ਉਸੇ ਤੋਂ ਹੀ ਉਸ ਦਾ ਜੋੜਾ ਪੈਦਾ ਕੀਤਾ ਹੈ। ਉਨ੍ਹਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਅਤੇ ਔਰਤਾਂ ਫੈਲਾ ਦਿੱਤੀਆਂ। ਅੱਲਾਹ ਤੋਂ ਡਰੋ। ਜਿਸ ਦਾ ਵਾਸਤਾ ਦੇ ਕੇ ਤੁਸੀਂ ਇੱਕ ਦੂਸਰੇ ਤੋਂ ਸਹਾਇਤਾ ਮੰਗਦੇ ਹੋ, ਸੁਚੇਤ ਰਹੋਂ ਰਿਸ਼ਤੇਦਾਰਾਂ ਦੇ ਸਸ਼ੰਧ ਵਿੱਚ। ਬੇਸ਼ੱਕ ਅੱਲਾਹ ਤੁਹਾਡੀ ਪਰਖ ਕਰ ਰਿਹਾ ਹੈ। |
ਅਤੇ ਅਨਾਥਾਂ ਦੀ ਪੂੰਜੀ ਉਨ੍ਹਾਂ ਨੂੰ ਸੋਂਪ ਦਿਉ। ਅਤੇ ਸ਼ੁਰੇ ਮਾਲ ਨੂੰ ਚੰਗੇ ਮਾਲ ਵਿਚ ਨਾ ਬਦਲੋਂ। ਉਨ੍ਹਾਂ ਦੀ ਪੂੰਜੀ ਆਪਣੀ ਪੂੰਜੀ ਦੇ ਨਾਲ ਮਿਲਾ ਕੇ ਨਾ ਖਾਉ। ਇਹ ਬਹੁਤ ਵੱਡਾ ਪਾਪ ਹੈ। |
ਜੇਕਰ ਤੁਹਾਨੂੰ ਡਰ ਹੋਵੇ ਕਿ ਤੁਸੀਂ ਅਨਾਥਾਂ ਦੇ ਸਬੰਧ ਵਿਚ ਇਨਸਾਫ਼ ਨਹੀਂ ਕਰ ਸਕੋਗੇ ਤਾਂ ਔਰਤਾਂ ਵਿੱਚੋਂ’ ਜੋ ਤੁਹਾਨੂੰ ਪਸੰਦ ਹੋਂਣ ਉਨ੍ਹਾਂ ਨਾਲ ਦੋ-ਦੋ, ਤਿੰਨ- ਤਿੰਨ, ਚਾਰ-ਚਾਰ ਤੱਕ ਨਿਕਾਹ (ਵਿਆਹ) ਕਰ ਲਵੋ। ਜੇਕਰ ਤੁਹਾਨੂੰ ਡਰ ਹੈ ਕਿ ਤੁਸੀਂ ਇਨਸਾਫ ਨਹੀਂ ਕਰ ਸਕੋਗੇ ਤਾਂ ਇੱਕ ਹੀ ਨਿਕਾਹ (ਵਿਆਹ) ਕਰੋ ਜਾਂ ਜੋ ਦਾਸੀ ਤੁਹਾਡੇ ਅਧਿਕਾਰ ਵਿਚ ਹੋਵੇ। ਇਸ ਵਿਚ ਉਮੀਦ ਹੈ ਕਿ ਤੁਸੀਂ ਨਿਆਂ ਨਾਲ ਪ੍ਰੇਸ਼ਾਨ ਨਹੀਂ’ ਹੋਵੇਂਗੇ। |
ਔਰਤਾਂ ਨੂੰ ਉਨ੍ਹਾਂ ਦਾ ਮਹਰ ਖੁਸ਼ੀ ਨਾਲ ਅਦਾ ਕਰੋ ਫਿਰ ਜੇਕਰ ਉਹ ਉਸ ਵਿਚੋਂ ਕੂਝ ਤੁਹਾਡੇ ਲਈ ਛੱਡ ਦੇਣ ਆਪਣੀ ਖੁਸ਼ੀ ਨਾਲ ਤਾਂ ਤੁਸੀਂ ਉਸ ਨੂੰ ਥੂਸ਼ੀ ਖੁਸ਼ੀ ਨਾਲ ਖਾਉ। |
ਨਾ ਸਮਝਿਆ ਨੂੰ ਆਪਣੀ ਉਹ ਪੂੰਜੀ ਨਾ ਦਿਉ ਜਿਸ ਨੂੰ ਅੱਲਾਹ ਨੇ ਤੁਹਾਡੇ ਲਈ ਆਤਮ ਨਿਰਭਰਤਾ ਦਾ ਮਾਧਿਅਮ ਬਣਾਇਆ ਹੈ। ਉਸ ਪੂੰਜੀ ਵਿਚੋਂ ਉਨ੍ਹਾਂ ਨੂੰ ਖਵਾਉ, ਪਹਿਨਾਉ ਅਤੇ ਉਨ੍ਹਾਂ ਨਾਲ ਨੇਕੀ ਦੀ ਗੱਲ ਕਰੋ। |
ਅਨਾਥਾਂ ਨੂੰ ਪਰਖਦੇ ਰਹੋ ਜਦੋਂ ਤੱਕ ਉਹ ਨਿਕਾਹ (ਵਿਆਹ) ਦੀ ਉਮਰ ਨੂੰ ਪਹੁੰਚ ਜਾਣ ਅਤੇ ਜੇਕਰ ਤੁਸੀਂ ਉਨ੍ਹਾਂ ਵਿਚ ਪ੍ਰਪੱਕਤਾ ਦੇਖੋ ਤਾਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੋਂਪ ਦਿਉ। ਉਨ੍ਹਾਂ ਦੀ ਪੂੰਜੀ ਫਜ਼ੂਲ ਖਰਚੀ ਦੇ ਕੰਮਾਂ ਵਿਚ, ਇਸ ਵਿਚਾਰ ਨਾਲ ਕਿ ਉਹ ਵੱਡੇ ਹੋਂ ਜਾਣਗੇ, ਨਾ ਖਾ ਜਾਉਂ। ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਅਨਾਥ ਦੀ ਪੂੰਜੀ ਤੋਂ ਬਚੇ, ਜੋ ਬੰਦਾ ਗਰੀਬ ਹੋਵੇ ਉਹ ਸਧਾਰਨ ਰੀਤ ਅਨੁਸਾਰ ਖਾਵੇ। ਫਿਰ ਜਦੋਂ ਤੁਸੀਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੌਂਪੋ ਤਾਂ ਉਨ੍ਹਾਂ ਲਈ ਗਵਾਹ ਬਣਾ ਲਵੋ, ਅੱਲਾਹ ਹਿਸਾਬ ਲੈਣ ਲਈ ਕਾਫੀ ਹੈ। |
ਮਾਂ-ਬਾਪ ਅਤੇ ਸਬੰਧੀਆਂ ਦੀ ਵਿਰਾਸਤ ਵਿੱਚੋਂ ਮਰਦਾਂ ਦਾ ਵੀ ਹਿੱਸਾ ਹੈ ਅਤੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਦੀ ਵਿਰਾਸਤ ਵਿਚੋਂ ਔਰਤਾਂ ਦਾ ਵੀ ਹਿੱਸਾ ਹੈ, ਚਾਹੇ ਥੋੜ੍ਹਾ ਹੋਵੇ ਜਾਂ ਜ਼ਿਆਦਾ, ਇੱਕ ਨਿਰਧਾਰਤ ਕੀਤਾ ਹੋਇਆ ਹਿੱਸਾ। |
ਜੇਕਰ ਬਟਵਾਰੇ ਦੇ ਸਮੇਂ ਸਬੰਧੀ, ਅਨਾਥ ਅਤੇ ਨਿਰਧਨ ਮੌਜੂਦ ਹੋਣ ਤਾਂ ਉਨ੍ਹਾਂ ਵਿਚੋਂ ਉਨ੍ਹਾਂ ਨੂੰ ਵੀ ਕੁਝ ਦੇਵੋ ਅਤੇ ਉਨ੍ਹਾਂ ਨਾਲ ਹਮਦਰਦੀ ਨਾਲ ਗੱਲ ਕਰੋ। |
ਅਜਿਹੇ ਲੋਕਾਂ ਨੂੰ ਡਰਨਾ ਚਾਹੀਦਾ ਹੈ। ਜੈਕਰ ਉਹ ਆਪਣੇ ਪਿੱਛੇ ਕਮਜ਼ੋਰ ਬੱਚੇ ਛੱਡ ਜਾਂਦੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਚਿੰਤਾ ਰਹਿੰਦੀ। ਫਿਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੱਲਾਹ ਤੋਂ ਡਰਨ ਅਤੇ ਪੱਕੀ ਗੱਲ ਕਹਿਣ। |
ਜਿਹੜੇ ਲੋਕ ਅਨਾਥਾਂ ਦੀ ਪੂੰਜੀ ਨਜਾਇਜ਼ ਰੂਪ ਨਾਲ ਖਾਂਦੇ ਹਨ, ਉਹ ਲੋਕ ਆਪਣੇ ਢਿੱਡਾਂ ਵਿਚ ਅੱਗ ਭਰ ਰਹੇ ਹਨ ਉਹ ਜਲਦੀ ਹੀ ਭਟਕਦੀ ਹੋਈ ਅੱਗ ਵਿਚ ਸੁੱਟੇ ਜਾਣਗੇ। |
ਅੱਲਾਹ ਤੁਹਾਨੂੰ ਤੁਹਾਡੀ ਔਲਾਦ ਦੇ ਸਬੰਧ ਵਿਚ ਆਦੇਸ਼ ਦਿੰਦਾ ਹੈ, ਕਿ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੈ। ਜੇਕਰ ਔਰਤਾਂ ਦੋ ਤੋਂ ਜ਼ਿਆਦਾ ਹਨ ਤਾਂ ਉਨ੍ਹਾਂ ਲਈ ਦੋ ਤਿਹਾਈ ਹੈ, ਉਸ ਸੰਪਤੀ ਵਿਚੋਂ ਜਿਹੜੀ (ਮ੍ਰਿਤਕ) ਛੱਡ ਗਿਆ ਹੈ। ਜੇਕਰ ਉਹ ਇਕੱਲੀ ਹੈ ਤਾਂ ਉਸ ਲਈ ਅੱਧਾ ਹੈ। ਮ੍ਰਿਤਕ ਦੇ ਮਾਤਾ-ਪਿਤਾ ਨੂੰ ਦੋਵਾਂ ਵਿਚੋਂ ਹਰੇਕ ਦੇ ਲਈ ਉਸ ਸੰਪਤੀ ਦਾ ਛੇਵਾਂ ਹਿੱਸਾ ਹੈ। ਜਿਹੜੀ ਉਹ ਛੱਡ ਕੇ ਗਿਆ ਹੈ। ਸ਼ਰਤ ਇਹ ਹੈ ਕਿ ਮ੍ਰਿਤਕ ਦੀ ਔਲਾਦ ਹੋਵੇ। ਜੇਕਰ ਮ੍ਰਿਤਕ ਦੇ ਔਲਾਦ ਨਾ ਹੋਵੇ ਅਤੇ ਉਸ ਦੇ ਮਾਤਾ-ਪਿਤਾ ਉਸ ਦੇ ਵਾਰਿਸ ਹੌਣ ਤਾਂ ਉਸ ਦੀ ਮਾਂ ਦਾ ਤਿਹਾਈ ਹਿੱਸਾ ਹੈ। ਜੇਕਰ ਉਸ ਦੇ ਭਰਾ ਭੈਣ ਹੌਣ ਤਾਂ ਉਸ ਦੀ ਮਾਂ ਦੇ ਲਈ ਛੇਵਾਂ ਹਿੱਸਾ ਹੈ। ਇਹ ਹਿੱਸੇ ਵਸੀਅਤ ਕੱਢਣ ਤੋਂ ਬਾਅਦ ਜਾਂ ਰਿਣ ਅਦਾ ਕਰਨ ਤੋਂ ਬਾਅਦ ਹਨ ਜੋ ਉਹ ਕਰ ਜਾਂਦਾ ਹੈ। ਤੁਹਾਡੇ ਬਾਪ ਜਾਂ ਤੁਹਾਡੇ ਬੇਟੇ ਹੋਣ, ਤੁਸੀਂ ਨਹੀਂ ਜਾਣਦੇ ਕਿ ਉਨ੍ਹਾਂ ਵਿਚੋਂ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਕੌਣ ਹੈ। ਇਹ ਅੱਲਾਹ ਦਾ ਨਿਰਧਾਰਤ ਕੀਤਾ ਹੋਇਆ ਹਿੱਸਾ ਹੈ। ਬੇਸ਼ੱਕ ਅੱਲਾਹ ਗਿਆਨ ਵਾਲਾ ਬਿਬੇਕ ਵਾਲਾ ਹੈ। |
ਤੁਹਾਡੇ ਲਈ ਉਸ ਪੂੰਜੀ ਦਾ ਅੱਧਾ ਹਿੱਸਾ ਹੈ ਜਿਹੜਾ ਤੁਹਾਡੀਆਂ ਪਤਨੀਆਂ ਛੱਡਣ, ਸ਼ਰਤ ਇਹ ਹੈ ਕਿ ਉਨ੍ਹਾਂ ਦੇ ਔਲਾਦ ਨਾ ਹੋਵੇ। ਜੇਕਰ ਉਨ੍ਹਾਂ ਦੇ ਔਲਾਦ ਹੋਵੇ ਤਾਂ ਤੁਹਾਡੇ ਲਈ ਪਤਨੀਆਂ ਦੀ ਵਿਰਾਸਤ ਦਾ ਚ਼ੌਥਾਈ ਹਿੱਸਾ ਹੈ, ਵਸੀਅਤ ਨਿਕਲਣ ਤੋਂ ਬਾਅਦ ਜਿਸ ਦੀ ਉਹ ਵਸੀਅਤ ਕਰ ਜਾਏ ਜਾਂ ਰਿਣ ਅਦਾ ਕਰਨ ਤੋਂ ਬਾਅਦ। ਉਨ੍ਹਾਂ ਪਤਨੀਆਂ ਦੇ ਲਈ ਚੌਥਾਈ ਹਿੱਸਾ ਹੈ ਤੁਹਾਡੀ ਵਿਰਾਸਤ ਦਾ ਜੇਕਰ ਤੁਹਾਡੇ ਔਲਾਦ ਨਹੀਂ ਹੈ। ਜੇਕਰ ਤੁਹਾਡੇ ਔਲਾਦ ਹੈ ਤਾਂ ਉਨ੍ਹਾਂ ਦੇ ਲਈ ਅੱਠਵਾਂ ਹਿੱਸਾ ਹੈ ਤੁਹਾਡੀ ਵਿਰਾਸਤ ਦਾ, ਵਿਰਾਸਤ ਨਿਕਲਣ ਤੋਂ ਬਾਅਦ ਜਿਸਦੀ ਤੁਸੀਂ ਵਿਰਾਸਤ ਕਰ ਜਾਉ ਜਾਂ ਰਿਣ ਅਦਾ ਕਰਨ ਤੋਂ ਬਾਅਦ। ਜੇਕਰ ਕੋਈ ਮ੍ਰਿਤਕ ਮਰਦ ਹੋਵੇ ਜਾਂ ਇਸਤਰੀ ਅਜਿਹੀ ਹੋਵੇ ਜਿਨ੍ਹਾਂ ਦੇ ਨਾ ਮਾਂ-ਬਾਪ (ਉਸੂਲ) ਹੋਵੇ ਨਾ ਸੰਤਾਨ (ਫੂਰੂ), ਉਨ੍ਹਾਂ ਦੇ ਇੱਕ ਭਰਾ ਜਾਂ ਇੱਕ ਭੈਣ ਹੋਵੇ ਤਾਂ ਦੋਵਾਂ ਵਿਚੋ ਹਰੇਕ ਦੇ ਲਈ ਛੇਵਾਂ ਹਿੱਸਾ ਹੈ। ਜੇਕਰ ਉਹ ਇਸ ਤੋਂ ਜ਼ਿਆਦਾ ਹੋਣ ਤਾਂ ਉਹ ਇੱਕ ਤਿਹਾਈ ਦੇ ਸਾਂਝੀਦਾਰ ਹੋਣਗੇ। ਵਸੀਅਤ ਨਿਕਲਣ ਤੋਂ ਬਾਅਦ ਜਿਸ ਦੀ ਵਸੀਅਤ ਕੀਤੀ ਗਈ ਹੋਵੇ ਜਾਂ ਰਿਣ ਅਦਾ ਕਰਨ ਤੋ ਬਾਅਦ ਬਿਨ੍ਹਾਂ ਕਿਸੇ ਨੂੰ ਨੁਕਸਾਨ ਪਹੁੰਚਾਏ। ਇਹ ਹੁਕਮ ਅੱਲਾਹ ਵੱਲੋਂ ਹੈ ਅਤੇ ਅੱਲਾਹ ਨਰਮ ਅਤੇ ਬੇ-ਖ਼ਬਰ ਹੈ। |
ਇਹ ਅੱਲਾਹ ਦੀਆਂ ਨਿਰਧਾਰਿਤ ਕੀਤੀਆਂ ਹੋਈਆਂ ਹੱਦਾਂ ਹਨ। ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇਗਾ, ਅੱਲਾਹ ਉਸ ਨੂੰ ਅਜਿਹੇ ਉਹ ਉਸ ਵਿਚ ਹਮੇਸ਼ਾ ਰਹਿਣਗੇ, ਇਹ ਹੀ ਵੱਡੀ ਸਫ਼ਲਤਾ ਹੈ। |
ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਅਵੱਗਿਆ ਕਰੇਗਾ, ਉਸ ਦੇ ਨਿਰਧਾਰਿਤ ਕੀਤੇ ਹੋਏ ਨਿਯਮਾਂ ਤੋਂ ਬਾਹਰ ਨਿਕਲ ਜਾਏਗਾ ਉਸ ਨੂੰ ਉਹ ਅੱਗ ਵਿਚ ਸੁੱਟੇਗਾ। ਜਿਸ ਵਿਚ ਉਹ ਸਦੀਵੀ ਰਹੇਗਾ ਅਤੇ ਉਸ ਦੇ ਲਈ ਇਹ ਅਪਮਾਣ ਜਨਕ ਸਜ਼ਾ ਹੈ। |
ਤੁਹਾਡੀਆਂ ਔਰਤਾਂ ਵਿਚੋ ਜਿਹੜੀ ਕੋਈ ਵਿਭਚ਼ਾਰ ਕਰੇ ਤਾਂ ਉਨ੍ਹਾਂ ਉੱਪਰ ਆਪਣੇ ਵਿਚੋਂ ਚਾਰ ਮਰਦਾਂ ਨੂੰ ਗਵਾਹ ਬਣਾਉਂ। ਜੇਕਰ ਉਹ ਗਵਾਹੀ ਦੇ ਦੇਣ ਲਵੇ ਜਾਂ ਅੱਲਾਹ ਉਨ੍ਹਾਂ ਲਈ ਕੋਈ ਰਸਤਾ ਕੱਢ ਦੇਵੇ |
ਤੁਹਾਡੇ ਵਿਚੋਂ ਜੇ ਦੋਂ ਮਰਦ ਵਿਭਚ਼ਾਰ ਕਰਨ ਤਾਂ ਉਨ੍ਹਾਂ ਨੂੰ ਸਜ਼ਾ ਦੇ ਦੋਂਵੋ। ਜੇਕਰ ਉਹ ਦੋਵੇਂ ਤੌਬਾ ਕਰਨ ਅਤੇ ਆਪਣਾ ਸੁਧਾਰ ਕਰ ਲੈਣ ਤਾਂ ਉਨ੍ਹਾਂ ਦਾ ਵਿਚਾਰ ਛੱਡ ਦਿਉ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਮਿਹਰਬਾਨ ਹੈ। |
ਤੌਬਾ, ਜਿਸ ਦਾ ਸਵੀਕਾਰ ਕਰਨਾ ਅੱਲਾਹ ਦੇ ਜ਼ਿੰਮੇ ਹੈ, ਉਹ ਉਨ੍ਹਾਂ ਲੋਕਾਂ ਦੀ ਹੈ ਜੋ ਸ਼ੁਰਾ ਕਰਮ ਨਾ-ਸਮਝੀ ਨਾਲ ਕਰ ਬੈਠਦੇ ਹਨ। ਫਿਰ ਜਲਦੀ ਹੀ ਤੌਬਾ ਕਰ ਲੈਂਦੇ ਹਨ। ਉਹ ਹੀ ਹਨ ਜਿਨ੍ਹਾਂ ਦੀ ਤੌਬਾ ਅੱਲਾਹ ਸਵੀਕਾਰ ਕਰਦਾ ਹੈ। ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਅਜਿਹੇ ਲੋਕਾਂ ਦੀ ਤੌਬਾ ਨਹੀ’ ਜੋ ਲਗਾਤਾਰ ਬੂਰੇ ਕਰਮ ਕਰਦੇ ਰਹੇ ਹਨ, ਇੱਥੋਂ ਤੱਕ ਕਿ ਜਦੋਂ ਤੱਕ ਮੌਤ ਉਨ੍ਹਾਂ ਵਿਚੋਂ ਕਿਸੇ ਦੇ ਸਾਹਮਣੇ ਆ ਜਾਏ ਉਢੋਂ ਉਹ ਕਹੇ ਕਿ ਹੁਣ ਮੈਂ ਤੌਬਾ ਕਰਦਾ ਹਾਂ ਨਾ ਉਨ੍ਹਾਂ ਲੋਕਾਂ ਦੀ ਤੌਬਾ ਹੈ ਜੋ ਇਸ ਸਥਿੱਤੀ ਵਿਚ ਮਰਦੇ ਹਨ, ਉਨ੍ਹਾਂ ਲਈ ਤਾਂ ਅਸੀਂ ਕਸ਼ਟਯੋਗ ਸਜ਼ਾ ਤਿਆਰ ਕਰ ਰੱਖੀ ਹੈ। |
ਹੇ ਈਮਾਨ ਵਾਲਿਓ! ਤੁਹਾਡੇ ਲਈ ਜਾਇਜ਼ ਨਹੀਂ ਕਿ ਤੁਸੀਂ ਔਰਤਾਂ ਨੂੰ ਬਲਪੂਰਵਕ ਆਪਣੀ ਵਿਰਾਸਤ ਵਿਚ ਲੈ ਲਵੋ ਅਤੇ ਨਾ ਉਨ੍ਹਾਂ ਨੂੰ ਇਸ ਆਦੇਸ਼ ਨਾਲ ਰੋਕੀ ਰੱਖੋ ਕਿ ਤੁਸੀਂ ਜੋ ਕੁਝ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਕੁਝ ਹਿੱਸਾ ਉਨ੍ਹਾਂ ਤੋਂ ਲੈ ਲਵੋ, ਪਰੰਤੂ ਉਸ ਸਥਿੱਤੀ ਵਿਚ ਕਿ ਜਦੋਂ ਉਹ ਸਪੱਸ਼ਟ ਰੂਪ ਨਾਲ ਅਸ਼ਲੀਲ ਕਰਮ ਕਰਨ | ਉਨ੍ਹਾਂ ਨਾਲ ਭਲੀਭਾਂਤ ਜੀ ਨ ਬਤੀਤ ਕਰੋ। ਤੁਹਾਨੂੰ ਨਾ ਪਸੰਦ ਹੋਣ ਤਾਂ ਹੋ ਸਕਦਾ ਹੈ ਕਿ ਇੱਕ ਚੀਜ਼ ਉਨ੍ਹਾਂ ਦੀ ਤੁਹਾਨੂੰ ਪਸੰਦ ਨਾ ਹੋਵੇ, ਪਰੰਤੂ ਅੱਲਾਹ ਨੇ ਉਸ ਵਿਚੋਂ ਬਹੁਤ ਵੱਡੀ ਨੇਕੀ ਰੱਖ ਦਿੱਤੀ ਹੋਵੇ। |
ਜੇਕਰ ਤੁਸੀਂ ਇੱਕ ਪਤਨੀ ਦੀ ਜਗ੍ਹਾ ਦੂਸਰੀ ਪਤਨੀ ਬਦਲਣਾ ਚਾਹੋਂ ਅਤੇ ਤੁਸੀਂ ਉਸ ਨੂੰ ਬਹੁਤ ਜ਼ਿਆਦਾ ਸੰਪਤੀ ਦੇ ਚੁੱਕੇ ਹੋਵੇ ਤਾਂ ਤੁਸੀਂ ਉਸ ਵਿਚੋਂ ਕੁਝ ਵੀ ਵਾਪਿਸ ਨਾ ਲਵੋ। ਕੀ ਤੁਸੀਂ ਦੋਸ਼ ਲਗਾ ਕੇ ਅਤੇ ਸਪੱਸ਼ਟ ਜ਼ੁਲਮ ਕਰ ਕੇ ਵਾਪਿਸ ਲਵੋਗੇ। |
ਤੁਸੀਂ ਕਿਸ ਤਰ੍ਹਾਂ ਉਸ ਨੂੰ ਲਵੋਗੇ ਜਦ ਕਿ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਸਬੰਧ ਬਣਾ ਚੁੱਕੇ ਹੋ ਅਤੇ ਉਹ ਤੁਹਾਡੇ ਤੋਂ ਪੱਕਾ ਪਰਣ ਲੈ ਚੁੱਕੀ ਹੈ। |
ਉਨ੍ਹਾਂ ਔਰਤਾਂ ਨਾਲ ਨਿਕਾਹ ਨਾ ਕਰੋਂ ਜਿਨ੍ਹਾਂ ਨਾਲ ਤੁਹਾਡੇ ਪਿਤਾ ਨਿਕਾਹ ਕਰ ਚੁੱਕੇ ਹਨ, ਪਰੰਤੂ ਜੋ ਪਹਿਲੇ ਹੋ ਚੁੱਕਾ। ਬੇਸ਼ੱਕ ਇਹ ਨਿਰਲੱਜਤਾ ਅਤੇ ਘਿਰਣਾ ਵਾਲੀ ਗੱਲ ਹੈ, ਇਹ ਬਹੁਤ ਸ਼ੁਰਾ ਚਲ੍ਹਣ ਹੈ। |
ਤੁਹਾਡੇ ਉੱਪਰ ਨਜਾਇਜ਼ ਕੀਤੀਆਂ ਗਈਆਂ ਤੁਹਾਡੀਆਂ ਮਾਂਵਾਂ, ਤੁਹਾਡੀਆਂ ਬੇਟੀਆਂ, ਤੁਹਾਡੀਆਂ ਭੈਣਾਂ, ਤੁਹਾਡੀਆਂ ਭੂਆ, ਤੁਹਾਡੀਆਂ ਮਾਸੀਆਂ (ਖਾਲਾ), ਤੁਹਾਡੀਆਂ ਭਤੀਜੀਆਂ, ਤੁਹਾਡੀਆਂ ਭਾਣਜੀਆਂ ਅਤੇ ਤੁਹਾਡੀਆਂ ਉਹ ਮਾਂਵਾਂ ਜਿਨ੍ਹਾਂ ਨੇ ਤੁਹਾਨੂੰ ਦੁੱਧ ਪਿਆਇਆ। ਤੁਹਾਡੇ ਦੁੱਧ ਵਿਚ ਸਾਂਝੀਦਾਰ ਭੈਣਾਂ, ਤੁਹਾਡੀਆਂ ਪਤਨੀਆਂ ਦੀਆਂ ਮਾਂਵਾਂ (ਸੱਸਾਂ) ਅਤੇ ਉਨ੍ਹਾਂ ਦੀਆਂ ਬੇਟੀਆਂ ਜੋ ਤੁਹਾਡੇ ਪਾਲਣ ਪੋਸ਼ਣ ਵਿਚ ਹਨ, ਜੋ ਤੁਹਾਡੀ ਉਨ੍ਹਾਂ ਪਤਨੀਆਂ ਵਿਚੋਂ’ ਹੋਣ ਜਿਨ੍ਹਾਂ ਨਾਲ ਤੁਸੀਂ ਸੰਭੋਗ ਕਰ ਚੁੱਕੇ ਹੋ, ਪਰ ਜੇਕਰ ਅਜੇ ਤੱਕ ਤੁਸੀ ਉਨ੍ਹਾਂ ਨਾਲ ਸੰਭੋਗ ਨਾ ਕੀਤਾ ਹੋਵੇ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ। ਤੁਹਾਡੇ ਸਕੇ ਬੇਟਿਆਂ ਦੀਆਂ ਪਤਨੀਆਂ ਅਤੇ ਇਹ ਕਿ ਤੁਸੀਂ ਇੱਕਠੇ ਕਰੋ ਦੋ ਭੈਣਾਂ ਨੂੰ ਪਰੰਤੂ ਜੋ ਪਹਿਲੇ ਹੋ ਚੁੱਕਾ ਹੈ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਉਹ ਇਸਤਰੀਆਂ ਵੀ ਨਜਾਇਜ਼ ਹਨ ਜਿਹੜੀਆਂ ਕਿਸੇ ਦੂਸਰੇ ਦੇ ਨਾਲ ਨਿਕਾਹ ਵਿਚ ਹੋਣ, ਪਰੰਤੂ ਇਹ ਕਿ (ਬਿਨਾ ਉਨ੍ਹਾਂ ਦੇ? ਜਿਹੜੀਆਂ ਲੜਾਈ ਵਿਚ ਤੁਹਾਡੇ ਹੱਥ ਆਉਣ। ਇਹ ਅੱਲਾਹ ਦਾ ਤੁਹਾਡੇ ਉੱਪਰ ਆਦੇਸ਼ ਹੈ। ਇਸ ਤੋਂ ਇਲਾਵਾ ਜੋ ਔਰਤਾਂ ਹਨ ਉਹ ਸਾਰੀਆਂ ਤੁਹਾਡੇ ਲਈ ਜਾਇਜ਼ ਹਨ। ਸ਼ਰਤ ਇਹ ਹੈ ਕਿ ਤੁਸੀਂ ਆਪਣੀ ਦੌਲਤ ਦੇ ਰਾਹੀ’ ਉਨ੍ਹਾਂ ਦੇ ਇੱਛੁਕ ਬਣੋਂ, ਉਨ੍ਹਾਂ ਨੂੰ ਨਿਕਾਹ ਦੇ ਬੰਧਨ ਵਿਚ ਬੰਨ ਕੇ। ਨਾ ਕਿ ਵਿਭਚਾਰ ਕਰਨ ਲੱਗੋ। ਫਿਰ ਉਨ੍ਹਾਂ ਔਰਤਾਂ ਵਿਚੋਂ ਜਿਨ੍ਹਾਂ ਨਾਲ ਤੁਸੀਂ ਪਤੀ ਪਤਨੀ ਵਾਲੇ ਜੀਵਨ ਦਾ ਜੌ ਲਾਭ ਉਠਾਇਆ ਹੈ, ਉਸ ਦੇ ਬਦਲੇ ਉਨ੍ਹਾਂ ਨੂੰ ਉਨ੍ਹਾਂ ਦਾ ਨਿਰਧਾਰਿਤ ਮਹਿਰ ਦੇ ਦੋਵੋ ਅਤੇ ਮਹਿਰ ਦੇ ਨਿਰਧਾਰਨ ਤੋਂ ਬਾਅਦ ਜੋ ਤੁਸੀਂ ਆਪਸੀ ਸਹਿਮਤੀ ਨਾਲ ਕੋਈ ਸਮਝੌਤਾ ਕੀਤਾ ਹੋਵੇ ਤਾਂ ਉਸ ਵਿਚ ਕੋਈ ਪਾਪ ਨਹੀਂ ਬੇਸ਼ੱਕ ਅੱਲਾਹ ਜਾਣਨ ਵਾਲਾ ਬਿਬੇਕਸ਼ੀਲ ਹੈ।) |
ਤੁਹਾਡੇ ਵਿਚੋਂ ਜੋ ਬੰਦਾ ਸਮਰੱਥਾ ਨਾ ਰੱਖਦਾ ਹੋਵੇ ਕਿ ਉਹ ਆਜ਼ਾਦ ਈਮਾਨ ਵਾਲੀਆਂ ਔਰਤਾਂ ਨਾਲ ਨਿਕਾਹ ਕਰ ਸਕੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਤੁਹਾਡੀਆਂ ਉਨ੍ਹਾਂ ਦਾਸੀਆਂ ਵਿਚੋਂ ਕਿਸੇ ਦੇ ਨਾਲ ਨਿਕਾਹ ਕਰ ਲਵੇ ਜੋ ਤੁਹਾਡੇ ਅਧਿਕਾਰ ਵਿਚ ਹੋਣ ਅਤੇ ਈਮਾਨ ਵਾਲੀਆਂ ਹੋਣ। ਅੱਲਾਹ ਤੁਹਾਡੇ ਈਮਾਨ ਨੂੰ ਚੰਗੀ ਤਰਾਂ ਜਾਣਦਾ ਹੈ, ਤੁਸੀਂ ਪ੍ਰਸਪਰ ਇੱਕ ਹੋ ਤਾਂ ਉਨ੍ਹਾਂ ਦੇ ਮਾਲਕਾਂ ਦੀ ਆਗਿਆ ਨਾਲ ਉਨ੍ਹਾਂ ਨਾਲ ਨਿਕਾਹ ਕਰ ਲਵੋਂ ਅਤੇ ਸਧਾਰਨ ਨਿਯਮ ਦੇ ਅਨੁਸਾਰ ਉਨ੍ਹਾਂ ਦੇ ਮਹਿਰ ਅਦਾ ਕਰੋ, ਇਸ ਤਰ੍ਹਾਂ ਕਿ ਉਹ ਨਿਕਾਹ ਦੇ ਬੰਧਨ ਵਿਚ ਲਿਆਂਦੀਆਂ ਜਾਣ ਨਾ ਕਿ ਵਿਭਚਾਰ ਕਰਨ ਵਾਲੀਆਂ ਹੋਣ ਅਤੇ ਨਾ ਜੋਰੀ ਛੁਪੇ ਅਯਾਸ਼ੀਆਂ ਕਰਨ। ਫਿਰ ਜਦੋਂ ਉਹ ਨਿਕਾਹ ਦੇ ਬੰਧਨ ਵਿਚ ਆ ਜਾਣ ਅਤੇ ਉਸ ਤੋਂ ਬਾਅਦ ਉਹ ਵਿਭਚਾਰ ਵਿਚ ਲਿਪਤ ਹੋਂ ਜਾਣ ਤਾਂ ਸੁਤੰਤਰ ਔਰਤਾਂ ਦੇ ਲਈ ਜੋ ਸਜ਼ਾ ਹੈ ਉਸ ਦੀ ਅੱਧੀ ਸਜ਼ਾ ਉਨ੍ਹਾਂ ਉੱਪਰ ਹੈ। ਇਹ ਤੁਹਾਡੇ ਵਿਚੋਂ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਬੁਰੇ ਕੰਮਾਂ ਵਿਚ ਪੈਣ ਦਾ ਡਰ ਹੋਵੇ। ਜੇਕਰ ਤੁਸੀਂ ਧੀਰਜ ਨਾਲ ਕੰਮ ਲਵੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਅੱਲਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਲਈ ਬਿਆਨ ਕਰੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਦੇ ਅਦਰਸ਼ਾਂ ਦਾ ਮਾਰਗ ਦਰਸ਼ਨ ਕਰੇ ਜੋ ਤੁਹਾਡੇ ਤੋ ਪਹਿਲਾਂ ਗੁਜ਼ਰ ਚੁੱਕੇ ਹਨ, ਤੁਹਾਡੇ ਉੱਪਰ ਧਿਆਨ ਦੇਵੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਅੱਲਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਉੱਪਰ ਧਿਆਨ ਦੇਣ ਅਤੇ ਜਿਹੜੇ ਲੋਕ ਆਪਣੀਆਂ ਇਛਾਵਾਂ ਦਾ ਪਾਲਣ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਸ੍ਰੇਸ਼ਟ ਮਾਰਗ ਤੋਂ ਬਹੁਤ ਦੂਰ ਨਿਕਲ ਜਾਉ। |
يُرِيدُ اللَّهُ أَن يُخَفِّفَ عَنكُمْ ۚ وَخُلِقَ الْإِنسَانُ ضَعِيفًا(28) ਅੱਲਾਹ ਚਾਹੁੰਦਾ ਹੈ ਕਿ ਤੁਹਾਡੇ ਵਿਚੋਂ ਬੋਝ ਨੂੰ ਹਲਕਾ ਕਰੋ। ਅਤੇ ਮਨੁੱਖ ਕਮਜ਼ੋਰ ਪੈਦਾ ਕੀਤਾ ਗਿਆ ਹੈ। |
ਹੇ ਈਮਾਨ ਵਾਲਿਓ! ਆਪਿਸ ਵਿਚ ਇੱਕ ਦੂਸਰੇ ਦਾ ਧਨ ਨਜਾਇਜ਼ ਰੂਪ ਵਿਚ ਨਾ ਖਾਉ। ਪਰ ਵਾਪਾਰ ਹੋਵੇ ਆਪਸੀ ਸਹਿਮਤੀ ਨਾਲ। ਅਤੇ ਆਪਸ ਵਿਚ ਕਤਲ ਨਾ ਕਰੋ। ਬੇਸ਼ੱਕ ਅੱਲਾਹ ਤੁਹਾਡੇ ਉੱਪਰ ਬਹੁਤ ਰਹਿਮਤ ਕਰਨ ਵਾਲਾ ਹੈ। |
ਜੋ ਬੰਦਾ ਬਗਾਵਤ ਅਤੇ ਜ਼ੁਲਮ ਵਿਚ ਅਜਿਹਾ ਕਰੇਗਾ, ਉਸਨੂੰ ਅਸੀ ਜ਼ਰੂਰ ਅੱਗ ਵਿਚ ਪਾਵਾਂਗੇ। ਇਹ ਅੱਲਾਹ ਲਈ ਆਸਾਨ ਹੈ। |
ਜੇਕਰ ਤੁਸੀਂ ਇਨ੍ਹਾਂ ਵੱਡੇ ਪਾਪਾਂ ਤੋਂ ਬਚਦੇ ਰਹੇ, ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ, ਤਾਂ ਅਸੀਂ ਤੁਹਾਡੀਆਂ ਛੋਟੀਆਂ ਬੁਰਾਈਆਂ ਨੂੰ ਮੁਆਫ਼ ਕਰ ਦੇਵਾਂਗੇ। ਤੁਹਾਨੂੰ ਇੱਜ਼ਤ ਦੇ ਸਥਾਨ ਤੇ ਪਹੁੰਚਾ ਦੇਵਾਂਗੇ। |
ਤੁਸੀਂ ਅਜਿਹੀ ਚੀਜ਼ ਦੀ ਇੱਛਾ ਨਾ ਕਰੋ ਜਿਸ ਵਿਚੋਂ ਅੱਲਾਹ ਨੇ ਤੁਹਾਡੇ ਵਿੱਚੋਂ ਇੱਕ ਨੂੰ ਦੂਸਰੇ ਤੇ ਵਾਧਾ ਦਿੱਤਾ ਹੈ। ਮਰਦਾਂ ਦੇ ਲਈ ਹਿੱਸਾ ਹੈ ਆਪਣੀ ਕਮਾਈ ਦਾ, ਔਰਤਾਂ ਲਈ ਹਿੱਸਾ ਹੈ ਆਪਣੀ ਕਮਾਈ ਦਾ। ਅੱਲਾਹ ਤੋਂ ਉਸਦੀ ਕਿਰਪਾ ਮੰਗੋ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਗਿਆਨ ਰੱਖਦਾ ਹੈ। |
ਅਸੀਂ ਮਾਤਾ-ਪਿਤਾ ਅਤੇ ਸਬੰਧੀਆਂ ਦੇ ਛੱਡੇ ਹੋਏ ਧਨ ਵਿਚੋਂ ਹਰੇਕ ਦੇ ਵਾਰਿਸ ਨਿਰਧਾਰਿਤ ਕੀਤੇ ਹਨ। ਜਿਨ੍ਹਾਂ ਨਾਲ ਤੁਸੀਂ ਕੋਈ ਵਾਅਦਾ ਕਰ ਰੱਖਿਆ ਹੈ, ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੋਂ। ਬਿਨ੍ਹਾਂ ਸ਼ੱਕ ਅੱਲਾਹ ਦੇ ਸਾਹਮਣੇ ਹਰ ਚੀਜ਼ ਹੈ। |
ਮਰਦ ਔਰਤਾਂ ਦੇ ਉੱਪਰ ਰੱਖਿਅਕ (ਕਵਾਮ) ਹੈ, ਇਸ ਅਧਾਰ ਤੇ ਅੱਲਾਹ ਨੇ ਇੱਕ ਨੂੰ ਦੂਜੇ ਉੱਪਰ ਭਾਰੀ ਕੀਤਾ ਹੈ ਅਤੇ ਇਸ ਅਧਾਰ ਉੱਪਰ ਕਿ ਮਰਦ ਨੇ ਆਪਣਾ ਧਨ ਖਰਚ ਕੀਤਾ ਹੈ। ਇਸ ਲਈ ਜੋ ਨੇਕ ਔਰਤਾਂ ਹਨ ਉਹ ਆਗਿਆਕਾਰੀ ਹਨ। ਪਿੱਠ ਪਿੱਛੇ ਸੁਰੱਖਿਆ ਕਰਦੀਆਂ ਹਨ, ਉਨ੍ਹਾਂ ਦੀ ਜਿਨ੍ਹਾਂ ਦੀ ਸੁਰੱਖਿਆ ਦਾ ਅੱਲਾਹ ਨੇ ਆਦੇਸ਼ ਦਿੱਤਾ ਹੈ। ਜਿਨ੍ਹਾਂ ਇਸਤਰੀਆਂ ਤੋਂ ਤੁਹਾਨੂੰ ਸੇ- ਵਿਸ਼ਵਾਸੀ ਦਾ ਡਰ ਹੋਵੇ ਉਨ੍ਹਾਂ ਨੂੰ ਸਮਝਾਉ ਅਤੇ ਉਨ੍ਹਾਂਨੂੰ ਉਨ੍ਹਾਂ ਦੇ ਬਿਸਤਰੇ ਵਿਚ ਇਕੱਲਾ ਛੱਡ ਦਿਉ ਅਤੇ ਉਨ੍ਹਾਂਨੂੰ ਸਜ਼ਾ ਦੇਵੋ। ਫਿਰ ਜੇਕਰ ਉਹ ਤੁਹਾਡਾ ਆਗਿਆ ਪਾਲਣ ਕਰਨ ਤਾਂ ਉਨ੍ਹਾਂ ਦੇ ਵਿਰੁੱਧ ਦੋਸ਼ ਦਾ ਰਸਤਾ ਨਾ ਲਭੋ। ਬੇਸ਼ੱਕ ਅੱਲਾਹ ਸਭ ਤੋਂ ਉੱਪਰ ਹੈ ਅਤੇ ਬਹੁਤ ਵੱਡਾ ਹੈ। |
ਜੇਕਰ ਤੁਹਾਨੂੰ ਪਤੀ ਪਤਨੀ ਦੇ ਵਿਚਕਾਰ ਰਿਸ਼ਤਿਆਂ ਦੇ ਖਰਾਬ ਹੋਣ ਦਾ ਡਰ ਹੋਵੇ ਤਾਂ ਇੱਕ ਇਨਸਾਫ ਪਸੰਦ, ਮਰਦ ਦੇ ਸਹਿਮਤੀ ਬਣਾ ਦੇਵੇਗਾ ਕਿਉਂਕਿ ਅੱਲਾਹ ਸਭ ਕੂਝ ਜਾਣਨ ਵਾਲਾ ਖਬਰਦਾਰ ਹੈ। |
ਅੱਲਾਹ ਦੀ ਇਬਾਦਤ ਕਰੋਂ। ਕਿਸੇ ਵਸਤੂ ਨੂੰ ਉਸ ਦਾ ਸਾਂਝੀਵਾਰ ਨਾ ਬਣਾਉ। ਆਪਣੇ ਮਾਤਾ-ਪਿਤਾ ਨਾਲ ਚੰਗਾ ਵਿਹਾਰ ਕਰੋਂ। ਚੰਗਾ ਵਿਹਾਰ ਕਰੋ ਆਪਣੇ ਰਿਸ਼ਤੇਦਾਰਾਂ ਨਾਲ, ਅਨਾਥਾਂ, ਨਿਰਧਣਾ, ਗੁਆਢੀਆਂ (ਜੋ ਰਿਸ਼ਤੇਦਾਰ ਵੀ ਹੋਣ) ਅਤੇ ਉਨ੍ਹਾਂ ਗੁਆਂਡੀਆਂ (ਜੋ ਰਿਸ਼ਤੇਦਾਰ ਨਹੀਂ), ਕੋਲ ਬੈਠਣ ਵਾਲੇ ਸੰਗੀ, ਯਾਤਰੀ ਅਤੇ ਦਾਸਾਂ ਦੇ ਨਾਲ। ਬੇਸ਼ੱਕ ਅੱਲਾਹ ਪਸੰਦ ਨਹੀ ਕਰਦਾ ਆਪਣੇ ਆਪ ਨੂੰ ਵੱਡਾ ਕਹਾਉਣ ਵਾਲ ਨੂੰ ਅਤੇ ਆਪਣੀ ਪ੍ਰਸੰਸਾ ਕਰਨ ਵਾਲੇ ਨੂੰ। |
ਜੋ ਕੰਜੂਸੀ ਕਰਦੇ ਹਨ ਅਤੇ ਦੂਸਰਿਆਂ ਨੂੰ ਸਿਖਾਉਂਦੇ ਹਨ ਅੱਲਾਹ ਨੇ ਜੋ ਕੁਝ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਦਿੱਤਾ ਹੈ ਉਹ ਉਸ ਨੂੰ ਲੁਕਾਉਂਦੇ ਹਨ। ਅਸੀਂ ਅਜਿਹੇ ਇਨਕਾਰੀਆਂ ਲਈ ਅਪਮਾਨ ਜਨਕ ਸਜ਼ਾ ਤਿਆਰ ਕੀਤੀ ਹੈ। |
ਜਿਹੜੇ ਲੋਕ ਆਪਣਾ ਧਨ ਦੂਜਿਆਂ ਨੂੰ ਦਿਖਾਉਣ ਲਈ ਖਰਚ ਕਰਦੇ ਹਨ, ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਜਿਨ੍ਹਾਂ ਦਾ ਮਿੱਤਰ ਸ਼ੈਤਾਨ ਬਣ ਜਾਏ ਤਾਂ ਉਹ ਬਹੁਤ ਬੁਰਾ ਮਿੱਤਰ ਹੈ। |
ਉਨਾਂ ਨੂੰ ਕੀ ਘਾਟਾ ਸੀ ਜੇਕਰ ਉਹ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਰੱਖਦੇ। ਅੱਲਾਹ ਨੇ ਜੋ ਕੁਝ ਉਨ੍ਹਾਂ ਨੂੰ ਦੇ ਰੱਖਿਆ ਹੈ, ਉਸ ਵਿਚੋਂ ਖਰਚ ਕਰਦੇ। ਅੱਲਾਹ ਉਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। |
ਬੇਸ਼ੱਕ ਅੱਲਾਹ ਭੋਰਾ ਵੀ ਕਿਸੇ ਨਾਲ ਨਾ-ਇਨਸਾਫੀ ਨਹੀਂ ਕਰੇਗਾ ਜੇਕਰ ਨੇਕੀ ਹੋਵੇ “ਤਾਂ ਉਹ ਉਸ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਉਹ ਆਪਣੇ ਪਾਸੋਂ ਬਹੁਤ ਵੱਡਾ ਪੁੰਨ ਦਿੰਦਾ ਹੈ। |
فَكَيْفَ إِذَا جِئْنَا مِن كُلِّ أُمَّةٍ بِشَهِيدٍ وَجِئْنَا بِكَ عَلَىٰ هَٰؤُلَاءِ شَهِيدًا(41) ਫਿਰ ਉਸ ਵੇਲੇ ਕੀ ਹਾਲ ਹੋਵੇਗਾ ਜਦੋਂ ਅਸੀਂ ਹਰੇਕ ਉਮਤ (ਵੰਸ) ਵਿਚੋਂ ਇੱਕ ਗਵਾਹ ਲਿਆਵਾਂਗੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਦੇ ਉੱਪਰ ਗਵਾਹ ਬਣਾ ਕੇ ਖੜ੍ਹਾ ਕਰਾਂਗੇ। |
ਉਹ ਲੋਕ ਜਿਨ੍ਹਾਂ ਨੇ ਅਵੱਗਿਆ ਕੀਤੀ ਅਤੇ ਪੈੜੰਬਰ ਦਾ ਵਿਸ਼ਵਾਸ਼ ਨਾ ਕੀਤਾ। ਉਹ ਉਸ ਦਿਨ ਚਾਹੁਣਗੇ ਕਿ ਕਾਸ਼! (ਅਜਿਹਾ ਹੁੰਦਾ) ਕਿ ਧਰਤੀ ਪਾਟ ਜਾਏ ਅਤੇ ਉਨ੍ਹਾਂ ਉੱਪਰ ਬਰਾਬਰ ਕਰ ਦਿੱਤੀ ਜਾਵੇ। ਉਹ ਅੱਲਾਹ ਤੋਂ ਕੋਈ ਗੱਲ ਲੂਕੋ ਨਹੀਂ ਸਕਣਗੇ |
ਹੇ ਈਮਾਨ ਵਾਲਿਓ! ਜਿਸ ਵੇਲੇ ਤੂਸੀ’ ਨਸ਼ੇ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਨਾ ਜਾਉ, ਇਥੋਂ ਤੱਕ ਕਿ ਸਮਝੋ ਜੋ ਤੁਸੀਂ ਕਹਿੰਦੇ ਹੋ, ਨਾ ਉਸ ਸਮੇਂ ਜਦੋਂ ਇਸ਼ਨਾਨ ਦੀ ਲੋੜ ਹੋਵੇ, ਪਰ ਰਾਹ ਚਲਦੇ ਹੋਏ, ਇਥੋਂ ਤੱਕ ਕਿ ਇਸ਼ਨਾਨ ਕਰ ਲਉ। ਜੇਕਰ ਤੁਹਾਨੂੰ ਕੋਈ ਬਿਮਾਰੀ ਹੋਵੇ ਜਾਂ ਤੁਸੀਂ ਸਫ਼ਰ ਵਿਚ ਹੋਵੋ ਜਾਂ ਤੁਹਾਡੇ ਵਿਚੋਂ ਕੋਈ ਗ਼ੁਸਲਖਾਨੇ ਦੇ ਸਥਾਨ ਵਿਚੋਂ ਆਵੇ ਜਾਂ ਤੁਸੀਂ ਔਰਤਾਂ ਵੇ ਕੋਲ ਗਏ ਹੋਵੋ ਫਿਰ ਤੁਹਾਨੂੰ ਪਾਣੀ ਨਾ ਮਿਲੇ ਫਿਰ ਤੁਸੀਂ ਸਾਫ ਮਿੱਟੀ (ਤਯਾਮੁਮ) ਨਾਲ ਚਿਹਰਾ ਅਤੇ ਹੱਥ ਮਲ ਲਵੋ। ਆਪਣੇ ਚਿਹਰੇ ਅਤੇ ਹੱਥਾਂ ਦਾ ਮਸਹ (ਛੁਹ) ਕਰ ਲਉ ਬੇਸ਼ੱਕ ਅੱਲਾਹ ਰਹਿਮਤ ਕਰਨ ਵਾਲਾ ਹੈ ਮੁਆਫ਼ ਕਰਨ ਵਾਲਾ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਕਿਤਾਬ ਵਿਚੋਂ ਹਿੱਸਾ ਮਿਲਿਆ ਸੀ ਉਹ ਮਾੜੇ ਰਾਹ ਨੂੰ ਖ਼ਰੀਦ ਰਹੇ ਹਨ ਅਤੇ ਬਾਹੁੰਦੇ ਹਨ ਕਿ ਤੁਸੀਂ ਵੀ ਮਾਰਗ ਤੋਂ ਭਟਕ ਜਾਉ |
وَاللَّهُ أَعْلَمُ بِأَعْدَائِكُمْ ۚ وَكَفَىٰ بِاللَّهِ وَلِيًّا وَكَفَىٰ بِاللَّهِ نَصِيرًا(45) ਅੱਲਾਹ ਤੁਹਾਡੇ ਦੁਸ਼ਮਣਾ ਨੂੰ ਭਲੀ ਭਾਂਤ ਜਾਣਦਾ ਹੈ। ਅੱਲਾਹ ਕਾਫੀ ਹੈ ਸਹਾਇਤਾ ਲਈ ਅਤੇ ਅੱਲਾਹ ਕਾਫੀ ਹੈ ਪੱਖ ਲਈ। |
ਯਹੂਦੀਆਂ ਵਿਚੋਂ ਇੱਕ ਦਲ ਗੱਲ ਨੂੰ ਉਸ ਸਥਾਨ ਤੋਂ ਹਟਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਸੁਣਿਆ ਅਤੇ ਨਾ ਮੰਨਿਆਂ ਅਤੇ ਕਹਿੰਦੇ ਹਨ ਕਿ ਸੁਣੋ, ਤੁਹਾਨੂੰ ਸੁਣਾਇਆ ਨਾ ਜਾਵੇ। ਉਹ ਜ਼ੁਬਾਨ ਨੂੰ ਮੋੜ ਕੇ ਆਖਦੇ ਹਨ “ਰਾਇਨਾ”। ਇਹ ਦੀਨ ਉੱਪਰ ਦੋਸ਼ ਲਾਉਣ ਲਈ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਸੁਣਿਆ ਤੇ ਮੰਨਿਆ ਅਤੇ ਤੁਸੀਂ ਵੀ ਸੁਣੋ ਅਤੇ ਸਾਡੇ ਉੱਪਰ ਧਿਆਨ ਦੇਵੋ ਤਾਂ ਇਹ ਉਨ੍ਹਾਂ ਲਈ ਜ਼ਿਆਦਾ ਵਧੀਆ ਅਤੇ ਜ਼ਰੂਰੀ ਹੈ। ਪਰ ਅੱਲਾਹ ਨੇ ਉਨ੍ਹਾਂ ਦੀ ਅਵੱਗਿਆ ਲਈ ਉਨ੍ਹਾਂ ਨੂੰ ਲਾਹਣਤ ਪਾਈ। ਇਸ ਲਈ ਉਹ ਈਮਾਨ ਨਹੀਂ ਲਿਆਉਣਗੇ ਜਾਂ ਬਹੁਤ ਘੱਟ ਲਿਆਉਣਗੇ। |
ਹੇ ਉਹ ਲੋਕੋ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਕਿ ਇਸ ਉੱਪਰ ਈਮਾਨ ਲਿਆਉ ਜੋ ਅਸੀਂ ਉਤਾਰਿਆ ਹੈ, ਪੁਸ਼ਟੀ ਕਰਨ ਵਾਲੀ ਉਸ ਕਿਤਾਬ ਦੀ ਜੋ ਤੁਹਾਡੇ ਕੋਲ ਹੈ, ਇਸ ਤੋਂ ਪਹਿਲਾਂ ਕਿ ਅਸੀਂ ਚਿਹਰਿਆਂ ਨੂੰ ਮਿਟਾ ਦੇਈਏ ਫਿਰ ਉਨ੍ਹਾਂ ਨੂ ਪਿੱਠ ਦੀ ਤਰਫ ਉਲਟ ਦੇਈਏ ਜਾਂ ਉਨ੍ਹਾਂ ਉੱਪਰ ਫਟਕਾਰ ਲਾਈਏ। ਜਿਵੇਂ ਅਸੀਂ ਸਬਤ (ਸ਼ਨੀਵਾਰ) ਵਾਲਿਆਂ ਨੂੰ ਲਾਹਣਤ ਪਾਈ। ਅੱਲਾਹ ਦਾ ਆਦੇਸ਼ ਪੂਰਾ ਹੋ ਕੇ ਰਹਿੰਦਾ ਹੈ। |
ਅੱਲਾਹ ਇਸ ਨੂੰ ਮੁਆਫ਼ ਨਹੀਂ ਕਰੇਗਾ ਕਿ ਉਸਦੇ ਨਾਲ ਸਾਂਝੀਦਾਰ ਕੀਤੇ ਜਾਣ ਪਰ ਇਸ ਤੋਂ ਥਿਨਾਂ ਜੋ ਕੁਝ ਹੈ ਉਸ ਨੂੰ ਜਿਸ ਦੇ ਲਈ ਚਾਹੇਗਾ ਮੁਆਫ਼ ਕਰ ਦੇਵੇਗਾ। ਜਿਸ ਨੇ ਅੱਲਾਹ ਦਾ ਸ਼ਰੀਕ ਠਹਿਰਾਇਆ ਉਸ ਨੇ ਵੱਡਾ ਤੂਫਾਨ (ਝੂਠ) ਬੰਨ੍ਹਿਆਂ। |
ਕੀ ਤੁਸੀਂ ਦੇਖਿਆ ਉਨ੍ਹਾਂ ਨੂੰ ਜੋ ਆਪਣੇ ਆਪ ਨੂੰ ਪਵਿੱਤਰ ਕਹਿੰਦੇ ਹਨ। ਸਗੋਂ ਅੱਲਾਹ ਹੀ ਪਵਿੱਤਰ ਕਰਦਾ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਉਨ੍ਹਾਂ ਉੱਪਰ ਭੋਰਾ ਵੀ ਜ਼ੁਲਮ ਨਹੀਂ ਹੋਵੇਗਾ। |
انظُرْ كَيْفَ يَفْتَرُونَ عَلَى اللَّهِ الْكَذِبَ ۖ وَكَفَىٰ بِهِ إِثْمًا مُّبِينًا(50) ਦੇਖੋ ਇਹ ਅੱਲਾਹ ਉੱਪਰ ਕਿਹੋ ਜਿਹਾ ਝੂਠ ਬੰਨ੍ਹ ਰਹੇ ਹਨ। ਸਪੱਸ਼ਟ ਪਾਪ ਲਈ ਇਹ ਬਹੁਤ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਕਿਤਾਬ ਵਿਚੋਂ ਹਿੱਸਾ ਮਿਲਿਆ ਸੀ, ਉਹ ਜਿਬਤ (ਜਾਦੂ, ਕਾਲਪਨਿਕ ਚੀਜ਼ਾਂ) ਅਤੇ ਤਾਗੂਤ (ਸੈਤਾਨ ਅਤੇ ਗੰਦੀਆਂ ਆਤਮਾਵਾਂ) ਨੂੰ ਮੰਨਦੇ ਹਨ ਅਤੇ ਉਹ ਇਨਕਾਰੀਆਂ ਦੇ ਸਬੰਧ ਵਿਚ ਕਹਿੰਦੇ ਹਨ ਕਿ ਉਹ ਈਮਾਨ ਵਾਲਿਆਂ ਨਾਲੋਂ ਜ਼ਿਆਦਾ ਠੀਕ ਰਸਤੇ ਤੇ ਹਨ। |
أُولَٰئِكَ الَّذِينَ لَعَنَهُمُ اللَّهُ ۖ وَمَن يَلْعَنِ اللَّهُ فَلَن تَجِدَ لَهُ نَصِيرًا(52) ਇਹੀ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਫਟਕਾਰ ਲਾਈ ਅਤੇ ਜਿਨ੍ਹਾਂ ਨੂੰ ਅੱਲਾਹ ਫਟਕਾਰ ਦੇਵੇ ਤੁਸੀਂ ਉਨ੍ਹਾਂ ਦਾ ਕੋਈ ਮਦਦਗਾਰ ਨਹੀਂ ਦੇਖੋਗੇ। |
أَمْ لَهُمْ نَصِيبٌ مِّنَ الْمُلْكِ فَإِذًا لَّا يُؤْتُونَ النَّاسَ نَقِيرًا(53) ਕੀ ਅੱਲਾਹ ਦੀ ਸੱਤਾ ਵਿਚ ਇਨ੍ਹਾਂ ਦਾ ਵੀ ਕੁਝ ਦਖ਼ਲ ਹੈ। ਫਿਰ ਤਾਂ ਇਨ੍ਹਾਂ ਲੋਕਾਂ ਨੂੰ ਇੱਕ ਤਿਲ ਦੇ ਬਰਾਬਰ ਵੀ ਕੁਝ ਨਾ ਦੇਵੋਂ। |
ਕੀ ਇਹ ਲੋਕਾਂ ਨਾਲ ਈਰਖਾ ਕਰ ਰਹੇ ਹਨ ਉਹ ਵੀ ਇਸ ਅਧਾਰ ਉੱਪਰ ਕਿ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਦਿੱਤਾ ਹੈ। ਫਿਰ ਜਦੋਂ ਅਸੀਂ ਇਬਰਾਹੀਮ ਦੇ ਅਨੁਯਾਈਆਂ ਨੂੰ ਕਿਤਾਬ ਅਤੇ ਬਿਬੇਕ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਵੱਡਾ ਸਾਮਰਾਜ ਵੀ ਦੇ ਦਿੱਤਾ ਹੈ। |
فَمِنْهُم مَّنْ آمَنَ بِهِ وَمِنْهُم مَّن صَدَّ عَنْهُ ۚ وَكَفَىٰ بِجَهَنَّمَ سَعِيرًا(55) ਉਨ੍ਹਾਂ ਵਿਚੋ ਕਿਸੇ ਨੇ ਇਸ ਨੂੰ ਮੰਨਿਆ ਅਤੇ ਕਈ ਰੁਕੇ ਰਹੇ, ਅਜਿਹੇ ਲੋਕਾਂ ਲਈ ਨਰਕ ਦੀ ਭਟਕਦੀ ਹੋਈ ਅੱਗ ਕਾਫੀ ਹੈ। |
ਬੇਸ਼ੱਕ ਜਿਹੜੇ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਉਨ੍ਹਾਂ ਨੂੰ ਅਸੀਂ ਤਿੱਖੀ ਅੱਗ ਵਿਚ ਸੁਟਾਂਗੇ। ਜਦੋਂ’ ਉਨ੍ਹਾਂ ਦੇ ਸਰੀਰ ਦੀ ਚਮੜੀ ਸੜ ਜਾਏਗੀ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਚਮੜੀ ਬਦਲ ਕੇ ਦੂਸਰੀ ਦੇ ਦੇਵਾਂਗੇ ਤਾਂ ਕਿ ਉਹ ਸਜ਼ਾ ਭੋਗਦੇ ਰਹਿਣ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ। |
ਜਿਹੜੇ ਲੋਕ ਈਮਾਨ ਲਿਆਏ ਅਤੇ ਨੇਕ ਕਰਮ ਕੀਤੇ ਉਨ੍ਹਾਂ ਨੂੰ ਅਸੀਂ ਉਨ੍ਹਾਂ ਬਾਗ਼ਾਂ ਵਿਚ ਦਾਖ਼ਿਲਾ ਦੇਵਾਂਗੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਂਹ ਉਸ ਵਿਚ ਹਮੇਸ਼ਾ ਰਹਿਣਗੇ। ਉੱਤੇ ਉਨ੍ਹਾਂ ਲਈ ਸੋਹਣੀਆਂ ਪਤਨੀਆਂ ਹੋਣਗੀਆਂ ਅਤੇ ਅਸੀਂ ਉਨ੍ਹਾਂ ਨੂੰ ਉੱਤੇ ਸੰਘਣੀ ਛਾਂ ਵਿਚ ਰਖਾਂਗੇ। |
ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਅਮਾਨਤਾਂ ਉਨ੍ਹਾਂ ਦੇ ਹੱਕਦਾਰਾਂ ਕੋਲ ਪਹੁੰਚਾ ਦੇਵੋ। ਜਦੋਂ’ ਲੋਕਾਂ ਵਿਚ ਫੈਸਲਾ ਕਰੋਂ ਤਾਂ ਨਿਆਂ ਦੇ ਨਾਲ ਫੈਸਲਾ ਕਰੋ। ਅੱਲਾਹ ਤੁਹਾਨੂੰ ਚੰਗੀ ਨਸੀਅਤ ਕਰਦਾ ਹੈ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ। |
ਹੇ ਈਮਾਨ ਵਾਲਿਓ, ਅੱਲਾਹ ਦੇ ਹੁਕਮ ਦਾ ਅਤੇ ਰਸੂਲ ਦੇ ਹੁਕਮ ਦਾ ਪਾਲਣ ਕਰੋ ਆਪਣੇ ਵਿਚੋਂ ਅਧਿਕਾਰ ਪ੍ਰਾਪਤ ਵਿਅਕਤੀ ਦੇ ਹੁਕਮ ਦਾ ਵੀ ਪਾਲਣ ਕਰੋ। ਫਿਰ ਜੇਕਰ ਤੁਹਾਡੇ ਵਿਚ ਕਿਸੇ ਗੱਲ ਦਾ ਮਤਭੇਦ ਹੋ ਜਾਏ ਤਾਂ ਉਸ ਨੂੰ ਅੱਲਾਹ ਅਤੇ ਰਸੂਲ ਦੇ ਵੱਲ ਮੌੜੋ, ਜੇਕਰ ਤੁਸੀਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੈ ਹੋ। ਇਹ ਚੰਗੀ ਗੱਲ ਹੈ ਅਤੇ ਇਸ ਦਾ ਸਿੱਟਾ ਵੀ ਚੰਗਾ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਦਾਅਵਾ ਕਰਦੇ ਹਨ ਕਿ ਉਹ ਉਸ ਉੱਪਰ ਈਮਾਨ ਰੱਖਦੇ ਹਨ ਜੋ ਤੁਹਾਡੇ ਵੱਲ ਉਤਾਰਿਆ ਗਿਆ ਹੈ ਅਤੇ ਜਿਹੜਾ ਤੁਹਾਡੇ ਤੋ ਪਹਿਲਾਂ ਉਤਾਰਿਆ ਗਿਆ ਹੈ, ਉਹ ਚਾਹੁੰਦੇ ਹਨ ਕਿ ਮਾਮਲਾ (ਵਾਦ) ਲੈ ਜਾਣ ਸ਼ੈਤਾਨ ਦੀ ਤਰਫ਼, ਹਾਲਾਂਕਿ ਉਨ੍ਹਾਂ ਨੂੰ ਹੁਕਮ ਹੋ ਚੁੱਕਿਆ ਹੈ ਕਿ ਉਹ ਉਸ ਨੂੰ ਨਾ ਮੰਨਣ। ਅਤੇ ਸ਼ੈਤਾਨ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਬਹੁਤ ਦੂਰ ਸੁੱਟ ਦੇਵੇ। |
ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਉ, ਅੱਲਾਹ ਦੀ ਉਤਾਰੀ ਹੋਈ ਕਿਤਾਬ ਦੇ ਵੱਲ ਅਤੇ ਰਸੂਲ ਦੇ ਵੱਲ ਤਾਂ ਤੁਸੀਂ ਦੇਖੋਗੇ ਕਿ ਧੋਖੇਬਾਜ ਤੁਹਾਡੇ ਤੋਂ ਕੰਨੀ ਕੱਤਰਾ ਜਾਂਦੇ ਹਨ। |
ਫਿਰ ਉਸ ਸਮੇਂ`ਕੀ ਹੋਵੇਗਾ ਜਦੋਂ ਉਨ੍ਹਾਂ ਦੇ ਆਪਣੇ ਹੱਥਾਂ ਨਾਲ ਪੈਦਾ ਕੀਤੀਆਂ ਮੁਸੀਬਤਾਂ ਉਨ੍ਹਾਂ ਉੱਪਰ ਟੁੱਟਣਗੀਆਂ ਉਸ ਵੇਲੇ ਇਹ ਤੁਹਾਡੇ ਕੋਲ ਸਹੁੰਆਂ ਖਾਂਦੇ ਹੋਏ ਆਉਣਗੇ ਕਿ ਅੱਲਾਹ ਦੀ ਸਹੁੰ ਅਸੀਂ ਤਾਂ ਸਿਰਫ਼ ਨੇਕੀ ਅਤੇ ਮਿਲਣ ਦੇ ਇਛੁੱਕ ਸੀ। |
ਉਨ੍ਹਾਂ ਦੇ ਦਿਲਾਂ ਵਿਚ ਜੋ ਕੁਝ ਹੈ, ਅੱਲਾਹ ਉਸ ਤੋਂ ਭਲੀਭਾਂਤ ਜਾਣੂ ਹੈ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚ ਰਹੋਂ ਉਨ੍ਹਾਂ ਨੂੰ ਉਪਦੇਸ਼ ਦਿਉ ਅਤੇ ਉਨ੍ਹਾਂ ਨਾਲ ਅਜਿਹੀਆਂ ਗੱਲਾਂ ਕਰੋ ਜੋ ਉਨ੍ਹਾਂ ਦੇ ਦਿਲਾਂ ਵਿਚ ਉੱਤਰ ਜਾਣ। |
ਅਤੇ ਅਸੀਂ ਜੋ ਰਸੂਲ ਭੇਜਿਆ ਉਹ ਇਸ ਲਈ ਭੇਜਿਆ ਕਿ ਅੱਲਾਹ ਦੇ ਹੁਕਮ ਅਨੁਸਾਰ ਉਸ ਦੀ ਆਗਿਆ ਦਾ ਪਾਲਣ ਕੀਤਾ ਜਾਵੇ। ਅਤੇ ਉਹ, ਜਦੋਂ ਉਨ੍ਹਾਂ ਨੇ ਆਪਣਾ ਬ਼ੁਰਾ ਕੀਤਾ ਸੀ, ਤੁਹਾਡੇ ਕੋਲ ਆਉਂਦੇ, ਅੱਲਾਹ ਤੋਂ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਨ੍ਹਾਂ ਲਈ ਮੁਆਫੀ ਚਾਹੁੰਦਾ ਤਾਂ ਨਿਸ਼ਚਿਤ ਹੀ ਉਹ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਪਾਉਂਦੇ। |
ਤੇਰੇ ਰੱਬ ਦੀ ਸਹੁੰ ਉਹ ਕਦੇ ਵੀ ਈਮਾਨ ਵਾਲੇ ਨਹੀਂ ਹੋ ਸਕਦੇ ਜਦੋਂ ਤੱਕ ਉਹ ਆਪਣੇ ਆਪਸੀ ਝਗੜਿਆਂ ਵਿਚ ਤੁਹਾਨੂੰ ਆਪਣਾ ਫੈਸਲਾ ਕਰਨ ਵਾਲਾ ਪੰਚ ਨਾ ਮੰਨ ਲੈਣ। ਫਿਰ ਜੋ ਫੈਸਲਾ ਤੁਸੀਂ ਕਰੋ ਉਸ ਉੱਪਰ ਆਪਣੇ ਦਿਲਾਂ ਵਿਚ ਕੋਈ ਸ਼ੰਕਾਂ ਨਾ ਪਾਉਣ ਅਤੇ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਣ। |
ਜੇਕਰ ਅਸੀਂ ਉਨ੍ਹਾਂ ਨੂੰ ਹੁਕਮ ਦਿੰਦੇ ਕਿ ਆਪਣੇ ਆਪ ਦੀ ਹੱਤਿਆ ਕਰੋਂ ਜਾਂ ਆਪਣੇ ਘਰਾਂ ਤੋਂ ਨਿਕਲੋ, ਤਾਂ ਉਨ੍ਹਾਂ ਵਿਚੋਂ ਥੋੜ੍ਹੇ ਹੀ ਇਸ ਗੱਲ ਉੱਪਰ ਅਮਲ ਕਰਦੇ। ਜੇਕਰ ਇਹ ਲੋਕ ਉਹ ਕਰਦੇ ਜਿਨ੍ਹਾਂ ਦੀ’ਇਨ੍ਹਾਂ ਨੂੰ ਨਸੀਅਤ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਦੇ ਲਈ ਇਹ ਗੱਲ ਵਧੇਰੇ ਚੰਗੀ ਅਤੇ ਅਟੱਲ ਈਮਾਨ ਰੱਖਣ ਵਾਲੀ ਹੁੰਦੀ। |
ਉਸ ਵੇਲੇ ਅਸੀਂ ਉਨ੍ਹਾਂ ਨੂੰ ਆਪਣੇ ਕੋਲੋਂ ਵੱਡਾ ਫ਼ਲ ਦਿੰਦੇ। |
ਅਤੇ ਉਨ੍ਹਾਂ ਨੂੰ ਸਿੱਧਾ ਰਾਹ ਦਿਖਾਉਂਦੇ। |
ਅਤੇ ਜਿਹੜਾ ਅੱਲਾਹ ਅਤੇ ਰਸੂਲ ਦੇ ਹੁਕਮ ਦਾ ਪਾਲਣ ਕਰੇਗਾ ਉਹ ਉਨ੍ਹਾਂ ਲੋਕਾਂ ਦੇ ਨਾਲ ਹੋਵੇਗਾ ਜਿਨ੍ਹਾਂ ਨੂੰ ਅੱਲਾਹ ਨੇ ਸਨਮਾਨਿਤ ਕੀਤਾ ਹੈ, ਜਿਵੇਂ ਪੈਗੰਬਰ, ਸਿੱਦੀਕ (ਸੱਚੇ), ਸ਼ਹੀਦ ਅਤੇ ਸਦਾਚਾਰੀ, ਇਨ੍ਹਾਂ ਢਾ ਸਾਥ ਕਿੰਨਾ ਚੰਗਾ ਹੈ। |
ذَٰلِكَ الْفَضْلُ مِنَ اللَّهِ ۚ وَكَفَىٰ بِاللَّهِ عَلِيمًا(70) ਇਹ ਅੱਲਾਹ ਵੱਲੋਂ ਕਿਰਪਾ ਹੈ ਅਤੇ ਅੱਲਾਹ ਦਾ ਗਿਆਨ ਭਾਰੀ ਹੈ। |
يَا أَيُّهَا الَّذِينَ آمَنُوا خُذُوا حِذْرَكُمْ فَانفِرُوا ثُبَاتٍ أَوِ انفِرُوا جَمِيعًا(71) ਹੇ ਈਮਾਨ ਵਾਲਿਓ! ਆਪਣੀ ਸਾਵਧਾਨੀ ਨਾਲ ਨਿਕਲੋ ਅਲੱਗ-ਅਲੱਗ ਜਾਂ ਇਕੱਠੇ ਹੋ ਕੇ। |
ਤੁਹਾਡੇ ਵਿਚੋਂ ਕੋਈ ਅਜਿਹਾ ਵੀ ਹੈ, ਜੋ ਦੇਰ ਕਰ ਦਿੰਦਾ ਹੈ। ਫਿਰ ਜੇਕਰ ਤੁਹਾਨੂੰ ਕੋਈ ਮੁਸ਼ਕਲ ਆਵੇ ਤਾਂ ਉਹ ਕਹਿੰਦਾ ਹੈ ਕਿ ਅੱਲਾਹ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ, ਕਿ ਮੈ ਉਨ੍ਹਾਂ ਦੇ ਨਾਲ ਨਹੀਂ ਸੀ। |
ਜੇ ਤੁਹਾਨੂੰ ਅੱਲਾਹ ਦੀ ਕੋਈ ਬਖਸ਼ਿਸ਼ ਪ੍ਰਾਪਤ ਹੋਵੇ ਤਾਂ ਕਹਿੰਦਾ ਹੈ। ਜਿਵੇਂ ਤੁਹਾਡੇ ਅਤੇ ਉਸ ਦੇ ਵਿਚਕਾਰ ਪ੍ਰੇਮ ਦਾ ਸਬੰਧ ਹੀ ਨਹੀਂ ਕਿ ਕਾਸ਼! ਮੈ’ ਵੀ ਉਨ੍ਹਾਂ ਦੇ ਨਾਲ ਹੁੰਦਾ ਤਾਂ ਬਹੁਤ ਵੱਡੀ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ। |
ਇਸ ਲਈ ਚਾਹੀਦਾ ਹੈ ਕਿ ਉਹ ਲੋਕ ਅੱਲਾਹ ਦੇ ਮਾਰਗ ਵਿਚ ਯੁੱਧ ਕਰਨ ਜਿਹੜੇ ਪ੍ਰਲੋਕ ਦੇ ਬਦਲੇ ਸੰਸਾਰਿਕ ਜੀਵਨ ਨੂੰ ਵੇਚ ਦਿੰਦੇ ਹਨ। ਜਿਹੜਾ ਬੰਦਾ ਅੱਲਾਹ ਦੇ ਰਾਹ ਤੇ ਲੜੇ ਅਤੇ ਮਾਰਿਆ ਜਾਵੇ ਜਾਂ ਜਿੱਤ ਪ੍ਰਾਪਤ ਕਰ ਲਵੇ ਤਾਂ ਅਸੀ ਉਸ ਨੂੰ ਵੱਡਾ ਫ਼ਲ ਦੇਵਾਂਗੇ। |
ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਵਿਚ ਯੁੱਧ ਨਹੀਂ ਕਰਦੇ। ਉਨ੍ਹਾਂ ਕਮਜ਼ੋਰ ਮਰਦਾਂ ਔਰਤਾਂ ਅਤੇ ਬੱਚਿਆਂ ਦੇ ਲਈ, ਜਿਹੜੇ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਨੂੰ ਇਸ ਬਸਤੀ ਵਿਚੋਂ ਕੱਢ, ਜਿਸ ਦੇ ਵਾਸੀ ਜ਼ਾਲਿਮ ਹਨ ਅਤੇ ਸਾਡੇ ਲਈ ਆਪਣੇ ਪਾਸੋਂ ਕੋਈ ਸਮਰੱਥਕ ਪੈਦਾ ਕਰ ਅਤੇ ਸਾਡੇ ਲਈ ਆਪਣੇ ਪਾਸੋਂ ਕੋਈ ਸਹਾਇਕ ਖੜ੍ਹਾ ਕਰ ਦੇ। |
ਜਿਹੜੇ ਲੋਕ ਈਮਾਨ ਵਾਲੇ ਹਨ ਉਹ ਅੱਲਾਹ ਦੇ ਰਾਹ ਵਿਚ ਲੜਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹ ਸ਼ੈਤਾਨ ਦੇ ਰਾਹ ਵਿਚ ਲੜਦੇ ਹਨ। ਤਾਂ ਤੁਸੀਂ ਸ਼ੈਤਾਨ ਦੇ ਸਾਥੀਆਂ ਨਾਲ ਲੜੋ। ਬੇਸ਼ੱਕ ਸ਼ੈਤਾਨ ਦੀ ਚਾਲ ਬਹੁਤ ਕੰਮਜ਼ੋਰ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਹੱਥ ਰੋਕੀ ਰਖੋ, ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਦੇਵੋ। ਫਿਰ ਜਦੋਂ ਉਨ੍ਹਾਂ ਨੂੰ ਯੁੱਧ ਦਾ ਹੁਕਮ ਦਿੱਤਾ ਗਿਆ ਤਾਂ ਉਨ੍ਹਾਂ ਵਿਚੋਂ ਇਕ ਸਮੂਹ ਮਨੁੱਖਾਂ ਤੋਂ ਅਜਿਹਾ ਡਰਨ ਲੱਗਾ ਜਿਵੇਂ ਅੱਲਾਹ ਤੋਂ ਡਰਨਾ ਚਾਹੀਦਾ ਸੀ ਜਾਂ ਉਸ ਤੋਂ ਵੀ ਜ਼ਿਆਦਾ। ਉਹ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੇ ਲਈ ਯੁੱਧ ਕਿਉਂ ਜ਼ਰੂਰੀ ਕਰ ਦਿੱਤਾ। ਕਿਉਂ ਨਾ ਛੱਡੀ ਰੱਖਿਆ ਸਾਨੂੰ ਹੋਰ ਥੋੜ੍ਹੇ ਸਮੇਂ ਤੱਕ। ਕਹਿ ਦੇਵ ਕਿ ਸੰਸਾਰਿਕ ਲਾਭ ਥੋੜ੍ਹਾ ਹੈ ਅਤੇ ਪ੍ਰਲੋਕ ਚੰਗਾ ਹੈ ਪਰ ਉਨ੍ਹਾਂ ਲਈ ਜਿਹੜੇ ਪ੍ਰਹੇਜ਼ਗਾਰੀ ਕਰਨ, ਤੁਹਾਡੇ ਨਾਲ ਭੋਰਾ ਵੀ ਜ਼ੁਲਮ ਨਹੀਂ’ ਹੋਵੇਗਾ। |
ਅਤੇ ਤੁਸੀਂ ਜਿੱਥੇ ਵੀ ਹੋਵੇਗੇ ਮੌਤ ਤੁਹਾਨੂੰ ਪਾ ਲਵੇਗੀ। ਭਾਵੇਂ ਤੁਸੀਂ ਮਜ਼ਬੂਤ ਕਿਲ੍ਹੇ ਵਿਚ ਹੋਵੋ। ਜੇਕਰ ਉਨ੍ਹਾਂ ਨੂੰ ਕੋਈ ਨੇਕੀ ਪਹੁੰਚਦੀ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਵੱਲੋਂ ਹੈ। ਜੇਕਰ ਉਨ੍ਹਾਂ ਨੂੰ ਕੋਈ ਬੁਰਾਈ ਪਹੁੰਚਦੀ ਹੈ, ਤਾਂ ਉਹ ਕਹਿੰਦੇ ਹਨ ਕਿ ਇਹ ਤੁਹਾਡੇ ਕਾਰਨ ਹੈ। ਕਹਿ ਦਿਉ ਕਿ ਇਹ ਸਭ ਕੁਝ ਅੱਲਾਹ ਦੇ ਵੱਲੋਂ ਹੈ। ਉਨ੍ਹਾਂ ਲੋਕਾਂ ਨੂੰ ਕੀ ਹੋਇਆ ਹੈ, ਲੱਗਦਾ ਹੈ ਕਿ ਕੋਈ ਗੱਲ ਹੀ ਨਹੀਂ ਸਮਝਦੇ। |
ਤੁਹਾਨੂੰ ਜੋ ਨੇਕੀ ਵੀ ਪਹੁੰਚਦੀ ਹੈ ਉਹ ਅੱਲਾਹ ਦੇ ਵੱਲੋਂ ਹੀ ਪਹੁੰਚਦੀ ਹੈ, ਅਤੇ ਜੋ ਤੁਹਾਨੂੰ ਬੁਰਾਈ ਪਹੁੰਚਦੀ ਹੈ, ਉਹ ਤੁਹਾਡੇ ਆਪਣੇ ਹੀ ਕਰਮਾ ਕਾਰਨ ਹੈ ਅਸੀਂ ਤੁਹਾਨੂੰ ਮਨੁੱਖਾਂ ਦੇ ਵੱਲ ਪੈਗ਼ੰਬਰ ਬਣਾ ਕੇ ਭੇਜਿਆ ਹੈ। ਅੱਲਾਹ ਦੀ ਗਵਾਹੀ ਭਾਰੀ ਹੈ। |
ਜਿਸਨੇ ਰਸੂਲ ਦੀ ਆਗਿਆ ਦਾ ਪਾਲਣ ਕੀਤਾ। ਉਸ ਨੇ ਅੱਲਾਹ ਦੀ ਆਗਿਆ ਦਾ ਪਾਲਣ ਕੀਤਾ, ਤੇ ਜਿਹੜਾ ਹੁਕਮ ਤੋ ਫਿਰਿਆ ਤਾਂ ਅਸੀਂ ਉਨ੍ਹਾਂ ਉੱਪਰ ਤੁਹਾਨੂੰ ਰੱਖਿਅਕ ਬਣਾ ਕੇ ਨਹੀਂ ਭੇਜਿਆ ਹੈ। |
ਇਹ ਲੋਕ ਕਹਿੰਦੇ ਹਨ ਕਿ ਸਾਨੂੰ ਸਵੀਕਾਰ ਹੈ। ਫਿਰ ਜਦੋਂ ਤੁਹਾਡੇ ਕੋਲੋ ਨਿਕਲਦੇ ਹਨ ਤਾਂ ਉਨ੍ਹਾਂ ਵਿਚੋਂ ਇੱਕ ਵਰਗ ਉਨ੍ਹਾਂ ਦੇ ਵਿਰੁੱਧ ਸਲਾਹ ਕਰਦਾ ਹੈ, ਜੋ ਉਹ ਕਹਿ ਚੁੱਕਿਆ ਸੀ। ਅੱਲਾਹ ਉਨ੍ਹਾਂ ਦੀਆਂ ਕਾਨਾਫੁਸੀਆਂ ਨੂੰ ਲਿਖ ਰਿਹਾ ਹੈ। ਇਸ ਲਈ ਤੁਸੀਂ ਉਨ੍ਹਾਂ ਤੋਂ ਬਚੋਂ ਅਤੇ ਅੱਲਾਹ ਤੇ ਭਰੋਸਾ ਰੱਖੋ ਕਿਉਂਕਿ ਅੱਲਾਹ ਭਰੋਸੇ ਲਈ ਕਾਫ਼ੀ ਹੈ। |
ਕੀ ਇਹ ਲੋਕ ਕੁਰਆਨ ਉੱਪਰ ਵਿਚਾਰ ਨਹੀਂ ਕਰਦੇ, ਜੇਕਰ ਇਹ ਅੱਲਾਹ ਤੋਂ ਬਿਨਾਂ ਕਿਸੇ ਹੋਰ ਦੇ ਵੱਲੋਂ ਹੁੰਦਾ ਤਾਂ ਉਹ ਇਸਦੇ ਅੰਦਰ ਵਿਰੋਧਾਭਾਸ ਪਾਉਂਦੇ। |
ਜਦੋਂ ਉਨ੍ਹਾਂ ਨੂੰ ਕੋਈ ਗੱਲ ਸ਼ਾਂਤੀ ਜਾਂ ਡਰ ਦੀ ਪਹੁੰਚਦੀ ਹੈ ਤਾਂ ਉਹ ਉਸ ਨੂੰ ਫੈਲਾ ਦਿੰਦੇ ਹਨ। ਜੇਕਰ ਉਹ ਰਸੂਲ ਤੱਕ ਜਾਂ ਆਪਣੇ ਜ਼ਿੰਮੇਦਾਰ ਵਿਅਕਤੀਆਂ ਤੱਕ ਦੀ ਅਸਲੀਅਤ ਨੂੰ ਜਾਣ ਲੈਂਦੇ। ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਕੁਝ ਲੋਕਾਂ ਤੋਂ ਬਿਨਾਂ ਤੁਸੀਂ ਸਾਰੇ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ। |
ਤਾਂ ਅੱਲਾਹ ਦੇ ਰਾਹ ਵਿਚ ਲੜੋਂ। ਤੁਹਾਡੇ ਉੱਪਰ ਤੁਹਾਡੇ ਤੋਂ` ਸ਼ਿਨਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ, ਈਮਾਨ ਵਾਲਿਆ ਨੂੰ ਉਭਾਰੋ। ਉਮੀਦ ਹੈ ਕਿ ਅੱਲਾਹ ਅਵੱਗਿਆਕਾਰੀਆਂ ਦਾ ਬਲ ਤੋੜ ਦੇਵੇ। ਅੱਲਾਹ ਬੜਾ ਸ਼ਕਤੀਸ਼ਾਲੀ ਅਤੇ ਬਹੁਤ ਸਖ਼ਤ ਸਜ਼ਾ ਦੇਣ ਵਾਲਾ ਹੈ। |
ਜਿਹੜਾ ਬੰਦਾ ਕਿਸੇ ਚੰਗੀ ਗੱਲ ਦੇ ਪੱਖ ਵਿਚ ਕਹੇਗਾ। ਉਸ ਦੇ ਲਈ ਉਸ ਵਿਚੋਂ ਹਿੱਸਾ ਹੈ ਅਤੇ ਜਿਹੜਾ ਉਸ ਦੇ ਵਿਰੋਧ ਵਿਚ ਕਹੇਗਾ, ਉਸ ਦਾ ਉਸ ਵਿਚੋਂ ਹਿੱਸਾ ਹੈ। ਅੱਲਾਹ ਹਰ ਚੀਜ਼ ਦੀ ਸਮੱਰਥਾ ਰੱਖਣ ਵਾਲਾ ਹੈ। |
ਜਦੋਂ ਕੋਈ ਤੁਹਾਨੂੰ ਅਸੀਸ ਦੇਵੇ, ਤਾਂ ਤੁਸੀਂ ਵੀ ਉਸ ਨੂੰ ਅਸੀਸ ਦੇਵੋ। ਉਸ ਤੋਂ ਚੰਗੀ ਜਾਂ ਉਹ ਹੀ ਪਲਟ ਕੇ ਕਹਿ ਦੇਵੋਂ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ। |
ਅੱਲਾਹ ਹੀ ਮੰਨਣਯੋਗ ਹੈ ਉਸ ਤੋਂ ਬਿਨਾਂ ਕੋਈ ਹੋਰ ਇਬਾਦਤ ਯੋਗ ਨਹੀਂ। ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇਕੱਠੇ ਕਰੇਗਾ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਦੀ ਗੱਲ ਤੋਂ ਵੱਧ ਕੇ ਸੱਚੀ ਗੱਲ ਹੋਰ ਕਿਸ ਦੀ ਹੋ ਸਕਦੀ ਹੈ। |
ਫਿਰ ਤੁਹਾਨੂੰ ਕੀ ਹੋਇਆ ਕਿ ਤੁਸੀਂ ਕਪਟੀਆਂ ਦੇ ਮਾਮਲੇ ਵਿਚ ਦੋ ਪੱਖੀ ਹੋ ਰਹੇ ਹੋ। ਹਾਲਾਂਕਿ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਦੇ ਕਾਰਨ ਉਨ੍ਹਾਂ ਨੂੰ ਉਲਟਾ ਫੇਰ ਦਿੱਤਾ ਹੈ। ਕੀ ਤੁਸੀਂ ਚਾਹੁੰਦੇ ਹੋਂ ਕਿ ਉਨ੍ਹਾਂ ਨੂੰ ਰਸਤੇ ਉੱਪਰ ਲਿਆਉ, ਜਿਨ੍ਹਾਂ ਨੂੰ ਅੱਲਾਹ ਨੇ ਭਟਕਾ ਦਿੱਤਾ ਹੈ। ਜਿਸ ਨੂੰ ਅੱਲਾਹ ਨੇ ਭਟਕਾ ਦਿੱਤਾ। ਤੁਸੀਂ ਕਦੇ ਵੀ ਉਸ ਲਈ ਕੋਈ ਮਾਰਗ ਨਹੀਂ ਪਾ ਸਕਦੇ। |
ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਅਵੱਗਿਆ ਕੀਤੀ ਹੈ ਤੁਸੀਂ ਵੀ ਅਵੱਗਿਆ ਕਰੋਂ ਤਾਂ ਕਿ ਤੁਸੀਂ ਸਾਰੇ ਇੱਕ ਸਮਾਨ ਹੋਂ ਜਾਉ ਇਸ ਲਈ ਤੁਸੀ’ ਉਨ੍ਹਾਂ ਵਿਚੋਂ ਕਿਸੇ ਨੂੰ ਆਪਣਾ ਮਿੱਤਰ ਨਾ ਬਣਾਉ ਜਦੋਂ ਤੱਕ ਉਹ ਅੱਲਾਹ ਦੇ ਮਾਰਗ ਵਿਚ ਹਿਜਰਤ ਨਾ ਕਰਨ। ਜੇਕਰ ਉਹ ਇਸ ਨੂੰ ਸਵੀਕਾਰ ਨਾ ਕਰਨ ਤਾਂ ਉਨ੍ਹਾਂ ਨੂੰ ਫੜੋਂ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਦੇਖੋ, ਉਨ੍ਹਾਂ ਦੀ ਹੱਤਿਆ ਕਰੋ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਮਿੱਤਰ ਅਤੇ ਸਹਾਇਕ ਨਾ ਬਣਾਉ। |
ਪਰ ਉਹ ਲੋਕ ਜਿਨ੍ਹਾਂ ਦਾ ਸਬੰਧ ਕਿਸੇ ਅਜਿਹੀ ਕੌਮ ਤੋਂ ਹੈ, ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੈ, ਜਾਂ ਉਹ ਲੋਕ ਜੋ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਉਨ੍ਹਾਂ ਦੇ ਸੀਨੇ ਤੰਗ ਹੋਂ ਰਹੇ ਹਨ ਤੁਹਾਡੇ ਯੁੱਧ ਦੇ ਵੱਲੋਂ ਆਪਣੀ ਕੌਮ ਦੇ ਯੁੱਧ ਨਾਲ। ਜ਼ਰੂਰ ਤੁਹਾਡੇ ਨਾਲ ਲੜਦੇ। ਜੇਕਰ ਉਂਹ ਤੁਹਾਨੂੰ ਛੱਡਣ ਅਤੇ ਤੁਹਾਡੇ ਨਾਲ ਯੁੱਧ ਨਾ ਕਰਨ ਅਤੇ ਤੁਹਾਡੇ ਨਾਲ ਸਮਝੋਂਤੇ ਦੀ ਗੱਲ ਕਰਨ ਤਾਂ ਅੱਲਾਹ ਤੁਹਾਨੂੰ ਵੀ ਉਨ੍ਹਾਂ ਦੇ ਵਿਰੁੱਧ ਕਿਸੇ ਹਮਲੇ ਦੀ ਆਗਿਆ ਨਹੀਂ ਦਿੰਦਾ। |
ਦੂਸਰੇ ਕੁਝ ਅਜਿਹੇ ਲੋਕਾਂ ਨੂੰ ਵੀ ਤੁਸੀਂ ਪਾਉਗੇ ਜੋ ਇਹ ਚਾਹੁੰਦੇ ਹਨ ਕਿ ਉਹ ਤੁਹਾਡੇ ਨਾਲ ਵੀ ਸ਼ਾਂਤੀਪੂਰਵਕ ਰਹਿਣ ਅਤੇ ਆਪਣੀ ਕੌਮ ਨਾਲ ਵੀ ਸ਼ਾਂਤੀਪੂਰਵਕ ਰਹਿਣ। ਜਦੋਂ ਕਦੇ ਵੀ ਉਹ ਬੁਰਾ ਮੌਕਾ ਪਾਉਣ ਤਾਂ ਉਹ ਉਸ ਵਿਚ ਕੁੱਦ ਪੈਂਦੇ ਹਨ। ਅਜਿਹੇ ਲੋਕ ਜੇਕਰ ਤੁਹਾਡੇ ਨਾਲ ਇੱਕਠੇ ਨਾ ਰਹਿਣ ਅਤੇ ਤੁਹਾਡੇ ਨਾਲ ਸੁਲ੍ਹਾ-ਸਫਾਈ ਦਾ ਕਿ ਹਾਰ ਨਾ ਰੱਖਣ ਅਤੇ ਆਪਣੇ ਹੱਥ ਨਾ ਰੋਕਣ ਤਾਂ ਤੁਸੀਂ ਜਿੱਥੇ ਕਿਤੇ ਉਨ੍ਹਾਂ ਨੂੰ ਪਾਉ ਉਨ੍ਹਾਂ ਨੂੰ ਮਾਰੋ। ਇਹ ਲੋਕ ਹਨ, ਜਿਨ੍ਹਾਂ ਦੇ ਵਿਰੁੱਧ ਅਸੀਂ ਸਪੱਸ਼ਟ ਤਰਕ ਦਿੱਤਾ ਹੈ। |
ਈਮਾਨ ਵਾਲਿਆਂ ਦਾ ਕੰਮ ਨਹੀਂ ਕਿ ਉਹ ਈਮਾਨ ਵਾਲਿਆਂ ਦੀ ਹੱਤਿਆ ਕਰਨ ਪ੍ਰੰਤੂ ਜੇ ਇਹ ਕਿ ਗਲਤੀ ਕਾਰਨ ਅਜਿਹਾ ਹੋ ਜਾਵੇ, ਤਾਂ ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਗਲਤੀ ਨਾਲ ਹੱਤਿਆ ਕਰ ਦੇਵੇ ਤਾਂ ਉਹ ਇਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ ਅਤੇ ਸ੍ਰਿਤਕ ਦੇ ਵਾਰਿਸਾਂ ਨੂੰ ਖੂਨ ਬਹਾ (ਹੱਤਿਆ ਦਾ ਅਰਥ ਦੰਡ) ਦੇ ਦੇਵੇ ਇਸ ਸ਼ਰਤ ਤੇ ਕਿ ਉਤਰਾ ਅਧਿਕਾਰੀ ਇਸ ਨੂੰ ਮੁਆਫ਼ ਕਰ ਦੇਣ। ਮ੍ਰਿਤਕ, ਜੇਕਰ ਅਜਿਹੀ ਕੌਮ ਵਿਚੋਂ ਸੀ; ਜੋ ਤੁਹਾਡੀ ਦੁਸ਼ਮਣ ਹੈ ਅਤੇ ਉਹ ਖੁਦ ਈਮਾਨ ਵਾਲਾ ਸੀ ਤਾਂ ਉਹ ਇੱਕ ਈਮਾਨ ਵਾਲੇ ਦਾਸ ਨੂੰ ਅਜ਼ਾਦ ਕਰੇ। ਜੇਕਰ ਉਹ ਅਜਿਹੀ ਕੌਮ ਵਿਚੋਂ ਸੀ, ਜਿਸ ਦੀ ਤੁਹਾਡੇ ਨਾਲ ਸੰਧੀ ਹੈ ਤਾਂ ਉਹ ਉਸਦੇ ਸਬੰਧੀਆਂ ਨੂੰ ਖੂਨ ਬਹਾ ਦੇਵੇ ਅਤੇ ਇਕ ਈਮਾਨ ਵਾਲੇ ਨੂੰ ਅਜ਼ਾਦ ਕਰੇ। ਫਿਰ ਜਿਸ ਨੂੰ (ਦਾਸ ਅਜ਼ਾਦ ਕਰਨ ਦੀ ਸਮਰੱਥਾ) ਨਾ ਹੋਵੇ ਤਾਂ ਉਹ ਨਿਰੰਤਰ ਦੌ ਮਹੀਨੇ ਰੋਜ਼ਾ ਰੱਖੇ। ਇਹ ਤੌਬਾ ਹੈ ਅੱਲਾਹ ਦੇ ਵੱਲੋਂ। ਅੱਲਾਹ ਜਾਣਨ ਵਾਲਾ ਬਿਬੇਕਸ਼ੀਲ ਹੈ। |
ਜਿਹੜਾ ਬੰਦਾ ਕਿਸੇ ਈਮਾਨ ਵਾਲੇ ਦੀ ਜਾਣ-ਸ਼ੁੱਝ ਕੇ ਹੱਤਿਆ ਕਰੇ ਤਾਂ ਉਸ ਦਾ ਦੰਡ ਨਰਕ ਹੈ, ਜਿਸ ਵਿਚ ਉਹ ਹਮੇਸ਼ਾ ਰਹੇਗਾ ਉਸ ਉੱਪਰ ਅੱਲਾਹ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਸ ਨੂੰ ਫਟਕਾਰ ਹੈ। ਅੱਲਾਹ ਨੇ ਉਸ ਲਈ ਬੜੀ ਸਜ਼ਾ ਤਿਆਰ ਕਰ ਰੱਖੀ ਹੈ। |
ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੇ ਰਾਹ ਵਿਚ ਯਾਤਰਾ ਕਰੋਂ, ਤਾਂ ਚੰਗੀ ਤਰ੍ਹਾਂ ਪਰਖ ਲਿਆ ਕਰੋਂ, ਕਿ ਜਿਹੜਾ ਬੰਦਾ ਤੁਹਾਨੂੰ ਸਲਾਮ ਕਰੇ। ਇਸ ਨੂੰ ਇਹ ਨਾ ਕਹੋ ਕਿ ਤੂੰ ਈਮਾਨ ਵਾਲਾ ਨਹੀਂ। ਤੁਸੀਂ ਸੰਸਾਰਕ ਜੀਵਨ ਦਾ ਸਮਾਨ ਚਾਹੁੰਦੇ ਹੋ ਤਾਂ ਅੱਲਾਹ ਦੇ ਕੋਲ ਬਹੁਤ ਜ਼ਿਆਦਾ ਉੱਤਮ ਵਸਤੂਆਂ ਹਨ। ਤੁਸੀਂ ਵੀ ਪਹਿਲਾਂ ਅਜਿਹੇ ਹੀ ਸੀ, ਫਿਰ ਅੱਲਾਹ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਇਸ ਲਈ ਜਾਂਚ ਲਿਆ ਕਰੋ। ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ। |
ਬਰਾਬਰ ਨਹੀਂ ਹੋ ਸਕਦੇ ਸ਼ਿਨਾਂ ਕਾਰਨ ਬੈਠੇ ਰਹਿਣ ਵਾਲੇ ਈਮਾਨ ਵਾਲੇ ਅਤੇ ਉਹ ਈਮਾਨ ਵਾਲੇ ਜਿਹੜੇ ਅੱਲਾਹ ਦੇ ਰਾਹ ਵਿਚ ਆਪਣੇ ਮਾਲ ਅਤੇ ਜਾਨ ਦੇ ਸਹਿਤ ਲੜਨ ਵਾਲੇ ਹਨ। ਜਾਨ ਅਤੇ ਮਾਲ ਦੇ ਸਹਿਤ ਯੁੱਧ ਕਰਨ ਵਾਲਿਆਂ ਦਾ ਦਰਜਾ, ਅੱਲਾਹ ਨੇ ਬੈਠੇ ਰਹਿਣ ਵਾਲਿਆਂ ਦੀ ਤੁਲਨਾ ਵਿਚ ਉਚਾ ਕਰ ਰੱਖਿਆ ਹੈ। ਹਰੇਕ ਨਾਲ ਅੱਲਾਹ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਨੇ ਜਿਹਾਦ ਕਰਨ ਵਾਲਿਆਂ ਨੂੰ ਬੈਠੇ ਰਹਿਣ ਵਾਲਿਆਂ ਨਾਲੋਂ ਫ਼ਲ ਵਿਚ ਵੱਡੀ ਵਡਿਆਈ ਦਿੱਤੀ ਹੈ। |
دَرَجَاتٍ مِّنْهُ وَمَغْفِرَةً وَرَحْمَةً ۚ وَكَانَ اللَّهُ غَفُورًا رَّحِيمًا(96) ਉਨ੍ਹਾਂ ਲਈ ਅੱਲਾਹ ਦੇ ਵੱਲੋਂ ਵੱਡੇ ਦਰਜੇ ਹਨ ਅਤੇ ਮੁਆਫ਼ੀ ਤੇ ਰਹਿਮਤ ਹੈ। ਅੱਲਾਹ ਮੁਆਫ਼ੀ ਦੇਣ ਵਾਲਾ ਰਹਿਮ ਕਰਨ ਵਾਲਾ ਹੈ। |
ਜਿਹੜੇ ਲੋਕ ਆਪਣਾ ਬੁਰਾ ਕਰ ਰਹੇ ਹਨ ਜਦੋਂ’ ਉਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਕੱਢਣਗੇ ਤਾਂ ਉਨ੍ਹਾਂ ਨੂੰ ਪੁੱਛਣਗੇ ਕਿ ਤੁਸੀਂ ਕਿਸ ਹਾਲਤ ਵਿਚ ਸੀ। ਤਾਂ ਉਹ ਕਹਿਣਗੇ, ਕਿ ਅਸੀਂ ਪ੍ਰਿਥਵੀ ਉੱਪਰ ਸ਼ਕਤੀਹੀਣ ਸੀ। ਫ਼ਰਿਸ਼ਤੇ ਕਹਿਣਗੇ ਕਿ ਕੀ ਅੱਲਾਹ ਦੀ ਜ਼ਮੀਨ ਵੱਡੀ ਨਹੀਂ ਸੀ, ਕਿ ਤੁਸੀਂ ਪ੍ਰਵਾਸ ਕਰਕੇ ਕਿਤੇ ਚਲੇ ਜਾਂਦੇ। ਇਹ ਉਹ ਲੋਕ ਹਨ ਜਿਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬ਼ੁਰਾ ਟਿਕਾਣਾ ਹੈ |
ਪਰ ਉਹ ਮਜਬੂਰ ਮਰਦ, ਔਰਤਾਂ ਅਤੇ ਬੱਚੇ ਜਿਹੜੇ ਕੋਈ ਉਪਾਅ ਨਹੀਂ ਕਰ ਸਕਦੇ ਨਾ ਕੋਈ ਮਾਰਗ ਪਾ ਰਹੇ ਹਨ। |
فَأُولَٰئِكَ عَسَى اللَّهُ أَن يَعْفُوَ عَنْهُمْ ۚ وَكَانَ اللَّهُ عَفُوًّا غَفُورًا(99) ਇਹ ਲੋਕ ਆਸਵੰਦ ਹਨ ਕਿ ਰਹਿਮਤ ਕਰਨ ਵਾਲਾ ਹੈ। |
ਜਿਹੜਾ ਕੋਈ ਅੱਲਾਹ ਦੇ ਰਾਹ ਵਿਚ ਦੇਸ਼ ਛੱਭੇਗਾ। ਉਹ ਧਰਤੀ ਵਿਚ ਬਹੁਤ ਟਿਕਾਣੇ ਅਤੇ ਵੱਡੀ ਵਿਆਪਕਤਾ ਪਾਏਗਾ। ਜਿਹੜਾ ਬੰਦਾ ਆਪਣੇ ਘਰ ਵਿੱਚੋਂ ਅੱਲਾਹ ਅਤੇ ਉਸ ਦੇ ਰਸੂਲ ਦੇ ਵੱਲ ਹਿਜਰਤ ਕਰ ਕੇ ਨਿਕਲੇ ਅਤੇ ਉਸ ਨੂੰ ਮੌਤ ਆ ਜਾਏ ਤਾਂ ਉਸ ਦਾ ਫ਼ਲ ਅੱਲਾਹ ਕੋਲ ਨਿਰਧਾਰਤ ਹੋ ਚੁੱਕਿਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਅਤੇ ਜਦੋਂ ਤੁਸੀਂ ਧਰਤੀ ਉੱਪਰ ਯਾਤਰਾ ਕਰੋ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ ਕਿ ਤੁਸੀਂ ਨਮਾਜ ਵਿਚ ਕਮੀ ਕਰੋ, ਜੇਕਰ ਤੁਹਾਨੂੰ ਡਰ ਹੋਵੇ ਕਿ ਇਨਕਾਰੀ ਤੁਹਾਨੂੰ ਸਤਾਉਣਗੇ। ਬੇਸ਼ੱਕ ਇਨਕਾਰੀ ਲੋਕ ਤੁਹਾਡੇ ਖੁੱਲ੍ਹੇਆਮ ਦੁਸ਼ਮਣ ਹਨ। |
ਜਦੋਂ ਤੁਸੀਂ ਈਮਾਨ ਵਾਲਿਆਂ ਦੇ ਵਿਚ ਹੋਵੇਂ (ਯੁੱਧ ਦੀ ਹਾਲਤ ਵਿੱਚ) ਅਤੇ ਉਨ੍ਹਾਂ ਲਈ ਨਮਾਜ਼ ਪੜ੍ਹਾਉਣ ਖੜ੍ਹੇ ਹੋਵੋ, ਤਾਂ ਚਾਹੀਦਾ ਹੈ ਕਿ ਉਨ੍ਹਾਂ ਦਾ ਇਕ ਵਰਗ ਤੁਹਾਡੇ ਨਾਲ ਆਪਣੇ ਹਥਿਆਰਾਂ ਸਹਿਤ ਖੜ੍ਹਾ ਹੋਵੇ। ਫਿਰ ਜਦੋਂ ਉਹ ਸਿਜਦਾ ਕਰ ਚੁੱਕਣ ਤਾਂ ਉਹ ਤੁਹਾਡੇ ਪਾਸਿਓ ਹੱਟ ਜਾਣ ਅਤੇ ਦੂਸਰਾ ਸਮੂਹ ਆਵੇ, ਜਿਸਨੇ ਅਜੇ ਤੱਕ ਨਮਾਜ਼ ਨਹੀਂ ਪੜ੍ਹੀ। ਫਿਰ ਉਹ ਤੁਹਾਡੇ ਨਾਲ ਨਮਾਜ਼ ਪੜ੍ਹਣ। ਉਹ ਵੀ ਆਪਣੇ ਬਚਾਅ ਦਾ ਸਮਾਨ ਅਤੇ ਹਥਿਆਰਾਂ ਦੇ ਸਹਿਤ ਰਹਿਣ। ਅਵੱਗਿਆਕਰੀ ਲੋਕ ਚਾਹੁੰਦੇ ਹਨ ਕਿ ਤੁਸੀਂ ਆਪਣੇ ਹਥਿਆਰਾਂ ਅਤੇ ਬਚਾਅ ਦੇ ਸਮਾਨ ਵੱਲੋਂ ਕਿਸੇ ਤਰ੍ਹਾਂ ਆਸਾਵਧਾਨ ਹੋ ਜਾਵੋ ਅਤੇ ਉਹ ਤੁਹਾਡੇ ਉੱਪਰ ਅਚਾਨਕ ਟੁੱਟ ਪੈਣ। ਤੁਹਾਡੇ ਉੱਪਰ ਕੋਈ ਗੁਨਾਹ ਨਹੀ’ ਜੇਕਰ ਤੁਸੀਂ ਬਰਸਾਤ ਦੇ ਕਾਰਨ ਕਸ਼ਟ ਵਿਜ਼ ਹੋ, ਜਾਂ ਤੁਸੀਂ ਬਿਮਾਰ ਹੋ, ਤਾਂ ਆਪਣੇ ਹਥਿਆਰ ਉਤਾਰ ਦੇਵੋ ਅਤੇ ਬਚਾਅ ਦੇ ਸਮਾਨ ਸਹਿਤ ਰਹੋ। ਬੇਸ਼ੱਕ ਅੱਲਾਹ ਨੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਸਜ਼ਾ ਤਿਆਰ ਕਰ ਰੱਖੀ ਹੈ। |
ਜਦੋਂ ਤੁਸੀਂ ਨਮਾਜ਼ ਪੜ੍ਹ ਲਵੋ ਤਾਂ ਖੜ੍ਹੇ, ਬੈਠੇ ਅਤੇ ਲੰਮੇ ਪਏ ਅੱਲਾਹ ਨੂੰ ਯਾਦ ਕਰੋ। ਫਿਰ ਜਦੋਂ ਆਮ ਹਾਲਾਤ ਹੋ ਜਾਣ ਤਾਂ ਨਿਯਮ ਅਨੁਸਾਰ ਨਮਾਜ਼ ਪੜੋ। ਬੇਸ਼ੱਕ ਨਮਾਜ਼, ਈਮਾਨ ਵਾਲਿਆਂ ਉੱਪਰ ਰੋਜ਼ ਸਮੇਂ ਦੇ ਨਾਲ ਜ਼ਰੂਰੀ ਹੈ। |
ਅਤੇ ਕੌਮ ਦਾ ਪਿੱਛਾ ਕਰਨ ਵਾਲਿਆਂ ਤੋਂ ਹਿੰਮਤ ਨਾ ਹਾਰੋ। ਜੇਕਰ ਤੁਸੀਂ ਦੁੱਖ ਉਠਾਉਂਦੇ ਹੋ, ਤਾਂ ਉਹ ਵੀ ਤੁਹਾਡੀ ਤਰ੍ਹਾਂ ਦੁਖ ਉਠਾਉਂਦੇ ਹਨ। ਤੁਸੀਂ ਅੱਲਾਹ ਤੋਂ ਉਹ ਆਸ ਰੱਖਦੇ ਹੋ ਜੋ ਆਸ ਉਹ ਨਹੀ’ ਰੱਖਦੇ। ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਬੇਸ਼ੱਕ ਅਸੀਂ ਇਹ ਕਿਤਾਬ ਤੁਹਾਡੇ ਵੱਲ ਹੱਕ (ਸਤਿ) ਨਾਲ ਉਤਾਰੀ ਹੈ ਤਾਂ ਕਿ ਤੁਸੀਂ ਲੋਕਾਂ ਦੇ ਵਿਚ ਉਸ ਦੇ ਅਨੁਸਾਰ ਫੈਸਲਾ ਕਰੋ ਜੋ ਅੱਲਾਹ ਨੇ ਤੁਹਾਨੂੰ ਦਿਖਾਇਆ ਹੈ। ਵਿਸ਼ਵਾਸ਼ਘਾਤ ਕਰਨ ਵਾਲੇ ਲੋਕਾਂ ਦੇ ਵਲੋਂ ਝਗੜਣ ਵਾਲੇ ਨਾ ਬਣੋ। |
وَاسْتَغْفِرِ اللَّهَ ۖ إِنَّ اللَّهَ كَانَ غَفُورًا رَّحِيمًا(106) ਅੱਲਾਹ ਤੋਂ ਮੁਆਫੀ ਮੰਗੋ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮ ਕਰਨ ਵਾਲਾ ਹੈ। |
ਤੁਸੀਂ ਉਨ੍ਹਾਂ ਲੋਕਾਂ ਦੇ ਵੱਲੋਂ ਨਾ ਝਗੜੋ ਜਿਹੜੇ ਆਪਣੇ ਆਪ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਨ। ਅਤੇ ਅੱਲਾਹ ਅਜਿਹੇ ਬੰਦਿਆਂ ਨੂੰ ਪਸੰਦ ਨਹੀਂ ਕਰਦਾ ਜਿਹੜੇ ਵਿਸ਼ਵਾਸ਼ਪਾਤ ਕਰਨ ਵਾਲੇ ਪਾਪੀ ਹੋਣ। |
ਉਹ ਮਨੁੱਖਾਂ ਤੋਂ ਸ਼ਰਮਿੰਦੇ ਹੁੰਦੇ ਹਨ ਅੱਲਾਹ ਤੋਂ ਨਹੀਂ ਹਾਲਾਂਕਿ ਉਹ ਉਨ੍ਹਾਂ ਦੇ ਨਾਲ ਹੁੰਦਾ ਹੈ। ਜਦੋਂ ਕਿ ਉਹ ਕਾਨਾਫੁਸੀ ਕਰਦੇ ਹਨ ਉਨ੍ਹਾਂ ਗੱਲਾ ਦੀ ਜਿਸ ਤੋਂ ਅੱਲਾਹ ਖੂਸ਼ ਨਹੀਂ। ਜੋ ਕੁਝ ਉਹ ਕਰਦੇ ਹਨ ਅੱਲਾਹ ਨੇ ਉਸ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੈ। |
ਤੁਸੀਂ ਲੋਕਾਂ ਨੇ ਸੰਸਾਰਿਕ ਜੀਵਨ ਵਿਚ ਤਾਂ ਉਨ੍ਹਾਂ ਵੱਲੋਂ ਝਗੜਾ ਕਰ ਲਿਆ, ਪਰੰਤੂ ਕਿਆਮਤ ਦੇ ਦਿਨ ਉਨ੍ਹਾਂ ਵੱਲੋਂ ਅੱਲਾਹ ਨਾਲ ਝਗੜਾ ਕੌਣ ਕਰੇਗਾ ਜਾਂ ਕੌਣ ਹੋਏਗਾ ਉਨ੍ਹਾਂ ਦਾ ਕਾਰਜ ਰਾਸ ਕਰਨ ਵਾਲਾ। |
ਜਿਹੜਾ ਬੰਦਾ ਸ਼ੁਰਾਈ ਕਰੇ ਜਾਂ ਆਪਣੇ ਆਪ ਉੱਪਰ ਅਤਿਆਚਾਰ ਕਰੇ ਅਤੇ ਫਿਰ ਅੱਲਾਹ ਤੋਂ ਮੁਆਫ਼ੀ ਮੰਗੇ ਤਾਂ ਉਹ ਅੱਲਾਹ ਨੂੰ ਮੁਆਫ਼ ਕਰਨ ਵਾਲਾ, ਰਹਿਮਤ ਕਰਨ ਵਾਲਾ ਪਾਏਗਾ। |
وَمَن يَكْسِبْ إِثْمًا فَإِنَّمَا يَكْسِبُهُ عَلَىٰ نَفْسِهِ ۚ وَكَانَ اللَّهُ عَلِيمًا حَكِيمًا(111) ਜਿਹੜਾ ਵਿਅਕਤੀ ਕੋਈ ਗੁਨਾਹ ਕਰਦਾ ਹੈ, ਤਾਂ ਉਹ ਆਪਣੇ ਲਈ ਹੀ ਕਰਦਾ ਹੈ। ਅਤੇ ਅੱਲਾਹ ਜਾਨਣ ਵਾਲਾ ਬਿਬੇਕਸ਼ੀਲ ਹੈ। |
ਅਤੇ ਜਿਹੜਾ ਵਿਅਕਤੀ ਕੋਈ ਗਲਤੀ ਜਾਂ ਗੁਨਾਹ ਕਰੇ ਅਤੇ ਉਸ ਦਾ ਦੋਸ਼ ਕਿਸੇ ਨਿਰਦੋਸ਼ ਉੱਪਰ ਲਗਾ ਦੇਵੇ ਤਾਂ ਉਸ ਨੇ ਇਕ ਵੱਡਾ ਦਾਗ ਅਤੇ ਸ਼ਰੇਆਮ ਗੁਨਾਹ ਆਪਣੇ ਸਿਰ ਲੈ ਲਿਆ। |
ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਉਨ੍ਹਾਂ ਵਿਚੋਂ ਇਕ ਵਰਗ ਨੇ ਯਕੀਨਨ ਹੀ ਇਹ ਤੈਅ ਕਰ ਲਿਆ ਸੀ, ਕਿ ਉਹ ਤੁਹਾਨੂੰ ਭਟਕਾਅ ਕੇ ਰਹਿਣਗੇ। ਹਾਲਾਂਕਿ ਉਹ ਆਪਣੇ ਆਪ ਨੂੰ ਭਟਕਾ ਰਹੇ ਹਨ। ਉਹ ਤੁਹਾਡਾ ਕੂਝ ਨਹੀਂ ਵਿਗਾੜ ਸਕਣਗੇ। ਅੱਲਾਹ ਨੇ ਤੁਹਾਡੇ ਉੱਪਰ ਕਿਤਾਬ ਅਤੇ ਹਿਕਮਤ (ਸੁੰਨਤ ਅਤੇ ਅਦਰਸ਼) ਉਤਾਰੀ ਹੈ। ਤੁਹਾਨੂੰ ਉਹ ਚੀਜ਼ ਸਿਖਾਈ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ। ਤੁਹਾਡੇ ਉੱਪਰ ਅੱਲਾਹ ਦੀ ਬਹੁਤ ਵੱਡੀ ਕਿਰਪਾ ਹੈ। |
ਉਨ੍ਹਾਂ ਦੀਆਂ ਜ਼ਿਆਦਾਤਰ ਚੁੱਗਲੀਆਂ ਵਧੀਆ ਨਹੀਂ’ ਹੁੰਦੀਆਂ। ਭਲਾਈ ਵਾਲੀ ਕਾਨਾਫੁੂਸੀ ਸਿਰਫ਼ ਉਸ ਦੀ ਹੈ, ਜੋ ਦਾਨ ਕਰਨ ਨੂੰ ਕਹੇ, ਜਾਂ ਕਿਸੇ ਚੰਗੇ ਕੰਮ ਲਈ ਕਹੇ ਅਤੇ ਜਾਂ ਫਿਰ ਲੋਕਾਂ ਵਿਚ ਸਮਝੌਤਾ ਕਰਵਾਉਣ ਲਈ ਕਹੇ। ਜਿਹੜਾ ਬੰਦਾ ਅੱਲਾਹ ਦੀ ਖੁਸ਼ੀ ਲਈ ਅਜਿਹਾ ਕਰੇ, ਤਾਂ ਉਸ ਨੂੰ ਅਸੀਂ ਵੱਡਾ ਫ਼ਲ ਦੇਵਾਂਗੇ। |
ਪਰੰਤੂ ਜਿਹੜਾ ਬੰਦਾ ਰਸੂਲ ਦਾ ਵਿਰੋਧ ਕਰੇਗਾ ਅਤੇ ਈਮਾਨ ਵਾਲਿਆਂ ਦੇ ਮਾਰਗ ਤੋਂ ਬਿਨਾਂ ਕਿਸੇ ਹੋਰ ਮਾਰਗ ਉੱਪਰ ਚਲੇਗਾ, ਹਾਲਾਂਕਿ ਉਸ ਉੱਪਰ ਸ੍ਰੇਸ਼ਟ ਮਾਰਗ ਸਪੱਸ਼ਟ ਹੋ ਚੁੱਕਿਆ ਹੈ, ਤਾਂ ਅਸੀਂ ਉਸ ਨੂੰ ਉਸ ਵੱਲ ਹੀ ਚ਼ਲਾਵਾਂਗੇ ਜਿੱਧਰ ਉਹ ਖ਼ੁਦ ਫਿਰ ਗਿਆ ਹੈ ਅਤੇ ਉਸ ਨੂੰ ਨਰਕ ਵਿਚ ਦਾਖਿਲ ਕਰਾਂਗੇ ਜਿਹੜਾ ਬਹੁਤ ਬੁਰਾ ਟਿਕਾਣਾ ਹੈ। |
ਬੇਸ਼ੱਕ ਅੱਲਾਹ ਇਸ ਨੂੰ ਮੁਆਫ਼ ਨਹੀਂ ਕਰੇਗਾ ਕਿ ਉਸ ਦਾ ਸ਼ਰੀਕ ਠਹਿਰਾਇਆ ਜਾਏ। ਇਸ ਤੋਂ` ਬਿਨਾਂ ਉਹ ਦੂਸਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ ਜਿਸ ਲਈ ਚਾਹੇਗਾ। ਜਿਸ ਨੇ ਅੱਲਾਹ ਦਾ ਸ਼ਰੀਕ ਠਹਿਰਾਇਆ ਉਹ ਭਟਕ ਕੇ ਬਹੁਤ ਦੂਰ ਜਾ ਡਿੱਗਿਆ। |
إِن يَدْعُونَ مِن دُونِهِ إِلَّا إِنَاثًا وَإِن يَدْعُونَ إِلَّا شَيْطَانًا مَّرِيدًا(117) ਉਹ ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਦੇਵੀਆਂ ਨੂੰ ਅਤੇ ਪੁਕਾਰਦੇ ਹਨ ਵਿਦਰੋਹੀ ਸ਼ੈਤਾਨ ਨੂੰ। |
لَّعَنَهُ اللَّهُ ۘ وَقَالَ لَأَتَّخِذَنَّ مِنْ عِبَادِكَ نَصِيبًا مَّفْرُوضًا(118) ਉਸ ਉੱਪਰ ਅੱਲਾਹ ਨੇ ਲਾਹਣਤ ਪਾਈ ਹੈ। ਸ਼ੈਤਾਨ ਨੇ ਕਿਹਾ ਸੀ ਕਿ ਮੈਂ ਤੇਰੇ ਬੰਦਿਆ ਤੋਂ ਇਕ ਨਿਸ਼ਚਿਤ ਹਿੱਸਾ ਲੈ ਕੇ ਰਹਾਂਗਾ। |
ਮੈਂ’ ਉਨ੍ਹਾਂ ਨੂੰ ਬਹਿਕਾਵਾਂਗਾ ਤੇ ਉਨ੍ਹਾਂ ਨੂੰ ਉਮੀਦਾਂ ਦਿਖਾਵਾਂਗਾ ਅਤੇ ਉਨ੍ਹਾਂ ਨੂੰ ਸੁਝਾਵਾਂਗਾ ਤਾਂ ਉਹ ਪਸ਼ੂਆਂ ਦੇ ਕੰਨ ਕੱਟਣਗੇ। ਉਨ੍ਹਾਂ ਨੂੰ ਸੁਝਾਵਾਂਗਾ ਤਾਂ ਉਹ ਅੱਲਾਹ ਦੀ ਬਨਾਵਟ ਨੂੰ ਬਦਲਣਗੇ। ਜਿਹੜਾ ਬੰਦਾ ਅੱਲਾਹ ਤੋਂ ਬਿਨਾਂ ਸ਼ੈਤਾਨ ਨੂੰ ਆਪਣਾ ਮਿੱਤਰ ਜਾਂ ਮਾਰਗ ਦਰਸ਼ਕ ਬਣਾਏ ਤਾਂ ਉਹ ਖੁਲ੍ਹੇ ਹੋਏ ਖਾਤੇ ਵਿਚ ਪੈ ਗਿਆ। |
يَعِدُهُمْ وَيُمَنِّيهِمْ ۖ وَمَا يَعِدُهُمُ الشَّيْطَانُ إِلَّا غُرُورًا(120) ਉਹ ਉਨ੍ਹਾਂ ਨਾਲ ਵਾਅਦੇ ਕਰਦਾ ਹੈ ਅਤੇ ਉਨ੍ਹਾਂ ਨੂੰ ਉਮੀਦਾਂ ਦਿੰਦਾ ਹੈ। ਸ਼ੈਤਾਨ ਦੇ ਸਾਰੇ ਵਾਅਦੇ ਧੋਖੇ ਤੋਂ ਬਿਨਾਂ ਕੂਝ ਨਹੀਂ। |
أُولَٰئِكَ مَأْوَاهُمْ جَهَنَّمُ وَلَا يَجِدُونَ عَنْهَا مَحِيصًا(121) ਅਜਿਹੇ ਲੋਕਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਉਸ ਤੋਂ ਬਚਣ ਦਾ ਕੋਈ ਰਾਹ ਨਾ ਪਾਉਣਗੇ। |
ਜਿਹੜੇ ਲੋਕ ਈਮਾਨ ਲਿਆਏ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਜਿਸ ਵਿਚ ਉਹ ਸਦੀਵੀ ਰਹਿਣਗੇ। ਇਹ ਅੱਲਾਹ ਦਾ ਸੱਚਾ ਵਾਅਦਾ ਹੈ ਅਤੇ ਅੱਲਾਹ ਤੋਂ ਵੱਧ ਕੇ ਕਿਹੜਾ ਆਪਣੀ ਗੱਲ ਵਿਚ ਸਚਾ ਹੋਵੇਗਾ। |
ਨਾ ਤੁਹਾਡੀਆਂ ਇਛਾਵਾਂ ਉੱਪਰ ਹੈ ਅਤੇ ਨਾ ਕਿਤਾਬ ਵਾਲਿਆਂ ਦੀਆਂ ਇਛਾਵਾਂ ਉੱਪਰ। ਜਿਹੜਾ ਕੋਈ ਬ਼ੂਰਾ ਕੰਮ ਕਰੇਗਾ ਉਹ ਉਸਦਾ ਫ਼ਲ ਪਾਏਗਾ। ਉਹ ਅੱਲਾਹ ਤੋਂ ਬਿਨਾਂ ਆਪਣਾ ਕੋਈ ਸਮਰੱਥਕ ਅਤੇ ਸਹਾਇਕ ਨਹੀ’ ਪਾਏਗਾ। |
ਜਿਹੜਾ ਬੰਦਾ ਕੋਈ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੋਵੇ ਜਾਂ ਔਰਤ ਬੱਸ ਸ਼ਰਤ ਹੈ ਕਿ ਉਹ ਮੋਮਿਨ ਹੋਵੇ ਅਜਿਹੇ ਲੋਕ ਜੰਨਤ ਵਿਚ ਪ੍ਰਵੇਸ਼ ਕਰਨਗੇ। ਉਨ੍ਹਾਂ ਉੱਪਰ ਭੋਰਾ ਵੀ ਅਤਿਆਚਾਰ ਨਹੀਂ ਹਵੇਗਾ। |
ਅਤੇ ਉਸ ਤੋਂ ਬਿਹਤਰ ਧਰਮ ਕਿਸ ਦਾ ਹੈ ਜੋ ਆਪਣਾ ਮੁੱਖ ਅੱਲਾਹ ਵੱਲ ਝੁਕਾ ਦੇਵੇ ਅਤੇ ਉਹ ਨੇਕੀ ਕਰਨ ਵਾਲਾ ਹੋਵੇ। ਉਹ ਇਬਰਾਹੀਮ ਦੇ ਧਰਮ ਉੱਪਰ ਇਕਚਿੱਤ ਹੋਂ ਕੇ ਚੱਲੇ। ਅੱਲਾਹ ਨੇ ਇਬਰਾਹੀਮ ਨੂੰ ਆਪਣਾ ਮਿੱਤਰ ਬਣਾ ਲਿਆ ਸੀ। |
وَلِلَّهِ مَا فِي السَّمَاوَاتِ وَمَا فِي الْأَرْضِ ۚ وَكَانَ اللَّهُ بِكُلِّ شَيْءٍ مُّحِيطًا(126) ਅਤੇ ਅੱਲਾਹ ਦਾ ਹੈ ਜੋ ਕੂਝ ਆਕਾਸ਼ਾਂ ਉੱਪਰ ਹੈ ਅਤੇ ਜਿਹੜਾ ਕੁਝ ਧਰਤੀ ਉੱਪਰ ਹੈ। ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। |
ਅਤੇ ਲੋਕ ਤੁਹਾਡੇ ਤੋਂ ਇਸਤਰੀਆਂ ਦੇ ਸਬੰਧ ਵਿਚ ਹੁਕਮ ਪੁੱਛਦੇ ਹਨ। ਕਹਿ ਦਿਉ ਕਿ ਅੱਲਾਹ ਤੁਹਾਨੂੰ ਉਨ੍ਹਾਂ ਦੇ ਸਬੰਧ ਵਿਚ ਹੁਕਮ ਦਿੰਦਾ ਹੈ ਅਤੇ ਆਇਤਾਂ ਵੀ ਜੋ ਤੁਹਾਨੂੰ ਕਿਤਾਬ ਵਿਚੋਂ` ਉਨ੍ਹਾਂ ਅਨਾਥ ਔਰਤਾਂ ਦੇ ਸਾਰੇ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਤੁਸੀਂ ਉਹ ਨਹੀਂ ਦਿੰਦੇ ਜਿਹੜਾ ਉਨ੍ਹਾਂ ਲਈ ਲਿਖਿਆ ਗਿਆ ਹੈ ਅਤੇ ਚਾਹੁੰਦੇ ਹੋ ਕਿ ਉਨ੍ਹਾਂ ਨਾਲ ਨਿਕਾਹ ਕਰ ਲਈਏ। ਅਤੇ ਜੋ ਆਦੇਸ਼ ਆਯਾਤ ਕਮਜ਼ੋਰ ਬੱਚਿਆਂ ਦੇ ਸਬੰਧ ਵਿਚ ਹੈ ਅਤੇ ਅਨਾਥਾਂ ਦੇ ਨਾਲ ਨਿਆਂ ਕਰੋ। ਅਤੇ ਜਿਹੜੀ ਨੇਕੀ ਤੁਸੀਂ ਕਰੋਗੇ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ |
ਜੇਕਰ ਕਿਸੇ ਔਰਤ ਨੂੰ ਆਪਣੇ ਪਤੀ ਦੇ ਵੱਲੋਂ ਦੁਰਵਿਹਾਰ ਦਾ ਡਰ ਹੋਵੇ ਤਾਂ ਇਸ ਵਿਚ ਕੋਈ ਹਾਨੀ ਨਹੀਂ ਕਿ ਦੋਵੇਂ ਆਪਿਸ ਵਿਚ ਕੋਈ ਸਮਝੌਤਾ ਕਰ ਲੈਣ ਅਤੇ ਸਮਝੌਤਾ ਬਿਹਤਰ ਹੈ ਅਤੇ ਲਾਲਚ ਮਨੁੱਖ ਦੇ ਸੁਭਾਅ ਵਿਚ ਵੱਸਿਆ ਹੋਇਆ ਹੈ। ਜੇਕਰ ਤੁਸੀਂ ਚੰਗਾ ਵਿਹਾਰ ਕਰੋ ਅਤੇ ਦੀਨ ਆਸਰੇ ਕੰਮ ਲਵੇਂ ਤਾਂ ਜੋ ਕੂਝ ਤੁਸੀਂ ਕਰੋਗੇ ਅੱਲਾਹ ਉਸ ਤੋਂ ਜਾਣੂ ਹੈ। |
ਤੁਸੀਂ ਕਦੇ ਵੀ ਔਰਤਾਂ ਨੂੰ ਸ਼ਰਾਬਰ ਨਹੀਂ ਰੱਖ ਸਕਦੇ, ਭਾਂਵੇ ਕਿ ਤੁਸੀਂ ਅਜਿਹਾ ਕਰਨਾ ਚਾਹੋ। ਤਾਂ ਕੇਵਲ ਇਕ ਦੇ ਵੱਲ ਇਨ੍ਹਾਂ ਨਾ ਝੁਕੋਂ ਕਿ ਦੂਸਰੀ ਨੂੰ ਲਮਕਦੀ ਛੱਡ ਦਿਉ। ਜੇਕਰ ਤੁਸੀਂ ਸੁਧਾਰ ਕਰ ਲਵੋ ਅਤੇ ਡਰੋ ਤਾਂ ਅੱਲਾਹ ਮੁਆਫ਼ ਕਰ ਦੇਣ ਵਾਲਾ ਰਹਿਮਤ ਵਾਲਾ ਹੈ। |
وَإِن يَتَفَرَّقَا يُغْنِ اللَّهُ كُلًّا مِّن سَعَتِهِ ۚ وَكَانَ اللَّهُ وَاسِعًا حَكِيمًا(130) ਜੇਕਰ ਦੋਵੇਂ ਅਲੱਗ ਹੋ ਜਾਣ ਤਾਂ ਅੱਲਾਹ ਹਰ ਇਕ ਨੂੰ ਆਪਣੀ ਬਖਸ਼ਿਸ਼ ਨਾਲ ਚਿੰਤਾ ਮੁਕਤ ਕਰ ਦੇਵੇਗਾ। ਅੱਲਾਹ ਬੜੀ ਵਿਆਪਕਤਾ ਵਾਲਾ ਬਿਬੇਕ ਵਾਲਾ ਹੈ |
ਜੋ ਕੁਝ ਧਰਤੀ ਅਤੇ ਆਕਾਸ਼ ਵਿਚ ਹੈ, (ਉਹ) ਅੱਲਾਹ ਦਾ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਆਦੇਸ਼ ਦਿੱਤਾ ਹੈ, ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਤੁਹਾਨੂੰ ਵੀ, ਕਿ ਅੱਲਾਹ ਤੋਂ ਡਰੋ। ਜੇਕਰ ਤੁਸੀਂ ਨਾ ਮੰਨਿਆ ਤਾਂ ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ, ਉਹ ਅੱਲਾਹ ਦਾ ਹੈ। ਅੱਲਾਹ ਬੇਨਿਆਜ਼ ਅਤੇ ਸਦਗੂਣਾ ਵਾਲਾ ਹੈ। |
وَلِلَّهِ مَا فِي السَّمَاوَاتِ وَمَا فِي الْأَرْضِ ۚ وَكَفَىٰ بِاللَّهِ وَكِيلًا(132) ਜੋ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ ਉਹ ਅੱਲਾਹ ਦਾ ਹੀ ਹੈ ਅੱਲਾਹ ਭਰੋਸੇ ਲਈ ਕਾਫੀ ਹੈ। |
ਜੇਕਰ ਉਹ ਚਾਹੇ ਤਾਂ ਤੁਹਾਨੂੰ ਸਭ ਨੂੰ ਲੈ ਜਾਏ। ਹੇ ਲੋਕੋ! (ਤੁਹਾਡੀ ਜਗ੍ਹਾ) ਹੋਰ ਦੂਸਰਿਆਂ (ਲੋਕਾਂ) ਨੂੰ ਲੈ ਆਏ। ਅੱਲਾਹ ਇਸ ਦੀ ਸਮੱਰਥਾ ਰੱਖਦਾ ਹੈ। |
ਜੋ ਬੰਦਾ ਸੰਸਾਰਿਕ ਪੁੰਨ ਚਾਹੁੰਦਾ ਹੈ ਤਾਂ ਅੱਲਾਹ ਦੇ ਪਾਸ ਸੰਸਾਰਿਕ ਪੁੰਨ ਵੀ ਹੈ ਅਤੇ ਪ੍ਰਲੋਕ ਦਾ ਪੁੰਨ ਵੀ ਹੈ। ਅੱਲਾਹ ਸੁਣਨ ਵਾਲਾ ਦੇਖਣ ਵਾਲਾ ਹੈ। |
ਹੇ ਈਮਾਨ ਵਾਲਿਓ! ਇਨਸਾਫ ਉੱਤੇ ਚੰਗੀ ਅਡੋਲ ਰਹਿਣ ਵਾਲੇ ਅਤੇ ਅੱਲਾਹ ਦੇ ਲਈ ਗਵਾਹੀ ਦੇਣ ਵਾਲੇ ਬਣੋ। ਚਾਹੇ ਉਹ ਤੁਹਾਡੇ, ਤੁਹਾਡੇ ਮਾਤਾ- ਪਿਤਾ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ (ਹੀ ਕਿਉਂ ਨਾ) ਹੋਵੇ। ਜੇਕਰ ਕੋਈ ਧਨਵਾਨ ਜਾਂ ਨਿਰਧਨ ਹੈ, ਤਾਂ ਅੱਲਾਹ ਤੁਹਾਡੇ ਤੋਂ ਜ਼ਿਆਦਾ ਦੋਵਾਂ ਦਾ ਹਿਤੈਸ਼ੀ ਹੈ। ਇਸ ਲਈ ਤੁਸੀਂ ਇਛਾਵਾਂ ਦਾ ਪਾਲਣ ਨਾ ਕਰੋ, ਕਿ ਇਨਸਾਫ ਤੋਂ ਹੱਟ ਜਾਵੋ। ਜੇਕਰ ਤੁਸੀਂ ਹੇਰ ਫੇਰ ਕਰੋਗੇ ਜਾਂ ਆਪਣਾ ਪੱਖ ਬਚਾਉਗੇ ਤਾਂ ਜੋ ਕੁਝ ਤੁਸੀਂ ਕਰ ਰਹੇ ਹੋ, ਅੱਲਾਹ ਉਸ ਤੋ ਜਾਣੂ ਹੈ। |
ਹੇ ਈਮਾਨ ਵਾਲਿਓ! ਅੱਲਾਹ, ਉਸ ਦੇ ਰਸੂਲ ਅਤੇ ਉਸ ਕਿਤਾਬ ਉੱਤੇ ਈਮਾਨ ਲਿਆਉ। ਜੋ ਅੱਲਾਹ ਨੇ ਆਪਣੇ ਰਸੂਲ ਉੱਪਰ ਉਤਾਰੀ ਅਤੇ ਜਿਹੜੀਆਂ ਕਿਤਾਬਾਂ ਇਸ ਤੋਂ ਪਹਿਲਾ ਉਤਾਰੀਆਂ ਉਨ੍ਹਾਂ ਉੱਪਰ ਈਮਾਨ ਲਿਆਉ। ਜਿਹੜਾ ਬੰਦਾ ਅੱਲਾਹ, ਉਸ ਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ ਅਤੇ ਰਸੂਲ ਤੋਂ ਅਤੇ ਆਖ਼ਿਰਤ ਦੇ ਦਿਨ ਦਾ ਇਨਕਾਰੀ ਹੋਵੇ ਤਾਂ ਉਹ ਪ੍ਰਲੋਕ ਦੇ ਦਿਨ ਭਟਕ ਕੇ ਦੂਰ ਜਾ ਪਿਆ। |
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਫਿਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਫਿਰ ਈਮਾਨ ਲਿਆਏ ਅਤੇ ਫਿਰ ਇਨਕਾਰ ਕਰ ਦਿੱਤਾ ਤਾਂ ਅੱਲਾਹ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਨਾ ਉਨ੍ਹਾਂ ਦਾ ਮਾਰਗ ਦਰਸ਼ਨ ਕਰੇਗਾ। |
بَشِّرِ الْمُنَافِقِينَ بِأَنَّ لَهُمْ عَذَابًا أَلِيمًا(138) ਕਪਣੀ ਸੁਭਾਅ ਵਾਲਿਆ ਨੂੰ ਖੁਸ਼ਖਬਰੀ ਦੇ ਦੇਵੋ ਕਿ ਉਨ੍ਹਾਂ ਲਈ ਦੁਖਦਾਈ ਸਜ਼ਾ ਤਿਆਰ ਹੈ। |
ਉਹ ਲੋਕ ਜਿਹੜੇ ਈਮਾਨ ਲਿਆਂ ਨੂੰ ਛੱਡ ਕੇ ਇਨਕਾਰ ਕਰਨ ਵਾਲਿਆਂ ਨੂੰ ਮਿੱਤਰ ਬਣਾਉਂਦੇ ਹਨ, ਕੀ ਉਹ ਉਨ੍ਹਾਂ ਦੀਆਂ ਨਜ਼ਰਾਂ ਵਿਚ ਇੱਜ਼ਤ ਭਾਲਦੇ ਹਨ?ਇੱਜ਼ਤ ਤਾਂ ਸਾਰੀ ਅੱਲਾਹ ਲਈ ਹੈ। |
ਅੱਲਾਹ ਆਪਣੀ ਕਿਤਾਬ ਵਿਚੋਂ ਤੁਹਾਨੂੰ ਇਹ ਆਦੇਸ਼ ਦੇ ਚੁੱਕਿਆ ਹੈ, ਕਿ ਜਦੋਂ’ ਤੁਸੀਂ ਸੁਣੋ ਕਿ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ ਜਾ ਰਿਹਾ ਹੈ। ਅਤੇ ਉਨ੍ਹਾਂ ਦਾ ਮਖੌਲ ਉਡਾਇਆ ਜਾ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਦੇ ਨਾਲ ਨਾ ਬੈਠੋ। ਉਨ੍ਹਾਂ ਚਿਰ, ਜਿਨ੍ਹਾਂ ਚਿਰ ਉਹ ਹੋਰ ਗੱਲਾਂ ਨਾ ਕਰਨ ਲੱਗ ਜਾਣ। ਨਹੀਂ’ ਤਾਂ ਤੁਸੀਂ ਵੀ ਉਨ੍ਹਾਂ ਵਾਂਗ ਹੋ ਜਾਵੌਗੇ। ਅੱਲਾਹ ਕਪਟੀਆਂ ਅਤੇ ਅਵੱਗਿਆਕਾਰੀਆਂ ਨੂੰ ਨਰਕ ਵਿਚ ਇੱਕ ਜਗ੍ਹਾ ਇਕੱਠਾ ਕਰਨ ਵਾਲਾ ਹੈ। |
ਉਹ ਕਪਟੀ ਸੁਭਾਅ ਵਾਲੇ ਤੁਹਾਡੇ ਲਈ ਉਡੀਕ ਵਿਚ ਰਹਿੰਦੇ ਹਨ। ਜੇਕਰ ਤੁਹਾਨੂੰ ਅੱਲਾਹ ਦੇ ਵੱਲੋਂ ਕੋਈ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਨਹੀਂ ਸੀ? ਜੇਕਰ ਅਵੱਗਿਆਕਾਰੀਆਂ ਨੂੰ ਕੋਈ ਹਿੱਸਾ ਮਿਲ ਜਾਵੇ ਤਾਂ ਉਨ੍ਹਾਂ ਨੂੰ ਕਹਿਣਗੇ ਕੀ ਅਸੀਂ ਤੁਹਾਡੇ ਵਿਰੁੱਧ ਲੜਣ ਦੀ ਸਮਰੱਥਾ ਨਹੀਂ ਰੱਖਦੇ ਸੀ?ਫਿਰ ਵੀ ਅਸੀਂ ਤੁਹਾਨੂੰ ਈਮਾਨ ਵਾਲਿਆਂ ਤੋਂ ਬਬਾਇਆ। ਤਾਂ ਅੱਲਾਹ ਹੀ ਤੁਹਾਡੇ ਲੋਕਾਂ ਦੇ ਵਿਚ ਕਿਆਮਤ ਦੇ ਦਿਨ ਫੈਸਲਾ ਕਰੇਗਾ। ਅੱਲਾਹ ਕਦੇ ਵੀ ਅਵੱਗਿਆਕਰੀਆਂ ਨੂੰ ਈਮਾਨ ਵਾਲਿਆਂ ਉੱਪਰ ਹਾਵੀ ਨਹੀਂ’ ਹੋਣ ਦੇਵੇਗਾ। |
ਧੋਖੇਬਾਜ਼, ਅੱਲਾਹ ਨਾਲ ਧੋਖੇਬਾਜ਼ੀ ਕਰਦੇ ਹਨ ਹਾਲਾਂਕਿ ਅੱਲਾਹ ਨੇ ਹੀ ਉਨ੍ਹਾਂ ਨੂੰ ਫੁਲੇਖੇ ਵਿਚ ਪਾ ਰੱਖਿਆ ਹੈ ਅਤੇ ਜਦੋਂ ਉਹ ਨਮਾਜ਼ ਦੇ ਲਈ ਖੜ੍ਹੇ ਹੁੰਦੇ ਹਨ ਤਾਂ ਆਲਸੀ ਹੋ ਕੇ ਖੜ੍ਹਦੇ ਹਨ। (ਉਹ ਵੀ) ਸਿਰਫ਼ ਲੋਕਾਂ ਨੂੰ ਦਿਖਾਉਣ ਖਾਤਰ। ਉਹ ਅੱਲਾਹ ਨੂੰ ਘੱਟ ਹੀ ਯਾਦ ਕਰਦੇ ਹਨ। |
ਉਹ ਦੋਵੇਂ (ਭਰੋਸੇ ਅਤੇ ਬੇ-ਵਿਸ਼ਵਾਸ਼ੀ) ਦੇ ਵਿਚਕਾਰ ਲਮਕ ਰਹੇ ਹਨ। ਨਾ ਇੱਧਰ ਦੇ ਨਾ ਉੱਧਰ ਦੇ। ਜਿਸਨੂੰ ਅੱਲਾਹ ਕੁਰਾਹੇ ਪਾ ਦੇਵੇ, ਤਾਂ ਤੁਸੀਂ ਉਸਨੂੰ ਸਿੱਧੇ ਰਾਹ ਨਹੀਂ ਪਾ ਸਕਦੇ। |
ਹੇ ਈਮਾਨ ਵਾਲਿਓ! ਮੋਮਿਨਾਂ ਨੂੰ ਛੱਡ ਕੇ ਸਤਿ ਤੋਂ ਇਨਕਾਰ ਕਰਨ ਵਾਲਿਆਂ ਨੂੰ ਆਪਣਾ ਮਿੱਤਰ ਨਾ ਬਣਾਉ। ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅੱਲਾਹ ਵੱਲੋਂ ਦੰਡ ਭੁਗਤਣ ਦਾ ਸਿੱਧਾ ਇਲਜ਼ਾਮ ਆਪਣੇ ਉੱਪਰ ਲੈ ਲਵੋ |
إِنَّ الْمُنَافِقِينَ فِي الدَّرْكِ الْأَسْفَلِ مِنَ النَّارِ وَلَن تَجِدَ لَهُمْ نَصِيرًا(145) ਬੇਸ਼ੱਕ ਕਪਟੀ ਨਰਕਾਂ ਦੇ ਸਭ ਤੋ ਹੇਠਲੇ ਵਰਗ ਵਿਚ ਹੋਣਗੇ ਅਤੇ ਤੁਸੀਂ ਕੋਈ ਉਨ੍ਹਾਂ ਦਾ ਸਹਾਇਕ ਨਹੀਂ ਵੇਖੋਗੇ। |
ਹਾਂ ਜਿਹੜੇ ਲੋਕ ਤੌਬਾ ਕਰਨ ਅਤੇ ਆਪਣਾ ਜੀਵਨ ਸੁਧਾਰ ਲੈਣ, ਅੱਲਾਹ ਨੂੰ ਦ੍ਰਿੜਤਾ ਨਾਲ ਫੜ ਲੈਣ, ਆਪਣੇ ਦੀਨ ਨੂੰ ਅੱਲਾਹ ਲਈ ਵਿਸ਼ੇਸ਼ ਕਰ ਲੈਣ ਤਾਂ ਇਹ ਲੋਕ ਈਮਾਨ ਵਾਲਿਆਂ ਦੇ ਨਾਲ ਹੋਣਗੇ। ਅੱਲਾਹ ਈਮਾਨ ਵਾਲਿਆਂ ਨੂੰ ਵੱਡਾ ਫ਼ਲ ਦੇਵੇਗਾ। |
مَّا يَفْعَلُ اللَّهُ بِعَذَابِكُمْ إِن شَكَرْتُمْ وَآمَنتُمْ ۚ وَكَانَ اللَّهُ شَاكِرًا عَلِيمًا(147) ਅੱਲਾਹ ਤੁਹਾਨੂੰ ਸਜ਼ਾ ਦੇ ਕੇ ਕੀ ਕਰੇਗਾ। ਜੇਕਰ ਤੁਸੀਂ ਅੱਲਾਹ ਦੇ ਧਨਵਾਦੀ ਬਣੋ ਅਤੇ ਅੱਲਾਹ ਤੇ ਈਮਾਨ ਲਿਆਉ। ਅੱਲਾਹ ਬਹੁਤ ਵੱਡਾ ਕਦਰਦਾਨ ਅਤੇ ਸਭ ਕੁਝ ਜਾਣਨ ਵਾਲਾ ਹੈ। |
ਅੱਲਾਹ ਮਾੜੇ ਬੋਲ ਬੋਲਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ, ਸਵਾਏ ਇਸ ਦੇ ਕਿ ਜਿਸ ਉੱਤੇ ਅਤਿਆਜ਼ਾਰ ਹੋਇਆ ਹੋਵੇ। ਉਹ ਅੱਲਾਹ ਸੁਣਨ ਵਾਲਾ ਹੈ, ਜਾਣਨ ਵਾਲਾ ਹੈ। |
إِن تُبْدُوا خَيْرًا أَوْ تُخْفُوهُ أَوْ تَعْفُوا عَن سُوءٍ فَإِنَّ اللَّهَ كَانَ عَفُوًّا قَدِيرًا(149) ਜੇਕਰ ਤੁਸੀਂ ਨੇਕੀ ਨੂੰ ਪ੍ਰਗਟ ਕਰੋਂ ਜਾਂ ਉਸ ਨੂੰ ਛੁਪਾਉ ਰੱਖਣ ਵਾਲਾ ਹੈ। |
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲਾਂ ਨੂੰ ਝੁਠਲਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਅੱਲਾਹ ਅਤੇ ਉਸ ਦੇ ਰਸੂਲਾ ਦੇ ਵਿਚ ਫਰਕ ਸਮਝਣ ਅਤੇ ਕਹਿੰਦੇ ਹਨ ਕਿ ਅਸੀਂ ਕਿਸੇ ਨੂੰ ਮੰਨਾਗੇ ਅਤੇ ਕਿਸੇ ਨਹੀਂ ਮੰਨਾਗੇ। ਉਹ ਈਮਾਨ ਅਤੇ ਕੂੜ ਦੇ ਵਿਚਕਾਰ ਇਕ ਰਾਹ ਕੱਢਣਾ ਚਾਹੁੰਦੇ ਹਨ। |
أُولَٰئِكَ هُمُ الْكَافِرُونَ حَقًّا ۚ وَأَعْتَدْنَا لِلْكَافِرِينَ عَذَابًا مُّهِينًا(151) ਇਹੋ ਜਿਹੇ ਲੋਕ ਪੱਕੇ ਅਵੱਗਿਆਕਾਰੀ ਹਨ ਅਤੇ ਅਸੀਂ ਅਵੱਗਿਆਕਾਰੀਆਂ ਲਈ ਇਕ ਅਪਮਾਨਜਨਕ ਸਜ਼ਾ ਤਿਆਰ ਕਰ ਰੱਖੀ ਹੈ। |
ਅਤੇ ਜਿਹੜੇ ਲੋਕ ਅੱਲਾਹ ਅਤੇ ਉਸਦੇ ਰਸੂਲਾਂ ਉੱਪਰ ਈਮਾਨ ਲਿਆਉਣ ਅਤੇ ਉਨ੍ਹਾਂ ਵਿਚੋਂ ਕਿਸੇ ਵਿਚਕਾਰ ਫਰਕ ਨਾ ਸਮਝਣ ਉਨ੍ਹਾਂ ਨੂੰ ਅੱਲਾਹ ਜ਼ਰੂਰ ਇਸ ਦਾ ਫ਼ਲ ਦੇਵੇਗਾ ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਹੈ। |
ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਤੁਹਾਡੇ ਤੋਂ ਇਹ ਮੰਗ ਕਰਦੇ ਹਨ ਕਿ ਤੁਸੀਂ ਉਨ੍ਹਾਂ ਉੱਪਰ ਅਸਮਾਨ ਵਿਚੋਂ ਇਕ ਕਿਤਾਬ ਉਤਾਰ ਲਿਆਵੋ?ਤਾਂ ਮੂਸਾ ਤੋਂ ਉਹ ਇਸ ਤੋਂ ਵੱਡੀ ਅਪਰਾਧ ਜਨਕ ਗੰਗ ਕਰ ਚੁੱਕੇ ਹਨ, ਕਿ ਸਾਨੂੰ ਅੱਲਾਹ ਦਾ ਪ੍ਰਤੱਖ ਦਰਸ਼ਨ ਅੱਖਾਂ ਨਾਲ ਕਰਾਵੋ। ਤਾਂ ਉਨ੍ਹਾਂ ਦੀ ਇਸ ਵਧੀਕੀ ਦੇ ਕਾਰਨ ਉਨ੍ਹਾਂ ਉੱਪਰ ਬਿਜਲੀ ਟੁੱਟ ਪਈ ਸੀ। ਫਿਰ ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਵੱਛੇ ਨੂੰ ਪੂਜਣ ਯੌਗ ਬਣਾ ਲਿਆ ਤਾਂ ਅਸੀਂ ਉਨ੍ਹਾਂ ਨੂ ਵੀ ਮੁਆਫ਼ ਕਰ ਦਿੱਤਾ। ਅਤੇ ਮੂਸਾ ਨੂੰ ਅਸੀਂ ਸਾਫ਼ ਅਤੇ ਰੋਸ਼ਨ ਦਲੀਲ ਬਖਸ਼ੀ। |
ਅਤੇ ਅਸੀਂ ਉਨ੍ਹਾਂ ਉੱਪਰ ਉਨ੍ਹਾਂ ਤੋਂ ਬਚਨ ਲੈਣ ਲਈ ਤੂਰ ਪਹਾੜ ਨੂੰ ਚੁੱਕਿਆ। ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਿਰ ਝੁਕਾ ਕੇ ਦਰਵਾਜ਼ੇ ਵਿਚ ਪ੍ਰਵੇਸ਼ ਕਰੋਂ ਅਤੇ ਉਨਾਂ ਨੂੰ ਕਿਹਾ ਸ਼ਨੀਵਾਰ ਦੇ ਦਿਨ ਜ਼ੁਲਮ ਨਾ ਕਰਨਾ। ਅਸੀਂ ਉਨ੍ਹਾਂ ਤੋਂ ਪੱਕਾ ਵਚਨ ਲਿਆ। |
ਉਨ੍ਹਾਂ ਨੂੰ ਜੋ ਸਜ਼ਾ ਮਿਲੀ, ਉਹ ਇਸ ਲਈ ਕਿ ਉਨ੍ਹਾਂ ਨੇ ਆਪਣੇ ਵਚਨ ਨੂੰ ਤੋੜਿਆ ਅਤੇ ਇਸ ਲਈ ਵੀ ਕਿ ਉਨ੍ਹਾਂ ਨੇ ਅੱਲਾਹ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਝੁਨਲਾਇਆ ਅਤੇ ਇਸ ਲਈ ਵੀ ਕਿ ਉਨ੍ਹਾਂ ਨੇ ਪੈਗ਼ੰਬਰਾਂ ਦੀ ਹੱਤਿਆ ਕੀਤੀ ਅਤੇ ਇਹ ਕਹਿਣ ਤੇ ਕਿ ਸਾਡੇ ਦਿਲਾਂ ਤੇ ਪਰਦੇ ਹਨ। ਸਗੋਂ ਅੱਲਾਹ ਨੇ ਉਨ੍ਹਾਂ ਦੀ ਇਸ ਅਵੱਗਿਆ ਦੇ ਕਾਰਨ ਉਨ੍ਹਾਂ ਦੇ ਦਿਲਾਂ ਉੱਪਰ ਮੋਹਰ ਲਾ ਦਿੱਤੀ ਤਾਂ ਉਹ ਘੱਟ ਹੀ ਈਮਾਨ ਲਿਆਉਂਦੇ ਹਨ। |
وَبِكُفْرِهِمْ وَقَوْلِهِمْ عَلَىٰ مَرْيَمَ بُهْتَانًا عَظِيمًا(156) ਅਤੇ ਉਨ੍ਹਾਂ ਦੀ ਅਵੱਗਿਆ ਉੱਪਰ ਅਤੇ ਮਰੀਅਮ ਉੱਪਰ ਬੜਾ ਦੋਸ਼ ਲਾਉਣ ਕਾਰਨ। |
ਅਤੇ ਉਨ੍ਹਾਂ ਦੇ ਇਹ ਕਹਿਣ ਕਿ ਅਸੀਂ ਮਰੀਅਮ ਦੇ ਪੁੱਤਰ ਮਸੀਹ ਅੱਲਾਹ ਦੇ ਰਸੂਲ ਦੀ ਹੱਤਿਆ ਕਰ ਦਿੱਤੀ ਹੈ, ਹਾਲਾਂਕਿ ਉਨ੍ਹਾਂ ਨੇ ਨਾ ਉਸ ਦੀ ਹੱਤਿਆ ਕੀਤੀ ਅਤੇ ਨਾ ਸੂਲੀ ਉੱਪਰ ਚੜ੍ਹਾਇਆ ਸਗੋਂ ਉਨ੍ਹਾਂ ਨੂੰ ਈਸਾ ਵਰਗੀ ਹੀ ਇੱਕ ਮੂਰਤ ਦਿਖਾਈ ਦਿੱਤੀ। ਜਿਸ ਕਾਰਨ ਉਹ ਕੁਲੇਖੇ ਵਿਚ ਪੈ ਗਏ ਅਤੇ ਜਿਹੜੇ ਲੋਕ ਉਨ੍ਹਾਂ ਬਾਰੇ ਮੱਤਭੇਦ ਕਰਦੇ ਹਨ, ਉਹ ਸਭ ਇਸ ਸੰਬੰਧ ਵਿਚ ਭੁਲੇਖੇ ਵਿਚ ਪਏ ਹਨ। ਉਨ੍ਹਾਂ ਨੂੰ ਇਸ ਗੱਲ ਦਾ ਉਨ੍ਹਾਂ ਨੇ ਉਸਦੀ ਹੱਤਿਆ ਨਹੀ ਕੀਤੀ। |
بَل رَّفَعَهُ اللَّهُ إِلَيْهِ ۚ وَكَانَ اللَّهُ عَزِيزًا حَكِيمًا(158) ਸਗੋਂ ਅੱਲਾਹ ਨੇ ਈਸਾ ਨੂੰ ਆਪਣੀ ਤਰਫ਼ ਉਠਾ (ਜ਼ੁੱਕ) ਲਿਆ ਹੈ ਅਤੇ ਅੱਲਾਹ ਬਹੁਤ ਤਕਤਵਾਰ ਅਤੇ ਤੱਤਵੇਤਾ ਹੈ। |
ਕਿਤਾਬ ਵਾਲਿਆਂ (ਯਹੂਦੀ ਅਤੇ ਇਸਾਈ) ਵਿਚੋਂ ਕੋਈ ਅਜਿਹਾ ਨਹੀਂ ਜਿਹੜਾ ਈਸਾ ਦੀ ਮੌਤ ਤੋਂ ਪਹਿਲਾਂ ਉਸ ਉੱਪਰ ਈਮਾਨ ਨਾ ਲਿਆਏ ਅਤੇ ਕਿਆਮਤ ਦੇ ਦਿਨ ਉਹ ਉਨ੍ਹਾਂ ਉੱਪਰ ਗਵਾਹ ਹੋਵੇਗਾ। |
ਅਤੇ ਯਹੂਦੀਆਂ ਦੇ ਜ਼ੁਲਮਾਂ ਕਾਰਨ ਅਸੀਂ ਉਹ ਪਵਿੱਤਰ ਚੀਜ਼ਾਂ ਉਨ੍ਹਾਂ ਉੱਪਰ ਹਰਾਮ ਕਰ ਦਿੱਤੀਆਂ, ਜੋ ਉਨ੍ਹਾਂ ਲਈ ਹਲਾਲ ਸਨ। ਇਸ ਕਾਰਨ ਕਿ ਉਹ ਅੱਲਾਹ ਦੇ ਰਾਹ ਤੋਂ ਬਹੁਤ ਰੋਕਦੇ ਸਨ। |
ਅਤੇ ਇਸ ਲਈ ਵੀ ਕਿ ਉਹ ਵਿਆਜ ਲੈਂਦੇ ਸਨ, ਹਾਲਾਂਕਿ ਇਸ ਤੋਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਗਿਆ ਸੀ ਅਤੇ ਇਸ ਲਈ ਵੀ ਕਿ ਉਹ ਲੋਕਾਂ ਦਾ ਮਾਲ ਨਜਾਇਜ਼ ਰੂਪ ਨਾਲ ਖਾਂਦੇ ਸਨ। ਅਤੇ ਅਸੀਂ ਉਨ੍ਹਾਂ ਵਿਚੋਂ ਅਵੱਗਿਆਕਾਰੀਆਂ ਦੇ ਲਈ ਪੀੜ ਦੇਣ ਵਾਲੀ ਸਜ਼ਾ ਤਿਆਰ ਕਰ ਰੱਖੀ ਹੈ। |
ਪਰੰਤੂ ਜਿਹੜੇ ਲੋਕ ਗਿਆਨ ਵਿਚ ਪੱਕੇ ਅਤੇ ਈਮਾਨ ਲਿਆਉਣ ਵਾਲੇ ਹਨ ਉਸ ਕਿਤਾਬ ਉੱਤੇ ਜਿਹੜੀ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਜਿਹੜੀਆਂ ਤੁਹਾਡੇ ਤੋਂ ਪਹਿਲਾਂ ਵੀ ਉਤਾਰੀਆਂ ਗਈਆਂ ਹਨ। ਉਹ ਨਮਾਜ਼ ਪੜ੍ਹਣ ਵਾਲੇ ਹਨ ਅਤੇ ਜ਼ਕਾਤ ਦੇਣ ਵਾਲੇ ਹਨ। ਅੱਲਾਹ ਉੱਪਰ ਅਤੇ ਕਿਆਮਤ ਦੇ ਦਿਨ ਉੱਪਰ ਭਰੋਸਾ ਰੱਖਣ ਵਾਲੇ ਹਨ। ਅਜਿਹੇ ਲੋਕਾਂ ਨੂੰ ਅਸੀਂ ਜ਼ਰੂਰ ਬਹੁਤ ਵੱਡਾ ਇਨਾਮ ਦੇਵਾਂਗੇ। |
ਅਸੀਂ ਤੁਹਾਡੀ ਤਰਫ਼ ਵਹੀ ਭੇਜੀ ਹੈ, ਜਿਸ ਤਰ੍ਹਾਂ ਅਸੀਂ ਨੂਹ ਅਤੇ ਉਸ ਦੇ ਬਾਅਦ ਦੇ ਪੈਗ਼ੰਬਰਾਂ ਦੀ ਤਰਫ਼ ਭੇਜੀ ਸੀ ਅਤੇ ਅਸੀਂ ਇਬਰਾਹੀਮ, ਇਸਮਾਈਲ, ਇਸਹਾਕ, ਯਕੂਬ, ਯਕੂਬ ਦੀ ਔਲਾਦ, ਈਸਾ, ਅਯੂਬ, ਯੂਨਸ, ਹਾਰੂਨ ਅਤੇ ਸੂਲੇਮਾਨ ਦੀ ਤਰਫ਼ ਵਹੀਂ ਭੇਜੀ ਸੀ। ਅਤੇ ਅਸੀਂ ਦਾਊਂਦ ਨੂੰ ਜ਼ਬੂਰ ਦਿੱਤੀ। |
ਅਤੇ ਅਸੀਂ ਅਜਿਹੇ ਰਸੂਲ ਭੇਜੇ, ਜਿਨ੍ਹਾਂ ਦਾ ਵਰਨਣ ਅਸੀਂ ਤੁਹਾਨੂੰ ਪਹਿਲਾਂ ਸੁਣਾ ਚੁੱਕੇ ਹਾਂ ਅਤੇ ਅਜਿਹੇ ਰਸੂਲ ਵੀ ਭੇਜੇ, ਜਿਨ੍ਹਾਂ ਦਾ ਹਾਲ ਅਸੀਂ ਤੁਹਾਨੂੰ ਨਹੀਂ ਸੁਣਾਇਆ। ਅਤੇ ਮੂਸਾ ਨਾਲ ਅੱਲਾਹ ਨੇ ਗੱਲ ਕੀਤੀ। |
ਅੱਲਾਹ ਨੇ ਰਸੂਲਾਂ ਨੂੰ ਖੁਸ਼ਖਬਰੀ ਦੇਣ ਵਾਲੇ ਅਤੇ ਭੈ-ਭੀਤ ਕਰਨ ਵਾਲੇ ਬਣਾ ਕੇ ਭੇਜਿਆ, ਤਾਂ ਕਿ ਰਸੂਲਾਂ ਤੋਂ ਸ਼ਾਅਦ ਲੋਕਾਂ ਦੇ ਕੋਲ ਅੱਲਾਹ ਦੀ ਤੁਲਨਾ ਵਿਚ ਕੋਈ ਤਰਕ ਬਾਕੀ ਨਾ ਰਹੈ। ਅਤੇ ਅੱਲਾਹ ਪ੍ਰਭਾਸ਼ਾਲੀ ਅਤੇ ਤੱਤਵੇਤਾ ਹੈ। |
ਪਰੰਤੂ ਅੱਲਾਹ ਉਸ ਲਈ ਗਵਾਹ ਹੈ, ਜੋ ਉਸਨੇ ਤੁਹਾਡੇ ਉੱਤੇ ਉਤਾਰਿਆ ਹੈ। ਕਿ ਉੱਸ ਨੇ ਇਸ ਨੂੰ ਆਪਣੇ ਗਿਆਨ ਦੇ ਨਾਲ ਉਤਾਰਿਆ ਹੈ, , ਜਿਹੜੇ ਕਾਂ ਨੇ ਅਲਹ ਹਾਲਾਂਕਿ ਅੱਲਾਹ ਹੀ ਗਵਾਹੀ ਲਈ ਕਾਫੀ ਹੈ |
إِنَّ الَّذِينَ كَفَرُوا وَصَدُّوا عَن سَبِيلِ اللَّهِ قَدْ ضَلُّوا ضَلَالًا بَعِيدًا(167) ਦਰਅਸਲ, ਜਿਹੜੇ ਲੋਕ ਅਵਿਸ਼ਵਾਸ ਕਰਦੇ ਹਨ ਅਤੇ [ਲੋਕਾਂ] ਨੂੰ ਅੱਲ੍ਹਾ ਦੇ ਰਾਹ ਤੋਂ ਬਚਾਉਂਦੇ ਹਨ ਉਹ ਨਿਸ਼ਚਤ ਤੌਰ ਤੇ ਬਹੁਤ ਭਟਕ ਗਏ ਹਨ |
ਨੂੰ ਨਕਾਰਿਆ ਅਤੇ ਅਤਿਆਚਾਰ ਕੀਤਾ। ਉਨ੍ਹਾਂ ਨੂੰ ਅੱਲਾਹ ਕਦੇ ਮੁਆਫ਼ ਨਹੀਂ ਕਰੇਗਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਰਾਹ ਦਿਖਾਏਗਾ। |
إِلَّا طَرِيقَ جَهَنَّمَ خَالِدِينَ فِيهَا أَبَدًا ۚ وَكَانَ ذَٰلِكَ عَلَى اللَّهِ يَسِيرًا(169) ਨਰਕ ਤੋਂ ਬਿਨਾਂ ਜਿਸ ਵਿਚ ਉਹ ਹਮੇਸ਼ਾ ਰਹਿਣਗੇ। ਅੱਲਾਹ ਲਈ ਇਹ ਗੱਲ ਆਸਾਨ ਹੈ। |
ਹੇ ਲੋਕੋ! ਤੁਹਾਡੇ ਕੋਲ ਰਸੂਲ ਆ ਗਿਆ ਹੈ। ਤੁਹਾਡੇ ਰੱਬ ਦੀ ਸਪੱਸ਼ਟ ਬਾਣੀ ਲੈ ਕੇ। ਇਸ ਲਈ ਮੰਨ ਲਵੋਂ ਤਾਂ ਕਿ ਤੁਹਾਡਾ ਭਲਾ ਹੋਵੇ। ਅਤੇ ਜੇਕਰ ਨਾ ਮੰਨੋਗੇ ਤਾਂ ਜੋ ਕੁਝ ਆਕਾਸ਼ਾਂ ਵਿਚ ਅਤੇ ਧਰਤੀ ਉੱਪਰ ਹੈ, ਇਹ ਸਭ ਅੱਲਾਹ ਦਾ ਹੀ ਹੈ ਅਤੇ ਅੱਲਾਹ ਜਾਣਨਵਾਲਾ ਅਤੇ ਬਿਬੇਕਸ਼ੀਲ ਹੈ। |
ਹੇ ਕਿਤਾਬ ਵਾਲਿਓ! (ਯਹੂਦੀ ਅਤੇ ਈਸਾਈ) ਆਪਣੇ ਧਰਮ ਵਿਚ ਹੱਦ ਪਾਰ ਨਾ ਕਰੋ ਅਤੇ ਅੱਲਾਹ ਦੇ ਸਬੰਧ ਵਿਚ ਸੱਚੀ ਗੱਲ ਤੋਂ ਬਿਨ੍ਹਾਂ ਕੁਝ ਨਾ ਕਹੋਂ। ਮਰੀਅਮ ਦਾ ਬੇਟਾ ਈਸਾ ਤਾਂ ਸਿਰਫ਼ ਅੱਲਾਹ ਦਾ ਇਕ ਰਸੂਲ ਅਤੇ ਉਸ ਦਾ ਇਕ ਕਲਮਾ (ਸ਼ਬਦ) ਹੈ। ਜਿਸ ਨੂੰ ਉਸ ਨੇ ਮਰੀਅਮ ਵੱਲ ਭੇਜਿਆ, ਉਸ ਦੀ ਤਰਫ਼ੋ ਇਹ ਇਕ ਆਤਮਾ ਹੈ। ਇਸ ਲਈ ਅੱਲਾਹ ਅਤੇ ਉਸ ਦੇ ਰਸੂਲਾਂ ਉੱਪਰ ਈਮਾਨ ਲਿਆਉਂ ਅਤੇ ਇਹ ਨਾ ਕਹੋ ਕਿ ਤਿੰਨ ਅੱਲਾਹ ਹਨ। ਬਾਜ਼ ਆ ਜਾਉ ਇਹ ਹੀ ਤੁਹਾਡੇ ਲਈ ਚੰਗਾ ਹੈ। ਪੂਜਣ ਯੋਗ ਸਿਫ਼ਰ ਇਕ ਅੱਲਾਹ ਹੈ। ਉਹ ਇਸ ਗੱਲ ਤੋਂ ਪਵਿੱਤਰ ਹੈ, ਕਿ ਉਸ ਦੇ ਔਲਾਦ ਹੋਵੇ, ਜੋ ਕੁਝ ਅਸਮਾਨਾਂ ਉੱਪਰ ਅਤੇ ਧਰਤੀ ਵਿਚ ਹੈ। ਉਹ ਸਭ ਅੱਲਾਹ ਦਾ ਹੈ। ਅੱਲਾਹ ਹੀ ਕੰਮ ਬਣਾਉਣ ਲਈ ਕਾਫ਼ੀ ਹੈ। |
ਮਸੀਹ ਨੂੰ ਕਦੇ ਵੀ ਅੱਲਾਹ ਦਾ ਬੰਦਾ ਬਣਨ ਵਿਚ ਅਪਮਾਨ ਨਹੀਂ ਹੋਵੇਗਾ, ਅਤੇ ਨਾ ਹੀ ਨੇੜੇ ਰਹਿਣ ਵਾਲੇ ਫ਼ਰਿਸ਼ਤਿਆਂ ਦਾ ਅਪਮਾਨ ਹੋਵੇਗਾ ਅਤੇ ਜਿਹੜਾ ਅੱਲਾਹ ਦੀ ਬੰਦਗੀ ਤੋਂ ਸ਼ਰਮਾਵੇਗਾ, ਹੰਕਾਰ ਕਰੇਗਾ ਤਾਂ ਅੱਲਾਹ ਜ਼ਰੂਰ ਸਾਰਿਆ ਨੂੰ ਆਪਣੇ ਪਾਸ ਇਕੱਠਾ ਕਰੇਗਾ। |
ਫਿਰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਤਾਂ ਉਨ੍ਹਾਂ ਨੂੰ ਅੱਲਾਹ ਪੂਰਾ ਫ਼ਲ ਦੇਵੇਗਾ ਅਤੇ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਜ਼ਿਆਦਾ ਵੀ ਦੇਵੇਗਾ। ਅਤੇ ਜਿਨ੍ਹਾਂ ਲੋਕਾਂ ਨੇ ਤ੍ਰਿਸਕਾਰ ਕੀਤਾ ਅਤੇ ਹੰਕਾਰ ਕੀਤਾ ਹੋਵੇ ਗਾ ਉਸਨੂੰ ਦਰਦਨਾਕ ਸਜ਼ਾ ਦੇ ’ਗਾ। ਅਤੇ ਉਹ ਅੱਲਾਹ ਦੀ ਤੁਲਨਾ ਵਿਚ ਨਾ ਕਿਸੇ ਨੂੰ ਆਪਣਾ ਮਿੱਤਰ ਦੇਖਣਗੇ ਅਤੇ ਨਾ ਸਹਾਇਕ। |
ਹੇ ਲੋਕੋ ਤੁਹਾਡੇ ਕੋਲ ਤੁਹਾਡੇ ਰੱਬ ਦੇ ਵੱਲੋਂ ਇੱਕ ਦਲੀਲ ਆ ਚੁੱਕੀ ਹੈ, ਅਤੇ ਅਸੀਂ ਤੁਹਾਡੇ ਉੱਪਰ ਇਕ ਸਪੱਸ਼ਟ ਪ੍ਰਕਾਸ਼ ਉਤਾਰ ਦਿੱਤਾ ਹੈ। |
ਇਸ ਲਈ ਜੋ ਲੋਕ ਅੱਲਾਹ ਤੇ ਈਮਾਨ ਲਿਆਏ ਅਤੇ ਉਸ ਨੂੰ ਵਿਸ਼ਵਾਸ਼ ਨਾਲ ਫੜ੍ਹ ਲਿਆ, ਉਨ੍ਹਾਂ ਨੂੰ ਜ਼ਰੂਰ ਅੱਲਾਹ ਆਪਣੀ ਰਹਿਮਤ ਅਤੇ ਕਿਰਪਾ ਨਾਲ (ਜੰਨਤ ਵਿਚ) ਦਾਮਿਲਾ ਬ਼ਖਸ਼ੇਗਾ ਅਤੇ ਉਨ੍ਹਾਂ ਨੂੰ ਆਪਣੇ ਵੱਲ (ਆਉਣ ਵਾਲਾ) ਸਿੱਧਾ ਰਸਤਾ ਦਿਖਾਏਗਾ। |
ਲੋਕ ਤੁਹਾਡੇ ਤੋਂ ਹੁਕਮ ਪੁੱਛਦੇ ਹਨ। ਕਹਿ ਦੇਵੋ ਕਿ ਅੱਲਾਹ ਤੁਹਾਨੂੰ ਕਲਾਲ (ਉਹ ਮ੍ਰਿਤਕ, ਜਿਸ ਦੇ ਨਾ ਮਾਂ-ਬਾਪ ਜੀਵਤ ਹੋਣ ਅਤੇ ਨਾ ਹੀ ਔਲਾਦ) ਦੇ ਸਬੰਧ ਵਿਚ ਹੁਕਮ ਦਿੰਦਾ ਹੈ। ਜੇਕਰ ਕੋਈ ਬੰਦਾ ਮਰ ਜਾਵੇ ਅਤੇ ਉਸ ਦੇ ਕੋਈ ਔਲਾਦ ਨਾ ਹੋਵੇ ਅਤੇ ਉਸਦੇ ਇੱਕ ਭੈਣ ਹੋਵੇ ਤਾਂ ਉਸ ਲਈ ਉਸ ਦੇ ਛੱਡੇ ਮਾਲ ਦਾ ਅੱਧਾ ਹਿੱਸਾ ਹੈ। ਅਤੇ ਉਹ ਮਰਦ ਉਸ ਭੈਣ ਦੀ (ਜਾਇਦਾਦ) ਦਾ ਵਾਰਿਸ ਹੋਵੇਗਾ। ਜੇਕਰ ਉਸ ਭੈਣ ਦੇ ਵੀ ਕੋਈ ਔਲਾਦ ਨਾ ਹੋਵੇ ਅਤੇ ਜੇਕਰ ਦੋ ਭੈਣਾਂ ਹੋਣ, ਤਾਂ ਉਨ੍ਹਾਂ ਲਈ ਉਨ੍ਹਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹੋਵੇਗਾ। ਅਤੇ ਜੇਕਰ ਕਈ ਭੈਣ ਭਰਾ, ਮਰਦ ਔਰਤਾਂ ਹੋਣ ਤਾਂ ਇੱਕ ਮਰਦ ਦੇ ਲਈ ਦੋ ਔਰਤਾਂ ਦਾ ਹਿੱਸਾ ਬਰਾਬਰ ਹੈ। ਅੱਲਾਹ ਤੁਹਾਡੇ ਲਈ ਬਿਆਨ ਕਰਦਾ ਹੈ, ਤਾਂ ਕਿ ਤੁਸੀਂ ਨਾ ਭਟਕੋ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
More surahs in Punjabi:
Download surah An-Nisa with the voice of the most famous Quran reciters :
surah An-Nisa mp3 : choose the reciter to listen and download the chapter An-Nisa Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب