Surah Al-Maidah with Punjabi
ਹੇ ਈਮਾਨ ਵਾਲਿਓ! ਵਚਨ ਨੂੰ ਪੂਰਾ ਕਰੋਂ। ਤੁਹਾਡੇ ਲਈ ਚਾਰ ਪੈਰਾਂ ਵਾਲੀ ਪ੍ਰਜਾਤੀ ਦੇ ਸਾਰੇ ਜਾਨਵਰ ਹਲਾਲ ਕੀਤੇ ਗਏ, ਬਿਨ੍ਹਾ ਉਨ੍ਹਾਂ ਤੋਂ ਜਿਨ੍ਹਾਂ ਦੇ ਵਰਨਣ ਅੱਗੇ ਕੀਤਾ ਜਾ ਰਿਹਾ ਹੈ। ਪਰੰਤੂ ਅਹਿਰਾਮ (ਹੱਜ ਦੇ ਲਈ ਵਿਸ਼ੇਸ਼ ਕਪੜੇ ਪਾਕੇ ਤਿਆਰ ਹੋਣ) ਦੀ ਸਥਿੱਤੀ ਵਿਚ ਸ਼ਿਕਾਰ ਨੂੰ ਜਾਇਜ਼ ਨਾ ਸਮਝੋਂ। ਅੱਲਾਹ ਹੁਕਮ ਦਿੰਦਾ ਹੈ, ਜੋ ਚਾਹੁੰਦਾ ਹੈ। |
ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦੀ ਬੇਹੁਰਮਤੀ ਨਾ ਕਰੋਂ ਅਤੇ ਨਾ ਮਨਾਹੀ ਦੇ ਮਹੀਨਿਆਂ ਦਾ ਅਤੇ ਨਾ ਮਨਾਹੀ ਦੇ ਖੇਤਰ ਵਿਚ ਕੁਰਬਾਨੀ ਦੇ ਜਾਨਵਰਾਂ ਦਾ ਅਤੇ ਨਾ ਹੀ ਉਨ੍ਹਾਂ ਜਾਨਵਰਾਂ ਦਾ ਜਿਨ੍ਹਾਂ ਦੇ ਗਲਾਂ ਵਿਚ ਕੁਰਬਾਨੀ ਲਈ ਪਟੇ ਬੰਨ੍ਹੇ ਹੋਣ ਅਤੇ ਨਾ ਹੀ ਇੱਜ਼ਤ ਦੇ ਘਰ (ਬੈਤ ਉੱਲਾਹ) ਵੱਲ ਆਉਣ ਵਾਲਿਆਂ ਦਾ ਜਿਹੜੇ ਆਪਣੇ ਰੱਬ ਦੀ ਕਿਰਪਾ ਅਤੇ ਉਸ ਦੀ ਖੁਸ਼ੀ ਲੱਭਣ ਲਈ ਤੁਰੇ ਹਨ। ਅਤੇ ਜਦੋਂ ਤੁਸੀਂ ਅਹਿਰਾਮ ਦੀ ਸਥਿੱਤੀ ਵਿਚੋਂ ਬਾਹਰ ਆ ਜਾਉ ਤਾਂ ਸ਼ਿਕਾਰ ਕਰ ਸਕਦੇ ਹੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਕਿ ਉਸ ਨੇ ਤੁਹਾਨੂੰ ਮਸਜਿਦ ਏ ਹਰਾਮ ਭਾਵ ਇੱਜ਼ਤ ਦੇ ਘਰ ਤੋਂ ਰੋਕਿਆ ਹੈ, ਤੁਹਾਨੂੰ ਇਸ ਗੱਲ ਲਈ ਨਾ ਉਕਸਾਏ ਕਿ ਤੁਸੀਂ ਜ਼ੁਲਮ ਕਰਨ ਲੱਗੋਂ। ਤੁਸੀਂ ਨੇਕੀ ਅਤੇ ਪ੍ਰਹੇਜ਼ਗਾਰੀ ਵਿਚ ਇੱਕ ਦੂਜੇ ਦੀ ਮਦਦ ਕਰੋਂ ਅਤੇ ਪਾਪ ਤੇ ਜ਼ੁਲਮ ਵਿਚ ਇਕ ਦੂਸਰੇ ਦੀ ਮਦਦ ਨਾ ਕਰੋ। ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੈ। |
ਤੁਹਾਡੇ ਲਈ ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਹੜਾ ਕੀਤਾ ਗਿਆ ਹੈ ਅਤੇ ਉਹ ਜਿਹੜਾ ਗਲਾ ਘੋਟਣ ਨਾਲ ਮਰ ਗਿਆ ਹੋਵੇ ਜਾਂ ਸੱਟ ਨਾਲ ਜਾਂ ਉੱਚੇ ਥਾਂ ਤੋਂ ਡਿੱਗ ਕੇ ਜਾਂ ਸਿੰਗ ਮਾਰਨ ਨਾਲ ਅਤੇ ਉਹ ਜਿਸਨੂੰ ਸ਼ਿਕਾਰੀ ਜਾਨਵਰਾਂ ਨੇ ਖਾਧਾ ਹੋਵੇ, ਉਸ ਤੋਂ ਬਿਨਾ ਜਿਸ ਨੂੰ ਤੁਸੀਂ ਕੁਰਬਾਨ ਕਰ ਦਿੱਤਾ। ਇਸ ਤੋਂ ਇਲਾਵਾ ਉਹੀ ਵੀ ਜਿਹੜਾ ਕਿਸੇ ਪੂਜਾ ਸਥਾਨ ਉੱਪਰ ਕੁਰਬਾਨ ਕੀਤਾ ਗਿਆ ਹੋਵੇ ਅਤੇ ਇਹ ਕਿ ਤੁਸੀਂ ਜੂਏ ਦੇ ਤੀਰਾਂ ਨਾਲ ਬਟਵਾਰਾ ਕਰੋ। ਇਹ ਸਾਰੇ ਪਾਪ ਦੇ ਕੰਮ ਹਨ। ਅੱਜ ਇਨਕਾਰੀ ਤੁਹਾਡੇ ਧਰਮ ਵੱਲੋਂ ਨਿਰਾਸ਼ ਹੋ ਗਏ, ਇਸ ਲਈ ਤੁਸੀਂ ਉਨ੍ਹਾਂ ਤੋਂ ਨਾ ਡਰੋ। ਸਿਰਫ਼ ਮੇਰੇ ਤੋਂ ਡਰੋ। ਅੱਜ ਮੈਂ ਤੁਹਾਡੇ ਲਈ ਤੁਹਾਡੇ ਦੀਨ ਨੂੰ ਪੂਰਾ ਕਰ ਦਿੱਤਾ ਅਤੇ ਤੁਹਾਡੇ ਉੱਪਰ ਆਪਣੀ ਕਿਰਪਾ ਕਰ ਦਿੱਤੀ ਅਤੇ ਤੁਹਾਡੇ ਲਈ ਇਸਲਾਮ ਨੂੰ ਇੱਕ ਧਰਮ ਅਤੇ ਜਿੰਦਗੀ ਜਿਉਂਣ ਤੇ ਤਰੀਕੇ ਵੱਜੋਂ ਪਸੰਦ ਕਰ ਲਿਆ। ਇਸ ਲਈ ਜੋ ਕੁੱਖ ਤੋਂ ਮਜ਼ਬੂਰ ਹੋ ਜਾਣ, ਪਰੰਤੂ ਉਹ ਪਾਪ ਦੀ ਸੋਚ ਨਾ ਰੱਖਣ ’ਤਾਂ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ। |
ਉਹ ਪੁੱਛਦੇ ਹਨ ਕਿ ਉਨ੍ਹਾਂ ਲਈ ਕਿਹੜੀ ਚੀਜ਼ ਹਲਾਲ (ਜਾਇਜ਼) ਕੀਤੀ ਗਈ ਹੈ। ਕਹੋ ਕਿ ਤੁਹਾਡੇ ਲਈ ਸਾਫ ਅਤੇ ਸ਼ੁੱਧ ਚੀਜ਼ਾਂ ਹਲਾਲ ਹਨ। ਸ਼ਿਕਾਰੀ ਜਾਨਵਰਾਂ ਵਿਚੋਂ` ਜਿਨ੍ਹਾਂ ਨੂੰ ਤੁਸੀਂ ਸ਼ਿਕਾਰ ਕਰਨਾ ਸਿਖਾਇਆ ਹੈ, ਤੁਸੀਂ ਉਨ੍ਹਾਂ ਨੂੰ ਉਸ ਵਿਚੋਂ ਸਿਖਾਉਂਦੇ ਹੋ, `ਜੋ ਅੱਲਾਹ ਨੇ ਤੁਹਾਨੂੰ ਸਿਖਾਇਆ ਹੈ। ਇਸ ਲਈ ਤੂਸੀ’ ਉਨ੍ਹਾਂ ਦੇ ਸ਼ਿਕਾਰ ਵਿਚੋ’ ਖਾਉ, ਜਿਹੜੇ ਤੁਹਾਡੇ ਲਈ ਫੜ੍ਹ ਕੇ ਰੱਖਣ। ਅਤੇ ਉਨ੍ਹਾਂ ਉੱਪਰ ਅੱਲਾਹ ਦਾ ਨਾਮ ਲਵੋ ਅਤੇ ਅੱਲਾਹ ਤੋਂ ਡਰੋਂ ਕਿਉਂਕਿ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ। |
ਅੱਜ ਤੁਹਾਡੇ ਲਈ ਸਾਰੀਆਂ ਪਵਿੱਤਰ ਚੀਜ਼ਾਂ ਹਲਾਲ (ਜਾਇਜ਼) ਕਰ ਦਿੱਤੀਆਂ ਗਈਆਂ ਹਨ। ਅਤੇ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਦਾ ਖਾਣਾ ਤੁਹਾਡੇ ਲਈ ਹਲਾਲ ਹੈ ਅਤੇ ਤੁਹਾਡਾ ਖਾਣਾ ਉਨ੍ਹਾਂ ਲਈ ਹਲਾਲ ਹੈ। ਅਤੇ ਤੁਹਾਡੇ ਲਈ ਹਲਾਲ ਹੈ, ਪਾਕ ਦਾਮਨ ਔਰਤਾਂ ਅਤੇ ਈਮਾਨ ਰੱਖਣ ਵਾਲੀਆਂ ਔਰਤਾਂ ਅਤੇ ਪਾਕ ਦਾਮਨ ਵਾਲੀਆਂ ਉਹ ਔਰਤਾਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ, ਜਦੋਂ ਤੁਸੀਂ ਉਨ੍ਹਾਂ ਨੂੰ ਮਹਿਰ ਦੇ ਦੇਵੇਂ ਨਿਕਾਹ ਵਿਚ ਲਿਆਉਣ ਲਈ ਨਾ ਖੁਲ੍ਹੇ ਆਮ ਬਦਕਾਰੀ ਕਰੋ ਅਤੇ ਨਾ ਹੀ ਲੁਕ-ਡੁੱਪ ਕੇ ਨਜਾਇਜ਼ ਪ੍ਰੇਮ ਸਬੰਧ ਬਣਾਉ। ਜਿਹੜਾ ਬੰਦਾ ਈਮਾਨ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਕਰਮ ਬਰਬਾਦ ਹੋ ਜਾਣਗੇ ਅਤੇ ਉਹ ਪ੍ਰਲੋਕ ਵਿਚ ਨੁਕਸਾਨ ਉਠਾਉਣ ਵਾਲਿਆਂ ਵਿਚੋਂ’ ਹੋਵੇਗਾ। |
ਹੇ ਈਮਾਨ ਵਾਲਿਓ! ਜਦੋਂ’ ਤੁਸੀਂ ਨਮਾਜ਼ ਲਈ ਉਠੋਂ ਤਾਂ ਆਪਣੇ ਚਿਹਰੇ ਅਤੇ ਆਪਣੇ ਹੱਥਾਂ ਨੂੰ ਕੂਹਣੀਆਂ ਤੱਕ ਧੋ ਲਵੋਂ ਅਤੇ ਆਪਣੇ ਸਿਰਾਂ ਦਾ ਮਸਹ (ਹੱਥ ਗਿਲੇ ਕਰ ਕੇ ਸਿਰ ਉੱਤੇ ਫੈਰਨਾਂ) ਕਰੋ ਅਤੇ ਆਪਣੇ ਪੈਰਾਂ ਨੂੰ ਗਿੱਟਿਆਂ ਤੱਕ ਧੋਵੋ। ਜੇਕਰ ਤੁਸੀਂ’ ਗੰਦੇ ਹੋਂ ਤਾਂ ਇਸ਼ਨਾਨ ਕਰ ਲਵੋਂ। ਜੇਕਰ ਤੁਸੀਂ ਬਿਮਾਰੀ ਤੋਂ ਪੀੜਤ ਹੋ ਜਾਂ ਸਫ਼ਰ ਵਿਚ ਹੋਂ ਜਾਂ ਤੁਹਾਡੇ ਵਿਚੋਂ ਕੋਈ ਮਲ ਮੂਤਰ ਤਿਆਗ ਕੇ ਆਇਆ ਹੋਵੇ ਜਾਂ ਤੁਸੀਂ ਆਪਣੀ ਪਤਨੀ ਨਾਲ ਸੰਭੋਗ ਕੀਤਾ ਹੋਵੇ ਜਾਂ ਫਿਰ ਤੁਹਾਨੂੰ ਪਾਣੀ ਨਾ ਮਿਲੇ ਤਾਂ ਸਾਫ ਮਿੱਟੀ ਨਾਲ ਤਯੱਮੁਮ ਕਰ ਲਵੋ ਅਤੇ ਆਪਣੇ ਚਿਹਰੇ ਅਤੇ ਹੱਥਾਂ ਉੱਪਰ ਉਸ ਨਾਲ ਮਸਹ ਕਰੋਂ। ਅੱਲਾਹ ਨਹੀਂ ਚਾਹੁੰਦਾ ਕਿ ਉਹ ਤੁਹਾਨੂੰ ਕਿਸੇ ਮੁਸ਼ਕਲ ਵਿਚ ਪਾਵੇ ਸਗੋ ਉਹ ਤਾਂ ਚਾਹੁੰਦਾ ਹੈ ਕਿ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਨੂੰ ਆਪਣੀ ਪੂਰੀ ਕਿਰਪਾ ਨਾਲ ਨਿਵਾਜ਼ੇ ਤਾਂ ਕਿ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ। |
ਅਤੇ ਆਪਣੇ ਉੱਪਰ ਅੱਲਾਹ ਦੇ ਉਪਕਾਰ ਨੂੰ ਯਾਦ ਕਰੋ ਅਤੇ ਉਸ ਵਾਅਦੇ ਨੂੰ ਵੀ ਯਾਦ ਕਰੋ ਜਿਹੜਾ ਉਸ ਨੇ ਤੁਹਾਡੇ ਤੋਂ ਲਿਆ ਹੈ। ਜਦੋਂ ਤੁਸੀਂ ਕਿਹਾ ਕਿ ਅਸੀਂ ਸੁਣਿਆ ਅਤੇ ਅਸੀਂ ਮੰਨਿਆ। ਅੱਲਾਹ ਤੋਂ’ ਡਰੋ ਬੇਸ਼ੱਕ ਅੱਲਾਹ ਦਿਲਾਂ ਦੀ ਗੱਲ ਤੱਕ ਜਾਣਦਾ ਹੈ। |
ਹੇ ਈਮਾਨ ਵਾਲਿਓ ! ਅੱਲਾਹ ਦੇ ਲਈ ਪੱਕੇ ਰਹਿਣ ਵਾਲੇ ਅਤੇ ਇਨਸਾਫ਼ ਦੇ ਨਾਲ ਗਵਾਹੀ ਦੇਣ ਵਾਲੇ ਬਣੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਮਜਬੂਰ ਨਾ ਕਰੇ ਕਿ ਤੁਸੀਂ ਇਨਸਾਫ਼ ਨਾ ਕਰੋ। ਇਨਸਾਫ਼ ਕਰੋ। ਇਹੋ ਹੀ ਪਰਹੇਜ਼ਗਾਰੀ ਹੈ। ਅੱਲਾਹ ਤੋਂ ਡਰੋ ਕਿਉਂਕਿ ਅੱਲਾਹ ਉਹ ਸਭ ਕੂਝ ਜਾਣਦਾ ਹੈ, ਜੋ ਤੁਸੀਂ ਕਰਦੇ ਹੋ। |
وَعَدَ اللَّهُ الَّذِينَ آمَنُوا وَعَمِلُوا الصَّالِحَاتِ ۙ لَهُم مَّغْفِرَةٌ وَأَجْرٌ عَظِيمٌ(9) ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੇ ਚੰਗੇ ਕੰਮ ਕੀਤੇ। ਉਨ੍ਹਾਂ ਨੂੰ ਅੱਲਾਹ ਦਾ ਵਾਅਦਾ ਹੈ ਕਿ ਉਨ੍ਹਾਂ ਲਈ ਬਹੁਤ ਵੱਡਾ ਇਨਾਮ ਅਤੇ ਮਹਿਰ ਹੈ। |
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ(10) ਅਤੇ ਜਿੰਨ੍ਹਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਅਜਿਹੇ ਲੋਕ ਨਰਕ ਦੇ ਭਾਗੀ ਹਨ। |
ਹੇ ਈਮਾਨ ਵਾਲਿਓ! ਆਪਣੇ ਉੱਪਰ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ। ਜਦੋਂ ਇਕ ਕੌਮ ਨੇ ਇਹ ਫੈਸਲਾ ਲੈ ਲਿਆ ਕਿ ਉਹ ਤੁਹਾਡੇ ਉੱਪਰ ਹੱਥ ਚੁਕਣ ਤਾਂ ਡਰੋ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਪਰ ਹੀ ਵਿਸ਼ਵਾਸ਼ ਕਰਨਾ ਚਾਹੀਵਾ ਹੈ। |
ਅਤੇ ਅੱਲਾਹ ਨੇ ਇਸਰਾਈਲ ਦੀ ਔਲਾਦ ਤੋਂ ਬਰਨ ਲਿਆ ਅਤੇ ਅਸੀਂ ਉਨ੍ਹਾਂ ਵਿਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ। ਅਤੇ ਅੱਲਾਹ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ। ਜੇਕਰ ਤੂਸੀਂ ਨਮਾਜ਼ ਸਥਾਪਿਤ ਕਰੋਗੇ, ਜ਼ਕਾਤ ਅਦਾ ਕਰੋਗੇ ਅਤੇ ਮੇਰੇ ਪੈਗੰਬਰਾਂ ਦੇ ਰਾਹ ਤੇ ਚੱਲੋਗੇ ਅਤੇ ਉਨ੍ਹਾਂ ਦੀ ਸਹਾਇਤਾ ਕਰੋਗੇ, ਅੱਲਾਹ ਨੂੰ ਨੇਕ ਕੰਮ ਕਰਕੇ ਦਿਖਾਵੋਗੇ ਤਾਂ ਮੈਂ’ ਤੁਹਾਡੇ ਪਾਪਾਂ ਨੂੰ ਜ਼ਰੂਰ ਦੂਰ ਕਰਾਂਗਾ ਅਤੇ ਜ਼ਰੂਰ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਭੇਜਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਇਸ ਲਈ ਤੁਹਾਡੇ ਵਿਚੋਂ ਜਿਹੜਾ ਬੰਦਾ ਇਸ ਤੋਂ ਬਾਅਦ ਵੀ ਇਨਕਾਰੀ ਹੋਵੇਗਾ ਤਾਂ ਉਹ ਸਿੱਧੇ ਰਸਤੇ ਤੋਂ ਭਟਕ ਗਿਆ। |
ਇਸ ਲਈ ਉਨ੍ਹਾਂ ਦੁਆਰਾ ਵਾਅਦਾ ਖਿਲਾਫ਼ੀ ਕਰਨ ਦੇ ਕਾਰਨ ਅਸੀਂ ਉਨ੍ਹਾਂ ਨੂੰ ਫਿਟਕਾਰ ਦਿੱਤਾ ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਸਖ਼ਤ ਬਣਾ ਦਿੱਤਾ। ਉਹ ਕਲਾਮ (ਸ਼ਬਦ) ਨੂੰ ਉਸ ਦੀ ਜਗ੍ਹਾ ਤੋਂ ਬਦਲ ਚਿੰਦੇ ਹਨ। ਅਤੇ ਜਿਹੜਾ ਉਨ੍ਹਾਂ ਨੂੰ ਉਪਦੇਸ਼ ਦਿੱਤਾ ਗਿਆ ਸੀ ਉਸ ਦੇ ਵੱਡੇ ਹਿੱਸੇ ਨੂੰ ਉਹ ਕੁਲਾ ਬੈਠੇ ਹਨ। ਅਤੇ ਤੁਸੀਂ ਨਿਰੰਤਰ ਉਨ੍ਹਾਂ ਦੇ ਕਿਸੇ ਨਾ ਕਿਸੇ ਧੋਖੇ ਤੋਂ ਜਾਣੂ ਹੁੰਦੇ ਰਹਿੰਦੇ ਹੋ, ਬਿਨ੍ਹਾ ਥੋੜੇ ਲੋਕਾਂ ਦੇ। ਉਨ੍ਹਾਂ ਨੂੰ ਮੁਆਫ਼ ਕਰੋਂ ਅਤੇ ਭੁੱਲ ਜਾਵੋ। ਅੱਲਾਹ ਨੇਕੀ ਕਰਨ ਵਾਲਿਆਂ ਦੀ ਮਦਦ ਕਰਦਾ ਹੈ। |
ਅਤੇ ਜਿਹੜੇ ਲੋਕ ਕਹਿੰਦੇ ਹਨ ਕਿ ਅਸੀਂ ਨਸਰਾਨੀ (ਮਦਦ ਕਰਨ ਵਾਲੇ ਈਸਾਈ) ਹਾਂ, ਉਨ੍ਹਾਂ ਤੋਂ ਅਸੀਂ ਵਚਨ ਲਿਆ ਸੀ। ਇਸ ਲਈ ਜੋ ਕੁਝ ਉਨ੍ਹਾਂ ਨੂੰ ਉਪਦੇਸ਼ ਦਿੱਤਾ ਗਿਆ ਸੀ, ਉਸ ਦਾ ਉਹ ਵੱਡਾ ਹਿੱਸਾ ਭੁਲਾ ਬੈਠੇ। ਫਿਰ ਅਸੀਂ ਕਿਆਮਤ ਦੇ ਦਿਨ ਤੱਕ ਉਨ੍ਹਾਂ ਦੇ ਅੰਦਰ ਦੁਸ਼ਮਨੀ ਅਤੇ ਈਰਖਾ ਪਾ ਦਿੱਤੀ ਅਤੇ ਆਖ਼ਿਰ ਅੱਲਾਹ ਉਨ੍ਹਾਂ ਨੂੰ ਸੂਚਿਤ ਕਰ ਦੇਵੇਗਾ ਉਸ ਤੋਂ ਜੋ ਕੁਝ ਉਹ ਕਰ ਰਹੇ ਸੀ। |
ਹੇ ਕਿਤਾਬ ਵਾਲਿਓ! ਤੁਹਾਡੇ ਪਾਸ ਸਾਡਾ ਰਸੂਲ ਆਇਆ ਹੈ। ਉਹ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਛੁਪਾਉਂਦੇ ਸੀ। ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਦਰ ਗੁਜ਼ਰ ਕਰਦਾ ਹੈ। ਬੇਸ਼ੱਕ ਤੁਹਾਡੇ ਕੌਲ ਅੱਲਾਹ ਦੇ ਵੱਲੋਂ ਇਕ ਪ੍ਰਕਾਸ਼ ਅਤੇ ਇਕ ਪ੍ਰਗਟ ਕਰਨ ਵਾਲੀ ਕਿਤਾਬ ਆ ਚੁੱਕੀ ਹੈ। |
ਇਸ ਦੇ ਰਾਹੀਂ ਅੱਲਾਹ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਵਿਖਾਉਂਦਾ ਹੈ, ਜਿਹੜੇ ਉਸ ਦੀ ਪ੍ਰਸੰਨਤਾਂ ਦੇ ਕੇ ਪ੍ਰਕਾਸ਼ ਵਿਚ ਲਿਆ ਰਿਹਾ ਹੈ। ਅਤੇ ਸਿੱਧੇ ਰਸਤੇ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। |
ਬੇਸ਼ੱਕ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਹੀ ਤਾਂ ਮਰੀਅਮ ਦਾ ਬੇਟਾ ਮਸੀਹ ਹੈ। ਆਖੋ, ਫਿਰ ਅੱਲਾਹ ਦੇ ਸਾਹਮਣੇ ਕਿਹੜਾ ਅਧਿਕਾਰ ਰੱਖਦਾ ਹੈ। ਜੇਕਰ ਉਹ ਚਾਹੇ ਕਿ ਮੌਤ ਪ੍ਰਦਾਨ ਕਰ ਦੇਵੇ ਮਸੀਹ ਸਾਰਾ ਸਾਮਰਾਜ ਅੱਲਾਹ ਦੇ ਲਈ ਹੀ ਹੈ। ਆਕਾਸ਼ ਅਤੇ ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚ ਵੀ ਹੈ (ਸਭ ਅੱਲਾਹ ਦਾ ਹੈ) ਉਹ ਪੈਦਾ ਕਰਦਾ ਹੈ, ਜਿਹੜਾ ਕੁਝ ਚਾਹੁੰਦਾ ਹੈ ਅਤੇ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
ਅਤੇ ਯਹੂਦੀ ਅਤੇ ਈਸਾਈ ਕਹਿੰਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਹਾਂ ਅਤੇ ਉਸਦੇ ਚਹੇਤੇ ਹਾਂ। ਤੁਸੀ’ ਕਹੋਂ ਕਿ ਫਿਰ ਉਹ ਤੁਹਾਡੇ ਪਾਪਾਂ ਲਈ ਤੁਹਾਨੂੰ ਸਜ਼ਾ ਕਿਉਂ ਦਿੰਦਾ ਹੈ। ਨਹੀਂ ਸਗੋਂ ਤੁਸੀਂ ਵੀ ਉਸ ਦੀ ਪੈਦਾ ਕੀਤੀ ਗਈ ਰਚਨਾ ਵਿਚੋਂ ਇਕ ਮਨੁੱਖ ਹੋ। ਉਹ ਜਿਸ ਨੂੰ ਚਾਹੇਗਾ ਮੁਆਫ਼ ਕਰ ਦੇਵੇਗਾ ਅਤੇ ਜਿਸ ਨੂੰ ਚਾਹੇਗਾ ਸਜ਼ਾ ਦੇ ਦੇਵੇਗਾ। ਅਤੇ ਅੱਲਾਹ ਲਈ ਹੀ ਹੈ ਸਾਰਾ ਸਾਮਰਾਜ, ਆਕਾਸ਼ ਅਤੇ ਧਰਤੀ ਦਾ ਅਤੇ ਜੋ ਕੁਝ ਇਸ ਦੇ ਵਿਚ ਹੈ ਸਭ ਅੱਲਾਹ ਦਾ ਹੈ ਅਤੇ (ਸਭ) ਉਸ ਵੱਲ ਹੀ ਪਰਤ ਜਾਣਗੇ। |
ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ ਆਇਆ ਹੈ ਅਤੇ ਤੁਹਾਨੂੰ ਉਹ ਸਪੱਸ਼ਟ ਖ਼ਬਰਾਂ ਦੇ ਰਿਹਾ ਹੈ, ਰਸੂਲਾਂ ਦੇ ਇਕ ਅੰਤਰਾਲ (ਪੈਗੰਬਰਾਂ ਦੇ ਆਉਣ ਦੀ ਲੜੀ ਜੋ ਲੰਮੇ ਸਮੇਂ ਤੱਕ ਟੁੱਟੀ ਹੋਈ ਸੀ) ਦੇ ਬਾਅਦ। ਤਾਂ ਕਿ ਤੁਸੀਂ ਇਹ ਨਾ ਕਹੋ ਕਿ ਸਾਡੇ ਕੋਲ ਕੋਈ ਚੰਗੀ ਖ਼ਬਰ ਸੁਨਾਉਣ ਵਾਲਾ ਅਤੇ ਡਰ ਦੇਣ ਵਾਲਾ ਆਇਆ ਹੀ ਨਹੀਂ। ਇਸ ਲਈ ਹੁਣ ਤੁਹਾਡੇ ਕੋਲ ਚੰਗੀ ਖ਼ਬਰ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੈ ਅਤੇ ਅੱਲਾਹ ਨੂੰ ਹਰ ਚੀਜ਼ ਦੀ ਸਮਰੱਥਾ ਪ੍ਰਾਪਤ ਹੈ। |
ਅਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਹੇ ਮੇਰੀ ਕੌਮ! ਆਪਣੇ ਉੱਪਰ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋਂ, ਕਿ ਉਸ ਨੇ ਤੁਹਾਡੇ ਅੰਦਰ ਰਸੂਲ ਪੈਦਾ ਕੀਤੇ। ਅਤੇ ਤੁਹਾਨੂੰ ਰਾਜੇ ਬਣਾਇਆ ਅਤੇ ਤੁਹਾਨੂੰ ਉਹ ਦਿੱਤਾ ਜੋ ਸੰਸਾਰ ਵਿਚ ਕਿਸੇ ਨੂੰ ਨਹੀਂ ਚਿੱਤਾ। |
ਹੇ ਮੇਰੀ ਕੌਮ! ਉਸ ਪਾਵਨ ਧਰਤੀ ਵਿਚ ਦਾਖ਼ਿਲ ਹੋਵੋ, ਜਿਹੜੀ ਅੱਲਾਹ ਨੇ ਤੁਹਾਨੂੰ ਲਿਖ ਦਿੱਤੀ ਹੈ। ਅਤੇ ਆਪਣੇ ਪਿੱਛੇ ਵੱਲ ਨਾ ਭੱਜੋ ਨਹੀਂ ਤਾ ਘਾਟਾ ਖਾਓਗੇ |
ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਉੱਤੇ ਤਾਂ ਇੱਕ ਤਾਕਤਵਰ ਕੌਮ ਰਹਿੰਦੀ ਹੈ। ਅਸੀਂ ਕਦੇ ਵੀ ਉੱਤੇ ਨਹੀਂ’ ਜਾਵਾਂਗੇ ਜਦੋਂ ਤੱਕ ਉਹ ਉਥੋਂ ਨਿਕਲ ਨਹੀਂ ਜਾਂਦੇ। ਜੇਕਰ ਉਹ ਕੌਮ ਉਥੋਂ ਨਿਕਲ ਗਈ ਤਾਂ ਫਿਰ ਅਸੀਂ ਪ੍ਰਵੇਸ਼ ਕਰਾਂਗੇ। |
ਦੋ ਬੰਦੇ ਜਿਹੜੇ ਅੱਲਾਹ ਤੋਂ ਡਰਨ ਵਾਲਿਆਂ ਵਿਚੋਂ ਸਨ ਅਤੇ ਉਨ੍ਹਾਂ ਦੋਵਾਂ ਨੂੰ ਹੀਂ ਅੱਲਾਹ ਨੇ ਕਰਮ (ਬਖਸ਼ਿਸ਼) ਨਾਲ ਨਿਵਾਜ਼ਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਉੱਪਰ ਹਮਲਾ ਕਰਕੇ ਸ਼ਹਿਰ ਦੇ ਦਰਵਾਜ਼ੇ ਵਿਚ ਦਾਖਿਲ ਹੋ ਜਾਓ। |
ਜਦੋਂ ਤੁਸੀਂ ਉਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰੋਗੇ ਤਾਂ ਤੁਸੀਂ ਫ਼ਤਿਹ ਪ੍ਰਾਪਤ ਕਰੋਗੇ ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਅੱਲਾਹ ਉੱਤੇ ਵਿਸ਼ਵਾਸ਼ ਰੱਖੋ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਨਹੀਂ ਅਸੀਂ ਕਦੇ ਵੀ ਉੱਤੇ ਪ੍ਰਵੇਸ਼ ਨਹੀਂ ਕਰਾਂਗੇ ਜਦੋਂ ਤੱਕ ਉੱਤੇ ਉਹ (ਤਾਕਤਵਰ) ਲੋਕ ਹਨ। ਇਸ ਲਈ ਤੁਸੀਂ ਅਤੇ ਤੁਹਾਡਾ ਰੱਬ ਦੋਵੇਂ ਜਾ ਕੇ ਲੜੋ, ਅਸੀਂ ਤਾਂ ਏਥੇ ਹੀ ਬੈਠਾਗੇ। |
ਮੂਸਾ ਨੇ ਕਿਹਾ, ਕਿ ਹੇ ਮੇਰੇ ਰੱਬ! ਆਪਣੇ ਅਤੇ ਆਪਣੇ ਭਰਾ ਦੇ ਬਿਨਾਂ ਮੇਰਾ ਕਿਸੇ ਉੱਪਰ ਅਧਿਕਾਰ ਨਹੀਂ। ਇਸ ਲਈ ਤੂੰ ਸਾਡੇ ਅਤੇ ਇਸ ਅਕ੍ਰਿਤਘਣ ਕੌਮ ਦੇ ਵਿਚ ਫਰਕ ਕਰ ਦੇ। |
ਅੱਲਾਹ ਨੇ ਕਿਹਾ, ਉਹ ਦੇਸ਼, ਉਨ੍ਹਾਂ ਲਈ 40 (ਚਾਲੀ) ਸਾਲ ਦੇ ਲਈ ਹਰਾਮ ਕਰ ਦਿੱਤਾ ਗਿਆ। ਇਹ ਲੋਕ ਧਰਤੀ ਉੱਪਰ ਭਟਕਦੇ ਫਿਰਨਗੇ। ਤਾਂ ਤੁਸੀਂ ਇਸ ਅਕ੍ਰਿਤਘਣ ਕੌਮ ਲਈ ਦੂਖੀ ਨਾ ਹੋਵੋ। |
ਅਤੇ ਉਨ੍ਹਾਂ ਨੂੰ ਆਦਮ ਦੇ ਦੋ ਪੁੱਤਰਾਂ (ਹਾਸ਼ੀਲ ਅਤੇ ਕਾਬੀਲ) ਦੀ ਕਹਾਣੀ ਸੱਚਾਈ ਦੇ ਨਾਲ ਸੁਣਾਉ। ਜਦੋਂਕਿ ਉਨ੍ਹਾਂ ਦੋਵਾਂ ਨੇ ਕੁਰਬਾਨੀ ਹਾਜ਼ਿਰ ਕੀਤੀ ਤਾਂ ਉਨਾਂ ਵਿਚੋਂ ਇੱਕ ਦੀ ਭੇਟਾ ਸਵੀਕਾਰ ਹੋਈ ਅਤੇ ਦੂਸਰੇ ਦੀ ਸਵੀਕਾਰ ਨਾ ਹੋਈ। ਉਸ ਨੇ ਕਿਹਾ ਕਿ ਮੈਂ ਤੈਨੂੰ ਮਾਰ ਦੇਵਾਂਗਾ। ਉਸ ਨੇ ਉੱਤਰ ਦਿੱਤਾ ਕਿ ਅੱਲਾਹ ਤਾਂ ਸਿਰਫ਼ ਉਸ ਦਾ ਭੈ ਵਾਲਿਆਂ ਤੋਂ ਹੀ ਸਵੀਕਾਰ ਕਰਦਾ ਹੈ। |
ਜੇਕਰ ਤੁਸੀਂ ਮੇਰੀ ਹੱਤਿਆ ਕਰਨ ਦੇ ਲਈ ਹੱਥ ਉਠਾਉਂਗੇ ਤਾਂ ਮੈਂ ਤੁਹਾਡੀ ਹੱਤਿਆ ਤੋਂ ਜਿਹੜਾ ਸਾਰੇ ਜਗਤ ਦਾ ਪਾਲਣਹਾਰ ਹੈ। |
ਮੈਂ ਚਾਹੁੰਦਾ ਹਾਂ ਕਿ ਮੇਰਾ ਅਤੇ ਆਪਣਾ ਪਾਪ ਤੁਸੀਂ ਹੀ ਲੈ ਲਵੋ। ਫਿਰ ਤੁਸੀਂ ਨਰਕ ਵਾਲਿਆਂ ਵਿਚ ਸ਼ਾਮਿਲ ਹੋਵੇਂ। ਇਹ ਹੀ ਸਜ਼ਾ ਹੈ ਜ਼ੁਲਮ ਕਰਨ ਵਾਲਿਆਂ ਲਈ। |
فَطَوَّعَتْ لَهُ نَفْسُهُ قَتْلَ أَخِيهِ فَقَتَلَهُ فَأَصْبَحَ مِنَ الْخَاسِرِينَ(30) ਫਿਰ ਉਸ ਦੇ ਮਨ ਨੇ ਉਸ ਨੂੰ ਆਪਣੇ ਭਰਾ ਦੀ ਹੱਤਿਆ ਕਰਨ ਲਈ ਉਕਸਾਇਆ ਅਤੇ ਉਸ ਨੇ, ਉਸ ਦੀ ਹੱਤਿਆ ਕਰ ਦਿੱਤੀ। ਫਿਰ ਉਹ ਨੁਕਸਾਨ ਉਠਾਉਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ। |
ਫਿਰ ਅੱਲਾਹ ਨੇ ਇਕ ਕਾਂ ਨੂੰ ਭੇਜਿਆ ਜਿਹੜਾ ਜ਼ਮੀਨ ਪੁੱਟਦਾ ਸੀ, ਤਾਂ ਕਿ ਉਹ ਜ਼ਮੀਨ ਪੁੱਟ ਕੇ ਉਸ ਨੂੰ ਦਿਖਾਵੇ, ਕਿ ਉਹ ਆਪਣੇ ਭਰਾ ਦੀ ਲਾਸ਼ ਨੂੰ ਕਿਸ ਤਰ੍ਹਾਂ ਛੁਪਾਵੇ। ਉਸ ਨੇ ਕਿਹਾ, ਅਫਸੋਸ ਮੇਰੀ ਹਾਲਤ ਉੱਤੇ ਕਿ ਮੈਂ ਇਸ ਕਾਂ ਵਰਗਾ ਵੀ ਨਹੀਂ ਹੋ ਸਕਿਆ, ਕਿ ਆਪਣੇ ਭਰਾ ਦੀ ਲਾਸ਼ ਨੂੰ ਛੁਪਾ ਦਿੰਦਾ। ਇਸ ਲਈ ਉਹ ਬਹੁਤ ਸ਼ਰਮਿੰਦਾ ਹੋਇਆ। |
ਇਸ ਲਈ ਅਸੀਂ ਇਸਰਾਈਲ ਦੀ ਔਲਾਦ ਲਈ ਇਹ ਲਿਖ ਦਿੱਤਾ ਸੀ ਕਿ ਜਿਹੜਾ ਬੰਦਾ ਕਿਸੇ ਦੀ (ਬੇ-ਵਜ੍ਹਾ) ਹੱਤਿਆ ਕਰੇ, ਭਾਵ ਬਿਨ੍ਹਾਂ ਇਸ ਦੇ ਕਿ ਉਸ ਨੇ ਕਿਸੇ ਦੀ ਹੱਤਿਆ ਕੀਤੀ ਹੋਵੇ ਜਾਂ ਧਰਤੀ ਉੱਪਰ ਜ਼ੁਲਮ ਕੀਤਾ ਹੋਵੇ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਦੀ ਹੱਤਿਆ ਕਰ ਦਿੱਤੀ ਹੋਵੇ। ਅਤੇ ਜਿਸ ਨੇ ਇਕ ਜਾਨ ਨੂੰ ਬਚਾਇਆ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਨੂੰ ਬਚਾ ਲਿਆ ਹੋਵੇ। ਅਤੇ ਸਾਰੇ ਰਸੂਲ ਉਨ੍ਹਾਂ ਦੇ ਕੋਲ ਸਪੱਸ਼ਟ ਹੁਕਮ ਲਿਆਏ। ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਬਹੁਤ ਸਾਰੇ ਲੌਕ ਧਰਤੀ ਉੱਪਰ ਜ਼ਿਆਦਤੀਆਂ ਕਰਦੇ ਹਨ। |
ਜਿਹੜੇ ਲੋਕ ਅੱਲਾਹ ਅਤੇ ਉਨ੍ਹਾਂ ਦੇ ਰਸੂਲਾਂ ਨਾਲ ਲੜਦੇ ਹਨ ਅਤੇ ਧਰਤੀ ਉੱਪਰ ਜ਼ੁਲਮ ਕਰਨ ਲਈ ਭੱਜਦੇ ਹਨ। ਉਨ੍ਹਾਂ ਦੀ ਸਜ਼ਾ ਇਹ ਹੀ ਹੈ, ਕਿ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇ ਜਾਂ ਉਹ ਸੂਲੀ ਉੱਪਰ ਚੜ੍ਹਾਏ ਜਾਣ ਜਾਂ ਉਨ੍ਹਾਂ ਦੇ ਹੱਥ ਪੈਰ ਉਲਟੀ ਦਿਸ਼ਾ ਵਿਚ ਕੱਟੇ ਜਾਣ ਜਾਂ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇ। ਇਹ ਇਸ ਸੰਸਾਰ ਵਿਚ ਉਨ੍ਹਾਂ ਦੀ ਬੇਇਜ਼ਤੀ ਹੈ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਵੱਡੀ ਸਜ਼ਾ ਹੈ। |
ਪਰ ਜਿਹੜੇ ਲੋਕ ਉਨ੍ਹਾਂ ਤੇ ਕਾਬੂ ਪਾਉਣ ਤੋਂ ਪਹਿਲਾਂ ਤੋਸ਼ਾ ਕਰ ਲੈਣ’ਤਾਂ ਸਮਝ ਲਵੋ ਕਿ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਉਸ ਦੀ ਨੇੜਤਾ ਤਲਾਸ਼ ਕਰੋ ਅਤੇ ਉਸ ਦੇ ਰਾਹ ਵਿਚ ਸੰਘਰਸ਼ ਕਰੋ ਤਾਂ ਕਿ ਤੁਸੀਂ ਸਫ਼ਲਤਾ ਪਾਉ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ। ਜੇਕਰ ਉਨ੍ਹਾਂ ਦੇ ਪਾਸ ਉਹ ਸਾਰਾ ਕੁਝ ਹੈ ਜਿਹੜਾ ਧਰਤੀ ਉੱਪਰ ਹੈ ਅਤੇ ਇਨ੍ਹਾਂ ਹੀ ਹੋਰ ਹੋਵੇ ਤਾਂ ਕਿ ਉਹ ਉਸ ਨੂੰ ਅਰਥ ਦੰਡ ਦੇ ਰੂਪ ਵਿਚ ਦੇ ਕੇ ਕਿਆਮਤ ਦੇ ਦਿਨ ਦੀ ਸਜ਼ਾ ਤੋਂ ਬਚ ਜਾਣ। ਨਹੀਂ ਤਾਂ ਵੀ ਉਹ ਉਨ੍ਹਾਂ ਤੋਂ ਸਵੀਕਾਰ ਨਾ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਇਕ ਦਰਦਨਾਕ ਸਜ਼ਾ ਹੈ। |
يُرِيدُونَ أَن يَخْرُجُوا مِنَ النَّارِ وَمَا هُم بِخَارِجِينَ مِنْهَا ۖ وَلَهُمْ عَذَابٌ مُّقِيمٌ(37) ਉਹ ਚਾਹੁੰਣਗੇ ਕਿ ਅੱਗ ਤੋਂ ਬਚ ਨਿਕਲਣ, ਪਰੰਤੂ ਉਹ ਇਸ ਵਿਚੋਂ ਨਿਕਲ ਨਾ ਸਕਣਗੇ। ਇਹ ਉਨ੍ਹਾਂ ਲਈ ਪੱਕੀ ਸਜ਼ਾ ਹੈ। |
ਅਤੇ ਚੋਰੀ ਕਰਨ ਫ਼ਲ ਹੈ। ਅਤੇ ਅੱਲਾਹ ਵੱਲੋਂ ਸਿੱਖਿਆ ਦਾਇਕ ਸਜ਼ਾ। ਅੱਲਾਹ ਸ਼ਕਤੀਵਾਨ ਅਤੇ ਬਿਬੇਕਸ਼ੀਲ ਹੈ। |
ਫਿਰ ਜਿਸਨੇ ਆਪਣੇ ਅਤਿਆਜਾਰਾਂ ਤੋਂ ਬਾਅਦ ਤੌਬਾ ਕਰ ਲਈ ਅਤੇ ਸੁਧਾਰ ਕਰ ਲਿਆ ਤਾਂ ਬੇਸ਼ੱਕ ਅੱਲਾਹ ਉਨ੍ਹਾਂ ਵੱਲ ਧਿਆਨ ਦੇਵੇਗਾ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ। |
ਕੀ ਤੁਸੀਂ ਨਹੀ ਜਾਣਦੇ ਕਿ ਅੱਲਾਹ ਧਰਤੀ ਅਤੇ ਆਕਾਸ਼ਾਂ ਦੇ ਸਾਮਰਾਜ ਦਾ ਮਾਲਕ ਹੈ। ਉਹ ਜਿਸ ਨੂੰ ਚਾਹੇ ਸਜ਼ਾ ਦੇਵੇ ਅਤੇ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ। ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
ਹੇ ਪੈਗੰਬਰ! ਤੁਹਾਨੂੰ ਉਹ ਲੋਕ ਗ਼ਮ ਵਿਚ ਨਾ ਪਾਉਣ, ਜਿਹੜੇ ਰੱਬ ਤੋਂ ਇਨਕਾਰ ਦੇ ਰਸਤੇ ਵਿਚ ਬੜੀ ਕਾਹਲੀ ਦਿਖਾ ਰਹੇ ਹਨ। ਚਾਹੇ ਉਹ ਉਨ੍ਹਾਂ ਵਿਚੋਂ ਹੋਣ ਜਿਹੜੇ ਆਪਣੇ ਮੂੰਹ ਤੋਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਹਾਲਾਂਕਿ ਉਨ੍ਹਾਂ ਦੇ ਦਿਲ ਈਮਾਨ ਨਹੀ ਲਿਆਏ, ਜਾਂ ਉਨ੍ਹਾਂ ਵਿਚੋਂ ਹੋਣ ਜਿਹੜੇ ਯਹੂਦੀ ਹਨ, ਗਲਤ ਗਲਾਂ ਬਣਾਉਣ ਵਾਲੇ ਅਤੇ ਅਜਿਹੇ ਲੋਕਾਂ ਨੂੰ ਬਹਿਕਾਉਂਣ ਵਾਲੇ, ਜਿਹੜੇ ਤੁਹਾਡੇ ਕੋਲ ਨਹੀਂ ਆਏ। ਉਹ ਕਲਾਮ (ਸ਼ਬਦ) ਨੂੰ ਉਨ੍ਹਾਂ ਦੇ ਸਥਾਨ ਤੋਂ ਬਦਲ ਸਵੀਕਾਰ ਕਰ ਲੈਣਾ ਅਤੇ ਜੇਕਰ ਇਹ ਆਦੇਸ਼ ਨਾ ਮਿਲੇ ਤਾਂ ਉਸ ਤੋਂ ਬਚ ਕੇ ਰਹਿਣਾ। ਅਤੇ ਜਿਸ ਨੂੰ ਅੱਲਾਹ ਅਜਮਾਇਸ਼ ਵਿਚ ਪਾਉਣਾ ਚਾਹੇ ਤਾਂ ਤੁਸੀਂ ਅੱਲਾਹ ਦੇ ਮੁਕਾਬਲੇ ਉਨ੍ਹਾਂ ਦੇ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ। ਇਹ ਉਹ ਲੋਕ ਹਨ ਕਿ ਅੱਲਾਹ ਨਹੀ ਚਾਹੁੰਦਾ ਕਿ ਉਨ੍ਹਾਂ ਦੇ ਦਿਲਾਂ ਨੂੰ ਪਵਿੱਤਰ ਕਰੇ। ਉਨ੍ਹਾਂ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਪ੍ਰਲੋਕ ਵਿਚ ਵੱਡੀ ਸਜ਼ਾ ਹੈ। |
ਇਹ ਝੂਠੀਆਂ ਗੱਲਾਂ ਸੁਣਨ ਵਾਲੇ ਹਨ, ਹਰਾਮ (ਨਜਾਇਜ਼ ਤਰੀਕਿਆ ਨਾਲ ਕਮਾਇਆ ਧਨ) ਦਾ ਮਾਲ ਖਾਣ ਵਾਲੇ ਹਨ। ਜੇਕਰ ਇਹ ਤੁਹਾਡੇ ਪਾਸ ਜੇਕਰ ਤੂਸੀਂ ਇਨ੍ਹਾਂ ਨੂੰ ਟਾਲ ਦਿਉਗੇ ਤਾਂ ਇਹ ਤੁਹਾਡਾ ਕੁਝ ਨਹੀ ਵਿਗਾੜ ਸਕਦੇ। ਅਤੇ ਜੇਕਰ ਤੁਸੀਂ ਫੈਸਲਾ ਕਰੋਂ ਤਾਂ ਉਨ੍ਹਾਂ ਦੇ ਵਿਚ ਇਨਸਾਫ ਦੇ ਅਨੁਸਾਰ ਹੀ ਫੈਸਲਾ ਕਰੋ। |
ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਉਹ ਕਿਸ ਤਰ੍ਹਾਂ ਤੁਹਾਨੂੰ ਪੰਚ ਬਣਾਉਂਦੇ ਹਨ। ਜਦੋਂ ਕਿ ਉਨ੍ਹਾਂ ਦੇ ਪਾਸ ਤੌਰੇਤ ਹੈ। ਜਿਸ ਵਿਚ ਅੱਲਾਹ ਦਾ ਆਦੇਸ਼ ਮੌਜੂਦ ਹੈ ਅਤੇ ਉਹ ਉਸ ਤੋਂ ਮੂੰਹ ਮੌੜ ਰਹੇ ਹਨ। ਇਹ ਲੋਕ ਉੱਕਾ ਹੀ ਈਮਾਨ ਵਾਲੇ ਨਹੀਂ ਹਨ। |
ਬੇਸ਼ੱਕ ਅਸੀਂ ਤੌਰੇਤ ਉਤਾਰੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਉਸੇ ਤੌਰੇਤ ਦੇ ਅਨੁਸਾਰ, ਅੱਲਾਹ ਦੇ ਆਗਿਆਕਾਰੀ ਪੈਗ਼ੰਬਰ ਯਹੂਦੀ ਲੋਕਾਂ ਦਾ ਫੈਸਲਾ ਕਰਦੇ ਸੀ, ਅਤੇ ਉਨ੍ਹਾਂ ਦੇ ਧਰਮ ਅਧਿਕਾਰੀ ਅਤੇ ਇਲਮ ਦੇ ਗਿਆਤਾ ਵੀ ਸਨ। ਇਸ ਲਈ ਕਿ ਉਹ ਅੱਲਾਹ ਦੀ ਕਿਤਾਬ ਉੱਪਰ ਰੱਖਿਅਕ ਨਿਯੁਕਤ ਕੀਤੇ ਗਏ ਸੀ। ਅਤੇ ਉਹ ਇਸਦੇ ਗਵਾਹ ਸੀ। ਫਿਰ ਤੁਸੀਂ ਇਨਸਾਨਾਂ ਤੋਂ ਨਾ ਡਰੋ, ਮੇਰੇ ਤੋਂ ਡਰੋ ਅਤੇ ਮੇਰੀਆਂ ਆਇਿਤਾਂ ਨੂੰ ਤੁੱਛ ਚੀਜ਼ਾਂ ਦੇ ਬਦਲੇ ਵਿਚ ਨਾ ਵੇਚੋ। ਜਿਹੜਾ ਕੋਈ ਉਸ ਆਦੇਸ਼ ਅਨੁਸਾਰ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ। ਤਾਂ ਉਹ ਲੋਕ ਅਧਰਮੀ ਹਨ। |
ਅਤੇ ਅਸੀਂ ਉਸ ਕਿਤਾਬ (ਤੌਰੇਤ) ਵਿਚ ਉਨ੍ਹਾਂ ਲਈ ਲਿਖ ਦਿੱਤਾ ਹੈ ਕਿ ਜਾਨ ਦੇ ਬਦਲੇ ਜਾਨ ਅਤੇ ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਜਖ਼ਮ ਦਾ ਬਦਲਾ ਉਸ ਦੇ ਬਰਾਬਰ (ਜਖ਼ਮ)। ਫਿਰ ਜਿਸ ਨੇ ਉਸ ਨੂੰ ਮੁਆਫ਼ ਕਰ ਦਿੱਤਾ ਤਾਂ ਉਹ ਉਸਦੇ ਲਈ ਕੱਫਾਰਾ (ਭਾਵ ਰੱਬ ਦੇ ਦਰਬਾਰ ਵਿਚ ਉਸ ਦੇ ਆਪਣੇ ਗ਼ੁਨਾਹ ਵੀ ਇੰਝ ਮੁਆਫ਼ ਕੀਤੇ ਜਾਣਗੇ) ਹੈ। ਅਤੇ ਜਿਹੜਾ ਵਿਅਕਤੀ ਉਸ ਦੇ ਆਦੇਸ਼ ਅਨੁਸਾਰ ਫੈਸਲਾ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਅੱਤਿਆਚਾਰੀ ਹੈ। |
ਅਤੇ ਅਸੀਂ ਉਨ੍ਹਾਂ ਤੋਂ ਬਾਅਦ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ ਪੁਸ਼ਟੀ ਕਰਦੇ ਹੋਏ। ਆਪਣੇ ਤੋਂ ਪਹਿਲਾਂ ਦੀ ਕਿਤਾਬ ਤੋਰੇਤ ਦੀ ਅਤੇ ਅਸੀਂ’ ਉਸ ਨੂੰ ਇੰਜੀਲ ਦਿੱਤੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਇਹ ਪੁਸ਼ਟੀ ਕਰਨ ਵਾਲੀ ਸੀ। ਅਪਣੇ ਤੋਂ ਪਹਿਲੀ ਕਿਤਾਸ਼ ਤੋਰੇਤ ਦਿੱਤੀ, ਮਾਰਗ ਦਰਸ਼ਨ ਅਤੇ ਉਪਦੇਸ਼ ਕਰਨ ਵਾਲਿਆਂ ਲਈ। |
ਅਤੇ ਚਾਹੀਦਾ ਹੈ ਕਿ ਇੰਜੀਲ ਵਾਲੇ ਉਸ ਦੇ ਅਨੁਸਾਰ ਫੈਸਲਾ ਕਰਨ, ਜੋ ਅੱਲਾਹ ਨੇ ਉਸ ਵਿਚ ਉਤਾਰਿਆ ਹੈ। ਅਤੇ ਜੇ ਕੋਈ ਉਸ ਅਨੁਸਾਰ ਫੈਸਲਾ ਨਾ ਕਰੇ ਜੋ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਲੋਕ ਬਾਗ਼ੀ ਹਨ। |
ਅਤੇ ਅਸੀਂ ਤੁਹਾਡੇ ਵੱਲ ਸੱਚਾਈ ਦੇ ਨਾਲ ਕਿਤਾਬ ਉਤਾਰੀ, ਪਿਛਲੀ ਕਿਤਾਬ ਦੀ ਅਤੇ ਉਸ ਦੇ ਰੱਖਿਅਕ ਵਿਸ਼ੇ ਦੀ ਪੁਸ਼ਟੀ ਕਰਨ ਵਾਲੀ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚ ਫੈਸਲਾ ਕਰੋਂ ਉਨ੍ਹਾਂ ਦੇ ਅਨੁਸਾਰ ਜੋ ਅੱਲਾਹ ਨੇ ਉਤਾਰਿਆ ਹੈ। ਅਤੇ ਜਿਹੜੀ ਸਚਾਈ ਤੁਹਾਡੇ ਪਾਸ ਆਈ ਹੈ। ਉਸ ਨੂੰ ਛੱਡ ਕੇ ਇੱਛਾਵਾਂ ਦਾ ਪਾਲਣ ਨਾ ਕਰੋ। ਅਸੀਂ ਤੁਹਾਡੇ ਵਿਚੋਂ ਹਰੇਕ ਲਈ ਇਕ ਧਰਮ ਮਰਿਆਦਾ ਅਤੇ ਇਕ ਕਰਮ ਮਾਰਗ ਨਿਰਧਾਰਿਤ ਕੀਤਾ ਹੈ ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਇਕ ਹੀ ਫਿਰਕਾ ਬਣਾ ਦਿੰਦਾ। ਪਰੰਤੂ ਅੱਲਾਹ ਨੇ ਚਾਹਿਆ ਕਿ ਉਹ ਆਪਣੇ ਦਿੱਤੇ ਹੋਏ ਆਦੇਸ਼ਾਂ ਵਿਚੋਂ ਤੁਹਾਡਾ ਇਮਤਿਹਾਨ ਲਵੇ। ਇਸ ਲਈ ਤੁਸੀ’ ਨੇਕੀਆਂ ਵੱਲ ਦੋੜੋ। ਆਖ਼ਿਰ ਤੁਸੀਂ ਸਾਰਿਆਂ ਨੇ ਅੱਲਾਹ ਵੱਲ ਪਲਟ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਉਸ ਚੀਜ਼ ਨਾਲ ਸੂਚਤ ਕਰਾ ਦੇਵੇਗਾ, ਜਿਸ ਵਿਚ ਤੁਸੀਂ ਆਪਿਸ ਵਿਚ ਮਤਭੇਦ ਕਰ ਰਹੇ ਸੀ। |
ਅਤੇ ਉਨ੍ਹਾਂ ਦੇ ਵਿਚ ਉਂਸ ਦੇ ਅਨੁਸਾਰ ਫੈਸਲਾ ਕਰੋਂ ਜੋ ਅੱਲਾਹ ਨੇ ਉਤਾਰਿਆ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਅਤੇ ਉਨ੍ਹਾਂ ਲੋਕਾਂ ਤੋਂ ਬਚੋ ਕਿਤੇ ਉਹ ਤੁਹਾਨੂੰ ਭਟਕਾ ਦੇਣ। ਤੁਹਾਡੇ ਉੱਪਰ ਅੱਲਾਹ ਦੇ ਭੇਜੇ ਹੋਏ ਕਿਸੇ ਹੁਕਮ ਨਾਲ। ਇਸ ਲਈ ਜੇਕਰ ਉਹ ਫਿਰ ਜਾਣ ਤਾਂ ਸਮਝ ਲਵੋ ਕਿ ਅੱਲਾਹ ਉਨ੍ਹਾਂ ਨੂੰ ਉਨਾਂ ਦੇ ਕੁਝ ਪਾਪਾਂ ਦਾ ਦੰਡ ਦੇਣਾ ਚਹੁੰਦਾ ਹੈ। ਅਤੇ ਸੱਚਾਈ ਇਹ ਹੈ ਕਿ ਲੋਕਾਂ ਵਿੱਚੋਂ ਜ਼ਿਆਦਾ ਲੋਕ ਇਨਕਾਰੀ ਹਨ। |
أَفَحُكْمَ الْجَاهِلِيَّةِ يَبْغُونَ ۚ وَمَنْ أَحْسَنُ مِنَ اللَّهِ حُكْمًا لِّقَوْمٍ يُوقِنُونَ(50) ਕੀ ਇਹ ਲੋਕ ਅਗਿਆਨਤਾ ਦਾ ਨਿਰਣਾ ਚਾਹੁੰਦੇ ਹਨ। ਅਤੇ ਅੱਲਾਹ ਤੋਂ ਵੱਧ ਕੇ ਕਿਸ ਦਾ ਫੈਸਲਾ ਹੋ ਸਕਦਾ ਹੈ, ਉਨ੍ਹਾਂ ਲੋਕਾਂ ਲਈ ਜਿਹੜੇ ਵਿਸ਼ਵਾਸ਼ ਕਰਨਾ ਚਾਹੁੰਦੇ ਹੋਣ। |
ਹੇ ਈਮਾਨ ਵਾਲਿਓ! ਯਹੂਦੀਆਂ ਅਤੇ ਈਸਾਈਆਂ ਨੂੰ ਮਿੱਤਰ ਨਾ ਬਣਾਉ। ਇਹ ਇਕ ਦੂਸਰੇ ਦੇ ਮਿੱਤਰ ਹਨ। ਤੁਹਾਡੇ ਵਿਚੋਂ ਜਿਹੜਾ ਬੰਦਾ ਉਨ੍ਹਾਂ ਨੂੰ ਆਪਣਾ ਮਿੱਤਰ ਬਣਾਏਗਾ ਤਾਂ ਉਨ੍ਹਾਂ ਵਿਚੋਂ’ ਹੀ ਹੋਵੇਗਾ। ਅੱਲਾਹ ਜ਼ਾਲਿਮ ਲੋਕਾਂ ਨੂੰ ਰਾਹ ਨਹੀਂ ਦਿਖਾਉਂਦਾ। |
ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਬਿਮਾਰੀ ਹੈ, ਉਹ ਉਸੇ ਦੇ ਤਰਫ਼ ਹੀ ਦੌੜ ਰਹੇ ਹਨ। ਇਹ ਕਹਿੰਦੇ ਹਨ ਕਿ ਸਾਨੂੰ ਸੱਕ ਹੈ ਕਿ ਕਿਤੇ ਅਸੀਂ ਕਿਸੇ ਮੁਸ਼ਕਲ ਵਿਚ ਨਾ ਫਸ ਜਾਈਏ। ਤਾਂ ਸੰਭਵ ਹੈ ਕਿ ਅੱਲਾਹ ਜਿੱਤ ਪ੍ਰਦਾਨ ਕਰ ਦੇਵੇ ਜਾਂ ਆਪਣੇ ਵੱਲੋਂ ਕੋਈ ਵਿਸ਼ੇਸ਼ ਗੱਲ ਪ੍ਰਗਟ ਕਰ ਦੇਵੇ, ਤਾਂ ਇਹ ਲੋਕ ਉਸ ਬੀਜ਼ ਲਈ ਜਿਸ ਨੂੰ ਇਹ ਆਪਣੇ ਦਿਲਾਂ ਵਿਚ ਲੁਕੋਈ ਬੈਠੇ ਹਨ, ਸਰਮਿੰਦੇ ਹੋਣਗੇ। |
ਅਤੇ ਉਸ ਸਮੇਂ ਈਮਾਨ ਵਾਲੇ ਕਹਿਣਗੇ, ਕੀ ਇਹ ਉਹ ਹੀ ਲੋਕ ਹਨ ਜਿਹੜੇ ਵਧ ਚੜ੍ਹ ਕੇ ਅੱਲਾਹ ਦੀਆਂ ਸਹੁੰਆਂ ਖਾ ਕੇ ਵਿਸ਼ਵਾਸ਼ ਦਿਵਾਉਂਦੇ ਸੀ ਕਿ ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਦੇ ਸੰਪੂਰਨ ਕਰਮ ਨਸ਼ਟ ਹੋ ਗਏ ਅਤੇ ਉਹ ਘਾਟੇ ਵਿਚ ਰਹੇ। |
ਹੇ ਈਮਾਨ ਵਾਲਿਓ! ਤੁਹਾਡੇ ਵਿਚੋਂ ਜਿਹੜਾ ਬੰਦਾ ਆਪਣੇ ਦੀਨ ਤੋਂ ਫਿਰ ਜਾਵੇ ਤਾਂ ਅੱਲਾਹ ਜਲਦੀ ਹੀ ਅਜਿਹੇ ਲੋਕਾਂ ਨੂੰ ਚੁੱਕ ਲਵੇਗਾ, ਜੋ ਅੱਲਾਹ ਦੇ ਪਿਆਰੇ ਹੌਣਗੇ। ਉਹ ਈਮਾਨ ਵਾਲਿਆਂ ਦੇ ਲਈ ਕੋਮਲ ਹੋਣਗੇ ਅਤੇ ਬਾਗ਼ੀਆਂ ਦੇ ਲਈ ਸਖ਼ਤ। ਉਹ ਅੱਲਾਹ ਦੇ ਰਾਹ ਵਿਚ ਜਿਹਾਦ (ਧਰਮ ਦੇ ਰਾਹ ਵਿਚ ਕਰੜਾ ਸੰਘਰਸ਼) ਕਰਨਗੇ ਅਤੇ ਕਿਸੇ ਨੂੰ ਚੰਗਾ ਆਖਣ ਵਾਲੇ ਦੀ ਝਿੜਕ ਤੋਂ ਨਾ ਡਰਨਗੇ। ਇਹ ਅੱਲਾਹ ਦੀ ਕਿਰਪਾ ਹੈ। ਉਹ ਜਿਸ ਨੂੰ ਚਾਹੁੰਦਾ ਹੈ ਪ੍ਰਦਾਨ ਕਰਦਾ ਹੈ। ਅੱਲਾਹ ਵਿਆਪਕਤਾ ਵਾਲਾ ਅਤੇ ਗਿਆਨ ਵਾਲਾ ਹੈ। |
ਤੁਹਾਡੇ ਮਿੱਤਰ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਰੱਖਣ ਵਾਲੇ ਹਨ ਅਤੇ ਜੋ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਉਹ ਅੱਲਾਹ ਦੇ ਸਾਹਮਣੇ ਝੁਕਣ ਵਾਲੇ ਹਨ। |
وَمَن يَتَوَلَّ اللَّهَ وَرَسُولَهُ وَالَّذِينَ آمَنُوا فَإِنَّ حِزْبَ اللَّهِ هُمُ الْغَالِبُونَ(56) ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸਦੇ ਰਸੂਲਾਂ ਤੇ ਈਮਾਨ ਵਾਲਿਆਂ ਨੂੰ ਆਪਣਾ ਮਿੱਤਰ ਬਣਾਏ ਤਾਂ ਬੇਸ਼ੱਕ ਅੱਲਾਹ ਦਾ ਦਿਲ ਹੀ ਜਿੱਤ ਪ੍ਰਾਪਤ ਕਰਨ ਵਾਲਾ ਹੈ। |
ਹੇ ਈਮਾਨ ਵਾਲਿਓ! ਉਨ੍ਹਾਂ ਲੋਕਾਂ ਨੂੰ ਆਪਣਾ ਮਿੱਤਰ ਨਾ ਬਣਾਉ ਜਿਨ੍ਹਾਂ ਨੇ ਤੁਹਾਡੇ ਧਰਮ ਦਾ ਮਜ਼ਾਕ ਉਡਾਇਆ ਹੈ ਅਤੇ (ਇਸ ਧਰਮ ਨੂੰ? ਖੇਡ ਬਣਾ ਲਿਆ ਹੈ, ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਨਾ ਅਵੱਗਿਆਕਾਰੀਆਂ ਨੂੰ (ਮਿੱਤਰ ਬਣਾਉ) । ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਅੱਲਾਹ ਤੋਂ ਡਰਦੇ ਰਹੋ |
ਅਤੇ ਜਦੋਂ ਤੁਸੀਂ ਨਮਾਜ਼ ਦੇ ਲਈ ਪੁਕਾਰਦੇ ਹੋ ਤਾਂ ਇਹ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਖੇਡ ਬਣਾ ਲੈਂਦੇ ਹਨ। ਕਾਰਨ ਇਹ ਹੈ, ਕਿ ਇਹ ਸਮਝ ਨਹੀਂ ਰੱਖਦੇ |
ਕਹੋ ਕਿ ਹੇ ਕਿਤਾਬ ਵਾਲਿਓ! ਤੁਸੀਂ ਸਾਡੇ ਨਾਲ ਸਿਰਫ਼ ਇਸ ਲਈ ਜਿੱਦ ਕਰਦੇ ਹੋ ਕਿ ਅਸੀਂ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਹੈ, ਅਤੇ ਉਸ ਉੱਪਰ ਵੀ, ਜਿਹੜਾ ਸਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਬਾਗ਼ੀ ਹਨ। |
ਕਹੋਂ, ਕੀ ਮੈਂ ਤੁਹਾਨੂੰ ਦੱਸਾਂ, ਅੱਲਾਹ ਦੇ ਕੋਲੋਂ ਨਤੀਜੇ ਦੇ ਅਨੁਸਾਰ ਬੂਰਾ ਫ਼ਲ ਪਾਉਣ ਵਾਲੇ ਕਿਹੜੇ ਲੋਕ ਹਨ?ਉਹ ਜਿਸ ਉੱਪਰ ਅੱਲਾਹ ਨੇ ਲਾਹਣਤ ਪਾਈ ਅਤੇ ਜਿਸ ਉੱਪਰ ਉਸਦਾ ਕ੍ਰੋਧ (ਪ੍ਰਗਟ) ਹੋਇਆ ਅਤੇ ਜਿਨ੍ਹਾਂ ਵਿਚੋਂ ਬਾਂਦਰ ਅਤੇ ਸੂਰ ਬਣਾ ਦਿੱਤੇ ਗਏ ਅਤੇ ਉਨ੍ਹਾਂ ਨੇ ਸ਼ੈਤਾਨ ਦੀ ਪੂਜਾ ਕੀਤੀ। ਅਜਿਹੇ ਲੋਕ ਹਾਲਾਤ ਦੇ ਅਨੁਸਾਰ ਜ਼ਿਆਦਾ ਬੁਰੇ ਅਤੇ ਚੰਗੇ ਰਾਹ ਤੋਂ ਬਹੁਤ ਦੂਰ ਹਨ। |
ਅਤੇ ਜਦੋਂ ਉਹ ਤੁਹਾਡੇ ਪਾਸ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ ਹਾਲਾਂਕਿ ਉਹ ਇਨਕਾਰੀ ਆਏ ਸੀ ਅਤੇ ਇਨਕਾਰੀ ਹੀ ਚਲੇ ਗਏ। ਅੱਲਾਹ ਉਸ ਚੀਜ਼ ਨੂੰ ਚੰਗੀ ਤਰਾਂ ਜਾਣਦਾ ਹੈ, ਜਿਸ ਨੂੰ ਇਹ ਲੂਕੋ ਰਹੇ ਹਨ। |
ਅਤੇ ਤੁਸੀਂ ਉਸ ਵਿਚੋਂ ਜ਼ਿਆਦਾਤਰ ਨੂੰ ਦੇਖੋਗੇ ਕਿ ਇਹ ਪਾਪ, ਅਨਿਆਂਇ ਅਤੇ ਹਰਾਮ ਖਾਣ ਵੱਲ ਦੌੜਦੇ ਹਨ। ਕਿੰਨੇ ਬੂਰੇ ਕਰਮ ਹਨ, ਜਿਹੜੇ ਇਹ ਕਰ ਰਹੇ ਹਨ। |
ਉਨ੍ਹਾਂ ਦੇ ਧਰਮ ਗਿਆਤਾ ਅਤੇ ਵੱਡੇ ਲੋਕ, ਉਨ੍ਹਾਂ ਨੂੰ ਪਾਪ ਦੀ ਗੱਲ ਕਹਿਣ ਅਤੇ ਹਰਾਮ ਖਾਣ ਤੋਂ ਕਿਉਂ ਨਹੀਂ ਰੋਕਦੇ, ਕਿੰਨੇ ਬੁਰੇ ਕਰਮ ਹਨ ਜਿਹੜੇ ਇਹ ਕਰ ਰਹੇ ਹਨ। |
ਅਤੇ ਯਹੂਦੀ ਕਹਿੰਦੇ ਹਨ ਕਿ ਅੱਲਾਹ ਦੇ ਹੱਥ ਬੰਨ੍ਹੇ ਹੋਏ ਹਨ। ਉਨ੍ਹਾਂ ਦੇ ਹੀ ਹੱਥ ਬੰਨ੍ਹੇ ਜਾਣ ਅਤੇ ਇਹ ਗੱਲ ਕਹਿਣ ਲਈ ਇਨ੍ਹਾਂ ਉੱਪਰ ਲਾਹਣਤ ਹੋਵੇ। ਸਗੋਂ ਅੱਲਾਹ ਦੇ ਚੋਵੇਂ’ ਹੱਥ ਖੁੱਲ੍ਹੇ ਹੋਏ ਹਨ। ਉਹ ਜਿਸ ਤਰ੍ਹਾਂ ਚਾਹੁੰਦਾ ਹੈ ਖ਼ਰਚ ਕਰਦਾ ਹੈ ਅਤੇ ਤੁਹਾਡੇ ਉੱਤੇ ਤੁਹਾਡੇ ਰੱਬ ਦੇ ਵੱਲੋਂ ਜਿਹੜਾ ਵੀ ਕੁਝ ਉਤਰਿਆ ਹੈ ਉਹ ਉਨ੍ਹਾਂ ਵਿਚੋਂ ਹੀ ਜ਼ਿਆਦਾਤਰ ਲੋਕਾਂ ਦਾ ਵਿਧਰੋਹ ਅਤੇ ਉਨ੍ਹਾਂ ਦੀ ਅਵੱਗਿਆ ਵਧਾ ਰਿਹਾ ਹੈ। ਅਤੇ ਅਸੀਂ ਉਨ੍ਹਾਂ ਦੇ ਵਿਚ ਦੁਸ਼ਮਨੀ ਅਤੇ ਈਰਖਾ, ਕਿਆਮਤ ਤੱਕ ਪਾ ਦਿੱਤੀ ਹੈ। ਜਦੋਂ ਕਦੇ ਇਹ ਲੜਾਈ ਦੀ ਅੱਗ ਭਟਕਾਉਂਦੇ ਹਨ ਤਾਂ ਅੱਲਾਹ ਉਸ ਨੂੰ ਬੂਝਾ ਦਿੰਦਾ ਹੈ। ਅਤੇ ਇਹ ਧਰਤੀ ਉੱਪਰ ਦੰਗੇ ਫੈਲਾਉਣ ਦੇ ਲਈ ਸਰਗਰਮ ਹਨ, ਜਦੋਂ ਕਿ ਅੱਲਾਹ ਦੰਗੇ ਫੈਲਾਉਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਜੇਕਰ ਕਿਤਾਬ ਵਾਲੇ ਈਮਾਨ ਲਿਆਉਂਦੇ ਅਤੇ ਅੱਲਾਹ ਤੋਂ ਡਰਦੇ ਤਾਂ ਅਸੀਂ ਜ਼ਰੂਰ ਉਨ੍ਹਾਂ ਦੀਆਂ ਬੁਰਾਈਆਂ ਉਨ੍ਹਾਂ ਤੋਂ ਦੂਰ ਕਰ ਦਿੰਦੇ ਅਤੇ ਉਨ੍ਹਾਂ ਨੂੰ ਨਿਅਮਤ ਦੇ ਬਾਗ਼ਾਂ ਵਿਚ ਦਾਖਿਲ ਕਰਦੇ। |
ਅਤੇ ਜੇਕਰ ਉਹ ਤੌਰੇਤ ਅਤੇ ਇੰਜੀਲ ਦਾ ਪਾਲਣ ਕਰਦੇ ਅਤੇ ਉਸ ਦਾ ਵੀ ਜਿਹੜਾ ਉਨ੍ਹਾਂ ਉੱਪਰ ਉਨ੍ਹਾਂ ਦੇ ਰੱਬ ਵੱਲੋਂ ਉਤਾਰਿਆ ਗਿਆ ਹੈ, ਤਾਂ ਉਹ ਖਾਂਦੇ ਆਪਣੇ ਉੱਪਰ ਤੋਂ ਅਤੇ ਆਪਣੇ ਕਦਮਾਂ ਦੇ ਥੱਲੋਂ। ਕੁਝ ਲੋਕ ਉਨ੍ਹਾਂ ਵਿਚੋਂ ਸਿੱਧੇ ਰਾਹ ਤੇ ਹਨ। ਪਰੰਤੂ ਜ਼ਿਆਦਾਤਰ ਲੋਕ ਅਜਿਹੇ ਹਨ ਜਿਹੜੇ ਬਹੁਤ ਬੁਰਾ ਕਰ ਰਹੇ ਹਨ। |
ਹੇ ਪੈਗ਼ੰਬਰ! ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਾਰਿਆ ਗਿਆ ਹੈ। ਤੁਸੀਂ ਉਸ ਨੂੰ ਪਹੁੰਚਾ ਦੇਵੋ। ਅਤੇ ਜੇਕਰ ਤੁਸੀਂ ਅਜਿਹਾ ਨਾ ਕੀਤਾ, ਤਾਂ ਤੁਸੀਂ ਅੱਲਾਹ ਦਾ ਸੰਦੇਸ਼ ਨਹੀਂ ਪਹੁੰਚਾਇਆ। ਅਤੇ ਅੱਲਾਹ ਤੁਹਾਨੂੰ ਲੋਕਾਂ ਤੋਂ ਬ਼ਚਾਵੇਗਾ। ਅੱਲਾਹ ਯਕੀਨਨ ਹੀ ਬਾਗ਼ੀ ਲੋਕਾਂ ਨੂੰ ਰਾਹ ਨਹੀਂ ਦਿੰਦਾ। |
ਕਹਿ ਦਿਉਂ, ਹੇ ਕਿਤਾਬ ਵਾਲਿਓ! ਤੁਸੀਂ ਕਿਸੇ ਚੀਜ਼ ਉੱਪਰ ਨਹੀਂ, ਜਦੋਂ ਤੱਕ ਤੁਸੀਂ ਤੋਰੇਤ ਅਤੇ ਇੰਜੀਲ ਨੂੰ ਸਥਾਪਿਤ ਨਾ ਕਰੋਂ। ਅਤੇ ਉਸ ਨੂੰ ਜੋ ਤੁਹਾਡੇ ਰੱਬ ਦੇ ਵੱਲੋਂ ਤੁਹਾਡੇ ਲਈ ਉਤਰਿਆ ਹੈ। ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਦੇ ਵੱਲੋਂ ਉਤਾਰਿਆ ਗਿਆ ਹੈ। ਉਹ ਯਕੀਨਨ ਉਨ੍ਹਾਂ ਵਿਚੋ, ਜ਼ਿਆਦਾਤਰ ਦੇ ਵਿਰੋਧ ਅਤੇ ਇਨਕਾਰ ਨੂੰ ਵਧਾਵੇਗਾ ਇਸ ਲਈ ਤੁਸੀਂ ਝੁਠਲਾਉਣ ਵਾਲਿਆਂ ਲਈ ਪਸਚਾਤਾਪ ਨਾ ਕਰੋ। |
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਹੜੇ ਲੋਕ ਯਹੂਦੀ ਹੋ ਗਏ, ਸਾਬੀ ਅਤੇ ਨਸਰਾਨੀ (ਈਸਾਈ), ਜਿਹੜਾ ਬੰਦਾ ਵੀ ਅੱਲਾਹ ਉੱਪਰ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਲਿਆਇਆ ਅਤੇ ਚੰਗੇ ਕਰਮ ਕਰੇ ਤਾਂ ਉਸ ਲਈ ਨਾ ਕੋਈ ਡਰ ਹੈ ਅਤੇ ਨਾ ਉਹ ਦੂਖੀ ਹੋਵੇਗਾ। |
ਅਸੀਂ ਇਸਰਾਈਲ ਦੀ ਔਲਾਦ ਤੋਂ ਬਚਨ ਲਿਆ ਅਤੇ ਉਨ੍ਹਾਂ ਵੱਲ ਬਹੁਤ ਸਾਰੇ ਰਸੂਲ ਭੇਜੇ। ਜਦੋਂ ਕੋਈ ਰਸੂਲ ਉਨ੍ਹਾਂ ਕੋਲ ਅਜਿਹੀ ਗੱਲ ਲੈ ਕੇ ਆਇਆ, ਜਿਸਨੂੰ ਉਨ੍ਹਾਂ ਦਾ ਚਿੱਤ ਨਹੀਂ’ ਚਾਹੁੰਦਾ ਸੀ ਤਾਂ ਕੁਝ ਕੁ ਨੂੰ ਉਨ੍ਹਾਂ ਨੇ ਝੁਠਲਾਇਆ ਅਤੇ ਕੁਝ ਕੂ ਦੀ ਉਨ੍ਹਾਂ ਨੇ ਹੱਤਿਆ ਕਰ ਦਿੱਤੀ |
ਅਤੇ ਇਹ ਸਮਝ ਲਿਆ ਕਿ ਕੁਝ ਮਾੜਾ ਨਾ ਹੋਵੇਗਾ ਇਸ ਲਈ ਉਹ ਅੰਨ੍ਹੇ ਤੇ ਬੋਲੇ ਬਣ ਗਏ। ਫਿਰ ਅੱਲਾਹ ਨੇ ਉਨ੍ਹਾਂ ਉੱਪਰ ਦਇਆ ਦ੍ਰਿਸ਼ਟੀ ਕੀਤੀ। ਉਨ੍ਹਾਂ ਵਿਚੋਂ ਬਹੁਤ ਸਾਰੇ ਅੰਨ੍ਹੇ ਅਤੇ ਬੋਲੇ ਬਣ ਗਏ। ਅੱਲਾਹ ਦੇਖਦਾ ਹੈ ਜੋ ਕੁਝ ਉਹ ਕਰ ਰਹੇ ਹਨ। |
ਯਕੀਕਨ ਹੀ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਾਂ ਮਰੀਅਮ ਦਾ ਬੇਟਾ ਮਸੀਹ ਹੀ ਹੈ। ਹਾਲਾਂਕਿ ਮਸੀਹ ਨੇ ਕਿਹਾ ਸੀ, ਹੇ ਇਜ਼ਰਾਇਲ ਦੀ ਸੰਤਾਨ! ਅੱਲਾਹ ਵੀ ਇਬਾਦਤ ਕਰੋ। ਜਿਹੜਾ ਮੇਰਾ ਵੀ ਰੱਬ ਹੈ ਅਤੇ ਤੁਹਾਡਾ ਵੀ। ਜਿਹੜਾ ਬੰਦਾ (ਆਪਣੇ ਆਪ ਨੂੰ) ਅੱਲਾਹ ਦਾ ਸਾਂਝੀਦਾਰ (ਸ਼ਰੀਕ) ਠਹਿਰਾਏਗਾ ਤਾਂ ਅੱਲਾਹ ਨੇ ਉਨ੍ਹਾਂ ਲਈ ਜੰਨਤ ਹਰਾਮ ਕਰ ਦਿੱਤੀ ਅਤੇ ਉਨ੍ਹਾਂ ਦਾ ਟਿਕਾਣਾ ਅੱਗ ਹੈ। ਅਤਿਆਚਾਰੀਆਂ ਦਾ ਕੋਈ ਸਹਾਇਕ ਨਹੀਂ। |
ਯਕੀਨਨ ਹੀਂ’ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਿੰਨਾਂ ਵਿਚੋ ਤੀਜਾ ਹੈ। ਹਾਲਾਂਕਿ ਇੱਕ ਅੱਲਾਹ ਤੋਂ’ ਬਿਨਾਂ ਕੋਈ ਪੂਜਣਯੋਗ ਨਹੀਂ। ਅਤੇ ਜੇਕਰ ਉਹ ਉਸ ਪਾਸਿਉਂ ਨਾ ਰੁਕੇ ਜਿਹੜਾ ਉਹ ਕਹਿੰਦੇ ਹਨ। ਤਾਂ ਉਨ੍ਹਾਂ ਭੁਗਤਣੀ ਪਏਗੀ। |
أَفَلَا يَتُوبُونَ إِلَى اللَّهِ وَيَسْتَغْفِرُونَهُ ۚ وَاللَّهُ غَفُورٌ رَّحِيمٌ(74) ਇਹ ਲੋਕ ਅੱਲਾਹ ਦੇ ਸਾਹਮਣੇ ਤੌਬਾ ਕਿਉ’ ਨਹੀਂ ਕਰਦੇ ਅਤੇ ਉਸ ਤੋਂ ਮੁਆਫ਼ੀ ਕਿਉਂ ਨਹੀਂ ਚਾਹੁੰਦੇ? ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਮਰੀਅਮ ਦਾ ਬੇਟਾ ਮਸੀਹ ਤਾਂ ਸਿਰਫ਼ ਇੱਕ ਰਸੂਲ ਹੈ। ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਗੁਜ਼ਰ ਚੁੱਕੇ ਹਨ। ਅਤੇ ਉਨ੍ਹਾਂ ਦੀ ਮਾਂ ਇੱਕ ਸਤਵਤੀ ਔਰਤ ਸੀ। ਦੋਵੇਂ ਖਾਣਾ ਖਾਂਦੇ ਸੀ। ਦੇਖੋ ਅਸੀਂ ਕਿਸ ਤਰ੍ਹਾਂ ਉਨ੍ਹਾਂ ਦੇ ਸਾਹਮਣੇ ਦਲੀਲਾਂ ਬਿਆਨ ਕਰ ਰਹੇ ਹਾਂ। ਫਿਰ ਵੇਖੋਂ ਉਹ ਕਿੱਧਰ ਉਲਟ ਜਾ ਰਹੇ ਹਨ। |
ਆਖੋਂ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਅਜਿਹੀ ਚੀਜ਼ ਦੀ ਪੂਜਾ ਕਰਦੇ ਹੋ। ਜਿਹੜੀ ਨਾ ਤੁਹਾਨੂੰ ਹਾਨੀ ਪਹੁੰਚਾ ਸਕਦੀ ਹੈ ਅਤੇ ਨਾ ਲਾਭ। ਅਤੇ ਸੁਣਨ ਵਾਲਾ ਅਤੇ ਜਾਣਨ ਵਾਲਾ ਸਿਰਫ਼ ਅੱਲਾਹ ਹੀ ਹੈ। |
ਆਖੋ ਕਿ ਹੇ ਕਿਤਾਬ ਵਾਲਿਉ! (ਯਹੂਦੀ ਅਤੇ ਈਸਾਈ) ਆਪਣੇ ਧਰਮ ਵਿਚ ਅਯੋਗ ਹੱਦਾਂ ਪਾਰ ਨਾ ਕਰੋ ਅਤੇ ਉਨ੍ਹਾਂ ਲੋਕਾਂ ਦੇ ਵਿਚਾਰਾਂ ਦਾ ਪਾਲਣ ਨਾ ਕਰੋ ਜਿਹੜੇ ਇਸ ਤੋ ਪਹਿਲਾਂ ਭਟਕ ਗਏ ਅਤੇ ਜਿਨ੍ਹਾਂ ਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ। ਅਤੇ ਇਹ ਚੰਗੇ ਰਾਹ ਤੋਂ ਭਟਕ ਗਏ। |
ਇਸਰਾਇਲ ਦੀ ਸੰਤਾਨ ਵਿਚੋਂ’ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਨੂੰ ਦਾਊਦ ਅਤੇ ਮਰੀਅਮ ਦੇ ਬੇਟੇ ਈਸਾ ਦੇ ਸ਼ਬਦਾਂ ਵਿਚ ਲਾਹਣਤ ਪਾਈ ਗਈ। ਇਸ ਲਈ ਕਿ ਉਨ੍ਹਾਂ ਨੇ ਇਨਕਾਰ ਕੀਤਾ ਅਤੇ ਉਹ ਹੱਦਾਂ ਤੋਂ ਅੱਗੇ ਵੱਧ ਜਾਂਦੇ ਸੀ। |
كَانُوا لَا يَتَنَاهَوْنَ عَن مُّنكَرٍ فَعَلُوهُ ۚ لَبِئْسَ مَا كَانُوا يَفْعَلُونَ(79) ਉਹ ਇੱਕ ਦੂਸਰੇ ਨੂੰ ਰੋਕਦੇ ਨਹੀਂ ਸੀ। ਬੁਰਾਈ ਤੋਂ ਜੋ ਉਹ ਕਰਦੇ ਸੀ, ਉਹ ਬਹੁਤ ਮਾੜਾ ਕੰਮ ਸੀ |
ਤੁਸੀਂ ਉਨ੍ਹਾਂ ਵਿਚੋਂ ਬਹੁਤ ਸਾਰੇ ਬੰਦੇ ਦੇਖੋਗੇ ਜਿਹੜੇ ਇਨਕਾਰ ਕਰਨ ਵਾਲਿਆਂ ਨਾਲ ਦੋਸਤੀ ਰੱਖਦੇ ਸੀ। ਕਿਹੋ ਜਿਹੀ ਬੁਰੀ ਚੀਜ਼ ਹੈ ਜਿਹੜੀ ਉਨ੍ਹਾਂ ਨੇ ਆਪਣੇ ਲਈ ਅੱਗੇ ਭੇਜੀ। ਉਨ੍ਹਾਂ ਉੱਪਰ ਅੱਲਾਹ ਦਾ ਕਰੋਧ ਭੜਕਿਆ ਅਤੇ ਉਹ ਹਮੇਸ਼ਾ ਹੀ ਪੀੜ ਵਿਚ ਫਸੇ ਰਹਿਣਗੇ। |
ਜੇਕਰ ਉਹ ਈਮਾਨ ਰੱਖਣ ਵਾਲੇ ਹੁੰਦੇ ਤਾਂ ਅੱਲਾਹ ਉੱਪਰ ਅਤੇ ਰਸੂਲ ਉੱਪਰ ਅਤੇ ਉਸ ਉੱਪਰ ਜਿਹੜਾ ਉਨ੍ਹਾਂ ਲਈ ਉਤਾਰਿਆ ਗਿਆ ਹੈ ਤਾਂ ਉਹ ਕਦੇ ਵੀ ਇਨਕਾਰੀਆਂ ਨੂੰ ਆਪਣੇ ਦੋਸਤ ਨਾ ਬਣਾਉਂਦੇ। ਪਰੰਤੂ ਉਨ੍ਹਾਂ ਵਿਚੋਂ ਜ਼ਿਆਦਾਤਰ ਇਨਕਾਰੀ ਹੀ ਸਨ। |
ਈਮਾਨ ਵਾਲਿਆਂ ਨਾਲ ਦੁਸ਼ਮਣੀ ਵਿਚ ਤੁਸੀਂ ਸਭ ਤੋਂ ਵੱਧ ਯਹੂਦੀਆਂ ਅਤੇ ਬਹੂ-ਦੇਵਵਾਦੀਆਂ ਨੂੰ ਪਾਉਗੇ। ਅਤੇ ਈਮਾਨ ਵਾਲਿਆਂ ਨਾਲ ਦੋਸਤੀ ਵਿਚ ਤੁਸੀਂ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਪਾਉਗੇ, ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਉਨ੍ਹਾਂ ਵਿਚ ਵਿਦਵਾਨ ਅਤੇ ਰਾਹਿਬ (ਸਾਧੂ ਸੰਤ) ਬਹੁਤ ਹਨ। ਇਸ ਲਈ ਕਿ ਉਹ ਹੰਕਾਰ ਵੀ ਨਹੀਂ ਕਰਦੇ। |
ਅਤੇ ਜਦੋਂ ਉਹ ਇਸ ਬਾਣੀ ਨੂੰ ਸੁਣਦੇ ਹਨ ਜਿਹੜੀ ਰਸੂਲ ਉੱਪਰ ਉਤਾਰੀ ਗਈ ਤਾਂ ਤੁਸੀਂ ਦੇਖੌਗੇ ਕਿ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿੰਦੇ ਹਨ, ਇਸ ਲਈ ਕਿ ਉਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਹੈ। ਉਹ ਪੁਕਾਰ ਉਠਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ। ਇਸ ਲਈ ਤੂੰ ਸਾਨੂੰ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ। |
ਅਤੇ ਅਸੀਂ ਕਿਉਂ ਨਾ ਈਮਾਨ ਲਿਆਉਂਦੇ ਅੱਲਾਹ ਉੱਪਰ ਅਤੇ ਉਸ ਸਚਾਈ ਉੱਪਰ ਜੋ ਸਾਨੂੰ ਮਿਲੀ ਜਦੋਂ ਕਿ ਅਸੀਂ ਇਹ ਇੱਛਾ ਰੱਖਦੇ ਹਾਂ ਕਿ ਸਾਡਾ ਰੱਬ ਸਾਨੂੰ ਨੇਕ ਲੋਕਾਂ ਵਿਚ ਸ਼ਾਮਲ ਕਰੇ। |
ਤਾਂ ਅੱਲਾਹ ਉਨ੍ਹਾਂ ਨੂੰ ਇਸ ਕਥਨ ਦੇ ਬਦਲੇ ਇਹੋ ਜਿਹੇ ਬਾਗ਼ ਦੇਵੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਅਤੇ ਉਹ ਉਨ੍ਹਾਂ ਵਿਚ ਹਮੇਸ਼ਾਂ ਰਹਿਣਗੇ। ਅਤੇ ਇਹੀ ਫ਼ਲ ਹੈ ਚੰਗੇ ਕਰਮ ਕਰਨ ਵਾਲਿਆਂ ਦਾ |
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ(86) ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਸਾਡੀ ਬਾਣੀ ਨੂੰ ਝੁਠਲਾਇਆ ਤਾਂ ਉਹ ਲੋਕ ਨਰਕ ਵਿਚ ਰਹਿਣਗੇ। |
ਹੇ ਈਮਾਨ ਵਾਲਿਓ! ਉਨ੍ਹਾਂ ਪਵਿੱਤਰ ਚੀਜ਼ਾਂ ਨੂੰ ਹਰਾਮ ਨਾ ਠਹਿਰਾਉ, ਜਿਹੜੀਆਂ ਅੱਲਾਹ ਨੇ ਤੁਹਾਡੇ ਲਈ ਹਲਾਲ ਕੀਤੀਆਂ ਹਨ ਅਤੇ ਨਾ ਹੀ ਹੱਦਾਂ ਦਾ ਉਲੰਘਣ ਕਰੋ। ਅੱਲਾਹ ਹੱਦਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਅੱਲਾਹ ਨੇ ਤੁਹਾਨੂੰ ਜਿਹੜੀਆਂ ਹਲਾਲ ਚੀਜ਼ਾਂ ਦਿੱਤੀਆਂ ਹਨ ਉਨ੍ਹਾਂ ਵਿਚੋਂ ਹੀ ਖਾਉ। ਅਤੇ ਅੱਲਾਹ ਤੋਂ ਡਰੋ ਜਿਸ ਉੱਪਰ ਤੁਸੀਂ ਈਮਾਨ ਲਿਆਏ ਹੋ। |
ਅੱਲਾਹ ਤੁਹਾਨੂੰ ਤੁਹਾਡੀਆਂ ਬੇ-ਇਰਾਦਾ ਸਹੁੰਆਂ ਉੱਪਰ ਪੜਤਾਲ ਨਹੀਂ ਕਰੇਗਾ। ਪਰੰਤੂ ਜਿਨ੍ਹਾਂ ਸਹੁੰਆਂ ਨੂੰ ਤੁਸੀਂ ਦ੍ਰਿੜਤਾ ਨਾਲ ਲਿਆ ਉਨ੍ਹਾਂ ਉੱਪਰ ਜ਼ਰੂਰ ਤੁਹਾਡੀ ਪੁੱਛ ਹੋਏਗੀ। ਅਜਿਹੀਆਂ ਸਹੁੰਆਂ ਦਾ ਪਸਚਾਤਾਪ ਇਹ ਹੈ ਕਿ ਦਸ ਗਰੀਬਾਂ ਨੂੰ ਮਧ ਦਰਜੇ ਦੀ ਰੋਟੀ ਖਵਾਉਣੀ ਜਿਹੜੀ ਤੁਸੀਂ ਆਪਣੇ ਘਰ ਵਾਲਿਆਂ ਨੂੰ ਖਵਾਉਂਦੇ ਹੋ। ਜਾਂ ਕੱਪੜੇ ਦੇ ਦੇਣੇ ਜਾਂ ਫਿਰ ਇੱਕ ਗੁਲਾਮ ਨੂੰ ਮੁਕਤ ਕਰ ਦੇਣਾ। ਅਤੇ ਜਿਨ੍ਹਾਂ ਕੋਲ ਇਸ ਦੀ ਸਮਰੱਥਾ ਨਾ ਹੋਵੇ ਉਹ ਤਿੰਨ ਦਿਨ ਰੋਜ਼ੇ ਰੱਖੇ। ਜਦੋਂ ਤੁਸੀਂ ਸਹੁੱਆਂ ਖਾ ਬੈਠੋਂ ਤਾਂ ਇਹੀ ਤੁਹਾਡੀਆਂ ਸਹੁੰਆਂ ਦਾ ਪਸਚਾਤਾਪ ਹੈ। ਅਤੇ ਆਪਣੀਆਂ ਸਹੁੰਆਂ ਦੀ ਰਾਖੀ ਕਰਿਆ ਕਰੋ ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਹੁਕਮ ਬਿਆਨ ਕਰਦਾ ਹੈ ਤਾਂ ਕਿ ਤੁਸੀਂ ਉਸ ਦੇ ਧੰਨਵਾਦੀ ਹੋਵੋ। |
ਹੇ ਈਮਾਨ ਵਾਲਿਓ! ਸ਼ਰਾਬ ਅਤੇ ਜੂਆ, ਬੁੱਤ ਅਤੇ ਫ਼ਾਲ-ਗ਼ੀਰੀ (ਹੱਥ ਵਿਖਾਉਣਾ) ਇਹ ਸਭ ਸ਼ੈਤਾਨ ਦੇ ਗੰਦੇ ਕੰਮ ਹਨ। ਇਸ ਲਈ ਤੁਸੀਂ ਇਨ੍ਹਾਂ ਤੋਂ ਬਚੋ, ਤਾਂ ਕਿ ਤੁਹਾਨੂੰ ਸਫ਼ਲਤਾ ਮਿਲੇ। |
ਸ਼ੈਤਾਨ ਤਾਂ ਇਹੀ ਚਾਹੁੰਦਾ ਹੈ ਕਿ ਉਹ ਸ਼ਰਾਬ ਅਤੇ ਜੂਏ ਦੇ ਰਾਹੀਂ ਤੁਹਾਡੇ ਵਿਚਕਾਰ ਦੁਸ਼ਮਣੀ ਅਤੇ ਈਰਖਾ ਪਾ ਦੇਵੇ ਅਤੇ ਤੁਹਾਨੂੰ ਅੱਲਾਹ ਦੇ ਸਿਮਰਨ ਅਤੇ ਨਮਾਜ਼ ਤੋਂ ਰੋਕ ਦੇਵੇ। ਤਾਂ ਕੀ ਤੁਸੀਂ ਇਨ੍ਹਾਂ ਤੋਂ ਬਚੌਗੇ ਨਹੀ। |
ਅਤੇ ਅੱਲਾਹ ਅਤੇ ਅੱਲਾਹ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਡਰਦੇ ਰਹੋ ਜੇਕਰ ਤੁਸੀਂ ਬੇਮੁੱਖ ਹੋਏ ਤਾਂ ਸਮਝ ਲਵੋ ਕਿ ਸਾਡੇ ਰਸੂਲ ਦੇ ਜਿੰਮੇਂ ਸਿਰਫ਼ ਸਪੱਸ਼ਟ ਰੂਪ ਵਿਚ ਪਹੁੰਚਾ ਦੇਣਾ ਹੈ। |
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਚੰਗੇ ਕੰਮ ਕੀਤੇ। ਉਨ੍ਹਾਂ ਉੱਪਰ ਉਸ ਚੀਜ਼ ਦਾ ਕੋਈ ਪਾਪ ਨਹੀਂ ਜਿਹੜੀ ਉਹ ਖਾ ਚੁੱਕੇ ਜਦੋਂ ਕਿ ਉਹ ਡਰੇ ਅਤੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਫਿਰ ਡਰੇ ਅਤੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਅੱਲਾਹ ਚੰਗੇ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ। |
ਹੈ ਈਮਾਨ ਵਾਲਿਓ! ਅੱਲਾਹ ਤੁਹਾਨੂੰ ਉਸ ਸ਼ਿਕਾਰ ਦੇ ਰਾਹੀਂ ਇਮਤਿਹਾਨ ਵਿਚ ਪਾਵੇਗਾ ਜਿਹੜਾ ਸੰਪੂਰਨ ਰੂਪ ਵਿਚ ਤੁਹਾਡੇ ਹੱਥਾਂ ਅਤੇ ਤੁਹਾਡੇ ਬਰਛਿਆਂ ਦੀ ਪਹੁੰਚ ਵਿਚ ਹੋਵੇਗਾ। ਤਾਂ ਕਿ ਅੱਲਾਹ ਸਮਝੇ ਕਿ ਕਿਹੜਾ ਬੰਦਾ ਉਸ ਤੋਂ ਬਿਨ੍ਹਾਂ ਦੇਖੋ ਡਰਦਾ ਹੈ। ਤਾਂ ਜਿਸ ਨੇ ਉਸ ਤੋਂ ਬਾਅਦ ਜ਼ੁਲਮ ਕੀਤਾ ਤਾਂ ਉਸ ਲਈ ਪੀੜਾ ਦਾਇਕ ਸਜ਼ਾ ਹੈ। |
ਹੇ ਈਮਾਨ ਵਾਲਿਓ! ਸ਼ਿਕਾਰ ਨੂੰ ਨਾ ਮਾਰੋ ਜਦੋਂ ਤੁਸੀਂ ਅਹਿਰਾਮ ਦੀ ਹਾਲਤ ਵਿਚ ਹੋਵੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਉਸ ਦਾ ਫ਼ਲ ਉਸ ਤਰ੍ਹਾਂ ਦਾ ਜਾਨਵਰ ਹੈ, ਜਿਹੜਾ ਉਸ ਨੇ ਮਾਰਿਆ। ਜਿਸ ਦਾ ਫੈਸਲਾ ਤੁਹਾਡੇ ਵਿਚੋਂ ਦੋ ਇਨਸਾਫ ਪਸੰਦ ਬੰਦੇ ਕਰਨਗੇ, ਅਤੇ ਇਹ ਭੇਟਾ ਕਾਅਬੇ ਪਹੁੰਚਾਈ ਜਾਵੇਗੀ ਜਾਂ ਇਸ ਦੇ ਪਸਚਾਤਾਪ ਲਈ ਕੁਝ ਗਰੀਬਾਂ ਨੂੰ ਰੋਟੀ ਖਵਾਉਣੀ ਹੋਵੇਗੀ। ਜਾਂ ਉਸ ਦੇ ਬਰਾਬਰ ਰੋਜ਼ੇ ਰੱਖਣੇ ਹੋਣਗੇ ਤਾਂ ਕਿ ਉਹ ਆਪਣੇ ਕੀਤੇ ਦਾ ਦੰਡ ਭੁਗਤੇ। ਅੱਲਾਹ ਨੇ ਮੁਆਫ਼ ਕਰ ਦਿੱਤਾ ਜਿਹੜਾ ਕੁਝ ਹੋ ਜੁੱਕਿਆ। ਅਤੇ ਜਿਹੜਾ ਬੰਦਾ ਬੇਮੁੱਖ ਹੋਵੇਗਾ ਤਾਂ ਅੱਲਾਹ ਉਸ ਤੋਂ ਇਸ ਦਾ ਬਦਲਾ ਲਵੇਗਾ। ਅਤੇ ਅੱਲਾਹ ਸ਼ਕਤੀ ਵਾਲਾ ਬਦਲਾ ਲੈਣ ਵਾਲਾ ਹੈ। |
ਤੁਹਾਡੇ ਲਈ ਸਮੁੰਦਰ ਦਾ ਸ਼ਿਕਾਰ ਅਤੇ ਉਸ ਦਾ ਖਾਣਾ ਤੁਹਾਡੇ ਲਾਭ ਅਤੇ ਕਾਫ਼ਲਿਆਂ ਦੇ ਲਈ ਹਲਾਲ ਕੀਤਾ ਗਿਆ ਹੈ। ਅਤੇ ਜਦੋਂ ਤੱਕ ਤੁਸੀਂ ਅਹਿਰਾਮ ਵਿਚ਼ ਹੋਵੇਂ ਤਾਂ ਉਸ ਧਰਤੀ ਦਾ ਸ਼ਿਕਾਰ ਤੁਹਾਡੇ ਲਈ ਹਰਾਮ ਕੀਤਾ ਗਿਆ ਹੈ। ਅਤੇ ਅੱਲਾਹ ਤੋਂ ਡਰੋ ਜਿਸ ਕੋਲ ਤੁਸੀਂ ਪੇਸ਼ ਕੀਤੇ ਜਾਉਂਗੇ |
ਅੱਲਾਹ ਨੇ ਇੱਜ਼ਤ ਵਾਲੇ ਘਰ (ਕਾਅਬਾ) ਨੂੰ ਲੋਕਾਂ ਲਈ ਅਮਨ ਦਾ ਪ੍ਰਤੀਕ ਥਾਪਿਆ ਹੈ ਅਤੇ ਸਨਮਾਨਿਤ ਮਹੀਨਿਆਂ, ਕੁਰਬਾਨੀ ਅਤੇ ਉਨ੍ਹਾਂ ਜਾਨਵਰਾਂ ਨੂੰ ਜਿਨ੍ਹਾਂ ਦੇ ਗਲਾਂ ਵਿਚ ਪਟੇ ਬਣੇ ਹੋਏ ਹੋਣ। ਇਹ ਇਸ ਲਈ ਕਿ ਤੁਸੀਂ ਸਮਝ ਸਕੇ ਕਿ ਅੱਲਾਹ ਨੂੰ ਪਤਾ ਹੈ ਜੋ ਕੂਝ ਅਸਮਾਨਾਂ ਅਤੇ ਧਰਤੀ ਉੱਪਰ ਹੈ। ਅੱਲਾਹ ਇਸ ਨੂੰ ਜਾਣਦਾ ਹੈ। |
اعْلَمُوا أَنَّ اللَّهَ شَدِيدُ الْعِقَابِ وَأَنَّ اللَّهَ غَفُورٌ رَّحِيمٌ(98) ਸਮਝ ਲਵੋ ਕਿ ਅੱਲਾਹ ਦੀ ਸਜ਼ਾ ਸਖ਼ਤ ਹੈ ਅਤੇ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਵੀ ਹੈ। |
مَّا عَلَى الرَّسُولِ إِلَّا الْبَلَاغُ ۗ وَاللَّهُ يَعْلَمُ مَا تُبْدُونَ وَمَا تَكْتُمُونَ(99) ਰਸੂਲ ਉੱਪਰ ਸਿਰਫ਼ ਰੱਬ ਦਾ ਸੁਨੇਹਾ ਪਹੁੰਚਾਉਣ ਹੀ ਫਰਜ਼ ਹੈ। ਅੱਲਾਹ ਜਾਣਦਾ ਹੈ ਜਿਹੜਾ ਕੁਝ ਤੁਸੀ ਪ੍ਰਗਟ ਕਰਦੇ ਹੋ ਜਾਂ ਜੋ ਕੁਝ ਤੁਸੀ ਲੂਕਾਉਂਦੇ ਹੋ। |
ਆਖੋ, ਕਿ ਪਵਿੱਤਰ ਤੇ ਅਪਵਿੱਤਰ ਬਰਾਬਰ ਨਹੀਂ’ ਹੋ ਸਕਦੇ ਜੇਕਰ ਅਪਵਿੱਤਰਤਾ ਤੁਹਾਨੂੰ ਪਿਆਰੀ ਜਾਪਦੀ ਹੋਵੇ। ਇਸ ਲਈ ਤੁਸੀਂ ਅੱਲਾਹ ਤੋਂ ਡਰੋ ਹੇ ਬੁੱਧੀ ਵਾਲਿਓ! ਤਾਂ ਕਿ ਤੁਸੀ ਸਫ਼ਲਤਾ ਪ੍ਰਾਪਤ ਕਰੋਂ। |
ਹੇ ਈਮਾਨ ਵਾਲਿਓ! ਅਜਿਹੀਆਂ ਗੱਲਾਂ ਦੇ ਸਬੰਧ ਵਿਚ ਸਵਾਲ ਨਾ ਕਰੋ ਜਿਹੜੀਆਂ ਜੇਕਰ ਤੁਹਾਡੇ ਤੇ ਪ੍ਰਗਟ ਕਰ ਦਿੱਤੀਆਂ ਜਾਣ ਤਾਂ ਤੁਹਾਨੂੰ ਭਾਰੀਆਂ ਲੱਗਣ ਅਤੇ ਜੇਕਰ ਉਨ੍ਹਾਂ ਦੇ ਸਬੰਧ ਵਿਚ ਸਵਾਲ ਕਰੋਗੇ। ਜਦੋਂ ਕੁਰਆਨ ਨਾਜ਼ਿਲ ਹੋ ਰਿਹਾ ਹੈ ਤਾਂ ਉਹ ਗੱਲਾਂ ਤੁਹਾਡੇ ਉੱਪਰ ਜ਼ਾਹਿਰ ਕਰ ਦਿੱਤੀਆਂ ਜਾਣਗੀਆਂ। ਅੱਲਾਹ ਨੇ ਉਨ੍ਹਾਂ ਨੂੰ ਮੁਆਫ਼ ਕੀਤਾ ਹੈ ਅਤੇ ਅੱਲਾਹ ਮੁਆਫ਼ ਕਰਨ ਵਾਲਾ ਅਤੇ ਧੀਰਜ ਧਾਰੀ ਹੈ। |
قَدْ سَأَلَهَا قَوْمٌ مِّن قَبْلِكُمْ ثُمَّ أَصْبَحُوا بِهَا كَافِرِينَ(102) ਅਜਿਹੀਆਂ ਹੀ ਗੱਲਾਂ ਤੁਹਾਡੇ ਤੋਂ ਪਹਿਲਾਂ ਇੱਕ ਵਰਗ ਨੇ ਪੁੱਛੀਆਂ ਸਨ ਫਿਰ ਉਹ ਉਨ੍ਹਾਂ ਤੋਂ ਇਨਕਾਰੀ ਹੋ ਗਏ। |
ਅੱਲਾਹ ਨੇ ਬੂਹੇਰਾ, ਸਾਹਿਬਾ, ਵਸੀਲਾ ਅਤੇ ਹਾਮ (ਮੂਰਤੀਆਂ ਦੇ ਨਾਮ ਉੱਤੇ ਛੱਡੇ ਜਾਨਵਰ) ਨੀਯਤ ਨਹੀਂ’ ਕੀਤੀ। ਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਅੱਲਾਹ ਉੱਤੇ ਝੂਠੇ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾ ਦਿਮਾਗ ਤੋਂ ਕੰਮ ਨਹੀਂ ਲੈਂਦੇ |
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਉਤਾਰਿਆ ਹੈ ਉਸ ਵੱਲ ਅਤੇ ਰਸੂਲ ਵੱਲ ਆਉ ਤਾਂ ਉਹ ਕਹਿੰਦੇ ਹਨ ਕਿ ਸਾਡੇ ਲਈ ਇਹੋਂ ਠੀਕ ਹੈ ਕਿਉਂਕਿ ਇਨ੍ਹਾਂ ਰਾਹਾਂ ਉੱਪਰ ਹੀ ਅਸੀਂ ਆਪਣੇ ਵੱਡਿਆਂ ਨੂੰ ਵੇਖਿਆ ਹੈ। ਭਲਾ ਜੇਕਰ ਉਨ੍ਹਾਂ ਦੇ ਵੱਡੇ ਵਡੇਰੇ ਨਾ ਕੁਝ ਜਾਣਦੇ ਹੋਣ ਅਤੇ ਨਾ ਹੀ ਚੰਗੇ ਰਾਹ ਤੇ ਹੋਣ। |
ਹੇ ਈਮਾਨ ਵਾਲਿਓ। ਤੁਸੀਂ ਆਪਣੀ ਚਿੰਤਾ ਨਾ ਕਰੋ। ਕੋਈ ਭਟਕਿਆ ਹੋਇਆ ਹੋਵੇ ਤਾਂ ਉਸ ਤੋਂ ਤੁਹਾਡਾ ਕੋਈ ਨੁਕਸਾਨ ਨਹੀਂ ਜੇਕਰ ਤੁਸੀਂ ਠੀਕ ਰਾਹ ਤੇ ਹੋ। ਤੁਸੀਂ ਸਾਰਿਆਂ ਨੇ ਅੱਲਾਹ ਵੱਲ ਜਾਣਾ ਹੈ ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰ ਰਹੇ ਸੀ। |
ਹੇ ਈਮਾਨ ਵਾਲਿਓ! ਤੁਹਾਡੇ ਵਿਚਕਾਰ ਵਸੀਅਤ ਦੇ ਸਮੇਂ ਗਵਾਹੀ, ਜਦੋਂ ਕਿ ਤੁਹਾਡੇ ਵਿਚੋਂ’ ਕਿਸੇ ਦੀ ਮੌਤ ਦਾ ਵਕਤ ਆ ਜਾਵੇ ਤਾਂ ਇਸ ਤਰ੍ਹਾਂ ਹੈ ਕਿ ਦੋ ਭਰੋਸੇ ਯੋਗ ਬੰਦੇ ਤੁਹਾਡੇ ਵਿੱਚੋਂ ਗਵਾਹ ਹੋਣ। ਜਾਂ ਜੇਕਰ ਤੁਸੀ’ ਯਾਤਰਾ ਵਿਚ ਹੋਵੋ ਤਾਂ ਉੱਤੇ ਮੌਤ ਵੀ ਹਾਲਤ ਸਾਹਮਣੇ ਆ ਜਾਵੇ ਤਾਂ ਤੁਹਾਡੇ ਹੋਰ ਲੋਕਾਂ ਵਿਚੋਂ ਦੋ ਗਵਾਹ ਲੈ ਲਏ ਜਾਣ। ਫਿਰ ਜੇਕਰ ਤੁਹਾਨੂੰ ਸ਼ੱਕ ਹੋ ਜਾਵੇ ਤਾਂ ਚੋਵੇਂ ਗਵਾਹਾਂ ਨੂੰ ਨਮਾਜ਼ ਤੋਂ ਬਾਅਦ ਰੋਕ ਲਵੋ ਅਤੇ ਉਹ ਦੋਵੇਂ ਅੱਲਾਹ ਦੀ ਸਹੂੰ ਖਾ ਕੇ ਕਹਿਣ ਅਸੀਂ ਕਿਸੇ ਕੀਮਤ ਉੱਪਰ ਇਸ ਨੂੰ ਨਹੀਂ ਵੇਚਾਂਗੇ ਭਾਵੇਂ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ। ਅਤੇ ਨਾ ਹੀ ਅਸੀਂ ਅੱਲਾਹ ਦੀ ਗਵਾਹੀ ਨੂੰ ਲੁਕਾਵਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਪਾਪੀ ਹੋਵਾਂਗੇ। |
ਫਿਰ ਜੇਕਰ ਪਤਾ ਲਗੇ ਕਿ ਉਨ੍ਹਾਂ ਦੋਵਾਂ ਨੇ ਕਿਸੇ ਦਾ ਹੱਕ ਮਾਰਿਆ ਹੈ ਤਾਂ ਉਨ੍ਹਾਂ ਦੀ ਥਾਂ ਉੱਪਰ ਦੋ ਹੋਰ ਬੰਦੇ ਉਨ੍ਹਾਂ ਲੋਕਾਂ ਵਿਚੋਂ ਖੜੇ ਹੋਣ ਜਿਲ੍ਹਾਂ ਦਾ ਹੱਕ ਪਿਛਲੇ ਦੋ ਗਵਾਹਾਂ ਨੇ ਮਾਰਨਾ ਚਾਹਿਆ ਸੀ ਫਿਰ ਉਹ ਅੱਲਾਹ ਦੀ ਕਸਮ ਖਾਣ ਕਿ ਸਾਡੀ ਗਵਾਹੀ ਉਨ੍ਹਾਂ ਦੋਵਾਂ ਦੀ ਗਵਾਹੀ ਤੋਂ ਜ਼ਿਆਦਾ ਸੱਚੀ ਹੈ ਅਤੇ ਅਸੀਂ ਕੋਈ ਬੇ-ਇਨਸਾਫੀ ਵੀ ਨਹੀਂ ਕੀਤੀ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਜ਼ਾਲਿਮਾਂ ਦੀ ਕਤਾਰ ਵਿਚ ਹੋਵਾਂਗੇ। |
ਇਸ ਤਰੀਕੇ ਅਨੁਸਾਰ ਆਸ ਹੈ, ਕਿ ਲੋਕ ਗਵਾਹੀ ਨੂੰ ਠੀਕ ਢੰਗ ਨਾਲ ਦੇਣ ਜਾਂ ਇਸ ਤੋਂ ਡਰਣ ਕਿ ਸਾਡੀ ਸਹੁੰ ਉਨ੍ਹਾਂ ਦੀ ਸਹੂੰ ਤੋਂ ਬਾਅਦ ਪੁੱਠੀ ਪਵੇਗੀ। ਅਤੇ ਅੱਲਾਹ ਤੋ ਡਰੋ ਅਤੇ ਸੁਣੋ ਕਿ ਅੱਲਾਹ ਇਨਕਾਰੀਆਂ ਨੂੰ ਸਿੱਧੇ ਰਾਹ ਉੱਪਰ ਨਹੀਂ’ ਤੋਰਦਾ। |
ਜਿਸ ਦਿਨ ਅੱਲਾਹ ਪੈਗੰਬਰਾਂ ਨੂੰ ਇਕੱਠਿਆਂ ਕਰੇਗਾ, ਫਿਰ ਪੁੱਛੇਗਾ ਕਿ ਤੁਹਾਨੂੰ ਕੀ ਉੱਤਰ ਮਿਲਿਆ ਸੀ ਤਾਂ ਉਹ ਕਹਿਣਗੇ ਕਿ ਸਾਨੂੰ ਕੁਝ ਪਤਾ ਨਹੀਂ ਲੁਕੀਆਂ ਹੋਈਆਂ ਗੱਲਾਂ ਨੂੰ ਸਿਰਫ਼ ਤੂੰ ਹੀਂ’ ਜਾਣਦਾ ਹੈ। |
ਜਦੋਂ ਅੱਲਾਹ ਕਹੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਮੇਰੇ ਉਸ ਉਪਕਾਰ ਨੂੰ ਯਾਦ ਕਰ ਜਿਹੜਾ ਮੈਂ ਤੇਰੇ ਅਤੇ ਤੇਰੀ ਮਾਂ ਉੱਪਰ ਕੀਤਾ ਸੀ ਜਦੋਂ ਮੈਂ ਪਵਿੱਤਰ ਰੂਹ (ਜਿਬਰਾਈਲ) ਨਾਲ ਤੁਹਾਡੀ ਸਹਾਇਤਾ ਕੀਤੀ ਸੀ। ਤੁਸੀਂ ਲੋਕਾਂ ਨਾਲ ਗੱਲਾਂ ਕਰਦੇ ਸੀ ਮਾਂ ਦੀ ਗੋਦ ਵਿਚ ਵੀ ਅਤੇ ਬ਼ੂਢੇਪੇ ਵਿਚ ਵੀ। ਅਤੇ ਜਦੋਂ’ ਮੈ’ ਤੁਹਾਨੂੰ ਕਿਤਾਬ, ਹਿਕਮਤ, ਤੌਰੇਤ ਅਤੇ ਇੰਜੀਲ ਦੀ ਸਿੱਖਿਆ ਦਿੱਤੀ। ਅਤੇ ਜਦੋਂ ਤੁਸੀਂ ਮਿੱਟੀ ਵਰਗੇ ਪੰਛੀ ਜਿਹੇ ਤਸਵੀਰ ਮੇਰੇ ਹੁਕਮ ਨਾਲ ਬਣਾਉਂਦੇ ਸੀ ਫਿਰ ਉੱਸ ਵਿਚ ਫੂਕ ਮਾਰਦੇ ਸੀ ਤਾਂ ਉਹ ਪੰਛੀ ਦੀ ਤਸਵੀਰ ਮੇਰੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਸੀ। ਅਤੇ ਤੁਸੀਂ ਮੇਰੇ ਹੁਕਮ ਨਾਲ ਅੰਨ੍ਹਿਆਂ ਅਤੇ ਕੋਹੜੀਆਂ ਨੂੰ ਰਾਜ਼ੀ ਕਰ ਦਿੰਦੇ ਸੀ। ਅਤੇ ਜਦੋ ਤੁਸੀਂ ਮੇਰੇ ਹੁਕਮ ਨਾਲ ਮੁਰਦਿਆਂ ਨੂੰ ਕਬਰਾਂ ਵਿਚੋਂ ਕੱਢ ਕੇ ਉਠਾ ਦਿੰਦੇ ਸੀ। ਅਤੇ ਜਦੋਂ ਮੈਂ ਇਸਰਾਈਲ ਦੀ ਔਲਾਦ ਨੂੰ ਤੁਹਾਡੇ ਉੱਪਰ ਹੱਥ ਚੁੱਕਣੋ ਰੋਕਿਆ ਜਦੋਂ’ ਕਿ ਤੁਸੀ’ ਉਨ੍ਹਾਂ ਕੋਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਉਨ੍ਹਾਂ ਵਿਚੋਂ ਇਨਕਾਰੀਆਂ ਨੇ ਕਿਹਾ ਕਿ ਇਹ ਤਾਂ ਖੁਲੱਮ-ਖੁੱਲ੍ਹਾ ਜਾਦੂ ਹੈ। |
ਅਤੇ ਜਦੋਂ’ ਮੈਂ ਹਵਾਰੀਆਂ (ਈਸਾਂ ਦੇ ਫੋਸਤ) ਦੇ ਦਿਲਾਂ ਵਿਚ ਇਹ ਗੱਲ ਪਾ ਦਿੱਤੀ ਕਿ ਮੇਰੇ ਉੱਪਰ ਈਮਾਨ ਲਿਆਉ ਅਤੇ ਮੇਰੇ ਪੈਗੰਬਰ ਉੱਪਰ ਵੀ ਈਮਾਨ ਲਿਆਉ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਈਮਾਨ ਲਿਆਏ ਪਰ ਤੂੰ ਗਵਾਹ ਬਣ ਅਸੀਂ ਅਗਿਆਕਾਰੀ ਹਾਂ। |
ਜਦੋਂ ਸਾਥੀਆਂ ਨੇ ਕਿਹਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੈ, ਕਿ ਸਾਡੇ ਲਈ ਅਸਮਾਨ ਵਿਚੋਂ ਇੱਕ ਥਾਲੀ (ਜਿਸ ਵਿਚ ਸਵਾਦੀ ਭੋਜਨ ਹੋਣ) ਉਤਾਰੇ। ਤਾਂ ਈਸਾ ਨੇ ਕਿਹਾ ਕਿ ਅੱਲਾਹ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ। |
ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਥਾਲੀ ਵਿਚੋਂ ਖਾਈਏ ਅਤੇ ਸਾਡੇ ਦਿਲਾਂ ਨੂੰ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਵੀ ਜਾਣ ਲਈਏ ਕਿ ਤੁਸੀਂ ਸਾਨੂੰ ਸੱਚ ਕਿਹਾ ਹੈ ਅਤੇ ਅਸੀਂ ਉਸ (ਉੱਤਰੀ ਥਾਲੀ) ਲਈ ਗਵਾਹੀ ਦੇਣ ਵਾਲੇ ਬਣ ਜਾਈਏ। |
ਮਰੀਅਮ ਦੇ ਪੁੱਤਰ ਈਸਾ ਨੇ ਅਰਦਾਸ ਕੀਤੀ ਕਿ ਹੇ ਅੱਲਾਹ ਸਾਡੇ ਰੱਬ! ਤੂੰ ਆਕਾਸ਼ ਵਿਚੋਂ ਸਾਡੇ ਲਈ ਇੱਕ ਥਾਲੀ ਉਤਾਰ, ਜਿਹੜੀ ਸਾਡੇ ਲਈ ਇੱਕ ਈਦ (ਸਿਮਰਤੀ) ਬਣ ਜਾਏ ਅਤੇ ਸਾਡੇ ਅਗਲਿਆਂ ਲਈ ਵੀ ਅਤੇ ਸਾਡੇ ਪਿਛਲਿਆਂ ਲਈ ਵੀ ਅਤੇ ਇਹ ਤੇਰੇ ਵਲੋਂ ਇਕ ਨਿਸ਼ਾਨੀ ਹੋਵੇ। ਅਤੇ ਸਾਨੂੰ ਰਿਜ਼ਕ ਪ੍ਰਦਾਨ ਕਰ। ਕਿਉਂਕਿ ਤੂੰ ਹੀ ਸਭ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੈ। |
ਅੱਲਾਹ ਨੇ ਆਖਿਆ ਕਿ ਮੈਂ ਇਹ ਭੋਜਨ ਨਾਲ ਪਰੋਸਿਆ ਥਾਲ ਤੁਹਾਡੇ ਲਈ ਜ਼ਰੂਰ ਉਤਾਰਾਂਗਾ ਪਰ ਇਸ ਤੋਂ ਬਾਅਦ ਜੇ ਕਿਸੇ ਬੰਦੇ ਨੇ ਤੁਹਾਡੇ ਵਿਚੋਂ ਇਨਕਾਰ ਕੀਤਾ ਤਾਂ ਮੈਂ ਉਸ ਨੂੰ ਅਜਿਹੀ ਸਜ਼ਾ ਦਿਆਂਗਾ ਕਿ ਸੰਸਾਰ ਵਿਚ ਅਜਿਹੀ ਸਜ਼ਾ ਕਿਸੇ ਨੂੰ ਨਾ ਦਿੱਤੀ ਹੋਵੇਗੀ। |
ਅਤੇ ਜਦੋਂ ਅੱਲਾਹ ਪੁੱਛੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਸੀਂ ਲੋਕਾਂ ਨੂੰ ਕਿਹਾ ਸੀ। ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਤੋਂ’ ਸ਼ਿਨਾਂ ਪੂਜਣ ਯੋਗ ਬਣਾ ਲਵੋ । ਉਹ ਉਤਰ ਦੇਣਗੇ ਕਿ ਤੂੰ ਪਵਿੱਤਰ ਹੈ ਇਹ ਮੇਰਾ ਕੰਮ ਨਹੀਂ ਸੀ ਕਿ ਮੈਂ ਅਜਿਹੀ ਗੱਲ ਕਹਾਂ ਜਿਸਦਾ ਮੈਨੂੰ ਕੋਈ ਅਧਿਕਾਰ ਨਹੀਂ। ਜੇਕਰ ਮੈ ਇਹ ਕਿਹਾ ਵੀ ਹੋਵੇਗਾ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ। ਤੂੰ ਜਾਣਦਾ ਹੈ ਜੋ ਮੇਰੇ ਦਿਲ ਵਿਚ ਹੈ ਅਤੇ ਮੈਂ ਨਹੀਂ ਜਾਣਦਾ ਜੋ ਤੇਰੇ ਦਿਲ ਵਿਚ ਹੈ। ਬੇਸ਼ੱਕ ਤੂੰ ਹੀ ਗੁਪਤ ਗੱਲਾਂ ਦਾ ਜਾਣੂ ਹੈ। |
ਮੈਂ ਉਨ੍ਹਾਂ ਨਾਲ ਉਹੀ ਗੱਲ ਕੀਤੀ ਜਿਸ ਦਾ ਤੂੰ ਮੈਨੂੰ ਹੁਕਮ ਦਿੱਤਾ ਸੀ। ਕਿ ਅੱਲਾਹ ਦੀ ਇਬਾਦਤ ਕਰੋ ਜੋ ਮੇਰਾ ਵੀ ਰੱਬ ਹੈ ਅਤੇ ਤੁਹਾਡਾ ਵੀ। ਅਤੇ ਮੈਂ ਉਨ੍ਹਾਂ ਲਈ ਗਵਾਹ ਸੀ ਜਦੋਂ ਤੱਕ ਮੈ’ ਉਨ੍ਹਾਂ ਵਿਚ ਰਿਹਾ। ਫਿਰ ਜਦੋਂ ਤੂੰ ਮੈਨੂੰ ਮੌਤ ਦੇ ਦਿੱਤੀ ਤਾਂ ਉਨ੍ਹਾਂ ਉੱਪਰ ਤੂੰ ਹੀ ਪਹਿਰੇਦਾਰ ਸੀ ਅਤੇ ਤੂੰ ਹਰ ਚੀਜ਼ ਦਾ ਗਵਾਹ ਹੈ। |
ਜੇਕਰ ਤੂੰ ਉਨ੍ਹਾਂ ਨੂੰ ਚੰਡ ਦੇਵੇ ਤਾਂ ਉਹ ਤੇਰੇ ਬੰਦੇ ਹਨ ਅਤੇ ਜੇਕਰ ਤੂੰ ਉਹ ਉਨ੍ਹਾਂ ਨੂੰ ਮੁਆਫ਼ ਕਰ ਦੇਵੇ ਤਾਂ ਤੂੰ ਹੀ ਜ਼ੋਰਾਵਰ ਅਤੇ ਬਿਬੇਕਸ਼ੀਲ ਹੈ। |
ਅੱਲਾਹ ਆਖੋਗਾ ਕਿ ਅੱਜ ਸੱਚਿਆਂ ਦਾ ਦਿਨ ਹੈ। ਉਨ੍ਹਾਂ ਦਾ ਸੱਚ ਉਨ੍ਹਾਂ ਦੇ ਕੰਮ ਆਵੇਗਾ। ਉਨ੍ਹਾਂ ਲਈ ਅਜਿਹੇ ਸ਼ਾਗ਼ ਹਨ ਜਿਨ੍ਹਾਂ ਦੇ ਥੱਲੋ ਨਹਿਰਾਂ ਵਗਦੀਆਂ ਹਨ ਅੱਲਾਹ ਤੋਂ ਖੂਸ਼ ਹੋਏ ਇਹੀ ਵੱਡੀ ਸਫ਼ਲਤਾ ਹੈ। |
لِلَّهِ مُلْكُ السَّمَاوَاتِ وَالْأَرْضِ وَمَا فِيهِنَّ ۚ وَهُوَ عَلَىٰ كُلِّ شَيْءٍ قَدِيرٌ(120) ਆਕਾਸ਼ਾਂ ਅਤੇ ਧਰਤੀ ਉੱਪਰ ਅਤੇ ਜੋ ਕੁਝ ਇਨ੍ਹਾਂ ਵਿਚਕਾਰ ਹੈ ਸਭ ਉੱਤੇ ਅੱਲਾਹ ਦੀ ਹੀ ਬਾਦਸ਼ਾਹੀ ਹੈ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਣ ਵਾਲਾ ਹੈ। |
More surahs in Punjabi:
Download surah Al-Maidah with the voice of the most famous Quran reciters :
surah Al-Maidah mp3 : choose the reciter to listen and download the chapter Al-Maidah Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب