Surah Yusuf with Punjabi
ਅਲਿਫ.ਲਾਮ.ਰਾ., ਇਹ ਸਪਸ਼ਟ ਕਿਤਾਬ ਦੀਆਂ ਆਇਤਾਂ ਹਨ। |
إِنَّا أَنزَلْنَاهُ قُرْآنًا عَرَبِيًّا لَّعَلَّكُمْ تَعْقِلُونَ(2) ਅਸੀਂ ਇਸ ਨੂੰ ਅਰਬੀ ਕੁਰਆਨ ਬਣਾ ਕੇ ਉਤਾਰਿਆ ਹੈ ਤਾਂ ਕਿ ਤੁਸੀ ਸਮਝੋਂ। |
ਅਸੀਂ ਤੁਹਾਨੂੰ ਉੱਤਮ ਹਾਲ ਸੁਣਾਉਂਦੇ ਹਾਂ, ਇਸ ਕੁਰਆਨ ਦੇ ਰਾਹੀਂ ਜਿਹੜਾ ਲੋਕਾਂ ਵਿਚੋਂ ਸੀ। |
ਜਦੋਂ ਯੂਸਫ ਨੇ ਅਪਣੇ ਪਿਤਾ (ਯਾਕੂਬ) ਨੂੰ ਕਿਹਾ, ਕਿ ਅੱਬਾ ਜਾਨ! ਮੈਂ ਸੁਪਨੇ ਵਿਚ ਗਿਆਰਾਂ ਤਾਰੇ ਅਤੇ ਸੂਰਜ ਚੰਦ ਦੇਖੇ ਹਨ, ਮੈਂ ਦੇਖਿਆ ਕਿ ਉਹ ਮੈਨੂੰ ਸਿਜਦਾ ਕਰ ਰਹੇ ਹਨ। |
ਉਸ ਦੇ ਪਿਤਾ ਨੇ ਕਿਹਾ ਕਿ ਹੇ ਮੇਰੇ ਪੁੱਤਰ! ਤੂੰ ਆਪਣਾ ਇਹ ਸੁਪਨਾ ਆਪਣੇ ਭਰਾਵਾਂ ਨੂੰ ਨਾ ਸੁਣਾਈ, ਕਿਤੇ ਉਹ ਤੇਰੇ ਖਿਲਾਫ ਸਾਜਿਸ਼ ਕਰਨ ਨਾ ਲੱਗ ਜਾਣ। ਬੇਸ਼ੱਕ ਸ਼ੈਤਾਨ ਮਨੁੱਖ ਦਾ ਪ੍ਰਤੱਖ ਵੈਰੀ ਹੈ। |
ਇਸ ਤਰ੍ਹਾਂ ਤੇਰਾ ਰੱਬ ਤੈਨੂੰ ਚੁਣ ਲਵੇਗਾ ਅਤੇ ਉਹ ਤੈਨੂੰ ਗੱਲਾਂ ਦੀ ਤੈਹ ਤੱਕ ਪੁਜਣਾ ਸਿਖਾਵੇਗਾ। ਉਹ ਤੇਰੇ ਅਤੇ ਯਕੂਬ ਦੀ ਔਲਾਦ ਉੱਪਰ ਅਪਣੇ ਉਪਕਾਰਾਂ ਨੂੰ ਪੂਰਨ ਕਰੇਗਾ। ਜਿਸ ਤਰਾਂ ਉਹ ਇਸ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਇਬਰਾਹੀਮ ਅਤੇ ਇਸਹਾਕ ਤੇ ਆਪਣੇ ਉਪਕਾਰ ਪੂਰੇ ਕਰ ਚੁਕਿਆ ਹੈ। ਬੇਸ਼ੱਕ ਤੇਰਾ ਰੱਬ ਗਿਆਨ ਅਤੇ ਬਿਬੇਕ ਵਾਲਾ ਹੈ। |
۞ لَّقَدْ كَانَ فِي يُوسُفَ وَإِخْوَتِهِ آيَاتٌ لِّلسَّائِلِينَ(7) ਅਸਲੀਅਤ ਇਹ ਹੈ ਕਿ ਯੂਸਫ ਅਤੇ ਉਸ ਦੇ ਭਰਾਵਾਂ ਵਿਚ ਪੁੱਛਣ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ। |
ਜਦੋਂ ਉਸ ਦੇ ਭਰਾਵਾਂ ਨੇ ਆਪਿਸ ਵਿਚ ਕਿਹਾ ਕਿ ਯੂਸਫ ਅਤੇ ਉਸ ਦਾ ਭਰਾ ਸਾਡੇ ਪਿਤਾ ਨੂੰ ਸਾਡੇ ਤੋਂ ਜ਼ਿਆਦਾ ਪਿਆਰੇ ਹਨ। ਹਾਲਾਂਕਿ ਅਸੀਂ’ ਇੱਕ ਪੂਰਾ ਜਥਾ ਹਾਂ। ਯਕੀਨਨ ਸਾਡਾ ਪਿਤਾ ਇੱਕ ਖੁੱਲ੍ਹੀ ਗਲਤ ਫ਼ਹਿਮੀ ਦਾ ਸ਼ਿਕਾਰ ਹੈ। |
ਯੂਸਫ ਦੀ ਹੱਤਿਆ ਕਰ ਦੇਵੋ ਜਾਂ ਇਸ ਨੂੰ ਕਿਸੇ ਥਾਂ ਤੇ ਸੁੱਟ ਦੇਵੇਂ। ਤਾਂ ਕਿ ਤੁਹਾਡੇ ਪਿਤਾ ਦਾ ਧਿਆਨ ਸਿਰਫ਼ ਤੁਹਾਡੀ ਤਰਫ਼ ਹੋ ਜਾਵੇ। ਉਸ ਤੋ ਬਆਦ ਤੁਸੀਂ ਸੰਪੂਰਨ ਸਦਾਚਾਰੀ ਬਣ ਜਾਣਾ। |
ਉਨ੍ਹਾਂ ਵਿੱਚੋਂ ਇੱਕ ਕਹਿਣ ਵਾਲੇ ਨੇ ਕਿਹਾ ਕਿ ਯੂਸਫ ਦੀ ਹਤਿਆ ਨਾ ਕਰੋ ਜੇਕਰ ਤੁਸੀ ਕੁਝ ਕਰਨ ਹੀ ਵਾਲੇ ਹੋ ਤਾਂ ਇਸ ਨੂੰ ਕਿਸੇ ਅੰਨ੍ਹੇ ਖੂਹ ਚ ਸੁੱਟ ਦੇਵੋ। ਕੋਈ ਯਾਤਰੀ ਕਾਫ਼ਲਾ ਇਸਨੂੰ ਕੱਢ ਕੇ ਲੈ ਜਾਵੇਗਾ। |
قَالُوا يَا أَبَانَا مَا لَكَ لَا تَأْمَنَّا عَلَىٰ يُوسُفَ وَإِنَّا لَهُ لَنَاصِحُونَ(11) ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਸਾਡੇ ਪਿਤਾ! ਕੀ ਗੱਲ ਹੈ ਕਿ ਤੁਸੀਂ ਯੂਸਫ ਦੇ ਮਾਮਲੇ ਵਿਚ ਸਾਡੇ ਉੱਪਰ ਭਰੋਸਾ ਨਹੀਂ ਕਰਦੇ। ਹਾਲਾਂਕਿ ਅਸੀਂ ਤਾ ਉਸ ਦਾ ਭਲਾ ਚਾਹੂਣ ਵਾਲੇ ਹਾਂ। |
أَرْسِلْهُ مَعَنَا غَدًا يَرْتَعْ وَيَلْعَبْ وَإِنَّا لَهُ لَحَافِظُونَ(12) ਕੱਲ੍ਹ ਉੱਸ ਨੂੰ ਸਾਡੇ ਨਾਲ ਭੇਜ ਦੇਵੋ, ਖਾਵੇ ਅਤੇ ਖੇਡੇ ਅਸੀਂ ਉਸ ਦੀ ਰੱਖਿਆ ਕਰਾਂਗੇ। |
ਪਿਤਾ ਨੇ ਕਿਹਾ ਕਿ ਮੈ ਦੂਖੀ ਹੋਵਾਗਾਂ ਜੇਕਰ ਤੁਸੀਂ ਇਸ ਨੂੰ ਲੈ ਗਏ। ਮੈਨੂੰ ਡਰ ਹੈ ਕਿ ਜਦੋਂ’ ਤੁਸੀ ਬੇਧਿਆਨੀ ਕੀਤੀ ਤਾਂ ਇਸ ਨੂੰ ਕੋਈ ਬਘਿਆੜ ਨਾ ਖਾ ਜਾਏ। |
قَالُوا لَئِنْ أَكَلَهُ الذِّئْبُ وَنَحْنُ عُصْبَةٌ إِنَّا إِذًا لَّخَاسِرُونَ(14) ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਵੱਡਾ ਟੋਲਾ ਹਾਂ, ਜੇਕਰ ਇਸ ਨੂੰ ਬਘਿਆੜ ਖਾ ਗਿਆ ਤਾਂ ਅਸੀਂ ਵੱਡੇ ਘਾਟੇ ਵਾਲੇ ਸਿੱਧ ਹੋਵਾਂਗੇ। |
ਫਿਰ ਜਦੋਂ ਉਹ ਉਸ ਨੂੰ ਨਾਲ ਲੈ ਗਏ ਅਤੇ ਇਹ ਤੈਅ ਕਰ ਲਿਆ ਕਿ ਉਸ ਨੂੰ ਇੱਕ ਅੰਨ੍ਹੇ ਖੂਹ ਵਿਚ ਧੱਕਾ ਦੇਣਾ ਹੈ। ਤਾਂ ਅਸੀਂ ਯੂਸਫ ਨੂੰ ਸੰਦੇਸ਼ ਭੇਜਿਆ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦਾ ਇਹ ਕੰਮ ਜਣਾਏਗਾ ਅਤੇ ਉਹ ਤੈਨੂੰ ਨਾ ਸਮਝਣਗੇ। |
ਅਤੇ ਉਂਹ ਸ਼ਾਮ ਨੂੰ ਅਪਣੇ ਪਿਤਾ ਪਾਸ ਰੋਂਦੇ ਹੋਏ ਆਏ |
ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਪਿਤਾ! ਅਸੀਂ ਦੌੜਣ ਦਾ ਮੁਕਾਬਲਾ ਕਰਨ ਲੱਗੇ ਅਤੇ ਯੂਸਫ ਨੂੰ ਆਪਣੇ ਸਮਾਨ ਕੋਲ ਛੱਡ ਦਿੱਤਾ ਫਿਰ ਉਸ ਨੂੰ ਬਘਿਆੜ ਖਾ ਗਿਆ। (ਪਰ) ਤੁਸੀ ਸਾਡੀ ਗੱਲ ਦਾ ਭਰੋਸਾ ਨਹੀਂ ਕਰੋਗੇ ਭਾਵੇਂ ਅਸੀਂ ਸੱਚੇ ਹੋਈਏ। |
ਅਤੇ ਉਹ ਯੂਸਫ ਦੀ ਕਮੀਜ਼ ਉੱਪਰ ਨਕਲੀ ਲਹੂ ਲਾ ਕੇ ਲੈ ਆਏ। ਪਿਤਾ ਨੇ ਕਿਹਾ ਨਹੀਂ, ਸਗੋਂ ਤੁਹਾਡੇ ਮਨ ਨੇ ਤੁਹਾਡੇ ਲਈ ਇੱਕ ਗੱਲ ਬਣਾ ਦਿੱਤੀ ਹੈ। ਹੁਣ ਧੀਰਜ ਹੀ ਯੋਗ ਹੈ ਅਤੇ ਜਿਹੜੀ ਗੱਲ ਤੁਸੀਂ ਆਖਦੇ ਹੋ, ਉਸ ਲਈ ਮੈ ਅੱਲਾਹ ਤੋਂ ਹੀ ਮਦਦ ਮੰਗਦਾ ਹਾਂ। |
ਅਤੇ ਜਦੋਂ ਇਕ ਕਾਫ਼ਲਾ ਆਇਆ ਤਾਂ ਉਨ੍ਹਾਂ ਨੇ ਆਪਣਾ ਪਾਣੀ ਭਰਨ ਵਾਲਾ ਭੇਜਿਆ। ਉਸ ਨੇ ਅਪਣਾ ਡੋਲ ਲਟਕਾ ਦਿੱਤਾ। ਉਸ ਨੇ ਕਿਹਾ ਚੰਗੀ ਖ਼ਬਰ ਹੋਵੇ, ਇਹ ਤਾਂ ਇੱਕ ਲੜਕਾ ਹੈ ਅਤੇ ਇਸ ਨੂੰ ਵਾਪਾਰਕ ਮਾਲ ਸਮਝ ਕੇ ਕਬਜ਼ੇ ਵਿਚ ਕਰ ਲਿਆ। ਅੱਲਾਹ ਚੰਗੀ ਤਰਾਂ ਜਾਣਦਾ ਸੀ ਜੋ ਉਹ ਕਰ ਰਹੇ ਸਨ। |
وَشَرَوْهُ بِثَمَنٍ بَخْسٍ دَرَاهِمَ مَعْدُودَةٍ وَكَانُوا فِيهِ مِنَ الزَّاهِدِينَ(20) ਉਨ੍ਹਾਂ ਨੇ ਉਸ ਨੂੰ ਥੋੜ੍ਹੀ ਜਿਹੀ ਕੀਮਤ ਤੇ ਕੁਝ ਦਿਰਹਮਾਂ ਦੇ ਬਦਲੇ ਵੇਚ ਦਿੱਤਾ। ਅਤੇ ਉਹ ਉਂਸ ਵਿਚ ਰੁਚੀ ਨਹੀਂ ਰਖਦੇ ਸਨ। |
ਅਤੇ ਮਿਸਰ ਵੇ ਲੋਕਾਂ ਵਿੱਚੋਂ ਜਿਸ ਬੰਦੇ ਨੇ ਇਸ ਨੂੰ ਖ਼ਰੀਦਿਆ ਉਸ ਨੇ ਅਪਣੀ ਪਤਨੀ ਨੂੰ ਕਿਹਾ ਕਿ ਇਸ ਨੂੰ ਯੋਗ ਢੰਗ ਨਾਲ ਰੱਖੋ, ਉਮੀਦ ਹੈ, ਕਿ ਇਹ ਸਾਡੇ ਲਈ ਲਾਭਦਾਇਕ ਹੋਵੇ। ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਇਸ ਤਰਾਂ ਅਸੀਂ ਯੂਸਫ ਨੂੰ ਉਸ ਦੇਸ਼ ਵਿਚ ਥਾਂ ਦਿੱਤੀ। ਤਾਂ ਕਿ ਅਸੀਂ’ ਉਸ ਨੂੰ ਗੱਲਾਂ ਦੇ ਨਤੀਜੇ ਤੋਂ ਜਾਣੂ ਕਰਵਾਈਏ ਅਤੇ ਅੱਲਾਹ ਨੂੰ ਹਰ ਕੰਮ ਵਿਚ ਤਾਕਤ ਪ੍ਰਾਪਤ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ। |
وَلَمَّا بَلَغَ أَشُدَّهُ آتَيْنَاهُ حُكْمًا وَعِلْمًا ۚ وَكَذَٰلِكَ نَجْزِي الْمُحْسِنِينَ(22) ਅਤੇ ਜਦੋਂ ਉਹ ਆਪਣੀ ਜਵਾਨੀ ਵਿਚ ਪੁੱਜਾ ਤਾਂ ਅਸੀਂ’ ਉੱਸ ਨੂੰ ਤਤ ਦਰਸ਼ਨ ਦਾ ਗਿਆਨ ਪ੍ਰਵਾਨ ਕੀਤਾ। ਨੇਕੀ ਕਰਨ ਵਾਲਿਆਂ ਨੂੰ ਅਸੀਂ ਅਜਿਹਾ ਹੀ ਫ਼ਲ ਬਖਸ਼ਦੇ ਹਾਂ। |
ਅਤੇ ਯੂਸਫ ਜਿਸ ਔਰਤ ਦੇ ਘਰ ਵਿਚ ਸੀ। ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਉਸ ਇਸਤਰੀ ਨੇ ਦਰਵਾਜ਼ੇ ਬੰਦ ਕਰ ਲਏ ਅਤੇ (ਮੰਦ ਭਾਵਨਾ ਨਾਲ) ਕਹਿਣ ਲੱਗੀ ਕਿ ਆ ਜਾ। ਯੂਸਫ ਨੇ ਕਿਹਾ, ਕਿ ਮੈ ਅੱਲਾਹ ਦੀ ਸ਼ਰਣ ਚਾਹੁੰਦਾ ਹਾਂ, ਉਹ ਮੇਰਾ ਮਾਲਕ ਹੈ, ਉਸ ਨੇ ਮੈਨੂੰ ਚੰਗੀ ਤਰ੍ਹਾਂ ਰੱਖਿਆ ਹੈ। ਬੇਸ਼ੱਕ ਜ਼ਾਲਿਮ ਲੋਕ ਕਦੇ ਵੀ ਸਫ਼ਲ ਨਹੀਂ ਹੁੰਦੇ। |
ਅਤੇ ਉਸ ਇਸਤਰੀ ਨੇ ਇਸ ਦਾ ਸੰਕਲਪ ਕਰ ਲਿਆ। ਉਹ ਵੀ ਝੂਕ ਜਾਂਦਾ ਜੇਕਰ ਉਹ ਆਪਣੇ ਰੱਬ ਦੇ ਸੰਕੇਤ ਨੂੰ ਨਾ ਦੇਖ ਲੈਂਦਾ। ਅਜਿਹਾ ਹੋਇਆ ਤਾਂ ਕਿ ਅਸੀਂ’ ਉਸ ਤੋਂ ਬੁਰਾਈ ਅਤੇ ਅਸ਼ਲੀਲਤਾ ਨੂੰ ਦੂਰ ਕਰ ਦੇਈਏ। ਬੇਸ਼ੱਕ ਉਹ ਸਾਡੇ ਚੁਣੇ ਹੋਏ ਬੰਦਿਆਂ ਵਿੱਚੋਂ ਸੀ। |
ਅਤੇ ਦੋਵੇਂ ਦਰਵਾਜ਼ੇ ਵੱਲ ਭੱਜੇ। ਔਰਤ ਨੇ ਯੂਸਫ ਦਾ ਕੁੜਤਾ ਪਿੱਛੋਂ ਪਾੜ੍ਹ ਦਿੱਤਾ। ਦੋਵਾਂ ਨੇ ਉਸ ਦੇ ਪਤੀ ਨੂੰ ਦਰਵਾਜ਼ੇ ਉੱਪਰ ਦੇਖਿਆ। ਔਰਤ ਬੋਲੀ ਕਿ ਜਿਹੜਾ ਤੇਰੀ ਘਰ ਵਾਲੀ ਦੇ ਨਾਲ ਮਾੜਾ ਕਰਨ ਦਾ ਇਰਾਦਾ ਕਰੇ। ਉਸ ਦੀ ਸਜ਼ਾ ਇਸ ਤੋਂ ਬਿਨ੍ਹਾਂ ਕੀ ਹੈ, ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਉਸ ਨੂੰ ਕਠੌਰ |
(ਸਜ਼ਾ ਦਿੱਤੀ ਜਾਵੇ। ` 26) ਯੂਸਫ ਬੋਲਿਆ, ਕਿ ਇਸ ਨੇ ਮੈਨੂੰ ਭਰਮਾਉਣ ਦਾ ਯਤਨ ਕੀਤਾ। ਔਰਤ ਦੇ ਪਰਿਵਾਰ ਵਾਲਿਆਂ ਵਿਚੋਂ ਇੱਕ ਬੰਦੇ ਨੇ ਗਵਾਹੀ ਦਿੱਤੀ ਕਿ ਜੇਕਰ ਉਸ ਦਾ ਕੁੜਤਾ ਅੱਗੋਂ ਫਟਿਆ ਹੈ ਤਾਂ ਔਰਤ ਸੱਚੀ ਹੈ ਅਤੇ ਉਹ ਝੂਠਾ। |
وَإِن كَانَ قَمِيصُهُ قُدَّ مِن دُبُرٍ فَكَذَبَتْ وَهُوَ مِنَ الصَّادِقِينَ(27) ਪਰ ਜੇਕਰ ਉਸ ਦਾ ਕੁੜਤਾ ਪਿੱਛੋਂ ਫਟਿਆ ਹੈ ਤਾਂ ਔਰਤ ਝੂਠੀ ਹੈ ਅਤੇ ਉਹ ਸੱਚਾ |
فَلَمَّا رَأَىٰ قَمِيصَهُ قُدَّ مِن دُبُرٍ قَالَ إِنَّهُ مِن كَيْدِكُنَّ ۖ إِنَّ كَيْدَكُنَّ عَظِيمٌ(28) ਫਿਰ ਜਦੋਂ ਅਜ਼ੀਜ਼ (ਔਰਤ ਦਾ ਘਰ ਵਾਲਾ) ਬੰਦੇ ਨੇ ਦੇਖਿਆ ਕਿ ਉਸ ਦਾ ਕਮੀਜ਼ ਪਿੱਛੇ ਤੋਂ ਫਟਿਆ ਹੈ, ਤਾਂ ਉਸ ਨੇ ਕਿਹਾ ਕਿ ਬੇਸ਼ੱਕ ਇਹ ਤੁਹਾਡੀ ਔਰਤਾਂ ਦੀ ਚਾਲ ਹੈ ਅਤੇ ਤੁਹਾਡੀਆਂ ਚਾਲਾਂ ਬਹੁਤ ਵੱਡੀਆਂ ਹੁੰਦੀਆਂ ਹਨ। |
يُوسُفُ أَعْرِضْ عَنْ هَٰذَا ۚ وَاسْتَغْفِرِي لِذَنبِكِ ۖ إِنَّكِ كُنتِ مِنَ الْخَاطِئِينَ(29) ਯੂਸਫ, ਇਸ ਨੂੰ ਮੁਆਫ਼ ਕਰੋ ਅਤੇ ਹੇ ਔਰਤ! ਤੂੰ ਆਪਣੇ ਅਪਰਾਧ ਦੀ ਮੁਆਫ਼ੀ ਮੰਗ। ਕੋਈ ਸ਼ੱਕ ਨਹੀਂ’ ਤੂੰ ਹੀ ਅਪਰਾਧੀ ਸੀ। |
ਅਤੇ ਨਗਰ ਦੀਆਂ ਔਰਤਾਂ ਕਹਿਣ ਲੱਗੀਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਨੌਜਵਾਨ ਗੁਲਾਮ ਦੇ ਪਿੱਛੇ ਪਈ ਹੋਈ ਹੈ। ਅਤੇ ਉਹ ਉਸ ਦੇ ਪ੍ਰੇਮ ਵਿਚ ਫਸੀ ਹੈ। ਅਸੀਂ ਦੇਖਦੇ ਹਾਂ ਕਿ ਉਹ ਸਪੱਸ਼ਟ ਗਲਤੀ ਕਰਦੀ ਹੈ। |
ਫਿਰ ਜਦੋਂ ਉਸ ਨੇ ਉਨ੍ਹਾਂ ਦੀ ਬਾਣੀ ਸੁਣੀ ਤਾਂ ਉਸ ਨੇ ਉਨ੍ਹਾਂ ਨੂੰ ਬੁਲਾਵਾ ਭੇਜਿਆ ਅਤੇ ਉਹਨਾਂ ਲਈ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਹਰੇਕ ਨੂੰ ਇੱਕ-ਇੱਕ ਛੁਰੀ ਦਿੱਤੀ ਅਤੇ ਯੂਸਫ ਨੂੰ ਕਿਹਾ ਕਿ ਤੁਸੀਂ ਇਸ ਦੇ ਸਾਹਮਣੇ ਆਉ। ਫਿਰ ਜਦੋਂ ਔਰਤਾਂ ਨੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਈਆਂ। ਅਤੇ ਉਨ੍ਹਾਂ ਨੇ ਆਪਣੇ ਹੱਥ ਵੱਢ ਲਏ ਅਤੇ ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ, ਇਹ ਮਨੁੱਖ ਨਹੀਂ ਇਹ ਤਾਂ ਕੋਈ ਬਜ਼ੁਰਗ ਫ਼ਰਿਸ਼ਤਾ ਹੈ। |
ਉਸ ਨੇ ਕਿਹਾ, ਇਹ ਉਹ ਹੀ ਹੈ ਜਿਸ ਦੇ ਸਬੰਧ ਵਿਚ ਤੁਸੀਂ ਮੇਰੀ ਨਿੰਦਿਆ ਕਰਦੀਆਂ ਸੀ ਅਤੇ ਮੈਂ ਇਸ ਨੂੰ ਫਸਾਉਣ ਦਾ ਯਤਨ ਕੀਤਾ ਪਰ ਉਹ ਬਚ ਗਿਆ ਅਤੇ ਜੇਕਰ ਇਸ ਨੇ ਉਹ ਨਹੀ ਕੀਤਾ ਜੋ ਮੈਂ ਇਸ ਨੂੰ ਕਹਿ ਰਹੀ ਹਾਂ ਤਾਂ ਉਹ ਜੇਲ੍ਹ ਵਿਚ ਜਾਵੇਗਾ ਅਤੇ ਜ਼ਰੂਰ ਬੇਇੱਜ਼ਤ ਹੋਵੇਗਾ |
ਯੂਸਫ ਨੇ ਕਿਹਾ, ਹੈ ਮੇਰੇ ਪਾਲਣਹਾਰ! ਜੇਲ੍ਹ ਮੈਨੂੰ ਇਸ ਚੀਜ਼ ਨਾਲੋਂ ਜ਼ਿਆਦਾ ਪਿਆਰੀ ਹੈ। ਜਿਸ ਵੱਲ ਇਹ ਮੈਨੂੰ ਸ਼ੂਲਾ ਰਹੀਆਂ ਹਨ ਅਤੇ ਜੇਕਰ ਤੂੰ ਇਨ੍ਹਾਂ ਦੀ ਸਾਜਿਸ਼ ਤੋਂ ਮੈਨੂੰ ਨਾ ਬਚਾਇਆ ਤਾਂ ਮੈਂ ਉਨ੍ਹਾਂ ਵੱਲ ਝੁੱਕ ਜਾਵਾਂਗਾ ਅਤੇ ਅਗਿਆਨੀਆਂ ਵਿਚ ਸ਼ਾਮਿਲ ਹੋ ਜਾਵਾਂਗਾ। |
فَاسْتَجَابَ لَهُ رَبُّهُ فَصَرَفَ عَنْهُ كَيْدَهُنَّ ۚ إِنَّهُ هُوَ السَّمِيعُ الْعَلِيمُ(34) ਇਸ ਲਈ ਉਸ ਦੇ ਰੱਬ ਨੇ ਉਸ ਦੀ ਅਰਦਾਸ ਸਵੀਕਾਰ ਕਰ ਲਈ ਅਤੇ ਉਨ੍ਹਾਂ ਦੀ ਸਾਜਿਸ਼ ਤੋਂ ਉਸ ਨੂੰ ਬਚਾ ਲਿਆ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ثُمَّ بَدَا لَهُم مِّن بَعْدِ مَا رَأَوُا الْآيَاتِ لَيَسْجُنُنَّهُ حَتَّىٰ حِينٍ(35) ਫਿਰ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਸਮਝ ਆਇਆ ਕਿ ਇੱਕ ਖਾਸ ਸਮੇਂ ਲਈ ਉਸ ਨੂੰ ਕੈਦ ਕਰ ਵੇਣ। |
ਅਤੇ ਜੇਲ੍ਹ ਵਿਚ ਉਸ ਦੇ ਨਾਲ ਦੋ ਹੋਰ ਨੌਜਵਾਨ ਦਾਖਿਲ ਹੋਏ। ਉਸ ਵਿਚੋਂ ਇੱਕ ਨੇ ਇੱਕ ਦਿਨ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈ’ ਸ਼ਰਾਬ ਕੱਢ ਰਿਹਾ ਹਾਂ ਅਤੇ ਦੂਜੇ ਨੇ ਕਿਹਾ ਕਿ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈਂ ਆਪਣੇ ਸਿਰ ਉੱਪਰ ਰੋਟੀ ਚੁੱਕੀ ਹੋਈ ਹੈ। ਜਿਸ ਨੂੰ ਚਿੜੀਆਂ ਖਾ ਰਹੀਆਂ ਹਨ ਸਾਨੂੰ ਇਸਦਾ ਅਰਥ ਦੱਸੋਂ। ਅਸੀਂ ਸਮਝਦੇ ਹਾਂ ਕਿ ਤੁਸੀਂ ਚੰਗੇ ਲੋਕਾਂ ਵਿਚੋਂ ਹੋ। |
ਯੂਸਫ ਨੇ ਕਿਹਾ ਜਿਹੜਾ ਭੋਜਨ ਤੁਹਾਨੂੰ ਮਿਲਦਾ ਹੈ, ਉਸ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਨ੍ਹਾਂ ਸੁਪਨਿਆਂ ਦਾ ਮਤਲਬ ਦੱਸ ਦਿਆਂਗਾ। ਇਹ ਉਸ ਗਿਆਨ ਦੇ ਨਾਲ ਜਿਹੜਾ ਮੈਰੇ ਰੱਬ ਨੇ ਮੈਨੂੰ ਸਿਖਾਇਆ ਹੈ। ਮੈਂ ਉਨ੍ਹਾਂ ਲੋਕਾਂ ਦੇ ਧਰਮ ਨੂੰ ਛੱਡ ਦਿੱਤਾ ਜਿਹੜੇ ਅੱਲਾਹ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਨਾ ਹੀ ਪ੍ਰਲੋਕ ਵਿਚ ਵਿਸ਼ਵਾਸ਼ ਰੱਖਦੇ ਹਨ। |
ਅਤੇ ਮੈਂ ਆਪਣੇ ਵਡੇਰੇ ਇਬਰਾਹੀਮ, ਇਸਹਾਕ ਅਤੇ ਯਾਕੂਬ ਦੇ ਧਰਮ ਦਾ ਪਾਲਣ ਕੀਤਾ। ਸਾਨੂੰ ਇਹ ਅਧਿਕਾਰ ਨਹੀਂ ਕਿ ਅਸੀਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਠਹਿਰਾਈਏ। ਇਹ ਅੱਲਾਹ ਦੀ ਕਿਰਪਾ ਹੈ ਸਾਡੇ ਉੱਪਰ ਅਤੇ ਸਾਰੇ ਲੋਕਾਂ ਉੱਪਰ ਪਰੰਤੂ ਜ਼ਿਆਦਾਤਰ ਲੋਕ ਸ਼ੁਕਰ ਗੁਜ਼ਾਰ ਨਹੀਂ ਹੁੰਦੇ। |
يَا صَاحِبَيِ السِّجْنِ أَأَرْبَابٌ مُّتَفَرِّقُونَ خَيْرٌ أَمِ اللَّهُ الْوَاحِدُ الْقَهَّارُ(39) ਹੇ ਮੇਰੇ ਜੇਲ੍ਹ ਦੇ ਸਾਥੀਓ ! ਕੀ ਅਲੱਗ -ਅਲੱਗ ਅਨੇਕਾਂ (ਦੇਵੀ-ਦੇਵਤੇ) ਪੂਜਦਯੋਗ ਉਤਮ ਹਨ ਜਾਂ ਇਕੱਲਾ ਅੱਲਾਹ ਸ਼ਕਤੀਸ਼ਾਲੀ ਹੈ। |
ਤੁਸੀਂ ਉਸ ਤੋਂ ਬਿਨ੍ਹਾਂ ਨਹੀਂ ਪੂਜਦੇ ਹੋ ਪਰੰਤੂ ਕੁਝ ਨਾਵਾਂ ਨੂੰ ਜਿਹੜੇ ਤੁਸੀਂ ਅਤੇ ਤੁਹਾਡੇ ਵਡੇਰਿਆ ਨੇ ਰੱਖ ਲਏ ਹਨ। ਅੱਲਾਹ ਨੇ ਇਸ ਲਈ ਕੌਈ ਦਲੀਲ ਨਹੀਂ ਉਤਾਰੀ। ਸੱਤਾ ਸਿਰਫ਼ ਅੱਲਾਹ ਲਈ ਹੈ ਉਸ ਨੇ ਹੁਕਮ ਦਿੱਤਾ ਹੈ ਕਿ ਉਸ ਤੋਂ ਬਿਨ੍ਹਾਂ ਕਿਸੇ ਦੀ ਪੂਜਾ ਨਾ ਕਰੋਂ, ਇਹੀ ਸੱਚਾ ਧਰਮ ਹੈ ਪਰ ਬਹੁਤ ਲੋਕ ਨਹੀਂ ਜਾਣਦੇ। |
ਹੈ ਮੇਰੇ ਜੇਲ੍ਹ ਦੇ ਸਾਥੀਓ! ਤੁਹਾਡੇ ਵਿਚੋਂ ਇੱਕ ਆਪਣੇ ਮਾਲਕ ਨੂੰ ਸ਼ਰਾਬ ਪਿਆਏਗਾ ਅਤੇ ਦੂਜੇ ਨੂੰ ਸੂਲੀ ਉੱਪਰ ਚੜਾਇਆ ਜਾਵੇਗਾ। ਫਿਰ ਪੰਛੀ ਉਸ ਦੇ ਸਿਰ ਵਿਚੋਂ ਖਾਣਗੇ। ਉਸ ਫੈਸਲੇ ਦਾ ਨਿਰਣਾ ਹੋ ਚੁੱਕਿਆ ਹੈ ਜਿਸ ਦੇ ਸਬੰਧ ਵਿਚ ਤੁਸੀਂ ਪੁੱਛ ਰਹੇ ਸੀ। |
ਅਤੇ ਯੂਸਫ ਨੇ ਉਸ ਬੰਦੇ ਨੂੰ ਕਿਹਾ ਕਿ ਜਿਸ ਦੇ ਸਬੰਧ ਵਿਚ ਉਸ ਨੇ ਅਨੁਮਾਨ ਲਗਾਇਆ ਸੀ ਕਿ ਉਹ ਛੁੱਟ ਜਾਏਗਾ ਤਾਂ ਆਪਣੇ ਮਾਲਕ ਦੇ ਕੋਲ ਮੇਰਾ ਉਲੇਖ ਕਰਨਾ। ਫਿਰ ਸ਼ੈਤਾਨ ਨੇ ਉਸ ਨੂੰ ਆਪਣੇ ਮਾਲਕ ਕੋਲ ਉਲੇਖ ਕਰਨਾ ਭੂਲਾ ਦਿੱਤਾ। ਇਸ ਲਈ ਉਹ ਜੇਲ੍ਹ ਵਿਚ ਅਨੇਕਾਂ ਸਾਲਾਂ ਤੱਕ ਪਿਆ ਰਿਹਾ। |
ਅਤੇ ਰਾਜੇ ਨੇ ਕਿਹਾ ਕਿ ਮੈਂ ਸੂਪਨਾ ਦੇਖਦਾ ਹਾਂ ਕਿ ਸੱਤ ਮੋਟੀਆਂ ਗਾਵਾਂ ਹਨ ਜਿਨ੍ਹਾਂ ਨੂੰ ਸੱਤ ਕਮਜ਼ੋਰ ਗਾਵਾਂ ਖਾ ਰਹੀਆਂ ਹਨ ਅਤੇ ਸੱਤ ਹਰੀਆਂ ਬੱਲੀਆਂ ਹਨ ਅਤੇ ਬਾਕੀ ਸੱਤ ਸੁੱਕੀਆਂ ਬੱਲੀਆਂ। ਹੇ ਦਰਬਾਰੀਓ! ਮੇਰੇ ਇਸ ਸੁਪਨੇ ਦਾ ਅਰਥ ਮੈਨੂੰ ਦੱਸੋ, ਜੇ ਤੁਸੀਂ ਸੁਪਨਿਆਂ ਦੇ ਅਰਥ ਕਰਨਾ ਜਾਣਦੇ ਹੋ। |
قَالُوا أَضْغَاثُ أَحْلَامٍ ۖ وَمَا نَحْنُ بِتَأْوِيلِ الْأَحْلَامِ بِعَالِمِينَ(44) ਉਹ ਕਹਿਣ ਲੱਗੇ ਇਹ ਕਾਲਪਨਿਕ ਸੁਪਨੇ ਹਨ ਅਤੇ ਸਾਨੂੰ ਅਜਿਹੇ ਸੁਪਨਿਆਂ ਦਾ ਮਤਲਬ ਨਹੀਂ ਪਤਾ। |
ਉਨ੍ਹਾਂ ਦੋਵਾਂ ਕੈਦੀਆਂ ਵਿਚੋਂ ਜਿਹੜਾ ਬੱਚ ਗਿਆ ਸੀ ਉਸ ਨੂੰ ਇੱਕ ਲੰਬੇ ਸਮੇਂ ਬਾਅਦ ਯਾਦ ਆਇਆ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਦਾ ਅਰਥ ਦੱਸਾਂਗਾ ਬਸ ਤੁਸੀਂ ਮੈਨੂੰ ਯੂਸਫ ਦੇ ਕੌਲ ਜਾਣ ਦਿਉ। |
ਯੂਸਫ, ਹੇ ਸੱਚੇ ! ਮੈਨੂੰ ਇਸ ਸੁਪਨੇ ਦਾ ਮਤਲਬ ਦੱਸੋ ਕਿ ਸੱਤ ਮੋਟੀਆਂ ਗਾਵਾਂ ਹਨ। ਜਿਨ੍ਹਾਂ ਨੂੰ ਸੱਤ ਕਮਜ਼ੋਰ ਗਾਵਾਂ ਖਾ ਰਹੀਆਂ ਹਨ ਅਤੇ ਸੱਤ ਹਰੀਆਂ ਜਾਵਾਂ ਅਤੇ ਉਹ ਸਮਝ ਲੈਣ। |
ਯੂਸਫ ਨੇ ਕਿਹਾ, ਕਿ ਤੁਸੀਂ ਸੱਤ ਸਾਲਾਂ ਤੱਕ ਲਗਾਤਾਰ ਖੇਤੀ ਕਰੋਗੇ ਤਾਂ ਜਿਹੜੀ ਫਸਲ ਤੁਸੀਂ ਕੱਟੋ ਉਸ ਨੂੰ ਉਸਦੀਆਂ ਬੱਲੀਆਂ ਵਿਚ ਛੱਡ ਦੇਵੋਂ ਪਰੰਤੂ ਥੋੜ੍ਹਾ ਜਿਹਾ ਤੁਸੀਂ ਖਾਓ। |
ਇਸ ਤੋਂ ਬਾਅਦ ਸੱਤ ਸਖ਼ਤ ਸਾਲ ਆਉਣਗੇ ਉਸ ਸਮੈ ਵਿਚ ਉਹ ਅਨਾਜ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਸ ਸਮੇਂ ਲਈ ਇਕੱਠਾ ਕਰੋਗੇ। ਇਸ ਵਿਚੋਂ’ ਬਸ ਥੋੜ੍ਹਾ ਜਿਹਾ ਹੀ ਜਿਹੜਾ ਤੁਸੀਂ ਬਚਾ ਲਵੌਗੇ। |
ثُمَّ يَأْتِي مِن بَعْدِ ذَٰلِكَ عَامٌ فِيهِ يُغَاثُ النَّاسُ وَفِيهِ يَعْصِرُونَ(49) ਫਿਰ ਉਸ ਤੋਂ ਸ਼ਾਅਦ ਇੱਕ ਸਾਲ ਆਵੇਗਾ ਜਿਸ ਵਿਚ ਲੋਕਾਂ ਉੱਪਰ ਮੀਂਹ ਵਰਸੇਗਾ ਅਤੇ ਉਹ ਉਸ ਵਿਚੋਂ ਰਸ ਨਿਚੋੜਣਗੇ। |
ਅਤੇ ਰਾਜਾ ਨੇ ਕਿਹਾ ਕਿ ਉਸ ਨੂੰ ਮੇਰੇ ਕੋਲ ਲੈ ਕੇ ਆਉ। ਫਿਰ ਜਦੋਂ ਕਾਸਿਦ (ਸੰਦੇਸ਼ ਲਿਆਉਣ ਵਾਲਾ) ਉਸ ਦੇ ਪਾਸ ਆਇਆ ਤਾਂ ਉਸ ਨੇ ਕਿਹਾ ਕਿ ਤੁਸੀਂ ਆਪਣੇ ਮਾਲਕ ਦੇ ਪਾਸ ਵਾਪਿਸ ਜਾਓ ਅਤੇ ਉਸ ਤੋਂ’ ਪੁੱਛੋ ਕਿ ਉਨ੍ਹਾਂ ਔਰਤਾਂ ਦਾ ਕੀ ਮਸਲਾ ਹੈ ਜਿਨ੍ਹਾਂ ਨੇ ਆਪਣੇ ਹੱਥ ਕੱਟ ਲਏ ਸਨ। ਮੇਰਾ ਰੱਬ ਤਾਂ ਉਨ੍ਹਾਂ ਦੀ ਸਾਜਿਸ਼ ਤੋਂ ਭਲੀ ਭਾਂਤ ਜਾਣੂ ਹੈ। |
ਰਾਜੇ ਨੇ ਪੁੱਛਿਆ, ਤੁਹਾਡਾ ਕੀ ਮਸਲਾ ਹੈ। ਜਦੋਂ ਤੁਸੀਂ ਯੂਸਫ ਨੂੰ ਫਸਾਉਣ ਦੀ ਇੱਛਾ ਕੀਤੀ ਸੀ। ਉਨ੍ਹਾਂ ਨੇ ਕਿਹਾ ਅੱਲਾਹ ਦੀ ਸ਼ਰਣ ਅਸੀਂ ਉਸ ਵਿਚ ਕੋਈ ਸ਼ੁਰਾਈ ਨਹੀਂ ਪਾਈ। ਅਜ਼ੀਜ਼ ਦੀ ਪਤਨੀ ਨੇ ਕਿਹਾ, ਕਿ ਹੁਣ ਸੱਚ ਸਾਹਮਣੇ ਆ ਚੁੱਕਾ ਹੈ। ਮੈ’ ਹੀ ਉਸ ਨੂੰ ਫਸਾਉਣ ਦੀ ਕਾਮਨਾ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਸੱਚਾ ਹੈ। |
ذَٰلِكَ لِيَعْلَمَ أَنِّي لَمْ أَخُنْهُ بِالْغَيْبِ وَأَنَّ اللَّهَ لَا يَهْدِي كَيْدَ الْخَائِنِينَ(52) ਇਹ ਇਸ ਲਈ ਕਿ (ਮਿਸਰ ਦਾ ਅਜ਼ੀਜ਼ ਹਾਕਮ) ਜਾਣ ਲਏ ਕਿ ਮੈਂ ਛੁੱਪ ਕੇ ਵਿਸ਼ਵਾਸ਼ਪਾਤ ਨਹੀਂ ਕੀਤਾ। ਕੋਈ ਸ਼ੱਕ ਨਹੀਂ ਅੱਲਾਹ ਵਿਸ਼ਵਾਸ਼ਪਾਤ ਕਰਨ ਵਾਲਿਆਂ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੰਦਾ। |
ਅਤੇ ਮੈਂ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਦਾ। ਮਨ ਤਾਂ ਬੁਰਾਈ ਸਿਖਾਉਂਦਾ ਹੈ ਸਿਵਾਏ ਇਸ ਦੇ ਕਿ ਮੇਰਾ ਰੱਬ ਕਿਰਪਾ ਕਰੇ। ਬੇਸ਼ੱਕ ਮੇਰਾ ਰੱਬ ਮੁਆਫ਼ੀ ਦੇਣ ਵਾਲਾ ਦਿਆਲੂ ਹੈ। |
ਅਤੇ ਰਾਜੇ ਨੇ ਆਖਿਆ ਉਸ ਨੂੰ ਮੇਰੇ ਕੋਲ ਲਿਆਉ ਉਸ ਨੂੰ ਮੈਂ ਖਾਸ ਤੌਰ ਤੇ ਆਪਣੇ ਲਈ ਰਖਾਂਗਾ। ਫਿਰ ਜਦੋਂ ਯੂਸਫ਼ ਨੇ ਉਸ ਨਾਲ ਗੱਲ ਕੀਤੀ ਤਾਂ ਰਾਜੇ ਨੇ ਕਿਹਾ ਕਿ ਅੱਜ ਤੋਂ ਤੁਸੀਂ ਸਾਡੇ ਇੱਥੇ ਸਨਮਾਨਿਤ ਅਤੇ ਭਰੋਸੇਯੋਗ ਹੋ। |
قَالَ اجْعَلْنِي عَلَىٰ خَزَائِنِ الْأَرْضِ ۖ إِنِّي حَفِيظٌ عَلِيمٌ(55) ਯੂਸਫ ਨੇ ਕਿਹਾ, ਕਿ ਮੈਨੂੰ ਦੇਸ਼ ਦੇ ਖਜ਼ਾਨਿਆਂ ਤੇ ਨਿਯੁਕਤ ਕਰ ਦਿਉ। ਮੈਂ ਨਿਗਰਾਨ ਅਤੇ ਸੂਝਵਾਨ ਹਾਂ। |
ਇਸ ਤਰ੍ਹਾਂ ਅਸੀਂ ਯੂਸਫ ਨੂੰ ਦੇਸ਼ ਵਿਚ ਅਧਿਕਾਰੀ ਬਣਾ ਦਿੱਤਾ। ਉਹ ਉਸ ਵਿਚ ਜਿੱਥੇ ਚਾਹੇ ਜਗ੍ਹਾ ਬਣਾਏ। ਅਸੀਂ ਜਿਸ ਤੇ ਚਾਹੁੰਦੇ ਹਨ ਨਦਰ ਕਰਦੇ ਹਾਂ ਅਤੇ ਅਸੀਂ ਚੰਗਾ ਕਰਮ ਕਰਨ ਵਾਲਿਆਂ ਦਾ ਫ਼ਲ ਬਰਬਾਦ ਨਹੀਂ ਕਰਦੇ। |
وَلَأَجْرُ الْآخِرَةِ خَيْرٌ لِّلَّذِينَ آمَنُوا وَكَانُوا يَتَّقُونَ(57) ਅਤੇ ਪ੍ਰਲੋਕ ਦਾ ਫ਼ਲ ਕਿਤੇ ਜ਼ਿਆਦਾ ਸ਼੍ਰੇਸਟ ਹੈ ਈਮਾਨ ਅਤੇ ਅੱਲਾਹ ਦੇ ਆਸਰੇ ਵਿਚ ਰਹਿਣ ਵਾਲੇ ਲੋਕਾਂ ਲਈ। |
وَجَاءَ إِخْوَةُ يُوسُفَ فَدَخَلُوا عَلَيْهِ فَعَرَفَهُمْ وَهُمْ لَهُ مُنكِرُونَ(58) ਅਤੇ ਯੂਸਫ ਦੇ ਭਰਾ ਮਿਸਰ ਆਏ। ਫਿਰ ਉਹ ਉਸ ਦੇ ਕੋਲ ਪਹੁੰਚੇ ਤਾਂ ਯੂਸਫ ਨੇ ਉਨ੍ਹਾਂ ਨੂੰ ਪਛਾਣ ਲਿਆ। |
ਅਤੇ ਉਨ੍ਹਾਂ ਨੇ ਯੂਸਫ ਨੂੰ ਨਹੀਂ ਪਛਾਣਿਆ, ਜਦੋਂ ਉਸ ਨੇ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਤਾਂ ਕਿਹਾ ਕਿ ਆਪਣੇ ਮਤਰੇਏ ਭਰਾ ਨੂੰ ਵੀ ਮੇਰੇ ਕੋਲ ਲਿਆਉਣਾ। ਤੁਸੀਂ ਦੇਖਦੇ ਨਹੀਂ ਹੋ ਕਿ ਮੈਂ ਅਨਾਜ ਵੀ ਪੂਰਾ ਨਾਪ-ਤੋਲ ਕੇ ਦਿੰਦਾ ਹਾਂ ਅਤੇ ਬੇਹਤਰੀਨ ਮਹਿਮਾਨ ਨਿਵਾਜ਼ੀ ਕਰਨ ਵਾਲਾ ਹਾਂ। |
فَإِن لَّمْ تَأْتُونِي بِهِ فَلَا كَيْلَ لَكُمْ عِندِي وَلَا تَقْرَبُونِ(60) ਅਤੇ ਜੇਕਰ ਤੁਸੀਂ ਉਸ ਨੂੰ ਮੇਰੇ ਕੌਲ ਨਾ ਲਿਆਏ ਤਾਂ ਨਾ ਮੇਰੇ ਕੋਲ ਤੁਹਾਡੇ ਲਈ ਅਨਾਜ ਹੈ ਅਤੇ ਨਾ ਤੁਸੀਂ ਮੇਰੇ ਕੋਲ ਆਉਣਾ। |
قَالُوا سَنُرَاوِدُ عَنْهُ أَبَاهُ وَإِنَّا لَفَاعِلُونَ(61) ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਬਾਰੇ ਉਸ ਦੇ ਪਿਤਾ ਦੀ ਸਹਿਮਤੀ ਲੈਣ ਦਾ ਯਤਨ ਕਰਾਂਗੇ ਅਤੇ ਅਸੀਂ ਇਹ ਕੰਮ ਕਰਨਾ ਹੈ। |
ਅਤੇ ਉਸ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਦਿੱਤਾ ਹੋਇਆ ਧਨ ਉਨ੍ਹਾਂ ਦੇ ਸਮਾਨ ਵਿਚ ਰੱਖ ਦਿਉ ਤਾਂ ਕਿ ਜਦੋਂ ਉਹ ਆਪਣੇ ਘਰ ਪਹੁੰਚਣ ਤਾਂ ਉਸ ਨੂੰ ਪਛਾਣ ਲੈਣ। ਆਸ ਹੈ, ਉਹ ਫਿਰ ਆਉਣ। |
ਫਿਰ ਜਦੋਂ ਉਹ ਆਪਣੇ ਪਿਤਾ ਦੇ ਕੋਲ ਵਾਪਿਸ ਗਏ ਤਾਂ ਕਿਹਾ ਹੇ ਅੱਬਾ! ਸਾਡਾ ਅਨਾਜ ਰੋਕ ਦਿੱਤਾ ਗਿਆ ਹੈ। ਇਸ ਲਈ ਸਾਡੇ ਭਰਾ (ਬਿਨ ਯਾਮੀਨ) ਨੂੰ ਸਾਡੇ ਨਾਲ ਜਾਣ ਦਿਉ ਤਾਂ ਅਸੀਂ ਅਨਾਜ ਲੈ ਆਈਏ ਅਤੇ ਅਸੀਂ ਇਸ ਦੇ ਰੱਖਿਅਕ ਹਾਂ। |
ਯਾਕੂਬ ਨੇ ਕਿਹਾ, ਕੀ ਮੈ’ ਇਸ ਬਾਰੇ ਤੁਹਾਡਾ ਉਹੋ ਜਿਹਾ ਹੀ’ ਭਰੋਸਾ ਕਰਾਂ ਜਿਵੇਂ ਕਿ ਇਸ ਤੋਂ ਪਹਿਲਾਂ ਇਸ ਦੇ ਭਰਾ ਦੇ ਸਬੰਧ ਵਿਚ ਤੁਹਾਡਾ ਵਿਸ਼ਵਾਸ਼ ਕਰ ਚੁੱਕਿਆ ਹਾਂ। ਤਾਂ ਅੱਲਾਹ ਉਤਮ ਰੱਖਿਅਕ ਹੈ ਅਤੇ ਉਹ ਸਭ ਕਿਰਪਾਲੂਆਂ ਤੋਂ ਵੱਡਾ ਕਿਰਪਾਲੂ ਹੈ। |
ਜਦੋਂ’ ਉਨ੍ਹਾਂ ਨੇ ਆਪਣਾ ਸਮਾਨ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦਾ ਧਨ ਵੀ ਉਨ੍ਹਾਂ ਨੂੰ ਵਾਪਿਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਹੇ ਅੱਬਾ! ਹੋਰ ਸਾਨੂੰ ਕੀ ਚਾਹੀਦਾ ਹੈ, ਸਾਡੀ ਪੂੰਜੀ ਸਾਨੂੰ ਵਾਪਿਸ ਕਰ ਦਿੱਤੀ ਗਈ ਹੈ। ਹੁਣ ਅਸੀਂ ਜਾਂਵਾਗੇ ਅਤੇ ਆਪਣੇ ਪਰਿਵਾਰ ਲਈ ਰਾਸ਼ਨ ਲੈ ਆਵਾਂਗੇ ਅਤੇ ਆਪਣੇ ਭਰਾ ਦੀ ਰੱਖਿਆ ਕਰਾਂਗੇ। ਅਤੇ ਇੱਕ ਊਠ ਦੇ ਭਾਰ ਅਨਾਜ ਜ਼ਿਆਦਾ ਲੈ ਆਵਾਂਗੇ ਕਿਉਂਕਿ ਇਹ ਅਨਾਜ ਤਾਂ ਥੋੜ੍ਹਾ ਹੈ। |
ਯਾਕੂਬ ਨੇ ਕਿਹਾ ਮੈਂ ਇਸ ਨੂੰ ਤੁਹਾਡੇ ਨਾਲ ਕਵੀ ਵੀ ਨਹੀਂ ਭੇਜਾਗਾਂ। ਜਦੋਂ ਤੱਕ ਤੁਸੀਂ ਮੇਰੇ ਕੋਲ ਅੱਲਾਹ ਦੇ ਨਾਮ ਉੱਤੇ ਸਹੁੰ ਨਾ ਖਾਉ ਕਿ ਤੁਸੀਂ ਇਸ ਨੂੰ ਜ਼ਰੂਰ ਮੇਰੇ ਕੋਲ ਲੈ ਆਉਂਗੇ ਸਿਵਾਏ ਫਿਰ ਤੁਸੀਂ ਸਭ ਘਿਰ ਜਾਉਂ। ਫਿਰ ਜਦੋਂ ਉਨ੍ਹਾਂ ਨੇ ਆਪਣਾ ਪੱਕਾ ਵਚਨ ਦੇ ਦਿੱਤਾ ਤਾਂ ਉਸ ਨੇ ਕਿਹਾ, ਕਿ ਜੋ ਤੁਸੀਂ ਕਹਿ ਰਹੇ ਹੋ ਉਸ ਲਈ ਅੱਲਾਹ ਗਵਾਹ ਹੈ। |
ਅਤੇ ਯਾਕੂਬ ਨੇ ਆਖਿਆ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇੱਕ ਹੀਂ ਦਰਵਾਜ਼ੇ ਵਿਚੋਂ ਪ੍ਰਵੇਸ਼ ਨਾ ਕਰਨਾ ਸਗੋਂ ਵੱਖ-ਵੱਖ ਦਰਵਾਜ਼ਿਆਂ ਤੋਂ ਅੰਦਰ ਜਾਣਾ। ਅਤੇ ਮੈਂ ਤੁਹਾਨੂੰ ਅੱਲਾਹ ਦੀ ਕਿਸੇ ਗੱਲ ਤੋਂ ਨਹੀਂ ਬਚਾ ਸਕਦਾ ਹੁਕਮ ਤਾਂ ਬੱਸ ਅੱਲਾਹ ਦਾ ਹੀ ਹੈ। ਮੈਂ ਉਸੇ ਉੱਪਰ ਭਰੋਸਾ ਕਰਦਾ ਹਾਂ ਅਤੇ ਭਰੋਸਾ ਕਰਨ ਵਾਲਿਆਂ ਨੂੰ ਉਸ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ। |
ਅਤੇ ਜਦੋਂ ਉਨ੍ਹਾਂ ਨੇ ਉਥੋਂ ਪ੍ਰਵੇਸ਼ ਕੀਤਾ ਜਿੱਥੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ। ਉਹ ਅੱਲਾਹ ਦੀ ਕਿਸੇ ਗੱਲ ਤੋਂ ਉਨ੍ਹਾਂ ਨੂੰ ਨਹੀਂ ਬਚਾ ਸਕਦਾ ਸੀ। ਉਹ ਸਿਰਫ਼ ਯਾਕੂਬ ਦੇ ਦਿਲ ਵਿਚ ਇੱਕ ਵਿਚਾਰ ਸੀ ਜਿਹੜਾ ਉਸ ਨੇ ਪੂਰਾ ਕੀਤਾ। ਬੇਸ਼ੱਕ ਉਹ ਸਾਡੀ ਦਿੱਤੀ ਹੋਈ ਸਿੱਖਿਆ ਤੋਂ ਜਾਣੂ ਸੀ ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਅਤੇ ਜਦੋਂ ਉਹ ਯੂਸਫ ਦੇ ਪਾਸ ਪਹੁੰਚੇ ਤਾਂ ਉਸ ਨੇ ਅਪਣੇ ਭਰਾ ਨੂੰ ਆਪਣੇ ਨਾਲ ਰੱਖਿਆ। ਕਿਹਾ ਕਿ ਮੈਂ’ ਤੇਰਾ ਭਰਾ ਯੂਸਫ ਹਾਂ। ਇਸ ਲਈ ਉਸ ਤੋਂ ਦੁਖੀ ਨਾ ਹੋ ਜਿਹੜਾ ਉਹ ਕਰ ਰਹੇ ਹਨ। |
ਫਿਰ ਜਦੋਂ ਉਨ੍ਹਾਂ ਦਾ ਸਮਾਨ ਤਿਆਰ ਕਰ ਦਿੱਤਾ ਗਿਆ, ਤਾਂ ਪੀਣ ਦਾ ਪਿਆਲਾ ਆਪਣੇ ਭਰਾ ਦੇ ਸਮਾਨ ਵਿਚ ਰੱਖ ਦਿੱਤਾ ਗਿਆ। ਫਿਰ ਇੱਕ ਪੁਕਾਰਨ ਵਾਲੇ ਨੇ ਪੁਕਾਰਿਆ ਕਾਫਲੇ ਵਾਲਿਓ! ਤੁਸੀ ਚੋਰ ਹੋ। |
ਉਨ੍ਹਾਂ ਨੇ ਮੁੜ ਕੇ ਉਸ ਨੂੰ ਪੁੱਛਿਆ ਕਿ ਤੁਹਾਡੀ ਕੀ ਚੀਜ਼ ਚੌਰੀ ਹੋ ਗਈ ਹੈ। |
قَالُوا نَفْقِدُ صُوَاعَ الْمَلِكِ وَلِمَن جَاءَ بِهِ حِمْلُ بَعِيرٍ وَأَنَا بِهِ زَعِيمٌ(72) ਉਨ੍ਹਾਂ ਨੇ ਕਿਹਾ ਕਿ ਸਾਨੂੰ ਰਾਜ ਦਾ ਪਿਆਲਾ ਨਹੀਂ ਲੱਭ ਰਿਹਾ। ਜਿਹੜਾ ਵੀ ਉਸਨੂੰ ਲੱਭੇਗਾ ਉਸ ਨੂੰ ਇੱਕ ਊਠ ਦੇ ਭਾਰ ਦੇ ਬਰਾਬਰ ਅਨਾਜ ਦਿੱਤਾ ਜਾਵੇਗਾ। ਮੈਂ ਇਸ ਵਾ ਜ਼ਿੰਮਾ ਲੈਂਦਾ ਹਾਂ। |
قَالُوا تَاللَّهِ لَقَدْ عَلِمْتُم مَّا جِئْنَا لِنُفْسِدَ فِي الْأَرْضِ وَمَا كُنَّا سَارِقِينَ(73) ਉਨ੍ਹਾਂ ਨੇ ਕਿਹਾ ਕਿ ਅੱਲਾਹ ਦੀ ਸਹੁੰ, ਤੁਹਾਨੂੰ ਪਤਾ ਹੈ ਕਿ ਅਸੀਂ ਲੋਕ ਇਸ ਦੇਸ਼ ਵਿਚ ਮਾਹੌਲ ਵਿਗਾੜਣ ਨਹੀਂ ਆਏ, ਅਤੇ ਨਾ ਹੀ ਕਦੇ ਅਸੀਂ’ ਚੋਰ ਸੀ। |
ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਝੂਠੇ ਨਿਕਲੇ ਤਾਂ ਉਸ ਚੋਰੀ ਦੀ ਸਜ਼ਾ ਕੀ ਹੋਵੇਗੀ। |
قَالُوا جَزَاؤُهُ مَن وُجِدَ فِي رَحْلِهِ فَهُوَ جَزَاؤُهُ ۚ كَذَٰلِكَ نَجْزِي الظَّالِمِينَ(75) ਉਨ੍ਹਾਂ ਨੇ ਕਿਹਾ ਕਿ ਜਿਸ ਬੰਦੇ ਦੇ ਸਮਾਨ ਵਿਚੋਂ ਉਹ ਨਿਕਲੇ, ਤਾਂ ਉਹ ਹੀ ਉਸ ਦੀ ਸਜ਼ਾ ਹੈ। ਅਸੀਂ ਲੋਕ ਜਾਲਿਮਾਂ ਨੂੰ ਅਜਿਹਾ ਹੀ ਦੰਡ ਦਿੰਦੇ ਹਾਂ। |
ਫਿਰ ਉਸਨੇ ਨੇ ਉਸ ਦੇ (ਛੋਟੇ) ਭਰਾ ਤੋਂ ਪਹਿਲਾਂ ਉਨ੍ਹਾਂ ਦੇ ਥੈਲਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਫਿਰ ਉਸ ਦੇ ਭਰਾ ਦੇ ਕੈਲੇ ਵਿੱਚੋਂ ਉਸ ਨੂੰ ਕੱਢ ਲਿਆ। ਇਸ ਤਰਾਂ ਅਸੀਂ ਯੂਸਫ਼ ਲਈ ਤਰੀਕਾ ਅਪਣਾਇਆ। ਉੱਤੇ ਰਾਜ ਦੇ ਕਾਨੂੰਨ ਅਨੁਸਾਰ ਉਹ ਆਪਣੇ ਭਰਾ ਨੂੰ ਨਹੀਂ ਲੈ ਸਕਦਾ ਸੀ। ਪਰ ਇਹ ਕਿ ਅੱਲਾਹ ਚਾਹਵੇ। ਅਸੀਂ ਜਿਸ ਦੇ ਦਰਜੇ ਚਾਹੁੰਦੇ ਹਾਂ ਉੱਚਾ ਕਰ ਢਿੰਦੇ ਹਾਂ ਅਤੇ ਉਹ ਗਿਆਨਵਾਨ ਤੋਂ ਉੱਚਾ ਇੱਕੋਂ ਗਿਆਨਵਾਨ ਹੈ। |
ਉਨ੍ਹਾਂ ਨੇ ਕਿਹਾ ਕਿ ਜੇ ਇਹ ਜੋਰੀ ਕਰੇ ਤਾਂ ਇਸ ਦਾ ਇੱਕ ਭਰਾ ਵੀ ਇਸ ਤੋਂ ਪਹਿਲਾਂ ਚੋਰੀ ਕਰ ਚੁੱਕਾ ਹੈ। ਇਸ ਲਈ ਯੂਸਫ ਨੇ ਇਸ ਗੱਲ ਨੂੰ ਅਪਣੇ ਨੇ ਅਪਣੇ ਮਨ ਵਿਚ ਕਿਹਾ ਕਿ ਤੁਸੀਂ ਖੂਦ ਹੀ ਬੂਰੇ ਲੋਕ ਹੋ। ਜਿਹੜਾ ਕੁਝ ਤੁਸੀ ਵਰਨਣ ਕਰ ਰਹੇ ਹੋ, ਅੱਲਾਹ ਉਸ ਨੂੰ ਚੰਗੀ ਤਰਾਂ ਜਾਣਦਾ ਹੈ। |
ਉਨ੍ਹਾਂ ਨੇ ਕਿਹਾ ਕਿ ਹੇ ਅਜ਼ੀਜ਼! (ਰਾਜਨ) ਇਸ ਦਾ ਇੱਕ ਬਹੁਤ ਬਜ਼ੁਰਗ ਪਿਤਾ ਹੈ। ’ਇਸ ਲਈ ਤੁਸੀਂ ਇਸ ਦੀ ਥਾਂ ਸਾਡੇ ਵਿੱਚੋਂ ਕਿਸੇ ਇਕ ਨੂੰ ਰੱਖ ਲਵੋ। ਅਸੀਂ ਤੁਹਾਨੂੰ ਬਹੂਤ ਭਲਾ ਦੇਖਦੇ ਹਾਂ |
ਉਸਨੇ ਕਿਹਾ ਕਿ ਅੱਲਾਹ ਦੀ ਸ਼ਰਣ ਅਸੀਂ ਉਸ ਤੋਂ ਬਿਨਾ ਕਿਸੇ ਨੂੰ ਨਹੀਂ ਪਕੜਨਾ ਜਿਸ ਪਾਸੋਂ ਅਸੀਂ ਸਮਾਨ ਬਰਾਮਦ ਕੀਤਾ ਹੈ। ਇਸ ਅਵਸਥਾ ਵਿਚ ਅਸੀਂ’ ਜ਼ਰੂਰ ਜ਼ਾਲਿਮ ਕਹਾਵਾਂਗੇ। |
ਜਦੋਂ ਉਹ ਉਸ ਤੋਂ ਨਿਰਾਸ਼ ਹੋ ਗਏ ਤਾਂ ਉਹ ਅਲੱਗ ਬੈਠ ਕੇ ਸਲਾਹ ਕਰਨ ਲੱਗੇ। ਉਨ੍ਹਾਂ ਵਿਚੋਂ ਵੱਡੇ ਨੇ ਆਖਿਆ ਕਿ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਅੱਲਾਹ ਦੀ ਸਹੁੰ ਦੇ ਕੇ ਪੱਕਾ ਵਚਨ ਲਿਆ ਸੀ ਅਤੇ ਇਸ ਤੋਂ’ ਪਹਿਲਾਂ ਯੂਸਫ ਦੇ ਮਾਮਲੇ ਵਿਚ ਤੁਸੀਂ ਅਜਿਹਾ ਜ਼ੁਲਮ ਕਰ ਚੁੱਕੇ ਹੋ। ਉਹ ਵੀ ਤੁਹਾਨੂੰ ਪਤਾ ਹੈ। ਇਸ ਲਈ ਮੈਂ ਇਸ ਜਗ੍ਹਾ ਤੋਂ ਕਦੇ ਨਹੀਂ ਜਾਵਾਂਗਾ, ਜਦੋਂ ਤੱਕ ਮੇਰਾ ਪਿਤਾ ਮੈਨੂੰ ਆਗਿਆ ਨਾ ਦੇਵੇ। ਜਾਂ ਅੱਲਾਹ ਕੋਈ ਫੈਸਲਾ ਨਾ ਕਰ ਦੇਵੇ। ਉਹ ਸਭ ਤੋਂ ਵੱਡਾ ਫੈਸਲਾ ਕਰਨ ਵਾਲਾ ਹੈ। |
ਤੁਸੀਂ ਲੋਕ ਆਪਣੇ ਪਿਤਾ ਦੇ ਕੋਲ ਜਾਉ। ਕਹੋ ਕਿ ਹੇ ਸਾਡੇ ਪਿਤਾ! ਤੁਹਾਡੇ ਪੁੱਤਰ ਨੇ ਚੌਰੀ ਕੀਤੀ ਅਤੇ ਅਸੀਂ ਉਹ ਗੱਲ ਹੀ ਕਰ ਰਹੇ ਹਾਂ ਜੋ ਸਾਨੂੰ ਪਤਾ ਲੱਗੀ ਅਤੇ ਅਸੀਂ’ ਗੁਪਤ ਰਹੱਸ ਦੇ ਜਾਣੂ ਨਹੀਂ। |
ਅਤੇ ਤੁਸੀਂ ਉਸ ਸ਼ਹਿਰ ਦੇ ਲੋਕਾਂ ਨੂੰ ਪੁੱਛ ਲਵੋ, ਜਿਥੇ ਅਸੀਂ ਸੀ। ਉਸ ਕਾਫ਼ਲੇ ਨੂੰ ਵੀ ਪੁੱਛ ਲਵੋ, ਜਿਸ ਨਾਲ ਅਸੀਂ ਆਏ ਹਾਂ। ਅਸੀਂ ਪੂਰਨ ਤੌਰ ਤੇ ਸੱਚੇ ਹਾਂ। |
ਪਿਤਾ ਨੇ ਕਿਹਾ, ਸਗੋਂ ਤੁਸੀਂ ਆਪਣੇ ਮਨੋਂ ਇੱਕ ਗੱਲ ਬਣਾ ਲਈ ਹੈ। ਇਸ ਲਈ ਮੈਂ ਧੀਰਜ ਰੱਖਾਂਗਾ। ਆਸ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ ਨੂੰ ਮੇਰੇ ਕੋਲ ਲੈ ਆਏਗਾ। ਉਹ ਸਭ ਕੁਝ ਜਾਨਣ ਵਾਲਾ ਹੈ। |
ਅਤੇ ਉਸ ਨੇ ਮੂੰਹ ਫੇਰ ਲਿਆ ਅਤੇ ਆਖਿਆ, ਹਾਏ ਯੂਸਫ! ਅਤੇ ਚੁੱਖ ਨਾਲ ਉਸ ਦੀਆਂ ਅੱਖਾਂ ਚਿੱਟੀਆਂ ਹੋਂ ਗਈਆਂ। ਉਹ ਘੁੱਟਿਆ ਘੁੱਟਿਆ ਰਹਿਣ ਲੱਗ ਪਿਆ। |
قَالُوا تَاللَّهِ تَفْتَأُ تَذْكُرُ يُوسُفَ حَتَّىٰ تَكُونَ حَرَضًا أَوْ تَكُونَ مِنَ الْهَالِكِينَ(85) ਉਨ੍ਹਾਂ ਨੇ ਕਿਹਾ ਅੱਲਾਹ ਦੀ ਕਸਮ ਤੁਸੀ ਯੂਸਫ ਦੀ ਹੀ ਯਾਦ ਵਿਚ ਹੀ ਰਹੋਂਗੇ। ਇਥੋਂ ਤੱਕ ਕਿ ਆਪਣੇ ਆਪ ਨੂੰ ਖ਼ਤਮ ਕਰ ਲਵੋ ਜਾਂ ਮੌਤ ਨੂੰ ਪ੍ਰਾਪਤ ਨਾ ਹੋ ਜਾਵੋ। |
قَالَ إِنَّمَا أَشْكُو بَثِّي وَحُزْنِي إِلَى اللَّهِ وَأَعْلَمُ مِنَ اللَّهِ مَا لَا تَعْلَمُونَ(86) ਉਸ ਨੇ ਕਿਹਾ ਮੈਂ ਅਪਣੇ ਕਸ਼ਟ ਅਤੇ ਪੀੜਾ ਦੀ ਸ਼ਿਕਾਇਤ ਸਿਰਫ਼ ਅੱਲਾਹ ਕੋਲ ਹੀ ਕਰਦਾਂ ਹਾਂ, ਅਤੇ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ, ਜਿਹੜੀਆਂ ਤੁਸੀਂ ਨਹੀਂ ਜਾਣਦੇ |
ਹੇ ਮੇਰੇ ਪੁੱਤਰੋ! ਜਾਉ, ਯੂਸਫ ਅਤੇ ਉਸ ਦੇ ਭਰਾ ਦੀ ਤਲਾਸ਼ ਕਰੋਂ ਅਤੇ ਅੱਲਾਹ ਦੀ ਦਿਆਲਤਾ ਤੋਂ’ ਨਿਰਾਸ਼ ਨਾ ਹੋਵੋ। ਅੱਲਾਹ ਦੀ ਰਹਿਮਤ ਤੋਂ ਸਿਰਫ਼ ਉਸ ਦੇ ਇਨਕਾਰੀ ਹੀ ਨਿਰਾਸ਼ ਹੁੰਦੇ ਹਨ। |
ਫਿਰ ਜਦੋਂ ਉਹ ਯੂਸਫ ਦੇ ਕੌਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਹੇ ਅਜ਼ੀਜ਼! (ਰਾਜਾ) ਸਾਨੂੰ ਅਤੇ ਸਾਡੇ ਘਰ ਵਾਲਿਆਂ ਨੂੰ ਬਹੁਤ ਦੁੱਖ ਪਹੁੰਚ ਰਿਹਾ ਹੈ ਅਤੇ ਅਸੀਂ ਭੋੜ੍ਹੀ ਪੂੰਜੀ ਲੈ ਕੇ ਆਏ ਹਾਂ। ਤੁਸੀਂ ਸਾਨੂੰ ਪੂਰਾ ਅਨਾਜ ਦੇ ਦੇਵੋ ਅਤੇ ਸਾਨੂੰ ਦਾਨ ਵੀ ਦੇਵੋ। ਬੇਸ਼ੱਕ ਅੱਲਾਹ ਦਾਨ ਕਰਨ ਵਾਲਿਆਂ ਨੂੰ ਉਸ ਦਾ ਫ਼ਲ ਦਿੰਦਾ ਹੈ। |
قَالَ هَلْ عَلِمْتُم مَّا فَعَلْتُم بِيُوسُفَ وَأَخِيهِ إِذْ أَنتُمْ جَاهِلُونَ(89) ਉਨ੍ਹਾਂ ਨੇ ਕਿਹਾ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਯੂਸਫ ਅਤੇ ਉਸ ਦੇ ਭਰਾ ਦੇ ਨਾਲ ਕੀ ਕੀਤਾ ਜਦੋਂ ਤੁਹਾਨੂੰ ਸਮਝ ਨਹੀਂ ਸੀ। |
ਉਨ੍ਹਾਂ ਨੇ ਕਿਹਾ, ਕੀ ਅਸਲ ਵਿਚ ਤੁਸੀਂ ਹੀਂ ਯੂਸਫ ਹੋ। ਉਸ ਨੇ ਕਿਹਾ ਹਾਂ, ਮੈ ਯੂਸਫ ਹਾਂ ਅਤੇ ਇਹ ਮੋਰਾ ਭਰਾ ਹੈ। ਅੱਲਾਹ ਨੇ ਸਾਡੇ ਉੱਪਰਖ਼ ਕਿਰਪਾ ਕੀਤੀ। ਜਿਹੜਾ ਸ਼ੰਦਾ ਅੱਲਾਹ ਤੋਂ ਡਰਦਾ ਅਤੇ ਧੀਰਜ ਰੱਖਦਾ ਹੈ ਤਾਂ ਅੱਲਾਹ ਨੇਕ ਕਰਮ ਕਰਨ ਵਾਲਿਆਂ ਦਾ ਫ਼ਲ ਖ਼ਤਮ ਨਹੀਂ ਕਰਦਾ। |
قَالُوا تَاللَّهِ لَقَدْ آثَرَكَ اللَّهُ عَلَيْنَا وَإِن كُنَّا لَخَاطِئِينَ(91) ਭਰਾਵਾਂ ਨੇ ਕਿਹਾ, ਅੱਲਾਹ ਦੀ ਕਸਮ ਅੱਲਾਹ ਨੇ ਤੁਹਾਨੂੰ ਸਾਡੇ ਉੱਪਰ ਉੱਤਮਤਾ ਬਖਸ਼ੀ ਹੈ। ਕੋਈ ਸ਼ੱਕ ਨਹੀਂ ਅਸੀਂ ਹੀ ਮਾੜੇ ਰਾਹ ਉੱਪਰ ਸੀ। |
قَالَ لَا تَثْرِيبَ عَلَيْكُمُ الْيَوْمَ ۖ يَغْفِرُ اللَّهُ لَكُمْ ۖ وَهُوَ أَرْحَمُ الرَّاحِمِينَ(92) ਯੂਸਫ ਨੇ ਕਿਹਾ, ਅੱਜ ਤੁਹਾਡੇ ਉੱਪਰ ਕੋਈ ਦੋਸ਼ ਨਹੀਂ। ਅੱਲਾਹ ਤੁਹਾਨੂੰ ਮੁਆਫ਼ ਕਰੇ, ਉਹ ਸਭ ਕਿਰਪਾਲੂਆਂ ਤੋਂ ਵੱਡਾ ਕਿਰਪਾਲੂ ਹੈ। |
ਤੁਸੀਂ ਮੇਰਾ ਇਹ ਕੁੜਤਾ ਲੈ ਜਾਉ ਅਤੇ ਇਸ ਨੂੰ ਮੇਰੇ ਪਿਤਾ ਦੇ ਮੁੰਹ ਉੱਪਰ ਫੇਰ ਦਿਉ ਉਸ ਦੀ ਰੌਸ਼ਨੀ ਵਾਪਿਸ ਆ ਜਾਵੇਗੀ ਅਤੇ ਤੁਸੀਂ ਆਪਣੇ ਘਰ ਵਾਲਿਆਂ ਨਾਲ ਮੇਰੇ ਕੋਲ ਆ ਜਾਉ। |
وَلَمَّا فَصَلَتِ الْعِيرُ قَالَ أَبُوهُمْ إِنِّي لَأَجِدُ رِيحَ يُوسُفَ ۖ لَوْلَا أَن تُفَنِّدُونِ(94) ਅਤੇ ਜਦੋਂ ਭਾਈਆਂ ਦਾ ਕਾਫਲਾ ਮਿਸਰ ਤੋਂ ਵਾਪਿਸ ਚੱਲਿਆ ਤਾਂ ਉਸ ਦੇ ਪਿਤਾ ਨੇ ਕਿਨਾਨ ਵਿਚ ਕਿਹਾ ਕਿ ਜੇਕਰ ਤੁਸੀਂ’ ਮੈਨੂੰ ਬੁੱਢਾਪੇ ਵਿਚ ਝੱਲੀਆਂ ਗੱਲਾਂ ਕਰਨ ਵਾਲਾ ਨਾ ਸਮਝੋ ਤਾਂ ਮੈ’ ਯੂਸਫ ਦੀ ਖ਼ੁਸ਼ਬੂ ਪਾ ਰਿਹਾ ਹਾਂ। |
ਲੋਕਾਂ ਨੇ ਕਿਹਾ, ਅੱਲਾਹ ਦੀ ਸਹੁੰ, ਆਪ ਤਾਂ ਅਜੇ ਤੱਕ ਆਪਣੇ ਪੁਰਾਣੇ ਭਰਮਾਂ ਵਿਚ ਡੁੱਥੇ ਹੋ। |
ਤਾਂ ਜਦੋਂ ਖੂਸ਼ਖ਼ਬਰੀ ਦੇਣ ਵਾਲਾ ਆਇਆ ਤਾਂ ਉਸ ਨੇ ਕੁੜਤਾ ਯਾਕੂਬ ਦੇ ਮੂੰਹ ਉੱਪਰ ਪਾ ਦਿੱਤਾ। ਅਤੇ ਉਸ ਦੀ ਰੌਸ਼ਨੀ ਵਾਪਿਸ ਆ ਗਈ। ਉਸ ਨੇ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ। |
قَالُوا يَا أَبَانَا اسْتَغْفِرْ لَنَا ذُنُوبَنَا إِنَّا كُنَّا خَاطِئِينَ(97) ਯੂਸਫ ਦੇ ਭਰਾਵਾਂ ਨੇ ਕਿਹਾ ਹੇ ਸਾਡੇ ਪਿਤਾ! ਸਾਡੇ ਪਾਪਾਂ ਦੀ ਮੁਆਫ਼ੀ ਲਈ ਬੇਨਤੀ ਕਰੋ। ਕੋਈ ਸ਼ੱਕ ਨਹੀਂ ਅਸੀਂ ਅਪਰਾਧੀ ਸੀ। |
قَالَ سَوْفَ أَسْتَغْفِرُ لَكُمْ رَبِّي ۖ إِنَّهُ هُوَ الْغَفُورُ الرَّحِيمُ(98) ਯਾਕੂਬ ਨੇ ਆਖਿਆ ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਵਾਸਤੇ ਬੇਨਤੀ ਕਰਾਂਗਾ। ਕੋਈ ਸ਼ੱਕ ਨਹੀ’ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
ਜਦੋਂ ਸਾਰੇ ਯੂਸਫ ਦੇ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਮਿਸਰ ਵਿਚ ਅੱਲਾਹ ਦੀ ਕਿਰਪਾ ਨਾਲ ਸ਼ਾਂਤੀ ਪੂਰਵਕ ਰਹੋ। |
ਅਤੇ ਉਸ ਨੇ ਆਪਣੇ ਮਾਤਾ ਪਿਤਾ ਨੂੰ ਸਿੰਘਾਸਨ ਤੇ ਬਿਠਾਇਆ ਅਤੇ ਸਾਰੇ ਉਸ ਲਈ ਸਿਜਦੇ ਵਿਚ ਝੁੱਕ ਗਏ। ਅਤੇ ਯੂਸਫ ਨੇ ਕਿਹਾ ਕਿ ਹੇ ਅੱਬਾ ਜਾਨ! ਇਹ ਹੈ ਮੇਰੇ ਸੁਪਨੇ ਦਾ ਅਰਥ ਜਿਹੜਾ ਮੈਂ ਪਹਿਲਾਂ ਦੇਖਿਆ ਸੀ। ਮੇਰੇ ਰੱਬ ਨੇ ਉਸ ਨੂੰ ਸੱਚਾ ਕਰ ਦਿੱਤਾ ਹੈ। ਉਸ ਨੇ ਮੇਰੇ ਉੱਪਰ ਰਹਿਮਤ ਕੀਤੀ ਮੈਨੂੰ ਬੰਦੀਖਾਨੇ ਤੋਂ ਅਜ਼ਾਦ ਕਰਵਾਇਆ ਅਤੇ ਤੁਹਾਨੂੰ ਸਭ ਨੂੰ ਪਿੰਡ ਚੋਂ’ ਏਥੇ ਲੈ ਆਇਆ। (ਉਹ ਵੀ) ਇਸ ਤੋਂ ਬਾਅਦ ਕਿ ਸ਼ੈਤਾਨ ਨੇ ਮੇਰੇ ਅਤੇ ਮੇਰੇ ਭਰਾਵਾਂ ਦੇ ਵਿਚ ਕਲੇਸ਼ ਪਾ ਦਿੱਤਾ ਸੀ। ਬੇਸ਼ੱਕ ਮੇਰਾ ਰੱਬ ਜੋ ਕੁਝ ਚਾਹੁੰਦਾ ਹੈ ਉਹ ਉਸ ਲਈ ਚੰਗੀ ਜੁਗਤੀ ਘੜ ਦਿੰਦਾ ਹੈ। ਉਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਸੱਤਾ ਵਿੱਚੋਂ ਹਿੱਸਾ ਦਿੱਤਾ ਅਤੇ ਮੈਨੂੰ ਗੱਲਾਂ ਦਾ ਅਰਥ ਜਾਣਨਾ ਸਿਖਾਇਆ। ਹੇ ਅਕਾਸ਼ਾਂ ਅਤੇ ਧਰਤੀ ਦੇ ਰਚਨਹਾਰ! ਤੂੰ ਦੂਨੀਆ ਅਤੇ ਆਖ਼ਰਤ ਵਿਚ ਮੇਰਾ ਕਾਰਜ ਸਵਾਰਨ ਵਾਲਾ ਹੈ, ਮੈਨੂੰ ਆਗਿਆਕਾਰੀ ਦੀ ਦਸ਼ਾ ਵਿਚ ਮੌਤ ਦੇਵੀ ਅਤੇ ਮੈਨੂੰ ਚੰਗੇ ਉਪਾਸਕਾਂ ਵਿਚ ਸ਼ਾਮਿਲ ਕਰ ਲੈ। |
ਇਹ ਗੁਪਤ ਸੂਚਨਾਵਾਂ ਵਿਚੋਂ’ ਹੈ। ਜੋ ਅਸੀਂ ਤੁਹਾਡੇ ਉੱਪਰ ਵਹੀ ਕਰ ਰਹੇ ਹਾਂ ਅਤੇ ਤੁਸੀ ਉਸ ਸਮੇਂ’ ਉਨ੍ਹਾਂ ਦੇ ਕੋਲ ਹਾਜ਼ਿਰ ਨਹੀਂ ਸੀ, ਜਦੋਂ ਯੂਸਫ ਦੇ ਭਰਾਵਾਂ ਨੇ ਆਪਣਾ ਇਰਾਦਾ ਪੱਕਾ ਕੀਤਾ ਅਤੇ ਉਹ ਸਾਜਿਸ਼ ਕਰ ਰਹੇ ਸਨ। |
ਅਤੇ ਤੁਸੀਂ ਕਿੰਨਾਂ ਵੀ ਚਾਹੋ ਜ਼ਿਆਦਾਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ। |
وَمَا تَسْأَلُهُمْ عَلَيْهِ مِنْ أَجْرٍ ۚ إِنْ هُوَ إِلَّا ذِكْرٌ لِّلْعَالَمِينَ(104) ਅਤੇ ਤੁਸੀਂ ਇਸ ਲਈ ਉਨ੍ਹਾਂ ਤੋਂ ਕੋਈ ਮੁਆਵਜ਼ਾ ਨਹੀਂ’ ਮੰਗਦੇ। ਇਹ ਤਾਂ ਸਾਰੇ ਸੰਸਾਰ ਵਾਲਿਆਂ ਲਈ ਸਿਰਫ਼ ਇੱਕ ਉਪਦੇਸ਼ ਹੈ। |
وَكَأَيِّن مِّنْ آيَةٍ فِي السَّمَاوَاتِ وَالْأَرْضِ يَمُرُّونَ عَلَيْهَا وَهُمْ عَنْهَا مُعْرِضُونَ(105) ਅਤੇ ਆਕਾਸ਼ਾਂ ਤੇ ਧਰਤੀ ਵਿਚ ਕਿੰਨੀਆਂ ਹੀਂ ਨਿਸ਼ਾਨੀਆਂ ਹਨ। ਜਿਨ੍ਹਾਂ ਕੋਲੋਂ ਉਹ ਗੁਜ਼ਰਦੇ ਰਹਿੰਦੇ ਹਨ, ਪਰ ਉਹ ਉਨ੍ਹਾਂ ਉੱਪਰ ਧਿਆਨ ਨਹੀਂ ਦਿੰਦੇ। |
وَمَا يُؤْمِنُ أَكْثَرُهُم بِاللَّهِ إِلَّا وَهُم مُّشْرِكُونَ(106) ਅਤੇ ਜ਼ਿਆਦਾਤਰ ਲੋਕ ਜਿਹੜੇ ਅੱਲਾਹ ਨੂੰ ਮੰਨਦੇ ਹਨ ਉਹ ਉਸ ਦੇ ਨਾਲ ਦੂਸਰਿਆਂ ਨੂੰ ਵੀ ਸ਼ਰੀਕ ਠਹਿਰਾਉਂਦੇ ਹਨ। |
ਕੀ ਇਹ ਲੋਕ ਇਸ ਗੱਲ ਤੇ ਰਾਜ਼ੀ ਹਨ ਕਿ ਉਨ੍ਹਾਂ ਉੱਪਰ ਅੱਲਾਹ ਦੀ ਦੁੱਖ-ਵਾਈ ਆਫ਼ਤ ਆ ਪਵੇ ਜਾਂ ਅਚਾਨਕ ਉਨ੍ਹਾਂ ਉੱਪਰ ਪਰਲੋ ਆ ਜਾਵੇ ਅਤੇ ਉਹ ਉਸ ਤੋਂ ਅਗਿਆਤ ਹੋਣ। |
ਆਖੋਂ ਕਿ ਇਹ ਮੇਰਾ ਰਾਹ ਹੈ। ਮੈਂ ਸਪੱਸ਼ਟ ਗਿਆਨ ਦੇ ਨਾਲ ਅੱਲਾਹ ਵੱਲ ਸੱਦਦਾ ਹਾਂ, ਮੈਂ ਵੀ ਅਤੇ ਉਹ ਲੋਕ ਵੀ ਜਿਨ੍ਹਾਂ ਨੇ ਮੇਰਾ ਪਾਲਣ ਕੀਤਾ ਹੈ। ਅਤੇ ਅੱਲਾਹ ਪਵਿੱਤਰ ਹੈ ਅਤੇ ਮੈਂ ਸ਼ਰੀਕ ਮੰਨਣ ਵਾਲਿਆਂ ਵਿਚੋਂ ਨਹੀਂ। |
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਵੱਖ-ਵੱਖ ਸ਼ਸਤੀਆਂ ਵਿਚ ਜਿੰਨ੍ਹੇ ਰਸੂਲ ਭੇਜੇ, (ਉਹ) ਸਾਰੇ ਮਨੁੱਖ ਹੀ ਸਨ। ਅਸੀਂ ਉਨ੍ਹਾਂ ਵੱਲ ਸੰਦੇਸ਼ ਭੇਜਦੇ ਸੀ। ਕੀ ਇਹ ਲੋਕ ਧਰਤੀ ਉੱਪਰ ਚੱਲੇ ਫਿਰੇ ਨਹੀਂ ਕਿ ਸਮਝਦੇ ਕਿ ਉਨ੍ਹਾਂ ਲੋਕਾਂ ਦਾ ਅੰਤ ਕੀ ਹੋਇਆ ਜਿਹੜੇ ਇਨ੍ਹਾਂ ਤੋਂ ਪਹਿਲਾਂ ਸਨ। ਅਤੇ ਆਖਿਰਤ ਦਾ ਘਰ ਉਨ੍ਹਾਂ ਲਈ ਵਧੀਆ ਹੈ, ਜਿਹੜੇ ਡਰਦੇ ਹਨ। ਕੀ ਤੁਸੀਂ ਨਹੀਂ ਸਮਝਦੇ। |
ਇੱਥੋਂ ਤੱਕ ਕਿ ਜਦੋਂ ਰਸੂਲ ਉਦਾਸ ਹੋ ਗਏ ਅਤੇ ਵਿਚਾਰ ਕਰਨ ਲੱਗੇ ਕਿ ਸ਼ਾਇਦ ਉਨ੍ਹਾਂ ਨੂੰ ਝੂਠ ਕਿਹਾ ਗਿਆ ਸੀ; ਤਾਂ ਉਨ੍ਹਾਂ ਨੂੰ ਸਾਡੀ ਸਹਾਇਤਾ ਮਿਲ ਗਈ। ਫਿਰ ਮੁਕਤੀ ਮਿਲੀ (ਉਸ ਨੂੰ) ਜਿਸ ਨੂੰ ਅਸੀਂ ਚਾਹਿਆ। ਅਤੇ ਪਾਪੀ ਲੋਕਾਂ ਤੋਂ ਸਾਡੀ ਆਫ਼ਤ ਨੂੰ ਟਾਲਿਆ ਨਹੀਂ ਜਾ ਸਕਦਾ। |
ਇਨ੍ਹਾਂ ਸੱਚੀਆਂ ਸਾਖੀਆਂ ਵਿਚ ਬੁੱਧੀ ਰੱਖਣ ਵਾਲਿਆਂ ਲਈ ਬੜੀ ਸਿੱਖਿਆ ਹੈ। ਇਹ ਕੋਈ ਘੜੀਆਂ ਹੋਈਆਂ ਗੱਲਾਂ ਨਹੀਂ ਬਲਕਿ ਪੁਸ਼ਟੀ ਹਨ ਉਨ੍ਹਾਂ ਦੀ (ਤੌਰੇਤ ਅਤੇ ਇੰਜੀਲ) ਜੋ ਇਸ ਤੋਂ ਪਹਿਲਾਂ ਮੌਜੂਦ ਸਨ। ਅਤੇ ਵਿਆਖਿਆ ਹੈ ਅਤੇ ਮਾਰਗ ਦਰਸ਼ਨ ਅਤੇ ਰਹਿਮਤ ਹੈ ਈਮਾਨ ਵਾਲਿਆਂ ਲਈ। |
More surahs in Punjabi:
Download surah Yusuf with the voice of the most famous Quran reciters :
surah Yusuf mp3 : choose the reciter to listen and download the chapter Yusuf Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب