Surah Ar-Rahman with Punjabi
الرَّحْمَٰنُ(1) ਰਹਿਮਾਨ (ਦਇਆਵਾਨ) ਨੇ। |
ਕੁਰਆਨ ਦੀ ਸਿੱਖਿਆ ਦਿੱਤੀ। |
ਉਸ ਨੇ ਮਨੁੱਖ ਨੂੰ ਪੈਦਾ ਕੀਤਾ। |
ਉਸ ਨੂੰ ਬੋਲਣਾ ਸਿਖਾਇਆ। |
ਸੂਰਜ ਅਤੇ ਚੰਦ ਦੇ ਲਈ ਇਕ ਹਿਸਾਸ਼ ਹੈ। |
ਅਤੇ ਤਾਰੇ ਤੇ ਦਰੱਖ਼ਤ ਸਿਜਦਾ ਕਰਦੇ ਹਨ। |
ਅਤੇ ਉਸ ਨੇ ਆਕਾਸ਼ ਨੂੰ ਉੱਚਿਆਂ ਕੀਤਾ ਅਤੇ ਤੱਕੜੀ ਰੱਖ ਦਿੱਤੀ। |
ਕਿ ਤੁਸੀਂ ਤੋਲਣ ਵਿਚ ਫਰਕ ਨਾ ਕਰੋ। |
وَأَقِيمُوا الْوَزْنَ بِالْقِسْطِ وَلَا تُخْسِرُوا الْمِيزَانَ(9) ਅਤੇ ਇਨਸਾਫ਼ ਦੇ ਨਾਲ ਠੀਕ ਤੋਲੋ ਅਤੇ ਤੋਲ ਵਿਚ ਗੜਬੜੀ ਨਾ ਕਰੋਂ |
ਅਤੇ ਉਸ ਨੇ ਧਰਤੀ ਨੂੰ ਖ਼ਲਕਤ ਲਈ ਰੱਖ ਦਿੱਤਾ। |
ਇਸ ਵਿਚ ਮੇਵੇ ਹਨ ਅਤੇ ਖਜੂਰਾਂ ਹਨ, ਜਿਨ੍ਹਾਂ ਉੱਪਰ ਖੋਲ (ਗਲਾਫ) ਹੁੰਦਾ ਹੈ। |
ਅਤੇ ਤੂੜੀ ਵਾਲਾ ਅਨਾਜ ਵੀ ਅਤੇ ਸੁਗੰਧੀ ਵਾਲੇ ਫੁੱਲ ਵੀ। |
ਫਿਰ ਤੂਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ। |
ਅਤੇ ਉਸ ਨੇ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਅਤੇ ਉਹ ਮਾਲਕ ਹੈ ਦੋਵਾਂ ਪੂਰਬ (ਚੜ੍ਹਦਿਆਂ) ਅਤੇ ਦੋਵਾਂ ਪੱਛਮ (ਲਹਿੰਦਿਆਂ) ਦਾ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਉਸ ਨੇ ਬਰਾਬਰ ਮਿਲ ਕੇ ਚੱਲਣ ਵਾਲੇ ਦੋ ਦਰਿਆ (ਸਮੁੰਦਰ) ਪੈਦਾ ਕੀਤੇ |
ਦੋਵਾਂ ਦੇ ਵਿਚ ਇੱਕ ਪਰਦਾ (ਰੋਕ) ਹੈ, ਜਿਸ ਤੋਂ ਉਹ ਅੱਗੇ ਨਹੀਂ ਵਧਦੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
ਇਨ੍ਹਾਂ ਦੋਵਾਂ (ਸਮੁੰਦਰਾਂ) ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
وَلَهُ الْجَوَارِ الْمُنشَآتُ فِي الْبَحْرِ كَالْأَعْلَامِ(24) ਅਤੇ ਜਹਾਜ਼ ਵੀ ਉਸੇ ਦੇ ਹਨ ਜਿਹੜੇ ਸਮੁੰਦਰ ਵਿਚ ਪਹਾੜਾਂ ਵਾਂਗ ਖੜ੍ਹੇ ਹੁੰਦੇ ਹਨ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਜਿਹੜਾ ਧਰਤੀ ’ਤੇ ਹੈ ਉਹ ਨਾਸ਼ ਹੋਣ ਵਾਲਾ ਹੈ। |
ਅਤੇ ਤੇਰੇ ਰੱਬ ਦੀ ਹੀ ਪ੍ਰਸੰਸਾ ਵਾਲੀ ਅਤੇ ਇੱਜ਼ਤ ਵਾਲੀ ਹਸਤੀ ਕਾਇਮ ਰਹੇਗੀ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
يَسْأَلُهُ مَن فِي السَّمَاوَاتِ وَالْأَرْضِ ۚ كُلَّ يَوْمٍ هُوَ فِي شَأْنٍ(29) ਉਸੇ ਤੋਂ ਮੰਗਦੇ ਹਨ ਜਿਹੜੇ (ਮਖ਼ਲੂਕ) ਆਕਾਸ਼ਾਂ ਅਤੇ ਧਰਤੀ ਵਿਚ ਹਨ। ਹਰ ਰੋਜ਼ ਉਸ ਦਾ ਇੱਕ ਕੰਮ |
(ਹੈ। 30) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਹੇ ਦੋ ਭਾਰੀ ਕਾਫ਼ਲਿਓ! ਅਸੀਂ ਜਲਦੀ ਹੀ ਤੁਹਾਡੇ ਵੱਲ ਧਿਆਨ ਕਰਨ ਵਾਲੇ ਹਾਂ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਹੇ ਜਿੰਨਾਂ ਅਤੇ ਮਨੁੱਖਾਂ ਦੇ ਟੋਲਿਓ! ਜੇਕਰ ਤੁਹਾਡੇ ਤੋਂ ਹੋ ਸਕੇ ਤਾਂ ਤੁਸੀਂ ਆਕਾਸ਼ਾਂ ਅਤੇ ਧਰਤੀ ਦੀਆਂ ਹੱਦਾਂ ਤੋਂ ਨਿਕਲ ਜਾਉ। ਤਾਂ ਨਿਕਲ ਜਾਉ ਤੁਸੀਂ’ ਪ੍ਰਮਾਣ ਤੋਂ ਬਿਨ੍ਹਾਂ ਨਹੀਂ ਨਿਕਲ ਸਕਦੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
يُرْسَلُ عَلَيْكُمَا شُوَاظٌ مِّن نَّارٍ وَنُحَاسٌ فَلَا تَنتَصِرَانِ(35) ਤੁਹਾਡੇ ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਛੱਡਿਆ ਜਾਵੇਗਾ ਤਾਂ ਤੁਸੀਂ ਬਚਾ ਨਹੀਂ ਕਰ ਸਕੌਗੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
فَإِذَا انشَقَّتِ السَّمَاءُ فَكَانَتْ وَرْدَةً كَالدِّهَانِ(37) ਫਿਰ ਜਦੋਂ ਆਕਾਸ਼ ਫਟ ਕੇ ਚਮੜੇ ਦੀ’ ਤਰ੍ਹਾਂ ਲਾਲ ਹੋ ਜਾਵੇਗਾ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
فَيَوْمَئِذٍ لَّا يُسْأَلُ عَن ذَنبِهِ إِنسٌ وَلَا جَانٌّ(39) ਸੋ ਉਸ ਦਿਨ ਕਿਸੇ ਮਨੁੱਖ ਜਾਂ ਜਿੰਨ ਤੋਂ ਉਸ ਦੇ ਪਾਪਾਂ ਬਾਰੇ ਪੜਤਾਲ ਨਹੀਂ ਹੋਵੇਗੀ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
يُعْرَفُ الْمُجْرِمُونَ بِسِيمَاهُمْ فَيُؤْخَذُ بِالنَّوَاصِي وَالْأَقْدَامِ(41) ਅਪਰਾਧੀ ਆਪਣੇ ਲੱਛਣਾਂ ਤੋਂ ਪਛਾਣ ਲਏ ਜਾਣਗੇ। ਫਿਰ ਸਿਰ ਦੇ ਵਾਲਾਂ ਅਤੇ ਪੈਰਾਂ ਤੋਂ ਫੜ੍ਹੇ ਜਾਣਗੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
هَٰذِهِ جَهَنَّمُ الَّتِي يُكَذِّبُ بِهَا الْمُجْرِمُونَ(43) ਇਹ ਨਰਕ ਹੈ ਜਿਸ ਨੂੰ ਅਪਰਾਧੀ ਲੋਕ ਝੂਠ ਦੱਸਦੇ ਸੀ। |
ਫਿਰ ਫਿਰਨਗੇ ਉਸ (ਨਰਕ) ਦੇ ਵਿਚਕਾਰ ਅਤੇ ਖੌਲ੍ਹਦੇ ਹੋਏ ਪਾਣੀ ਦੇ ਵਿਚਕਾਰ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹਾ ਹੋਣ ਤੋਂ ਡਰਿਆ ਉਸ ਲਈ ਦੋ ਬਾਗ਼ ਹਨ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਦੋਵੇਂ ਬਹੁਤ ਸ਼ਾਖਾਵਾਂ ਵਾਲੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। |
ਦੋਵਾਂ ਵਿੱਚ ਦੋ ਚਸ਼ਮੇ, ਵਗਦੇ ਹਨ |
ਤਾਂ ਫਿਰ ਤੁਸੀਂ ਆਪਣੇ ਪ੍ਰਭੂ ਦੇ ਕਿਹੜੇ ਭਵਿਖ ਨੂੰ ਨਕਾਰੋਗੇ |
ਦੋਵਾਂ ਬਾਗ਼ਾਂ ਵਿਚ ਹਰੇਕ ਫ਼ਲ ਦੀਆਂ ਦੋ ਕਿਸਮਾਂ (ਹੋਣਗੀਆਂ) |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। |
مُتَّكِئِينَ عَلَىٰ فُرُشٍ بَطَائِنُهَا مِنْ إِسْتَبْرَقٍ ۚ وَجَنَى الْجَنَّتَيْنِ دَانٍ(54) ਉਹ ਸਰ੍ਹਾਣਾ ਲਗਾ ਕੇ ਅਜਿਹੇ ਬ਼ਿਸਤਰਿਆਂ ਦੇ ਉੱਤੇ ਬੈਠੇ ਹੋਣਗੇ, ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਨ੍ਹਾਂ ਬਾਗ਼ਾਂ ਵਿਚ ਫਲ ਝੁੱਕਿਆ ਹੋਵੇਗਾ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
فِيهِنَّ قَاصِرَاتُ الطَّرْفِ لَمْ يَطْمِثْهُنَّ إِنسٌ قَبْلَهُمْ وَلَا جَانٌّ(56) ਉਨ੍ਹਾਂ ਵਿਚ ਨੀਂਵੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। ਜਿਨ੍ਹਾਂ ਨੰ ਉਨ੍ਹਾਂ ਲੋਕਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਡੂਹਿਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਉਹ ਅਜਿਹੀਆਂ ਹੋਣਗੀਆਂ ਜਿਵੇਂ, ਯਾਕੂਤ (ਲਾਲ) ਅਤੇ ਮਰਜਾਨ (ਮੂੰਗਾ) ਹਨ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਨੇਕੀ ਦਾ ਬਦਲਾ ਨੇਕੀ ਤੋਂ ਸਿਵਾਏ ਹੋਰ ਕੀ ਹੈ |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਅਤੇ ਇਨ੍ਹਾਂ ਬਾਗ਼ਾਂ ਤੋਂ ਇਲਾਵਾ ਦੋ ਬਾਗ਼ ਹੋਰ ਹਨ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
مُدْهَامَّتَانِ(64) ਦੋਵੇਂ ਗਹਿਰੇ ਗੂੜੇ ਹਰੇ ਰੰਗ ਦੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। |
ਉਨ੍ਹਾਂ ਵਿਚ ਦੋ ਉਬਲਦੇ ਹੋਏ ਝਰਨੇ ਹੋਣਗੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
ਉਨ੍ਹਾਂ ਵਿਚ ਫਲ ਖਜੂਰ ਅਤੇ ਅਨਾਰ ਹੋਣਗੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
ਉਨ੍ਹਾਂ ਵਿਚ ਖ਼ੂਬਸੂਰਤ ਅਤੇ ਚੰਗੇ ਚੱਰਿਤਰ ਵਾਲੀਆਂ ਔਰਤਾਂ ਹੋਣਗੀਆਂ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
ਹੂਰਾਂ (ਸਵਰਗ ਦੀਆਂ ਸੁੰਦਰੀਆਂ) ਖੇਮਿਆਂ ਵਿਚ ਰਹਿਣ ਵਾਲੀਆਂ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। |
ਉਨ੍ਹਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਹੱਥ ਲਗਾਇਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। |
مُتَّكِئِينَ عَلَىٰ رَفْرَفٍ خُضْرٍ وَعَبْقَرِيٍّ حِسَانٍ(76) ਹਰੇ ਗ਼ਲਿਚਿਆਂ ਅਤੇ ਕੀਮਤੀ ਬਿਸਤਰਿਆਂ ਤੇ ਸਰ੍ਹਾਣੇ ਲਾ ਕੇ ਬੈਠੇ ਹੋਣਗੇ। |
ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। |
ਵੱਡੀ ਬਰਕਤ ਵਾਲਾ, ਪ੍ਰਸੰਸਾ ਵਾਲਾ ਅਤੇ ਉਚੀ ਸ਼ਾਨ ਵਾਲਾ ਹੈ ਤੇਰੇ ਰੱਬ ਦਾ ਨਾਂ। |
More surahs in Punjabi:
Download surah Ar-Rahman with the voice of the most famous Quran reciters :
surah Ar-Rahman mp3 : choose the reciter to listen and download the chapter Ar-Rahman Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب