Surah Al-Qasas with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Qasas | القصص - Ayat Count 88 - The number of the surah in moshaf: 28 - The meaning of the surah in English: The Stories.

طسم(1)

 ਤਾ.ਸੀਨ.ਮੀਮ

تِلْكَ آيَاتُ الْكِتَابِ الْمُبِينِ(2)

 ਇਹ ਰੋਸ਼ਨ ਕਿਤਾਬ ਦੀਆਂ ਆਇਤਾਂ ਹਨ।

نَتْلُو عَلَيْكَ مِن نَّبَإِ مُوسَىٰ وَفِرْعَوْنَ بِالْحَقِّ لِقَوْمٍ يُؤْمِنُونَ(3)

 ਅਸੀਂ ਮੂਸਾ ਅਤੇ ਫਿਰਔਨ ਦਾ ਕੂਝ ਹਾਲ ਤੁਹਾਨੂੰ ਠੀਕ-ਠੀਕ ਸੁਣਾਉਂਦੇ ਹਾਂ। ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਏ।

إِنَّ فِرْعَوْنَ عَلَا فِي الْأَرْضِ وَجَعَلَ أَهْلَهَا شِيَعًا يَسْتَضْعِفُ طَائِفَةً مِّنْهُمْ يُذَبِّحُ أَبْنَاءَهُمْ وَيَسْتَحْيِي نِسَاءَهُمْ ۚ إِنَّهُ كَانَ مِنَ الْمُفْسِدِينَ(4)

 ਬੇਸ਼ੱਕ ਫਿਰਔਨ ਨੇ ਧਰਤੀ ਤੇ ਬਗਾਵਤ ਕੀਤੀ ਅਤੇ ਉਸ ਨੇ ਉਸ ਦੇ ਵਾਸੀਆਂ ਨੂੰ ਧੜਿਆਂ ਵਿਚ ਵੰਡ ਦਿੱਤਾ। ਉਨ੍ਹਾਂ ਵਿਚੋਂ ਇੱਕ ਧੜੇ ਨੂੰ ਕਮਜ਼ੋਰ ਕਰ ਰੱਖਿਆ ਸੀ। ਉਹ ਉਨ੍ਹਾਂ ਦੇ ਨੌਜਵਾਨਾਂ ਦੀ ਹੱਤਿਆ ਕਰਦਾ ਸੀ। ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖਦਾ ਸੀ। ਬੇਸ਼ੱਕ ਉਹ ਨੁਕਸਾਨ ਕਰਨ ਵਾਲਿਆਂ ਵਿਚੋਂ ਸੀ।

وَنُرِيدُ أَن نَّمُنَّ عَلَى الَّذِينَ اسْتُضْعِفُوا فِي الْأَرْضِ وَنَجْعَلَهُمْ أَئِمَّةً وَنَجْعَلَهُمُ الْوَارِثِينَ(5)

 ਅਤੇ ਅਸੀਂ ਚਾਹੁੰਦੇ ਸੀ ਕਿ ਉਨ੍ਹਾਂ ਲੋਕਾਂ ਉੱਤੇ ਅਹਿਸਾਨ ਕਰੀਏ ਜਿਹੜੇ ਧਰਤੀ ਉੱਤੇ ਕਮਜ਼ੋਰ ਕਰ ਦਿੱਤੇ ਗਏ ਸਨ। ਅਤੇ ਉਨ੍ਹਾਂ ਨੂੰ ਨਾਇਕ ਅਤੇ ਵਾਰਿਸ ਬਣਾ ਦੇਈਏ।

وَنُمَكِّنَ لَهُمْ فِي الْأَرْضِ وَنُرِيَ فِرْعَوْنَ وَهَامَانَ وَجُنُودَهُمَا مِنْهُم مَّا كَانُوا يَحْذَرُونَ(6)

 ਅਤੇ ਉਨ੍ਹਾਂ ਨੂੰ ਧਰਤੀ ਉੱਪਰ ਅਧਿਕਾਰ ਦਈਏ। ਅਤੇ ਫਿਰਔਨ, ਹਾਮਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ, ਉਨ੍ਹਾਂ ਨੂੰ ਉਹ ਹੀ ਦਿਖਾ ਦੇਈਏ ਜਿਸ ਤੋਂ ਉਹ ਡਰਦੇ ਹਨ।

وَأَوْحَيْنَا إِلَىٰ أُمِّ مُوسَىٰ أَنْ أَرْضِعِيهِ ۖ فَإِذَا خِفْتِ عَلَيْهِ فَأَلْقِيهِ فِي الْيَمِّ وَلَا تَخَافِي وَلَا تَحْزَنِي ۖ إِنَّا رَادُّوهُ إِلَيْكِ وَجَاعِلُوهُ مِنَ الْمُرْسَلِينَ(7)

 ਅਤੇ ਅਸੀਂ ਸੂਸਾ ਦੀ ਮਾਂ ਨੂੰ ਇਲਹਾਮ (ਵਹੀ, ਪ੍ਰਕਾਸ਼ਨਾਂ) ਕੀਤਾ ਕਿ ਉਸ ਨੂੰ ਦੁੱਧ ਪਿਆਉ। ਫਿਰ ਜਦੋਂ’ ਤੁਹਾਨੂੰ ਉਸ ਦੇ ਸਬੰਧ ਵਿਚ ਡਰ ਹੋਵੇ ਤਾਂ ਉਸ ਨੂੰ ਨਦੀ ਵਿਚ ਤਾਰ ਦਿਉ ਅਤੇ ਸ਼ੱਕ ਨਾ ਕਰੋ ਅਤੇ ਨਾ ਦੁਖੀ ਹੋਵੋ। ਅਸੀਂ ਉਸ

فَالْتَقَطَهُ آلُ فِرْعَوْنَ لِيَكُونَ لَهُمْ عَدُوًّا وَحَزَنًا ۗ إِنَّ فِرْعَوْنَ وَهَامَانَ وَجُنُودَهُمَا كَانُوا خَاطِئِينَ(8)

 ਫਿਰ ਉਸ ਨੂੰ ਫਿਰਔਨ ਦੇ ਘਰ ਵਾਲਿਆਂ ਨੇ ਚੁੱਕ ਲਿਆ ਤਾਂ ਕਿ ਉਹ ਉਨ੍ਹਾਂ ਲਈ ਦੁਸ਼ਮਣ ਅਤੇ ਦੁੱਖ ਦਾ ਕਾਰਨ ਨਾ ਬਣੇ। ਬੇਸ਼ੱਕ ਫਿਰਔੰਨ, ਹਾਮਾਨ ਅਤੇ ਉਸਦੀਆਂ ਫੌਜਾਂ ਪਾਪੀ ਸਨ।

وَقَالَتِ امْرَأَتُ فِرْعَوْنَ قُرَّتُ عَيْنٍ لِّي وَلَكَ ۖ لَا تَقْتُلُوهُ عَسَىٰ أَن يَنفَعَنَا أَوْ نَتَّخِذَهُ وَلَدًا وَهُمْ لَا يَشْعُرُونَ(9)

 ਅਤੇ ਫਿਰਔਨ ਦੀ ਪਤਨੀ ਨੇ ਕਿਹਾ, ਕਿ ਇਹ ਮੇਰੇ ਲਈ ਅਤੇ ਤੁਹਾਡੇ ਲਈ ਅੱਖ ਦੀ ਠੁੰਢਕ ਹੈ। ਇਸ ਦੀ ਹੱਤਿਆ ਨਾ ਕਰੋ। ਹੋ ਸਕਦਾ ਇਹ ਸਾਨੂੰ ਲਾਭ ਦੇਵੇ ਜਾਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਅਤੇ ਉਹ ਸਮਝਦੇ ਨਹੀਂ ਸਨ।

وَأَصْبَحَ فُؤَادُ أُمِّ مُوسَىٰ فَارِغًا ۖ إِن كَادَتْ لَتُبْدِي بِهِ لَوْلَا أَن رَّبَطْنَا عَلَىٰ قَلْبِهَا لِتَكُونَ مِنَ الْمُؤْمِنِينَ(10)

 ਅਤੇ ਮੂਸਾ ਦੀ ਮਾਂ ਦਾ ਹਿਰਦਾ ਵਿਆਕੂਲ ਹੋ ਉੱਠਿਆ ਹੈ ਜੇਕਰ ਅਸੀਂ ਉਸ ਦੇ ਦਿਲ ਨੂੰ ਨਾ ਸੰਭਾਲਦੇ ਕਿ ਉਹ ਵਿਸ਼ਵਾਸ ਕਰਨ ਵਾਲਿਆਂ ਵਿਚ ਰਹੇ ’ਤਾਂ ਨੇੜੇ ਸੀ ਕਿ ਉਹ ਕਿਸੇ ਨੂੰ ਪ੍ਰਗਟ ਕਰ ਦਿੰਦੀ।

وَقَالَتْ لِأُخْتِهِ قُصِّيهِ ۖ فَبَصُرَتْ بِهِ عَن جُنُبٍ وَهُمْ لَا يَشْعُرُونَ(11)

 ਅਤੇ ਉਸ ਨੇ ਉਸਦੀ ਭੈਣ ਨੂੰ ਆਖਿਆ ਕਿ ਤੂੰ ਇਸ ਦੇ ਪਿਛੇ ਪਿੱਛੇ ਜਾ ਤਾਂ ਉਹ ਉਸ ਨੂੰ ਅਜਨਬੀ ਬਣ ਕੇ ਦੇਖਦੀ ਰਹੇ ਅਤੇ ਉਨ੍ਹਾਂ ਲੋਕਾਂ ਨੂੰ ਪਤਾ ਨਾ ਲੱਗਿਆ।

۞ وَحَرَّمْنَا عَلَيْهِ الْمَرَاضِعَ مِن قَبْلُ فَقَالَتْ هَلْ أَدُلُّكُمْ عَلَىٰ أَهْلِ بَيْتٍ يَكْفُلُونَهُ لَكُمْ وَهُمْ لَهُ نَاصِحُونَ(12)

 ਅਤੇ ਅਸੀਂ ਪਹਿਲਾਂ ਹੀ ਮੂਸਾ ਤੋਂ ਦਾਈਆਂ ਨੂੰ ਰੋਕ ਰੱਖਿਆ ਸੀ। ਤਾਂ ਲੜਕੀ ਨੇ ਆਖਿਆ, ਕੀ ਮੈਂ ਤੁਹਾਨੂੰ ਅਜਿਹੇ ਘਰ ਵਾਲਿਆਂ ਦਾ ਪਤਾ ਦੇਵਾਂ ਜਿਹੜਾ ਤੁਹਾਡੇ ਲਈ ਇਸ ਦਾ ਪਾਲਣ ਪੋਸ਼ਣ ਕਰਨ ਅਤੇ ਉਹ ਇਸ ਦੇ ਸ਼ੁੱਭਚਿੰਤਕ ਹੋਣ।

فَرَدَدْنَاهُ إِلَىٰ أُمِّهِ كَيْ تَقَرَّ عَيْنُهَا وَلَا تَحْزَنَ وَلِتَعْلَمَ أَنَّ وَعْدَ اللَّهِ حَقٌّ وَلَٰكِنَّ أَكْثَرَهُمْ لَا يَعْلَمُونَ(13)

 ਇਸ ਤਰਾਂ ਅਸੀਂ ਉਸ ਨੂੰ ਉਸ ਦੀ ਮਾਂ ਵੱਲ ਵਾਪਿਸ ਮੋੜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਹੋਣ ਅਤੇ ਉਹ ਦੁਖੀ ਨਾ ਹੋਵੇ। ਅਤੇ ਤਾਂ ਕਿ ਉਹ ਜਾਣ ਲਵੇ ਕਿ ਅੱਲਾਹ ਦਾ ਵਾਅਦਾ ਸੱਚਾ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

وَلَمَّا بَلَغَ أَشُدَّهُ وَاسْتَوَىٰ آتَيْنَاهُ حُكْمًا وَعِلْمًا ۚ وَكَذَٰلِكَ نَجْزِي الْمُحْسِنِينَ(14)

 ਜਦੋਂ ਮੂਸਾ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਪੂਰਾ ਜਵਾਨ ਹੋ ਗਿਆ ਤਾਂ ਅਸੀਂ ਉਸਨੂੰ ਬਿਬੇਕ ਤੇ ਗਿਆਨ ਬਖਸ਼ਿਸ਼ ਕੀਤਾ ਅਤੇ ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤੜ੍ਹਾਂ ਬਦਲਾ ਦਿੰਦੇ ਹਾਂ।

وَدَخَلَ الْمَدِينَةَ عَلَىٰ حِينِ غَفْلَةٍ مِّنْ أَهْلِهَا فَوَجَدَ فِيهَا رَجُلَيْنِ يَقْتَتِلَانِ هَٰذَا مِن شِيعَتِهِ وَهَٰذَا مِنْ عَدُوِّهِ ۖ فَاسْتَغَاثَهُ الَّذِي مِن شِيعَتِهِ عَلَى الَّذِي مِنْ عَدُوِّهِ فَوَكَزَهُ مُوسَىٰ فَقَضَىٰ عَلَيْهِ ۖ قَالَ هَٰذَا مِنْ عَمَلِ الشَّيْطَانِ ۖ إِنَّهُ عَدُوٌّ مُّضِلٌّ مُّبِينٌ(15)

 ਅਤੇ ਉਹ ਸ਼ਹਿਰ ਵਿਚ ਅਜਿਹੇ ਸਮੇਂ ਦਾਖਿਲ ਹੋਇਆ ਜਦੋਂ ਸ਼ਹਿਰ ਵਾਸੀ ਬੇਪਰਵਾਹ ਸਨ ਤਾਂ ਉਸ ਨੇ ਉੱਤੇ ਦੋ ਬੰਦਿਆ ਨੂੰ ਲੜਦੇ ਹੋਏ ਵੇਖਿਆ। ਇੱਕ ਉਸ ਦੀ ਆਪਣੀ ਕੌਮ ਵਿੱਚੋਂ ਅਤੇ ਦੂਸਰਾ ਦੁਸ਼ਮਣਾਂ ਵਿਚੋਂ ਸੀ। ਤਾਂ ਜਿਹੜਾ ਉਸ ਦੀ ਕੌਮ ਵਿਚੋਂ ਸੀ ਉਸ ਨੇ ਆਪਣੇ ਦੁਸ਼ਮਣ ਦੇ ਵਿਰੁੱਧ ਮਦਦ ਮੰਗੀ। ਤਾਂ ਮੂਸਾ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਉਸ ਦਾ ਕੰਮ ਤਮਾਮ ਕਰ ਦਿੱਤਾ। ਮੂਸਾ ਨੇ ਆਖਿਆ ਕਿ ਇਹ ਸੈਤਾਨ ਦੇ ਕੰਮਾਂ ਵਿਚੋਂ’ ਹੈ, ਬੇਸ਼ੱਕ ਉਹ ਭਟਕਾਉਣ ਵਾਲਾ ਪੱਕਾ ਦੁਸ਼ਮਣ ਹੈ।

قَالَ رَبِّ إِنِّي ظَلَمْتُ نَفْسِي فَاغْفِرْ لِي فَغَفَرَ لَهُ ۚ إِنَّهُ هُوَ الْغَفُورُ الرَّحِيمُ(16)

 ਉਸ ਨੇ ਆਖਿਆ ਹੇ ਮੇਰੇ ਪਾਲਣਹਾਰ! ਮੈਂ ਆਪਣੇ ਆਪ ਉੱਪਰ ਜ਼ੁਲਮ ਕੀਤਾ ਹੈ। ਇਸ ਵਿਚ ਮੈਨੂੰ ਮੁਆਫ਼ੀ ਬਖਸ਼ ਤਾਂ ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।

قَالَ رَبِّ بِمَا أَنْعَمْتَ عَلَيَّ فَلَنْ أَكُونَ ظَهِيرًا لِّلْمُجْرِمِينَ(17)

 ਉਸ ਨੇ ਆਖਿਆ ਕਿ ਹੈ ਮੇਰੇ ਪਾਲਣਹਾਰ! ਜਿਵੇਂ ਤੂੰ ਮੇਰੇ ਉੱਪਰ ਕਿਰਪਾ ਕੀਤੀ ਹੈ ਤਾਂ ਹੁਣ ਮੈਂ ਕਦੇ ਵੀ ਅਪਰਾਧੀਆਂ ਦਾ ਸਹਾਇਕ ਨਹੀਂ ਬਣਾਂਗਾ।

فَأَصْبَحَ فِي الْمَدِينَةِ خَائِفًا يَتَرَقَّبُ فَإِذَا الَّذِي اسْتَنصَرَهُ بِالْأَمْسِ يَسْتَصْرِخُهُ ۚ قَالَ لَهُ مُوسَىٰ إِنَّكَ لَغَوِيٌّ مُّبِينٌ(18)

 ਫਿਰ ਸਵੇਰ ਵੇਲੇ ਉਹ ਸ਼ਹਿਰ ਵਿਚ ਡਰਦਾ ਹੋਇਆ ਟੋਹ ਲੈਂਦਾ ਹੋਇਆ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਹ ਹੀ ਬੰਦਾ ਜਿਸ ਨੇ ਕੱਲ ਉਸ ਨੇ ਉਸ ਤੋਂ ਮਦਦ ਮੰਗੀ ਸੀ। ਉਹ ਅੱਜ ਫਿਰ ਉਸ ਨੂੰ ਮਦਦ ਲਈ ਪੁਕਾਰ ਰਿਹਾ ਸੀ। ਮੂਸਾ ਨੇ ਉਸ ਨੂੰ ਆਖਿਆ ਬੇਸ਼ੱਕ ਤੂੰ ਸਪੱਸ਼ਟ ਭਟਕਿਆ ਹੋਇਆ ਹੈ।

فَلَمَّا أَنْ أَرَادَ أَن يَبْطِشَ بِالَّذِي هُوَ عَدُوٌّ لَّهُمَا قَالَ يَا مُوسَىٰ أَتُرِيدُ أَن تَقْتُلَنِي كَمَا قَتَلْتَ نَفْسًا بِالْأَمْسِ ۖ إِن تُرِيدُ إِلَّا أَن تَكُونَ جَبَّارًا فِي الْأَرْضِ وَمَا تُرِيدُ أَن تَكُونَ مِنَ الْمُصْلِحِينَ(19)

 ਫਿਰ ਜਦੋਂ ਉਸ ਨੇ ਚਾਹਿਆ ਕਿ ਉਹ ਉਸ ਨੂੰ ਫੜ੍ਹੇ ਜਿਹੜਾ ਉਨ੍ਹਾਂ ਦੋਵਾਂ ਦਾ ਦੁਸ਼ਮਣ ਸੀ। ਉਸ ਨੇ ਕਿਹਾ ਕਿ ਹੇ, ਮੂਸਾ ਤੂੰ ਮੇਰੀ ਹੱਤਿਆ ਕਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ ਇੱਕ ਵਿਅਕਤੀ ਦੀ ਹੱਤਿਆ ਕੀਤੀ ਸੀ। ਤੁਸੀਂ ਤਾਂ ਧਰਤੀ ਤੇ ਜ਼ਾਲਿਮ ਬਣ ਕੇ ਰਹਿਣਾ ਚਾਹੁੰਦੇ ਹੋ ਤੁਸੀਂ ਸੁਧਾਰ ਕਰਨ ਵਾਲਿਆਂ ਵਿਚ ਨਹੀਂ ਹੋਣਾ ਚਾਹੁੰਦੇ।

وَجَاءَ رَجُلٌ مِّنْ أَقْصَى الْمَدِينَةِ يَسْعَىٰ قَالَ يَا مُوسَىٰ إِنَّ الْمَلَأَ يَأْتَمِرُونَ بِكَ لِيَقْتُلُوكَ فَاخْرُجْ إِنِّي لَكَ مِنَ النَّاصِحِينَ(20)

 ਅਤੇ ਇੱਕ ਬੰਦਾ ਸ਼ਹਿਰ ਦੇ ਕਿਨਾਰੇ ਤੋਂ ਦੌੜਦਾ ਹੋਇਆ ਆਇਆ। ਉਸ ਨੇ ਕਿਹਾ ਹੇ ਮੂਸਾ! ਦਰਬਾਰ ਵਾਲੇ ਸਲਾਹ ਕਰ ਰਹੇ ਹਨ ਕਿ ਉਹ ਤੈਨੂੰ ਮਾਰ ਦੇਣ। ਇਸ ਲਈ ਤੁਸੀਂ ਨਿਕਲ ਜਾਉ ਮੈਂ’ ਤੁਹਾਡੇ ਸ਼ੁੱਭ ਚਿੰਤਕਾਂ ਵਿਚੋਂ ਹਾਂ।

فَخَرَجَ مِنْهَا خَائِفًا يَتَرَقَّبُ ۖ قَالَ رَبِّ نَجِّنِي مِنَ الْقَوْمِ الظَّالِمِينَ(21)

 ਫਿਰ ਉਹ ਉਥੋਂ ਡਰਦਾ ਹੋਇਆ ਟੋਹ ਲੈਂਦਾ ਹੋਇਆ ਨਿਕਲ ਗਿਆ। ਉਸ ਨੇ ਆਖਿਆ ਹੈ ਮੇਰੇ ਰੱਬ! ਮੈਨੂੰ ਜ਼ਾਲਿਮ ਲੋਕਾਂ ਤੋਂ ਮੁਕਤੀ ਪ੍ਰਦਾਨ ਕਰ।

وَلَمَّا تَوَجَّهَ تِلْقَاءَ مَدْيَنَ قَالَ عَسَىٰ رَبِّي أَن يَهْدِيَنِي سَوَاءَ السَّبِيلِ(22)

 ਅਤੇ ਜਦੋਂ ਉਸ ਨੇ ਮਦਯਨ ਵੱਲ ਸਫ਼ਰ ਦਾ ਫੈਸਲਾ ਕੀਤਾ ਤਾਂ ਉਸ ਨੇ ਆਖਿਆ, ਕਾਸ਼! ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧਾ ਰਾਹ ਵਿਖਾ ਦੇਵੇ।

وَلَمَّا وَرَدَ مَاءَ مَدْيَنَ وَجَدَ عَلَيْهِ أُمَّةً مِّنَ النَّاسِ يَسْقُونَ وَوَجَدَ مِن دُونِهِمُ امْرَأَتَيْنِ تَذُودَانِ ۖ قَالَ مَا خَطْبُكُمَا ۖ قَالَتَا لَا نَسْقِي حَتَّىٰ يُصْدِرَ الرِّعَاءُ ۖ وَأَبُونَا شَيْخٌ كَبِيرٌ(23)

 ਅਤੇ ਜਦੋਂ ਉਹ ਮਦਯਨ ਦੇ ਪਾਣੀ ਤੇ ਪਹੁੰਚਿਆ ਤਾਂ ਉੱਤੇ ਉਸ ਨੇ ਲੋਕਾਂ ਦੇ ਇਕ ਸਮੂਹ ਨੂੰ ਪਾਣੀ ਪਿਲਾਉਂਦੇ ਹੋਏ ਦੇਖਿਆ। ਅਤੇ ਉਸ ਤੋਂ ਵੱਖਰੀਆਂ ਇੱਕ ਪਾਸੇ ਦੋ ਔਰਤਾਂ ਨੂੰ ਦੇਖਿਆ ਕਿ ਉਹ ਆਪਣੀਆਂ ਬੱਕਰੀਆਂ ਨੂੰ ਰੋਕ ਕੇ ਖੜ੍ਹੀਆਂ ਹਨ। ਮੂਸਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਮਸਲਾ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਪਾਣੀ ਨਹੀਂ ਪਿਲਾਉਂਦੇ ਜਦੋਂ ਤੱਕ ਚਰਾਵਾਹੇ ਆਪਣੀਆਂ ਬੱਕਰੀਆਂ ਇੱਥੋਂ ਨਾ ਹਟਾ ਲੈਣ ਅਤੇ ਸਾਡੇ ਪਿਤਾ ਬਜ਼ੁਰਗ ਹਨ।

فَسَقَىٰ لَهُمَا ثُمَّ تَوَلَّىٰ إِلَى الظِّلِّ فَقَالَ رَبِّ إِنِّي لِمَا أَنزَلْتَ إِلَيَّ مِنْ خَيْرٍ فَقِيرٌ(24)

 ਤਾਂ ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਇਆ ਅਤੇ ਫਿਰ ਛਾਂ ਵਿਚ ਚਲਾ ਗਿਆ। ਫਿਰ ਕਿਹਾ ਹੇ ਮੇਰੇ ਪਾਲਣਹਾਰ ! ਜਿਹੜੀ ਵੀ ਚੰਗੀ ਚੀਜ਼ ਮੇਰੇ ਲਈ ਉਤਾਰੇ ਮੈ ਉਸ ਦਾ ਮੁਹਤਾਜ ਹਾਂ।

فَجَاءَتْهُ إِحْدَاهُمَا تَمْشِي عَلَى اسْتِحْيَاءٍ قَالَتْ إِنَّ أَبِي يَدْعُوكَ لِيَجْزِيَكَ أَجْرَ مَا سَقَيْتَ لَنَا ۚ فَلَمَّا جَاءَهُ وَقَصَّ عَلَيْهِ الْقَصَصَ قَالَ لَا تَخَفْ ۖ نَجَوْتَ مِنَ الْقَوْمِ الظَّالِمِينَ(25)

 ਫਿਰ ਉਨ੍ਹਾਂ ਦੋਵਾਂ ਵਿਚੋਂ ਸ਼ਰਮਿੰਦਗੀ ਨਾਲ ਚੱਲਦੀ ਹੋਈ ਇੱਕ ਲੜਕੀ ਆਈ ਉਸ ਨੇ ਕਿਹਾ ਮੇਰੇ ਪਿਤਾ ਆਪ ਨੂੰ ਬੁਲਾ ਰਹੇ ਹਨ ਤਾਂ ਕਿ ਤੁਸੀਂ ਸਾਡੇ ਲਈ ਜਿਹੜਾ ਪਾਣੀ ਪਿਲਾਇਆ ਉਸ ਦਾ ਤੁਹਾਨੂੰ ਫ਼ਲ ਦੇ ਸਕਣ। ਫਿਰ ਜਦੋਂ ਉਹ ਉਸ ਦੇ ਕੋਲ ਆਇਆ ਤਾਂ ਉਸ ਨੇ ਸਾਰਾ ਹਾਲ ਬਿਆਨ ਕੀਤਾ ਤਾਂ ਉਸ ਨੇ ਕਿਹਾ ਡਰੋ ਨਾ ਤੁਸੀਂ ਜ਼ਾਲਿਮਾਂ ਤੋਂ ਮੁਕਤੀ ਪਾਉਂਦੇ ਹੋ।

قَالَتْ إِحْدَاهُمَا يَا أَبَتِ اسْتَأْجِرْهُ ۖ إِنَّ خَيْرَ مَنِ اسْتَأْجَرْتَ الْقَوِيُّ الْأَمِينُ(26)

 ਉਨ੍ਹਾਂ ਵਿਚੋਂ ਇੱਕ ਨੇ ਆਖਿਆ, ਹੈ ਪਿਤਾ ਜੀ! ਇਸ ਨੂੰ ਕੰਮ ਤੇ ਰੱਖ ਲਈਏ। ਚੰਗਾ ਬੰਦਾ, ਜਿਸ ਨੂੰ ਤੁਸੀਂ ਕੰਮ ਤੇ ਰੱਖਣਾ ਚਾਹੋਂ। ਉਹ ਹੀ ਹੈ, ਜਿਹੜਾ ਸ਼ਕਤੀਸ਼ਾਲੀ ਅਤੇ ਅਮਾਨਤਦਾਰ ਹੋਵੇ।

قَالَ إِنِّي أُرِيدُ أَنْ أُنكِحَكَ إِحْدَى ابْنَتَيَّ هَاتَيْنِ عَلَىٰ أَن تَأْجُرَنِي ثَمَانِيَ حِجَجٍ ۖ فَإِنْ أَتْمَمْتَ عَشْرًا فَمِنْ عِندِكَ ۖ وَمَا أُرِيدُ أَنْ أَشُقَّ عَلَيْكَ ۚ سَتَجِدُنِي إِن شَاءَ اللَّهُ مِنَ الصَّالِحِينَ(27)

 ਉਸ ਨੇ (ਮੂਸਾ ਨੂੰ) ਆਖਿਆ ਕਿ ਮੈਂ ਚਾਹੁੰਦਾ ਹਾਂ, ਕਿ ਮੈਂ ਆਪਣੀਆਂ ਇਨ੍ਹਾਂ ਦੋਵਾਂ ਬੇਟੀਆਂ ਵਿਚੋਂ ਇੱਕ ਦਾ ਵਿਆਹ ਤੁਹਾਡੇ ਨਾਲ ਕਰ ਦੇਵਾਂ, ਪਰ ਸ਼ਰਤ ਹੈ ਕਿ ਤੁਸੀਂ ਅੱਠ ਸਾਲ ਤੱਕ ਮੇਰੀ ਨੌਕਰੀ ਕਰੋਂ। ਫਿਰ ਜੇਕਰ ਤੁਸੀ’ ਦਸ ਸਾਲ ਪੂਰੇ ਕਰ ਦੇਵੋਂ ਤਾਂ ਉਹ ਤੁਹਾਡੇ ਵੱਲੋਂ ਅਹਿਸਾਨ ਹੋਵੇਗਾ ਅਤੇ ਮੈਂ ਤੁਹਾਨੂੰ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦਾ। ਜੇਕਰ ਅੱਲਾਹ ਨੇ ਚਾਹਿਆ ਤਾਂ ਤੂਸੀਂ’ ਮੈਨੂੰ ਚੰਗਾ ਬੰਦਾ ਪਾਉਗੇ।

قَالَ ذَٰلِكَ بَيْنِي وَبَيْنَكَ ۖ أَيَّمَا الْأَجَلَيْنِ قَضَيْتُ فَلَا عُدْوَانَ عَلَيَّ ۖ وَاللَّهُ عَلَىٰ مَا نَقُولُ وَكِيلٌ(28)

 ਮੂਸਾ ਨੇ ਆਖਿਆ, ਕਿ ਇਹ ਗੱਲ ਮੇਰੇ ਅਤੇ ਤੁਹਾਡੇ ਵਿਚਕਾਰ ਤੈਅ ਹੈ। ਇਨ੍ਹਾਂ ਦੋਵਾਂ ਸਮਿਆਂ ਵਿਚੋਂ ਜਿਹੜਾ ਵੀ ਮੈਂ ਪੂਰਾ ਕਰਾਂ ਤਾਂ ਫਿਰ ਮੇਰੇ ਲਈ ਕੋਈ ਰੋਕ ਨਹੀਂ ਹੋਵੇਗੀ ਅਤੇ ਅੱਲਾਹ ਸਾਡੇ ਵਚਨ ਅਤੇ ਸਮਝੌਤੇ ਲਈ ਗਵਾਹ ਹੈ।

۞ فَلَمَّا قَضَىٰ مُوسَى الْأَجَلَ وَسَارَ بِأَهْلِهِ آنَسَ مِن جَانِبِ الطُّورِ نَارًا قَالَ لِأَهْلِهِ امْكُثُوا إِنِّي آنَسْتُ نَارًا لَّعَلِّي آتِيكُم مِّنْهَا بِخَبَرٍ أَوْ جَذْوَةٍ مِّنَ النَّارِ لَعَلَّكُمْ تَصْطَلُونَ(29)

 ਫਿਰ ਜਦੋਂ ਮੂਸਾ ਨੇ ਸਮਾਂ ਪੂਰਾ ਕਰ ਲਿਆ ਤਾਂ ਉਸ ਨੇ ਆਪਣੇ ਘਰ ਵਾਲਿਆਂ ਦੇ ਨਾਲ ਕੂਚ ਕੀਤਾ ਤਾਂ ਉਸ ਨੌ ਤੂਰ ਦੀ ਪਹਾੜੀ ਵੱਲ ਇੱਕ ਅੱਗ ਦੇਖੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਤੁਸੀਂ ਰੁਕੋ, ਮੈਂ ਇੱਕ ਅੱਗ ਦੇਖੀ ਹੈ। ਸ਼ਾਇਦ ਮੈਂ ਉਥੋਂ ਕੋਈ ਖ਼ਬਰ ਲੈ ਕੇ ਆਵਾਂ ਜਾਂ ਅੱਗ ਦਾ ਅੰਗਾਰਾਂ ਲੈ ਕੇ ਆਵਾਂ ਤਾਂ ਕਿ ਤੁਸੀਂ ਸੇਕ ਸਕੋ।

فَلَمَّا أَتَاهَا نُودِيَ مِن شَاطِئِ الْوَادِ الْأَيْمَنِ فِي الْبُقْعَةِ الْمُبَارَكَةِ مِنَ الشَّجَرَةِ أَن يَا مُوسَىٰ إِنِّي أَنَا اللَّهُ رَبُّ الْعَالَمِينَ(30)

 ਫਿਰ ਜਦੋਂ ਉਹ ਉੱਤੇ ਪਹੁੰਚਿਆਂ ਤਾਂ ਉਸ ਨੂੰ ਘਾਟੀ ਦੇ ਸੱਜੇ ਹੱਥ ਬਰਕਤ ਵਾਲੇ ਖੇਤਰ ਵਿਚ ਰੁੱਖ ਵਿਚੋਂ ਪੁਕਾਰਿਆ ਗਿਆ ਕਿ ਹੇ ਮੂਸਾ! ਮੈ ਅੱਲਾਹ ਹਾਂ ਸਾਰੇ ਸੰਸਾਰ ਦਾ ਮਾਲਕ।

وَأَنْ أَلْقِ عَصَاكَ ۖ فَلَمَّا رَآهَا تَهْتَزُّ كَأَنَّهَا جَانٌّ وَلَّىٰ مُدْبِرًا وَلَمْ يُعَقِّبْ ۚ يَا مُوسَىٰ أَقْبِلْ وَلَا تَخَفْ ۖ إِنَّكَ مِنَ الْآمِنِينَ(31)

 ਅਤੇ ਇਹ ਕਿ ਤੁਸੀਂ ਆਪਣੀ ਸੋਟੀ ਸੁੱਟ ਦਿਉਂ। ਜਦੋਂ ਉਸ ਨੇ (ਸੁੱਟੀ ਹੋਈ ਸੋਟੀ ਨੂੰ) ਹਿਲਦੇ ਵੇਖਿਆ ਜਿਵੇਂ ਸੱਪ ਹੋਵੇ ਤਾਂ ਉਹ ਪਿੱਠ ਘੁੰਮਾ ਕੇ ਭੱਜ ਗਿਆ ਅਤੇ ਉਸ ਨੇ ਮੁੜ ਕੇ ਨਾ ਵੇਖਿਆ। ਫਿਰ ਆਵਾਜ਼ ਆਈ ਹੇ ਮੂਸਾ! ਡਰੋਂ ਨਾ ਅੱਗੇ ਆਉ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ।

اسْلُكْ يَدَكَ فِي جَيْبِكَ تَخْرُجْ بَيْضَاءَ مِنْ غَيْرِ سُوءٍ وَاضْمُمْ إِلَيْكَ جَنَاحَكَ مِنَ الرَّهْبِ ۖ فَذَانِكَ بُرْهَانَانِ مِن رَّبِّكَ إِلَىٰ فِرْعَوْنَ وَمَلَئِهِ ۚ إِنَّهُمْ كَانُوا قَوْمًا فَاسِقِينَ(32)

 ਆਪਣਾ ਹੱਥ ਆਪਣੇ ਗਲਮੇਂ (ਗਿਰੇਬਾਨ) ਵਿਚ ਪਾਉ ਉਹ ਸ਼ਨ੍ਹਾਂ ਕਿਸੇ ਰੌਗ ਦੇ ਚਮਕਦੇ ਹੋਏ ਨਿਕਲੇਗਾ ਅਤੇ ਡਰੋਂ ਨਹੀਂ, ਆਪਣੀ ਬਾਹ ਆਪਣੇ ਵੱਲ ਲੈ ਲਉ। ਅਤੇ ਇਹ ਤੁਹਾਡੇ ਰੱਬ ਵੱਲੋਂ ਦੋ ਪ੍ਰਮਾਣ ਹਨ। ਫਿਰਔਨ ਅਤੇ ਉਸਦੇ ਦਰਬਾਰੀਆਂ ਕੋਲ ਜਾਣ ਲਈ। ਬੇਸ਼ੱਕ ਉਹ ਇਨਕਾਰੀ ਲੋਕ ਸਨ।

قَالَ رَبِّ إِنِّي قَتَلْتُ مِنْهُمْ نَفْسًا فَأَخَافُ أَن يَقْتُلُونِ(33)

 ਮੂਸਾ ਨੇ ਆਖਿਆ, ਹੇ ਮੇਰੇ ਪਾਲਣਹਾਰ! ਮੈ’ ਉਨ੍ਹਾਂ ਵਿਚੋਂ ਇੱਕ ਬੰਦੇ ਦੀ ਹੱਤਿਆ ਕੀਤੀ ਹੈ ਇਸ ਲਈ ਮੈਂ ਡਰਦਾ ਹਾਂ ਕਿ ਉਹ ਮੈਨੂੰ ਮਾਰ ਦੇਣਗੇ।

وَأَخِي هَارُونُ هُوَ أَفْصَحُ مِنِّي لِسَانًا فَأَرْسِلْهُ مَعِيَ رِدْءًا يُصَدِّقُنِي ۖ إِنِّي أَخَافُ أَن يُكَذِّبُونِ(34)

 ਅਤੇ ਮੇਰਾ ਭਾਈ ਹਾਰੂਨ ਮੇਰੇ ਨਾਲੋਂ ਵੱਧ ਚੰਗਾ ਬੋਲਣ ਵਾਲਾ ਹੈ। ਤਾਂ ਤੂੰ ਉਸ ਨੂੰ ਸਹਾਇਕ ਦੀ ਹੈਸੀਅਤ ਵਿਚ ਮੇਰੇ ਨਾਲ ਭੇਜ ਦੇ। ਤਾਂ ਜੋ ਉਹ ਮੇਰਾ ਸਮਰੱਥਨ ਕਰ ਸਕੇ। ਮੈ’ ਡਰਦਾ ਹਾਂ ਕਿ ਉਹ ਲੋਕ ਮੈਨੂੰ ਝੁਠਲਾ ਦੇਣਗੇ।

قَالَ سَنَشُدُّ عَضُدَكَ بِأَخِيكَ وَنَجْعَلُ لَكُمَا سُلْطَانًا فَلَا يَصِلُونَ إِلَيْكُمَا ۚ بِآيَاتِنَا أَنتُمَا وَمَنِ اتَّبَعَكُمَا الْغَالِبُونَ(35)

 ਫਰਮਾਇਆ ਕਿ ਅਸੀਂ’ ਤੁਹਾਡੇ ਭਰਾ ਰਾਹੀ’ ਤੁਹਾਡੀ ਬਾਂਹ ਮਜ਼ਬੂਤ ਕਰਾਂਗੇ। ਅਤੇ ਅਸੀਂ ਤੁਹਾਨੂੰ ਦੋਂਵਾਂ ਨੂੰ ਉਨ੍ਹਾਂ ਤੇ ਭਾਰੀ ਕਰਾਂਗੇ “ਤਾਂ ਉਹ ਤੁਹਾਡੇ ਤੱਕ ਨਾ ਪਹੁੰਚ ਸਕਣਗੇ। ਸਾਡੀਆਂ ਨਿਸ਼ਾਨੀਆਂ ਦੇ ਨਾਲ ਤੁਸੀ’ ਦੋਵੇਂ ਅਤੇ ਤੁਹਾਡਾ ਪਾਲਣ ਕਰਨ ਵਾਲੇ ਉਨ੍ਹਾਂ ਤੇ ਭਾਰੂ ਰਹਿਣਗੇ।

فَلَمَّا جَاءَهُم مُّوسَىٰ بِآيَاتِنَا بَيِّنَاتٍ قَالُوا مَا هَٰذَا إِلَّا سِحْرٌ مُّفْتَرًى وَمَا سَمِعْنَا بِهَٰذَا فِي آبَائِنَا الْأَوَّلِينَ(36)

 ਫਿਰ ਜਦੋਂ ਮੂਸਾ ਉਨ੍ਹਾਂ ਲੋਕਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਦੇ ਨਾਲ ਪਹੁੰਚਿਆਂ ਉਨ੍ਹਾਂ ਨੇ ਕਿਹਾ ਇਹ ਸਿਰਫ ਘੜਿਆ ਹੋਇਆ ਜਾਦੂ ਹੈ ਅਤੇ ਇਹ ਗੱਲ ਅਸੀਂ ਆਪਣੇ ਤੋਂ ਪਹਿਲਾਂ ਹੋ ਚੁੱਕੇ ਮਾਂ ਪਿਉ ਤੋਂ ਨਹੀਂ ਸੁਣੀ।

وَقَالَ مُوسَىٰ رَبِّي أَعْلَمُ بِمَن جَاءَ بِالْهُدَىٰ مِنْ عِندِهِ وَمَن تَكُونُ لَهُ عَاقِبَةُ الدَّارِ ۖ إِنَّهُ لَا يُفْلِحُ الظَّالِمُونَ(37)

 ਅਤੇ ਮੂਸਾ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਉਸ ਨੂੰ ਜਿਹੜਾ ਉਸ ਵੱਲੋਂ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਜਿਸ ਨੂੰ ਪ੍ਰਲੋਕ ਦਾ ਘਰ ਮਿਲੇਗਾ। ਬੇਸ਼ੱਕ ਜ਼ਾਲਿਮ ਸਫ਼ਲ ਨਹੀਂ ਹੋਣਗੇ।

وَقَالَ فِرْعَوْنُ يَا أَيُّهَا الْمَلَأُ مَا عَلِمْتُ لَكُم مِّنْ إِلَٰهٍ غَيْرِي فَأَوْقِدْ لِي يَا هَامَانُ عَلَى الطِّينِ فَاجْعَل لِّي صَرْحًا لَّعَلِّي أَطَّلِعُ إِلَىٰ إِلَٰهِ مُوسَىٰ وَإِنِّي لَأَظُنُّهُ مِنَ الْكَاذِبِينَ(38)

 ਫਿਰਨ ਨੇ ਆਖਿਆ ਹੇ ਦਰਬਾਰ ਵਾਲਿਓ! ਮੈ’ ਤੁਹਾਡੇ ਲਈ ਆਪਣੇ ਤੋਂ ਬਿਨ੍ਹਾਂ ਕਿਸੇ (ਹੋਰ) ਪੂਜਣਯੋਗ ਨੂੰ ਨਹੀਂ ਜਾਣਦਾ। ਤਾਂ ਹੇ ਹਾਮਾਨ! ਮੇਰੇ ਲਈ ਮਿੱਟੀ ਨੂੰ ਅੱਗ ਦੇ ਫਿਰ ਮੇਰੇ ਲਈ ਇੱਕ ਉਚਾ ਭਵਨ ਬਣਾ ਤਾਂ ਕਿ ਮੈਂ ਮੂਸਾ ਦੇ ਰੱਬ ਨੂੰ ਉਸ ਵਿਚ ਝਾਕ ਕੇ ਵੇਖਾਂ। ਅਤੇ ਮੈ’ ਤਾਂ ਇਸ ਨੂੰ ਇੱਕ ਝੂਠਾ ਬੰਦਾ ਸਮਝਦਾ ਹਾਂ।

وَاسْتَكْبَرَ هُوَ وَجُنُودُهُ فِي الْأَرْضِ بِغَيْرِ الْحَقِّ وَظَنُّوا أَنَّهُمْ إِلَيْنَا لَا يُرْجَعُونَ(39)

 ਉਸ ਨੇ ਅਤੇ ਉਸ ਦੀਆਂ ਫੌਜਾਂ ਨੇ ਧਰਤੀ ਤੇ ਨਾਹੱਕ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਸਮਝਿਆ ਕਿ ਉਨ੍ਹਾਂ ਨੇ ਸਾਡੇ ਵੱਲ ਵਾਪਿਸ ਨਹੀਂ ਆਉਣਾ ਹੈ।

فَأَخَذْنَاهُ وَجُنُودَهُ فَنَبَذْنَاهُمْ فِي الْيَمِّ ۖ فَانظُرْ كَيْفَ كَانَ عَاقِبَةُ الظَّالِمِينَ(40)

 ਤਾਂ ਅਸੀਂ ਉਸ ਨੂੰ ਅਤੇ ਉਸ ਦੀਆਂ ਫੌਜਾਂ ਨੂੰ ਫੜ ਲਿਆ ਤਾਂ ਦੇਖੋਂ ਜ਼ਾਲਿਮਾਂ ਵਾ ਕੀ ਸਿੱਟਾ ਨਿਕਲਿਆ।

وَجَعَلْنَاهُمْ أَئِمَّةً يَدْعُونَ إِلَى النَّارِ ۖ وَيَوْمَ الْقِيَامَةِ لَا يُنصَرُونَ(41)

 ਅਤੇ ਅਸੀਂ ਉਨ੍ਹਾਂ ਨੂੰ ਸਰਦਾਰ ਬਣਾਇਆ ਜਿਹੜੇ ਅੱਗ ਵੱਲ ਬੁਲਾਉਂਦੇ ਹਨ ਅਤੇ ਕਿਆਮਤ ਦੇ ਦਿਨ ਉਨ੍ਹਾਂ ਨੂੰ ਮਦਦ ਨਹੀਂ ਮਿਲੇਗੀ।

وَأَتْبَعْنَاهُمْ فِي هَٰذِهِ الدُّنْيَا لَعْنَةً ۖ وَيَوْمَ الْقِيَامَةِ هُم مِّنَ الْمَقْبُوحِينَ(42)

 ਅਤੇ ਅਸੀਂ ਇਸ ਸੰਸਾਰ ਵਿਚ ਉਨ੍ਹਾਂ ਤੇ ਲਾਹਣਤ ਪਾ ਦਿੱਤੀ। ਅਤੇ ਕਿਆਮਤ ਦੇ ਦਿਨ ਉਹ ਬ਼ਦਹਾਲ ਲੋਕਾਂ ਵਿਚ ਹੋਣਗੇ।

وَلَقَدْ آتَيْنَا مُوسَى الْكِتَابَ مِن بَعْدِ مَا أَهْلَكْنَا الْقُرُونَ الْأُولَىٰ بَصَائِرَ لِلنَّاسِ وَهُدًى وَرَحْمَةً لَّعَلَّهُمْ يَتَذَكَّرُونَ(43)

 ਅਤੇ ਅਸੀਂ ਪਿਛਲੀਆਂ ਪੀੜੀਆਂ ਨੂੰ ਨਸ਼ਟ ਕਰਨ ਤੋਂ ਬਾਅਦ ਮੂਸਾ ਨੂੰ ਕਿਤਾਬ ਦਿੱਤੀ। ਲੋਕਾਂ ਲਈ ਬਿਬੇਕ ਦਾ ਸਮਾਨ, ਮਾਰਗ ਦਰਸ਼ਨ ਅਤੇ ਰਹਿਮਤ (ਬਖਸ਼ੀ) ’ਤਾਂ ਕਿ ਉਹ ਉਪਦੇਸ਼ ਗ੍ਰਹਿਣ ਕਰਨ।

وَمَا كُنتَ بِجَانِبِ الْغَرْبِيِّ إِذْ قَضَيْنَا إِلَىٰ مُوسَى الْأَمْرَ وَمَا كُنتَ مِنَ الشَّاهِدِينَ(44)

 ਅਤੇ ਤੁਸੀਂ ਪਹਾੜ ਦੇ ਪੱਛਮੀ ਕਿਨਾਰੇ ਤੇ ਹਾਜ਼ਿਰ ਨਹੀਂ ਸੀ। ਜਦੋਂ ਅਸੀਂ ਮੂਸਾ ਨੂੰ ਹੁਕਮ ਦਿੱਤੇ ਅਤੇ ਨਾ ਤੁਸੀਂ ਵੇਖਣ ਵਾਲਿਆਂ ਵਿਚ ਸ਼ਾਮਿਲ ਸੀ।

وَلَٰكِنَّا أَنشَأْنَا قُرُونًا فَتَطَاوَلَ عَلَيْهِمُ الْعُمُرُ ۚ وَمَا كُنتَ ثَاوِيًا فِي أَهْلِ مَدْيَنَ تَتْلُو عَلَيْهِمْ آيَاتِنَا وَلَٰكِنَّا كُنَّا مُرْسِلِينَ(45)

 ਪਰ ਅਸੀਂ ਬਹੁਤ ਸਾਰੀਆਂ ਪੀੜ੍ਹੀਆਂ ਪੈਦਾ ਕੀਤੀਆਂ ਫਿਰ ਉਨ੍ਹਾਂ ਉੱਪਰ ਬਹੁਤ ਯੁੱਗ ਬੀਤ ਗਏ ਅਤੇ ਤੁਸੀਂ ਮਦਯਨ ਵਾਲਿਆਂ ਵਿਚ ਵੀ ਨਹੀਂ ਰਹਿੰਦੇ ਸਨ ਕਿ ਉਨ੍ਹਾਂ ਨੂੰ ਸਾਡੀਆਂ ਆਇਤਾਂ ਸੁਣਾਉਂਦੇ। ਪਰ ਅਸੀਂ ਪੈਗੰਬਰ ਭੇਜਣ ਵਾਲੇ ਹਾਂ।

وَمَا كُنتَ بِجَانِبِ الطُّورِ إِذْ نَادَيْنَا وَلَٰكِن رَّحْمَةً مِّن رَّبِّكَ لِتُنذِرَ قَوْمًا مَّا أَتَاهُم مِّن نَّذِيرٍ مِّن قَبْلِكَ لَعَلَّهُمْ يَتَذَكَّرُونَ(46)

 ਅਤੇ ਤੁਸੀਂ ਤੂਰ ਦੇ ਕਿਨਾਰੇ ਵੀ ਨਹੀਂ ਸੀ ਜਦੋਂ ਅਸੀਂ ਸੂਸਾ ਨੂੰ ਪੁਕਾਰਿਆ, ਪਰ ਇਹ ਤੁਹਾਡੇ ਰੱਬ ਦੀ ਬਖਸ਼ਿਸ਼ ਹੈ, ਤਾਂ ਕਿ ਤੁਸੀਂ ਇੱਕ ਅਜਿਹੀ ਕੌਮ ਨੂੰ ਡਰਾਉ ਜਿਨ੍ਹਾਂ ਦੇ ਕੋਲ ਤੁਹਾਡੇ ਪਹਿਲਾਂ ਕੋਈ ਡਰਾਉਨ ਵਾਲਾ ਨਹੀਂ ਆਇਆ ਤਾਂ ਕਿ ਉਹ ਨਸੀਹਤ ਲੈਣ।

وَلَوْلَا أَن تُصِيبَهُم مُّصِيبَةٌ بِمَا قَدَّمَتْ أَيْدِيهِمْ فَيَقُولُوا رَبَّنَا لَوْلَا أَرْسَلْتَ إِلَيْنَا رَسُولًا فَنَتَّبِعَ آيَاتِكَ وَنَكُونَ مِنَ الْمُؤْمِنِينَ(47)

 ਅਤੇ (ਅਸੀਂ ਰਸੂਲ ਨਾ ਭੇਜਦੇ) ਜੇਕਰ ਅਜਿਹਾ ਨਾ’ ਹੁੰਦਾ ਕਿ ਉਨ੍ਹਾਂ ਉੱਪਰ ਉਨ੍ਹਾਂ ਦੇ ਕਰਮਾਂ ਦੇ ਕਾਰਨ ਕੋਈ ਮੁਸੀਬਤ ਆਈ ਤਾਂ ਉਹ ਕਹਿਣਗੇ ਕਿ ਹੈ ਮੇਰਿਆ ਰੱਬਾ! ਤੂੰ ਸਾਡੇ ਵੱਲ ਕੋਈ ਰਸੂਲ ਕਿਉਂ ਨਹੀਂ ਭੇਜਿਆ, ਅਸੀਂ ਤੇਰੀਆਂ ਆਇਤਾਂ ਦਾ ਪਾਲਣ ਕਰਦੇ ਅਤੇ ਈਮਾਨ ਵਾਲਿਆਂ ਵਿਚ ਸ਼ਾਮਿਲ ਹੁੰਦੇ।

فَلَمَّا جَاءَهُمُ الْحَقُّ مِنْ عِندِنَا قَالُوا لَوْلَا أُوتِيَ مِثْلَ مَا أُوتِيَ مُوسَىٰ ۚ أَوَلَمْ يَكْفُرُوا بِمَا أُوتِيَ مُوسَىٰ مِن قَبْلُ ۖ قَالُوا سِحْرَانِ تَظَاهَرَا وَقَالُوا إِنَّا بِكُلٍّ كَافِرُونَ(48)

 ਫਿਰ ਜਦੋਂ’ ਉਨ੍ਹਾਂ ਦੇ ਕੋਲ ਸਾਡੇ ਵਲੋਂ ਸੱਚ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਉ ਨਾ ਇਸ ਨੂੰ ਉਹੋ ਜਿਹਾ ਮਿਲਿਆ ਜਿਹੋ ਜਿਹਾ ਸੂਸਾ ਨੂੰ ਮਿਲਿਆ ਸੀ; ਉਨ੍ਹਾਂ ਨੇ ਆਖਿਆ ਕਿ ਦੋਵੇਂ ਜਾਦੂ ਹਨ। ਇਕ ਦੂਸਰੇ ਦੇ ਸਾਥੀ ਅਤੇ ਉਨ੍ਹਾਂ ਨੇ ਆਖਿਆ ਕਿ ਅਸੀਂ’ ਦੋਵਾਂ ਤੋਂ ਇਨਕਾਰ ਕਰਦੇ ਹਾਂ।

قُلْ فَأْتُوا بِكِتَابٍ مِّنْ عِندِ اللَّهِ هُوَ أَهْدَىٰ مِنْهُمَا أَتَّبِعْهُ إِن كُنتُمْ صَادِقِينَ(49)

 ਆਖੋ, ਕਿ ਤੁਸੀਂ ਅੱਲਾਹ ਦੇ ਪਾਸੋਂ ਕੋਈ ਕਿਤਾਬ ਲਿਆਉ ਜਿਹੜੀ ਮਾਰਗ ਦਰਸ਼ਨ ਕਰਨ ਵਿਚ ਇਨ੍ਹਾਂ ਦੋਵਾਂ ਤੋਂ ਵਧੀਆ ਹੋਵੇ। ਮੈਂ ਉਸ ਦਾ ਪਾਲਣ ਕਰਾਂਗਾ ਜੇਕਰ ਤੁਸੀਂ ਸੱਚੇ ਹੋ।

فَإِن لَّمْ يَسْتَجِيبُوا لَكَ فَاعْلَمْ أَنَّمَا يَتَّبِعُونَ أَهْوَاءَهُمْ ۚ وَمَنْ أَضَلُّ مِمَّنِ اتَّبَعَ هَوَاهُ بِغَيْرِ هُدًى مِّنَ اللَّهِ ۚ إِنَّ اللَّهَ لَا يَهْدِي الْقَوْمَ الظَّالِمِينَ(50)

 ਤਾਂ ਜੇਕਰ ਇਹ ਲੋਕ ਤੁਹਾਡੇ ਕਹੇ ਅਨੁਸਾਰ ਨਾ ਕਰ ਸਕਣ ਤਾਂ ਸਮਝ ਲਵੋ ਕਿ ਉਹ ਸਿਰਫ਼ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਅਤੇ ਉਨ੍ਹਾਂ ਤੋਂ ਜ਼ਿਆਦਾ ਰਾਹ ਤੋਂ ਭਟਕਿਆ ਕੌਣ ਹੋਵੇਗਾ ਜਿਹੜਾ ਅੱਲਾਹ ਵੇ ਮਾਰਗ ਦਰਸ਼ਨ ਤੋਂ ਇਲਾਵਾ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਬੇਸ਼ੱਕ ਅੱਲਾਹ ਜ਼ਾਲਿਮ ਲੋਕਾਂ ਨੂੰ ਰਾਹ ਨਹੀਂ ਦਿਖਾਉਂਦਾ।

۞ وَلَقَدْ وَصَّلْنَا لَهُمُ الْقَوْلَ لَعَلَّهُمْ يَتَذَكَّرُونَ(51)

 ਅਤੇ ਅਸੀਂ ਉਨ੍ਹਾਂ ਲੋਕਾਂ ਲਈ ਇੱਕ ਤੋਂ ਬਾਅਦ ਇੱਕ ਆਪਣੀ ਬਾਣੀ ਭੇਜੀ ਤਾਂ ਕਿ ਉਹ ਉਪਦੇਸ਼ ਨੂੰ ਗ੍ਰਹਿਣ ਕਰਨ।

الَّذِينَ آتَيْنَاهُمُ الْكِتَابَ مِن قَبْلِهِ هُم بِهِ يُؤْمِنُونَ(52)

 ਜਿਨ੍ਹਾਂ ਲੋਕਾਂ ਨੂੰ ਅਸੀਂ ਇਸ ਤੋਂ ਪਹਿਲਾਂ ਕਿਤਾਬ ਦਿੱਤੀ ਹੈ ਉਹ ਇਸ (ਕੁਰਆਨ) ਤੇ ਈਮਾਨ ਲਿਆਉਂਦੇ ਹਨ।

وَإِذَا يُتْلَىٰ عَلَيْهِمْ قَالُوا آمَنَّا بِهِ إِنَّهُ الْحَقُّ مِن رَّبِّنَا إِنَّا كُنَّا مِن قَبْلِهِ مُسْلِمِينَ(53)

 ਅਤੇ ਜਦੋਂ ਉਹ ਉਨ੍ਹਾਂ ਨੂੰ ਸੁਣਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਕਿ ਅਸੀਂ ਇਸ ਉੱਪਰ ਈਮਾਨ ਲਿਆਏ। _ਬੇਸ਼ੱਕ ਇਹ ਸੱਚ ਹੈ ਸਾਡੇ ਰੱਬ ਵੱਲੋਂ ਅਸੀਂ ਤਾਂ ਪਹਿਲਾਂ ਤੋਂ ਇਸ ਨੂੰ ਮੰਨਣ ਵਾਲੇ ਹਾਂ।

أُولَٰئِكَ يُؤْتَوْنَ أَجْرَهُم مَّرَّتَيْنِ بِمَا صَبَرُوا وَيَدْرَءُونَ بِالْحَسَنَةِ السَّيِّئَةَ وَمِمَّا رَزَقْنَاهُمْ يُنفِقُونَ(54)

 ਇਹ ਲੋਕ ਹਨ ਕਿ ਇਨ੍ਹਾਂ ਨੂੰ ਇਨ੍ਹਾਂ ਦਾ ਫ਼ਲ ਦੁਗਣਾ ਦਿੱਤਾ ਜਾਵੇਗਾ। ਇਸ ਲਈ ਕਿ ਇਨ੍ਹਾਂ ਨੇ ਧੀਰਜ ਰੱਖਿਆ। ਅਤੇ ਉਹ ਬਦੀ ਨੂੰ ਨੇਕੀ ਨਾਲ ਰੋਕਦੇ ਹਨ ਅਤੇ ਅਸੀਂ ਜੋ ਕੁਝ ਇਨ੍ਹਾਂ ਨੂੰ ਦਿੱਤਾ ਹੈ ਇਹ ਉਸ ਵਿਚੋਂ ਖਰਚ ਕਰਦੇ ਹਨ।

وَإِذَا سَمِعُوا اللَّغْوَ أَعْرَضُوا عَنْهُ وَقَالُوا لَنَا أَعْمَالُنَا وَلَكُمْ أَعْمَالُكُمْ سَلَامٌ عَلَيْكُمْ لَا نَبْتَغِي الْجَاهِلِينَ(55)

 ਅਤੇ ਜਦੋਂ ਉਹ ਬੇਕਾਰ ਗੱਲ ਸੁਣਦੇ ਹਨ ਤਾਂ ਉਹ ਉਸ ਤੋਂ ਬਚਦੇ ਹਨ ਅਤੇ ਆਖਦੇ ਹਨ ਕਿ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ। ਤੁਹਾਨੂੰ ਸਲਾਮ। ਅਸੀ ਅਗਿਆਨੀ ਲੋਕਾਂ ਨਾਲ ਉਲਝਣਾ ਨਹੀਂ ਚਾਹੁੰਦੇ।

إِنَّكَ لَا تَهْدِي مَنْ أَحْبَبْتَ وَلَٰكِنَّ اللَّهَ يَهْدِي مَن يَشَاءُ ۚ وَهُوَ أَعْلَمُ بِالْمُهْتَدِينَ(56)

 ਤੁਸੀਂ ਜਿਸ ਨੂੰ ਚਾਹੋ ਚੰਗਾ ਰਾਹ ਨਹੀ’ ਦੇ ਸਕਦੇ। ਸਗੋਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਚੰਗਾ ਮਾਰਗ ਦਰਸ਼ਨ ਬਖਸ਼ ਦਿੰਦਾ ਹੈ ਅਤੇ ਉਹ ਜਿਹੜੇ ਚੰਗਾ ਰਾਹ ਸਵੀਕਾਰ ਕਰਨ ਵਾਲੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

وَقَالُوا إِن نَّتَّبِعِ الْهُدَىٰ مَعَكَ نُتَخَطَّفْ مِنْ أَرْضِنَا ۚ أَوَلَمْ نُمَكِّن لَّهُمْ حَرَمًا آمِنًا يُجْبَىٰ إِلَيْهِ ثَمَرَاتُ كُلِّ شَيْءٍ رِّزْقًا مِّن لَّدُنَّا وَلَٰكِنَّ أَكْثَرَهُمْ لَا يَعْلَمُونَ(57)

 ਅਤੇ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਤੁਹਾਡੇ ਨਾਲ ਹੋ ਕੇ ਇਸ ਉਪਦੇਸ਼ ਤੇ ਚੱਲਣ ਲੱਗੀਏ ਤਾਂ ਅਸੀਂ ਆਪਣੇ ਖੇਤਰ ਵਿੱਚੋਂ ਚੁੱਕ ਲਏ ਜਾਵਾਂਗੇ। ਕੀ ਅਸੀਂ ਇਨ੍ਹਾਂ ਨੂੰ ਸ਼ਾਂਤੀ ਵਾਲੇ ਹਰਮ (ਮੱਕਾ) ਵਿਚ ਜਗ੍ਹਾ ਨਹੀਂ ਦਿੱਤੀ। ਇੱਥੇ ਹਰ ਇੱਕ ਪ੍ਰਕਾਰ ਦੇ ਫ਼ਲ ਸਾਡੇ ਵੱਲੋਂ ਆਪਣੇ ਆਪ ਚੱਲੇ ਆਉਂਦੇ ਹਨ, ਰਿਜ਼ਕ ਦੇ ਰੂਪ ਵਿੱਚ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

وَكَمْ أَهْلَكْنَا مِن قَرْيَةٍ بَطِرَتْ مَعِيشَتَهَا ۖ فَتِلْكَ مَسَاكِنُهُمْ لَمْ تُسْكَن مِّن بَعْدِهِمْ إِلَّا قَلِيلًا ۖ وَكُنَّا نَحْنُ الْوَارِثِينَ(58)

 ਅਤੇ ਅਸੀਂ ਕਿੰਨੇ ਸ਼ਹਿਰ ਨਸ਼ਟ ਕਰ ਦਿੱਤੇ ਜਿਹੜੇ ਆਪਣੇ ਆਰਥਿਕ ਵਸੀਲਿਆਂ ਉੱਪਰ ਹੰਕਾਰ ਕਰਦੇ ਸੀ। ਤਾਂ ਇਹ ਹਨ ਉਨ੍ਹਾਂ ਦੇ ਸ਼ਹਿਰ, ਜੋ ਉਨ੍ਹਾਂ ਤੋਂ ਬਾਅਦ ਆਬਾਦ ਨਹੀਂ ਹੋਏ ਪਰੰਤੂ ਬਹੁਤ ਘੱਟ। ਅਤੇ ਅਸੀਂ ਹੀ ਉਨ੍ਹਾਂ ਦੇ ਵਾਰਿਸ ਹੋਏ।

وَمَا كَانَ رَبُّكَ مُهْلِكَ الْقُرَىٰ حَتَّىٰ يَبْعَثَ فِي أُمِّهَا رَسُولًا يَتْلُو عَلَيْهِمْ آيَاتِنَا ۚ وَمَا كُنَّا مُهْلِكِي الْقُرَىٰ إِلَّا وَأَهْلُهَا ظَالِمُونَ(59)

 ਅਤੇ ਤੇਰਾ ਰੱਬ ਸ਼ਹਿਰਾਂ ਨੂੰ ਨਸ਼ਟ ਕਰਨ ਵਾਲਾ ਨਹੀਂ ਸੀ। ਜਦੋਂ ਤੱਕ ਉਨ੍ਹਾਂ ਦੇ ਵੱਡੇ ਸ਼ਹਿਰ ਵਿਚ ਕਿਸੇ ਪੈਗੰਬਰ ਨੂੰ ਨਾ ਭੇਜ ਦੇਵੇ ਜਿਹੜਾ ਉਨ੍ਹਾਂ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਵੇ। ਅਤੇ ਅਸੀਂ ਕਦੇ ਵੀ ਸ਼ਹਿਰਾਂ ਨੂੰ ਨਸ਼ਟ ਕਰਨ ਵਾਲੇ ਨਹੀਂ’ ਪਰੰਤੂ ਜਦੋਂ ਤੱਕ ਉਥੋਂ ਦੇ ਲੋਕ ਜ਼ਾਲਿਮ ਨਾ ਹੋ ਜਾਣ।

وَمَا أُوتِيتُم مِّن شَيْءٍ فَمَتَاعُ الْحَيَاةِ الدُّنْيَا وَزِينَتُهَا ۚ وَمَا عِندَ اللَّهِ خَيْرٌ وَأَبْقَىٰ ۚ أَفَلَا تَعْقِلُونَ(60)

 ਅਤੇ ਜਿਹੜੀ ਚੀਜ਼ ਵੀ ਤੁਹਾਨੂੰ ਦਿੱਤੀ ਗਈ ਹੈ ਉਹ ਤਾਂ ਸਿਰਫ਼ ਸੰਸਾਰਿਕ ਜੀਵਨ ਦਾ ਸਾਧਨ ਅਤੇ ਉਸ ਦੀ ਸੰਦਰਤਾ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਪਾਸ ਹੈ ਉਹ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ। ਫਿਰ ਕੀ ਤੁਸੀਂ ਸਮਝਦੇ ਨਹੀਂ।

أَفَمَن وَعَدْنَاهُ وَعْدًا حَسَنًا فَهُوَ لَاقِيهِ كَمَن مَّتَّعْنَاهُ مَتَاعَ الْحَيَاةِ الدُّنْيَا ثُمَّ هُوَ يَوْمَ الْقِيَامَةِ مِنَ الْمُحْضَرِينَ(61)

 ਚੰਗਾ ਬੰਦਾ ਉਹ ਹੈ ਜਿਸ ਨਾਲ ਅਸੀਂ ਚੰਗਾ ਵਾਅਦਾ ਕੀਤਾ ਹੈ। ਫਿਰ ਉਹ ਉਸ ਨੂੰ ਪ੍ਰਾਪਤ ਕਰਨ ਵਾਲਾ ਹੈ। ਕੀ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦਾ ਲਾਭ ਪ੍ਰਦਾਨ ਕੀਤਾ ਹੈ ਉਹ ਇਸ ਬੰਦੇ ਵਰਗਾ ਹੋਂ ਸਕਦਾ ਹੈ ਫਿਰ ਕਿਆਮਤ ਦੇ ਦਿਨ ਉਹ ਪੇਸ਼ ਕੀਤੇ ਜਾਣ ਵਾਲਿਆਂ ਵਿਚੋਂ’ ਹੋਣਗੇ।

وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ(62)

 ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਫਿਰ ਕਹੇਗਾ। ਕਿ ਕਿਥੇ ਹੈ ਮੇਰੇ ਉਹ ਸ਼ਰੀਕ ਜਿਨ੍ਹਾਂ ਤੇ ਤੁਸੀਂ ਦਾਅਵਾ ਕਰਦੇ ਸੀ।

قَالَ الَّذِينَ حَقَّ عَلَيْهِمُ الْقَوْلُ رَبَّنَا هَٰؤُلَاءِ الَّذِينَ أَغْوَيْنَا أَغْوَيْنَاهُمْ كَمَا غَوَيْنَا ۖ تَبَرَّأْنَا إِلَيْكَ ۖ مَا كَانُوا إِيَّانَا يَعْبُدُونَ(63)

 ਜਿਨ੍ਹਾਂ ਉੱਪਰ ਇਹ ਗੱਲ ਸਿੱਧ ਹੋਂ ਚੁੱਕੀ ਹੋਵੇਗੀ ਉਹ ਕਹਿਣਗੇ ਕਿ ਹੇ ਸਾਡੇ ਰੱਬ! ਇਹ ਲੋਕ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ। ਅਸੀਂ ਇਨ੍ਹਾਂ ਨੂੰ ਉਸੇ ਤਰ੍ਹਾਂ ਭਟਕਾਇਆ ਜਿਸ ਤਰ੍ਹਾਂ ਅਸੀਂ ਖੁਦ ਭਟਕੇ ਹੋਏ ਸੀ। ਅਸੀਂ ਇਨ੍ਹਾਂ ਤੋਂ ਨਿਰਲੇਪ ਹੋਣ ਦਾ ਐਲਾਨ ਕਰਦੇ ਹਾਂ। ਇਹ ਲੋਕ ਸਾਡੀ ਬੰਦਗੀ ਨਹੀਂ ਕਰਦੇ ਸੀ।

وَقِيلَ ادْعُوا شُرَكَاءَكُمْ فَدَعَوْهُمْ فَلَمْ يَسْتَجِيبُوا لَهُمْ وَرَأَوُا الْعَذَابَ ۚ لَوْ أَنَّهُمْ كَانُوا يَهْتَدُونَ(64)

 ਅਤੇ ਆਖਿਆ ਜਾਵੇਗਾ ਕਿ ਆਪਣੇ ਸਾਂਝੀਦਾਰਾਂ ਨੂੰ ਸ਼ੁਲਾਉਂ ਤਾਂ ਉਹ ਉਨ੍ਹਾਂ ਨੂੰ ਪੁਕਾਰਣਗੇ। ਤਾਂ ਉਹ (ਸ਼ਰੀਕ) ਉੱਤਰ ਨਹੀਂ ਦੇਣਗੇ ਅਤੇ ਉਹ ਸਜ਼ਾ ਨੂੰ ਦੇਖਣਗੇ। ਕਾਸ਼! ਉਹ ਚੰਗਾ ਰਾਹ ਅਪਣਾਉਣ ਵਾਲੇ ਹੁੰਦੇ।

وَيَوْمَ يُنَادِيهِمْ فَيَقُولُ مَاذَا أَجَبْتُمُ الْمُرْسَلِينَ(65)

 ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਅਤੇ ਫਰਮਾਵੇਗਾ ਕਿ ਤੁਸੀਂ ਸੁਨੇਹਾ ਪਹੁੰਚਾਉਣ ਵਾਲਿਆਂ ਪੈਗ਼ੰਬਰਾਂ ਨੂੰ ਕੀ ਉੱਤਰ ਦਿੱਤਾ ਸੀ।

فَعَمِيَتْ عَلَيْهِمُ الْأَنبَاءُ يَوْمَئِذٍ فَهُمْ لَا يَتَسَاءَلُونَ(66)

 ਫਿਰ ਉਸ ਦਿਨ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਖ਼ਤਮ ਹੋ ਜਾਣਗੀਆਂ ਫਿਰ ਉਹ ਆਪਿਸ ਵਿਚ ਕੁਝ ਨਾ ਪੁੱਛ ਸਕਣਗੇ।

فَأَمَّا مَن تَابَ وَآمَنَ وَعَمِلَ صَالِحًا فَعَسَىٰ أَن يَكُونَ مِنَ الْمُفْلِحِينَ(67)

 ਹਾਂ ਜਿਸ ਨੇ ਤੋਬਾ ਕੀਤੀ ਅਤੇ ਈਮਾਨ ਲਿਆਇਆ ਅਤੇ ਚੰਗੇ ਕਰਮ ਕੀਤੇ ਤਾਂ ਉਮੀਦ ਹੈ, ਕਿ ਉਹ ਸਫ਼ਲਤਾ ਪਾਉਣ ਵਾਲਿਆਂ ਵਿਚੋਂ’ ਹੋਵੇਗਾ।

وَرَبُّكَ يَخْلُقُ مَا يَشَاءُ وَيَخْتَارُ ۗ مَا كَانَ لَهُمُ الْخِيَرَةُ ۚ سُبْحَانَ اللَّهِ وَتَعَالَىٰ عَمَّا يُشْرِكُونَ(68)

 ਅਤੇ ਤੇਰਾ ਰੱਬ ਪੈਦਾ ਕਰਦਾ ਹੈ, ਜਿਹੜਾ ਉਹ ਚਾਹੇ ਅਤੇ ਉਹ ਜਿਸਨੂੰ ਚਾਹੇ ਪਸੰਦ ਕਰਦਾ ਹੈ। ਉਨ੍ਹਾਂ ਦੇ ਹੱਥ ਵਿਚ ਨਹੀਂ ਹੈ ਪਸੰਦ ਕਰਨਾ। ਅੱਲਾਹ ਉਸ ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ। ਜਿਸ ਨੂੰ ਉਹ ਸ਼ਰੀਕ ਮੰਨਦੇ ਹਨ।

وَرَبُّكَ يَعْلَمُ مَا تُكِنُّ صُدُورُهُمْ وَمَا يُعْلِنُونَ(69)

 ਅਤੇ ਤੇਰਾ ਰੱਬ ਜਾਣਦਾ ਹੈ। ਜੋ ਕੁਝ ਉਨ੍ਹਾਂ ਦੇ ਦਿਲ ਛੁਪਾਉਂਦੇ ਹਨ ਅਤੇ ਉਹ ਵੀ ਜਿਹੜਾ ਕੁਝ ਉਹ ਪ੍ਰਗਟ ਕਰਦੇ ਹਨ।

وَهُوَ اللَّهُ لَا إِلَٰهَ إِلَّا هُوَ ۖ لَهُ الْحَمْدُ فِي الْأُولَىٰ وَالْآخِرَةِ ۖ وَلَهُ الْحُكْمُ وَإِلَيْهِ تُرْجَعُونَ(70)

 ਅਤੇ ਉਹ ਹੀ ਅੱਲਾਹ ਹੈ, ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ’ ਸਾਰੇ ਸੰਸਾਰ ਅਤੇ ਪ੍ਰਲੋਕ ਵਿਚ ਉਸੇ ਲਈ ਪ੍ਰਸੰਸਾ ਹੈ। ਅਤੇ ਫੈਸਲਾ ਵੀ ਉਸੇ ਦਾ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ।

قُلْ أَرَأَيْتُمْ إِن جَعَلَ اللَّهُ عَلَيْكُمُ اللَّيْلَ سَرْمَدًا إِلَىٰ يَوْمِ الْقِيَامَةِ مَنْ إِلَٰهٌ غَيْرُ اللَّهِ يَأْتِيكُم بِضِيَاءٍ ۖ أَفَلَا تَسْمَعُونَ(71)

 ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਦੇ ਦਿਨ ਤੱਕ ਤੁਹਾਡੇ ਲਈ ਹਮੇਸ਼ਾਂ ਰਹਿਣ ਲਈ ਰਾਤ ਬਣਾ ਦੇਵੇ ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ, ਜਿਹੜਾ ਤੁਹਾਡੇ ਲਈ ਪ੍ਰਕਾਸ਼ ਲੈ ਆਵੇ। ਤਾਂ ਕੀ ਤੁਸੀਂ ਲੋਕ ਸੁਣਦੇ ਨਹੀਂ।

قُلْ أَرَأَيْتُمْ إِن جَعَلَ اللَّهُ عَلَيْكُمُ النَّهَارَ سَرْمَدًا إِلَىٰ يَوْمِ الْقِيَامَةِ مَنْ إِلَٰهٌ غَيْرُ اللَّهِ يَأْتِيكُم بِلَيْلٍ تَسْكُنُونَ فِيهِ ۖ أَفَلَا تُبْصِرُونَ(72)

 ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਤੱਕ ਤੁਹਾਡੇ ਲਈ ਹਮੇਸ਼ਾ ਵਾਸਤੇ ਦਿਨ ਕਰ ਦੇਵੇ, ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ ਜਿਹੜਾ ਤੁਹਾਡੇ ਲਈ ਰਾਤ ਨੂੰ ਲਿਆਵੇ, ਜਿਸ ਵਿਚ ਤੁਸੀਂ ਅਰਾਮ ਕਰਦੇ ਹੋ। ਕੀ ਤੁਸੀਂ ਦੇਖਦੇ ਨਹੀਂ।

وَمِن رَّحْمَتِهِ جَعَلَ لَكُمُ اللَّيْلَ وَالنَّهَارَ لِتَسْكُنُوا فِيهِ وَلِتَبْتَغُوا مِن فَضْلِهِ وَلَعَلَّكُمْ تَشْكُرُونَ(73)

 ਅਤੇ ਉਸ ਨੇ ਆਪਣੀ ਰਹਿਮਤ ਨਾਲ ਤੁਹਾਡੇ ਲਈ ਰਾਤ ਅਤੇ ਦਿਨ ਨੂੰ ਬਣਾਇਆ ਤਾਂ ਕਿ ਤੁਸੀਂ ਉਸ ਵਿਚ ਅਰਾਮ ਪ੍ਰਾਪਤ ਕਰੋ ਅਤੇ ਤੁਸੀਂ ਉਸ ਦਾ ਫਜ਼ਲ ਤਲਾਸ਼ ਕਰੋ ਅਤੇ ਤਾਂ ਕਿ ਤੁਸੀਂ ਸ਼ੁਕਰ ਕਰੋ।

وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ(74)

 ਅਤੇ ਅੱਲਾਹ ਜਿਸ ਦਿਨ ਉਨ੍ਹਾਂ ਨੂੰ ਸੱਦੇਗਾ ਫਿਰ ਆਖੇਗਾ, ਕਿ ਕਿੱਥੇ ਹਨ ਮੇਰੇ ਸ਼ਰੀਕ ਜਿਨ੍ਹਾਂ ਤੇ ਤੁਸੀਂ ਮਾਣ ਕਰਦੇ ਸੀ।

وَنَزَعْنَا مِن كُلِّ أُمَّةٍ شَهِيدًا فَقُلْنَا هَاتُوا بُرْهَانَكُمْ فَعَلِمُوا أَنَّ الْحَقَّ لِلَّهِ وَضَلَّ عَنْهُم مَّا كَانُوا يَفْتَرُونَ(75)

 ਅਤੇ ਅਸੀਂ ਹਰੇਕ ਸੰਪਰਦਾ ਵਿਚੋਂ ਇੱਕ ਗਵਾਹ ਕੱਢ ਕੇ ਲਿਆਵਾਂਗੇ। ਫਿਰ ਲੋਕਾਂ ਨੂੰ ਆਖਾਂਗੇ ਕਿ ਆਪਣਾ ਪ੍ਰਮਾਣ ਲਿਆਉ। ਤਾਂ ਉਹ ਜਾਣ ਲੈਣਗੇ ਸੱਚ ਅੱਲਾਹ ਵੱਲ ਹੈ। ਅਤੇ ਉਹ ਗੱਲਾਂ ਉਨ੍ਹਾਂ ਤੋਂ ਲੁਪਤ ਹੋ ਜਾਣਗੀਆਂ ਜਿਹੜੀਆਂ ਉਹ ਘੜਦੇ ਸਨ।

۞ إِنَّ قَارُونَ كَانَ مِن قَوْمِ مُوسَىٰ فَبَغَىٰ عَلَيْهِمْ ۖ وَآتَيْنَاهُ مِنَ الْكُنُوزِ مَا إِنَّ مَفَاتِحَهُ لَتَنُوءُ بِالْعُصْبَةِ أُولِي الْقُوَّةِ إِذْ قَالَ لَهُ قَوْمُهُ لَا تَفْرَحْ ۖ إِنَّ اللَّهَ لَا يُحِبُّ الْفَرِحِينَ(76)

 ਕਾਰੂਨ, ਮੂਸਾ ਦੀ ਕੌਮ ਵਿੱਚੋਂ ਸੀ। ਫਿਰ ਉਹ ਉਨ੍ਹਾਂ ਦੇ ਖਿਲਾਫ਼ ਹੋ ਗਿਆ। ਅਤੇ ਅਸੀਂ ਉਸ ਨੂੰ ਇੰਨੇ ਖਜ਼ਾਨੇ ਦਿੱਤੇ ਸਨ ਕਿ ਉਨ੍ਹਾਂ ਦੀਆਂ ਚਾਬੀਆਂ ਉਠਾਉਂਦੇ ਅਨੇਕਾਂ ਤਕੜੇ ਆਦਮੀ’ ਥੱਕ ਜਾਂਦੇ ਸੀ। ਜਦੋਂ ਉਸ ਦੀ ਕੌਮ ਨੇ ਉਸ ਨੂੰ ਆਖਿਆ ਕਿ ਹੰਕਾਰ ਨਾ ਕਰੋ, ਅੱਲਾਹ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

وَابْتَغِ فِيمَا آتَاكَ اللَّهُ الدَّارَ الْآخِرَةَ ۖ وَلَا تَنسَ نَصِيبَكَ مِنَ الدُّنْيَا ۖ وَأَحْسِن كَمَا أَحْسَنَ اللَّهُ إِلَيْكَ ۖ وَلَا تَبْغِ الْفَسَادَ فِي الْأَرْضِ ۖ إِنَّ اللَّهَ لَا يُحِبُّ الْمُفْسِدِينَ(77)

 ਅਤੇ ਜਿਹੜਾ ਕੁਝ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ ਵਿਚ ਪ੍ਰਲੋਕ ਦੇ ਇਛੁੱਕ ਬਣੋ ਅਤੇ ਸੰਸਾਰ ਵਿਚੋਂ ਆਪਣੇ ਹਿੱਸੇ ਦਾ ਨਾਂ ਫੁੱਲੋ। ਅਤੇ ਲੋਕਾਂ ਨਾਲ ਨੇਕੀ ਕਰੋ, ਜਿਸ ਤਰ੍ਹਾਂ ਅੱਲਾਹ ਨੇ ਤੁਹਾਡੇ ਨਾਲ ਨੇਕੀ ਕੀਤੀ ਹੈ। ਅਤੇ ਧਰਤੀ ਉੱਪਰ ਵਿਗਾੜ ਦੇ ਇਛੁੱਕ ਨਾ ਬਣੋ। ਅੱਲਾਹ ਵਿਗਾੜ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

قَالَ إِنَّمَا أُوتِيتُهُ عَلَىٰ عِلْمٍ عِندِي ۚ أَوَلَمْ يَعْلَمْ أَنَّ اللَّهَ قَدْ أَهْلَكَ مِن قَبْلِهِ مِنَ الْقُرُونِ مَنْ هُوَ أَشَدُّ مِنْهُ قُوَّةً وَأَكْثَرُ جَمْعًا ۚ وَلَا يُسْأَلُ عَن ذُنُوبِهِمُ الْمُجْرِمُونَ(78)

 ਉਸ ਨੇ ਆਖਿਆ ਇਹ ਜਾਇਦਾਦ ਜਿਹੜੀ ਮੇਰੇ ਕੋਲ ਹੈ, ਮੈਨੂੰ ਇੱਕ ਗਿਆਨ ਦੇ ਅਧਾਰ ਤੇ ਮਿਲੀ ਹੈ। ਕੀ ਉਸ ਨੇ ਇਹ ਨਹੀਂ ਜਾਣਿਆਂ ਕਿ ਅੱਲਾਹ ਉਸ ਤੋਂ ਪਹਿਲਾਂ ਕਿੰਨੇ ਸਮੂਹਾਂ ਨੂੰ ਨਸ਼ਟ ਕਰ ਚੁੱਕਿਆ ਹੈ। ਜਿਹੜੇ ਉਸ ਤੋਂ ਵੀ ਜ਼ਿਆਦਾ ਤਾਕਤ ਅਤੇ ਗਿਣਤੀ ਵਿਚ ਵਧੇਰੇ ਸਨ। ਅਤੇ ਅਪਰਾਧੀਆਂ ਤੋਂ ਉਨ੍ਹਾਂ ਦੇ ਪਾਪ ਪੁੱਛੇ ਨਹੀਂ ਜਾਂਦੇ।

فَخَرَجَ عَلَىٰ قَوْمِهِ فِي زِينَتِهِ ۖ قَالَ الَّذِينَ يُرِيدُونَ الْحَيَاةَ الدُّنْيَا يَا لَيْتَ لَنَا مِثْلَ مَا أُوتِيَ قَارُونُ إِنَّهُ لَذُو حَظٍّ عَظِيمٍ(79)

 ਸੋ ਉਹ ਆਪਣੀ ਕੌਮ ਦੇ ਸਾਹਮਣੇ ਆਪਣੇ ਪੂਰੇ ਸ਼ਾਨੋ ਸ਼ੌਕਤ ਨਾਲ ਨਿਕਲਿਆ। ਜਿਹੜੇ ਲੋਕ ਸੰਸਾਰਿਕ ਜੀਵਨ ਦੇ ਇਛੁੱਕ ਸਨ ਉਨ੍ਹਾਂ ਨੇ ਆਖਿਆ ਕਿ ਕਾਸ਼! ਸਾਨੂੰ ਵੀ ਉਹ ਮਿਲਦਾ ਜਿਹੜਾ ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਚੰਗੀ ਕਿਸਮਤ ਵਾਲਾ ਹੈ।

وَقَالَ الَّذِينَ أُوتُوا الْعِلْمَ وَيْلَكُمْ ثَوَابُ اللَّهِ خَيْرٌ لِّمَنْ آمَنَ وَعَمِلَ صَالِحًا وَلَا يُلَقَّاهَا إِلَّا الصَّابِرُونَ(80)

 ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਮਿਲਿਆ ਸੀ। ਉਨ੍ਹਾਂ ਨੇ ਆਖਿਆ ਤੁਹਾਡਾ ਬੁਰਾ ਹੋਵੇ, ਅੱਲਾਹ ਦੀ ਦੇਣ ਬਿਹਤਰ ਹੈ ਉਸ ਬੰਦੇ ਲਈ ਜਿਹੜਾ ਈਮਾਨ ਲਿਆਵੇ ਅਤੇ ਚੰਗੇ ਕੰਮ ਕਰੇ। ਅਤੇ ਇਹ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਹੜੇ ਧੀਰਜ ਰੱਖਣ ਵਾਲੇ ਹਨ।

فَخَسَفْنَا بِهِ وَبِدَارِهِ الْأَرْضَ فَمَا كَانَ لَهُ مِن فِئَةٍ يَنصُرُونَهُ مِن دُونِ اللَّهِ وَمَا كَانَ مِنَ الْمُنتَصِرِينَ(81)

 ਫਿਰ ਅਸੀਂ ਉਸ ਨੂੰ ਅਤੇ ਉਸ ਦੇ ਘਰ ਨੂੰ ਧਰਤੀ ਵਿਚ ਧਸਾ ਦਿੱਤਾ। ਫਿਰ ਉਸ ਲਈ ਕੋਈ ਸਮੂਹ ਨਾ ਉਠਿਆ ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰਦਾ। ਅਤੇ ਨਾ ਹੀ ਉਹ ਖੂਦ ਆਪਣੇ ਆਪ ਨੂੰ ਬਚਾ ਸਕਿਆ।

وَأَصْبَحَ الَّذِينَ تَمَنَّوْا مَكَانَهُ بِالْأَمْسِ يَقُولُونَ وَيْكَأَنَّ اللَّهَ يَبْسُطُ الرِّزْقَ لِمَن يَشَاءُ مِنْ عِبَادِهِ وَيَقْدِرُ ۖ لَوْلَا أَن مَّنَّ اللَّهُ عَلَيْنَا لَخَسَفَ بِنَا ۖ وَيْكَأَنَّهُ لَا يُفْلِحُ الْكَافِرُونَ(82)

 ਅਤੇ ਜਿਹੜੇ ਲੋਕ ਕੱਲ ਉਸ ਵਰਗਾ ਬਣਨ ਦੀ ਇੱਛਾ ਕਰਦੇ ਸਨ ਉਹ ਕਹਿਣ ਲੱਗੇ ਕਿ ਅਫਸੋਸ, ਬੇਸ਼ੱਕ ਅੱਲਾਹ ਆਪਣੇ ਬੰਦਿਆਂ ਵਿਚੋਂ ਜਿਸ ਲਈ ਚਾਹੁੰਦਾ ਹੈ ਰਿਜ਼ਕ ਫੈਲਾ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਜੇਕਰ ਅੱਲਾਹ ਨੇ ਸਾਡੇ ਉੱਪਰ ਉਪਕਾਰ ਨਾ ਕੀਤਾ ਹੁੰਦਾ ਤਾਂ ਸਾਨੂੰ ਵੀ ਧਰਤੀ ਵਿਚ ਧਸਾ ਦਿੰਦਾ। ਅਫਸੋਸ ਬੇਸ਼ੱਕ ਇਨਕਾਰ ਕਰਨ ਵਾਲੇ ਸਫ਼ਲਤਾ ਨਹੀਂ ਪਾਉਣਗੇ।

تِلْكَ الدَّارُ الْآخِرَةُ نَجْعَلُهَا لِلَّذِينَ لَا يُرِيدُونَ عُلُوًّا فِي الْأَرْضِ وَلَا فَسَادًا ۚ وَالْعَاقِبَةُ لِلْمُتَّقِينَ(83)

 ਇਹ ਪ੍ਰਲੋਕ ਦਾ ਘਰ ਅਸੀਂ ਉਨ੍ਹਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਧਰਤੀ ਉੱਤੇ ਨਾ ਵੱਡਾ ਬਣਨਾ ਚਾਹੁੰਦੇ ਹਨ ਅਤੇ ਨਾ ਵਿਗਾੜ ਕਰਨਾ ਚਾਹੁੰਦੇ ਹਨ। ਅਤੇ ਅੰਤਿਮ ਫੈਸਲਾ ਡਰਨ ਵਾਲਿਆਂ ਲਈ ਹੈ।

مَن جَاءَ بِالْحَسَنَةِ فَلَهُ خَيْرٌ مِّنْهَا ۖ وَمَن جَاءَ بِالسَّيِّئَةِ فَلَا يُجْزَى الَّذِينَ عَمِلُوا السَّيِّئَاتِ إِلَّا مَا كَانُوا يَعْمَلُونَ(84)

 ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਉਸ ਲਈ ਉਸ ਤੋਂ ਬਿਹਤਰ ਨੇਕੀ ਹੈ। ਜਿਹੜਾ ਬੰਦਾ ਬ਼ੁਰਾਈ ਲੈ ਕੇ ਆਵੇਗਾ ਅਤੇ ਜਿਹੜੇ ਲੋਕ ਬੁਰਾਈ ਕਰਦੇ ਹਨ, ਉਨ੍ਹਾਂ ਨੂੰ ਉਹੀ ਮਿਲੇਗਾ ਜਿਹੜਾ ਉਨ੍ਹਾਂ ਨੇ ਕੀਤਾ।

إِنَّ الَّذِي فَرَضَ عَلَيْكَ الْقُرْآنَ لَرَادُّكَ إِلَىٰ مَعَادٍ ۚ قُل رَّبِّي أَعْلَمُ مَن جَاءَ بِالْهُدَىٰ وَمَنْ هُوَ فِي ضَلَالٍ مُّبِينٍ(85)

 ਬੇਸ਼ੱਕ ਜਿਸ ਨੇ ਤੁਹਾਡੇ ਉੱਪਰ ਕੁਰਆਨ ਦੀ ਜ਼ਿੰਮੇਵਾਰੀ ਪਾਈ ਹੈ। ਉਹ ਤੁਹਾਨੂੰ ਇੱਕ ਚੰਗੇ ਨਤੀਜੇ ਤੇ ਪਹੁੰਚਾ ਕੇ ਰਹੇਗਾ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਕਿਹੜਾ ਪ੍ਰਤੱਖ ਕੁਰਾਹੇ ਪਿਆ ਹੈ।

وَمَا كُنتَ تَرْجُو أَن يُلْقَىٰ إِلَيْكَ الْكِتَابُ إِلَّا رَحْمَةً مِّن رَّبِّكَ ۖ فَلَا تَكُونَنَّ ظَهِيرًا لِّلْكَافِرِينَ(86)

 ਅਤੇ ਤੁਹਾਨੂੰ ਇਹ ਆਸ਼ਾ ਨਹੀਂ ਸੀ, ਕਿ ਤੁਹਾਡੇ ਉੱਪਰ ਕਿਤਾਬ ਉਤਾਰੀ ਜਾਵੇਗੀ, ਪਰੰਤੂ ਤੁਹਾਡੇ ਰੱਬ ਦੀ ਕਿਰਪਾ ਨਾਲ ਉਤਾਰੀ ਗਈ। ਤਾਂ ਤੁਸੀਂ ਇਨਕਾਰੀਆਂ ਦੇ ਸਾਥੀ ਨਾ ਬਣੋ।

وَلَا يَصُدُّنَّكَ عَنْ آيَاتِ اللَّهِ بَعْدَ إِذْ أُنزِلَتْ إِلَيْكَ ۖ وَادْعُ إِلَىٰ رَبِّكَ ۖ وَلَا تَكُونَنَّ مِنَ الْمُشْرِكِينَ(87)

 ਅਤੇ ਉਹ ਤੁਹਾਨੂੰ ਅੱਲਾਹ ਦੀਆਂ ਆਇਤਾਂ ਤੋਂ ਰੋਕ ਨਾ ਦੇਣ, ਜਦੋਂ ਉਹ ਤੁਹਾਡੇ ਵੱਲ ਉਤਾਰੀਆਂ ਜਾ ਚੁੱਕੀਆਂ ਹਨ। ਅਤੇ ਤੁਸੀਂ ਆਪਣੇ ਰੱਬ ਵੱਲ ਬ਼ੁਲਾਉ ਅਤੇ ਸ਼ਰੀਕ ਬਣਾਉਣ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।

وَلَا تَدْعُ مَعَ اللَّهِ إِلَٰهًا آخَرَ ۘ لَا إِلَٰهَ إِلَّا هُوَ ۚ كُلُّ شَيْءٍ هَالِكٌ إِلَّا وَجْهَهُ ۚ لَهُ الْحُكْمُ وَإِلَيْهِ تُرْجَعُونَ(88)

 ਅਤੇ ਅੱਲਾਹ ਦੇ ਬਰਾਬਰ ਕਿਸੇ ਦੂਸਰੇ ਸ਼ਰੀਕ ਨੂੰ ਨਾ ਪੁਕਾਰੋ। ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ’। ਹਰ ਚੀਜ਼ ਖ਼ਤਮ ਹੋਣ ਵਾਲੀ ਹੈ ਬਿਨ੍ਹਾਂ ਉਸ ਹਸਤੀ ਦੇ। ਫੈਸਲਾ ਉਸੇ ਲਈ ਹੈ ਅਤੇ ਤੁਸੀਂ ਲੋਕ ਉਸੇ ਵੱਲ ਵਾਪਿਸ ਕੀਤੇ ਜਾਵੋਗੇ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Al-Qasas with the voice of the most famous Quran reciters :

surah Al-Qasas mp3 : choose the reciter to listen and download the chapter Al-Qasas Complete with high quality
surah Al-Qasas Ahmed El Agamy
Ahmed Al Ajmy
surah Al-Qasas Bandar Balila
Bandar Balila
surah Al-Qasas Khalid Al Jalil
Khalid Al Jalil
surah Al-Qasas Saad Al Ghamdi
Saad Al Ghamdi
surah Al-Qasas Saud Al Shuraim
Saud Al Shuraim
surah Al-Qasas Abdul Basit Abdul Samad
Abdul Basit
surah Al-Qasas Abdul Rashid Sufi
Abdul Rashid Sufi
surah Al-Qasas Abdullah Basfar
Abdullah Basfar
surah Al-Qasas Abdullah Awwad Al Juhani
Abdullah Al Juhani
surah Al-Qasas Fares Abbad
Fares Abbad
surah Al-Qasas Maher Al Muaiqly
Maher Al Muaiqly
surah Al-Qasas Muhammad Siddiq Al Minshawi
Al Minshawi
surah Al-Qasas Al Hosary
Al Hosary
surah Al-Qasas Al-afasi
Mishari Al-afasi
surah Al-Qasas Yasser Al Dosari
Yasser Al Dosari


Thursday, November 21, 2024

لا تنسنا من دعوة صالحة بظهر الغيب