Перевод суры Ан-Наба на Панджаби язык
ਲੋਕ ਕਿਸ ਚੀਜ਼ ਬਾਰੇ ਪੁੱਛ ਰਹੇ ਹਨ। |
ਉਸ ਵੱਡੀ ਸੂਚਨਾ ਬਾਰੇ। |
ਜਿਸ ਬਾਰੇ ਇਹ ਲੋਕ ਮੱਤਭੇਦ ਕਰਦੇ ਹਨ। |
ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ। |
ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ। |
ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ। |
ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)। |
ਅਤੇ ਤੁਹਾਨੂੰ ਅਸੀਂ’ ਜੋੜੇ-ਜੋੜੇ ਬਣਾਇਆ। |
ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ। |
ਅਤੇ ਰਾਤ ਨੂੰ ਪਰਦਾ ਬਣਾਇਆ। |
ਅਤੇ ਅਸੀਂ ਦਿਨ ਨੂੰ ਰੋਜ਼ੀ ਕਮਾਉਣ ਦਾ ਸਮਾਂ ਬਣਾਇਆ। |
ਅਤੇ ਅਸੀਂ ਤੁਹਾਡੇ ਉੱਪਰ ਸੱਤ ਪੱਕੇ ਅਸਮਾਨ ਬਣਾਏ। |
ਅਤੇ ਅਸੀਂ ਉਨ੍ਹਾਂ ਵਿਚ ਇੱਕ ਚਮਕਦਾ ਹੋਇਆ ਦੀਵਾ ਰੱਖ ਦਿੱਤਾ। |
ਅਤੇ ਅਸੀਂ ਪਾਣੀ ਨਾਲ ਭਰੇ ਬੱਦਲਾਂ ਰਾਹੀ’ ਮੋਹਲੇਧਾਰ ਮੀਂਹ ਵਰਸਾਇਆ। |
ਤਾਂ ਕਿ ਅਸੀਂ ਉਸ ਦੇ ਰਾਹੀਂ ਅਨਾਜ ਅਤੇ ਸਬਜ਼ੀਆਂ ਉਗਾਈਏ। |
ਅਤੇ ਸੰਘਣੇ ਬਾਗ਼। |
ਬੇਸ਼ੱਕ ਫ਼ੈਸਲੇ ਦੇ ਦਿਨ ਦਾ ਸਮਾਂ ਨਿਸ਼ਚਿਤ ਹੈ। |
ਜਿਸ ਦਿਨ ਸੂਰ ਵਿਚ ਬਿਗਲ ਵਜਾਇਆ ਜਾਵੇਗਾ, ਫਿਰ ਤੁਸੀਂ ਝੂੰਡਾਂ ਦੇ ਝੁੰਡ ਆਵੋਗੇ। |
ਅਤੇ ਅਸਮਾਨ ਖੌਲ੍ਹ ਦਿੱਤਾ ਜਾਵੇਗਾ, ਫਿਰ ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ। |
ਅਤੇ ਪਹਾੜ ਚਲਾ ਦਿੱਤਾ ਜਾਣਗੇ ਉਹ ਰੇਤ ਵਰਗੇ ਹੋ ਜਾਣਗੇ। |
ਬੇਸ਼ੱਕ ਨਰਕ ਘਾਤ ਵਿਚ ਹੈ। |
ਬਾਗ਼ੀਆਂ ਦਾ ਟਿਕਾਣਾ। |
ਉਸ ਵਿਚ ਉਹ ਲੰਮੇ ਸਮੇਂ ਤੱਕ ਪਏ ਰਹਿਣਗੇ। |
ਉਸ ਵਿਚ ਨਾ ਉਹ ਕਿਸੇ ਠੰਡਕ ਨੂੰ ਚੱਖਣਗੇ ਅਤੇ ਨਾ ਪੀਣ ਵਾਲੀ ਜ਼ੀਜ਼ ਨੂੰ। |
ਪਰੰਤੂ ਖੌਲ੍ਹਦਾ ਪਾਣੀ ਅਤੇ (ਜਖ਼ਮਾਂ ਦੀ) ਪੀਕ। |
جَزَاءً وِفَاقًا(26) ਉਨ੍ਹਾਂ ਦੇ ਕਰਮ ਅਨੁਸਾਰ ਬਦਲਾ ਹੈ। |
ਉਹ ਹਿਸਾਬ ਦਾ ਡਰ ਨਹੀਂ ਰੱਖਦੇ ਸਨ। |
ਅਤੇ ਉਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਸੰਪੂਰਨ ਝੁਠਲਾ’ ਦਿੱਤਾ। |
ਅਤੇ ਅਸੀਂ ਹਰ ਚੀਜ਼ ਨੂੰ ਲਿਖ ਕੇ ਉਸ ਦੀ ਗਿਣਤੀ ਕਰ ਰੱਖੀ ਹੈ। |
ਤਾਂ ਚੱਖੋ। ਅਸੀਂ ਤੁਹਾਡੀ ਸਜ਼ਾ ਵਧਾਉਂਦੇ ਜਾਂਵਾਗੇ। |
ਬੇਸ਼ੱਕ ਡਰਨ ਵਾਲਿਆਂ ਲਈ ਸਫ਼ਲਤਾ ਹੈ। |
ਸ਼ਾਗ਼ ਅਤੇ ਅੰਗੂਰ |
ਅਤੇ ਬਰਾਬਰ ਉਮਰ ਵਾਲੀਆਂ ਨੌਜਵਾਨ ਲੜਕੀਆਂ। |
ਅਤੇ ਭਰੇ ਹੋਏ ਜਾਮ। |
ਉੱਥੇ ਉਹ ਮਿਥਿਆ ਅਤੇ ਝੂਠੀਆਂ ਗੱਲਾਂ ਨਹੀਂ ਸੁਨਣਗੇ। |
ਤੇਰੇ ਰੱਬ ਵੱਲੋਂ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਬਦਲਾ ਹੋਵੇਗਾ। |
رَّبِّ السَّمَاوَاتِ وَالْأَرْضِ وَمَا بَيْنَهُمَا الرَّحْمَٰنِ ۖ لَا يَمْلِكُونَ مِنْهُ خِطَابًا(37) ਰਹਿਮਾਨ ਵੱਲੋਂ ਜਿਹੜਾ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਦਾ ਪਾਲਣਹਾਰ ਹੈ। ਕੋਈ ਤਾਕਤ ਨਹੀਂ ਰੱਖਦਾ ਕਿ ਉਸ ਨਾਲ ਗੱਲ ਕਰੇ। |
ਜਿਸ ਦਿਨ ਜਿਬਰੀਲ ਅਤੇ ਫ਼ਰਿਸ਼ਤੇ ਕਤਾਰਾਂ ਬਣਾ ਕੇ ਖੜ੍ਹੇ ਹੋਣਗੇ, (ਉਸ ਵੇਲੇ) ਕੋਈ ਨਹੀਂ’ ਬੋਲੇਗਾ। ਪਰੰਤੂ (ਉਸ ਤੋਂ’ ਬਿਨ੍ਹਾਂ? ਜਿਸ ਨੂੰ ਰਹਿਮਾਨ ਆਗਿਆ ਦੇਵੇ ਅਤੇ ਉਹ ਯੋਗ ਗੱਲ ਕਹੇਗਾ।) |
ذَٰلِكَ الْيَوْمُ الْحَقُّ ۖ فَمَن شَاءَ اتَّخَذَ إِلَىٰ رَبِّهِ مَآبًا(39) ਇਹ ਦਿਨ ਨਿਸ਼ਚਿਤ ਹੈ, ਸੌ ਜਿਹੜਾ ਚਾਹੇ ਆਪਣੇ ਰੱਬ ਵੱਲ (ਆਪਣਾ) ਟਿਕਾਣਾ ਬਣਾ ਲਵੇ। |
ਅਸੀਂ ਤੁਹਾਨੂੰ ਨੇੜੇ ਆ ਜਾਣ ਵਾਲੀ ਸਜ਼ਾ ਤੋਂ ਡਰਾ ਦਿੱਤਾ ਹੈ। ਜਿਸ ਦਿਨ ਮਨੁੱਖ ਉਸ ਨੂੰ ਦੇਖ ਲਵੇਗਾ, ਜਿਹੜਾ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਤਾਂ ਅਵੱਗਿਆਕਾਰੀ ਆਖੇਗਾ ਕਿ ਕਾਸ਼! ਮੈਂ ਸਿੱਟੀ ਹੁੰਦਾ। |
Больше сур в Панджаби:
Скачать суру An-Naba с голосом самых известных рекитаторов Корана:
Сура An-Naba mp3: выберите рекитатора, чтобы прослушать и скачать главу An-Naba полностью в высоком качестве
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
Помолитесь за нас хорошей молитвой