La sourate An-Najm en Pendjabi
ਸਹੂੰ ਹੈ ਡੁਬਦੇ ਹੋਏ ਤਾਰੇ ਦੀ। |
ਤੁਹਾਡਾ ਸਾਥੀ ਨਾ ਭਟਕਿਆ ਨਾ ਕੁਰਾਹੇ ਪਿਆ ਹੈ। |
ਅਤੇ ਉਹ ਆਪਣੇ ਮਨ ਤੋਂ ਨਹੀਂ ਬੋਲਦੇ। |
ਇਹ ਇੱਕ ਵਹੀ (ਪ੍ਰਕਾਸ਼ਨਾਂ) ਹੈ ਜਿਹੜੀ ਉਸ ਉੱਤੇ ਭੇਜੀ ਜਾਂਦੀ ਹੈ। |
ਉਸ ਨੂੰ ਤਾਕਤਵਰ ਅਤੇ ਸ਼ਕਤੀਸ਼ਾਲੀ ਨੇ ਸਿੱਖਿਆ ਦਿੱਤੀ ਹੈ। |
ਬੁੱਧੀਵਾਨ ਅਤੇ ਬਿਬੇਕਸ਼ੀਲ ਨੇ। |
ਫਿਰ ਉਹ ਉਦੇ ਹੋਇਆ ਅਤੇ ਉਹ ਖਲਾਅ (ਅਸਮਾਨ) ਦੇ ਉਪਰਲੇ ਸਿਰੇ |
ਤੇ ਸੀ ਫਿਰ ਉਹ ਨੇੜੇ ਹੋਇਆ। |
ਫਿਰ ਉਹ ਉੱਤਰ ਆਇਆ, ਦੋ (ਤੀਰ) ਕਮਾਨਾਂ ਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਦੂਰੀ ਰਹਿ ਗਈ। |
ਫਿਰ ਅੱਲਾਹ ਨੇ ਵਹੀ ਭੇਜੀ ਆਪਣੇ ਬੰਦੇ ਵੱਲ, ਸੋ ਭੇਜੀ। |
ਝੂਠ ਨਹੀਂ ਆਖਿਆ, ਰਸੂਲ ਦੇ ਦਿਲ ਨੇ, ਜੋ ਉਨ੍ਹਾਂ ਨੇ ਦੇਖਿਆ, ਕਿਹਾ। |
ਹੁਣ ਕੀ ਤੁਸੀਂ ਉਸ ਚੀਜ਼ ਲਈ ਉਸ ਨਾਲ ਝਗੜਦੇ ਹੋ, ਜੋ ਉਸ ਨੇ ਦੇਖਿਆ ਹੈ। |
ਅਤੇ ਉਸ ਨੇ ਇੱਕ ਵਾਰੀ ਹੋਰ ਵੀ ਉਸ ਨੂੰ ਉਤਰਦੇ ਹੋਏ ਵੇਖਿਆ ਹੈ। |
ਸਿਦਰਤੂਲ ਮੁੰਤਹਾ (ਛੇਵੇਂ ਜਾਂ ਸੱਤਵੇਂ ਅਸਮਾਨ ਦੇ ਵਿਚਕਾਰ ਸਥਿੱਤ ਬੇਰੀ ਦਾ ਰੁੱਖ) ਦੇ ਕੋਲ। |
ਉਸ ਦੇ ਕੋਲ ਹੀ ਜੰਨਤੂਲ ਮਾਵਾ (ਟਿਕਾਣੇ ਵਾਲੀ ਜੰਨਤ) ਹੈ ਆਰਾਮ ਨਾਲ ਰਹਿਣ ਲਈ। |
ਜਦੋਂ ਕਿ ਸਿਦਰਾ (ਬੇਰੀ) ਤੇ ਛਾ ਰਿਹਾ ਸੀ, ਜਿਹੜਾ ਕੁਝ ਵੀ ਛਾ ਰਿਹਾ ਸੀ। |
ਨਜ਼ਰ ਭਟਕੀ ਨਹੀਂ ਅਤੇ ਨਾ ਹੱਦੋਂ ਵੱਧੀ। |
ਇਸ ਨੇ ਆਪਣੇ ਰੱਬ ਦੀਆਂ ਵੱਡੀਆਂ ਵੱਡੀਆਂ ਨਿਸ਼ਾਨੀਆਂ ਦੇਖੀਆਂ ਹਨ। |
ਭਲਾਂ ਤੁਸੀਂ ਲਾਤ ਅਤੇ ਊਜ਼ਾ ਤੇ ਵਿਚਾਰ ਕੀਤਾ ਹੈ। |
ਅਤੇ ਇੱਕ ਤੀਜੇ, ਮਨਾਤ ਤੇ। |
ਕੀ ਤੁਹਾਡੇ ਲਈ ਪੁੱਤਰ ਹਨ ਅਤੇ ਅੱਲਾਹ ਲਈ ਪੁੱਤਰੀਆਂ। |
ਇਹ ਤਾਂ ਵਿੰਗਾ ਟੇਢਾ ਬਟਵਾਰਾ ਹੋਇਆ। |
ਇਹ ਸਿਰਫ਼ ਨਾਮ ਹਨ ਜਿਹੜੇ ਤੁਸੀਂ ਅਤੇ ਤੁਹਾਡੇ ਪਿਉ ਦਾਦਿਆਂ ਨੇ ਰੱਖ ਲਏ ਹਨ। ਅੱਲਾਹ ਨੇ ਇਨ੍ਹਾਂ ਦੇ ਪੱਖ ਵਿਚ ਕੋਈ ਦਲੀਲ ਨਹੀ ਉਤਾਰੀ। ਉਹ ਸਿਰਫ਼ ਭਰਮ ਦਾ ਪਾਲਣ ਕਰ ਰਹੇ ਹਨ ਜਾਂ ਮਨ ਦੀ ਇੱਛਾ ਦਾ ਜਦੋਂ’ ਕਿ ਉਨ੍ਹਾਂ ਦੇ ਕੋਲ ਉਹਨਾਂ ਦੇ ਰੱਬ ਵੱਲੋਂ ਨਸੀਹਤ ਆ ਚੁੱਕੀ ਹੈ। |
ਕੀ ਮਨੁੱਖ ਉਹ ਸਾਰਾ ਕੁਝ ਪਾ ਲੈਂਦਾ ਹੈ, ਜੋ ਉਹ ਚਾਹੇ। |
ਤਾਂ ਅੱਲਾਹ ਦੇ ਅਧਿਕਾਰ ਵਿਚ ਹੈ ਪ੍ਰਲੋਕ ਅਤੇ ਸੰਸਾਰ। |
ਅਤੇ ਆਕਾਸ਼ਾਂ ਵਿਚ ਕਿੰਨੇ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੋਈ ਕੰਮ ਨਹੀਂ ਆ ਸਕਦੀ। ਪਰੰਤੂ ਇਹ ਕਿ ਅੱਲਾਹ ਆਗਿਆ ਦੇਵੇ ਜਿਸ ਨੂੰ ਉਹ ਚਾਹੇ ਅਤੇ ਪਸੰਦ ਕਰੇ। |
إِنَّ الَّذِينَ لَا يُؤْمِنُونَ بِالْآخِرَةِ لَيُسَمُّونَ الْمَلَائِكَةَ تَسْمِيَةَ الْأُنثَىٰ(27) ਬੇਸ਼ੱਕ ਜਿਹੜੇ ਲੋਕ ਪ੍ਰਲੋਕ ਤੇ ਭਰੋਸਾ ਨਹੀਂ’ ਰੱਖਦੇ ਉਹ ਫ਼ਰਿਸ਼ਤਿਆਂ ਦੇ ਨਾਮ ਔਰਤਾਂ ਦੇ ਨਾਮਾਂ ਤੇ ਰੱਖਦੇ ਹਨ। |
ਜਦੋਂ ਕਿ ਉਨ੍ਹਾਂ ਦੇ ਕੋਲ ਇਸ ਲਈ ਕੋਈ ਦਲੀਲ ਨਹੀਂ’। ਉਹ ਸਿਰਫ਼ ਕਲਪਨਾਂ ਤੇ ਚੱਲ ਰਹੇ ਹਨ ਅਤੇ ਕਲਪਨਾਂ ਸੱਚਾਈ ਦੇ ਮਾਮਲੇ ਵਿਚ ਭੋਰਾ ਵੀ ਲਾਭਦਾਇਕ ਨਹੀਂ। |
فَأَعْرِضْ عَن مَّن تَوَلَّىٰ عَن ذِكْرِنَا وَلَمْ يُرِدْ إِلَّا الْحَيَاةَ الدُّنْيَا(29) ਸੋ ਅਤੇ ਉਹ ਦੁਨਿਆਵੀ ਜੀਵਨ ਤੋਂ ਬਿਨ੍ਹਾਂ ਹੋਰ ਕੂਝ ਨਹੀਂ ਚਾਹੁੰਦੇ ਉਨ੍ਹਾਂ ਦੀ ਸਮਝ ਇੱਥੋਂ ਤੱਕ ਹੀ ਪੁੱਜੀ ਹੈ। |
ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਸ੍ਰੇਸ਼ਟ ਰਾਹ ਤੇ ਹੈ। |
ਅਤੇ ਅੱਲਾਹ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤਾਂ ਕਿ ਉਹ ਫ਼ਲ ਦੇਵੇ ਬ਼ੂਰਾ ਕੰਮ ਕਰਨ ਵਾਲਿਆਂ ਨੂੰ ਉਸ ਦੇ ਕੀਤੇ ਦਾ ਅਤੇ ਫ਼ਲ ਦੇਵੇ ਨੇਕੀ ਕਰਨ ਵਾਲਿਆਂ ਨੂੰ ਨੇਕੀ ਦਾ। |
ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ ਹਨ ਬੇਸ਼ੱਕ ਤੁਹਾਡੇ ਰੱਬ ਦੀ ਖ਼ਿਮਾ ਬੇਅੰਤ ਵਿਆਪਕ ਹੈ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਦੋਂ ਤੋਂ ਜਦੋਂ ਉਸ ਨੇ ਤੁਹਾਨੂੰ ਧਰਤੀ ਤੇ ਪੈਦਾ ਕੀਤਾ ਅਤੇ ਉਦੋਂ ਤੋਂ ਜਦੋਂ ਤੂਸੀਂ ਆਪਣੀਆਂ ਮਾਵਾਂ ਦੇ ਪੇਟ ਵਿਚ ਇੱਕ ਭਰੂਣ ਦੇ ਰੂਪ ਵਿਚ ਸੀ। ਤਾਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਨਾ ਸਮਝੋ। ਉਹ ਤਕਵਾ (ਸੰਜਮੀਂ) ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਭਲਾ ਤੁਸੀਂ ਉਸ ਵੇਲੇ ਉਸ ਬੰਦੇ ਨੂੰ ਦੇਖਿਆ ਜਿਸ ਨੇ ਮੂੰਹ ਮੌੜਿਆ। |
ਥੋੜ੍ਹਾ ਜਿਹਾ ਦਿੱਤਾ ਅਤੇ ਰੁੱਕ ਗਿਆ। |
ਕੀ ਉਸ ਦੇ ਕੋਲ ਗੁਪਤ ਦਾ ਗਿਆਨ ਹੈ ਕਿ ਉਹ ਦੇਖ ਰਿਹਾ ਹੈ। |
ਕੀ ਉਸ ਨੂੰ ਖ਼ਬਰ ਨਹੀਂ ਪੁੱਜੀ ਉਸ ਗੱਲ ਦੀ ਜਿਹੜੀ ਮੂਸਾ ਦੇ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ। |
ਅਤੇ ਇਬਰਾਹੀਮ ਦੇ (ਗ੍ਰੰਥਾਂ ਵਿਚ ਵੀ) ਜਿਸ ਨੇ ਆਪਣਾ ਵਚਨ ਪੂਰਾ ਕਰ ਦਿੱਤਾ। |
ਕਿ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ ਚੁੱਕੇਗਾ। |
ਅਤੇ ਇਹ ਕਿ ਮਨੁੱਖ ਲਈ ਉਹ ਹੀ ਹੈ ਜਿਹੜਾ ਉਸ ਨੇ ਕਮਾਇਆ। |
ਅਤੇ ਇਹ ਕਿ ਉਸ ਦੀ ਕਮਾਈ ਜਲਦੀ ਹੀ ਦੇਖੀ ਜਾਵੇਗੀ। |
ਫਿਰ ਉੱਸ ਨੂੰ ਪੂਰਾ ਬਦਲਾ ਦਿੱਤਾ ਜਾਵੇਗਾ। |
ਅਤੇ ਇਹ ਕਿ ਸਾਰਿਆਂ ਨੇ ਤੁਹਾਡੇ ਰੱਬ ਤੱਕ ਪਹੁੰਚਣਾ ਹੈ। |
ਬੇਸ਼ੱਕ ਉਹੀ ਹਸਾਉਂਦਾ ਹੈ ਰਵਾਉਂਦਾ ਹੈ। |
ਅਤੇ ਉਹ ਹੀ ਮਾਰਦਾ ਹੈ ਅਤੇ ਜਿੰਦਾ ਕਰਦਾ ਹੈ। |
ਅਤੇ ਉਸ ਨੇ ਦੋਵੇਂ ਕਿਸਮਾਂ ਨਰ ਅਤੇ ਮਾਦਾ ਪੈਦਾ ਕੀਤੀਆਂ ਹਨ। |
ਇੱਕ ਬੂੰਦ (ਵੀਰਜ) ਤੋਂ ਜਿਹੜੀ (ਗਰਭ ਵਿੱਚ) ਟਪਕਾਈ ਜਾਂਦੀ ਹੈ। |
ਅਤੇ ਉਸ ਦੇ ਜ਼ਿੰਮੇ ਹੈ ਦੂਜੀ ਵਾਰ ਉਠਉਣਾ। |
ਅਤੇ ਉਸੇ ਨੇ ਜਾਇਦਾਦ ਦਿੱਤੀ ਅਤੇ ਦੌਲਤਮੰਦ ਬਣਾਇਆ। |
ਅਤੇ ਉਹੀ ਸ਼ੁਅਰਾ (ਇੱਕ ਤਾਰਾ) ਦਾ ਰੱਬ ਹੈ। |
ਅਤੇ ਅੱਲਾਹ ਨੇ ਹੀ ਪਹਿਲੀ ਆਦ ਕੌਮ ਨੂੰ ਨਸ਼ਟ ਕੀਤਾ। |
ਅਤੇ ਸਮੂਦ ਨੂੰ। ਫਿਰ ਕਿਸੇ ਨੂੰ ਬਾਕੀ ਨਾ ਛੱਡਿਆ। |
وَقَوْمَ نُوحٍ مِّن قَبْلُ ۖ إِنَّهُمْ كَانُوا هُمْ أَظْلَمَ وَأَطْغَىٰ(52) ਅਤੇ ਇਸ ਤੋਂ ਪਹਿਲਾਂ ਨੂਹ ਦੀ ਕੌਮ ਨੂੰ। ਬੇਸ਼ੱਕ ਇਹ ਬੇਹੱਦ ਜ਼ਾਲਿਮ ਅਤੇ ਬਾਗ਼ੀ ਲੋਕ ਸਨ। |
ਅਤੇ ਉਲਟੀਆਂ ਹੋਈਆਂ ਬਸਤੀਆਂ ਨੂੰ ਵੀ ਸੁੱਟ ਦਿੱਤਾ। |
ਉਸ ਤੇ ਬੀਤਿਆ ਜੋ ਬੀਤਿਆ। |
ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੇ ਝਗੜਗੋ। |
ਇਹ ਇੱਕ ਡਰਾਉਣ ਵਾਲਾ ਹੈ, ਪਹਿਲਾਂ ਡਰਾਉਣ ਵਾਲਿਆਂ ਵਾਂਗ। |
ਨੇੜੇ ਆਉਣ ਵਾਲੀ (ਕਿਆਮਤ) ਨੇੜੇ ਆ ਗਈ। |
ਅੱਲਾਹ ਤੋਂ ਸਿਨਹਾਂ ਉਸ ਨੂੰ ਕੋਈ ਦੂਰ ਨਹੀਂ ਕਰ ਸਕਦਾ। |
ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ। |
ਅਤੇ ਤੁਸੀਂ ਹੱਸਦੇ ਹੋ ਰੋਂਦੇ ਨਹੀਂ। |
ਅਤੇ ਤੁਸੀਂ ਹੰਕਾਰ ਕਰਦੇ ਹੋ। |
ਸੋ ਅੱਲਾਹ ਲਈ ਸਿਜਦਾ ਕਰੋ। ਅਤੇ ਉਸੇ ਦੀ ਇਬਾਦਤ ਕਰੋਂ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate An-Najm : choisissez le récitateur pour écouter et télécharger la sourate An-Najm complète en haute qualité.















Donnez-nous une invitation valide