La sourate Abasa en Pendjabi
ਉਸ ਨੇ ਮੱਥੇ ਤਿਉੜੀਆਂ ਚੜ੍ਹਾਈਆਂ ਅਤੇ ਮੂੰਹ ਫੇਰ ਲਿਆ। |
ਇਸ ਗੱਲ ਲਈ ਕਿ ਉਸ ਦੇ ਕੌਲ ਅੰਨ੍ਹਾਂ ਆਇਆ। |
ਅਤੇ ਤੁਹਾਨੂੰ ਕੀ ਪਤਾ ਕਿ ਉਹ ਸੁਧਰ ਜਾਵੇ। |
ਜਾਂ ਉਹ ਉਪਦੇਸ਼ ਨੂੰ ਸੁਣੇ ਅਤੇ ਉਪਦੇਸ਼ ਉਸ ਦੇ ਕੰਮ ਆ ਜਾਵੇ। |
ਜਿਹੜਾ ਬੰਦਾ ਲਾਪਰਵਾਹੀ ਵਰਤਦਾ ਹੈ। |
ਤੁਸੀਂ ਉਸ ਦੀ ਚਿੰਤਾ ਵਿਚ ਪਏ ਰਹਿੰਦੇ ਹੋ। |
ਹਾਲਾਂਕਿ ਜੇਕਰ ਉਹ ਨਾ ਸੁਧਰੇ ਤਾਂ ਤੁਹਾਡੇ ਉੱਤੇ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ। |
ਅਤੇ ਜਿਹੜਾ ਬੰਦਾ ਤੁਹਾਡੇ ਕੌਲ ਭੱਜਦਾ ਹੋਇਆ ਆਉਂਦਾ ਹੈ। |
ਅਤੇ ਉਹ ਡਰਦਾ ਹੈ। |
ਤਾਂ ਤੁਸੀਂ ਉਸ ਨਾਲ ਲਾਪਰਵਾਹੀ ਵਰਤਦੇ ਹੋ। |
ਕਦੇ ਵੀ ਨਹੀਂ, ਇਹ ਤਾਂ ਇੱਕ ਉਪਦੇਸ਼ ਹੈ। |
ਸੋ ਜਿਹੜਾ ਚਾਹੇ ਉਸ ਨੂੰ ਯਾਦ ਕਰੇ। |
ਉਹ ਅਜਿਹੇ ਸਤਿਕਾਰਯੋਗ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ। |
ਜਿਹੜੇ ਸ੍ਰੇਸ਼ਟ ਅਤੇ ਪਵਿੱਤਰ ਹਨ। |
ਲਿਖਣ ਵਾਲਿਆਂ ਦੇ ਹੱਥਾਂ ਵਿੱਚ। |
كِرَامٍ بَرَرَةٍ(16) ਇੱਜ਼ਤਦਾਰ ਅਤੇ ਨੇਕ। |
ਬੁਰਾ ਹੋਵੇ ਮਨੁੱਖ ਦਾ, ਉਹ ਕਿਹੋ ਜਿਹਾ ਅਕ੍ਰਿਤਘਣ (ਨਾ-ਸ਼ੁਕਰਾ) ਹੈ। |
ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ। |
ਇੱਕ ਬੂੰਦ ਤੋਂ ਉਸ ਨੂੰ ਪੈਦਾ ਕੀਤਾ, ਫਿਰ ਉਸ ਲਈ ਅੰਦਾਜ਼ਾ ਠਹਿਰਾਇਆ। |
ਫਿਰ ਉਸ ਲਈ ਰਸਤਾ ਸੌਖਾ ਕਰ ਦਿੱਤਾ। |
ਫਿਰ ਉਸ ਨੂੰ ਮੌਤ ਦਿੱਤੀ, ਫਿਰ ਉਸ ਨੂੰ ਕਬਰ ਵਿਚ ਲੈ ਗਿਆ। |
ਫਿਰ ਜਦੋਂ ਉਹ ਚਾਹੇਗਾ ਤਾਂ ਉਸ ਨੂੰ ਮੁੜ ਜੀਵਿਤ ਕਰ ਦੇਵੇਗਾ। |
ਕਦੇ ਵੀ ਨਹੀਂ ਉਸ ਨੇ ਉਹ ਪੂਰਾ ਨਹੀਂ’ ਕੀਤਾ, ਜਿਸ ਦਾ ਅੱਲਾਹ ਨੇ ਉਸ ਨੂੰ ਹੁਕਮ ਕੀਤਾ ਸੀ। |
ਸੋ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਭੋਜਨ ਨੂੰ ਦੇਖੇ। |
ਅਸੀਂ ਚੰਗੀ ਤਰ੍ਹਾਂ ਪਾਣੀ ਵਰਸਾਇਆ। |
ਫਿਰ ਅਸੀਂ ਧਰਤੀ ਨੂੰ ਖਾਸ ਤੌਰ ਤੇ ਪਾੜਿਆ। |
ਫਿਰ ਉਸ ਵਿਚ ਅਨਾਜ ਉਗਾਇਆ। |
ਅੰਗੂਰ ਅਤੇ ਤਰਕਾਰੀਆਂ। |
ਜੈਤੂਨ ਅਤੇ ਖੰਜੂਰ। |
ਅਤੇ ਸੰਘਣੇ ਬਾਗ਼। |
ਫ਼ਲ ਅਤੇ ਹਰਿਆਲੀ। |
ਤੁਹਾਡੇ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਇਹ ਸਾਰਾ ਕੁਝ ਪੈਦਾ ਕੀਤਾ)। |
ਸੋ ਜਦੋਂ (ਕਿਆਮਤ ਦਾ) ਕੰਨਾਂ ਨੂੰ ਬੋਲਾ ਕਰ ਦੇਣ ਵਾਲਾ ਉਹ ਸ਼ੋਰ ਹੋਵੇਗਾ। |
ਜਿਸ ਦਿਨ ਮਨੁੱਖ ਆਪਣੇ ਭਰਾਵਾਂ ਤੋਂ (ਦੂਰ) ਭੱਜੇਗਾ। |
ਅਤੇ ਆਪਣੀ ਮਾਂ ਤੋਂ ਅਤੇ ਆਪਣੇ ਪਿਉ ਤੋਂ। |
ਅਤੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਤੋਂ। |
ਉਨ੍ਹਾਂ ਵਿਚੋਂ ਹਰੇਕ ਬੰਦਾ ਨੂੰ ਉਸ ਦਿਨ ਅਜਿਹਾ ਫਿਕਰ ਹੋਵੇਗਾ, ਜਿਹੜਾ ਉਨ੍ਹਾਂ ਨੂੰ ਦੂਸਰਿਆਂ ਤੋਂ ਬੇਪਰਵਾਹ ਕਰ ਦੇਵੇਗਾ। |
ਕੁਝ ਚਿਹਰੇ ਉਸ ਦਿਨ ਚਮਕ ਰਹੇ ਹੋਣਗੇ। |
ਹੱਸਦੇ ਹੋਏ ਅਤੇ ਖੁਸ਼ੀਆਂ ਮਾਣਦੇ ਹੋਏ। |
ਅਤੇ ਉਸ ਦਿਨ ਕੁਝ ਚਿਹਰਿਆਂ ਤੇ ਧੂੜ ਮਿੱਟੀ ਉੱਡ ਰਹੀ ਹੋਵੇਗੀ। |
ਉਨ੍ਹਾਂ ਉੱਤੇ ਕਾਲਖ ਛਾਈ ਹੋਈ ਹੋਵੇਗੀ। |
ਇਹ ਹੀ ਲੋਕ ਢੀਠ ਅਵੱਗਿਆਕਾਰੀ ਹਨ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Abasa : choisissez le récitateur pour écouter et télécharger la sourate Abasa complète en haute qualité.















Donnez-nous une invitation valide