Surah Al-Isra with Punjabi
ਉਹ ਪਾਕ ਹੈ ਜਿਹੜਾ ਇੱਕ ਰਾਤ ਆਪਣੇ ਬੰਦੇ (ਮੁਹੰਮਦ ਸ.) ਨੂੰ ਮਸਜਿਦ-ਏ-ਹਰਾਮ (ਕਾਅਬਾ? ਤੋਂ ਦੂਰ ਉਸ ਮਸਜਿਦ (ਬੈਤ-ਉਲ-ਮੁਕੱਦਸ) ਜਿਸ ਦੇ ਵਾਤਾਵਰਣ ਨੂੰ ਅਸੀਂ ਬਰਕਤ ਵਾਲਾ ਬਣਾਇਆ ਹੈ, ਦੇ ਕੋਲ ਲੈ ਗਿਆ। ਤਾਂ ਕਿ ਅਸੀਂ ਉਸ ਨੂੰ ਆਪਣੀਆਂ ਕੁਝ ਨਿਸ਼ਾਨੀਆਂ ਦਿਖਾ ਸਕੀਏ। ਬੇਸ਼ੱਕ ਉਹ ਸੁਣਨ ਵਾਲਾ ਵੇਖਣ ਵਾਲਾ ਹੈ। |
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਉਸ ਨੂੰ ਇਸਰਾਈਲ ਦੀ ਸੰਤਾਨ ਦਾ ਰਾਹ ਦਸੇਰਾ ਬਣਾਇਆ ਕਿ ਮੇਰੇ ਤੋਂ ਬਿਨ੍ਹਾਂ ਕਿਸੇ ਨੂੰ ਆਪਣਾ ਕਾਰਜ ਸਾਧਕ ਨਾ ਮੌਨੋ। |
ذُرِّيَّةَ مَنْ حَمَلْنَا مَعَ نُوحٍ ۚ إِنَّهُ كَانَ عَبْدًا شَكُورًا(3) ਤੁਸੀਂ ਉਨ੍ਹਾਂ ਲੋਕਾਂ ਦੀ ਔਲਾਦ ਹੋ, ਜਿਨ੍ਹਾ ਨੂੰ ਅਸੀਂ ਨੂਹ ਦੇ ਨਾਲ (ਕਿਸ਼ਤੀ) ਵਿਚ ਸਵਾਰ ਕੀਤਾ ਸੀ। ਬੇਸ਼ੱਕ ਉਹ ਇਕ ਸ਼ੁਕਰ ਗੁਜ਼ਾਰ ਬੰਦਾ ਸੀ। |
ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਕਿਤਾਬ ਵਿਚ ਦੱਸ ਦਿੱਤਾ ਸੀ ਕਿ ਤੁਸੀਂ ਦੋ ਵਾਰ ਸੀਰੀਆ ਦੀ ਧਰਤੀ ਉੱਤੇ (ਸੀਰੀਆ) ਖਰਾਬੀ ਕਰੋਗੇ ਅਤੇ ਭਾਰੀ ਵਿਦਰੋਹ ਦਾ ਪ੍ਰਦਸ਼ਨ ਕਰੋਂਗੇ। |
ਫਿਰ ਜਦੋਂ’ ਇਨ੍ਹਾਂ ਵਿਚੋਂ ਪਹਿਲਾ ਵਾਅਦਾ ਆਇਆ ਤਾਂ ਅਸੀਂ ਤੁਹਾਡੇ ਲਈ ਆਪਣੇ ਬੰਦੇ ਭੇਜੇ, ਬੇਹੱਦ ਸਮੱਰਥਾ ਵਾਲੇ। ਉਹ ਘਰਾਂ ਵਿਚ ਅੰਦਰ ਵੜ ਗਏ ਅਤੇ ਵਾਅਦਾ ਪੂਰਾ ਹੋ ਕੇ ਰਿਹਾ। |
ਅਤੇ ਫਿਰ ਅਸੀਂ ਤੁਹਾਡੀ ਵਾਰੀ ਉਨ੍ਹਾਂ ਨੂੰ ਮੋੜ ਦਿੱਤੀ। ਧਨ ਸੰਪਤੀ ਅਤੇ ਪੁਤਰਾਂ ਦੇ ਰਾਹੀ’ ਤੁਹਾਡੀ ਸਹਾਇਤਾ ਕੀਤੀ ਅਤੇ ਤੁਹਾਨੂੰ ਬਹੁ ਗਿਣਤੀ ਦਲ ਬਣਾ ਦਿੱਤਾ। |
ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਸੀਂ ਆਪਣੇ ਲਈ ਭਲਾ ਕਰੋਗੇ। ਅਤੇ ਜੇਕਰ ਤੁਸੀਂ ਮਾੜਾ ਕੰਮ ਕਰੋਗੇ ਤਾਂ ਆਪਣੇ ਲਈ ਮਾੜਾ ਕਰੋਂਗੇ। ਫਿਰ ਜਦੋਂ ਦੂਸਰੇ ਵਾਅਦੇ ਦਾ ਸਮਾਂ ਆਇਆ ਤਾਂ ਅਸੀਂ ਹੋਰ ਬੰਦੇ ਭੇਜੇ ਤਾਂ ਕਿ ਉਹ ਤੁਹਾਡੀਆਂ ਸ਼ਕਲਾਂ ਵਿਗਾੜ ਦੇਣ ਅਤੇ ਮਸਜਿਦ (ਬੈਂਤ-ਉਲ-ਮੁਕੱਦਸ) ਵਿਚ ਵੜ ਜਾਣ ਜਿਸ ਤਰ੍ਹਾਂ ਉਹ ਪਹਿਲੀ ਵਾਰ ਘੁਸੇ ਸਨ ਅਤੇ ਜਿਸ ਚੀਜ਼ ਉੱਪਰ ਉਨ੍ਹਾਂ ਦਾ ਵੱਸ ਚੱਲੇ ਉਸ ਨੂੰ ਖ਼ਤਮ ਕਰ ਦੇਣ। |
ਤੁਹਾਡਾ ਰੱਬ ਤੁਹਾਡੇ ਤੋਂ ਦੂਰ ਨਹੀਂ ਕਿ ਰਹਿਮ ਨਾ ਕਰ ਸਕੇ। ਅਤੇ ਜੇਕਰ ਤੁਸੀਂ ਫਿਰ ਉਹ ਹੀ ਕਰੋਗੇ ਤਾਂ ਅਸੀਂ ਵੀ ਉਹ ਹੀ ਕਰਾਂਗੇ ਅਤੇ ਅਸੀਂ ਇਨਕਾਰੀਆਂ ਲਈ ਨਰਕ ਜੇਲ੍ਹ ਬਣਾ ਦਿੱਤੀ ਹੈ। |
ਬੇਸ਼ੱਕ ਇਹ ਕੁਰਆਨ ਉਹ ਰਸਤਾ ਦੱਸਦਾ ਹੈ, ਜਿਹੜਾ ਬਿਲਕੁਲ ਸਿੱਧਾ ਹੈ ਅਤੇ ਇਹ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦਿੰਦਾ ਹੈ, ਜਿਹੜੇ ਚੰਗੇ ਕੰਮ ਕਰਦੇ ਹਨ। ਇਹ ਉਨ੍ਹਾਂ ਲਈ ਵੱਡਾ ਬਦਲਾ ਹੈ। |
وَأَنَّ الَّذِينَ لَا يُؤْمِنُونَ بِالْآخِرَةِ أَعْتَدْنَا لَهُمْ عَذَابًا أَلِيمًا(10) ਅਤੇ ਜਿਹੜੇ ਲੋਕ ਆਖ਼ਿਰਤ ਨੂੰ ਨਹੀਂ ਮੰਨਦੇ ਉਨ੍ਹਾਂ ਲਈ ਅਸੀਂ ਇੱਕ ਦੁੱਖ ਦੇਣ ਵਾਲੀ ਆਫ਼ਤ ਤਿਆਰ ਕਰ ਰੱਖੀ ਹੈ। |
وَيَدْعُ الْإِنسَانُ بِالشَّرِّ دُعَاءَهُ بِالْخَيْرِ ۖ وَكَانَ الْإِنسَانُ عَجُولًا(11) ਅਤੇ ਮਨੁੱਖ ਬੁਰਾਈ ਮੰਗਦਾ ਹੈ ਉਸ ਤਰ੍ਹਾਂ ਹੀਂ ਜਿਵੇਂ ਉਸ ਨੂੰ ਨੇਕੀ ਮੰਗਣੀ ਚਾਹੀਦੀ ਹੈ ਅਤੇ ਮਨੁੱਖ (ਇਹ ਕਰਦਾ) ਬੜਾ ਹੀ ਕਾਹਲਾ ਹੈ। |
ਅਤੇ ਅਸੀਂ ਰਾਤ ਅਤੇ ਦਿਨ ਨੂੰ ਦੋ ਨਿਸ਼ਾਨੀਆਂ ਬਣਾਈਆਂ ਫਿਰ ਅਸੀਂ ਰਾਤ ਦੀ ਨਿਸ਼ਾਨੀ ਨੂੰ ਹਨ੍ਹੇਰਾ ਕਰ ਅਤੇ ਦਿਨ ਦੀ ਨਿਸ਼ਾਨੀ ਨੂੰ ਰੌਸ਼ਨ ਕਰ ਦਿੱਤਾ ਤਾਂ ਕਿ ਤੁਸੀਂ ਆਪਣੇ ਰੱਬ ਦੀ ਕਿਰਪਾ ਤਲਾਸ਼ ਕਰੋਂ। ਤਾਂ ਕਿ ਤੁਸੀਂ ਵਰ੍ਹਿਆਂ ਦੀ ਗਿਣਤੀ ਅਤੇ ਹਿਸਾਬ ਦਾ ਪਤਾ ਲਾ ਸਕੋ। ਅਤੇ ਅਸੀਂ ਹਰ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਦਿੱਤੀ। |
ਅਤੇ ਅਸੀਂ ਹਰੇਕ ਮਨੁੱਖ ਦੀ ਕਿਸਮਤ ਉਸ ਦੇ ਗਲੇ ਨਾਲ ਬੰਨ੍ਹ ਦਿੱਤੀ ਹੈ ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਲਈ ਇੱਕ ਕਿਤਾਬ ਕੱਢਾਂਗੇ, ਜਿਸਨੂੰ ਉਹ ਖੁੱਲ੍ਹਿਆ ਹੋਇਆ ਵੇਖਣਗੇ। |
اقْرَأْ كِتَابَكَ كَفَىٰ بِنَفْسِكَ الْيَوْمَ عَلَيْكَ حَسِيبًا(14) ਪੜ੍ਹ ਆਪਣੀ ਕਿਤਾਬ। ਅੱਜ ਆਪਣਾ ਹਿਸਾਬ ਲੈਣ ਲਈ ਤੂੰ ਖੁਦ ਹੀ ਕਾਫੀ ਹੈਂ। |
ਜਿਹੜਾ ਬੰਦੇ ਚੰਗੇ ਰਾਹ ਉੱਤੇ ਚੱਲਦਾ ਹੈ ਤਾਂ ਉਹ ਆਪਣੇ ਲਈ ਹੀ ਚੱਲਦਾ ਹੈ ਅਤੇ ਜਿਹੜਾ ਬੰਦਾ ਗਲਤ ਰਾਹ ਅਪਣਾਉਂਦਾ ਹੈ ਉਹ ਖੁਦ ਆਪਣੇ ਨੁਕਸਾਨ ਲਈ ਜ਼ਿੰਮੇਵਾਰ ਹੁੰਦਾ ਹੈ। ਅਤੇ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਅਤੇ ਅਸੀਂ ਕਦੇ ਉਦੋਂ ਤੱਕ ਸਜ਼ਾ ਨਹੀਂ ਦਿੰਦੇ ਜਦੋਂ ਤੱਕ ਅਸੀਂ ਕਿਸੇ ਰਸੂਲ ਨੂੰ ਨਾ ਭੇਜੀਏ। |
ਅਤੇ ਜਦੋਂ ਅਸੀਂ ਕਿਸੇ ਬਸਤੀ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਤਾਂ ਉਸ ਵਿਚ ਰਹਿਣ ਵਾਲੇ ਸੁੱਖ ਭੋਗੀ ਲੋਕਾਂ ਨੂੰ ਆਦੇਸ਼ ਦਿੰਦੇ ਹਾਂ। ਫਿਰ ਉਹ ਉਸ ਤੋਂ ਇਨਕਾਰ ਕਰਦੇ ਹਨ। ਉਦੋਂ’ ਉਨ੍ਹਾਂ ਉੱਪਰ ਵਚਨ ਸਿੱਧ ਹੋ ਜਾਂਦਾ ਹੈ। ਫਿਰ ਅਸੀਂ ਉਸ ਬਸਤੀ ਨੂੰ ਬਰਬਾਦ ਕਰ ਦਿੰਦੇ ਹਾਂ। |
ਅਤੇ ਨੂਹ ਤੋਂ ਬਾਅਦ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਖ਼ਤਮ ਕਰ ਦਿੱਤਾ ਅਤੇ ਤੇਰਾ ਰੱਬ ਹੀ ਕਾਫੀ ਹੈ ਆਪਣੇ ਬੰਦਿਆਂ ਦੇ ਪਾਪਾਂ ਨੂੰ ਜਾਣਨ ਲਈ ਅਤੇ ਉਨ੍ਹਾਂ ਨੂੰ ਵੇਖਣ ਲਈ। |
ਜਿਹੜਾ ਬੰਦਾ ਦੁਨੀਆਂ ਦੇ ਸੁੱਖਾਂ ਨੂੰ ਚਾਹੁੰਦਾ ਹੈ ਉਸ ਨੂੰ ਅਸੀਂ’ ਦੇ ਦਿੰਦੇ ਹਾਂ, ਜਿੰਨ੍ਹਾਂ ਵੀ ਅਸੀਂ ਦੇਣਾ ਚਾਹੀਏ। ਫਿਰ ਅਸੀਂ ਉਸ ਲਈ ਨਰਕ ਪੱਕਾ ਕਰ ਦਿੱਤਾ ਹੈ ਉਹ ਉਸ ਵਿਚ ਤ੍ਰਿਸਕਾਰਿਆ ਅਤੇ ਠੁਕਰਾਇਆ ਹੋਇਆ ਬਣ ਕੇ ਵਾਖਲ ਹੋਵੇਗਾ। |
ਅਤੇ ਜਿਸ ਨੇ ਅਖ਼ਿਰਤ ਨੂੰ ਚਾਹਿਆ ਅਤੇ ਉਸ ਲਈ ਸੰਘਰਸ਼ ਕੀਤਾ, ਜੇਕਰ ਉਹ ਮੋਮਿਨ ਹੈ ਤਾਂ ਉਸ ਦਾ ਕੀਤਾ ਸੰਘਰਸ਼ ਅਤੇ ਯਤਨ ਸਵੀਕਾਰ ਹੋਣਗੇ। |
ਅਤੇ ਅਸੀਂ ਹਰ ਇੱਕ ਨੂੰ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਵਿਚੋਂ ਹੀ ਪਹੁੰਚਾਉਂਦੇ ਹਾਂ, ਇਨ੍ਹਾਂ ਨੂੰ ਵੀ ਤੇ ਉਨ੍ਹਾਂ ਨੂੰ ਵੀ ਅਤੇ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਲਈ ਕਿਸੇ ਨੂੰ ਰੋਕ ਨਹੀਂ। |
ਦੇਖੋ ਅਸੀਂ ਉਨ੍ਹਾਂ ਦੇ ਇੱਕ ਉੱਪਰ ਦੂਸਰੇ ਨੂੰ ਕਿਸ ਤਰ੍ਹਾਂ ਉਤਮਤਾ ਬਖਸ਼ੀ ਹੈ ਅਤੇ ਨਿਸ਼ਚਿਤ ਰੂਪ ਨਾਲ ਅਮਿਰਤ ਹੋਰ ਵੀ ਜ਼ਿਆਦਾ ਵੱਡਾ ਹੈ ਦਰਜੇ ਅਤੇ ਸ੍ਰੇਸ਼ਟਤਾ ਦੇ ਅਨੁਸਾਰ। |
لَّا تَجْعَلْ مَعَ اللَّهِ إِلَٰهًا آخَرَ فَتَقْعُدَ مَذْمُومًا مَّخْذُولًا(22) ਤਾਂ ਅੱਲਾਹ ਦੇ ਬਰਾਬਰ ਕਿਸੇ ਹੋਰ ਨੂੰ ਸ਼ਰੀਕ ਨਾ ਬਣਾ ਨਹੀਂ ਤਾਂ ਤੂੰ ਮਜਬੂਰ ਅਤੇ ਕਮਜ਼ੋਰ ਹੋ ਕੇ ਰਹਿ ਜਾਏਗਾ। |
ਅਤੇ ਤੇਰੇ ਰੱਬ ਨੇ ਹੁਕਮ ਕਰ ਦਿੱਤਾ ਹੈ, ਕਿ ਤੂੰ ਉਸ ਤੋਂ ਬਿਨ੍ਹਾਂ ਕਿਸੇ ਹੋਰ ਦੀ ਬੰਦਗੀ ਨਾ ਕਰ, ਮਾਤਾ ਪਿਤਾ ਨਾਲ ਚੰਗਾ ਵਿਹਾਰ ਕਰ। ਜੇਕਰ ਉਹ ਤੇਰੇ ਸਾਹਮਣੇ ਬੂਢੇਪੇ ਵਿਚ ਪਹੁੰਚ ਜਾਣ ਤਾਂ ਉਨ੍ਹਾਂ ਵਿਚੋਂ ਇੱਕ ਜਾਂ ਦੋਵਾਂ ਨੂੰ ਉਫ਼ ਤੱਕ ਨਾ ਕਹਿ ਅਤੇ ਨਾ ਉਨ੍ਹਾਂ ਨੂੰ ਝਿੜਕ। ਉਨ੍ਹਾਂ ਨਾਲ ਇੱਜ਼ਤ ਨਾਲ ਗੱਲ ਕਰ। |
ਅਤੇ ਉਨ੍ਹਾਂ ਦੇ ਸਾਹਮਣੇ ਨਿਮਰਤਾ ਪੂਰਵਕ ਪਿਆਰ ਦੀਆਂ ਬਾਹਾਂ ਫੈਲਾ ਦੋ। ਅਤੇ ਆਖੋ, ਕਿ ਹੇ ਪਾਲਣਹਾਰ! ਇਨ੍ਹਾਂ ਚੋਵਾਂ ਉੱਪਰ ਰਹਿਮ ਕਰ। ਜਿਵੇਂ ਇਨ੍ਹਾਂ ਨੇ (ਰਹਿਮਤ ਕਰ ਕੇ) ਬਚਪਨ ਵਿਚ ਮੈਨੂੰ ਪਾਲਿਆ। |
ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਦਿਲਾਂ ਵਿਚ ਕੀ ਹੈ। ਜੇਕਰ ਤੁਸੀਂ ਨੇਕ ਰਹੋਗੇ ਤਾਂ ਉਹ ਤੌਬਾ ਕਰਨ ਵਾਲਿਆਂ ਨੂੰ ਮੁਆਫ਼ ਕਰ ਦੇਣ ਵਾਲਾ ਹੈ। |
وَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ وَلَا تُبَذِّرْ تَبْذِيرًا(26) ਅਤੇ ਰਿਸ਼ਤੇਦਾਰਾਂ ਨੂੰ, ਨਿਰਧਨਾ ਨੂੰ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਹੱਕ ਦੇ ਦੇਵੋਂ ਅਤੇ ਫਜ਼ੂਲ ਖਰਚੀ ਨਾ ਕਰੋ। |
إِنَّ الْمُبَذِّرِينَ كَانُوا إِخْوَانَ الشَّيَاطِينِ ۖ وَكَانَ الشَّيْطَانُ لِرَبِّهِ كَفُورًا(27) ਬੇਸ਼ੱਕ ਫਜ਼ੂਲ ਖ਼ਰਚੀ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ ਅਤੇ ਸ਼ੈਤਾਨ ਆਪਣੇ ਰੱਬ ਦਾ ਬੇਹੱਦ ਨਾ ਸ਼ੁਕਰਾ ਹੈ। |
ਅਤੇ ਜੇਕਰ ਤੁਹਾਨੂੰ ਆਪਣੇ ਰੱਬ ਦੀ ਕਿਰਪਾ, ਜਿਸ ਦੀ ਤੁਸੀਂ ਇੱਛਾ ਕਰਦੇ ਹੋ, ਦੀ ਉਡੀਕ ਵਿਚ ਹੋ ਅਤੇ ਉਨ੍ਹਾਂ ਤੋਂ ਬਚਣਾ ਪਵੇ ਤਾਂ ਉਨ੍ਹਾਂ ਨਾਲ ਨਿਮਰਤਾ ਪੂਰਵਕ ਗੱਲ ਕਰੋਂ। |
ਅਤੇ ਨਾਤਾਂ ਆਪਣਾ ਹੱਥ ਗਲੇ ਨਾਲ ਬੰਨ੍ਹ ਲਵੇਂ ਅਤੇ ਨਾ ਹੀ ਉਸ ਨੂੰ ਪੂਰਾ ਖੁੱਲ੍ਹਾ ਛੱਡ ਦੇਵੇਂ । ਤੁਸੀਂ ਮਜ਼ਬੂਰ ਅਤੇ ਕਮਜ਼ੋਰ ਬਣ ਕੇ ਨਾ ਰਹਿ ਜਾਉ। |
ਬੇਸ਼ੱਕ ਤੇਰਾ ਰੱਬ ਜਿਸ ਨੂੰ ਚਾਹੁੰਦਾ ਹੈ, ਜ਼ਿਆਦਾ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸਨੂੰ ਚਾਹੁੰਦਾ ਹੈ ਸੀਮਤ ਕਰ ਦਿੰਦਾ ਹੈ। ਯਕੀਨਨ ਉਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲਾ ਅਤੇ ਵੇਖਣ ਵਾਲਾ ਹੈ। |
ਅਤੇ ਆਪਣੀ ਸੰਤਾਨ ਦੀ ਕੰਗਾਲੀ ਦੇ ਡਰ ਨਾਲ ਹੱਤਿਆ ਨਾ ਕਰੋ, ਅਸੀਂ ਉਨ੍ਹਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਨ੍ਹਾਂ ਦੀ ਹੱਤਿਆ ਕਰਨਾ ਬਹੁਤ ਵੱਡਾ ਪਾਪ ਹੈ। |
وَلَا تَقْرَبُوا الزِّنَا ۖ إِنَّهُ كَانَ فَاحِشَةً وَسَاءَ سَبِيلًا(32) ਅਤੇ ਵਿਭਚਾਰ (ਜ਼ਿਨਾ) ਦੇ ਨੇੜੇ ਨਾ ਜਾਉ ਇਹ ਅਸ਼ਲੀਲਤਾ ਅਤੇ ਪੁੱਠਾ ਰਾਹ ਹੈ। |
ਅਤੇ ਜਿਸ ਜਾਨਵਾਰ ਨੂੰ ਅੱਲਾਹ ਨੇ ਸਨਮਾਨ ਵਾਲਾ ਬਣਾਇਆ ਹੈ। ਉਸ ਦੀ ਹੱਤਿਆ ਨਾ ਕਰੋਂ, ਪਰ ਇਨਸਾਫ਼ ਲਈ (ਕੋਈ ਹਰਜ਼ ਨਹੀਂ) ਅਤੇ ਜਿਸ ਬੰਦੇ ਦੀ ਅਨਿਆਂ ਪੂਰਵਕ ਹੱਤਿਆ ਹੋ ਜਾਵੇ ਤਾਂ ਅਸੀਂ ਉਸ ਦੇ ਵਾਰਿਸਾਂ ਨੂੰ (ਖੂਨ ਦੇ ਬਦਲੇ ਦਾ) ਅਧਿਕਾਰ ਦਿੱਤਾ ਹੈ। ਉਹ ਹੱਤਿਆ ਵਿਚ ਹੱਦਾਂ ਦਾ ਉਲੰਘਣ ਨਾ ਕਰਨ ਉਸ ਦੀ ਮਦਦ ਕੀਤੀ ਜਾਵੇ। |
ਅਤੇ ਤੁਸੀਂ ਯਤੀਮ ਦੀ ਦੌਲਤ ਦੇ ਨੇੜੇ ਨਾ ਜਾਵੋ ਪਰ ਇਹ ਯੋਗ ਹੋਵੇ। ਇਥੋਂ ਤੱਕ ਕਿ ਉਹ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚ ਜਾਣ। ਵਾਅਦੇ ਨੂੰ ਪੂਰਾ ਕਰੋ। ਬੇਸ਼ੱਕ ਵਾਅਦੇ ਦੀ ਪੁੱਤ ਪੜਤਾਲ (ਕਿਆਮਤ ਦੇ ਦਿਨ) ਕਦਰ ਹੋਵੇਗੀ। |
ਅਤੇ ਜਦੋਂ ਨਾਪ ਕੇ ਦੇਵੋ ਤਾਂ ਪੂਰਾ ਨਾਪੋ ਅਤੇ ਠੀਕ ਕੰਢੇ (ਤੱਕੜੀ) ਨਾਲ ਤੋਲ ਕੇ ਦੋਵੋ। ਇਹ ਬਿਹਤਰ ਤਰੀਕਾ ਹੈ ਅਤੇ ਇਸ ਦਾ ਨਤੀਜਾ ਵੀ ਚੰਗਾ ਹੈ। |
ਅਤੇ ਅਜਿਹੀ ਚੀਜ਼ ਦੇ ਪਿੱਛੇ ਨਾ ਲੱਗੋ, ਜਿਸ ਦਾ ਤੁਹਾਨੂੰ ਗਿਆਨ ਨਹੀਂ। ਬੇਸ਼ੱਕ ਕੰਨ, ਅੱਖਾਂ ਅਤੇ ਦਿਲ ਸਾਰਿਆਂ ਦੀ ਮਨੁੱਖ ਤੋਂ ਪੜਤਾਲ ਹੋਵੇਗੀ। |
وَلَا تَمْشِ فِي الْأَرْضِ مَرَحًا ۖ إِنَّكَ لَن تَخْرِقَ الْأَرْضَ وَلَن تَبْلُغَ الْجِبَالَ طُولًا(37) ਅਤੇ ਧਰਤੀ ਉੱਪਰ ਆਕੜ ਕੇ ਨਾ ਚੱਲੋ। ਤੁਸੀਂ ਧਰਤੀ ਨੂੰ ਪਾੜ ਨਹੀਂ ਸਕਦੇ। ਨਾ ਤੁਸੀਂ ਪਹਾੜਾਂ ਦੀਆਂ ਉਜ਼ਾਈਆਂ ਤੱਕ ਪਹੁੰਚ ਸਕਦੇ ਹੋ। |
ਇਹ ਸਾਰੇ ਬੂਰੇ ਕੰਮ ਤੇਰੇ ਰੱਬ ਨੂੰ ਪਸੰਦ ਨਹੀ ਹਨ। |
ਇਹ ਉਹ ਗੱਲਾਂ ਹਨ ਜਿਹੜੀਆਂ ਤੁਹਾਡੇ ਰੱਬ ਨੇ ਹਿਕਮਤ ਦੀਆਂ ਗਹਰਿਈਆਂ ਵਿਚੋਂ (ਨੇਕੀ ਕਾਰਨ) ਤੁਹਾਡੇ ਵੱਲ ਵਹੀ (ਸੰਦੇਸ਼ ਦਾ ਰੂਪ) ਦੁਆਰਾ ਭੇਜੀਆਂ ਹਨ। ਅਤੇ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣਯੋਗ ਨਾ ਬਨਾਉਣਾ, ਨਹੀਂ ਤਾਂ ਤੁਸੀਂ ਨਿੰਦਕ ਅਤੇ ਫਿਟਕਾਰੇ ਹੋਏ ਬਣਾ ਕੇ ਨਰਕ ਵਿਚ ਭੇਜ ਦਿੱਤੇ ਜਾਵੋਗੇ। |
ਕੀ ਤੁਹਾਡੇ ਰੱਬ ਨੇ ਤੁਹਾਨੂੰ ਬੇਟੇ ਚੁਣ ਕੇ ਦਿੱਤੇ ਅਤੇ ਆਪਣੇ ਲਈ ਫ਼ਰਿਸ਼ਤਿਆਂ ਵਿਚੋਂ ਬੇਟੀਆਂ ਬਣਾ ਲਈਆਂ। ਬੇਸ਼ੱਕ ਤੁਸੀਂ ਬੇਹੱਦ ਸਖ਼ਤ ਗੱਲ ਕਰਦੇ ਹੈਂ। |
وَلَقَدْ صَرَّفْنَا فِي هَٰذَا الْقُرْآنِ لِيَذَّكَّرُوا وَمَا يَزِيدُهُمْ إِلَّا نُفُورًا(41) ਅਤੇ ਇਸ ਕੁਰਆਨ ਵਿਚ ਭਿੰਨ-ਭਿੰਨ ਤਰ੍ਹਾਂ ਨਾਲ ਬਿਆਨ ਕੀਤਾ ਹੈ, ਤਾਂ ਕਿ ਉਹ ਇਸ ਦਾ ਪਾਲਣ ਕਰਨ। ਪਰ ਇਨ੍ਹਾਂ ਦੀ ਬੇਮੁਖਤਾ ਵਧਦੀ ਹੀ ਜਾਂਦੀ ਹੈ। |
قُل لَّوْ كَانَ مَعَهُ آلِهَةٌ كَمَا يَقُولُونَ إِذًا لَّابْتَغَوْا إِلَىٰ ذِي الْعَرْشِ سَبِيلًا(42) ਆਖੋ, ਕਿ ਜੇਕਰ ਅੱਲਾਹ ਦੇ ਬਰਾਸ਼ਰ ਹੋਰ ਵੀ ਪੂਜਣਯੋਗ ਹੁੰਦੇ, ਜਿਵੇਂ ਕਿ ਲੋਕ ਆਖਦੇ ਹਨ, ਤਾਂ ਉਹ ਸਿੰਘਾਸਣ ਵਾਲੇ ਵੱਲ ਜ਼ਰੂਰ ਰਾਹ ਕਢਦੇ। |
سُبْحَانَهُ وَتَعَالَىٰ عَمَّا يَقُولُونَ عُلُوًّا كَبِيرًا(43) ਅੱਲਾਹ ਪਾਕ ਅਤੇ ਸ੍ਰੇਸ਼ਟ ਹੈ। ਉਸ ਤੋਂ ਜਿਹੜਾ ਇਹ ਲੋਕ ਕਹਿੰਦੇ ਹਨ। |
ਸੱਤੇ ਅਸਮਾਨ ਅਤੇ ਧਰਤੀ ਅਤੇ ਇਨ੍ਹਾਂ ਵਿਚ ਜੌ ਵੀ ਹੈ, ਸਾਰੇ ਹੀ ਉਸ ਦੀ ਪਵਿੱਤਰਤਾ ਤਾ ਵਰਨਣ ਕਰਦੇ ਹਨ। ਅਤੇ ਕੌਈ ਚੀਜ਼ ਵੀ ਅਜਿਹੀ ਨਹੀਂ ਜਿਹੜੀ ਪ੍ਰਸੰਨਤਾ ਦੇ ਨਾਲ ਉਸ ਦੀ ਪਵਿੱਤਰਤਾ ਦਾ ਬਿਆਨ ਨਾ ਕਰਦੀ ਹੋਵੇ। ਪਰ ਤੁਸੀਂ ਉਸ ਦੀ ਉਪਮਾ ਨੂੰ ਨਹੀਂ ਸਮਝਦੇ। ਨਿਰੰਸੰਦੇਹ ਉਹ ਬਰਦਾਸ਼ਤ ਕਰਨ ਵਾਲਾ ਅਤੇ ਮੁਆਫ਼ ਕਰਨ ਵਾਲਾ ਹੈ। |
ਅਤੇ ਜਦੋਂ’ ਤੁਸੀਂ ਕੁਰਆਨ ਪੜਦੇ ਹੋ ਤਾਂ ਅਸੀਂ’ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਵਿਚਕਾਰ ਇੱਕ ਗੁਪਤ ਪਰਦਾ ਪਾ ਦਿੰਦੇ ਹਾਂ, ਜਿਹੜੇ ਆਸਿਰਤ ਨੂੰ ਨਹੀਂ ਮੰਨਦੇ। |
ਅਤੇ ਅਸੀਂ ਉਨ੍ਹਾਂ ਦੇ ਦਿਲਾਂ ਤੇ ਪਰਦਾ ਪਾ ਦਿੰਦੇ ਹਾਂ ਕਿ ਉਹ ਉਸ ਨੂੰ ਨਾ ਸਮਝਣ, ਅਤੇ ਉਨ੍ਹਾਂ ਦੇ ਕੰਨਾਂ ਨੂੰ ਬੋਲੇ ਕਰ ਦਿੰਦੇ ਹਾਂ। ਅਤੇ ਜਦੋਂ ਤੁਸੀਂ ਕੁਰਆਨ ਵਿਚ ਇਕੱਲਾ ਆਪਣੇ ਰੱਬ ਦਾ ਜ਼ਿਕਰ ਕਰਦੇ ਹੋ, ਤਾਂ ਉਹ ਨਫ਼ਰਤ ਨਾਲ ਆਪਣੀ ਪਿੱਠ ਫੇਰ ਲੈਂਦੇ ਹਨ। |
ਅਤੇ ਅਸੀਂ ਜਾਣਦੇ ਹਾਂ ਕਿ ਜਦੋਂ ਉਹ ਤੁਹਾਡੇ ਵੱਲ ਕੰਨ ਲਾਉਂਦੇ ਹਨ ਤਾਂ ਉਹ ਕਿਸ ਲਈ ਸੁਣਦੇ ਹਨ, ਜਦੋਂ ਕਿ ਉਹ ਆਪਿਸ ਵਿਚ ਕਾਨਾਫੂਸੀ (ਚੁਗਲੀ) ਕਰਦੇ ਹਨ। ਇਹ ਜ਼ਾਲਿਮ ਆਖਦੇ ਹਨ ਕਿ ਤੁਸੀਂ ਲੋਕ ਤਾਂ ਸੱਸ ਇੱਕ ਜਾਦੂਗਰ ਬੰਦੇ ਦੇ ਪਿੱਛੇ ਚੱਲ ਰਹੇ ਹੋ। |
انظُرْ كَيْفَ ضَرَبُوا لَكَ الْأَمْثَالَ فَضَلُّوا فَلَا يَسْتَطِيعُونَ سَبِيلًا(48) ਦੇਖੋ, ਉਹ ਤੁਹਾਡੇ ਲਈ ਉਹ ਕਿਹੋ ਜਿਹੀਆਂ ਹੁਜਤਾਂ ਘੜ ਰਹੇ ਹਨ। ਇਹ ਲੋਕ ਗ੍ਰੰਮਰਾਹ ਹੋ ਗਏ ਹਨ ਅਤੇ ਇਹ ਰਾਹ ਨਹੀਂ ਪਾ ਸਕਦੇ। |
وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا(49) ਅਤੇ ਉਹ ਆਖਦੇ ਹਨ ਕਿ ਜਦੋਂ ਅਸੀਂ ਹੱਡੀ ਅਤੇ ਜ਼ੂਰਾ ਬਣ ਜਾਵਾਂਗੇ ਤਾਂ ਕੀ ਅਸੀਂ ਫਿਰ ਨਵੇਂ ਸਿਰੇ ਤੋਂ ਚੁੱਕੇ ਜਾਵਾਂਗੇ। |
ਆਖੋ, ਕਿ ਤੁਸੀਂ ਭਾਵੇਂ ਪੱਥਰ ਜਾਂ ਲੋਹਾ ਬਣ ਜਾਵੋ। |
ਜਾਂ ਕੋਈ ਹੋਰ ਵਸਤੂ ਜਿਹੜੀ ਤੁਹਾਡੀ ਕਲਪਨਾ ਤੋਂ ਵੀ ਜ਼ਿਆਦਾ ਸਖ਼ਤ ਹੋਵੇ। ਫਿਰ ਉਹ ਆਖਣਗੇ ਕਿ ਉਹ ਕੌਣ ਹੈ, ਜਿਹੜਾ ਸਾਨੂੰ ਮੁੜ ਜੀਵਿਤ ਕਰੇਗਾ। ਤੁਸੀਂ ਆਖੋਂ ਕਿ ਉਹ ਹੀ, ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਹੈ। ਫਿਰ ਉਹ ਤੁਹਾਡੇ ਅੱਗੇ ਆਪਣਾ ਸਿਰ ਹਿਲਾਉਣਗੇ ਅਤੇ ਦਰ ਆ ਸਰ ਆ ਨੇੜੇ ਆ ਪੁੱਜਾ ਹੋਵੇ। |
يَوْمَ يَدْعُوكُمْ فَتَسْتَجِيبُونَ بِحَمْدِهِ وَتَظُنُّونَ إِن لَّبِثْتُمْ إِلَّا قَلِيلًا(52) ਜਿਸ ਦਿਨ ਅੱਲਾਹ ਤੁਹਾਨੂੰ ਸੱਦੇਗਾ ਤਾਂ ਤੁਸੀ ਉਸ ਦੀ ਪ੍ਰਸੰਸਾ ਕਰਦੇ ਹੋਏ, ਉਸ ਦੇ ਬੁਲਾਉਣ ਤੇ ਭੱਜੇ ਚਲੇ ਆਉਂਗੇ। ਅਤੇ ਤੁਸੀਂ ਸੋਚੋਂਗੇ ਕਿ ਤੁਸੀਂ ਬਹੁਤ ਕੌੜ੍ਹੇ ਸਮੇ ਤੱਕ ਰਹੇ। |
ਅਤੇ ਮੇਰੇ ਆਦਮੀਆਂ ਨੂੰ ਆਖੋ, ਉਹ ਹੀ_ਗੱਲ ਕਰਨ ਜਿਹੜੀ ਮਨਭਾਉਂਦੀ ਹੋਵੇ। ਸ਼ੈਤਾਨ ਉਨ੍ਹਾਂ ਦੇ ਵਿਚਕਾਰ ਵਿਗਾੜ ਪੈਦਾ ਕਰਦਾ ਹੈ। ਬੇਸ਼ੱਕ, ਸ਼ੈਤਾਨ ਮਨੁੱਖ ਦਾ ਖੁੱਲ੍ਹਾ ਦੁਸ਼ਮਣ ਹੈ। |
ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੇਕਰ ਉਹ ਚਾਹੇ ਤਾਂ ਤੁਹਾਡੇ ਉੱਪਰ ਰਹਿਮ ਕਰੇ ਜਾਂ ਚਾਹੇ ਕੋਈ ਸਜ਼ਾ ਦੇਵੇ। ਅਤੇ ਅਸੀਂ ਤੁਹਾਨੂੰ ਕੋਈ ਇਨ੍ਹਾਂ ਦਾ ਜਿੰਮੇਵਾਰ ਸ਼ਣਾ ਕੇ ਨਹੀਂ ਭੇਜਿਆ। |
ਅਤੇ ਤੁਹਾਡਾ ਰੱਬ ਉਸ ਨੂੰ ਚੰਗੀ ਤਰਾਂ ਜਾਣਦਾ ਹੈ ਜਿਹੜਾ ਧਰਤੀ ਅਤੇ ਆਕਾਸ਼ਾਂ ਵਿਚ ਹੈ। ਅਸੀਂ ਕੁਝ ਨਬੀਆਂ ਨੂੰ ਕੁਝ ਤੇ ਉੱਤਮਤਾ ਪ੍ਰਦਾਨ ਕੀਤੀ ਹੈ, ਅਤੇ ਅਸੀਂ’ ਦਾਉਦ ਨੂੰ ਜ਼ਬੂਰ ਕਿਤਾਬ ਬਖ਼ਸ਼ਿਸ਼ ਕੀਤੀ। |
ਆਖੋਂ, ਕਿ ਉਨ੍ਹਾਂ ਨੂੰ ਪੁਕਾਰੋਂ, ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋ ਬਿਨਾ ਪੂਜਨੀਕ ਸਮਝ ਰੱਖਿਆ ਹੈ। ਉਹ ਨਾ ਤਾਂ ਤੁਹਾਡੇ ਤੋਂ ਕਿਸੇ ਮੁਸ਼ਕਲ ਨੂੰ ਦੂਰ ਕਰਨ ਦੀ ਤਾਕਤ ਰਖਦੇ ਹਨ, ਅਤੇ ਨਾ ਉਹ ਉਸਨੂੰ ਬਦਲ ਸਕਦੇ ਹਨ। |
ਜਿਨ੍ਹਾਂ ਨੂੰ ਇਹ ਲੋਕ ਪੁਕਾਰਦੇ ਹਨ, ਉਹ ਖ਼ੁਦ ਆਪਣੇ ਰੱਬ ਦਾ ਆਸਰਾ ਲਭਦੇ ਹਨ। ਕੀ ਪਤਾ ਉਨ੍ਹਾਂ ਵਿਚੋਂ ਕੌਣ ਸਭ ਤੋਂ ਜ਼ਿਆਦਾ ਨੇੜੇ ਹੋ ਜਾਵੇ, ਅਤੇ ਉਹ ਆਪਣੇ ਰੱਬ ਦੀ ਕਿਰਪਾ ਦੇ ਇਛੁੱਕ ਹਨ ਅਤੇ ਉਹ ਉਸ ਦੀ ਸਜ਼ਾ ਤੋਂ ਡਰਦੇ ਹਨ, ਅਸਲ ਵਿਚ ਤੁਹਾਡੇ ਰੱਬ ਦੀ ਸਜ਼ਾ ਡਰਨ ਦੀ ਹੀ ਚ਼ੀਜ਼ ਹੈ। |
ਅਤੇ ਕੋਈ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਨਸ਼ਟ ਨਾ ਕਰੀਏ ਜਾਂ ਕਠੋਰ ਸਜ਼ਾ ਨਾ ਦੇਈਏ। ਇਹ ਗੱਲ ਕਿਤਾਬ ਵਿਚ ਲਿਖੀ ਹੋਈ ਹੈ। |
ਅਤੇ ਸਾਨੂੰ ਨਿਸ਼ਾਨੀਆਂ ਭੇਜਣ ਤੋਂ ਨਹੀਂ ਰੋਕਿਆ, ਪਰ ਉਸ ਗੱਲ ਤੋਂ ਕਿ ਪਿਛਲਿਆਂ ਨੇ ਜਾਂ ਵਡੇਰਿਆਂ ਨੇ ਉਸ ਤੋਂ ਇਨਕਾਰ ਕੀਤਾ। ਅਸੀਂ ਸਮੂਦ ਨੂੰ ਸਮਝਾਉਣ ਲਈ ਊਠਣੀ ਬ਼ਖਸ਼ੀ ਫਿਰ ਉਨ੍ਹਾਂ ਨੇ ਉਸ ਤੇ ਜ਼ੁਲਮ ਕੀਤਾ। ਅਤੇ ਅਸੀਂ ਨਿਸ਼ਾਨੀਆ ਕੇਵਲ ਡਰਾਉਣ ਲਈ ਹੀ ਭੇਜਦੇ ਹਾਂ। |
ਅਤੇ ਜਦੋਂ ਅਸੀਂ ਤੁਹਾਨੂੰ ਕਿਹਾ ਕਿ ਤੁਹਾਡੇ ਰੱਬ ਨੇ ਲੋਕਾਂ ਨੂੰ ਘੇਰੇ ਵਿਚ ਲੈ ਲਿਆ ਹੈ ਅਤੇ ਉਹ ਦ੍ਰਿਸ਼ ਜਿਹੜਾ ਅਸੀਂ’ ਤੁਹਾਨੂੰ ਦਿਖਾਇਆ, ਉਹ ਕੇਵਲ ਲੋਕਾਂ ਦੀ ਪੜਤਾਲ ਲਈ ਸੀ। ਅਤੇ ਉਸ ਦਰੱਖ਼ਤ ਦੀ ਵੀ ਜਿਸਦੀ ਕੁਰਆਨ ਵਿਜ਼ ਨਿੰਦਾ ਕੀਤੀ ਗਈ ਹੈ ਅਤੇ ਅਸੀਂ ਉਨ੍ਹਾਂ ਨੂੰ ਡਰਾਉਂਦੇ ਹਾਂ, ਪਰੰਤੂ ਉਨ੍ਹਾਂ ਦੇ ਵਿਦਰੋਹ ਦੀ ਸੀਮਾ ਵਧਦੀ ਹੀ ਜਾ ਰਹੀ ਹੈ। |
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਨੂੰ ਸਿਜਦਾ ਕਰੋਂ ਤਾਂ ਉਨ੍ਹਾਂ ਨੇ ਸਿਜਦਾ ਕੀਤਾ ਪਰੰਤੂ ਇਬਲੀਸ ਨੇ ਸਿਜਦਾ ਨਹੀਂ ਕੀਤਾ। ਉਸ ਨੇ ਕਿਹਾ ਕੀ ਮੈਂ ਅਜਿਹੇ ਬੰਦੇ ਨੂੰ ਸਿਜਦਾ ਕਰਾਂ ਜਿਸ ਨੂੰ ਤੂੰ ਮਿੱਟੀ ਤੋਂ ਬਣਾਇਆ ਹੈ। |
ਉਸ ਨੇ ਕਿਹਾ ਜ਼ਰਾ ਦੇਖ ਇਹ ਬੰਦਾ, ਜਿਸਨੂੰ ਤੂੰ ਮੇਰੇ ਉੱਪਰ ਭਾਰੀ ਕੀਤਾ ਹੈ। ਜੇਕਰ ਤੂੰ ਮੈਨੂੰ ਕਿਆਮਤ ਦੇ ਦਿਨ ਤੱਕ ਮੌਕਾ ਦੇਵੇਂ ਤਾਂ ਮੈਂ ਥੋੜ੍ਹੇ ਲੋਕਾਂ ਨੂੰ ਛੱਡ ਕੇ ਇਨ੍ਹਾਂ ਦੀ ਪੂਰੀ ਔਲਾਦ ਨੂੰ ਖਾ ਜਾਉਂਗਾ। ਭਾਵ ਕੁਰਾਹੇ ਪਾ ਦਿਆਗਾਂ। |
قَالَ اذْهَبْ فَمَن تَبِعَكَ مِنْهُمْ فَإِنَّ جَهَنَّمَ جَزَاؤُكُمْ جَزَاءً مَّوْفُورًا(63) ਰੱਬ ਨੇ ਕਿਹਾ ਕਿ ਜਾ, ਇਨ੍ਹਾਂ ਵਿਚੋ ਜਿਹੜਾ ਵੀ ਤੇਰਾ ਸਾਥੀ ਬਣਿਆ ਤਾਂ ਨਰਕ ਤੁਸੀਂ ਸਾਰਿਆਂ ਦਾ ਵੱਡਾ ਬਦਲਾ ਹੈ। |
ਅਤੇ ਉਨ੍ਹਾਂ ਵਿਚੋਂ ਜਿਸ ਉੱਪਰ ਤੇਰਾ ਵੱਸ ਚੱਲੇ, ਤੂੰ ਆਪਣੀ ਅਵਾਜ਼ ਦੇ ਨਾਲ ਉਨ੍ਹਾਂ ਦੇ ਪੈਰਾਂ ਨੂੰ ਉਖਾੜ ਦੇ ਅਤੇ ਉਨ੍ਹਾਂ ਉੱਪਰ ਆਪਣੇ ਘੋੜ ਸਵਾਰ ਅਤੇ ਪੈਦਲ ਫੌਜਾਂ ਚਾੜ੍ਹ ਦੇ ਅਤੇ ਉਨ੍ਹਾਂ ਦੀ ਜਾਇਦਾਦ ਅਤੇ ਔਲਾਦ ਵਿਚ ਭਾਈਵਾਲ ਬਣ ਜਾ ਅਤੇ ਉਨ੍ਹਾਂ ਨਾਲ ਵਾਅਦਾ ਕਰ। ਅਤੇ ਸ਼ੈਤਾਨ ਦਾ ਵਾਅਦਾ ਇੱਕ ਧੋਖੇ ਤੋਂ ਿਲ੍ਹਾਂ ਕੁਝ ਨਹੀਂ। |
إِنَّ عِبَادِي لَيْسَ لَكَ عَلَيْهِمْ سُلْطَانٌ ۚ وَكَفَىٰ بِرَبِّكَ وَكِيلًا(65) ਬੇਸ਼ੱਕ ਜਿਹੜੇ ਮੇਰੇ ਸੱਚੇ ਬੰਦੇ ਹਨ ਉਨ੍ਹਾਂ ਉੱਪਰ ਤੇਰਾ ਵੱਸ ਨਹੀਂ ਜ਼ੱਲੇਗਾ ਅਤੇ ਤੇਰਾ ਰੱਬ ਕਾਰਜ ਸਵਾਰਨ ਲਈ ਕਾਫ਼ੀ ਹੈ। |
ਤੁਹਾਡਾ ਰੱਬ ਉਹ ਹੈ, ਜਿਹੜਾ ਤੁਹਾਡੇ ਲਈ ਸਮੁੰਦਰ ਵਿਚ ਕਿਸ਼ਤੀਆਂ ਚਲਾਉਂਦਾ ਹੈ, ਤਾਂ ਕਿ ਤੁਸੀਂ ਉਸ ਦੀ ਕਿਰਪਾ ਨਾਲ ਰੋਜ਼ੀ ਰੋਟੀ ਦੀ ਤਲਾਸ਼ ਕਰੋ। ਬੇਸ਼ੱਕ ਉਹ ਤੁਹਾਡੇ ਉੱਪਰ ਕਿਰਪਾਲੂ ਹੈ। |
ਅਤੇ ਜਦੋਂ ਸਮੁੰਦਰ ਵਿਚ ਤੁਹਾਡੇ ਉੱਪਰ ਕੋਈ ਆਫ਼ਤ ਆ ਜਾਂਦੀ ਹੈ ਤਾਂ ਤੁਸੀਂ ਉਨ੍ਹਾਂ ਪੂਜਣਯੋਗਾਂ ਨੂੰ ਭੁੱਲ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਰੱਬ ਤੋਂ ਬਿਲ੍ਹਾਂ ਮੰਨਦੇ ਸੀ। ਫਿਰ ਜਦੋਂ ਉਹ ਤੁਹਾਨੂੰ ਸੁੱਕੀ ਧਰਤੀ ਵੱਲ ਲਿਆ ਕੇ ਬਚਾ ਲੈਂਦਾ ਹੈ ਤਾਂ ਤੁਸੀਂ ਫਿਰ ਬੇਮੁੱਖ ਹੋ ਜਾਂਦੇ ਹੋ। ਅਤੇ ਮਨੁੱਖ ਵੱਡਾ ਹੀ ਨਾ-ਸ਼ੁਕਰਾ ਹੈ। |
ਕੀ ਤੁਸੀਂ ਇਸ ਤੋਂ ਨਿਡਰ ਹੋ ਗਏ ਹੋ ਕਿ ਰੱਬ ਤੁਹਾਨੂੰ ਸੁੱਕੀ ਭੂਮੀ ਵੱਲ ਲਿਆ ਕੇ ਜ਼ਮੀਨ ਵਿਚ ਧਸਾ ਦੇਵੇ ਜਾਂ ਤੁਹਾਡੇ ਉੱਪਰ ਪੱਥਰਾਂ ਦੀ ਵਰਖਾ ਕਰਨ ਵਾਲੀ ਹਨ੍ਹੇਰੀ ਭੇਜ ਦੇਵੇ ਅਤੇ ਫਿਰ ਤੁਸੀਂ ਕਿਸੇ ਨੂੰ ਵੀ ਆਪਣਾ ਕਾਰਜ ਸਵਾਰਨ ਵਾਲਾ ਨਾ ਦੇਖੋਗੇ। |
ਜਾਂ ਤੁਸੀਂ ਇਸ ਤੋਂ ਬੇਪ੍ਰਵਾਹ ਹੋ ਗਏ ਹੋ, ਕਿ ਉਹ ਤੁਹਾਨੂੰ ਫਿਰ ਸਮੁੰਦਰ ਵਿਚ ਲੈ ਜਾਏ ਅਤੇ ਤੁਹਾਡੇ ਉੱਪਰ ਹਵਾ ਦਾ ਤੇਜ ਤੂਫਾਨ ਭੇਜ ਦੇਵੇ ਅਤੇ ਤੁਹਾਨੂੰ ਤੁਹਾਡੇ ਕੁਫ਼ਰ ਦੇ ਕਾਰਨ ਛਬੋਂ ਦੇਵੇ। ਫ਼ਿਰ ਤੁਸੀਂ ਉਸ ਲਈ ਕੋਈ ਸਾਡਾ ਪਿੱਛਾ ਕਰਨ ਵਾਲਾ ਨਾ ਦੇਖੌਗੇ। |
ਅਤੇ ਅਸੀਂ ਆਦਮ ਦੀ ਸੰਤਾਨ ਨੂੰ ਇੱਜਤ ਬਖ਼ਸ਼ੀ। ਅਤੇ ਅਸੀਂ ਉਨ੍ਹਾਂ ਨੂੰ ਜ਼ਮੀਨ ਅਤੇ ਸਮੁੰਦਰ ਵਿਚ (ਸਫ਼ਰ ਕਰਨ ਵਾਸਤੇ) ਸਵਾਰੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਪਾਕ ਵਸਤੂਆਂ ਦਾ ਰਿਜ਼ਕ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਨਾਲੋਂ ਸ੍ਰੇਸ਼ਟਤਾ ਬਸ਼ਸ਼ੀ। |
ਜਿਸ ਦਿਨ ਅਸੀਂ ਹਰੇਕ ਸਮੂਹ ਨੂੰ ਉਸ ਦੇ ਆਗੂ ਦੇ ਸਹਿਤ ਬੁਲਾਵਾਂਗੇ ਅਤੇ ਜਿਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ। ਉਹ ਲੋਕ ਆਪਣਾ ਕਰਮ ਪੱਤਰ ਪੜ੍ਹਨਗੇ ਅਤੇ ਉਨ੍ਹਾਂ ਨਾਲ ਭੋਰਾ ਵੀ ਬੇ-ਇਨਸਾਫੀ ਨਹੀਂ ਕੀਤੀ ਜਾਵੇਗੀ। |
وَمَن كَانَ فِي هَٰذِهِ أَعْمَىٰ فَهُوَ فِي الْآخِرَةِ أَعْمَىٰ وَأَضَلُّ سَبِيلًا(72) ਅਤੇ ਜਿਹੜੇ ਬੰਦੇ ਇਸ ਸੰਸਾਰ ਵਿਚ ਅੰਨ੍ਹੇ ਰਹੇ ਉਹ ਆਖ਼ਿਰਤ ਵਿਚ ਵੀ’ ਅੰਨ੍ਹੇ ਹੀ ਰਹਿਣਗੇ ਅਤੇ ਉਹ ਰਾਹ ਤੋਂ ਬਹੁਤ ਦੂਰ ਡਿੱਗੇ ਹੋਣਗੇ। |
ਅਤੇ ਨੇੜੇ ਸੀ ਕਿ ਇਹ ਲੋਕ ਤੁਹਾਨੂੰ ਇਮਤਿਹਾਨ ਵਿਚ ਪਾ ਕੇ ਉਸ ਤੋਂ ਪਾਸੇ ਕਰ ਦੇਣ ਜੋ ਅਸੀਂ ਤੁਹਾਡੇ ਉੱਪਰ ਵਹੀ (ਸੁਨੇਹਾ) ਦੇ ਰੂਪ ਵਿਚ ਭੇਜਿਆ ਹੈ, ਤਾਂ ਕਿ ਤੁਸੀਂ ਉਸ ਤੋਂ ਬਿਨ੍ਹਾਂ ਸਾਡੇ ਵੱਲ ਝੂਠੀਆਂ ਗੱਲਾਂ ਦਾ ਸਬੰਧ ਜੋੜੋ ਅਤੇ ਤਾਂ ਉਹ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ। |
وَلَوْلَا أَن ثَبَّتْنَاكَ لَقَدْ كِدتَّ تَرْكَنُ إِلَيْهِمْ شَيْئًا قَلِيلًا(74) ਅਤੇ ਜੇਕਰ ਅਸੀਂ ਤੁਹਾਨੂੰ ਟਿਕਾ ਕੇ ਨਾ ਰੱਖਿਆ ਹੁੰਦਾ ਤਾਂ ਨੇੜੇ ਸੀ ਕਿ ਤੁਸੀਂ ਉਨ੍ਹਾਂ ਵੱਲ ਕੁਝ ਝੁਕ ਪਵੋ। |
إِذًا لَّأَذَقْنَاكَ ضِعْفَ الْحَيَاةِ وَضِعْفَ الْمَمَاتِ ثُمَّ لَا تَجِدُ لَكَ عَلَيْنَا نَصِيرًا(75) ਫਿਰ ਅਸੀਂ ਤੁਹਾਨੂੰ ਜੀਵਨ ਅਤੇ ਮੌਤ ਦੋਵਾਂ ਦੀ ਦੂਹਰੀ ਸਜ਼ਾ ਢਿੰਦੇ। ਇਸ ਤੋਂ ਬਾਅਦ ਤੁਸੀਂ ਸਾਡੇ ਮੁਕਾਬਲੇ ਵਿਚ ਆਪਣਾ ਕੋਈ ਸਹਾਇਕ ਨਾ ਦੇਖਦੇ। |
ਅਤੇ ਇਹ ਲੋਕ ਇਸ ਖੇਤਰ ਵਿਚ ਤੁਹਾਡੇ ਪੈਰ ਉਖਾੜਨ ਲੱਗੇ ਸੀ ਤਾਂ ਕਿ ਉਹ ਮੱਕੇ ਵਿਚੋਂ ਬਾਹਰ ਕੱਢ ਦੇਣ। ਅਤੇ ਜੇਕਰ ਅਜਿਹਾ ਹੁੰਦਾ ਤਾਂ ਤੁਹਾਡੇ ਤੋਂ ਬਾਅਦ ਇਹ ਵੀ ਬਹੁਤ ਘੱਟ ਟਿਕ ਸਕਦੇ। |
سُنَّةَ مَن قَدْ أَرْسَلْنَا قَبْلَكَ مِن رُّسُلِنَا ۖ وَلَا تَجِدُ لِسُنَّتِنَا تَحْوِيلًا(77) ਜਿਵੇਂ ਕਿ ਉਨ੍ਹਾਂ ਰਸੂਲਾਂ ਦੇ ਸੀ ਅਤੇ ਤੁਸੀਂ ਸਾਡੇ ਨਿਯਮ ਵਿਚ ਕੋਈ ਤਬਦੀਲੀ ਨਾ ਦੇਖੋਗੇ। |
ਸੂਰਜ ਢੱਲਣ ਤੋਂ ਬਾਅਦ ਅਤੇ ਰਾਤ ਦੇ ਹਨੇਰੇ ਤੱਕ ਨਮਾਜ ਸਥਾਪਿਤ ਕਰੋ ਅਤੇ ਵਿਸ਼ੇਸ਼ ਰੂਪ ਨਾਲ ਅੰਮ੍ਰਿਤ ਵੇਲੇ ਦੀ ਕਿਰਾਅਤ (ਕੁਰਆਨ ਪੜ੍ਹਣਾ)। ਬੇਸ਼ੱਕ ਫ਼ਜਰ (ਅੰਮ੍ਰਿਤ ਵੇਲੇ) ਦੀ ਕਿਰਾਅਤ ਵਿਚ ਇਕਾਗਰਤਾ ਹੁੰਦੀ ਹੈ। |
وَمِنَ اللَّيْلِ فَتَهَجَّدْ بِهِ نَافِلَةً لَّكَ عَسَىٰ أَن يَبْعَثَكَ رَبُّكَ مَقَامًا مَّحْمُودًا(79) ਅਤੇ ਰਾਤ ਨੂੰ ਤਹੱਜੁਦ (ਸਵੇਰ ਤੋਂ ਪਹਿਲਾਂ ਦੀ ਨਮਾਜ਼) ਪੜ੍ਹੋ ਇਹ ਨਫ਼ਲ (ਬਿਨਾਂ ਫ਼ਰਜ ਨਮਾਜ਼) ਹੈ ਤੁਹਾਡੇ ਲਈ। ਉਮੀਵ ਹੈ ਕਿ ਤੁਹਾਡਾ ਰੱਬ ਤੁਹਾਨੂੰ ਇੱਕ ਵਡਿਆਈ ਵਾਲੇ ਸਥਾਨ ਤੇ ਖੜ੍ਹਾ ਕਰੇ। |
ਅਤੇ ਆਖੋ, ਕਿ ਹੇ ਮੇਰੇ ਪਾਲਣਹਾਰ ! ਮੈਨੂੰ ਦਾਖ਼ਿਲ ਕਰਨਾ ਤਾਂ ਸੱਚਾ ਕਰ। |
وَقُلْ جَاءَ الْحَقُّ وَزَهَقَ الْبَاطِلُ ۚ إِنَّ الْبَاطِلَ كَانَ زَهُوقًا(81) ਅਤੇ ਆਖੋਂ, ਕਿ ਸੱਚ ਆ ਗਿਆ ਹੈ। ਅਤੇ ਝੂਠ ਮਿਟ ਗਿਆ ਹੈ। ਬੇਸ਼ੱਕ ਝੂਠ ਮਿੱਟਣ ਵਾਲਾ ਹੀ ਸੀ। |
ਅਤੇ ਅਸੀਂ ਕੁਰਆਨ ਵਿਚੋਂ ਉਤਾਰਦੇ ਹਾਂ ਜਿਸ ਵਿਚ ਈਮਾਨ ਵਾਲਿਆਂ ਲਈ ਸ਼ਿਫਾ ਅਤੇ ਰਹਿਮ ਹੈ ਅਤੇ ਜ਼ੁਲਮ ਕਰਨ ਵਾਲਿਆਂ ਲਈ ਇਸ ਵਿਚ਼ ਨੁਕਸਾਨ ਤੋਂ` ਬਿਨ੍ਹਾਂ ਕੁਝ ਨਹੀਂ ਵੱਧਦਾ। |
ਅਤੇ ਮਨੁੱਖ ਉੱਤੇ ਜਦੋਂ ਅਸੀਂ ਉਪਕਾਰ ਕਰਦੇ ਹਾਂ ਤਾਂ ਉਹ ਬੇਮੁੱਖ ਹੋ ਕੇ ਮੂੰਹ ਮੌੜ ਲੈਂਦਾ ਹੈ ਅਤੇ ਜਦੋਂ ਅਸੀਂ ਕਸ਼ਟ ਦਿੰਦੇ ਹਾਂ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। |
قُلْ كُلٌّ يَعْمَلُ عَلَىٰ شَاكِلَتِهِ فَرَبُّكُمْ أَعْلَمُ بِمَنْ هُوَ أَهْدَىٰ سَبِيلًا(84) ਆਖੋ, ਕਿ ਹਰ ਇੱਕ ਆਪਣੀ ਇੱਛਾ ਅਨੁਸਾਰ ਕੰਮ ਕਰ ਰਿਹਾ ਹੈ। ਹੁਣ ਤੁਹਾਡਾ ਰੱਬ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਕਿਹੜਾ ਯੋਗ ਰਾਹ ਉੱਤੇ ਹੈ। |
ਅਤੇ ਉਹ ਤੁਹਾਡੇ ਤੋਂ ਆਤਮਾ ਦੇ ਸਬੰਧ ਵਿਚ ਪੁੱਛਦੇ ਹਨ। ਆਖੋ, ਕਿ ਆਤਮਾ ਮੇਰੇ ਰੱਬ ਦੇ ਹੁਕਮ ਵਿਚ ਹੈ ਅਤੇ ਤੁਹਾਨੂੰ ਬਹੁਤ ਘੱਟ ਗਿਆਨ ਦਿੱਤਾ ਗਿਆ ਹੈ। |
ਅਤੇ ਜੇਕਰ ਅਸੀਂ ਚਾਹੀਏ ਤਾਂ ਉਹ ਸਾਰਾ ਕੁਝ ਤੁਹਾਡੇ ਤੋਂ ਖੋਹ ਲਈਏ ਜਿਹੜਾ ਅਸੀਂ ਵਹੀ ਦੇ ਰਾਹੀਂ’ ਤੁਹਾਨੂੰ ਦਿੱਤਾ ਹੈ। ਫਿਰ ਤੁਸੀਂ ਉਸ ਲਈ ਸਾਡੇ ਬਰਾਬਰ ਆਪਣਾ ਕੋਈ ਸਹਾਇਕ ਨਾ ਦੇਖੋਗੇ। |
إِلَّا رَحْمَةً مِّن رَّبِّكَ ۚ إِنَّ فَضْلَهُ كَانَ عَلَيْكَ كَبِيرًا(87) ਪਰੰਤੂ ਇਹ ਸਿਰਫ਼ ਤੁਹਾਡੇ ਰੱਬ ਦੀ ਰਹਿਮਤ ਹੈ ਬ਼ੇਸ਼ੱਕ ਤੁਹਾਡੇ ਉੱਪਰ ਉਸ ਦੀ ਬੜੀ ਕਿਰਪਾ ਹੈ। |
ਆਖੋ, ਕਿ ਜੇਕਰ ਸਾਰੇ ਮਨੁੱਖ ਅਤੇ ਜਿੰਨ ਇਕੱਠੇ ਹੋ ਜਾਣ ਅਤੇ ਤਾਂ ਕਿ ਇੱਕ ਅਜਿਹਾ ਕੁਰਆਨ ਬਣਾ ਲਿਆਉਣ, ਤਾਂ ਵੀ ਉਹ ਇਸ ਵਰਗਾ ਕੁਰਆਨ ਨਾ ਲਿਆ ਸਕਣਗੇ। ਭਾਵੇਂ ਉਹ ਇੱਕ ਦੂਜੇ ਦੇ ਸਹਾਇਕ ਬਣ ਜਾਣ। |
ਅਤੇ ਅਸੀਂ ਲੋਕਾਂ ਲਈ ਇਸ ਕੁਰਆਨ ਵਿਚ ਹਰੇਕ ਪ੍ਰਕਾਰ ਦਾ ਵਿਸ਼ਾ ਅਲੱਗ-ਅਲੱਗ ਢੰਗ ਨਾਲ ਬਿਆਨ ਕੀਤਾ ਹੈ। ਤਾਂ ਵੀ ਜ਼ਿਆਦਾਤਰ ਲੋਕ ਪੱਕੇ ਇਨਕਾਰ ਤੇ ਟਿਕੇ ਰਹੇ। |
وَقَالُوا لَن نُّؤْمِنَ لَكَ حَتَّىٰ تَفْجُرَ لَنَا مِنَ الْأَرْضِ يَنبُوعًا(90) ਅਤੇ ਉਹ ਕਹਿੰਦੇ ਹਨ ਕਿ ਅਸੀਂ ਕਦੇ ਵੀ ਤੁਹਾਡੇ ਉੱਪਰ ਈਮਾਨ ਨਹੀਂ ਲਿਆਵਾਂਗੇ। ਜਿਨਾਂ ਚਿਰ ਤੁਸੀਂ ਸਾਡੇ ਲਈ ਜ਼ਮੀਨ ਵਿਚੋਂ ਕੋਈ ਸਰੋਤ ਪ੍ਰਗਟ ਨਾ ਕਰ ਦੇਵੋ। |
أَوْ تَكُونَ لَكَ جَنَّةٌ مِّن نَّخِيلٍ وَعِنَبٍ فَتُفَجِّرَ الْأَنْهَارَ خِلَالَهَا تَفْجِيرًا(91) ਜਾਂ ਤੁਹਾਡੇ ਕੋਲ ਖਜੂਰਾਂ ਅਤੇ ਅੰਗੂਰਾਂ ਦਾ ਕੋਈ ਬਾਗ਼ ਹੋਵੇ ਫਿਰ ਤੁਸੀਂ ਉਸ ਬਾਗ਼ ਵਿੱਚੋਂ ਬਹੁਤ ਸਾਰੀਆਂ ਨਹਿਰਾਂ ਵਗਾ ਦੇਵੋਂ। |
ਜਾਂ ਜਿਵੇਂ ਕਿ ਤੁਸੀਂ ਕਹਿੰਦੇ ਹੋ ਆਕਾਸ਼ ਵਿਚੋਂ ਸਾਡੇ ਉੱਪਰ ਟੁੱਕੜੇ ਗਿਰਾ ਦੇਵੇਂ ਜਾਂ ਅੱਲਾਹ ਅਤੇ ਫ਼ਰਿਸ਼ਤਿਆਂ ਨੂੰ ਲਿਆ ਕੇ ਸਾਡੇ ਸਾਹਮਣੇ ਖੜ੍ਹਾ ਕਰ ਦੇਵੋ। |
ਜਾਂ ਤੁਹਾਡੇ ਕੋਲ ਕੋਈ ਸੋਨੇ ਦਾ ਕੋਈ ਘਰ ਹੋ ਜਾਵੇ ਜਾਂ ਤੁਸੀਂ ਅਸਮਾਨ ਉੱਪਰ ਚੜ੍ਹ ਜਾਵੇਂ ਅਤੇ ਅਸੀਂ ਤੁਹਾਡੇ ਚੜ੍ਹਣ ਨੂੰ ਵੀ ਨਹੀਂ’ ਮੰਨਾਂਗੇ। ਜਿਨਾਂ ਚਿਰ ਤੁਸੀਂ ਉਕੋਂ ਸਾਡੇ ਲਈ ਕੋਈ ਕਿਤਾਬ ਨਾ ਲਿਆ ਦੇਵੋਂ ਜਿਸਨੂੰ ਅਸੀਂ ਪੜ੍ਹ ਸਕੀਏ। ਆਖੋ, ਕਿ ਮੇਰਾ ਰੱਬ ਪਾਕ ਹੈ। ਮੈ’ ਤਾਂ ਸਿਰਫ਼ ਇੱਕ ਮਨੁੱਖ ਹਾਂ ਅੱਲਾਹ ਵਾ ਰਸੂਲ। |
ਅਤੇ ਜਦੋਂ’ ਉਨ੍ਹਾਂ ਦੇ ਕੋਲ ਮਾਰਗ ਦਰਸ਼ਨ ਆ ਗਿਆ ਤਾਂ ਲੋਕਾਂ ਨੂੰ ਈਮਾਨ ਲਿਆਉਣ ਤੋਂ’ ਬਿਨ੍ਹਾਂ ਹੋਰ ਕੋਈ ਚੀਜ਼ ਰੁਕਾਵਟ ਨਾ ਬਣੀ ਕਿ ਉਨ੍ਹਾਂ ਨੇ ਆਖਿਆ ਕਿ ਕੀ ਰੱਬ ਨੇ ਮਨੁੱਖ ਨੂੰ ਰਸੂਲ ਬਣਾ ਕੇ ਭੇਜਿਆ ਹੈ। |
ਆਖੋ ਕਿ ਜੇਕਰ ਧਰਤੀ ਉੱਪਰ ਫ਼ਰਿਸ਼ਤੇ ਹੁੰਦੇ ਤਾਂ ਉਹ ਸ਼ਾਂਤੀ ਨਾਲ ਧਰਤੀ ਤੇ ਚੱਲਦੇ ਫਿਰਦੇ। ਤਾਂ ਅਸੀਂ ਉਨ੍ਹਾਂ ਲਈ ਅਸਮਾਨ ਤੋਂ ਫ਼ਰਿਸ਼ਤੇ ਨੂੰ ਰਸੂਲ ਬਣਾ ਕੇ ਭੇਜਦੇ। |
قُلْ كَفَىٰ بِاللَّهِ شَهِيدًا بَيْنِي وَبَيْنَكُمْ ۚ إِنَّهُ كَانَ بِعِبَادِهِ خَبِيرًا بَصِيرًا(96) ਆਖੋ, ਕਿ ਅੱਲਾਹ ਮੇਰੇ ਅਤੇ ਤੁਹਾਡੇ ਵਿਚਕਾਰ ਗਵਾਹੀ ਲਈ ਹਾਜ਼ਿਰ ਹੈ। ਬੇਸ਼ੱਕ ਉਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਅਤੇ ਦੇਖਣ ਵਾਲਾ ਹੈ। |
ਅੱਲਾਹ ਜਿਸ ਨੂੰ ਰਾਹ ਦਿਖਾਏ ਉਹੀ ਮਾਰਗ ਪਾਉਣ ਵਾਲਾ ਹੈ ਅਤੇ ਜਿਸ ਨੂੰ ਉਹ ਭਟਕਾ ਦੇਵੇ ਤਾਂ ਤੁਸੀਂ ਉਸ ਲਈ’ ਰੱਬ ਤੋਂ ਬਿਨਾਂ ਕਿਸੇ ਨੂੰ ਆਪਣਾ ਮਦਦਗਾਰ ਨਾ ਦੇਖੋਂਗੇ। ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਮੂੰਹ ਦੇ ਭਾਰ ਅੰਨ੍ਹੇ, ਗੂੰਗੇ ਅਤੇ ਬੋਲੇ ਇਕੱਠੇ ਕਰਾਂਗੇ। ਉਨ੍ਹਾਂ ਦਾ ਟਿਕਾਣਾ ਨਰਕ ਹੈ। ਜਦੋਂ ਉਸ ਦੀ ਅੱਗ ਮੱਧਮ ਹੋਵੇਗੀ ਤਾਂ ਅਸੀਂ ਉਸ ਨੂੰ ਬਹੁਤ ਭਟਕਾ ਵੇਵਾਂਗੇ। |
ਇਹ ਹੈ ਉਨ੍ਹਾਂ ਦਾ ਬਦਲਾ, ਇਸ ਲਈ ਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਅਤੇ ਆਖਿਆ ਕਿ ਜਦੋਂ ਅਸੀਂ ਹੱਡੀ ਅਤੇ ਜੂਰਾ- ਜ਼ੂਰਾ ਹੋ ਜਾਵਾਂਗੇ ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕਰ ਕੇ ਚੁੱਕੇ ਜਾਵਾਂਗੇ। |
ਕੀ’ ਇਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਕਿ ਜਿਸ ਰੱਬ ਨੇ ਧਰਤੀ ਅਤੇ ਆਕਾਸ਼ਾਂ ਨੂੰ ਪੈਦਾ ਕੀਤਾ ਉਹ ਅਜਿਹੀ ਤਾਕਤ ਵੀ ਰੱਖਦਾ ਹੈ ਕਿ ਇਨ੍ਹਾਂ ਵਰਗੇ ਇੱਕ ਵਾਰ ਫਿਰ ਪੈਦਾ ਕਰ ਦੇਵੇ ਅਤੇ ਉਸ ਨੇ ਉਨ੍ਹਾਂ ਲਈ ਇੱਕ ਸਮਾਂ ਤੈਅ ਕਰ ਰੱਖਿਆ ਹੈ। ਇਸ ਵਿਚ ਬੇਸ਼ੱਕ ਸਾਡੇ ਉੱਪਰ ਵੀ ਜ਼ਾਲਿਮ ਲੋਕ ਸ਼ੱਕ ਕੀਤੇ ਸਿਲ੍ਹਾਂ ਨਾ ਰਹਿ ਸਕੇ। |
ਆਖੋ, ਕਿ ਜੇਕਰ ਤੁਸੀਂ ਲੋਕ ਮੇਰੇ ਰੱਬ ਦੀ ਰਹਿਮਤ ਦੇ ਖਜ਼ਾਨਿਆਂ ਦੇ ਮਾਲਕ ਹੁੰਦੇ ਤਾਂ ਇਸ ਹਾਲਤ ਵਿਚ ਤੁਸੀਂ ਨੰਗੇ ਹੋ ਜਾਣ ਦੇ ਡਰ ਤੋਂ’ ਜ਼ਰੂਰ ਹੱਥ ਰੋਕ ਲੈਂਦੇ ਅਤੇ ਮਨੁੱਖ ਬੜੇ ਤੰਗ ਦਿਲ ਦਾ ਮਾਲਕ ਹੈ। |
ਅਤੇ ਅਸੀਂ ਮੂਸਾ ਨੂੰ ਨੌਂ ਸਪੱਸ਼ਟ ਨਿਸ਼ਾਨੀਆਂ ਦਿੱਤੀਆਂ। ਤਾਂ ਇਸਰਾਈਲ ਦੀ ਔਲਾਦ ਨੂੰ ਪੁੱਛ ਲਵੋਂ ਜਦੋਂ ਕਿ ਉਹ ਉਨ੍ਹਾਂ ਦੇ ਕੋਲ ਆਇਆ ਤਾਂ ਫਿਰਔਨ ਨੇ ਉਸ ਨੂੰ ਕਿਹਾ ਹੇ ਮੂਸਾ! ਮੇਰੇ ਵਿਚਾਰ ਵਿਚ ਜ਼ਰੂਰ ਤੁਹਾਡੇ ਉੱਪਰ ਕਿਸੇ ਨੇ ਜਾਦੂ ਕਰ ਦਿੱਤਾ ਹੈ। |
ਮੂਸਾ ਨੇ ਕਿਹਾ, ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਨ੍ਹਾਂ ਨੂੰ ਆਕਾਸ਼ਾਂ ਅਤੇ ਧਰਤੀ ਦੇ ਰੱਬ ਨੇ ਅੱਖਾਂ ਖੋਲਣ ਲਈ ਭੇਜਿਆ। ਮੇਰਾ ਵਿਚਾਰ ਹੈ ਕਿ, ਹੇ ਫਿਰਔਨ! ਤੂੰ ਜ਼ਰੂਰ ਬਰਬਾਦ ਹੋਣ ਵਾਲਾ ਬੰਦਾ ਹੈ। |
فَأَرَادَ أَن يَسْتَفِزَّهُم مِّنَ الْأَرْضِ فَأَغْرَقْنَاهُ وَمَن مَّعَهُ جَمِيعًا(103) ਫਿਰ ਫਿਰਔਨ ਨੇ ਚਾਹਿਆ ਕਿ ਉਹ ਉਸ ਨੂੰ ਉਸ ਖੇਤਰ ਵਿਚੋਂ ਕੱਢ ਦੇਵੇ। ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਦੇ ਨਾਲ ਸਨ, ਸਾਰਿਆਂ ਨੂੰ ਡੁਬੋ ਦਿੱਤਾ। |
ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਕਿਹਾ ਤੁਸੀਂ ਇਸ ਧਰਤੀ ਤੇ ਰਹੋ। ਫਿਰ ਜਦੋਂ ਆਖ਼ਿਰਤ ਦਾ ਵਾਅਦਾ ਆ ਜਾਵੇਗਾ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰ ਲਿਆਵਾਂਗੇ। |
وَبِالْحَقِّ أَنزَلْنَاهُ وَبِالْحَقِّ نَزَلَ ۗ وَمَا أَرْسَلْنَاكَ إِلَّا مُبَشِّرًا وَنَذِيرًا(105) ਅਤੇ ਅਸੀਂ ਕੁਰਆਨ ਨੂੰ ਸੱਚਾਈ ਦੇ ਨਾਲ ਉਤਾਰਿਆ ਹੈ ਅਤੇ ਉਹ ਸੱਚ ਦੇ ਨਾਲ ਹੀ ਉਤਰਿਆ ਹੈ। ਅਤੇ ਅਸੀਂ ਤੁਹਾਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਡਰਾਉਨ ਵਾਲਾ ਬਣਾ ਕੇ ਭੇਜਿਆ ਹੈ। |
وَقُرْآنًا فَرَقْنَاهُ لِتَقْرَأَهُ عَلَى النَّاسِ عَلَىٰ مُكْثٍ وَنَزَّلْنَاهُ تَنزِيلًا(106) ਅਤੇ ਅਸੀਂ ਕੁਰਆਨ ਨੂੰ ਥੋੜ੍ਹਾ-ਥੋੜ੍ਹਾ ਕਰਕੇ ਉਤਾਰਿਆ ਤਾਂ ਕਿ ਤੁਸੀਂ ਇਸ ਨੂੰ ਲੋਕਾਂ ਦੇ ਸਾਹਮਣੇ ਰੁਕ-ਰੂਕ ਕੇ ਪੜ੍ਹੋ ਅਤੇ ਇਸ ਨੂੰ ਅਸੀਂ ਸਹਿਜੇ ਸਹਿਜੇ ਉਤਾਰਿਆ। |
ਆਖੋ, ਕਿ ਤੁਸੀਂ ਇਸ ਉੱਪਰ ਈਮਾਨ ਲਿਆਉ ਜਾਂ ਨਾ ਲਿਆਉ। ਉਹ ਲੋਕ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਗਿਆਨ ਦਿੱਤਾ ਗਿਆ ਸੀ। ਜਦੋਂ ਇਹ ਉਨ੍ਹਾਂ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਠੌਡੀਆਂ ਦੇ ਆਸਰੇ ਸਿਜਦੇ ਲਈ ਡਿੱਗ ਪੈਂਦੇ ਹਨ। |
وَيَقُولُونَ سُبْحَانَ رَبِّنَا إِن كَانَ وَعْدُ رَبِّنَا لَمَفْعُولًا(108) ਅਤੇ ਕਹਿੰਦੇ ਹਨ ਕਿ ਸਾਡਾ ਰੱਬ ਪਵਿੱਤਰ ਹੈ। ਬੇਸ਼ੱਕ ਸਾਡੇ ਰੱਬ ਦਾ ਵਾਅਦਾ ਪੂਰਾ ਜ਼ਰੂਰ ਹੁੰਦਾ ਹੈ। |
وَيَخِرُّونَ لِلْأَذْقَانِ يَبْكُونَ وَيَزِيدُهُمْ خُشُوعًا ۩(109) ਅਤੇ ਉਹ ਠੌਡੀਆਂ ਦੇ ਭਾਰ ਰੋਂਦੇ ਹੋਏ ਡਿੱਗਦੇ ਹਨ। ` ਅਤੇ ਕੁਰਆਨ ਉਨ੍ਹਾਂ ਦੇ ਸ਼ੋਕ (ਬੈਰਾਗ) ਨੂੰ ਵਧਾ ਦਿੰਦਾ ਹੈ। |
ਆਖੋ, ਚਾਹੇ ਅੱਲਾਹ ਕਹਿ ਕੇ ਪੁਕਾਰੋ ਜਾਂ ਰਹਿਮਾਨ ਆਖ ਕੇ ਪੁਕਾਰੋਂ, ਜਿਸ ਨਾਮ ਨਾਲ ਵੀ ਪੁਕਾਰੋ ਉਸ ਲਈ ਸਾਰੇ ਚੰਗੇ ਨਾਮ ਹਨ। ਅਤੇ ਤੁਸੀਂ ਆਪਣੀ ਨਮਾਜ਼ ਨਾ ਬਹੁਤ ਉੱਚੀ ਪੜ੍ਹੋ ਅਤੇ ਨਾਂ ਬਿਲਕੁਲ ਹੌਲੀ-ਹੌਲੀ ਅਤੇ ਦੋਵਾਂ ਦੇ ਵਿਚਕਾਰ ਵਾਲੀ ਚਾਲ ਅਪਨਾਉ। |
ਅਤੇ ਆਖੋ ਕਿ ਸਾਰੀ ਪ੍ਰਸੰਸਾ ਉਸ ਅੱਲਾਹ ਲਈ ਹੈ, ਜਿਹੜਾ ਨਾ ਔਲਾਦ ਰੱਖਦਾ ਹੈ ਅਤੇ ਨਾ ਸੱਤਾ ਵਿਚ ਇਸ ਦਾ ਕੋਈ ਭਾਗੀਦਾਰ ਹੈ। ਅਤੇ ਨਾ ਤਾਕਤ ਦੀ ਕਮੀ ਦੇ ਕਾਰਨ ਉਸ ਦਾ ਮਦਦਗਾਰ ਹੈ। ਅਤੇ ਤੁਸੀਂ ਚੰਗੀ ਤਰ੍ਹਾਂ ਉਸ ਦੀ ਵਡਿਆਈ ਬਿਆਨ ਕਰੋ। |
More surahs in Punjabi:
Download surah Al-Isra with the voice of the most famous Quran reciters :
surah Al-Isra mp3 : choose the reciter to listen and download the chapter Al-Isra Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب