Surah Al-Furqan with Punjabi
تَبَارَكَ الَّذِي نَزَّلَ الْفُرْقَانَ عَلَىٰ عَبْدِهِ لِيَكُونَ لِلْعَالَمِينَ نَذِيرًا(1) ਉਹ ਹਸਤੀ ਬਹੁਤ ਬਰਕਤ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ਤੇ ਕੁਰਆਨ ਉਤਾਰੀ ’ਤਾਂ ਕਿ ਉਹ ਦੁਨੀਆ ਵਾਲਿਆਂ ਨੂੰ ਪ੍ਰਲੋਕ ਦਾ ਡਰ ਸੁਣਾਉਣ ਵਾਲਾ ਹੋਵੇ। |
ਉਹ ਜਿਸ ਲਈ ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਹੈ ਅਤੇ ਉਸ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਬਾਦਸ਼ਾਹੀ ਵਿਚ ਉਸ ਦਾ ਕੋਈ ਸ਼ਰੀਕ ਨਹੀਂ। ਉਸ ਨੇ ਹਰ ਚੀਜ ਨੂੰ ਪੈਦਾ ਕੀਤਾ ਅਤੇ ਉਸ ਦਾ ਇਕ ਅੰਦਾਜ਼ਾ ਨਿਰਧਾਰਿਤ ਕੀਤਾ। |
ਅਤੇ ਲੋਕਾਂ ਨੇ ਉਸ ਤੋਂ ਬਿਨਾ ਅਜਿਹੇ ਹੋਰ ਪੂਜਨੀਕ ਬਣਾ ਲਏ ਹਨ। ਜਿਹੜੇ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਉਹ ਖੁਦ ਪੈਦਾ ਕੀਤੇ ਗਏ ਹਨ। ਅਤੇ ਉਹ ਖੁਦ ਆਪਣੇ ਲਈ ਨਾ ਹਾਨੀ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਲਾਭ ਦਾ। ਅਤੇ ਨਾ ਉਹ ਕਿਸੇ ਮੌਤ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਕਿਸੇ ਦੇ ਜੀਵਨ ਦਾ ਅਤੇ ਨਾ ਮਰ ਕੇ ਮੁੜ ਜੀਵਤ ਹੋਣ ਦਾ। |
ਅਤੇ ਇਨਾਕਰੀ ਲੋਕ ਆਖਦੇ ਹਨ ਕਿ ਇਹ ਸਿਰਫ਼ ਮਨਘੜਤ ਗੱਲਾਂ ਹਨ ਜਿਹੜੀਆਂ ਇਨ੍ਹਾਂ ਨੇ ਘੜੀਆਂ ਹੈ। ਅਤੇ ਕੁਝ ਦੂਜੇ ਲੋਕਾਂ ਨੇ ਇਸ ਵਿਚ ਉਸ ਦੀ ਮਦਦ ਕੀਤੀ ਹੈ। ਤਾਂ ਇਹ ਲੋਕ ਜ਼ੁਲਮ ਅਤੇ ਝੂਠ ਦੇ ਦੋਸ਼ੀ ਹੋਏ। |
وَقَالُوا أَسَاطِيرُ الْأَوَّلِينَ اكْتَتَبَهَا فَهِيَ تُمْلَىٰ عَلَيْهِ بُكْرَةً وَأَصِيلًا(5) ਅਤੇ ਉਹ ਆਖਦੇ ਹਨ ਕਿ ਇਹ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਲਿਖਵਾ ਲਿਆ ਹੈ। ਅਤੇ ਉਹ ਇਨ੍ਹਾਂ ਨੂੰ ਸਵੇਰੇ ਸ਼ਾਮ ਪੜ੍ਹ ਰਹੇ ਹਨ। |
ਆਖੋ, ਕਿ ਇਸ ਨੂੰ ਉਸ ਨੇ ਉਤਾਰਿਆ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦੇ ਭੇਦਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। |
ਅਤੇ ਉਹ ਆਖਦੇ ਹਨ ਕਿ ਇਹ ਕਿਹੋ ਜਿਹਾ ਰਸੂਲ ਹੈ, ਜਿਹੜਾ ਭੋਜਨ ਖਾਂਦਾ ਹੈ। ਅਤੇ ਬਜ਼ਾਰਾਂ ਵਿਚ ਘੁੰਮਦਾ ਫਿਰਦਾ ਹੈ। ਕਿਉਂ ਨਾ ਉਸ ਦੇ ਕੋਲ ਕੋਈ ਫ਼ਰਿਸ਼ਤਾ ਭੇਜਿਆ ਗਿਆ ਜਿਹੜਾ ਉਸ ਦੇ ਨਾਲ ਰਹਿ ਕੇ ਹਦਾਇਤ ਕਰਦਾ। |
ਜਾਂ ਉਸ ਲਈ ਕੋਈ ਖਜ਼ਾਨਾ ਉਤਾਰਿਆ ਜਾਂਦਾ। ਜਾਂ ਉਸ ਲਈ ਕੋਈ ਬਾਗ਼ ਹੁੰਦਾ ਉਸ ਵਿਚੋਂ ਉਹ ਖਾਂਦਾ। ਅਤੇ ਜ਼ਾਲਿਮਾਂ ਨੇ ਆਖਿਆ ਕਿ ਤੁਸੀਂ ਲੋਕ ਇੱਕ ਜਾਦੂ |
انظُرْ كَيْفَ ضَرَبُوا لَكَ الْأَمْثَالَ فَضَلُّوا فَلَا يَسْتَطِيعُونَ سَبِيلًا(9) ਤੋਂ ਪ੍ਰਭਾਵਿਤ ਬੰਦੇ ਦਾ ਪਾਲਣ ਕਰ ਰਹੇ ਹੋ। ਦੋਖੋ, ਉਹ ਕਿਹੋ ਜਿਹੀਆਂ ਹੁਜਤਾਂ ਤੁਹਾਡੇ ਲਈ ਬਿਆਨ ਕਰ ਰਹੇ ਹਨ, ਇਸ ਲਈ ਉਹ ਭਟਕ ਗਏ ਹਨ, ਫਿਰ ਉਹ ਰਾਹ ਨਹੀਂ ਪਾ ਸਕਦੇ। |
ਉਹ ਅੱਲਾਹ ਬਹੁਤ ਬਰਕਤ ਵਾਲਾ ਹੈ। ਜੇਕਰ ਉਹ ਚਾਹੇ ਤਾਂ ਤੁਹਾਨੂੰ ਉਸ ਤੋਂ ਵੀ ਬਿਹਤਰ ਚੀਜ਼ ਪ੍ਰਦਾਨ ਕਰ ਦੇਵੇ। ਅਜਿਹੇ ਬਾਗ਼ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗਦੀਆਂ ਹੋਣ ਅਤੇ ਤੁਹਾਨੂੰ ਬਹੁਤ ਸਾਰੇ ਮਹਿਲ ਬਖ਼ਸ਼ ਦੇਵੇ। |
بَلْ كَذَّبُوا بِالسَّاعَةِ ۖ وَأَعْتَدْنَا لِمَن كَذَّبَ بِالسَّاعَةِ سَعِيرًا(11) ਸਗੋਂ ਉਨ੍ਹਾਂ ਨੇ ਕਿਆਮਤ ਨੂੰ ਝੂਠਲਾ ਦਿੱਤਾ ਹੈ। ਅਤੇ ਅਸੀਂ ਅਜਿਹੇ ਬੰਦਿਆਂ ਲਈ ਜਿਹੜੇ ਕਿਆਮਤ ਨੂੰ ਝੁਠਲਾਉਣ, ਉਨ੍ਹਾਂ ਲਈ ਨਰਕ ਤਿਆਰ ਕਰ ਰੱਖਿਆ ਹੈ। |
إِذَا رَأَتْهُم مِّن مَّكَانٍ بَعِيدٍ سَمِعُوا لَهَا تَغَيُّظًا وَزَفِيرًا(12) ਜਦੋਂ ਉਹ ਉਨ੍ਹਾਂ ਨੂੰ ਦੂਰ ਤੋਂ ਵੇਖੇਗਾ ਤਾਂ ਉਹ ਉਸ ਦੇ ਗੁੱਸੇ ਦਾ ਜੋਸ਼ ਅਤੇ ਢਹਾੜ ਸੁਨਣਗੇ। |
وَإِذَا أُلْقُوا مِنْهَا مَكَانًا ضَيِّقًا مُّقَرَّنِينَ دَعَوْا هُنَالِكَ ثُبُورًا(13) ਤੈ ਜਦੋਂ ਇਹ ਉਸ (ਨਰਕ) ਦੇ ਕਿਸੇ ਭੀੜੇ ਥਾਂ ਤੇ ਬੰਨ੍ਹ ਕੇ ਸੁੱਟ ਦਿੱਤੇ ਜਾਣਗੇ “ਤਾਂ ਉਹ ਉੱਤੇ ਮੌਤ ਨੂੰ ਹਾਕਾਂ ਮਾਰਨਗੇ। |
لَّا تَدْعُوا الْيَوْمَ ثُبُورًا وَاحِدًا وَادْعُوا ثُبُورًا كَثِيرًا(14) ਅੱਜ ਇਕ ਮੌਤ ਨੂੰ ਨਾ ਹਾਕਾਂ ਮਾਰੋ ਸਗੋਂ ਅਨੇਕਾਂ ਮੌਤਾਂ ਨੂੰ ਪੁਕਾਰੋ। |
ਆਖੋ, ਕੀ ਇਹ ਬਿਹਤਰ ਹੈ ਜਾਂ ਹਮੇਸ਼ਾ ਰਹਿਣ ਵਾਲੀ ਜੰਨਤ, ਜਿਸ ਦਾ ਵਾਅਦਾ ਅੱਲਾਹ ਨੇ ਪ੍ਰਹੇਜ਼ਗਾਰਾਂ ਲਈ ਕੀਤਾ ਹੈ। ਇਹ ਉਨ੍ਹਾਂ ਲਈ ਅਮਲਾਂ ਦਾ ਫ਼ਲ ਅਤੇ ਟਿਕਾਣਾ ਹੋਵੇਗੀ। |
لَّهُمْ فِيهَا مَا يَشَاءُونَ خَالِدِينَ ۚ كَانَ عَلَىٰ رَبِّكَ وَعْدًا مَّسْئُولًا(16) ਜੰਨਤ ਵਿਚ ਉਨ੍ਹਾਂ ਲਈ ਉਹ ਸਾਰਾ ਕੁਝ ਹਾਜ਼ਿਰ ਹੋਵੇਗਾ, ਜਿਹੜਾ ਕੁਝ ਉਹ ਚਾਹੁੰਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਤੇਰੇ ਰੱਬ ਦੇ ਜ਼ਿੰਮੇ ਇੱਕ ਵਾਅਦਾ ਹੈ। ਜਿਸ ਦਾ ਪੂਰਾ ਹੋਣਾ ਲਾਜ਼ਮੀ ਹੈ। |
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ ਅਤੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਉਹ ਅੱਲਾਹ ਤੋਂ ਇਲਾਵਾ ਪੂਜਦੇ ਹਨ, ਇਕੱਤਰ ਕਰੇਗਾ। ਫਿਰ ਉਹ ਆਖੇਗਾ, ਕੀ ਤੁਸੀਂ ਮੇਰੇ ਇਨ੍ਹਾਂ ਬੰਦਿਆਂ ਨੂੰ ਭਟਕਾਇਆ ਜਾਂ ਉਹ ਖੂਦ ਰਾਹ ਤੋਂ ਭਟਕ ਗਏ। |
ਉਹ ਕਹਿਣਗੇ ਕਿ ਤੇਰੀ ਹਸਤੀ ਪਾਕ ਹੈ। ਸਾਡੇ ਲਈ ਇਹ ਯੋਗ ਨਹੀਂ ਸੀ ਕਿ ਤੇਰੇ ਤੋਂ ਬਿਨਾ ਕਿਸੇ ਦੂਸਰੇ ਨੂੰ ਕੰਮ ਬਣਾਉਣ ਵਾਲਾ ਪ੍ਰਵਾਨ ਕਰਦੇ। ਪਰੰਤੂ ਤੂਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇਂ ਪਿਉ-ਦਾਦਿਆਂ ਨੂੰ ਇਸਤੇਮਾਲ ਲਈ ਨਿਅਮਤਾਂ ਬਖਸ਼ੀਆਂ, ਇਥੋਂ ਤੱਕ ਕਿ ਉਹ ਤੇਰੇ ਉਪਦੇਸ਼ ਨੂੰ ਭੁੱਲ ਗਏ ਅਤੇ ਖ਼ਤਮ ਹੋਣ ਵਾਲੇ ਬਣੇ। |
ਤਾਂ ਉਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਵਿਚ ਝੂਠਾ ਠਹਿਰਾ ਦਿੱਤਾ। ਹੁਣ ਨਾ ਤੁਸੀਂ ਖੁਦ ਟਾਲ ਸਕਦੇ ਹੋ। ਅਤੇ ਨਾ ਹੀ ਕੋਈ ਮਦਦ ਪ੍ਰਾਪਤ ਕਰ ਸਕਦੇ ਹੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜ਼ੁਲਮ ਕਰੇਗਾ, ਅਸੀਂ ਉਸ ਨੂੰ ਇੱਕ ਵੱਡੀ ਸਜ਼ਾ ਚਖਾਵਾਂਗੇ। |
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਜਿਨ੍ਹੇ ਵੀ ਪੈਗ਼ੰਬਰ ਭੇਜੇ ਹਨ ਉਹ ਸਾਰੇ ਭੋਜਨ ਖਾਂਦੇ ਸੀ ਅਤੇ ਬਜ਼ਾਰਾਂ ਵਿਚ ਤੁਰਦੇ ਫਿਰਦੇ ਸੀ। ਅਤੇ ਅਸੀਂ ਤੁਹਾਨੂੰ ਇੱਕ ਦੂਜੇ ਦੇ ਲਈ ਅਜ਼ਮਾਇਸ਼ ਬਣਾਇਆ। ਕੀ ਤੁਸੀਂ ਸਬਰ ਕਰਦੇ ਹੋ। ਅਤੇ ਤੁਹਾਡਾ ਰੱਬ ਸਾਰਾ ਕੁਝ ਦੇਖਦਾ ਹੈ। |
ਅਤੇ ਜਿਹੜੇ ਲੋਕ ਸਾਡੇ ਸਾਹਮਣੇ ਹਾਜ਼ਿਰ ਹੌਣ ਤੇ ਵਿਸ਼ਵਾਸ਼ ਨਹੀਂ ਰਖਦੇ। ਉਹ ਆਖਦੇ ਹਨ ਕਿ ਸਾਡੇ ਉੱਪਰ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਗਏ ਜਾਂ ਅਸੀਂ ਕਿਉਂ ਆਪਣੇ ਰੱਬ ਨੂੰ ਨਹੀਂ ਵੇਖ ਸਕਦੇ?ਉਨ੍ਹਾਂ ਨੇ ਆਪਣੇ ਮਨ ਵਿਚ ਆਪਣੇ ਆਪ ਨੂੰ ਬਹੁਤ ਵੱਡਾ ਸਮਝਿਆ ਅਤੇ ਉਹ ਵਿਦਰੋਹ ਵਿਚ (ਬਾਗ਼ੀ ਬਣ ਕੇ) ਹੱਦਾਂ ਤੋਂ ਅੱਗੇ ਲੰਘ ਗਏ ਹਨ। |
ਜਿਸ ਦਿਨ ਉਹ ਫ਼ਰਿਸ਼ਤਿਆਂ ਨੂੰ ਵੇਖਣਗੇ, ਉਸ ਦਿਨ ਪਾਪੀਆਂ ਲਈ ਕੋਈ ਖੁਸ਼ਖਬਰੀ ਨਹੀਂ’ ਹੋਵੇਗੀ। ਉਹ ਕਹਿਣਗੇ ਸ਼ਰਣ ਸ਼ਰਣ। |
وَقَدِمْنَا إِلَىٰ مَا عَمِلُوا مِنْ عَمَلٍ فَجَعَلْنَاهُ هَبَاءً مَّنثُورًا(23) ਅਤੇ ਅਸੀਂ ਉਨ੍ਹਾਂ ਦੇ ਹਰੇਕ ਕੰਮ ਵੱਲ ਵਧਾਂਗੇ, ਜਿਹੜਾ ਉਨ੍ਹਾਂ ਨੇ ਕੀਤਾ ਸੀ। ਅਤੇ ਫਿਰ ਉਨ੍ਹਾਂ ਨੂੰ ਉਡਦੀ ਹੋਈ ਧੂੜ ਬਣਾ ਦੇਵਾਂਗੇ। |
أَصْحَابُ الْجَنَّةِ يَوْمَئِذٍ خَيْرٌ مُّسْتَقَرًّا وَأَحْسَنُ مَقِيلًا(24) ਜੰਨਤ ਵਾਲੇ ਉਸ ਦਿਨ ਵਧੀਆ ਟਿਕਾਣਿਆਂ ਤੇ ਹੋਣਗੇ ਅਤੇ ਬੇਅੰਤ ਵਧੀਆ ਵਿਸ਼ਰਾਮ ਘਰਾਂ ਵਿਚ। |
وَيَوْمَ تَشَقَّقُ السَّمَاءُ بِالْغَمَامِ وَنُزِّلَ الْمَلَائِكَةُ تَنزِيلًا(25) ਅਤੇ ਜਿਸ ਦਿਨ ਅਸਮਾਨ ਬੱਦਲ ਨਾਲ ਪਾਟ ਜਾਵੇਗਾ ਅਤੇ ਫ਼ਰਿਸ਼ਤੇ ਲਗਾਤਾਰ ਉਤਾਰੇ ਜਾਣਗੇ। |
الْمُلْكُ يَوْمَئِذٍ الْحَقُّ لِلرَّحْمَٰنِ ۚ وَكَانَ يَوْمًا عَلَى الْكَافِرِينَ عَسِيرًا(26) ਉਸ ਦਿਨ ਅਸਲ ਬਾਦਸ਼ਾਹੀ ਕੇਵਲ ਰਹਿਮਾਨ ਦੀ ਹੋਵੇਗੀ। ਅਤੇ ਉਹ ਦਿਨ ਇਨਕਾਰੀਆਂ ਲਈ ਬੇਅੰਤ ਸਖ਼ਤ ਹੋਵੇਗਾ। |
ਅਤੇ ਜਿਸ ਦਿਨ ਜ਼ਾਲਿਮ ਅਪਣੇ ਹੱਥਾਂ ਨੂੰ ਕੱਟਣਗੇ, ਉਹ ਕਹਿਣਗੇ ਕਾਸ਼! ਮੈਂ ਰਸੂਲ ਦੇ ਨਾਲ ਰਿਸ਼ਤਾ ਜੋੜਿਆ ਹੁੰਦਾ। |
يَا وَيْلَتَىٰ لَيْتَنِي لَمْ أَتَّخِذْ فُلَانًا خَلِيلًا(28) ਹਾਏ! ਮੇਰੀ ਮਾੜੀ ਕਿਸਮਤ, ਕਿ ਕਾਸ਼! ਮੈਂ’ ਫਲਾਣੇ ਬੰਦੇ ਨੂੰ ਆਪਣਾ ਮਿੱਤਰ ਨਾ ਬਣਾਉਂਦਾ। |
لَّقَدْ أَضَلَّنِي عَنِ الذِّكْرِ بَعْدَ إِذْ جَاءَنِي ۗ وَكَانَ الشَّيْطَانُ لِلْإِنسَانِ خَذُولًا(29) ਉਸ ਨੇ ਮੈਨੂੰ ਨਸੀਹਤ ਤੋਂ ਭਟਕਾ ਦਿੱਤਾ, ਉਹ ਵੀ ਇਸ ਤੋਂ ਬਾਅਦ ਕਿ ਮੇਰੀ ਕੋਲ ਉਹ (ਚੇਤਾਵਨੀ) ਆ ਚੁੱਕੀ ਸੀ। ਅਤੇ ਸੈਤਾਨ ਹੀ ਮਨੁੱਖ ਨੂੰ ਸਮੇ ਤੇ ਧੋਖਾ ਦੇਣ ਵਾਲਾ ਹੈ। |
وَقَالَ الرَّسُولُ يَا رَبِّ إِنَّ قَوْمِي اتَّخَذُوا هَٰذَا الْقُرْآنَ مَهْجُورًا(30) ਅਤੇ ਰਸੂਲ ਆਖੇਗਾ, ਕਿ ਹੇ ਮੇਰੇ ਪਾਲਣਹਾਰ! ਮੇਰੀ ਕੌਮ ਨੇ ਇਸ ਕੁਰਆਨ ਨੂੰ ਪੂਰੇ ਤੌਰ ਤੇ ਛੱਡ ਦਿੱਤਾ ਹੈ। |
ਅਤੇ ਇੰਝ ਹੀ ਅਸੀਂ ਪਾਪੀਆਂ ਵਿਚੋਂ ਹਰੇਕ ਰਸੂਲ ਦੇ ਵੈਰੀ ਬਣਾਏ। ਅਤੇ ਤੁਹਾਡਾ ਰੱਬ ਕਾਫ਼ੀ ਹੈ ਹਦਾਇਤ ਦੇਣ ਅਤੇ ਮਦਦ ਕਰਨ ਲਈ। |
ਤਾਂ ਅਤੇ ਇਨਕਾਰੀਆਂ ਨੇ ਆਖਿਆ ਕਿ ਇਸ ਬੰਦੇ ਉੱਪਰ ਪੂਰਾ ਕੁਰਆਨ ਕਿਉਂ ਨਹੀਂ ਉਤਾਰਿਆ ਗਿਆ। ਅਜਿਹਾ ਇਸ ਲਈ ਹੈ ਤਾਂ ਕਿ ਕੁਰਆਨ ਦੇ ਰਾਹੀਂ ਅਸੀਂ’ ਤੁਹਾਡੇ ਦਿਲਾਂ ਨੂੰ ਪੱਕਾ ਕਰ ਸਕੀਏ। ਅਤੇ ਅਸੀਂ ਇਸ ਨੂੰ ਰੁਕ ਰੁਕ ਕੇ ਉਤਾਰਿਆ ਹੈ। |
وَلَا يَأْتُونَكَ بِمَثَلٍ إِلَّا جِئْنَاكَ بِالْحَقِّ وَأَحْسَنَ تَفْسِيرًا(33) ਅਤੇ ਇਹ ਲੋਕ ਕਿਹੋ ਜਿਹਾ ਅਨੋਖਾ ਸਵਾਲ ਤੁਹਾਡੇ ਸਾਹਮਣੇ ਲਿਆਏ, ਪਰੰਤੂ ਅਸੀਂ ਉਸਦਾ ਯੋਗ ਉਤਰ ਅਤੇ ਸਭ ਤੋਂ ਵਧੀਆ ਸਪੱਸ਼ਟੀਕਰਨ ਤੁਹਾਨੂੰ ਦੱਸ ਦੇਵਾਂਗੇ। |
ਜਿਹੜੇ ਲੋਕ ਮੂਧੇ ਮੂੰਹ ਨਰਕ ਵੱਲ ਲਿਜਾਏ ਜਾਣਗੇ। ਉਨ੍ਹਾਂ ਦਾ ਸ਼ੁਰਾ ਟਿਕਾਣਾ ਹੈ ਅਤੇ ਉਹ ਹੀ ਰਾਹ ਤੋਂ ਭਟਕ ਹਏ ਹਨ। |
وَلَقَدْ آتَيْنَا مُوسَى الْكِتَابَ وَجَعَلْنَا مَعَهُ أَخَاهُ هَارُونَ وَزِيرًا(35) ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ। ਅਤੇ ਉਸ ਦੇ ਨਾਲ ਉਸ ਦੇ ਭਰਾ ਹਾਰੂਨ ਅਲੈ ਨੂੰ ਉਸ ਦਾ ਮਦਦਗਾਰ ਬਣਾਇਆ। |
فَقُلْنَا اذْهَبَا إِلَى الْقَوْمِ الَّذِينَ كَذَّبُوا بِآيَاتِنَا فَدَمَّرْنَاهُمْ تَدْمِيرًا(36) ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਉਨ੍ਹਾਂ ਲੋਕਾਂ ਦੇ ਕੋਲ ਜਾਵੇਂ, ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੂਠਲਾ ਦਿੱਤਾ ਹੈ। ਫਿਰ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਬਰਬਾਦ ਕਰ ਦਿੱਤਾ। |
ਅਤੇ ਨੂਹ ਦੀ ਕੌਂਮ ਨੂੰ ਵੀ ਅਸੀਂ ਡੋਬ ਦਿੱਤਾ, ਜਦੋਂ’ ਉਨ੍ਹਾਂ ਨੇ ਰਸੂਲਾਂ ਨੂੰ ਬੁਠਲਾਇਆ ਅਤੇ ਅਸੀਂ ਉਨ੍ਹਾਂ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦਿੱਤਾ ਅਤੇ ਅਸੀਂ ਜ਼ਾਲਿਮਾਂ ਲਈ ਇਕ ਦਰਦਨਾਕ ਸਜ਼ਾ ਤਿਆਰ ਕਰ ਰੱਖੀ ਹੈ। |
وَعَادًا وَثَمُودَ وَأَصْحَابَ الرَّسِّ وَقُرُونًا بَيْنَ ذَٰلِكَ كَثِيرًا(38) ਅਤੇ ਆਦ ਤੇ ਸਮੂਦ ਨੂੰ ਅਤੇ ਖੂਹ ਵਾਲਿਆਂ ਤੇ ਅਤੇ ਉਨ੍ਹਾਂ ਵਿਚਕਾਰ ਬਹੁਤ ਸਾਰੀਆਂ ਕੌਮਾਂ ਨੂੰ (ਬਰਬਾਦ ਕਰ ਦਿੱਤਾ)। |
وَكُلًّا ضَرَبْنَا لَهُ الْأَمْثَالَ ۖ وَكُلًّا تَبَّرْنَا تَتْبِيرًا(39) ਅਤੇ ਅਸੀਂ ਉਨ੍ਹਾਂ ਵਿਚੋਂ ਹਰੇਕ ਨੂੰ ਮਿਸਾਲਾਂ ਸੁਣਾਈਆਂ ਅਤੇ ਨਾ ਮੰਨਣ ਤੇ ਅਸੀਂ ਹਰੇਕ ਨੂੰ ਪੂਰਨ ਤੌਰ ਤੇ ਬਰਬਾਦ ਕਰ ਦਿੱਤਾ। |
ਅਤੇ ਇਹ ਲੋਕ ਉਸ ਬਸਤੀ ਤੋਂ ਲੰਘੇ ਹਨ, ਜਿਸ ਤੇ ਸ਼ੁਰੀ ਤਰਾਂ ਪੱਥਰ ਵਰਸਾਏ ਗਏ, ਕੀ ਉਹ ਉੱਸ ਨੂੰ ਵੇਖਦੇ ਨਹੀਂ ਹੌਣਗੇ। ਸਗੋਂ ਇਹ ਲੋਕ ਫਿਰ ਜੀਵਤ ਹੋਣ ਦੀ ਆਸ ਨਹੀਂ ਰਖਦੇ। |
وَإِذَا رَأَوْكَ إِن يَتَّخِذُونَكَ إِلَّا هُزُوًا أَهَٰذَا الَّذِي بَعَثَ اللَّهُ رَسُولًا(41) ਅਤੇ ਉਹ ਜਦੋਂ’ ਤੁਹਾਨੂੰ ਵੇਖਦੇ ਹਨ ਤਾਂ ਉਹ ਤੁਹਾਡਾ ਮਜ਼ਾਕ ਕਰਨ ਲਗਦੇ ਹਨ। ਕੀ ਇਹ ਹੀ’ ਹੈ, ਜਿਸਨੂੰ ਅੱਲਾਹ ਨੇ ਰਸੂਲ ਬਣਾ ਕੇ ਭੇਜਿਆ ਹੈ। |
ਉਸ ਨੇ ਤਾਂ ਸਾਨੂੰ ਸਾਡੇ ਪੂਜਕਾਂ ਤੋਂ ਹਟਾ ਹੀ ਦਿੱਤਾ ਹੁੰਦਾ, ਜੇਕਰ ਅਸੀਂ ਉਨ੍ਹਾਂ ਕੋਲ ਪੱਕੇ ਪੈਰੀ’ ਨਾ ਰਹਿੰਦੇ। ਅਤੇ ਜਲਦੀ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਜਦੋਂ ਉਹ ਸਜ਼ਾ ਨੂੰ ਵੇਖਣਗੇ ਕਿ ਸਾਰਿਆਂ ਤੋਂ ਜ਼ਿਆਦਾ ਸਿੱਧੇ ਰਾਹ ਤੋਂ ਕੌਣ ਭਟਕਿਆ ਹੈ। |
أَرَأَيْتَ مَنِ اتَّخَذَ إِلَٰهَهُ هَوَاهُ أَفَأَنتَ تَكُونُ عَلَيْهِ وَكِيلًا(43) ਕੀ’ ਤੁਸੀਂ ਉਸ ਬੰਦੇ ਨੂੰ ਵੇਖਿਆ ਜਿਸਨੇ ਆਪਣੀਆਂ ਇਛਾਵਾਂ ਨੂੰ ਆਪਣਾ ਪੂਜਨੀਕ ਬਣਾ ਰੱਖਿਆ ਹੈ, ਤਾਂ ਕੀ ਤੁਸੀਂ ਉਸ ਦੀ ਜ਼ਿੰਮੇਵਾਰੀ ਲੈ ਸਕਦੇ ਹੋ। |
ਜਾਂ ਤੁਸੀਂ ਇਹ ਸਮਝਦੇ ਹੋ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਣਦੇ ਅਤੇ ਸਮਝਦੇ ਹਨ, ਇਹ ਤਾਂ ਸਿਰਫ਼ ਪਸ਼ੂਆਂ ਦੀ ਤਰ੍ਹਾਂ ਹਨ ਸਗੋਂ ਉਨ੍ਹਾਂ ਤੋਂ ਵੀ ਜ਼ਿਆਦਾ ਗੁੰਮਰਾਹ ਹਨ। |
ਕੀ ਤੁਸੀਂ ਆਪਣੇ ਰੱਬ ਵੱਲ ਨਹੀ ਵੇਖਿਆ ਕਿ ਉਹ ਕਿਸ ਤਰਾਂ ਛਾਂ ਨੂੰ ਲੰਬਾ ਕਰ ਦਿੰਦਾ ਹੈ। ਜੇਕਰ ਉਹ ਚਾਹੁੰਦਾ ਤਾਂ ਉਹ ਉਸ ਨੂੰ ਸਥਿੱਰ ਕਰ ਦਿੰਦਾ। ਫਿਰ ਅਸੀਂ ਸੂਰਜ ਨੂੰ ਇਸ ਲਈ ਮਾਰਗ ਦਰਸ਼ਕ ਬਣਾਇਆ। |
ਫਿਰ ਅਸੀਂ ਹੌਲੀ ਹੌਲੀ ਉਸ ਨੂੰ ਆਪਣੇ ਵੱਲ ਸਮੇਟ ਲਿਆ। |
وَهُوَ الَّذِي جَعَلَ لَكُمُ اللَّيْلَ لِبَاسًا وَالنَّوْمَ سُبَاتًا وَجَعَلَ النَّهَارَ نُشُورًا(47) ਅਤੇ ਉਹ ਹੀ ਹੈ ਜਿਸ ਨੇ ਤੁਹਾਡੇ ਲਈ ਰਾਤ ਨੂੰ ਪਰਦਾ ਬਣਾਇਆ ਅਤੇ ਨੀਂਦ ਨੂੰ ਅਰਾਮ ਤੇ ਸੁੱਖ ਦਾ (ਸਾਧਨ) ਬਣਾਇਆ ਅਤੇ ਦਿਨ ਨੂੰ ਜੀਅ ਉਠਣ ਦਾ ਸਮਾਂ ਬਣਾਇਆ। |
ਅਤੇ ਉਹ ਹੀ ਹੈ ਜਿਹੜਾ ਵਰਖਾ ਤੋਂ ਪਹਿਲਾਂ ਹਵਾਂਵਾ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਅਤੇ ਅਸੀਂ ਅਸਮਾਨ ਤੋਂ ਪਾਕ ਪਾਣੀ ਵਰਸਾਉਂਦੇ ਹਾਂ। |
لِّنُحْيِيَ بِهِ بَلْدَةً مَّيْتًا وَنُسْقِيَهُ مِمَّا خَلَقْنَا أَنْعَامًا وَأَنَاسِيَّ كَثِيرًا(49) ਤਾਂ ਕਿ ਉਸ ਨਾਲ ਮੁਰਦਾ ਧਰਤੀ ਵਿਚ ਜੀਵਨ ਪਾ ਦਈਏ। ਅਤੇ ਆਪਣੇ ਪੈਦਾ ਕੀਤੇ ਪਸ਼ੂਆਂ ਅਤੇ ਮਨੁੱਖਾਂ ਨੂੰ ਉਹ (ਪਾਣੀ) ਪਿਲਾਈਏ। |
وَلَقَدْ صَرَّفْنَاهُ بَيْنَهُمْ لِيَذَّكَّرُوا فَأَبَىٰ أَكْثَرُ النَّاسِ إِلَّا كُفُورًا(50) ਅਤੇ ਅਸੀਂ’ ਇਸ ਨੂੰ ਉਨ੍ਹਾਂ ਦੇ ਵਿਚਕਾਰ ਅਲੱਗ ਅਲੱਗ ਤਰਾਂ ਬਿਆਨ ਕੀਤਾ ਹੈ, ਤਾਂ ਕਿ ਉਹ ਵਿਚਾਰ ਕਰਨ। ਫਿਰ ਵੀ ਜ਼ਿਆਦਾਤਰ ਲੋਕਾਂ ਇਨਕਾਰ ਕੀਤੇ ਬਿਨਾ ਨਹੀ ਰਹਿ ਸਕਦੇ। |
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਹਰੇਕ ਬਸਤੀ ਵਿਚ ਇਕ ਡਰਾਉਣ ਵਾਲਾ ਭੇਜ ਦਿੰਦੇ। |
فَلَا تُطِعِ الْكَافِرِينَ وَجَاهِدْهُم بِهِ جِهَادًا كَبِيرًا(52) ਇਸ ਲਈ ਤੁਸੀਂ ਇਨਕਾਰੀਆਂ ਦੀ ਗੱਲ ਨਾ ਮੰਨੋ ਅਤੇ ਇਸ ਦੇ ਰਾਹੀਂ ਉਨ੍ਹਾਂ ਦੇ ਨਾਲ ਵੱਡਾ ਜਿਹਾਦ (ਕਰੜਾ ਸੰਘਰਸ) ਕਰੋ। |
ਅਤੇ ਉਹ ਹੀ ਹੈ ਜਿਸ ਨੇ ਦੋ ਦਰਿਆਵਾਂ ਨੂੰ ਮਿਲਾਇਆ। ਇਹ ਮਿੱਠਾ ਹੈ, ਪਿਆਸ ਬੁਝਾਉਣ ਵਾਲਾ ਅਤੇ ਖਾਰਾ ਹੈ, ਕੌੜਾ ਹੈ। ਅਤੇ ਉਸ ਨੇ ਇਨ੍ਹਾਂ ਦੇ ਵਿਚਕਾਰ ਪਰਦਾ ਰੱਖ ਦਿੱਤਾ ਹੈ ਅਤੇ ਇਕ ਪੱਕੀ ਓਟ। |
وَهُوَ الَّذِي خَلَقَ مِنَ الْمَاءِ بَشَرًا فَجَعَلَهُ نَسَبًا وَصِهْرًا ۗ وَكَانَ رَبُّكَ قَدِيرًا(54) ਅਤੇ ਉਹ ਹੀ ਹੈ ਜਿਸ ਨੇ ਮਨੁੱਖ ਨੂੰ ਪਾਣੀ ਤੋਂ ਪੈਦਾ ਕੀਤਾ। ਫਿਰ ਉੱਸ ਨੂੰ ਪਰਿਵਾਰ ਅਤੇ ਸਹੂਰਾ (ਸਾਕ ਸਬੰਧੀਆਂ) ਵਾਲਾ ਬਣਇਆ। ਅਤੇ ਤੁਹਾਡਾ ਰੱਬ ਬਹੁਤ ਤਾਕਤ ਵਾਲਾ ਹੈ। |
ਅਤੇ ਇਹ ਅੱਲਾਹ ਨੂੰ ਛੱਡ ਕੇ ਅਜਿਹੀਆਂ ਚੀਜ਼ਾਂ ਨੂੰ ਪੂਜਦੇ ਹਨ, ਜਿਹੜੀਆਂ ਨਾ ਇਨ੍ਹਾਂ ਨੂੰ ਲਾਭ ਪਹੁੰਚਾ ਸਕਦੀਆਂ ਹਨ, ਨਾ ਹਾਨੀ। ਅਤੇ ਇਨਕਾਰੀਆਂ ਨੇ ਤਾਂ ਆਪਣੇ ਰੱਬ ਦੇ ਵਿਰੁੱਧ ਸਹਾਇਕ ਬਣਿਆ ਹੋਇਆ ਹੈ। |
ਅਤੇ ਅਸੀਂ ਤੁਹਾਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਅਜ਼ਾਬ ਦੇਣ ਵਾਲਾ ਬਣਾ ਕੇ ਭੇਜਿਆ ਹੈ। |
قُلْ مَا أَسْأَلُكُمْ عَلَيْهِ مِنْ أَجْرٍ إِلَّا مَن شَاءَ أَن يَتَّخِذَ إِلَىٰ رَبِّهِ سَبِيلًا(57) ਤੁਸੀਂ ਆਖੋ, ਕਿ ਮੈਂ ਤੁਹਾਡੇ ਤੋਂ ਇਸ ਲਈ ਕੋਈ ਮਜ਼ਦੂਰੀ ਨਹੀਂ ਮੰਗਦਾ। ਪਰੰਤੂ ਇਹ ਕਿ ਜਿਹੜਾ ਚਾਹੇ ਆਪਣੇ ਰੱਬ ਦਾ ਰਾਹ ਅਪਣਾ ਲਵੇ। |
ਅਤੇ ਜੀਵਤ ਅੱਲਾਹ ਤੇ ਜਿਹੜਾ ਕਦੇ ਮਰਨ ਵਾਲਾ ਨਹੀ ਭਰੋਸਾ ਰੱਖੋ ਅਤੇ ਉਸ ਦੀ ਖੁਸ਼ੀ ਦੇ ਨਾਲ ਉਸ ਦੀ ਉਪਮਾ ਕਰੋ। ਅਤੇ ਉਹ ਆਪਣੇ ਬੰਦਿਆਂ ਦੇ ਪਾਪਾਂ ਦੀ ਖ਼ਬਰ ਰੱਖਣ ਵਾਲਾ ਕਾਫੀ ਹੈ। |
ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਨੂੰ) ਜਿਹੜਾ ਇਨ੍ਹਾਂ ਦੇ ਵਿਚਕਾਰ ਹੈ। ਫਿਰ ਉਹ ਰਹਿਮਾਨ ਅਰਸ਼ ਤੇ ਬਿਰਾਜ਼ਮਾਨ ਹੋਇਆ। ਇਸ ਲਈ ਉਸ ਨੂੰ ਪੁੱਛੋਂ ਜਿਹੜਾ ਕੋਈ ਜਾਣਦਾ ਹੈ। |
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ “ਤਾਂ ਉਹ ਆਖਦੇ ਹਨ ਕਿ ਰਹਿਮਾਨ ਕੀ ਹੈ। ਕੀ ਅਸੀਂ ਉਸਨੂੰ ਸਿਜਦਾ ਕਰੀਏ ਜਿਸ ਨੂੰ ਤੁਸੀਂ ਆਖਦੇ ਹੋ। ਅਤੇ ਉਨ੍ਹਾਂ ਦਾ ਥਿੜਕਣਾ ਹੋਰ ਵੱਧ ਜਾਂਦਾ ਹੈ। |
تَبَارَكَ الَّذِي جَعَلَ فِي السَّمَاءِ بُرُوجًا وَجَعَلَ فِيهَا سِرَاجًا وَقَمَرًا مُّنِيرًا(61) ਅਤੇ ਅੱਲਾਹ ਵੱਡੀ ਬਰਕਤ ਵਾਲਾ ਹੈ। ਜਿਸ ਨੇ ਆਕਾਸ਼ਾਂ ਵਿਚ ਬ਼ੁਰਜ ਬਣਾਏ ਅਤੇ ਉਨ੍ਹਾਂ ਵਿਚ ਇੱਕ ਦੀਵਾ (ਸੂਰਜ) ਅਤੇ ਇੱਕ ਚਮਕਦਾ ਹੋਇਆ ਚੰਨ ਰੱਖਿਆ। |
ਅਤੇ ਉਹ ਹੀ ਹੈ ਜਿਸ ਨੇ ਦਿਨਾਂ ਨੂੰ ਇੱਕ ਤੋਂ ਬਾਅਦ ਇੱਕ ਆਉਣ ਵਾਲੇ ਬਣਾਇਆ ਉਸ ਬੰਦੇ ਲਈ, ਜਿਹੜਾ ਸਿੱਖਿਆ ਲੈਣਾ ਚਾਹਵੇ ਅਤੇ ਅਹਿਸਾਨ ਮੰਦ ਬਨਣਾ ਚਾਹਵੇ। |
ਅਤੇ ਅੱਲਾਹ ਦੇ ਬੰਦੇ ਉਹ ਹਨ, ਜਿਹੜੇ ਧਰਤੀ ਉੱਤੇ ਨਿਮਰਤਾ ਆਖ ਦਿੰਦੇ ਹਨ ਕਿ ਤੁਹਾਨੂੰ ਸਲਾਮ। |
ਅਤੇ ਜਿਹੜੇ ਆਪਣੇ ਰੱਬ ਦੇ ਅੱਗੇ ਸਿਜਦਾ ਅਤੇ ਕਯਾਮ (ਖੜੇ ਹੋਣਾ) ਵਿਚ ਰਾਤਾਂ ਬਤੀਤ ਕਰਦੇ ਹਨ। |
وَالَّذِينَ يَقُولُونَ رَبَّنَا اصْرِفْ عَنَّا عَذَابَ جَهَنَّمَ ۖ إِنَّ عَذَابَهَا كَانَ غَرَامًا(65) ਅਤੇ ਜਿਹੜੇ ਆਖਦੇ ਹਨ, ਕਿ ਹੇ ਸਾਡੇ ਰੱਬ! ਨਰਕ ਦੀ ਸਜ਼ਾ ਨੂੰ ਸਾਡੇ ਤੋਂ ਦੂਰ ਰੱਖ। ਬੇਸ਼ੱਕ ਉਸ ਦੀ ਸਜ਼ਾ ਬਹੁਤ ਦੁਖਦਾਇਕ ਹੈ। |
ਬੇਸ਼ੱਕ ਉਹ ਬਹੁਤ ਭੈੜਾ ਟਿਕਾਣਾ ਹੈ ਅਤੇ ਭੈੜਾ ਸਥਾਨ ਹੈ। |
وَالَّذِينَ إِذَا أَنفَقُوا لَمْ يُسْرِفُوا وَلَمْ يَقْتُرُوا وَكَانَ بَيْنَ ذَٰلِكَ قَوَامًا(67) ਅਤੇ ਉਹ ਲੋਕ ਜਦੋਂ ਉਹ ਖਰਚ ਕਰਦੇ ਹਨ, ਨਾ ਤਾਂ ਅਜਾਂਈਂ’ ਉਡਾਉਂਦੇ ਹਨ ਅਤੇ ਨਾ ਹੀ ਉਹ ਕੰਜੂਸੀ ਕਰਦੇ ਹਨ, (ਸਗੋਂ) ਉਨ੍ਹਾਂ ਵਾ ਖਰਚ ਦਰਮਿਆਨਾ ਹੁੰਦਾ ਹੈ। |
ਅਤੇ ਜਿਹੜੇ ਲੋਕ ਅੱਲਾਹ ਤੋਂ ਸ਼ਿਨਾ ਕਿਸੇ ਹੋਰ ਨੂੰ ਪੂਜਨੀਕ ਨਹੀਂ ਮੰਨਦੇ ਅਤੇ ਉਹ ਅੱਲਾਹ ਦੀਆਂ ਨਜਾਇਜ਼ (ਜਿਨ੍ਹਾ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ) ਕੀਤੇ ਹੋਏ ਜੀਵ ਦੀ ਹੱਤਿਆ ਨਹੀਂ ਕਰਦੇ, ਪਰ ਜਾਇਜ਼ ਤਰੀਕੇ ਨਾਲ। ਅਤੇ ਉਹ ਵਿਭਚਾਰ ਨਹੀਂ ਕਰਦੇ ਅਤੇ ਜਿਹੜੇ ਬੰਦੇ ਅਜਿਹਾ ਕੰਮ ਕਰਨਗੇ ਉਹ ਸਜ਼ਾ ਦੇ ਭਾਗੀ ਦਾਰ ਹੋਣਗੇ। |
يُضَاعَفْ لَهُ الْعَذَابُ يَوْمَ الْقِيَامَةِ وَيَخْلُدْ فِيهِ مُهَانًا(69) ਕਿਆਮਤ ਦੇ ਦਿਨ ਉਸ ਦੀ ਸਜ਼ਾ ਵਧਦੀ ਚਲੀ ਜਾਵੇਗੀ। ਅਤੇ ਉਹ ਉਸ ਵਿਚ ਹਮੇਸ਼ਾ ਬੇ-ਇੱਜਤ ਹੋ ਕੇ ਰਹਿਣਗੇ। |
ਪਰੰਤੂ ਜਿਹੜਾ ਬੰਦਾ ਤੌਬਾ ਕਰੇ ਅਤੇ ਈਮਾਨ ਲਿਆਏ ਤੇ ਨੇਕ ਕਰਮ ਕਰੇ ਤਾਂ ਅੱਲਾਹ ਅਜਿਹੇ ਲੋਕਾਂ ਦੇ ਗੁਨਾਹਾਂ ਨੂੰ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
وَمَن تَابَ وَعَمِلَ صَالِحًا فَإِنَّهُ يَتُوبُ إِلَى اللَّهِ مَتَابًا(71) ਅਤੇ ਜਿਹੜਾ ਬੰਦਾ ਹੋ ਰਿਹਾ ਹੈ। |
وَالَّذِينَ لَا يَشْهَدُونَ الزُّورَ وَإِذَا مَرُّوا بِاللَّغْوِ مَرُّوا كِرَامًا(72) ਅਤੇ ਜਿਹੜੇ ਲੋਕ ਝੂਠੀ ਗਵਾਹੀ ਵਿਚ ਸ਼ਾਮਿਲ ਨਹੀਂ’ ਹੋਣਗੇ ਅਤੇ ਜਦੋਂ ਕਿਸੇ ਅਸ਼ਲੀਲ ਜ਼ੀਜ਼ ਕੋਲੋਂ ਲੰਘਣਾ ਪੈ ਜਾਵੇ ਤਾਂ ਉਹ ਸੰਜੀਦਗੀ ਨਾਲ ਲੰਘ |
وَالَّذِينَ إِذَا ذُكِّرُوا بِآيَاتِ رَبِّهِمْ لَمْ يَخِرُّوا عَلَيْهَا صُمًّا وَعُمْيَانًا(73) (ਜਾਦੇ ਹਨ73) ਅਤੇ ਉਹ ਅਜਿਹੇ ਹਨ ਕਿ ਜਦੋਂ ਨਹ ਨੰ ਉਨਾਂ ਦੇ ਰੱਥ ਦੀਆਂ ਗੱਲਾਂ ਰਾਹੀਂ ਉਪਦੇਸ਼ ਦਿੱਤਾ ਜਾਂਦਾ ਹੈ “ਤਾਂ ਉਹ ਉਨ੍ਹਾਂ ਤੇ ਗੂੰਗੇ ਅਤੇ ਅੰਨ੍ਹੇ ਹੋ ਕੇ ਨਹੀਂ ਡਿਗਦੇ। |
ਅਤੇ ਜਿਹੜੇ ਆਖਦੇ ਹਨ ਕਿ ਹੈ ਸਾਡੇ ਰੱਬ! ਸਾਨੂੰ ਸਾਡੀਆਂ ਪਤਨੀਆਂ ਅਤੇ ਸਾਡੀ ਔਲਾਦ ਵੱਲੋਂ ਅੱਖਾਂ ਦੀ ਠੰਡਕ ਬਖਸ਼ ਦੇ ਅਤੇ ਸਾਨੂੰ ਪ੍ਰਹੇਜ਼ਗਾਰਾਂ ਦਾ ਆਗੂ ਬਣਾ ਦੇ। |
أُولَٰئِكَ يُجْزَوْنَ الْغُرْفَةَ بِمَا صَبَرُوا وَيُلَقَّوْنَ فِيهَا تَحِيَّةً وَسَلَامًا(75) ਇਹ (ਉਹ) ਲੋਕ ਹਨ ਜਿਨ੍ਹਾਂ ਨੂੰ ਉੱਚੇ ਮਹਿਲ ਮਿਲਣਗੇ। ਇਸ ਲਈ ਕਿ ਉਨ੍ਹਾਂ ਨੇ ਸਬਰ ਕੀਤਾ। ਅਤੇ ਉਨ੍ਹਾਂ ਵਿਚ ਇਨ੍ਹਾਂ ਦਾ ਸਵਾਗਤ ਦੁਆ ਅਤੇ ਸਲਾਮ ਦੇ ਨਾਲ ਹੋਵੇਗਾ। |
ਉਹ ਉਸ ਵਿਚ ਹਮੇਸ਼ਾ ਰਹਿਣਗੇ। ਉਹ ਠਹਿਰਣ ਦਾ ਅਤੇ ਰਹਿਣ ਦਾ ਵਧੀਆ ਸਥਾਨ ਹੈ। |
قُلْ مَا يَعْبَأُ بِكُمْ رَبِّي لَوْلَا دُعَاؤُكُمْ ۖ فَقَدْ كَذَّبْتُمْ فَسَوْفَ يَكُونُ لِزَامًا(77) ਆਖੋ, ਕਿ ਮੇਰਾ ਰੱਬ ਤੁਹਾਡੀ ਪ੍ਰਵਾਹ ਨਹੀਂ ਕਰਦਾ। ਜੇਕਰ ਤੁਸੀਂ ਉਸ ਨੂੰ ਨਾ ਪੁਕਾਰੋ। ਇਸ ਲਈ (ਜੇਕਰ) ਤੁਸੀਂ ਝੂਠਲਾ ਚੁੱਕੇ ਤਾਂ ਉਹ ਚੀਜ਼ ਜਲਦੀ ਹੀ ਵਾਪਰ ਕੇ ਰਹੇਗੀ। |
More surahs in Punjabi:
Download surah Al-Furqan with the voice of the most famous Quran reciters :
surah Al-Furqan mp3 : choose the reciter to listen and download the chapter Al-Furqan Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب