La sourate Yunus en Pendjabi
ਅਲਿਫ. ਲਾਮ. ਰਾਅ. ਇਹ ਬਿਬੇਕ ਪੂਰਨ ਪੁਸਤਕਾਂ ਦੀਆਂ ਆਇਤਾਂ ਹਨ। |
ਕੀ ਲੋਕਾਂ ਨੂੰ ਇਸ ਉੱਪਰ ਹੈਰਾਨੀ ਹੈ, ਕਿ ਅਸੀਂ ਉਨ੍ਹਾਂ ਵਿਚੋਂ ਹੀਂ ਇੱਕ ਬੰਦੇ ਉੱਪਰ ਵਹੀ ਭੇਜੀ ਕਿ ਲੋਕਾਂ ਨੂੰ ਡਰਾਉ ਤਾਂ ਕਿ ਉਹ ਈਮਾਨ ਲਿਆਉਣ। ਮਰਤਬਾ ਹੈ। ਇਨਕਾਰੀਆਂ ਨੇ ਕਿਹਾ ਕਿ ਇਹ ਬੰਦਾ ਤਾਂ ਸਪੱਸ਼ਟ ਜਾਦੂਗਰ ਹੈ। |
ਬੇਸ਼ੱਕ ਤੁਹਾਡਾ ਰੱਬ ਅੱਲਾਹ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ ਫਿਰ ਉਹ ਸਿੰਘਾਸਣ ਉੱਪਰ ਸਥਾਪਿਤ ਹੋਇਆ। ਉਹ ਹੀ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ’ ਬਿਨ੍ਹਾਂ ਕੋਈ ਸਿਫ਼ਾਰਿਸ਼ ਕਰਨ ਵਾਲਾ ਨਹੀਂ। ਇਹ ਹੀ ਅੱਲਾਹ ਤੁਹਾਡਾ ਰੱਬ ਹੈ। ਇਸ ਲਈ ਤੁਸੀਂ ਉਸੇ ਦੀ ਬੰਦਗੀ ਕਰੋ। ਕੀ ਤੁਸੀਂ ਸੋਚਦੇ ਨਹੀਂ |
ਉਸੇ ਵੱਲ ਤੁਸਾਂ ਸਾਰਿਆਂ ਨੇ ਵਾਪਸ ਜਾਣਾ ਹੈ। ਇਹ ਅੱਲਾਹ ਦਾ ਪੱਕਾ ਵਾਅਦਾ ਹੈ। ਬੇਸ਼ੱਕ ਉਹੀ ਰਚਨਾ ਰਚਾਉਣ ਵਾਲਾ ਹੈ ਅਤੇ ਉਹ ਹੀ ਖ਼ਤਮ ਕਰਨ ਉਪਰੰਤ ਫਿਰ ਰਚਾਵੇਗਾ ਤਾਂ ਕਿ ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਭਲੇ ਕੰਮ ਕੀਤੇ ਉਨ੍ਹਾਂ ਨੂੰ ਇਨਸਾਫ਼ ਨਾਲ ਫ਼ਲ ਦੇ ਸਕੇ। ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ ਉਨ੍ਹਾਂ ਦੀ ਅਵੱਗਿਆ ਦੇ ਬਦਲੇ ਉਨ੍ਹਾਂ ਲਈ ਥੌਲ੍ਹਦਾ ਹੋਇਆ (ਗਰਮ) ਪਾਣੀ ਅਤੇ ਤਕਲੀਫ਼ ਦਾਇਕ ਸਜ਼ਾ ਹੈ। |
ਅੱਲਾਹ ਹੀ’ ਹੈ ਜਿਸ ਨੇ ਸੂਰਜ ਨੂੰ ਚਮਕੀਲਾ ਬਣਾਇਆ ਅਤੇ ਚੰਦ ਨੂੰ ਰੌਸ਼ਨੀ ਬਖਸ਼ੀ ਅਤੇ ਉਸ ਦੀਆਂ ਮੰਜ਼ਿਲਾਂ ਨਿਰਧਾਰਿਤ ਕੀਤੀਆਂ ਤਾਂ ਕਿ ਤੁਸੀਂ ਸਾਲਾਂ ਦੀ ਗਿਣਤੀ ਅਤੇ ਹਿਸਾਬ ਪਤਾ ਕਰੋ। ਅੱਲਾਹ ਨੇ ਇਹ ਸਾਰਾ ਕੂਝ ਸਿਨ੍ਹਾਂ ਉਦੇਸ਼ ਤੋਂ ਨਹੀਂ ਬਣਾਇਆ। ਉਹ ਜਿਹੜੇ ਬੁੱਧੀ ਰੱਖਦੇ ਹਨ ਉਨ੍ਹਾਂ ਲਈ ਨਿਸ਼ਾਨੀਆਂ ਖੌਲ੍ਹ ਕੇ ਬਿਆਨ ਕਰਦਾ ਹੈ। |
ਨਿਸ਼ਚਿਤ ਰੂਪ ਵਿਚ ਰਾਤ ਅਤੇ ਦਿਨ ਦੇ ਉਲਟ ਫੇਰ ਵਿਚ ਅਤੇ ਅੱਲਾਹ ਨੇ ਜਿਹੜਾ ਕੁਝ ਧਰਤੀ ਅਤੇ ਅਸਮਾਨਾਂ ਵਿਚ ਪੈਦਾ ਕੀਤਾ ਹੈ, ਉਨ੍ਹਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਰੱਬ ਦਾ ਭੈਅ ਰੱਖਦੇ ਹਨ। |
ਬੇਸ਼ੱਕ ਜਿਹੜੇ ਲੋਕ ਸਾਨੂੰ ਮਿਲਣ ਦੀ ਇੱਛਾ ਨਹੀਂ ਰੱਖਦੇ ਅਤੇ ਸੰਸਾਰੀ ਜੀਵਨ ਉੱਪਰ ਹੀ ਖੁਸ਼ ਅਤੇ ਸੰਤੁਸ਼ਟ ਹਨ ਅਤੇ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਅਨਜਾਣ ਹਨ। |
أُولَٰئِكَ مَأْوَاهُمُ النَّارُ بِمَا كَانُوا يَكْسِبُونَ(8) ਉਨ੍ਹਾਂ ਦਾ ਟਿਕਾਣਾ ਨਰਕ ਹੋਵੇਗਾ। ਉਸ ਲਈ ਜੋ ਉਹ ਕਰਦੇ ਸਨ। |
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ ਅੱਲਾਹ ਉਨ੍ਹਾਂ ਦੀ ਸ਼ਰਧਾ ਦੇ ਕਾਰਨ ਉਨ੍ਹਾਂ ਨੂੰ ਤੋਹਫਿਆ ਦੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਬੱਲੇ ਨਹਿਰਾਂ ਵੱਗਦੀਆਂ ਹੌਣਗੀਆਂ। |
ਉਸ ਵਿਚ ਉਨ੍ਹਾਂ ਦਾ ਕਹਿਣਾ ਹੋਵੇਗਾ ਕਿ ਹੇ ਅੱਲਾਹ! ਤੂੰ ਪਵਿੱਤਰ ਹੈਂ ਅਤੇ ਮਿਲਣੀ ਵਜੋਂ ਉਨ੍ਹਾਂ ਦੀ ਮੁਲਾਕਾਤ ਸਲਾਮ ਹੋਵੇਗੀ ਅਤੇ ਉਨ੍ਹਾਂ ਦੀ ਆਖ਼ਰੀ ਗੱਲ ਇਹ ਹੋਵੇਗੀ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ। |
ਜੇਕਰ ਅੱਲਾਹ ਲੋਕਾਂ ਲਈ ਉਸੇ ਤਰ੍ਹਾਂ ਜਲਦੀ ਸਜ਼ਾ ਪਹੁੰਚਾ ਦੇਵੇ ਜਿਸ ਤਰ੍ਹਾਂ ਉਹ ਉਨ੍ਹਾਂ ਨਾਲ ਰਹਿਮਤ ਵਿਚ ਜਲਦੀ ਕਰਦਾ ਹੈ, ਤਾਂ ਉਨ੍ਹਾਂ ਦਾ ਸਮਾਂ ਸਮਾਪਿਤ ਕਰ ਦਿੱਤਾ ਗਿਆ ਹੁੰਦਾ। ਪਰ ਅਸੀਂ ਉਨ੍ਹਾਂ ਲੋਕਾਂ ਨੂੰ ਜਿਹੜੇ ਸਾਡੀ ਮੁਲਕਾਤ ਦੀ ਇੱਛਾ ਨਹੀਂ ਰੱਖਦੇ ਉਨ੍ਹਾਂ ਨੂ ਇਨਕਾਰ ਵਿਚ ਭਟਕਣ ਲਈ ਛੱਡ ਦਿੰਦੇ ਹਨ। |
ਅਤੇ ਮਨੁੱਖ ਨੂੰ ਜਦੋਂ ਕੋਈ ਤਕਲੀਫ਼ ਪਹੁੰਚਦੀ ਹੈ ਤਾਂ ਉਹ ਉਠਦੇ ਬਹਿੰਦੇ ਅਤੇ ਲੰਮੇ ਪਏ ਸਾਨੂੰ ਯਾਦ ਕਰਦੇ ਹਨ। ਫਿਰ ਜਦੋਂ ਅਸੀਂ ਉਸ ਤੋਂ ਉਸ ਦੀ ਤਕਲੀਫ਼ ਦੂਰ ਕਰ ਦਿੰਦੇ ਹਾਂ ਤਾਂ ਉਹ ਅਜਿਹਾ ਹੋ ਜਾਂਦਾ ਹੈ ਮਾਨੋ ਉਨ੍ਹਾਂ ਨੇ ਦੇ ਆਪਣੇ ਬੁਰੇ ਵਕਤ ਵਿਚ ਸਾਨੂੰ ਯਾਦ ਈ ਨਾ ਕੀਤਾ ਹੋਂਵੇ। ਇਸ ਤਰ੍ਹਾਂ ਹੱਦਾਂ ਲੰਘਣ ਵਾਲੇ ਅਜਿਹੇ ਇਨਕਾਰੀਆਂ ਲਈ ਉਨ੍ਹਾਂ ਦੇ ਕੰਮ ਮਨਮੋਹਕ ਬਣਾ ਦਿੱਤੇ ਗਏ ਹਨ। |
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਕੌਮਾਂ ਨੂੰ ਨਸ਼ਟ ਕੀਤਾ ਜਦੋਂ ਉਨ੍ਹਾਂ ਨੇ ਜ਼ੁਲਮ ਕੀਤੇ ਅਤੇ ਉਨ੍ਹਾਂ ਦੇ ਰਸੂਲ ਉਨ੍ਹਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਨਾਲ ਆਏ ਪਰ ਉਹ ਈਮਾਨ ਲਿਆਉਣ ਵਾਂਲੇ ਨਾ ਬਣੇ। ਅਸੀਂ ਪਾਪੀਆਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ। |
ثُمَّ جَعَلْنَاكُمْ خَلَائِفَ فِي الْأَرْضِ مِن بَعْدِهِمْ لِنَنظُرَ كَيْفَ تَعْمَلُونَ(14) ਫਿਰ ਅਸੀਂ ਉਨ੍ਹਾਂ ਤੋਂ ਬਾਅਦ ਤੁਹਾਨੂੰ ਦੇਸ਼ ਵਿਚ ਉੱਤਰਾਧਿਕਾਰੀ ਬਣਾਇਆ ਤਾਂ ਕਿ ਅਸੀਂ ਦੇਖੀਏ ਕਿ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ। |
ਅਤੇ ਜਦੋਂ’ ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਜਿਨ੍ਹਾਂ ਲੋਕਾਂ ਨੂੰ ਸਾਡੇ ਕੋਲ ਆਉਣ ਦਾ ਡਰ ਨਹੀਂ ਉਹ ਕਹਿੰਦੇ ਹਨ ਕਿ ਇਸ ਤੋਂ ਥਿਲ੍ਹਾਂ ਕੋਈ ਹੌਰ ਕੁਰਆਨ ਲਿਆਉ ਜਾਂ ਇਸ ਨੂੰ ਬਦਲ ਦਿਉ। ਆਖੋ, ਕਿ ਇਹ ਮੇਰਾ ਕੰਮ ਨਹੀਂ ਕਿ ਮੈਂ ਆਪਣੀ ਇੱਛਾ ਨਾਲ ਇਸ ਨੂੰ ਬਦਲ ਦੇਵਾਂ ਮੈਂ ਤਾਂ ਸਿਰਫ਼ ਇਸ ਵਹੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਉਂਦੀ ਹੈ। ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਕਾਂ ਤਾਂ ਮੈਂ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ। |
ਆਖੋ, ਕਿ ਅੱਲਾਹ ਜੇਕਰ ਇਹੋ ਚਾਹੁੰਦਾ ਤਾਂ ਇਸ (ਕੁਰਆਨ) ਨੂੰ ਮੈਂ ਤੁਹਾਨੂੰ ਨਾ ਸੁਣਾਉਂਦਾ ਅਤੇ ਅੱਲਾਹ ਇਸ ਦੀ ਤੁਹਾਨੂੰ ਖ਼ਬਰ ਤੱਕ ਨਾ ਦਿੰਦਾ। ਮੈਂ ਇਸ ਤੋਂ ਪਹਿਲਾਂ ਤੁਹਾਡੇ ਵਿਚ ਇੱਕ ਜੀਵਨ ਕਾਲ ਬਤੀਤ ਕਰ ਚੁੱਕਿਆ ਹਾਂ ਫਿਰ ਕਿਉਂ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। |
ਉਸ ਤੋਂ ਵੱਧ ਕੇ ਜ਼ਾਲਿਮ ਹੋਰ ਨੂੰ ਝੁਠਲਾਵੇ। ਨਿਸ਼ਚਿਤ ਰੂਪ ਵਿਚ ਪਾਪੀਆਂ ਨੂੰ ਸਫ਼ਲਤਾ ਪ੍ਰਾਪਤ ਨਹੀਂ ਹੁੰਦੀ। |
ਅਤੇ ਉਹ ਅੱਲਾਹ ਤੋਂ’ ਬਿਨ੍ਹਾਂ ਅਜਿਹੀਆਂ ਚੀਜ਼ਾਂ ਦੀ ਬੰਦਗੀ ਕਰਦੇ ਹਨ ਜਿਹੜੀਆਂ ਨਾ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ ਅਤੇ ਨਾ ਹੀ ਲਾਭ ਪਹੁੰਚਾਉਂਦੀਆਂ ਹਨ ਅਤੇ ਉਹ ਕਹਿੰਦੇ ਹਨ ਕਿ ਇਹ ਅੱਲਾਹ ਦੇ ਕੋਲ ਸਾਡੇ ਸਿਫ਼ਾਰਸ਼ੀ ਹਨ। ਆਖੋ, ਕੀ ਤੁਸੀਂ ਅੱਲਾਹ ਨੂੰ ਅਜਿਹੀ ਗੱਲ ਦੀ ਸੂਚਨਾ ਦਿੰਦੇ ਹੋ, ਜਿਹੜੀ ਉਸ ਨੂੰ ਧਰਤੀ ਅਤੇ ਅਸਮਾਨਾਂ ਦੇ ਵਿਚ ਪਤਾ ਨਹੀਂ। ਉਹ ਉਸ ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ, ਜਿਸ ਨੂੰ ਉਹ ਸ਼ਰੀਕ ਬਣਾਉਂਦੇ ਹਨ। |
ਅਤੇ ਲੋਕ ਇੱਕ ਹੀ ਸੰਪਰਦਾ ਦੇ ਸਨ। ਫਿਰ ਉਨ੍ਹਾਂ ਨੇ ਮੱਤਭੇਦ ਕੀਤਾ। ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਤੋਂ ਠਹਿਰ ਨਾ ਚੁੱਕੀ ਹੁੰਦੀ ਤਾਂ ਉਨ੍ਹਾਂ ਦੇ ਵਿਚਕਾਰ ਉਸ ਮਾਮਲੇ ਦਾ ਫੈਸਲਾ ਕਰ ਦਿੱਤਾ ਜਾਂਦਾ ਜਿਸ ਵਿਚ ਉਹ ਮੱਤਭੇਦ ਕਰ ਰਹੇ ਹਨ। |
ਅਤੇ ਉਹ ਕਹਿੰਦੇ ਹਨ ਕਿ ਰਸੂਲ ਉੱਪਰ ਉਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ। ਆਖੋ, ਕਿ ਗੁਪਤ ਦੀ ਸੂਚਨਾ ਤਾਂ ਅੱਲਾਹ ਨੂੰ ਹੀ ਹੈ। ਤੁਸੀਂ ਲੋਕ ਉਡੀਕ ਕਰੋਂ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚੋ ਹਾਂ। |
ਅਤੇ ਜਦੋਂ ਕਿਸੇ ਤਕਲੀਫ਼ ਵਿਚ ਪੈਣ ਮਗਰੋਂ ਅਸੀਂ ਉਨ੍ਹਾਂ ਨੂੰ ਆਪਣੀ ਰਹਿਮਤ ਨਾਲ ਨਿਵਾਜਦੇ ਹਾਂ ਤਾਂ ਉਹ ਤੁਰੰਤ ਸਾਡੀਆਂ ਨਿਸ਼ਾਨੀਆਂ ਦੇ ਮਾਮਲੇ ਵਿਚ ਬਹਾਨੇ ਬਨਾਉਂਣ ਲੱਗਦੇ ਹਨ। ਆਖੋ, ਕਿ ਅੱਲਾਹ ਆਪਣੇ ਬਹਾਨਿਆਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਤੇਜ਼ ਹੈ। ਨਿਸ਼ਚਿਤ ਹੀ ਸਾਡੇ ਫ਼ਰਿਸ਼ਤੇ ਤੁਹਾਡੇ ਬਹਾਨਿਆਂ ਨੂੰ ਲਿਖ ਰਹੇ ਹਨ। |
ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਅਤੇ ਜਲ ਵਿਚ ਚਲਾਉਂਦਾ ਹੈ ਇਸ ਲਈ ਜਦੋਂ ਤੁਸੀਂ ਕਿਸ਼ਤੀ ਵਿਚ ਹੁੰਦੇ ਹੋ ਅਤੇ ਕਿਸ਼ਤੀਆਂ ਲੋਕਾਂ ਨੂੰ ਲੈ ਕੇ ਹਵਾ ਦੇ ਅਨੁਕੂਲ ਚੱਲ ਰਹੀਆਂ ਹੁੰਦੀਆਂ ਹਨ ਅਤੇ ਲੋਕ ਇਸ ਤੋਂ’ ਖੁਸ਼ ਹੁੰਦੇ ਹਨ ਉਠਣ ਲੱਗਦੀਆਂ ਹਨ ਅਤੇ ਉਹ ਸੋਚਦੇ ਹਨ ਕਿ ਅਸੀਂ ਘਿਰ ਗਏ। ਉਸ ਵੇਲੇ ਉਹ ਆਪਣੇ ਦੀਨ (ਧਰਮ) ਨੂੰ ਸਿਰਫ ਅੱਲਾਹ ਲਈ ਹੀ ਕੇਂਦਰਿਤ ਕਰਕੇ ਉਸ ਨੂੰ ਪੂਕਾਰਦੇ ਹਨ। ਜੇਕਰ ਤੂੰ ਸਾਨੂੰ ਇਸ ਤੋਂ ਬਚਾ ਲਿਆ ਤਾਂ ਨਿਸ਼ਚਿਤ ਰੂਪ ਵਿਚ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਾਗੇ। |
ਫਿਰ ਜਦੋਂ ਉਹ ਉਨ੍ਹਾਂ ਨੂੰ ਬਚਾ ਲੈਂਦਾ ਹੈ ਤਾਂ ਉਹ ਛੇਤੀ ਹੀ ਧਰਤੀ ਉੱਪਰ ਬੇ ਇਨਸਾਫ਼ੀ ਨਾਲ ਬਗ਼ਾਵਤ ਕਰਨ ਲੱਗਦੇ ਹਨ। ਹੇ ਲੋਕੋ! ਤੁਹਾਡਾ ਵਿਦਰੋਹ ਤੁਹਾਡੇ ਆਪਣੇ ਹੀ ਵਿਰੁੱਧ ਜਾ ਰਿਹਾ ਹੈ। ਦੁਨਿਆਵੀ ਜੀਵਨ ਦਾ ਲਾਭ ਉਠਾ ਲਉ। ਫਿਰ ਤੁਸੀਂ ਸਾਡੇ ਵੱਲ ਹੀ ਆਉਣਾ ਹੈ, ਫਿਰ ਅਸੀਂ ਦੱਸ ਦਿਆਂਗੇ ਜੋ ਕੂਝ ਤੁਸੀਂ ਕਰਦੇ ਰਹੇ ਸੀ। |
ਦੁਨਿਆਵੀ ਜੀਵਨ ਦੀ ਮਿਸਾਲ ਇਉਂ ਹੈ, ਜਿਵੇਂ ਅਸੀਂ ਪਾਣੀ ਨੂੰ ਅਸਮਾਨ ਤੋਂ ਵਰਸਾਇਆ ਤਾਂ ਧਰਤੀ ਦੀ ਬਨਸਪਤੀ ਹਰੀ ਭਰੀ ਹੋ ਗਈ, ਜਿਸ ਨੂੰ ਮਨੁੱਖ ਅਤੇ ਪਸ਼ੂ ਖਾਂਦੇ ਹਨ। ਇੱਥੋਂ ਤੱਕ ਕਿ ਜਦੋਂ ਜ਼ਮੀਨ (ਫਸਲਾਂ ਨਾਲ) ਲਹਿਲਹਾ ਗਈ ਅਤੇ ਸੰਵਰ ਗਈ ਤਾਂ ਧਰਤੀ ਦੇ ਲੋਕਾਂ ਨੇ ਸਮਝਿਆ ਕਿ ਹੁਣ ਇਹ ਸਾਡੇ ਵੱਸ ਵਿਚ ਹੈ, ਤਾਂ ਅਚਾਨਕ ਉਨ੍ਹਾਂ ਲਈ ਸਾਡਾ ਆਦੇਸ਼ ਰਾਤ ਜਾਂ ਦਿਨ ਨੂੰ ਆ ਗਿਆ। ਫਿਰ ਅਸੀ ਉਸ ਨੂੰ ਕੱਟ ਕੇ ਢੇਰ ਬਣਾ ਦਿੱਤਾ ਜਿਵੇਂ ਕੱਲ ਇਥੇ ਕੂਝ ਵੀ ਨਹੀਂ ਸੀ। ਇਸ ਤਰ੍ਹਾਂ ਅਸੀਂ ਨਿਸ਼ਾਨੀਆਂ ਸਪੱਸ਼ਟ ਰੂਪ ਵਿਚ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ। |
وَاللَّهُ يَدْعُو إِلَىٰ دَارِ السَّلَامِ وَيَهْدِي مَن يَشَاءُ إِلَىٰ صِرَاطٍ مُّسْتَقِيمٍ(25) ਅਤੇ ਅੱਲਾਹ ਸ਼ਾਂਤੀ ਦੇ ਘਰ ਵੱਲ ਬੁਲਾਉਂਦਾ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ। |
ਜਿਨ੍ਹਾਂ ਲੋਕਾਂ ਨੇ ਨੇਕੀ ਕੀਤੀ ਉਨ੍ਹਾਂ ਲਈ ਭਲਾਈ ਹੈ ਅਤੇ ਉਸ ਤੋਂ ਜ਼ਿਆਦਾ ਵੀ। ਅਤੇ ਉਨ੍ਹਾਂ ਦੇ ਚਿਹਰਿਆਂ ਉੱਪਰ ਨਾ ਕਾਲਾਪਣ ਛਾਏਗਾ ਅਤੇ ਨਾ ਬੇਇੱਜ਼ਤੀ ਮਿਲੇਗੀ। ਇਹੀ ਸਵਰਗ ਵਾਲੇ ਲੋਕ ਹਨ ਅਤੇ ਇਹ ਇਸ ਵਿਚ ਹਮੇਸ਼ਾ ਰਹਿਣਗੇ। |
ਅਤੇ ਜਿਨ੍ਹਾਂ ਨੇ ਬੁਰਾਈਆਂ ਕਮਾਈਆਂ ਤਾਂ ਬੁਰਾਈ ਦਾ ਫ਼ਲ ਉਨ੍ਹਾਂ ਲਈ ਬਰਾਬਰ ਹੈ। ਅਤੇ ਉਨ੍ਹਾਂ ਉੱਪਰ ਅਪਮਾਨ ਛਾਇਆ ਹੋਇਆ ਹੋਵੇਗਾ। ਕੋਈ ਉਸ ਨੂੰ ਅੱਲਾਹ ਤੋਂ ਬ਼ਜਾਉਣ ਵਾਲਾ ਨਾ ਹੋਵੇਗਾ। ਜਿਵੇਂ, ਉਨ੍ਹਾਂ ਦੇ ਚਿਹਰੇ ਹਨੇਰੀ ਰਾਤ ਦੇ ਟੁਕੜਿਆਂ ਨਾਲ ਢੱਕ ਦਿੱਤੇ ਹੋਣ। ਇਹ ਲੋਕ ਹੀ ਨਰਕ ਵਾਲੇ ਹਨ ਅਤੇ ਉਹ ਇਸ ਵਿਚ ਹਮੇਸ਼ਾ ਰਹਿਣਗੇ। |
ਅਤੇ ਜਿਸ ਦਿਨ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕਠਾ ਕਰਾਂਗੇ ਫਿਰ ਅਸੀਂ ਸ਼ਰੀਕ ਬਣਾਉਣ ਵਾਲਿਆਂ ਨੂੰ ਕਹਾਂਗੇ ਕਿ ਤੁਸੀਂ ਵੀ ਰੁਕੋ ਅਤੇ ਤੁਹਾਡੇ ਸ਼ਰੀਕ ਵੀ ਰੂਕਣ। ਫਿਰ ਅਸੀਂ ਉਨ੍ਹਾਂ ਵਿਚਕਾਰ ਵਖਰੇਵਾਂ ਕਰ ਦੇਵਾਂਗੇ ਅਤੇ ਉਨ੍ਹਾਂ ਦੇ ਸ਼ਰੀਕ ਕਹਿਣਗੇ ਕਿ ਤੁਸੀਂ ਸਾਡੀ ਬੰਦਗੀ ਤਾਂ ਨਹੀਂ ਕਰਦੇ ਸੀ। |
فَكَفَىٰ بِاللَّهِ شَهِيدًا بَيْنَنَا وَبَيْنَكُمْ إِن كُنَّا عَنْ عِبَادَتِكُمْ لَغَافِلِينَ(29) ਅੱਲਾਹ, ਸਾਡੇ ਵਿਚ ਸਭ ਤੋਂ ਵੱਡਾ ਗਵਾਹ ਹਾਜ਼ਿਰ ਹੈ। ਅਸੀਂ ਤੁਹਾਡੀ ਬੰਦਗੀ ਤੋਂ ਸੰਪੂਰਨ ਤੌਰ ਤੇ ਅਗਿਆਤ ਸੀ। |
ਉਸ ਵਕਤ ਹਰੇਕ ਬੰਦਾ ਆਪਣੇ ਉਸ ਕਰਮ ਦਾ ਸਾਹਮਣਾ ਕਰੇਗਾ ਜਿਹੜਾ ਉਸ ਨੇ ਕੀਤਾ ਸੀ। ਅਤੇ ਲੋਕ ਆਪਣੇ ਅਸਲੀ ਮਾਲਕ ਅੱਲਾਹ ਵੱਲ ਮੋੜੇ ਜਾਣਗੇ ਅਤੇ ਜਿਹੜੇ ਝੂਠ ਉਨ੍ਹਾਂ ਨੇ ਘੜੇ ਸਨ ਉਹ ਸਭ ਉਨ੍ਹਾਂ ਤੋਂ ਖ਼ਤਮ ਹੋ ਜਾਣਗੇ। |
ਆਖੋ, ਕਿ ਕਿਹੜਾ ਤੁਹਾਨੂੰ ਧਰਤੀ ਅਤੇ ਆਕਾਸ਼ਾਂ ਵਿਚ ਰੋਜ਼ੀ ਦਿੰਦਾ ਹੈ ਜਾਂ ਕੌਣ ਹੈ ਜਿਹੜਾ ਕੰਨਾਂ ਅਤੇ ਅੱਖਾਂ ਉੱਤੇ ਕਾਬੂ ਰੱਖਦਾ ਹੈ ਅਤੇ ਕੌਣ ਨਿਰਜੀਵਾਂ ਵਿੱਚੋਂ ਜੀਵ ਅਤੇ ਜੀਵਾਂ ਵਿੱਚੋਂ ਨਿਰਜੀਵ ਨੂੰ ਕੱਢਦਾ ਹੈ ਅਤੇ ਕੌਣ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ। ਉਹ ਕਹਿਣਗੇ ਕਿ ਅੱਲਾਹ। ਕਹੋਂ, ਕਿ ਫਿਰ ਤੁਸੀਂ ਡਰਦੇ ਕਿਉਂ ਨਹੀਂ। |
ਇਸ ਲਈ ਉਹ ਹੀ ਅੱਲਾਹ ਤੁਹਾਡਾ ਅਸਲੀ ਰੱਬ ਹੈ। ਮਾਰਗ ਦਰਸ਼ਨ ਤੋਂ’ ਬਿਨ੍ਹਾਂ ਹੋਰ ਕੀ ਹੈ। ਕੇਵਲ ਭਟਕਨਾ। ਤੁਸੀਂ ਕਿੱਧਰ ਫਿਰੀ ਜਾਂਦੇ ਹੋ। |
كَذَٰلِكَ حَقَّتْ كَلِمَتُ رَبِّكَ عَلَى الَّذِينَ فَسَقُوا أَنَّهُمْ لَا يُؤْمِنُونَ(33) ਇਸ ਤਰ੍ਹਾਂ ਤੇਰੇ ਰੱਬ ਦੀ ਗੱਲ ਬਗ਼ਾਵਤ ਕਰਨ ਵਾਲਿਆਂ ਦੇ ਪੱਖ ਵਿਚ ਪੂਰੀ ਹੋ ਕੇ ਰਹੀ ਕਿ ਉਹ ਈਮਾਨ ਨਾ ਲਿਆਉਣਗੇ। |
ਆਖੋ, ਕੀ ਤੁਹਾਡੇ ਠਹਿਰਾਏ ਹੋਏ ਸ਼ਰੀਕਾਂ ਵਿਚ ਕੋਈ ਹੈ, ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੋਵੇ ਫਿਰ ਉਹ ਦੂਸਰੀ ਵਾਰ ਵੀ ਪੈਦਾ ਕਰੇ। ਆਖੋ, ਅੱਲਾਹ ਹੀ ਪਹਿਲੀ ਵਾਰ ਵੀ ਪੈਦਾ ਕਰਦਾ ਅਤੇ ਦੂਸਰੀ ਵਾਰ ਵੀ ਪੈਦਾ ਕਰੇਗਾ। ਫਿਰ ਤੁਸੀ’ ਕਿੱਥੇ ਭਟਕ ਜਾਂਦੇ ਹੋ। |
ਆਖੋ, ਕੀ ਤੁਹਾਡੇ ਸ਼ਰੀਕਾਂ ਵਿਚੋਂ ਕੋਈ ਹੈ, ਜਿਹੜਾ ਸੱਚ ਵੱਲ ਰਾਹ ਦਸੇਰਾ ਬਣਦਾ ਹੋਵੇ, ਕਹਿ ਦਿਉ ਕਿ ਅੱਲਾਹ ਹੀ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ। ਫਿਰ ਜਿਹੜਾ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ ਉਹ ਹੀ ਪਾਲਣ ਕੀਤੇ ਜਾਣ ਦਾ ਹੱਕਦਾਰ ਹੈ ਨਾ ਕਿ ਉਹ ਜਿਸ ਨੂੰ ਖ਼ੁਦ ਹੀ ਰਾਹ ਨਾ ਮਿਲਦਾ ਹੋਵੇ। ਸਗੋਂ ਉਸੇ ਨੂੰ ਰਾਹ ਦੱਸਿਆ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹਾ ਫੈਸਲਾ ਕਰਦੇ ਹੋ। |
ਉਨ੍ਹਾਂ ਵਿਚੋਂ ਜ਼ਿਆਦਾਤਰ ਸਿਰਫ਼ ਕਲਪਨਾਵਾਂ ਦਾ ਪਾਲਣ ਕਰ ਰਹੇ ਹਨ। ਅਤੇ ਕਲਪਨਾ ਸੱਚੀਆਂ ਗੱਲਾਂ ਵਿਚ ਕੂਝ ਵੀ ਕੰਮ ਨਹੀਂ ਦਿੰਦੀ ਅੱਲਾਹ ਨੂੰ ਚੰਗੀ ਤਰ੍ਹਾਂ ਪਤਾ ਹੈ, ਜੋ ਕੁਝ ਉਹ ਕਰਦੇ ਹਨ। |
ਅਤੇ ਇਹ ਕੁਰਆਨ ਅਜਿਹਾ ਨਹੀਂ’ ਕਿ ਅੱਲਾਹ ਤੋਂ ਬਿਨ੍ਹਾਂ ਕੋਈ ਹੋਰ ਇਸ ਨੂੰ ਬਣਾ ਲਵੇ ਸਗੋਂ ਇਹ ਪੁਸ਼ਟੀ ਕਰਦੀ ਹੈ, ਉਨ੍ਹਾਂ ਭਵਿੱਖ ਬਾਣੀਆਂ ਦੀ, ਜੋ ਇਸ ਤੋਂ ਪਹਿਲਾਂ ਤੋਂ ਮੌਜ਼ੂਦ ਹਨ। ਅਤੇ ਵਿਆਖਿਆ ਹੈ ਕਿਤਾਬ ਦੀ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜਗਤ ਦੇ ਮਾਲਕ ਵੱਲੋਂ ਹੈ। |
ਕੀ ਲੋਕ ਆਖਦੇ ਹਨ ਕਿ ਇਸ ਬੰਦੇ ਨੇ ਇਸ ਨੂੰ ਬਣਾ ਲਿਆ ਹੈ ਤਾਂ ਆਖੋ ਕਿ ਤੁਸੀਂ ਇਸ ਵਰਗੀ ਕੋਈ ਸੂਰਤ ਬਣਾ ਕੇ ਦਿਖਾਉ। ਅਤੇ ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਸ ਨੂੰ ਬੁਲਾ ਸਕਦੇ ਹੋ ਸ਼ੂਲਾ ਲਵੋਂ ਜੇਕਰ ਤੁਸੀਂ ਸੱਚੇ ਹੋ। |
ਸਗੋਂ ਇਹ ਲੋਕ ਉਸ ਚੀਜ਼ ਨੂੰ ਝੁਠਲਾ ਰਹੇ ਹਨ ਜੋ ਉਨ੍ਹਾਂ ਦੇ ਗਿਆਨ ਦੇ ਘੇਰੇ ਵਿਚ ਨਹੀਂ ਆਉਂਦੀ ਅਤੇ ਜਿਸ ਦੀ ਅਸਲੀਅਤ ਅਜੇ ਤੱਕ ਪ੍ਰਗਟ ਨਹੀਂ’ ਹੋਈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਵੀ ਝੂਠਲਾਇਆ ਜਿਹੜੇ ਇਸ ਤੋਂ’ ਪਹਿਲਾਂ ਹੋ ਚੁੱਕੇ ਹਨ। ਇਸ ਲਈ ਦੇਖੋ ਜ਼ਾਲਿਮਾਂ ਦਾ ਅੰਤ ਕੀ ਹੋਇਆ। |
وَمِنْهُم مَّن يُؤْمِنُ بِهِ وَمِنْهُم مَّن لَّا يُؤْمِنُ بِهِ ۚ وَرَبُّكَ أَعْلَمُ بِالْمُفْسِدِينَ(40) ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਹੜੇ ਕੁਰਆਨ ਉੱਤੇ ਈਮਾਨ ਲੈ ਆਉਣਗੇ ਅਤੇ ਉਹ ਵੀ ਹਨ ਜਿਹੜੇ ਇਸ ਉੱਤੇ ਈਮਾਨ ਨਹੀਂ ਲਿਆਉਣਗੇ। ਅਤੇ ਤੇਰਾ ਰੱਬ ਫਸਾਦੀਆਂ ਨੂੰ ਜੰਗੀ ਤਰ੍ਹਾਂ ਜਾਣਦਾ ਹੈ। |
ਅਤੇ ਜੇਕਰ ਉਹ ਤੁਹਾਨੂੰ ਝੁਠਲਾਉਂਦੇ ਹਨ ਤਾਂ ਆਖ ਦਿਉਂ ਕਿ ਮੇਰੇ ਅਮਲ ਮੇਰੇ ਲਈ ਅਤੇ ਤੁਹਾਡੇ ਅਮਲ ਤੁਹਾਡੇ ਲਈ ਹਨ। ਤੁਸੀਂ ਉਸ ਤੋਂ ਅਜ਼ਾਦ ਹੋ ਜਿਹੜਾ ਮੈਂ ਕਰਦਾ ਹਾਂ ਅਤੇ ਮੈਂ ਉਸ ਤੋਂ ਅਜ਼ਾਦ ਹਾਂ, ਜਿਹੜਾ ਤੁਸੀਂ ਕਰਦੇ ਹੋ। |
وَمِنْهُم مَّن يَسْتَمِعُونَ إِلَيْكَ ۚ أَفَأَنتَ تُسْمِعُ الصُّمَّ وَلَوْ كَانُوا لَا يَعْقِلُونَ(42) ਅਤੇ ਉਨ੍ਹਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਤੁਹਾਡੇ ਵੱਲ ਕੰਨ ਲਾਉਂਦੇ ਹਨ, ਤਾਂ ਕੀ ਤੁਸੀਂ ਗੁੰਗਿਆਂ ਨੂੰ ਸੁਣਾਉਂਗੇ ਜਦੋਂ ਕਿ ਉਹ ਅਕਲ ਤੋਂ ਕੰਮ ਨਹੀਂ ਲੈਂਦੇ। |
وَمِنْهُم مَّن يَنظُرُ إِلَيْكَ ۚ أَفَأَنتَ تَهْدِي الْعُمْيَ وَلَوْ كَانُوا لَا يُبْصِرُونَ(43) ਅਤੇ ਉਨ੍ਹਾਂ ਵਿਚ ਕੁਝ ਅਜਿਹੇ ਵੀ ਹਨ, ਜਿਹੜੇ ਤੁਹਾਡੇ ਵੱਲ ਵੇਖਦੇ ਹਨ। ਕੀ ਤੁਸੀਂ ਅੰਨ੍ਹਿਆਂ ਨੂੰ ਰਾਹ ਦਿਖਾਉਂਗੇ ਜਦ ਕਿ ਉਹ ਕੁਝ ਵੇਖ ਹੀ ਨਾ ਰਹੇ ਹੋਣ। |
إِنَّ اللَّهَ لَا يَظْلِمُ النَّاسَ شَيْئًا وَلَٰكِنَّ النَّاسَ أَنفُسَهُمْ يَظْلِمُونَ(44) ਅੱਲਾਹ ਲੋਕਾਂ ਉੱਪਰ ਕੂਝ ਵੀ ਜੁਲਮ ਨਹੀਂ ਕਰਦਾ, ਸਗੋਂ ਲੋਕ ਖੁਦ ਆਪਣੇ ਆਪ ਉੱਪਰ ਜ਼ੁਲਮ ਕਰਦੇ ਹਨ। |
ਅਤੇ ਜਿਸ ਦਿਨ ਅੱਲਾਹ ਇਨ੍ਹਾਂ ਨੂੰ ਇਕੱਠਾ ਕਰੇਗਾ ਤਾਂ ਉਹ ਕਹਿਣਗੇ ਕਿ ਸ਼ਾਇਦ ਉਹ ਸਿਰਫ਼ ਦਿਨ ਦੀ ਇੱਕ ਘੜੀ ਸੰਸਾਰ ਵਿਚ ਸਨ, ਉਹ ਇੱਕ ਦੂਸਰੇ ਨੂੰ ਪਹਿਚਾਨਣਗੇ। ਬੇਸ਼ੱਕ ਬਹੁਤ ਨੁਕਸਾਨ ਵਿਚ ਰਹੇ ਉਹ ਲੋਕ ਜਿਨ੍ਹਾਂ ਨੇ ਅੱਲਾਹ ਤੋਂ ਇਨਕਾਰ ਕੀਤਾ ਅਤੇ ਉਹ ਚੰਗੇ ਰਾਹ ਤੇ ਨਾ ਆਏ। |
ਅਸੀਂ ਤੁਹਾਨੂੰ ਉਸ ਦਾ ਕੂਝ ਹਿੱਸਾ ਦਿਖਾ ਦੇਈਏ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਜਾਂ ਤੁਹਾਨੂੰ ਮੌਤ ਦੇ ਦੇਈਏ ਹਰੇਕ ਸਥਿੱਤੀ ਵਿਚ ਉਨ੍ਹਾਂ ਨੇ ਸਾਡੇ ਵੱਲ ਮੁੜਨਾ ਹੈ ਫਿਰ ਅੱਲਾਹ ਗਵਾਹ ਹੈ ਉਸ ਲਈ ਜੋ ਉਹ ਕਰ ਰਹੇ ਹਨ। |
ਹਰੇਕ ਕੌਂਮ ਲਈ ਇੱਕ ਰਸੂਲ ਹੈ। ਫਿਰ ਜਦੋਂ ਉਨ੍ਹਾਂ ਦਾ ਰਸੂਲ ਆਉਂਦਾ ਹੈ, ਤਾਂ ਉਨ੍ਹਾਂ ਦੇ ਵਿਚਕਾਰ ਇਨਸਾਫ਼ ਨਾਲ ਫੈਸਲਾ ਕਰ ਦਿੱਤਾ ਜਾਂਦਾ ਹੈ, ਅਤੇ ਉਨ੍ਹਾਂ ਉੱਤੇ ਕੌ ਕੋਈ ਜ਼ੁਲਮ ਨਹੀਂ’ ਹੁੰਦਾ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(48) ਅਤੇ ਉਹ ਕਹਿੰਦੇ ਹਨ ਕੀ ਇਹ ਵਾਅਦਾ ਕਦੋਂ ਪੂਰਾ ਹੋਵੇਗਾ ਜੇਕਰ ਤੁਸੀਂ ਸੱਚੇ ਹੋ। |
ਆਖੋ, ਮੈਂ ਆਪਣੇ ਲਈ ਵੀ ਚੰਗੇ ਅਤੇ ਮਾੜੇ ਦਾ ਮਾਲਕ ਨਹੀਂ ਪਰ ਜੇ ਅੱਲਾਹ ਚਾਹੇ। ਹਰੇਕ ਕੌਮ ਲਈ ਇੱਕ ਵਖ਼ਤ ਹੈ। ਜਦੋਂ ਉਨ੍ਹਾਂ ਦਾ ਸਮਾਂ ਆ ਜਾਂਦਾ ਹੈ ਤਾਂ ਫਿਰ ਨਾ ਉਹ ਇੱਕ ਘੜੀ ਪਿੱਛੇ ਹੁੰਦਾ ਹੈ ਨਾ ਅੱਗੇ। |
ਆਖੋ, ਕਿ ਦੱਸੋ ਜੇਕਰ ਅੱਲਾਹ ਦੀ ਆਫ਼ਤ ਤੁਹਾਡੇ ਉੱਤੇ ਰਾਤ ਨੂੰ ਆ ਪਵੇ ਜਾਂ ਦਿਨ ਨੂੰ, ਅਪਰਾਧੀ ਲੋਕ ਉਸ ਤੋਂ ਪਹਿਲਾਂ ਕੀ ਕਰ ਲੈਣਗੇ। |
أَثُمَّ إِذَا مَا وَقَعَ آمَنتُم بِهِ ۚ آلْآنَ وَقَدْ كُنتُم بِهِ تَسْتَعْجِلُونَ(51) ਫਿਰ ਕੀ ਜਦੋਂ ਆਫ਼ਤ ਆ ਚੁੱਕੀ ਹੋਵੇਗੀ ਤਾਂ ਉਸ ਉੱਪਰ ਵਿਸ਼ਵਾਸ਼ ਕਰੋਗੇ। ਹੁਣ ਸਵੀਕਾਰ ਕੀਤਾ ਅਤੇ ਤੁਸੀਂ ਤਾਂ ਇਸ ਦੀ ਹੀ ਮੰਗ ਕਰਦੇ ਸੀ। |
ਫਿਰ ਅੱਤਿਆਜਾਰੀਆਂ ਨੂੰ ਕਿਹਾ ਜਾਵੇਗਾ ਕਿ ਹੁਣ ਸਦਾ ਲਈ ਸਜ਼ਾਂ (ਦਾ ਸਵਾਦ) ਚੱਖੋ ਇਹ ਉਸੇ ਦਾ ਫ਼ਲ ਮਿਲ ਰਿਹਾ ਹੈ, ਜੋ ਕੁਝ ਤੁਸੀਂ ਕਮਾਉਂਦੇ ਸੀ। |
۞ وَيَسْتَنبِئُونَكَ أَحَقٌّ هُوَ ۖ قُلْ إِي وَرَبِّي إِنَّهُ لَحَقٌّ ۖ وَمَا أَنتُم بِمُعْجِزِينَ(53) ਅਤੇ ਉਹ ਤੁਹਾਡੇ ਤੋਂ ਪੁੱਛਦੇ ਹਨ ਕਿ ਕੀ ਇਹ ਗੱਲ ਸੱਚ ਹੈ। ਕਹੋ ਕਿ ਹਾਂ ਮੇਰੇ ਰੱਬ ਦੀ ਸਹੂੰ ਇਹ ਸੱਚ ਹੈ, ਅਤੇ ਤੁਸੀਂ ਉਸ ਦੀ ਪਕੜ ਤੋਂ ਬਾਹਰ ਨਾ ਜਾਂ ਸਕੋਗੇ। |
ਅਤੇ ਜੇਕਰ ਹਰੇਕ ਜ਼ਾਲਿਮ ਦੇ ਕੋਲ ਉਹ ਸਾਰਾ ਕੁਝ ਹੁੰਦਾ, ਜੋ ਧਰਤੀ ਉੱਪਰ ਹੈ ਤਾਂ ਉਹ ਉਸ ਨੂੰ ਅਰਥ ਦੰਡ ਦੇ ਰੂਪ ਵਿਚ ਦੇਣਾ ਚਾਹੁੰਦਾ। ਅਤੇ ਜਦੋਂ ਉਹ ਆਫ਼ਤ ਨੂੰ ਦੇਖਣਗੇ ਤਾਂ ਉਹ ਆਪਣੇ ਮਨਾਂ ਵਿਚ ਪਛਤਾਉਣਗੇ ਅਤੇ ਉਨ੍ਹਾਂ ਵਿਚਕਾਰ ਨਿਆਂ ਪੂਰਵਕ ਫੈਸਲਾ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ’ ਹੋਵੇਗਾ। |
ਯਾਦ ਰੱਖੋਂ ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਸਭ ਅੱਲਾਹ ਦਾ ਹੈ। ਯਾਦ ਰੱਖੋ ਅੱਲਾਹ ਦਾ ਵਾਅਦਾ ਸੱਚਾ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ। |
ਉਹ ਹੀ ਜੀਵਨ ਦਿੰਦਾ ਹੈ ਅਤੇ ਉਹ ਹੀ ਮੌਤ ਦਿੰਦਾ ਹੈ, ਅਤੇ ਉਸ ਵੱਲ ਹੀ ਤੁਸੀਂ ਮੌੜੇ ਜਾਓਗੇ। |
ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵਲੋਂ ਉਪਦੇਸ਼ ਆ ਗਿਆ ਹੈ ਅਤੇ ਉਨ੍ਹਾਂ ਲਈ ਉਸ ਬੀਮਾਰੀ ਦਾ ਇਲਾਜ ਜਿਹੜੀ ਦਿਲਾਂ ਵਿਚ ਹੁੰਦੀ ਹੈ। ਉਹ ਈਮਾਨ ਵਾਲਿਆਂ ਲਈ ਮਾਰਗ ਦਰਸ਼ਨ ਅਤੇ ਰਹਿਮਤ ਹੈ। |
قُلْ بِفَضْلِ اللَّهِ وَبِرَحْمَتِهِ فَبِذَٰلِكَ فَلْيَفْرَحُوا هُوَ خَيْرٌ مِّمَّا يَجْمَعُونَ(58) ਆਖੋਂ, ਕਿ ਇਹ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਤੋਂ ਹੈ। ਹੁਣ ਚਾਹੀਦਾ ਹੈ ਕਿ ਲੋਕ ਖੁਸ਼ ਹੋਣ, ਇਹ ਉਸ ਤੋਂ ਉਤਮ ਹੈ ਜਿਸ ਨੂੰ ਉਹ ਇਕੱਠਾ ਕਰਦੇ ਹਨ। |
ਕਹੋ, ਇਹ ਦੱਸੋਂ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਉਤਾਰਿਆ ਸੀ, ਫਿਰ ਤੁਸੀਂ ਖੁਦ ਉਸ ਵਿਚੋਂ’ ਕੂਝ ਨੂੰ ਨਜਾਇਜ਼ ਠਹਿਰਾਇਆ ਅਤੇ ਕੂਝ ਨੂੰ ਜਾਇਜ਼। ਆਖੋ, ਕੀ ਅੱਲਾਹ ਨੇ ਤੁਹਾਨੂੰ ਇਸ ਦਾ ਹੁਕਮ ਦਿੱਤਾ ਹੈ ਜਾਂ ਤੁਸੀਂ ਅੱਲਾਹ ਉੱਪਰ ਝੂਠਾ ਦੋਸ਼ ਲਾ ਰਹੇ ਹੋ। |
ਅਤੇ ਕਿਆਮਤ ਦੇ ਦਿਨ ਦੇ ਸੰਬੰਧ ਵਿਚ ਉਨ੍ਹਾਂ ਲੋਕਾਂ ਦਾ ਕੀ ਵਿਚਾਰ ਹੈ ਜਿਹੜੇ ਅੱਲਾਹ ਉੱਪਰ ਝੂਠਾ ਦੌਸ਼ ਲਾਉਂਦੇ ਹਨ। ਬੇਸ਼ੱਕ ਅੱਲਾਹ ਲੋਕਾਂ ਉੱਪਰ ਬਹੁਤ ਕਿਰਪਾ ਕਰਨ ਵਾਲਾ ਹੈ। ਪਰੰਤੂ ਜ਼ਿਆਦਾਤਰ ਲੋਕ ਸ਼ੁਕਰ ਅਦਾ ਨਹੀਂ ਕਰਦੇ। |
ਅਤੇ ਤੁਸੀਂ ਜਿਸ ਹਾਲਤ ਵਿਚ ਵੀ ਹੁੰਦੇ ਹੋ ਅਤੇ ਕੁਰਆਨ ਵਿਚੋਂ ਜੋ ਹਿੱਸਾ ਵੀ ਸੁਣਾ ਰਹੇ ਹੋ ਅਤੇ ਤੁਸੀਂ ਲੋਕ ਜਿਹੜਾ ਵੀ ਕੰਮ ਕਰਦੇ ਹੋ, ਤਾਂ ਅਸੀਂ ਤੁਹਾਡੇ ਉੱਪਰ ਗਵਾਹ ਰਹਿੰਦੇ ਹਾਂ, ਜਿਸ ਵੇਲੇ ਤੁਸੀਂ ਉਸ ਵਿਚ ਲੀਨ ਹੁੰਦੇ ਹੋ। ਤੁਹਾਡੇ ਰੱਬ ਤੋਂ (ਮਿੱਟੀ ਦੇ) ਕਣ ਬਰਾਬਰ ਵੀ ਚੀਜ਼ ਛਿਪੀ ਨਹੀਂ, ਨਾ ਧਰਤੀ ਤੇ ਨਾ ਆਕਾਸ਼ਾਂ ਵਿਚ ਅਤੇ ਨਾ ਉਸ ਤੋਂ ਛੋਟੀ ਅਤੇ ਨਾ ਵੱਡੀ। ਪਰੰਤੂ ਉਹ ਇੱਕ ਸਪੱਸ਼ਟ ਕਿਤਾਬ ਵਿਚ ਹੈ। |
أَلَا إِنَّ أَوْلِيَاءَ اللَّهِ لَا خَوْفٌ عَلَيْهِمْ وَلَا هُمْ يَحْزَنُونَ(62) ਸੁਣ ਲਵੋ, ਅੱਲਾਹ ਦੇ ਮਿੱਤਰਾਂ ਲਈ ਨਾਂ ਕੋਈ ਡਰ ਹੋਵੇਗਾ ਅਤੇ ਨਾ ਉਹ ਦੂਖੀ ਹੋਣਗੇ। |
ਇਹ ਉਹ ਲੋਕ ਹਨ ਜਿਹੜੇ ਈਮਾਨ ਲਿਆਏ ਅਤੇ ਡਰਦੇ ਰਹੇ। |
ਉਨ੍ਹਾਂ ਲਈ ਖੁਸ਼ਖ਼ਬਰੀ ਹੈ ਸੰਸਾਰ ਦੇ ਜੀਵਨ ਅਤੇ ਪ੍ਰਲੋਕ ਵਿੱਚ। ਅੱਲਾਹ ਦੀਆਂ ਗੱਲਾਂ ਵਿਚ ਕੋਈ ਬਦਲਾਅ ਨਹੀਂ ਇਹੋ ਵੱਡੀ ਸਫ਼ਲਤਾ ਹੈ। |
وَلَا يَحْزُنكَ قَوْلُهُمْ ۘ إِنَّ الْعِزَّةَ لِلَّهِ جَمِيعًا ۚ هُوَ السَّمِيعُ الْعَلِيمُ(65) ਅਤੇ ਤੁਹਾਨੂੰ ਉਨ੍ਹਾਂ ਵੀ ਗੱਲ ਚਿੰਤਾਂ ਵਿਚ ਨਾ ਪਾਵੇ ਸਾਰੀ ਤਾਕਤ ਅੱਲਾਹ ਲਈ ਹੈ। ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਸੁਣੋ, ਜਿਹੜਾ ਆਕਾਸ਼ਾਂ ਵਿਚ ਹੈ। ਅਤੇ ਜੋ ਧਰਤੀ ਵਿਚ ਹੈ। ਸਭ ਅੱਲਾਹ ਦਾ ਹੈ ਅਤੇ ਜਿਹੜੇ ਲੋਕ ਅੱਲਾਹ ਤੋਂ ਬਿਨ੍ਹਾਂ ਸ਼ਰੀਕਾਂ ਨੂੰ ਬੁਲਾਉਂਦੇ ਹਨ ਉਹ ਕਿਸ ਚੀਜ਼ ਦਾ ਪਾਲਣ ਕਰ ਰਹੇ ਹਨ। ਉਹ ਸਿਰਫ਼ ਕਲਪਨਾ ਦਾ ਪਾਲਣ ਕਰਦੇ ਹਨ ਅਤੇ ਅਟਕਲ ਪੱਚੂ ਲਾ ਰਹੇ ਹਨ। |
ਉਹ ਅੱਲਾਹ ਹੀ ਹੈ, ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਕਿ ਤੁਸੀਂ ਅਰਾਮ ਪ੍ਰਾਪਤ ਕਰੋ ਅਤੇ ਦਿਨ ਨੂੰ ਪ੍ਰਕਾਸ਼ਮਾਨ ਕੀਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ। |
ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਉਹ ਸਦੀਵੀ ਹੈ, ਪਵਿੱਤਰ ਹੈ, ਅਤੇ ਉਸੇ ਦਾ ਹੈ ਸਾਰਾ ਕੁਝ, ਜਿਹੜਾ ਆਕਾਸ਼ਾਂ ਅਤੇ ਧਰਤੀ ਉੱਪਰ ਹੈ। ਤੁਹਾਡੇ ਕੋਲ ਇਸ ਦਾ ਕੋਈ ਪ੍ਰਮਾਣ ਨਹੀਂ। ਕੀ ਤੁਸੀਂ ਅੱਲਾਹ ਬਾਰੇ ਅਜਿਹੀ ਗੱਲ ਬਣਾਉਂਦੇ ਹੋ ਜਿਸ ਦਾ ਤੁਹਾਨੂੰ ਗਿਆਨ ਨਹੀਂ। |
قُلْ إِنَّ الَّذِينَ يَفْتَرُونَ عَلَى اللَّهِ الْكَذِبَ لَا يُفْلِحُونَ(69) ਆਖੋ, ਜਿਹੜੇ ਲੋਕ ਅੱਲਾਹ ਉੱਪਰ ਦੋਸ਼ ਲਗਾਉਂਦੇ ਹਨ ਉਹ ਸਫ਼ਲ ਨਹੀਂ ਹੋਣਗੇ। |
ਉਨ੍ਹਾਂ ਲਈ ਸਿਰਫ਼ ਸੰਸਾਰ ਵਿਚ ਥੋੜ੍ਹਾ ਲਾਭ ਲੈਣਾ ਹੈ। ਫਿਰ ਸਾਡੇ ਵੱਲ ਹੀ ਉਨ੍ਹਾਂ ਨੇ ਮੁੜਨਾ ਹੈ ਫਿਰ ਉਨ੍ਹਾਂ ਨੂੰ ਇਸ ਅਵੱਗਿਆ ਲਈ ਕਠੋਰ ਸਜ਼ਾ ਦਾ ਸਵਾਦ ਚ਼ਖਾਵਾਂਗੇ। |
ਅਤੇ ਇਨ੍ਹਾਂ ਨੂੰ ਨੂਹ ਦਾ ਹਾਲ ਸੁਣਾਉ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇਕਰ ਮੇਰਾ ਖੜਾ ਹੋਣਾ ਅਤੇ ਅੱਲਾਹ ਦੀਆਂ ਆਇਤਾਂ ਨਾਲ ਉਪਦੇਸ਼ ਕਰਨਾ ਤੁਹਾਨੂੰ ਭਾਰੀ ਲੱਗਦਾ ਹੈ, ਤਾਂ ਮੈਂ ਅੱਲਾਹ ਉੱਪਰ ਭਰੋਸਾ ਕੀਤਾ। ਤੁਸੀਂ ਸਹਿਮਤੀ ਨਾਲ ਆਪਣਾ ਫੈਸਲਾ ਕਰ ਲਵੋ ਅਤੇ ਆਪਣੇ ਬਣਾਏ ਸ਼ਰੀਕਾਂ ਨੂੰ ਵੀ ਨਾਲ ਲੈ ਆਉ ਤਾਂ ਕਿ ਤੁਹਾਨੂੰ ਆਪਣੇ ਫੈਸਲੇ ਤੇ ਸ਼ੱਕ ਨਾ ਰਹੇ ਫਿਰ ਤੁਸੀਂ ਲੋਕ ਜੋ ਕੁਝ ਮੇਰੇ ਨਾਲ ਕਰਨਾ ਚਾਹੁੰਦੇ ਹੋ, ਉਹ ਕਰ ਦਿਉ ਅਤੇ ਮੈਨੂੰ ਮੌਕਾ ਵੀ ਨਾ ਦਿਉ। |
ਜੇਕਰ ਤੁਸੀਂ ਬੇਮੁੱਖਤਾ ਭਰਿਆ ਵਿਹਾਰ ਕਰਦੇ ਹੋ ਤਾਂ ਮੈਂ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਅੱਲਾਹ ਕੋਲ ਹੈ। |
ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਾਰੀਆਂ ਵਿਚੋਂ ਹਾਂ। ਫਿਰ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ ਤਾਂ ਅਸੀਂ ਨੂਹ ਨੂੰ ਅਤੇ ਉਹ ਲੋਕ ਜਿਹੜੇ ਉਸ ਨਾਲ ਕਿਸ਼ਤੀ ਵਿਚ ਸਨ, ਨੂੰ ਬਚਾ ਲਿਆ ਅਤੇ ਉਨ੍ਹਾਂ ਨੂੰ ਵਾਰਿਸ ਬਣਾਇਆ। ਅਤੇ ਉਨ੍ਹਾਂ ਲੋਕਾਂ ਨੂੰ ਡੁਬੋ ਦਿੱਤਾ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਸੀ। ਦੇਖੋ ਕੀ ਹਸ਼ਰ ਹੋਇਆ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਡਰਾਇਆ ਗਿਆ ਸੀ। |
ਫਿਰ ਅਸੀਂ ਨੂਹ ਤੋਂ ਬਾਅਦ ਕਿੰਨੇ ਰਸੂਲ ਉਨ੍ਹਾਂ ਦੀਆਂ ਕੌਮਾਂ ਵਿਚ ਭੇਜੇ। ਉਹ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਲੈ ਕੇ ਆਏ ਪਰ ਉਹ ਉਸ ਉੱਪਰ ਈਮਾਨ ਲਿਆਉਣ ਵਾਲੇ ਨਾ ਬਣੇ ਜਿਸ ਤੋਂ ਉਹ ਪਹਿਲਾਂ ਇਨਕਾਰ ਕਰ ਚੁੱਕੇ ਸਨ। ਇਸ ਤਰ੍ਹਾਂ ਅਸੀਂ ਹੱਦਾਂ ਵਿਚੋਂ ਨਿਕਲ ਜਾਣ ਵਾਲਿਆਂ ਦੇ ਦਿਲਾਂ ਉੱਪਰ ਮੋਹਰ ਲਗਾ ਦਿੰਦੇ ਹਾਂ। |
ਫਿਰ ਇਸ ਤੋਂ ਮਗਰੋਂ ਮੂਸਾ, ਹਾਰੂਨ, ਅਤੇ ਫਿਰਔਨ ਨੂੰ ਉਨ੍ਹਾਂ ਦੇ ਸਰਦਾਰਾਂ ਕੋਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆ ਪਰੰਤੂ ਉਨ੍ਹਾਂ ਨੇ ਹੰਕਾਰ ਕੀਤਾ ਕਿਉਂਕਿ ਉਹ ਹੰਕਾਰੀ ਲੋਕ ਸਨ। |
فَلَمَّا جَاءَهُمُ الْحَقُّ مِنْ عِندِنَا قَالُوا إِنَّ هَٰذَا لَسِحْرٌ مُّبِينٌ(76) ਫਿਰ ਜਦੋਂ ਉਨ੍ਹਾਂ ਕੌਲ ਸਾਡੇ ਵੱਲੋਂ ਸੱਚੀਆਂ ਗੱਲਾਂ ਪੁੱਜੀਆਂ ਤਾਂ ਉਨ੍ਹਾਂ ਨੇ ਕਿਹਾ ਇਹ ਤਾਂ ਸਿੱਧਾ ਜਾਦੂ ਹੈ। |
قَالَ مُوسَىٰ أَتَقُولُونَ لِلْحَقِّ لَمَّا جَاءَكُمْ ۖ أَسِحْرٌ هَٰذَا وَلَا يُفْلِحُ السَّاحِرُونَ(77) ਮੂਸਾ ਨੇ ਕਿਹਾ ਕਿ ਕੀ ਤੁਸੀਂ ਸੱਚ ਨੂੰ ਜਾਦੂ ਕਹਿੰਦੇ ਹੋ ਜਦੋਂ ਇਹ ਤੁਹਾਡੇ ਕੋਲ ਆ ਚੁੱਕਿਆ ਹੈ ਕੀ ਇਹ ਜਾਦੂ ਹੈ, ਹਾਲਾਂਕਿ ਜਾਦੂ ਵਾਲੇ ਕਦੇ ਵੀ ਸਫ਼ਲ ਨਹੀਂ ਹੁੰਦੇ। |
ਉਨ੍ਹਾਂ ਨੇ ਕਿਹਾ, ਕੀ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ, ਕਿ ਤੁਸੀਂ ਸਾਨੂੰ ਉਸ ਗਸਤੇ ਤੋਂ ਰੋਕ ਦੇਵੋ, ਜਿਸ ਉੱਤੇ ਅਸੀਂ ਆਪਣੇ ਪਿਉ-ਦਾਦਿਆਂ ਨੂੰ ਚੱਲਦਿਆਂ ਵੀ ਤੁਹਾਡੇ ਦੋਵਾਂ ਦੀ ਗੱਲ ਮੰਨਣ ਵਾਲੇ ਨਹੀਂ ਹਾਂ। |
ਅਤੇ ਫਿਰਔਨ ਨੇ ਕਿਹਾ ਕਿ ਤੁਸੀਂ’ ਸਾਰੇ ਵੱਡੇ ਜਾਦੂਗਰਾਂ ਨੂੰ ਮੇਰੇ ਕੋਲ ਲੈ ਆਉ। |
فَلَمَّا جَاءَ السَّحَرَةُ قَالَ لَهُم مُّوسَىٰ أَلْقُوا مَا أَنتُم مُّلْقُونَ(80) ਜਦੋਂ ਜਾਦੂਗਰ ਆਏ ਤਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ’ ਜੋ ਕੁਝ ਸੁੱਟਣਾ ਹੈ ਸੁੱਟੋ। |
ਫਿਰ ਜਦੋਂ ਜਾਦੂਗਰਾਂ ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਤੁਸੀਂ ਜੋ ਕੂਝ ਲੈ ਕੇ ਆਏ ਹੋ, ਇਹ ਜਾਦੂ ਹੈ। ਬੇਸ਼ੱਕ ਅੱਲਾਹ ਇਸ ਨੂੰ ਰੱਦ ਕਰ ਦੇਵੇਗਾ। ਕਿਉਂਕਿ ਅੱਲਾਹ ਨਿਸ਼ਚਿਤ ਰੂਪ ਵਿਚ ਫਸਾਦ ਕਰਨ ਵਾਲਿਆਂ ਦੇ ਕਾਰਜ ਰਾਸ ਨਹੀਂ ਕਰਦਾ। |
وَيُحِقُّ اللَّهُ الْحَقَّ بِكَلِمَاتِهِ وَلَوْ كَرِهَ الْمُجْرِمُونَ(82) ਅਤੇ ਅੱਲਾਹ ਆਪਣੇ ਹੁਕਮ ਨਾਲ ਸੱਚ ਨੂੰ ਸੱਚ ਕਰ ਦਿਖਾਉਂਦਾ ਹੈ ਚਾਹੇ ਪਾਪੀਆਂ ਲਈ ਉਹ ਕਿੰਨਾਂ ਵੀ ਨਾ ਪਸੰਦ ਕਿਉਂ ਨਾ ਹੋਵੇ। |
ਫਿਰ ਮੂਸਾ ਨੂੰ ਉਸ ਦੀ ਕੌਮ ਵਿੱਚੋਂ ਕੁਝ ਨੌਜਵਾਨਾਂ ਤੋਂ ਬਿਨ੍ਹਾਂ ਕਿਸੇ ਨੇ ਨਾ ਮੰਨਿਆ। ਫਿਰਨ ਦੇ ਡਰ ਅਤੇ ਖ਼ੁਦ ਆਪਣੀ ਕੌਮ ਦੇ ਵੱਡੇ ਸਰਦਾਰਾਂ ਦੇ ਡਰ ਤੋਂ ਕਿ ਕਿਤੇ ਉਹ ਉਨ੍ਹਾਂ ਨੂੰ ਕੋਈ ਮੁਸ਼ਕਲ ਵਿਚ ਨਾ ਪਾ ਦੇਣ। ਇਸ ਲਈ ਕਿ ਫਿਰਔਨ ਧਰਤੀ ਉੱਪਰ ਤਾਕਤ ਰੱਖਦਾ ਸੀ ਅਤੇ ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਹੱਦਾਂ ਨੂੰ ਟੱਪ ਜਾਂਦੇ ਸਨ। |
ਅਤੇ ਮੂਸਾ ਨੇ ਕਿਹਾ, ਕਿ ਹੇ ਮੇਰੀ ਕੌਮ! ਜੇਕਰ ਤੁਸੀਂ ਅੱਲਾਹ ਤੇ ਵਿਸ਼ਵਾਸ਼ ਰੱਖਦੇ ਹੋ ਤਾਂ ਉਸੇ ਤੇ ਹੀ ਭਰੋਸਾ ਕਰੋ ਜੇਕਰ ਤੁਸੀਂ ਸੱਚੇ ਆਗਿਆਕਾਰੀ ਹੋ। |
فَقَالُوا عَلَى اللَّهِ تَوَكَّلْنَا رَبَّنَا لَا تَجْعَلْنَا فِتْنَةً لِّلْقَوْمِ الظَّالِمِينَ(85) ਉਨ੍ਹਾਂ ਨੇ ਕਿਹਾ ਕਿ ਅਸੀਂ’ ਤਾਂ ਅੱਲਾਹ ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਰੱਬ! ਸਾਨੂੰ ਜ਼ੁਲਮੀ ਲੋਕਾਂ ਦੇ ਹਵਾਲੇ ਨਾ ਕਰੋ। ਉਨ੍ਹਾਂ ਦੀ ਇਮਤਿਹਾਨ ਦਾ ਕਾਰਨ ਨਾ ਬਨਣ ਦੇਉ। |
ਅਤੇ ਸਾਨੂੰ ਆਪਣੀ ਰਹਿਮਤ ਨਾਲ ਜ਼ਾਲਿਮ ਲੋਕਾਂ ਤੋਂ ਛੁਟਕਾਰਾ ਦਿਵਾ। |
ਅਤੇ ਅਸੀਂ ਮੂਸਾ ਅਤੇ ਉਸ ਦੇ ਭਰਾ ਨੂੰ ਇਲਹਾਮ ਕੀਤਾ ਕਿ ਆਪਣੀ ਕੌਮ ਲਈ ਮਿਸਰ ਵਿਚ ਕੁਝ ਘਰ ਨਿਯਤ ਕਰ ਲਵੋ ਅਤੇ ਉਨ੍ਹਾਂ ਘਰਾਂ ਨੂੰ ਕਿਸ਼ਲਾ (ਕੇਂਦਰ) ਬਣਾਉ ਅਤੇ ਉਨ੍ਹਾਂ ਵਿਚ ਨਮਾਜ਼ ਸਥਾਪਿਤ ਕਰੋ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦਿਉ। |
ਅਤੇ ਮੂਸਾ ਨੇ ਕਿਹਾ, ਹੇ ਸਾਡੇ ਰੱਬ! ਤੁਸੀਂ ਫਿਰਔਨ ਵੱਲ ਉਨ੍ਹਾਂ ਦੇ ਸਰਦਾਰਾਂ ਨੂੰ ਦੁਨਿਆਵੀ ਜੀਵਨ ਵਿਚ ਰਾਜ ਸੱਤਾ, ਸਮਾਨ ਅਤੇ ਧਨ ਦਿੱਤਾ ਹੈ। ਹੇ ਸਾਡੇ ਰੱਬ! ਇਸ ਲਈ ਕਿ ਉਹ ਤੇਰੇ ਰਾਹ ਤੋਂ ਲੋਕਾਂ ਨੂੰ ਭਟਕਾਉਣ। ਹੇ ਸਾਡੇ ਰੱਬ! ਇਨ੍ਹਾਂ ਦੀ ਜਾਇਦਾਦ ਨੂੰ ਨਸ਼ਟ ਕਰ ਦੇ ਅਤੇ ਇਨ੍ਹਾਂ ਦੇ ਦਿਲਾਂ ਨੂੰ ਇਨ੍ਹਾਂ ਸਖ਼ਤ ਬਣਾ ਦੇ ਕਿ ਇਹ ਲੋਕ ਈਮਾਨ ਨਾ ਲਿਆਉਣ ਏਥੋਂ ਤੱਕ ਕਿ ਇਹ ਦਰਦਨਾਕ ਸਜ਼ਾ ਨੂੰ ਦੇਖ ਲੇਣ। |
ਅੱਲਾਹ ਨੇ ਫਰਮਾਇਆ ਤੁਹਾਡੇ ਦੋਵਾਂ ਦੀ ਅਰਦਾਸ ਸੁਣ ਲਈ ਅਤੇ ਹੁਣ ਤੁਸੀਂ ਦੋਵੇਂ ਧੀਰਜ ਰੱਖੋ ਅਤੇ ਉਨ੍ਹਾਂ ਲੋਕਾਂ ਦੇ ਰਾਹ ਦਾ ਪਾਲਣ ਨਾ ਕਰੋਂ ਜਿਹੜੇ ਗਿਆਨ ਨਹੀਂ’ ਰੱਖਦੇ। |
ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਸਮੁੰਦਰ ਪਾਰ ਕਰਾ ਦਿੱਤਾ ਤਾਂ ਫਿਰਔਨ ਅਤੇ ਉਸ ਦੀ ਫੌਜ ਨੇ ਰੱਬ ਦੀ ਨਾ ਫੁਰਮਾਨੀ ਅਤੇ ਜ਼ੁਲਮ ਦੇ ਮਕਸਦ ਨਾਲ ਉਨ੍ਹਾਂ ਦਾ ਪਿੱਛਾ ਕੀਤਾ। ਇੱਥੋਂ ਤੱਕ ਜਦੋਂ ਫਿਰਔਨ ਡੁੱਬਣ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਈਮਾਨ ਲਿਆਇਆ ਕਿ ਕੋਈ ਪੂਜਣਯੋਗ ਨਹੀਂ ਉਸ ਤੋ ਇਲਾਵਾ ਜਿਸ ਉੱਪਰ ਇਜ਼ਰਾਈਲ ਦੀ ਸੰਤਾਨ ਦੇ ਲੋਕ ਈਮਾਨ ਲਿਆਏ ਹਨ। ਮੈਂ ਉਸ ਦੇ ਫ਼ਰਮਾਬਰਦਾਰਾਂ ਵਿਚੋਂ ਹਾਂ। |
آلْآنَ وَقَدْ عَصَيْتَ قَبْلُ وَكُنتَ مِنَ الْمُفْسِدِينَ(91) ਕੀ ਹੁਣ ਅਤੇ ਇਸ ਤੋਂ ਪਹਿਲਾਂ ਤੂੰ ਇਨਕਾਰ ਕਰਦਾ ਰਿਹਾ ਅਤੇ ਤੂੰ ਬਗਾਵਤ ਪੈਦਾ ਕਰਨ ਵਾਲਿਆਂ ਵਿਚੋਂ ਸੀ। |
ਇਸ ਲਈ ਅੱਜ ਅਸੀਂ ਤੇਰੇ ਸਰੀਰ ਨੂੰ ਨਿਸ਼ਾਨੀ ਵਜੋਂ ਬਚਾਵਾਂਗੇ। ਤਾਂ ਕਿ ਤੂੰ ਬਾਅਦ ਵਾਲੇ ਲੋਕਾਂ ਲਈ ਮਿਸਾਲ ਬਣੇ। ਬੇਸ਼ੱਕ ਬਹੁਤ ਸਾਰੇ ਲੋਕ ਸਾਡੀਆਂ ਨਿਸ਼ਾਨੀਆਂ ਤੋਂ ਬੇਪਰਵਾਹ ਰਹਿੰਦੇ ਹਨ। |
ਅਤੇ ਅਸੀਂ ਇਜ਼ਰਾਈਲ ਦੀ ਸੰਤਾਨ ਨੂੰ ਚੰਗਾ ਟਿਕਾਣਾ ਦਿੱਤਾ ਅਤੇ ਉਨ੍ਹਾਂ ਨੂੰ ਸਾਫ ਚੀਜ਼ਾਂ ਖਾਣ ਲਈ ਦਿੱਤੀਆਂ। ਫਿਰ ਉਨ੍ਹਾਂ ਨੇ ਮੱਤਭੇਦ ਕੀਤਾ ਉਹ ਵੀ ਉਸ ਸਮੇਂ ਜਦੋਂ ਕਿ ਉਨ੍ਹਾਂ ਪਾਸ ਗਿਆਨ ਆ ਚੁੱਕਿਆ ਸੀ। ਅਸਲ ਵਿਚ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਵਿਚਕਾਰ ਉਸ ਚੀਜ਼ ਦਾ ਫੈਸਲਾ ਕਰ ਦੇਵਾਂਗਾ ਜਿਸ ਲਈ ਉਹ ਮੱਤਭੇਦ ਕਰਦੇ ਸਨ। |
ਤਾਂ ਜੇਕਰ ਤੁਹਾਨੂੰ ਉਸ ਸੰਦੇਸ਼ ਦੇ ਸਬੰਧ ਵਿਚ ਸ਼ੱਕ ਹੈ ਜਿਹੜਾ ਅਸੀ ਤੁਹਾਡੇ ਵੱਲ ਉਤਾਰਿਆ ਹੈ ਤਾਂ ਉਨ੍ਹਾਂ ਲੋਕਾਂ ਨੂੰ ਪੁੱਛ ਲਵੋ, ਜਿਹੜੇ ਤੁਹਾਡੇ ਤੋਂ ਪਹਿਲਾਂ ਕਿਤਾਬ ਪੜ੍ਹ ਰਹੇ ਹਨ। ਭਾਵ ਯਹੂਦੀ ਅਤੇ ਇਸਾਈ। ਬੇਸ਼ੱਕ ਇਹ ਸੱਚ ਤੁਹਾਡੇ ਰੱਬ ਵਲੋਂ ਤੁਹਾਡੇ ਲਈ ਆਇਆ ਹੈ। ਇਸ ਲਈ ਤੁਸੀਂ ਸ਼ੱਕ ਕਰਨ ਵਾਲਿਆਂ ਵਿਚ ਨਾ ਹੋਵੋਂ। |
وَلَا تَكُونَنَّ مِنَ الَّذِينَ كَذَّبُوا بِآيَاتِ اللَّهِ فَتَكُونَ مِنَ الْخَاسِرِينَ(95) ਅਤੇ ਤੁਸੀਂ ਉਨ੍ਹਾਂ ਲੋਕਾਂ ਵਿਚ ਵੀ ਸ਼ਾਮਿਲ ਨਾ ਹੋਵੋ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਤੋ ਇਨਕਾਰ ਕੀਤਾ, ਨਹੀਂ ਤਾਂ ਤੁਸੀ’ ਵੀ ਨੁਕਸਾਨ ਭਰਨ ਵਾਲਿਆਂ ਵਿਚ ਹੋਵੋਗੇ। |
إِنَّ الَّذِينَ حَقَّتْ عَلَيْهِمْ كَلِمَتُ رَبِّكَ لَا يُؤْمِنُونَ(96) ਬੇਸ਼ੱਕ ਜਿਨ੍ਹਾਂ ਲੋਕਾਂ ਉੱਪਰ ਤੇਰੇ ਰੱਬ ਦੀ ਗੱਲ ਪੂਰੀ ਹੋ ਜ਼ੁੱਕੀ ਹੈ ਉਹ ਈਮਾਨ ਨਹੀ’ ਲਿਆਉਣਗੇ। |
وَلَوْ جَاءَتْهُمْ كُلُّ آيَةٍ حَتَّىٰ يَرَوُا الْعَذَابَ الْأَلِيمَ(97) ਚਾਹੇ ਉਨ੍ਹਾਂ ਦੇ ਕੋਲ ਸਾਰੀਆਂ ਨਿਸ਼ਾਨੀਆਂ ਆ ਜਾਣ। ਜਦੋਂ ਤੱਕ ਉਹ ਇੱਕ ਭਾਰੀ ਆਫ਼ਤ ਸਾਹਮਣੇ ਆਉਂਦਿਆ ਨਾ ਵੇਖ ਲੈਣ। |
ਤਾਂ ਕਿਉਂ ਨਾ ਹੋਇਆ ਕਿ ਕੋਈ ਬਸਤੀ ਯੂਨਸ ਦੀ ਕੌਮ ਵਾਂਗ ਈਮਾਨ ਲਿਆਉਂਦੀ ਅਤੇ ਉਸ ਦਾ ਈਮਾਨ ਉਨ੍ਹਾਂ ਨੂੰ ਲਾਭ ਦਿੰਦਾ। ਜਦੋਂ ਉਹ (ਯੂਨਸ ਦੀ ਕੌਮ) ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਦੁਨਿਆਵੀ ਜੀਵਨ ਵਿਚ ਅਪਮਾਨ ਦੀ ਆਫ਼ਤ ਤੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਇੱਕ ਖਾਸ ਸਮੇਂ ਤੱਕ ਸੁੱਖ ਭੋਗਣ ਦਾ ਮੌਕਾ ਦਿੱਤਾ। |
ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਧਰਤੀ ਉੱਪਰ ਜਿਨ੍ਹੇ ਲੋਕ ਹਨ, ਸਾਰੇ ਈਮਾਨ ਲੈ ਆਉਂਦੇ। ਫਿਰ ਕੀ ਤੁਸੀਂ ਲੋਕਾਂ ਨੂੰ ਮਜ਼ਸ਼ੂਰ ਕਰੋਗੇ ਕਿ ਉਹ ਸਾਰੇ ਮੌਮਿਨ ਹੋ ਜਾਣ। |
ਅਤੇ ਕਿਸੇ ਬੰਦੇ ਲਈ ਇਹ ਸੰਭਵ ਨਹੀਂ ਕਿ ਉਹ ਉੱਪਰ ਗੰਦਗੀ ਸੁੱਟ ਦਿੰਦਾ ਹੈ, ਜਿਹੜੇ ਬੁੱਧੀ ਤੋਂ ਕੰਮ ਨਹੀਂ ਲੈਂਦੇ। |
ਆਖੋ, ਕਿ ਜੋ ਧਰਤੀ ਅਤੇ ਆਕਾਸ਼ਾਂ ਵਿਚ ਹੈ, ਉਸ ਨੂੰ ਦੇਖੋ। ਨਿਸ਼ਾਨੀਆਂ ਅਤੇ ਡਰਾਵੇ ਉਨ੍ਹਾਂ ਲੋਕਾਂ ਨੂੰ ਲਾਭ ਨਹੀਂ’ ਦਿੰਦੇ ਜਿਹੜੇ ਈਮਾਨ ਨਹੀਂ ਲਿਆਉਂਦੇ। |
ਉਹ ਤਾਂ ਸਿਰਫ਼ ਇਸ ਤਰ੍ਹਾਂ ਦੇ ਦਿਨ ਦੀ ਉਡੀਕ ਕਰ ਰਹੇ ਹਨ ਜਿਸ ਤਰ੍ਹਾਂ ਦੇ ਦਿਨ ਵੀਂ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚੋਂ ਹਾਂ। |
ثُمَّ نُنَجِّي رُسُلَنَا وَالَّذِينَ آمَنُوا ۚ كَذَٰلِكَ حَقًّا عَلَيْنَا نُنجِ الْمُؤْمِنِينَ(103) ਫਿਰ ਅਸੀਂ ਬਚਾ ਲੈਂਦੇ ਹਾਂ ਆਪਣੇ ਰਸੂਲਾਂ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ। ਇਸ ਤਰ੍ਹਾਂ ਅਸੀਂ ਆਪਣੇ ਲਈ ਜ਼ਰੂਰੀ ਕਰ ਲਿਆ ਹੈ ਈਮਾਨ ਵਾਲਿਆਂ ਨੂੰ ਬਚਾਉਣਾ। |
ਕਹੋ, ਕਿ ਹੇ ਲੋਕੋ! ਕਿ ਜੇਕਰ ਤੁਹਾਨੂੰ ਮੇਰੇ ਧਰਮ ਦੇ ਸਬੰਧ ਵਿਚ ਸ਼ੱਕ ਹੈ ਤਾਂ ਮੈਂ ਉਨ੍ਹਾਂ ਦੀ ਇਬਾਦਤ ਨਹੀਂ ਕਰਦਾ ਜਿਨ੍ਹਾਂ ਦੀ ਬੰਦਗੀ (ਅੱਲਾਹ ਤੋਂ ਬਿਨ੍ਹਾਂ) ਤੁਸੀਂ ਕਰਦੇ ਹੋ। ਸਗੋਂ ਮੈਂ ਉਸ ਅੱਲਾਹ ਦੀ ਬੰਦਗੀ ਕਰਦਾ ਹਾਂ ਜਿਹੜਾ ਤੁਹਾਨੂੰ ਮੌਤ ਦਿੰਦਾ ਹੈ ਅਤੇ ਮੈਨੂੰ ਹੁਕਮ ਹੋਇਆ ਮੈਂ ਈਮਾਨ ਵਾਲਿਆਂ ਵਿਚ ਹੋਵਾਂ। |
وَأَنْ أَقِمْ وَجْهَكَ لِلدِّينِ حَنِيفًا وَلَا تَكُونَنَّ مِنَ الْمُشْرِكِينَ(105) ਅਤੇ ਇਹ ਕਿ ਮੈਂ ਆਪਣਾ ਮੁੱਖ ਇਕਾਗਰ ਹੋ ਕੇ ਸੱਚੇ ਧਰਮ ਵੱਲ ਕਰਾਂ ਅਤੇ ਸ਼ਿਰਕ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵਾਂ। |
ਅਤੇ ਅੱਲਾਹ ਤੋਂ ਬਿਨ੍ਹਾਂ ਉਨ੍ਹਾਂ ਨੂੰ ਨਾ ਪੁਕਾਰੋਂ ਜਿਹੜੇ ਤੁਹਾਨੂੰ ਨਾ ਲਾਭ ਦੇ ਸਕਦੇ ਹਨ ਅਤੇ ਨਾ ਹਾਨੀ। ਫਿਰ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਨਿਸ਼ਚਤ ਰੂਪ ਵਿਚ ਤੁਸੀਂ ਜ਼ਾਲਿਮਾਂ ਵਿਚ ਸ਼ਾਮਲ ਹੋ ਜਾਵੋਗੇ। |
ਅਤੇ ਜੇਕਰ ਅੱਲਾਹ ਤੁਹਾਨੂੰ ਕਿਸੇ ਆਫ਼ਤ ਵਿਚ ਜਕੜ ਲਵੇ, ਤਾਂ ਉਸ ਤੋਂ ਬਿਨ੍ਹਾਂ ਕੋਈ ਨਹੀਂ ਜਿਹੜਾ ਉੱਸ ਨੂੰ ਦੂਰ ਕਰ ਸਕੇ। ਅਤੇ ਜੇਕਰ ਉਹ ਤੁਹਾਨੂੰ ਕੋਈ ਸੁੱਖ ਦੇਣਾ ਚਾਹੇ ਤਾਂ ਉਸ ਦੀ ਕਿਰਪਾ ਨੂੰ ਕੋਈ ਰੋਕਣ ਵਾਲਾ ਨਹੀਂ। ਉਹ ਆਪਣੀ ਕਿਰਪਾ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਬਖਸ਼ ਦਿੰਦਾ ਹੈ। ਉਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ। |
ਆਖੋ, ਹੇ ਲੋਕੋ! ਤੁਹਾਣੇ ਰੱਬ ਵੱਲੋਂ ਤੁਹਾਡੇ ਕੋਲ ਸੱਚ ਆ ਗਿਆ ਹੈ। ਜਿਹੜਾ ਅੱਲਾਹ ਦਾ ਰਾਹ ਸਵੀਕਾਰ ਕਰੇਗਾ ਉਹ ਆਪਣੇ ਲਈ ਕਰੇਗਾ, ਅਤੇ ਜਿਹੜਾ ਭਟਕੇਗਾ ਤਾਂ ਉਸ ਦਾ ਦੁੱਖ ਵੀ ਉਸ ਉੱਪਰ ਹੀ ਆਵੇਗਾ। ਅਤੇ ਮੈਂ ਤੁਹਾਡੇ ਉੱਪਰ ਜ਼ਿੰਮੇਵਾਰ ਨਹੀਂ ਹਾਂ। |
وَاتَّبِعْ مَا يُوحَىٰ إِلَيْكَ وَاصْبِرْ حَتَّىٰ يَحْكُمَ اللَّهُ ۚ وَهُوَ خَيْرُ الْحَاكِمِينَ(109) ਅਤੇ ਤੁਸੀਂ ਇਸ ਦਾ ਪਾਲਣ ਕਰੋਂ, ਜਿਹੜਾ ਤੁਹਾਡੇ ਤੇ ਇਲਹਾਮ ਕੀਤਾ ਜਾ ਰਿਹਾ ਹੈ। ਉਦੋਂ ਤੱਕ ਧੀਰਜ ਰੱਖੋ, ਜਦੋਂ ਤੱਕ ਕਿ ਅੱਲਾਹ ਫੈਸਲਾ ਨਾ ਕਰ ਦੇਵੇ ਅਤੇ ਉਹ ਹੀ ਉੱਤਮ ਫੈਸਲਾ ਕਰਨ ਵਾਲਾ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Yunus : choisissez le récitateur pour écouter et télécharger la sourate Yunus complète en haute qualité.
Ahmed Al Ajmy Bandar Balila Khalid Al Jalil Saad Al Ghamdi Saud Al Shuraim Abdul Basit Abdul Rashid Sufi Abdullah Basfar Abdullah Al Juhani Fares Abbad Maher Al Muaiqly Al Minshawi Al Hosary Mishari Al-afasi Yasser Al Dosari
Donnez-nous une invitation valide