Surah Hud with Punjabi
الر ۚ كِتَابٌ أُحْكِمَتْ آيَاتُهُ ثُمَّ فُصِّلَتْ مِن لَّدُنْ حَكِيمٍ خَبِيرٍ(1) ਅਲਿਫ.ਲਾਮ.ਰਾ.ਇਹ ਕਿਤਾਬ ਹੈ। ਜਿਸ ਦੀਆਂ ਆਇਤਾਂ ਪਹਿਲਾਂ ਦ੍ਰਿੜ ਕੀਤੀਆਂ ਗਈਆਂ ਫਿਰ ਹਰ ਕਿਸੇ ਦੇ ਜਾਨਣਹਾਰ ਅਤੇ ਗਿਆਨਵਾਨ ਹਸਤੀ ੱਲੋਂ ਵੱਲੋਂ ਇਨ੍ਹਾਂ ਦੀ ਵਿਆਖਿਆ ਕੀਤੀ ਗਈ। |
أَلَّا تَعْبُدُوا إِلَّا اللَّهَ ۚ إِنَّنِي لَكُم مِّنْهُ نَذِيرٌ وَبَشِيرٌ(2) ਕਿ ਤੂਸੀਂ` ਅੱਲਾਹ ਤੋਂ’ ਬਿਨ੍ਹਾਂ ਕਿਸੇ ਹੋਰ ਦੀ ਬੰਦਗੀ ਨਾ ਕਰੋ ਮੈਂ ਤੁਹਾਨੂੰ ਉਸ ਵੱਲੋਂ ਭਅ-ਭੀਤ ਕਰਨ ਵਾਲਾ ਅਤੇ ਖੁਸ਼ਖ਼ਬਰੀ ਦੇਣ ਵਾਲਾ ਹਾਂ। |
ਅਤੇ ਤੁਸੀਂ ਆਪਣੇ ਰੱਬ ਤੋਂ ਮੁਆਫ਼ੀ ਦੀ ਬਖ਼ਸ਼ਿਸ਼ਾਂ ਨਾਲ ਨਿਵਾਜੇਗਾ। ਅਤੇ ਜੇਕਰ ਤੁਸੀਂ ਬਦਲ ਜਾਓ ਤਾਂ ਮੈਂ ਤੁਹਾਡੇ ਪੱਖ ਵਿਚ ਇੱਕ ਵੱਡੇ ਦਿਨ ਦੀ ਆਫਤ ਤੋਂ’ ਡਰਦਾ ਹਾਂ। |
إِلَى اللَّهِ مَرْجِعُكُمْ ۖ وَهُوَ عَلَىٰ كُلِّ شَيْءٍ قَدِيرٌ(4) ਤੁਸੀਂ ਸਾਰਿਆਂ ਨੇ ਅੱਲਾਹ ਵੱਲ ਮੁੜਨਾ ਹੈ ਅਤੇ ਉਸ ਨੂੰ ਹਰ ਇੱਕ ਚੀਜ਼ ਦੀ ਤਾਕਤ ਪ੍ਰਾਪਤ ਹੈ। |
ਵੇਖੋ ਇਹ ਲੋਕ ਆਪਣੇ ਦਿਲਾਂ ਨੂੰ ਲਪੇਟਦੇ ਹਨ ਤਾਂ ਕਿ ਉਸ ਵਿਚ ਲੁੱਕ ਜਾਣ। ਸਾਵਧਾਨ ਰਹੋ। ਜਦੋਂ ਉਹ ਆਪਣੇ ਕੱਪੜਿਆਂ ਨਾਲ ਆਪਣੇ ਆਪ ਨੂੰ ਢੱਕਦੇ ਹਨ ਜਿਹੜਾ ਕੁਝ ਉਹ ਲੁਕਾਉਂਦੇ ਹਨ ਜਾਂ ਪ੍ਰਗਟ ਕਰਦੇ ਹਨ ਤਾਂ ਅੱਲਾਹ ਉਸ ਨੂੰ ਜਾਣਦਾ ਹੈ, ਉਹ ਦਿਲਾਂ ਦੇ ਅੰਦਰ ਦੀ ਗੱਲ ਜਾਣਨ ਵਾਲਾ ਹੈ। |
ਅਤੇ ਧਰਤੀ ਉੱਪਰ ਕੋਈ ਅਜਿਹਾ ਚੱਲਣ ਵਾਲਾ ਨਹੀਂ ਜਿਸ ਦੇ ਰਿਜ਼ਕ ਦੀ ਜਿੰਮੇਵਾਰੀ ਅੱਲਾਹ ਤੇ ਨਾ ਹੋਵੇ। ਉਹ ਜਾਣਦਾ ਹੈ, ਜਿੱਥੇ ਕੋਈ ਠਹਿਰਦਾ ਹੈ ਅਤੇ ਜਿੱਥੇ ਉਸ ਨੂੰ ਸੌਂਪਿਆ ਜਾਂਦਾ ਹੈ। ਸਭ ਕੁਝ ਇੱਕ ਖੁੱਲ੍ਹੀ ਕਿਤਾਬ ਵਿਚ ਦਰਜ ਹੈ। |
ਅਤੇ ਉਹ ਹੀ ਹੈ, ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ ਉਸ ਦਾ ਸਿੰਘਾਸਣ ਪਾਣੀ ਉੱਪਰ ਸੀ, ਤਾਂ ਕਿ ਉਹ ਤੁਹਾਡੀ ਪ੍ਰੀਖਿਆ ਲਵੇ ਕਿ ਕੌਣ ਤੁਹਾਡੇ ਤੋਂ ਚੰਗਾ ਕੰਮ ਕਰਦਾ ਹੈ। ਜੇਕਰ ਤੁਸੀਂ ਕਹੋ ਕਿ ਮਰਨ ਤੋਂ ਬਾਅਦ ਤੁਸੀਂ ਲੋਕ ਮੁੜ ਉਠਾਏ ਜਾਓਗੇ ਤਾਂ ਇਨਕਾਰੀ ਕਹਿੰਦੇ ਹਨ ਕਿ ਇਹ ਤਾਂ ਪ੍ਰਤੱਖ ਜਾਦੂ ਹੈ। |
ਅਤੇ ਜੇਕਰ ਅਸੀਂ ਕੁਝ ਵਖ਼ਤ ਤੱਕ ਉਨ੍ਹਾਂ ਦੀ ਸਜ਼ਾ ਨੂੰ ਰੋਕ ਦੇਈਏ ਤਾਂ ਉਹ ਕਹਿੰਦੇ ਹਨ ਕਿ ਕੀ ਚੀਜ਼ ਹੈ ਜਿਸ ਨੇ ਉਸ ਨੂੰ ਰੋਕਿਆ ਹੋਇਆ ਹੈ?ਸਾਵਧਾਨ ਰਹੋ ਜਿਸ ਦਿਨ ਉਹ ਉਨ੍ਹਾਂ ਉੱਪਰ ਆ ਪਵੇਗਾ ਅਤੇ ਉਹ ਉਨ੍ਹਾਂ ਤੋਂ ਵਾਪਿਸ ਨਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਉਸ ਚੀਜ਼ ਨਾਲ ਘੇਰਿਆ ਜਾਵੇਗਾ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। |
وَلَئِنْ أَذَقْنَا الْإِنسَانَ مِنَّا رَحْمَةً ثُمَّ نَزَعْنَاهَا مِنْهُ إِنَّهُ لَيَئُوسٌ كَفُورٌ(9) ਅਤੇ ਜੇਕਰ ਅਸੀਂ’ ਮਨੁੱਖ ਨੂੰ ਆਪਣੀ ਕੋਈ ਰਹਿਮਤ ਬਖਸ਼ਦੇ ਹਾਂ ਅਤੇ ਹੋ ਜਾਂਦਾ ਹੈ। |
ਅਤੇ ਜੇਕਰ ਕਿਸੇ ਦੁਖ ਤੋਂ ਬਾਅਦ ਜਿਹੜਾ ਉਸ ਨੂੰ ਮਿਲਿਆ ਸੀ। ਉਸ ਨੂੰ ਅਸੀਂ ਹਟਾ ਦਿੰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਸਾਰੀਆਂ ਮੁਸ਼ਕਲਾਂ ਮੇਰੇ ਤੋਂ ਦੂਰ ਹੋ ਗਈਆਂ ਹਨ। ਉਹ ਪਾਸਾ ਵੱਟਣ ਵਾਲਾ ਅਤੇ ਆਕੜਣ ਵਾਲਾ ਬਣ ਜਾਂਦਾ ਹੈ। |
إِلَّا الَّذِينَ صَبَرُوا وَعَمِلُوا الصَّالِحَاتِ أُولَٰئِكَ لَهُم مَّغْفِرَةٌ وَأَجْرٌ كَبِيرٌ(11) ਪਰ ਜਿਹੜੇ ਲੋਕ ਧੀਰਜ ਰੱਖਣ ਵਾਲੇ ਅਤੇ ਚੰਗੇ ਕਰਮ ਕਰਨ ਵਾਲੇ ਹਨ। ਉਨ੍ਹਾਂ ਲਈ ਮੁਆਫ਼ੀ ਅਤੇ ਵੱਡੀ ਬਖ਼ਸ਼ਿਸ਼ ਹੈ। |
ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਸ ਵਸਤੂ ਦਾ ਕੁਝ ਭਾਗ ਛੱਡ ਦੇਵੋ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਅਤੇ ਤੁਸੀਂ ਇਸ ਗੱਲ ਲਈ ਮੰਨ ਸੰਕੋਚਦੇ ਗਿਆ ਜਾਂ ਇਸ ਦੇ ਨਾਲ ਕੋਈ ਫ਼ਰਿਸ਼ਤਾ ਕਿਉ ਨਹੀਂ ਆਇਆ। ਤੁਸੀਂ ਤਾਂ ਸਿਰਫ਼ ਡਰਾਉਣ ਵਾਲੇ ਹੋ। ਅੱਲਾਹ ਹਰ ਚੀਜ਼ ਦਾ ਜ਼ਿੰਮੇਵਾਰ ਹੈ। |
ਕੀ ਉਹ ਆਖਦੇ ਹਨ ਕਿ ਰਸੂਲ ਨੇ ਇਸ ਕਿਤਾਬ ਨੂੰ ਘੜ ਲਿਆ ਹੈ, ਤਾਂ ਕਹੋ ਕਿ ਤੁਸੀਂ ਵੀ ਅਜਿਹੀਆਂ ਹੀ ਦੱਸ ਸੂਰਤਾਂ ਬਣਾ ਕੇ ਲੈ ਆਉ ਅਤੇ ਅੱਲਾਹ ਤੋਂ ਬਿਨਾ ਜਿਸ ਨੂੰ ਮਦਦ ਲਈ ਬੁਲਾਉਣਾ ਚਾਹੋ ਬੁਲਾ ਲਉ ਜੇਕਰ ਤੁਸੀਂ ਸੱਚੇ ਹੋ। |
ਤਾਂ ਜੇਕਰ ਉਹ ਤੁਹਾਡਾ ਆਖਿਆ ਪੂਰਾ ਨਾ ਕਰ ਸਕਣ ਤਾਂ ਸਮਝ ਲਵੋ ਕਿ ਇਹ ਅੱਲਾਹ ਦੇ ਗਿਆਨ ਦੇ ਨਾਲ ਉਤਾਰਿਆ ਗਿਆ ਹੈ ਅਤੇ ਇਹ ਵੀ ਕਿ ਉਸ ਤੋਂ ਬਿਨ੍ਹਾਂ ਕੋਈ ਹੋਰ ਪੂਜਣਯੋਗ ਨਹੀਂ, ਫਿਰ ਕੀ ਤੁਸੀਂ ਹੁਕਮ ਨੂੰ ਮੰਨਦੇ ਹੋ। |
ਜਿਹੜੇ ਲੋਕ ਸਿਰਫ਼ ਸੰਸਾਰਿਕ ਜੀਵਨ ਅਤੇ ਉਸ ਦਾ ਅਨੰਦ ਚਾਹੁੰਦੇ ਹਨ ਅਸੀਂ ਉਨ੍ਹਾਂ ਦੇ ਕਰਮਾਂ ਦਾ ਫ਼ਲ ਸੰਸਾਰ ਵਿਚ ਹੀ ਦੇ ਦਿੰਦੇ ਹਾਂ ਅਤੇ ਇਸ ਵਿਚ ਉਨ੍ਹਾਂ ਨੂੰ ਕੋਈ ਘਾਟ ਨਹੀਂ’ ਹੁੰਦੀ |
ਇਹ ਲੋਕ ਹੀ ਹਨ ਜਿਨ੍ਹਾਂ ਲਈ ਪ੍ਰਲੋਕ ਵਿਚ ਅੱਗ ਤੋਂ ਬਿਲ੍ਹਾਂ ਕੁਝ ਵੀ ਨਹੀਂ ਉਨ੍ਹਾਂ ਨੇ ਸੰਸਾਰ ਵਿੱਚ, ਜੋ ਵੀ ਕੁਝ ਬਣਾਇਆ ਜਾਂ ਕਮਾਇਆ ਉਹ ਸਾਰਾ ਵਿਅਰਥ ਗਿਆ। |
ਜਿਹੜਾ ਬੰਦਾ ਆਪਣੇ ਰੱਬ ਵੱਲੋਂ ਇੱਕ ਦਲੀਲ ਤੇ ਹੈ, ਉਸ ਤੋਂ ਬਾਅਦ ਅੱਲਾਹ ਵੱਲੋਂ ਉਸ ਲਈ ਇੱਕ ਗਵਾਹ ਵੀ ਆ ਗਿਆ ਅਤੇ ਉਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਰਾਹ ਦਸੇਰੀ ਅਤੇ ਕਿਰਪਾ ਦੇ ਰੂਪ ਵਿਚ ਮੌਜੂਦ ਸੀ, ਅਜਿਹੇ ਲੋਕ ਹੀ ਇਸ ਉੱਪਰ ਈਮਾਨ ਲਿਆਉਂਦੇ ਹਨ ਅਤੇ ਵੱਖ ਵੱਖ ਸਮੂਹਾਂ ਵਿਚੋਂ ਜੇ ਕੋਈ ਇਸ ਤੋਂ ਇਨਕਾਰ ਕਰੇ ਤਾਂ ਉਸ ਦੇ ਵਾਅਦੇ ਦੀ ਥਾਂ ਅੱਗ ਹੈ। ਤੁਸੀਂ ਇਸ ਸਬੰਧ ਵਿਚ ਕਿਸੇ ਸ਼ੱਕ ਵਿਚ ਨਾ ਪਵੋਂ। ਇਹ ਸੱਚ ਹੈ ਤੁਹਾਡੇ ਰੱਬ ਵੱਲੋਂ ਪਰੰਤੂ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ। |
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਕੌਣ ਹੈ ਜਿਹੜਾ ਅੱਲਾਹ ਉੱਪਰ ਦੋਸ਼ ਲਾਵੇ। ਅਜਿਹੇ ਲੋਕ ਆਪਣੇ ਰੱਬ ਦੇ ਸਾਹਮਣੇ ਹਾਜ਼ਰ ਹੋਣਗੇ ਅਤੇ ਗਵਾਹੀ ਦੇਣ ਵਾਲੇ ਕਹਿਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਉੱਪਰ ਝੂਠਾ ਦੋਸ਼ ਲਾਇਆ। ਸੁਣੇ, ਜ਼ਾਲਿਮਾਂ ਉੱਪਰ ਅੱਲਾਹ ਦੀ ਲਾਹਣਤ ਹੈ। |
الَّذِينَ يَصُدُّونَ عَن سَبِيلِ اللَّهِ وَيَبْغُونَهَا عِوَجًا وَهُم بِالْآخِرَةِ هُمْ كَافِرُونَ(19) ਅਤੇ ਉਨ੍ਹਾਂ ਕਮੀਆਂ ਕੱਢਦੇ ਹਨ, ਇਹੀ ਲੋਕ ਪ੍ਰਲੋਕ ਦੇ ਵੀ ਇਨਕਾਰੀ ਹਨ। |
ਇਹ ਲੋਕ ਧਰਤੀ ਉੱਪਰ ਅੱਲਾਹ ਨੂੰ ਮਜਬੂਰ ਕਰਨ ਵਾਲੇ ਨਹੀਂ ਅਤੇ ਨਾ ਕੋਈ ਅੱਲਾਹ ਤੋਂ ਬਿਨ੍ਹਾਂ ਇਨ੍ਹਾਂ ਦਾ ਸਹਾਇਕ ਹੈ, _ਇਨ੍ਹਾਂ ਲਈ ਦੁਗਣੀ ਸਜ਼ਾ ਹੋਵੇਗੀ। ਉਹ ਨਾ ਸੁਣ ਸਕਦੇ ਸਨ ਅਤੇ ਨਾ ਦੇਖ ਸਕਦੇ ਸਨ। |
أُولَٰئِكَ الَّذِينَ خَسِرُوا أَنفُسَهُمْ وَضَلَّ عَنْهُم مَّا كَانُوا يَفْتَرُونَ(21) ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾਇਆ ਅਤੇ ਉਹ ਸਾਰਾ ਕੁਝ ਇਨ੍ਹਾਂ ਤੋਂ ਗੁੰਮ ਹੋ ਗਿਆ, ਜਿਹੜਾ ਉਨ੍ਹਾਂ ਨੇ ਘੜ੍ਹ ਰੱਖਿਆ ਸੀ। |
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਲੋਕ ਹੀ ਪ੍ਰਲੋਕ ਵਿਚ ਸਭ ਤੋਂ ਜ਼ਿਆਦਾ ਘਾਟੇ ਵਿਚ ਰਹਣਿਗੇ। |
ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਆਪਣੇ ਰੱਬ ਦੇ ਸਨਮੁਖ ਨਿਮਰਤਾ ਪ੍ਰਗਟ ਕੀਤੀ ਉਹ ਸਵਰਗ ਵਾਲੇ ਹਨ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। |
ਇਨ੍ਹਾਂ ਦੋਵਾਂ ਪੱਖਾਂ ਦੀ ਮਿਸਾਲ ਇਸ ਤਰ੍ਹਾਂ ਹੈ ਜਿਵੇਂ ਇੱਕ ਅੰਨ੍ਹਾ ਤੇ ਗੂੰਗਾ ਹੋਵੇ ਅਤੇ ਦੂਜਾ ਸੁਜਾਖਾ ਅਤੇ ਸੁਣਨ ਵਾਲਾ। ਕੀ ਇਹ ਦੋਵੇਂ ਬਰਾਬਰ ਹੋ ਜਾਣਗੇ। ਕੀ ਤੁਸੀਂ ਵਿਚਾਰ ਨਹੀਂ ਕਰਦੇ |
وَلَقَدْ أَرْسَلْنَا نُوحًا إِلَىٰ قَوْمِهِ إِنِّي لَكُمْ نَذِيرٌ مُّبِينٌ(25) ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਕਿ ਮੈ’ ਤੁਹਾਨੂੰ ਸਪੱਸ਼ਟ ਭੈਅ-ਭੀਤ ਕਰਨ ਵਾਲਾ ਹਾਂ। |
أَن لَّا تَعْبُدُوا إِلَّا اللَّهَ ۖ إِنِّي أَخَافُ عَلَيْكُمْ عَذَابَ يَوْمٍ أَلِيمٍ(26) ਇਹ ਕਿ ਤੁਸੀਂ ਅੱਲਾਹ ਤੋਂ’ ਬਿਨ੍ਹਾਂ ਕਿਸੇ ਦੀ ਬੰਦਗੀ ਨਾ ਕਰੋਂ। ਮੈਨੂੰ ਤੁਹਾਡੇ ਸਬੰਧ ਵਿਚ ਇੱਕ ਕਰੜੀ ਆਫ਼ਤ ਦੇ ਦਿਨ ਦਾ ਡਰ ਹੈ। |
ਉਸ ਦੀ ਕੌਮ ਦੇ ਸਰਦਾਰਾਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ; ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਸਿਰਫ਼ ਇੱਕ ਆਪਣੇ ਵਰਗਾ ਇਨਸਾਨ ਦੇਖਦੇ ਹਾਂ ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਡਾ ਕੋਈ ਆਗਿਆਕਾਰੀ ਹੋਇਆ ਹੋਂਵੇ। ਉਨ੍ਹਾਂ ਦੇ ਇਲਾਵਾ ਜਿਹੜੇ ਸਾਡੇ ਵਿਚੋਂ ਨੀਵੇਂ ਪੱਧਰ ਦੇ ਨਾ ਸਮਝ ਅਤੇ ਬੁੱਧੀਹੀਨ ਹਨ। ਅਤੇ ਅਸੀਂ ਨਹੀਂ ਜਾਣਦੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਤਮਤਾ ਪ੍ਰਾਪਤ ਹੈ। ਸਗੋਂ ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ। |
ਨੂਹ ਨੇ ਆਖਿਆ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁਲ੍ਹੀ ਦਲੀਲ ਤੇ ਹਾਂ ਅਤੇ ਉਸ ਨੇ ਮੇਰੇ ਉੱਪਰ ਆਪਣੇ ਵੱਲੋ ਕਿਰਪਾਲਤਾ ਭੇਜੀ, ਉਹ ਤੁਹਾਨੂੰ ਦਿਖਾਈ ਨਹੀਂ ਦਿੱਤੀ ਤਾਂ ਕੀ ਅਸੀਂ ਇਸ ਨੂੰ ਤੁਹਾਡੇ ਉੱਪਰ ਮੜ੍ਹ ਸਕਦੇ ਹਾਂ ਜਦੋਂ ਕਿ ਤੁਸੀਂ ਇਸ ਤੋਂ’ ਬੇਮੁੱਖ ਹੋ। |
ਹੇ ਮੇਰੀ ਕੌਮ! ਇਸ ਲਈ ਮੈਂ ਤੁਹਾਡੇ ਤੋਂ ਕੋਈ ਜਾਇਦਾਦ ਨਹੀਂ ਮੰਗਦਾ। ਮੇਰਾ ਬਦਲਾ ਤਾਂ ਸਿਰਫ਼ ਅੱਲਾਹ ਕੋਲ ਹੈ ਅਤੇ ਮੈਂ ਆਪਣੇ ਆਪ ਨੂੰ ਉਸ ਤੋਂ ਦੂਰ ਕਰਨ ਵਾਲਾ ਨਹੀਂ। ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੇ ਆਪਣੇ ਰੱਬ ਨੂੰ ਮਿਲਣਾ ਹੈ। ਪਰ ਮੈਂ ਦੇਖਦਾ ਹਾਂ ਕਿ ਤੁਸੀਂ ਲੋਕ ਆਗਿਆਨਤਾ ਵਿਚ ਡੁੱਬੇ ਹੋ। |
وَيَا قَوْمِ مَن يَنصُرُنِي مِنَ اللَّهِ إِن طَرَدتُّهُمْ ۚ أَفَلَا تَذَكَّرُونَ(30) ਅਤੇ ਹੇ ਮੇਰੀ ਕੌਮ! ਜੇਕਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰ ਦੇਵਾਂ ਤਾਂ ਅੱਲਾਹ ਤੋਂ ਬਿਨ੍ਹਾਂ ਮੇਰੀ ਸਹਾਇਤਾ ਕੌਣ ਕਰੇਗਾ। ਕੀ ਤੁਸੀਂ ਇਸ ਦਾ ਚਿੰਤਨ ਨਹੀਂ ਕਰਦੇ। |
ਅਤੇ ਮੈਂ ਤੁਹਾਨੂੰ ਨਹੀਂ’ ਕਹਿੰਦਾ ਕਿ ਮੇਰੇ ਕੌਲ ਅੱਲਾਹ ਦਾ ਖਜ਼ਾਨਾ ਹੈ। ਅਤੇ ਨਾ ਮੈਂ ਗੁਪਤ ਦੀ ਸਮਝ ਰੱਖਦਾ ਹਾਂ। ਨਾ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ। ਅਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜਿਹੜੇ ਲੋਕ ਤੁਹਾਡੀ ਨਜ਼ਰ ਵਿਚ ਨੀਵੇਂ ਹਨ ਉਨ੍ਹਾਂ ਨੂੰ ਅੱਲਾਹ ਕੋਈ ਚੰਗਾ ਬਦਲਾ ਨਹੀਂ’ ਦੇਵੇਗਾ। ਅੱਲਾਹ ਚੰਗੀ ਤਰ੍ਹਾ ਜਾਣਦਾ ਹੈ, ਜਿਹੜਾ ਕੁਝ ਉਨ੍ਹਾਂ ਵੇ ਦਿਲਾਂ ਵਿਚ ਹੈ। ਜੇਕਰ ਮੈਂ’ ਅਜਿਹਾ ਕਹਾਂ ਤਾਂ ਮੈਂ ਹੀ ਜ਼ਾਲਿਮ ਹੋਵਾਂਗਾ। |
ਉਨ੍ਹਾਂ ਨੇ ਕਿਹਾ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕੀਤਾ ਅਤੇ ਵੱਡਾ ਝਗੜਾ ਕਰ ਲਿਆ। ਹੁਣ ਉਹ ਚੀਜ਼ ਲੈ ਆਉ ਜਿਸ ਦਾ ਤੁਸੀਂ ਵਾਅਦਾ ਕਰਦੇ ਸੀ, ਜੇਕਰ ਤੁਸੀਂ ਸੱਚੇ ਹੋ। |
قَالَ إِنَّمَا يَأْتِيكُم بِهِ اللَّهُ إِن شَاءَ وَمَا أَنتُم بِمُعْجِزِينَ(33) ਨੂਹ ਨੇ ਆਖਿਆ, ਕਿ ਉਸ ਨੂੰ ਤਾਂ ਤੁਹਾਡੇ ਉੱਪਰ ਅੱਲਾਹ ਹੀ ਲਿਆਏਗਾ। ਜੇਕਰ ਉਹ ਚਾਹੇਗਾ ਤੁਸੀਂ ਉਸ ਦੇ ਕਾਸ਼ੂ ਵਿਚੋਂ ਬਾਹਰ ਨਾ ਜਾ ਸਕੋਗੇ। |
ਅਤੇ ਮੇਰਾ ਉਪਦੇਸ਼ ਤੁਹਾਨੂੰ ਲਾਭ ਨਹੀਂ ਦੇਵੇਗਾ ਜੇਕਰ ਮੈਂ ਤੁਹਾਨੂੰ ਉਪਦੇਸ਼ ਕਰਨਾ ਵੀ ਚਾਹਾਂ। ਜਦੋਂ ਕਿ ਅੱਲਾਹ ਤੁਹਾਨੂੰ ਤੁਹਾਡੇ ਅਮਲਾਂ ਦੇ ਕਾਰਨ ਭਟਕਾਉਣਾ ਚਾਹੁੰਦਾ ਹੈ। ਉਹ ਹੀ ਤੁਹਾਡਾ ਰੱਬ ਹੈ ਅਤੇ ਤੁਸੀਂ ਉਸ ਵੱਲ ਹੀ ਜਾਣਾ ਹੈ। |
ਕੀ ਉਹ ਕਹਿੰਦੇ ਹਨ ਕਿ ਰਸੂਲ ਨੇ ਇਸ ਨੂੰ ਘੜ ਲਿਆ ਹੈ। ਆਖੋਂ, ਕਿ ਜੇਕਰ ਮੈ’ ਇਸ ਨੂੰ ਘੜਿਆ ਹੈ, ਤਾਂ ਮੇਰਾ ਪਾਪ ਮੇਰੇ ਉੱਪਰ ਹੈ ਅਤੇ ਜੋ ਪਾਪ ਤੁਸੀਂ ਕਰਦੇ ਹੋ, ਮੈਂ ਉਸ ਤੋਂ ਮੁਕਤ ਹਾਂ। |
ਅਤੇ ਨੂਹ ਦੇ ਵੱਲ ਵਹੀ ਕੀਤੀ ਗਈ ਕਿ ਹੁਣ ਤੁਹਾਡੀ ਕੌਮ ਵਿਚੋਂ ਕੋਈ ਈਮਾਨ ਨਹੀਂ ਲਿਆਵੇਗਾ ਬਿਨ੍ਹਾਂ ਉਸ ਤੋਂ ਜਿਹੜਾ ਈਮਾਨ ਲਿਆ ਚੁੱਕਿਆ ਇਸ ਲਈ ਉਨ੍ਹਾਂ ਦੇ ਕਰਮਾਂ ਉੱਪਰ ਦੁਖੀ ਨਾ ਹੋਵੋ ਜਿਹੜੇ ਉਹ ਕਰ ਰਹੇ ਹਨ। |
ਅਤੇ ਸਾਡੇ ਸਾਹਮਣੇ ਅਤੇ ਸਾਡੇ ਹੁਕਮ ਨਾਲ ਤੁਸੀਂ ਕਿਸ਼ਤੀ ਬਣਾਉ ਅਤੇ ਜ਼ਾਲਿਮਾਂ ਦੇ ਪੱਖ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬਿਨ੍ਹਾਂ ਸ਼ੱਕ ਇਹ ਲੋਕ ਡੁੱਬਣਗੇ। |
ਅਤੇ ਨੂਹ ਕਿਸ਼ਤੀ ਬਣਾਉਣ ਲੱਗਿਆ। ਜਦੋਂ ਉਸ ਦੀ ਕੌਮ ਦਾ ਕੋਈ ਸਰਦਾਰ ਉਸ ਕੌਲੋਂ ਲੰਘਦਾ ਤਾਂ ਉਹ ਉਸ ਦਾ ਮਜ਼ਾਕ ਉਂਡਾਉਂਦਾ। ਉਸ ਨੇ ਆਥਿਆ ਕਿ |
فَسَوْفَ تَعْلَمُونَ مَن يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُّقِيمٌ(39) ਜਲਦੀ ਸਮਝ ਲਵੌਗੇ ਕੀ ਉਹ ਕੌਣ ਹਨ। `ਜਿਨ੍ਹਾ ਉੱਪਰ ਆਫ਼ਤ ਆਉਂਦੀ ਹੈ। ਜਿਹੜੀ ਉਸ ਨੂੰ ਬੇਇੱਜ਼ਤ ਕਰ ਦੇਵੇ ਅਤੇ ਉਹ ਟਾਲੀ ਨਾ ਜਾ ਸਕੇ। |
ਇਥੋਂ ਤੱਕ ਕਿ ਜਦੋਂ ਸਾਡਾ ਹੁਕਮ ਆ ਪਹੁੰਚਿਆ ਅਤੇ ਤੂਫਾਨ ਉਬਲ ਪਿਆ ਤਾਂ ਅਸੀਂ ਨੂਹ ਨੂੰ ਕਿਹਾ, ਕਿ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਇੱਕ ਜੋੜਾ ਵਿਚ ਰੱਖ ਲੈ, ਅਤੇ ਆਪਣੇ ਘਰ ਵਾਲਿਆਂ ਨੂੰ ਵੀ। ਬਿਨ੍ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਕਿਹਾ ਜਾ ਚੁੱਕਾ ਹੈ, ਸਾਰੇ ਈਮਾਨ ਵਾਲਿਆਂ ਨੂੰ ਵੀ। ਥੋੜ੍ਹੇ ਹੀ ਲੋਕ ਸਨ ਜਿਹੜੇ ਨੂਹ ਦੇ ਨਾਲ ਈਮਾਨ ਲਿਆਏ ਸੀ। |
۞ وَقَالَ ارْكَبُوا فِيهَا بِسْمِ اللَّهِ مَجْرَاهَا وَمُرْسَاهَا ۚ إِنَّ رَبِّي لَغَفُورٌ رَّحِيمٌ(41) ਅਤੇ ਨੂਹ ਨੇ ਕਿਹਾ ਕਿ ਕਿਸ਼ਤੀ ਵਿਚ ਸਵਾਰ ਹੋ ਜਾਉ। ਅੱਲਾਹ ਦੇ ਨਾਮ ਨਾਲ ਹੀ ਇਸ ਦਾ ਚੱਲਣਾ ਅਤੇ ਠਹਿਰਨਾ ਹੈ। ਬੇਸ਼ੱਕ ਮੇਰਾ ਰੱਬ ਬਖ਼ਸ਼ਣ ਅਤੇ ਰਹਿਮਤ ਵਾਲਾ ਹੈ। |
ਅਤੇ ਕਿਸ਼ਤੀ ਪਹਾੜ ਜਿੱਡੀਆਂ ਲਹਿਰਾਂ ਦੇ ਵਿਚਕਾਰ ਉਨ੍ਹਾਂ ਨੂੰ ਲੈ ਕੇ ਚੱਲਣ ਲੱਗੀ। ਅਤੇ ਨੂਹ ਨੇ ਆਪਣੇ ਬੇਟੇ ਨੂੰ ਬੁਲਾਇਆ, ਜੋ ਉਸ ਤੋਂ ਵੱਖਰਾ ਸੀ। ਕਿ ਹੇ ਮੇਰੇ ਬੇਟੇ! ਸਾਡੇ ਨਾਲ ਸਵਾਰ ਹੋ ਜਾ ਅਤੇ ਇਨਕਾਰੀਆਂ ਦੇ ਨਾਲ ਨਾ ਰਹਿ। |
ਉਸ ਨੇ ਕਿਹਾ ਕਿ ਮੈਂ’ ਕਿਸੇ ਪਹਾੜ ਦੀ ਸ਼ਰਣ ਲੈ ਲਵਾਂਗਾ ਜੋ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਕਿਹਾ, ਅੱਜ ਕੋਈ ਅੱਲਾਹ ਦੇ ਹੁਕਮ ਤੋਂ ਬਚਾਉਣ ਵਾਲਾ ਨਹੀਂ, ਸਿਰਫ਼ ਉਹ ਹੀ (ਬਚੇਗਾ) ਜਿਸ ਉੱਪਰ ਅੱਲਾਹ ਮਿਹਰ ਕਰੇ। ਅਤੇ ਦੋਵਾਂ ਦੇ ਵਿਚਕਾਰ ਲਹਿਰਾਂ ਆ ਗਈਆਂ, ਅਤੇ ਉਹ ਡੁੱਬਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ। |
ਅਤੇ ਕਿਹਾ ਗਿਆ ਕਿ ਹੇ ਧਰਤੀ! ਆਪਣਾ ਪਾਣੀ ਨਿਗਲ ਲੈ ਅਤੇ ਅਸਮਾਨ ਥੰਮ ਜਾ। ਪਾਣੀ ਸੁਕਾ ਦਿੱਤਾ ਗਿਆ। ਅਤੇ ਮਾਮਲੇ ਦਾ ਫੈਸਲਾ ਹੋ ਗਿਆ ਅਤੇ ਕਿਸ਼ਤੀ (ਜੂਦੀ) ਪਹਾੜ ਨਾਲ ਜਾ ਲੱਗੀ ਅਤੇ ਕਹਿ ਦਿੱਤਾ ਗਿਆ ਕਿ ਦੂਰ ਹੋ ਜ਼ਾਲਿਮਾਂ ਦੀ ਕੌਮ। |
ਨੂਹ ਨੇ ਆਪਣੇ ਰੱਬ ਨੂੰ ਪੁਕਾਰਿਆ ਅਤੇ ਕਿਹਾ ਹੇ ਮੇਰੇ ਪਾਲਣਹਾਰ! ਮੇਰਾ ਪੁੱਤਰ ਮੈਰੇ ਘਰ ਵਾਲਿਆਂ ਵਿਚੋਂ ਹੈ, ਅਤੇ ਬੇਸ਼ੱਕ ਤੇਰਾ ਵਾਅਦਾ ਸੱਚਾ ਹੈ ਅਤੇ ਤੂੰ ਸਭ ਤੋਂ ਵੱਡਾ ਸ਼ਾਸਕ ਹੈ। |
ਅੱਲਾਹ ਨੇ ਕਿਹਾ ਹੇ ਨੂਹ! ਉਹ ਤੇਰੇ ਪਰਿਵਾਰ ਵਿਚੋਂ ਨਹੀਂ। ਉਸ ਦੇ ਕਰਮ ਮਾੜੇ ਹਨ। ਤਾਂ ਉਸ ਲਈ ਸਵਾਲ ਨਾ ਕਰ, ਜਿਸ ਦਾ ਤੈਨੂੰ ਗਿਆਨ ਨਹੀਂ, ਮੈਂ ਤੁਹਾਨੂੰ ਉਪਦੇਸ਼ ਕਰਦਾ ਹਾਂ ਕਿ ਤੂੰ ਜ਼ਾਹਿਲਾਂ ਵਿਚੋਂ ਨਾ ਬਣ। |
ਨੂਹ ਨੇ ਆਖਿਆ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਣ ਚਾਹੁੰਦਾ ਹਾਂ। ਮੈ’ ਤੇਰੇ ਤੋਂ ਉਹ ਚੀਜ਼ ਮੰਗੀ ਜਿਸ ਦਾ ਮੈਨੂੰ ਗਿਆਨ ਨਹੀਂ ਜੇ ਤੂੰ ਮੈਨੂੰ ਮੁਆਫ਼ ਨਾ ਕੀਤਾ ਅਤੇ ਮੇਰੇ ਉੱਤੇ ਰਹਿਮਤ ਨਾ ਕੀਤੀ ਤਾਂ ਮੈਂ ਬਰਬਾਦ ਹੋ ਜਾਵਾਂਗਾ। |
(ਕਿਹਾ ਗਿਆ ਕਿ ਹੇ ਨੂਹ! ਸਾਡੇ ਵੱਲੋਂ ਸੁਰੱਖਿਅਤ ਅਤੇ ਸਲਾਮਤੀ ਨਾਲ ਉਤਰੋ। ਤੁਹਾਡੇ ਅਤੇ ਉਨ੍ਹਾਂ ਸਮੂਹਾਂ ਉੱਪਰ ਜਿਹੜੇ ਤੁਹਾਡੇ ਨਾਲ ਹਨ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੇ ਸਮੂਹ) ਕਿ ਅਸੀਂ ਉਨ੍ਹਾਂ ਨੂੰ ਲਾਭ ਦੇਵਾਂਗੇ ਫਿਰ ਉਨ੍ਹਾਂ ਨੂੰ ਸਾਡੇ ਵੱਲੋਂ ਇੱਕ ਬੂਰੀ ਆਫ਼ਤ ਪਕੜ ਲਵੇਗੀ। |
ਇਹ ਗੁਪਤ ਖ਼ਬਰਾਂ ਹਨ, ਜਿਨ੍ਹਾਂ ਨੂੰ ਅਸੀਂ’ ਤੁਹਾਡੇ ਵੱਲ ਭੇਜ ਰਹੇ ਹਾਂ, ਇਸ ਤੋਂ ਪਹਿਲਾਂ ਨਾ ਤੁਸੀਂ ਇਨ੍ਹਾਂ ਨੂੰ ਜਾਣਦੇ ਸੀ ਨਾ ਤੁਹਾਡੀ ਕੌਮ। ਇਸ ਲਈ ਧੀਰਜ ਰੱਖੋ ਆਖਰੀ ਨਤੀਜਾ ਡਰਨ ਵਾਲਿਆਂ ਲਈ ਹੈ। |
ਅਤੇ ਆਦ ਵੱਲ ਅਸੀਂ ਉਸ ਦੇ ਭਰਾ ਹੂਦ ਨੂੰ ਭੇਜਿਆ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋਂ। ਉਸ ਤੋਂ ਬਿਨ੍ਹਾਂ ਤੁਹਾਡਾ ਕੋਈ ਪੁਜਣਯੋਗ ਨਹੀਂ। ਇਹ ਸਿਰਫ਼ ਤੁਸੀਂ ਝੂਠ ਘੜ ਰੱਖੇ ਹਨ। |
ਹੈ ਮੇਰੀ ਕੌਮ! ਮੈਂ ਇਸ ਲਈ ਤੁਹਾਡੇ ਤੋਂ ਕੋਈ ਬਦਲਾ ਨਹੀਂ ਮੰਗਦਾ। ਮੇਰਾ ਬਦਲਾ ਤਾਂ ਉਸ ਉੱਪਰ ਹੈ, ਜਿਸ ਨੇ ਮੈਨੂੰ ਪੈਦਾ ਕੀਤਾ। ਕੀ ਤੁਸੀਂ ਨਹੀਂ ਸਮਝਦੇ। |
ਅਤੇ ਹੇ ਮੇਰੀ ਕੌਮ! ਆਪਣੇ ਪਾਲਣਹਾਰ ਤੋਂ ਮੁਆਫ਼ੀ ਮੰਗੋ। ਫਿਰ ਉਸ ਵੱਲ ਮੁੜ ਉਹ ਤੁਹਾਡੇ ਉੱਪਰ ਅਤੁੱਟ ਵਰਖਾ ਕਰੇਗਾ। ਉਹ ਤੁਹਾਡੀ ਸ਼ਕਤੀ ਵਿਚ ਹੋਰ ਵਾਧਾ ਕਰੇਗਾ। ਤੁਸੀਂ ਅਪਰਾਧੀ ਹੋ ਕੇ ਬੇਮੁੱਖ ਨਾ ਬਣੋ। |
ਉਨ੍ਹਾਂ ਨੇ ਕਿਹਾ ਕਿ ਹੇ ਹੂਦ! ਤੁਸੀਂ ਸਾਡੇ ਕੋਲ ਕੋਈ ਸਪੱਸ਼ਟ ਨਿਸ਼ਾਨੀ ਲੈ ਕੇ ਨਹੀਂ ਆਏ ਹੋ ਅਤੇ ਅਸੀਂ ਤੁਹਾਡੇ ਕਹਿਣ ਤੇ ਆਪਣੇ ਇਸ਼ਟਾਂ ਨੂੰ ਛੱਡਣ ਵਾਲੇ ਨਹੀਂ ਹਾਂ। ਅਸੀਂ ਕਦੇ ਵੀ ਤੁਹਾਨੂੰ ਮੰਨਣ ਵਾਲੇ ਨਹੀਂ। |
ਅਸੀਂ ਤਾਂ ਸਿਰਫ਼ ਇਹ ਹੀ ਕਹਾਂਗੇ ਕਿ ਤੁਹਾਡੇ ਉੱਪਰ ਸਾਡੇ ਪੂਜਣਯੋਗਾਂ ਵਿਚੋਂ ਕਿਸੇ ਦੀ ਮਾਰ ਪੈ ਗਈ ਹੈ। ਹੂਦ ਨੇ ਕਿਹਾ ਮੈ’ ਅੱਲਾਹ ਨੂੰ ਗਵਾਹ ਮੰਨਦਾ ਹਾਂ ਅਤੇ ਤੁਸੀ ਵੀ ਗਵਾਹ ਰਹੋ ਕਿ ਮੈਂ ਅਜ਼ਾਦ ਹਾਂ, ਉਨ੍ਹਾਂ ਤੋਂ, ਜਿਸ ਨੂੰ ਤੁਸੀਂ (ਅੱਲਾਹ ਤੋਂ ਬਿਨ੍ਹਾਂ) ਸ਼ਰੀਕ ਬਣਾਉਂਦੇ ਹੋ। |
ਇਸ ਲਈ ਤੁਸੀਂ ਸਾਰੇ ਮਿਲ ਕੇ ਮੇਰੇ ਖਿਲਾਫ਼ ਸਾਜ਼ਿਸ ਕਰੋਂ। ਫਿਰ ਮੈਨੂੰ ਮੌਕਾ ਨਾ ਦੇਵੋ। |
ਮੈਂ ਅੱਲਾਹ ਤੇ ਭਰੋਸਾ ਕੀਤਾ ਜਿਹੜਾ ਮੇਰਾ ਅਤੇ ਤੁਹਾਡਾ ਰੱਬ ਹੈ। ਕੋਈ ਜੀਵਧਾਰੀ ਅਜਿਹਾ ਨਹੀਂ, ਜਿਸ ਦੀ ਡੋਰ ਉਸ ਦੇ ਹੱਥ ਵਿਚ ਨਾ ਹੋਵੇ। ਬੇਸ਼ੱਕ ਮੇਰਾ ਰੱਬ ਸਿੱਧੇ ਰਾਹ ਉੱਪਰ ਹੈ। ਭਾਵ ਸਿੱਧਾ ਰਾਹ ਵਿਖਾਉਣ ਵਾਲਾ ਹੈ। |
ਜੇਕਰ ਤੁਸੀਂ ਬੇਮੁੱਖਤਾ ਕਰਦੇ ਹੋ ਤਾਂ ਮੈਂ’ ਤੁਹਾਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਜਿਸ ਨੂੰ ਦੇ ਕੇ ਮੈਨੂੰ ਤੁਹਾਡੇ ਵੱਲ ਭੇਜਿਆ ਗਿਆ ਸੀ ਅਤੇ ਮੇਰਾ ਰੱਬ ਤੁਹਾਡੀ ਥਾਂ ਉੱਪਰ ਤੁਹਾਡੇ ਤੋਂ ਬਿਨ੍ਹਾਂ ਕਿਸੇ ਹੋਰ ਸਮੂਹ ਨੂੰ ਵਾਰਿਸ ਬਣਾਵੇਗਾ। ਤੁਸੀਂ ਉਸ ਦਾ ਕੁਝ ਨਾ ਵਿਗਾੜ ਸਕੌਗੇ। ਬੇਸ਼ੱਕ ਮੇਰਾ ਰੱਬ ਹਰ ਚੀਜ਼ ਉੱਪਰ ਤਾਕਤ ਰੱਖਦਾ ਹੈ। |
ਅਤੇ ਜਦੋਂ ਸਾਡਾ ਹੁਕਮ ਆ ਪਹੁੰਚਿਆ, ਅਸੀਂ ਆਪਣੀ ਰਹਿਮਤ ਨਾਲ ਹੂਦ ਨੂੰ ਬਚਾ ਲਿਆ ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਇੱਕ ਸਖਤ ਸਜ਼ਾ ਤੋਂ ਬਚਾ ਲਿਆ। |
ਅਤੇ ਇਹ ਆਦ ਸੀ ਜਿਸ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਸ ਵੇ ਰਸੂਲਾਂ ਨੂੰ ਵੀ ਨਾ ਮੰਨਿਆ। ਅਤੇ ਹਰ ਇੱਕ ਵਿਰੋਧੀ ਅਤੇ ਵਿਦਰੋਹੀ ਦੀ ਗੱਲ ਦਾ ਪਾਲਣ ਕੀਤਾ। |
ਅਤੇ ਉਨ੍ਹਾਂ ਦੇ ਪਿੱਛੇ ਲਾਹਨਤ ਪਾ ਦਿੱਤੀ ਗਈ ਇਸ ਸੰਸਾਰ ਵਿਚ ਅਤੇ ਪ੍ਰਲੋਕ ਦੇ ਦਿਨ। ਸੁਣ ਲਵੋਂ ਆਦ ਨੇ ਆਪਣੇ ਰੱਬ ਤੋਂ ਇਨਕਾਰ ਕੀਤਾ। ਸੁਣ ਲਵੋਂ ਆਦ ਲਈ ਦੂਰੀ ਹੈ, ਜਿਹੜੀ ਹੂਦ ਦੀ ਕੌਮ ਸੀ। |
ਅਤੇ ਸਮੂਦ ਵੱਲ ਉਸ ਦੇ ਭਰਾ ਸਾਲਿਹ ਨੂੰ ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ, ਉਸ ਤੋਂ’ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਉਸ ਨੇ ਤੁਹਾਨੂੰ ਮਿੱਟੀ ਨਾਲ ਬਣਾਇਆ ਅਤੇ ਉਸੇ ਵਿਚ ਤੁਹਾਨੂੰ ਵਸਾਇਆ ਇਸ ਲਈ ਮੁਆਫ਼ੀ ਮੰਗੋ ਅਤੇ ਉਸ ਵੱਲ ਮੁੜੋ। ਕੋਈ ਸ਼ੱਕ ਨਹੀਂ ਮੇਰਾ ਰੱਬ ਨੇੜੇ ਹੈ। ਉਹ ਸਵੀਕਾਰ ਕਰਨ ਵਾਲਾ ਹੈ। |
ਉਨ੍ਹਾਂ ਨੇ ਕਿਹਾ ਹੇ ਸਾਲਿਹ! ਇਸ ਤੋਂ ਪਹਿਲਾਂ ਸਾਨੂੰ ਤੇਰੇ ਤੋਂ ਉਮੀਦ ਸੀ। ਕੀ ਤੁਸੀਂ ਸਾਨੂੰ ਉਸ ਦੀ ਪੂਜਾ ਤੋਂ ਰੋਕਦੇ ਹੋ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਸਨ। ਅਤੇ ਜਿਸ ਚੀਜ਼ ਵੱਲ ਸੱਦਦੇ ਹੋ, ਉਸ ਸਬੰਧ ਵਿਚ ਸਾਨੂੰ ਬਹੁਤ ਸ਼ੱਕ ਹੈ ਅਤੇ ਅਸੀਂ ਬੜੀ ਦੁਬਿਧਾ ਵਿਚ ਹਾਂ। |
ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁਲ੍ਹੀ ਵਲੀਲ ਤੇ ਹਾਂ ਅਤੇ ਉਸ ਨੇ ਮੈਨੂੰ ਆਪਣੇ ਕੌਲੋਂ ਰਹਿਮਤ ਬਖਸ਼ੀ ਤਾਂ ਮੈਨੂੰ ਅੱਲਾਹ ਤੋਂ ਕੌਣ ਬਚਾਏਗਾ, ਜੇਕਰ ਮੈਂ ਉਸ ਦੀ ਅਵੱਗਿਆ ਕਰਾਂ। ਇਸ ਲਈ ਤੁਸੀ ਕੁਝ ਨਹੀਂ ਪਾਉਗੇ ਸਿਵਾਏ ਨੁਕਸਾਨ ਦੇ। |
ਹੇ ਮੇਰੀ ਕੌਮ! ਇਹ ਅੱਲਾਹ ਦੀ ਊਠਣੀ ਤੁਹਾਡੇ ਲਈ ਇੱਕ ਨਿਸ਼ਾਨੀ ਹੈ। ਇਸ ਲਈ ਇਸ ਨੂੰ ਛੱਡ ਦਿਉ ਕਿ ਉਹ ਅੱਲਾਹ ਦੀ ਧਰਤੀ ਵਿਚ ਖਾਵੇ, ਇਸ ਨੂੰ ਕੋਈ ਕਸ਼ਟ ਨਾ ਪਹੁੰਚਾਉਂ ਨਹੀਂ ਤਾਂ ਜਲਦੀ ਹੀ ਤੁਹਾਨੂੰ ਆਫ਼ਤ ਘੇਰ ਲਵੇਗੀ। |
فَعَقَرُوهَا فَقَالَ تَمَتَّعُوا فِي دَارِكُمْ ثَلَاثَةَ أَيَّامٍ ۖ ذَٰلِكَ وَعْدٌ غَيْرُ مَكْذُوبٍ(65) ਫਿਰ ਉਨ੍ਹਾਂ ਨੇ ਉਸ ਦੇ ਪੈਰ ਕੱਟ ਦਿੱਤੇ। ਤਾਂ ਸਾਲੇਹ ਨੇ ਕਿਹਾ ਕਿ ਤਿੰਨ ਦਿਨ ਆਪਣੇ ਘਰਾਂ ਵਿਚ ਅਨੰਦ ਲੈ ਲਉ। ਇਹ ਇੱਕ ਵਾਅਦਾ ਹੈ। ਜਿਹੜਾ ਝੂਠਾ ਨਾ ਹੋਵੇਗਾ। |
ਫਿਰ ਜਦੋਂ ਸਾਡਾ ਹੁਕਮ ਆ ਗਿਆ ਤਾਂ ਅਸੀ ਆਪਣੀ ਰਹਿਮਤ ਨਾਲ ਸਾਲੇਹ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ, ਉਸ ਦਿਨ ਦੇ ਅਪਮਾਨ ਤੋਂ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਸਭ ਤੋਂ ਉਤਮ ਤੇ ਵੱਡਾ ਸ਼ਕਤੀਸ਼ਾਲੀ ਹੈ। |
وَأَخَذَ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ(67) ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਸੀ, ਉਨ੍ਹਾਂ ਨੂੰ ਇੱਕ ਡਰਾਉਣੀ ਅਵਾਜ਼ ਨੇ ਫੜ੍ਹ ਲਿਆ। ਫਿਰ ਸਵੇਰ ਨੂੰ ਉਹ ਆਪਣੇ ਘਰਾਂ ਵਿਚ ਮੂਧੈ ਪਏ ਰਹਿ ਗਏ। |
كَأَن لَّمْ يَغْنَوْا فِيهَا ۗ أَلَا إِنَّ ثَمُودَ كَفَرُوا رَبَّهُمْ ۗ أَلَا بُعْدًا لِّثَمُودَ(68) ਜਿਵੇਂ ਕਿ ਉਹ ਕਦੇ ਉਨ੍ਹਾਂ ਵਿਚ ਵਸੇ ਹੀ ਨਹੀ" ਸੀ। ਸੁਣੋ, ਸਮੂਦ ਨੇ ਆਪਣੇ ਰੱਬ ਤੋਂ ਇਨਕਾਰ ਕੀਤਾ। ਸੁਣੋ, ਸਮੂਦ ਲਈ ਲਾਹਣਤ ਹੈ। |
ਅਤੇ ਇਬਰਾਹੀਮ ਦੇ ਪਾਸ ਸਾਡੇ ਫ਼ਰਿਸ਼ਤੇ ਚੰਗੀ ਖ਼ਬਰ ਲੈ ਕੇ ਆਏ, ਆਖਿਆ ਤੁਸੀਂ ਸਲਾਮਤ ਰਹੋਂ। ਇਬਰਾਹੀਮ ਨੇ ਕਿਹਾ, ਤੁਹਾਡੇ ਉੱਪਰ ਵੀ ਸਲਾਮਤੀ ਹੋਵੇ। ਫਿਰ ਜ਼ਿਆਦਾ ਵਖ਼ਤ ਨਹੀਂ ਹੋਇਆ ਸੀ, ਕਿ ਇਬਰਾਹੀਮ ਇੱਕ ਭੁੰਨਿਆਂ ਹੋਇਆ ਵੱਛਾ ਲੈ ਆਇਆ। |
ਫਿਰ ਜਦੋਂ ਵੇਖਿਆ ਕਿ ਉਨ੍ਹਾਂ ਦੇ ਹੱਥ ਖਾਣੇ ਵੱਲ ਨਹੀ ਵੱਧ ਰਹੇ ਤਾਂ ਉਹ ਠਠੰਬਰ ਗਿਆ ਅਤੇ ਦਿਲ ਵਿਚ ਉਨ੍ਹਾਂ ਤੋਂ ਡਰਿਆ। ਉਨ੍ਹਾਂ ਨੇ ਕਿਹਾ ਡਰੋਂ ਨਾ, ਅਸੀਂ ਲੂਤ ਦੀ ਕੌਮ ਵੱਲ ਭੇਜੇ ਗਏ ਹਾਂ। |
وَامْرَأَتُهُ قَائِمَةٌ فَضَحِكَتْ فَبَشَّرْنَاهَا بِإِسْحَاقَ وَمِن وَرَاءِ إِسْحَاقَ يَعْقُوبَ(71) ਅਤੇ ਇਬਰਾਹੀਮ ਦੀ ਪਤਨੀ ਖੜ੍ਹੀ ਸੀ, ਉਹ ਹੱਸ ਪਈ। ਤਾਂ ਅਸੀਂ ਇਬਰਹਹੀਮ ਨੂੰ ਇਸਹਾਕ ਦੀ ਖੁਸ਼ਖਬਰੀ ਦਿੱਤੀ ਅਤੇ ਇਸਹਾਕ ਤੋਂ ਅੱਗੇ ਯਾਕੂਬ ਦੀ। |
ਉਸ ਨੇ ਕਿਹਾ, ਹਾਏ ਮੇਰੀ ਮਾੜੀ ਕਿਸਮਤ ਕੀ ਮੈਂ ਹੁਣ ਬੱਚੇ ਨੂੰ ਜਨਮ ਦੇਵਾਂਗੀ ਜਦੋਂ ਕਿ ਮੈਂ ਬੁੱਢੀ ਅਤੇ ਮੇਰਾ ਪਤੀ ਵੀ ਬੁੱਢਾ ਹੈ। ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ। |
ਫ਼ਰਿਸ਼ਤਿਆਂ ਨੇ ਆਖਿਆ, ਕੀ ਤੂੰ ਅੱਲਾਹ ਵੇ ਹੁਕਮ ਉੱਪਰ ਹੈਰਾਨਗੀ ਪ੍ਰਗਟ ਕਰਦੀ ਹੈ। ਇਬਰਾਹੀਮ ਦੇ ਘਰ ਵਾਲਿਓ! ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਹੈ। ਬੇਸ਼ੱਕ ਅੱਲਾਹ ਬਹੁਤ ਪ੍ਰਸੰਨਤਾ ਵਾਲਾ ਬੜਾ ਪ੍ਰਭਾਵੀ ਹੈ। |
فَلَمَّا ذَهَبَ عَنْ إِبْرَاهِيمَ الرَّوْعُ وَجَاءَتْهُ الْبُشْرَىٰ يُجَادِلُنَا فِي قَوْمِ لُوطٍ(74) ਫਿਰ ਜਦੋਂ ਇਬਰਾਹੀਮ ਦਾ ਡਰ ਦੂਰ ਹੋਇਆ ਅਤੇ ਉਸ ਨੂੰ ਖੁਸ਼ਖ਼ਬ਼ਰੀ ਮਿਲੀ ਤਾਂ ਉਹ ਸਾਡੇ ਨਾਲ ਲੂਤ ਦੀ ਕੌਮ ਦੀ ਬਖਸ਼ਿਸ਼ ਲਈ ਲੜਣ ਲੱਗਿਆ। |
ਬੇਸ਼ੱਕ ਇਬਰਾਹੀਮ ਬੜਾ ਸਹਿਣਸ਼ੀਲ ਅਤੇ ਕੋਮਲ ਦਿਲ ਵਾਲਾ ਸੀ ਅਤੇ ਅੱਲਾਹ ਵਿਚ ਲੀਨ ਸੀ। |
ਹੇ ਇਬਰਾਹੀਮ ! ਉਸ ਨੂੰ ਛੱਡੋਂ। ਤੁਹਾਡੇ ਰੱਬ ਦਾ ਹੁਕਮ ਆ ਚੁੱਕਿਆ ਹੈ ਅਤੇ ਉਨ੍ਹਾਂ ਉੱਪਰ ਇੱਕ ਅਜਿਹੀ ਆਫ਼ਤ ਆਉਣ ਵਾਲੀ ਹੈ, ਜਿਹੜੀ ਟਾਲੀ ਨਹੀਂ ਜਾ ਸਕਦੀ। |
وَلَمَّا جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالَ هَٰذَا يَوْمٌ عَصِيبٌ(77) ਅਤੇ ਜਦੋਂ ਸਾਡੇ ਫ਼ਰਿਸ਼ਤੇ ਲੂਤ ਦੇ ਕੋਲ ਪਹੁੰਚੇ ਤਾਂ ਉਹ ਘਬਰਾਇਆ ਅਤੇ ਉਨ੍ਹਾਂ ਦੇ ਆਉਣ ਨਾਲ ਉਹ ਦਿਲੋਂ ਤੰਗ ਹੋ ਗਿਆ। ਉਸ ਨੇ ਕਿਹਾ ਅੱਜ ਦਾ ਦਿਨ ਬੜਾ ਸਖ਼ਤ ਹੈ। |
ਅਤੇ ਉਸ ਦੀ ਕੌਮ ਦੇ ਲੋਕ ਭੱਜਦੇ ਹੋਏ ਉਸ ਕੋਲ ਆਏ ਅਤੇ ਉਹ ਪਹਿਲਾਂ ਤੋਂ ਹੀ ਬੁਰੇ ਕਰਮ ਕਰ ਰਹੇ ਸਨ। ਲੂਤ ਨੇ ਆਖਿਆ, ਹੇ ਮੇਰੀ ਕੌਮ! ਇਹ ਮੇਰੀਆਂ ਬੇਟੀਆਂ ਹਨ ਅਤੇ ਉਹ ਤੁਹਾਡੇ ਲਈ ਬਹੁਤ ਪਵਿੱਤਰ ਹਨ। ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੈਨੂੰ ਮੇਰੇ ਮਹਿਮਾਨਾਂ ਦੇ ਸਾਹਮਣੇ ਬੇਇੱਜ਼ਤ ਨਾ ਕਰੋ। ਕੀ ਤੁਹਾਡੇ ਵਿਚੋਂ ਕੋਈ ਚੰਗਾ ਆਦਮੀ ਨਹੀਂ। |
قَالُوا لَقَدْ عَلِمْتَ مَا لَنَا فِي بَنَاتِكَ مِنْ حَقٍّ وَإِنَّكَ لَتَعْلَمُ مَا نُرِيدُ(79) ਉਨ੍ਹਾਂ ਨੇ ਕਿਹਾ ਕਿ ਤੂੰ ਜਾਣਦਾ ਹੈਂ ਕਿ ਸਾਨੂੰ ਤੇਰੀਆਂ ਬੇਟੀਆਂ ਨਾਲ ਕੋਈ ਮਤਲਬ ਨਹੀਂ ਅਤੇ ਤੂੰ ਇਹ ਵੀ ਜਾਣਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। |
قَالَ لَوْ أَنَّ لِي بِكُمْ قُوَّةً أَوْ آوِي إِلَىٰ رُكْنٍ شَدِيدٍ(80) ਲੂਤ ਨੇ ਕਿਹਾ, ਕਾਸ਼! ਮੇਰੇ ਕੌਲ ਤੁਹਾਡੇ ਨਾਲ ਲੜਨ ਦੀ ਤਾਕਤ ਹੁੰਦੀ ਜਾਂ ਮੈਂ ਜਾ ਬੈਠਦਾ ਕਿਸੇ ਤਕੜੇ ਦੀ ਸ਼ਰਣ ਵਿੱਚ। |
ਫ਼ਰਿਸ਼ਤਿਆਂ ਨੇ ਕਿਹਾ, ਹੇ ਲੂਤ! ਅਸੀਂ ਤੇਰੇ ਰੱਬ ਵੱਲੋਂ ਭੇਜੇ ਗਏ ਹਾਂ। ਇਹ ਕਦੇ ਵੀ ਤੁਹਾਡੇ ਤੱਕ ਪਹੁੰਚ ਨਹੀਂ ਸਕਣਗੇ। ਇਸ ਲਈ ਤੁਸੀਂ ਆਪਣੇ ਲੋਕਾਂ ਨੂੰ ਲੈ ਕੇ ਰਾਤ ਰਹਿੰਦੇ ਨਿਕਲ ਜਾਉ। ਅਤੇ ਤੁਹਾਡੇ ਵਿਚੋਂ ਕੋਈ ਮੁੜ ਕੇ ਨਾ ਦੇਖੇ। ਪਰ ਤੁਹਾਡੀ ਪਤਨੀ ਉੱਪਰ ਉਹ ਕੁਝ ਹੀ ਵਾਪਰੇਗਾ, ਜਿਹੜਾ ਉਨ੍ਹਾਂ ਲੋਕਾਂ ਨਾਲ ਵਾਪਰੇਗਾ। ਉਨ੍ਹਾਂ ਲਈ ਸਵੇਰ ਦਾ ਸਮਾਂ ਨਿਯਤ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ। |
ਫਿਰ ਜਦੋਂ ਸਾਡਾ ਹੁਕਮ ਆਇਆ ਤਾਂ ਅਸੀਂ ਉਸ ਬਸਤੀ ਨੂੰ ਮਲੀਆ ਮੇਟ ਕਰ ਦਿੱਤਾ ਅਤੇ ਉਸ ਉੱਪਰ ਪੱਥਰ, ਕੰਕਰ ਲਗਾਤਾਰ ਰ੍ਰਾਏ। |
مُّسَوَّمَةً عِندَ رَبِّكَ ۖ وَمَا هِيَ مِنَ الظَّالِمِينَ بِبَعِيدٍ(83) ਤੁਹਾਡੇ ਰੱਬ ਵੱਲੋਂ ਨਿਸ਼ਾਨ ਲੱਗੇ ਹੋਏ ਅਤੇ ਉਹ ਬਸਤੀ, ਇਨ੍ਹਾਂ ਜ਼ਾਲਿਮਾਂ ਤੋਂ ਕੁਝ ਦੂਰ ਨਹੀਂ। |
ਅਤੇ ਮਦਯਨ ਦੇ ਵੱਲ ਉਸ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਂਮ! ਅੱਲਾਹ ਦੀ ਬੰਦਗੀ ਕਰੋ, ਉਸ ਤੋਂ’ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਨਾਪ ਤੋਲ ਵਿਚ ਕਦੇ ਘੱਟ ਨਾ ਤੋਲੋ, ਮੈਂ ਤੁਹਾਨੂੰ ਚੰਗੀ ਹਾਲਤ ਵਿਚ ਦੇਖ ਰਿਹਾ ਹਾਂ ਅਤੇ ਮੈਂ’ ਤੁਹਾਨੂੰ ਇੱਕ ਘੇਰ ਲੈਣ ਵਾਲੇ ਦਿਨ ਦੀ ਆਫ਼ਤ ਤੋਂ ਡਰਦਾ ਹਾਂ |
ਹੇ ਮੇਰੀ ਕੌਮ! ਪੂਰਾ ਤੌਲੋ ਇਨਸਾਫ ਦੇ ਨਾਲ ਅਤੇ ਲੋਕਾਂ ਨੰ ਉਨ੍ਹਾਂ ਦੀਆਂ ਚੀਜ਼ਾਂ ਘੱਟ ਤੋਲ ਕੇ ਨਾ ਦੇਵੋ ਅਤੇ ਧਰਤੀ ਉੱਪਰ ਕਲੇਸ਼ ਨਾ ਪਾਉ। |
بَقِيَّتُ اللَّهِ خَيْرٌ لَّكُمْ إِن كُنتُم مُّؤْمِنِينَ ۚ وَمَا أَنَا عَلَيْكُم بِحَفِيظٍ(86) ਜੋ ਅੱਲਾਹ ਦਾ ਦਿੱਤਾ ਹੋਇਆ ਬਚ ਜਾਵੇ ਉਹ ਤੁਹਾਡੇ ਲਈ ਚੰਗਾ ਹੈ ਜੇਕਰ ਤੁਸੀਂ ਮੋਮਿਨ ਹੋ। ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ। |
ਉਨ੍ਹਾਂ ਨੇ ਕਿਹਾ ਕਿ ਹੈ ਸ਼ੁਐਬ! ਕੀ ਤੁਹਾਡੀ ਨਮਾਜ਼ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਉਨ੍ਹਾਂ ਚੀਜ਼ਾ ਨੂੰ ਛੱਡ ਦੇਈਏ ਜਿੰਨ੍ਹਾਂ ਵੀ ਬੰਦਗੀ ਸਾਡੇ ਵਡੇਰੇ ਕਰਦੇ ਸਨ ਜਾਂ ਆਪਣੀ ਦੌਲਤ ਦਾ ਆਪਣੀ ਮਰਜ਼ੀ ਅਨੁਸਾਰ ਭੋਗਣਾ ਛੱਡ ਦੇਈਏ। ਬੱਸ ਤੁਸੀ’ ਹੀ ਇੱਕ ਸਤਿਵਾਦੀ ਅਤੇ ਨੇਕ ਆਦਮੀ ਹੋ। |
ਸ਼ੁਐਬ ਨੇ ਕਿਹਾ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁੱਲ੍ਹੀ ਨਿਸ਼ਾਨੀ ਤੇ ਹਾਂ ਪਰ ਉਸ ਨੇ ਆਪਣੇ ਵੱਲੋਂ ਮੈਨੂੰ ਚੰਗੀ ਰੋਜ਼ੀ ਵੀ ਦਿੱਤੀ ਹੈ, ਅਤੇ ਸੈ ਨਹੀਂ’ ਚਾਹੁੰਦਾ ਕਿ ਮੈ’ ਖੂਦ ਉਹ ਕੰਮ ਕਰਾਂ ਜਿਸ ਤੋਂ’ ਮੈਂ ਤੁਹਾਨੂੰ ਰੋਕ ਰਿਹਾ ਹਾਂ। ਮੈਂ ਤਾਂ ਸਿਰਫ਼ ਸੁਧਾਰ ਚਾਹੁੰਦਾ ਹਾਂ ਜਿੱਥੋਂ ਤੱਕ ਹੋ ਸਕੇ, ਮੈਨੂੰ ਤਾਕਤ ਤਾਂ ਅੱਲਾਹ ਤੋਂ ਹੀ ਮਿਲੇਗੀ। ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਮੈਂ ਮੁੜਦਾ ਹਾਂ। |
ਅਤੇ ਹੇ ਮੇਰੀ ਕੌਮ! ਅਜਿਹਾ ਨਾ ਹੋਵੇ ਕਿ ਮੇਰੇ ਵਿਰੁੱਧ ਤੁਹਾਡੀ ਹੱਠ ਧਰਮੀ ਤੁਹਾਨੂੰ ਕਿਸੇ ਬਿਪਤਾ ਵਿਚ ਲੈ ਜਾਵੇ। ਜਿਹੜੀ ਨੂਹ, ਹੂਦ ਜਾਂ ਸਾਲੇਹ ਦੀ ਕੌਮ ਉੱਪਰ ਆਈ ਸੀ ਅਤੇ ਲੂਤ ਦੀ ਕੌਮ ਤਾਂ ਤੁਹਾਡੇ ਤੋਂ ਦੂਰ ਵੀ ਨਹੀਂ। |
وَاسْتَغْفِرُوا رَبَّكُمْ ثُمَّ تُوبُوا إِلَيْهِ ۚ إِنَّ رَبِّي رَحِيمٌ وَدُودٌ(90) ਆਪਣੇ ਰੱਬ ਤੋਂ ਮੁਆਫ਼ੀ ਮੰਗੋਂ ਅਤੇ ਉਸ ਵੱਲ ਮੁੜ ਜਾਉ। ਬੇਸ਼ੱਕ ਮੇਰਾ ਰੱਬ ਰਹਿਮਤ ਅਤੇ ਮੁਹੱਬਤ ਵਾਲਾ ਹੈ। |
ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਜੋ ਤੁਸੀਂ ਕਰਦੇ ਹੋ ਉਸ ਦਾ ਬਹੁਤਾ ਹਿੱਸਾ ਸਾਡੀ ਸਮਝ ਵਿਚ ਨਹੀਂ ਆਉਂਦਾ ਅਤੇ ਅਸੀਂ ਤਾਂ ਦੇਖਦੇ ਹਾਂ ਕਿ ਤੂੰ ਸਾਡੇ ਤੋਂ ਘੱਟ ਹੈਂ ਅਤੇ ਜੇਕਰ ਤੂੰ ਸਾਡੀ ਬਰਾਦਰੀ ਦਾ ਨਾ ਹੁੰਦਾ ਤਾਂ ਅਸੀਂ’ ਤੈਨੂੰ ਸੰਗਸਾਰ (ਪੱਥਰਾਂ ਨਾਲ ਮਾਰ ਸੁੱਟਣਾ) ਕਰ ਦਿੰਦੇ। ਅਤੇ ਤੁਹਾਨੂੰ ਸਾਡੇ ਉੱਪਰ ਕੋਈ ਸ਼੍ਰੇਸ਼ਟਤਾ ਨਹੀਂ। |
ਸ਼ੂਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕੀ ਮੇਰੀ ਬਰਾਦਰੀ ਤੁਹਾਡੇ ਲਈ ਅੱਲਾਹ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਅਤੇ ਅੱਲਾਹ ਨੂੰ ਤੁਸੀਂ ਪਿੱਛੇ ਛੱਡ ਦਿੱਤਾ। ਬੇਸ਼ੱਕ ਜੋ ਕੁਝ ਤੁਸੀਂ ਕਰਦੇ ਹੋ। ਉਹ ਮੇਰੇ ਰੱਬ ਦੇ ਵੱਸ ਵਿਚ ਹੈ। |
ਅਤੇ ਹੇ ਮੇਰੀ ਕੌਮ! ਤੁਸੀਂ ਆਪਣੇ ਰਿਵਾਜ਼ ਦੇ ਅਨੁਸਾਰ ਕੰਮ ਕਰਦੇ ਜਾਉ ਅਤੇ ਸੈਂ ਆਪਣੀ ਮਰਿਆਦਾ ਮੁਤਾਬਿਕ ਕੰਮ ਕਰਦਾ ਰਹਾਂਗਾ। ਜਲਦੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਉੱਪਰ ਬੇਇੱਜ਼ਤ ਕਰਨ ਵਾਲੀ ਆਫ਼ਤ ਆਉਂਦੀ ਹੈ ਅਤੇ ਕੌਣ ਝੂਠਾ ਹੈ ਅਤੇ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ। |
ਅਤੇ ਜਦੋਂ ਸਾਡਾ ਆਦੇਸ਼ ਆਇਆ ਤਾਂ ਅਸੀਂ ਸ਼ੁਐਬ ਅਤੇ ਜਿਹੜੇ ਉਸ ਨਾਲ ਈਮਾਨ ਲਿਆਏ ਸਨ (ਉਨ੍ਹਾਂ ਨੂੰ) ਆਪਣੀ ਰਹਿਮਤ ਨਾਲ ਬਚਾ ਲਿਆ ਅਤੇ ਜਿਨ੍ਹਾਂ ਲੋਕਾਂ ਨੇ ਜੁਲਮ ਕੀਤਾ ਸੀ ਉਨ੍ਹਾਂ ਨੂੰ ਸ਼ਿਜਲੀ ਦੀ ਕੜਕ ਨੇ ਫੜ੍ਹ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮੂਧੇ ਮੂਹ ਪਏ ਰਹਿ ਗਏ। |
كَأَن لَّمْ يَغْنَوْا فِيهَا ۗ أَلَا بُعْدًا لِّمَدْيَنَ كَمَا بَعِدَتْ ثَمُودُ(95) ਮੰਨੋ, ਉਹ ਉਨ੍ਹਾਂ ਵਿਚ ਕਦੇ ਵਸੇ ਹੀ ਨਹੀਂ ਸੀ। ਸੁਣੋ, `ਲਾਹਣਤ ਹੈ ਮਦਯਨ ਨੂੰ ਜਿਵੇਂ ਲਾਹਣਤ ਹੋਈ ਸੀ ਸਸੂਵ ਨੂੰ। |
وَلَقَدْ أَرْسَلْنَا مُوسَىٰ بِآيَاتِنَا وَسُلْطَانٍ مُّبِينٍ(96) ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਨਾਲ ਭੇਜਿਆ। |
إِلَىٰ فِرْعَوْنَ وَمَلَئِهِ فَاتَّبَعُوا أَمْرَ فِرْعَوْنَ ۖ وَمَا أَمْرُ فِرْعَوْنَ بِرَشِيدٍ(97) ਫਿਰਔਨ ਅਤੇ ਉਸ ਦੇ ਸਰਦਾਰਾਂ ਵੱਲ ਅਤੇ ਉਹ ਫਿਰਔਨ ਦੇ ਹੁਕਮਾਂ ਉੱਪਰ ਜ਼ੱਲੇ ਹਾਲਾਂਕਿ ਫਿਰਔਨ ਦਾ ਹੁਕਮ ਉਚਿੱਤ ਨਹੀਂ ਸੀ। |
يَقْدُمُ قَوْمَهُ يَوْمَ الْقِيَامَةِ فَأَوْرَدَهُمُ النَّارَ ۖ وَبِئْسَ الْوِرْدُ الْمَوْرُودُ(98) ਕਿਆਮਤ ਦੇ ਦਿਨ ਉਹ ਆਪਣੀ ਕੌਮ ਦੇ ਅੱਗੇ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਅੱਗ ਤੱਕ ਪਹੁੰਚਾਏਗਾ ਅਤੇ ਇਹ ਕਿਹੋਂ ਜਿਹਾ ਬੁਰਾ ਟਿਕਾਣਾ ਹੈ ਜਿੱਥੇ ਉਹ ਪਹੁੰਚਣਗੇ। |
وَأُتْبِعُوا فِي هَٰذِهِ لَعْنَةً وَيَوْمَ الْقِيَامَةِ ۚ بِئْسَ الرِّفْدُ الْمَرْفُودُ(99) ਅਤੇ ਇਸ ਸੰਸਾਰ ਵਿਚ ਉਨ੍ਹਾਂ ਦੇ ਪਿੱਛੇ ਲਾਹਣਤ ਹੈ ਅਤੇ ਕਿਆਮਤ ਦੇ ਦਿਨ ਵੀ, ਕਿਹੋ ਜਿਹਾ ਬੁਰਾ ਇਨਾਮ ਹੈ ਜਿਹੜਾ ਇਨ੍ਹਾਂ ਨੂੰ ਮਿਲਿਆ। |
ذَٰلِكَ مِنْ أَنبَاءِ الْقُرَىٰ نَقُصُّهُ عَلَيْكَ ۖ مِنْهَا قَائِمٌ وَحَصِيدٌ(100) ਇਹ ਬਸਤੀਆਂ ਦੇ ਕੁਝ ਹਾਲਾਤ ਹਨ ਜਿਹੜੇ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਉਨ੍ਹਾਂ ਵਿਚੋਂ ਕੁਝ ਬਸਤੀਆਂ ਹੁਣ ਵੀ ਮੌਜੂਦ ਹਨ ਅਤੇ ਕੂਝ ਖ਼ਤਮ ਹੋ ਗਈਆਂ। |
ਅਤੇ ਅਸੀਂ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਖੂਦ ਆਪਣੇ ਉੱਪਰ ਜ਼ੁਲਮ ਕੀਤਾ ਹੈ। ਫਿਰ ਜਦੋਂ ਤੇਰੇ ਰੱਬ ਦਾ ਹੁਕਮ ਆ ਗਿਆ ਤਾਂ ਉਨ੍ਹਾਂ ਦੇ ਘੜੇ ਹੋਏ (ਅਖੌਤੀ) ਰੱਬ ਉਨ੍ਹਾਂ ਦੇ ਕੁਝ ਕੰਮ ਨਾ ਆਏ, ਜਿਨ੍ਹਾਂ ਨੂੰ ਉਹ ਅੱਲਾਹ ਤੋਂ ਼ਿਲ੍ਹਾਂ ਪੁਕਾਰਦੇ ਸੀ ਅਤੇ ਉਨ੍ਹਾਂ ਨੇ ਆਪਣੇ ਪੱਖ ਵਿਚ ਵਿਨਾਸ਼ ਤੋਂ ਬਿਨ੍ਹਾਂ ਕੁਝ ਵੀ ਨਹੀਂ ਕੀਤਾ। |
وَكَذَٰلِكَ أَخْذُ رَبِّكَ إِذَا أَخَذَ الْقُرَىٰ وَهِيَ ظَالِمَةٌ ۚ إِنَّ أَخْذَهُ أَلِيمٌ شَدِيدٌ(102) ਅਤੇ ਤੇਰੇ ਰੱਬ ਦੀ ਪਕੜ ਅਜਿਹੀ ਹੀ ਹੈ ਜਦੋਂ ਕਿ ਉਹ ਬਸਤੀਆਂ ਨੂੰ ਉਨ੍ਹਾਂ ਦੇ ਅਤਿਆਚਾਰਾਂ ਲਈ ਫੜ੍ਹਦਾ ਹੈ। ਬੇਸ਼ੱਕ ਉਸ ਦੀ ਪਕੜ ਦਰਦਨਾਕ ਅਤੇ ਸਖ਼ਤ ਹੈ। |
ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਪ੍ਰਲੋਕ ਦੀ ਆਫ਼ਤ ਤੋਂ ਡਰਨ। ਉਹ ਇੱਕ ਅਜਿਹਾ ਦਿਨ ਹੈ, ਜਿਸ ਵਿਚ ਸਾਰੇ ਲੋਕ ਇੱਕਠੇ ਹੋਣਗੇ ਅਤੇ ਉਹ ਹਾਜ਼ਰੀ ਦਾ ਦਿਨ ਹੋਵੇਗਾ। |
ਅਤੇ ਅਸੀਂ ਇਸ ਨੂੰ ਇੱਕ ਸਮੇਂ ਲਈ ਟਾਲ ਰਹੇ ਹਾਂ ਜਿਹੜਾ ਨਿਰਧਾਰਿਤ ਹੈ। |
يَوْمَ يَأْتِ لَا تَكَلَّمُ نَفْسٌ إِلَّا بِإِذْنِهِ ۚ فَمِنْهُمْ شَقِيٌّ وَسَعِيدٌ(105) ਜਦੋਂ ਉਹ ਦਿਨ ਆਵੇਗਾ ਤਾਂ ਕੋਈ ਬੰਦਾ ਉਸ ਦੀ ਆਗਿਆ ਤੋਂ’ ਬਿਨ੍ਹਾਂ ਗੱਲ ਨਾ ਕਰ ਸਕੇਗਾ। ਇਸ ਲਈ ਉਨ੍ਹਾਂ ਵਿਚੋਂ ਕੁਝ ਲੋਕ ਮੰਦਭਾਗੀ ਹੋਣਗੇ ਅਤੇ ਕੂਝ ਵਡਭਾਗੀ। |
فَأَمَّا الَّذِينَ شَقُوا فَفِي النَّارِ لَهُمْ فِيهَا زَفِيرٌ وَشَهِيقٌ(106) ਇਸ ਲਈ ਜਿਹੜੇ ਲੋਕ ਮੰਦਭਾਗੀ ਹਨ ਉਹ ਅੱਗ ਵਿਚ ਹੋਣਗੇ। ਉੱਤੇ ਉਨ੍ਹਾਂ ਨੇ ਚੀਕਨਾ ਤੇ ਚਿਲਾਉਨਾ ਹੈ। |
ਉਹ ਉਸ ਵਿਚ ਉਦੋਂ ਤੱਕ ਰਹਿਣਗੇ ਜਦੋਂ ਤੱਕ ਧਰਤੀ ਅਤੇ ਆਕਾਸ਼ ਮੌਜੂਦ ਹਨ ਜਾਂ ਜਦੋਂ ਰੱਬ ਚਾਹੇ। ਬੇਸ਼ੱਕ ਤੇਰਾ ਰੱਬ ਜੋ ਚਾਹੁੰਦਾ ਹੈ ਕਰ ਦਿੰਦਾ ਹੈ। |
ਅਤੇ ਜਿਹੜੇ ਲੋਕ ਵਡਭਾਗੀ ਹਨ ਉਹ ਸਵਰਗ ਵਿਚ ਹੋਣਗੇ। ਉਹ ਉਸ ਵਿਚ ਉਦੋਂ ਤੱਕ ਰਹਿਣਗੇ ਜਦੋਂ ਤੱਕ ਧਰਤੀ ਅਤੇ ਆਕਾਸ਼ ਮੌਜੂਦ ਹਨ ਜਾਂ ਜਦੋਂ ਤੱਕ ਤੇਰਾ ਰੱਬ ਚਾਹੇ, ਉਸ ਦੀ ਕਿਰਪਾ ਬੇਅੰਤ ਹੈ। |
ਅਤੇ ਇਸ ਲਈ ਤੂੰ ਉਨ੍ਹਾਂ ਵਸਤੂਆਂ ਦੇ ਸ਼ੱਕ ਵਿਚ ਨਾ ਰਹਿ ਜਿਨ੍ਹਾਂ ਦੀ ਇਹ ਲੋਕ ਪੂਜਾ ਕਰ ਰਹੇ ਹਨ। ਇਹ ਤਾਂ ਬਿਲਕੂਲ ਉਸੇ ਤਰ੍ਹਾਂ ਪੂਜਾ ਕਰਦੇ ਹਨ ਜਿਸ ਤਰ੍ਹਾਂ ਇਨ੍ਹਾਂ ਤੋਂ ਪਹਿਲਾਂ ਇਨ੍ਹਾਂ ਦੇ ਪਿਉ ਦਾਦੇ ਕਰ ਰਹੇ ਸਨ। ਅਤੇ ਅਸੀਂ ਇਨ੍ਹਾਂ ਦਾ ਹਿੱਸਾ ਸਿਲ੍ਹਾਂ ਕਿਸੇ ਘਾਟੇ ਦੇ ਇਨ੍ਹਾਂ ਨੂੰ ਪੂਰਾ ਪੂਰਾ ਦੇਵਾਂਗੇ। |
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਫਿਰ ਉਨ੍ਹਾਂ ਵਿਚ ਫੁੱਟ ਪੈ ਗਈ। ਅਤੇ ਜੇਕਰ ਤੇਰੇ ਰੱਬ ਵੱਲੋਂ ਪਹਿਲਾਂ ਹੀ ਇੱਕ ਗੱਲ ਨਾ ਆ ਚੁੱਕੀ ਹੁੰਦੀ ਤਾਂ ਉਨ੍ਹਾਂ ਵਿਚਕਾਰ ਫੈਸਲਾ ਕਰ ਦਿੱਤਾ ਜਾਂਦਾ ਅਤੇ ਉਨ੍ਹਾਂ ਨੂੰ ਉਸ ਵਿਚ ਸੰਦੇਹ ਹੈ, ਜਿਹੜਾ ਉਨ੍ਹਾਂ ਨੂੰ ਸੰਤੁਸ਼ਟ ਨਹੀਂ’ ਹੋਣ ਦਿੰਦਾ। |
وَإِنَّ كُلًّا لَّمَّا لَيُوَفِّيَنَّهُمْ رَبُّكَ أَعْمَالَهُمْ ۚ إِنَّهُ بِمَا يَعْمَلُونَ خَبِيرٌ(111) ਅਤੇਂ ਨਿਸ਼ਚਿਤ ਰੂਪ ਨਾਲ ਤੇਰਾ ਰੱਬ ਹਰੇਕ ਨੂੰ ਉਸ ਦੇ ਕਰਮਾਂ ਅਨੁਸਾਰ ਫ਼ਲ ਦੇਵੇਗਾ। ਉਹ ਉਸ ਤੋਂ ਅਨਜਾਣ ਹਨ ਜੋ ਉਹ ਕਰ ਰਹੇ ਹਨ। |
فَاسْتَقِمْ كَمَا أُمِرْتَ وَمَن تَابَ مَعَكَ وَلَا تَطْغَوْا ۚ إِنَّهُ بِمَا تَعْمَلُونَ بَصِيرٌ(112) ਤਾਂ ਤੁਸੀਂ’ ਪੱਕੇ ਰਹੋ ਜਿਵੇਂ ਕਿ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਅਤੇ ਉਹ ਵੀ ਜਿਨ੍ਹਾਂ ਨੇ ਤੁਹਾਡੇ ਨਾਲ ਮੁਆਫ਼ੀ ਲਈ ਬੇਨਤੀ ਕੀਤੀ ਅਤੇ ਹੱਦਾਂ ਤੋਂ ਅੱਗੇ ਨਾ ਵਧੋ। ਬੇਸ਼ੱਕ ਜਿਹੜਾ ਕੂਝ ਤੁਸੀਂ ਕਰਦੇ ਹੋ ਉਹ (ਅੱਲਾਹ) ਦੇਖ ਰਿਹਾ ਹੈ। |
ਅਤੇ ਉਨ੍ਹਾਂ ਵੱਲ ਨਾ ਝੂਕੋ ਜਿਨ੍ਹਾਂ ਨੇ ਜ਼ੁਲਮ ਕੀਤਾ, ਨਹੀਂ’ ਤਾਂ ਤੁਹਾਨੂੰ ਅੱਗ ਘੇਰ ਲਵੇਗੀ। ਅਤੇ ਅੱਲਾਹ ਤੋਂ ਬਿਨ੍ਹਾਂ ਤੁਹਾਡਾ ਕੋਈ ਸਾਥੀ ਨਹੀਂ ਹੋਵੇਗਾ ਫਿਰ ਤੁਸੀਂ ਕਿਸੇ ਤੋਂ ਵੀ ਮਦਦ ਨਹੀਂ ਪ੍ਰਾਪਤ ਕਰ ਸਕੋਗੇ। |
ਅਤੇ ਦਿਨ ਦੇ ਦੋਵਾਂ ਹਿੱਸਿਆਂ ਅਤੇ ਰਾਤ ਦੇ ਕੁਝ ਹਿੱਸਿਆਂ ਵਿਚ ਨਮਾਜ਼ ਸਥਾਪਿਤ ਕਰੋ। ਬੇਸ਼ੱਕ ਨੇਕੀ, ਸ਼ੁਰਾਈ ਨੂੰ ਦੂਰ ਕਰਦੀ ਹੈ। ਇਹ ਚੇਤੇ ਕਰਵਾਉਣ ਵਾਲੀ ਹੈ, ਚੇਤੇ ਰੱਖਣ ਵਾਲਿਆਂ ਲਈ। |
وَاصْبِرْ فَإِنَّ اللَّهَ لَا يُضِيعُ أَجْرَ الْمُحْسِنِينَ(115) ਅਤੇ ਧੀਰਜ ਰੱਖੋਂ ਅੱਲਾਹ ਨੇਕੀ ਕਰਨ ਵਾਲਿਆਂ ਦਾ ਫ਼ਲ ਬਰਬਾਦ ਨਹੀਂ ਕਰਦਾ। |
ਇਸ ਲਈ ਕਿਉਂ ਨਾ ਅਜਿਹਾ ਹੋਇਆ ਤੁਹਾਡੇ ਤੋਂ ਪਹਿਲਾਂ ਦੀਆਂ ਕੌਮਾਂ ਵਿਚ ਅਜਿਹੇ ਨੇਕੀ ਕਰਨ ਵਾਲੇ ਹੁੰਦੇ ਜਿਹੜੇ ਲੋਕਾਂ ਨੂੰ ਧਰਤੀ ਉੱਪਰ ਕਲੇਸ਼ ਕਰਨ ਤੋਂ’ ਰੋਕਦੇ। ਅਜਿਹੇ ਥੋੜ੍ਹੇ ਲੋਕ ਨਿਕਲੇ ਜਿਨ੍ਹਾਂ ਨੂੰ ਅਸੀਂ ਉਨ੍ਹਾਂ ਵਿਚੋਂ ਬਚਾ ਲਿਆ। ਤੇ ਅੱਤਿਆਚਾਰੀ ਲੋਕ ਤਾਂ ਉਸੇ ਭੋਗ-ਵਿਲਾਸਤਾ ਵਿਚ ਰਹੇ ਜੌ ਉਨ੍ਹਾਂ ਨੂੰ ਪ੍ਰਾਪਤ ਸੀ ਅਤੇ ਉਹ ਅਪਰਾਧੀ ਸਨ। |
وَمَا كَانَ رَبُّكَ لِيُهْلِكَ الْقُرَىٰ بِظُلْمٍ وَأَهْلُهَا مُصْلِحُونَ(117) ਅਤੇ ਤੇਰਾ ਰੱਬ ਅਜਿਹਾ ਨਹੀਂ ਕਿ ਉਹ ਬਸਤੀਆਂ ਨੂੰ ਨਾ=ਇਨਸਾਫੀ ਨਾਲ ਬਰਬਾਦ ਕਰ ਦੇਵੇ। ਜਦੋਂ ਕਿ ਉਸ ਦੇ ਵਾਸੀ ਸੁਧਾਰ ਕਰਨ ਵਾਲੇ ਹੋਣ। |
وَلَوْ شَاءَ رَبُّكَ لَجَعَلَ النَّاسَ أُمَّةً وَاحِدَةً ۖ وَلَا يَزَالُونَ مُخْتَلِفِينَ(118) ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਉਹ ਲੋਕਾਂ ਨੂੰ ਇੱਕ ਸੰਪਰਦਾ ਬਣਾ ਦਿੰਦਾ ਪਰੰਤੂ ਉਹ ਹਮੇਸ਼ਾ ਮੱਤਭੇਦਾਂ ਵਿਚ ਰਹਿਣਗੇ। |
ਸ਼ਿਲ੍ਹਾਂ ਉਨ੍ਹਾਂ ਤੋਂ ਜਿਨ੍ਹਾਂ ਉੱਪਰ ਤੇਰਾ ਰੱਬ ਕਿਰਪਾ ਕਰੇ। ਅਤੇ ਉਸ ਨੇ ਇਸੇ ਲਈ ਉਨ੍ਹਾਂ ਨੂੰ ਪੈਦਾ ਕੀਤਾ ਹੈ। ਤੇਰੇ ਰੱਬ ਵੀ ਗੱਲ ਪੂਰੀ ਹੋ ਗਈ ਕਿ ਮੈਂ ਨਰਕ ਨੂੰ, ਜਿੰਨਾਂ ਅਤੇ ਮਨੁੱਖਾਂ ਨਾਲ ਇਕੱਠਿਆਂ ਕਰਕੇ, ਭਰ ਦੇਵਾਂਗਾ। |
ਅਤੇ ਅਸੀਂ’ ਰਸੂਲਾਂ ਦੇ ਬਿਉਰੇ ਵਿਚ ਇਹ ਸਾਰੀਆਂ ਗੱਲਾਂ ਤੁਹਾਨੂੰ ਸੁਣਾ ਰਹੇ ਹਾਂ ਜੋ ਤੁਹਾਡੇ ਦਿਲ ਨੂੰ ਪੱਕਾ ਕਰਨ। ਅਤੇ ਉਸ ਵਿਚ ਤੁਹਾਡੇ ਕੌਲ ਸੱਚ ਆਇਆ ਹੈ ਅਤੇ ਮੋਮਿਨਾਂ ਦੇ ਲਈ ਉਪਦੇਸ਼ ਅਤੇ ਨਾ ਭੁਲਣਯੋਗ। |
وَقُل لِّلَّذِينَ لَا يُؤْمِنُونَ اعْمَلُوا عَلَىٰ مَكَانَتِكُمْ إِنَّا عَامِلُونَ(121) ਅਤੇ ਜਿਹੜੇ ਲੋਕ ਈਮਾਨ ਨਹੀਂ ਲਿਆਏ ਉਨ੍ਹਾਂ ਨੂੰ ਕਹੋ ਕਿ ਤੁਸੀਂ ਆਪਣੀ ਰੀਤ ਮੁਤਾਬਿਕ ਕਰਦੇ ਰਹੋ ਅਤੇ ਅਸੀਂ ਆਪਣੀ ਮਰਿਆਦਾ ਮੁਤਾਬਿਕ ਕਰ ਰਹੇ ਹਾਂ। |
ਅਤੇ ਉਡੀਕ ਕਰੋ ਅਸੀਂ ਵੀ ਉਡੀਕ ਵਿਚ ਹਾਂ। |
ਅਤੇ ਅਸਮਾਨਾਂ ਅਤੇ ਧਰਤੀ ਦੇ ਰਹੱਸਾਂ ਨੂੰ ਅੱਲਾਹ ਜਾਣਦਾ ਹੈ ਅਤੇ ਸਾਰੇ ਮਾਮਲੇ ਉਸੇ ਵੱਲ ਮੁੜਣਗੇ। ਇਸ ਲਈ ਤੁਸੀਂ ਉਸੇ ਦੀ ਬੰਦਗੀ ਕਰੋ ਅਤੇ ਉਸ ਉੱਪਰ ਭਰੋਸਾ ਰੱਖੋ। ਜੋ ਕੁਝ ਤੁਸੀ’ ਕਰ ਰਹੇ ਹੋ ਤੁਹਾਡਾ ਰੱਬ ਉਸ ਤੋਂ ਅਨਜਾਣ ਨਹੀਂ। |
More surahs in Punjabi:
Download surah Hud with the voice of the most famous Quran reciters :
surah Hud mp3 : choose the reciter to listen and download the chapter Hud Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب