سورة الشعراء بالبنجابية

  1. استمع للسورة
  2. سور أخرى
  3. ترجمة السورة
القرآن الكريم | ترجمة معاني القرآن | اللغة البنجابية | سورة الشعراء | Shuara - عدد آياتها 227 - رقم السورة في المصحف: 26 - معنى السورة بالإنجليزية: The Poets.

طسم(1)

1਼ ਤਾ, ਸੀਨ, ਮੀਮ।

تِلْكَ آيَاتُ الْكِتَابِ الْمُبِينِ(2)

2਼ ਇਹ ਰੌਸ਼ਨ ਕਿਤਾਬ ਦੀਆਂ ਆਇਤਾਂ ਹਨ।

لَعَلَّكَ بَاخِعٌ نَّفْسَكَ أَلَّا يَكُونُوا مُؤْمِنِينَ(3)

3਼ (ਹੇ ਨਬੀ!) ਸ਼ਾਇਦ ਇਸ ਚਿੰਤਾ ਵਿਚ ਕਿ ਉਹ (ਮੱਕੇ ਦੇ) ਲੋਕ ਈਮਾਨ ਨਹੀਂ ਲਿਆਉਂਦੇ, ਤੁਸੀਂ ਆਪਣੇ ਆਪ ਨੂੰ ਹਲਾਕ ਹੀ ਨਾ ਕਰ ਦਿਓ।

إِن نَّشَأْ نُنَزِّلْ عَلَيْهِم مِّنَ السَّمَاءِ آيَةً فَظَلَّتْ أَعْنَاقُهُمْ لَهَا خَاضِعِينَ(4)

4਼ ਜੇ ਅਸੀਂ ਚਾਹੀਏ ਤਾਂ ਅਕਾਸ਼ ਤੋਂ ਕੋਈ ਅਜਿਹੀ ਨਿਸ਼ਾਨੀ ਉਤਾਰ ਸਕਦੇ ਹਾਂ ਜਿਸ ਅੱਗੇ ਉਹਨਾਂ ਦੀਆਂ ਗਰਦਨਾਂ ਨੀਵੀਆਂ ਹੋ ਜਾਣ।

وَمَا يَأْتِيهِم مِّن ذِكْرٍ مِّنَ الرَّحْمَٰنِ مُحْدَثٍ إِلَّا كَانُوا عَنْهُ مُعْرِضِينَ(5)

5਼ ਜਦੋਂ ਵੀ (ਉਹਨਾਂ ਲੋਕਾਂ ਕੋਲ) ਰਹਿਮਾਨ ਵੱਲੋਂ ਕੋਈ ਨਵੀਂ ਨਸੀਹਤ ਆਉਂਦੀ ਹੈ ਤਾਂ ਉਹ ਉਸ ਤੋਂ ਮੂੰਹ ਮੋੜ ਲੈਂਦੇ ਹਨ।

فَقَدْ كَذَّبُوا فَسَيَأْتِيهِمْ أَنبَاءُ مَا كَانُوا بِهِ يَسْتَهْزِئُونَ(6)

6਼ ਉਹਨਾਂ ਲੋਕਾਂ ਨੇ ਇਸ (.ਕੁਰਆਨ) ਨੂੰ ਝੁਠਲਾਇਆ ਹੈ, ਹੁਣ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ (ਕਿ ਉਹ ਕੀ ਹੈ) ਜਿਸ ਦੀ ਇਹ ਖਿੱਲੀ ਉੜਾਉਂਦੇ ਹਨ।

أَوَلَمْ يَرَوْا إِلَى الْأَرْضِ كَمْ أَنبَتْنَا فِيهَا مِن كُلِّ زَوْجٍ كَرِيمٍ(7)

7਼ ਕੀ ਉਹਨਾਂ ਨੇ ਧਰਤੀ ਵੱਲ (ਗੌਹ ਨਾਲ) ਨਹੀਂ ਵੇਖਿਆ ਕਿ ਅਸੀਂ ਇਸ ਵਿਚ ਕਿੰਨੀਆਂ ਵਧੀਆ-ਵਧੀਆ ਚੀਜ਼ਾਂ ਉਗਾਈਆਂ ਹਨ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(8)

8਼ ਬੇਸ਼ੱਕ ਇਸ ਵਿਚ (ਅੱਲਾਹ ਦੀ) ਨਿਸ਼ਾਨੀ ਹੈ (ਪਰ ਫੇਰ ਵੀ) ਉਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਮੰਨਦੇ (ਈਮਾਨ ਨਹੀਂ ਲਿਆਉਂਦੇ)।

وَإِنَّ رَبَّكَ لَهُوَ الْعَزِيزُ الرَّحِيمُ(9)

9਼ (ਹੇ ਮੁਹੰਮਦ!) ਬੇਸ਼ੱਕ ਤੇਰਾ ਰੱਬ ਡਾਢਾ ਜ਼ੋਰਾਵਰ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

وَإِذْ نَادَىٰ رَبُّكَ مُوسَىٰ أَنِ ائْتِ الْقَوْمَ الظَّالِمِينَ(10)

10਼ (ਅਤੇ ਉਸ ਵੇਲੇ ਨੂੰ ਯਾਦ ਕਰੋ) ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਆਵਾਜ਼ ਦਿੱਤੀ ਸੀ ਕਿ ਜ਼ਾਲਮ ਕੌਮ ਵੱਲ ਜਾ।

قَوْمَ فِرْعَوْنَ ۚ أَلَا يَتَّقُونَ(11)

11਼ ਭਾਵ ਫ਼ਿਰਔਨ ਦੀ ਕੌਮ ਕੋਲ (ਜਾ) ਕੀ ਉਹ ਰਬ ਤੋਂ ਡਰਦੇ ਨਹੀਂ ?

قَالَ رَبِّ إِنِّي أَخَافُ أَن يُكَذِّبُونِ(12)

12਼ ਮੂਸਾ ਨੇ ਕਿਹਾ ਕਿ ਮੇਰੇ ਰੱਬਾ! ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਉਹ ਮੈਨੂੰ ਝੁਠਲਾ ਦੇਣਗੇ।

وَيَضِيقُ صَدْرِي وَلَا يَنطَلِقُ لِسَانِي فَأَرْسِلْ إِلَىٰ هَارُونَ(13)

13਼ ਮੇਰਾ ਦਮ ਘੁਟ ਰਿਹਾ ਹੈ ਤੇ ਨਾ ਹੀ ਮੈਥੋਂ ਚੰਗੀ ਤਰ੍ਹਾਂ ਬੋਲਿਆ ਜਾਂਦਾ ਹੈ। ਤੂੰ ਹਾਰੂਨ ਨੂੰ ਹੁਕਮ ਦੇ ਕਿ ਉਹ ਮੇਰੇ ਨਾਲ ਫ਼ਿਰਔਨ ਕੋਲ ਜਾਵੇ।

وَلَهُمْ عَلَيَّ ذَنبٌ فَأَخَافُ أَن يَقْتُلُونِ(14)

14਼ ਮੇਰੇ ਸਿਰ ਉਹਨਾਂ ਵੱਲੋਂ ਇਕ ਅਪਰਾਧ ਦਾ ਦੋਸ਼ ਵੀ ਹੈ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਉਹ ਕਤਲ ਹੀ ਨਾ ਕਰ ਦੇਣ।

قَالَ كَلَّا ۖ فَاذْهَبَا بِآيَاتِنَا ۖ إِنَّا مَعَكُم مُّسْتَمِعُونَ(15)

15਼ ਅੱਲਾਹ ਨੇ ਆਖਿਆ ਕਿ ਉੱਕਾ ਨਹੀਂ (ਘਬਰਾਉਣਾ), ਤੁਸੀਂ ਦੋਵੇਂ (ਮੂਸਾ ਤੇ ਹਾਰੂਨ) ਮੇਰੀਆਂ ਨਿਸ਼ਾਨੀਆਂ ਲੈ ਕੇ ਜਾਓ। ਅਸਾਂ ਤੁਹਾਡੇ ਅੰਗ-ਸੰਗ ਸਭ ਕੁੱਝ ਸੁਣਦੇ ਹਾਂ।

فَأْتِيَا فِرْعَوْنَ فَقُولَا إِنَّا رَسُولُ رَبِّ الْعَالَمِينَ(16)

16਼ ਸੋ ਤੁਸੀਂ ਫ਼ਿਰਔਨ ਕੋਲ ਜਾਓ ਅਤੇ ਆਖੋ ਕਿ ਅਸੀਂ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਾਂ।

أَنْ أَرْسِلْ مَعَنَا بَنِي إِسْرَائِيلَ(17)

17਼ (ਅਤੇ ਆਖੋ ਕਿ) ਬਨੀ-ਇਸਰਾਈਲ ਨੂੰ ਸਾਡੇ ਨਾਲ ਜਾਣ (ਲਈ ਅਜ਼ਾਦ ਕਰ) ਦੇ

قَالَ أَلَمْ نُرَبِّكَ فِينَا وَلِيدًا وَلَبِثْتَ فِينَا مِنْ عُمُرِكَ سِنِينَ(18)

18਼ ਫ਼ਿਰਔਨ ਨੇ (ਮੂਸਾ ਨੂੰ) ਕਿਹਾ ਕੀ ਅਸੀਂ ਤੈਨੂੰ ਨਿੱਕੇ ਹੁੰਦੇ ਆਪਣੇ ਵਿਚਾਲੇ ਪਾਲਿਆ-ਪੋਸਿਆ ਨਹੀਂ ਸੀ? ਅਤੇ ਤੂੰ ਆਪਣੀ ਉਮਰ ਦੇ ਕਈ ਵਰ੍ਹੇ ਸਾਡੇ ਵਿਚ ਨਹੀਂ ਸੀ ਲੰਘਾਏ ?

وَفَعَلْتَ فَعْلَتَكَ الَّتِي فَعَلْتَ وَأَنتَ مِنَ الْكَافِرِينَ(19)

19਼ ਫੇਰ ਤੂੰ ਉਹ ਕੰਮ ਕਰ ਗਿਆ (ਭਾਵ ਇਕ ਬੰਦੇ ਨੂੰ ਕਤਲ ਕੀਤਾ) ਜਿਹੜਾ ਤੂੰ ਕਰਨਾ ਸੀ। ਤੂੰ ਤਾਂ ਇਕ ਨਾ-ਸ਼ੁਕਰਾ ਵਿਅਕਤੀ ਹੈ।

قَالَ فَعَلْتُهَا إِذًا وَأَنَا مِنَ الضَّالِّينَ(20)

20਼ ਮੂਸਾ ਨੇ ਉੱਤਰ ਦਿੱਤਾ ਕਿ ਮੈਥੋਂ ਉਹ (ਕਤਲ) ਉਸ ਸਮੇਂ ਹੋਇਆ ਸੀ, ਜਦੋਂ ਮੈਂ ਰਾਹ ਭੁੱਲੇ ਹੋਏ ਲੋਕਾਂ ਵਿੱਚੋਂ ਸੀ।

فَفَرَرْتُ مِنكُمْ لَمَّا خِفْتُكُمْ فَوَهَبَ لِي رَبِّي حُكْمًا وَجَعَلَنِي مِنَ الْمُرْسَلِينَ(21)

21਼ ਅਤੇ ਮੈਂ ਤੁਹਾਡੇ ਡਰ ਕਾਰਨ ਤੁਹਾਡੇ ਕੋਲੋਂ ਨੱਸ ਗਿਆ ਸੀ, ਫੇਰ ਮੇਰੇ ਰੱਬ ਨੇ ਮੈਨੂੰ ਆਦੇਸ਼ ਤੇ ਗਿਆਨ ਨਾਲ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰਾਂ ਵਿਚ ਸ਼ਾਮਲ ਕਰ ਲਿਆ।

وَتِلْكَ نِعْمَةٌ تَمُنُّهَا عَلَيَّ أَنْ عَبَّدتَّ بَنِي إِسْرَائِيلَ(22)

22਼ ਕੀ ਮੇਰੇ ਉੱਤੇ ਤੇਰਾ ਇਹੋ ਅਹਿਸਾਨ ਹੈ, ਜਿਸ ਨੂੰ ਤੂੰ ਜਤਾ ਰਿਹਾ ਹੈ? (ਜਦ ਕਿ) ਬਨੀ-ਇਸਰਾਈਲ (ਮੇਰੀ ਕੌਮ) ਨੂੰ ਤੂੰ ਗ਼ੁਲਾਮ ਬਣਾ ਛੱਡਿਆ ਹੈ।

قَالَ فِرْعَوْنُ وَمَا رَبُّ الْعَالَمِينَ(23)

23਼ ਫ਼ਿਰਔਨ ਨੇ ਕਿਹਾ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਕੀ (ਚੀਜ਼) ਹੈ?

قَالَ رَبُّ السَّمَاوَاتِ وَالْأَرْضِ وَمَا بَيْنَهُمَا ۖ إِن كُنتُم مُّوقِنِينَ(24)

24਼ ਮੂਸਾ ਨੇ ਉੱਤਰ ਵਿਚ ਕਿਹਾ ਕਿ ਉਹ ਅਕਾਸ਼ ਤੇ ਧਰਤੀ ਵਿਚਾਲੇ ਹਰੇਕ ਚੀਜ਼ ਦਾ ਮਾਲਿਕ ਹੈ, ਜੇਕਰ ਤੁਸੀਂ ਵਿਸ਼ਵਾਸ ਕਰਨ ਵਾਲੇ ਹੋ ਤਾਂ ਕਰ ਲਓ)।

قَالَ لِمَنْ حَوْلَهُ أَلَا تَسْتَمِعُونَ(25)

25਼ ਫ਼ਿਰਔਨ ਨੇ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਕਿਹਾ ਕਿ ਕੀ ਤੁਸੀਂ ਸੁਣ ਰਹੇ ਹੋ (ਮੂਸਾ ਕੀ ਕਹਿ ਰਿਹਾ ਹੈ)?

قَالَ رَبُّكُمْ وَرَبُّ آبَائِكُمُ الْأَوَّلِينَ(26)

26਼ (ਮੂਸਾ ਨੇ ਹੋਰ) ਕਿਹਾ ਕਿ ਉਹ ਤੇਰਾ ਵੀ ਰੱਬ ਹੈ ਅਤੇ ਤੇਰੇ ਪਿਓ ਦਾਦਿਆਂ ਤੋਂ ਵੀ ਪਹਿਿਲਆਂ ਦਾ ਰੱਬ ਹੈ।

قَالَ إِنَّ رَسُولَكُمُ الَّذِي أُرْسِلَ إِلَيْكُمْ لَمَجْنُونٌ(27)

27਼ (ਫ਼ਿਰਔਨ ਨੇ) ਦਰਬਾਰੀਆਂ ਨੂੰ ਕਿਹਾ ਕਿ ਇਹ ਪੈਗ਼ੰਬਰ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਇਹ ਤਾਂ ਝੱਲਾ ਲੱਗਦਾ ਹੈ।

قَالَ رَبُّ الْمَشْرِقِ وَالْمَغْرِبِ وَمَا بَيْنَهُمَا ۖ إِن كُنتُمْ تَعْقِلُونَ(28)

28਼ (ਮੂਸਾ ਨੇ) ਕਿਹਾ ਕਿ (ਹੇ ਫ਼ਿਰਔਨ!) ਉਹੀਓ ਪੂਰਬ ਤੇ ਪੱਛਮ ਦਾ ਅਤੇ ਉਹਨਾਂ ਵਿਚਾਲੇ ਸਾਰੀਆਂ ਵਸਤੂਆਂ ਦਾ ਮਾਲਿਕ ਹੈ (ਸਮਝੋ) ਜੇ ਤੁਸੀਂ ਅਕਲ ਵਾਲੇ ਹੋ।

قَالَ لَئِنِ اتَّخَذْتَ إِلَٰهًا غَيْرِي لَأَجْعَلَنَّكَ مِنَ الْمَسْجُونِينَ(29)

29਼ ਉਸ (ਫ਼ਿਰਔਨ) ਨੇ (ਮੂਸਾ ਨੂੰ) ਧਮਕਾਉਂਦੇ ਹੋਏ ਕਿਹਾ ਕਿ ਜੇ ਤੂੰ ਮੈਥੋਂ ਛੁੱਟ ਕਿਸੇ ਹੋਰ ਨੂੰ ਇਸ਼ਟ ਬਣਾਇਆ ਤਾਂ ਮੈਂ ਤੈਨੂੰ ਕੈਦੀਆਂ ਵਿਚ ਸ਼ਾਮਲ ਕਰ ਦਿਆਂਗਾ।

قَالَ أَوَلَوْ جِئْتُكَ بِشَيْءٍ مُّبِينٍ(30)

30਼ (ਮੂਸਾ) ਨੇ ਕਿਹਾ ਕਿ ਜੇ ਮੈਂ ਤੇਰੇ ਸਾਹਮਣੇ (ਆਪਣੇ ਰਸੂਲ ਹੋਣ ਦੀ) ਕੋਈ ਸਪਸ਼ਟ ਨਿਸ਼ਾਨੀ ਲੈ ਆਵਾਂ, ਕੀ ਫੇਰ ਵੀ (ਕੈਦ ਕਰੋਗੇ)?

قَالَ فَأْتِ بِهِ إِن كُنتَ مِنَ الصَّادِقِينَ(31)

31਼ ਕਿਹਾ (ਫ਼ਿਰਔਨ ਨੇ) ਕਿ ਜੇ ਤੂੰ ਸੱਚਾ ਹੈ ਤਾਂ ਮੈਨੂੰ ਉਸ (ਨਿਸ਼ਾਨੀ) ਨੂੰ ਵਿਖਾ।

فَأَلْقَىٰ عَصَاهُ فَإِذَا هِيَ ثُعْبَانٌ مُّبِينٌ(32)

32਼ ਮੂਸਾ ਨੇ (ਉਸੇ ਵੇਲੇ ਧਰਤੀ ’ਤੇ) ਆਪਣੀ ਲਾਠੀ ਸੁੱਟ ਦਿੱਤੀ ਜਿਹੜੀ ਅਚਣਚੇਤ ਇਕ ਸੱਪ ਦੇ ਰੂਪ ਵਿਚ ਆ ਗਈ।

وَنَزَعَ يَدَهُ فَإِذَا هِيَ بَيْضَاءُ لِلنَّاظِرِينَ(33)

33਼ ਅਤੇ ਜਦੋਂ ਆਪਣਾ ਹੱਥ (ਬਗ਼ਲੋਂ) ਕੱਢਿਆ ਤਾਂ ਦਰਸ਼ਕਾਂ ਨੂੰ ਉਹ ਉਸੇ ਵੇਲੇ ਲਿਸ਼ਕਾਰੇ ਮਾਰਦਾ ਹੋਇਆ ਵਿਖਾਈ ਦੇਣ ਲੱਗ ਪਿਆ।

قَالَ لِلْمَلَإِ حَوْلَهُ إِنَّ هَٰذَا لَسَاحِرٌ عَلِيمٌ(34)

34਼ ਫ਼ਿਰਔਨ ਆਪਣੇ ਆਲੇ-ਦੁਆਲੇ ਬੈਠੇ ਸਰਦਾਰਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਕੋਈ ਬਹੁਤ ਵੱਡਾ ਜਾਦੂਗਰ ਹੈ।

يُرِيدُ أَن يُخْرِجَكُم مِّنْ أَرْضِكُم بِسِحْرِهِ فَمَاذَا تَأْمُرُونَ(35)

35਼ ਉਹ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਤੁਹਾਡੀ ਧਰਤੀ (ਦੇਸ) ’ਚੋਂ ਕੱਢ ਦੇਣਾ ਚਾਹੁੰਦਾ ਹੈ, ਹੁਣ ਦੱਸੋ ਮੈਨੂੰ ਕੀ ਹੁਕਮ ਹੈ?

قَالُوا أَرْجِهْ وَأَخَاهُ وَابْعَثْ فِي الْمَدَائِنِ حَاشِرِينَ(36)

36਼ ਉਹਨਾਂ ਸਭ ਨੇ ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਰੋਕੇ ਰੱਖੋ ਅਤੇ ਸਾਰੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿਓ।

يَأْتُوكَ بِكُلِّ سَحَّارٍ عَلِيمٍ(37)

37਼ ਜਿਹੜੇ ਤੁਹਾਡੇ ਕੋਲ ਮਾਹਿਰ ਜਾਦੂਗਰਾਂ ਨੂੰ ਲਿਆਉਣ।

فَجُمِعَ السَّحَرَةُ لِمِيقَاتِ يَوْمٍ مَّعْلُومٍ(38)

38਼ ਫੇਰ ਇਕ ਨਿਸ਼ਚਿਤ ਦਿਨ ਸਾਰੇ ਹੀ ਜਾਦੂਗਰ ਇਕੱਠਾ ਕੀਤੇ ਗਏ।

وَقِيلَ لِلنَّاسِ هَلْ أَنتُم مُّجْتَمِعُونَ(39)

39਼ ਅਤੇ ਆਮ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਸਾਰੇ ਵੀ ਆਈਓ।

لَعَلَّنَا نَتَّبِعُ السَّحَرَةَ إِن كَانُوا هُمُ الْغَالِبِينَ(40)

40਼ ਤਾਂ ਜੋ ਜੇ ਜਾਦੂਗਰ ਕਾਮਯਾਬ ਹੋ ਜਾਣ ਤਾਂ ਅਸੀਂ ਉਹਨਾਂ ਦੀ ਪੈਰਵੀਂ ਕਰੀਏ।

فَلَمَّا جَاءَ السَّحَرَةُ قَالُوا لِفِرْعَوْنَ أَئِنَّ لَنَا لَأَجْرًا إِن كُنَّا نَحْنُ الْغَالِبِينَ(41)

41਼ ਜਾਦੂਗਰਾਂ ਨੇ ਫ਼ਿਰਔਨ ਨੂੰ ਆਖਿਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਨੂੰ ਇਨਾਮ ਕੀ ਮਿਲੇਗਾ?

قَالَ نَعَمْ وَإِنَّكُمْ إِذًا لَّمِنَ الْمُقَرَّبِينَ(42)

42਼ ਕਿਹਾ (ਫ਼ਿਰਔਨ ਨੇ) ਹਾਂ! ਅਜਿਹੀ ਹਾਲਤ ਵਿਚ ਤੁਸੀਂ ਮੇਰੇ ਖ਼ਾਸ ਦਰਬਾਰੀਆਂ ਵਿੱਚੋਂ ਹੋਵੋਂਗੇ।

قَالَ لَهُم مُّوسَىٰ أَلْقُوا مَا أَنتُم مُّلْقُونَ(43)

43਼ ਉਹਨਾਂ (ਜਾਦੂਗਰਾਂ) ਨੇ ਮੂਸਾ ਨੂੰ ਕਿਹਾ ਕਿ ਕਰੋ ਜੋ ਤੁਸੀਂ ਕਰਨਾ ਹੈ।

فَأَلْقَوْا حِبَالَهُمْ وَعِصِيَّهُمْ وَقَالُوا بِعِزَّةِ فِرْعَوْنَ إِنَّا لَنَحْنُ الْغَالِبُونَ(44)

44਼ ਉਹਨਾਂ (ਜਾਦੂਗਰਾਂ) ਨੇ ਆਪਣੀਆਂ ਰੱਸੀਆਂ ਤੇ ਸੋਟੀਆਂ (ਜਾਦੂ ਲਈ) ਧਰਤੀ ’ਤੇ ਸੁੱਟ ਦਿੱਤੀਆਂ ਅਤੇ ਆਖਣ ਲੱਗੇ ਕਿ ਫ਼ਿਰਔਨ ਦੀ ਇੱਜ਼ਤ ਦੀ ਕਸਮ ਅਸੀਂ ਹੀ ਕਾਮਯਾਬ ਹੋਵਾਂਗੇ।

فَأَلْقَىٰ مُوسَىٰ عَصَاهُ فَإِذَا هِيَ تَلْقَفُ مَا يَأْفِكُونَ(45)

45਼ ਹੁਣ (ਮੂਸਾ ਨੇ ਵੀ ਆਪਣੀ ਸੋਟੀ ਮੈਦਾਨ ਵਿਚ ਸੁੱਟੀ ਜਿਸ ਨੇ ਉਸੇ ਵੇਲੇ ਉਹਨਾਂ (ਜਾਦੂਗਰਾਂ) ਦੇ ਝੂਠੇ ਕਰਤਬਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ।

فَأُلْقِيَ السَّحَرَةُ سَاجِدِينَ(46)

46਼ ਇਹ ਵੇਖਦੇ ਹੀ ਜਾਦੂਗਰ ਬੇਕਾਬੂ ਹੋਕੇ ਸਿਜਦੇ ਵਿਚ ਡਿਗ ਪਏ।

قَالُوا آمَنَّا بِرَبِّ الْعَالَمِينَ(47)

47਼ ਅਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਜਿਹੜਾ ਸਾਰੇ ਹੀ ਜਹਾਨਾਂ ਦਾ ਰੱਬ ਹੈ ਉਸ ’ਤੇ ਈਮਾਨ ਲਿਆਏ ਹਾਂ।

رَبِّ مُوسَىٰ وَهَارُونَ(48)

48਼ ਭਾਵ ਉਹ ਰੱਬ ਜਿਸ ਨੂੰ ਮੂਸਾ ਤੇ ਹਾਰੂਨ ਮੰਨਦੇ ਹਨ।

قَالَ آمَنتُمْ لَهُ قَبْلَ أَنْ آذَنَ لَكُمْ ۖ إِنَّهُ لَكَبِيرُكُمُ الَّذِي عَلَّمَكُمُ السِّحْرَ فَلَسَوْفَ تَعْلَمُونَ ۚ لَأُقَطِّعَنَّ أَيْدِيَكُمْ وَأَرْجُلَكُم مِّنْ خِلَافٍ وَلَأُصَلِّبَنَّكُمْ أَجْمَعِينَ(49)

49਼ ਫ਼ਿਰਔਨ ਬੋਲਿਆ ਕਿ ਮੈਥੋਂ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਸ (ਮੂਸਾ ਦੇ ਰੱਬ) ’ਤੇ ਈਮਾਨ ਲਿਆਏ ਲਾਜ਼ਮਨ ਉਹ ਤੁਹਾਡਾ ਗੁਰੂ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਸੋ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ, ਮੈਂ ਤੁਹਾਡੇ ਹੱਥ-ਪੈਰ ਉਲਟੇ ਦਾਓ ਤੋਂ ਵਡਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਚਾੜ੍ਹ ਦੇਵਾਂਗਾ।

قَالُوا لَا ضَيْرَ ۖ إِنَّا إِلَىٰ رَبِّنَا مُنقَلِبُونَ(50)

50਼ ਉਹਨਾਂ (ਜਾਦੂਗਰਾਂ) ਨੇ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣੇ ਪਾਲਣਹਾਰ ਕੋਲ ਹੀ ਜਾਣਾ ਹੈ।

إِنَّا نَطْمَعُ أَن يَغْفِرَ لَنَا رَبُّنَا خَطَايَانَا أَن كُنَّا أَوَّلَ الْمُؤْمِنِينَ(51)

51਼ ਕਿਉਂ ਜੋ (ਤੇਰੀ ਕੌਮ ਵਿੱਚੋਂ)ਸਭ ਤੋਂ ਪਹਿਲਾਂ ਅਸੀਂ ਈਮਾਨ ਲਿਆਉਣ ਵਾਲੇ ਹਾਂ, ਸੋ ਸਾਨੂੰ ਆਸ ਹੈ ਕਿ ਸਾਡਾ ਰੱਬ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰੇਗਾ।

۞ وَأَوْحَيْنَا إِلَىٰ مُوسَىٰ أَنْ أَسْرِ بِعِبَادِي إِنَّكُم مُّتَّبَعُونَ(52)

52਼ ਅਸੀਂ ਮੂਸਾ ਵੱਲ ਵਹੀ ਭੇਜੀ ਕਿ ਰਾਤੋ-ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈਕੇ ਨਿੱਕਲ ਜਾ, ਤੁਹਾਡਾ ਪਿੱਛਾ ਕੀਤਾ ਜਾਵੇਗਾ।

فَأَرْسَلَ فِرْعَوْنُ فِي الْمَدَائِنِ حَاشِرِينَ(53)

53਼ ਫ਼ਿਰਔਨ ਨੇ ਸ਼ਹਿਰਾਂ ਵਿਚ ਹਰਕਾਰੇ ਭੇਜ ਦਿੱਤੇ।

إِنَّ هَٰؤُلَاءِ لَشِرْذِمَةٌ قَلِيلُونَ(54)

54਼ ਇਹ (ਦੱਸਣ ਲਈ) ਕਿ ਇਹ (ਈਮਾਨ ਲਿਆਉਣ ਵਾਲੇ) ਤਾਂ ਬਹੁਤ ਹੀ ਥੋੜ੍ਹੇ ਲੋਕ ਹਨ।

وَإِنَّهُمْ لَنَا لَغَائِظُونَ(55)

55਼ ਉਹਨਾਂ (ਈਮਾਨ ਲਿਆਉਣ ਵਾਲਿਆਂ) ਨੇ ਸਾਨੂੰ ਡਾਢਾ ਗ਼ੁੱਸਾ ਚਾੜ੍ਹਿਆ ਹੈ।

وَإِنَّا لَجَمِيعٌ حَاذِرُونَ(56)

56਼ ਅਸੀਂ ਹੀ ਵੱਡੀ ਗਿਣਤੀ ਵਿਚ ਹਾਂ, ਉਹਨਾਂ ਤੋਂ ਸਾਵਧਾਨ ਰਹਿਣ ਵਾਲੇ ਹਾਂ।

فَأَخْرَجْنَاهُم مِّن جَنَّاتٍ وَعُيُونٍ(57)

57਼ ਅੰਤ ਅਸੀਂ ਉਹਨਾਂ (ਫ਼ਿਰਔਨੀਆਂ) ਨੂੰ ਬਾਗ਼ਾਂ ਤੇ ਚਸ਼ਮਿਆਂ ਵਿੱਚੋਂ ਕੱਢਿਆ।

وَكُنُوزٍ وَمَقَامٍ كَرِيمٍ(58)

58਼ ਅਤੇ ਖ਼ਜ਼ਾਨਿਆਂ ਤੋਂ ਤੇ ਉਹਨਾਂ ਦੇ ਸੁਹਣੇ ਨਿਵਾਸ-ਸਥਾਨ ’ਚੋਂ (ਵੀ ਕੱਢਿਆ)।

كَذَٰلِكَ وَأَوْرَثْنَاهَا بَنِي إِسْرَائِيلَ(59)

59਼ ਇਸ ਪ੍ਰਕਾਰ (ਫ਼ਿਰਔਨ ਨਾਲ) ਹੋਇਆ, (ਦੂਜੇ ਪਾਸੇ) ਅਸਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਵਾਰਸ ਬਨੀ-ਇਸਰਾਈਲ ਨੂੰ ਬਣਾ ਦਿੱਤਾ।

فَأَتْبَعُوهُم مُّشْرِقِينَ(60)

60਼ (ਫ਼ਿਰਔਨੀਆਂ ਨੇ) ਸੂਰਜ ਨਿਕਲਦੇ ਹੀ ਉਹਨਾਂ ਦਾ ਪਿੱਛਾ ਕੀਤਾ।

فَلَمَّا تَرَاءَى الْجَمْعَانِ قَالَ أَصْحَابُ مُوسَىٰ إِنَّا لَمُدْرَكُونَ(61)

61਼ ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ ਨੂੰ ਵੇਖ ਲਿਆ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਤਾਂ ਫੜੇ ਜਾਵਾਂਗੇ।

قَالَ كَلَّا ۖ إِنَّ مَعِيَ رَبِّي سَيَهْدِينِ(62)

62਼ ਮੂਸਾ ਨੇ ਕਿਹਾ ਕਿ ਉੱਕਾ ਨਹੀਂ, ਵਿਸ਼ਵਾਸ ਕਰੋ ਕਿ ਮੇਰਾ ਰੱਬ ਮੇਰੇ ਨਾਲ ਹੈ, ਜਿਹੜਾ ਮੈਨੂੰ ਲਾਜ਼ਮੀ (ਬਚਣ ਦੀ) ਰਾਹ ਵਿਖਾਵੇਗਾ।

فَأَوْحَيْنَا إِلَىٰ مُوسَىٰ أَنِ اضْرِب بِّعَصَاكَ الْبَحْرَ ۖ فَانفَلَقَ فَكَانَ كُلُّ فِرْقٍ كَالطَّوْدِ الْعَظِيمِ(63)

63਼ ਅਸੀਂ ਮੂਸਾ ਵੱਲ ਵਹੀ (ਸੰਦੇਸ਼) ਭੇਜੀ ਕਿ ਸਮੁੰਦਰ ਉੱਤੇ ਆਪਣੀ ਸੋਟੀ ਮਾਰ, ਉਹ ਉਸੇ ਵੇਲੇ ਪਾਟ ਗਿਆ ਅਤੇ ਪਾਣੀ ਦਾ ਹਰੇਕ ਭਾਗ ਇਕ ਪਹਾੜ ਵਾਂਗ ਹੋ ਗਿਆ।

وَأَزْلَفْنَا ثَمَّ الْآخَرِينَ(64)

64਼ ਅਤੇ ਅਸੀਂ ਦੂਜੇ ਧੜੇ (ਫ਼ਿਰਔਨੀਆਂ) ਨੂੰ (ਸਮੁੰਦਰ ਦੇ) ਨੇੜੇ ਲੈ ਆਏ।

وَأَنجَيْنَا مُوسَىٰ وَمَن مَّعَهُ أَجْمَعِينَ(65)

65਼ ਅਤੇ ਮੂਸਾ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।

ثُمَّ أَغْرَقْنَا الْآخَرِينَ(66)

66਼ ਅਤੇ ਦੂਜੇ (ਫ਼ਿਰਔਨੀ) ਸਾਰੇ ਡੋਬ ਦਿੱਤੇ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(67)

67਼ ਬੇਸ਼ੱਕ ਇਸ (ਘਟਨਾ) ਵਿਚ ਬਹੁਤ ਵੱਡੀ ਸਿੱਖਿਆ ਹੈ, ਫੇਰ ਵੀ ਬਹੁਤੇ ਲੋਕੀ ਈਮਾਨ ਨਹੀਂ ਲਿਆਉਂਦੇ।

وَإِنَّ رَبَّكَ لَهُوَ الْعَزِيزُ الرَّحِيمُ(68)

68਼ ਬੇਸ਼ੱਕ ਤੁਹਾਡਾ ਪਾਲਣਹਾਰ ਬਹੁਤ ਹੀ ਜ਼ੋਰਾਵਰ ਅਤੇ ਮਿਹਰਬਾਨ ਹੈ।

وَاتْلُ عَلَيْهِمْ نَبَأَ إِبْرَاهِيمَ(69)

69਼ (ਹੇ ਨਬੀ!) ਉਹਨਾਂ ਨੂੰ ਇਬਰਾਹੀਮ ਦਾ ਕਿੱਸਾ ਵੀ ਸੁਣਾਓ।

إِذْ قَالَ لِأَبِيهِ وَقَوْمِهِ مَا تَعْبُدُونَ(70)

70਼ ਜਦੋਂ ਉਸ ਨੇ ਆਪਣੇ ਪਿਤਾ ਤੇ ਆਪਣੀ ਕੌਮ ਤੋਂ ਪੁੱਛਿਆ ਸੀ ਕਿ ਤੁਸੀਂ ਕੀ ਪੂਜਦੇ ਹੋ?

قَالُوا نَعْبُدُ أَصْنَامًا فَنَظَلُّ لَهَا عَاكِفِينَ(71)

71਼ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਅਸੀਂ ਬੁਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਹੀ ਪੁਜਾਰੀ ਰਹਾਂਗੇ।

قَالَ هَلْ يَسْمَعُونَكُمْ إِذْ تَدْعُونَ(72)

72਼ ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ?

أَوْ يَنفَعُونَكُمْ أَوْ يَضُرُّونَ(73)

73਼ ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ?

قَالُوا بَلْ وَجَدْنَا آبَاءَنَا كَذَٰلِكَ يَفْعَلُونَ(74)

74਼ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।

قَالَ أَفَرَأَيْتُم مَّا كُنتُمْ تَعْبُدُونَ(75)

75਼ ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ?

أَنتُمْ وَآبَاؤُكُمُ الْأَقْدَمُونَ(76)

76਼ (ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ।

فَإِنَّهُمْ عَدُوٌّ لِّي إِلَّا رَبَّ الْعَالَمِينَ(77)

77਼ ਛੁੱਟ ਸਾਰੇ ਜਹਾਨਾਂ ਦੇ ਪਾਲਣਹਾਰ ਤੋਂ, ਉਹ (ਸਾਰੇ ਇਸ਼ਟ) ਮੇਰੇ ਵੈਰੀ ਹਨ।

الَّذِي خَلَقَنِي فَهُوَ يَهْدِينِ(78)

78਼ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਉਹੀਓ ਮੇਰੀ ਅਗਵਾਈ ਕਰਦਾ ਹੈ।

وَالَّذِي هُوَ يُطْعِمُنِي وَيَسْقِينِ(79)

79਼ ਉਹੀਓ ਮੈਨੂੰ ਖੁਆਉਂਦਾ-ਪਿਆਉਂਦਾ ਹੈ।

وَإِذَا مَرِضْتُ فَهُوَ يَشْفِينِ(80)

80਼ ਜਦੋਂ ਮੈਂ ਬੀਮਾਰ ਹੁੰਦਾ ਹਾਂ ਤਾਂ ਉਹੀਓ ਮੈਨੂੰ ਸਵਸਥ ਕਰਦਾ ਹੈ।

وَالَّذِي يُمِيتُنِي ثُمَّ يُحْيِينِ(81)

81਼ ਉਹੀਓ ਮੈਨੂੰ ਮੌਤ ਦੇਵੇਗਾ ਫੇਰ ਮੈਨੂੰ ਮੁੜ ਜਿਊਂਦੇ ਕਰੇਗਾ।

وَالَّذِي أَطْمَعُ أَن يَغْفِرَ لِي خَطِيئَتِي يَوْمَ الدِّينِ(82)

82਼ ਉਹੀਓ ਹੈ ਜਿਸ ਤੋਂ ਮੈਂ ਆਸ ਕਰਦਾ ਹਾਂ ਕਿ ਬਦਲੇ ਵਾਲੇ ਦਿਨ ਮੇਰੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇਗਾ।

رَبِّ هَبْ لِي حُكْمًا وَأَلْحِقْنِي بِالصَّالِحِينَ(83)

83਼ ਹੇ ਮੇਰੇ ਰੱਬਾ! ਮੈਨੂੰ ਹਿਕਮਤ (ਸੂਝ-ਬੂਝ) ਦੀ ਦਾਤ ਬਖ਼ਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਲ ਕਰ ਲੈ।

وَاجْعَل لِّي لِسَانَ صِدْقٍ فِي الْآخِرِينَ(84)

84਼ ਅਤੇ ਮੇਰੀ ਚਰਚਾ ਆਉਣ ਵਾਲੇ ਲੋਕਾਂ ਵਿਚ ਵੀ ਬਾਕੀ ਰਵੇ।

وَاجْعَلْنِي مِن وَرَثَةِ جَنَّةِ النَّعِيمِ(85)

85਼ ਮੈਨੂੰ ਨਿਅਮਤਾਂ ਵਾਲੀ ਜੰਨਤਾਂ ਦਾ ਵਾਰਿਸ ਬਣਾ।

وَاغْفِرْ لِأَبِي إِنَّهُ كَانَ مِنَ الضَّالِّينَ(86)

86਼ ਮੇਰੇ ਪਿਤਾ ਨੂੰ ਬਖ਼ਸ਼ ਦੇ ਉਹ ਗੁਮਰਾਹ ਲੋਕਾਂ ਵਿੱਚੋਂ ਸੀ।

وَلَا تُخْزِنِي يَوْمَ يُبْعَثُونَ(87)

87਼ ਜਦੋਂ (ਸਾਰੇ) ਲੋਕੀ ਮੁੜ ਜਿਊਂਦੇ ਕੀਤੇ ਜਾਣਗੇ (ਉਸ ਦਿਨ) ਮੈਨੂੰ ਜ਼ਲੀਲ ਨਾ ਕਰੀਂ।

يَوْمَ لَا يَنفَعُ مَالٌ وَلَا بَنُونَ(88)

88਼ ਜਿਸ ਦਿਨ ਮਾਲ ਤੇ ਔਲਾਦ ਕਿਸੇ ਕੰਮ ਨਹੀਂ ਆਵੇਗੀ।

إِلَّا مَنْ أَتَى اللَّهَ بِقَلْبٍ سَلِيمٍ(89)

89਼ ਛੁੱਟ ਉਸ ਤੋਂ ਕਿ ਕੋਈ ਵਿਅਕਤੀ ਨਿਰਮਲ-ਚਿੱਤ ਲੈਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇ।

وَأُزْلِفَتِ الْجَنَّةُ لِلْمُتَّقِينَ(90)

90਼ ਅਤੇ ਜੰਨਤ ਪਰਹੇਜ਼ਗਾਰਾਂ ਦੇ ਨੇੜੇ ਕਰ ਦਿੱਤੀ ਜਾਵੇਗੀ।

وَبُرِّزَتِ الْجَحِيمُ لِلْغَاوِينَ(91)

91਼ ਅਤੇ ਗੁਮਰਾਹ ਲੋਕਾਂ ਲਈ ਨਰਕ ਪ੍ਰਗਟ ਕੀਤੀ ਜਾਵੇਗੀ।

وَقِيلَ لَهُمْ أَيْنَ مَا كُنتُمْ تَعْبُدُونَ(92)

92਼ ਅਤੇ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਸੀ ਉਹ ਕਿੱਥੇ ਹਨੱ ?

مِن دُونِ اللَّهِ هَلْ يَنصُرُونَكُمْ أَوْ يَنتَصِرُونَ(93)

93਼ ਕੀ ਅੱਲਾਹ ਤੋਂ ਛੁੱਟ (ਇਸ਼ਟ) ਤੁਹਾਡੀ ਸਹਾਇਤਾ ਕਰ ਸਕਦੇ ਹਨ? ਜਾਂ ਉਹ (ਤੁਹਾਡੀ ਸਜ਼ਾ) ਦਾ ਬਦਲਾ ਲੈ ਸਕਦੇ ਹਨ?

فَكُبْكِبُوا فِيهَا هُمْ وَالْغَاوُونَ(94)

94਼ ਫਿਰ ਉਹ ਸਾਰੇ ਕੁਰਾਹੇ ਪਏ ਲੋਕ ਨਰਕ ਵਿਚ ਮੁੱਧੇ ਮੂੰਹ ਸੁੱਟੇ ਜਾਣਗੇ।

وَجُنُودُ إِبْلِيسَ أَجْمَعُونَ(95)

95਼ ਅਤੇ ਇਬਲੀਸ (ਸ਼ੈਤਾਨ) ਦੇ ਸਾਰੇ ਦੇ ਸਾਰੇ ਲਸ਼ਕਰ ਵੀ (ਸੁੱਟੇ ਜਾਣਗੇ)।

قَالُوا وَهُمْ فِيهَا يَخْتَصِمُونَ(96)

96਼ ਉੱਥੇ ਉਹ ਆਪੋ ਵਿਚ ਲੜਦੇ ਝਗੜਦੇ ਹੋਏ ਆਪਣੇ ਈਸ਼ਟਾਂ ਨੂੰ ਆਖਣਗੇ।

تَاللَّهِ إِن كُنَّا لَفِي ضَلَالٍ مُّبِينٍ(97)

97਼ ਕਿ ਅੱਲਾਹ ਦੀ ਸੁੰਹ ਅਸੀਂ ਤਾਂ ਸਪਸ਼ਟ ਕੁਰਾਹੀਏ ਸਾਂ।

إِذْ نُسَوِّيكُم بِرَبِّ الْعَالَمِينَ(98)

98਼ ਜਦੋਂ ਅਸੀਂ ਤੁਹਾਨੂੰਸਾਰੇ ਜਹਾਨਾਂ ਦੇ ਰੱਬ ਬਰਾਬਰ ਸਮਝ ਬੈਠੇ ਸੀ

وَمَا أَضَلَّنَا إِلَّا الْمُجْرِمُونَ(99)

99਼ ਸਾਨੂੰ ਤਾਂ ਉਹਨਾਂ ਅਪਰਾਧੀਆਂ ਨੇ ਗੁਮਰਾਹ ਕੀਤਾ ਸੀ।

فَمَا لَنَا مِن شَافِعِينَ(100)

100਼ ਹੁਣ ਸਾਡਾ ਕੋਈ ਵੀ ਸਿਫ਼ਾਰਸ਼ੀ ਨਹੀਂ।

وَلَا صَدِيقٍ حَمِيمٍ(101)

101਼ ਅਤੇ ਨਾ ਹੀ ਕੋਈ ਸੱਚਾ ਦੋਸਤ ਹੈ।

فَلَوْ أَنَّ لَنَا كَرَّةً فَنَكُونَ مِنَ الْمُؤْمِنِينَ(102)

102਼ ਕਾਸ਼ ਕਿ ਸਾਡੀ ਇਕ ਵਾਰ ਫੇਰ ਸੰਸਾਰ ਵਿਚ ਵਾਪਸੀ ਹੋ ਜਾਵੇ ਤਾਂ ਜੋ ਅਸੀਂ ਵੀ ਮੋਮਿਨਾਂ ਵਿੱਚੋਂ ਹੋ ਜਾਈਏ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(103)

103਼ ਬੇਸ਼ੱਕ ਇਸ ਵਿਚ ਬਹੁਤ ਹੀ ਵੱਡੀ ਨਿਸ਼ਾਨੀ ਹੈ, ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ।

وَإِنَّ رَبَّكَ لَهُوَ الْعَزِيزُ الرَّحِيمُ(104)

104਼ ਬੇਸ਼ੱਕ ਤੁਹਾਡਾ ਰੱਬ ਹੀ ਜ਼ੋਰਾਵਾਰ ਤੇ ਮਿਹਰਬਾਨ ਹੈ।

كَذَّبَتْ قَوْمُ نُوحٍ الْمُرْسَلِينَ(105)

105਼ ਨੂਹ ਦੀ ਕੌਮ ਨੇ ਵੀ ਨਬੀਆਂ ਦਾ ਇਨਕਾਰ ਕੀਤਾ।

إِذْ قَالَ لَهُمْ أَخُوهُمْ نُوحٌ أَلَا تَتَّقُونَ(106)

106਼ ਜਦੋਂ ਉਹਨਾਂ ਦੇ ਹੀ ਇਕ ਭਰਾ ਨੂਹ ਨੇ ਕਿਹਾ, ਕੀ ਤੁਸੀਂ ਰੱਬ ਤੋਂ ਡਰਦੇ ਨਹੀਂ ?

إِنِّي لَكُمْ رَسُولٌ أَمِينٌ(107)

107਼ ਬੇਸ਼ੱਕ ਮੈਂ ਅੱਲਾਹ ਵੱਲੋਂ ਤੁਹਾਡੇ ਲਈ ਇਕ ਅਮਾਨਤਦਾਰ ਰਸੂਲ ਹਾਂ।

فَاتَّقُوا اللَّهَ وَأَطِيعُونِ(108)

108਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ(109)

109਼ ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਰੱਬ ਦੇ ਜ਼ਿੰਮੇ ਹੈ।

فَاتَّقُوا اللَّهَ وَأَطِيعُونِ(110)

110਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।

۞ قَالُوا أَنُؤْمِنُ لَكَ وَاتَّبَعَكَ الْأَرْذَلُونَ(111)

111਼ (ਕੌਮ ਨੇ) ਕਿਹਾ ਕਿ ਕੀ ਅਸੀਂ ਤੇਰੇ ’ਤੇ ਈਮਾਨ ਲਿਆਈਏ? ਤੇਰੀ ਤਾਬੇਦਾਰੀ ਤਾਂ ਨੀਚ ਲੋਕ ਹੀ ਕਰਨਗੇ।

قَالَ وَمَا عِلْمِي بِمَا كَانُوا يَعْمَلُونَ(112)

112਼ ਨੂਹ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪਹਿਲਾਂ ਇਹ ਲੋਕ ਕੀ ਕਰਦੇ ਰਹੇ ਹਨ ?

إِنْ حِسَابُهُمْ إِلَّا عَلَىٰ رَبِّي ۖ لَوْ تَشْعُرُونَ(113)

113਼ ਉਸ ਦਾ ਹਿਸਾਬ ਲੈਣਾ ਮੇਰੇ ਰੱਬ ਜ਼ਿੰਮੇ ਹੈ, ਕਿੰਨਾ ਚੰਗਾ ਹੋਵੇ ਜੇ ਤੁਹਾਨੂੰ ਅਕਲ-ਸਮਝ ਹੋਵੇ।

وَمَا أَنَا بِطَارِدِ الْمُؤْمِنِينَ(114)

114਼ ਮੈਂ ਈਮਾਨ ਵਾਲਿਆਂ ਨੂੰ ਧੱਕੇ ਨਹੀਂ ਦੇਵਾਂਗਾਂ।

إِنْ أَنَا إِلَّا نَذِيرٌ مُّبِينٌ(115)

115਼ ਮੈਂ ਤਾਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।

قَالُوا لَئِن لَّمْ تَنتَهِ يَا نُوحُ لَتَكُونَنَّ مِنَ الْمَرْجُومِينَ(116)

116਼ ਉਹਨਾਂ ਨੇ ਕਿਹਾ ਕਿ ਹੇ ਨੂਹ! ਜੇ ਤੂੰ ਬਾਜ਼ ਨਾ ਆਇਆ ਤਾਂ ਅਸੀਂ ਤੈਨੂੰ ਪੱਥਰ ਮਾਰ-ਮਾਰ ਕੇ ਮਾਰ ਦਿਆਂਗੇ।

قَالَ رَبِّ إِنَّ قَوْمِي كَذَّبُونِ(117)

117਼ (ਨੂਹ ਨੇ) ਕਿਹਾ ਕਿ ਹੇ ਮੇਰੇ ਰੱਬਾ! ਮੇਰੀ ਕੌਮ ਨੇ ਮੈ` ਮੰਣਨ ਤੋਂ ਨਾ ਕਰ ਦਿੱਤੀ ਹੈ।

فَافْتَحْ بَيْنِي وَبَيْنَهُمْ فَتْحًا وَنَجِّنِي وَمَن مَّعِيَ مِنَ الْمُؤْمِنِينَ(118)

118਼ ਹੁਣ ਤੂੰ ਮੇਰੇ ਅਤੇ ਉਹਨਾਂ ਵਿਚਕਾਰ ਫ਼ੈਸਲਾ ਕਰਦੇ ਅਤੇ ਮੈਨੂੰ ਅਤੇ ਮੇਰੇ ਈਮਾਨ ਵਾਲੇ ਸਾਥੀਆਂ ਨੂੰ ਬਚਾ ਲੈ।

فَأَنجَيْنَاهُ وَمَن مَّعَهُ فِي الْفُلْكِ الْمَشْحُونِ(119)

119਼ ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ (ਮੋਮਿਨ) ਸਾਥੀਆਂ ਨੂੂੰ ਭਰੀ ਹੋਈ ਕਿਸਤੀ ਵਿਚ (ਸਵਾਰ ਕਰਕੇ) ਬਚਾ ਲਿਆ।

ثُمَّ أَغْرَقْنَا بَعْدُ الْبَاقِينَ(120)

120਼ ਉਸ ਤੋਂ ਮਗਰੋਂ ਬਾਕੀ ਸਾਰੇ ਹੀ ਲੋਕਾਂ ਨੂੰ ਅਸੀਂ ਡੋਬ ਦਿੱਤਾ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(121)

121਼ ਬੇਸ਼ੱਕ ਇਸ ਘਟਨਾ ਵਿਚ ਬਹੁਤ ਵੱਡੀ ਸਿੱਖਿਆ ਹੈ ਪਰ ਫੇਰ ਵੀ ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਨਹੀਂ ਲਿਆਏ।

وَإِنَّ رَبَّكَ لَهُوَ الْعَزِيزُ الرَّحِيمُ(122)

122਼ ਬੇਸ਼ੱਕ ਤੁਹਾਡਾ ਪਾਲਣਹਾਰ ਉਹੀਓ ਹੈ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਤੇ ਮਿਹਰਾਂ ਕਰਨ ਵਾਲਾ ਹੈ।

كَذَّبَتْ عَادٌ الْمُرْسَلِينَ(123)

123਼ ਆਦੀਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ ਸੀ।

إِذْ قَالَ لَهُمْ أَخُوهُمْ هُودٌ أَلَا تَتَّقُونَ(124)

124਼ ਜਦੋਂ ਉਹਨਾਂ ਦੇ ਹੀ ਭਰਾ ਹੂਦ ਨੇ ਕਿਹਾ ਸੀ, ਕੀ ਤੁਸੀਂ (ਰੱਬ ਦੇ ਅਜ਼ਾਬ ਤੋਂ) ਡਰਦੇ ਨਹੀਂ?

إِنِّي لَكُمْ رَسُولٌ أَمِينٌ(125)

125਼ ਮੈਂ ਤੁਹਾਡੇ ਲਈ ਅਮਾਨਤਦਾਰ ਪੈਗ਼ੰਬਰ ਹਾਂ।

فَاتَّقُوا اللَّهَ وَأَطِيعُونِ(126)

126਼ ਸੋ ਤੁਸੀਂ ਰੱਬ ਤੋਂ ਡਰੋ ਅਤੇ ਮੇਰੇ ਆਖੇ ਲੱਗੋ।

وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ(127)

127਼ ਮੈਂ ਇਸ (ਅਗਵਾਈ) ਲਈ ਤੁਹਾਥੋਂ ਕੁੱਝ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਜ਼ਿੰਮੇ ਹੈ।

أَتَبْنُونَ بِكُلِّ رِيعٍ آيَةً تَعْبَثُونَ(128)

128਼ ਕੀ ਤੁਸੀਂ ਹਰੇਕ ਉੱਚੀ ਥਾਂ ’ਤੇ ਵਿਅਰਥ ਖੇਡ ਵਜੋਂ ਯਾਦਗਾਰਾਂ ਬਣਾ ਰਹੇ ਹੋ।

وَتَتَّخِذُونَ مَصَانِعَ لَعَلَّكُمْ تَخْلُدُونَ(129)

129਼ ਤੁਸੀਂ ਮਜ਼ਬੂਤ ਮਹਿਲ ਉਸਾਰਦੇ ਹੋ, ਸ਼ਾਇਦ ਤੁਸੀਂ ਸਦਾ ਇੱਥੇ (ਸੰਸਾਰ ਵਿਚ) ਹੀ ਰਹੋਗੇ।

وَإِذَا بَطَشْتُم بَطَشْتُمْ جَبَّارِينَ(130)

130਼ ਜਦੋਂ ਤੁਸੀਂ ਕਿਸੇ ’ਤੇ ਹੱਥ ਪਾਉਂਦੇ ਹੋ ਤਾਂ ਬਹੁਤ ਹੀ ਸਖ਼ਤੀ ਅਤੇ ਜ਼ੁਲਮ ਨਾਲ ਪਾਉਂਦੇ ਹੋ।

فَاتَّقُوا اللَّهَ وَأَطِيعُونِ(131)

131਼ ਅੱਲਾਹ ਤੋਂ ਡਰੋ ਅਤੇ ਮੇਰੀ (ਹੂਦ ਦੀ) ਪੈਰਵੀ ਕਰੋ।

وَاتَّقُوا الَّذِي أَمَدَّكُم بِمَا تَعْلَمُونَ(132)

132਼ ਤੁਸੀਂ ਉਸ (ਹਸਤੀ) ਤੋਂ ਡਰੋ ਜਿਸ ਨੇ ਤੁਹਾਡੀ ਉਹਨਾਂ ਚੀਜ਼ਾਂ ਦੁਆਰਾ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।

أَمَدَّكُم بِأَنْعَامٍ وَبَنِينَ(133)

133਼ ਉਸ (ਰੱਬ) ਨੇ ਤੁਹਾਡੀ ਸਹਾਇਤਾ ਮਾਲ ਦੌਲਤ ਤੇ ਔਲਾਦ ਨਾਲ ਕੀਤੀ।

وَجَنَّاتٍ وَعُيُونٍ(134)

134਼ ਬਾਗ਼ਾਂ ਤੇ ਚਸ਼ਮਿਆਂ (ਨਹਿਰਾਂ) ਦੁਆਰਾ ਕੀਤੀ।

إِنِّي أَخَافُ عَلَيْكُمْ عَذَابَ يَوْمٍ عَظِيمٍ(135)

135਼ ਮੈਂ ਤਾਂ ਤੁਹਾਡੇ ਲਈ ਉਸ ਵੱਡੇ (ਕਿਆਮਤ) ਦਿਹਾੜੇ ਤੋਂ ਡਰਦਾ ਹਾਂ।

قَالُوا سَوَاءٌ عَلَيْنَا أَوَعَظْتَ أَمْ لَمْ تَكُن مِّنَ الْوَاعِظِينَ(136)

136਼ ਉਹਨਾਂ (ਕੌਮ) ਨੇ ਕਿਹਾ ਕਿ ਹੇ ਹੂਦ! ਤੂੰ ਸਾਨੂੰ ਸਮਝਾ ਜਾਂ ਨਾ ਸਮਝਾ, ਸਾਡੇ ਲਈ ਇੱਕੋ ਗੱਲ ਹੈ।

إِنْ هَٰذَا إِلَّا خُلُقُ الْأَوَّلِينَ(137)

137਼ ਇਹ ਤਾਂ ਪਹਿਲੇ ਸਮੇਂ ਦੇ ਲੋਕਾਂ ਦੀਆਂ ਗੱਲਾਂ ਹਨ।

وَمَا نَحْنُ بِمُعَذَّبِينَ(138)

138਼ ਸਾਨੂੰ ਕਦੇ ਕੋਈ ਅਜ਼ਾਬ ਨਹੀਂ ਦਿੱਤਾ ਜਾਵੇਗਾ।

فَكَذَّبُوهُ فَأَهْلَكْنَاهُمْ ۗ إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(139)

139਼ ਉਹਨਾਂ ਨੇ ਉਸ (ਹੂਦ) ਨੂੰ (ਰੱਬ ਦਾ ਰਸੂਲ ਮੰਣਨ ਤੋਂ) ਇਨਕਾਰ ਕਰ ਦਿੱਤਾ ਸੀ। ਸੋ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਬੇਸ਼ੱਕ ਇਸ ਵਿਚ (ਸਮਝਣ ਵਾਲਿਆਂ ਲਈ) ਨਿਸ਼ਾਨੀਆਂ ਹਨ, ਪਰ ਉਹਨਾਂ ਵਿੱਚੋਂ ਵਧੇਰੇ ਉਹ ਹਨ ਜਿਹੜੇ ਈਮਾਨ ਨਹੀਂ ਲਿਆਉਂਦੇ

وَإِنَّ رَبَّكَ لَهُوَ الْعَزِيزُ الرَّحِيمُ(140)

140਼ ਬੇਸ਼ੱਕ ਤੁਹਾਡਾ ਰੱਬ ਉਹੀਓ ਹੈ ਜਿਹੜਾ ਜ਼ੋਰਾਵਰ ਤੇ ਮਿਹਰਬਾਨ ਹੈ।

كَذَّبَتْ ثَمُودُ الْمُرْسَلِينَ(141)

141਼ ਸਮੂਦੀਆਂ ਨੇ ਵੀ ਪੈਗ਼ੰਬਰਾਂ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ।

إِذْ قَالَ لَهُمْ أَخُوهُمْ صَالِحٌ أَلَا تَتَّقُونَ(142)

142਼ ਉਹਨਾਂ (ਸਮੂਦੀਆਂ) ਦੇ ਭਰਾ ਸਾਲੇਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਕਿਉਂ ਨਹੀਂ ਡਰਦੇ?

إِنِّي لَكُمْ رَسُولٌ أَمِينٌ(143)

143਼ ਮੈਂ ਤੁਹਾਡੇ ਵੱਲ ਅੱਲਾਹ ਦਾ ਇਕ ਅਮਾਨਤਦਾਰ ਪੈਗ਼ੰਬਰ ਹਾਂ।

فَاتَّقُوا اللَّهَ وَأَطِيعُونِ(144)

144਼ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਆਖੇ ਲੱਗੋ।

وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ(145)

145਼ ਮੈਂ ਇਸ ਦੇ ਲਈ ਤੁਹਾਥੋਂ ਕੋਈ ਉਜਰਤ ਨਹੀਂ ਭਾਲਦਾ, ਮੇਰੀ ਉਜਰਤ (ਬਦਲਾ) ਤਾਂ ਮੇਰੇ ਪਾਲਣਹਾਰ ਦੇ ਜ਼ਿੰਮੇ ਹੈ।

أَتُتْرَكُونَ فِي مَا هَاهُنَا آمِنِينَ(146)

146਼ ਕੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਅਮਨ ਸ਼ਾਂਤੀ ਨਾਲ ਨਿਸ਼ਚਿੰਤ ਹੋਕੇ (ਸੰਸਾਰ ਵਿਚ) ਰਹਿਣ ਲਈ ਛੱਡ ਦਿੱਤਾ ਜਾਵੇਗਾ?

فِي جَنَّاتٍ وَعُيُونٍ(147)

147਼ ਭਾਵ ਇਹਨਾਂ ਬਾਗ਼ਾਂ ਤੇ ਚਸ਼ਮਿਆਂ ਵਿਚ (ਨਹਿਰਾਂ ਆਦਿ)।

وَزُرُوعٍ وَنَخْلٍ طَلْعُهَا هَضِيمٌ(148)

148਼ ਇਹ ਖੇਤ ਅਤੇ ਖਜੂਰ ਦੇ ਬਾਗ਼ਾਂ ਵਿਚ ਜਿਨ੍ਹਾਂ ਦੇ ਗੁੱਛੇ ਰਸ ਭਰੇ ਹਨ।

وَتَنْحِتُونَ مِنَ الْجِبَالِ بُيُوتًا فَارِهِينَ(149)

149਼ ਤੁਸੀਂ ਪਹਾੜਾਂ ਨੂੰ ਕੱਟ-ਕੱਟ ਕੇ ਵੱਡੇ ਮਾਣ ਨਾਲ ਉਹਨਾਂ ਵਿਚ ਭਵਨ ਉਸਾਰਦੇ ਹੋ।

فَاتَّقُوا اللَّهَ وَأَطِيعُونِ(150)

150਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

وَلَا تُطِيعُوا أَمْرَ الْمُسْرِفِينَ(151)

151਼ ਤੁਸੀਂ ਰੱਬ ਵੱਲੋਂ ਨਿਯਤ ਕੀਤੀਆਂ ਹੱਦਾਂ ਨੂੰ ਟੱਪਣ ਵਾਲਿਆਂ ਦੇ ਆਖੇ ਨਾ ਲੱਗੋ

الَّذِينَ يُفْسِدُونَ فِي الْأَرْضِ وَلَا يُصْلِحُونَ(152)

152਼ ਉਹ (ਬਾਗ਼ੀ) ਹਨ, ਜਿਹੜੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ, ਸੁਧਾਰ ਨਹੀਂ ਕਰਦੇ।

قَالُوا إِنَّمَا أَنتَ مِنَ الْمُسَحَّرِينَ(153)

153਼ ਉਹਨਾਂ ਨੇ ਕਿਹਾ ਕਿ (ਹੇ ਸਾਲੇਹ!) ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕੀਤਾ ਗਿਆ ਹੈ।

مَا أَنتَ إِلَّا بَشَرٌ مِّثْلُنَا فَأْتِ بِآيَةٍ إِن كُنتَ مِنَ الصَّادِقِينَ(154)

154਼ ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਜੇ ਤੂੰ ਸੱਚਾ ਹੈ ਤਾਂ ਕੋਈ ਮੋਅਜਜ਼ਾ (ਰੱਬੀ ਚਮਤਕਾਰ) ਲਿਆ?

قَالَ هَٰذِهِ نَاقَةٌ لَّهَا شِرْبٌ وَلَكُمْ شِرْبُ يَوْمٍ مَّعْلُومٍ(155)

155਼ ਸਾਲੇਹ ਨੇ ਕਿਹਾ ਕਿ ਇਹ ਊਠਣੀ (ਨਿਸ਼ਾਨੀ) ਹੈ। ਇਕ ਨਿਸ਼ਚਿਤ ਦਿਨ ਪਾਣੀ ਪੀਣ ਦੀ ਵਾਰੀ ਇਸ ਦੀ ਹੈ ਅਤੇ ਇਕ ਦਿਨ ਤੁਹਾਡੀ ਹੈ।

وَلَا تَمَسُّوهَا بِسُوءٍ فَيَأْخُذَكُمْ عَذَابُ يَوْمٍ عَظِيمٍ(156)

156਼ ਇਸ ਨੂੰ ਭੈੜੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਇਕ ਵੱਡੇ ਦਿਹਾੜੇ ਦਾ ਅਜ਼ਾਬ ਤੁਹਾਨੂੰ ਆ ਨੱਪੇਗਾ।

فَعَقَرُوهَا فَأَصْبَحُوا نَادِمِينَ(157)

157਼ (ਇਸ ਚਿਤਾਵਨੀ ਤੋਂ ਬਾਅਦ ਵੀ) ਉਹਨਾਂ (ਸਮੂਦੀਆਂ) ਨੇ ਉਸ (ਊਠਣੀ) ਦੀਆਂ ਖੁੱਚਾਂ ਵੱਡ ਸੁੱਟੀਆਂ। ਫੇਰ ਉਹ ਪਛਤਾਉਣ ਲੱਗੇ।

فَأَخَذَهُمُ الْعَذَابُ ۗ إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(158)

158਼ ਅਤੇ ਉਹਨਾਂ ਨੂੰ ਅਜ਼ਾਬ ਨੇ ਆ ਝੱਫਿਆ, ਬੇਸ਼ੱਕ ਇਸ (ਘਟਣਾ) ਵਿਚ ਇਕ ਸਿੱਖਿਆ ਹੈ। ਉਹਨਾਂ ਵਿੱਚੋਂ ਵਧੇਰੇ ਈਮਾਨ ਲਿਆਉਣ ਵਾਲੇ ਨਹੀਂ ਸਾਂ।

وَإِنَّ رَبَّكَ لَهُوَ الْعَزِيزُ الرَّحِيمُ(159)

159਼ ਬੇਸ਼ੱਕ ਤੁਹਾਡਾ ਰੱਬ ਉਹ ਹੈ ਜਿਹੜਾ ਡਾਢਾ ਜ਼ੋਰਾਵਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

كَذَّبَتْ قَوْمُ لُوطٍ الْمُرْسَلِينَ(160)

160਼ ਲੂਤ ਦੀ ਕੌਮ ਨੇ ਨਬੀਆਂ ਨੂੰ ਝੁਠਲਾਇਆ।

إِذْ قَالَ لَهُمْ أَخُوهُمْ لُوطٌ أَلَا تَتَّقُونَ(161)

161਼ ਜਦੋਂ ਉਹਨਾਂ ਨੂੰ ਉਹਨਾਂ ਦੇ ਭਰਾ ਲੂਤ ਨੇ ਆਖਿਆ, ਕੀ ਤੁਸੀਂ ਅੱਲਾਹ ਤੋਂ ਨਹੀਂ ਡਰਦੇ?

إِنِّي لَكُمْ رَسُولٌ أَمِينٌ(162)

162਼ ਮੈਂ ਤੁਹਾਡੇ ਵੱਲ ਇਕ ਅਮਾਨਤਦਾਰ ਰਸੂਲ (ਬਣਕੇ ਆਇਆ) ਹਾਂ।

فَاتَّقُوا اللَّهَ وَأَطِيعُونِ(163)

163਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਕਹਿਣਾ ਮੰਨੋ।

وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ(164)

164਼ ਮੈਂ (ਇਸ ਨਸੀਹਤ ਲਈ) ਤੁਹਾਥੋਂ ਕੋਈ ਬਦਲਾ (ਉਜਰਤ) ਨਹੀਂ ਮੰਗਦਾ ਮੇਰਾ ਬਦਲਾ ਤਾਂ ਅੱਲਾਹ ਦੇ ਜ਼ਿੰਮੇ ਹੈ।

أَتَأْتُونَ الذُّكْرَانَ مِنَ الْعَالَمِينَ(165)

165਼ ਕੀ ਤੁਸੀਂ (ਕਾਮ ਵਾਸਨਾ ਦੇ ਲਈ) ਦੁਨੀਆਂ ਵਿੱਚੋਂ ਪੁਰਸ਼ਾ ਕੋਲ ਜਾਂਦੇ ਹੋ?

وَتَذَرُونَ مَا خَلَقَ لَكُمْ رَبُّكُم مِّنْ أَزْوَاجِكُم ۚ بَلْ أَنتُمْ قَوْمٌ عَادُونَ(166)

166਼ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਹੋ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਪੈਦਾ ਕੀਤਾ ਹੈ। ਤੁਸੀਂ ਤਾਂ ਹੱਦਾਂ ਟੱਪਣ ਵਾਲੇ ਹੋ।

قَالُوا لَئِن لَّمْ تَنتَهِ يَا لُوطُ لَتَكُونَنَّ مِنَ الْمُخْرَجِينَ(167)

167਼ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਹੇ ਲੂਤ! ਜੇ ਤੂੰ ਬਾਜ਼ ਨਾ ਆਇਆ ਤਾਂ ਤੂੰ (ਬਸਤੀ ਵਿੱਚੋਂ) ਬਾਹਰ ਕੱਢ ਦਿੱਤਾ ਜਾਵੇਗਾ।

قَالَ إِنِّي لِعَمَلِكُم مِّنَ الْقَالِينَ(168)

168਼ ਲੂਤ ਨੇ ਆਖਿਆ, ਬੇਸ਼ੱਕ ਮੈਂ ਤੁਹਾਡੀਆਂ (ਅਸ਼ਲੀਲ) ਹਰਕਤਾਂ ਦਾ ਕੱਟੜ ਵਿਰੋਧੀ ਹਾਂ।

رَبِّ نَجِّنِي وَأَهْلِي مِمَّا يَعْمَلُونَ(169)

169਼ ਲੂਤ ਨੇ ਦੁਆ ਕੀਤੀ ਕਿ ਹੇ ਮੇਰੇ ਰੱਬਾ! ਤੂੰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਉਹਨਾਂ ਭੈੜੇ ਕਰਮਾਂ ਤੋਂ ਛੁਟਕਾਰਾ ਦੇ।

فَنَجَّيْنَاهُ وَأَهْلَهُ أَجْمَعِينَ(170)

170਼ ਅਤੇ ਇੰਜ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ।

إِلَّا عَجُوزًا فِي الْغَابِرِينَ(171)

171਼ ਛੁੱਟ ਉਸ ਬੁੱਢੀ ਔਰਤ (ਲੂਤ ਦੀ ਪਤਨੀ) ਤੋਂ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਸੀ।

ثُمَّ دَمَّرْنَا الْآخَرِينَ(172)

172਼ ਫਿਰ ਅਸੀਂ ਬਾਕੀ ਰਹਿੰਦੇ ਲੋਕਾਂ ਨੂੰ ਹਲਾਕ (ਬਰਬਾਦ) ਕਰ ਦਿੱਤਾ।

وَأَمْطَرْنَا عَلَيْهِم مَّطَرًا ۖ فَسَاءَ مَطَرُ الْمُنذَرِينَ(173)

173਼ ਅਸੀਂ ਉਹਨਾਂ ਉੱਤੇ (ਪੱਥਰਾਂ ਦਾ) ਮੀਂਹ ਬਰਸਾਇਆ। ਉਹ ਬਹੁਤ ਹੀ ਭੈੜਾ ਮੀਂਹ ਸੀ, ਜਿਹੜੇ ਡਰਾਏ ਹੋਏ ਲੋਕਾਂ ’ਤੇ ਬਰਸਿਆ ਸੀ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(174)

174਼ ਬੇਸ਼ੱਕ ਇਸ ਘਟਣਾ ਵਿਚ ਵੀ ਇਕ (ਸਿੱਖਿਆਦਾਇਕ) ਨਿਸ਼ਾਨੀ ਹੈ। ਉਹਨਾਂ ਵਿੱਚੋਂ ਵੀ ਵਧੇਰੇ ਲੋਕ ਈਮਾਨ ਨਹੀਂ ਲਿਆਏ ਸਾਂ।

وَإِنَّ رَبَّكَ لَهُوَ الْعَزِيزُ الرَّحِيمُ(175)

175਼ ਬੇਸ਼ੱਕ ਤੇਰਾ ਰੱਬ ਹੀ (ਹਰ ਪੱਖੋ) ਭਾਰੂ ਹੈ ਅਤੇ ਮਿਹਰਬਾਨ ਹੈ।

كَذَّبَ أَصْحَابُ الْأَيْكَةِ الْمُرْسَلِينَ(176)

176਼ ‘ਐਕੇ’ ਵਾਲਿਆਂ ਨੇ ਵੀ ਰਸੂਲਾਂ ਨੂੰ ਝੁਠਲਾਇਆ।

إِذْ قَالَ لَهُمْ شُعَيْبٌ أَلَا تَتَّقُونَ(177)

177਼ ਜਦੋਂ ਉਹਨਾਂ ਨੂੰ ਸ਼ੁਐਬ ਨੇ ਕਿਹਾ, ਕੀ ਤੁਸੀਂ (ਰੱਬ ਤੋਂ) ਨਹੀਂ ਡਰਦੇ ?

إِنِّي لَكُمْ رَسُولٌ أَمِينٌ(178)

178਼ ਮੈਂ ਤੁਹਾਡੇ ਲਈ (ਰੱਬ ਵੱਲੋਂ) ਭੇਜਿਆ ਹੋਇਆ ਇਕ ਅਮਾਨਤਦਾਰ ਰਸੂਲ ਹਾਂ।

فَاتَّقُوا اللَّهَ وَأَطِيعُونِ(179)

179਼ ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ।

وَمَا أَسْأَلُكُمْ عَلَيْهِ مِنْ أَجْرٍ ۖ إِنْ أَجْرِيَ إِلَّا عَلَىٰ رَبِّ الْعَالَمِينَ(180)

180਼ (ਇਹ ਸਿੱਖਿਆ ਦੇਣ ਲਈ) ਮੈਂ ਤੁਹਾਥੋਂ ਕੋਈ ਬਦਲਾ ਨਹੀਂ ਚਾਹੁੰਦਾ, ਮੇਰਾ ਬਦਲਾ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਦੇ ਕੋਲ ਹੀ ਹੈ।

۞ أَوْفُوا الْكَيْلَ وَلَا تَكُونُوا مِنَ الْمُخْسِرِينَ(181)

181਼ ਮਿਣਤੀ ਪੂਰੀ ਭਰ ਕੇ ਦਿਓ ਅਤੇ ਦੂਜਿਆਂ ਦਾ ਨੁਕਸਾਨ ਕਰਨ ਵਾਲੇ ਨਾ ਬਣੋ।

وَزِنُوا بِالْقِسْطَاسِ الْمُسْتَقِيمِ(182)

182਼ ਅਤੇ ਸਿੱਧੀ ਤੱਕੜੀ ਨਾਲ ਤੋਲੋ (ਭਾਵ ਡੰਡੀ ਨਾ ਮਾਰੋ)।

وَلَا تَبْخَسُوا النَّاسَ أَشْيَاءَهُمْ وَلَا تَعْثَوْا فِي الْأَرْضِ مُفْسِدِينَ(183)

183਼ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਨਾ ਦਿਓ ਅਤੇ ਧਰਤੀ ’ਤੇ ਫ਼ਸਾਦ ਨਾ ਮਚਾਉਂਦੇ ਫਿਰੋ।

وَاتَّقُوا الَّذِي خَلَقَكُمْ وَالْجِبِلَّةَ الْأَوَّلِينَ(184)

184਼ ਉਸ ਰੱਬ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਥੋਂ ਪਹਿਲੀ ਮਖ਼ਲੂਕ ਨੂੰ ਪੈਦਾ ਕੀਤਾ ਹੈ।

قَالُوا إِنَّمَا أَنتَ مِنَ الْمُسَحَّرِينَ(185)

185਼ ਉਹਨਾਂ ਨੇ ਕਿਹਾ ਕਿ ਤੂੰ ਤਾਂ ਉਹਨਾਂ ਵਿੱਚੋਂ ਹੈ ਜਿਨ੍ਹਾਂ ’ਤੇ ਜਾਦੂ ਕਰ ਦਿੱਤਾ ਜਾਂਦਾ ਹੈ।

وَمَا أَنتَ إِلَّا بَشَرٌ مِّثْلُنَا وَإِن نَّظُنُّكَ لَمِنَ الْكَاذِبِينَ(186)

186਼ ਤੂੰ ਤਾਂ ਸਾਡੇ ਵਰਗਾ ਹੀ ਇਕ ਮਨੁੱਖ ਹੈ, ਅਸੀਂ ਤਾਂ ਤੈਨੂੰ ਝੂਠ ਬੋਲਣ ਵਾਲਿਆਂ ਵਿੱਚੋਂ ਹੀ ਸਮਝਦੇ ਹਾਂ।

فَأَسْقِطْ عَلَيْنَا كِسَفًا مِّنَ السَّمَاءِ إِن كُنتَ مِنَ الصَّادِقِينَ(187)

187਼ ਜੇ ਤੂੰ ਸੱਚਾ ਹੈ ਤਾਂ ਸਾਡੇ ਉੱਤੇ ਅਕਾਸ਼ ਦਾ ਕੋਈ ਟੁਕੜਾ ਡੇਗ ਦੇ।

قَالَ رَبِّي أَعْلَمُ بِمَا تَعْمَلُونَ(188)

188਼ ਸ਼ੁਐਬ ਨੇ ਕਿਹਾ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।

فَكَذَّبُوهُ فَأَخَذَهُمْ عَذَابُ يَوْمِ الظُّلَّةِ ۚ إِنَّهُ كَانَ عَذَابَ يَوْمٍ عَظِيمٍ(189)

189਼ ਸੋ ਜਦੋਂ ਉਹਨਾਂ ਨੇ ਉਹ (ਸ਼ੁਐਬ) ਨੂੰ ਝੁਠਲਾਇਆ (ਛੇਤੀ ਹੀ) ਉਹਨਾਂ ਨੂੰ (ਬੱਦਲਾਂ ਦੇ) ਪਰਛਾਵੇਂ ਵਾਲੇ ਦਿਹਾੜੇ ਦੇ ਅਜ਼ਾਬ ਨੇ ਆ ਨੱਪਿਆ, ਉਹ ਬਹੁਤ ਹੀ ਭਾਰੀ ਦਿਨ ਦਾ ਅਜ਼ਾਬ ਸੀ।

إِنَّ فِي ذَٰلِكَ لَآيَةً ۖ وَمَا كَانَ أَكْثَرُهُم مُّؤْمِنِينَ(190)

190਼ ਇਸ ਘਟਨਾ ਵਿਚ ਵੱਡੀਆਂ ਨਿਸ਼ਾਨੀਆਂ ਹਨ, ਉਹਨਾਂ ਵਿੱਚੋਂ ਬਹੁਤੇ ਲੋਕ ਈਮਾਨ ਲਿਆਉਣ ਵਾਲੇ ਨਹੀਂ ਸਨ।

وَإِنَّ رَبَّكَ لَهُوَ الْعَزِيزُ الرَّحِيمُ(191)

191਼ ਬੇਸ਼ੱਕ ਤੁਹਾਡਾ ਪਾਲਣਹਾਰ ਹੀ ਭਾਰੂ ਤੇ ਮਿਹਰਬਾਨੀਆਂ ਵਾਲਾ ਹੈ।

وَإِنَّهُ لَتَنزِيلُ رَبِّ الْعَالَمِينَ(192)

192਼ ਅਤੇ ਨਿਰਸੰਦੇਹ, ਇਹ (.ਕੁਰਆਨ) ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ।

نَزَلَ بِهِ الرُّوحُ الْأَمِينُ(193)

193਼ ਇਸ ਨੂੰ ਇਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ।

عَلَىٰ قَلْبِكَ لِتَكُونَ مِنَ الْمُنذِرِينَ(194)

194਼ (ਹੇ ਮੁਹੰਮਦ!) ਅਸੀਂ ਇਸ (.ਕੁਰਆਨ)ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ।

بِلِسَانٍ عَرَبِيٍّ مُّبِينٍ(195)

195਼ ਇਹ .ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿਚ ਹੈ।

وَإِنَّهُ لَفِي زُبُرِ الْأَوَّلِينَ(196)

196਼ ਬੇਸ਼ੱਕ ਇਸ਼ਕੁਰਆਨ ਦੀ ਚਰਚਾ ਪਹਿਲੀਆਂ ਅਸਮਾਨੀ ਕਿਤਾਬਾਂ ਵਿਚ ਵੀ ਕੀਤੀ ਗਈ ਹੈ।

أَوَلَمْ يَكُن لَّهُمْ آيَةً أَن يَعْلَمَهُ عُلَمَاءُ بَنِي إِسْرَائِيلَ(197)

197਼ ਕੀ ਉਹਨਾਂ (ਕਾਫ਼ਿਰਾਂ) ਲਈ ਇਹੋ ਨਿਸ਼ਾਨੀ ਕਾਫ਼ੀ ਨਹੀਂ ਕਿ .ਕੁਰਆਨ ਦੇ ਹੱਕ ਹੋਣ ਨੂੰ ਤਾਂ ਬਨੀ-ਇਸਰਾਈਲ ਦੇ ਵਿਦਵਾਨ ਵੀ ਜਾਣਦੇ ਹਨ। 1

وَلَوْ نَزَّلْنَاهُ عَلَىٰ بَعْضِ الْأَعْجَمِينَ(198)

198਼ ਜੇਕਰ ਅਸੀਂ ਇਸ .ਕੁਰਆਨ ਨੂੰ ਕਿਸੇ ਅਜਮੀ (ਗੈਰ ਅਰਬੀ ਵਿਅਕਤੀ) ਉੱਤੇ ਨਾਜ਼ਿਲ ਕਰ ਦਿੰਦੇ।

فَقَرَأَهُ عَلَيْهِم مَّا كَانُوا بِهِ مُؤْمِنِينَ(199)

199਼ ਅਤੇ ਉਹ ਉਹਨਾਂ (ਅਰਬੀ ਲੋਕਾਂ) ਦੇ ਸਾਹਮਣੇ ਇਸ (.ਕੁਰਆਨ) ਨੂੰ ਪੜ੍ਹਦਾ ਤਾਂ ਉਹ ਵੀ ਈਮਾਨ ਨਾ ਲਿਆਉਂਦੇ।

كَذَٰلِكَ سَلَكْنَاهُ فِي قُلُوبِ الْمُجْرِمِينَ(200)

200਼ ਇਸ ਤਰ੍ਹਾਂ ਅਸਾਂ ਗੁਨਾਹਗਾਰਾਂ ਦੇ ਦਿਲਾਂ ਵਿਚ ਇਸ (.ਕੁਰਆਨ) ਨੂੰ ਝੁਠਲਾਉਣਾ ਪੱਕਾ ਕਰ ਦਿੱਤਾ ਹੈ।

لَا يُؤْمِنُونَ بِهِ حَتَّىٰ يَرَوُا الْعَذَابَ الْأَلِيمَ(201)

201਼ ਉਹ ਜਦੋਂ ਤਕ ਦਰਦ ਭਰੇ ਅਜ਼ਾਬ ਨਹੀਂ ਵੇਖ ਲੈਂਦੇ, ਈਮਾਨ ਨਹੀਂ ਲਿਆਉਣਗੇ।

فَيَأْتِيَهُم بَغْتَةً وَهُمْ لَا يَشْعُرُونَ(202)

202਼ ਸੋ ਉਹ ਅਜ਼ਾਬ ਉਹਨਾਂ ਉੱਤੇ ਅਚਣਚੇਤ ਆਵੇਗਾ ਅਤੇ ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ।

فَيَقُولُوا هَلْ نَحْنُ مُنظَرُونَ(203)

203਼ ਫੇਰ ਉਹ ਆਖਣਗੇ, ਕੀ ਸਾਨੂੰ ਕੁੱਝ ਸਮੇਂ ਲਈ ਮੋਹਲਤ ਮਿਲ ਸਕਦੀ ਹੈ? (ਤਾਂ ਜੋ ਅਸੀਂ ਈਮਾਨ ਲਿਆਈਏ)

أَفَبِعَذَابِنَا يَسْتَعْجِلُونَ(204)

204਼ ਕੀ ਉਹ ਸਾਡੇ ਅਜ਼ਾਬ ਲਈ ਕਾਹਲੀ ਪਾ ਰਹੇ ਹਨ ?

أَفَرَأَيْتَ إِن مَّتَّعْنَاهُمْ سِنِينَ(205)

205਼ ਰਤਾ ਤੁਸੀਂ ਵੇਖੋ! ਜੇ ਭਲਾਂ ਅਸੀਂ ਉਹਨਾਂ (ਅਪਰਾਧੀਆਂ) ਨੂੰ ਹੋਰ ਕਈ ਵਰ੍ਹੇ ਸੰਸਾਰ ਦਾ ਲਾਭ ਲੈਣ (ਲਈ ਮੋਹਲਤ) ਦੇ ਦਿੰਦੇ।

ثُمَّ جَاءَهُم مَّا كَانُوا يُوعَدُونَ(206)

206਼ ਫਿਰ ਉਹਨਾਂ (ਕਾਫ਼ਿਰਾਂ) ਉੱਤੇ ਉਹ ਅਜ਼ਾਬ ਆ ਜਾਂਦਾ ਜਿਸ ਤੋਂ ਡਰਾਏ ਜਾ ਰਹੇ ਹਨ।

مَا أَغْنَىٰ عَنْهُم مَّا كَانُوا يُمَتَّعُونَ(207)

207਼ ਤਾਂ ਵੀ ਜਿਸ ਜੀਵਨ ਸਮੱਗਰੀ ਦਾ ਉਹ ਆਨੰਦ ਲੈ ਰਹੇ ਹਨ ਉਹ ਉਹਨਾਂ ਦੇ ਕਿਸੇ ਕੰਮ ਨਾ ਆਉਂਦੀ।

وَمَا أَهْلَكْنَا مِن قَرْيَةٍ إِلَّا لَهَا مُنذِرُونَ(208)

208਼ ਅਸੀਂ ਜਿਹੜੀ ਵੀ ਬਸਤੀ ਨੂੰ ਹਲਾਕ ਕੀਤਾ ਹੈ ਤਾਂ (ਪਹਿਲਾਂ) ਉਸ ਵਿਚ ਡਰਾਉਣ ਵਾਲੇ ਭੇਜੇ।

ذِكْرَىٰ وَمَا كُنَّا ظَالِمِينَ(209)

209਼ ਲੋਕਾਂ ਨੂੰ ਸਮਝਾਉਣ ਲਈ (ਡਰਾਉਣ ਵਾਲੇ ਭੇਜੇ)। ਅਸੀਂ ਕਿਸੇ ’ਤੇ ਕੋਈ ਜ਼ੁਲਮ (ਵਧੀਕੀ) ਕਰਨ ਵਾਲੇ ਨਹੀਂ।

وَمَا تَنَزَّلَتْ بِهِ الشَّيَاطِينُ(210)

210਼ ਇਸ .ਕੁਰਆਨ ਨੂੰ ਸ਼ੈਤਾਨ ਲੈਕੇ ਨਹੀਂ ਉੱਤਰੇ।

وَمَا يَنبَغِي لَهُمْ وَمَا يَسْتَطِيعُونَ(211)

211਼ ਨਾ ਹੀ ਉਹ ਇਸ ਯੋਗ ਹਨ ਤੇ ਨਾ ਹੀ ਉਹ ਸਮਰਥਾ ਰੱਖਦੇ ਹਨ।

إِنَّهُمْ عَنِ السَّمْعِ لَمَعْزُولُونَ(212)

212਼ ਉਹ ਤਾਂ ਇਸ (.ਕੁਰਆਨ) ਨੂੰ ਸੁਣਨ ਤੋਂ ਵੀ ਦੂਰ ਰੱਖੇ ਗਏ ਹਨ।

فَلَا تَدْعُ مَعَ اللَّهِ إِلَٰهًا آخَرَ فَتَكُونَ مِنَ الْمُعَذَّبِينَ(213)

213਼ ਸੋ ਤੁਸੀਂ (ਹੇ ਮੁਹੰਮਦ ਸ:!) ਅੱਲਾਹ ਦੇ ਨਾਲ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ ਨਹੀਂ ਤਾਂ ਤੁਸੀਂ ਵੀ ਸਜ਼ਾ ਭੋਗਣ ਵਾਲਿਆਂ ਵਿੱਚੋਂ ਹੋ ਜਾਓਗੇ।

وَأَنذِرْ عَشِيرَتَكَ الْأَقْرَبِينَ(214)

214਼ ਤੁਸੀਂ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ।1

وَاخْفِضْ جَنَاحَكَ لِمَنِ اتَّبَعَكَ مِنَ الْمُؤْمِنِينَ(215)

215਼ ਈਮਾਨ ਵਾਲਿਆਂ ਵਿੱਚੋਂ ਜਿਹੜੇ ਤੁਹਾਡੀ ਪੈਰਵੀ ਕਰਨ, ਉਹਨਾਂ ਨਾਲ ਅਤਿ ਨਿਮਰਤਾ ਦਾ ਵਿਹਾਰ ਕਰੋ।

فَإِنْ عَصَوْكَ فَقُلْ إِنِّي بَرِيءٌ مِّمَّا تَعْمَلُونَ(216)

216਼ ਜੇ ਉਹ ਤੁਹਾਡੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਵੀ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਉਹਨਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਤੋਂ, ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਆਜ਼ਾਦ ਹਾਂ।

وَتَوَكَّلْ عَلَى الْعَزِيزِ الرَّحِيمِ(217)

217਼ (ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ।

الَّذِي يَرَاكَ حِينَ تَقُومُ(218)

218਼ ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ।

وَتَقَلُّبَكَ فِي السَّاجِدِينَ(219)

219਼ ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ।

إِنَّهُ هُوَ السَّمِيعُ الْعَلِيمُ(220)

220਼ ਉਹ (ਅੱਲਾਹ) ਹਰ ਗੱਲ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

هَلْ أُنَبِّئُكُمْ عَلَىٰ مَن تَنَزَّلُ الشَّيَاطِينُ(221)

221਼ ਕੀ ਮੈਂ (ਅੱਲਾਹ) ਤੁਹਾਨੂੰ ਦੱਸਾਂ ਕਿ ਸ਼ੈਤਾਨ ਕਿਸ ’ਤੇ ਉਤਰਿਆ ਕਰਦੇ ਹਨ।

تَنَزَّلُ عَلَىٰ كُلِّ أَفَّاكٍ أَثِيمٍ(222)

222਼ ਉਹ ਸ਼ੈਤਾਨ ਹਰੇਕ ਝੂਠ ਘੜਣ ਵਾਲੇ ਪਾਪੀ ’ਤੇ ਉਤਰਿਆ ਕਰਦੇ ਹਨ।

يُلْقُونَ السَّمْعَ وَأَكْثَرُهُمْ كَاذِبُونَ(223)

223਼ ਜਿਹੜੇ (ਸ਼ੈਤਾਨਾਂ ਵੱਲ) ਕੰਨ ਲਾਈਂ ਰੱਖਦੇ ਹਨ, ਉਹਨਾਂ ਵਿੱਚੋਂ ਬਹੁਤੇ ਝੂਠੇ ਹੁੰਦੇ ਹਨ।

وَالشُّعَرَاءُ يَتَّبِعُهُمُ الْغَاوُونَ(224)

224਼ ਕਵੀਆਂ ਪਿੱਛੇ ਤਾਂ ਕੁਰਾਹੀਏ ਹੀ ਲੱਗਦੇ ਹਨ।

أَلَمْ تَرَ أَنَّهُمْ فِي كُلِّ وَادٍ يَهِيمُونَ(225)

225਼ ਕੀ ਤੁਸੀਂ ਨਹੀਂ ਵੇਖਿਆ ਕਿ ਉਹ (ਕਵੀ) ਹਰੇਕ ਖ਼ਿਆਲੀ ਘਾਟੀ ਵਿਚ ਟੱਕਰਾਂ ਮਾਰਦੇ ਫਿਰਦੇ ਹਨ?

وَأَنَّهُمْ يَقُولُونَ مَا لَا يَفْعَلُونَ(226)

226਼ ਅਤੇ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜੋ ਉਹ ਆਪ ਨਹੀਂ ਕਰਦੇ।

إِلَّا الَّذِينَ آمَنُوا وَعَمِلُوا الصَّالِحَاتِ وَذَكَرُوا اللَّهَ كَثِيرًا وَانتَصَرُوا مِن بَعْدِ مَا ظُلِمُوا ۗ وَسَيَعْلَمُ الَّذِينَ ظَلَمُوا أَيَّ مُنقَلَبٍ يَنقَلِبُونَ(227)

227਼ ਛੁੱਟ ਉਹਨਾਂ (ਕਵੀਆਂ) ਤੋਂ ਜਿਹੜੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਅੱਲਾਹ ਨੂੰ ਵੀ ਵੱਧ ਤੋਂ ਵੱਧ ਯਾਦ ਕੀਤਾ ਅਤੇ ਜਦੋਂ ਉਹਨਾਂ ’ਤੇ ਜ਼ੁਲਮ ਹੋਇਆ ਤਾਂ ਉਹਨਾਂ ਨੇ ਉਸ ਦਾ ਬਦਲਾ (ਕਲਮ ਤੇ ਹਥਿਆਰ) ਰਾਹੀਂ ਲਿਆ। ਜ਼ਾਲਮ ਛੇਤੀ ਹੀ ਜਾਣ ਲੈਣਗੇ ਕਿ ਕਿਸ (ਦੁਖਦਾਈ) ਪਰਤਣ ਵਾਲੀ ਥਾਂ ਉਹ ਪਰਤਣਗੇ।


المزيد من السور باللغة البنجابية:

سورة البقرة آل عمران سورة النساء
سورة المائدة سورة يوسف سورة ابراهيم
سورة الحجر سورة الكهف سورة مريم
سورة السجدة سورة يس سورة الدخان
سورة النجم سورة الرحمن سورة الواقعة
سورة الحشر سورة الملك سورة الحاقة

تحميل سورة الشعراء بصوت أشهر القراء :

قم باختيار القارئ للاستماع و تحميل سورة الشعراء كاملة بجودة عالية
سورة الشعراء أحمد العجمي
أحمد العجمي
سورة الشعراء خالد الجليل
خالد الجليل
سورة الشعراء سعد الغامدي
سعد الغامدي
سورة الشعراء سعود الشريم
سعود الشريم
سورة الشعراء عبد الباسط عبد الصمد
عبد الباسط
سورة الشعراء عبد الله عواد الجهني
عبد الله الجهني
سورة الشعراء علي الحذيفي
علي الحذيفي
سورة الشعراء فارس عباد
فارس عباد
سورة الشعراء ماهر المعيقلي
ماهر المعيقلي
سورة الشعراء محمد جبريل
محمد جبريل
سورة الشعراء محمد صديق المنشاوي
المنشاوي
سورة الشعراء الحصري
الحصري
سورة الشعراء العفاسي
مشاري العفاسي
سورة الشعراء ناصر القطامي
ناصر القطامي
سورة الشعراء ياسر الدوسري
ياسر الدوسري



Monday, October 6, 2025

لا تنسنا من دعوة صالحة بظهر الغيب