La sourate Al-Qasas en Pendjabi
طسم(1) ਤਾ.ਸੀਨ.ਮੀਮ |
ਇਹ ਰੋਸ਼ਨ ਕਿਤਾਬ ਦੀਆਂ ਆਇਤਾਂ ਹਨ। |
نَتْلُو عَلَيْكَ مِن نَّبَإِ مُوسَىٰ وَفِرْعَوْنَ بِالْحَقِّ لِقَوْمٍ يُؤْمِنُونَ(3) ਅਸੀਂ ਮੂਸਾ ਅਤੇ ਫਿਰਔਨ ਦਾ ਕੂਝ ਹਾਲ ਤੁਹਾਨੂੰ ਠੀਕ-ਠੀਕ ਸੁਣਾਉਂਦੇ ਹਾਂ। ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਏ। |
ਬੇਸ਼ੱਕ ਫਿਰਔਨ ਨੇ ਧਰਤੀ ਤੇ ਬਗਾਵਤ ਕੀਤੀ ਅਤੇ ਉਸ ਨੇ ਉਸ ਦੇ ਵਾਸੀਆਂ ਨੂੰ ਧੜਿਆਂ ਵਿਚ ਵੰਡ ਦਿੱਤਾ। ਉਨ੍ਹਾਂ ਵਿਚੋਂ ਇੱਕ ਧੜੇ ਨੂੰ ਕਮਜ਼ੋਰ ਕਰ ਰੱਖਿਆ ਸੀ। ਉਹ ਉਨ੍ਹਾਂ ਦੇ ਨੌਜਵਾਨਾਂ ਦੀ ਹੱਤਿਆ ਕਰਦਾ ਸੀ। ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖਦਾ ਸੀ। ਬੇਸ਼ੱਕ ਉਹ ਨੁਕਸਾਨ ਕਰਨ ਵਾਲਿਆਂ ਵਿਚੋਂ ਸੀ। |
ਅਤੇ ਅਸੀਂ ਚਾਹੁੰਦੇ ਸੀ ਕਿ ਉਨ੍ਹਾਂ ਲੋਕਾਂ ਉੱਤੇ ਅਹਿਸਾਨ ਕਰੀਏ ਜਿਹੜੇ ਧਰਤੀ ਉੱਤੇ ਕਮਜ਼ੋਰ ਕਰ ਦਿੱਤੇ ਗਏ ਸਨ। ਅਤੇ ਉਨ੍ਹਾਂ ਨੂੰ ਨਾਇਕ ਅਤੇ ਵਾਰਿਸ ਬਣਾ ਦੇਈਏ। |
ਅਤੇ ਉਨ੍ਹਾਂ ਨੂੰ ਧਰਤੀ ਉੱਪਰ ਅਧਿਕਾਰ ਦਈਏ। ਅਤੇ ਫਿਰਔਨ, ਹਾਮਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ, ਉਨ੍ਹਾਂ ਨੂੰ ਉਹ ਹੀ ਦਿਖਾ ਦੇਈਏ ਜਿਸ ਤੋਂ ਉਹ ਡਰਦੇ ਹਨ। |
ਅਤੇ ਅਸੀਂ ਸੂਸਾ ਦੀ ਮਾਂ ਨੂੰ ਇਲਹਾਮ (ਵਹੀ, ਪ੍ਰਕਾਸ਼ਨਾਂ) ਕੀਤਾ ਕਿ ਉਸ ਨੂੰ ਦੁੱਧ ਪਿਆਉ। ਫਿਰ ਜਦੋਂ’ ਤੁਹਾਨੂੰ ਉਸ ਦੇ ਸਬੰਧ ਵਿਚ ਡਰ ਹੋਵੇ ਤਾਂ ਉਸ ਨੂੰ ਨਦੀ ਵਿਚ ਤਾਰ ਦਿਉ ਅਤੇ ਸ਼ੱਕ ਨਾ ਕਰੋ ਅਤੇ ਨਾ ਦੁਖੀ ਹੋਵੋ। ਅਸੀਂ ਉਸ |
ਫਿਰ ਉਸ ਨੂੰ ਫਿਰਔਨ ਦੇ ਘਰ ਵਾਲਿਆਂ ਨੇ ਚੁੱਕ ਲਿਆ ਤਾਂ ਕਿ ਉਹ ਉਨ੍ਹਾਂ ਲਈ ਦੁਸ਼ਮਣ ਅਤੇ ਦੁੱਖ ਦਾ ਕਾਰਨ ਨਾ ਬਣੇ। ਬੇਸ਼ੱਕ ਫਿਰਔੰਨ, ਹਾਮਾਨ ਅਤੇ ਉਸਦੀਆਂ ਫੌਜਾਂ ਪਾਪੀ ਸਨ। |
ਅਤੇ ਫਿਰਔਨ ਦੀ ਪਤਨੀ ਨੇ ਕਿਹਾ, ਕਿ ਇਹ ਮੇਰੇ ਲਈ ਅਤੇ ਤੁਹਾਡੇ ਲਈ ਅੱਖ ਦੀ ਠੁੰਢਕ ਹੈ। ਇਸ ਦੀ ਹੱਤਿਆ ਨਾ ਕਰੋ। ਹੋ ਸਕਦਾ ਇਹ ਸਾਨੂੰ ਲਾਭ ਦੇਵੇ ਜਾਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਅਤੇ ਉਹ ਸਮਝਦੇ ਨਹੀਂ ਸਨ। |
ਅਤੇ ਮੂਸਾ ਦੀ ਮਾਂ ਦਾ ਹਿਰਦਾ ਵਿਆਕੂਲ ਹੋ ਉੱਠਿਆ ਹੈ ਜੇਕਰ ਅਸੀਂ ਉਸ ਦੇ ਦਿਲ ਨੂੰ ਨਾ ਸੰਭਾਲਦੇ ਕਿ ਉਹ ਵਿਸ਼ਵਾਸ ਕਰਨ ਵਾਲਿਆਂ ਵਿਚ ਰਹੇ ’ਤਾਂ ਨੇੜੇ ਸੀ ਕਿ ਉਹ ਕਿਸੇ ਨੂੰ ਪ੍ਰਗਟ ਕਰ ਦਿੰਦੀ। |
وَقَالَتْ لِأُخْتِهِ قُصِّيهِ ۖ فَبَصُرَتْ بِهِ عَن جُنُبٍ وَهُمْ لَا يَشْعُرُونَ(11) ਅਤੇ ਉਸ ਨੇ ਉਸਦੀ ਭੈਣ ਨੂੰ ਆਖਿਆ ਕਿ ਤੂੰ ਇਸ ਦੇ ਪਿਛੇ ਪਿੱਛੇ ਜਾ ਤਾਂ ਉਹ ਉਸ ਨੂੰ ਅਜਨਬੀ ਬਣ ਕੇ ਦੇਖਦੀ ਰਹੇ ਅਤੇ ਉਨ੍ਹਾਂ ਲੋਕਾਂ ਨੂੰ ਪਤਾ ਨਾ ਲੱਗਿਆ। |
ਅਤੇ ਅਸੀਂ ਪਹਿਲਾਂ ਹੀ ਮੂਸਾ ਤੋਂ ਦਾਈਆਂ ਨੂੰ ਰੋਕ ਰੱਖਿਆ ਸੀ। ਤਾਂ ਲੜਕੀ ਨੇ ਆਖਿਆ, ਕੀ ਮੈਂ ਤੁਹਾਨੂੰ ਅਜਿਹੇ ਘਰ ਵਾਲਿਆਂ ਦਾ ਪਤਾ ਦੇਵਾਂ ਜਿਹੜਾ ਤੁਹਾਡੇ ਲਈ ਇਸ ਦਾ ਪਾਲਣ ਪੋਸ਼ਣ ਕਰਨ ਅਤੇ ਉਹ ਇਸ ਦੇ ਸ਼ੁੱਭਚਿੰਤਕ ਹੋਣ। |
ਇਸ ਤਰਾਂ ਅਸੀਂ ਉਸ ਨੂੰ ਉਸ ਦੀ ਮਾਂ ਵੱਲ ਵਾਪਿਸ ਮੋੜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਹੋਣ ਅਤੇ ਉਹ ਦੁਖੀ ਨਾ ਹੋਵੇ। ਅਤੇ ਤਾਂ ਕਿ ਉਹ ਜਾਣ ਲਵੇ ਕਿ ਅੱਲਾਹ ਦਾ ਵਾਅਦਾ ਸੱਚਾ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਜਦੋਂ ਮੂਸਾ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਪੂਰਾ ਜਵਾਨ ਹੋ ਗਿਆ ਤਾਂ ਅਸੀਂ ਉਸਨੂੰ ਬਿਬੇਕ ਤੇ ਗਿਆਨ ਬਖਸ਼ਿਸ਼ ਕੀਤਾ ਅਤੇ ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤੜ੍ਹਾਂ ਬਦਲਾ ਦਿੰਦੇ ਹਾਂ। |
ਅਤੇ ਉਹ ਸ਼ਹਿਰ ਵਿਚ ਅਜਿਹੇ ਸਮੇਂ ਦਾਖਿਲ ਹੋਇਆ ਜਦੋਂ ਸ਼ਹਿਰ ਵਾਸੀ ਬੇਪਰਵਾਹ ਸਨ ਤਾਂ ਉਸ ਨੇ ਉੱਤੇ ਦੋ ਬੰਦਿਆ ਨੂੰ ਲੜਦੇ ਹੋਏ ਵੇਖਿਆ। ਇੱਕ ਉਸ ਦੀ ਆਪਣੀ ਕੌਮ ਵਿੱਚੋਂ ਅਤੇ ਦੂਸਰਾ ਦੁਸ਼ਮਣਾਂ ਵਿਚੋਂ ਸੀ। ਤਾਂ ਜਿਹੜਾ ਉਸ ਦੀ ਕੌਮ ਵਿਚੋਂ ਸੀ ਉਸ ਨੇ ਆਪਣੇ ਦੁਸ਼ਮਣ ਦੇ ਵਿਰੁੱਧ ਮਦਦ ਮੰਗੀ। ਤਾਂ ਮੂਸਾ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਉਸ ਦਾ ਕੰਮ ਤਮਾਮ ਕਰ ਦਿੱਤਾ। ਮੂਸਾ ਨੇ ਆਖਿਆ ਕਿ ਇਹ ਸੈਤਾਨ ਦੇ ਕੰਮਾਂ ਵਿਚੋਂ’ ਹੈ, ਬੇਸ਼ੱਕ ਉਹ ਭਟਕਾਉਣ ਵਾਲਾ ਪੱਕਾ ਦੁਸ਼ਮਣ ਹੈ। |
قَالَ رَبِّ إِنِّي ظَلَمْتُ نَفْسِي فَاغْفِرْ لِي فَغَفَرَ لَهُ ۚ إِنَّهُ هُوَ الْغَفُورُ الرَّحِيمُ(16) ਉਸ ਨੇ ਆਖਿਆ ਹੇ ਮੇਰੇ ਪਾਲਣਹਾਰ! ਮੈਂ ਆਪਣੇ ਆਪ ਉੱਪਰ ਜ਼ੁਲਮ ਕੀਤਾ ਹੈ। ਇਸ ਵਿਚ ਮੈਨੂੰ ਮੁਆਫ਼ੀ ਬਖਸ਼ ਤਾਂ ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
قَالَ رَبِّ بِمَا أَنْعَمْتَ عَلَيَّ فَلَنْ أَكُونَ ظَهِيرًا لِّلْمُجْرِمِينَ(17) ਉਸ ਨੇ ਆਖਿਆ ਕਿ ਹੈ ਮੇਰੇ ਪਾਲਣਹਾਰ! ਜਿਵੇਂ ਤੂੰ ਮੇਰੇ ਉੱਪਰ ਕਿਰਪਾ ਕੀਤੀ ਹੈ ਤਾਂ ਹੁਣ ਮੈਂ ਕਦੇ ਵੀ ਅਪਰਾਧੀਆਂ ਦਾ ਸਹਾਇਕ ਨਹੀਂ ਬਣਾਂਗਾ। |
ਫਿਰ ਸਵੇਰ ਵੇਲੇ ਉਹ ਸ਼ਹਿਰ ਵਿਚ ਡਰਦਾ ਹੋਇਆ ਟੋਹ ਲੈਂਦਾ ਹੋਇਆ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਹ ਹੀ ਬੰਦਾ ਜਿਸ ਨੇ ਕੱਲ ਉਸ ਨੇ ਉਸ ਤੋਂ ਮਦਦ ਮੰਗੀ ਸੀ। ਉਹ ਅੱਜ ਫਿਰ ਉਸ ਨੂੰ ਮਦਦ ਲਈ ਪੁਕਾਰ ਰਿਹਾ ਸੀ। ਮੂਸਾ ਨੇ ਉਸ ਨੂੰ ਆਖਿਆ ਬੇਸ਼ੱਕ ਤੂੰ ਸਪੱਸ਼ਟ ਭਟਕਿਆ ਹੋਇਆ ਹੈ। |
ਫਿਰ ਜਦੋਂ ਉਸ ਨੇ ਚਾਹਿਆ ਕਿ ਉਹ ਉਸ ਨੂੰ ਫੜ੍ਹੇ ਜਿਹੜਾ ਉਨ੍ਹਾਂ ਦੋਵਾਂ ਦਾ ਦੁਸ਼ਮਣ ਸੀ। ਉਸ ਨੇ ਕਿਹਾ ਕਿ ਹੇ, ਮੂਸਾ ਤੂੰ ਮੇਰੀ ਹੱਤਿਆ ਕਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ ਇੱਕ ਵਿਅਕਤੀ ਦੀ ਹੱਤਿਆ ਕੀਤੀ ਸੀ। ਤੁਸੀਂ ਤਾਂ ਧਰਤੀ ਤੇ ਜ਼ਾਲਿਮ ਬਣ ਕੇ ਰਹਿਣਾ ਚਾਹੁੰਦੇ ਹੋ ਤੁਸੀਂ ਸੁਧਾਰ ਕਰਨ ਵਾਲਿਆਂ ਵਿਚ ਨਹੀਂ ਹੋਣਾ ਚਾਹੁੰਦੇ। |
ਅਤੇ ਇੱਕ ਬੰਦਾ ਸ਼ਹਿਰ ਦੇ ਕਿਨਾਰੇ ਤੋਂ ਦੌੜਦਾ ਹੋਇਆ ਆਇਆ। ਉਸ ਨੇ ਕਿਹਾ ਹੇ ਮੂਸਾ! ਦਰਬਾਰ ਵਾਲੇ ਸਲਾਹ ਕਰ ਰਹੇ ਹਨ ਕਿ ਉਹ ਤੈਨੂੰ ਮਾਰ ਦੇਣ। ਇਸ ਲਈ ਤੁਸੀਂ ਨਿਕਲ ਜਾਉ ਮੈਂ’ ਤੁਹਾਡੇ ਸ਼ੁੱਭ ਚਿੰਤਕਾਂ ਵਿਚੋਂ ਹਾਂ। |
فَخَرَجَ مِنْهَا خَائِفًا يَتَرَقَّبُ ۖ قَالَ رَبِّ نَجِّنِي مِنَ الْقَوْمِ الظَّالِمِينَ(21) ਫਿਰ ਉਹ ਉਥੋਂ ਡਰਦਾ ਹੋਇਆ ਟੋਹ ਲੈਂਦਾ ਹੋਇਆ ਨਿਕਲ ਗਿਆ। ਉਸ ਨੇ ਆਖਿਆ ਹੈ ਮੇਰੇ ਰੱਬ! ਮੈਨੂੰ ਜ਼ਾਲਿਮ ਲੋਕਾਂ ਤੋਂ ਮੁਕਤੀ ਪ੍ਰਦਾਨ ਕਰ। |
وَلَمَّا تَوَجَّهَ تِلْقَاءَ مَدْيَنَ قَالَ عَسَىٰ رَبِّي أَن يَهْدِيَنِي سَوَاءَ السَّبِيلِ(22) ਅਤੇ ਜਦੋਂ ਉਸ ਨੇ ਮਦਯਨ ਵੱਲ ਸਫ਼ਰ ਦਾ ਫੈਸਲਾ ਕੀਤਾ ਤਾਂ ਉਸ ਨੇ ਆਖਿਆ, ਕਾਸ਼! ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧਾ ਰਾਹ ਵਿਖਾ ਦੇਵੇ। |
ਅਤੇ ਜਦੋਂ ਉਹ ਮਦਯਨ ਦੇ ਪਾਣੀ ਤੇ ਪਹੁੰਚਿਆ ਤਾਂ ਉੱਤੇ ਉਸ ਨੇ ਲੋਕਾਂ ਦੇ ਇਕ ਸਮੂਹ ਨੂੰ ਪਾਣੀ ਪਿਲਾਉਂਦੇ ਹੋਏ ਦੇਖਿਆ। ਅਤੇ ਉਸ ਤੋਂ ਵੱਖਰੀਆਂ ਇੱਕ ਪਾਸੇ ਦੋ ਔਰਤਾਂ ਨੂੰ ਦੇਖਿਆ ਕਿ ਉਹ ਆਪਣੀਆਂ ਬੱਕਰੀਆਂ ਨੂੰ ਰੋਕ ਕੇ ਖੜ੍ਹੀਆਂ ਹਨ। ਮੂਸਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਮਸਲਾ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਪਾਣੀ ਨਹੀਂ ਪਿਲਾਉਂਦੇ ਜਦੋਂ ਤੱਕ ਚਰਾਵਾਹੇ ਆਪਣੀਆਂ ਬੱਕਰੀਆਂ ਇੱਥੋਂ ਨਾ ਹਟਾ ਲੈਣ ਅਤੇ ਸਾਡੇ ਪਿਤਾ ਬਜ਼ੁਰਗ ਹਨ। |
ਤਾਂ ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਇਆ ਅਤੇ ਫਿਰ ਛਾਂ ਵਿਚ ਚਲਾ ਗਿਆ। ਫਿਰ ਕਿਹਾ ਹੇ ਮੇਰੇ ਪਾਲਣਹਾਰ ! ਜਿਹੜੀ ਵੀ ਚੰਗੀ ਚੀਜ਼ ਮੇਰੇ ਲਈ ਉਤਾਰੇ ਮੈ ਉਸ ਦਾ ਮੁਹਤਾਜ ਹਾਂ। |
ਫਿਰ ਉਨ੍ਹਾਂ ਦੋਵਾਂ ਵਿਚੋਂ ਸ਼ਰਮਿੰਦਗੀ ਨਾਲ ਚੱਲਦੀ ਹੋਈ ਇੱਕ ਲੜਕੀ ਆਈ ਉਸ ਨੇ ਕਿਹਾ ਮੇਰੇ ਪਿਤਾ ਆਪ ਨੂੰ ਬੁਲਾ ਰਹੇ ਹਨ ਤਾਂ ਕਿ ਤੁਸੀਂ ਸਾਡੇ ਲਈ ਜਿਹੜਾ ਪਾਣੀ ਪਿਲਾਇਆ ਉਸ ਦਾ ਤੁਹਾਨੂੰ ਫ਼ਲ ਦੇ ਸਕਣ। ਫਿਰ ਜਦੋਂ ਉਹ ਉਸ ਦੇ ਕੋਲ ਆਇਆ ਤਾਂ ਉਸ ਨੇ ਸਾਰਾ ਹਾਲ ਬਿਆਨ ਕੀਤਾ ਤਾਂ ਉਸ ਨੇ ਕਿਹਾ ਡਰੋ ਨਾ ਤੁਸੀਂ ਜ਼ਾਲਿਮਾਂ ਤੋਂ ਮੁਕਤੀ ਪਾਉਂਦੇ ਹੋ। |
ਉਨ੍ਹਾਂ ਵਿਚੋਂ ਇੱਕ ਨੇ ਆਖਿਆ, ਹੈ ਪਿਤਾ ਜੀ! ਇਸ ਨੂੰ ਕੰਮ ਤੇ ਰੱਖ ਲਈਏ। ਚੰਗਾ ਬੰਦਾ, ਜਿਸ ਨੂੰ ਤੁਸੀਂ ਕੰਮ ਤੇ ਰੱਖਣਾ ਚਾਹੋਂ। ਉਹ ਹੀ ਹੈ, ਜਿਹੜਾ ਸ਼ਕਤੀਸ਼ਾਲੀ ਅਤੇ ਅਮਾਨਤਦਾਰ ਹੋਵੇ। |
ਉਸ ਨੇ (ਮੂਸਾ ਨੂੰ) ਆਖਿਆ ਕਿ ਮੈਂ ਚਾਹੁੰਦਾ ਹਾਂ, ਕਿ ਮੈਂ ਆਪਣੀਆਂ ਇਨ੍ਹਾਂ ਦੋਵਾਂ ਬੇਟੀਆਂ ਵਿਚੋਂ ਇੱਕ ਦਾ ਵਿਆਹ ਤੁਹਾਡੇ ਨਾਲ ਕਰ ਦੇਵਾਂ, ਪਰ ਸ਼ਰਤ ਹੈ ਕਿ ਤੁਸੀਂ ਅੱਠ ਸਾਲ ਤੱਕ ਮੇਰੀ ਨੌਕਰੀ ਕਰੋਂ। ਫਿਰ ਜੇਕਰ ਤੁਸੀ’ ਦਸ ਸਾਲ ਪੂਰੇ ਕਰ ਦੇਵੋਂ ਤਾਂ ਉਹ ਤੁਹਾਡੇ ਵੱਲੋਂ ਅਹਿਸਾਨ ਹੋਵੇਗਾ ਅਤੇ ਮੈਂ ਤੁਹਾਨੂੰ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦਾ। ਜੇਕਰ ਅੱਲਾਹ ਨੇ ਚਾਹਿਆ ਤਾਂ ਤੂਸੀਂ’ ਮੈਨੂੰ ਚੰਗਾ ਬੰਦਾ ਪਾਉਗੇ। |
ਮੂਸਾ ਨੇ ਆਖਿਆ, ਕਿ ਇਹ ਗੱਲ ਮੇਰੇ ਅਤੇ ਤੁਹਾਡੇ ਵਿਚਕਾਰ ਤੈਅ ਹੈ। ਇਨ੍ਹਾਂ ਦੋਵਾਂ ਸਮਿਆਂ ਵਿਚੋਂ ਜਿਹੜਾ ਵੀ ਮੈਂ ਪੂਰਾ ਕਰਾਂ ਤਾਂ ਫਿਰ ਮੇਰੇ ਲਈ ਕੋਈ ਰੋਕ ਨਹੀਂ ਹੋਵੇਗੀ ਅਤੇ ਅੱਲਾਹ ਸਾਡੇ ਵਚਨ ਅਤੇ ਸਮਝੌਤੇ ਲਈ ਗਵਾਹ ਹੈ। |
ਫਿਰ ਜਦੋਂ ਮੂਸਾ ਨੇ ਸਮਾਂ ਪੂਰਾ ਕਰ ਲਿਆ ਤਾਂ ਉਸ ਨੇ ਆਪਣੇ ਘਰ ਵਾਲਿਆਂ ਦੇ ਨਾਲ ਕੂਚ ਕੀਤਾ ਤਾਂ ਉਸ ਨੌ ਤੂਰ ਦੀ ਪਹਾੜੀ ਵੱਲ ਇੱਕ ਅੱਗ ਦੇਖੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਤੁਸੀਂ ਰੁਕੋ, ਮੈਂ ਇੱਕ ਅੱਗ ਦੇਖੀ ਹੈ। ਸ਼ਾਇਦ ਮੈਂ ਉਥੋਂ ਕੋਈ ਖ਼ਬਰ ਲੈ ਕੇ ਆਵਾਂ ਜਾਂ ਅੱਗ ਦਾ ਅੰਗਾਰਾਂ ਲੈ ਕੇ ਆਵਾਂ ਤਾਂ ਕਿ ਤੁਸੀਂ ਸੇਕ ਸਕੋ। |
ਫਿਰ ਜਦੋਂ ਉਹ ਉੱਤੇ ਪਹੁੰਚਿਆਂ ਤਾਂ ਉਸ ਨੂੰ ਘਾਟੀ ਦੇ ਸੱਜੇ ਹੱਥ ਬਰਕਤ ਵਾਲੇ ਖੇਤਰ ਵਿਚ ਰੁੱਖ ਵਿਚੋਂ ਪੁਕਾਰਿਆ ਗਿਆ ਕਿ ਹੇ ਮੂਸਾ! ਮੈ ਅੱਲਾਹ ਹਾਂ ਸਾਰੇ ਸੰਸਾਰ ਦਾ ਮਾਲਕ। |
ਅਤੇ ਇਹ ਕਿ ਤੁਸੀਂ ਆਪਣੀ ਸੋਟੀ ਸੁੱਟ ਦਿਉਂ। ਜਦੋਂ ਉਸ ਨੇ (ਸੁੱਟੀ ਹੋਈ ਸੋਟੀ ਨੂੰ) ਹਿਲਦੇ ਵੇਖਿਆ ਜਿਵੇਂ ਸੱਪ ਹੋਵੇ ਤਾਂ ਉਹ ਪਿੱਠ ਘੁੰਮਾ ਕੇ ਭੱਜ ਗਿਆ ਅਤੇ ਉਸ ਨੇ ਮੁੜ ਕੇ ਨਾ ਵੇਖਿਆ। ਫਿਰ ਆਵਾਜ਼ ਆਈ ਹੇ ਮੂਸਾ! ਡਰੋਂ ਨਾ ਅੱਗੇ ਆਉ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ। |
ਆਪਣਾ ਹੱਥ ਆਪਣੇ ਗਲਮੇਂ (ਗਿਰੇਬਾਨ) ਵਿਚ ਪਾਉ ਉਹ ਸ਼ਨ੍ਹਾਂ ਕਿਸੇ ਰੌਗ ਦੇ ਚਮਕਦੇ ਹੋਏ ਨਿਕਲੇਗਾ ਅਤੇ ਡਰੋਂ ਨਹੀਂ, ਆਪਣੀ ਬਾਹ ਆਪਣੇ ਵੱਲ ਲੈ ਲਉ। ਅਤੇ ਇਹ ਤੁਹਾਡੇ ਰੱਬ ਵੱਲੋਂ ਦੋ ਪ੍ਰਮਾਣ ਹਨ। ਫਿਰਔਨ ਅਤੇ ਉਸਦੇ ਦਰਬਾਰੀਆਂ ਕੋਲ ਜਾਣ ਲਈ। ਬੇਸ਼ੱਕ ਉਹ ਇਨਕਾਰੀ ਲੋਕ ਸਨ। |
قَالَ رَبِّ إِنِّي قَتَلْتُ مِنْهُمْ نَفْسًا فَأَخَافُ أَن يَقْتُلُونِ(33) ਮੂਸਾ ਨੇ ਆਖਿਆ, ਹੇ ਮੇਰੇ ਪਾਲਣਹਾਰ! ਮੈ’ ਉਨ੍ਹਾਂ ਵਿਚੋਂ ਇੱਕ ਬੰਦੇ ਦੀ ਹੱਤਿਆ ਕੀਤੀ ਹੈ ਇਸ ਲਈ ਮੈਂ ਡਰਦਾ ਹਾਂ ਕਿ ਉਹ ਮੈਨੂੰ ਮਾਰ ਦੇਣਗੇ। |
ਅਤੇ ਮੇਰਾ ਭਾਈ ਹਾਰੂਨ ਮੇਰੇ ਨਾਲੋਂ ਵੱਧ ਚੰਗਾ ਬੋਲਣ ਵਾਲਾ ਹੈ। ਤਾਂ ਤੂੰ ਉਸ ਨੂੰ ਸਹਾਇਕ ਦੀ ਹੈਸੀਅਤ ਵਿਚ ਮੇਰੇ ਨਾਲ ਭੇਜ ਦੇ। ਤਾਂ ਜੋ ਉਹ ਮੇਰਾ ਸਮਰੱਥਨ ਕਰ ਸਕੇ। ਮੈ’ ਡਰਦਾ ਹਾਂ ਕਿ ਉਹ ਲੋਕ ਮੈਨੂੰ ਝੁਠਲਾ ਦੇਣਗੇ। |
ਫਰਮਾਇਆ ਕਿ ਅਸੀਂ’ ਤੁਹਾਡੇ ਭਰਾ ਰਾਹੀ’ ਤੁਹਾਡੀ ਬਾਂਹ ਮਜ਼ਬੂਤ ਕਰਾਂਗੇ। ਅਤੇ ਅਸੀਂ ਤੁਹਾਨੂੰ ਦੋਂਵਾਂ ਨੂੰ ਉਨ੍ਹਾਂ ਤੇ ਭਾਰੀ ਕਰਾਂਗੇ “ਤਾਂ ਉਹ ਤੁਹਾਡੇ ਤੱਕ ਨਾ ਪਹੁੰਚ ਸਕਣਗੇ। ਸਾਡੀਆਂ ਨਿਸ਼ਾਨੀਆਂ ਦੇ ਨਾਲ ਤੁਸੀ’ ਦੋਵੇਂ ਅਤੇ ਤੁਹਾਡਾ ਪਾਲਣ ਕਰਨ ਵਾਲੇ ਉਨ੍ਹਾਂ ਤੇ ਭਾਰੂ ਰਹਿਣਗੇ। |
ਫਿਰ ਜਦੋਂ ਮੂਸਾ ਉਨ੍ਹਾਂ ਲੋਕਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਦੇ ਨਾਲ ਪਹੁੰਚਿਆਂ ਉਨ੍ਹਾਂ ਨੇ ਕਿਹਾ ਇਹ ਸਿਰਫ ਘੜਿਆ ਹੋਇਆ ਜਾਦੂ ਹੈ ਅਤੇ ਇਹ ਗੱਲ ਅਸੀਂ ਆਪਣੇ ਤੋਂ ਪਹਿਲਾਂ ਹੋ ਚੁੱਕੇ ਮਾਂ ਪਿਉ ਤੋਂ ਨਹੀਂ ਸੁਣੀ। |
ਅਤੇ ਮੂਸਾ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਉਸ ਨੂੰ ਜਿਹੜਾ ਉਸ ਵੱਲੋਂ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਜਿਸ ਨੂੰ ਪ੍ਰਲੋਕ ਦਾ ਘਰ ਮਿਲੇਗਾ। ਬੇਸ਼ੱਕ ਜ਼ਾਲਿਮ ਸਫ਼ਲ ਨਹੀਂ ਹੋਣਗੇ। |
ਫਿਰਨ ਨੇ ਆਖਿਆ ਹੇ ਦਰਬਾਰ ਵਾਲਿਓ! ਮੈ’ ਤੁਹਾਡੇ ਲਈ ਆਪਣੇ ਤੋਂ ਬਿਨ੍ਹਾਂ ਕਿਸੇ (ਹੋਰ) ਪੂਜਣਯੋਗ ਨੂੰ ਨਹੀਂ ਜਾਣਦਾ। ਤਾਂ ਹੇ ਹਾਮਾਨ! ਮੇਰੇ ਲਈ ਮਿੱਟੀ ਨੂੰ ਅੱਗ ਦੇ ਫਿਰ ਮੇਰੇ ਲਈ ਇੱਕ ਉਚਾ ਭਵਨ ਬਣਾ ਤਾਂ ਕਿ ਮੈਂ ਮੂਸਾ ਦੇ ਰੱਬ ਨੂੰ ਉਸ ਵਿਚ ਝਾਕ ਕੇ ਵੇਖਾਂ। ਅਤੇ ਮੈ’ ਤਾਂ ਇਸ ਨੂੰ ਇੱਕ ਝੂਠਾ ਬੰਦਾ ਸਮਝਦਾ ਹਾਂ। |
ਉਸ ਨੇ ਅਤੇ ਉਸ ਦੀਆਂ ਫੌਜਾਂ ਨੇ ਧਰਤੀ ਤੇ ਨਾਹੱਕ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਸਮਝਿਆ ਕਿ ਉਨ੍ਹਾਂ ਨੇ ਸਾਡੇ ਵੱਲ ਵਾਪਿਸ ਨਹੀਂ ਆਉਣਾ ਹੈ। |
ਤਾਂ ਅਸੀਂ ਉਸ ਨੂੰ ਅਤੇ ਉਸ ਦੀਆਂ ਫੌਜਾਂ ਨੂੰ ਫੜ ਲਿਆ ਤਾਂ ਦੇਖੋਂ ਜ਼ਾਲਿਮਾਂ ਵਾ ਕੀ ਸਿੱਟਾ ਨਿਕਲਿਆ। |
وَجَعَلْنَاهُمْ أَئِمَّةً يَدْعُونَ إِلَى النَّارِ ۖ وَيَوْمَ الْقِيَامَةِ لَا يُنصَرُونَ(41) ਅਤੇ ਅਸੀਂ ਉਨ੍ਹਾਂ ਨੂੰ ਸਰਦਾਰ ਬਣਾਇਆ ਜਿਹੜੇ ਅੱਗ ਵੱਲ ਬੁਲਾਉਂਦੇ ਹਨ ਅਤੇ ਕਿਆਮਤ ਦੇ ਦਿਨ ਉਨ੍ਹਾਂ ਨੂੰ ਮਦਦ ਨਹੀਂ ਮਿਲੇਗੀ। |
وَأَتْبَعْنَاهُمْ فِي هَٰذِهِ الدُّنْيَا لَعْنَةً ۖ وَيَوْمَ الْقِيَامَةِ هُم مِّنَ الْمَقْبُوحِينَ(42) ਅਤੇ ਅਸੀਂ ਇਸ ਸੰਸਾਰ ਵਿਚ ਉਨ੍ਹਾਂ ਤੇ ਲਾਹਣਤ ਪਾ ਦਿੱਤੀ। ਅਤੇ ਕਿਆਮਤ ਦੇ ਦਿਨ ਉਹ ਬ਼ਦਹਾਲ ਲੋਕਾਂ ਵਿਚ ਹੋਣਗੇ। |
ਅਤੇ ਅਸੀਂ ਪਿਛਲੀਆਂ ਪੀੜੀਆਂ ਨੂੰ ਨਸ਼ਟ ਕਰਨ ਤੋਂ ਬਾਅਦ ਮੂਸਾ ਨੂੰ ਕਿਤਾਬ ਦਿੱਤੀ। ਲੋਕਾਂ ਲਈ ਬਿਬੇਕ ਦਾ ਸਮਾਨ, ਮਾਰਗ ਦਰਸ਼ਨ ਅਤੇ ਰਹਿਮਤ (ਬਖਸ਼ੀ) ’ਤਾਂ ਕਿ ਉਹ ਉਪਦੇਸ਼ ਗ੍ਰਹਿਣ ਕਰਨ। |
ਅਤੇ ਤੁਸੀਂ ਪਹਾੜ ਦੇ ਪੱਛਮੀ ਕਿਨਾਰੇ ਤੇ ਹਾਜ਼ਿਰ ਨਹੀਂ ਸੀ। ਜਦੋਂ ਅਸੀਂ ਮੂਸਾ ਨੂੰ ਹੁਕਮ ਦਿੱਤੇ ਅਤੇ ਨਾ ਤੁਸੀਂ ਵੇਖਣ ਵਾਲਿਆਂ ਵਿਚ ਸ਼ਾਮਿਲ ਸੀ। |
ਪਰ ਅਸੀਂ ਬਹੁਤ ਸਾਰੀਆਂ ਪੀੜ੍ਹੀਆਂ ਪੈਦਾ ਕੀਤੀਆਂ ਫਿਰ ਉਨ੍ਹਾਂ ਉੱਪਰ ਬਹੁਤ ਯੁੱਗ ਬੀਤ ਗਏ ਅਤੇ ਤੁਸੀਂ ਮਦਯਨ ਵਾਲਿਆਂ ਵਿਚ ਵੀ ਨਹੀਂ ਰਹਿੰਦੇ ਸਨ ਕਿ ਉਨ੍ਹਾਂ ਨੂੰ ਸਾਡੀਆਂ ਆਇਤਾਂ ਸੁਣਾਉਂਦੇ। ਪਰ ਅਸੀਂ ਪੈਗੰਬਰ ਭੇਜਣ ਵਾਲੇ ਹਾਂ। |
ਅਤੇ ਤੁਸੀਂ ਤੂਰ ਦੇ ਕਿਨਾਰੇ ਵੀ ਨਹੀਂ ਸੀ ਜਦੋਂ ਅਸੀਂ ਸੂਸਾ ਨੂੰ ਪੁਕਾਰਿਆ, ਪਰ ਇਹ ਤੁਹਾਡੇ ਰੱਬ ਦੀ ਬਖਸ਼ਿਸ਼ ਹੈ, ਤਾਂ ਕਿ ਤੁਸੀਂ ਇੱਕ ਅਜਿਹੀ ਕੌਮ ਨੂੰ ਡਰਾਉ ਜਿਨ੍ਹਾਂ ਦੇ ਕੋਲ ਤੁਹਾਡੇ ਪਹਿਲਾਂ ਕੋਈ ਡਰਾਉਨ ਵਾਲਾ ਨਹੀਂ ਆਇਆ ਤਾਂ ਕਿ ਉਹ ਨਸੀਹਤ ਲੈਣ। |
ਅਤੇ (ਅਸੀਂ ਰਸੂਲ ਨਾ ਭੇਜਦੇ) ਜੇਕਰ ਅਜਿਹਾ ਨਾ’ ਹੁੰਦਾ ਕਿ ਉਨ੍ਹਾਂ ਉੱਪਰ ਉਨ੍ਹਾਂ ਦੇ ਕਰਮਾਂ ਦੇ ਕਾਰਨ ਕੋਈ ਮੁਸੀਬਤ ਆਈ ਤਾਂ ਉਹ ਕਹਿਣਗੇ ਕਿ ਹੈ ਮੇਰਿਆ ਰੱਬਾ! ਤੂੰ ਸਾਡੇ ਵੱਲ ਕੋਈ ਰਸੂਲ ਕਿਉਂ ਨਹੀਂ ਭੇਜਿਆ, ਅਸੀਂ ਤੇਰੀਆਂ ਆਇਤਾਂ ਦਾ ਪਾਲਣ ਕਰਦੇ ਅਤੇ ਈਮਾਨ ਵਾਲਿਆਂ ਵਿਚ ਸ਼ਾਮਿਲ ਹੁੰਦੇ। |
ਫਿਰ ਜਦੋਂ’ ਉਨ੍ਹਾਂ ਦੇ ਕੋਲ ਸਾਡੇ ਵਲੋਂ ਸੱਚ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਉ ਨਾ ਇਸ ਨੂੰ ਉਹੋ ਜਿਹਾ ਮਿਲਿਆ ਜਿਹੋ ਜਿਹਾ ਸੂਸਾ ਨੂੰ ਮਿਲਿਆ ਸੀ; ਉਨ੍ਹਾਂ ਨੇ ਆਖਿਆ ਕਿ ਦੋਵੇਂ ਜਾਦੂ ਹਨ। ਇਕ ਦੂਸਰੇ ਦੇ ਸਾਥੀ ਅਤੇ ਉਨ੍ਹਾਂ ਨੇ ਆਖਿਆ ਕਿ ਅਸੀਂ’ ਦੋਵਾਂ ਤੋਂ ਇਨਕਾਰ ਕਰਦੇ ਹਾਂ। |
ਆਖੋ, ਕਿ ਤੁਸੀਂ ਅੱਲਾਹ ਦੇ ਪਾਸੋਂ ਕੋਈ ਕਿਤਾਬ ਲਿਆਉ ਜਿਹੜੀ ਮਾਰਗ ਦਰਸ਼ਨ ਕਰਨ ਵਿਚ ਇਨ੍ਹਾਂ ਦੋਵਾਂ ਤੋਂ ਵਧੀਆ ਹੋਵੇ। ਮੈਂ ਉਸ ਦਾ ਪਾਲਣ ਕਰਾਂਗਾ ਜੇਕਰ ਤੁਸੀਂ ਸੱਚੇ ਹੋ। |
ਤਾਂ ਜੇਕਰ ਇਹ ਲੋਕ ਤੁਹਾਡੇ ਕਹੇ ਅਨੁਸਾਰ ਨਾ ਕਰ ਸਕਣ ਤਾਂ ਸਮਝ ਲਵੋ ਕਿ ਉਹ ਸਿਰਫ਼ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਅਤੇ ਉਨ੍ਹਾਂ ਤੋਂ ਜ਼ਿਆਦਾ ਰਾਹ ਤੋਂ ਭਟਕਿਆ ਕੌਣ ਹੋਵੇਗਾ ਜਿਹੜਾ ਅੱਲਾਹ ਵੇ ਮਾਰਗ ਦਰਸ਼ਨ ਤੋਂ ਇਲਾਵਾ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਬੇਸ਼ੱਕ ਅੱਲਾਹ ਜ਼ਾਲਿਮ ਲੋਕਾਂ ਨੂੰ ਰਾਹ ਨਹੀਂ ਦਿਖਾਉਂਦਾ। |
۞ وَلَقَدْ وَصَّلْنَا لَهُمُ الْقَوْلَ لَعَلَّهُمْ يَتَذَكَّرُونَ(51) ਅਤੇ ਅਸੀਂ ਉਨ੍ਹਾਂ ਲੋਕਾਂ ਲਈ ਇੱਕ ਤੋਂ ਬਾਅਦ ਇੱਕ ਆਪਣੀ ਬਾਣੀ ਭੇਜੀ ਤਾਂ ਕਿ ਉਹ ਉਪਦੇਸ਼ ਨੂੰ ਗ੍ਰਹਿਣ ਕਰਨ। |
الَّذِينَ آتَيْنَاهُمُ الْكِتَابَ مِن قَبْلِهِ هُم بِهِ يُؤْمِنُونَ(52) ਜਿਨ੍ਹਾਂ ਲੋਕਾਂ ਨੂੰ ਅਸੀਂ ਇਸ ਤੋਂ ਪਹਿਲਾਂ ਕਿਤਾਬ ਦਿੱਤੀ ਹੈ ਉਹ ਇਸ (ਕੁਰਆਨ) ਤੇ ਈਮਾਨ ਲਿਆਉਂਦੇ ਹਨ। |
ਅਤੇ ਜਦੋਂ ਉਹ ਉਨ੍ਹਾਂ ਨੂੰ ਸੁਣਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਕਿ ਅਸੀਂ ਇਸ ਉੱਪਰ ਈਮਾਨ ਲਿਆਏ। _ਬੇਸ਼ੱਕ ਇਹ ਸੱਚ ਹੈ ਸਾਡੇ ਰੱਬ ਵੱਲੋਂ ਅਸੀਂ ਤਾਂ ਪਹਿਲਾਂ ਤੋਂ ਇਸ ਨੂੰ ਮੰਨਣ ਵਾਲੇ ਹਾਂ। |
ਇਹ ਲੋਕ ਹਨ ਕਿ ਇਨ੍ਹਾਂ ਨੂੰ ਇਨ੍ਹਾਂ ਦਾ ਫ਼ਲ ਦੁਗਣਾ ਦਿੱਤਾ ਜਾਵੇਗਾ। ਇਸ ਲਈ ਕਿ ਇਨ੍ਹਾਂ ਨੇ ਧੀਰਜ ਰੱਖਿਆ। ਅਤੇ ਉਹ ਬਦੀ ਨੂੰ ਨੇਕੀ ਨਾਲ ਰੋਕਦੇ ਹਨ ਅਤੇ ਅਸੀਂ ਜੋ ਕੁਝ ਇਨ੍ਹਾਂ ਨੂੰ ਦਿੱਤਾ ਹੈ ਇਹ ਉਸ ਵਿਚੋਂ ਖਰਚ ਕਰਦੇ ਹਨ। |
ਅਤੇ ਜਦੋਂ ਉਹ ਬੇਕਾਰ ਗੱਲ ਸੁਣਦੇ ਹਨ ਤਾਂ ਉਹ ਉਸ ਤੋਂ ਬਚਦੇ ਹਨ ਅਤੇ ਆਖਦੇ ਹਨ ਕਿ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ। ਤੁਹਾਨੂੰ ਸਲਾਮ। ਅਸੀ ਅਗਿਆਨੀ ਲੋਕਾਂ ਨਾਲ ਉਲਝਣਾ ਨਹੀਂ ਚਾਹੁੰਦੇ। |
ਤੁਸੀਂ ਜਿਸ ਨੂੰ ਚਾਹੋ ਚੰਗਾ ਰਾਹ ਨਹੀ’ ਦੇ ਸਕਦੇ। ਸਗੋਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਚੰਗਾ ਮਾਰਗ ਦਰਸ਼ਨ ਬਖਸ਼ ਦਿੰਦਾ ਹੈ ਅਤੇ ਉਹ ਜਿਹੜੇ ਚੰਗਾ ਰਾਹ ਸਵੀਕਾਰ ਕਰਨ ਵਾਲੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਅਤੇ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਤੁਹਾਡੇ ਨਾਲ ਹੋ ਕੇ ਇਸ ਉਪਦੇਸ਼ ਤੇ ਚੱਲਣ ਲੱਗੀਏ ਤਾਂ ਅਸੀਂ ਆਪਣੇ ਖੇਤਰ ਵਿੱਚੋਂ ਚੁੱਕ ਲਏ ਜਾਵਾਂਗੇ। ਕੀ ਅਸੀਂ ਇਨ੍ਹਾਂ ਨੂੰ ਸ਼ਾਂਤੀ ਵਾਲੇ ਹਰਮ (ਮੱਕਾ) ਵਿਚ ਜਗ੍ਹਾ ਨਹੀਂ ਦਿੱਤੀ। ਇੱਥੇ ਹਰ ਇੱਕ ਪ੍ਰਕਾਰ ਦੇ ਫ਼ਲ ਸਾਡੇ ਵੱਲੋਂ ਆਪਣੇ ਆਪ ਚੱਲੇ ਆਉਂਦੇ ਹਨ, ਰਿਜ਼ਕ ਦੇ ਰੂਪ ਵਿੱਚ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਅਤੇ ਅਸੀਂ ਕਿੰਨੇ ਸ਼ਹਿਰ ਨਸ਼ਟ ਕਰ ਦਿੱਤੇ ਜਿਹੜੇ ਆਪਣੇ ਆਰਥਿਕ ਵਸੀਲਿਆਂ ਉੱਪਰ ਹੰਕਾਰ ਕਰਦੇ ਸੀ। ਤਾਂ ਇਹ ਹਨ ਉਨ੍ਹਾਂ ਦੇ ਸ਼ਹਿਰ, ਜੋ ਉਨ੍ਹਾਂ ਤੋਂ ਬਾਅਦ ਆਬਾਦ ਨਹੀਂ ਹੋਏ ਪਰੰਤੂ ਬਹੁਤ ਘੱਟ। ਅਤੇ ਅਸੀਂ ਹੀ ਉਨ੍ਹਾਂ ਦੇ ਵਾਰਿਸ ਹੋਏ। |
ਅਤੇ ਤੇਰਾ ਰੱਬ ਸ਼ਹਿਰਾਂ ਨੂੰ ਨਸ਼ਟ ਕਰਨ ਵਾਲਾ ਨਹੀਂ ਸੀ। ਜਦੋਂ ਤੱਕ ਉਨ੍ਹਾਂ ਦੇ ਵੱਡੇ ਸ਼ਹਿਰ ਵਿਚ ਕਿਸੇ ਪੈਗੰਬਰ ਨੂੰ ਨਾ ਭੇਜ ਦੇਵੇ ਜਿਹੜਾ ਉਨ੍ਹਾਂ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਵੇ। ਅਤੇ ਅਸੀਂ ਕਦੇ ਵੀ ਸ਼ਹਿਰਾਂ ਨੂੰ ਨਸ਼ਟ ਕਰਨ ਵਾਲੇ ਨਹੀਂ’ ਪਰੰਤੂ ਜਦੋਂ ਤੱਕ ਉਥੋਂ ਦੇ ਲੋਕ ਜ਼ਾਲਿਮ ਨਾ ਹੋ ਜਾਣ। |
ਅਤੇ ਜਿਹੜੀ ਚੀਜ਼ ਵੀ ਤੁਹਾਨੂੰ ਦਿੱਤੀ ਗਈ ਹੈ ਉਹ ਤਾਂ ਸਿਰਫ਼ ਸੰਸਾਰਿਕ ਜੀਵਨ ਦਾ ਸਾਧਨ ਅਤੇ ਉਸ ਦੀ ਸੰਦਰਤਾ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਪਾਸ ਹੈ ਉਹ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ। ਫਿਰ ਕੀ ਤੁਸੀਂ ਸਮਝਦੇ ਨਹੀਂ। |
ਚੰਗਾ ਬੰਦਾ ਉਹ ਹੈ ਜਿਸ ਨਾਲ ਅਸੀਂ ਚੰਗਾ ਵਾਅਦਾ ਕੀਤਾ ਹੈ। ਫਿਰ ਉਹ ਉਸ ਨੂੰ ਪ੍ਰਾਪਤ ਕਰਨ ਵਾਲਾ ਹੈ। ਕੀ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦਾ ਲਾਭ ਪ੍ਰਦਾਨ ਕੀਤਾ ਹੈ ਉਹ ਇਸ ਬੰਦੇ ਵਰਗਾ ਹੋਂ ਸਕਦਾ ਹੈ ਫਿਰ ਕਿਆਮਤ ਦੇ ਦਿਨ ਉਹ ਪੇਸ਼ ਕੀਤੇ ਜਾਣ ਵਾਲਿਆਂ ਵਿਚੋਂ’ ਹੋਣਗੇ। |
وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ(62) ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਫਿਰ ਕਹੇਗਾ। ਕਿ ਕਿਥੇ ਹੈ ਮੇਰੇ ਉਹ ਸ਼ਰੀਕ ਜਿਨ੍ਹਾਂ ਤੇ ਤੁਸੀਂ ਦਾਅਵਾ ਕਰਦੇ ਸੀ। |
ਜਿਨ੍ਹਾਂ ਉੱਪਰ ਇਹ ਗੱਲ ਸਿੱਧ ਹੋਂ ਚੁੱਕੀ ਹੋਵੇਗੀ ਉਹ ਕਹਿਣਗੇ ਕਿ ਹੇ ਸਾਡੇ ਰੱਬ! ਇਹ ਲੋਕ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ। ਅਸੀਂ ਇਨ੍ਹਾਂ ਨੂੰ ਉਸੇ ਤਰ੍ਹਾਂ ਭਟਕਾਇਆ ਜਿਸ ਤਰ੍ਹਾਂ ਅਸੀਂ ਖੁਦ ਭਟਕੇ ਹੋਏ ਸੀ। ਅਸੀਂ ਇਨ੍ਹਾਂ ਤੋਂ ਨਿਰਲੇਪ ਹੋਣ ਦਾ ਐਲਾਨ ਕਰਦੇ ਹਾਂ। ਇਹ ਲੋਕ ਸਾਡੀ ਬੰਦਗੀ ਨਹੀਂ ਕਰਦੇ ਸੀ। |
ਅਤੇ ਆਖਿਆ ਜਾਵੇਗਾ ਕਿ ਆਪਣੇ ਸਾਂਝੀਦਾਰਾਂ ਨੂੰ ਸ਼ੁਲਾਉਂ ਤਾਂ ਉਹ ਉਨ੍ਹਾਂ ਨੂੰ ਪੁਕਾਰਣਗੇ। ਤਾਂ ਉਹ (ਸ਼ਰੀਕ) ਉੱਤਰ ਨਹੀਂ ਦੇਣਗੇ ਅਤੇ ਉਹ ਸਜ਼ਾ ਨੂੰ ਦੇਖਣਗੇ। ਕਾਸ਼! ਉਹ ਚੰਗਾ ਰਾਹ ਅਪਣਾਉਣ ਵਾਲੇ ਹੁੰਦੇ। |
وَيَوْمَ يُنَادِيهِمْ فَيَقُولُ مَاذَا أَجَبْتُمُ الْمُرْسَلِينَ(65) ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਅਤੇ ਫਰਮਾਵੇਗਾ ਕਿ ਤੁਸੀਂ ਸੁਨੇਹਾ ਪਹੁੰਚਾਉਣ ਵਾਲਿਆਂ ਪੈਗ਼ੰਬਰਾਂ ਨੂੰ ਕੀ ਉੱਤਰ ਦਿੱਤਾ ਸੀ। |
فَعَمِيَتْ عَلَيْهِمُ الْأَنبَاءُ يَوْمَئِذٍ فَهُمْ لَا يَتَسَاءَلُونَ(66) ਫਿਰ ਉਸ ਦਿਨ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਖ਼ਤਮ ਹੋ ਜਾਣਗੀਆਂ ਫਿਰ ਉਹ ਆਪਿਸ ਵਿਚ ਕੁਝ ਨਾ ਪੁੱਛ ਸਕਣਗੇ। |
فَأَمَّا مَن تَابَ وَآمَنَ وَعَمِلَ صَالِحًا فَعَسَىٰ أَن يَكُونَ مِنَ الْمُفْلِحِينَ(67) ਹਾਂ ਜਿਸ ਨੇ ਤੋਬਾ ਕੀਤੀ ਅਤੇ ਈਮਾਨ ਲਿਆਇਆ ਅਤੇ ਚੰਗੇ ਕਰਮ ਕੀਤੇ ਤਾਂ ਉਮੀਦ ਹੈ, ਕਿ ਉਹ ਸਫ਼ਲਤਾ ਪਾਉਣ ਵਾਲਿਆਂ ਵਿਚੋਂ’ ਹੋਵੇਗਾ। |
ਅਤੇ ਤੇਰਾ ਰੱਬ ਪੈਦਾ ਕਰਦਾ ਹੈ, ਜਿਹੜਾ ਉਹ ਚਾਹੇ ਅਤੇ ਉਹ ਜਿਸਨੂੰ ਚਾਹੇ ਪਸੰਦ ਕਰਦਾ ਹੈ। ਉਨ੍ਹਾਂ ਦੇ ਹੱਥ ਵਿਚ ਨਹੀਂ ਹੈ ਪਸੰਦ ਕਰਨਾ। ਅੱਲਾਹ ਉਸ ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ। ਜਿਸ ਨੂੰ ਉਹ ਸ਼ਰੀਕ ਮੰਨਦੇ ਹਨ। |
وَرَبُّكَ يَعْلَمُ مَا تُكِنُّ صُدُورُهُمْ وَمَا يُعْلِنُونَ(69) ਅਤੇ ਤੇਰਾ ਰੱਬ ਜਾਣਦਾ ਹੈ। ਜੋ ਕੁਝ ਉਨ੍ਹਾਂ ਦੇ ਦਿਲ ਛੁਪਾਉਂਦੇ ਹਨ ਅਤੇ ਉਹ ਵੀ ਜਿਹੜਾ ਕੁਝ ਉਹ ਪ੍ਰਗਟ ਕਰਦੇ ਹਨ। |
ਅਤੇ ਉਹ ਹੀ ਅੱਲਾਹ ਹੈ, ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ’ ਸਾਰੇ ਸੰਸਾਰ ਅਤੇ ਪ੍ਰਲੋਕ ਵਿਚ ਉਸੇ ਲਈ ਪ੍ਰਸੰਸਾ ਹੈ। ਅਤੇ ਫੈਸਲਾ ਵੀ ਉਸੇ ਦਾ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ। |
ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਦੇ ਦਿਨ ਤੱਕ ਤੁਹਾਡੇ ਲਈ ਹਮੇਸ਼ਾਂ ਰਹਿਣ ਲਈ ਰਾਤ ਬਣਾ ਦੇਵੇ ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ, ਜਿਹੜਾ ਤੁਹਾਡੇ ਲਈ ਪ੍ਰਕਾਸ਼ ਲੈ ਆਵੇ। ਤਾਂ ਕੀ ਤੁਸੀਂ ਲੋਕ ਸੁਣਦੇ ਨਹੀਂ। |
ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਤੱਕ ਤੁਹਾਡੇ ਲਈ ਹਮੇਸ਼ਾ ਵਾਸਤੇ ਦਿਨ ਕਰ ਦੇਵੇ, ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ ਜਿਹੜਾ ਤੁਹਾਡੇ ਲਈ ਰਾਤ ਨੂੰ ਲਿਆਵੇ, ਜਿਸ ਵਿਚ ਤੁਸੀਂ ਅਰਾਮ ਕਰਦੇ ਹੋ। ਕੀ ਤੁਸੀਂ ਦੇਖਦੇ ਨਹੀਂ। |
ਅਤੇ ਉਸ ਨੇ ਆਪਣੀ ਰਹਿਮਤ ਨਾਲ ਤੁਹਾਡੇ ਲਈ ਰਾਤ ਅਤੇ ਦਿਨ ਨੂੰ ਬਣਾਇਆ ਤਾਂ ਕਿ ਤੁਸੀਂ ਉਸ ਵਿਚ ਅਰਾਮ ਪ੍ਰਾਪਤ ਕਰੋ ਅਤੇ ਤੁਸੀਂ ਉਸ ਦਾ ਫਜ਼ਲ ਤਲਾਸ਼ ਕਰੋ ਅਤੇ ਤਾਂ ਕਿ ਤੁਸੀਂ ਸ਼ੁਕਰ ਕਰੋ। |
وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ(74) ਅਤੇ ਅੱਲਾਹ ਜਿਸ ਦਿਨ ਉਨ੍ਹਾਂ ਨੂੰ ਸੱਦੇਗਾ ਫਿਰ ਆਖੇਗਾ, ਕਿ ਕਿੱਥੇ ਹਨ ਮੇਰੇ ਸ਼ਰੀਕ ਜਿਨ੍ਹਾਂ ਤੇ ਤੁਸੀਂ ਮਾਣ ਕਰਦੇ ਸੀ। |
ਅਤੇ ਅਸੀਂ ਹਰੇਕ ਸੰਪਰਦਾ ਵਿਚੋਂ ਇੱਕ ਗਵਾਹ ਕੱਢ ਕੇ ਲਿਆਵਾਂਗੇ। ਫਿਰ ਲੋਕਾਂ ਨੂੰ ਆਖਾਂਗੇ ਕਿ ਆਪਣਾ ਪ੍ਰਮਾਣ ਲਿਆਉ। ਤਾਂ ਉਹ ਜਾਣ ਲੈਣਗੇ ਸੱਚ ਅੱਲਾਹ ਵੱਲ ਹੈ। ਅਤੇ ਉਹ ਗੱਲਾਂ ਉਨ੍ਹਾਂ ਤੋਂ ਲੁਪਤ ਹੋ ਜਾਣਗੀਆਂ ਜਿਹੜੀਆਂ ਉਹ ਘੜਦੇ ਸਨ। |
ਕਾਰੂਨ, ਮੂਸਾ ਦੀ ਕੌਮ ਵਿੱਚੋਂ ਸੀ। ਫਿਰ ਉਹ ਉਨ੍ਹਾਂ ਦੇ ਖਿਲਾਫ਼ ਹੋ ਗਿਆ। ਅਤੇ ਅਸੀਂ ਉਸ ਨੂੰ ਇੰਨੇ ਖਜ਼ਾਨੇ ਦਿੱਤੇ ਸਨ ਕਿ ਉਨ੍ਹਾਂ ਦੀਆਂ ਚਾਬੀਆਂ ਉਠਾਉਂਦੇ ਅਨੇਕਾਂ ਤਕੜੇ ਆਦਮੀ’ ਥੱਕ ਜਾਂਦੇ ਸੀ। ਜਦੋਂ ਉਸ ਦੀ ਕੌਮ ਨੇ ਉਸ ਨੂੰ ਆਖਿਆ ਕਿ ਹੰਕਾਰ ਨਾ ਕਰੋ, ਅੱਲਾਹ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਜਿਹੜਾ ਕੁਝ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ ਵਿਚ ਪ੍ਰਲੋਕ ਦੇ ਇਛੁੱਕ ਬਣੋ ਅਤੇ ਸੰਸਾਰ ਵਿਚੋਂ ਆਪਣੇ ਹਿੱਸੇ ਦਾ ਨਾਂ ਫੁੱਲੋ। ਅਤੇ ਲੋਕਾਂ ਨਾਲ ਨੇਕੀ ਕਰੋ, ਜਿਸ ਤਰ੍ਹਾਂ ਅੱਲਾਹ ਨੇ ਤੁਹਾਡੇ ਨਾਲ ਨੇਕੀ ਕੀਤੀ ਹੈ। ਅਤੇ ਧਰਤੀ ਉੱਪਰ ਵਿਗਾੜ ਦੇ ਇਛੁੱਕ ਨਾ ਬਣੋ। ਅੱਲਾਹ ਵਿਗਾੜ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਉਸ ਨੇ ਆਖਿਆ ਇਹ ਜਾਇਦਾਦ ਜਿਹੜੀ ਮੇਰੇ ਕੋਲ ਹੈ, ਮੈਨੂੰ ਇੱਕ ਗਿਆਨ ਦੇ ਅਧਾਰ ਤੇ ਮਿਲੀ ਹੈ। ਕੀ ਉਸ ਨੇ ਇਹ ਨਹੀਂ ਜਾਣਿਆਂ ਕਿ ਅੱਲਾਹ ਉਸ ਤੋਂ ਪਹਿਲਾਂ ਕਿੰਨੇ ਸਮੂਹਾਂ ਨੂੰ ਨਸ਼ਟ ਕਰ ਚੁੱਕਿਆ ਹੈ। ਜਿਹੜੇ ਉਸ ਤੋਂ ਵੀ ਜ਼ਿਆਦਾ ਤਾਕਤ ਅਤੇ ਗਿਣਤੀ ਵਿਚ ਵਧੇਰੇ ਸਨ। ਅਤੇ ਅਪਰਾਧੀਆਂ ਤੋਂ ਉਨ੍ਹਾਂ ਦੇ ਪਾਪ ਪੁੱਛੇ ਨਹੀਂ ਜਾਂਦੇ। |
ਸੋ ਉਹ ਆਪਣੀ ਕੌਮ ਦੇ ਸਾਹਮਣੇ ਆਪਣੇ ਪੂਰੇ ਸ਼ਾਨੋ ਸ਼ੌਕਤ ਨਾਲ ਨਿਕਲਿਆ। ਜਿਹੜੇ ਲੋਕ ਸੰਸਾਰਿਕ ਜੀਵਨ ਦੇ ਇਛੁੱਕ ਸਨ ਉਨ੍ਹਾਂ ਨੇ ਆਖਿਆ ਕਿ ਕਾਸ਼! ਸਾਨੂੰ ਵੀ ਉਹ ਮਿਲਦਾ ਜਿਹੜਾ ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਚੰਗੀ ਕਿਸਮਤ ਵਾਲਾ ਹੈ। |
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਮਿਲਿਆ ਸੀ। ਉਨ੍ਹਾਂ ਨੇ ਆਖਿਆ ਤੁਹਾਡਾ ਬੁਰਾ ਹੋਵੇ, ਅੱਲਾਹ ਦੀ ਦੇਣ ਬਿਹਤਰ ਹੈ ਉਸ ਬੰਦੇ ਲਈ ਜਿਹੜਾ ਈਮਾਨ ਲਿਆਵੇ ਅਤੇ ਚੰਗੇ ਕੰਮ ਕਰੇ। ਅਤੇ ਇਹ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਹੜੇ ਧੀਰਜ ਰੱਖਣ ਵਾਲੇ ਹਨ। |
ਫਿਰ ਅਸੀਂ ਉਸ ਨੂੰ ਅਤੇ ਉਸ ਦੇ ਘਰ ਨੂੰ ਧਰਤੀ ਵਿਚ ਧਸਾ ਦਿੱਤਾ। ਫਿਰ ਉਸ ਲਈ ਕੋਈ ਸਮੂਹ ਨਾ ਉਠਿਆ ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰਦਾ। ਅਤੇ ਨਾ ਹੀ ਉਹ ਖੂਦ ਆਪਣੇ ਆਪ ਨੂੰ ਬਚਾ ਸਕਿਆ। |
ਅਤੇ ਜਿਹੜੇ ਲੋਕ ਕੱਲ ਉਸ ਵਰਗਾ ਬਣਨ ਦੀ ਇੱਛਾ ਕਰਦੇ ਸਨ ਉਹ ਕਹਿਣ ਲੱਗੇ ਕਿ ਅਫਸੋਸ, ਬੇਸ਼ੱਕ ਅੱਲਾਹ ਆਪਣੇ ਬੰਦਿਆਂ ਵਿਚੋਂ ਜਿਸ ਲਈ ਚਾਹੁੰਦਾ ਹੈ ਰਿਜ਼ਕ ਫੈਲਾ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਜੇਕਰ ਅੱਲਾਹ ਨੇ ਸਾਡੇ ਉੱਪਰ ਉਪਕਾਰ ਨਾ ਕੀਤਾ ਹੁੰਦਾ ਤਾਂ ਸਾਨੂੰ ਵੀ ਧਰਤੀ ਵਿਚ ਧਸਾ ਦਿੰਦਾ। ਅਫਸੋਸ ਬੇਸ਼ੱਕ ਇਨਕਾਰ ਕਰਨ ਵਾਲੇ ਸਫ਼ਲਤਾ ਨਹੀਂ ਪਾਉਣਗੇ। |
ਇਹ ਪ੍ਰਲੋਕ ਦਾ ਘਰ ਅਸੀਂ ਉਨ੍ਹਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਧਰਤੀ ਉੱਤੇ ਨਾ ਵੱਡਾ ਬਣਨਾ ਚਾਹੁੰਦੇ ਹਨ ਅਤੇ ਨਾ ਵਿਗਾੜ ਕਰਨਾ ਚਾਹੁੰਦੇ ਹਨ। ਅਤੇ ਅੰਤਿਮ ਫੈਸਲਾ ਡਰਨ ਵਾਲਿਆਂ ਲਈ ਹੈ। |
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਉਸ ਲਈ ਉਸ ਤੋਂ ਬਿਹਤਰ ਨੇਕੀ ਹੈ। ਜਿਹੜਾ ਬੰਦਾ ਬ਼ੁਰਾਈ ਲੈ ਕੇ ਆਵੇਗਾ ਅਤੇ ਜਿਹੜੇ ਲੋਕ ਬੁਰਾਈ ਕਰਦੇ ਹਨ, ਉਨ੍ਹਾਂ ਨੂੰ ਉਹੀ ਮਿਲੇਗਾ ਜਿਹੜਾ ਉਨ੍ਹਾਂ ਨੇ ਕੀਤਾ। |
ਬੇਸ਼ੱਕ ਜਿਸ ਨੇ ਤੁਹਾਡੇ ਉੱਪਰ ਕੁਰਆਨ ਦੀ ਜ਼ਿੰਮੇਵਾਰੀ ਪਾਈ ਹੈ। ਉਹ ਤੁਹਾਨੂੰ ਇੱਕ ਚੰਗੇ ਨਤੀਜੇ ਤੇ ਪਹੁੰਚਾ ਕੇ ਰਹੇਗਾ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਕਿਹੜਾ ਪ੍ਰਤੱਖ ਕੁਰਾਹੇ ਪਿਆ ਹੈ। |
ਅਤੇ ਤੁਹਾਨੂੰ ਇਹ ਆਸ਼ਾ ਨਹੀਂ ਸੀ, ਕਿ ਤੁਹਾਡੇ ਉੱਪਰ ਕਿਤਾਬ ਉਤਾਰੀ ਜਾਵੇਗੀ, ਪਰੰਤੂ ਤੁਹਾਡੇ ਰੱਬ ਦੀ ਕਿਰਪਾ ਨਾਲ ਉਤਾਰੀ ਗਈ। ਤਾਂ ਤੁਸੀਂ ਇਨਕਾਰੀਆਂ ਦੇ ਸਾਥੀ ਨਾ ਬਣੋ। |
ਅਤੇ ਉਹ ਤੁਹਾਨੂੰ ਅੱਲਾਹ ਦੀਆਂ ਆਇਤਾਂ ਤੋਂ ਰੋਕ ਨਾ ਦੇਣ, ਜਦੋਂ ਉਹ ਤੁਹਾਡੇ ਵੱਲ ਉਤਾਰੀਆਂ ਜਾ ਚੁੱਕੀਆਂ ਹਨ। ਅਤੇ ਤੁਸੀਂ ਆਪਣੇ ਰੱਬ ਵੱਲ ਬ਼ੁਲਾਉ ਅਤੇ ਸ਼ਰੀਕ ਬਣਾਉਣ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ। |
ਅਤੇ ਅੱਲਾਹ ਦੇ ਬਰਾਬਰ ਕਿਸੇ ਦੂਸਰੇ ਸ਼ਰੀਕ ਨੂੰ ਨਾ ਪੁਕਾਰੋ। ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ’। ਹਰ ਚੀਜ਼ ਖ਼ਤਮ ਹੋਣ ਵਾਲੀ ਹੈ ਬਿਨ੍ਹਾਂ ਉਸ ਹਸਤੀ ਦੇ। ਫੈਸਲਾ ਉਸੇ ਲਈ ਹੈ ਅਤੇ ਤੁਸੀਂ ਲੋਕ ਉਸੇ ਵੱਲ ਵਾਪਿਸ ਕੀਤੇ ਜਾਵੋਗੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Qasas : choisissez le récitateur pour écouter et télécharger la sourate Al-Qasas complète en haute qualité.
Ahmed Al Ajmy Bandar Balila Khalid Al Jalil Saad Al Ghamdi Saud Al Shuraim Abdul Basit Abdul Rashid Sufi Abdullah Basfar Abdullah Al Juhani Fares Abbad Maher Al Muaiqly Al Minshawi Al Hosary Mishari Al-afasi Yasser Al Dosari
Donnez-nous une invitation valide