Surah An-Naziat with Punjabi
ਸਹੂੰ ਹੈ ਜੜਾਂ ਤੋਂ ਪੁੱਟਣ ਵਾਲੀਆਂ ਹਵਾਵਾਂ ਦੀ। |
ਅਤੇ ਸਹੁੰ ਹੈ, ਸੱਧਮ ਚੱਲਣ ਵਾਲੀਆਂ ਹਵਾਵਾਂ ਦੀ। |
ਅਤੇ ਸਹੂੰ ਹੈ, ਤੈਰਨ ਵਾਲੇ ਬੱਦਲਾਂ ਦੀ। |
ਫਿਰ ਅੱਗੇ ਵਧਣ ਵਾਲਿਆਂ ਦੀ |
ਫਿਰ ਮਾਮਲਿਆਂ ਦਾ ਉਪਾਅ ਕਰਨ ਵਾਲਿਆਂ ਦੀ। |
ਜਿਸ ਦਿਨ ਹਿਲਾ ਦੇਣ ਵਾਲੀ ਹਿਲਾ ਦੇਵੇਗੀ। |
ਉਸ ਤੋਂ ਮਗਰੋਂ ਇੱਕ ਹੋਰ ਆਉਣ ਵਾਲੀ ਚੀਜ਼ ਆਵੇਗੀ। |
ਕਿੰਨੇ ਦਿਲ ਉਸ ਤੋਂ ਕੰਬ ਰਹੇ ਹੋਣਗੇ। |
ਉਨ੍ਹਾਂ ਦੀਆਂ ਅੱਖਾਂ ਝੁਕ ਰਹੀਆਂ ਹੋਣਗੀਆਂ। |
ਉਹ ਕਹਿੰਦੇ ਹਨ ਕਿ ਕੀ ਅਸੀਂ ਪਹਿਲੀ ਹਾਲਤ ਵਿਚ ਵਾਪਿਸ ਜਾਂਵਾਗੇ। |
ਕਿ ਜਦੋਂ ਸਾਡੀਆਂ ਹੱਡੀਆਂ ਗਲ ਸੜ ਜਾਣਗੀਆਂ। |
ਉਨ੍ਹਾਂ ਨੇ ਆਖਿਆ ਕਿ ਇਹ ਵਾਪਸੀ ਤਾਂ ਬੜੇ ਘਾਟੇ ਵਾਲੀ ਹੋਵੇਗੀ। |
ਉਹ ਤਾਂ ਬੱਸ ਇੱਕ ਝਿੜਕ ਹੋਵੇਗੀ। |
ਫਿਰ ਤੁਰੰਤ ਉਹ ਮੈਦਾਨ ਵਿਚ ਹਾਜ਼ਿਰ ਹੋਣਗੇ। |
ਕੀ ਤੁਹਾਡੇ ਕੋਲ ਮੂਸਾ ਦੀ ਗੱਲ ਪਹੁੰਚੀ ਹੈ। |
ਜਦੋਂ ਕਿ ਉਸ ਦੇ ਰੱਬ ਨੇ ਉਸ ਨੂੰ ਤੁਵਾ ਦੀ ਪਵਿੱਤਰ ਘਾਟੀ ਵਿਚ ਪੁਕਾਰਿਆ। |
ਫਿਰਔਨ ਦੇ ਕੋਲ ਜਾਉ ਉਹ ਬਾਗ਼ੀ ਹੋ ਗਿਆ ਹੈ। |
ਫਿਰ ਉਸ ਨੂੰ ਪੁੱਛੋ, ਕਿ ਕੀ ਤੈਨੂੰ ਇਸ ਗੱਲ ਦੀ ਇੱਛਾ ਹੈ ਕਿ ਤੂੰ ਸੁਧਰ ਜਾਵੇਂ। |
ਅਤੇ ਮੈਂ ਤੈਨੂੰ ਤੇਰੇ ਰੱਬ ਦਾ ਰਾਹ ਦਿਖਾਵਾਂ, ਫਿਰ ਤੂੰ ਡਰੇ। |
ਸੋ ਮੂਸਾ ਨੇ ਉਸ ਨੂੰ ਵੱਡੀ ਨਿਸ਼ਾਨੀ ਦਿਖਾਈ। |
ਫਿਰ ਉਸ ਨੇ ਝੁਠਲਾਇਆ ਅਤੇ ਨਾ ਮੰਨਿਆ। |
ਫਿਰ ਉਹ ਪਲਟਿਆ, ਯਤਨ ਕਰਦੇ ਹੋਏ। |
ਫਿਰ ਉਸ ਨੇ ਇਕੱਠਾ ਕੀਤਾ, ਫਿਰ ਉਸ ਨੇ ਪੁਕਾਰਿਆ। |
ਸੋ ਉਸ ਨੇ ਆਖਿਆ ਕਿ ਮੈਂ ਤੁਹਾਡਾ ਸਭ ਤੋਂ ਵੱਡਾ ਰੱਬ ਹਾਂ। |
ਤਾਂ ਅੱਲਾਹ ਨੇ ਉਸ ਨੂੰ ਪ੍ਰਲੋਕ ਅਤੇ ਸੰਸਾਰ ਦੀ ਸਜ਼ਾ ਵਿਚ ਫੜ੍ਹਿਆ। |
ਬੇਸ਼ੱਕ ਇਸ ਵਿਚ ਹਰੇਕ ਉਸ ਬੰਦੇ ਲਈ ਸਿੱਖਿਆ ਹੈ, ਜਿਹੜਾ (ਅੱਲਾਹ ਤੋਂ) ਡਰੇ। |
ਕੀ ਤੁਹਾਡਾ ਬਣਾਉਣਾ ਜ਼ਿਆਦਾ ਔਖਾ ਹੈ ਜਾਂ ਆਕਾਸ਼ ਦਾ, ਅੱਲਾਹ ਨੇ ਉਸ ਨੂੰ ਬਣਾਇਆ। |
ਉਸ ਦੀ ਛੱਤ ਨੂੰ ਉੱਚਾ ਕੀਤਾ, ਫਿਰ ਉਸ ਨੂੰ ਠੀਕ ਕੀਤਾ। |
ਫਿਰ ਉਸ ਦੀ ਰਾਤ ਨੂੰ ਹਨੇਰੀ ਬਣਾਇਆ ਅਤੇ ਉਸ ਦੇ ਦਿਨ ਨੂੰ ਪ੍ਰਕਾਸ਼ਵਾਨ ਕੀਤਾ। |
ਅਤੇ ਉਸ ਤੋਂ ਬਾਅਦ ਧਰਤੀ ਨੂੰ ਫੈਲਾਇਆ। |
ਇਸ ਵਿੱਚੋਂ ਉਸ ਦਾ ਪਾਣੀ ਅਤੇ ਚਾਰਾ ਕੱਢਿਆ। |
ਅਤੇ ਪਹਾੜਾਂ ਨੂੰ ਸਥਾਪਿਤ ਕੀਤਾ। |
ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਪੈਦਾ ਕੀਤਾ)। |
ਫਿਰ ਜਦੋਂ ਉਹ ਵੱਡੀ ਆਫ਼ਤ ਆਵੇਗੀ। |
ਜਿਸ ਦਿਨ ਮਨੁੱਖ ਆਪਣੇ ਕੀਤੇ ਨੂੰ ਯਾਦ ਕਰੇਗਾ। |
ਅਤੇ ਦੇਖਣ ਵਾਲਿਆਂ ਦੇ ਸਾਹਮਣੇ ਨਰਕ ਪ੍ਰਗਟ ਕਰ ਦਿੱਤਾ ਜਾਵੇਗਾ। |
ਤਾਂ ਜਿਸ ਨੇ ਸ਼ਗਾਵਤ ਕੀਤੀ। |
ਅਤੇ ਸੰਸਾਰਿਕ ਜੀਵਨ ਨੂੰ ਪਹਿਲ ਦਿੱਤੀ। |
ਤਾਂ ਉਨ੍ਹਾਂ ਦਾ ਟਿਕਾਣਾ ਨਰਕ ਹੋਂਵੇਗਾ। |
وَأَمَّا مَنْ خَافَ مَقَامَ رَبِّهِ وَنَهَى النَّفْسَ عَنِ الْهَوَىٰ(40) ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਹੋਣ ਤੋਂ ਡਰਿਆ ਅਤੇ ਆਪਣੇ ਮਨ ਨੂੰ ਬੁਰੀਆਂ ਇੱਛਾਵਾਂ ਤੋਂ ਰੋਕਿਆ। |
ਤਾਂ ਉਸ ਦਾ ਟਿਕਾਣਾ ਜੰਨਤ ਹੋਵੇਗਾ। |
ਉਹ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਇਹ ਕਦੋਂ ਵਾਪਰੇਗੀ। |
ਉਸ ਦੀ ਚਰਚਾ ਨਾਲ ਤੁਹਾਡਾ ਕੀ ਸਬੰਧ ਹੈ। |
ਇਹ ਮਾਮਲਾ ਤੇਰੇ ਰੱਬ ਨਾਲ ਸਬੰਧਿਤ ਹੈ। |
ਤਾਂ ਤੁਸੀਂ ਸਿਰਫ਼ ਉਸ ਬੰਦੇ ਨੂੰ ਡਰਾਉਣ ਵਾਲੇ ਹੋ, ਜਿਹੜਾ ਡਰੇ। |
كَأَنَّهُمْ يَوْمَ يَرَوْنَهَا لَمْ يَلْبَثُوا إِلَّا عَشِيَّةً أَوْ ضُحَاهَا(46) ਜਿਸ ਦਿਨ ਇਹ ਉਸ ਨੂੰ (ਤਾਂ ਅਜਿਹਾ ਖਿਆਲ ਕਰਨਗੇ) ਦੇਖਣਗੇ ਤਾਂ ਜਾਣੋ ਉਹ ਸੰਸਾਰ ਵਿਚ ਠਹਿਰੇ ਹੀ ਨਹੀਂ। ਜਿਵੇਂ (ਦੁਨੀਆਂ ਵਿਚ ਸਿਰਫ਼) ਇੱਕ ਸ਼ਾਮ ਜਾਂ ਇੱਕ ਸਵੇਰ ਬਤੀਤ ਕੀਤੀ ਹੋਵੇ। |
More surahs in Punjabi:
Download surah An-Naziat with the voice of the most famous Quran reciters :
surah An-Naziat mp3 : choose the reciter to listen and download the chapter An-Naziat Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب