سورة النحل بالبنجابية
أَتَىٰ أَمْرُ اللَّهِ فَلَا تَسْتَعْجِلُوهُ ۚ سُبْحَانَهُ وَتَعَالَىٰ عَمَّا يُشْرِكُونَ(1) ਆ ਗਿਆ ਅੱਲਾਹ ਦਾ ਫੈਸਲਾ, ਤਾਂ ਉਸ ਲਈ ਕਾਹਲੀ ਨਾ ਕਰੋ। ਉਹ ਪਵਿੱਤਰ ਅਤੇ ਉੱਚਤਮ ਹੈ, ਉਸ ਨਾਲੋਂ, ਜਿਸ ਨੂੰ ਉਹ ਅੱਲਾਹ ਦੇ ਬਰਾਬਰ ਸ਼ਰੀਕ ਮੰਨਦੇ ਹਨ। |
ਉਹ ਫ਼ਰਿਸ਼ਤਿਆਂ ਨੂੰ ਆਪਣੇ ਹੁਕਮ (ਵਹੀ) ਦੇ ਨਾਲ ਭੇਜਦਾ ਹੈ। ਆਪਣੇ ਬੰਦਿਆਂ ਵਿਚੋਂ’ ਜਿਸ ਨੂੰ ਉਹ ਚਾਹੁੰਦਾ ਹੈ ਕਿ ਉਹ ਲੋਕਾਂ ਨੂੰ ਸਾਵਧਾਨ ਕਰਨ ਕਿ ਮੇਰੇ ਤੋਂ ਬਿਨਾ ਕੋਈ ਹੋਰ ਪੂਜੇ ਜਾਣ ਦੇ ਕਾਬਿਲ ਨਹੀਂ’ ਤਾਂ ਤੁਸੀਂ ਮੇਰੇ ਤੋਂ ਡਰੋ। |
خَلَقَ السَّمَاوَاتِ وَالْأَرْضَ بِالْحَقِّ ۚ تَعَالَىٰ عَمَّا يُشْرِكُونَ(3) ਉਸਨੇ ਆਕਾਸ਼ਾਂ ਅਤੇ ਧਰਤੀ ਨੂੰ ਹੱਕ ਅਤੇ ਮਕਸਦ ਨਾਲ ਪੈਦਾ ਕੀਤਾ ਹੈ। ਉਹ ਉੱਚਤਮ ਹੈ, ਉਸ ਸ਼ਿਰਕ (ਅੱਲਾਹ ਦੇ ਬਰਾਬਰ ਸ਼ਰੀਕ) ਨਾਲੋਂ ਜਿਹੜਾ ਉਹ ਕਰ ਰਹੇ ਹਨ। |
خَلَقَ الْإِنسَانَ مِن نُّطْفَةٍ فَإِذَا هُوَ خَصِيمٌ مُّبِينٌ(4) ਉਸ ਨੇ ਮਨੁੱਖ ਨੂੰ ਇੱਕ ਬੂੰਦ (ਵੀਰਜ) ਤੋਂ ਬਣਾਇਆ। ਫਿਰ ਉਹ ਅਚਾਨਕ ਖੁੱਲ੍ਹਮ ਖੁੱਲਾ ਝਗੜਣ ਲਗਿਆ। |
وَالْأَنْعَامَ خَلَقَهَا ۗ لَكُمْ فِيهَا دِفْءٌ وَمَنَافِعُ وَمِنْهَا تَأْكُلُونَ(5) ਅਤੇ ਉਸ ਨੇ ਜਾਨਵਰਾਂ ਨੂੰ ਬਣਾਇਆ, ਉਨ੍ਹਾਂ ਵਿਚ ਤੁਹਾਡੇ ਲਈ ਬਸਤਰ, ਭੋਜਨ ਸਮੱਗਰੀ ਅਤੇ ਦੂਜੇ ਲਾਭ ਵੀ ਹਨ। ਇਨ੍ਹਾਂ ਵਿਚੋਂ ਤੁਸੀਂ ਖਾਂਦੇ ਵੀ ਹੋ। |
وَلَكُمْ فِيهَا جَمَالٌ حِينَ تُرِيحُونَ وَحِينَ تَسْرَحُونَ(6) ਅਤੇ ਉਨ੍ਹਾਂ ਵਿਚ ਤੁਹਾਡੇ ਲਈ ਸੰਸਾਰਿਕ ਰੌਣਕ ਹੈ, ਜਦੋਂ ਸ਼ਾਮ ਵੇ ਸਮੇ ਤੁਸੀਂ ਉਨ੍ਹਾਂ ਨੂੰ ਲਿਆਉਂਦੇ ਹੋ, ਅਤੇ ਜਦੋਂ ਸਵੇਰ ਵੇਲੇ ਉਨ੍ਹਾਂ ਨੂੰ ਛੱਡਣ ਜਾਂਦੇ ਹੋ। |
ਅਤੇ ਉਹ ਤੁਹਾਡਾ ਭਾਰ ਅਜਿਹੇ ਸਥਾਨਾ ਤੁਹਾਡਾ ਰੱਬ ਬਹੁਤ ਕ੍ਰਿਪਾਲੂ ਅਤੇ ਦਿਆਲੂ ਹੈ। |
وَالْخَيْلَ وَالْبِغَالَ وَالْحَمِيرَ لِتَرْكَبُوهَا وَزِينَةً ۚ وَيَخْلُقُ مَا لَا تَعْلَمُونَ(8) ਅਤੇ ਉਸ ਨੇ ਘੌੜੇ, ਖੱਚਰ ਅਤੇ ਗਹੇ ਪੈਦਾ ਕੀਤੇ ਤਾਂ ਕਿ ਤੁਸੀਂ ਉਨ੍ਹਾਂ ਉੱਪਰ ਸਵਾਰ ਹੋਵੋ ਅਤੇ ਸੁੰਦਰਤਾ ਲਈ ਵੀ। ਉਹ ਅਜਿਹੀਆਂ ਚੀਜ਼ਾਂ ਵੀ ਪੈਦਾ ਕਰਦਾ ਹੈ ਜੋ ਤੁਸੀਂ ਨਹੀਂ ਜਾਣਦੇ। |
وَعَلَى اللَّهِ قَصْدُ السَّبِيلِ وَمِنْهَا جَائِرٌ ۚ وَلَوْ شَاءَ لَهَدَاكُمْ أَجْمَعِينَ(9) ਅਤੇ ਸਿੱਧਾ ਰਾਹ ਅੱਲਾਹ ਤੱਕ ਪਹੁੰਚਦਾ ਹੈ। ਅਤੇ ਕੁਝ ਰਾਹ ਟੇਢੇ ਵੀ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਬਖ਼ਸ਼ ਦਿੰਦਾ। |
هُوَ الَّذِي أَنزَلَ مِنَ السَّمَاءِ مَاءً ۖ لَّكُم مِّنْهُ شَرَابٌ وَمِنْهُ شَجَرٌ فِيهِ تُسِيمُونَ(10) ਉਹ ਹੀ ਹੈ ਜਿਸ ਨੇ ਆਕਾਸ਼ਾਂ ਵਿਚੋਂ ਪਾਣੀ ਵਰਸਾਇਆ, ਤੁਸੀਂ ਉਸ ਵਿਚੋਂ ਪੀਂਦੇ ਹੋ ਅਤੇ ਉਸੇ ਵਿਚ ਘਾਹ ਪੌਦੇ ਹੁੰਦੇ ਹਨ, ਜਿਨ੍ਹਾਂ ਵਿਚ ਤੁਸੀਂ (ਪਸ਼ੂ) ਚਰਾਉਂਦੇ ਹੋ। |
ਉਹ ਉਸ ਨਾਲ ਹੀ ਤੁਹਾਡੇ ਲਈ ਖੇਤੀ, ਜੈਤੂਨ, ਖਜੂਰ, ਅੰਗੂਰ ਅਤੇ ਹਰ ਤਰ੍ਹਾਂ ਦੇ ਫ਼ਲ ਪੈਦਾ ਕਰਦਾ ਹੈ। ਬੇਸ਼ੱਕ ਇਨ੍ਹਾਂ ਦੇ ਅੰਦਰ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ। |
ਅਤੇ ਉਸ ਨੇ ਤੁਹਾਡੇ ਕੰਮ ਵਿਚ ਲਗਾ ਦਿੱਤਾ। ਰਾਤ ਅਤੇ ਦਿਨ ਨੂੰ, ਸੂਰਜ ਅਤੇ ਚੰਨ ਨੂੰ, ਅਤੇ ਤਾਰੇ ਵੀ ਉਸ ਦੇ ਹੁਕਮ ਵਿਚ ਕਾਰਜਸ਼ੀਲ ਹਨ। ਯਕੀਨਨ ਇਸ ਵਿਚ ਬੁੱਧੀਮਾਨ ਲੋਕਾਂ ਲਈ ਨਿਸ਼ਾਨੀਆਂ ਹਨ। |
ਅਤੇ ਧਰਤੀ ਵਿਚ ਭਿੰਨ ਭਿੰਨ ਤਰ੍ਹਾਂ ਦੇ ਪਦਾਰਥ ਤੁਹਾਡੇ ਲਈ ਹੀ ਪੈਦਾ ਕੀਤੇ। ਬੇਸ਼ੱਕ ਉਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਸਿੱਖਿਆ ਪ੍ਰਾਪਤ ਕਰਨ। |
ਅਤੇ ਉਹ ਹੀ ਹੈ, ਜਿਸਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਦਿੱਤਾ, ਤਾਂ ਕਿ ਤੁਸੀਂ ਉਸਤੋਂ ਤਾਜ਼ਾ ਮਾਸ ਖਾਓ ਅਤੇ ਉਸ ਤੋਂ ਹੀ ਗਹਿਣੇ ਪ੍ਰਾਪਤ ਕਰੋ ਜਿਨ੍ਹਾਂ ਨੂੰ ਤੂਸੀ ਪਹਿਣਦੇ ਹੋ। ਤੁਸੀ ਕਿਸ਼ਤੀਆਂ ਨੂੰ ਵੇਖਦੇ ਹੋ, ਜਿਹੜੀਆਂ ਇਸ ਨੂੰ ਚੀਰਦੀਆਂ ਹੋਈਆਂ ਚਲਦੀਆਂ ਹਨ, ਤਾਂ ਕਿ ਤੁਸੀਂ ਉਸ (ਅੱਲਾਹ) ਦਾ ਫ਼ਜਲ (ਰੋਜ਼ੀ) ਤਲਾਸ਼ ਕਰੋ ਅਤੇ ਸ਼ੁਕਰ ਗੁਜ਼ਾਰ ਬਣੋ। |
ਅਤੇ ਉਸ ਨੇ ਧਰਤੀ ਉੱਤੇ ਪਹਾੜ ਰੱਖ ਦਿੱਤੇ ਤਾਂ ਕਿ ਉਹ ਤੁਹਾਨੂੰ ਲੈ ਕੇ ਡਗਮਗਾ ਨਾ ਜਾਵੇ, ਅਤੇ ਉਸ ਨੇ ਨਦੀਆਂ ਅਤੇ ਦਿਸ਼ਾਵਾਂ ਬਣਾਈਆਂ ਤਾਂ ਕਿ ਤੁਸੀ ਰਾਹ ਪ੍ਰਾਪਤ ਕਰੋ। |
ਅਤੇ ਹੋਰ ਬਹੁਤ ਸਾਰੇ ਮਾਰਗ ਚਿੰਨ ਵੀ ਹਨ ਅਤੇ ਲੋਕ ਤਾਰਿਆਂ ਤੋਂ ਵੀ ਮਾਰਗ ਦਾ ਗਿਆਨ ਹਾਸਿਲ ਕਰਦੇ ਹਨ। |
أَفَمَن يَخْلُقُ كَمَن لَّا يَخْلُقُ ۗ أَفَلَا تَذَكَّرُونَ(17) ਫਿਰ ਕੀ ਜਿਹੜਾ ਪੈਦਾ ਕਰਦਾ ਹੈ, ਉਹ ਉਸ ਦੇ ਬਰਾਬਰ ਹੈ, ਜਿਹੜਾ ਪੈਦਾ ਨਹੀਂ ਕਰਦਾ। ਕੀ ਤੁਸੀਂ ਸੋਚਦੇ ਨਹੀਂ। |
وَإِن تَعُدُّوا نِعْمَةَ اللَّهِ لَا تُحْصُوهَا ۗ إِنَّ اللَّهَ لَغَفُورٌ رَّحِيمٌ(18) ਜੇਕਰ ਤੁਸੀਂ ਅੱਲਾਹ ਦੇ ਦਿੱਤੇ ਹੋਏ ਤੋਹਫਿਆਂ ਦੀ ਗਿਣਤੀ ਕਰੋ ਤਾਂ ਤੁਸੀਂ ਗਿਣ ਨਹੀਂ ਸਕੋਗੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਦਿਆਲੂ ਹੈ। |
ਅਤੇ ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਲੁਕਾਉਂਦੇ ਹੋ ਅਤੇ ਜੋ ਕੁਝ ਪ੍ਰਗਟ ਕਰਦੇ ਹੋ। |
وَالَّذِينَ يَدْعُونَ مِن دُونِ اللَّهِ لَا يَخْلُقُونَ شَيْئًا وَهُمْ يُخْلَقُونَ(20) ਅਤੇ ਜਿਨ੍ਹਾਂ ਨੂੰ ਲੋਕ ਅੱਲਾਹ ਤੋਂ’ ਬਿਨ੍ਹਾਂ, ਪੁਕਾਰਦੇ ਹਨ ਉਹ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ। ਉਹ ਤਾਂ ਖ਼ੁਦ ਹੀ ਪੈਦਾ ਕੀਤੇ ਹੋਏ ਹਨ। |
أَمْوَاتٌ غَيْرُ أَحْيَاءٍ ۖ وَمَا يَشْعُرُونَ أَيَّانَ يُبْعَثُونَ(21) ਉਹ ਤਾਂ ਮ੍ਰਿਤਕ ਹਨ ਜਿਨ੍ਹਾ ਵਿਚ ਪ੍ਰਾਣ ਨਹੀਂ ਅਤੇ ਉਹ ਨਹੀਂ ਜਾਣਦੇ ਕਿ ਉਹ ਕਦੋਂ ਚੁੱਕੇ ਜਾਣਗੇ। |
ਤੁਹਾਡਾ ਪੂਜਣਯੋਗ ਇੱਕ ਅੱਲਾਹ ਹੀ ਹੈ, ਪਰ ਜਿਹੜੇ ਉਹ ਹੰਕਾਰ ਕਰਦੇ ਹਨ। |
ਅੱਲਾਹ ਨਿਸ਼ਚਿਤ ਤੌਰ ਜਾਣਦਾ ਹੈ ਜੋ ਕੁਝ ਉਹ ਨੂੰ ਪਸੰਦ ਨਹੀਂ ਕਰਦਾ। |
وَإِذَا قِيلَ لَهُم مَّاذَا أَنزَلَ رَبُّكُمْ ۙ قَالُوا أَسَاطِيرُ الْأَوَّلِينَ(24) ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਵੇ ਕਿ ਤੁਹਾਡੇ ਰੱਬ ਨੇ ਕੀ ਚੀਜ਼ ਉਤਾਰੀ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਗੁਜ਼ਰੇ ਹੋਏ ਲੋਕਾਂ ਦੀਆਂ ਕਹਾਣੀਆਂ ਹਨ। |
ਤਾਂ ਕਿ ਉਹ ਕਿਆਮਤ ਦੇ ਦਿਨ ਆਪਣਾ ਭਾਰ ਵੀ ਉਠਾਉਣ ਅਤੇ ਉਨ੍ਹਾਂ ਲੋਕਾਂ ਦਾ ਭਾਰ ਵੀ, ਜਿਨ੍ਹਾ ਨੂੰ ਬਿਨਾਂ ਕਿਸੇ ਗਿਆਨ ਦੇ ਉਹ ਗੁੰਮਰਾਹ ਕਰ ਰਹੇ ਹਨ। ਯਾਦ ਰੱਖੋ ਉਹ ਬਹੂਤ ਬੁਰਾ ਭਾਰ ਹੈ ਜਿਸ ਨੂੰ ਉਹ ਚੁੱਕੇ ਰਹੇ ਹਨ। |
ਇਸ ਤੋਂ ਪਹਿਲਾਂ ਵਾਲਿਆਂ ਨੇ ਹੱਕ ਦੇ ਖਿਲਾਫ਼ ਯੋਜਨਾਵਾਂ ਬਣਾਈਆਂ। ਫਿਰ ਅੱਲਾਹ ਉਨ੍ਹਾਂ ਦੇ ਭਵਨਾ ਉੱਪਰ ਨੀਹਾਂ ਤੋਂ ਆ ਗਿਆ। ਤਾਂ ਛੱਤ ਉਨ੍ਹਾਂ ਦੇ ਉੱਪਰ ਡਿੱਗ ਪਈ ਅਤੇ ਆਫ਼ਤ ਉਥੋਂ ਆ ਗਈ ਜਿਥੋਂ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। |
ਫਿਰ ਕਿਆਮਤ ਦੇ ਦਿਨ ਅੱਲਾਹ ਉਨ੍ਹਾਂ ਨੂੰ ਬੇਇੱਜ਼ਤ ਕਰੇਗਾ ਅਤੇ ਕਹੇਗਾ ਕਿ ਤੁਹਾਡੇ ਸ਼ਰੀਕ ਕਿੱਥੇ ਹਨ ਜਿਨ੍ਹਾਂ ਲਈ ਤੁਸੀਂ ਝਗੜਾ ਕਰਦੇ ਸੀ। ਜਿਨ੍ਹਾਂ ਨੂੰ ਗਿਆਨ ਬਖਸ਼ਿਆ ਗਿਆ ਸੀ ਉਹ ਕਹਿਣਗੇ ਕਿ ਅੱਜ ਬੇਇਜ਼ੱਤੀ ਅਤੇ ਆਫ਼ਤ ਇਨਕਾਰੀਆਂ ਦੇ (ਸਿਰਾਂ) ਉੱਪਰ ਹੈ। |
ਜਿਨ੍ਹਾਂ ਲੋਕਾਂ ਨੂੰ ਫ਼ਰਿਸ਼ਤੇ ਇਸ ਹਾਲਤ ਵਿਚ ਮੌਤ ਦੇਣਗੇ ਕਿ ਉਹ ਆਪਣੇ ਆਪ ਉੱਪਰ ਜ਼ੁਲਮ ਕਰ ਰਹੇ ਹੋਣਗੇ। ਉਸ ਵੇਲੇ ਉਹ ਇਨਕਾਰ ਛੱਡ ਕੇ ਕਹਿਣਗੇ। ਕਿ ਅਸੀਂ ਤਾਂ ਕੋਈ ਮਾੜਾ ਕੰਮ ਕਰਦੇ ਹੀ ਨਹੀਂ ਸੀ। ਬੇਸ਼ੱਕ ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਸੀ। |
فَادْخُلُوا أَبْوَابَ جَهَنَّمَ خَالِدِينَ فِيهَا ۖ فَلَبِئْسَ مَثْوَى الْمُتَكَبِّرِينَ(29) ਹੁਣ ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਵੋ। ਉਸ ਵਿਚ ਹਮੇਸ਼ਾ ਰਹੋ। ਹੰਕਾਰ ਕਰਨ ਵਾਲਿਆਂ ਲਈ ਇਹ ਬੁਰਾ ਪੜ੍ਹਾਅ ਹੈ। |
ਅਤੇ ਜਿਹੜੇ ਤਕਵਾ (ਅੱਲਾਹ ਦਾ ਭੈਅ) ਕਰਨ ਵਾਲੇ ਹਨ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡੇ ਰੱਬ ਨੇ ਕਿਹੜੀ ਚੀਜ਼ ਉਤਾਰੀ ਹੈ। ਤਾਂ ਉਨ੍ਹਾਂ ਨੇ ਕਿਹਾ ਚੰਗੀਆਂ ਗੱਲਾਂ ਹਨ। ਜਿਨ੍ਹਾਂ ਲੋਕਾਂ ਨੇ ਨੇਕੀ ਕੀਤੀ ਉਨ੍ਹਾਂ ਲਈ ਇਸ ਸੰਸਾਰ ਵਿਚ ਵੀ ਨੇਕੀ ਹੈ ਅਤੇ ਪ੍ਰਲੋਕ ਦਾ ਘਰ ਉੱਤਮ ਹੈ। ਰੱਬ ਤੋਂ ਡਰਨ ਵਾਲਿਆਂ ਲਈ। ਉਨ੍ਹਾਂ ਲਈ ਇਹ ਕਿੰਨਾ ਚੰਗਾ ਘਰ ਹੈ। |
ਹਮੇਸ਼ਾ ਰਹਿਣ ਵਾਲੇ ਬਾਗ਼ ਜਿਨ੍ਹਾਂ ਵਿਚ ਇਹ ਦਾਖਿਲ ਹੋਣਗੇ ਉਨ੍ਹਾਂ ਵਿਚ ਨਹਿਰਾਂ ਵੱਗਦੀਆਂ ਹੋਣਗੀਆਂ। ਉਨ੍ਹਾਂ ਲਈ ਉਹ ਸਭ ਕੁਝ ਹੋਵੇਗਾ ਜਿਸ ਦੀ ਉਹ ਇੱਛਾ ਕਰਨ। ਅੱਲਾਹ ਸੰਜਮੀ ਲੋਕਾਂ ਨੂੰ ਅਜਿਹਾ ਹੀ ਫ਼ਲ ਦਿੰਦਾ ਹੈ। |
ਜਿਨ੍ਹਾਂ ਦੇ ਪ੍ਰਾਣਾਂ ਨੂੰ ਫਰਿਸ਼ਤੇ ਇਸ ਹਾਲਤ ਵਿਚ ਕੱਢਣਗੇ ਕਿ ਉਹ ਪਵਿੱਤਰ ਹਨ। ਫਰਿਸ਼ਤੇ ਕਹਿੰਦੇ ਹਨ, ਤੁਹਾਡੇ“ਤੇ ਸਲਾਮਤ ਹੋਵੇ, ਜੰਨਤ ਵਿਚ ਪ੍ਰਵੇਸ਼ ਕਰੋ ਆਪਣੇ ਚੰਗੇ ਕਰਮਾਂ ਦੇ ਬਦਲੇ। |
ਕੀ ਇਹ ਲੋਕ ਇਸ ਦੀ ਉਡੀਕ ਵਿਚ ਹਨ ਕਿ ਉਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡੇ ਰੱਬ ਦਾ ਹੁਕਮ ਆਵੇ, ਅਜਿਹਾ ਹੀ ਇਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਕੀਤਾ ਸੀ। ਅਤੇ ਅੱਲਾਹ ਨੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਬਲਕਿ ਉਹ ਖੂਦ ਹੀ ਆਪਣੇ ਉੱਪਰ ਜ਼ੁਲਮ ਕਰਨ ਵਾਲੇ ਸਨ। |
فَأَصَابَهُمْ سَيِّئَاتُ مَا عَمِلُوا وَحَاقَ بِهِم مَّا كَانُوا بِهِ يَسْتَهْزِئُونَ(34) ਫਿਰ ਉਨ੍ਹਾਂ ਨੂੰ ਮਾੜੇ ਕੰਮਾਂ ਦੀ ਸਜ਼ਾ ਮਿਲੀ। ਅਤੇ ਜਿਸ ਚੀਜ਼ ਦਾ ਉਹ ਮਜ਼ਾਕ ਉਡਾਉਂਦੇ ਹਨ। ਉਸ ਨੇ ਹੀ ਉਨ੍ਹਾਂ ਨੂੰ ਘੇਰ ਲਿਆ। |
ਅਤੇ ਜਿਨ੍ਹਾਂ ਲੋਕਾਂ ਨੇ ਸ਼ਿਰਕ (ਅੱਲਾਹ ਦੇ ਸ਼ਰੀਕ) ਕੀਤਾ, ਉਹ ਕਹਿੰਦੇ ਹਨ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀ ਉਸ ਤੋਂ ਬਿਨ੍ਹਾਂ ਨਾ ਕਿਸੇ ਦੀ ਬੰਦਗੀ ਕਰਦੇ ਨਾ ਸਾਡੇ ਵਡੇਰੇ ਅਤੇ ਨਾ ਅਸੀਂ ਉਸ ਤੋਂ ਸਿਲ੍ਹਾਂ ਕਿਸੇ ਚੀਜ਼ ਨੂੰ ਨਜਾਇਜ਼ ਮੰਨਦੇ। ਅਜਿਹਾ ਹੀ ਉਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਕੀਤਾ ਸੀ। ਬਸ ਰਸੂਲਾਂ ਦੀ ਜ਼ਿੰਨੇਵਾਰੀ ਤਾਂ ਕੇਵਲ ਸਾਫ ਤੌਰ ਤੇ ਉਪਦੇਸ਼ ਪਹੁੰਚਾ ਦੇਣਾ ਹੈ। |
ਅਤੇ ਅਸੀਂ ਹਰੇਕ ਉੱਮਤ (ਵਿਸ਼ੇਸ਼ ਕਾਲ ਦਾ ਇਨਸਾਨੀ ਸਮਾਜ) ਵਿਚੋਂ ਇੱਕ ਰਸੂਲ ਭੇਜਿਆ ਹੈ ਕਿ ਅੱਲਾਹ ਦੀ ਹੀ ਇਬਾਦਤ ਕਰੋਂ ਅਤੇ ਤਾਗੂਤ (ਸ਼ੈਤਾਨ) ਤੋਂ ਬਚੋਂ। ਤਾਂ ਉਨ੍ਹਾਂ ਵਿਚੋਂ ਕੁਝ ਕੁ ਨੂੰ ਅੱਲਾਹ ਨੇ ਚੰਗਾ ਰਾਹ ਬਖਸ਼ਿਆ ਅਤੇ ਕਿਸੇ ਉੱਪਰ ਗੁੰਮਰਾਹੀ ਸਿੱਧ ਹੋ ਕੇ ਰਹੀ। ਇਸ ਲਈ ਧਰਤੀ ਉੱਪਰ ਘੁੰਮ ਫਿਰ ਕੇ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਾਲ ਹੋਇਆ। |
إِن تَحْرِصْ عَلَىٰ هُدَاهُمْ فَإِنَّ اللَّهَ لَا يَهْدِي مَن يُضِلُّ ۖ وَمَا لَهُم مِّن نَّاصِرِينَ(37) ਜੇਕਰ ਤੁਸੀਂ ਰਸੂਲ ਦੇ ਮਾਰਗ ਦਰਸ਼ਨ ਦੇ ਅਭਿਲਾਖੀ ਹੋ ਤਾਂ ਅੱਲਾਹ ਜਿਸ ਨੂੰ ਭਟਕਾ ਦਿੰਦਾ ਹੈ, ਉਸ ਨੂੰ ਉਹ ਮਾਰਗ ਦਰਸ਼ਨ ਨਹੀਂ ਬਖਸ਼ਦਾ ਅਤੇ ਨਾ ਹੀਂ ਉਸਦਾ ਕੋਈ ਸਹਾਇਕ ਹੁੰਦਾ ਹੈ। |
ਅਤੇ ਇਹ ਲੋਕ ਅੱਲਾਹ ਦੀਆਂ ਸਹੁੰਆਂ ਖਾਂਦੇ ਹਨ, ਸਖ਼ਤ ਸਹੁੰਆਂ ਕਿ ਜਿਹੜਾ ਬੰਦਾ ਮਰ ਜਾਏਗਾ ਅੱਲਾਹ ਉਸ ਨੂੰ ਨਹੀਂ’ ਚੁਕੇਗਾ। ਹਾਂ ਇਹ ਉਸ ਲਈ ਇੱਕ ਪੱਕਾ ਵਾਅਦਾ ਹੈ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਤਾਂ ਕਿ ਉਨ੍ਹਾਂ ਵੇ ਸਾਹਮਣੇ ਉਸ ਚੀਜ਼ ਨੂੰ ਸਪੱਸ਼ਟ ਕਰ ਦੇਣ ਜਿਸ ਲਈ ਉਹ ਮੱਤਭੇਦ ਕਰ ਰਹੇ ਹਨ ਅਤੇ ਇਨਕਾਰੀ ਲੋਕ ਜਾਣ ਲੈਣ ਕਿ ਉਹ ਝੂਠੇ ਸਨ। |
إِنَّمَا قَوْلُنَا لِشَيْءٍ إِذَا أَرَدْنَاهُ أَن نَّقُولَ لَهُ كُن فَيَكُونُ(40) ਜਦੋਂ ਅਸੀਂ ਕਿਸੇ ਚੀਜ਼ ਦੇ ਬੁਲਾਉਣ ਦਾ ਇਰਾਦਾ ਕਰਦੇ ਹਾਂ ਤਾਂ ਸਾਡਾ ਕਹਿਣਾ ਇੰਨਾਂ ਹੀਂ ਹੁੰਦਾ ਹੈ ਕਿ ਅਸੀਂ ਉਸ ਨੂੰ ਕਹਿੰਦੇ ਹਾਂ ਹੋ ਜਾ ਅਤੇ ਉਹ ਹੋ ਜਾਂਦੀ ਹੈ। |
ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ਲਈ ਆਪਣਾ ਦੇਸ਼ ਛੱਡਿਆ (ਉਹ ਵੀ) ਇਸ ਉਪਰੰਤ ਕਿ ਉਨ੍ਹਾਂ ਉੱਪਰ ਜ਼ੁਲਮ ਕੀਤਾ ਗਿਆ। ਅਸੀਂ ਉਨ੍ਹਾਂ ਨੂੰ ਸੰਸਾਰ ਵਿਚ ਵੀ ਜ਼ਰੂਰ ਚੰਗੀ ਜਗ੍ਹਾਂ ਦੇਵਾਂਗੇ ਅਤੇ ਪ੍ਰਲੋਕ ਦਾ ਪੂੰਨ ਤਾਂ ਬਹੁਤ ਵੱਡਾ ਹੈ। ਕਾਸ਼! ਉਹ ਜਾਣਦੇ। |
ਉਹ ਅਜਿਹੇ ਹਨ ਜਿਹੜੇ ਧੀਰਜ ਰੱਖਦੇ ਹਨ ਅਤੇ ਆਪਣੇ ਰੱਬ ਉੱਪਰ ਭਰੋਸਾ ਕਰਦੇ ਹਨ। |
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਮਨੁੱਖਾਂ ਨੂੰ ਹੀ ਰਸੂਲ ਬਣਾ ਕੇ ਭੇਜਿਆ, ਜਿਨ੍ਹਾ ਪਾਸ ਅਸੀਂ ਵਹੀ ਭੇਜਦੇ ਸੀ। ਤਾਂ ਗਿਆਨਵਾਨਾ ਨੂੰ ਪੁੱਛ ਲਓ, ਜੇਕਰ ਤੁਸੀਂ ਨਹੀਂ ਜਾਣਦੇ। |
ਅਸੀਂ ਉਨ੍ਹਾਂ ਨੂੰ ਪ੍ਰਮਾਣਾਂ ਅਤੇ ਕਿਤਾਬਾਂ ਦੇ ਸਹਿਤ ਭੇਜਿਆ ਸੀ। ਅਤੇ ਅਸੀਂ ਤੁਹਾਡੇ ਉੱਪਰ ਵੀ ਵਹੀ ਉਤਾਰੀ ਤਾਂ ਕਿ ਤੁਸੀਂ ਲੋਕਾਂ ਲਈ ਉਸ ਚੀਜ਼ ਨੂੰ ਸਪੱਸ਼ਟ ਕਰ ਦੇਵੋ, ਜਿਹੜਾ ਉਨ੍ਹਾਂ ਵੱਲ ਉਤਾਰਿਆ ਗਿਆ ਹੈ। ਤਾਂ ਕਿ ਉਹ ਚਿੰਤਨ ਕਰਨ। |
ਕੀ ਉਹ ਲੋਕ ਜਿਹੜੇ ਮਾੜੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਇਸ ਗੱਲ ਤੋਂ ਬੇ-ਫਿਕਰੇ ਹਨ ਕਿ ਅੱਲਾਹ ਉਨ੍ਹਾਂ ਨੂੰ ਜ਼ਮੀਨ ਵਿਚ ਗੱਡ ਦੇਵੇਗਾ ਜਾਂ ਉਨ੍ਹਾਂ ਉੱਪਰ ਉਸ ਥਾਂ ਤੋਂ ਆਫ਼ਤ ਭੇਜ ਦੇਵੇਗਾ, ਜਿਥੋਂ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ |
أَوْ يَأْخُذَهُمْ فِي تَقَلُّبِهِمْ فَمَا هُم بِمُعْجِزِينَ(46) ਜਾਂ ਕਿ ਉਹ ਉਨ੍ਹਾਂ ਦੀ [ਆਮ] ਕਿਰਿਆ ਦੌਰਾਨ ਉਨ੍ਹਾਂ ਨੂੰ ਜ਼ਬਤ ਨਹੀਂ ਕਰਦਾ, ਅਤੇ ਉਹ ਅਸਫਲਤਾ ਦਾ ਕਾਰਨ ਨਹੀਂ ਬਣ ਸਕਦੇ |
أَوْ يَأْخُذَهُمْ عَلَىٰ تَخَوُّفٍ فَإِنَّ رَبَّكُمْ لَرَءُوفٌ رَّحِيمٌ(47) ਜਾਂ ਕਿ ਉਹ ਉਨ੍ਹਾਂ ਨੂੰ ਹੌਲੀ ਹੌਲੀ ਕਾਬੂ ਨਹੀਂ ਕਰੇਗਾ [ਡਰਾਉਣੀ ਅਵਸਥਾ ਵਿੱਚ]? ਪਰ ਅਸਲ ਵਿੱਚ ਤੁਹਾਡਾ ਪ੍ਰਭੂ ਦਿਆਲੂ ਅਤੇ ਦਿਆਲੂ ਹੈ |
ਕੀ ਉਹ ਨਹੀਂ ਦੇਖਦੇ ਕਿ ਅੱਲਾਹ ਨੇ ਜਿਹੜੀ ਚੀਜ਼ ਵੀ ਪੈਦਾ ਕੀਤੀ ਹੈ। ਉਸ ਦੇ ਪਰਛਾਂਵੇ ਸੱਜੇ ਅਤੇ ਖੱਬੇ ਵੱਲ ਅੱਲਾਹ ਨੂੰ ਸਿਜਦਾ ਕਰਨ ਲਈ ਝੁੱਕ ਜਾਂਦੇ ਹਨ। ਅਤੇ ਇਹ ਸਾਰੇ ਸਮਰਪਿਤ ਹਨ। |
ਜਿੰਨੀਆਂ ਵੀ ਚੀਜਾਂ ਧਰਤੀ ਕਰਦੀਆਂ ਹਨ ਅਤੇ ਫ਼ਰਿਸ਼ਤੇ ਵੀ। ਉਹ ਹੰਕਾਰ ਨਹੀਂ ਕਰਦੇ। |
يَخَافُونَ رَبَّهُم مِّن فَوْقِهِمْ وَيَفْعَلُونَ مَا يُؤْمَرُونَ ۩(50) ਉਹ ਆਪਣੇ ਲਈ ਆਪਣੇ ਰੱਬ ਤੋਂ ਡਰਦੇ ਹਨ ਅਤੇ ਉਹ ਹੀ ਕਰਦੇ ਹਨ, ਜਿਸਦਾ ਉਨ੍ਹਾਂ ਨੂੰ ਹੁਕਮ ਮਿਲਦਾ ਹੈ। |
ਅਤੇ ਅੱਲਾਹ ਨੇ ਹੁਕਮ ਕੀਤਾ ਕਿ ਦੋ ਪੂਜਣਯੋਗ ਨਾ ਬਣਾਓ। ਉਹ ਇੱਕ ਹੀ ਪੂਜਣਯੋਗ ਹੈ। ਇਸ ਲਈ ਮੇਰੇ ਤੋਂ ਹੀ ਡਰੋਂ ਹੋਵੇ। |
وَلَهُ مَا فِي السَّمَاوَاتِ وَالْأَرْضِ وَلَهُ الدِّينُ وَاصِبًا ۚ أَفَغَيْرَ اللَّهِ تَتَّقُونَ(52) ਅਤੇ ਉਸ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਹਮੇਸ਼ਾ ਉਸੇ ਦੇ ਹੁਕਮ ਨੂੰ ਹੀ ਪ੍ਰਵਾਨ ਕਰਨਾ ਹੈ। ਤਾਂ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਤੋਂ ਡਰਦੇ ਹੋ। |
وَمَا بِكُم مِّن نِّعْمَةٍ فَمِنَ اللَّهِ ۖ ثُمَّ إِذَا مَسَّكُمُ الضُّرُّ فَإِلَيْهِ تَجْأَرُونَ(53) ਅਤੇ ਜਿਹੜੀਆਂ ਤੁਹਾਡੇ ਕੋਲ ਨਿਅਮਤਾਂ (ਬਖ਼ਸਿਸ਼ਾਂ) ਹਨ, ਉਹ ਅੱਲਾਹ ਦੀਆਂ ਹੀ ਹਨ ਅਤੇ ਅੱਲਾਹ ਵੱਲੋਂ ਹੀ ਹਨ। ਫਿਰ ਜਦੋਂ ਤੁਹਾਨੂੰ ਤਕਲੀਫ਼ ਹੁੰਦੀ ਹੈ। ਤਾਂ ਉਸ ਪਾਸ ਮਦਦ ਲਈ ਬੇਨਤੀ ਕਰਦੇ ਹੋ। |
ثُمَّ إِذَا كَشَفَ الضُّرَّ عَنكُمْ إِذَا فَرِيقٌ مِّنكُم بِرَبِّهِمْ يُشْرِكُونَ(54) ਫਿਰ ਜਦੋਂ ਉਹ ਤੁਹਾਡੇ ਕਸ਼ਟ ਦੂਰ ਕਰ ਦਿੰਦਾ ਹੈ। ਤਾਂ ਤੁਹਾਡੇ ਵਿਚੋਂ ਇੱਕ ਵਰਗ ਆਪਣੇ ਰੱਬ ਦਾ ਸ਼ਰੀਕ ਬਣਾਉਣ ਲਗਦਾ ਹੈ। |
لِيَكْفُرُوا بِمَا آتَيْنَاهُمْ ۚ فَتَمَتَّعُوا ۖ فَسَوْفَ تَعْلَمُونَ(55) ਤਾਂ ਕਿ ਉਹ ਇਨਕਾਰੀ ਹੋ ਜਾਵੇ, ਉਸ ਚੀਜ਼ ਤੋਂ ਜਿਹੜੀ ਅਸੀਂ ਉਸ ਨੂੰ ਬਖ਼ਸ਼ੀ ਹੈ। ਇਸ ਲਈ ਕੁਝ ਦਿਨ ਲਾਭ ਲੈ ਲਵੋ। ਜਲਦੀ ਹੀ ਤੁਸੀ ਜਾਣ ਲਵੌਗੇ। |
ਅਤੇ ਇਹ ਲੋਕ ਸਾਡੀਆਂ ਦਿੱਤੀਆਂ ਹੋਈਆਂ ਵਸਤੂਆਂ ਵਿਚੋਂ ਉਨ੍ਹਾਂ ਦਾ ਹਿੱਸਾ ਲਾਉਂਦੇ ਹਨ, ਜਿਨ੍ਹਾ ਦੇ ਸਬੰਧ ਵਿਚ ਇਨ੍ਹਾਂ ਨੂੰ ਕੁਝ ਗਿਆਨ ਨਹੀਂ। ਅੱਲਾਹ ਦੀ ਕਸਮ ਜਿਹੜਾ ਝੂਠਾ ਦੌਸ਼ ਤੁਸੀ ਲਗਾ ਰਹੇ ਹੋ, ਉਸ ਦੀ ਤੁਹਾਡੇ ਤੋਂ ਜ਼ਰੂਰ ਪੁੱਛ ਹੋਵੇਗੀ। |
وَيَجْعَلُونَ لِلَّهِ الْبَنَاتِ سُبْحَانَهُ ۙ وَلَهُم مَّا يَشْتَهُونَ(57) ਅਤੇ ਉਹ ਅੱਲਾਹ ਦੇ ਲਈ ਬੇਟੀਆਂ ਠਹਿਰਾਉਂਦੇ ਹਨ। ਉਹ ਇਸ ਤੋਂ ਪਵਿੱਤਰ ਹੈ। ਅਤੇ ਆਪਣੇ ਲਈ ਉਹ ਚਾਹੁੰਦੇ ਹਨ ਜੋ ਦਿਲ ਵਿਚ ਆਉਂਦਾ ਹੈ, ਭਾਵ ਬੇਟੇ। |
وَإِذَا بُشِّرَ أَحَدُهُم بِالْأُنثَىٰ ظَلَّ وَجْهُهُ مُسْوَدًّا وَهُوَ كَظِيمٌ(58) ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਬੇਟੀ ਦੀ ਖੁਸ਼ਖ਼ਬਰੀ ਦਿੱਤੀ ਜਾਵੇ ਤਾਂ ਉਸਦਾ ਚਿਹਰਾ ਕਾਲਾ ਹੋ ਜਾਂਦਾ ਹੈ। ਅਤੇ ਉਹ ਆਪਣੇ ਆਪ ਵਿਚ ਘੁਟਣ ਮਹਿਸੂਸ ਕਰਨ ਲਗਦਾ ਹੈ। |
ਜਿਸ ਚੀਜ਼ ਦੀ ਉਨ੍ਹਾਂ ਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ। ਉਸਦੀ ਬੇ-ਇਜ਼ਤੀ ਤੋਂ ਉਹ ਲੋਕਾਂ ਕੋਲੋਂ ਛਿਪਦਾ ਫਿਰਦਾ ਹੈ। ਉਸ ਨੂੰ ਬੇ-ਇਜ਼ਤੀ ਨਾਲ ਰੱਖੋ ਜਾਂ ਮਿੱਟੀ ਵਿਚ ਛਿਪਾ ਦੇਵੋਂ। ਕਿੰਨਾ ਬੁਰਾ ਫੈਸਲਾ ਹੈ, ਜਿਹੜਾ ਇਹ ਕਰਦੇ ਹਨ। |
ਸ਼ੁਰੀ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਨਹੀਂ ਰਖਦੇ। ਅਤੇ ਅੱਲਾਹ ਲਈ ਉੱਤਮ ਮਿਸਾਲਾਂ ਹਨ। ਉਹ ਤਾਕਤਵਾਲਾ ਅਤੇ ਤਤਵੇਤਾ ਹੈ। |
ਅਤੇ ਅੱਲਾਹ ਲੋਕਾਂ ਨੂੰ ਉਨ੍ਹਾਂ ਦੇ ਜ਼ੁਲਮਨਾ ਲਈ ਫੜ੍ਹਦਾ ਤਾਂ ਧਰਤੀ ਉੱਤੇ ਕਿਸੇ ਵੀ ਬੰਦੇ ਨੂੰ ਨਾ ਛੱਡਦਾ। ਪਰ ਉਹ ਇੱਕ ਮਿੱਥੇ ਹੋਏ ਸਮੇਂ ਤੱਕ ਲੋਕਾਂ ਨੂੰ ਮੋਕਾ ਦਿੰਦਾ ਹੈ। ਜਦੋਂ ਉਨ੍ਹਾਂ ਦਾ ਮਿਥਿਆ ਸਮਾਂ ਆ ਜਾਵੇਗਾ ਤਾਂ ਨਾ ਉਹ ਇੱਕ ਘੜੀ ਅੱਗੇ ਵੱਧ ਸਕਣਗੇ ਅਤੇ ਨਾ ਪਿੱਛੇ ਹੱਟ ਸਕਣਗੇ। |
ਇਹ ਲੋਕ ਅੱਲਾਹ ਲਈ ਉਹ ਚੀਜ਼ਾਂ ਪ੍ਰਵਾਨ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਲਈ ਪਸੰਦ ਨਹੀਂ ਕਰਦੇ। ਅਤੇ ਉਨ੍ਹਾਂ ਦੀਆਂ ਜ਼ੁਬਾਨਾਂ ਝੂਠ ਬੋਲਦੀਆਂ ਹਨ ਕਿ ਉਨ੍ਹਾਂ ਲਈ ਨੇਕੀ ਹੈ। ਨਿਸ਼ਚਿਤ ਰੂਪ ਨਾਲ ਉਨ੍ਹਾਂ ਲਈ ਨਰਕ ਹੈ। ਉਹ ਜ਼ਰੂਰ ਉਸ ਵਿਚ ਪਹੁੰਚਾ ਦਿੱਤੇ ਜਾਣਗੇ। |
ਅੱਲਾਹ ਦੀ ਸਹੁੰ ਅਸੀਂ ਤੁਹਾਡੇ ਤੋਂ ਪਹਿਲਾਂ ਵੱਖ-ਵੱਖ ਕੌਮਾਂ ਦੇ ਵੱਲ ਆਪਣੇ ਰਸੂਲ ਭੇਜੇ। ਫਿਰ ਸ਼ੈਤਾਨ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਕੰਮ ਚੰਗੇ ਕਰਕੇ ਦਿਖਾਏ। ਇਸ ਲਈ ਉਹ ਹੀ ਅੱਜ ਉਨ੍ਹਾਂ ਦਾ ਸਾਥੀ ਹੈ। ’ਅਤੇ ਉਨ੍ਹਾਂ ਲਈ ਇੱਕ ਕਸ਼ਟਦਾਇਕ ਅਜ਼ਾਬ ਹੈ। |
ਅਤੇ ਅਸੀਂ ਤੁਹਾਡੇ ਉੱਪਰ ਸਿਰਫ ਇਸ ਲਈ ਕਿਤਾਬ਼ ਉਤਾਰੀ ਹੈ। ਕਿ ਤੁਸੀਂ ਉਨ੍ਹਾਂ ਨੂੰ ਉਹ ਚੀਜ਼ਾਂ ਸਪੱਸ਼ਟ ਰੂਪ ਨਾਲ ਸੁਣਾ ਦੇਵੋ ਜਿਸ ਵਿਚ ਉਹ ਵਖਰੇਵਾਂ ਕਰਦੇ ਹਨ। ਅਤੇ ਉਹ ਮਾਰਗ ਦਰਸ਼ਨ ਅਤੇ ਰਹਿਮਤ, ਉਨ੍ਹਾਂ ਲੋਕਾਂ ਲਈ ਹੈ ਜਿਹੜੇ ਈਮਾਨ ਲੈ ਆਉਣ। |
ਅਤੇ ਅੱਲਾਹ ਨੇ ਅਸਮਾਨ ਵਿਚੋਂ ਪਾਣੀ ਉਤਾਰਿਆ। ਫਿਰ ਉਸ ਨਾਲ ਜ਼ਮੀਨ ਨੂੰ ਉਸ ਦੇ ਮੁਰਦੇ ਹੋਣ ਤੋਂ ਬਾਅਦ ਜੀਵਿਤ ਕਰ ਦਿੱਤਾ। ਕੋਈ ਸ਼ੱਕ ਨਹੀਂ ਉਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ। |
ਅਤੇ ਬਿਨਾ ਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਸਿਖਿਆ ਹੈ। ਅਸੀਂ ਉਨ੍ਹਾਂ ਦੇ ਪੇਟਾਂ ਅੰਦਰ ਗੋਹੇ ਅਤੇ ਲਹੂ ਦੇ ਵਿਚਕਾਰ ਤੁਹਾਨੂੰ ਅਸਲੀ ਦੁੱਧ ਪਿਲਾਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਬਹੁਤ ਪਿਆਰਾ ਹੈ। |
ਅਤੇ ਖਜੂਰਾਂ ਅਤੇ ਅੰਗੂਰਾਂ ਵਿਚੋਂ ਵੀ। ਤੁਸੀਂ ਇਨ੍ਹਾਂ ਵਿਚੋਂ ਨਸ਼ੀਲੀਆਂ ਵਸਤੂਆਂ ਵੀ ਤਿਆਰ ਕਰ ਲੈਂਦੇ ਹੋ, ਅਤੇ ਖਾਣ ਵਾਲੀਆਂ ਵਧੀਆ ਵਸਤੂਆਂ ਵੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਚੰਗੀਆਂ ਵਸਤੂਆਂ ਹਨ, ਜਿਹੜੇ ਬੁੱਧੀ ਰੱਖਦੇ ਹਨ। |
ਅਤੇ ਤੁਹਾਡੇ ਰੱਬ ਨੇ ਮਧੂਮੱਖੀ ਲਈ ਸੁਨੇਹਾ ਦਿੱਤਾ ਕਿ ਪਹਾੜਾਂ, ਬਣਾ। |
ਫਿਰ ਹਰ ਪ੍ਰਕਾਰ ਦੇ ਫ਼ਲਾਂ ਦਾ ਰਸ ਚੂਸ ਅਤੇ ਆਪਣੇ ਰੱਬ ਦੇ ਦੱਸੇ ਰਾਹ ਉੱਪਰ ਚੱਲ। ਉਸ ਦੇ ਪੇਟ ਵਿਚੋਂ ਪੀਣ ਦੀ ਚੀਜ਼ (ਸ਼ਹਿਦ) ਨਿਕਲਦੀ ਹੈ। ਉਸਦਾ ਰੰਗ ਅਲੱਗ ਹੈ। ਉਸ ਵਿਚ ਲੋਕਾਂ ਲਈ ਤੰਦਰੁਸਤੀ (ਦਵਾਈ?) ਹੈ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ, ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ। |
ਅਤੇ ਅੱਲਾਹ ਨੇ ਤੁਹਾਨੂੰ ਪੈਦਾ ਕੀਤਾ, ਅਤੇ ਫਿਰ ਉਹ ਹੀ ਤੁਹਾਨੂੰ ਮੌਤ ਦਿੰਦਾ ਹੈ ਅਤੇ ਤੁਹਾਡੇ ਵਿਚੋਂ ਕੁਝ ਉਹ ਹਨ, ਜਿਹੜੇ ਬੁਢਾਪੇ ਦੀ ਅਵੱਸਥਾ ਤੱਕ ਪਹੁੰਚਾਏ ਜਾਂਦੇ ਹਨ, ਕਿ ਉਹ ਜਾਣਨ ਦੀ ਇੱਛਾ ਰੱਖਣ ਦੇ ਬਾਵਜੂਦ ਉਹ ਕੁਝ ਨਾ ਜਾਣ ਸਕਣ। ਕੋਈ ਸ਼ੱਕ ਨਹੀਂ ਕਿ ਅੱਲਾਹ ਸਰਬ ਗਿਆਤਾ ਅਤੇ ਸਮੱਰਥ ਹੈ। |
ਅਤੇ ਅੱਲਾਹ ਨੇ ਤੁਹਾਡੇ ਵਿਚੋਂ’ ਕੁਝ ਨੂੰ ਰਿਜ਼ਕ ਵਿਚ ਅਮੀਰ ਕੀਤਾ ਹੈ, ਅਤੇ ਜਿਨ੍ਹਾਂ ਨੂੰ ਅਮੀਰੀ ਦਿੱਤੀ ਗਈ ਹੈ, ਉਹ ਅਪਣੇ ਰਿਜ਼ਕ ਵਿਚੋਂ ਆਪਣੇ ਸੇਵਕਾਂ ਨੂੰ ਨਹੀਂ ਦਿੰਦੇ। ਇਸ ਲਈ ਕਿ ਉਹ (ਸੇਵਕ) ਉਨ੍ਹਾਂ ਦੇ ਬਰਾਬਰ ਨਾ ਹੋ ਜਾਣ। ਫਿਰ ਕੀ ਉਹ ਅੱਲਾਹ ਦੇ ਉਪਕਾਰਾਂ ਤੋਂ ਇਨਕਾਰ ਕਰਦੇ ਹਨ। |
ਅਤੇ ਅੱਲਾਹ ਨੇ ਤੁਹਾਡੇ ਲਈ ਤੁਹਾਡੇ ਵਿਚੋਂ ਹੀਂ ਤੁਹਾਡੀਆਂ ਪਤਨੀਆਂ ਬਣਾਈਆਂ ਅਤੇ ਤੁਹਾਡੀਆਂ ਪਤਨੀਆਂ ਵਿੱਚੋਂ ਤੁਹਾਡੇ ਲਈ ਪੁੱਤ ਤੇ ਪੌਤੇ ਪੈਦਾ ਕੀਤੇ ਅਤੇ ਤੁਹਾਨੂੰ ਸਾਫ ਸੁਥਰੀਆਂ ਵਸਤੂਆਂ ਖਾਣ ਲਈ ਦਿੱਤੀਆਂ। ਫਿਰ ਕੀ ਇਹ ਝੂਠ ਨੂੰ ਮੰਨਣ ਵਾਲੇ ਹਨ, ਜਿਹੜੇ ਅੱਲਾਹ ਦੇ ਉਪਕਾਰਾਂ ਨੂੰ ਵਿਸਾਰਦੇ ਹਨ। |
ਅਤੇ ਇਹ ਅੱਲਾਹ ਤੋਂ ਬਿਨ੍ਹਾਂ ਉਨ੍ਹਾਂ ਵਸਤੂਆਂ ਦੀ ਪੂਜਾ ਕਰਦੇ ਹਨ ਜਿਹੜੀਆਂ ਨਾ ਉਨ੍ਹਾਂ ਲਈ ਆਕਾਸ਼ ਤੋਂ ਰਿਜ਼ਕ ਦਾ ਅਧਿਕਾਰ ਰੱਖਦੀਆਂ ਹਨ ਅਤੇ ਨਾ ਜ਼ਮੀਨ ਤੋਂ। ਇਹ ਪੂਰਨ ਤੌਰ “ਤੇ ਅਸਮੱਰਥ ਹਨ। |
فَلَا تَضْرِبُوا لِلَّهِ الْأَمْثَالَ ۚ إِنَّ اللَّهَ يَعْلَمُ وَأَنتُمْ لَا تَعْلَمُونَ(74) ਤਾਂ ਤੁਸੀਂ ਅੱਲਾਹ ਲਈ ਮਿਸਾਲਾਂ ਨਾ ਦੇਵੋ। ਬੇਸ਼ੱਕ ਅੱਲਾਹ ਜਾਣਦਾ ਹੈ ਪਰ ਤੁਸੀਂ ਨਹੀਂ। |
ਅਤੇ ਅੱਲਾਹ ਮਿਸਾਲ ਦਿੰਦਾ ਹੈ ਇੱਕ ਅਜਿਹੇ ਦਾਸ ਦੀ ਜਿਹੜਾ ਕਿਸੇ ਵਸਤੂ ਉੱਪਰ ਅਧਿਕਾਰ ਨਹੀਂ ਰੱਖਦਾ। ਇਕ ਬੰਦਾ ਹੈ, ਜਿਸ ਨੂੰ ਅਸੀਂ ਆਪਣੇ ਕੋਲੋਂ ਚੰਗਾ ਰਿਜ਼ਕ ਦਿੱਤਾ ਉਹ ਉਸ ਵਿਚੋਂ’ ਗੁਪਤ ਤੇ ਖੁੱਲ੍ਹਾ ਖਰਚ ਕਰਦਾ ਹੈ। ਕੀ ਇਹ ਦੋਵੇਂ ਬਰਾਰਬ ਹਨ?ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ। |
ਅਤੇ ਅੱਲਾਹ ਇੱਕ ਹੋਰ ਮਿਸਾਲ ਦਿੰਦਾ ਹੈ, ਕਿ ਦੋ ਬੰਦੇ ਹਨ ਜਿਨ੍ਹਾ ਵਿਚੋਂ ਇੱਕ ਗੂੰਗਾ ਹੈ, ਕੋਈ ਕੰਮ ਨਹੀਂ ਕਰ ਸਕਦਾ, ਅਤੇ ਉਹ ਆਪਣੇ ਮਾਲਕ ਉੱਪਰ ਬੋਂਝ ਹੈ। ਉਹ ਉਸ ਨੂੰ ਜਿੱਥੇ ਭੇਜਦਾ ਹੈ ਉਹ ਉੱਤੇ ਕੋਈ ਢੰਗ ਦਾ ਕੰਮ ਕਰ ਕੇ ਨਹੀਂ ਮੁੜਦਾ। ਕੀ ਉਹ ਅਤੇ ਇੱਕ ਅਜਿਹਾ ਬੰਦਾ ਬਰਾਬਰ ਹੋ ਸਕਦੇ ਹਨ ਜਿਹੜਾ ਨਿਆਂ ਦੀ ਸਿੱਖਿਆ ਦਿੰਦਾ ਹੈ ਅਤੇ ਸਿੱਧੇ ਰਾਹ ਉੱਪਰ ਚੱਲਦਾ ਹੈ। |
ਅਸਮਾਨਾਂ ਅਤੇ ਧਰਤੀ ਦੇ ਰਹੱਸਾਂ ਨੂੰ ਅੱਲਾਹ ਜਾਣਦਾ ਹੈ। ਅਤੇ ਕਿਆਮਤ ਦਾ ਦਿਨ ਇੰਨੇ ਸਮੇ’ ਵਿਚ ਹੀ ਜਾਵੇਗਾ ਜਿਵੇਂ ਅੱਖ ਦੀ ਝਪਕੀ ਸਗੋਂ ਇਸ ਤੋਂ ਵੀ ਜਲਦੀ। ਬੇਸ਼ੱਕ ਅੱਲਾਹ ਨੂੰ ਹਰ ਚੀਜ਼ ਦੀ ਤਾਕਤ ਪ੍ਰਾਪਤ ਹੈ। |
ਅਤੇ ਅੱਲਾਹ ਨੇ ਤੁਹਾਨੂੰ ਤੁਹਾਡੀਆਂ ਮਾਤਾਵਾਂ ਦੇ ਗਰਭ ਵਿਚੋਂ ਕੱਢਿਆ। ਤੁਸੀਂ ਕਿਸੇ ਚੀਜ਼ ਨੂੰ ਨਹੀਂ ਜਾਣਦੇ ਸੀ। ਉਸ ਨੇ ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਏ ਤਾਂ ਕਿ ਤੁਸੀਂ ਸੂਕਰ ਗੁਜ਼ਾਰ ਬਣੋ। |
ਕੀ ਲੋਕਾਂ ਨੇ ਉਨ੍ਹਾਂ ਪੰਛੀਆਂ ਨੂੰ ਨਹੀ’ ਦੇਖਿਆ ਜਿਹੜੇ ਅਸਮਾਨ ਦੇ ਵਾਯੂਮੰਡਲ ਵਿਚ ਘੁੰਮਦੇ ਹਨ। ਉਨ੍ਹਾਂ ਨੂੰ ਸਿਰਫ਼ ਅੱਲਾਹ ਨੇ ਥੰਮਿਆ ਹੈ ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਉਂਦੇ ਹਨ। |
ਅਤੇ ਅੱਲਾਹ ਨੇ ਤੁਹਾਡੇ ਲਈ ਤੁਹਾਡੇ ਘਰਾਂ ਨੂੰ ਅਮਨ ਦਾ ਸਥਾਨ ਬਣਾਇਆ ਅਤੇ ਤੁਹਾਡੇ ਲਈ ਜਾਨਵਰਾਂ ਦੀ ਖੱਲ ਦੇ ਘਰ (ਖੇਮੇ? ਬਣਾਏ। ਜਿਨ੍ਹਾਂ ਨੂੰ ਤੁਸੀਂ ਆਪਣੇ ਸਫਰ ਦੌਰਾਨ ਅਤੇ ਪੜਾਅ ਦੌਰਾਨ ਸੌਖੇ ਢੰਗ ਨਾਲ ਵਰਤਦੇ ਹੋ ਅਤੇ ਉਨ੍ਹਾਂ ਦੀ ਉੱਨ, ਉਨ੍ਹਾਂ ਦੀ ਰੂੰ ਅਤੇ ਉਨ੍ਹਾਂ ਦੇ ਵਾਲਾਂ ਤੋਂ ਘਰ ਦਾ ਸਮਾਨ ਅਤੇ ਲਾਭਦਾਇਕ ਵਸਤੂਆਂ ਇਕ ਸਮੇਂ ਲਈ ਬਣਾਈਆਂ।) |
ਅਤੇ ਅੱਲਾਹ ਨੇ ਤੁਹਾਡੇ ਲਈ ਆਪਣੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਦੀ ਛਾਂ ਬਣਾਈ ਅਤੇ ਤੁਹਾਡੇ ਲਈ ਪਹਾੜਾਂ ਵਿਚ ਲੁੱਕਣ ਵਾਸਤੇ (ਗੁਫ਼ਾਵਾਂ) ਬਣਾਈਆਂ ਅਤੇ ਤੁਹਾਡੇ ਲਈ ਅਜਿਹੇ ਕੱਪੜੇ ਬਣਾਏ ਜਿਹੜੇ ਤੁਹਾਨੂੰ ਗਰਮੀ ਤੋਂ ਬਚਾਉਂਦੇ ਹਨ ਅਤੇ ਯੁੱਧ ਵਿਚ ਰੱਖਿਆ ਕਰਦੇ ਹਨ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਉਪਕਾਰਾਂ ਨੂੰ ਪੂਰਾ ਕਰਦਾ ਹੈ ਤਾਂ ਕਿ ਤੁਸੀਂ ਹੁਕਮ ਮੰਨਣ ਵਾਲੇ ਬੰਦੇ ਬਣੋ। |
فَإِن تَوَلَّوْا فَإِنَّمَا عَلَيْكَ الْبَلَاغُ الْمُبِينُ(82) ਤਾਂ ਜੇਕਰ ਉਹ ਮੂੰਹ ਮੋੜਨ ਤਾਂ ਤੁਹਾਡੇ ਉੱਪਰ ਸਿਰਫ਼ ਸਪੱਸ਼ਟ ਰੂਪ ਨਾਲ ਉਨ੍ਹਾਂ ਨੂੰ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ। |
يَعْرِفُونَ نِعْمَتَ اللَّهِ ثُمَّ يُنكِرُونَهَا وَأَكْثَرُهُمُ الْكَافِرُونَ(83) ਅਤੇ ਉਹ ਲੋਕ ਅੱਲਾਹ ਦੀਆਂ ਬਖਸ਼ਿਸ਼ਾਂ ਨੂੰ ਪਛਾਣਦੇ ਹਨ ਅਤੇ ਫਿਰ ਉਸ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਲੋਕ ਉਨ੍ਹਾਂ ਵਿਚੋਂ ਨਾ ਸ਼ੁਕਰੇ ਹਨ। |
ਅਤੇ ਜਿਸ ਦਿਨ ਅਸੀਂ ਹਰੇਕ ਸੰਪਰਦਾ ਵਿਚੋਂ ਇੱਕ ਗਵਾਹ ਖੜ੍ਹਾ ਕਰਾਂਗੇ। ਫਿਰ ਇਨਕਾਰੀਆਂ ਦਾ ਮਾਰਗ ਦਰਸ਼ਨ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀ ਮੁਆਫ਼ੀ ਕਬੂਲ ਕੀਤੀ ਜਾਵੇਗੀ। |
وَإِذَا رَأَى الَّذِينَ ظَلَمُوا الْعَذَابَ فَلَا يُخَفَّفُ عَنْهُمْ وَلَا هُمْ يُنظَرُونَ(85) ਅਤੇ ਜਦੋਂ ਜ਼ੁਲਮੀ ਲੋਕ ਆਫ਼ਤ ਨੂੰ ਦੇਖਣਗੇ ਤਾਂ ਇਹ ਆਫ਼ਤ ਨਾ ਉਨ੍ਹਾਂ ਤੋਂ ਘੱਟ ਕੀਤੀ ਜਾਏਗੀ ਅਤੇ ਨਾ ਹੀ ਉਨ੍ਹਾਂ ਨੂੰ (ਬਚਣ ਦਾ) ਮੌਕਾ ਦਿੱਤਾ ਜਾਵੇਗਾ। |
ਅਤੇ ਜਦੋਂ ਸ਼ਰੀਕ ਬਣਾਉਣ ਵਾਲੇ ਲੋਕ ਆਪਣੇ (ਬਣਾਏ) ਸ਼ਰੀਕਾਂ ਨੂੰ ਦੇਖਣਗੇ ਤਾਂ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਇਹ ਹਨ ਸਾਡੇ ਸ਼ਰੀਕ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਛੱਡ ਕੇ ਪੁਕਾਰਦੇ ਸੀ। ਤਾਂ ਉਹ ਇਹ ਗੱਲ ਉਨ੍ਹਾਂ ਉੱਪਰ ਸੁੱਟ ਦੇਣਗੇ ਕਿ ਤੁਸੀਂ ਝੂਠੇ ਹੋ। |
وَأَلْقَوْا إِلَى اللَّهِ يَوْمَئِذٍ السَّلَمَ ۖ وَضَلَّ عَنْهُم مَّا كَانُوا يَفْتَرُونَ(87) ਅਤੇ ਉਸ ਦਿਨ ਉਹ ਅੱਲਾਹ ਦੇ ਸਾਹਮਣੇ ਝੁੱਕ ਜਾਣਗੇ ਅਤੇ ਜਿਹੜਾ ਕੁਝ ਉਹ ਘੜਿਆ ਕਰਦੇ ਸਨ ਉਸ ਤੋਂ’ ਦੂਰ ਹੋ ਜਾਣਗੇ। |
ਜਿਨ੍ਹਾਂ ਨੇ ਇਨਕਾਰ ਕੀਤਾ, ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕਿਆ, ਅਸੀਂ’ ਉਨ੍ਹਾਂ ਦੀ ਸਜ਼ਾ ਤੇ ਸਜ਼ਾ ਨੂੰ ਵਧਾਵਾਂਗੇ, ਉਸ ਵਿਗਾੜ ਦੇ ਕਾਰਨ, ਜਿਹੜਾ ਉਹ ਪੈਦਾ ਕਰਦੇ ਸਨ। |
ਅਤੇ ਜਿਸ ਦਿਨ ਹਰੇਕ ਸੰਪਰਦਾ ਵਿਚੋ ਇੱਕ ਗਵਾਹ, ਉਨ੍ਹਾਂ ਵਿਚੋਂ ਹੀ, ਉਨ੍ਹਾਂ ਉੱਪਰ ਉਠਾਵਾਂਗੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਉੱਪਰ ਗਵਾਹ ਬਣਾ ਕੇ ਲਿਆਵਾਂਗੇ। ਅਤੇ ਅਸੀਂ ਹਰੇਕ ਚੀਜ਼ ਨੂੰ ਸਪੱਸ਼ਟ ਕਰਨ ਲਈ ਤੁਹਾਡੇ ਉੱਪਰ ਕਿਤਾਬ ਉਤਾਰੀ ਹੈ। ਇਹ ਮਾਰਗ ਦਰਸ਼ਨ ਅਤੇ ਰਹਿਮਤ ਹੈ ਅਤੇ ਆਗਿਆਕਾਰੀਆਂ ਲਈ ਖੁਸ਼ਖ਼ਬਰੀ ਹੈ। |
ਬੇਸ਼ੱਕ ਅੱਲਾਹ ਹੁਕਮ ਦਿੰਦਾ ਹੈ, ਨਿਆਂ, ਉਪਕਾਰ ਅਤੇ ਰਿਸ਼ਤੇਦਾਰਾਂ ਦੀ ਮਦਦ ਦਾ। ਅਤੇ ਅੱਲਾਹ ਰੋਕਦਾ ਹੈ ਅਸ਼ਲੀਲਤਾ, ਰੱਬ ਦਾ ਇਨਕਾਰ, ਮਾੜੇ ਕੰਮ ਅਤੇ ਉਸ ਦੀ ਬਗ਼ਾਵਤ ਤੋਂ। ਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਤਾਂ ਕਿ ਤੁਹਾਨੂੰ ਚੇਤੇ ਹੋ ਜਾਵੇ। |
ਅਤੇ ਤੁਸੀਂ ਅੱਲਾਹ ਦੇ ਵਾਅਦੇ ਨੂੰ ਉਦੋਂ ਤੱਕ ਪੂਰਾ ਕਰੋਂ ਜਦੋਂ ਤੱਕ ਤੁਸੀਂ ਪਰਸਪਰ ਪ੍ਰਤਿੱਗਿਆ ਨਾ ਕਰ ਲਵੋ। ਅਤੇ ਸਹੁੰਆਂ ਨੂੰ ਪੱਕਾ ਕਰਨ ਤੋਂ ਬਾਅਦ ਨਾ ਤੋੜੋ। ਅਤੇ ਤੁਸੀਂ ਅੱਲਾਹ ਨੂੰ ਆਪਣੇ ਜਾਮਨ (ਗਵਾਹ) ਵੀ ਬਣਾ ਚੁੱਕੇ ਹੋ। ਬੇਸ਼ੱਕ ਅੱਲਾਹ ਜਾਣਦਾ ਹੈ, ਜੋ ਕੂਝ ਤੁਸੀਂ ਕਰਦੇ ਹੋ। |
ਅਤੇ ਤੁਸੀਂ ਉਸ ਔਰਤ ਵਰਗੇ ਨਾ ਬਣੋ ਜਿਸ ਨੇ ਆਪਣਾ ਮਿਹਨਤ ਨਾਲ ਕੱਤਿਆ ਸੂਤ, ਟੋਟੇ-ਟੋਟੇ ਕਰ ਦਿੱਤਾ। ਤੁਸੀਂ ਆਪਣੀਆਂ ਸਹੁੰਆਂ ਨੂੰ ਕਲੇਸ਼ ਪੈਦਾ ਕਰਨ ਦਾ ਰਾਹ ਬਣਾਉਂਦੇ ਹੋ। ਕੇਵਲ ਇਸ ਲਈ ਕਿ ਇੱਕ ਸੰਪਰਦਾ ਦੂਜੀ ਸੰਪਰਦਾ ਤੋਂ ਵੱਧ ਜਾਵੇ। ਅਤੇ ਅੱਲਾਹ ਇਸ ਰਾਹੀਂ ਤੁਹਾਡਾ ਇਮਤਿਹਾਨ ਲੈਂਦਾ ਹੈ ਅਤੇ ਉਹ ਕਿਆਮਤ ਦੇ ਦਿਨ ਉਸ ਚੀਜ਼ ਨੂੰ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਪ੍ਰਗਟ ਕਰ ਦੇਵੇਗਾ, ਜਿਸ ਲਈ ਤੁਸੀਂ ਮੱਤਭੇਦ ਕਰਦੇ ਰਹੇ ਹੋ। |
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਰਾਹ ਤੋਂ ਸੱਖਣਾ (ਗੁੰਮਰਾਹ) ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਦੇ ਦਿੰਦਾ ਹੈ ਅਤੇ ਜ਼ਰੂਰ ਤੁਹਾਡੇ ਤੋਂ ਤੁਹਾਡੇ ਕਰਮਾਂ ਦੀ ਪੁੱਛ ਪੜਤਾਲ ਹੋਵੇਗੀ। |
ਅਤੇ ਤੁਸੀਂ ਆਪਣੀਆਂ ਸਹੁੰਆਂ ਨੂੰ ਧੋਖੇ ਦਾ ਜਰੀਆ ਨਾ ਬਣਾਓ ਕਿ ਤੁਹਾਡਾ ਕੋਈ ਕਦਮ ਟਿਕਣ ਤੋਂ ਪਹਿਲਾਂ ਹੀ ਫਿਸਲ ਜਾਵੇ। ਅਤੇ ਤੁਸੀਂ ਇਸ ਗੱਲ ਦੀ ਸਜ਼ਾ ਭੁਗਤੋਗੇ ਕਿ ਤੁਸੀਂ ਅੱਲਾਹ ਦੇ ਰਾਹ ਵਿਚੋ ਰੋਕਿਆ ਅਤੇ ਇਹ ਤੁਹਾਡੇ ਲਈ ਵੱਡੀ ਆਫ਼ਤ ਹੈ। |
ਅਤੇ ਅੱਲਾਹ ਦੀ ਪ੍ਰਤਿੱਗਿਆ ਨੂੰ ਥੋੜ੍ਹੇ ਜਿਹੇ ਲਾਭ ਲਈ ਨਾ ਵੇਚੋ। ਜੋ ਕੁਝ ਅੱਲਾਹ ਦੇ ਕੋਲ ਹੈ ਉਹ ਤੁਹਾਡੇ ਲਈ ਚੰਗਾ ਹੈ, ਪਰ ਜੇਕਰ ਤੁਸੀ ਸਮਝੋਂ। |
ਜਿਹੜਾ ਕੁਝ ਤੁਹਾਡੇ ਕੋਲ ਹੈ ਉਹ ਖ਼ਤਮ ਹੋ ਜਾਵੇਗਾ ਅਤੇ ਜਿਹੜਾ ਕੁਝ ਅੱਲਾਹ ਦੇ ਕੌਲ ਹੈ। ਉਹ ਹਮੇਸ਼ਾ ਰਹੇਗਾ। ਅਤੇ ਜਿਹੜੇ ਲੋਕ ਧੀਰਜ ਰੱਖਣਗੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਚੰਗੇ ਕਰਮਾਂ ਦਾ ਫ਼ਲ ਜ਼ਰੂਰ ਦੇਵਾਂਗੇ। |
ਜਿਹੜਾ ਬੰਦਾ ਕੋਈ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੈ ਜਾਂ ਔਰਤ ਬੱਸ ਸ਼ਰਤ ਇਹ ਹੈ, ਕਿ ਉਹ ਮੌਮਿਨ ਹੋਵੇ ਤਾਂ ਅਸੀਂ ਉਸ ਨੂੰ ਜੀਵਨ ਬਖਸ਼ਾਂਗੇ, ਇੱਕ ਚੰਗਾ ਜੀਵਨ ਅਤੇ ਜਿਹੜਾ ਕੁਝ ਉਹ ਕਰਦੇ ਰਹੇ, ਉਸ ਲਈ ਉਨ੍ਹਾਂ ਨੂੰ ਇੱਕ ਚੰਗਾ ਬਦਲਾ ਦੇਵਾਂਗੇ। |
فَإِذَا قَرَأْتَ الْقُرْآنَ فَاسْتَعِذْ بِاللَّهِ مِنَ الشَّيْطَانِ الرَّجِيمِ(98) ਇਸ ਲਈ ਜਦੋਂ ਤੁਸੀਂ ਕੁਰਆਨ ਨੂੰ ਪੜ੍ਹੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਅੱਲਾਹ ਦੀ ਸ਼ਰਣ ਮੰਗੋ। |
إِنَّهُ لَيْسَ لَهُ سُلْطَانٌ عَلَى الَّذِينَ آمَنُوا وَعَلَىٰ رَبِّهِمْ يَتَوَكَّلُونَ(99) ਉਸ ਦਾ ਵੱਸ ਉਨ੍ਹਾਂ ਲੋਕਾਂ ਉੱਪਰ ਨਹੀਂ ਚਲਦਾ ਜਿਹੜੇ ਈਮਾਨ ਰੱਖਦੇ ਹਨ ਅਤੇ ਆਪਣੇ ਰੱਬ ਉੱਪਰ ਭਰੋਸਾ ਰੱਖਦੇ ਹੋਣ। |
إِنَّمَا سُلْطَانُهُ عَلَى الَّذِينَ يَتَوَلَّوْنَهُ وَالَّذِينَ هُم بِهِ مُشْرِكُونَ(100) ਉਨ੍ਹਾਂ ਦਾ ਵੱਸ ਸਿਰਫ਼ ਉਨ੍ਹਾਂ ਲੋਕਾਂ ਉੱਪਰ ਚੱਲਦਾ ਹੈ, ਜਿਹੜੇ ਉਸ ਨਾਲ ਸੰਬਧ ਰੱਖਦੇ ਹਨ ਅਤੇ ਜਿਹੜੇ ਅੱਲਾਹ ਦੇ ਬਰਾਬਰ ਉਸ ਦਾ ਸ਼ਰੀਕ ਪ੍ਰਵਾਨ ਕਰਦੇ ਹਨ। |
ਅਤੇ ਜਦੋਂ ਅਸੀਂ ਇੱਕ ਆਇਤ ਦੀ ਜਗ੍ਹਾ ਦੂਸਰੀ ਆਇਤ ਬਦਲਦੇ ਹਾਂ ਤਾਂ ਅੱਲਾਹ ਭਲੀਭਾਂਤ ਜਾਣਦਾ ਹੈ ਜਿਹੜਾ ਕੁਝ ਉਹ ਉਤਾਰਦਾ ਹੈ। ਤਾਂ ਉਹ ਕਹਿੰਦੇ ਹਨ ਕਿ ਤੁਸੀਂ (ਮਨੋ? ਘੜ ਲਿਆਏ ਹੋ। ਸਗੋਂ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਗਿਆਨ ਨਹੀਂ ਰੱਖਦੇ।) |
ਆਖੋ, ਕਿ ਇਸ ਨੂੰ ਪਵਿੱਤਰ ਆਤਮਾ (ਜਿਬਰੀਲ) ਨੇ ਤੁਹਾਡੇ ਰੱਬ ਵੱਲ ਹੱਕ ਦੇ ਨਾਲ ਉਤਾਰਿਆ ਹੈ ਤਾਂ ਕਿ ਉਹ ਈਮਾਨ ਲਿਆਉਣ ਵਾਲਿਆਂ ਨੂੰ ਟਿਕਾਈ ਰੱਖੇ। ਅਤੇ ਉਹ ਆਗਿਆਕਾਰੀਆਂ ਲਈ ਮਾਰਗ ਦਰਸ਼ਨ ਅਤੇ ਖੁਸ਼ਖਬਰੀ ਹੋਵੇ। |
ਅਤੇ ਸਾਨੂੰ ਪਤਾ ਹੈ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਇਸ ਨੂੰ ਤਾਂ ਇਕ ਆਦਮੀ ਸਿਖਾਉਂਦਾ ਹੈ। ਜਿਸ ਆਦਮੀ’ ਵੱਲ ਉਹ ਸੰਕੇਤ ਕਰਦੇ ਹਨ ਉਸ ਦੀ ਬੋਲੀ ਅੱਜਮੀ (ਗੈਰ ਅਰਬੀ) ਹੈ। ਜਦ ਕਿ ਕੁਰਆਨ ਸਪੱਸ਼ਟ ਰੂਪ ਵਿਚ ਅਰਬੀ ਬੋਲੀ ਵਿਚ ਹੈ। |
إِنَّ الَّذِينَ لَا يُؤْمِنُونَ بِآيَاتِ اللَّهِ لَا يَهْدِيهِمُ اللَّهُ وَلَهُمْ عَذَابٌ أَلِيمٌ(104) ਬੇਸ਼ੱਕ ਜਿਹੜੇ ਲੋਕ ਅੱਲਾਹ ਦੀਆਂ ਆਇਤਾਂ ਉੱਪਰ ਭਰੋਸਾ ਪ੍ਰਗਟ ਨਹੀਂ ਕਰਦੇ ਅੱਲਾਹ ਉਨ੍ਹਾਂ ਨੂੰ ਕਦੇ ਰਾਹ ਨਹੀਂ ਦਿਖਾਵੇਗਾ ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
ਝੂਠ ਤਾਂ ਉਹ ਲੋਕ ਘੜਦੇ ਹਨ ਜਿਹੜੇ ਅੱਲਾਹ ਦੀਆਂ ਆਇਤਾਂ ਉੱਪਰ ਭਰੋਸਾ ਨਹੀਂ’ ਰੱਖਦੇ ਅਤੇ ਇਹ ਲੋਕ ਹੀ ਝੂਠੇ ਹਨ। |
ਜਿਹੜਾ ਬੰਦਾ ਈਮਾਨ ਲਿਆਉਣ ਤੋਂ ਬਾਅਦ ਅੱਲਾਹ ਤੋਂ’ ਬੇਮੁੱਖ ਹੋ ਜਾਵੇਗਾ। ਇਸ ਤੋਂ ਛੁੱਟ ਕਿ ਉਸ ਨੂੰ ਕਿਸੇ ਨੇ ਮਜਸ਼ੂਰ ਕੀਤਾ ਹੋਵੇ। ਬੱਸ ਸ਼ਰਤ ਹੈ ਕਿ ਉਸ ਦਾ ਦਿਲ ਈਮਾਨ ਉੱਪਰ ਟਿਕਿਆ ਹੋਵੇ। ਪਰ ਜਿਹੜਾ’ ਬੰਦਾ ਖੁੱਲ੍ਹੇ-ਆਮ ਇਨਕਾਰੀ ਹੋ ਜਾਵੇ ਤਾਂ ਅਜਿਹੇ ਲੋਕਾਂ ਉੱਪਰ ਅੱਲਾਹ ਦਾ (ਭਾਰੀ) ਪ੍ਰਕੋਪ ਹੋਵੇਗਾ ਅਤੇ ਉਨ੍ਹਾਂ ਨੂੰ ਵੱਡੀ ਸਜ਼ਾ ਮਿਲੇਗੀ। |
ਇਹ ਇਸ ਲਈ ਕਿ ਉਨ੍ਹਾਂ ਨੇ ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਨੂੰ ਪਸੰਦ ਕੀਤਾ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀ’ ਦਿਖਾਉਂਦਾ। |
ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਉੱਤੇ ਅਤੇ ਕੰਨਾ ਉੱਪਰ ਤੇ ਅੱਖਾਂ ਉੱਤੇ ਅੱਲਾਹ ਨੇ ਮੁਹਰ ਲਗਾ ਦਿੱਤੀ ਗਈ ਅਤੇ ਅਜਿਹੇ ਲੋਕ ਪੂਰਨ ਤੌਰ ਤੇ ਅਸਾਵਧਾਨ ਹਨ। |
ਯਕੀਨਨ ਹੀ ਪ੍ਰਲੋਕ ਅੰਦਰ ਇਹ ਲੋਕ ਹੀ ਘਾਟੇ ਵਿਚ ਰਹਿਣਗੇ। |
ਫਿਰ ਤੇਰਾ ਰੱਬ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੇ ਇਮਤਿਹਾਨ ਵਿਚ ਪੈਣ ਤੋਂ ਬਆਦ ਹਿਜਰਤ (ਪ੍ਰਵਾਸ) ਕੀਤੀ, ਸੰਘਰਸ਼ ਕੀਤਾ ਅਤੇ ਪੱਕੇ ਰਹੇ ਤਾਂ ਇਨ੍ਹਾਂ ਗੱਲਾਂ ਤੋਂ ਬਆਦ ਬੇਸ਼ੱਕ ਤੇਰਾ ਰੱਬ ਮੁਆਫ਼ ਕਰਨ ਵਾਲਾ ਕਿਰਪਾਲੂ ਹੈ। |
ਜਿਸ ਦਿਨ ਹਰੇਕ ਬੰਦਾ ਆਪਣੇ ਹੀ ਪੱਖ ਵਿਚ ਬੋਲਦਾ ਹੋਇਆ ਆਵੇਗਾ, ਅਤੇ ਹਰੇਕ ਬੰਦੇ ਨੂੰ ਉਸ ਦੇ ਕੀਤੇ ਦਾ ਪੂਰਾ ਫ਼ਲ ਮਿਲੇਗਾ ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਜਾਵੇਗਾ। |
ਅਤੇ ਅੱਲਾਹ ਇੱਕ ਬਸਤੀ ਵਾਲਿਆਂ ਦੀ ਮਿਸਾਲ ਬਿਆਨ ਕਰਦਾ ਹੈ ਕਿ ਉਹ ਸੁੱਖ ਸ਼ਾਂਤੀ ਵਿਚ ਸਨ। ਉਨ੍ਹਾਂ ਨੂੰ ਹਰ ਪਾਸਿਓ ਖੁਲ੍ਹੀ ਰੋਜ਼ੀ ਪਹੁੰਚ ਰਹੀ ਸੀ। ਫਿਰ ਉਨ੍ਹਾਂ ਨੇ ਅੱਲਾਹ ਦੇ ਦਿੱਤੇ ਉਪਕਾਰਾਂ ਲਈ ਨਾ ਸ਼ੁਕਰੀ ਦਿਖਾਈ ਤਾਂ ਅੱਲਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦੇ ਕਾਰਨ ਕੁੱਖ ਅਤੇ ਡਰ ਦਾ ਮਜ਼ਾ ਚਖਾਇਆ। |
وَلَقَدْ جَاءَهُمْ رَسُولٌ مِّنْهُمْ فَكَذَّبُوهُ فَأَخَذَهُمُ الْعَذَابُ وَهُمْ ظَالِمُونَ(113) ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਵਿਚੋਂ ਹੀ ਇੱਕ ਰਸੂਲ ਆਇਆ ਤਾਂ ਉਨ੍ਹਾਂ ਨੇ ਉਸਨੂੰ ਝੂਠਾ ਦੱਸਿਆ। ਫਿਰ ਉਨ੍ਹਾਂ ਨੂੰ ਆਫ਼ਤ ਨੇ ਫੜ੍ਹ ਲਿਆ। ਇਸ ਲਈ ਕਿ ਉਹ ਜ਼ਾਲਿਮ ਸਨ। |
ਤਾਂ ਜਿਹੜੀਆਂ ਚੀਜ਼ਾਂ ਅੱਲਾਹ ਨੇ ਤੁਹਾਡੇ ਲਈ ਜਾਇਜ਼ ਅਤੇ ਪਵਿੱਤਰ ਵਸਤੂਆਂ ਦਿੱਤੀਆਂ ਹਨ, ਉਨ੍ਹਾਂ ਨੂੰ ਖਾਉ ਅਤੇ ਅੱਲਾਹ ਦੇ ਇਸ ਅਹਿਸਾਨ ਲਈ ਸ਼ੁਕਰ ਗੁਜ਼ਾਰ ਬਣੋ। ਜੇਕਰ ਤੁਸੀਂ ਉਸਦੀ ਬੰਦਗੀ ਕਰਦੇ ਹੋ। |
ਉਸ ਨੇ ਤੁਹਾਡੇ ਲਈ ਮੁਰਦਾਰ ਨੂੰ ਨਜਾਇਜ਼ ਕੀਤਾ ਹੈ। ਖੂਨ ਅਤੇ ਸੂਰ ਦੇ ਮਾਸ ਨੂੰ ਵੀ ਅਤੇ ਉਸ ਨੂੰ ਵੀ ਜਿਸ ਤੇ ਅੱਲਾਹ ਤੋਂ ਬਿਨਾ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਸ਼ਰਤ ਇਹ ਹੈ ਕਿ ਜਿਹੜਾ ਬੰਦਾ ਮਜਬੂਰ ਹੋ ਗਿਆ ਹੋਵੇ, ਜਾਂ ਨਾ ਇਛੁੱਕ ਹੋਵੇ ਅਤੇ ਨਾ ਸੀਮਾਂ ਤੋਂ ਵਧਣ ਵਾਲਾ ਹੋਵੇ ਤਾਂ ਅੱਲਾਹ ਮੁਆਫ਼ ਕਰਨ ਵਾਲਾ ਤੇ ਰਹਿਮਤ ਵਾਲਾ ਹੈ। |
ਅਤੇ ਆਪਣੇ ਮੂੰਹੋਂ ਘੜੇ ਝੂਠ ਦੇ ਆਧਾਰ ਤੇ ਇਹ ਨਾ ਕਹੋ ਕਿ ਇਹ ਜਾਇਜ਼ ਹੈ ਅਤੇ ਇਹ ਨਜਾਇਜ਼ (ਇਸ ਤਰਾਂ) ਤੁਸੀਂ ਅੱਲਾਹ ਉੱਪਰ ਝੂਠਾ ਦੋਸ਼ ਲਾਉਂਦੇ ਹੋ। ਜਿਹੜੇ ਲੋਕ ਅਲਾਹ ਉੱਪਰ ਝੂਠਾ ਦੋਸ਼ ਲਾਉਂਦੇ ਹਨ, ਉਹ ਕਦੇ ਸਫ਼ਲਤਾ ਪ੍ਰਾਪਤ ਨਹੀਂ ਕਰਨਗੇ। |
ਉਹ ਥੋੜ੍ਹਾ ਲਾਭ ਉਠਾ ਲੈਣ ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
ਅਤੇ ਯਹੂਦੀਆਂ ਲਈ ਅਸੀਂ ਉਹ ਹੀ ਵਸਤੂਆ ਨਜਾਇਜ਼ ਕੀਤੀਆਂ ਜਿਹੜੀਆਂ ਅਸੀਂ_ਇਸ ਤੋਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾ। ਅਤੇ ਅਸੀਂ ਉਨ੍ਹਾਂ ਉੱਪਰ ਕੋਈ ਜ਼ੁਲਮ ਨਹੀਂ ਕੀਤਾ। ਸਗੋਂ ਉਹ ਖ਼ੁਦ ਅਪਣੇ ਉੱਪਰ ਜ਼ੁਲਮ ਕਰਦੇ ਰਹੇ। |
ਫਿਰ ਤੁਹਾਡਾ ਰੱਬ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੇ ਅਗਿਆਨਤਾ ਵੱਸ ਤੁਹਾਡਾ ਰੱਬ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
إِنَّ إِبْرَاهِيمَ كَانَ أُمَّةً قَانِتًا لِّلَّهِ حَنِيفًا وَلَمْ يَكُ مِنَ الْمُشْرِكِينَ(120) ਬੇਸ਼ੱਕ ਇਬਰਾਹੀਮ ਇੱਕ ਅਲੱਗ ਉੱਮਤ ਸਨ। ਅੱਲਾਹ ਦਾ ਆਗਿਆਕਾਰੀ, ਉਸ ਵੱਲ ਧਿਆਨ ਲਾਉਣ ਵਾਲਾ ਅਤੇ ਉਹ ਸ਼ੁੱਤ ਪੂਜਾ ਕਰਨ ਵਾਲਿਆਂ ਵਿਚੋਂ ਨਹੀਂ ਸੀ। |
شَاكِرًا لِّأَنْعُمِهِ ۚ اجْتَبَاهُ وَهَدَاهُ إِلَىٰ صِرَاطٍ مُّسْتَقِيمٍ(121) ਉਹ ਉਸ ਅੱਲਾਹ ਦੀਆਂ ਬ਼ਖ਼ਸ਼ਿਸ਼ਾਂ ਲਈ ਸ਼ੁਕਰ ਕਰਨ ਵਾਲਾ ਸੀ। ਅੱਲਾਹ ਨੇ ਉਸ ਨੂੰ ਸਿੱਧੇ ਰਸਤੇ ਲਈ ਚੁਣ ਲਿਆ ਅਤੇ ਉਸ ਦਾ ਮਾਰਗ ਦਰਸ਼ਨ ਕੀਤਾ। |
وَآتَيْنَاهُ فِي الدُّنْيَا حَسَنَةً ۖ وَإِنَّهُ فِي الْآخِرَةِ لَمِنَ الصَّالِحِينَ(122) ਅਤੇ ਅਸੀਂ ਉਸ ਨੂੰ ਸੰਸਾਰ ਵਿਚ ਨੇਕੀ ਬਖਸ਼ੀ ਅਤੇ ਪ੍ਰਲੋਕ ਵਿਚ ਵੀ ਉਹ ਚੰਗੇ ਲੋਕਾਂ ਵਿਚੋਂ ਹੋਵੇਗਾ। |
ਫਿਰ ਅਸੀਂ ਤੁਹਾਡੇ ਵੱਲ ਵਹੀ ਭੇਜੀ, ਕਿ ਇਬਰਾਹੀਮ ਦੇ ਪੰਥ ਦਾ ਪਾਲਣ ਕਰੋ। ਜਿਹੜਾ ਇਕਾਗਰ ਸੀ ਅਤੇ ਉਹ ਸ਼ੁੱਤ ਪੂਜਣ ਵਾਲਿਆਂ ਵਿਚੋਂ ਨਹੀਂ ਸੀ। |
ਸਬਤ (ਸ਼ਨੀਵਾਰ ਦਾ ਨੇਮ) ਉਨ੍ਹਾਂ ਲੋਕਾਂ ਉੱਪਰ ਲਾਗੂ ਕੀਤਾ ਗਿਆ ਸੀ, ਜਿਨ੍ਹਾਂ ਨੇ ਉਸ ਵਿਚ ਫਰਕ ਕੀਤਾ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚ ਫੈਸਲਾ ਕਰ ਦੇਵੇਗਾ, ਜਿਸ ਗੱਲ ਲਈ ਉਹ ਫਰਕ ਕਰ ਰਹੇ ਸਨ। |
ਆਪਣੇ ਰੱਬ ਦੇ ਰਾਹ ਵੱਲ ਸ਼ਿਬੇਕ ਅਤੇ ਚੰਗੇ ਸ਼ਬਦਾਂ ਨਾਲ ਬੁਲਾਉ, ਅਤੇ ਉਨ੍ਹਾਂ ਨਾਲ ਚੰਗੇ ਢੰਗ ਨਾਲ ਵਾਰਤਾਲਾਪ ਕਰੋਂ।_ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ ਕਿ ਕੌਣ ਉਸਦੇ ਰਾਹ ਤੋਂ ਭਟਕਿਆ ਹੈ। ਉਹ ਉਨ੍ਹਾਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। ਜਿਹੜੇ ਉਸ ਦੇ ਰਾਹ ਉੱਪਰ ਤੁਰਨ ਵਾਲੇ ਹਨ। |
ਅਤੇ ਜੇਕਰ ਤੁਸੀਂ ਬਦਲਾ ਲੈਣਾ ਹੈ ਤਾਂ ਉਨ੍ਹਾਂ ਤੋਂ ਲਵੋ ਜਿਨ੍ਹਾ ਤੋਂ ਤੁਹਾਨੂੰ ਕਸ਼ਟ ਪਹੁੰਚਿਆ ਹੈ। ਪਰ ਜੇਕਰ ਤੂਸੀ’ ਧੀਰਜ ਰੱਖੋਂ ਤਾਂ ਧੀਰਜ ਧਾਰੀਆ ਲਈ ਜ਼ਿਆਦਾਤਰ ਵਧੀਆ ਹੈ। |
ਅਤੇ ਧੀਰਜ ਰੱਖੋ ਅਤੇ ਤੁਹਾਡਾ ਧੀਰਜ ਰਖਣਾ ਅੱਲਾਹ ਦੀ ਕਿਰਪਾ ਨਾਲ ਸੰਭਵ ਹੈ। ਤੁਸੀਂ ਉਨ੍ਹਾਂ ਲਈ ਅਫਸੋਸ ਨਾ ਕਰੋ। ਜਿਹੜੀਆਂ ਹੁਜਤਾਂ ਉਹ ਕਰ ਰਹੇ ਹਨ, ਉਨ੍ਹਾਂ ਲਈ ਤੁਸੀ’ ਦਿਲ ਛੋਟਾ ਨਾ ਕਰੋ। |
إِنَّ اللَّهَ مَعَ الَّذِينَ اتَّقَوا وَّالَّذِينَ هُم مُّحْسِنُونَ(128) ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਹੜੇ ਸੰਜਮੀ ਹਨ ਅਤੇ ਨੇਕੀ ਕਰਨ ਵਾਲੇ ਹਨ। |
المزيد من السور باللغة البنجابية:
تحميل سورة النحل بصوت أشهر القراء :
قم باختيار القارئ للاستماع و تحميل سورة النحل كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Sunday, December 22, 2024
لا تنسنا من دعوة صالحة بظهر الغيب