ਸੂਰਾ ਅਤ-ਤਕਾਸੁਰ pdf — ਡਾਊਨਲੋਡ (ਪੰਜਾਬੀ)
ਸੂਰਾ ਅਤ-ਤਕਾਸੁਰ pdf ਪੰਜਾਬੀ — ਡਾਊਨਲੋਡ ਸੂਰਾ ਅਤ-ਤਕਾਸੁਰ ਅਨੁਵਾਦ. ਸੂਰਾ ਅਤ-ਤਕਾਸੁਰ (Meccan) 8 ਆਇਤ.
Related
- ਸੂਰਾ ਅਤ-ਤਕਾਸੁਰ ਅਨੁਵਾਦਪੰਜਾਬੀ
- ਸੂਰਾ ਅਤ-ਤਕਾਸੁਰ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਅਤ-ਤਕਾਸੁਰ

ﮣﮤﮥ
102:1
1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
ﮦﮧﮨﮩ
102:2
2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
ﮪﮫﮬﮭ
102:3
3਼ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
ﮮﮯﮰﮱﯓ
102:4
4਼ ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
ﯔﯕﯖﯗﯘﯙ
102:5
5਼ ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।
ﯚﯛﯜ
102:6
6਼ ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।
ﯝﯞﯟﯠﯡ
102:7
7਼ ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।
ﯢﯣﯤﯥﯦﯧ
102:8
8਼ ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।1
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







