ਸੂਰਾ ਅਲ-ਕਾਰੀਆ pdf — ਡਾਊਨਲੋਡ (ਪੰਜਾਬੀ)
ਸੂਰਾ ਅਲ-ਕਾਰੀਆ pdf ਪੰਜਾਬੀ — ਡਾਊਨਲੋਡ ਸੂਰਾ ਅਲ-ਕਾਰੀਆ ਅਨੁਵਾਦ. ਸੂਰਾ ਅਲ-ਕਾਰੀਆ (Meccan) 11 ਆਇਤ.
Related
- ਸੂਰਾ ਅਲ-ਕਾਰੀਆ ਅਨੁਵਾਦਪੰਜਾਬੀ
- ਸੂਰਾ ਅਲ-ਕਾਰੀਆ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਅਲ-ਕਾਰੀਆ

ﭴﭵ
101:1
1਼ ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।
ﭶﭷﭸ
101:2
2਼ ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?
ﭹﭺﭻﭼﭽ
101:3
3਼ ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?
ﭾﭿﮀﮁﮂﮃ
101:4
4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।
ﮄﮅﮆﮇﮈ
101:5
5਼ ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।
ﮉﮊﮋﮌﮍ
101:6
6਼ ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।
ﮎﮏﮐﮑﮒ
101:7
7਼ ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।
ﮓﮔﮕﮖﮗ
101:8
8਼ ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।
ﮘﮙﮚ
101:9
9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।
ﮛﮜﮝﮞﮟ
101:10
10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?
ﮠﮡﮢ
101:11
11਼ ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







