La sourate Al-Ahzab en Pendjabi
ਹੇ ਨਬੀ! ਅੱਲਾਹ ਤੋਂ ਡਰੋ, ਮੁਨਕਰਾਂ ਅਤੇ ਮੁਨਾਫ਼ਿਕਾਂ (ਧੋਖੇਬਾਜ਼ਾਂ) ਦੇ ਹੁਕਮ ਦਾ ਪਾਲਣ ਨਾ ਕਰੋ। ਬੇਸ਼ੱਕ ਅੱਲਾਹ ਜਾਨਣ ਵਾਲਾ ਅਤੇ ਬਿਬੇਕ ਵਾਲਾ ਹੈ। |
وَاتَّبِعْ مَا يُوحَىٰ إِلَيْكَ مِن رَّبِّكَ ۚ إِنَّ اللَّهَ كَانَ بِمَا تَعْمَلُونَ خَبِيرًا(2) ਅਤੇ ਉਸ ਦਾ ਪਾਲਣ ਕਰੋ ਉਸ ਚੀਜ਼ ਦਾ ਜਿਹੜਾ ਤੁਹਾਡੇ ਰੱਬ ਵੱਲੋਂ ਉਤਾਰਿਆ ਜਾ ਰਿਹਾ ਹੈ। ਬੇਸ਼ੱਕ ਅੱਲਾਹ ਉਸ ਦਾ ਜਾਣਕਾਰ ਹੈ, ਜਿਹੜੇ ਤੁਸੀਂ ਲੋਕ ਕਰਦੇ ਹੋ। |
ਅਤੇ ਅੱਲਾਹ ਤੇ ਭਰੋਸਾ ਰੱਖੋ ਅਤੇ ਉਹ ਅੱਲਾਹ ਕਾਰਜ ਕਰਨ ਲਈ ਕਾਫ਼ੀ ਹੈ। |
ਅੱਲਾਹ ਨੇ ਕਿਸੇ ਬੰਦੇ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੋ। ਅਤੇ ਨਾ ਤੁਹਾਡੀਆਂ ਪਤਨੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਜ਼ਿਹਾਰ (ਮਾਂ ਦੀ ਪਿੱਠ ਕਹਿਣਾ) ਕਰਦੇ ਹੋ, ਤੁਹਾਡੀ ਮਾਂ ਬਣਾਇਆ ਅਤੇ ਨਾ ਤੁਹਾਡੇ ਮੂੰਹ ਬੌਲੇ (ਪਾਲਕ) ਪੁੱਤਰ ਨੂੰ ਤੁਹਾਡਾ ਬੇਟਾ ਬਣਾਇਆ ਸੀ। ਇਹ ਸਭ ਤੁਹਾਡੇ ਆਪਣੇ ਕਹਿਣ ਦੀਆਂ ਗੱਲਾਂ ਹਨ। ਅਤੇ ਅੱਲਾਹ ਸੱਚੀ ਗੱਲ ਆਖਦਾ ਹੈ ਅਤੇ ਉਹ ਸਿੱਧਾ ਰਾਹ ਦਿਖਾਉਂਦਾ ਹੈ। |
ਮੂੰਹ ਬੋਲੇ (ਪਾਲਕ) ਪੁੱਤਰਾਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਮ ਨਾਲ ਸੱਦੋ। ਇਹ ਅੱਲਾਹ ਦੇ ਨੇੜੇ ਵਧੇਰੇ ਨਿਆਂ ਪੂਰਨ ਗੱਲ ਹੈ। ਫਿਰ ਜੇਕਰ ਤੁਸੀਂ ਉਨ੍ਹਾਂ ਦੇ ਪਿਤਾ ਨੂੰ ਨਾ ਜਾਣੋ, ਤਾਂ ਉਹ ਤੁਹਾਡੇ ਦੀਨੀ ਭਰਾ ਹਨ ਅਤੇ ਤੁਹਾਡੇ ਮਿੱਤਰ ਹਨ। ਅਤੇ ਜਿਸ ਚੀਜ਼ ਵਿਚ ਤੁਹਾਡੇ ਤੋਂ ਗਲਤੀ ਹੋ ਜਾਵੇ ਤਾਂ ਉਸ ਦਾ ਤੁਹਾਡੇ ਉੱਪਰ ਕੋਈ ਭਾਰ ਨਹੀਂ, ਪਰੰਤੂ ਜਿਹੜੀ ਚੀਜ਼ ਤੁਸੀਂ ਦਿਲ ਤੋਂ (ਜਾਣ ਬੁੱਝ ਕੇ) ਕਰੋਂ, (ਉਸ ਦੀ ਪੁੱਛ ਹੋਵੇਗੀਂ)। ਅਤੇ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
ਅਤੇ ਨਬੀ ਦਾ ਅਧਿਕਾਰ ਮੋਮਿਨਾਂ ਲਈ ਉਨ੍ਹਾਂ ਦੇ ਆਪਣੇ ਪ੍ਰਾਣਾਂ ਤੋਂ ਵੀ ਵੱਧ ਹੈ। ਅਤੇ ਰਸੂਲ ਦੀਆਂ ਪਤਨੀਆਂ ਉਨ੍ਹਾਂ ਦੀਆਂ ਮਾਵਾਂ ਹਨ। ਅਤੇ ਅੱਲਾਹ ਦੀ ਕਿਤਾਬ ਵਿਚ ਰਿਸ਼ਤੇਦਾਰ, ਦੂਸਰੇ ਮੋਮਿਨਾਂ ਅਤੇ ਮੁਹਾਜਰਾਂ ਦੀ ਤੁਲਨਾ ਵਿਚ, ਇੱਕ ਦੂਜੇ ਤੋਂ ਜ਼ਿਆਦਾ ਸਬੰਧ ਰਖਦੇ ਹਨ। ਪਰੰਤੂ ਇਹ ਕਿ ਤੁਸੀਂ ਆਪਣੇ ਮਿੱਤਰਾਂ ਨਾਲ ਸਦ ਵਿਹਾਰ ਕਰਨਾ ਚਾਹੋ। ਇਹ ਕਿਤਾਬ ਵਿਚ ਲਿਖਿਆ ਹੋਇਆ ਹੈ। |
ਅਤੇ ਜਦੋਂ ਅਸੀਂ ਰਸੂਲਾਂ ਤੋਂ ਉਨ੍ਹਾਂ ਦਾ ਇਮਤਿਹਾਨ ਲਿਆ ਅਤੇ ਤੇਰੇ ਤੋਂ, ਨੂਹ ਤੋਂ, ਇਬਰਾਹੀਮ ਤੋਂ, ਮੂਸਾ ਤੋਂ ਅਤੇ ਮਰੀਅਮ ਦੇ ਪੁੱਤਰ ਈਸਾ ਤੋਂ। ਅਤੇ ਅਸੀਂ ਉਨ੍ਹਾਂ ਤੋਂ ਪੱਕਾ ਵਚਨ ਲਿਆ। |
لِّيَسْأَلَ الصَّادِقِينَ عَن صِدْقِهِمْ ۚ وَأَعَدَّ لِلْكَافِرِينَ عَذَابًا أَلِيمًا(8) ਤਾਂ ਜੋ ਅੱਲਾਹ ਸੱਚੇ ਲੋਕਾਂ ਤੋਂ ਉਨ੍ਹਾਂ ਦੀ ਸੱਚਾਈ ਦੇ ਸਬੰਧ ਵਿਚ ਸਵਾਲ ਕਰੇ ਅਤੇ ਇਨਕਾਰੀਆਂ ਲਈ ਉਸ ਨੇ ਦਰਦਨਾਕ ਸਜ਼ਾ ਤਿਆਰ ਕਰ ਰੱਖੀ ਹੈ। |
ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ। ਆਪਣੇ ਉੱਪਰ ਅੱਲਾਹ ਦੇ (ਕੀਤੇ? ਉਪਕਾਰ ਨੂੰ ਯਾਦ ਕਰੋ। ਜਦੋਂ’ ਤੁਹਾਡੇ ਉੱਪਰ ਫੌਜਾਂ ਚੜ੍ਹ ਆਈਆਂ ਤਾਂ ਅਸੀਂ ਉਨ੍ਹਾਂ ਤੇ ਇੱਕ ਹਨ੍ਹੇਰੀ ਭੇਜੀ ਅਤੇ ਇੱਕ ਅਜਿਹੀ ਫੌਜ ਜਿਹੜੀ ਤੁਹਾਨੂੰ ਦਿਖਾਈ ਨਹੀਂ’ ਚਿੰਦੀ ਸੀ। ਅਤੇ ਅੱਲਾਹ ਦੇਖਣ ਵਾਲਾ ਹੈ, ਜਿਹੜਾ ਕੁਝ ਤੁਸੀਂ ਕਰਦੇ ਹੋ।) |
ਜਦੋਂ ਉਹ ਤੁਹਾਡੇ ਤੇ ਚੜ੍ਹ ਆਏ, ਤੁਹਾਡੇ ਉੱਪਰ ਵਾਲੇ ਪਾਸਿਓ ਅਤੇ ਤੁਹਾਡੇ ਹੇਠਲੇ ਪਾਸਿਓ ਅਤੇ ਜਦੋਂ (ਤੁਹਾਡੀਆਂ) ਅੱਖਾਂ ਪੱਥਰਾ ਗਈਆਂ ਅਤੇ ਦਿਲ ਗਲ ਤੱਕ ਆ ਗਏ, ਅਤੇ ਤੁਸੀਂ ਅੱਲਾਹ ਦੇ ਨਾਲ ਭਾਂਤ ਭਾਂਤ ਦਾ ਵਿਚਾਰ ਕਰਨ ਲੱਗੇ। |
هُنَالِكَ ابْتُلِيَ الْمُؤْمِنُونَ وَزُلْزِلُوا زِلْزَالًا شَدِيدًا(11) ਉਸ ਵੇਲੇ ਈਮਾਨ ਵਾਲੇ ਇਮਤਿਹਾਨ ਵਿਚ਼ ਪਾ ਦਿੱਤੇ ਗਏ ਅਤੇ ਸ਼ੁਰੀ ਤਰ੍ਹਾਂ ਹਿਲਾ ਦਿੱਤੇ ਗਏ। |
ਅਤੇ ਜਦੋਂ’ ਧੋਖੇਬਾਜ਼ਾਂ ਅਤੇ ਉਹ ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹਨ, ਉਹ ਆਖਦੇ ਸਨ ਕਿ ਅੱਲਾਹ ਅਤੇ ਉਸ ਦੇ ਰਸੂਲ ਨੇ ਜਿਹੜਾ ਵਾਅਦਾ ਸਾਡੇ ਨਾਲ ਕੀਤਾ, ਉਹ ਸਿਰਫ਼ ਧੋਖਾ ਸੀ। |
ਅਤੇ ਜਦੋਂ’ ਉਨ੍ਹਾਂ ਵਿਚੋਂ ਇੱਕ ਵਰਗ ਨੇ ਆਖਿਆ ਕਿ ਹੇ ਯਸਰਿਬ ਵਾਲਿਓ! ਤੁਹਾਡੇ ਲਈ ਠਹਿਰਣ ਦਾ ਮੌਕਾ ਨਹੀਂ, ਤੁਸੀਂ ਵਾਪਿਸ ਜ਼ਲੇ ਜਾਵੋ ਅਤੇ ਉਨ੍ਹਾਂ ਵਿਚੋਂ ਇੱਕ ਵਰਗ ਰਸੂਲ ਤੋਂ ਆਗਿਆ ਮੰਗਦਾ ਸੀ। ਉਹ ਆਖਦਾ ਸੀ ਕਿ ਸਾਡੇ ਘਰ ਅਸੁਰੱਖਿਅਤ ਹਨ ਅਤੇ ਉਹ ਅਸੁਰੱਖਿਅਤ ਨਹੀਂ। |
ਉਹ ਸਿਰਫ਼ ਭੱਜਣਾ ਚਾਹੁੰਦੇ ਸਨ। ਅਤੇ ਜੇਕਰ ਮਦੀਨੇ ਦੇ ਆਸੇ ਪਾਸੇ ਤੋਂ ਕੋਈ ਵੜ ਆਉਂਦਾ ਅਤੇ ਉਨ੍ਹਾਂ ਨੂੰ (ਫਿਤਨਾ) ਇਮਤਿਹਾਨ ਦਾ ਸੱਦਾ ਦਿੰਦਾ। ਤਾਂ ਉਹ ਮੰਨ ਲੈਂਦੇ ਹਨ ਅਤੇ ਉਸ ਵਿਚ ਬਹੁਤ ਘੱਟ ਦੇਰ ਕਰਦੇ ਹਨ। |
ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਅੱਲਾਹ ਨਾਲ ਵਾਅਦਾ ਕੀਤਾ ਸੀ। ਕਿ ਉਹ ਮੂੰਹ ਨਹੀਂ ਮੋੜਣਗੇ। ਅਤੇ ਅੱਲਾਹ ਨਾਲ ਕੀਤੇ ਵਾਅਦੇ ਦੀ ਪੁੱਛ ਪੜਤਾਲ ਹੋਵੇਗੀਂ। |
ਆਖੋ, ਕਿ ਜੇਕਰ ਤੁਸੀਂ ਮੌਤ ਤੋਂ ਅਤੇ ਹੱਤਿਆ ਤੋਂ ਭੱਜੋਂ ਤਾਂ ਇਹ ਭੱਜਣਾ ਤੁਹਾਡੇ ਕੁਝ ਕੰਮ ਨਹੀਂ ਆਵੇਗਾ। ਅਤੇ ਉਸ ਸਥਿੱਤੀ ਵਿਚ ਤੁਹਾਨੂੰ ਸਿਰਫ਼ ਥੋੜ੍ਰੇ ਦਿਨਾਂ ਦੇ ਲਾਭ ਦਾ ਮੌਕਾ ਮਿਲੇਗਾ। |
ਆਖੋ, ਕਿ ਕੌਂਣ ਹੈ ਜਿਹੜਾ ਤੁਹਾਨੂੰ ਅੱਲਾਹ ਤੋਂ ਬਚਾਵੇ। ਜੇਕਰ ਉਹ ਤੁਹਾਨੂੰ ਹਾਨੀ ਪਹੁੰਚਾਉਣਾ ਜ਼ਾਹਵੇ। ਜਾਂ ਉਹ ਤੁਹਾਡੇ ਤੇ ਰਹਿਮਤ ਕਰਨਾ ਚਾਹਵੇ। ਅਤੇ ਉਹ ਆਪਣੇ ਲਈ ਅੱਲਾਹ ਦੀ ਤੁਲਨਾ ਵਿਚ ਕੋਈ ਸਮਰੱਥਕ ਅਤੇ ਸਹਾਇਕ ਨਹੀਂ ਪਾਉਣਗੇ। |
ਅੱਲਾਹ ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ, ਜਿਹੜੇ ਤੁਹਾਡੇ ਵਿਚੋਂ ਹੀ (ਕਈਆਂ) ਨੂੰ ਰੋਕਣ ਵਾਲੇ ਹਨ। ਅਤੇ ਜਿਹੜੇ ਆਪਣੇ ਭਰਾਵਾਂ ਨੂੰ ਆਖਦੇ ਹਨ ਕਿ ਸਾਡੇ ਕੋਲ ਆ ਜਾਵੇਂ। ਅਤੇ ਉਹ ਲੜਾਈ ਵਿਚ ਘੱਟ ਹੀ ਆਉਂਦੇ ਹਨ। |
ਉਹ ਤੁਹਾਡੇ ਨਾਲ ਕੰਜੂਸੀ ਕਰਦੇ ਹਨ। ਅਤੇ ਜਦੋਂ ਡਰ ਨਾਲ ਸਾਹਮਣਾ ਹੁੰਦਾ ਹੈ। ਤਾਂ ਤੂਸੀਂ’ ਦੇਖਦੇ ਹੋ ਕਿ ਉਹ ਤੁਹਾਡੇ ਵੱਲ ਇਸ ਤਰਾਂ ਦੇਖਣ ਲੱਗਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਇਸ ਤਰਾਂ ਘੁੰਮਦੀਆਂ ਹਨ ਜਿਵੇਂ ਉਸ ਬੰਦੇ ਦੀਆਂ, ਜਿਸ ਨੂੰ ਮੌਤ ਦੇ ਭੈ ਨਾਲ ਬੇਹੋਸ਼ੀ ਆ ਰਹੀ ਹੋਵੇ। ਫਿਰ ਜਦੋਂ ਖਤਰਾ ਦੂਰ ਹੋ ਜਾਂਦਾ ਹੈ ਤਾਂ ਉਹ ਧਨ ਵੇ ਲਾਲਚ ਵਿਚ ਤੁਹਾਡੇ ਨਾਲ ਅਟਪਟਾ ਬੋਲਦੇ (ਤੁਹਾਨੂੰ) ਮਿਲਦੇ ਹਨ। ਇਹ ਲੋਕ ਭਰੋਸਾ ਨਹੀਂ ਕਰਦੇ ਤਾਂ ਅੱਲਾਹ ਨੇ ਇਨ੍ਹਾਂ ਦੇ ਕਰਮ ਵਿਅਰਥ ਕਰ ਦਿੱਤੇ। ਅਤੇ ਇਹ ਅੱਲਾਹ ਲਈ ਆਸਾਨ ਹੈ। |
ਉਹ ਸਮਝਦੇ ਹਨ ਕਿ ਫੌਜਾਂ ਅਜੇ ਗਈਆਂ ਨਹੀਂ ਹਨ। ਅਤੇ ਜੇਕਰ ਫੌਜਾਂ ਆ ਜਾਣ ਤਾਂ ਇਹ ਲੋਕ ਇਹ ਹੀ ਪਸੰਦ ਕਰਨਗੇ ਕਿ ਉਹ ਬਦੂਆਂ ਦੇ ਨਾਲ ਪਿੰਡ ਵਿਚ ਹੋਣ। ਤੁਹਾਡੀਆਂ ਖਬਰਾਂ ਪੁੱਛਦੇ ਰਹਿਣ ਅਤੇ ਜੇਕਰ ਉਹ ਤੁਹਾਡੇ ਨਾਲ ਹੁੰਦੇ ਤਾਂ ਲੜਾਈ ਵਿਚ ਘੱਟ ਹਿੱਸਾ ਲੈਂਦੇ। |
ਤੁਹਾਡੇ ਲਈ ਅੱਲਾਹ ਦੇ ਰਸੂਲ ਵਿਚ ਉਸ ਬੰਦੇ ਲਈ ਉਤਮ ਆਦਰਸ਼ ਸੀ। ਜਿਹੜਾ ਅੱਲਾਹ ਅਤੇ ਪ੍ਰਲੋਕ ਦੇ ਦਿਨ ਦਾ ਆਸਵੰਦ ਹੋਵੇ। ਅਤੇ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੇ। |
ਅਤੇ ਜਦੋਂ ਈਮਾਨ ਵਾਲਿਆਂ ਨੇ ਫੌਜਾਂ ਨੂੰ ਦੇਖਿਆ, ਉਹ ਕਹਿਣ ਲੱਗੇ ਕਿ ਇਹ ਉਹ ਹੀ ਹੈ, ਜਿਸ ਦਾ ਅੱਲਾਹ ਅਤੇ ਉਸ ਦੇ ਰਸੂਲ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਅਤੇ ਅੱਲਾਹ ਅਤੇ ਉਸ ਦੇ ਰਸੂਲ ਨੇ ਸੱਚ ਆਖਿਆ। ਅਤੇ ਉਸ ਨੇ ਉਨ੍ਹਾਂ ਦੇ ਈਮਾਨ ਅਤੇ ਆਗਿਆ ਪਾਲਣ ਵਿਚ ਵਾਧਾ ਕਰ ਦਿੱਤਾ। |
ਈਮਾਨ ਵਾਲਿਆਂ ਵਿਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਅੱਲਾਹ ਨਾਲ ਕੀਤੀ ਹੋਏ ਵਾਅਦੇ ਨੂੰ ਪੂਰਾ ਕਰ ਦਿਖਾਇਆ। ਸੋ ਉਨ੍ਹਾਂ ਵਿਚੋਂ ਕੋਈ ਆਪਣੀ ਜ਼ਿੰਮੇਵਾਰੀ ਪੂਰੀ ਕਰ ਚੁੱਕਿਆ ਅਤੇ ਕੋਈ ਉਨ੍ਹਾਂ ਵਿਚੋਂ ਉਂਡੀਕ ਵਿਚ ਹੈ। ਅਤੇ ਉਨ੍ਹਾਂ ਨੇ ਭੋਰਾ ਭਰ ਵੀ ਤਬਦੀਲੀ ਨਹੀਂ _ਕੀਤੀ। |
ਤਾਂ ਕਿ ਅੱਲਾਹ ਸੱਚਿਆਂ ਨੂੰ ਉਨ੍ਹਾਂ ਦੀ ਸਚਾਈ ਦਾ ਫ਼ਲ ਦੇਵੇ ਅਤੇ ਜੇਕਰ ਚਾਹੇ ਧੋਖੇਬਾਜ਼ਾਂ ਨੂੰ ਸਜ਼ਾ ਦੇਵੇ। ਜਾਂ ਉਨ੍ਹਾਂ ਦੀ ਤੌਬਾ ਸਵੀਕਾਰ ਕਰੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਅਤੇ ਅੱਲਾਹ ਨੇ ਇਨਕਾਰੀਆਂ ਨੂੰ ਉਨ੍ਹਾਂ ਦੇ ਗੁੱਸੇ ਦੇ ਸਹਿਤ ਮੋੜ ਦਿੱਤਾ, ਤੇ ਉਨ੍ਹਾਂ ਦੀ ਥੋੜ੍ਹੀ ਜਿਹੀ ਇੱਛਾ ਵੀ ਪੂਰੀ ਨਹੀਂ ਹੋਈ ਅਤੇ ਮੋਮਿਨਾਂ ਵੱਲੋਂ ਲੜਨ ਲਈ ਅੱਲਾਹ ਕਾਫ਼ੀ ਹੋ ਗਿਆ। ਅੱਲਾਹ ਸਮਰੱਥਾ ਵਾਲਾ ਅਤੇ ਸ਼ਕਤੀਸ਼ਾਲੀ ਹੈ। |
ਅਤੇ ਅੱਲਾਹ ਨੇ ਉਨ੍ਹਾਂ ਕਿਤਾਬਾਂ ਵਾਲਿਆਂ ਨੂੰ ਜਿਨ੍ਹਾਂ ਨੇ ਹਮਲਾਵਰਾਂ ਦਾ ਸਾਥ ਖੌਫ਼ (ਡਰ) ਪਾ ਦਿੱਤਾ। ਤੁਸੀਂ ਉਨ੍ਹਾਂ ਦੇ ਇੱਕ ਵਰਗ ਦੀ ਹੱਤਿਆ ਕਰ ਰਹੇ ਹੋਂ ਅਤੇ ਇੱਕ ਵਰਗ ਨੂੰ ਕੈਦ ਕਰ ਰਹੇ ਹੋ। |
ਅਤੇ ਉਸ ਨੇ ਉਨ੍ਹਾਂ ਦੀ ਜ਼ਮੀਨ, ਜਾਇਦਾਦ ਅਤੇ ਉਨ੍ਹਾਂ ਦੇ ਘਰਾਂ ਦਾ ਤੁਹਾਨੂੰ ਵਾਰਿਸ ਬਣਾ ਦਿੱਤਾ। ਅਤੇ ਅਜਿਹੀ ਭੂਮੀ ਦਾ ਜਿਸ ਉੱਤੇ ਤੁਸੀਂ ਕਦਮ ਨਹੀਂ ਰੱਖਿਆ। ਅਤੇ ਅੱਲਾਹ ਹਰੇਕ ਚੀਜ਼ ਦੀ ਤਾਕਤ ਰਖਦਾ ਹੈ। |
ਹੇ ਰਸੂਲ! ਆਪਣੀਆਂ ਪਤਨੀਆਂ ਨੂੰ ਆਖੋ ਕਿ ਜੇਕਰ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸੁੰਦਰਤਾ ਚਾਹੁੰਦੀਆਂ ਹੋ “ਤਾਂ ਆਓ, ਮੈਂ’ ਤੁਹਾਨੂੰ ਸੰਪਤੀ ਅਤੇ ਸਾਧਨ ਬਖਸ਼ ਕੇ ਨੇਕੀ ਦੇ ਨਾਲ ਵਿਦਾ ਕਰ ਦੇਵਾਂ। |
ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਪ੍ਰਲੋਕ ਦਾ ਘਰ ਚਾਹੁੰਦੀਆਂ ਹੋ ਤਾਂ ਅੱਲਾਹ ਨੇ ਤੁਹਾਡੇ ਵਿਚੋਂ ਚੰਗੇ ਆਚਾਰ ਵਾਲੀਆਂ ਲਈ ਵੱਡਾ ਬਦਲਾ ਤਿਆਰ ਕਰ ਰੱਖਿਆ |
ਹੈ। ਹੇ ਰਸੂਲ ਦੀ ਪਤਨੀਓ! ਤੁਹਾਡੇ ਵਿਚੋਂ ਜਿਹੜੀ ਪ੍ਰਤੱਖ ਤੌਰ ਤੇ ਅਸ਼ਲੀਲਤਾ ਵਿਚ ਜਕੜੀ ਹੋਵੇਗੀ, ਉਸ ਨੂੰ ਦੂਹਰੀ ਸਜ਼ਾ ਦਿੱਤੀ ਜਾਵੇਗੀ ਅਤੇ ਇਹ ਅੱਲਾਹ ਲਈ ਆਸਾਨ ਹੈ। |
ਅਤੇ ਤੁਹਾਡੇ ਵਿਚੋ ਜਿਹੜੀ ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੇਗੀ ਅਤੇ ਚੰਗਾ ਕਰਮ ਕਰੇਗੀ ਤਾਂ ਅਸੀਂ ਉਸ ਨੂੰ ਦੁਗਣਾ ਬਦਲਾ ਦੇਵਾਂਗੇ। ਅਤੇ ਅਸੀਂ ਉਸ ਲਈ ਇੱਜ਼ਤ ਵਾਲਾ ਰਿਜ਼ਕ ਤਿਆਰ ਕਰ ਰੱਖਿਆ ਹੈ। |
ਹੇ ਰਸੂਲ ਦੀ ਪਤਨੀਓ! ਤੁਸੀਂ ਸਾਧਾਰਨ ਇਸਤਰੀਆਂ ਦੀ ਤਰਾਂ ਨਹੀਂ ਹੋ। ਜੇਕਰ ਤੁਸੀਂ ਅੱਲਾਹ ਤੋਂ ਡਰੋ, ਤਾਂ ਤੁਸੀਂ (ਬੇਗਾਨੇ ਮਰਦਾਂ ਨਾਲ) ਮਿੱਠੀਆਂ ਮਿੱਠੀਆਂ ਗੱਲਾਂ ਨਾ ਕਰੋ ਅਤੇ ਜਿਸ ਦੇ ਮਨ ਵਿਚ ਐਬ ਹੈ, ਉਹ ਕਿਸੇ (ਉਮੀਦ) ਦੇ ਲਾਲਚ ਵਿਚ ਨਾ ਪੈਣ, ਸਗੋਂ ਸਾਫ ਅਤੇ ਸਪੱਸ਼ਟ ਗੱਲਾਂ ਕਰੋ। |
ਅਤੇ ਤੁਸੀਂ ਆਪਣੇ ਘਰਾਂ ਵਿਚ ਸ਼ਾਂਤੀ ਪੂਰਵਕ ਰਹੋ। ਅਤੇ ਪਹਿਲਾਂ ਵਾਲੀ ਅਗਿਆਨਤਾ ਵਾਂਗ ਦਿਖਾਵਾ ਕਰਦੀਆਂ ਨਾ ਫਿਰੋ। ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਅਦਾ ਕਰੋ। ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮ ਦਾ ਪਾਲਣ ਕਰੋਂ। ਅੱਲਾਹ ਤਾਂ ਚਾਹੁੰਦਾ ਹੈ ਕਿ ਉਹ ਰਸੂਲ ਦੇ ਘਰ ਵਾਲਿਆਂ ਵਿਚੋਂ’ ਗੰਦਗੀ ਨੂੰ ਦੂਰ ਕਰੇ ਅਤੇ ਤੁਹਾਨੂੰ ਪੂਰਨ ਤੌਰ ਤੇ ਗੰਦਗੀ ਤੋਂ ਰਹਿਤ ਕਰ ਦੇਵੇ। |
ਅਤੇ ਤੁਹਾਡੇ ਘਰਾਂ ਵਿਚ ਅੱਲਾਹ ਦੀਆਂ ਆਇਤਾਂ ਅਤੇ ਹਿਕਮਤ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ। ਉਸਨੂੰ ਚੇਤੇ ਰੱਖੋ। ਬੇਸ਼ੱਕ ਅੱਲਾਹ ਸੂਖਮ ਦਰਸ਼ੀ ਅਤੇ ਖ਼ਬਰ ਰੱਖਣ ਵਾਲਾ ਹੈ। |
ਬੇਸ਼ੱਕ ਆਗਿਆ ਪਾਲਣ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਈਮਾਨ ਲਿਆਉਣ ਵਾਲੇ ਆਦਮੀ ਤੇ ਔਰਤਾਂ ਅਤੇ ਚੰਗੇ ਰਾਹ ਤੇ ਚਲਣ ਵਾਲੇ ਆਵਮੀ ਤੇ ਔਰਤਾਂ। ਅਤੇ ਸਬਰ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਦਾ ਡਰ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਦਾਨ ਦੇਣ ਵਾਲੇ ਆਦਮੀ ਤੇ ਔਰਤਾਂ। ਅਤੇ ਰੋਜ਼ਾ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਨੂੰ ਵੱਧ ਤੋ ਵੱਧ ਯਾਦ ਕਰਨ ਵਾਲੇ ਆਦਮੀ ਤੇ ਔਰਤਾਂ। ਇਨ੍ਹਾਂ ਲਈ’ ਅੱਲਾਹ ਨੇ ਮੁਆਫ਼ੀ ਅਤੇ ਵੱਡਾ ਬਦਲਾ ਤਿਆਰ ਕਰ ਰੱਖਿਆ ਹੈ। |
ਕਿਸੇ ਈਮਾਨ ਵਾਲੇ ਆਦਮੀ ਤੇ ਔਰਤ ਦੇ ਲਈ ਇਹ ਗੁੰਜਾਇਜ਼ ਨਹੀਂ ਕਿ ਜਦੋਂ ਅੱਲਾਹ ਅਤੇ ਉਸ ਦਾ ਰਸੂਲ ਕਿਸੇ ਮਾਮਲੇ ਦਾ ਫ਼ੈਸਲਾ ਕਰ ਦੇਣ ਤਾਂ ਫਿਰ ਉਨ੍ਹਾਂ ਲਈ ਉਸ (ਮਾਮਲੇ ਵਿਚ) ਕੋਈ ਅਧਿਕਾਰ ਬਾਕੀ ਰਹੇ। ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਹ ਪ੍ਰਤੱਖ ਕੁਰਾਹੇ ਪੈ ਗਿਆ। |
ਅਤੇ ਜਦੋਂ ਤੁਸੀਂ ਉਸ ਬੰਦੇ ਨੂੰ ਆਖ ਰਹੇ ਸੀ। ਕਿ ਜਿਸ ਉੱਤੇ ਅੱਲਾਹ ਨੇ ਉਪਕਾਰ ਕੀਤਾ ਅਤੇ ਤੁਸੀਂ ਉਪਕਾਰ ਕੀਤਾ (ਇਹ ਕਹਿ ਰਹੇ ਸਨ) ਕਿ ਤੁਸੀਂ ਆਪਣੀ ਪਤਨੀ ਨੂੰ (ਆਪਣੇ ਕੋਲ) ਰੋਕ ਕੇ ਰੱਖੋ ਅਤੇ ਅੱਲਾਹ ਤੋਂ ਡਰੋ। ਅਤੇ ਤੁਸੀਂ ਆਪਣੇ ਦਿਲ ਵਿਚ ਇਹ ਗੱਲ ਛੁਪਾ ਰੱਖੀ ਸੀ, ਜਿਸ ਨੂੰ ਅੱਲਾਹ ਪ੍ਰਗਟ ਕਰਨ ਵਾਲਾ ਸੀ। ਅਤੇ ਤੁਸੀ’ ਲੋਕਾਂ ਤੋਂ ਡਰ ਰਹੇ ਸੀ। (ਜਦੋਂ ਕਿ) ਅੱਲਾਹ ਵਧੇਰੇ ਹੱਕਦਾਰ ਹੈ ਕਿ ਤੁਸੀਂ ਉਸ (ਅੱਲਾਹ ਤੋਂ) ਡਰੋ। ਫਿਰ ਜਦੋਂ ਜੈਦ ਉਸ ਤੋਂ ਆਪਣੀ ਇੱਛਾ ਪੂਰਤੀ ਕਰ ਚੁੱਕਿਆ ’ਤਾਂ ਅਸੀਂ’ ਤੁਹਾਡੇ ਨਾਲ ਉਸ ਦਾ ਨਿਕਾਹ ਕਰ ਦਿੱਤਾ। ਤਾਂ ਕਿ ਈਮਾਨ ਵਾਲਿਆਂ ਲਈ ਆਪਣੇ ਮੂੰਹ ਬੋਲੇ (ਪਾਲਕ) ਪੁੱਤਰਾਂ ਦੀਆਂ ਪਤਨੀਆਂ (ਨਾਲ ਨਿਕਾਹ ਕਰਨ) ਦੇ ਬਾਰੇ ਕੋਈ ਸੰਕੋਚ ਨਾ ਰਹੇ। ਜਦੋਂ ਕਿ ਉਹ ਉਨ੍ਹਾਂ ਨਾਲ ਆਪਣੀ ਜ਼ਰੂਰਤ ਪੂਰੀ ਕਰ ਲੈਣ। ਅਤੇ ਅੱਲਾਹ ਦਾ ਹੁਕਮ ਹੌਣ ਵਾਲਾ ਹੀ ਸੀ। |
ਰਸੂਲ ਦੇ ਲਈ ਇਸ ਵਿਚ ਕੋਈ ਘਾਟਾ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਨਿਰਧਾਰਿਤ ਕਰ ਦਿੱਤਾ ਹੋਵੇ। ਇਹ ਹੀ ਅੱਲਾਹ ਦੀ ਸੁੰਨਤ ਦੀ (ਮਰਿਆਦਾ) ਉਨ੍ਹਾਂ ਪੈਗ਼ੰਬਰਾਂ ਦੇ ਮਾਮਲੇ ਵਿਚ ਰਹੀ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅੱਲਾਹ ਦਾ ਹੁਕਮ ਇੱਕ ਅੰਤਮ ਫੈਸਲਾ ਹੁੰਦਾ ਹੈ। |
ਉਹ ਅੱਲਾਹ ਦੇ ਹੁਕਮਾਂ ਨੂੰ ਪਹੁੰਚਾਉਂਦੇ ਸਨ ਅਤੇ ਉਸ ਤੋਂ ਹੀ ਡਰਦੇ ਸਨ। (ਉਹ) ਅੱਲਾਹ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਸਨ। ਅਤੇ ਅੱਲਾਹ ਹਿਸਾਬ ਲੈਣ ਲਈ ਕਾਫ਼ੀ ਹੈ। |
ਮੁਹੰਮਦ ਤੁਹਾਡੇ ਆਦਮੀਆਂ ਵਿਚੋਂ ਕਿਸੇ ਦੇ ਪਿਤਾ ਨਹੀਂ। ਪ੍ਰੰਤੂ ਉਹ ਅੱਲਾਹ ਦੇ ਸੰਦੇਸ਼ ਵਾਹਕ (ਰਸੂਲ) ਅਤੇ ਨਬੀਆਂ ਵਿਚੋਂ ਆਖ਼ਰੀ ਹਨ। ਅਤੇ ਅੱਲਾਹ ਹਰ ਚੀਜ਼ ਦਾ ਗਿਆਨ ਰੱਖਣ ਵਾਲਾ ਹੈ। |
يَا أَيُّهَا الَّذِينَ آمَنُوا اذْكُرُوا اللَّهَ ذِكْرًا كَثِيرًا(41) ਹੇ ਈਮਾਨ ਵਾਲਿਓ! ਅੱਲਾਹ ਨੂੰ ਵੱਧ ਤੋਂ ਵੱਧ ਚੇਤੇ ਕਰੋਂ। |
ਅਤੇ ਸਵੇਰ ਸ਼ਾਮ ਉਸ ਦੀ ਸਿਫਤ ਸਲਾਹ ਕਰੋ। |
ਉਹ ਹੀ ਹੈ ਜਿਹੜਾ ਤੁਹਾਡੇ ਉੱਪਰ ਰਹਿਮਤ ਭੇਜਦਾ ਹੈ ਅਤੇ ਉਸ ਦੇ ਫ਼ਰਿਸ਼ਤੇ ਵੀ ਤਾਂ ਕਿ ਤੁਹਾਨੂੰ ਹਨ੍ਹੇਰਿਆਂ ਵਿਚੋਂ ਕੱਢ ਕੇ ਪ੍ਰਕਾਸ਼ ਵਿਚ ਲੈ ਆਵੇ। ਅਤੇ ਉਹ ਮੋਮਿਨਾ ਤੇ ਬਹੁਤ ਦਇਆਵਾਨ ਹੈ। |
تَحِيَّتُهُمْ يَوْمَ يَلْقَوْنَهُ سَلَامٌ ۚ وَأَعَدَّ لَهُمْ أَجْرًا كَرِيمًا(44) ਜਿਸ ਦਿਨ ਉਹ ਉਸ ਨੂੰ ਮਿਲਣਗੇ, ਉਨ੍ਹਾਂ ਦਾ ਸਵਾਗਤ ਸਲਾਮ ਨਾਲ ਹੋਵੇਗਾ ਅਤੇ ਉਸ ਨੇ ਉਨ੍ਹਾਂ ਲਈ ਸਨਮਾਨ ਤਿਆਰ ਕਰ ਰੱਖਿਆ ਹੈ। |
يَا أَيُّهَا النَّبِيُّ إِنَّا أَرْسَلْنَاكَ شَاهِدًا وَمُبَشِّرًا وَنَذِيرًا(45) ਹੇ ਨਬੀ! ਅਸੀਂ ਤੁਹਾਨੂੰ ਗਵਾਹੀ ਦੇਣ ਵਾਲਾ ਅਤੇ ਖੁਸ਼ਖ਼ਬਰੀ ਦੇਣ ਵਾਲਾ ਅਤੇ ਭੈ-ਭੀਤ ਕਰਨ ਵਾਲਾ ਬਣਾ ਕੇ ਭੇਜਿਆ ਹੈ। |
وَدَاعِيًا إِلَى اللَّهِ بِإِذْنِهِ وَسِرَاجًا مُّنِيرًا(46) ਅਤੇ ਅੱਲਾਹ ਦੇ ਵੱਲ ਉਸਦੇ ਹੁਕਮ ਨਾਲ ਬੁਲਾਉਣ ਵਾਲਾ ਅਤੇ ਰੋਸ਼ਨਮਈ ਦੀਵਾ। |
وَبَشِّرِ الْمُؤْمِنِينَ بِأَنَّ لَهُم مِّنَ اللَّهِ فَضْلًا كَبِيرًا(47) ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦੇਵੇਂ ਕਿ ਉਨ੍ਹਾਂ ਲਈ ਅੱਲਾਹ ਵੱਲੋਂ ਬਹੁਤ ਵੱਡੀ ਕਿਰਪਾ ਹੈ। |
ਅਤੇ ਤੁਸੀਂ ਇਨਕਾਰੀਆਂ ਅਤੇ ਧੋਖੇਬਾਜ਼ਾਂ ਦੀ ਗੱਲ ਨਾ ਮੰਨੋ। ਅਤੇ ਉਨ੍ਹਾਂ ਵੱਲੋਂ ਦਿੱਤੇ ਦੁੱਖਾਂ ਨੂੰ ਅਣਡਿੱਠ ਕਰੋ। ਅਤੇ ਅੱਲਾਹ ਤੇ ਭਰੋਸਾ ਰੱਖੋਂ। ਅੱਲਾਹ ਭਰੋਸੇ ਲਈ ਕਾਫ਼ੀ ਹੈ। |
ਹੇ ਈਮਾਨ ਵਾਲਿਓ! ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਵਿਆਹ ਕਰੋ, ਫਿਰ ਉਨ੍ਹਾਂ ਨੂੰ ਹੱਥ ਲਗਾਉਣ ਤੋਂ ਪਹਿਲਾਂ ਤਲਾਕ ਦੇ ਦੇਵੋ “ਤਾਂ ਉਨ੍ਹਾਂ ਦੇ ਬਾਰੇ ਤੁਹਾਡੇ ਲਈ ਕੋਈ ਇੱਦਤ ਜ਼ਰੂਰੀ ਨਹੀਂ, ਜਿਸ ਦੀ ਤੁਸੀਂ ਗਿਣਤੀ ਕਰੋਂ। ਸੋ ਉਨ੍ਹਾਂ ਨੂੰ ਕੁਝ ਜੀਵਨ (ਜਿਉਣ ਲਈ) ਸਾਧਨ ਦੇ ਦੇਵੋਂ ਅਤੇ ਨੇਕੀ ਦੇ ਨਾਲ ਉਸ ਨੂੰ ਵਿਦਾ ਕਰ ਵੇਵੋ। |
ਹੇ ਨਬੀ! ਅਸੀਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਜਾਇਜ਼ ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀ’ ਦੇ ਚੁੱਕੇ ਹੋ। ਅਤੇ ਉਹ ਔਰਤਾਂ ਵੀ ਜਿਹੜੀਆਂ ਤੁਹਾਡੇ ਅਧੀਨ ਹਨ, ਜਿਹੜੀਆਂ ਅੱਲਾਹ ਨੇ ਗ਼ਨੀਮਤ (ਖੁਸ਼ੀ) ਨਾਲ ਤੁਹਾਨੂੰ ਦਿੱਤੀਆਂ ਹਨ ਅਤੇ ਤੁਹਾਡੇ ਚਾਚੇ ਦੀਆਂ ਬੇਟੀਆਂ ਅਤੇ ਤੁਹਾਡੀ ਭੂਆ ਦੀਆੰ ਬੇਟੀਆਂ ਅਤੇ ਤੁਹਾਡੇ ਮਾਮੇ ਦੀਆਂ ਬੇਟੀਆਂ ਅਤੇ ਮਾਸੀ ਦੀਆਂ ਬੇਟੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੋਵੇ। ਅਤੇ ਉਸ ਈਮਾਨ ਵਾਲੀ ਔਰਤ ਨੂੰ ਵੀ ਜਿਹੜੀ ਆਪਣੇ ਆਪ ਨੂੰ ਪੈਗ਼ੰਬਰ ਨੂੰ ਦੇ ਦੇਵੇ, ਸ਼ਰਤ ਇਹ ਹੈ ਕਿ ਪੈਗੰਬਰ ਉਸਨੂੰ ਨਿਕਾਹ ਵਿਚ ਲਿਆਉਣਾ ਚਾਹੁੰਣ। ਇਹ ਮੁਸਲਮਾਨਾਂ ਨਾਲੋਂ ਅਲੱਗ, ਵਿਸ਼ੇਸ਼ ਰੂਪ ਵਿਚ ਤੁਹਾਡੇ ਲਈ ਹੈ। ਸਾਨੂੰ ਪਤਾ ਹੈ ਜਿਹੜਾ ਅਸੀ’ ਉਨ੍ਹਾਂ ਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀਆਂ ਦਾਸੀਆਂ ਦੇ ਸਬੰਧ ਵਿਚ ਜ਼ਰੂਰੀ ਕੀਤਾ ਹੈ ਤਾਂ ਕਿ ਤੁਹਾਡੇ ਲਈ ਕੋਈ ਤੰਗੀ ਨਾ ਰਹੇ ਅਤੇ ਅੱਲਾਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ। |
ਤੁਸੀਂ ਉਨ੍ਹਾਂ ਵਿਚੋਂ ਜਿਸ ਨੂੰ ਵੀ ਚਾਹੋ ਦੂਰ ਰੱਖੋ ਅਤੇ ਜਿਸ ਨੂੰ ਚਾਹੋ ਕੋਲ ਰੱਖੋ। ਅਤੇ ਜਿਨ੍ਹਾਂ ਨੂੰ ਦੂਰ ਕੀਤਾ ਸੀ। ਉਨ੍ਹਾਂ ਵਿਚੋਂ ਫਿਰ ਕਿਸੇ ਨੂੰ ਸੱਦੋਂ ਤਾਂ ਵੀ ਤੁਹਾਨੂੰ ਕੋਈ ਪਾਪ ਨਹੀਂ। ਇਸ ਵਿਚ ਜ਼ਿਆਦਾ ਆਸ ਹੈ ਕਿ ਉਨ੍ਹਾਂ ਦੀਆਂ ਅੱਖਾਂ ਠੰਡੀਆਂ ਰਹਿਣਗੀਆਂ ਅਤੇ ਉਹ ਦੁਖੀ ਨਹੀਂ ਹੋਣਗੀਆਂ। ਅਤੇ ਉਹ ਉਸ ਤੇ ਸਤ੍ਰੀੰਸ਼ਟ ਰਹਿਣ ਜਿਹੜਾ ਤੁਸੀਂ ਉਨ੍ਹਾਂ ਸਾਰਿਆਂ ਨੂੰ ਦੇਵੋ। ਅਤੇ ਅੱਲਾਹ ਜਾਣਦਾ ਹੈ, ਜਿਹੜਾ ਤੁਹਾਡੇ ਦਿਲਾਂ ਵਿਚ ਹੈ। ਅਤੇ ਅੱਲਾਹ ਜਾਣਨ ਵਾਲਾ ਅਤੇ ਸਹਿਣਸ਼ੀਲ ਹੈ। |
ਉਨ੍ਹਾਂ ਤੋਂ ਬਿਨਾਂ ਹੋਰ ਔਰਤਾਂ ਤੁਹਾਡੇ ਲਈ ਜਾਇਜ਼ ਨਹੀਂ। ਅਤੇ ਨਾ ਇਹ ਉਚਿੱਤ ਹੈ, ਕਿ ਤੁਸੀਂ ਉਨ੍ਹਾਂ ਦੇ ਸਥਾਨ ਤੇ ਦੂਸਰੀਆਂ ਪਤਨੀਆਂ ਰੱਖ ਲਵੋ। ਭਾਵੇਂ ਉਨ੍ਹਾਂ ਦਾ ਰੂਪ ਤੁਹਾਨੂੰ ਚੰਗਾ ਲੱਗੇ। ਪਰੰਤੂ (ਉਸ ਦਾ ਅਖਤਿਆਰ ਹੈ) ਜਿਹੜੀ ਤੁਹਾਡੀ ਦਾਸੀ ਹੋਵੇ। ਅਤੇ ਅੱਲਾਹ ਹਰ ਚੀਜ਼ ਉੱਤੇ ਨਿਗਰਾਨ ਹੈ। |
ਹੇ ਈਮਾਨ ਵਾਲਿਓ! ਨਬੀ ਦੇ ਘਰਾਂ ਵਿਚ ਨਾ ਜਾਇਆ ਕਰੋਂ। ਪਰੰਤੂ (ਕੋਈ ਹਰਜ਼ ਨਹੀਂ) ਜਿਸ ਸਮੇਂ ਤੁਹਾਨੂੰ ਖਾਣੇ ਲਈ ਬੁਲਾਇਆ ਜਾਵੇ ਅਤੇ ਉਸ ਦੀ ਤਿਆਰੀ ਦੀ ਉਡੀਕ ਵੀ ਨਾ ਕਰਨ ਪਵੇ। ਪਰ ਜਦੋਂ ਤੁਹਾਨੂੰ ਸੱਦਿਆ ਜਾਵੇ ਤਾਂ ਜ਼ਰੂਰ ਜਾਵੋ। ਫਿਰ ਜਦੋਂ ਤੁਸੀਂ’ ਖਾ ਚੁੱਕੋਂ ਤਾਂ ਉਠ ਕੇ ਚਲੇ ਆਇਆ ਕਰੋ। ਗੱਲਾਂ ਵਿਚ ਬੈਠੇ ਨਾ ਰਿਹਾ ਕਰੋ। ਇਸ ਗੱਲ ਨਾਲ ਰਸੂਲ ਨੂੰ ਤਕਲੀਫ਼ ਹੁੰਦੀ ਹੈ, ਪਰੰਤੂ ਉਹ ਤੁਹਾਡਾ ਲਿਹਾਜ਼ ਕਰਦੇ ਹਨ। ਅਤੇ ਅੱਲਾਹ ਸੱਚੀ ਗੱਲ ਕਹਿਣ ਵਿਚ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਅਤੇ ਜਦੋਂ’ ਤੁਸੀਂ ਨਬੀ ਦੀ ਪਤਨੀ ਤੋ’ ਕੋਈ ਵਸਤੂ ਮੰਗੋ ਤਾਂ ਪਰਦੇ ਦੀ ਓਟ ਵਿਚ਼ ਮੰਗੋ। ਇਹ ਤਰੀਕਾ ਤੁਹਾਡੇ ਦਿਲਾਂ ਲਈ ਜ਼ਿਆਦਾ ਪਵਿੱਤਰ ਹੈ ਅਤੇ ਉਨ੍ਹਾਂ ਦੇ ਦਿਲਾਂ ਲਈ ਵੀ। ਅਤੇ ਤੁਹਾਡੇ ਲਈ ਜਾਇਜ਼ ਨਹੀਂ ਕਿ ਤੁਸੀਂ ਅੱਲਾਹ ਦੇ ਰਸੂਲ ਨੂੰ ਕੋਈ ਕਸ਼ਟ ਦੇਵੇ। ਅਤੇ ਨਾ ਇਹ ਜਾਇਜ਼ ਹੈ ਕਿ ਤੁਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਨਾਲ ਕਦੇ ਨਿਕਾਹ ਕਰੋ। ਇਹ ਅੱਲਾਹ ਦੇ ਨੇੜੇ ਬੜੀ ਗੰਭੀਰ ਗੱਲ ਹੈ। |
إِن تُبْدُوا شَيْئًا أَوْ تُخْفُوهُ فَإِنَّ اللَّهَ كَانَ بِكُلِّ شَيْءٍ عَلِيمًا(54) ਤੁਸੀਂ ਕਿਸੇ ਚੀਜ਼ ਨੂੰ ਪ੍ਰਗਟ ਕਰੋਂ ਜਾਂ ਗੁਪਤ ਰੱਖੋਂ, ਤਾਂ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
ਧੈਗੰਬਰਾਂ ਦੀਆਂ ਪਤਨੀਆਂ ਤੇ ਆਪਣੇ ਪਿਤਾ ਤੋਂ (ਪਰਦਾ ਕਰਨ) ਦੇ ਸਬੰਧ ਵਿਚ ਕੋਈ ਪਾਪ ਨਹੀਂ। ਅਤੇ ਨਾ ਆਪਣੇ ਪੁੱਤਰਾਂ ਦੇ ਸਬੰਧ ਵਿਚ ਅਤੇ ਨਾ ਆਪਣੇ ਭਰਾਵਾਂ ਦੇ ਸਬੰਧ ਵਿਚ ਅਤੇ ਨਾ ਆਪਣੇ ਭਤੀਜਿਆਂ, ਭਾਣਜਿਆਂ, ਆਪਣੇ ਜਿਹੀਆਂ ਔਰਤਾਂ ਅਤੇ ਨਾ ਆਪਣੀਆਂ ਦਾਸੀਆਂ ਤੋਂ (ਪਰਦਾ ਕਰਨ ਦੇ ਸੰਬੰਧ ਵਿਚ ਕੋਈ ਪਾਪ ਹੈ) ਅਤੇ ਤੁਸੀਂ ਅੱਲਾਹ ਤੋਂ ਡਰਦੀਆਂ ਰਹੋ। ਬੇਸ਼ੱਕ ਅੱਲਾਹ ਹਰ ਚੀਜ਼ ਤੇ ਨਜ਼ਰ ਰੱਖਦਾ ਹੈ। |
ਅੱਲਾਹ ਅਤੇ ਉਸ ਦੇ ਫ਼ਰਿਸ਼ਤੇ ਨਬੀ ਉੱਤੇ ਰਹਿਮਤ ਭੇਜਦੇ ਹਨ। ਹੇ ਈਮਾਨ ਵਾਲਿਓ! ਤੁਸੀਂ ਵੀ ਉਸ ਤੇ ਦਰੂਦ (ਦਿਆਲਤਾ) ਅਤੇ ਸਲਾਮ ਭੇਜੋ। |
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨੂੰ ਕਸ਼ਟ ਦਿੰਦੇ ਹਨ, ਅੱਲਾਹ ਨੇ ਉਨ੍ਹਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਲਾਹਣਤ ਪਾਈ ਅਤੇ ਉਨ੍ਹਾਂ ਲਈ ਬੇਇੱਜ਼ਤ ਕਰਨ ਵਾਲੀ ਸਜ਼ਾ ਤਿਆਰ ਕਰ ਰੱਖੀ ਹੈ। |
ਅਤੇ ਜਿਹੜੇ ਲੋਕ ਮੋਮਿਨ ਆਦਮੀਆਂ ਅਤੇ ਔਰਤਾਂ ਨੂੰ ਬਿਨਾ ਕਿਸੇ ਕਸੂਰ ਦੇ ਕਸ਼ਟ ਦਿੰਦੇ ਹਨ ’ਤਾਂ ਉਨ੍ਹਾਂ ਨੇ ਦੋਸ਼ ਅਤੇ ਪ੍ਰਤੱਖ ਪਾਪ ਦਾ ਭਾਰ ਚੁੱਕਿਆ। |
ਹੇ ਨਬੀ! ਆਪਣੀਆਂ ਪਤਨੀਆਂ, ਬੇਟੀਆਂ ਅਤੇ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਹੋ ਕਿ ਉਹ ਆਪਣੀਆਂ ਚ਼ਾਦਰਾਂ ਥੋੜ੍ਹੀਆਂ ਜਿਹੀਆਂ ਨੀਵੀਂਆਂ ਕਰ ਲਿਆ ਕਰਨ ਤਾਂ ਕਿ ਇਸ ਨਾਲ ਉਨ੍ਹਾਂ ਦੀ ਜਲਦੀ ਪਛਾਣ ਹੋ ਸਕੇ “ਤਾਂ ਉਹ ਸਤਾਈਆਂ ਨਹੀਂ ਜਾਣਗੀਆਂ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਦਇਆ ਵਾਨ ਹੈ। |
ਮੁਨਾਫ਼ਿਕ (ਸੋਖੇਬਾਜ਼) ਅਤੇ ਉਹ ਲੋਕ ਜਿਨ੍ਹਾਂ ਦੇ ਦਿਲਾਂ ਵਿਚ ਖੋਟ ਹੈ ਅਤੇ ਜਿਹੜੇ ਮਦੀਨੇ ਵਿਚ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਹਨ। ਜੇਕਰ ਉਹ ਨਾ ਮੰਨਣ ਤਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਪਿੱਛੇ ਲਾ ਦੇਵਾਂਗੇ। ਫਿਰ ਉਹ ਤੁਹਾਡੇ ਨਾਲ ਮਦੀਨੇ ਵਿਚ ਬਹੁਤ ਘੱਟ ਰਹਿ ਸਕਣਗੇ। |
مَّلْعُونِينَ ۖ أَيْنَمَا ثُقِفُوا أُخِذُوا وَقُتِّلُوا تَقْتِيلًا(61) ਫਿਟਕਾਰੇ ਹੋਏ, ਜਿਥੇ ਵੀ ਮਿਲਣ ਵਿਚ ਅੱਲਾਹ ਦਾ ਵਿਧਾਨ ਹੈ, ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਤੁਸੀਂ ਅੱਲਾਹ |
سُنَّةَ اللَّهِ فِي الَّذِينَ خَلَوْا مِن قَبْلُ ۖ وَلَن تَجِدَ لِسُنَّةِ اللَّهِ تَبْدِيلًا(62) ਦੇ ਵਿਧਾਨ ਵਿਚ ਕੋਈ ਤਬਦੀਲੀ ਨਹੀਂ’ ਦੇਖੌਗੇ। |
ਲੋਕ ਤੁਹਾਡੇ ਤੋਂ ਕਿਆਮਤ ਦੇ ਬਾਰੇ ਵਿਚ ਪੁੱਛਦੇ ਹਨ, ਆਖੋ ਕਿ ਉਸ ਦਾ ਗਿਆਨ ਤਾਂ ਸਿਰਫ਼ ਅੱਲਾਹ ਦੇ ਕੋਲ ਹੈ। ਅਤੇ ਤੁਹਾਨੂੰ ਕੀ ਪਤਾ ਹੋ ਸਕਦਾ ਕਿਆਮਤ ਨੇੜੇ ਆ ਗਈ ਹੋਵੇ। |
إِنَّ اللَّهَ لَعَنَ الْكَافِرِينَ وَأَعَدَّ لَهُمْ سَعِيرًا(64) ਬੇਸ਼ੱਕ ਅੱਲਾਹ ਨੇ ਅਵੱਗਿਆਕਾਰੀ ਨੂੰ ਰਹਿਮਤ ਤੋਂ ਦੂਰ ਕਰ ਦਿੱਤਾ ਹੈ। ਅਤੇ ਉਨ੍ਹਾਂ ਲਈ ਭਟਕਦੀ ਹੋਈ ਅੱਗ ਤਿਆਰ ਹੈ। |
خَالِدِينَ فِيهَا أَبَدًا ۖ لَّا يَجِدُونَ وَلِيًّا وَلَا نَصِيرًا(65) ਉਸ ਵਿਚ ਉਹ ਹਮੇਸ਼ਾ ਰਹਿਣਗੇ। ਉਹ ਨਾ ਤਾਂ ਕੋਈ ਸਮਰੱਥਕ ਪਾਉਣਗੇ ਅਤੇ ਨਾ ਸਹਾਇਕ। |
ਜਿਸ ਦਿਨ ਉਨ੍ਹਾਂ ਦੇ ਚਿਹਰੇ ਅੱਗ ਵਿਚ ਉਲਟ-ਪੁਲਟ ਕੀਤੇ ਜਾਣਗੇ। ਉਹ ਆਖਣਗੇ ਕਿ ਕਾਸ਼! ਅਸੀਂ ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕੀਤਾ ਹੁੰਦਾ। |
وَقَالُوا رَبَّنَا إِنَّا أَطَعْنَا سَادَتَنَا وَكُبَرَاءَنَا فَأَضَلُّونَا السَّبِيلَا(67) ਅਤੇ ਉਹ ਆਖਣਗੇ ਕਿ ਹੇ ਸਾਡੇ ਰੱਬ! ਅਸੀਂ ਆਪਣੇ ਸਰਦਾਰਾਂ ਅਤੇ ਆਪਣੇ ਵਡੇਰਿਆਂ ਦਾ ਆਖਾ ਮੰਨਿਆ ਤਾਂ ਉਨ੍ਹਾਂ ਨੇ ਸਾਨੂੰ ਰਾਹ ਤੋਂ ਭਟਕਾ ਦਿੱਤਾ। |
رَبَّنَا آتِهِمْ ضِعْفَيْنِ مِنَ الْعَذَابِ وَالْعَنْهُمْ لَعْنًا كَبِيرًا(68) ਹੇ ਸਾਡੇ ਰੱਬ! ਉਨ੍ਹਾਂ ਨੂੰ ਦੂਹਰੀ ਸਜ਼ਾ ਦੇ ਅਤੇ ਉਨ੍ਹਾਂ ਨੂੰ ਭਾਰੀ ਲਾਹਣਤ ਪਾ। |
ਹੇ ਈਮਾਨ ਵਾਲਿਓ! ਤੂਸੀਂ ਉਨ੍ਹਾਂ ਲੋਕਾਂ ਦੀ ਤਰ੍ਹਾਂ ਨਾ ਬਣੋ ਜਿਨ੍ਹਾ ਨੇ ਮੂਸਾ ਨੂੰ ਦੁੱਖ ਦਿੱਤਾ। ਫਿਰ ਅੱਲਾਹ ਨੇ ਉਸਨੂੰ ਉਨ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਨਿਰਲੇਪ ਸਿੱਧ ਕਰ ਦਿੱਤਾ। ਅਤੇ ਉਹ ਅੱਲਾਹ ਦੇ ਨੇੜੇ ਸਨਮਾਨਿਤ ਸੀ। |
يَا أَيُّهَا الَّذِينَ آمَنُوا اتَّقُوا اللَّهَ وَقُولُوا قَوْلًا سَدِيدًا(70) ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਯੋਗ ਗੱਲ ਕਹੋ। |
ਉਹ ਤੁਹਾਡੇ ਕਰਮ ਸੁਧਾਰੇਗਾ ਅਤੇ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ। ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇ, ਉਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰ ਲਈ ਹੈ। |
ਅਸੀਂ ਅਮਾਨਤ ਦਾ (ਭਾਰ) ਆਕਾਸ਼ਾਂ, ਧਰਤੀ ਅਤੇ ਪਹਾੜਾਂ ਦੇ ਸਾਹਮਣੇ ਹਾਜ਼ਿਰ ਕੀਤਾ ’ਤਾਂ ਉਨ੍ਹਾਂ ਨੇ ਉਸ ਨੂੰ ਉਠਾਉਣ ਤੋਂ ਇਨਕਾਰ ਕੀਤਾ ਅਤੇ ਉਹ ਉਸ ਤੋਂ ਡਰ ਗਏ। ਅਤੇ ਮਨੁੱਖ ਨੇ ਉਸ ਨੂੰ ਉਠਾ ਲਿਆ। ਬੇਸ਼ੱਕ ਉਹ ਜ਼ਾਲਿਮ ਅਤੇ ਅਗਿਆਨੀ ਸੀ। |
ਤਾਂ ਕਿ ਅੱਲਾਹ ਮੁਨਾਫ਼ਿਕ (ਧੋਖੇਬਾਜ਼? ਆਦਮੀਆਂ, ਔਰਤਾਂ ਅਤੇ ਮੂਰਤੀ ਪੂਜਾ ਕਰਨ ਵਾਲੇ ਆਦਮੀਆਂ ਅਤੇ ਔਰਤਾਂ ਨੂੰ ਸਜ਼ਾ ਦੇਵੇ। ਅਤੇ ਮੋਮਿਨ ਆਦਮੀਆਂ ਅਤੇ ਔਰਤਾਂ ਤੇ ਧਿਆਨ ਦੇਵੇ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।) |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Ahzab : choisissez le récitateur pour écouter et télécharger la sourate Al-Ahzab complète en haute qualité.















Donnez-nous une invitation valide