ਸੂਰਾ ਅਲ-ਆਦੀਆਤ pdf — ਡਾਊਨਲੋਡ (ਪੰਜਾਬੀ)
ਸੂਰਾ ਅਲ-ਆਦੀਆਤ pdf ਪੰਜਾਬੀ — ਡਾਊਨਲੋਡ ਸੂਰਾ ਅਲ-ਆਦੀਆਤ ਅਨੁਵਾਦ. ਸੂਰਾ ਅਲ-ਆਦੀਆਤ (Meccan) 11 ਆਇਤ.
Related
- ਸੂਰਾ ਅਲ-ਆਦੀਆਤ ਅਨੁਵਾਦਪੰਜਾਬੀ
- ਸੂਰਾ ਅਲ-ਆਦੀਆਤ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਅਲ-ਆਦੀਆਤ

ﮱﯓﯔ
100:1
1਼ ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।
ﯕﯖﯗ
100:2
2਼ ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।
ﯘﯙﯚ
100:3
3਼ ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।
ﯛﯜﯝﯞ
100:4
4਼ ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।
ﯟﯠﯡﯢ
100:5
5਼ ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।
ﭑﭒﭓﭔﭕ
100:6
6਼ ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।
ﭖﭗﭘﭙﭚ
100:7
7਼ ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।
ﭛﭜﭝﭞﭟ
100:8
8਼ ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
ﭠﭡﭢﭣﭤﭥﭦﭧﭨ
100:9
9਼ ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ।
ﭩﭪﭫﭬﭭ
100:10
10਼ ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ।
ﭮﭯﭰﭱﭲﭳ
100:11
11਼ ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ।
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







