PDF —
31 ਆਇਤ Medinan PDF
Built right in your browser — download starts automatically

ਸੂਰਾ ਅਲ-ਇਨਸਾਨ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਇਨਸਾਨ pdf ਪੰਜਾਬੀ — ਡਾਊਨਲੋਡ ਸੂਰਾ ਅਲ-ਇਨਸਾਨ ਅਨੁਵਾਦ. ਅਲ-ਇਨਸਾਨ (Medinan) 31 ਆਇਤ.



31 ਆਇਤ · Medinan · ਪੰਜਾਬੀ
bismillah
ﯜﯝﯞﯟﯠﯡﯢﯣﯤﯥﯦﯧ
1਼ ਜ਼ਰੂਰ ਹੀ ਮਨੁੱਖ ਉੱਤੇ ਅਨੰਤ-ਕਾਲ ਦਾ ਇਕ ਅਜਿਹਾ ਸਮਾਂ ਵੀ ਬੀਤ ਚੁੱਕਾ ਹੈ ਜਦੋਂ ਉਹ ਕੋਈ ਵਰਣਨ ਯੋਗ ਚੀਜ਼ ਨਹੀਂ ਸੀ।
ﯨﯩﯪﯫﯬﯭﯮﯯﯰﯱﯲ
2਼ ਬੇਸ਼ੱਕ ਅਸੀਂ ਮਨੁੱਖ ਨੂੰ (ਮਰਦ ਤੇ ਔਰਤ ਦੇ) ਰਲੇ ਮਿਲੇ ਵੀਰਜ ਤੋਂ ਸਾਜਿਆ ਹੈ, ਅਸੀਂ ਉਸ ਨੂੰ ਪਰਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਵੇਖਣ ਵਾਲਾ ਬਣਾ ਦਿੱਤਾ।
ﯳﯴﯵﯶﯷﯸﯹﯺ
3਼ ਅਸੀਂ ਉਸ ਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੀ ਹੁਣ ਭਾਵੇਂ ਉਹ ਸ਼ੁਕਰਗੁਜ਼ਾਰ ਹੋਵੇ ਜਾਂ ਨਾ-ਸ਼ੁਕਰਾ।
ﯻﯼﯽﯾﯿﰀﰁ
4਼ ਨਿਰਸੰਦੇਹ, ਅਸੀਂ ਕਾਫ਼ਿਰਾਂ ਲਈ ਜ਼ੰਜੀਰਾਂ, ਸੰਗਲ ਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
ﰂﰃﰄﰅﰆﰇﰈﰉﰊ
5਼ ਬੇਸ਼ੱਕ ਨੇਕ ਲੋਕ (ਸਵਰਗ ਵਿਚ) ਅਜਿਹੇ ਜਾਮ ਤੋਂ (ਸ਼ਰਾਬ) ਪੀਣਗੇ ਜਿਸ ਵਿਚ ਕਪੂਰ-ਜਲ ਦਾ ਰਲਾ ਹੋਵੇਗ।
ﭑﭒﭓﭔﭕﭖﭗﭘ
6਼ ਉਹ ਇਕ ਚਸ਼ਮਾਂ ਹੈ ਜਿਸ ਵਿੱਚੋਂ ਅੱਲਾਹ ਦੇ ਨੇਕ ਬੰਦੇ (ਸ਼ਰਾਬ) ਪੀਣਗੇ ਅਤੇ ਜਿੱਥੇ ਵੀ ਚਾਹੁੰਣਗੇ ਉਸ ਦੀਆਂ ਸ਼ਾਖ਼ਾਂ ਕੱਢ ਲੈਣਗੇ।
ﭙﭚﭛﭜﭝﭞﭟﭠ
7਼ ਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ।
ﭡﭢﭣﭤﭥﭦﭧﭨ
8਼ ਅਤੇ ਅੱਲਾਹ ਦੀ ਮੁਹੱਬਤ ਵਿਚ ਮੁਥਾਜਾਂ, ਯਤੀਮਾਂ ਅਤੇ ਕੈਦੀਆਂ ਨੂੰ ਭੋਜਨ ਖੁਆਉਂਦੇ ਸੀ।
ﭩﭪﭫﭬﭭﭮﭯﭰﭱﭲﭳ
9਼ (ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ।
ﭴﭵﭶﭷﭸﭹﭺﭻ
10਼ ਅਸੀਂ ਤਾਂ ਆਪਣੇ ਰੱਬ ਤੋਂ ਚਿਹਰੇ ਵਿਗਾੜ ਦੇਣ ਵਾਲੇ ਅਤਿਅੰਤ ਕਰੜੇ ਦਿਹਾੜੇ (ਭਾਵ ਕਿਆਮਤ) ਦਾ ਡਰ ਖਾਂਦੇ ਹਾਂ।
ﭼﭽﭾﭿﮀﮁﮂﮃﮄ
11਼ ਸੋ ਅੱਲਾਹ ਉਹਨਾਂ ਨੂੰ ਉਸ ਦਿਹਾੜੇ ਦੇ ਅਜ਼ਾਬ ਤੋਂ ਬਚਾ ਲਵੇਗਾ ਅਤੇ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਨਾਲ ਨਵਾਜ਼ੇਗਾ।
ﮅﮆﮇﮈﮉﮊ
12਼ ਅਤੇ ਉਹਨਾਂ ਦੇ ਸਬਰ ਦੇ ਬਦਲੇ ਉਹਨਾਂ ਨੂੰ ਜੰਨਤ ਅਤੇ ਰੇਸ਼ਮੀ ਵਸਤਰ ਦੇਵਾਂਗਾ।
ﮋﮌﮍﮎﮏﮐﮑﮒﮓﮔﮕﮖ
13਼ ਉਹ ਜੰਨਤ ਵਿਖੇ ਸਿੰਘਾਸਣਾ ਉੱਤੇ ਤਕੀਏ ਲਾਈਂ ਬੈਠੇ ਹੋਣਗੇ, ਉੱਥੇ ਨਾਂ ਧੁੱਪ ਵੇਖਣਗੇ ਤੇ ਨਾ ਹੀ ਠਾਰੀ ਹੋਵੇਗੀ।
ﮗﮘﮙﮚﮛﮜﮝ
14਼ ਅਤੇ ਜੰਨਤ ਦੀਆਂ ਛਾਵਾਂ ਉਹਨਾਂ ’ਤੇ ਝੁਕੀਆਂ ਹੋਣਗੀਆਂ ਅਤੇ ਉਸ ਦੇ ਫਲਾਂ ਦੇ ਗੁੱਛੇ ਉਹਨਾਂ ਦੀ ਪਹੁੰਚ ਹੇਠ ਕਰ ਦਿੱਤੇ ਜਾਣਗੇ।
ﮞﮟﮠﮡﮢﮣﮤﮥﮦ
15਼ ਅਤੇ ਉਹਨਾਂ ਦੇ ਅੱਗੇ ਚਾਂਦੀ ਦੇ ਭਾਂਡੇ ਤੇ ਸ਼ੀਸ਼ੇ ਦੇ ਪਿਆਲੇ ਘੁਮਾਏ ਜਾ ਰਹੇ ਹੋਣਗੇ।
ﮧﮨﮩﮪﮫﮬ
16਼ ਸ਼ੀਸ਼ੇ ਵੀ ਉਹ ਜਿਹੜੇ ਚਾਂਦੀ (ਦੀ ਕਿਸਮ) ਦੇ ਹੋਣਗੇ ਅਤੇ (ਸਾਕੀ) ਉਹਨਾਂ ਨੂੰ ਠੀਕ ਅੰਦਾਜ਼ੇ ਸਿਰ (ਭਾਵ ਚੰਗੀ ਤਰ੍ਹਾਂ) ਭਰਣਗੇ।
ﮭﮮﮯﮰﮱﯓﯔ
17਼ ਉੱਥੇ ਉਹਨਾਂ ਨੂੰ ਅਜਿਹੇ ਜਾਮ (ਸ਼ਰਾਬ ਦੇ) ਪਿਆਏ ਜਾਣਗੇ ਜਿਨ੍ਹਾਂ ਵਿਚ ਸੁਂਢ ਦਾ ਰਲਾ ਹੋਵੇਗਾ।
ﯕﯖﯗﯘﯙ
18਼ ਇਹ ਜੰਨਤ ਦਾ ਇਕ ਚਸ਼ਮਾ ਹੈ ਜਿਸ ਨੂੰ ‘ਸਲਸਬੀਲ’ ਦਾ ਨਾਂ ਦਿੱਤਾ ਗਿਆ ਹੈ।
ﯚﯛﯜﯝﯞﯟﯠﯡﯢﯣﯤ
19਼ ਉਹਨਾਂ ਦੀ ਸੇਵਾ ਲਈ ਮੁੰਢੇ ਫਿਰ ਰਹੇ ਹੋਣਗੇ, ਜਿਹੜੇ ਸਦਾ ਮੁੰਢੇ ਹੀ ਰਹਿਣਗੇ, ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹਨਾਂ ਨੂੰ ਖਿਲਰੇ ਹੋਏ ਮੋਤੀ ਸਮਝੋਗੇ।
ﯥﯦﯧﯨﯩﯪﯫﯬ
20਼ ਜਦੋਂ ਤੁਸੀਂ ਉੱਥੇ ਜਿੱਧਰ ਵੀ ਵੇਖੋਗੇ ਨਿਅਮਤਾਂ ਹੀ ਨਿਅਮਤਾਂ ਅਤੇ ਇਕ ਵੱਡੀ ਪਾਤਸ਼ਾਹੀ ਵੇਖੋਗੇ।
ﯭﯮﯯﯰﯱﯲﯳﯴﯵﯶﯷﯸﯹﯺﯻ
21਼ ਉਹਨਾਂ ਦੇ (ਸਰੀਰ) ਉੱਤੇ ਬਰੀਕ ਹਰੇ ਰੰਗ ਦੇ ਰੇਸ਼ਮੀ ਬਸਤਰ ਹੋਣਗੇ, ਅਤੇ ਉਹਨਾਂ ਨੂੰ ਚਾਂਦੀ ਦੇ ਕੰਗਣ ਪਹਿਨਾਏ ਜਾਣਗੇ ਅਤੇ ਉਹਨਾਂ ਦਾ ਰੱਬ ਉਹਨਾਂ ਨੂੰ ਪਵਿੱਤਰ ਸ਼ਰਾਬ ਪਿਆਏਗਾ।
ﯼﯽﯾﯿﰀﰁﰂﰃﰄ
22਼ (ਆਖਿਆ ਜਾਵੇਗਾ) ਇਹ ਤੁਹਾਡਾ (ਨੇਕੀਆਂ ਦਾ) ਬਦਲਾ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਇਸ ਯੋਗ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਵੇ।
ﰅﰆﰇﰈﰉﰊﰋ
23਼ ਬੇਸ਼ੱਕ ਅਸੀਂ ਹੀ ਤੁਹਾਡੇ ਉੱਤੇ (ਹੇ ਮੁਹੰਮਦ!) ਇਹ .ਕੁਰਆਨ ਥੋੜ੍ਹਾ ਥੋੜ੍ਹਾ ਕਰਕੇ ਉਤਾਰਿਆ ਹੈ।
ﰌﰍﰎﰏﰐﰑﰒﰓﰔﰕ
24਼ ਸੋ ਤੁਸੀਂ ਆਪਣੇ ਰੱਬ ਦੇ ਹੁਕਮ ਉੱਤੇ ਸਬਰ ਕਰੋ ਭਾਵ ਦ੍ਰਿੜਤਾ ਨਾਲ ਜਮੇਂ ਰਹੋ ਅਤੇ ਇਹਨਾਂ ਵਿੱਚੋਂ ਕਿਸੇ ਪਾਪੀ ਜਾਂ ਨਾ-ਸ਼ੁਕਰੇ ਦੇ ਪਿੱਛੇ ਨਾ ਲੱਗੋ।
ﰖﰗﰘﰙﰚﰛ
25਼ ਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ।
ﭑﭒﭓﭔﭕﭖﭗﭘ
26਼ ਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ।
ﭙﭚﭛﭜﭝﭞﭟﭠﭡ
27਼ ਬੇਸ਼ੱਕ ਇਹ (ਇਨਕਾਰੀ) ਲੋਕ ਦੁਨੀਆਂ ਨਾਲ ਮੋਹ ਰੱਖਦੇ ਹਨ ਅਤੇ ਭਾਰੀ ਦਿਨ (ਕਿਆਮਤ) ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।
ﭢﭣﭤﭥﭦﭧﭨﭩﭪﭫﭬ
28਼ ਅਸੀਂ ਹੀ ਇਹਨਾਂ ਨੂੰ ਸਾਜਿਆ ਹੈ ਤੇ ਇਹਨਾਂ ਦੇ ਜੋੜ-ਬੰਦ ਪੱਕੇ ਕੀਤੇ ਹਨ, ਜਦੋਂ ਅਸੀਂ ਚਾਹੀਏ ਇਹਨਾਂ ਵਰਗੇ ਹੋਰ ਲੋਕ ਲਿਆਈਏ।
ﭭﭮﭯﭰﭱﭲﭳﭴﭵﭶﭷ
29਼ ਬੇਸ਼ੱਕ ਇਹ (.ਕੁਰਆਨ) ਇਕ ਨਸੀਹਤ ਹੈ ਹੁਣ ਜਿਹੜਾ ਚਾਹਵੇ ਆਪਣੇ ਰੱਬ ਵੱਲ (ਜਾਣ ਵਾਲੀ) ਰਾਹ ਤੁਰ ਪਵੇ।
ﭸﭹﭺﭻﭼﭽﭾﭿﮀﮁﮂﮃﮄ
30਼ ਤੁਹਾਡੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ, ਜਦੋਂ ਤਕ ਅੱਲਾਹ ਹੀ ਨਾ ਚਾਹੇ। ਬੇਸ਼ੱਕ ਅੱਲਾਹ ਜਾਣਨਹਾਰ ਅਤੇ ਯੁਕਤੀਮਾਨ ਹੈ।
ﮅﮆﮇﮈﮉﮊﮋﮌﮍﮎﮏﮐ
31਼ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਮਿਹਰਾਂ ਵਿਚ ਦਾਖ਼ਲ ਕਰਦਾ ਹੈ ਅਤੇ ਜ਼ਾਲਮਾਂ ਲਈ ਉਸ ਨੇ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।

ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers