PDF —
50 ਆਇਤ Meccan PDF
Built right in your browser — download starts automatically

ਸੂਰਾ ਅਲ-ਮੁਰਸਲਾਤ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਮੁਰਸਲਾਤ pdf ਪੰਜਾਬੀ — ਡਾਊਨਲੋਡ ਸੂਰਾ ਅਲ-ਮੁਰਸਲਾਤ ਅਨੁਵਾਦ. ਸੂਰਾ ਅਲ-ਮੁਰਸਲਾਤ (Meccan) 50 ਆਇਤ.

← ਅਲ-ਇਨਸਾਨਸੂਰਾ ਅਲ-ਮੁਰਸਲਾਤ ਅਨ-ਨਬਾ →


50 ਆਇਤ · Meccan · ਪੰਜਾਬੀ
bismillah
ﮑﮒﮓ
77:1 1਼ ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।
ﮔﮕﮖ
77:2 2਼ ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।
ﮗﮘﮙ
77:3 3਼ ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।
ﮚﮛﮜ
77:4 4਼ ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।
ﮝﮞﮟ
77:5 5਼ ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।
ﮠﮡﮢﮣ
77:6 6਼ ਜੋ ਬਹਾਨੇ ਖ਼ਤਮ ਕਰਨ ਲਈ ਜਾਂ ਡਰ ਸੁਣਾਉਣ ਲਈ ਹੈ।
ﮤﮥﮦﮧ
77:7 7਼ ਬੇਸ਼ੱਕ ਤੁਹਾਡੇ ਨਾਲ ਜਿਸ (ਕਿਆਮਤ) ਦਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਹੀ ਵਾਪਰ ਕੇ ਰਹੇਗੀ।
ﮨﮩﮪﮫ
77:8 8਼ ਜਦੋਂ ਤਾਰੇ ਬੇ-ਨੂਰ ਕਰ ਦਿੱਤੇ ਜਾਣਗੇ।
ﮬﮭﮮﮯ
77:9 9਼ ਜਦੋਂ ਅਕਾਸ਼ ਪਾਟ ਦਿੱਤਾ ਜਾਵੇਗਾ।
ﮰﮱﯓﯔ
77:10 10਼ ਜਦੋਂ ਪਹਾੜਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣਗੀਆਂ।
ﯕﯖﯗﯘ
77:11 11਼ ਜਦੋਂ ਪੈਗ਼ੰਬਰਾਂ ਨੂੰ ਨਿਯਤ ਸਮੇਂ ਲਿਆਇਆ ਜਾਵੇਗਾ।
ﯙﯚﯛﯜ
77:12 12਼ (ਆਖਿਆ ਜਾਵੇਗਾ) ਜਿਹੜੇ ਦਿਨ ਲਈ ਉਹਨਾਂ (ਦੀ ਗਵਾਹੀ) ਨੂੰ ਅਗਾਂਹ ਪਾਇਆ ਗਿਆ ਸੀ ?
ﯝﯞﯟ
77:13 13਼ ਫ਼ੈਸਲੇ ਦੇ ਦਿਨ (ਭਾਵ ਕਿਆਮਤ) ਲਈ ?
ﯠﯡﯢﯣﯤﯥ
77:14 14਼ ਤੁਸੀਂ ਕੀ ਜਾਣੋਂ ਕਿ ਫ਼ੈਸਲੇ ਦਾ ਦਿਨ ਕੀ ਹੈ ?
ﯦﯧﯨﯩ
77:15 15਼ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ﯪﯫﯬﯭ
77:16 16਼ ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?
ﯮﯯﯰﯱ
77:17 17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।
ﯲﯳﯴﯵ
77:18 18਼ ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।
ﯶﯷﯸﯹ
77:19 19਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
ﭑﭒﭓﭔﭕﭖ
77:20 20਼ ਕੀ ਅਸੀਂ ਤੁਹਾਨੂੰ ਇਕ ਤੁੱਛ ਜਿਹੇ ਵੀਰਜ ਤੋਂ ਪੈਦਾ ਨਹੀਂ ਕੀਤਾ ?
ﭗﭘﭙﭚﭛ
77:21 21਼ ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।
ﭜﭝﭞﭟ
77:22 22਼ ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।
ﭠﭡﭢﭣ
77:23 23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।
ﭤﭥﭦﭧ
77:24 24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
ﭨﭩﭪﭫﭬ
77:25 25਼ ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?
ﭭﭮﭯ
77:26 26਼ ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।
ﭰﭱﭲﭳﭴﭵﭶﭷ
77:27 27਼ ਅਸੀਂ ਇਸ (ਧਰਤੀ) ਵਿਚ ਮਜ਼ਬੂਤੀ ਨਾਲ ਜੰਮੇ ਹੋਏ ਉੱਚੇ-ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।
ﭸﭹﭺﭻ
77:28 28਼ ਉਸ ਦਿਨ (ਅਜ਼ਾਬ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
ﭼﭽﭾﭿﮀﮁﮂ
77:29 29਼ (ਆਖਿਆ ਜਾਵੇਗਾ) ਕਿ ਚੱਲੋ ਉਸ (ਅਜ਼ਾਬ) ਵੱਲ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
ﮃﮄﮅﮆﮇﮈﮉ
77:30 30਼ ਚੱਲੋ! ਉਸ ਪੜ੍ਹਛਾਵੇਂ ਵੱਲ ਜਿਹੜਾ ਤਿੰਨ ਫਾਂਕਾਂ ਵਾਲਾ ਹੈ।
ﮊﮋﮌﮍﮎﮏﮐ
77:31 31਼ ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।
ﮑﮒﮓﮔﮕ
77:32 32਼ ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।
ﮖﮗﮘﮙ
77:33 33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।
ﮚﮛﮜﮝ
77:34 34਼ ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।
ﮞﮟﮠﮡﮢ
77:35 35਼ ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।
ﮣﮤﮥﮦﮧ
77:36 36਼ ਨਾ ਹੀ ਉਹਨਾਂ ਨੂੰ ਬਹਾਨੇ ਪੇਸ਼ ਕਰਨ ਦੀ ਆਗਿਆ ਹੋਵੇਗੀ।
ﮨﮩﮪﮫ
77:37 37਼ ਉਸੇ ਦਿਨ ਝੁਠਲਾਉਣ ਵਾਲਿਆਂ ਦੀ ਬਰਬਾਦੀ ਹੋਵੇਗੀ।
ﮬﮭﮮﮯﮰﮱﯓ
77:38 38਼ ਇਹ ਫ਼ੈਸਲੇ ਦਾ ਦਿਨ ਹੈ, ਅਸੀਂ ਤੁਹਾਨੂੰ ਅਤੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਨੂੰ ਜਮਾਂ ਕਰਾਂਗੇ।
ﯔﯕﯖﯗﯘﯙ
77:39 39਼ ਜੇਕਰ ਤੁਹਾਡੇ ਕੋਲ ਕੋਈ ਚਾਲ ਮੇਰੇ ਵਿਰੁੱਧ ਖੇਡਣ ਲਈ ਹੈ ਤਾਂ ਖੇਡ ਲਓ।
ﯚﯛﯜﯝ
77:40 40਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ﯞﯟﯠﯡﯢﯣ
77:41 41਼ ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।
ﯤﯥﯦﯧ
77:42 42਼ ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।
ﯨﯩﯪﯫﯬﯭﯮ
77:43 43਼ (ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।
ﯯﯰﯱﯲﯳ
77:44 44਼ ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
ﯴﯵﯶﯷ
77:45 45਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
ﯸﯹﯺﯻﯼﯽ
77:46 46਼ (ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।
ﯾﯿﰀﰁ
77:47 47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ﰂﰃﰄﰅﰆﰇﰈ
77:48 48਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।1
ﰉﰊﰋﰌ
77:49 49਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ﰍﰎﰏﰐﰑ
77:50 50਼ ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers