PDF —
8 ਆਇਤ Meccan PDF
Built right in your browser — download starts automatically

ਸੂਰਾ ਅਤ-ਤੀਨ pdf — ਡਾਊਨਲੋਡ (ਪੰਜਾਬੀ)

ਸੂਰਾ ਅਤ-ਤੀਨ pdf ਪੰਜਾਬੀ — ਡਾਊਨਲੋਡ ਸੂਰਾ ਅਤ-ਤੀਨ ਅਨੁਵਾਦ. ਸੂਰਾ ਅਤ-ਤੀਨ (Meccan) 8 ਆਇਤ.

← ਅਸ਼-ਸ਼ਰਹਸੂਰਾ ਅਤ-ਤੀਨ ਅਲ-ਅਲਕ →


8 ਆਇਤ · Meccan · ਪੰਜਾਬੀ
bismillah
ﭫﭬﭭ
95:1 1਼ ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ।
ﭮﭯﭰ
95:2 2਼ ਅਤੇ ਤੂਰ ਪਹਾੜ ਦੀ।
ﭱﭲﭳﭴ
95:3 3਼ ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ।
ﭵﭶﭷﭸﭹﭺﭻ
95:4 4਼ ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ।
ﭼﭽﭾﭿﮀ
95:5 5਼ (ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ।
ﮁﮂﮃﮄﮅﮆﮇﮈﮉﮊ
95:6 6਼ ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ।
ﮋﮌﮍﮎﮏ
95:7 7਼ (ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ।
ﮐﮑﮒﮓﮔ
95:8 8਼ ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ?

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers