PDF —
19 ਆਇਤ Meccan PDF

ਸੂਰਾ ਅਲ-ਅਲਕ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਅਲਕ pdf ਪੰਜਾਬੀ — ਡਾਊਨਲੋਡ ਸੂਰਾ ਅਲ-ਅਲਕ ਅਨੁਵਾਦ. ਸੂਰਾ ਅਲ-ਅਲਕ (Meccan) 19 ਆਇਤ.

← ਅਤ-ਤੀਨਸੂਰਾ ਅਲ-ਅਲਕ ਅਲ-ਕਦਰ →


19 ਆਇਤ · Meccan · ਪੰਜਾਬੀ
bismillah
ﮕﮖﮗﮘﮙﮚ
96:1 1਼ (ਹੇ ਮੁਹੰਮਦ ਸ:!) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।
ﮛﮜﮝﮞﮟ
96:2 2਼ ਉਸ ਨੇ ਮਨੁੱਖ ਨੂੰ ਜੱਮੇ ਹੋਏ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।
ﮠﮡﮢﮣ
96:3 3਼ ਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।
ﮤﮥﮦﮧ
96:4 4਼ ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।
ﮨﮩﮪﮫﮬﮭ
96:5 5਼ ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।
ﮮﮯﮰﮱﯓ
96:6 6਼ ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।
ﯔﯕﯖﯗ
96:7 7਼ ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?
ﯘﯙﯚﯛﯜ
96:8 8਼ ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।
ﯝﯞﯟﯠ
96:9 9਼ ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
ﯡﯢﯣﯤ
96:10 10਼ ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
ﯥﯦﯧﯨﯩﯪ
96:11 11਼ (ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
ﯫﯬﯭﯮ
96:12 12਼ ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?
ﭑﭒﭓﭔﭕ
96:13 13਼ ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।
ﭖﭗﭘﭙﭚﭛ
96:14 14਼ ਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ?
ﭜﭝﭞﭟﭠﭡﭢ
96:15 15਼ ਉੱਕਾ ਨਹੀਂ (ਰੱਬ ਤੋਂ ਡਰਦਾ), ਜੇ ਉਹ (ਆਪਣੀਆਂ ਕਰਤੂਤਾਂ ਤੋਂ) ਨਾ ਰੁਕਿਆ ਤਾਂ ਅਸੀਂ ਉਸ ਨੂੰ ਮੱਥੇ ਦੇ ਵਾਲਾਂ ਤੋਂ ਫੜ ਕੇ ਜ਼ਰੂਰ ਹੀ ਘਸੀਟਾਂਗੇ।
ﭣﭤﭥﭦ
96:16 16਼ ਉਹ ਮੱਥਾ ਜਿਹੜਾ ਦੋਸ਼ੀ ਹੈ।
ﭧﭨﭩ
96:17 17਼ ਸੋ ਉਸ ਨੂੰ ਚਾਹੀਦਾ ਹੈ ਕਿ (ਆਪਣੇ ਬਚਾ ਲਈ) ਆਪਣੇ ਸੰਗ ਬੈਠਣ ਉੱਠਣ ਵਾਲਿਆਂ ਨੂੰ ਬੁਲਾ ਲਵੇ।
ﭪﭫﭬ
96:18 18਼ ਅਤੇ ਅਸੀਂ ਵੀ ਅਜ਼ਾਬ ਦੇਣ ਵਾਲੇ ਫ਼ਰਿਸ਼ਤਿਆਂ ਨੰ ਬੁਲਾ ਲਿਆਂਗੇ।
ﭭﭮﭯﭰﭱﭲﭳ
96:19 19਼ ਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ।

ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers