ਸੂਰਾ ਅਜ਼-ਜ਼ਲਜ਼ਲਾ pdf — ਡਾਊਨਲੋਡ (ਪੰਜਾਬੀ)
ਸੂਰਾ ਅਜ਼-ਜ਼ਲਜ਼ਲਾ pdf ਪੰਜਾਬੀ — ਡਾਊਨਲੋਡ ਸੂਰਾ ਅਜ਼-ਜ਼ਲਜ਼ਲਾ ਅਨੁਵਾਦ. ਸੂਰਾ ਅਜ਼-ਜ਼ਲਜ਼ਲਾ (Medinan) 8 ਆਇਤ.
Related
More ਸੂਰਾ PDF
ਸੂਰਾ ਅਜ਼-ਜ਼ਲਜ਼ਲਾ

ﮅﮆﮇﮈﮉ
99:1
1਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।
ﮊﮋﮌﮍ
99:2
2਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।
ﮎﮏﮐﮑﮒ
99:3
3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?
ﮓﮔﮕﮖ
99:4
4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।
ﮗﮘﮙﮚﮛ
99:5
5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।
ﮜﮝﮞﮟﮠﮡﮢ
99:6
6਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
ﮣﮤﮥﮦﮧﮨﮩ
99:7
7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
ﮪﮫﮬﮭﮮﮯﮰ
99:8
8਼ ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







