PDF —
29 ਆਇਤ Meccan PDF
Built right in your browser — download starts automatically

ਸੂਰਾ ਅਤ-ਤਕਵੀਰ pdf — ਡਾਊਨਲੋਡ (ਪੰਜਾਬੀ)

ਸੂਰਾ ਅਤ-ਤਕਵੀਰ pdf ਪੰਜਾਬੀ — ਡਾਊਨਲੋਡ ਸੂਰਾ ਅਤ-ਤਕਵੀਰ ਅਨੁਵਾਦ. ਸੂਰਾ ਅਤ-ਤਕਵੀਰ (Meccan) 29 ਆਇਤ.

← ਅਬਸਸੂਰਾ ਅਤ-ਤਕਵੀਰ ਅਲ-ਇਨਫ਼ਿਤਾਰ →


29 ਆਇਤ · Meccan · ਪੰਜਾਬੀ
bismillah
ﭙﭚﭛﭜ
81:1 1਼ ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।1
ﭝﭞﭟﭠ
81:2 2਼ ਜਦੋਂ ਤਾਰੇ ਬੇ-ਨੂਰ ਹੋ ਜਾਣਗੇ।
ﭡﭢﭣﭤ
81:3 3਼ ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।
ﭥﭦﭧﭨ
81:4 4਼ ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।
ﭩﭪﭫﭬ
81:5 5਼ ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ।
ﭭﭮﭯﭰ
81:6 6਼ ਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ।
ﭱﭲﭳﭴ
81:7 7਼ ਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ।
ﭵﭶﭷﭸ
81:8 8਼ ਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । 2
ﭹﭺﭻﭼ
81:9 9਼ ਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ?
ﭽﭾﭿﮀ
81:10 10਼ ਜਦੋਂ ਕਰਮ-ਪੱਤਰ ਖੋਲੇ ਜਾਣਗੇ।
ﮁﮂﮃﮄ
81:11 11਼ ਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ।
ﮅﮆﮇﮈ
81:12 12਼ ਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ।
ﮉﮊﮋﮌ
81:13 13਼ ਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ।
ﮍﮎﮏﮐﮑ
81:14 14਼ ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ?
ﮒﮓﮔﮕ
81:15 15਼ ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।
ﮖﮗﮘ
81:16 16਼ ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।
ﮙﮚﮛﮜ
81:17 17਼ ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।
ﮝﮞﮟﮠ
81:18 18਼ ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।
ﮡﮢﮣﮤﮥ
81:19 19਼ ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ।
ﮦﮧﮨﮩﮪﮫﮬ
81:20 20਼ ਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ।
ﮭﮮﮯﮰ
81:21 21਼ ਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ।
ﮱﯓﯔﯕ
81:22 22਼ (ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ।
ﯖﯗﯘﯙﯚ
81:23 23਼ ਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ।
ﯛﯜﯝﯞﯟﯠ
81:24 24਼ ਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ।
ﯡﯢﯣﯤﯥﯦ
81:25 25਼ ਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ।
ﯧﯨﯩ
81:26 26਼ ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ?
ﯪﯫﯬﯭﯮﯯ
81:27 27਼ ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।1
ﯰﯱﯲﯳﯴﯵ
81:28 28਼ (ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।
ﯶﯷﯸﯹﯺﯻﯼﯽﯾ
81:29 29਼ ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers