PDF —
19 ਆਇਤ Meccan PDF

ਸੂਰਾ ਅਲ-ਇਨਫ਼ਿਤਾਰ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਇਨਫ਼ਿਤਾਰ pdf ਪੰਜਾਬੀ — ਡਾਊਨਲੋਡ ਸੂਰਾ ਅਲ-ਇਨਫ਼ਿਤਾਰ ਅਨੁਵਾਦ. ਸੂਰਾ ਅਲ-ਇਨਫ਼ਿਤਾਰ (Meccan) 19 ਆਇਤ.



19 ਆਇਤ · Meccan · ਪੰਜਾਬੀ
bismillah
ﭑﭒﭓﭔ
82:1 1਼ ਜਦੋਂ ਅਕਾਸ਼ ਫੱਟ ਜਾਵੇਗਾ।
ﭕﭖﭗﭘ
82:2 2਼ ਜਦੋਂ ਤਾਰੇ ਖਿਲਰ ਜਾਣਗੇ।
ﭙﭚﭛﭜ
82:3 3਼ ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ।
ﭝﭞﭟﭠ
82:4 4਼ ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ।
ﭡﭢﭣﭤﭥﭦ
82:5 5਼ ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ।
ﭧﭨﭩﭪﭫﭬﭭ
82:6 6਼ ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ?
ﭮﭯﭰﭱﭲ
82:7 7਼ ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ।
ﭳﭴﭵﭶﭷﭸﭹ
82:8 8਼ ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ।
ﭺﭻﭼﭽﭾ
82:9 9਼ (ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ।
ﭿﮀﮁﮂ
82:10 10਼ ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ।
ﮃﮄﮅ
82:11 11਼ (ਉਹ) ਪਤਵੰਤੇ ਲਿਖਾਰੀ ਹਨ।
ﮆﮇﮈﮉ
82:12 12਼ ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।
ﮊﮋﮌﮍﮎ
82:13 13਼ ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।
ﮏﮐﮑﮒﮓ
82:14 14਼ ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।
ﮔﮕﮖﮗ
82:15 15਼ ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।
ﮘﮙﮚﮛﮜ
82:16 16਼ ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।
ﮝﮞﮟﮠﮡﮢ
82:17 17਼ ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?
ﮣﮤﮥﮦﮧﮨﮩ
82:18 18਼ ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?
ﮪﮫﮬﮭﮮﮯﮰﮱﯓﯔﯕ
82:19 19਼ ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।

ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers