ਸੂਰਾ ਅਲ-ਕਲਮ
PDF —
Built right in your browser — download starts automatically
ਸੂਰਾ ਅਲ-ਕਲਮ pdf — ਡਾਊਨਲੋਡ (ਪੰਜਾਬੀ)
ਸੂਰਾ ਅਲ-ਕਲਮ pdf ਪੰਜਾਬੀ — ਡਾਊਨਲੋਡ ਸੂਰਾ ਅਲ-ਕਲਮ ਅਨੁਵਾਦ. ਅਲ-ਕਲਮ (Meccan) 52 ਆਇਤ.
Related
- ਅਲ-ਕਲਮ ਅਨੁਵਾਦਪੰਜਾਬੀ
- ਅਲ-ਕਲਮ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਅਲ-ਕਲਮ

ﮉﮊﮋﮌﮍﮎ
1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ।
ﮏﮐﮑﮒﮓﮔ
2਼ (ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ।
ﮕﮖﮗﮘﮙﮚ
3਼ ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ।
ﮛﮜﮝﮞﮟ
4਼ ਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ।
ﮠﮡﮢ
5਼ ਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ।
ﮣﮤﮥ
6਼ ਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ।
ﮦﮧﮨﮩﮪﮫﮬﮭﮮﮯﮰﮱ
7਼ ਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ।
ﯓﯔﯕﯖ
8਼ ਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ।
ﯗﯘﯙﯚﯛ
9਼ ਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ।
ﯜﯝﯞﯟﯠﯡ
10਼ ਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ।
ﯢﯣﯤﯥ
11਼ ਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ।
ﯦﯧﯨﯩﯪ
12਼ ਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ।
ﯫﯬﯭﯮﯯ
13਼ ਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ।
ﯰﯱﯲﯳﯴﯵ
14਼ ਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ।
ﯶﯷﯸﯹﯺﯻﯼﯽ
15਼ ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ।
ﯾﯿﰀﰁ
16਼ ਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ।
ﭑﭒﭓﭔﭕﭖﭗﭘﭙﭚﭛ
17਼ ਬੇਸ਼ੱਕ ਅਸੀਂ ਇਹਨਾਂ (ਮੱਕੇ ਵਾਲਿਆਂ) ਨੂੰ ਉਸੇ ਤਰ੍ਹਾਂ ਪਰੱਖਿਆ ਸੀ ਜਿੱਦਾਂ ਅਸੀਂ ਬਾਗ਼ ਵਾਲਿਆਂ ਨੂੰ ਪਰੱਖਿਆ ਸੀ, ਜਦੋਂ ਉਹਨਾਂ ਨੇ ਸਹੁੰ ਖਾਂਦੀ ਸੀ ਕਿ ਸਵੇਰ ਹੁੰਦੇ ਹੀ ਅਸੀਂ ਇਸ ਬਾਗ਼ ਦੇ ਫਲਾਂ ਨੂੰ ਤੋੜ ਲਵਾਂਗੇ।
ﭜﭝﭞ
18਼ ਉਹਨਾਂ ਨੇ ਇਨਸ਼ਾਅੱਲਾਹ (ਭਾਵ ਜੇ ਰੱਬ ਨੇ ਚਾਹਿਆ) ਨਹੀਂ ਕਿਹਾ ਸੀ।
ﭟﭠﭡﭢﭣﭤﭥﭦ
19਼ ਤੁਹਾਡੇ ਰੱਬ ਵੱਲੋਂ ਇਕ ਬਿਪਤਾ ਉਸ ਬਾਗ਼ ’ਤੇ ਆ ਪਈ ਜਦ ਕਿ ਹਾਲੇ ਉਹ ਸੁੱਤੇ ਪਏ ਸਨ।
ﭧﭨﭩ
20਼ ਅਤੇ ਉਹ ਬਾਗ਼ ਵਾਡੀ ਕੀਤੀ ਹੋਈ ਖੇਤੀ ਵਾਂਗ ਹੋ ਗਿਆ।
ﭪﭫﭬ
21਼ ਸਵੇਰ ਹੁੰਦੇ ਹੀ ਉਹਨਾਂ ਨੇ ਇਕ ਦੂਜੇ ਨੂੰ ਆਖਿਆ।
ﭭﭮﭯﭰﭱﭲﭳﭴ
22਼ ਕਿ ਜੇ ਤੁਸੀਂ ਫਲ ਤੋੜਣੇ ਹਨ ਤਾਂ ਆਪਣੇ ਬਾਗ਼ਾਂ ਵੱਲ ਸਵੇਰੇ-ਸਵੇਰੇ ਨਿੱਕਲ ਤੁਰੋ।
ﭵﭶﭷﭸ
23਼ ਸੋ ਉਹ ਤੁਰ ਪਏ ਤੇ ਆਪੋ ਵਿਚ ਹੌਲੀ-ਹੌਲੀ ਕਹਿ ਰਹੇ ਸਨ।
ﭹﭺﭻﭼﭽﭾﭿ
24਼ ਕਿ ਅੱਜ ਤੁਹਾਡੇ ਬਾਗ਼ ਵਿਚ ਕੋਈ ਵੀ ਮੁਥਾਜ ਨਹੀਂ ਵੜਨਾ ਚਾਹੀਦਾ।
ﮀﮁﮂﮃﮄ
25਼ ਉਹ ਸਵੇਰੇ ਸਵੇਰੇ ਇਹੋ ਸੋਚਦੇ (ਬਾਗ਼ ਵੱਲ) ਤੁਰ ਪਏ ਕਿ ਉਹ ਮੁਥਾਜਾਂ ਨੂੰ ਰੋਕ ਸਕਦੇ ਹਨ।
ﮅﮆﮇﮈﮉﮊ
26਼ ਪਰ ਜਦੋਂ ਉਹਨਾਂ ਨੇ ਬਾਗ਼ ਨੂੰ ਵੇਖਿਆ ਤਾਂ ਆਖਿਆ ਕਿ “ਅਸੀਂ ਤਾਂ ਰਾਹ ਹੀ ਭੁੱਲ ਗਏ ਹਾਂ”।
ﮋﮌﮍﮎ
27਼ (ਅਤੇ ਕਿਹਾ ਕਿ) ਨਹੀਂ ਅਸੀਂ ਰਾਹ ਨਹੀਂ ਭੁੱਲੇ ਸਗੋਂ ਸਾਡੇ ਤਾਂ ਭਾਗ ਹੀ ਫੁੱਟ ਗਏ।
ﮏﮐﮑﮒﮓﮔﮕﮖ
28਼ ਉਹਨਾਂ ਵਿੱਚੋਂ ਜਿਹੜਾ ਸਭ ਤੋਂ ਚੰਗਾ ਸੀ ਉਹ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਤੁਸੀਂ (ਆਪਣੇ ਪਾਲਣਹਾਰ ਦੀ) ਤਸਬੀਹ ਕਿਉਂ ਨਹੀਂ ਕਰਦੇ ?
ﮗﮘﮙﮚﮛﮜﮝ
29਼ ਫੇਰ ਉਹ ਆਖਣ ਲੱਗੇ ਕਿ ਪਾਕ ਹੈ ਸਾਡਾ ਰੱਬ ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।
ﮞﮟﮠﮡﮢﮣ
30਼ ਫੇਰ ਉਹਨਾਂ ਵਿੱਚੋਂ ਹਰੇਕ ਇਕ ਦੂਜੇ ਨੂੰ ਕੋਸਣ ਲੱਗ ਪਿਆ।
ﮤﮥﮦﮧﮨﮩ
31਼ ਅਤੇ ਉਹ ਆਖਣ ਲੱਗੇ ਕਿ ਹਾਏ ਅਫ਼ਸੋਸ, ਬੇਸ਼ੱਕ ਅਸੀਂ ਹੀ (ਰੱਬ ਦੇ) ਬਾਗ਼ੀ ਹੋ ਗਏ ਸਾਂ।
ﮪﮫﮬﮭﮮﮯﮰﮱﯓﯔﯕ
32਼ ਹੋ ਸਕਦਾ ਹੈ ਕਿ ਸਾਡਾ ਰੱਬ ਬਦਲੇ ਵਿਚ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਦੇ ਦੇਵੇ, ਅਸੀਂ ਆਪਣੇ ਰੱਬ ਨਾਲ ਮੋਹ ਰੱਖਣ ਵਾਲੇ ਹਾਂ।
ﯖﯗﯘﯙﯚﯛﯜﯝﯞﯟﯠ
33਼ ਅਜ਼ਾਬ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਪਰ ਆਖ਼ਿਰਤ ਦਾ ਅਜ਼ਾਬ ਸਭ ਤੋਂ ਵੱਧ ਕਰੜਾ ਹੈ। ਕਾਸ਼! ਇਹਨਾਂ ਨੂੰ ਇਸ ਦਾ ਗਿਆਨ ਹੁੰਦਾ।
ﯡﯢﯣﯤﯥﯦﯧ
34਼ ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਨਿਅਮਤਾਂ ਭਰੇ ਬਾਗ਼ ਹਨ।
ﯨﯩﯪﯫ
35਼ ਕੀ ਅਸੀਂ ਮੁਸਲਮਾਨਾਂ (ਭਾਵ ਆਗਿਆਕਾਰੀਆਂ) ਨੂੰ ਅਪਰਾਧੀਆਂ ਦੇ ਬਰਾਬਰ ਕਰ ਦਿਆਂਗੇ।
ﯬﯭﯮﯯﯰ
36਼ ਤੁਹਾਨੂੰ ਕੀ ਹੋ ਗਿਆ ਹੈ ? ਤੁਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹੋ ?
ﯱﯲﯳﯴﯵﯶ
37਼ ਕੀ ਤੁਹਾਡੇ ਕੋਲ ਕੋਈ ਕਿਤਾਬ ਹੈ ਜਿਸ ਵਿੱਚੋਂ ਤੁਸੀਂ ਇਹ ਸਭ ਪੜ੍ਹਦੇ ਹੋ ?
ﯷﯸﯹﯺﯻﯼ
38਼ ਕਿ ਜਿਸ ਵਿਚ ਤੁਹਾਡੇ ਮਨ ਭਾਉਂਦੀਆਂ ਗੱਲਾਂ ਹੋਣ।
ﯽﯾﯿﰀﰁﰂﰃﰄﰅﰆﰇﰈﰉ
39਼ ਕੀ ਤੁਸੀਂ ਸਾਥੋਂ ਕਿਆਮਤ ਦਿਹਾੜੇ ਤਕ ਦੀਆਂ ਸੰਹੁਾਂ ਲੈ ਰੱਖੀਆਂ ਹਨ ਕਿ ਤੁਹਾਡੇ ਲਈ ਓਹੀਓ ਹੋਵੇਗਾ ਜਿਸ ਦਾ ਫ਼ੈਸਲਾ ਤੁਸੀਂ ਕਰੋਗੇ ?
ﰊﰋﰌﰍﰎ
40਼ ਇਹਨਾਂ ਤੋਂ ਪੁੱਛੋ ਕਿ ਤੁਹਾਡੇ ਵਿੱਚੋਂ ਕੌਣ ਇਸ ਦੀ ਜ਼ਮਾਨਤ ਲੈਂਦਾ ਹੈ?
ﰏﰐﰑﰒﰓﰔﰕﰖﰗ
41਼ ਕੀ (ਇਸ ਦੇ ਜ਼ਾਮਿਨ) ਇਹਨਾਂ ਦੇ ਮਿੱਥੇ ਹੋਏ (ਰੱਬ ਦੇ) ਸ਼ਰੀਕ ਹਨ ? ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਕ ਲਿਆਉਣ ਜੇ ਉਹ ਸੱਚੇ ਹਨ।
ﰘﰙﰚﰛﰜﰝﰞﰟﰠﰡ
42਼ ਜਿਸ ਦਿਨ ਪਿੰਨੀ ਖੋਲ੍ਹ ਦਿੱਤੀ ਜਾਵੇਗੀ ਭਾਵ ਔਖਾ ਵੇਲਾ ਆਵੇਗਾ ਅਤੇ ਉਹਨਾਂ ਇਨਕਾਰੀਆਂ ਨੂੰ ਸਿਜਦਾ ਕਰਨ ਲਈ ਬੁਲਾਇਆ ਜਾਵੇਗਾ ਤਾਂ ਉਹ ਸਿਜਦਾ ਨਹੀਂ ਕਰ ਸਕਣਗੇ।1
ﭑﭒﭓﭔﭕﭖﭗﭘﭙﭚﭛﭜﭝ
43਼ ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾਈ ਹੋਵੇਗੀ। ਜਦੋਂ ਸੰਸਾਰ ਵਿਚ ਉਹਨਾਂ ਨੂੰ ਸਿਜਦੇ ਲਈ ਬੁਲਾਇਆ ਜਾਂਦਾ ਸੀ ਉਸ ਵੇਲੇ ਤਾਂ ਉਹ ਭਲੇ ਚੰਗੇ ਸਨ।
ﭞﭟﭠﭡﭢﭣﭤﭥﭦﭧﭨﭩ
44਼ ਸੋ (ਹੇ ਨਬੀ!) ਅੱਜ ਮੈਨੂੰ ਤੇ ਉਸ ਨੂੰ ਜਿਹੜਾ ਹਦੀਸ (ਭਾਵ .ਕੁਰਆਨ) ਨੂੰ ਝੁਠਲਾਉਂਦਾ ਸੀ (ਦੋਵਾਂ ਨੂੰ ਇਕੱਲਾ) ਛੱਡ ਦਿਓ। ਅਸੀਂ ਉਸ ਨੂੰ ਹੌਲੀ-ਹੌਲੀ ਬਰਬਾਦੀ ਵੱਲ ਲੈ ਜਾਵਾਂਗੇ ਕਿ ਉਸ ਨੂੰ ਪਤਾ ਵੀ ਨਹੀਂ ਲੱਗ ਸਕੇਗਾ।
ﭪﭫﭬﭭﭮﭯﭰ
45਼ ਮੈਂ ਇਹਨਾਂ ਨੂੰ ਢਿੱਲ ਦੇ ਰਿਹਾ ਹਾਂ, ਬੇਸ਼ੱਕ ਮੇਰੀ ਚਾਲ ਵੱਡੀ ਜ਼ਬਰਦਸਤ ਹੈ।
ﭱﭲﭳﭴﭵﭶﭷﭸ
46਼ (ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਬਦਲਾ ਭਾਲਦੇ ਹੋ ਕਿ ਇਹ ਉਸ ਤਾਵਾਨ (ਚੱਟੀ) ਦੇ ਭਾਰ ਹੇਠ ਦਬੇ ਜਾ ਰਹੇ ਹਨ ?
ﭹﭺﭻﭼﭽﭾ
47਼ ਕੀ ਇਹਨਾਂ ਕੋਲ ਪਰੋਖ ਦਾ ਗਿਆਨ ਹੈ, ਜਿਸ ਤੋਂ ਇਹ ਲਿਖ ਲਿਆਉਂਦੇ ਹਨ।
ﭿﮀﮁﮂﮃﮄﮅﮆﮇﮈﮉﮊ
48਼ ਸੋ ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਧੀਰਜ ਤੋਂ ਕੰਮ ਲਵੋ ਅਤੇ ਮੱਛੀ ਵਾਲੇ (ਯੂਨੁਸ ਅ:) ਵਾਂਗ ਨਾ ਹੋ ਜਾਣਾ ਕਿ ਜਦੋਂ ਉਸ ਨੇ (ਅੱਲਾਹ ਨੂੰ) ਸੱਦਿਆ ਸੀ ਉਸ ਸਮੇਂ ਉਹ ਗ਼ਮ ਨਾਲ ਭਰਪੂਰ ਸੀ।
ﮋﮌﮍﮎﮏﮐﮑﮒﮓﮔﮕ
49਼ ਜੇਕਰ ਉਸ ਦੇ ਰੱਬ ਦੀ ਮਿਹਰ ਉਸ ਨੂੰ ਨਾ ਜੁੜਦੀ ਤਾਂ ਉਹ ਇਕ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਜਦ ਕਿ ਉਹ ਹੀਣਾ ਤੇ ਰੁਸਵਾ ਵੀ ਹੁੰਦਾ।
ﮖﮗﮘﮙﮚﮛ
50਼ ਅੰਤ ਉਸ ਦੇ ਰੱਬ ਨੇ ਉਸ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ, ਅਤੇ ਉਸ ਨੂੰ ਭਲੇ ਪੁਰਖਾਂ ਵਿਚ ਰਲਾ ਲਿਆ।
ﮜﮝﮞﮟﮠﮡﮢﮣﮤﮥﮦﮧﮨ
51਼ ਜਦੋਂ ਇਹ (ਇਨਕਾਰੀ) ਉਸ ਜ਼ਿਕਰ (ਭਾਵ .ਕੁਰਆਨ) ਸੁਣਦੇ ਹਨ ਤਾਂ ਤੁਹਾਨੂੰ ਆਪਣੀਆਂ (ਭੈੜੀਆਂ) ਨਜ਼ਰਾਂ ਨਾਲ ਇੰਜ ਤੱਕਦੇ ਹਨ ਜਿਵੇਂ ਉਹ ਤੁਹਾਡੇ ਪੈਰ (ਸਿੱਧੀ ਰਾਹ ਤੋਂ) ਉਖਾੜ ਦੇਣਗੇ ਅਤੇ ਆਖਦੇ ਹਨ ਕਿ ਬੇਸ਼ੱਕ ਉਹ (ਮੁਹੰਮਦ) ਤਾਂ ਸੁਦਾਈ ਹੈ।
ﮩﮪﮫﮬﮭﮮ
52਼ ਜਦ ਕਿ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।
ਕੁਰਆਨ ਸ਼ਰੀਫ਼
Tuesday, August 18, 2026
Don't forget us in your sincere prayers







