Surah Ta-Ha with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah TaHa | طه - Ayat Count 135 - The number of the surah in moshaf: 20 - The meaning of the surah in English: Ta-Ha.

طه(1)

 ਤਾ.ਹਾ

مَا أَنزَلْنَا عَلَيْكَ الْقُرْآنَ لِتَشْقَىٰ(2)

 ਅਸੀਂ ਕੁਰਆਨ ਤੁਹਾਡੇ ਉੱਪਰ ਇਸ ਲਈ ਨਹੀਂ ਉਤਾਰਿਆ ਕਿ ਤੁਸੀਂ ਮੁਸੀਬਤ ਵਿਚ ਪੈ ਜਾਉ।

إِلَّا تَذْكِرَةً لِّمَن يَخْشَىٰ(3)

 ਬਲਕਿ ਇਸ ਵਿਚ ਅਜਿਹੇ ਬੰਦੇ ਲਈ ਉਪਦੇਸ਼ ਹੈ ਜਿਹੜਾ ਡਰਦਾ ਹੋਵੇ।

تَنزِيلًا مِّمَّنْ خَلَقَ الْأَرْضَ وَالسَّمَاوَاتِ الْعُلَى(4)

 ਇਹ ਉਸ ਵੱਲੋਂ ਉਤਾਰਿਆ ਗਿਆ ਹੈ ਜਿਸ ਨੇ ਧਰਤੀ ਅਤੇ ਉੱਚੇ ਆਕਾਸ਼ਾਂ ਨੂੰ ਪੈਦਾ ਕੀਤਾ।

الرَّحْمَٰنُ عَلَى الْعَرْشِ اسْتَوَىٰ(5)

 ਉਹ ਰਹਿਮਤ ਵਾਲਾ ਹੈ ਅਤੇ ਉੱਚ ਸਿੰਘਾਸਣ ਉੱਤੇ ਬਿਰਾਜਮਾਨ ਹੈ।

لَهُ مَا فِي السَّمَاوَاتِ وَمَا فِي الْأَرْضِ وَمَا بَيْنَهُمَا وَمَا تَحْتَ الثَّرَىٰ(6)

 ਜੋ ਕੁਝ ਆਕਾਸ਼ਾਂ ਵਿਚ ਹੈ, ਧਰਤੀ ਉੱਪਰ ਹੈ, ਦੋਵਾਂ ਦੇ ਵਿਚਕਾਰ ਹੈ ਜਾਂ ਧਰਤੀ ਦੇ ਥੱਲੇ ਹੈ, ਸਭ ਉਸ (ਅੱਲਾਹ) ਦਾ ਹੈ।

وَإِن تَجْهَرْ بِالْقَوْلِ فَإِنَّهُ يَعْلَمُ السِّرَّ وَأَخْفَى(7)

 ਅਤੇ ਤੁਸੀਂ ਚਾਹੋ ਆਪਣੀ ਗੱਲ ਉੱਚੀ ਪੁਕਾਰ ਕੇ ਕਹੋ ਪਰ ਉਹ ਹੌਲੀ ਕੀਤੀ ਹੋਈ ਗੱਲ ਨੂੰ ਵੀ ਜਾਣਦਾ ਹੈ। ਅਤੇ ਇਸ ਤੋਂ ਵੱਧ ਹੌਲੀ ਕੀਤੀ ਗੱਲ ਨੂੰ ਵੀ।

اللَّهُ لَا إِلَٰهَ إِلَّا هُوَ ۖ لَهُ الْأَسْمَاءُ الْحُسْنَىٰ(8)

 ਉਹ ਅੱਲਾਹ ਹੈ ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਸਾਰੇ ਚੰਗੇ ਨਾਮ ਉਸੇ ਦੇ ਹਨ।

وَهَلْ أَتَاكَ حَدِيثُ مُوسَىٰ(9)

 ਅਤੇ ਕੀ ਤੁਹਾਨੂੰ ਮੂਸਾ ਦੀ ਗੱਲ ਪਹੁੰਚੀ ਹੈ।

إِذْ رَأَىٰ نَارًا فَقَالَ لِأَهْلِهِ امْكُثُوا إِنِّي آنَسْتُ نَارًا لَّعَلِّي آتِيكُم مِّنْهَا بِقَبَسٍ أَوْ أَجِدُ عَلَى النَّارِ هُدًى(10)

 ਜਦੋਂ ਕਿ ਉਸ ਨੇ ਦੇਖੀ ਹੈ ਅਤੇ ਆਸ ਹੈ ਮੈਂ ਉਸ ਵਿਚੋਂ ਤੁਹਾਡੇ ਲਈ ਇੱਕ ਅੰਗਾਰਾ ਲਿਆਵਾਂ ਜਾਂ ਉਸ ਅੱਗ ਦੇ ਕੋਲ ਮੈਨੂੰ ਰਾਹ ਦਾ ਪਤਾ ਮਿਲ ਜਾਏ।

فَلَمَّا أَتَاهَا نُودِيَ يَا مُوسَىٰ(11)

 ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆਂ ਤਾਂ ਅਵਾਜ਼ ਦਿੱਤੀ ਗਈ ਕਿ ਹੈ ਮੂਸਾ

إِنِّي أَنَا رَبُّكَ فَاخْلَعْ نَعْلَيْكَ ۖ إِنَّكَ بِالْوَادِ الْمُقَدَّسِ طُوًى(12)

 ਮੈਂ ਹੀ ਤੇਰਾ ਰੱਬ ਹਾਂ ਇਸ ਲਈ ਤੁਸੀਂ ਆਪਣੀਆਂ ਜੁੱਤੀਆਂ ਉਤਾਰ ਦਿਉ ਕਿਉਂਕਿ ਤੁਸੀਂ ਤੁਵਾ ਦੀ ਪਵਿੱਤਰ ਘਾਟੀ ਵਿਚ ਹੋ।

وَأَنَا اخْتَرْتُكَ فَاسْتَمِعْ لِمَا يُوحَىٰ(13)

 ਅਤੇ ਮੈਂ ਤੁਹਾਨੂੰ ਚੁਣ ਲਿਆ ਹੈ ਇਸ ਲਈ ਜਿਹੜੀ ਵਹੀ ਪ੍ਰਕਾਸ਼ੀ ਜਾ ਰਹੀ ਹੈ ਉਸ ਨੂੰ ਸੁਣ।

إِنَّنِي أَنَا اللَّهُ لَا إِلَٰهَ إِلَّا أَنَا فَاعْبُدْنِي وَأَقِمِ الصَّلَاةَ لِذِكْرِي(14)

 ਮੈਂ ਹੀ ਅੱਲਾਹ ਹਾਂ। ਮੇਰੇ ਬਿਨਾਂ ਕੋਈ ਪੁਜਣਯੌਂਗ ਨਹੀਂ। ਇਸ ਲਈ ਤੂਸੀ’ ਮੇਰੀ ਹੀ ਇਬਾਦਤ ਕਰੋਂ। ਮੇਰੀ ਯਾਦ ਲਈ ਨਮਾਜ਼ ਸਥਾਪਿਤ ਕਰੋ।

إِنَّ السَّاعَةَ آتِيَةٌ أَكَادُ أُخْفِيهَا لِتُجْزَىٰ كُلُّ نَفْسٍ بِمَا تَسْعَىٰ(15)

 ਬੇਸ਼ੱਕ ਕਿਆਮਤ ਆਉਂਣ ਵਾਲੀ ਹੈ। ਮੈ’ ਉਸ ਨੂੰ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਕਿ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਮਿਲ ਸਕੇ।

فَلَا يَصُدَّنَّكَ عَنْهَا مَن لَّا يُؤْمِنُ بِهَا وَاتَّبَعَ هَوَاهُ فَتَرْدَىٰ(16)

 ਇਸ ਲਈ ਤੁਹਾਨੂੰ ਉਹ ਬੰਦਾ ਆਸਵਾਧਾਨ ਨਾ ਕਰ ਦੇਵੇ। ਜੋ ਇਸ ਉੱਪਰ ਈਮਾਨ ਨਹੀਂ ਲਿਆਉਂਦਾ ਅਤੇ ਆਪਣੀਆਂ ਇੱਛਾਵਾਂ ਦਾ ਪਾਲਣ ਕਰਦਾ ਹੈ, ਤਾਂ ਕਿ ਤੁਸੀਂ ਨਸ਼ਟ ਹੋ ਜਾਉਂ।

وَمَا تِلْكَ بِيَمِينِكَ يَا مُوسَىٰ(17)

 ਅਤੇ ਹੇ ਮੂਸਾ! ਇਹ ਤੁਹਾਡੇ ਹੱਥ ਵਿਚ ਕੀ ਹੈ।

قَالَ هِيَ عَصَايَ أَتَوَكَّأُ عَلَيْهَا وَأَهُشُّ بِهَا عَلَىٰ غَنَمِي وَلِيَ فِيهَا مَآرِبُ أُخْرَىٰ(18)

 ਉਸ ਨੇ ਆਖਿਆ, ਇਹ ਮੇਰੀ ਡਾਂਗ ਹੈ। ਮੈਂ ਇਸ ਉੱਪਰ ਟੇਕ ਰੱਖਦਾ ਹਾਂ ਅਤੇ ਇਸ ਨਾਲ ਆਪਣੀਆਂ ਬੱਕਰੀਆਂ ਲਈ ਪੱਤੇ ਝਾੜਦਾ ਹਾਂ। ਇਸ ਨਾਲ ਮੇਰੇ ਦੂਜੇ ਕੰਮ ਵੀ ਹੁੰਦੇ ਹਨ।

قَالَ أَلْقِهَا يَا مُوسَىٰ(19)

 ਫ਼ਰਮਾਇਆ, ਹੇ ਮੂਸਾ! ਇਸ ਨੂੰ ਧਰਤੀ ਤੇ ਰੱਖ ਦਿਉ।

فَأَلْقَاهَا فَإِذَا هِيَ حَيَّةٌ تَسْعَىٰ(20)

 ਉਸ ਨੇ ਇਸ ਨੂੰ (ਧਰਤੀ ਤੇ)ਰੱਖ ਦਿੱਤਾ ਤਾਂ ਅਚਾਨਕ ਉਹ ਇੱਕ ਰੀਂਗਦਾ ਹੋਇਆ ਸੱਪ ਬਣ ਗਿਆ।

قَالَ خُذْهَا وَلَا تَخَفْ ۖ سَنُعِيدُهَا سِيرَتَهَا الْأُولَىٰ(21)

 ਫ਼ਰਮਾਇਆ, ਕਿ ਇਸ ਨੂੰ ਫੜ ਲਵੋਂ, ਡਰੋ ਨਾ। ਅਸੀਂ ਫਿਰ ਇਸ ਨੂੰ ਇਸ ਦੀ ਪਹਿਲੀ ਹਾਲਤ ਵਿਚ ਲਿਆ ਦੇਵਾਂਗੇ।

وَاضْمُمْ يَدَكَ إِلَىٰ جَنَاحِكَ تَخْرُجْ بَيْضَاءَ مِنْ غَيْرِ سُوءٍ آيَةً أُخْرَىٰ(22)

 ਅਤੇ ਤੁਸੀ ਆਪਣਾ ਹੱਥ ਆਪਣੀ ਕੱਛ ਵਿਚ ਦੇ ਲਵੋਂ ਉਹ ਬਿਨ੍ਹਾਂ ਕਿਸੇ ਵਿਕਾਰ ਦੇ ਚਮਕਦਾ ਹੋਇਆ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।

لِنُرِيَكَ مِنْ آيَاتِنَا الْكُبْرَى(23)

 ਤਾਂ ਕਿ ਅਸੀਂ ਵੱਡੀਆਂ ਨਿਸ਼ਾਨੀਆਂ ਵਿਚੋਂ ਕੂਝ ਨਿਸ਼ਾਨੀਆਂ ਤੁਹਾਨੂੰ ਦਿਖਾਈਏ।

اذْهَبْ إِلَىٰ فِرْعَوْنَ إِنَّهُ طَغَىٰ(24)

 ਤੁਸੀਂ ਫਿਰਔਨ ਦੇ ਕੋਲ ਜਾਉਂ, ਉਹ ਹੱਦਾਂ ਤੋਂ ਬਾਹਰ ਨਿਕਲ ਗਿਆ ਹੈ।

قَالَ رَبِّ اشْرَحْ لِي صَدْرِي(25)

 ਮੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਦਿਲ ਨੂੰ ਮੇਰੇ ਲਈ ਖੌਲ੍ਹ ਵੇ।

وَيَسِّرْ لِي أَمْرِي(26)

 ਅਤੇ ਮੇਰੇ ਕੰਮ ਨੂੰ ਮੇਰੇ ਲਈ ਸੌਖਾ ਕਰ ਦੇ।

وَاحْلُلْ عُقْدَةً مِّن لِّسَانِي(27)

 ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੌਲ੍ਹ ਦੇ।

يَفْقَهُوا قَوْلِي(28)

 ਤਾਂ ਕਿ ਲੋਕ ਮੇਰੀ ਗੱਲ ਸਮਝਣ।

وَاجْعَل لِّي وَزِيرًا مِّنْ أَهْلِي(29)

 ਅਤੇ ਮੇਰੇ ਪਰਿਵਾਰ ਤੋਂ ਮੇਰੇ ਲਈ ਇੱਕ ਸਹਾਇਕ ਨਿਯੁਕਤ ਕਰ ਦੇ।

هَارُونَ أَخِي(30)

 ਹਾਰੂਨ ਨੂੰ, ਜਿਹੜਾ ਮੇਰਾ ਭਰਾ ਹੈ।

اشْدُدْ بِهِ أَزْرِي(31)

 ਉਸ ਰਾਹੀ’ ਮੇਰੀ ਕਮਰ ਨੂੰ ਮਜ਼ਬੂਤ ਕਰ ਦੇ।

وَأَشْرِكْهُ فِي أَمْرِي(32)

 ਅਤੇ ਉਸ ਨੂੰ ਮੇਰੇ ਕੰਮ ਵਿਚ ਭਾਈਵਾਲ ਬਣਾ ਦੇ।

كَيْ نُسَبِّحَكَ كَثِيرًا(33)

 ਤਾਂ ਕਿ ਅਸੀਂ ਦੋਵੇਂ ਬਹੁਤ ਜ਼ਿਆਦਾ ਤੇਰੀ ਪਵਿੱਤਰਤਾ ਦਾ ਵਰਣਨ ਕਰ ਸਕੀਏ।

وَنَذْكُرَكَ كَثِيرًا(34)

 ਅਤੇ ਹੋਰ ਜ਼ਿਆਦਾ ਤੇਰੀ ਚਰਚਾ ਕਰੀਏ।

إِنَّكَ كُنتَ بِنَا بَصِيرًا(35)

 ਬੇਸ਼ੱਕ ਤੂੰ ਸਾਨੂੰ ਦੇਖ ਰਿਹਾ ਹੈ।

قَالَ قَدْ أُوتِيتَ سُؤْلَكَ يَا مُوسَىٰ(36)

 ਫ਼ਰਮਾਇਆ ਗਿਆ, ਕਿ ਹੇ ਮੂਸਾ! ਦੇ ਦਿੱਤਾ ਗਿਆ ਜੋ ਤੂੰ ਮੰਗਿਆ।

وَلَقَدْ مَنَنَّا عَلَيْكَ مَرَّةً أُخْرَىٰ(37)

 ਅਤੇ ਅਸੀਂ ਤੁਹਾਡੇ ਉੱਪਰ ਇੱਕ ਵਾਰ ਹੋਰ ਉਪਕਾਰ ਕੀਤਾ ਹੈ।

إِذْ أَوْحَيْنَا إِلَىٰ أُمِّكَ مَا يُوحَىٰ(38)

 ਜਦੋਂ ਕਿ ਅਸੀਂ ਤੁਹਾਡੀ ਮਾਂ ਦੇ ਵੱਲ ਵਹੀ ਭੇਜੀ, ਜਿਹੜੀ ਵਹੀ ਦਿੱਤੀ ਜਾ ਰਹੀ ਹੈ।

أَنِ اقْذِفِيهِ فِي التَّابُوتِ فَاقْذِفِيهِ فِي الْيَمِّ فَلْيُلْقِهِ الْيَمُّ بِالسَّاحِلِ يَأْخُذْهُ عَدُوٌّ لِّي وَعَدُوٌّ لَّهُ ۚ وَأَلْقَيْتُ عَلَيْكَ مَحَبَّةً مِّنِّي وَلِتُصْنَعَ عَلَىٰ عَيْنِي(39)

 ਕਿ ਇਸ (ਮੂਸਾ) ਨੂੰ ਸੰਦੂਕ ਵਿਚ ਰੱਖੋ। ਫਿਰ ਇਸ ਨੂੰ ਨਦੀ ਵਿਚ ਵਹਾ ਦਿਉ, ਫਿਰ ਨਦੀ ਇਸ ਨੂੰ ਕਿਨਾਰੇ ਉੱਪਰ ਲੈ ਆਵੇ। ਇਸ ਨੂੰ ਇੱਕ ਵਿਅਕਤੀ ਚੁੱਕ ਲਵੇਗਾ ਜਿਹੜਾ ਮੇਰਾ ਵੀ ਦੁਸ਼ਮਨ ਹੈ ਅਤੇ ਇਸ ਦਾ ਵੀ। ਅਤੇ ਮੈਂ ਆਪਣੇ ਵੱਲੋਂ ਤੁਹਾਡੇ ਉੱਪਰ ਇੱਕ ਸਨੇਹ ਪਾ ਦਿੱਤਾ ਹੈ। ਤਾਂ ਕਿ ਤੁਸੀਂ ਮੇਰੀ ਨਿਗਰਾਨੀ ਵਿਚ ਪਾਲਣ ਪੋਸ਼ਣ ਪ੍ਰਾਪਤ ਕਰੋ।

إِذْ تَمْشِي أُخْتُكَ فَتَقُولُ هَلْ أَدُلُّكُمْ عَلَىٰ مَن يَكْفُلُهُ ۖ فَرَجَعْنَاكَ إِلَىٰ أُمِّكَ كَيْ تَقَرَّ عَيْنُهَا وَلَا تَحْزَنَ ۚ وَقَتَلْتَ نَفْسًا فَنَجَّيْنَاكَ مِنَ الْغَمِّ وَفَتَنَّاكَ فُتُونًا ۚ فَلَبِثْتَ سِنِينَ فِي أَهْلِ مَدْيَنَ ثُمَّ جِئْتَ عَلَىٰ قَدَرٍ يَا مُوسَىٰ(40)

 ਜਦੋਂ ਕਿ ਤੁਹਾਡੀ ਭੈਣ ਚੱਲਦੀ ਹੋਈ ਜਿਹੜਾ ਇਸ ਬੱਚੇ ਦਾ ਪਾਲਣ ਪੌਸ਼ਣ ਚੰਗੀ ਤਰ੍ਹਾਂ ਕਰੇ। ਇਸ ਲਈ ਅਸੀਂ ਤੁਹਾਨੂੰ ਤੁਹਾਡੀ ਮਾਂ ਦੇ ਵੱਲ ਵਾਪਿਸ ਭੇਜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਸ ਨੂੰ ਦੁੱਖ ਨਾ ਹੋਵੇ। ਅਤੇ ਤੁਸੀਂ ਇੱਕ ਬੰਦੇ ਦੀ ਹੱਤਿਆ ਕਰ ਦਿੱਤੀ, ਫਿਰ ਅਸੀਂ ਤੁਹਾਨੂੰ ਇਸ ਦੁੱਖ ਵਿਚੋਂ ਬ਼ਬਾਇਆ। ਅਤੇ ਅਸੀਂ’ ਤੁਹਾਨੂੰ ਚੰਗੀ ਤਰ੍ਹਾਂ ਪਰਖਿਆ। ਫਿਰ ਤੁਸੀਂ ਕਈ ਸਾਲ ਮਦਯਨ ਵਾਲਿਆਂ ਵਿਚ ਰਹੇ। ਫਿਰ ਤੁਸੀਂ ਇੱਕ ਅੰਦਾਜੇ ਉੱਪਰ ਆ ਗਏ, ਹੇ ਮੂਸਾ

وَاصْطَنَعْتُكَ لِنَفْسِي(41)

 ਅਤੇ ਮੈਂ ਤੁਹਾਨੂੰ ਆਪਣੇ ਲਈ ਜ਼ੁਣਿਆ।

اذْهَبْ أَنتَ وَأَخُوكَ بِآيَاتِي وَلَا تَنِيَا فِي ذِكْرِي(42)

 ਜਾਓ, ਤੁਸੀ ਅਤੇ ਤੁਹਾਡਾ ਭਰਾ ਮੇਰੀਆਂ ਨਿਸ਼ਾਨੀਆਂ ਦੇ ਨਾਲ। ਅਤੇ ਤੁਸੀ’ ਦੋਵੇਂ ਮੇਰੀ ਯਾਦ ਵਿਚ ਆਲਸ ਨਾ ਕਰਨਾ।

اذْهَبَا إِلَىٰ فِرْعَوْنَ إِنَّهُ طَغَىٰ(43)

 ਤੁਸੀਂ’ ਦੋਵੇਂ ਫਿਰਔਨ ਦੇ ਕੋਲ ਜਾਉ, ਉਹ ਵਿਦਰੋਹੀ ਹੋ ਗਿਆ ਹੈ।

فَقُولَا لَهُ قَوْلًا لَّيِّنًا لَّعَلَّهُ يَتَذَكَّرُ أَوْ يَخْشَىٰ(44)

 ਇਸ ਲਈ ਉਸ ਨਾਲ ਨਿਮਰਤਾ ਪੂਰਵਕ ਗੱਲ ਕਰਨਾ, ਹੋ ਸਕਦਾ ਹੈ ਉਹ ਨਸੀਹਤ ਸਵੀਕਾਰ ਕਰੇ ਜਾਂ ਡਰ ਜਾਵੇ।

قَالَا رَبَّنَا إِنَّنَا نَخَافُ أَن يَفْرُطَ عَلَيْنَا أَوْ أَن يَطْغَىٰ(45)

 ਦੋਵਾਂ ਨੇ ਕਿਹਾ, ਹੇ ਸਾਡੇ ਪਾਲਣਹਾਰ! ਸਾਨੂੰ ਡਰ ਹੈ ਕਿ ਉਹ ਸਾਡੇ ਉੱਪਰ ਜ਼ੁਲਮ ਨਾ ਕਰੇ ਜਾਂ ਸਾਡਾ ਵਿਰੋਧ ਕਰਨ ਲੱਗੇ।

قَالَ لَا تَخَافَا ۖ إِنَّنِي مَعَكُمَا أَسْمَعُ وَأَرَىٰ(46)

 ਫ਼ਰਮਾਇਆ ਕਿ ਤੁਸੀਂ ਡਰੋਂ ਨਾ ਮੈਂ ਤੁਹਾਡੇ ਦੋਵਾਂ ਦੇ ਨਾਲ ਹਾਂ। ਤੁਹਾਨੂੰ ਸੁਣ ਅਤੇ ਦੇਖ ਰਿਹਾ ਹਾਂ।

فَأْتِيَاهُ فَقُولَا إِنَّا رَسُولَا رَبِّكَ فَأَرْسِلْ مَعَنَا بَنِي إِسْرَائِيلَ وَلَا تُعَذِّبْهُمْ ۖ قَدْ جِئْنَاكَ بِآيَةٍ مِّن رَّبِّكَ ۖ وَالسَّلَامُ عَلَىٰ مَنِ اتَّبَعَ الْهُدَىٰ(47)

 ਇਸ ਲਈ ਤੁਸੀ’ ਉਸ ਦੇ ਕੋਲ ਜਾਉ ਅਤੇ ਕਹੋ ਕਿ ਅਸੀਂ ਦੋਵੇਂ ਤੇਰੇ ਰੱਬ ਦੇ ਭੇਜੇ ਹੋਏ ਹਾਂ। ਇਸ ਲਈ ਤੂੰ ਇਸਰਾਈਲ ਦੀ ਸੰਤਾਨ ਨੂੰ ਸਾਡੇ ਨਾਲ ਜਾਣਦੇ ਅਤੇ ਉਨ੍ਹਾਂ ਤੇ ਜ਼ੁਲਮ ਨਾ ਕਰ। ਅਸੀਂ ਤੇਰੇ ਰੱਬ ਦੇ ਕੋਲੋਂ ਇੱਕ ਨਿਸ਼ਾਨੀ ਵੀ ਲਿਆਏ ਹਾਂ। ਅਤੇ ਸਲਾਮਤੀ ਉਸ ਬੰਦੇ ਲਈ ਹੈ ਜਿਹੜਾ ਚੰਗੇ ਰਾਹ ਦਾ ਪਾਲਣ ਕਰੇ।

إِنَّا قَدْ أُوحِيَ إِلَيْنَا أَنَّ الْعَذَابَ عَلَىٰ مَن كَذَّبَ وَتَوَلَّىٰ(48)

 ਸਾਡੇ ਉੱਪਰ ਇਹ ਵਹੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਉਸ ਬੰਦੇ ਨੂੰ ਸਜ਼ਾ ਮਿਲੇਗੀ ਜਿਹੜਾ ਇਸ ਨੂੰ ਝੁਠਲਾਵੇ ਜਾਂ ਇਸ ਤੋਂ ਮੂੰਹ ਮੌੜੇ।

قَالَ فَمَن رَّبُّكُمَا يَا مُوسَىٰ(49)

 ਫਿਰਐਨ ਨੇ ਕਿਹਾ, ਹੇ ਮੂਸਾ! ਤੁਹਾਡੇ ਦੋਵਾਂ ਦਾ ਰੱਬ ਕੌਣ ਹੈ।

قَالَ رَبُّنَا الَّذِي أَعْطَىٰ كُلَّ شَيْءٍ خَلْقَهُ ثُمَّ هَدَىٰ(50)

 ਮੂਸਾ ਨੇ ਕਿਹਾ ਸਾਡਾ ਰੱਬ ਉਹ ਹੈ ਜਿਸ ਨੇ ਹਰ ਇੱਕ ਵਸਤੂ ਨੂੰ ਉਸ ਦੀ ਸ਼ਕਲ ਪ੍ਰਦਾਨ ਕੀਤੀ ਫਿਰ ਮਾਰਗ ਦਰਸ਼ਨ ਕੀਤਾ।

قَالَ فَمَا بَالُ الْقُرُونِ الْأُولَىٰ(51)

 ਫਿਰਅੰਨ ਨੇ ਕਿਹਾ, ਫਿਰ ਪਹਿਲਾਂ ਦੀਆਂ ਕੌਮਾਂ ਦੀ ਸਥਿਤੀ ਕੀ ਹੈ।

قَالَ عِلْمُهَا عِندَ رَبِّي فِي كِتَابٍ ۖ لَّا يَضِلُّ رَبِّي وَلَا يَنسَى(52)

 ਮੂਸਾ ਨੇ ਕਿਹਾ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੌਲ ਇੱਕ ਦਫ਼ਤਰ ਵਿਚ ਹੈ। ਮੇਰਾ ਰੱਬ ਨਾ ਗ਼ਲਤੀ ਕਰਦਾ ਹੈ ਅਤੇ ਨਾ ਭੁੱਲਦਾ ਹੈ।

الَّذِي جَعَلَ لَكُمُ الْأَرْضَ مَهْدًا وَسَلَكَ لَكُمْ فِيهَا سُبُلًا وَأَنزَلَ مِنَ السَّمَاءِ مَاءً فَأَخْرَجْنَا بِهِ أَزْوَاجًا مِّن نَّبَاتٍ شَتَّىٰ(53)

 ਉਹ ਹੀ ਹੈ ਜਿਸ ਨੇ ਤੁਹਾਡੇ ਲਈ ਧਰਤੀ ਦਾ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ ਅਤੇ ਆਕਾਸ਼ ਵਿਚੋਂ ਪਾਣੀ ਉਤਾਰਿਆ। ਫਿਰ ਅਸੀਂ ਉਸ ਦੇ ਰਾਹੀਂ ਅਲੱਗ ਅਲੱਗ ਤਰ੍ਹਾਂ ਦੀਆਂ ਬਨਸਪਤੀਆਂ ਪੈਦਾ ਕੀਤੀਆਂ।

كُلُوا وَارْعَوْا أَنْعَامَكُمْ ۗ إِنَّ فِي ذَٰلِكَ لَآيَاتٍ لِّأُولِي النُّهَىٰ(54)

 ਖਾਓ ਅਤੇ ਆਪਣੇ ਡੰਗਰ ਚਰਾਉ। ਇਸ ਦੇ ਅੰਦਰ ਬੁੱਧੀਮਾਨ ਲੋਕਾਂ ਲਈ ਨਿਸ਼ਾਨੀਆਂ ਹਨ।

۞ مِنْهَا خَلَقْنَاكُمْ وَفِيهَا نُعِيدُكُمْ وَمِنْهَا نُخْرِجُكُمْ تَارَةً أُخْرَىٰ(55)

 ਇਸ ਨਾਲ ਅਸੀਂ’ ਤੁਹਾਨੂੰ ਪੈਦਾ ਕੀਤਾ ਹੈ ਅਤੇ ਇਸ ਦੇ ਵਿਚ ਹੀ ਅਸੀਂ ਤੁਹਾਨੂੰ ਵਾਪਿਸ ਮੋੜਾਂਗੇ ਅਤੇ ਇਸੇ ਤੋਂ ਹੀ ਅਸੀਂ ਤੁਹਾਨੂੰ ਫਿਰ ਕੱਢਾਂਗੇ।

وَلَقَدْ أَرَيْنَاهُ آيَاتِنَا كُلَّهَا فَكَذَّبَ وَأَبَىٰ(56)

 ਅਤੇ ਅਸੀਂ _ਫਿਰਔਨ ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਉਸ ਨੇ ਝੁਠਲਾਇਆ ਅਤੇ ਇਨਕਾਰ ਕੀਤਾ।

قَالَ أَجِئْتَنَا لِتُخْرِجَنَا مِنْ أَرْضِنَا بِسِحْرِكَ يَا مُوسَىٰ(57)

 ਉਸ ਨੇ ਕਿਹਾ ਹੈ ਮੂਸਾ! ਕੀ ਤੁਸੀਂ ਇਸ ਲਈ ਸਾਡੇ ਕੋਲ ਆਏ ਹੋ ਕਿ ਆਪਣੇ ਜਾਦੂ ਨਾਲ ਸਾਨੂੰ ਸਾਡੇ ਦੇਸ਼ ਵਿਚੋਂ ਕੱਢ ਦੇਵੋ।

فَلَنَأْتِيَنَّكَ بِسِحْرٍ مِّثْلِهِ فَاجْعَلْ بَيْنَنَا وَبَيْنَكَ مَوْعِدًا لَّا نُخْلِفُهُ نَحْنُ وَلَا أَنتَ مَكَانًا سُوًى(58)

 ਤਾਂ ਅਸੀਂ ਤੁਹਾਡੇ ਮੁਕਾਬਲੇ ਵਿਚ ਅਜਿਹਾ ਹੀ ਜਾਦੂ ਲਿਆਵਾਂਗੇ। ਇਸ ਲਈ ਤੁਸੀਂ ਸਾਡੇ ਅਤੇ ਆਪਣੇ ਵਿਚਕਾਰ ਇੱਕ ਵਾਅਦਾ ਨਿਰਧਾਰਿਤ ਕਰ ਲਵੋ ਨਾ ਅਸੀ’ ਉਸ ਦੇ ਵਿਰੁੱਧ ਜਾਈਏ ਨਾ ਤੁਸੀਂ। ਇਹ ਮੁਕਾਬਲਾ ਇੱਕ ਪੱਧਰੇ ਮੈਦਾਨ ਵਿਚ ਹੋਵੇ।

قَالَ مَوْعِدُكُمْ يَوْمُ الزِّينَةِ وَأَن يُحْشَرَ النَّاسُ ضُحًى(59)

 ਮੂਸਾ ਨੇ ਕਿਹਾ, ਤੁਹਾਡੇ ਲਈ ਵਾਅਦੇ ਦਾ ਦਿਨ ਮੇਲੇ ਵਾਲਾ ਦਿਨ ਹੈ ਅਤੇ ਇਹ ਲੋਕ ਦਿਨ ਚੜ੍ਹਣ ਤੱਕ ਇਕੱਠੇ ਕਰ ਲਏ ਜਾਣ।

فَتَوَلَّىٰ فِرْعَوْنُ فَجَمَعَ كَيْدَهُ ثُمَّ أَتَىٰ(60)

 ਫਿਰਔਨ ਉਥੋਂ ਗਿਆ ਫਿਰ ਆਪਣੇ ਸਾਰੇ ਦਾਅ-ਪੇਚ ਇਕੱਠੇ ਕੀਤੇ, ਇਸ ਤੋਂ ਬਾਅਦ ਉਹ ਮੁਕਾਬਲੇ ਲਈ ਆ ਗਿਆ।

قَالَ لَهُم مُّوسَىٰ وَيْلَكُمْ لَا تَفْتَرُوا عَلَى اللَّهِ كَذِبًا فَيُسْحِتَكُم بِعَذَابٍ ۖ وَقَدْ خَابَ مَنِ افْتَرَىٰ(61)

 ਮੂਸਾ ਨੇ ਕਿਹਾ, ਤੁਹਾਡਾ ਸ਼ੁਰਾ ਹੋਵੇਗਾ, ਅੱਲਾਹ ਉੱਪਰ ਝੂਠ ਨਾ ਮੜ੍ਹੋ ਕਿ ਉਹ ਤੁਹਾਨੂੰ ਕਿਸੇ ਆਫ਼ਤ ਦੁਆਰਾ ਖ਼ਤਮ ਕਰ ਦੇਵੇ। ਅਤੇ ਜਿਸ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਉਹ ਅਸਫ਼ਲ ਹੋਇਆ।

فَتَنَازَعُوا أَمْرَهُم بَيْنَهُمْ وَأَسَرُّوا النَّجْوَىٰ(62)

 ਫਿਰ ਉਨ੍ਹਾਂ ਨੇ ਆਪਣੇ ਮਾਮਲੇ ਵਿਚ ਆਪਸੀ ਮੱਤਭੇਦ ਕੀਤਾ ਅਤੇ ਉਨ੍ਹਾਂ ਨੇ ਚੋਰੀ ਚੋਰੀ ਆਪਿਸ ਵਿਚ ਸਲਾਹ ਕੀਤੀ।

قَالُوا إِنْ هَٰذَانِ لَسَاحِرَانِ يُرِيدَانِ أَن يُخْرِجَاكُم مِّنْ أَرْضِكُم بِسِحْرِهِمَا وَيَذْهَبَا بِطَرِيقَتِكُمُ الْمُثْلَىٰ(63)

 ਉਨ੍ਹਾਂ ਨੇ ਕਿਹਾ ਇਹ ਦੋਵੇ ਯਕੀਨਨ ਜਾਦੂਗਰ ਹਨ। ਉਹ ਚਾਹੁੰਦੇ ਹਨ ਕਿ ਆਪਣੇ ਜਾਦੂ ਦੀ ਸ਼ਕਤੀ ਨਾਲ ਤੁਹਾਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੀ ਆਦਰਸ਼ ਪ੍ਰਣਾਲੀ ਦਾ ਖਾਤਮਾ ਕਰ ਦੇਣ।

فَأَجْمِعُوا كَيْدَكُمْ ثُمَّ ائْتُوا صَفًّا ۚ وَقَدْ أَفْلَحَ الْيَوْمَ مَنِ اسْتَعْلَىٰ(64)

 ਇਸ ਲਈ ਤੁਸੀ ਆਪਣੀਆਂ ਸਕੀਮਾਂ ਇਕੱਠੀਆਂ ਕਰੋ। ਫਿਰ ਇੱਕ ਜੁੱਟ ਹੋ ਕੇ ਆਉ, ਉਹੀ ਜਿੱਤ ਜਾਵੇਗਾ ਜਿਹੜਾ ਅੱਜ ਪ੍ਰਭਾਵੀ ਰਹੇਗਾ।

قَالُوا يَا مُوسَىٰ إِمَّا أَن تُلْقِيَ وَإِمَّا أَن نَّكُونَ أَوَّلَ مَنْ أَلْقَىٰ(65)

 ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਜਾਂ ਤਾਂ ਤੁਸੀਂ ਸੁੱਟੋ ਜਾਂ ਅਸੀਂ ਪਹਿਲਾਂ ਸੁੱਟਣ ਵਾਲੇ ਬਣੀਏ।

قَالَ بَلْ أَلْقُوا ۖ فَإِذَا حِبَالُهُمْ وَعِصِيُّهُمْ يُخَيَّلُ إِلَيْهِ مِن سِحْرِهِمْ أَنَّهَا تَسْعَىٰ(66)

 ਮੂਸਾ ਨੇ ਕਿਹਾ, ਕਿ ਤੁਸੀਂ ਹੀ ਪਹਿਲਾਂ ਸੁੱਟੋ, ਤਾਂ ਅਚਾਨਕ ਉਨ੍ਹਾਂ ਦੀਆਂ ਰਸੀਆਂ ਅਤੇ ਉਨ੍ਹਾਂ ਦੀਆਂ ਡਾਂਗਾਂ ਉਨ੍ਹਾਂ ਦੀ ਜਾਦੂ ਦੀ ਤਾਕਤ ਨਾਲ ਉਸ ਨੂੰ ਇਸ ਤਰ੍ਹਾਂ ਵਿਖਾਈ ਦਿੱਤੀਆਂ ਮੰਨੋ ਉਹ ਭੱਜ ਰਹੀਆਂ ਹੋਣ।

فَأَوْجَسَ فِي نَفْسِهِ خِيفَةً مُّوسَىٰ(67)

 ਇਸ ਲਈ ਮੂਸਾ ਆਪਣੈ ਦਿਲ ਵਿਚ ਛਰ ਗਿਆ।

قُلْنَا لَا تَخَفْ إِنَّكَ أَنتَ الْأَعْلَىٰ(68)

 ਅਸੀਂ ਕਿਹਾ ਕਿ ਤੁਸੀ ਡਰੋ ਨਾ ਤੁਸੀਂ ਪ੍ਰਭਾਵੀ ਰਹੋਗੇ।

وَأَلْقِ مَا فِي يَمِينِكَ تَلْقَفْ مَا صَنَعُوا ۖ إِنَّمَا صَنَعُوا كَيْدُ سَاحِرٍ ۖ وَلَا يُفْلِحُ السَّاحِرُ حَيْثُ أَتَىٰ(69)

 ਅਤੇ ਜਿਹੜਾ ਤੁਹਾਡੇ ਸੱਜੇ ਹੱਥ ਵਿਚ ਹੈ ਤੁਸੀਂ ਉਸ ਨੂੰ ਸੁੱਟ ਦੇਵੋ, ਉਹ ਉਨ੍ਹਾਂ ਨੂੰ ਨਿਗਲ ਜਾਏਗਾ ਜਿਹੜਾ ਉਨ੍ਹਾਂ ਨੇ ਬਣਾਇਆ ਹੈ। ਜਿਹੜਾ ਕੁਝ ਉਨ੍ਹਾਂ ਬਣਾਇਆ ਹੈ ਇਹ ਜਾਦੂਗਰੀ ਦਾ ਧੌਖਾ ਹੈ ਅਤੇ ਜਾਦੂਗਰ ਕਦੇ ਸਫ਼ਲ ਨਹੀ ਹੁੰਦਾ ਚਾਹੇ ਉਹ ਕਿਹੋ ਜਿਹਾ ਵੀ ਹੋਵੋ।

فَأُلْقِيَ السَّحَرَةُ سُجَّدًا قَالُوا آمَنَّا بِرَبِّ هَارُونَ وَمُوسَىٰ(70)

 ਇਸ ਲਈ ਜਾਦੂਗਰ ਸਿਜਦੇ ਵਿਚ ਲੰਮੇ ਪੈ ਗਏ। ਉਨ੍ਹਾਂ ਨੇ ਕਿਹਾ ਅਸੀਂ ਹਾਰੂਨ ਅਤੇ ਮੂਸਾ ਦੇ ਪਾਲਣਹਾਰ ਉੱਪਰ ਈਮਾਨ ਲਿਆਏ ਹਾਂ।

قَالَ آمَنتُمْ لَهُ قَبْلَ أَنْ آذَنَ لَكُمْ ۖ إِنَّهُ لَكَبِيرُكُمُ الَّذِي عَلَّمَكُمُ السِّحْرَ ۖ فَلَأُقَطِّعَنَّ أَيْدِيَكُمْ وَأَرْجُلَكُم مِّنْ خِلَافٍ وَلَأُصَلِّبَنَّكُمْ فِي جُذُوعِ النَّخْلِ وَلَتَعْلَمُنَّ أَيُّنَا أَشَدُّ عَذَابًا وَأَبْقَىٰ(71)

 ਫਿਰਐਨ ਨੇ ਕਿਹਾ ਤੁਸੀਂ ਮੇਰੀ ਆਗਿਆ ਤੋਂ’ ਬਿਨ੍ਹਾਂ ਇਸ ਨੂੰ ਮੰਨ ਲਿਆ ਕਿ ਇਹ ਹੀ ਤੁਹਾਡਾ ਵੱਡਾ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ ਤਾਂ ਹੁਣ ਮੈਂ ਤੁਹਾਡੇ ਹੱਥ ਪੈਰ ਉਲਟੀਆਂ ਦਿਸ਼ਾਵਾਂ ਵਿਚ ਕਟੱਵਾਂਵਾਗਾ ਅਤੇ ਮੈ’ ਤੁਹਾਨੂੰ ਖਜੂਰ ਦੇ ਤਣਿਆਂ ਉੱਪਰ ਫਾਹੇ ਲਾਵਾਂਗਾ। ਅਤੇ ਤੁਸੀਂ ਜਾਣ ਲਵੌਗੇ ਕਿ ਸਾਡੇ ਵਿਚੋਂ ਕਿਸ ਦੀ ਸਜ਼ਾ ਜ਼ਿਆਦਾ ਦਰਦਨਾਕ ਹੈ ਅਤੇ ਜ਼ਿਆਦਾ ਦੇਰ ਤੱਕ ਰਹਿਣ ਵਾਲੀ ਹੈ।

قَالُوا لَن نُّؤْثِرَكَ عَلَىٰ مَا جَاءَنَا مِنَ الْبَيِّنَاتِ وَالَّذِي فَطَرَنَا ۖ فَاقْضِ مَا أَنتَ قَاضٍ ۖ إِنَّمَا تَقْضِي هَٰذِهِ الْحَيَاةَ الدُّنْيَا(72)

 ਜਾਦੂਗਰਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਕਦੇ ਵੀ ਉਨ੍ਹਾਂ ਦਲੀਲਾਂ ਉੱਪਰ ਪ੍ਰਧਾਨਤਾ ਨਹੀਂ ਦਿੰਦੇ ਜਿਹੜੇ ਸਾਡੇ ਕੋਲ ਆਏ ਹਨ ਅਤੇ ਉਸ ਹਸਤੀ ਦੇ ਉੱਪਰੋਂ ਵੀ (ਪ੍ਰਧਾਨਤਾਂ ਨਹੀਂ ਦਿੰਦੇ) ਜਿਸ ਨੇ ਸਾਨੂੰ ਪੈਦਾ ਕੀਤਾ ਹੈ। ਇਸ ਲਈ ਤੂੰ ਜੋ ਕਰਨਾ ਹੈ ਕਰ ਲੈ। ਤੂੰ ਜੋ ਕੁਝ ਕਰ ਸਕਦਾ ਹੈਂ ਇਸ ਸੰਸਾਰਿਕ ਜੀਵਨ ਵਿਚ ਹੀਂ ਕਰ ਸਕਦਾ ਹੈ।

إِنَّا آمَنَّا بِرَبِّنَا لِيَغْفِرَ لَنَا خَطَايَانَا وَمَا أَكْرَهْتَنَا عَلَيْهِ مِنَ السِّحْرِ ۗ وَاللَّهُ خَيْرٌ وَأَبْقَىٰ(73)

 ਅਸੀਂ ਆਪਣੇ ਰੱਬ ਤੇ ਈਮਾਨ ਲਿਆਏ ਤਾਂ ਕਿ ਉਹ ਸਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇ ਅਤੇ ਇਸ ਜਾਦੂ ਨੂੰ ਵੀ ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ। ਅਤੇ ਅੱਲਾਹ ਸਰਵ ਸ੍ਰੇਸ਼ਟ ਹੈ ਅਤੇ ਹਮੇਸ਼ਾ ਰਹਿਣ ਵਾਲਾ ਹੈ।

إِنَّهُ مَن يَأْتِ رَبَّهُ مُجْرِمًا فَإِنَّ لَهُ جَهَنَّمَ لَا يَمُوتُ فِيهَا وَلَا يَحْيَىٰ(74)

 ਬੇਸ਼ੱਕ ਜਿਹੜਾ ਬੰਦਾ ਅਪਰਾਧੀ ਬਣ ਕੇ ਆਪਣੇ ਰੱਬ ਦੇ ਸਾਹਮਣੇ ਹਾਜ਼ਿਰ ਹੋਵੇਗਾ ਉਸ ਲਈ ਨਰਕ ਹੈ। ਉਹ ਉਸ ਵਿਚ ਨਾ ਮਰ ਸਕੇਗਾ ਅਤੇ ਨਾ ਜਿਉਂ’ ਸਕੇਗਾ।

وَمَن يَأْتِهِ مُؤْمِنًا قَدْ عَمِلَ الصَّالِحَاتِ فَأُولَٰئِكَ لَهُمُ الدَّرَجَاتُ الْعُلَىٰ(75)

 ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਕੋਲ ਮੋਮਿਨ ਬਣ ਕੇ ਆਵੇਗਾ ਅਤੇ ਜਿਸ ਨੇ ਚੰਗੇ ਕਰਮ ਕੀਤੇ ਹੋਣਗੇ ਤਾਂ ਅਜਿਹੇ ਲੋਕਾਂ ਲਈ ਬੜੀਆਂ ਉੱਚੀਆਂ ਪਦਵੀਆਂ ਹਨ।

جَنَّاتُ عَدْنٍ تَجْرِي مِن تَحْتِهَا الْأَنْهَارُ خَالِدِينَ فِيهَا ۚ وَذَٰلِكَ جَزَاءُ مَن تَزَكَّىٰ(76)

 ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ, ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਫ਼ਲ ਹੈ ਉਸ ਬੰਦੇ ਲਈ ਜਿਹੜਾ ਪਵਿੱਤਰਤਾ ਨੂੰ ਅਪਣਾਵੇ।

وَلَقَدْ أَوْحَيْنَا إِلَىٰ مُوسَىٰ أَنْ أَسْرِ بِعِبَادِي فَاضْرِبْ لَهُمْ طَرِيقًا فِي الْبَحْرِ يَبَسًا لَّا تَخَافُ دَرَكًا وَلَا تَخْشَىٰ(77)

 ਅਤੇ ਅਸੀਂ ਮੂਸਾ ਉੱਪਰ ਵਹੀ ਪ੍ਰਕਾਸ਼ੀ ਕਿ ਉਹ ਰਾਤ ਦੇ ਸਮੇਂ ਮੇਰੇ ਬੰਦਿਆਂ ਨੂੰ ਲੈ ਕੇ ਨਿਕਲੇ ਫਿਰ ਉਨ੍ਹਾਂ ਲਈ ਸਮੁੰਦਰ ਵਿਚ ਸੁੱਕਾ ਮਾਰਗ ਬਣਾ ਲਵੋ। ਤੁਸੀਂ ਪਿੱਛਾ ਕਰਨ ਵਾਲਿਆਂ ਤੋਂ ਨਾ ਡਰੋਂ ਅਤੇ ਨਾ ਹੀਂ ਕਿਸੇ ਹੋਰ ਚੀਜ਼ ਤੋਂ ਡਰੋ।

فَأَتْبَعَهُمْ فِرْعَوْنُ بِجُنُودِهِ فَغَشِيَهُم مِّنَ الْيَمِّ مَا غَشِيَهُمْ(78)

 ਫਿਰ ਫਿਰਔਨ ਨੇ ਆਪਣੀਆਂ ਫੌਜਾਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਫਿਰ ਉਨ੍ਹਾਂ ਨੂੰ ਸਮੁੰਦਰ ਦੇ ਪਾਣੀ ਨੇ ਢੱਕ ਲਿਆ।

وَأَضَلَّ فِرْعَوْنُ قَوْمَهُ وَمَا هَدَىٰ(79)

 ਅਤੇ ਫਿਰਔਨ ਨੇ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਯੋਗ ਰਾਹ ਨਾ ਦਿਖਾਇਆ।

يَا بَنِي إِسْرَائِيلَ قَدْ أَنجَيْنَاكُم مِّنْ عَدُوِّكُمْ وَوَاعَدْنَاكُمْ جَانِبَ الطُّورِ الْأَيْمَنَ وَنَزَّلْنَا عَلَيْكُمُ الْمَنَّ وَالسَّلْوَىٰ(80)

 ਹੇ ਇਸਰਾਈਲ ਦੀ ਔਲਾਦ! ਅਸੀਂ ਤੁਹਾਨੂੰ ਤੁਹਾਡੇ ਢੁਸ਼ਮਨਾਂ ਤੋਂ ਮੁਕਤੀ ਦਿੱਤੀ ਅਤੇ ਤੁਹਾਡੇ ਨਾਲ ਤੂਰ ਦੇ ਸੱਜੇ ਵੱਲ ਵਾਅਦਾ ਕੀਤਾ। ਅਤੇ ਅਸੀਂ ਤੁਹਾਡੇ ਉੱਪਰ ਮੰਨ ਅਤੇ ਸਲਵਾ ਉਤਾਰੇ।

كُلُوا مِن طَيِّبَاتِ مَا رَزَقْنَاكُمْ وَلَا تَطْغَوْا فِيهِ فَيَحِلَّ عَلَيْكُمْ غَضَبِي ۖ وَمَن يَحْلِلْ عَلَيْهِ غَضَبِي فَقَدْ هَوَىٰ(81)

 ਖਾਉ ਸਾਡੀ ਦਿੱਤੀ ਹੋਈ ਪਵਿੱਤਰ ਰੋਜ਼ੀ ਅਤੇ ਉਸ ਲਈ ਵਿਦਰੋਹ ਨਾ ਕਰੋ ਤਾਂ ਕਿ ਤੁਹਾਡੇ ਉੱਪਰ ਮੇਰਾ ਕ੍ਰੋਧ ਨਾ ਹੋਵੇ। ਅਤੇ ਜਿਸ ਉੱਪਰ ਮੇਰਾ ਕ੍ਰੋਧ ਹੁੰਦਾ ਹੈ ਉਹ ਖ਼ਤਮ ਹੋ ਜਾਂਦਾ ਹੈ।

وَإِنِّي لَغَفَّارٌ لِّمَن تَابَ وَآمَنَ وَعَمِلَ صَالِحًا ثُمَّ اهْتَدَىٰ(82)

 ਹਾਂ ਟਿਕਿਆ ਰਹੇ ਤਾਂ ਉਸ ਲਈ ਮੈਂ ਬਹੁਤ ਜ਼ਿਆਦਾ ਮੁਆਫ਼ੀ ਬਖਸ਼ਣ ਵਾਲਾ ਹਾਂ।

۞ وَمَا أَعْجَلَكَ عَن قَوْمِكَ يَا مُوسَىٰ(83)

 ਅਤੇ ਹੇ ਮੂਸਾ! ਆਪਣੀ ਕੌਮ ਨੂੰ ਛੱਡ ਕੇ ਜਲਦੀ ਆਉਣ ਲਈ ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ।

قَالَ هُمْ أُولَاءِ عَلَىٰ أَثَرِي وَعَجِلْتُ إِلَيْكَ رَبِّ لِتَرْضَىٰ(84)

 ਮੂਸਾ ਨੇ ਕਿਹਾ ਉਹ ਲੋਕ ਵੀ ਮੇਰੇ ਪਿੱਛੇ ਹੀ ਹਨ। ਅਤੇ ਹੇ ਮੇਰੇ ਪਾਲਣਹਾਰ! ਮੈਂ ਤੇਰੇ ਵੱਲ ਜਲਦੀ ਇਸ ਲਈ ਆ ਗਿਆ ਤਾਂ ਕਿ ਤੂੰ ਪ੍ਰਸੰਨ ਹੋਵੇਂ।

قَالَ فَإِنَّا قَدْ فَتَنَّا قَوْمَكَ مِن بَعْدِكَ وَأَضَلَّهُمُ السَّامِرِيُّ(85)

 ਫ਼ਰਮਾਇਆ, ਤਾਂ ਅਸੀਂ ਤੁਹਾਡੀ ਕੌਮ ਨੂੰ ਤੁਹਾਡੇ ਤੋਂ ਬਾਅਦ ਇੱਕ ਇਮਤਿਹਾਨ ਵਿਚ ਪਾ ਦਿੱਤਾ ਅਤੇ ਸਾਮਰੀ ਨੇ ਉਨ੍ਹਾਂ ਨੂੰ ਗੁੰਮਰਾਹ ਕਰ ਦਿੱਤਾ।

فَرَجَعَ مُوسَىٰ إِلَىٰ قَوْمِهِ غَضْبَانَ أَسِفًا ۚ قَالَ يَا قَوْمِ أَلَمْ يَعِدْكُمْ رَبُّكُمْ وَعْدًا حَسَنًا ۚ أَفَطَالَ عَلَيْكُمُ الْعَهْدُ أَمْ أَرَدتُّمْ أَن يَحِلَّ عَلَيْكُمْ غَضَبٌ مِّن رَّبِّكُمْ فَأَخْلَفْتُم مَّوْعِدِي(86)

 ਫਿਰ ਮੂਸਾ ਆਪਣੀ ਕੌਮ ਵੱਲ ਦੁੱਖ ਅਤੇ ਗੁੱਸੇ ਦੇ ਭਰੇ ਵਾਪਿਸ ਮੁੜੇ। ਉਸ ਨੇ ਕਿਹਾ ਹੇ ਮੇਰੀ ਕੌਮ! ਕਿ ਤੁਹਾਡੇ ਨਾਲ ਤੁਹਾਡੇ ਰੱਬ ਨੇ ਇੱਕ ਚੰਗਾ ਵਾਅਦਾ ਨਹੀਂ ਕੀਤਾ ਸੀ। ਕੀ ਤੁਹਾਨੂੰ ਲੰਮਾ ਸਮਾਂ ਹੋ ਗਿਆ ਹੈ। ਜਾਂ ਤੁਸੀਂ ਚਾਹਿਆ ਕਿ ਤੁਹਾਡੇ ਉੱਪਰ ਤੁਹਾਡੇ ਰੱਬ ਦਾ ਕ੍ਰੋਧ ਪ੍ਰਗਟ ਹੋਵੇ ਇਸ ਲਈ ਤੂਸੀਂ ਆਪਣਾ ਵਚਨ ਤੋੜ ਦਿੱਤਾ।

قَالُوا مَا أَخْلَفْنَا مَوْعِدَكَ بِمَلْكِنَا وَلَٰكِنَّا حُمِّلْنَا أَوْزَارًا مِّن زِينَةِ الْقَوْمِ فَقَذَفْنَاهَا فَكَذَٰلِكَ أَلْقَى السَّامِرِيُّ(87)

 ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਇੱਛਾ ਨਾਲ ਤੁਹਾਡੇ ਨਾਲ ਵਿਸ਼ਵਾਸ਼ਘਾਤ ਨਹੀਂ ਕੀਤਾ ਬਲਕਿ ਕੌਮ ਦੇ ਗਹਿਣਿਆਂ ਦਾ ਭਾਰ ਸਾਡੇ ਤੋਂ ਜ਼ੁੱਕਵਾਇਆ ਗਿਆ ਸੀ ਤਾਂ ਅਸੀਂ ਉਸ ਨੂੰ ਸੁੱਟ ਦਿੱਤਾ। ਫਿਰ ਇਸ ਤੜ੍ਹਾਂ ਸਾਮਰੀ ਨੇ ਢਾਲ ਲਿਆ।

فَأَخْرَجَ لَهُمْ عِجْلًا جَسَدًا لَّهُ خُوَارٌ فَقَالُوا هَٰذَا إِلَٰهُكُمْ وَإِلَٰهُ مُوسَىٰ فَنَسِيَ(88)

 ਇਸ ਲਈ ਉਸ ਨੇ ਉਨ੍ਹਾਂ ਲਈ ਇੱਕ ਵੱਛਾ ਬਣਾ ਦਿੱਤਾ, ਇੱਕ ਅਜਿਹੀ ਮੂਰਤੀ ਜਿਸ ਵਿਚੋਂ ਬਲਦ ਵਰਗੀ ਅਵਾਜ਼ ਨਿਕਲਦੀ ਸੀ। ਫਿਰ ਉਸ ਨੇ ਕਿਹਾ ਇਹ ਤੁਹਾਡਾ ਪੂਜਣਯੋਗ ਹੈ ਅਤੇ ਮੂਸਾ ਦਾ ਵੀ। ਮੂਸਾ ਇਸ ਨੂੰ ਕੁੱਲ ਗਏ।

أَفَلَا يَرَوْنَ أَلَّا يَرْجِعُ إِلَيْهِمْ قَوْلًا وَلَا يَمْلِكُ لَهُمْ ضَرًّا وَلَا نَفْعًا(89)

 ਕੀ ਉਹ ਵੇਖਦੇ ਨਹੀਂ’ ਸੀ ਕਿ ਨਾ ਉਹ ਕਿਸੇ ਗੱਲ ਦਾ ਉੱਤਰ ਚਿੰਦਾ ਹੈ ਨਾ ਉਹ ਕੋਈ ਲਾਭ ਦੇ ਸਕਦਾ ਹੈ ਨਾ ਹਾਨੀ ਪਹੁੰਚਾ ਸਕਦਾ ਹੈ।

وَلَقَدْ قَالَ لَهُمْ هَارُونُ مِن قَبْلُ يَا قَوْمِ إِنَّمَا فُتِنتُم بِهِ ۖ وَإِنَّ رَبَّكُمُ الرَّحْمَٰنُ فَاتَّبِعُونِي وَأَطِيعُوا أَمْرِي(90)

 ਅਤੇ ਹਾਰੂਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਹੇ ਮੇਰੀ ਕੌਮ! ਤੁਸੀਂ ਇਸ ਵੱਡੇ ਦੇ ਰਾਹੀਂ ਗੁੰਮਰਾਹ ਹੋ ਗਏ ਹੋਂ। ਤੁਹਾਡਾ ਰੱਬ ਤਾਂ ਰਹਿਮਾਨ ਹੈ। ਇਸ ਲਈ ਮੇਰੀ ਸ਼ਰਣ ਲਵੋ ਅਤੇ ਮੇਰੀ ਆਗਿਆ ਪਾਲਣ ਕਰੋ।

قَالُوا لَن نَّبْرَحَ عَلَيْهِ عَاكِفِينَ حَتَّىٰ يَرْجِعَ إِلَيْنَا مُوسَىٰ(91)

 ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਇਸੇ ਦੀ ਹੀ ਪੂਜਾ ਵਿਚ ਲੱਗੇ ਰਹਾਂਗੇ ਜਦ ਤੱਕ ਚਿਰ ਮੂਸਾ ਸਾਡੇ ਕੋਲ ਵਾਪਿਸ ਨਾ ਜਾਵੇ।

قَالَ يَا هَارُونُ مَا مَنَعَكَ إِذْ رَأَيْتَهُمْ ضَلُّوا(92)

 ਮੂਸਾ ਨੇ ਕਿਹਾ, ਹੇ ਹਾਰੂਨ! ਜਦੋਂ’ ਤੂੰ ਦੇਖਿਆ ਕਿ ਇਹ ਭਟਕ ਗਏ ਹਨ ਤਾਂ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਕਿ ਤੁਸੀਂ ਮੇਰੇ ਹੁਕਮ ਦਾ ਪਾਲਣ ਕਰੋਂ।

أَلَّا تَتَّبِعَنِ ۖ أَفَعَصَيْتَ أَمْرِي(93)

 ਕੀ ਤੁਸੀਂ ਮੇਰੇ ਕਹਿਣ ਦੇ ਵਿਰੁੱਧ ਕੀਤਾ।

قَالَ يَا ابْنَ أُمَّ لَا تَأْخُذْ بِلِحْيَتِي وَلَا بِرَأْسِي ۖ إِنِّي خَشِيتُ أَن تَقُولَ فَرَّقْتَ بَيْنَ بَنِي إِسْرَائِيلَ وَلَمْ تَرْقُبْ قَوْلِي(94)

 ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਤੂੰ ਮੇਰੀ ਦਾੜੀ ਅਤੇ ਸਿਰ ਨਾ ਫੜ੍ਹ। ਮੈਨੂੰ ਭਰ ਸੀ ਕਿ ਤੁਸੀ ਕਹੋਗੇ ਕਿ ਤੁਸੀਂ ਬਨੀ ਇਸਰਾਈਲ ਦੇ ਵਿਚ ਫੁੱਟ ਪਾ ਦਿੱਤੀ ਅਤੇ ਮੇਰੀ ਗੱਲ ਚਾ ਧਿਆਨ ਨਾ ਰੱਖਿਆ।

قَالَ فَمَا خَطْبُكَ يَا سَامِرِيُّ(95)

 ਮੂਸਾ ਨੇ ਕਿਹਾ, ਕਿ ਹੇ ਸਾਮਰੀ! ਤੁਹਾਡਾ ਕੀ ਮਸਲਾ ਹੈ।

قَالَ بَصُرْتُ بِمَا لَمْ يَبْصُرُوا بِهِ فَقَبَضْتُ قَبْضَةً مِّنْ أَثَرِ الرَّسُولِ فَنَبَذْتُهَا وَكَذَٰلِكَ سَوَّلَتْ لِي نَفْسِي(96)

 ਉਸ ਨੇ ਕਿਹਾ ਮੈਨੂੰ ਉਹ ਚੀਜ਼ ਦਿਖਾਈ ਦਿੱਤੀ ਜਿਹੜੀ ਦੂਜਿਆਂ ਨੂੰ ਵਿਖਾਈ ਨਹੀਂ ਦਿੰਦੀ। ਤਾਂ ਮੈਂ ਰਸੂਲ ਦੇ ਪਦ ਚਿੰਨ੍ਹਾਂ ਵਿਚੋਂ ਇੱਕ ਮੂਠੀ ਜ਼ੁੱਕੀ ਅਤੇ ਇਸ ਵਿਚ ਸੁੱਟ ਦਿੱਤੀ। ਮਰੇ ਮਨ ਨੇ ਹੀਂ ਮੈਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।

قَالَ فَاذْهَبْ فَإِنَّ لَكَ فِي الْحَيَاةِ أَن تَقُولَ لَا مِسَاسَ ۖ وَإِنَّ لَكَ مَوْعِدًا لَّن تُخْلَفَهُ ۖ وَانظُرْ إِلَىٰ إِلَٰهِكَ الَّذِي ظَلْتَ عَلَيْهِ عَاكِفًا ۖ لَّنُحَرِّقَنَّهُ ثُمَّ لَنَنسِفَنَّهُ فِي الْيَمِّ نَسْفًا(97)

 ਸੂਸਾ ਨੇ ਆਖਿਆ, ਚੂਰ ਹੋ ਜਾ। ਹੁਣ ਤੇਰੇ ਲਈ ਜੀਵਨ ਭਰ ਇਹ ਹੀ (ਸਜ਼ਾ ਹੈ) ਕਿ ਤੂੰ ਕਹਿੰਦਾ ਰਹੇਂ ਮੈਨੂੰ ਨਾ ਡੂਹੋ। ਅਤੇ ਤੇਰੇ ਲਈ ਇੱਕ ਹੋਰ ਵਾਅਦਾ ਇਹ ਹੈ ਜਿਹੜਾ ਤੇਰੇ ਤੋਂ ਟੱਲਣ ਵਾਲਾ ਨਹੀਂ। ਅਤੇ ਤੂੰ ਆਪਣੇ ਇਸ ਪੂਜਕ ਨੂੰ ਦੇਖ ਜਿਸ ਉੱਪਰ ਤੂੰ ਲਗਾਤਾਰ ਮਸਤ ਹੋਇਆ ਟਿਕਿਆ ਰਹਿੰਦਾ ਸੀ। ਅਸੀਂ ਉਸ ਨੂੰ ਸਾੜਾਂਗੇ ਫਿਰ ਉਸ ਨੂੰ ਨਦੀ ਵਿਚ ਖਿਲਾਰ ਕੇ ਵਹਾ ਦੇਵਾਂਗੇ।

إِنَّمَا إِلَٰهُكُمُ اللَّهُ الَّذِي لَا إِلَٰهَ إِلَّا هُوَ ۚ وَسِعَ كُلَّ شَيْءٍ عِلْمًا(98)

 ਤੁਹਾਡਾ ਪੂਜਣਯੋਗ ਤਾਂ ਸਿਰਫ ਅੱਲਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸ ਦਾ ਗਿਆਨ ਹਰੇਕ ਵਸਤੂ ਉੱਪਰ ਛਾਇਆ ਹੋਇਆ ਹੈ।

كَذَٰلِكَ نَقُصُّ عَلَيْكَ مِنْ أَنبَاءِ مَا قَدْ سَبَقَ ۚ وَقَدْ آتَيْنَاكَ مِن لَّدُنَّا ذِكْرًا(99)

 ਇਸ ਤਰ੍ਹਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਹਾਲ ਸੁਣਾਉਂਦੇ ਹਾਂ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅਸੀਂ ਤੁਹਾਨੂੰ ਆਪਣੇ ਕੋਲੋਂ ਇੱਕ ਮਾਰਗ ਦਰਸ਼ਨ ਦੀ ਕਿਤਾਬ ਦਿੱਤੀ ਹੈ।

مَّنْ أَعْرَضَ عَنْهُ فَإِنَّهُ يَحْمِلُ يَوْمَ الْقِيَامَةِ وِزْرًا(100)

 ਜੋ ਇਸ ਤੋਂ ਬੇਮੁੱਖ ਹੋਵੇਗਾ ਉਹ ਕਿਆਮਤ ਦੇ ਦਿਨ ਭਾਰੀ ਬੋਝ ਉਠਾਵੇਗਾ।

خَالِدِينَ فِيهِ ۖ وَسَاءَ لَهُمْ يَوْمَ الْقِيَامَةِ حِمْلًا(101)

 ਉਹ ਉਸ ਵਿਚ ਹਮੇਸ਼ਾਂ ਰਹਿਣਗੇ ਅਤੇ ਇਹ ਬੋਝ ਕਿਆਮਤ ਦੇ ਦਿਨ ਉਨ੍ਹਾਂ ਲਈ ਬਹੁਤ ਮਾੜਾ ਸਾਬਿਤ ਹੋਵੇਗਾ।

يَوْمَ يُنفَخُ فِي الصُّورِ ۚ وَنَحْشُرُ الْمُجْرِمِينَ يَوْمَئِذٍ زُرْقًا(102)

 ਜਿਸ ਦਿਨ ਮਹਾਂ ਸੰਖ ਵਿਚ ਫੂਕ ਮਾਰੀ ਜਾਵੇਗੀ ਅਤੇ ਅਪਰਾਧੀਆਂ ਨੂੰ ਉਸ ਦਿਨ ਅਸੀਂ ਇਸ ਹਾਲਤ ਵਿਚ ਇਕੱਠਾ ਕਰਾਂਗੇ ਕਿ ਡਰ ਨਾਲ ਉਨ੍ਹਾਂ ਦੀਆਂ ਅੱਖਾਂ ਨੀਲੀਆਂ ਹੋ ਜਾਣਗੀਆਂ।

يَتَخَافَتُونَ بَيْنَهُمْ إِن لَّبِثْتُمْ إِلَّا عَشْرًا(103)

 ਆਪਿਸ ਵਿਚ ਹੌਲੀ-ਹੌਲੀ ਕਹਿੰਦੇ ਹੋਣਗੇ ਕਿ ਤੁਸੀਂ ਸਿਰਫ਼ ਦਸ ਦਿਨ ਰਹੇ ਹੋਵੇਂਗੇ।

نَّحْنُ أَعْلَمُ بِمَا يَقُولُونَ إِذْ يَقُولُ أَمْثَلُهُمْ طَرِيقَةً إِن لَّبِثْتُمْ إِلَّا يَوْمًا(104)

 ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜੋ ਕੁਝ ਉਹ ਕਹਿਣਗੇ। ਜਦੋਂ ਕਿ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਮਝ ਰੱਖਣ ਵਾਲਾ ਬੰਦਾ ਕਹੇਗਾ ਕਿ ਤੁਸੀਂ ਸਿਰਫ਼ ਇਕ ਦਿਨ (ਦੁਨੀਆਂ ਵਿਚ) ਰੁਕੇ।

وَيَسْأَلُونَكَ عَنِ الْجِبَالِ فَقُلْ يَنسِفُهَا رَبِّي نَسْفًا(105)

 ਅਤੇ ਲੋਕ ਤੁਹਾਡੇ ਤੋਂ ਪਹਾੜਾਂ ਦੇ ਸਬੰਧ ਵਿਚ ਪੁੱਛਦੇ ਹਨ। ਆਖੋ, ਕਿ ਮੇਰਾ ਰੱਬ ਇਨ੍ਹਾਂ ਨੂੰ ਖਿਲਾਰ ਦੇਵੇਗਾ।

فَيَذَرُهَا قَاعًا صَفْصَفًا(106)

 ਫਿਰ ਧਰਤੀ ਨੂੰ ਪੱਧਰਾ ਮੈਦਾਨ ਬਣਾ ਕੇ ਛੱਡ ਦੇਵੇਗਾ।

لَّا تَرَىٰ فِيهَا عِوَجًا وَلَا أَمْتًا(107)

 ਤੁਸੀਂ ਉਸ ਵਿਚ ਕੌਈ ਵਿੰਗ ਨਹੀਂ ਦੇਖੋਗੇ ਅਤੇ ਨਾ ਕੋਈ ਉਚਾ ਨੀਂਵਾ।

يَوْمَئِذٍ يَتَّبِعُونَ الدَّاعِيَ لَا عِوَجَ لَهُ ۖ وَخَشَعَتِ الْأَصْوَاتُ لِلرَّحْمَٰنِ فَلَا تَسْمَعُ إِلَّا هَمْسًا(108)

 ਉਸ ਦਿਨ ਸਾਰੇ ਲੋਕ ਪੁਕਾਰਣ ਵਾਲੇ ਦੇ ਪਿੱਛੇ ਚੱਲ ਪੈਣਗੇ। ਭੋਰਾ ਮਾਤਰ ਵੀ ਕੋਈ ਵਿੰਗ ਵਲ ਨਹੀਂ ਹੋਵੇਗਾ। ਸਾਰੀਆਂ ਆਵਾਜ਼ਾਂ ਰਹਿਮਾਨ ਦੇ ਅੱਗੇ ਦੱਬ ਜਾਣਗੀਆਂ। ਤੁਸੀਂ ਇੱਕ ਸਰਸਰਾਹਟ ਤੋਂ’ ਬਿਨ੍ਹਾਂ ਕੁਝ ਨਹੀਂ ਸੁਣੌਗੇ।

يَوْمَئِذٍ لَّا تَنفَعُ الشَّفَاعَةُ إِلَّا مَنْ أَذِنَ لَهُ الرَّحْمَٰنُ وَرَضِيَ لَهُ قَوْلًا(109)

 ਉਸ ਦਿਨ ਸਿਫਾਰਿਸ਼ ਕੰਮ ਨਾ ਆਵੇਗੀ ਪਰੰਤੂ ਅਜਿਹਾ ਬੰਦਾ ਜਿਸ ਨੂੰ ਰਹਿਮਾਨ ਨੇ ਆਗਿਆ ਦਿੱਤੀ ਹੋਵੇ ਅਤੇ ਉਸ ਲਈ ਬੋਲਣਾ ਪਸੰਦ ਕੀਤਾ ਹੋਵੇ।

يَعْلَمُ مَا بَيْنَ أَيْدِيهِمْ وَمَا خَلْفَهُمْ وَلَا يُحِيطُونَ بِهِ عِلْمًا(110)

 ਉਹ ਸਾਰਿਆਂ ਦੇ ਅਗਲੇ ਅਤੇ ਪਿਛਲੇ ਹਾਲ ਨੂੰ ਜਾਣਦਾ ਹੈ ਅਤੇ ਉਨ੍ਹਾਂ ਦਾ ਗਿਆਨ ਉੱਸ ਨੂੰ ਘੇਰੇ ਵਿਚ ਨਹੀਂ ਲੈ ਸਕਦਾ।

۞ وَعَنَتِ الْوُجُوهُ لِلْحَيِّ الْقَيُّومِ ۖ وَقَدْ خَابَ مَنْ حَمَلَ ظُلْمًا(111)

 ਅਤੇ ਸਾਰੇ ਚਿਹਰੇ ਉਸ ਜੀਵਿਤ ਅਤੇ ਸਦੀਵੀ ਸੱਤਾ ਦੇ ਸਾਹਮਣੇ ਝੁੱਕੇ ਹੋਣਗੇ। ਅਤੇ ਅਜਿਹਾ ਬੰਦਾ ਅਸਫ਼ਲ ਹੋਵੇਗਾ, ਜਿਹੜਾ ਨਾ ਇਨਸਾਫੀ ਲੈ ਕੇ ਆਇਆ ਹੋਵੇ।

وَمَن يَعْمَلْ مِنَ الصَّالِحَاتِ وَهُوَ مُؤْمِنٌ فَلَا يَخَافُ ظُلْمًا وَلَا هَضْمًا(112)

 ਅਤੇ ਜਿਸ ਨੇ ਚੰਗੇ ਕੰਮ ਕੀਤੇ ਹੋਣਗੇ ਅਤੇ ਉਹ ਈਮਾਨ ਵੀ ਰੱਖਦਾ ਹੋਵੇਗਾ ਤਾਂ ਉਸ ਨੂੰ ਨਾ ਕਿਸੇ ਜ਼ਿਆਦਤੀ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਘਾਟੇ ਦਾ।

وَكَذَٰلِكَ أَنزَلْنَاهُ قُرْآنًا عَرَبِيًّا وَصَرَّفْنَا فِيهِ مِنَ الْوَعِيدِ لَعَلَّهُمْ يَتَّقُونَ أَوْ يُحْدِثُ لَهُمْ ذِكْرًا(113)

 ਅਤੇ ਇਸ ਤਰ੍ਹਾਂ ਅਸੀਂ ਅਰਬੀ ਵਿਚ ਕੁਰਆਨ ਉਤਾਰਿਆ ਹੈ ਅਤੇ ਤਾਂ ਕਿ ਲੋਕ ਡਰਨ, ਜਾਂ ਇਹ ਉਨ੍ਹਾਂ ਦੇ ਦਿਲਾਂ ਵਿਚ਼ ਕੁਝ ਸੋਚ ਪਾ ਦੇਵੇ।

فَتَعَالَى اللَّهُ الْمَلِكُ الْحَقُّ ۗ وَلَا تَعْجَلْ بِالْقُرْآنِ مِن قَبْلِ أَن يُقْضَىٰ إِلَيْكَ وَحْيُهُ ۖ وَقُل رَّبِّ زِدْنِي عِلْمًا(114)

 ਤਾਂ ਅੱਲਾਹ ਹੀ ਅਸਲੀ ਸ਼ਾਸਕ ਅਤੇ ਸ੍ਰੇਸ਼ਟ ਹੈ ਅਤੇ ਤੁਸੀਂ ਕੁਰਆਨ ਦੇ ਲੈਣ ਵਿਚ ਜਲਦੀ ਨਾ ਕਰੋ ਜਦੋਂ ਤੱਕ ਉਸ ਦੀ ਵਹੀ ਸੰਪੂਰਨ ਨਾ ਹੋ ਜਾਏ ਅਤੇ ਕਹੋ ਕਿ ਹੇ ਮੇਰੇ ਪਾਲਣਹਾਰ! ਮੇਰੇ ਗਿਆਨ ਵਿਚ ਵਾਧਾ ਕਰ।

وَلَقَدْ عَهِدْنَا إِلَىٰ آدَمَ مِن قَبْلُ فَنَسِيَ وَلَمْ نَجِدْ لَهُ عَزْمًا(115)

 ਅਤੇ ਅਸੀਂ ਆਦਮ ਨੂੰ ਇਸ ਤੋਂ ਪਹਿਲਾਂ ਹੁਕਮ ਦਿੱਤਾ ਸੀ ਤਾਂ ਉਹ ਭੁੱਲ ਗਿਆ ਅਤੇ ਅਸੀਂ ਉਸ ਵਿਚ ਇੱਕ ਮਜ਼ਬੂਤ ਸੰਕਲਪ ਨਾ ਦੇਖਿਆ।

وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ أَبَىٰ(116)

 ਨੇ ਸਿਜਦਾ ਕੀਤਾ ਪਰੰਤੂ ਇਬਲੀਸ ਨੇ ਇਨਕਾਰ ਕਰ ਦਿੱਤਾ।

فَقُلْنَا يَا آدَمُ إِنَّ هَٰذَا عَدُوٌّ لَّكَ وَلِزَوْجِكَ فَلَا يُخْرِجَنَّكُمَا مِنَ الْجَنَّةِ فَتَشْقَىٰ(117)

 ਫਿਰ ਅਸੀਂ ਕਿਹਾ ਕਿ ਹੇ ਆਦਮ! ਇਹ ਬੇਸ਼ੱਕ ਤੁਹਾਡਾ ਅਤੇ ਤੁਹਾਡੀ ਪਤਨੀ ਦਾ ਦੁਸ਼ਮਨ ਹੈ ਰਹਿ ਜਾਉਗੇ।

إِنَّ لَكَ أَلَّا تَجُوعَ فِيهَا وَلَا تَعْرَىٰ(118)

 ਇੱਥੇ ਤੁਹਾਡੇ ਲਈ ਇਹ ਹੈ ਕਿ ਨਾ ਤੁਸੀਂ ਭੁੱਖੇ ਰਹੋਗੇ ਅਤੇ ਨਾਂ ਨੰਗੇ।

وَأَنَّكَ لَا تَظْمَأُ فِيهَا وَلَا تَضْحَىٰ(119)

 ਅਤੇ ਇੱਥੇ ਨਾ ਤੁਸੀਂ ਪਿਆਸੇ ਹੋਵੋਂਗੇ ਅਤੇ ਨਾ ਤੁਹਾਨੂੰ ਧੁੱਪ ਲੱਗੇਗੀ।

فَوَسْوَسَ إِلَيْهِ الشَّيْطَانُ قَالَ يَا آدَمُ هَلْ أَدُلُّكَ عَلَىٰ شَجَرَةِ الْخُلْدِ وَمُلْكٍ لَّا يَبْلَىٰ(120)

 ਫਿਰ ਸ਼ੈਤਾਨ ਨੇ ਉਨ੍ਹਾਂ ਨੂੰ ਬਹਿਕਾਇਆ। ਉਸ ਨੇ ਕਿਹਾ ਕਿ ਹੇ ਆਦਮ! ਕੀ ਮੈ ਤੁਹਾਨੂੰ ਹਮੇਸ਼ਾਂ ਰਹਿਣ ਵਾਲੇ ਦਰੱਖਤ ਦਾ ਪਤਾ ਦੱਸਾਂ। ਅਤੇ ਇੱਕ ਰਾਜ ਦਾ ਵੀ ਜਿਸ ਦਾ ਕਦੇ ਨਾਸ਼ ਨਹੀਂ’ ਹੁੰਦਾ।

فَأَكَلَا مِنْهَا فَبَدَتْ لَهُمَا سَوْآتُهُمَا وَطَفِقَا يَخْصِفَانِ عَلَيْهِمَا مِن وَرَقِ الْجَنَّةِ ۚ وَعَصَىٰ آدَمُ رَبَّهُ فَغَوَىٰ(121)

 ਇਸ ਲਈ ਉਨ੍ਹਾਂ ਦੋਵਾਂ ਨੇ ਉਸ ਦਰੱਖਤ ਦਾ ਫ਼ਲ ਖਾ ਲਿਆ ਤਾਂ ਉਨ੍ਹਾਂ ਦੋਵਾਂ ਦੇ ਗੁਪਤ ਅੰਗ ਇੱਕ ਦੂਸਰੇ ਦੇ ਸਾਹਮਣੇ ਖੁੱਲ੍ਹ ਗਏ। ਅਤੇ ਦੋਵੇਂ ਆਪਣੇ ਨੂੰ ਜੰਨਤ ਦੇ ਬਾਗ਼ਾਂ ਦੇ ਪੱਤਿਆਂ ਦੇ ਨਾਲ ਢੱਕਣ ਲੱਗ ਪਏ। ਅਤੇ ਆਦਮ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਹ ਭਟਕ ਗਏ।

ثُمَّ اجْتَبَاهُ رَبُّهُ فَتَابَ عَلَيْهِ وَهَدَىٰ(122)

 ਫਿਰ ਉਸ ਦੇ ਰੱਬ ਨੇ ਉਨ੍ਹਾਂ ਉੱਪਰ ਕਿਰਪਾ ਕੀਤੀ ਫਿਰ ਉਨ੍ਹਾਂ ਦੀ ਤੌਬਾ ਸਵੀਕਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਨਸੀਹਤ ਬਖਸ਼ੀ।

قَالَ اهْبِطَا مِنْهَا جَمِيعًا ۖ بَعْضُكُمْ لِبَعْضٍ عَدُوٌّ ۖ فَإِمَّا يَأْتِيَنَّكُم مِّنِّي هُدًى فَمَنِ اتَّبَعَ هُدَايَ فَلَا يَضِلُّ وَلَا يَشْقَىٰ(123)

 ਅੱਲਾਹ ਨੇ ਕਿਹਾ ਕਿ ਤੁਸੀਂ ਦੋਵੇਂ ਇੱਥੋਂ ਉਤਰੋ। ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਹੋਵੋਂਗੇ। ਫਿਰ ਜੇਕਰ ਤੁਹਾਡੇ ਕੋਲ ਮੇਰੀ ਤਰਫੋਂ ਨਸੀਹਤ ਆਵੇ ਤਾਂ ਜਿਹੜਾ ਬੰਦਾ ਮੇਰੀ ਨਸੀਹਤ ਦਾ ਪਾਲਣ ਕਰੇਗਾ ਉਹ ਨਾ ਭਟਕੇਗਾ ਅਤੇ ਨਾ ਸੱਖਣਾ (ਖਾਲੀ) ਰਹੇਗਾ।

وَمَنْ أَعْرَضَ عَن ذِكْرِي فَإِنَّ لَهُ مَعِيشَةً ضَنكًا وَنَحْشُرُهُ يَوْمَ الْقِيَامَةِ أَعْمَىٰ(124)

 ਅਤੇ ਜਿਹੜਾ ਬੰਦਾ ਮੇਰੇ ਉਪਦੇਸ਼ ਤੋਂ ਮੂੰਹ ਮੌੜੇਗਾ ਤਾਂ ਉਸ ਲਈ ਜੀਵਨ ਔਖਾ ਹੋ ਜਾਵੇਗਾ ਅਤੇ ਕਿਆਮਤ ਦੇ ਦਿਨ ਅਸੀਂ ਉਸ ਨੂੰ ਅੰਨ੍ਹਾ ਕਰਕੇ ਚੁੱਕਾਂਗੇ।

قَالَ رَبِّ لِمَ حَشَرْتَنِي أَعْمَىٰ وَقَدْ كُنتُ بَصِيرًا(125)

 ਉਹ ਕਹੇਗਾ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਅੰਨ੍ਹੇ ਨੂੰ ਕਿਉਂ ਚੁੱਕਿਆ ਮੈਂ’ ਤਾਂ ਅੱਖਾਂ ਵਾਲਾ ਸੀ।

قَالَ كَذَٰلِكَ أَتَتْكَ آيَاتُنَا فَنَسِيتَهَا ۖ وَكَذَٰلِكَ الْيَوْمَ تُنسَىٰ(126)

 ਕਿਹਾ ਜਾਵੇਗਾ ਕਿ ਇਸੇ ਤਰ੍ਹਾਂ ਤੇਰੇ ਕੋਲ ਸਾਡੀਆਂ ਨਿਸ਼ਾਨੀਆਂ ਆਈਆਂ ਤਾਂ ਤੂੰ ਉਨ੍ਹਾਂ ਉੱਪਰ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਲਈ ਉਸੇ ਤਰ੍ਹਾਂ ਅੱਜ ਤੇਰੇ ਉੱਪਰ ਵੀ ਧਿਆਨ ਨਹੀਂ’ ਦਿੱਤਾ ਜਾਵੇਗਾ।

وَكَذَٰلِكَ نَجْزِي مَنْ أَسْرَفَ وَلَمْ يُؤْمِن بِآيَاتِ رَبِّهِ ۚ وَلَعَذَابُ الْآخِرَةِ أَشَدُّ وَأَبْقَىٰ(127)

 ਅਤੇ ਇਸ ਤਰ੍ਹਾਂ ਅਸੀਂ ਬਦਲਾ ਦੇਵਾਂਗੇ ਉਸ ਨੂੰ ਜਿਹੜੇ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਪ੍ਰਲੋਕ ਦੀ ਸਜ਼ਾ ਬਹੁਤ ਸਖ਼ਤ ਹੈ ਅਤੇ ਹਮੇਸ਼ਾ ਰਹਿਣ ਵਾਲੀ ਹੈ।

أَفَلَمْ يَهْدِ لَهُمْ كَمْ أَهْلَكْنَا قَبْلَهُم مِّنَ الْقُرُونِ يَمْشُونَ فِي مَسَاكِنِهِمْ ۗ إِنَّ فِي ذَٰلِكَ لَآيَاتٍ لِّأُولِي النُّهَىٰ(128)

 ਕੀ ਲੋਕਾਂ ਨੂੰ ਇਸ ਗੱਲ ਨਾਲ ਗਿਆਨ ਨਹੀਂ ਮਿਲਿਆ ਕਿ ਇਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੇ ਵਰਗ ਨਸ਼ਟ ਕਰ ਦਿੱਤੇ ਹਨ। ਇਹ ਉਨ੍ਹਾਂ ਦੇ ਸ਼ਹਿਰਾਂ ਵਿਚ ਰਹਿੰਦੇ ਹਨ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।

وَلَوْلَا كَلِمَةٌ سَبَقَتْ مِن رَّبِّكَ لَكَانَ لِزَامًا وَأَجَلٌ مُّسَمًّى(129)

 ਅਤੇ ਜੇਕਰ ਤੁਹਾਡੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨੀਯਤ ਨਾ ਹੋ ਚੁੱਕੀ ਹੁੰਦੀ ਅਤੇ ਮੌਕੇ ਦੀ ਇੱਕ ਹੱਦ ਨਿਰਧਾਰਿਤ ਨਾ ਹੁੰਦੀ ਤਾਂ ਜ਼ਰੂਰ ਇਸ ਦਾ ਫੈਸਲਾ ਮੁਕਾ ਦਿੱਤਾ ਜਾਂਦਾ।

فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ غُرُوبِهَا ۖ وَمِنْ آنَاءِ اللَّيْلِ فَسَبِّحْ وَأَطْرَافَ النَّهَارِ لَعَلَّكَ تَرْضَىٰ(130)

 ਇਸ ਲਈ ਇਹ ਲੋਕ ਜਿਹੜਾ ਕੁਝ ਆਖਦੇ ਹਨ, ਉਸ ਉੱਪਰ ਧੀਰਜ ਰੱਖੋ। ਅਤੇ ਆਪਣੇ ਰੱਬ ਦੀ ਪ੍ਰਸੰਸਾ ਦੇ ਸਹਿਤ ਉਪਮਾਂ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਪਹਿਲਾਂ, ਅਤੇ ਰਾਤ ਦੀਆਂ ਘੜੀਆਂ ਵਿਚ ਵੀ ਉਸ ਦੀ ਵਡਿਆਈ ਕਰੋ। ਦਿਨ ਦੇ ਕਿਨਾਰਿਆਂ ਤੇ ਵੀ (ਵਡਿਆਈ ਕਰੋ) ਤਾਂ ਕਿ ਤੁਹਾਨੂੰ ਸੰਤੁਸ਼ਟੀ ਮਿਲੇ।

وَلَا تَمُدَّنَّ عَيْنَيْكَ إِلَىٰ مَا مَتَّعْنَا بِهِ أَزْوَاجًا مِّنْهُمْ زَهْرَةَ الْحَيَاةِ الدُّنْيَا لِنَفْتِنَهُمْ فِيهِ ۚ وَرِزْقُ رَبِّكَ خَيْرٌ وَأَبْقَىٰ(131)

 ਅਤੇ ਕਦੇ ਵੀ ਉਨ੍ਹਾਂ ਚੀਜ਼ਾਂ ਵੱਲ ਅੱਖ ਚੁੱਕ ਕੇ ਵੀ ਨਾ’ ਦੇਖੋ, ਜਿਸ ਨੂੰ ਅਸੀਂ ਉਨ੍ਹਾਂ ਦੇ ਕੁਝ ਜੱਥਿਆਂ ਨੂੰ ਉਨ੍ਹਾਂ ਦੇ ਇਮਤਿਹਾਨ ਲਈ ਉਨ੍ਹਾਂ ਨੂੰ ਸੰਸਾਰ ਦੀ ਸੁੰਦਰਤਾ ਦੇ ਰੱਖੀ ਹੈ। ਅਤੇ ਤੁਹਾਡੇ ਰੱਬ ਦਾ ਰਿਜ਼ਕ ਜ਼ਿਆਦਾ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ।

وَأْمُرْ أَهْلَكَ بِالصَّلَاةِ وَاصْطَبِرْ عَلَيْهَا ۖ لَا نَسْأَلُكَ رِزْقًا ۖ نَّحْنُ نَرْزُقُكَ ۗ وَالْعَاقِبَةُ لِلتَّقْوَىٰ(132)

 ਅਤੇ ਆਪਣੇ ਲੋਕਾਂ ਨੂੰ ਨਮਾਜ਼ ਦਾ ਹੁਕਮ ਦਿਉਂ ਅਤੇ ਉਸ ਦੀ ਪਾਬੰਦੀ ਕਰੋ। ਅਸੀਂ’ ਤੁਹਾਡੇ ਤੋਂ ਕੋਈ ਰਿਜ਼ਕ ਨਹੀਂ ਮੰਗਦੇ। ਰਿਜ਼ਕ ਤਾਂ ਤੁਹਾਨੂੰ ਅਸੀਂ ਦੇਵਾਂਗੇ। ਚੰਗਾ ਸਿੱਟਾ ਤਾਂ ਤਕਵਾ (ਧੀਰਜ ਰੱਖਣ ਵਾਲੇ) ਲਈ ਹੀ ਹੈ।

وَقَالُوا لَوْلَا يَأْتِينَا بِآيَةٍ مِّن رَّبِّهِ ۚ أَوَلَمْ تَأْتِهِم بَيِّنَةُ مَا فِي الصُّحُفِ الْأُولَىٰ(133)

 ਅਤੇ ਲੋਕ ਕਹਿੰਦੇ ਹਨ ਕਿ ਇਹ ਆਪਣੇ ਰੱਬ ਤੋਂ ਸਾਡੇ ਲਈ ਕੋਈ ਨਿਸ਼ਾਨੀਆਂ ਕਿਉਂ ਨਹੀਂ ਲਿਆਉਂਦੇ। ਕੀ ਉਨ੍ਹਾਂ ਪਾਸ ਪਿਛਲੀਆਂ ਕਿਤਾਬਾਂ ਦੀ ਦਲੀਲ ਨਹੀਂ’ ਪਹੁੰਚੀ।

وَلَوْ أَنَّا أَهْلَكْنَاهُم بِعَذَابٍ مِّن قَبْلِهِ لَقَالُوا رَبَّنَا لَوْلَا أَرْسَلْتَ إِلَيْنَا رَسُولًا فَنَتَّبِعَ آيَاتِكَ مِن قَبْلِ أَن نَّذِلَّ وَنَخْزَىٰ(134)

 ਅਤੇ ਜੇਕਰ ਅਸੀਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕਿਸੇ ਆਫ਼ਤ ਨਾਲ ਨਸ਼ਟ ਕਰ ਦਿੰਦੇ ਤਾਂ ਉਹ ਕਹਿੰਦੇ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਕੋਲ ਰਸੂਲ ਕਿਉਂ ਨ ਭੇਜਿਆ ਤਾਂ ਜੋ ਅਸੀਂ ਅਪਮਾਣਿਤ ਅਤੇ ਸ਼ਰਮਿੰਦਾ ਹੋਣ ਤੋਂ ਪਹਿਲਾਂ ਤੇਰੀਆਂ ਨਿਸ਼ਾਨੀਆਂ ਦਾ ਪਾਲਣ ਕਰਦੇ।

قُلْ كُلٌّ مُّتَرَبِّصٌ فَتَرَبَّصُوا ۖ فَسَتَعْلَمُونَ مَنْ أَصْحَابُ الصِّرَاطِ السَّوِيِّ وَمَنِ اهْتَدَىٰ(135)

 ਆਖੋ, ਕਿ ਹਰ ਇੱਕ ਉਡੀਕ ਵਿਚ ਹੈ, ਤਾਂ ਤੂਸੀਂ ਵੀ ਉਡੀਕ ਕਰੋ। ਭਵਿੱਖ ਵਿਚ ਤੁਸੀ ਜਾਣ ਲਵੌਗੇ ਕਿ ਕੌਣ ਸਿੱਧੇ ਰਾਹ ਤੇ ਚੱਲਣ ਵਾਲਾ ਹੈ ਅਤੇ ਕੌਣ ਜੰਨਤ ਵੱਲ ਰਾਹ ਲੱਭਣ ਵਾਲਾ ਹੈ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Ta-Ha with the voice of the most famous Quran reciters :

surah Ta-Ha mp3 : choose the reciter to listen and download the chapter Ta-Ha Complete with high quality
surah Ta-Ha Ahmed El Agamy
Ahmed Al Ajmy
surah Ta-Ha Bandar Balila
Bandar Balila
surah Ta-Ha Khalid Al Jalil
Khalid Al Jalil
surah Ta-Ha Saad Al Ghamdi
Saad Al Ghamdi
surah Ta-Ha Saud Al Shuraim
Saud Al Shuraim
surah Ta-Ha Abdul Basit Abdul Samad
Abdul Basit
surah Ta-Ha Abdul Rashid Sufi
Abdul Rashid Sufi
surah Ta-Ha Abdullah Basfar
Abdullah Basfar
surah Ta-Ha Abdullah Awwad Al Juhani
Abdullah Al Juhani
surah Ta-Ha Fares Abbad
Fares Abbad
surah Ta-Ha Maher Al Muaiqly
Maher Al Muaiqly
surah Ta-Ha Muhammad Siddiq Al Minshawi
Al Minshawi
surah Ta-Ha Al Hosary
Al Hosary
surah Ta-Ha Al-afasi
Mishari Al-afasi
surah Ta-Ha Yasser Al Dosari
Yasser Al Dosari


Monday, April 29, 2024

لا تنسنا من دعوة صالحة بظهر الغيب