ਅਲ-ਇਸਰਾ · 33/111
ਅਨੁਵਾਦ ਉਚਾਰਨ — ਅਲ-ਇਸਰਾ
وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ ۗ وَمَن قُتِلَ مَظْلُومًا فَقَدْ جَعَلْنَا لِوَلِيِّهِ سُلْطَانًا فَلَا يُسْرِف فِّي الْقَتْلِ ۖ إِنَّهُ كَانَ مَنصُورًا ۝٣٣
Wa laa taqtulun nafsal latee harramal laahu illaa bilhaqq; wa man qutila mazlooman faqad ja`alnaa liwaliyyihee sultaanan falaa yusrif fil qatli innahoo kaana mansooraa
📖 ਪੰਜਾਬੀ ਵਿੱਚ
33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ।
🎧 ਸੁਣੋ

📜 ਆਇਤ 31-35 — ਅਲ-ਇਸਰਾ

31وَلَا تَقْتُلُوا أَوْلَادَكُمْ خَشْيَةَ إِمْلَاقٍ ۖ نَّحْنُ نَرْزُقُهُمْ وَإِيَّاكُمْ ۚ إِنَّ قَتْلَهُمْ كَانَ خِطْئًا كَبِيرًا
31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ।
32وَلَا تَقْرَبُوا الزِّنَا ۖ إِنَّهُ كَانَ فَاحِشَةً وَسَاءَ سَبِيلًا
32਼ (ਖ਼ਬਰਦਾਰ) ਜ਼ਨਾ ਦੇ ਨੇੜੇ ਵੀ ਨਾ ਜਾਓ, ਬੇਸ਼ੱਕ ਇਹ ਬਹੁਤ ਹੀ ਵੱਡੀ ਅਸ਼ਲੀਲਤਾ ਹੈ ਅਤੇ ਭੈੜੀ ਰਾਹ ਹੈ।
33وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ ۗ وَمَن قُتِلَ مَظْلُومًا فَقَدْ جَعَلْنَا لِوَلِيِّهِ سُلْطَانًا فَلَا يُسْرِف فِّي الْقَتْلِ ۖ إِنَّهُ كَانَ مَنصُورًا
33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ।
34وَلَا تَقْرَبُوا مَالَ الْيَتِيمِ إِلَّا بِالَّتِي هِيَ أَحْسَنُ حَتَّىٰ يَبْلُغَ أَشُدَّهُ ۚ وَأَوْفُوا بِالْعَهْدِ ۖ إِنَّ الْعَهْدَ كَانَ مَسْئُولًا
34਼ ਤੁਸੀਂ ਯਤੀਮ ਦੇ ਮਾਲ ਦੇ ਨੇੜੇ ਵੀ ਨਾ ਜਾਓ (ਭਾਵ ਉਸ ਵਿੱਚੋਂ ਖ਼ਰਚ ਨਾ ਕਰੋ) ਪਰ ਸੁਚੱਜੇ ਢੰਗ ਨਾਲ (ਖ਼ਰਚ ਕਰੋ) ਇੱਥੋਂ ਤੀਕ ਕਿ ਉਹ (ਯਤੀਮ) ਆਪਣੀ ਜਵਾਨੀ ਨੂੰ ਪੁੱਜ ਜਾਵੇ। ਕੀਤੇ ਹੋਏ ਵਚਨਾਂ ਨੂੰ ਨਿਭਾਓ, ਕਿਉਂ ਜੋ ਵਚਨਾਂ ਸੰਬੰਧੀ ਪੁੱਛਿਆ ਜਾਵੇਗਾ।
35وَأَوْفُوا الْكَيْلَ إِذَا كِلْتُمْ وَزِنُوا بِالْقِسْطَاسِ الْمُسْتَقِيمِ ۚ ذَٰلِكَ خَيْرٌ وَأَحْسَنُ تَأْوِيلًا
35਼ ਜਦੋਂ ਮਿਣਨ ਲੱਗੋ ਤਾਂ ਮਿਣਤੀ ਪੂਰੀ ਕਰੋ ਅਤੇ ਸਿੱਧੀ ਤੱਕੜੀ ਨਾਲ ਪੂਰਾ ਤੋਲੋ (ਭਾਵ ਡੰਡੀ ਨਾ ਮਾਰੋ) ਇੰਜ ਕਰਨਾ ਹੀ ਠੀਕ ਹੈ ਅਤੇ ਸਿੱਟੇ ਪੱਖੋਂ ਵੀ ਇਹੋ ਠੀਕ ਹੈ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
33ਆਇਤ

ਅਨੁਵਾਦ — ਅਲ-ਇਸਰਾ 33

ਸੂਰਾ ਅਲ-ਇਸਰਾ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ…

ਸੂਰਾ ਆਇਤ 33/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 31–35. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers