ਅਲ-ਅੰਕਬੂਤ · 49/69
ਅਨੁਵਾਦ ਉਚਾਰਨ — ਸੂਰਾ ਅਲ-ਅੰਕਬੂਤ
بَلْ هُوَ آيَاتٌ بَيِّنَاتٌ فِي صُدُورِ الَّذِينَ أُوتُوا الْعِلْمَ ۚ وَمَا يَجْحَدُ بِآيَاتِنَا إِلَّا الظَّالِمُونَ ۝٤٩
Bal huwa aayaatum baiyinaatun fee sudooril lazeena ootul `ilm; wa maa yajhadu bi aayaatinaa illaz zaalimoon
📖 ਪੰਜਾਬੀ ਵਿੱਚ
49਼ ਸਗੋਂ ਇਹ਼ਕੁਰਆਨ ਦੀਆਂ ਸਪਸ਼ਟ ਆਇਤਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੇ ਸੀਨਿਆਂ ਵਿਚ ਸੁਰੱਖਿਅਤ ਹਨ ਜਿਨ੍ਹਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਹੋਇਆ ਹੈ, ਜਦ ਕਿ ਜ਼ਾਲਮ ਲੋਕ ਹੀ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 47-51 — ਸੂਰਾ ਅਲ-ਅੰਕਬੂਤ

47وَكَذَٰلِكَ أَنزَلْنَا إِلَيْكَ الْكِتَابَ ۚ فَالَّذِينَ آتَيْنَاهُمُ الْكِتَابَ يُؤْمِنُونَ بِهِ ۖ وَمِنْ هَٰؤُلَاءِ مَن يُؤْمِنُ بِهِ ۚ وَمَا يَجْحَدُ بِآيَاتِنَا إِلَّا الْكَافِرُونَ
47਼ (ਹੇ ਨਬੀ! ਪਹਿਲੇ ਨਬੀਆਂ ਵਾਂਗ) ਅਸਾਂ ਤੁਹਾਡੇ ਵੱਲ ਵੀ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ। ਇਸ ਕਿਤਾਬ ਤੇ ਉਹੀਓ ਈਮਾਨ ਲਿਆਉਂਦੇ ਹਨ ਜਿਨ੍ਹਾਂ ਨੂੰ ਅਸੀਂ (ਇਸ ਤੋਂ ਪਹਿਲਾਂ) ਕਿਤਾਬ ਦਿੱਤੀ ਸੀ ਅਤੇ ਉਹਨਾਂ (ਮੱਕੇ ਵਾਲਿਆਂ) ਵਿੱਚੋਂ ਵੀ ਕੁੱਝ ਲੋਕ ਇਸ (.ਕੁਰਆਨ) ’ਤੇ ਈਮਾਨ ਲਿਆਉਂਦੇ ਹਨ। ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੇਵਲ ਕਾਫ਼ਿਰ ਹੀ ਕਰਦੇ ਹਨ।
48وَمَا كُنتَ تَتْلُو مِن قَبْلِهِ مِن كِتَابٍ وَلَا تَخُطُّهُ بِيَمِينِكَ ۖ إِذًا لَّارْتَابَ الْمُبْطِلُونَ
48਼ (ਹੇ ਨਬੀ!) ਇਸ (.ਕੁਰਆਨ) ਤੋਂ ਪਹਿਲਾਂ ਤੁਸੀਂ ਵੀ ਕੋਈ ਵੀ ਕਿਤਾਬ ਨਹੀਂ ਪੜ੍ਹਦੇ ਸੀ ਅਤੇ ਨਾ ਹੀ ਆਪਣੇ ਹੱਥੀਂ ਕੋਈ ਕਿਤਾਬ ਲਿਖਦੇ ਸੀ। (ਜੇ ਅਜਿਹਾ ਹੁੰਦਾ ਤਾਂ) ਇਹ ਝੂਠ ਦੇ ਪੁਜਾਰੀ ਸ਼ੱਕ ਕਰ ਸਕਦੇ ਸੀ (ਕਿ ਇਹ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ ਹੈ)।
49بَلْ هُوَ آيَاتٌ بَيِّنَاتٌ فِي صُدُورِ الَّذِينَ أُوتُوا الْعِلْمَ ۚ وَمَا يَجْحَدُ بِآيَاتِنَا إِلَّا الظَّالِمُونَ
49਼ ਸਗੋਂ ਇਹ਼ਕੁਰਆਨ ਦੀਆਂ ਸਪਸ਼ਟ ਆਇਤਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੇ ਸੀਨਿਆਂ ਵਿਚ ਸੁਰੱਖਿਅਤ ਹਨ ਜਿਨ੍ਹਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਹੋਇਆ ਹੈ, ਜਦ ਕਿ ਜ਼ਾਲਮ ਲੋਕ ਹੀ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ।
50وَقَالُوا لَوْلَا أُنزِلَ عَلَيْهِ آيَاتٌ مِّن رَّبِّهِ ۖ قُلْ إِنَّمَا الْآيَاتُ عِندَ اللَّهِ وَإِنَّمَا أَنَا نَذِيرٌ مُّبِينٌ
50਼ (ਜ਼ਾਲਮਾਂ ਨੇ) ਕਿਹਾ ਕਿ ਇਸ (ਮੁਹੰਮਦ) ’ਤੇ ਇਸ ਦੇ ਰੱਬ ਵੱਲੋਂ ਕੋਈ ਮੁਅਜਜ਼ਾ (ਬੇਵਸ ਕਰਨ ਵਾਲਾ ਚਮਤਕਾਰ) ਕਿਉਂ ਨਹੀਂ ਉਤਾਰਿਆ ਗਿਆ ? (ਹੇ ਨਬੀ!) ਤੁਸੀਂ ਆਖੋ ਕਿ ਸਾਰੇ ਮੁਅਜਜ਼ੇ ਤਾਂ ਅੱਲਾਹ ਦੇ ਕੋਲ ਹੀ ਹਨ (ਜਿਸ ਨੂੰ ਚਾਹੇ ਦੇਵੇ, ਚਾਹੇ ਨਾ ਦੇਵੇ)। ਮੈਂ ਤਾਂ ਕੇਵਲ ਖੁੱਲ੍ਹਮ-ਖੁੱਲ੍ਹਾ (ਨਰਕ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
51أَوَلَمْ يَكْفِهِمْ أَنَّا أَنزَلْنَا عَلَيْكَ الْكِتَابَ يُتْلَىٰ عَلَيْهِمْ ۚ إِنَّ فِي ذَٰلِكَ لَرَحْمَةً وَذِكْرَىٰ لِقَوْمٍ يُؤْمِنُونَ
51਼ ਕੀ ਇਹਨਾਂ(ਕਾਫ਼ਿਰਾਂ) ਲਈ ਇਹ(.ਕੁਰਆਨ ਦੀ ਨਿਸ਼ਾਨੀ) ਕਾਫ਼ੀ ਨਹੀਂ ਕਿ ਅਸੀਂ ਤੁਹਾਡੇ (ਮੁਹੰਮਦ)’ਤੇ ਇਹ ਕਿਤਾਬ ਉਤਾਰੀ ਹੈ ਜਿਹੜੀ ਇਹਨਾਂ (ਕਾਫ਼ਿਰਾਂ ਨੂੰ ਸੁਚੇਤ ਕਰਨ) ਲਈ ਪੜ੍ਹੀ ਜਾਂਦੀ ਹੈ। 1 ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਰਹਿਮਤਾਂ (ਵੀ) ਹਨ ਅਤੇ ਨਸੀਹਤਾਂ ਵੀ ਹਨ, ਜਿਹੜੇ ਈਮਾਨ ਰੱਖਦੇ ਹਨ (ਭਾਵ ਸੱਚ ਸਮਝਦੇ ਹਨ)।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
49ਆਇਤ

ਅਨੁਵਾਦ — ਅਲ-ਅੰਕਬੂਤ 49

ਸੂਰਾ ਅਲ-ਅੰਕਬੂਤ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਸਗੋਂ ਇਹ਼ਕੁਰਆਨ ਦੀਆਂ ਸਪਸ਼ਟ ਆਇਤਾਂ ਹਨ ਜਿਹੜੀਆਂ ਉਹਨਾਂ ਲੋਕਾਂ…

ਸੂਰਾ ਆਇਤ 49/69 — ਸੂਰਾ ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅੰਕਬੂਤ ਸੁਣੋ, ਸੂਰਾ ਅਲ-ਅੰਕਬੂਤ ਅਨੁਵਾਦ, ਸੂਰਾ ਅਲ-ਅੰਕਬੂਤ mp3, ਸੂਰਾ ਅਲ-ਅੰਕਬੂਤ pdf. ਆਇਤ 47–51. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers