ਅਲ-ਅੰਕਬੂਤ · 48/69
ਅਨੁਵਾਦ ਉਚਾਰਨ — ਸੂਰਾ ਅਲ-ਅੰਕਬੂਤ
وَمَا كُنتَ تَتْلُو مِن قَبْلِهِ مِن كِتَابٍ وَلَا تَخُطُّهُ بِيَمِينِكَ ۖ إِذًا لَّارْتَابَ الْمُبْطِلُونَ ۝٤٨
Wa maa kunta tatloo min qablihee min kitaabinw wa laa takhuttubhoo bi yameenika izal lartaabal mubtiloon
📖 ਪੰਜਾਬੀ ਵਿੱਚ
48਼ (ਹੇ ਨਬੀ!) ਇਸ (.ਕੁਰਆਨ) ਤੋਂ ਪਹਿਲਾਂ ਤੁਸੀਂ ਵੀ ਕੋਈ ਵੀ ਕਿਤਾਬ ਨਹੀਂ ਪੜ੍ਹਦੇ ਸੀ ਅਤੇ ਨਾ ਹੀ ਆਪਣੇ ਹੱਥੀਂ ਕੋਈ ਕਿਤਾਬ ਲਿਖਦੇ ਸੀ। (ਜੇ ਅਜਿਹਾ ਹੁੰਦਾ ਤਾਂ) ਇਹ ਝੂਠ ਦੇ ਪੁਜਾਰੀ ਸ਼ੱਕ ਕਰ ਸਕਦੇ ਸੀ (ਕਿ ਇਹ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ ਹੈ)।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 46-50 — ਸੂਰਾ ਅਲ-ਅੰਕਬੂਤ

46۞ وَلَا تُجَادِلُوا أَهْلَ الْكِتَابِ إِلَّا بِالَّتِي هِيَ أَحْسَنُ إِلَّا الَّذِينَ ظَلَمُوا مِنْهُمْ ۖ وَقُولُوا آمَنَّا بِالَّذِي أُنزِلَ إِلَيْنَا وَأُنزِلَ إِلَيْكُمْ وَإِلَٰهُنَا وَإِلَٰهُكُمْ وَاحِدٌ وَنَحْنُ لَهُ مُسْلِمُونَ
46਼ (ਹੇ ਮੁਹੰਮਦ!) ਤੁਸੀਂ ਕਿਤਾਬ ਵਾਲਿਆਂ (ਈਸਾਈ ਤੇ ਯਹੂਦੀਆਂ) ਨਾਲ ਸੁਚੱਜੇ ਢੰਗ ਨਾਲ ਵਾਦ-ਵਿਵਾਦ ਕਰੋ। ਪਰੰਤੂ ਜਿਹੜੇ ਉਹਨਾਂ ਵਿੱਚੋਂ ਜ਼ਾਲਮ ਹਨ ਉਹਨਾਂ ਨੂੂੰ ਸਪਸ਼ਟ ਸ਼ਬਦਾਂ ਵਿਚ ਆਖ ਦਿਓ ਕਿ ਸਾਡਾ ਤਾਂ ਇਸ ਕਿਤਾਬ (.ਕੁਰਆਨ) ’ਤੇ ਵੀ ਈਮਾਨ ਹੈ ਅਤੇ ਉਹਨਾਂ ’ਤੇ ਵੀ ਜਿਹੜੀਆਂ ਤੁਹਾਡੇ ਵਲ (ਇੰਜੀਲ ਤੇ ਤੌਰੈਤ) ਉਤਾਰੀਆਂ ਗਈਆਂ ਸਨ। ਸਾਡਾ ਤੇ ਤੁਹਾਡਾ ਇਸ਼ਟ ਇਕ ਹੀ ਹੈ ਅਤੇ ਅਸੀਂ ਸਾਰੇ ਉਸੇ ਦੇ ਆਗਿਆਕਾਰੀ ਹਾਂ।
47وَكَذَٰلِكَ أَنزَلْنَا إِلَيْكَ الْكِتَابَ ۚ فَالَّذِينَ آتَيْنَاهُمُ الْكِتَابَ يُؤْمِنُونَ بِهِ ۖ وَمِنْ هَٰؤُلَاءِ مَن يُؤْمِنُ بِهِ ۚ وَمَا يَجْحَدُ بِآيَاتِنَا إِلَّا الْكَافِرُونَ
47਼ (ਹੇ ਨਬੀ! ਪਹਿਲੇ ਨਬੀਆਂ ਵਾਂਗ) ਅਸਾਂ ਤੁਹਾਡੇ ਵੱਲ ਵੀ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ। ਇਸ ਕਿਤਾਬ ਤੇ ਉਹੀਓ ਈਮਾਨ ਲਿਆਉਂਦੇ ਹਨ ਜਿਨ੍ਹਾਂ ਨੂੰ ਅਸੀਂ (ਇਸ ਤੋਂ ਪਹਿਲਾਂ) ਕਿਤਾਬ ਦਿੱਤੀ ਸੀ ਅਤੇ ਉਹਨਾਂ (ਮੱਕੇ ਵਾਲਿਆਂ) ਵਿੱਚੋਂ ਵੀ ਕੁੱਝ ਲੋਕ ਇਸ (.ਕੁਰਆਨ) ’ਤੇ ਈਮਾਨ ਲਿਆਉਂਦੇ ਹਨ। ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੇਵਲ ਕਾਫ਼ਿਰ ਹੀ ਕਰਦੇ ਹਨ।
48وَمَا كُنتَ تَتْلُو مِن قَبْلِهِ مِن كِتَابٍ وَلَا تَخُطُّهُ بِيَمِينِكَ ۖ إِذًا لَّارْتَابَ الْمُبْطِلُونَ
48਼ (ਹੇ ਨਬੀ!) ਇਸ (.ਕੁਰਆਨ) ਤੋਂ ਪਹਿਲਾਂ ਤੁਸੀਂ ਵੀ ਕੋਈ ਵੀ ਕਿਤਾਬ ਨਹੀਂ ਪੜ੍ਹਦੇ ਸੀ ਅਤੇ ਨਾ ਹੀ ਆਪਣੇ ਹੱਥੀਂ ਕੋਈ ਕਿਤਾਬ ਲਿਖਦੇ ਸੀ। (ਜੇ ਅਜਿਹਾ ਹੁੰਦਾ ਤਾਂ) ਇਹ ਝੂਠ ਦੇ ਪੁਜਾਰੀ ਸ਼ੱਕ ਕਰ ਸਕਦੇ ਸੀ (ਕਿ ਇਹ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ ਹੈ)।
49بَلْ هُوَ آيَاتٌ بَيِّنَاتٌ فِي صُدُورِ الَّذِينَ أُوتُوا الْعِلْمَ ۚ وَمَا يَجْحَدُ بِآيَاتِنَا إِلَّا الظَّالِمُونَ
49਼ ਸਗੋਂ ਇਹ਼ਕੁਰਆਨ ਦੀਆਂ ਸਪਸ਼ਟ ਆਇਤਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੇ ਸੀਨਿਆਂ ਵਿਚ ਸੁਰੱਖਿਅਤ ਹਨ ਜਿਨ੍ਹਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਹੋਇਆ ਹੈ, ਜਦ ਕਿ ਜ਼ਾਲਮ ਲੋਕ ਹੀ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ।
50وَقَالُوا لَوْلَا أُنزِلَ عَلَيْهِ آيَاتٌ مِّن رَّبِّهِ ۖ قُلْ إِنَّمَا الْآيَاتُ عِندَ اللَّهِ وَإِنَّمَا أَنَا نَذِيرٌ مُّبِينٌ
50਼ (ਜ਼ਾਲਮਾਂ ਨੇ) ਕਿਹਾ ਕਿ ਇਸ (ਮੁਹੰਮਦ) ’ਤੇ ਇਸ ਦੇ ਰੱਬ ਵੱਲੋਂ ਕੋਈ ਮੁਅਜਜ਼ਾ (ਬੇਵਸ ਕਰਨ ਵਾਲਾ ਚਮਤਕਾਰ) ਕਿਉਂ ਨਹੀਂ ਉਤਾਰਿਆ ਗਿਆ ? (ਹੇ ਨਬੀ!) ਤੁਸੀਂ ਆਖੋ ਕਿ ਸਾਰੇ ਮੁਅਜਜ਼ੇ ਤਾਂ ਅੱਲਾਹ ਦੇ ਕੋਲ ਹੀ ਹਨ (ਜਿਸ ਨੂੰ ਚਾਹੇ ਦੇਵੇ, ਚਾਹੇ ਨਾ ਦੇਵੇ)। ਮੈਂ ਤਾਂ ਕੇਵਲ ਖੁੱਲ੍ਹਮ-ਖੁੱਲ੍ਹਾ (ਨਰਕ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
48ਆਇਤ

ਅਨੁਵਾਦ — ਅਲ-ਅੰਕਬੂਤ 48

ਸੂਰਾ ਅਲ-ਅੰਕਬੂਤ ਆਇਤ 48 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 48਼ (ਹੇ ਨਬੀ!) ਇਸ (.ਕੁਰਆਨ) ਤੋਂ ਪਹਿਲਾਂ ਤੁਸੀਂ ਵੀ ਕੋਈ…

ਸੂਰਾ ਆਇਤ 48/69 — ਸੂਰਾ ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅੰਕਬੂਤ ਸੁਣੋ, ਸੂਰਾ ਅਲ-ਅੰਕਬੂਤ ਅਨੁਵਾਦ, ਸੂਰਾ ਅਲ-ਅੰਕਬੂਤ mp3, ਸੂਰਾ ਅਲ-ਅੰਕਬੂਤ pdf. ਆਇਤ 46–50. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers